SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Обов'язково відвідайте сайт подкасту та підтримайте його автора: www.sbs.com.au
Де слухати?
Подкасти в застосунку Replaio Radio Уже незабаромПодкасти незабаром з'являться в застосунку. Встановіть уже зараз і першими побачте зовсім новий погляд на подкасти
Епізоди
ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ ਦੀ ਮਿਲੀ ਜ਼ਿੰਮੇਵਾਰੀ 05.05.2026 15:23
ਰੋਜ਼ਾਨਾ ਅਰਦਾਸ ਵਿੱਚ ਸਿੱਖ ਉਹਨਾਂ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਬੇਨਤੀ ਕਰਦੇ ਹਨ ਜੋ ਉਨ੍ਹਾਂ ਦੀ ਪਹੁੰਚ ਤੋਂ ਦੂਰ, ਵਿਦੇਸ਼ਾਂ ਵਿੱਚ ਸਥਿਤ ਹਨ। ਹੁਣ ਆਸਟ੍ਰੇਲੀਆਈ ਸੰਗਤ ਨੂੰ ਪਾਕਿਸਤਾਨ ਦੇ ਇੱਕ ਇਤਿਹਾਸਕ ਗੁਰਦੁਆਰਾ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਗੁਰਦੁਆਰਾ ਕਿਆਰਾ ਸਾਹਿਬ ਦੀ ਸੰਭਾਲ, ਮੁਰੰਮਤ ਅਤੇ ਵਿਸਥਾਰ ਨਾਲ ਸੰਬੰਧਿਤ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...
ਖ਼ਬਰਨਾਮਾ: ਮੱਧ ਪੂਰਬ ਦੀ ਜੰਗ ਅਤੇ ਮਹਿੰਗਾਈ ਦਾ ਅਸਰ, ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਕੀਤਾ 0.25% ਦਾ ਵਾਧਾ 05.05.2026 5:41
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅਧਿਕਾਰਤ ਕੈਸ਼ ਰੇਟ ਨੂੰ 4.10 ਫ਼ੀਸਦੀ ਤੋਂ ਵਧਾ ਕੇ 4.35 ਫ਼ੀਸਦੀ ਕਰ ਦਿੱਤਾ ਹੈ, ਜੋ ਕਿ 0.25 ਫ਼ੀਸਦੀ ਅੰਕਾਂ ਦਾ ਵਾਧਾ ਹੈ। ਇਹ ਇਸ ਸਾਲ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਤੀਜੀ ਵਾਰ ਵਧਾਈ ਗਈ ਦਰ ਹੈ, ਜਿਸ ਨਾਲ ਕੈਸ਼ ਰੇਟ 2024 ਦੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੀਆਂ ਤਿੰਨ ਕਟੌਤੀਆਂ ਤੋਂ ਮਿਲੀ ਬੱਚਤ ਅਮਲੀ ਤੌਰ 'ਤੇ ਖ਼ਤਮ ਹੋ ਗਈ ਹੈ। ਇਹ ਫ਼ੈਸਲਾ ਉਸ ਵੇਲੇ ਆਇਆ ਜਦੋਂ ਮਾਰਚ ਵਿੱਚ ਮਹਿੰਗਾਈ ਦਰ 4.6 ਫ਼ੀਸਦੀ ਤੱਕ ਪਹੁੰਚ ਗਈ ਜੋ 2023 ਤੋਂ ਬਾਅਦ ਸਭ ਤ...
ਕੰਮ ਵਾਲੀਆਂ ਥਾਵਾਂ 'ਤੇ AI ਦਾ ਵੱਧਦਾ ਦਬਦਬਾ, ਆਸਟ੍ਰੇਲੀਆ ਕੋਲ ਕੋਈ ਰਾਸ਼ਟਰੀ ਰਣਨੀਤੀ ਨਹੀਂ 05.05.2026 6:06
ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਕੋਲ ਕੰਮ ਵਾਲੀਆਂ ਥਾਵਾਂ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਫੈਲਾਅ ਨੂੰ ਨਿਯਮਤ ਕਰਨ ਲਈ ਕੋਈ ਰਾਸ਼ਟਰੀ ਰਣਨੀਤੀ ਨਹੀਂ ਹੈ। ਇਹ ਰਿਪੋਰਟ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਐਡਿਲੇਡ ਵਿੱਚ ਇਸੇ ਮਸਲੇ ਦੀ ਸਮੀਖਿਆ ਲਈ ਇੱਕ ਏ-ਆਈ ਫੋਰਮ ਹੋ ਰਿਹਾ ਹੈ। ਜੌਨ ਕਰਟਿਨ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਕਰਮਚਾਰੀਆਂ ‘ਤੇ ਏਆਈ ਦਾ ਪ੍ਰਭਾਵ ਟੈਕਨੋਲੋਜੀ ਨਾਲ ਨਹੀਂ, ਸਗੋਂ ਰਾਜਨੀਤਿਕ ਫੈਸਲਿਆਂ ਨਾਲ ਨਿਰਧਾਰਤ ਹੋਵੇਗਾ। ਕੀ...
