SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਖ਼ਬਰਾਂ ਫਟਾਫੱਟ: ਮੈਲਬਰਨ ਵਿੱਚ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ, ਆਸਟ੍ਰੇਲੀਆ-ਭਾਰਤ ਸਮਝੌਤੇ ਤੋਂ ਲੈ ਕੇ ਮੱਧ ਪੂਰਬ ਤਣਾਅ ਤੱਕ ਇਸ ਹਫਤੇ ਦੀਆਂ ਚੋਣਵੀਆਂ ਖ਼ਬਰਾਂ 10.07.2026

ਮੈਲਬਰਨ ਵਿੱਚ ਹਜ਼ਾਰਾਂ ਭਾਰਤੀ-ਆਸਟ੍ਰੇਲੀਆਈਆਂ ਨੇ ਪ੍ਰਧਾਨ ਮੰਤਰੀ Narendra Modi ਦਾ ਸਵਾਗਤ ਕੀਤਾ। ਇਸ ਦੌਰਾਨ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਯੂਰੇਨੀਅਮ ਨਿਰਯਾਤ ਮੁੜ ਸ਼ੁਰੂ ਕਰਨ 'ਤੇ ਸਹਿਮਤੀ ਬਣੀ। ਉੱਥੇ ਹੀ Telstra ਆਊਟੇਜ, ਮੱਧ ਪੂਰਬ ਵਿੱਚ ਵਧਦਾ ਤਣਾਅ, ਜਨਗਣਨਾ ਮੁਹਿੰਮ ਅਤੇ Great Barrier Reef ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਵੀ ਸੁਰਖੀਆਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਬੀਤੇ ਹਫਤੇ ਦੀਆਂ ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ...

ਵਿਸ਼ਵ ਕੱਪ ਅੱਪਡੇਟ: ਐਮਬਾਪੇ ਦੇ ਦੋ ਗੋਲਾਂ ਨਾਲ ਫਰਾਂਸ ਪਹੁੰਚਿਆ ਸੈਮੀਫਾਈਨਲ ਵਿੱਚ 10.07.2026

ਕਾਇਲੀਅਨ ਐਮਬਾਪੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਮਬਾਪੇ ਗੋਲਡਨ ਬੂਟ ਦੀ ਦੌੜ ਵਿੱਚ ਲਿਓਨੇਲ ਮੈਸੀ ਦੇ ਬਰਾਬਰ ਪਹੁੰਚ ਗਏ ਹਨ, ਜਦਕਿ ਹੁਣ ਫਰਾਂਸ ਦਾ ਸਾਹਮਣਾ ਸਪੇਨ ਜਾਂ ਬੈਲਜੀਅਮ ਵਿੱਚੋਂ ਕਿਸੇ ਇੱਕ ਨਾਲ ਹੋਵੇਗਾ।

ਖ਼ਬਰਨਾਮਾ : ਟੈਲਸਟਰਾ ਦੀ ਸੀਈਓ ਨੇ ਸੇਵਾਵਾਂ ਪ੍ਰਭਾਵਿਤ ਹੋਣ ਲਈ ਮੰਗੀ ਮਾਫੀ, ਲਿਬਰਲ ਨੇ ਵਨ ਨੇਸ਼ਨ ਨਾਲ ਗਠਜੋੜ ਤੋਂ ਫਿਰ ਕੀਤੀ ਨਾਂਹ 10.07.2026

ਟੈਲੀਕੌਮ ਕੰਪਨੀ ਟੈਲਸਟਰਾ ਦੀ ਸਰਵਿਸ ਵਿੱਚ ਬੁੱਧਵਾਰ ਨੂੰ ਆਈ ਰੁਕਾਵਟ ਲਈ ਕੰਪਨੀ ਦੀ ਸੀਈਓ ਵਿੱਕੀ ਬਰੈਡੀ ਨੇ ਵਿਦੇਸ਼ ਤੋਂ ਪਰਤਣ ਮਗਰੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਗਾਹਕਾਂ ਤੋਂ ਮਾਫੀ ਮੰਗੀ ਹੈ। ਓਧਰ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲੀਨ ਹੈਨਸਨ ਨੇ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਐਲਬਨੀਜ਼ੀ ਸਰਕਾਰ ਨੁੰ ਹਰਾਉਣ ਲਈ ਉਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਦਕਿ ਲਿਬਰਲ ਨੇਤਾ ਐਂਗਸ ਟੇਲਰ ਨੇ ਵਨ ਨੇਸ਼ਨ ਪਾਰਟੀ ਨਾਲ ਕਿਸੇ ਵੀ ਗਠਜੋੜ ਤੋਂ...