ਖ਼ਬਰਨਾਮਾ: ਟੈਕਸ ਤਬਦੀਲੀਆਂ ਨਹੀਂ ਸਗੋਂ ਬੱਚਤ ਉੱਤੇ ਆਧਾਰਿਤ ਹੋਵੇਗਾ ਇਸ ਵਾਰ ਦਾ ਫੈਡਰਲ ਬਜਟ 04.05.2026 5:08
ਖਜ਼ਾਨਾ ਮੰਤਰੀ ਜਿਮ ਚਾਮਰਜ਼ ਨੇ ਕਿਹਾ ਹੈ ਕਿ ਅਗਲੇ ਹਫਤੇ ਪੇਸ਼ ਕੀਤਾ ਜਾਣ ਵਾਲਾ ਫੈਡਰਲ ਬਜਟ, ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਸਾਦਾ ਬਜਟ ਹੋਵੇਗਾ ਜਿਸ ਵਿੱਚ ਦੋਵਾਂ ਖਰਚਿਆਂ ਅਤੇ ਕਰ ਤਬਦੀਲੀਆਂ ਦੇ ਮੁਕਾਬਲੇ, ਬੱਚਤ ਵੱਧ ਹੋਵੇਗੀ। ਗਠਜੋੜ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਨਾਗਰਿਕ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠਾਂ ਦੱਬੇ ਹੋਏ ਹਨ ਅਤੇ ਉਨ੍ਹਾਂ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਟੈਕਸਾਂ ਦਾ ਬੋਝ ਵਧਾਉਣ ਖਿਲਾਫ ਚੇਤਾਵਨੀ ਦਿੱਤੀ ਹੈ। ਚਾਮਰਜ਼ ਦਾ ਕਹਿਣਾ ਹੈ ਕਿ ਇਸ ਬਜਟ ਦੀ ਜਿਆਦਾਤਰ ਯੋਜਨਾ...
ਪਹਿਲਾ ਇੰਡੀਜੀਨਸ ਫਿਲਮ ਫੈਸਟੀਵਲ ਡਾਰਵਿਨ ਤੇ ਐਲਿਸ ਸਪ੍ਰਿੰਗਜ਼ (NT) ‘ਚ ਕਰੇਗਾ ਨਵੀਂ ਸਾਂਝ ਦੀ ਸ਼ੁਰੂਆਤ 04.05.2026 5:34
ਨਾਰਦਰਨ ਟੈਰੀਟਰੀ ਸਰਕਾਰ ਨੇ ਡਾਰਵਿਨ ਅਤੇ ਐਲਿਸ ਸਪ੍ਰਿੰਗਜ਼ ਵਿੱਚ ਪਹਿਲੇ ਸਾਲਾਨਾ ਇੰਡੀਜੀਨਸ ਫਿਲਮ ਫੈਸਟੀਵਲ ਦਾ ਸਵਾਗਤ ਕੀਤਾ ਹੈ। ਇਹ ਭਾਰਤ-ਆਸਟ੍ਰੇਲੀਆ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਨਾਰਦਰਨ ਟੈਰੀਟਰੀ ਦੇ ਮੰਤਰੀ ਜਿਨਸਨ ਚਾਰਲਜ਼, ਜੋ NIFFA ਦੀ ਨੈਸ਼ਨਲ ਐਡਵਾਇਜ਼ਰੀ ਕੌਂਸਲ ਦੇ ਮੈਂਬਰ ਵੀ ਹਨ, ਇਸ ਫੈਸਟੀਵਲ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਮੰਚ ਨੂੰ ਨਾਰਦਰਨ ਟੈਰੀਟਰੀ ਵਿੱਚ ਲਿਆਂਦਾ ਜਾਣਾ ਬਹੁਤ ਮਹ...
Interview with Pakistani Punjabi writer and poet Mahmood Awan - ਪੰਜਾਬੀ ਦੇ ਪਿਆਰ ਲਈ ਇੰਜੀਨੀਅਰ ਵਜੋਂ ਨੌਕਰੀ ਛੱਡਣ ਵਾਲੇ ਪਾਕਿਸਤਾਨੀ ਪੰਜਾਬੀ ਲੇਖਕ ਅਤੇ ਕਵੀ ਮਹਮੂਦ ਆਵਾਨ 04.05.2026 12:03
Punjabi writer Mahmood Awan speaks about his personal life and passion for literature. Click on the audio icon to listen to this interview by our Pakistan-based correspondent Masood Mallhi. - ਪਾਕਿਸਤਾਨ ਵਿੱਚ ਜੰਮੇ ਮਹਮੂਦ ਆਵਾਨ ਨੇ ਆਪਣੇ ਸ਼ਾਹਪੁਰੀ ਲਹਿਜ਼ੇ ਅਤੇ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਲਿਖਾਰੀ ਬਣਨ ਦਾ ਰਾਹ ਚੁਣਿਆ। ਅੱਜ UK ਵਿੱਚ ਵਸਦੇ ਆਵਾਨ ਪੰਜਾਬੀ ਕਵਿਤਾ ਅਤੇ ਕਿਤਾਬਾਂ ਰਾਹੀਂ ਨਾ ਸਿਰਫ਼ ਪਾਕਿਸ...
ਵਿਕਟੋਰੀਆ ‘ਚ ਮੁੰਡਿਆਂ ਅਤੇ ਮਰਦਾਂ ਲਈ ਨਵਾਂ ਮੰਤਰੀ: ਮਾਨਸਿਕ ਸਿਹਤ ਤੇ ਵੱਧਦੇ ਦਬਾਅ ‘ਤੇ ਧਿਆਨ 04.05.2026 7:39
ਵਿਕਟੋਰੀਆ ਸਰਕਾਰ ਨੇ ਮੁੰਡਿਆਂ ਅਤੇ ਮਰਦਾਂ ਲਈ ਇੱਕ ਨਵਾਂ ਮੰਤਰੀ ਨਿਯੁਕਤ ਕੀਤਾ ਹੈ, ਜਿਸਦਾ ਉਦੇਸ਼ ਮਰਦਾਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਸੰਬੋਧਨ ਕਰਨਾ ਹੈ। ਇਹ ਮੰਤਰਾਲਾ ਖਾਸ ਤੌਰ ‘ਤੇ ਨੌਜਵਾਨ ਮੁੰਡਿਆਂ ‘ਤੇ ਪੈ ਰਹੇ ਸਮਾਜਿਕ ਦਬਾਅ, ਤਣਾਅ ਅਤੇ ਆਨਲਾਈਨ ‘ਮਨੋਸਫੀਅਰ’ ਦੇ ਵੱਧਦੇੇ ਪ੍ਰਭਾਵ ਨੂੰ ਨਿਸ਼ਾਨਾ ਬਣਾਏਗਾ। ਰਿਪੋਰਟਾਂ ਮੁਤਾਬਕ, ਛੋਟੀ ਉਮਰ ਵਿੱਚ ਹੀ ਵੱਖ-ਵੱਖ ਕਿਸਮ ਦੀਆਂ ਜਾਣਕਾਰੀਆਂ ਨਾਲ ਸੰਪਰਕ ਕਾਰਨ ਕੁਝ ਮੁੰਡਿਆਂ ਵਿੱਚ ਹਿੰਸਕ ਸੋਚ ਵੱਧ ਰਹੀ ਹੈ। ਮਾਹਿਰਾਂ ਨੇ ਦੱਖਣ...
ਖ਼ਬਰਾਂ ਫਟਾਫੱਟ: ਤ੍ਰਾਸਦੀ, ਸਿਆਸਤ ਅਤੇ ਸੁਰੱਖਿਆ ਦੇ ਮਸਲੇ, ਜਾਣੋ ਇਸ ਹਫ਼ਤੇ ਦੀਆਂ ਵੱਡੀਆਂ ਅਪਡੇਟਸ 01.05.2026 4:52
ਐਲਿਸ ਸਪ੍ਰਿੰਗਜ਼ 'ਚ ਪਿਛਲੇ ਐਤਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਮਿਲਣ ਤੋਂ ਬਾਅਦ ਕੁਮਾਂਜਾਈ ਲਿਟਲ ਬੇਬੀ ਦੀ ਤਲਾਸ਼ ਵਿੱਚ ਸੈਂਕੜੇ ਭਾਈਚਾਰਕ ਮੈਂਬਰਾਂ ਨੇ ਭਾਗ ਲਿਆ ਸੀ। ਪਰ ਹੁਣ ਕੱਲ੍ਹ ਵੀਰਵਾਰ ਨੂੰ ਇੱਕ ਲਾਸ਼ ਮਿਲੀ, ਜਿਸਨੂੰ ਇਸ ਛੋਟੀ ਕੁੜੀ ਦੀ ਮੰਨਿਆ ਜਾ ਰਿਹਾ ਹੈ। ਕੌਮਾਂਤਰੀ ਖ਼ਬਰ 'ਚ ਡੈਮੋਕ੍ਰੇਟਿਕ ਸੈਨੇਟਰਾਂ ਨੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ 'ਤੇ ਇਰਾਨ ਵਿਰੁੱਧ ਅਮਰੀਕੀ ਫ਼ੌਜ ਦੀ ਕਾਰਵਾਈ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਓਧਰ, ਪੰਜਾਬ ਵਿੱਚ ਹਾਈ ਕੋਰਟ...
ਖ਼ਬਰਨਾਮਾ: ਕੁਮਾਂਜਾਈ ਬੱਚੀ ਦੇ 'ਅਗਵਾ ਤੇ ਕਤਲ' ਦਾ ਕਥਿਤ ਦੋਸ਼ੀ ਗ੍ਰਿਫਤਾਰ, ਭੜਕੀ ਭੀੜ ਨੂੰ ਮਾਪਿਆਂ ਵੱਲੋਂ ਸ਼ਾਂਤੀ ਦੀ ਅਪੀਲ 01.05.2026 4:36
ਨਾਰਦਰਨ ਆਸਟ੍ਰੇਲੀਆ ਵਿੱਚ ਪੰਜ ਸਾਲਾ ਕੁਮਾਂਜਾਈ ਬੱਚੀ ਦੇ ਕਥਿਤ ਅਗਵਾ ਅਤੇ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 47 ਸਾਲਾ ਜੈਫਰਸਨ ਲੇਵਿਸ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਹੈ। ਇਸ ਦੌਰਾਨ ਐਲਿਸ ਸਪ੍ਰਿੰਗਜ਼ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਕੁਝ ਥਾਵਾਂ ‘ਤੇ ਪੁਲਿਸ ਨਾਲ ਝੜਪਾਂ ਵੀ ਹੋਈਆਂ, ਜਦਕਿ ਪਰਿਵਾਰ ਨੇ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ
ਸ਼ੈਪਰਟਨ ਦੇ ਵਿਸਾਖੀ ਮੇਲੇ 'ਚ ਖੇਡਾਂ, ਸੰਗੀਤ ਦੇ ਨਾਲ-ਨਾਲ ਕਲਾ ਦੀ ਵੀ ਬੱਲੇ-ਬੱਲੇ 01.05.2026 6:00
ਵਿਕਟੋਰੀਆ ਦੇ ਪੇਂਡੂ ਇਲਾਕੇ ਸ਼ੈਪਰਟਨ ਵਿੱਚ ਮਨਾਏ ਗਏ ਵਿਸਾਖੀ ਮੇਲੇ 2026 ਦੌਰਾਨ ਕਬੱਡੀ, ਕ੍ਰਿਕਟ, ਰੱਸਾਕਸ਼ੀ ਅਤੇ ਖੋ-ਖੋ ਸਮੇਤ ਕਈ ਰਿਵਾਇਤੀ ਖੇਡ ਮੁਕਾਬਲੇ ਕਰਵਾਏ ਗਏ। 26 ਅਪ੍ਰੈਲ ਨੂੰ ਹੋਏ ਇਸ ਸਮਾਗਮ ਵਿੱਚ ਪੰਜਾਬੀ ਕਲਾਕਾਰ ਸੁਖਪ੍ਰੀਤ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਾਈ ਗਈ ਪੇਂਟਿੰਗ ਅਤੇ ਆਰਟਿਸਟ ਡੈਨੀਅਲ ਕੋਨੈੱਲ ਦੀਆਂ ਚਿੱਤਰਕਾਰੀਆਂ ਦੀ ਨਿਲਾਮੀ ਕਰਕੇ ਚੈਰੀਟੀ ਲਈ ਦਾਨ ਵੀ ਇਕੱਠਾ ਕੀਤਾ ਗਿਆ, ਜਿਸ ਨਾਲ ਮੇਲੇ ਨੂੰ ਸਮਾਜਿਕ ਸੇਵਾ ਨਾਲ ਵੀ ਜੋੜਿਆ ਗਿਆ।