ਪੰਜਾਬੀ ਡਾਇਸਪੋਰਾ: ਪਹਿਲੇ ਵਿਸ਼ਵ ਯੁੱਧ ਦੇ 9,909 ਅਣਗੌਲੇ ਭਾਰਤੀ ਫੌਜੀਆਂ ਨੂੰ 80 ਸਾਲਾਂ ਬਾਅਦ ਮਿਲੀ ਸਰਕਾਰੀ ਮਾਨਤਾ 10.07.2026

ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਵੰਡ ਤੋਂ ਪਹਿਲਾਂ ਦੇ 9,909 ਅਣਗੌਲੇ ਭਾਰਤੀ ਫੌਜੀਆਂ ਦੇ ਨਾਮ 80 ਸਾਲਾਂ ਬਾਅਦ ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ ਯਾਨੀ CWGC ਦੇ ਰਿਕਾਰਡ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਜੰਗ ਦੌਰਾਨ ਮੌਜੂਦਾ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਲਗਭਗ 14 ਲੱਖ ਲੋਕਾਂ ਨੇ ਬ੍ਰਿਟਿਸ਼ ਭਾਰਤੀ ਫੌਜ ਵਿੱਚ ਸੇਵਾ ਕੀਤੀ ਸੀ। ਇਨ੍ਹਾਂ ਵਿੱਚੋਂ ਇਕੱਲੇ ਪੰਜਾਬ ਰਾਜ ਤੋਂ ਹੀ 3,20,000 ਸੈਨਿਕ ਜੰਗ ਵਿੱਚ ਗਏ ਸਨ। ਹੁਣ ਨਵੇਂ ਮਾਨਤਾ ਪ੍ਰਾਪਤ ਇਹਨਾਂ ਹਜ਼ਾਰਾਂ ਸੈਨਿਕਾਂ ਵਿੱਚ ਲਗਭਗ...

ਵਿਸ਼ਵ ਕੱਪ ਅੱਪਡੇਟ: ਸੈਮੀਫਾਈਨਲ ਵਿੱਚ ਪਹੁੰਚਣ ਲਈ ਫਰਾਂਸ ਅਤੇ ਮੋਰੱਕੋ ਆਪਸ ਵਿੱਚ ਭਿੜਨਗੇ 09.07.2026

FIFA World Cup 2026 ਦੇ ਕੁਆਰਟਰ-ਫਾਈਨਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਹਨ। ਸਭ ਤੋਂ ਵੱਧ ਚਰਚਾ ਫਰਾਂਸ ਅਤੇ ਮੋਰੱਕੋ ਦੇ ਉਸ ਮੁਕਾਬਲੇ ਦੀ ਹੈ, ਜੋ Qatar 2022 ਦੇ ਸੈਮੀਫਾਈਨਲ ਦੀ ਮੁੜ ਦੁਹਰਾਈ ਹੈ। ਇਸ ਅਪਡੇਟ ਵਿੱਚ ਸੁਣੋ ਦੋਵਾਂ ਟੀਮਾਂ ਦੀ ਤਿਆਰੀ, ਖਿਡਾਰੀਆਂ ਦੀਆਂ ਪ੍ਰਤੀਕਿਰਿਆਵਾਂ, Golden Boot ਅਤੇ Golden Glove ਦੀ ਦੌੜ ਦਾ ਤਾਜ਼ਾ ਹਾਲ ਅਤੇ ਬਾਕੀ ਕੁਆਰਟਰ-ਫਾਈਨਲ ਮੁਕਾਬਲਿਆਂ ਦਾ ਕਾਰਜਕ੍ਰਮ।

ਖ਼ਬਰਨਾਮਾ: ਆਸਟ੍ਰੇਲੀਆ ਦੌਰੇ 'ਤੇ ਮੋਦੀ, ਟੈਲਸਟਰਾ ਰੁਕਾਵਟ ਦਾ ਅਸਰ ਜਾਰੀ, ਮਹਿੰਗੀ ਸਿਹਤ ਸੇਵਾ ਅਤੇ ਵਧਦੇ ਕਿਰਾਏ ਚਿੰਤਾ ਦਾ ਕਾਰਨ 09.07.2026

ਪੂਰੀ ਜਾਣਕਾਰੀ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਆਡੀਓ।

Modi arrives in Australia amid fanfare and protests: What's in store for the community? - ਮੋਦੀ ਪਹੁੰਚੇ ਆਸਟ੍ਰੇਲੀਆ: ਭਾਵੁਕ ਪ੍ਰਸ਼ੰਸਕਾਂ ਅਤੇ ਵਿਰੋਧ ਵਿਚਾਲੇ, ਭਾਈਚਾਰੇ ਲਈ ਕੀ ਹਨ ਵੱਡੇ ਐਲਾਨ? 09.07.2026

Indian Prime Minister Narendra Modi has arrived in Melbourne for his third visit to Australia in nearly 12 years. Thousands of enthusiastic fans have booked tickets to a sold-out Marvel Stadium to give Modi a rockstar welcome in Melbourne, the Australian city with the largest Indian diaspora. Meanwhile, several human rights activists have urged Prime Minister Anthony Albanese to put alleged human...