ਪੰਜਾਬੀ ਡਾਇਸਪੋਰਾ : ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਿਆ, ਕਈ ਉਤਪਾਦਾਂ ‘ਤੇ ਟੈਰਿਫ ਘਟੇ 01.05.2026 7:48
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ ਆਖਿਰਕਾਰ ਸਿਰੇ ਚੜ੍ਹ ਗਿਆ ਹੈ। ਲੰਘੇ ਸੋਮਵਾਰ ਜਦੋਂ ਦੋਵਾਂ ਮੁਲਕਾਂ ਦੇ ਵਣਜ ਮੰਤਰੀਆਂ ਨੇ ਆਪੋ-ਆਪਣੇ ਵਫਦ ਨਾਲ ਇਸ ਸਮਝੌਤੇ ਉੱਤੇ ਦਸਤਖਤ ਕੀਤੇ ਤਾਂ ਉਸ ਤੋਂ ਬਾਅਦ ਸ਼ਰਾਬ, ਸੇਬ, ਕੀਵੀ ਫਲ, ਮਨੂਕਾ ਸ਼ਹਿਦ ਅਤੇ ਭੇਡਾਂ ਦੇ ਮਾਸ ਉੱਤੇ ਕਾਫੀ ਮਾਤਰਾ ਵਿੱਚ ਟੈਰਿਫ ਨੂੰ ਛੋਟ ਦਿੱਤੇ ਜਾਣ ਦੀਆਂ ਖਬਰਾਂ ਹਨ। ਇਸ ਦੇ ਨਾਲ ਹੀ, ਦਵਾਈਆਂ, ਕੱਪੜਾ ਅਤੇ ਟੈਕਸਟਾਈਲ, ਮਸ਼ੀਨਰੀ ਅਤੇ ਵਾਹਨ, ਗਹਿਣੇ ਅਤੇ ਰਤਨ, ਚਾਹ-ਕੌਫੀ ਅਤੇ ਮਸਾਲਿਆਂ ਉਤੇ ਵੀ ਡਿਊੇਟੀ ਹੁਣ ਜ਼ੀਰ...
Migration agent registration cancelled as Australia tightens regulations - ਮਾਈਗ੍ਰੇਸ਼ਨ ਏਜੰਟਾਂ ਖਿਲਾਫ਼ OMARA ਦਾ ਐਕਸ਼ਨ, ਕਈਆਂ ਦੇ ਲਾਈਸੰਸ ਹੋ ਸਕਦੇ ਹਨ ਮੁਅੱਤਲ ਅਤੇ ਰੱਦ 30.04.2026 14:08
Australia’s migration advice sector is under increased scrutiny as new federal reforms targeting unethical operators take effect. Regulator, OMARA, has cancelled the registration of Melbourne-based migration agent Jujhar Bajwa for five years, following an investigation into 'conduct concerns'. Bajwa disputes key findings and plans to challenge the decision. Authorities have urged migrants to verif...
Overseas-born population hits a record high, India overtakes England as Australia’s top country of birth - ਵਿਦੇਸ਼ਾਂ 'ਚ ਜਨਮੇ ਆਸਟ੍ਰੇਲੀਆਈ ਨਿਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ‘ਤੇ, ਇੰਗਲੈਂਡ ਨੂੰ ਪਛਾੜ ਭਾਰਤੀ ਬਣੇ ਸਭ ਤੋਂ ਵੱਡਾ ਸਮੂਹ 30.04.2026 5:24
People born in India are now the largest cohort of overseas-born Australian population, reveals the Australian Bureau of Statistics. For the first time, England has lost its long-held top spot as Australia's top overseas-born population group. After India and England, China, New Zealand and the Philippines are the top five countries of birth among Australians born overseas. Overall, people born ov...
ਖ਼ਬਰਨਾਮਾ : ਫੈਡਰਲ ਸਰਕਾਰ ਬੌਂਡਈ ਬੀਚ ਗੋਲੀਬਾਰੀ 'ਤੇ ਗਠਿਤ ਰਾਇਲ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਕਾਰਵਾਈ ਲਈ ਤਿਆਰ 30.04.2026 5:06
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਯਹੂਦੀ ਵਿਰੋਧੀ ਭਾਵਨਾ ਅਤੇ ਸਮਾਜਿਕ ਏਕਤਾ 'ਤੇ ਗਠਿਤ ਕੀਤੇ ਗਏ ਰਾਇਲ ਕਮਿਸ਼ਨ ਦੀਆਂ ਅਹਿਮ ਸਿਫਾਰਿਸ਼ਾਂ ‘ਤੇ ਕਾਰਵਾਈ ਕਰਨ ਲਈ ਤਿਆਰ ਹੈ। ਅੰਤ੍ਰਿਮ ਰਿਪੋਰਟ ਗਵਰਨਰ ਜਨਰਲ ਸੈਮ ਮੋਸਟਿਨ ਨੂੰ ਸੌਂਪੀ ਗਈ ਹੈ, ਜੋ ਦਸੰਬਰ ਵਿੱਚ ਬੌਂਡਈ ਬੀਚ ‘ਤੇ ਹਨੁੱਕਾ ਸਮਾਗਮ ਦੌਰਾਨ ਹੋਈ ਘਾਤਕ ਗੋਲੀਬਾਰੀ ਤੋਂ ਬਾਅਦ ਤਿਆਰ ਕੀਤੀ ਗਈ ਹੈ। ਇਸ ਹਮਲੇ ਵਿੱਚ 15 ਲੋਕ ਮਾਰੇ ਗਏ ਸਨ। ਰਿਪੋਰਟ ਵਿੱਚ 14 ਸਿਫਾਰਿਸ਼ਾਂ ਸ਼ਾਮਿਲ ਹਨ, ਜਿਵੇਂ...
ਬਾਲੀਵੁੱਡ ਗੱਪਸ਼ੱਪ: ਪੰਜਾਬੀ ਭਾਸ਼ਾ ਦੀ ਛੋਟੀ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈੱਸ ਨਾਈਟਸ' ਕਾਰਨਸ ਫਿਲਮ ਫੈਸਟੀਵਲ ਲਈ ਚੁਣੀ ਗਈ 30.04.2026 5:42
ਭਾਰਤੀ ਫਿਲਮ ਅਤੇ ਟੈਲੀਵੀਜ਼ਨ ਇੰਸਟੀਚਿਊਟ ਪੁਨੇ ਦੇ ਵਿਦਿਆਰਥੀ ਮਿਹਰ ਮਲਹੋਤਰਾ ਵੱਲੋਂ ਨਿਰਦੇਸ਼ਤ 24 ਮਿੰਟਾਂ ਦੀ ਪੰਜਾਬੀ ਭਾਸ਼ਾ ਦੀ ਛੋਟੀ ਫਿਲਮ 'ਸ਼ੈਡੋਜ਼ ਆਫ ਦਾ ਮੂਨਲੈੱਸ ਨਾਈਟਸ' ਨੂੰ 79ਵੇਂ ਕਾਰਨਸ ਫਿਲਮ ਫੈਸਟੀਵਲ ਲਈ ਚੁਣਿਆ ਗਿਆ ਹੈ। 12 ਤੋਂ 26 ਮਈ ਤੱਕ ਫਰਾਂਸ ਦੇ ਕਾਰਨਸ ਸ਼ਹਿਰ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਦੁਨਿਆ ਭਰ ਦੇ ਫਿਲਮ ਸਕੂਲਾਂ ਵੱਲੋਂ ਤਿਆਰ ਕੀਤੀਆਂ 2750 ਫਿਲਮਾਂ ਵਿੱਚੋਂ ਆਪਣਾ ਸਥਾਨ ਬਨਾਉਣ ਵਾਲੀ ਇਹ ਫਿਲਮ ਇੱਕ ਫੈਕਟਰੀ ਮਜ਼ਦੂਰ ਦੇ ਸੰਘਰਸ਼ਪੂਰਨ ਜੀਵਨ 'ਤੇ ਅਧਾਰਿਤ ਹੈ। ਇਹ ਅਤ...
ਕੀ ਤੁਸੀਂ ਵੀ ਵਿਕਟੋਰੀਆ ਦੇ ਸਰਕਾਰੀ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਬਣਨਾ ਚਾਹੁੰਦੇ ਹੋ? 30.04.2026 10:51
ਵਿਕਟੋਰੀਆ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੀ ਪੜ੍ਹਾਈ ਕਰਵਾਉਣ ਲਈ ਮੋਨਾਸ਼ ਯੂਨੀਵਰਸਿਟੀ ਅਤੇ ਵਿਕਟੋਰੀਅਨ ਸਰਕਾਰ ਦੀ ਇੱਕ ਸਾਂਝੀ ਪਹਿਲ ਰਾਹੀਂ 18 ਅਧਿਆਪਕਾਂ ਦਾ ਇੱਕ ਬੈਚ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ ਸ਼ਾਮਿਲ ਪੰਜਾਬੀ ਅਧਿਆਪਕ ਪ੍ਰੀਤ ਸੰਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਵਿਕਟੋਰੀਆ ਦੇ ਸਕੂਲਾਂ ਵਿੱਚ ਪੰਜਾਬੀ ਦੇ ਪਸਾਰ ਦਾ ਜ਼ਿਕਰ ਕੀਤਾ ਹੈ, ਉੱਥੇ ਹੀ ਇਸ ਖੇਤਰ ਨਾਲ ਜੁੜਨ ਦੀ ਚਾਹ ਰੱਖਣ ਵਾਲਿਆਂ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ ਹਨ।...