ਬਾਲੀਵੁਡ ਗੱਪਸ਼ੱਪ: ਦਿਲਜੀਤ ਦੋਸਾਂਝ ਦੀ ‘ਸਤਲੁਜ’ 2 ਦਿਨਾਂ ਬਾਅਦ ਭਾਰਤ ਵਿੱਚ Zee5 ਤੋਂ ਹਟਾਈ ਗਈ 09.07.2026

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ (ਪਹਿਲਾਂ ‘ਪੰਜਾਬ 95') ਸਾਢੇ ਤਿੰਨ ਸਾਲ ਦੀ ਉਡੀਕ ਤੋਂ ਬਾਅਦ OTT ਪਲੇਟਫਾਰਮ Zee5 ਰਾਹੀਂ ਦਰਸ਼ਕਾਂ ਤੱਕ ਪਹੁੰਚੀ, ਪਰ ਭਾਰਤ ਵਿੱਚ ਦੋ ਦਿਨ ਬਾਅਦ ਇਹ ਸਟ੍ਰੀਮਿੰਗ ਤੋਂ ਹਟਾ ਦਿੱਤੀ ਗਈ। ਅਦਾਕਾਰ ਦਿਲਜੀਤ ਦੋਸਾਂਝ ਅਤੇ ਨਿਰਦੇਸ਼ਕ ਹਨੀ ਤ੍ਰੇਹਾਨ ਨੇ ਫ਼ਿਲਮ ਦੀ ਰਿਲੀਜ਼ ਲਈ ਸੈਂਸਰ ਸਰਟੀਫਿਕੇਟ ਹਾਸਲ ਕਰਨ ਦੀ ਲੰਮੀ ਜੱਦੋ-ਜਹਿਦ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਸੁਣੋ ਇਸ ਆਡੀਓ ਵਿੱਚ ਫ਼ਿਲਮ ਨਾਲ...

ਵਿਸ਼ਵ ਕੱਪ ਅੱਪਡੇਟ: ਅਰਜਨਟੀਨਾ ਅਤੇ ਸਵਿਟਜ਼ਰਲੈਂਡ ਨੇ ਕੁਆਰਟਰ-ਫਾਈਨਲ ਵਿੱਚ ਬਣਾਈ ਜਗ੍ਹਾ 08.07.2026

ਅਰਜਨਟੀਨਾ ਵੱਲੋਂ ਮਿਸਰ ਖਿਲਾਫ ਕੀਤੇ ਸ਼ਾਨਦਾਰ ਪਲਟਵਾਰ ਅਤੇ ਸਵਿਟਜ਼ਰਲੈਂਡ ਵੱਲੋਂ ਇੱਕ ਰੋਮਾਂਚਕ ਪੈਨਲਟੀ ਸ਼ੂਟਆਊਟ ਵਿੱਚ ਕੋਲੰਬੀਆ ਨੂੰ ਹਰਾਉਣ ਤੋਂ ਬਾਅਦ ਹੁਣ ਵਿਸ਼ਵ ਕੱਪ ਦੀਆਂ ਕੁਆਰਟਰ-ਫਾਈਨਲ ਟੀਮਾਂ ਤੈਅ ਹੋ ਗਈਆਂ ਹਨ।

ਖ਼ਬਰਨਾਮਾ: Telstra ਸੇਵਾਵਾਂ ਵਿੱਚ ਵੱਡੀ ਰੁਕਾਵਟ, ਹਜ਼ਾਰਾਂ ਗਾਹਕ ਪ੍ਰਭਾਵਿਤ, ਟ੍ਰਿਪਲ ਜ਼ੀਰੋ ‘ਤੇ ਕਾਲ ਕਰਨਾ ਹੋਇਆ ਮੁਸ਼ਕਿਲ 08.07.2026