ਖ਼ਬਰਨਾਮਾ: ਮੱਧ-ਪੂਰਬ ‘ਚ ਤਣਾਅ ਜਾਰੀ, ਕਿੰਗ ਚਾਰਲਸ ਦਾ ਇਤਿਹਾਸਕ ਭਾਸ਼ਣ, ਆਸਟ੍ਰੇਲੀਆ ‘ਚ ਲਾਪਤਾ ਬੱਚੀ ਦੀ ਭਾਲ ਤੇਜ਼ ਅਤੇ ਵਾਤਾਵਰਣ ਲਈ ਨਵੀਆਂ ਘੋਸ਼ਣਾਵਾਂ 29.04.2026 4:22
ਇਜ਼ਰਾਇਲ ਅਤੇ ਲੈਬਨਾਨ ਵਿਚਕਾਰ ਸੀਜ਼ਫ਼ਾਇਰ ਦੇ ਬਾਵਜੂਦ ਹਮਲੇ ਜਾਰੀ ਹਨ, ਜਦਕਿ ਬ੍ਰਿਟੇਨ ਦੇ ਰਾਜਾ ਚਾਰਲਜਸ ਨੇ ਅਮਰੀਕੀ ਕਾਂਗਰਸ ਨੂੰ ਇਤਿਹਾਸਕ ਭਾਸ਼ਣ ਦਿੱਤਾ ਹੈ। ਆਸਟ੍ਰੇਲੀਆ ਵਿੱਚ ਨਾਰਦਰਨ ਟੈਰੀਟਰੀ ‘ਚ ਲਾਪਤਾ ਬੱਚੀ ਦੀ ਭਾਲ ਤੇਜ਼ ਹੋ ਗਈ ਹੈ ਅਤੇ ਫੈਡਰਲ ਸਰਕਾਰ ਵੱਲੋਂ ਵਾਤਾਵਰਣ ਸਮਝੌਤਿਆਂ ਲਈ ਨਵੀਂ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ, ਸ਼ਰਨਾਰਥੀ ਪਿਛੋਕੜ ਵਾਲੀ ਡਾਕਟਰ ਨੂੰ ਵੱਡੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
'Online grooming risks rising': UK campaigner Mohan Singh shares tips to safeguard children - 'ਆਨਲਾਈਨ ਗਰੂਮਿੰਗ' ਦੇ ਮਾਹੌਲ ਵਿੱਚ ਬੱਚਿਆਂ ਨੂੰ ਕਿੰਝ ਰੱਖੀਏ ਸੁਰੱਖਿਅਤ ? 29.04.2026 21:04
On his Australia tour, we recorded an interview with UK-based Mohan Singh, founder of the Sikh Awareness Society, about the increasing risks of online grooming for young people and the need for open conversations around relationships and sex education in Punjabi families. Singh says grooming is often a gradual process of controlling a young person’s trust and thinking, with digital platforms now a...
ਪਾਕਿਸਤਾਨ ਡਾਇਰੀ: ਛੋਟੀ ਉਮਰ ਦੇ ਵਿਆਹ ਹੁਣ ਗੈਰ-ਜ਼ਮਾਨਤੀ ਅਪਰਾਧ, ਪੰਜਾਬ ਵਿੱਚ ਨਵਾਂ ਬਿਲ ਪਾਸ 29.04.2026 6:47
ਪਾਕਿਸਤਾਨ ਦੀ ਪੰਜਾਬ ਅਸੈਂਬਲੀ ਨੇ ਸੋਮਵਾਰ ਨੂੰ 'ਚਾਈਲਡ ਮੈਰਿਜ ਰਿਸਟ੍ਰੇਨਟ ਬਿਲ 2026' ਪਾਸ ਕਰ ਦਿੱਤਾ ਹੈ। ਇਸ ਕਾਨੂੰਨ ਅਨੁਸਾਰ ਹੁਣ ਲੜਕਿਆਂ ਅਤੇ ਲੜਕੀਆਂ ਦੋਹਾਂ ਲਈ ਵਿਆਹ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਨਾਲ ਹੀ 18 ਸਾਲ ਤੋਂ ਘੱਟ ਉਮਰ ਵਿੱਚ ਵਿਆਹ ਕਰਨਾ ਗੈਰ-ਜ਼ਮਾਨਤੀ ਅਪਰਾਧ ਘੋਸ਼ਿਤ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਕਦਮ ਬੱਚਿਆਂ ਦੇ ਹੱਕਾਂ ਦੀ ਰੱਖਿਆ ਅਤੇ ਜ਼ਬਰਦਸਤੀ ਜਾਂ ਛੋ...
ਜਾਣੋ, ‘ਡੰਬ ਫੋਨ’ ਅਤੇ ਸੀਡੀਜ਼ ਵੱਲ ਕਿਉਂ ਹੋਇਆ ਨੌਜਵਾਨ ਪੀੜੀ ਦਾ ਰੁਝਾਨ? 29.04.2026 8:40
‘ਜੈਨਰੇਸ਼ਨ ਜ਼ੀ’ ਡਿਜੀਟਲ ਯੁੱਗ ਦੀ ਪਹਿਲੀ ਪੀੜੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਹ ਵੀ ਨਹੀਂ ਪਤਾ ਕਿ ਸਮਾਰਟ ਫੋਨ ਦੇ ਬਿਨਾਂ ਦੁਨੀਆਂ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ। ਸਭ ਤੋਂ ਵੱਧ ਟੈਕਨੋਲੌਜੀ ਪ੍ਰੇਮੀ ਅਤੇ ਟੈਕਨੋਲੌਜੀ ਨਾਲ ਜੁੜੇ ਰਹਿਣ ਵਾਲੀ ਪੀੜੀ ‘ਜੈਨਰੇਸ਼ਨ ਜ਼ੀ’ ਹੁਣ ਐਨਾਲੌਗ ਡਿਵਾਈਸ ਵੱਲ ਰੁਝਾਨ ਕਰ ਰਹੀ ਹੈ ਅਤੇ ਇਸ ਕਾਰਨ ਐਨਾਲੌਗ ਡਿਵਾਈਸ ਫਿਰ ਤੋਂ ਵਾਪਸੀ ਕਰ ਰਹੇ ਹਨ। 2025-26 ਦੇ ਇੱਕ ਟਰੂਜ਼ਿਮ ਸਰਵੇਖਣ ਮੁਤਾਬਿਕ, 18 ਤੋਂ 25 ਸਾਲ ਉਮਰ ਵਰਗ ਦੇ 76 ਫ਼ੀਸਦ ਤੋਂ ਵੱਧ ਆਸਟ੍ਰੇਲੀਅਨ...
AI ਦੀ ਤੇਜ਼ ਤਰੱਕੀ ਨਾਲ ਵੱਧ ਰਹੀਆਂ ਚਿੰਤਾਵਾਂ: Agentic AI ਕੀ ਹੈ ਅਤੇ ਨਿਯਮਾਂ ਦੀ ਲੋੜ ਕਿਉਂ ਹੈ? 29.04.2026 9:58
Autonomous ਅਤੇ Agentic AI ਦੇ ਤੇਜ਼ ਵਿਕਾਸ ਨਾਲ ਦੁਨੀਆ ਭਰ ਵਿੱਚ ਇਸਦੀ ਨਿਯਮਬੰਦੀ ਦੀ ਮੰਗ ਵੱਧ ਰਹੀ ਹੈ। ਨਵੇਂ AI agents ਹੁਣ ਸਿਰਫ਼ ਸਵਾਲਾਂ ਦੇ ਜਵਾਬ ਨਹੀਂ ਦੇ ਰਹੇ, ਸਗੋਂ Computer Access ਕਰਕੇ ਖੁਦ ਫੈਸਲੇ ਲੈਣ ਅਤੇ ਕੰਮ ਕਰਨ ਦੇ ਯੋਗ ਹੋ ਰਹੇ ਹਨ। ਮਾਹਿਰਾਂ ਨੇ ਡਾਟਾ ਸੁਰੱਖਿਆ, ਨਿੱਜਤਾ ਦੇ ਖਤਰੇ ਅਤੇ ਨੌਕਰੀਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸਦੇ ਨਾਲ ਹੀ ਸਰਕਾਰਾਂ ਅਤੇ ਸੰਸਥਾਵਾਂ AI ਦੇ ਖਤਰੇ ਘਟਾਉਣ ਲਈ ਨਵੇਂ ਕਦਮ ਚੁੱਕ ਰਹੀਆਂ ਹਨ, ਪਰ ਵੱਡਾ ਸਵਾਲ ਇਹ ਹੈ ਕ...
ਇੱਕ ਕੱਪ ਚਾਹ, ਕਈ ਕਹਾਣੀਆਂ- ਵੈਟਰਨ ਫੌਜੀ ਅਮਰਜੀਤ ਸਿੰਘ ਥਿੰਦ ਦੀ 'ਐਂਬੀਜ਼ ਚਾਹ' ਦੀ ਯਾਤਰਾ 28.04.2026 4:55
ਇੱਕ ਸਾਬਕਾ ਸਿੱਖ ਫੌਜੀ ਵੈਟਰਨ ਵੱਲੋਂ ਸ਼ੁਰੂ ਕੀਤੀ ਗਈ “ਐਂਬੀਜ਼ ਚਾਹ” ਦੀ ਚੇਨ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਆਯਾਤ ਕੀਤੇ ਗਏ ਅਲੱਗ-ਅਲੱਗ ਮਸਾਲਿਆਂ ਨਾਲ ਬਣੀ ਚਾਹ ਨਾ ਸਿਰਫ਼ ਸੁਆਦ ਲਈ, ਬਲਕਿ ਭਾਈਚਾਰੇ ਨੂੰ ਜੋੜਨ ਲਈ ਵੀ ਮਸ਼ਹੂਰ ਹੋ ਰਹੀ ਹੈ। ਸਿਡਨੀ ਦੇ ਅਮਰਜੀਤ ਸਿੰਘ ਥਿੰਦ ਦੀ ਯਾਤਰਾ ਕਈ ਮਹਾਦੀਪਾਂ ਤੋਂ ਹੁੰਦੀ ਹੋਈ ਹੁਣ ਇੱਕ ਕਾਮਯਾਬ ਕਾਰੋਬਾਰ ਵਿੱਚ ਬਦਲ ਚੁੱਕੀ ਹੈ। ਜਾਣੋ ਅਮਰਜੀਤ ਉਰਫ਼ 'ਐਂਬੀ' ਦੇ ਸਿਡਨੀ ਤੇ ਕੈਨਬਰਾ ਸਥਿਤ ਚਾਹ ਬਾਰਜ਼ ਦੀ ਪੂਰੀ ਕਹਾਣੀ ਇਸ ਪੌਡਕਾਸਟ ਰਾਹੀ...