ਬੁਧਵਾਰ 8 ਜੁਲਾਈ ਨੂੰ Telstra ਦੇ ਨੈੱਟਵਰਕ ਵਿੱਚ ਆਈ ਵੱਡੀ ਤਕਨੀਕੀ ਖਾਮੀ ਕਾਰਨ ਦੇਸ਼ ਭਰ ਵਿੱਚ ਹਜ਼ਾਰਾਂ ਗਾਹਕ ਪ੍ਰਭਾਵਿਤ ਹੋਏ। ਕਈ ਲੋਕ ਨਾ ਕਾਲ ਕਰ ਸਕੇ ਅਤੇ ਨਾ ਹੀ ਮੋਬਾਈਲ ਡਾਟਾ ਵਰਤ ਸਕੇ। ਇਸ ਰੁਕਾਵਟ ਦਾ ਅਸਰ ਰੇਲ ਸੇਵਾਵਾਂ, EFTPOS ਭੁਗਤਾਨ ਅਤੇ ਐਮਰਜੈਂਸੀ ਨੰਬਰ 000 ਨਾਲ ਸੰਪਰਕ ਕਰਨ ‘ਤੇ ਵੀ ਪਿਆ। Telstra ਦਾ ਕਹਿਣਾ ਹੈ ਕਿ ਸੇਵਾਵਾਂ ਹੌਲੀ-ਹੌਲੀ ਮੁੜ ਬਹਾਲ ਕੀਤੀਆਂ ਜਾ ਰਹੀਆਂ ਹਨ। ਪੂਰੀ ਜਾਣਕਾਰੀ ਅਤੇ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਆਡੀਓ।

ਪਾਕਿਸਤਾਨ ਡਾਇਰੀ: ਅਰਬ ਮੀਡੀਆ ਅਨੁਸਾਰ ਪਾਕਿਸਤਾਨ ਕਰ ਸਕਦਾ ਹੈ ਅਮਰੀਕਾ-ਈਰਾਨ ਵਿਚਾਲੇ ਅਗਲੀ ਗੱਲਬਾਤ ਦੀ ਮੇਜ਼ਬਾਨੀ 08.07.2026

ਇੱਕ ਅਰਬ ਮੀਡੀਆ ਰਿਪੋਰਟ ਦੇ ਅਨੁਸਾਰ, ਪਾਕਿਸਤਾਨ 11 ਜੁਲਾਈ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਹੋਣ ਵਾਲੀ ਅਗਲੇ ਦੌਰ ਦੀ ਗੱਲਬਾਤ ਦੀ ਮੇਜ਼ਬਾਨੀ ਕਰ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੀ ਗੱਲਬਾਤ ਵਿੱਚ ਈਰਾਨ 'ਤੇ ਅਮਰੀਕੀ ਪਾਬੰਦੀਆਂ, ਈਰਾਨ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ (frozen assets) ਅਤੇ ਈਰਾਨ ਦੇ ਪਰਮਾਣੂ ਮੁੱਦੇ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਸ਼ੁੱਕਰਵਾਰ...

Listen to the full SBS Punjabi radio program: NAIDOC Week special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: NAIDOC ਹਫ਼ਤਾ ਵਿਸ਼ੇਸ਼ 08.07.2026

This SBS Punjabi radio program is a special edition for NAIDOC Week. Learn about Australia's First Nations peoples, understand the significance of a Welcome to Country, and hear firsthand accounts from members of the Stolen Generations, sharing their experience. The program also features an interview with Melbourne's Satinder Sanghera, who has dedicated more than four decades to football, along wi...

ਮੈਲਬਰਨ ਛੱਡ ਕੇ ਸ਼ੈਪਰਟਨ ਆ ਵੱਸੇ ਪੰਜਾਬੀ ਪਰਿਵਾਰ ਨੂੰ ਕਿਉਂ ਨਹੀਂ ਆਉਂਦੀ ਸ਼ਹਿਰ ਦੀ ਯਾਦ? 07.07.2026

ਮੈਲਬਰਨ ਤੋਂ ਪਰਿਵਾਰ ਸਮੇਤ ਸ਼ੈਪਰਟਨ ਆ ਵੱਸੇ ਸੁਖਦੀਪ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਆਸਟ੍ਰੇਲੀਆ ਵਿੱਚ ਜੀਵਨ ਨਾ ਸਿਰਫ਼ ਵਧੇਰੇ ਸੁਖਾਲਾ ਹੈ, ਸਗੋਂ ਪਰਿਵਾਰ ਪਾਲਣ ਅਤੇ ਬੱਚਿਆਂ ਦੇ ਭਵਿੱਖ ਲਈ ਵੀ ਇੱਥੇ ਬਿਹਤਰ ਮੌਕੇ ਹਨ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸ਼ੈਪਰਟਨ ਦਾ ਮਾਹੌਲ, ਖੇਤੀਬਾੜੀ ਅਤੇ ਕੁਦਰਤੀ ਨਜ਼ਾਰੇ ਉਨ੍ਹਾਂ ਨੂੰ ਪੰਜਾਬ ਦੀ ਯਾਦ ਦਿਵਾਉਂਦੇ ਹਨ। ਇੱਥੇ ਉਨ੍ਹਾਂ ਨੇ ਆਪਣੇ ਫਾਰਮ 'ਤੇ ਸਬਜ਼ੀਆਂ ਉਗਾਈਆਂ, ਮੁਰਗੀਆਂ ਪਾਲੀਆਂ, ਘਰ ਵਿੱਚ ਜਿਮ ਬਣਾਇਆ ਅਤੇ ਪਰਿਵਾਰ ਨਾ...

ਵਿਸ਼ਵ ਕੱਪ ਅੱਪਡੇਟ: ਸਪੇਨ ਅਤੇ ਬੈਲਜੀਅਮ ਕੁਆਰਟਰ ਫਾਈਨਲ ਵਿੱਚ, ਰੋਨਾਲਡੋ ਦਾ ਵਿਸ਼ਵ ਕੱਪ ਸਫ਼ਰ ਸਮਾਪਤ 07.07.2026

ਫੀਫਾ ਵਿਸ਼ਵ ਕੱਪ 2026 ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਸਪੇਨ ਨੇ ਇੰਜਰੀ ਟਾਈਮ ਵਿੱਚ ਪੁਰਤਗਾਲ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ, ਜਿਸ ਨਾਲ ਕ੍ਰਿਸਟੀਆਨੋ ਰੋਨਾਲਡੋ ਦੇ ਵਿਸ਼ਵ ਕੱਪ ਕਰੀਅਰ ਦਾ ਅੰਤ ਹੋ ਗਿਆ ਹੈ। ਦੂਜੇ ਮੁਕਾਬਲੇ ਵਿੱਚ ਬੈਲਜੀਅਮ ਨੇ ਅਮਰੀਕਾ ਨੂੰ 4-1 ਨਾਲ ਹਰਾਇਆ। ਹੁਣ ਕੁਆਰਟਰ ਫਾਈਨਲ ਵਿੱਚ ਸਪੇਨ ਦਾ ਸਾਹਮਣਾ ਬੈਲਜੀਅਮ ਨਾਲ ਹੋਵੇਗਾ।

ਖ਼ਬਰਨਾਮਾ: ਪ੍ਰਧਾਨ ਮੰਤਰੀ ਐਲਬਨੀਜ਼ੀ ਦੇ ਪ੍ਰਸ਼ਾਂਤ ਦੌਰੇ ਵਿਚਾਲੇ ਚੀਨ ਦੇ ਮਿਜ਼ਾਈਲ ਟੈਸਟ ਨੇ ਵਧਾਈ ਹਲਚਲ 07.07.2026

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਮਹਾਂਸਾਗਰ ਵਿੱਚ ਚੀਨ ਵੱਲੋਂ ਕੀਤੇ ਗਏ ਮਿਜ਼ਾਈਲ ਟੈਸਟ ਦੀ ਚਰਚਾ ਦੋਵਾਂ ਦੇਸ਼ਾਂ ਦੀ ਅਗਲੀ ਦੁਵੱਲੀ ਮੀਟਿੰਗ ਵਿੱਚ ਹੋਣ ਦੀ ਪੂਰੀ ਸੰਭਾਵਨਾ ਹੈ। ਰਿਚਰਡ ਮਾਰਲਸ ਨੇ ਕਿਹਾ ਕਿ ਇਹ ਘਟਨਾ ਪ੍ਰਸ਼ਾਂਤ ਖੇਤਰ ਵਿੱਚ ਹੋਰ ਮਜ਼ਬੂਤ ਸਬੰਧਾਂ ਦੀ ਲੋੜ ਨੂੰ ਦਰਸਾਉਂਦੀ ਹੈ ਅਤੇ ਪ੍ਰਧਾਨ ਮੰਤਰੀ ਫਿਲਹਾਲ ਖੇਤਰ ਦੇ ਦੌਰੇ ਦੌਰਾਨ ਵੀ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਹਾਲਾਂਕਿ, ਵਿਰੋਧੀ ਧਿਰ ਦੇ ਰੱਖਿਆ ਬੁਲਾਰੇ ਜੇਮਜਸ ਪੈਟਰਸਨ ਨੇ ਇਸ ਨੂੰ ਡਰਾਉਣ-ਧਮ...

ਪੰਜਾਬੀ ਡਾਇਰੀ: ਪੰਜਾਬ ਆਉਣਗੇ ਮੋਦੀ, 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਲਈ ਹੋ ਸਕਦਾ ਹੈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ 07.07.2026

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੁਣ ਪੰਜਾਬ ਸੂਬੇ ਦਾ ਦੌਰਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਮੋਦੀ ਆਪਣੇ ਦੌਰੇ ਦੌਰਾਨ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਹਾਲਾਂਕਿ ਅਜੇ ਇਸ ਦੌਰੇ ਦੀਆਂ ਤਰੀਕਾਂ ਸਾਂਝੀਆਂ ਨਹੀਂ ਕੀਤੀਆਂ ਗਈਆਂ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਦੌਰਾ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ। ਇਹ ਅਤੇ ਪੰਜਾਬ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਯੈਕੰਡਡਾਹ ਦੀ ਕਹਾਣੀ: ਆਸਟ੍ਰੇਲੀਆ ਦੀ ਊਰਜਾ ਸਮੱਸਿਆ ਨੂੰ ਸੁਲਝਾਉਣ ਵਾਲੇ ਛੋਟੇ ਸ਼ਹਿਰ ਦੀ 'ਖਾਸ ਕਾਮਯਾਬੀ ਦਾ ਰਾਜ਼' 07.07.2026

ਰੀਜਨਲ ਆਸਟ੍ਰੇਲੀਆ ਵਿੱਚ ਜਿੱਥੇ ਮੌਸਮੀ ਘਟਨਾਵਾਂ ਅਤੇ ਫੰਡਾਂ ਦੀ ਘਾਟ ਛੋਟੇ ਕਸਬਿਆਂ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਵਿਕਟੋਰੀਆ ਦੇ Yackandandah (Yack) ਵਲੋਂ 20 ਸਾਲ ਪਹਿਲਾਂ ਲਏ ਗਏ ਇੱਕ ਵੱਡੇ ਫੈਸਲੇ ਨੇ ਇਸ ਨਿੱਕੇ ਜਿਹੇ ਕਸਬੇ ਨੂੰ ਸਵੈ-ਨਿਰਭਰਤਾ ਦੀ ਮਿਸਾਲ ਬਣਾ ਦਿੱਤਾ ਹੈ। ਪੈਟਰੋਲ ਸਟੇਸ਼ਨ ਨੂੰ ਕਮਿਊਨਿਟੀ ਮਲਕੀਅਤ ਵਿੱਚ ਲਿਆਉਣ ਤੋਂ ਲੈ ਕੇ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਤੱਕ, ਇਹ ਕਸਬਾ ਹੁਣ ਭਵਿੱਖ ਵੱਲ ਇੱਕ ਵੱਖਰਾ ਰਾਹ ਦਰਸਾ ਰਿਹਾ ਹੈ। ਕੀ ਖਾਸ ਕਰ ਰਿਹਾ ਹੈ ਵਿਕਟੋਰ...

'ਯੂਟਿਊਬ ਤੋਂ ਢੋਲ ਸਿੱਖ ਕੇ ਸ਼੍ਰੇਆ ਘੋਸ਼ਾਲ ਨਾਲ ਸਟੇਜ ਸਾਂਝੀ ਕਰਨ ਤੱਕ', ਮਿਲੋ ਆਸਟ੍ਰੇਲੀਆ ਦੀ 'ਢੋਲਵਾਲੀ' ਪ੍ਰਿਆ ਗੱਖੜ ਨੂੰ 06.07.2026

ਆਸਟ੍ਰੇਲੀਆ ਦੀ ਜੰਮ-ਪਲ ਪ੍ਰਿਆ ਗੱਖੜ, ਜੋ 'ਢੋਲਵਾਲੀ' ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਇੱਕ ਮਹਿਲਾ ਢੋਲ ਵਾਦਕ ਵਜੋਂ ਆਪਣੀ ਵੱਖਰੀ ਪਛਾਣ ਬਣਾਉਂਦੇ ਹੋਏ ਢੋਲ ਵਜਾਉਣ ਦੇ ਖੇਤਰ ਵਿੱਚ ਮਰਦ-ਪ੍ਰਧਾਨ ਸਮਝੀ ਜਾਂਦੀ ਸਟੀਰੀਓਟਾਈਪ ਨੂੰ ਤੋੜਿਆ ਹੈ। SBS Punjabi ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਕੋਵਿਡ ਦੌਰਾਨ ਯੂਟਿਊਬ ਰਾਹੀਂ ਢੋਲ ਸਿੱਖਣ ਤੋਂ ਲੈ ਕੇ ਵਿਆਹਾਂ, ਵੱਡੇ ਸੰਗੀਤ ਸਮਾਗਮਾਂ ਅਤੇ ਮਸ਼ਹੂਰ ਬਾਲੀਵੁੱਡ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਪ੍ਰਦਰਸ਼ਨ ਕਰਨ ਤੱਕ ਦੇ ਆਪਣੇ ਸਫ਼ਰ ਬਾਰੇ ਖੁੱਲ੍ਹ ਕੇ...

ਖ਼ਬਰਨਾਮਾ: ਮੈਲਬਰਨ ਵਿੱਚ ਦਰਜਨਾਂ ਦੁਕਾਨਾਂ ਅੱਗ ਦੀ ਚਪੇਟ ਵਿੱਚ, ਆਸਟ੍ਰੇਲੀਆ ਅਤੇ ਫਿਜੀ ਵਿਚਕਾਰ ਇਤਿਹਾਸਕ ਸੁਰੱਖਿਆ ਸਮਝੌਤਾ 06.07.2026

ਮੈਲਬੌਰਨ ਦੇ ਰਿਚਮੰਡ ਵਿੱਚ ਰਾਤ ਭਰ ਤੰਬਾਕੂ ਦੀ ਦੁਕਾਨ 'ਤੇ ਛਾਪੇਮਾਰੀ ਤੋਂ ਬਾਅਦ ਲਗਭਗ ਇੱਕ ਦਰਜਨ ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਰਾਤ ਭਰ ਲੱਗੀ ਇਸ ਅੱਗ ਉੱਤੇ ਸਵੇਰੇ 6 ਵਜੇ ਤੱਕ ਕਾਬੂ ਪਾਇਆ ਗਿਆ ਅਤੇ ਇਸ ਵਿੱਚ 80 ਫਾਇਰਫਾਈਟਰਾਂ ਅਤੇ 25 ਟਰੱਕਾਂ ਦੀ ਲੋੜ ਪਈ। ਉੱਥੇ, ਆਸਟ੍ਰੇਲੀਆ ਅਤੇ ਫ਼ਿਜੀ ਨੇ ਰੱਖਿਆ ਅਤੇ ਖੇਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸੁਰੱਖਿਆ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ...

ਆਸਟ੍ਰੇਲੀਆ ਵਿੱਚ 3 ਘੰਟੇ ਮੁਫ਼ਤ ਬਿਜਲੀ: ਜਾਣੋ ਕੌਣ ਯੋਗ ਹੈ 06.07.2026

ਆਸਟ੍ਰੇਲੀਆ ਵਿੱਚ ਬਿਜਲੀ ਦੇ ਵੱਧਦੇ ਖਰਚਿਆਂ ਵਿਚਕਾਰ ਸਰਕਾਰ ਵੱਲੋਂ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਯੋਗ ਘਰਾਂ ਨੂੰ ਹਰ ਰੋਜ਼ ਤਿੰਨ ਘੰਟੇ ਮੁਫ਼ਤ ਬਿਜਲੀ ਮਿਲ ਸਕਦੀ ਹੈ। ਹਾਲਾਂਕਿ ਇਹ ਸਹੂਲਤ ਇਸ ਵੇਲੇ ਦੇਸ਼ ਦੇ ਸਿਰਫ਼ ਕੁਝ ਰਾਜਾਂ ਨਿਊ ਸਾਊਥ ਵੇਲਜ਼, ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਹੀ ਉਪਲਬਧ ਹੈ। ਹੋਰ ਰਾਜਾਂ ਵਿੱਚ ਇਸ ਤਰ੍ਹਾਂ ਦੀ ਯੋਜਨਾ ਬਾਅਦ ਵਿੱਚ ਲਾਗੂ ਕੀਤੀ ਜਾਣੀ ਹੈ। ਵਿਕਟੋਰੀਆ ਵਿੱਚ ਇਸ ਵਰਗੀ 'ਮਿਡਡੇ ਪਾਵਰ ਸੇਵਰ' ਯੋਜਨਾ 1 ਅਕਤੂਬਰ ਤੋਂ...

Meet Dilpreet Singh, the Australia-based VFX artist making stars do the impossible in Punjabi music videos - ਆਸਟ੍ਰੇਲੀਆ ਵੱਸਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ VFX ਕਲਾਕਾਰ ਦਿਲਪ੍ਰੀਤ ਸਿੰਘ ਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ 04.07.2026

From being fascinated by cartoons as a child to editing blockbuster Punjabi music videos, Jalandhar-born Dilpreet Singh is the creative force behind some of the most imaginative visuals on Punjabi pop culture screens. His notable work includes Karan Aujla's 'Ink', 'Admirin' You', 'Mexico', along with several hit videos for Tegi Pannu, Parmish Verma, Mani Sandhu and many other Punjabi music stars....

ਆਸਟ੍ਰੇਲੀਆ ਦੀ ਖੇਤੀਬਾੜੀ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਯੋਗਦਾਨ ਦੀ ਇੱਕ ਝਲਕ ਹੈ ਮਿਲਡੂਰਾ ਦਾ ਗਰੇਵਾਲ ਪਰਿਵਾਰ 03.07.2026

ਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ, ਜਿਨ੍ਹਾਂ ਨੇ ਪੀੜ੍ਹੀਆਂ ਪੁਰਾਣੇ ਖੇਤੀ ਦੇ ਕਿੱਤੇ ਨੂੰ ਆਪਣੇ ਹੁਨਰ ਨਾਲ ਇੱਕ ਆਧੁਨਿਕ ਖੇਤੀਬਾੜੀ-ਕਾਰੋਬਾਰ ਵਿੱਚ ਬਦਲ ਦਿੱਤਾ ਹੈ। ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਵਿਸ਼ਵ ਕੱਪ ਅੱਪਡੇਟ: ਪੁਰਤਗਾਲ ਨੇ ਕ੍ਰੋਏਸ਼ੀਆ ਦੇ ਸੁਪਨੇ ਤੋੜੇ, ਸਪੇਨ ਨੇ ਸ਼ਾਨਦਾਰ ਜਿੱਤ ਨਾਲ ਰਾਊਂਡ ਆਫ਼ 16 ਵਿੱਚ ਬਣਾਈ ਥਾਂ 03.07.2026

ਫ਼ੀਫ਼ਾ ਵਰਲਡ ਕੱਪ ਦੇ 22ਵੇਂ ਦਿਨ, ਲੂਕਾ ਮੋਡ੍ਰਿਚ ਦੀ ਵਿਦਾਇਗੀ ਵਾਲੇ ਰੋਮਾਂਚਕ ਮੁਕਾਬਲੇ ਵਿੱਚ ਪੁਰਤਗਾਲ ਨੇ ਕ੍ਰੋਏਸ਼ੀਆ ਨੂੰ ਮਾਤ ਦਿੱਤੀ, ਸਪੇਨ ਨੇ ਆਸਟਰੀਆ ਨੂੰ ਆਸਾਨੀ ਨਾਲ ਹਰਾਇਆ, ਅਤੇ ਸਵਿਟਜ਼ਰਲੈਂਡ ਨੇ ਅਲਜੀਰੀਆ ਉੱਪਰ ਜਿੱਤ ਦਰਜ ਕਰਕੇ 'ਰਾਊਂਡ ਆਫ਼ 16' ਵਿੱਚ ਪ੍ਰਵੇਸ਼ ਕਰ ਲਿਆ ਹੈ।

ਖ਼ਬਰਨਾਮਾ: ਯੂਕੇ ਨੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਕਥਿਤ ਜਿਨਸੀ ਸ਼ੋਸ਼ਣ ਕਰਨ ਵਾਲੇ ਅੰਤਰਰਾਸ਼ਟਰੀ ਸਮੂਹ ਦਾ ਕੀਤਾ ਪਰਦਾਫ਼ਾਸ਼ 03.07.2026

ਯੂਕੇ ਵਿੱਚ ਅੱਠ ਲੋਕਾਂ ਨੂੰ ਇੱਕ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ 'ਤੇ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੇ ਕੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਇਹ ਵਿਅਕਤੀ ਆਪਣੀ ਜਾਣ-ਪਛਾਣ ਵਾਲੀਆਂ ਔਰਤਾਂ, ਜਿਵੇਂ ਕਿ ਰਿਸ਼ਤੇਦਾਰਾਂ, ਸਾਥੀਆਂ ਅਤੇ ਪਤਨੀਆਂ, ਨੂੰ ਨਿਸ਼ਾਨਾ ਬਣਾਉਂਦੇ ਸਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ, ਜੋ ਅੰਤਰਰਾਸ਼ਟਰੀ ਅਪਰਾਧ ਦੀ ਜਾਂਚ ਕਰਦੀ ਹੈ, ਦਾ ਕਹਿਣਾ ਹੈ ਕਿ ਉਸਨੇ ਇਸ ਫੋਰਮ ਅਤੇ ਇਸ ਨਾਲ ਜੁੜੀਆਂ ਸ਼ਾਖਾਵਾਂ ਨਾਲ ਸ...

ਪੰਜਾਬੀ ਡਾਇਸਪੋਰਾ: ਪੱਛਮੀ ਲੰਡਨ ਨਸ਼ਾ ਤਸਕਰੀ ਨੈੱਟਵਰਕ 'ਚ ਸਾਬਕਾ ਜੱਜ ਸਮੇਤ ਤਿੰਨ ਪੰਜਾਬੀ ਮੂਲ ਦੇ ਲੋਕਾਂ ਨੂੰ ਜੇਲ੍ਹ 03.07.2026

ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵੱਲੋਂ ਪੱਛਮੀ ਲੰਡਨ ਵਿੱਚ ਕਥਿਤ ਤੌਰ 'ਤੇ ਹੈਰੋਇਨ ਅਤੇ ਕਰੈਕ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੁੱਲ 22 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪੁਰਸ਼ੋਤਮ ਢਿੱਲੋਂ (59 ਸਾਲ), ਜੋ ਆਪਣੀ ਗ੍ਰਿਫ਼ਤਾਰੀ ਸਮੇਂ ਇੱਕ ਮੈਜਿਸਟ੍ਰੇਟ ਵਜੋਂ ਸੇਵਾ ਨਿਭਾ ਰਿਹਾ ਸੀ, ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਰਦੀਪ ਥਿੰਦ (48 ਸਾਲ) ਨੂੰ 12 ਸਾਲ ਤੇ 6 ਮ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.