ਖ਼ਬਰਨਾਮਾ: AUKUS ਸਮਝੌਤੇ 'ਤੇ ਉੱਠੇ ਸਵਾਲ, 5 ਸਾਲਾ ਸ਼ੈਰਨ ਦਾ ਅਜੇ ਵੀ ਕੋਈ ਸੁਰਾਗ ਨਹੀਂ, ਇਹ ਅਤੇ ਹੋਰ ਖ਼ਬਰਾਂ 28.04.2026 4:46
ਬਰਤਾਨਵੀ ਸੰਸਦੀ ਕਮੇਟੀ ਦੀ ਰਿਪੋਰਟ ਵਿੱਚ AUKUS ਸਮਝੌਤੇ ਨੂੰ ਲਾਗੂ ਕਰਨ ਵਿੱਚ ਕਮੀਆਂ ਅਤੇ ਖਾਮੀਆਂ ਸਾਹਮਣੇ ਆਈਆਂ ਹਨ। ਰਿਪੋਰਟ ਅਨੁਸਾਰ, ਇਹ ਖਾਮੀਆਂ ਕੀਤੇ ਗਏ ਵਾਅਦਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਰਾਹ ਵਿੱਚ ਵੱਡਾ ਖ਼ਤਰਾ ਬਣ ਸਕਦੀਆਂ ਹਨ। ਓਧਰ, ਨਾਰਦਰਨ ਟੈਰੀਟਰੀ ਦੇ ਐਲਿਸ ਸਪ੍ਰਿੰਗਜ਼ ਨੇੜੇ ਲਾਪਤਾ ਹੋਈ ਪੰਜ ਸਾਲ ਦੀ ਬੱਚੀ ਦੀ ਭਾਲ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਸਾਰਜੈਂਟ ਮੈਟ ਹਾਲ ਦਾ ਕਹਿਣਾ ਹੈ ਕਿ ਅਜੇ ਤੱਕ ਸ਼ੈਰਨ ਗ੍ਰੇਨਾਈਟਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ, ਜਿਸ ਨੂੰ ਆਖਰੀ ਵਾ...
ਮੱਧ-ਪੂਰਬ ਜੰਗ ਦਾ ਅਸਰ: ਆਸਟ੍ਰੇਲੀਆ ਵਿੱਚ ਮਾਈਗ੍ਰੈਂਟ ਕਮਿਊਨਿਟੀਆਂ ਦੋਹਰੇ ਦਬਾਅ ਹੇਠ 28.04.2026 8:17
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਆਸਟ੍ਰੇਲੀਆ ਵਿੱਚ ਮਹਿੰਗਾਈ ਵੱਧ ਰਹੀ ਹੈ, ਜਿਸ ਦਾ ਅਸਰ ਹਰ ਵਰਗ ‘ਤੇ ਪੈ ਰਿਹਾ ਹੈ। ਮਾਈਗ੍ਰੈਂਟ ਅਤੇ ਰਿਫਿਊਜੀ ਕਮਿਊਨਿਟੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਆਰਥਿਕ ਨਹੀਂ, ਸਗੋਂ ਮਾਨਸਿਕ ਤਣਾਅ ਅਤੇ ਜਾਣਕਾਰੀ ਦੀ ਘਾਟ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮਾਹਰ ਚੇਤਾਵਨੀ ਦੇ ਰਹੇ ਹਨ ਕਿ ਜੇ ਕਮਿਊਨਿਟੀਆਂ ਨਾਲ ਸਹੀ ਸੰਚਾਰ ਅਤੇ ਲੰਬੇ ਸਮੇਂ ਦੇ ਹੱਲ ਨਾ ਦਿੱਤੇ ਗਏ, ਤਾਂ ਗਲਤਫ਼ਹਿਮੀਆਂ ਅਤੇ ਭੇਦਭਾਵ ਵੱਧ ਸ...
ਪੰਜਾਬੀ ਡਾਇਰੀ: ਦਲ-ਬਦਲੀ ‘ਤੇ ਸਿਆਸਤ ਗਰਮਾਈ, AAP ਵੱਲੋਂ ਸਖ਼ਤ ਕਾਰਵਾਈ ਦੀ ਮੰਗ 27.04.2026 8:34
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਕੋਲ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਪਾਰਟੀ ਨਾਲ ਸਬੰਧਿਤ ਸੱਤ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ ਜੋ 'ਆਪ' ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ 'ਆਪ' ਲੋੜ ਪੈਣ 'ਤੇ ਕਾਨੂੰਨੀ ਸਹਾਇਤਾ ਲੈਣ ਲਈ ਵੀ ਤਿਆਰ ਹੈ। ਇਸ ਸਮੇਤ ਪੰਜਾਬ ਤੋਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Схожі подкасти
Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали