uk

SBS

SBS Punjabi - ਐਸ ਬੀ ਐਸ ਪੰਜਾਬੀ

News PA ↓ Епізодів: 1819

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Обов'язково відвідайте сайт подкасту та підтримайте його автора: www.sbs.com.au

Автор

SBS

Категорія

News

Сайт подкасту

www.sbs.com.au

Останній епізод

24 лис 2026

Де слухати?

Подкасти в застосунку Replaio Radio Уже незабаром

Подкасти незабаром з'являться в застосунку. Встановіть уже зараз і першими побачте зовсім новий погляд на подкасти

Завантажити з Google Play Встановіть безкоштовно Android 10 млн+ завантажень · рейтинг 4,7+ iOS незабаром

Епізоди

ਵਿਕਟੋਰੀਆ ਦੀਆਂ ਸੂਬਾਈ ਚੋਣਾਂ ਲਈ ਅਗਾਊਂ ਵੋਟਿੰਗ ਚੱਲ ਰਹੀ ਹੈ: ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਪਾ ਸਕਦੇ ਹੋ ਵੋਟ 24.11.2026

ਵਿਕਟੋਰੀਆ ਵਿੱਚ 28 ਨਵੰਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਅਗਾਊਂ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਵੋਟਰਾਂ ਦੀ ਸਹੂਲਤ ਲਈ ਸੂਬੇ ਭਰ ਵਿੱਚ ਰਿਕਾਰਡ 210 ਅਗਾਊਂ ਵੋਟਿੰਗ ਕੇਂਦਰ ਖੋਲ੍ਹੇ ਗਏ ਹਨ। ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਪਾ ਸਕਦੇ ਹੋ ਆਪਣੀ ਵੋਟ, ਸੂਬੇ ਤੋਂ ਬਾਹਰ ਮੌਜੂਦ ਵੋਟਰਾਂ ਲਈ ਕੀ ਪ੍ਰਬੰਧ ਹਨ ਅਤੇ ਵੋਟ ਨਾ ਪਾਉਣ ਦੀ ਸੂਰਤ ਵਿੱਚ ਕੀ ਜੁਰਮਾਨਾ ਲੱਗ ਸਕਦਾ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸੁਣੋ ਇਸ ਆਡੀਓ ਰਿਪੋਰਟ ਰਾਹੀਂ। #sbsaudiopod...

ਨਨਕਾਣਾ ਸਾਹਿਬ, ਰਾਏ ਬੁਲਾਰ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦੀ ਅਨੋਖੀ ਸਾਂਝ 24.11.2026

ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਇਸ ਵਿਸ਼ੇਸ਼ ਪੇਸ਼ਕਸ਼ ਵਿੱਚ ਜਾਣੋ ਨਨਕਾਣਾ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ, ਰਾਏ ਬੁਲਾਰ ਭੱਟੀ ਨਾਲ ਗੁਰੂ ਜੀ ਦੇ ਸਬੰਧ ਅਤੇ ਉਸ ਵਿਰਾਸਤ ਬਾਰੇ ਜੋ ਅੱਜ ਵੀ ਧਾਰਮਿਕ ਸਦਭਾਵਨਾ ਦੀ ਮਿਸਾਲ ਬਣੀ ਹੋਈ ਹੈ। ਐਸਬੀਐਸ ਪੰਜਾਬੀ ਨੇ ਇਸ ਸਿਲਸਿਲੇ ਵਿੱਚ ਰਾਏ ਬੁਲਾਰ ਭੱਟੀ ਦੀ ਮੌਜੂਦਾ ਪੀੜ੍ਹੀ ਦੇ ਵਾਰਸ ਰਾਏ ਹਾਰੂਨ ਭੱਟੀ ਨਾਲ ਵੀ ਗੱਲਬਾਤ ਕੀਤੀ। #sbsaudiopodcast

ਖਬਰਨਾਮਾ: ਵਿਕਟੋਰੀਆ ਚੋਣ ਸਰਵੇਖਣ ਵਿਚ 30 ਸੀਟਾਂ ਤੱਕ ਸਿਮਟ ਸਕਦੀ ਹੈ ਲੇਬਰ ਪਾਰਟੀ, 'ਵਨ ਨੇਸ਼ਨ' ਨਿਭਾ ਸਕਦੀ ਹੈ ਅਹਿਮ ਭੂਮਿਕਾ 24.11.2026

ਵਿਕਟੋਰੀਆ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਲਈ ਚੁਣੌਤੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਖੇਤਰੀ ਆਸਟ੍ਰੇਲੀਆ ਵਿੱਚ ਕਿਰਾਏ ਦੇ ਘਰਾਂ ਦੀ ਵਧਦੀ ਲਾਗਤ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਨਿਊ ਸਾਊਥ ਵੇਲਜ਼ ਵਿੱਚ ਮੂਲ ਨਿਵਾਸੀ ਭਾਈਚਾਰੇ ਫਸਟ ਨੇਸ਼ਨਜ਼ ਰੇਂਜਰ ਪ੍ਰੋਗਰਾਮਾਂ ਲਈ ਵਧੇਰੇ ਫੰਡਿੰਗ ਦੀ ਮੰਗ ਕਰ ਰਹੇ ਹਨ। ਉੱਧਰ ਯੂਕਰੇਨ ਨੇ ਲੀਬੀਆ ਵਿੱਚ ਰੂਸੀ ਟਿਕਾਣਿਆਂ 'ਤੇ ਹਮਲਿਆਂ ਦਾ ਦਾਅਵਾ ਕੀਤਾ ਹੈ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਦੇ...

‘Kaur-ageous’: Australian creators address the lack of Sikh women’s representation in children’s literature 24.11.2026

A new children's book is introducing young readers to the stories of 10 influential women in Sikh history. Written by Tandeep Kaur and illustrated by Gurpreet Kaur Panesar, Kaur-ageous highlights their contributions to the Sikh faith and its history. During November, the month of Guru Nanak Dev Ji's birth anniversary, 100 per cent of profits from book sales will be donated to Unique Homes in Jalan...

ਪੰਜਾਬੀ ਡਾਇਰੀ: ਕਰਤਾਰਪੁਰ ਲਾਂਘੇ ਤੋਂ ਚੋਣਾਂ ਦੀ ਸਿਆਸਤ ਤੱਕ, ਪੰਜਾਬ ਦੇ ਅਹਿਮ ਮੁੱਦੇ ਚਰਚਾ ਵਿੱਚ 24.11.2026

ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਨੂੰ ਲੈ ਕੇ ਸ਼ਰਧਾਲੂਆਂ ਦੀ ਆਵਾਜ਼ ਹੋਰ ਤੇਜ਼ ਹੋ ਰਹੀ ਹੈ। ਇਸਦੇ ਨਾਲ ਹੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਦਲਬਦਲੀਆਂ ਅਤੇ ਨਵੇਂ ਗੱਠਜੋੜਾਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਅਗਲੇ ਸਾਲ ਹੋਣ ਵਾਲੀ ਜਨਗਣਨਾ ਨੂੰ ਦੇਸ਼ ਦੀ ਭਵਿੱਖੀ ਯੋਜਨਾਬੰਦੀ ਲਈ ਅਹਿਮ ਮੰਨਿਆ ਜਾ ਰਿਹਾ ਹੈ, ਜਦਕਿ ਭਾਖੜਾ ਨਹਿਰ ਦੇ ਪੁੱਲ ਦੇ ਢਹਿ ਜਾਣ ਮਗਰੋਂ ਉਸਾਰੀ ਕਾਰਜਾਂ ਦੀ ਗੁਣਵੱਤਾ ਅਤੇ ਨਿਗਰਾਨੀ 'ਤੇ ਵੀ ਸਵਾਲ ਉੱਠ ਰਹੇ ਹਨ। ਇਹ ਅਤੇ ਹੋਰ ਚੋਣਵ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 23.11.2026

ਐਸਬੀਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਤਾਜ਼ਾ ਖ਼ਬਰਾਂ, ਮਨੀਲਾ ਵਿੱਚ ਹੋਈ ਕਵਾਡ ਆਗੂਆਂ ਦੀ ਬੈਠਕ ਦੇ ਅਹਿਮ ਫ਼ੈਸਲਿਆਂ ਦੀ ਚਰਚਾ, ਪਰਿਵਾਰਕ ਸਲਾਹਕਾਰ ਸ. ਬਲਦੇਵ ਸਿੰਘ ਮੱਟਾ ਨਾਲ ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਖ਼ਾਸ ਮੁਲਾਕਾਤ, ਅਤੇ ਹਫ਼ਤਾਵਾਰੀ ਲੜੀ ਅਖਾਣ ਕਹਾਣੀ ਵਿੱਚ "ਜੰਮੇ ਲਾਲ ਤੇ ਵੰਡੇ ਕੋਲੇ" ਦੀ ਦਿਲਚਸਪ ਕਹਾਣੀ। #sbsaudiopodcast

ਜਾਣੋ 1960 ਤੋਂ ਨਿਪਾਲ ਵਿੱਚ ਰਹਿ ਰਹੇ ਰਵਿੰਦਰ ਸਿੰਘ ਸੇਠੀ ਦੀ ਜ਼ੁਬਾਨੀ ਨਿਪਾਲੀ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਇਤਿਹਾਸ ਬਾਰੇ 23.11.2026

ਨਿਪਾਲ ਵਿੱਚ ਵੱਸਦੇ ਘੱਟ ਗਿਣਤੀ ਸਿੱਖ ਭਾਈਚਾਰੇ ਦਾ ਇਤਿਹਾਸ, ਪੰਜਾਬ ਨਾਲ ਸਦੀਆਂ ਪੁਰਾਣੀ ਸਾਂਝ ਅਤੇ ਦੇਸ਼ ਦੇ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਦੀ ਕਹਾਣੀ ਕਈ ਪੱਖਾਂ ਤੋਂ ਵਿਲੱਖਣ ਹੈ। 1960 ਤੋਂ ਨਿਪਾਲ ਵਿੱਚ ਰਹਿ ਰਹੇ ਕਾਰੋਬਾਰੀ ਰਵਿੰਦਰ ਸਿੰਘ ਸੇਠੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਜੀਵਨ ਦੇ ਤਜਰਬੇ, ਸਿੱਖ ਭਾਈਚਾਰੇ ਦੇ ਬਦਲਦੇ ਹਾਲਾਤਾਂ ਅਤੇ ਹੜ੍ਹਾਂ ਦੌਰਾਨ ਮਨੁੱਖਤਾ ਦੀ ਸੇਵਾ ਦੀਆਂ ਮਿਸਾਲਾਂ ਸਾਂਝੀਆਂ ਕੀਤੀਆਂ। ਇਸ ਦਿਲਚਸਪ ਸਫ਼ਰ ਅਤੇ ਨਿਪਾਲ ਦੇ ਸਿੱਖ ਭਾਈਚਾਰੇ ਦੀ ਕਹਾਣੀ...

ਖਬਰਨਾਮਾ: ਸੰਸਦ ਦੇ ਆਖ਼ਰੀ ਬੈਠਕ ਹਫ਼ਤੇ ਵਿੱਚ ਅਹਿਮ ਬਿੱਲਾਂ 'ਤੇ ਤਕਰਾਰ, ਵਿਕਟੋਰੀਆ ਚੋਣੀ ਵਾਅਦੇ ਅਤੇ ਮਹਿੰਗਾਈ ਤੋਂ ਰਾਹਤ ਦੇ ਯਤਨ ਚਰਚਾ ਵਿੱਚ 23.11.2026

ਫੈਡਰਲ ਸੰਸਦ ਦੇ ਸਾਲ ਦੇ ਆਖ਼ਰੀ ਬੈਠਕ ਹਫ਼ਤੇ ਵਿੱਚ ਟੈਕਸ ਸੁਧਾਰਾਂ, ਡਿਜ਼ਿਟਲ ਡਿਊਟੀ ਆਫ਼ ਕੇਅਰ ਬਿੱਲ ਅਤੇ ਮੁਫ਼ਤ ਵਪਾਰ ਸਮਝੌਤਿਆਂ ਨੂੰ ਲੈ ਕੇ ਸਿਆਸੀ ਗੱਲਬਾਤ ਤੇਜ਼ ਹੋ ਗਈ ਹੈ। ਉਧਰ ਵਿਕਟੋਰੀਆ ਚੋਣਾਂ ਤੋਂ ਪਹਿਲਾਂ ਪਾਰਟੀਆਂ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਵਾਅਦੇ ਕਰ ਰਹੀਆਂ ਹਨ। ਬਲੈਕ ਫ੍ਰਾਈਡੇ ਖਰੀਦਦਾਰੀ ਤੋਂ ਪਹਿਲਾਂ ਖਪਤਕਾਰਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ, ਜਦਕਿ ਦਵਾਈਆਂ ਦੀਆਂ ਕੀਮਤਾਂ 'ਤੇ ਰੋਕ ਵਧਾਉਣ ਲਈ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ। ਇਸੇ ਦੌਰਾਨ ਨੇ...

ਅਖਾਣ ਕਹਾਣੀ: ਜਾਣੋ 'ਜੰਮੇ ਲਾਲ ਤੇ ਵੰਡੇ ਕੋਲੇ' ਦਾ ਮਤਲਬ ਅਤੇ ਇਤਿਹਾਸ 23.11.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਜੰਮੇ ਲਾਲ ਤੇ ਵੰਡੇ ਕੋਲੇ' ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast

'ਬਰਸਾਤ ਵੀ ਨਾ ਰੋਕ ਸਕੀ ਜੋਸ਼': Queanbeyan ਦੀ ਦੀਵਾਲੀ ਵਿੱਚ ਦੀਵਿਆਂ ਦੀ ਰੌਸ਼ਨੀ ਨਾਲ ਜਗਮਗਾਇਆ ਭਾਈਚਾਰਾ 20.11.2026

14 ਨਵੰਬਰ ਨੂੰ ਕਵੀਨਬਿਆਨ ਵਿੱਚ ਮਨਾਏ ਗਏ ਦੀਵਾਲੀ ਸਮਾਗਮ ਵਿੱਚ ਮੀਂਹ ਭਰੇ ਮੌਸਮ ਦੇ ਬਾਵਜੂਦ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਰਵਾਇਤੀ ਲੈਂਟਰਨ ਪਰੇਡ ਰਹੀ, ਜਿਸ ਵਿੱਚ ਵਿਸ਼ਾਲ ਦੀਵੇ ਅਤੇ ਰੌਸ਼ਨੀਆਂ ਖਾਸ ਖਿੱਚ ਦਾ ਕੇਂਦਰ ਬਣੇ। ਬੱਚਿਆਂ, ਨੌਜਵਾਨਾਂ ਅਤੇ ਬਾਲਗਾਂ ਲਈ ਕਰਵਾਏ ਗਏ ਫੈਂਸੀ ਡ੍ਰੈੱਸ ਮੁਕਾਬਲਿਆਂ ਵਿੱਚ ਰੰਗ-ਬਿਰੰਗੇ ਰਵਾਇਤੀ ਪਹਿਰਾਵੇ ਨਜ਼ਰ ਆਏ, ਜਦਕਿ ਪੰਜਾਬੀ, ਹਿੰਦੀ, ਨੇਪਾਲੀ, ਤਾਮਿਲ ਅਤੇ ਗੁਜਰਾਤੀ ਸਮੇਤ ਵੱਖ-ਵੱਖ ਸਭਿਆਚਾਰਾਂ ਦੀਆਂ ਨ੍ਰਿ...

ਖ਼ਬਰਾਂ ਫਟਾਫੱਟ: ਏਪੈਕ ਸੰਮੇਲਨ ਤੋਂ ਇਮੀਗ੍ਰੇਸ਼ਨ ਬਹਿਸ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ 20.11.2026

ਇਸ ਹਫ਼ਤੇ ਏਪੈਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਿੱਧਾ ਸੰਦੇਸ਼ ਦਿੱਤਾ। ਇਸੇ ਦੌਰਾਨ ਵਨ ਨੇਸ਼ਨ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਵਿਰੁੱਧ ਸਖ਼ਤ ਸਿਆਸੀ ਪ੍ਰਤੀਕਿਰਿਆ ਵੇਖਣ ਨੂੰ ਮਿਲੀ। ਲਿੰਗ ਅਧਾਰਿਤ ਤਨਖ਼ਾਹ ਅੰਤਰ, ਘਟਦੀ ਅਸਲ ਤਨਖ਼ਾਹ, ਕੌਮੀ ਸੁਰੱਖਿਆ ਕਾਨੂੰਨਾਂ ਵਿੱਚ ਸੰਭਾਵੀ ਬਦਲਾਅ ਅਤੇ ਭਾਰਤ ਵਿੱਚ ਜਸਟਿਸ ਯਸ਼ਵੰਤ ਵਰਮਾ ਮਾਮਲਾ ਵੀ ਚਰਚਾ ਵਿੱਚ ਰਹੇ। ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾ...

‘ਕੰਪੈਸ਼ਨੇਟ ਹੈਂਡਜ਼’ ਦੇ ਬਾਨੀ ਜਗਦੀਪ ਸਿੰਘ ਸੁਖੀਜਾ ਬਣੇ 2026 ਦੇ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’ 20.11.2026

ਮੈਲਬਰਨ ਵਿੱਚ ਭਾਈਚਾਰਕ ਸੇਵਾ ਨੂੰ ਸਮਰਪਿਤ ਜਗਦੀਪ ਸਿੰਘ ਸੁਖੀਜਾ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ 2026 ਦੇ ‘ਕੌਂਸਲ ਔਨ ਦਿ ਏਜਿੰਗ (COTA)’ ਵਰਗ ਵਿੱਚ ‘ਵਿਕਟੋਰੀਅਨ ਸੀਨੀਅਰ ਸਿਟੀਜ਼ਨ ਆਫ਼ ਦਿ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਸੰਸਥਾ ‘ਕੰਪੈਸ਼ਨੇਟ ਹੈਂਡਜ਼’ ਬਜ਼ੁਰਗਾਂ ਦੀ ਭਲਾਈ, ਸਿਹਤ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕਾਰਜਸ਼ੀਲ ਹੈ। ਭਾਈਚਾਰੇ ਅਤੇ ਬਜ਼ੁਰਗਾਂ ਦੀ ਬਿਹਤਰੀ ਲਈ ਉਨ੍ਹਾਂ ਦੇ ਯਤਨਾਂ ਬਾਰੇ ਜਾਣਨ ਲਈ ਸੁਣੋ ਇਹ ਖਾਸ ਇੰਟਰਵਿਊ। #...

ਖਬਰਨਾਮਾ: ਅਮਰੀਕਾ, ਚੀਨ ਤੇ ਰੂਸ ਦੀ ਪਰਮਾਣੂ ਜੰਗ ਵਿਰੋਧੀ ਵਚਨਬੱਧਤਾ, ਸਿਡਨੀ ਵਿੱਚ ਅੱਤਵਾਦ ਵਿਰੋਧੀ ਛਾਪੇ ਅਤੇ ਆਸਟ੍ਰੇਲੀਆ ਦੀ ਪਹਿਲੀ ਵਜ਼ਨ ਘਟਾਉਣ ਵਾਲੀ ਗੋਲੀ ਚਰਚਾ ਵਿੱਚ 20.11.2026

ਚੀਨ ਵਿੱਚ ਹੋਏ APEC ਸੰਮੇਲਨ ਦੌਰਾਨ ਅਮਰੀਕਾ, ਚੀਨ ਅਤੇ ਰੂਸ ਦੇ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਪਰਮਾਣੂ ਜੰਗ ਕਦੇ ਨਹੀਂ ਲੜੀ ਜਾਣੀ ਚਾਹੀਦੀ। ਇਸੇ ਦੌਰਾਨ ਪੱਛਮੀ ਸਿਡਨੀ ਵਿੱਚ ਅੱਤਵਾਦ-ਰੋਧੀ ਕਾਰਵਾਈ ਅਧੀਨ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ। ਆਸਟ੍ਰੇਲੀਆ ਵਿੱਚ ਪਹਿਲੀ ਵਾਰ ਵਜ਼ਨ ਘਟਾਉਣ ਵਾਲੀ ਗੋਲੀ ਵੇਚਣ ਲਈ ਉਪਲਬਧ ਹੋਈ ਹੈ, ਜਦਕਿ ਨਿਊਜ਼ੀਲੈਂਡ ਵਿੱਚ ਚੋਣ ਪ੍ਰਣਾਲੀ ਦੀ ਸਮੀਖਿਆ ਦੀ ਮੰਗ ਤੇਜ਼ ਹੋ ਰਹੀ ਹੈ। ਭਾਰਤ ਵਿੱਚ ਜਸਟਿਸ ਯਸ਼ਵੰਤ ਵਰਮਾ ਨੇ ਆਪਣੇ ਅਸਤੀਫ਼ੇ ਮਗਰੋਂ ਉਨ੍ਹਾਂ ਵਿਰੁੱਧ ਚੱਲ ਰਹੀ...

ਪੰਜਾਬੀ ਡਾਇਸਪੋਰਾ: ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ ਪਹੁੰਚੇ ਨਰਿੰਦਰ ਮੋਦੀ, ਪੁਨਰ-ਵਿਕਾਸ ਦਾ ਰੱਖਿਆ ਨੀਂਹ ਪੱਥਰ 20.11.2026

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ 17 ਨਵੰਬਰ 2026 ਨੂੰ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਅਤੇ ਇਸ ਦੇ ਪੁਨਰ-ਵਿਕਾਸ ਲਈ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ। ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਮਨੀਲਾ ਸਥਿਤ ਇੱਕ ਸਦੀ ਤੋਂ ਵੱਧ ਪੁਰਾਣੇ 'ਗੁਰਦੁਆਰਾ ਖਾਲਸਾ ਦੀਵਾਨ' ਵਿਖੇ ਨਤਮਸਤਕ ਹੋ ਕੇ 'ਬਹੁਤ ਵਡਭਾਗਾ' ਮਹਿਸੂਸ ਕਰ ਰਹੇ ਹਨ। ਇਸ ਸਮੇਤ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰ...

ਦਇਆ ਅਤੇ ਸੇਵਾ ਦਾ ਸੁਨੇਹਾ: ਸਿੱਖ ਤੇ ਕੈਥੋਲਿਕ ਭਾਈਚਾਰੇ ਨੇ ਸਾਂਝੇ ਖੋਜ ਕਾਰਜਾਂ ਲਈ ਮਿਲਾਇਆ ਹੱਥ 19.11.2026

ਆਸਟ੍ਰੇਲੀਆ ਵਿੱਚ ਅੰਤਰ-ਧਾਰਮਿਕ ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਅਤੇ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਵਿਚਾਲੇ ਇੱਕ ਅਹਿਮ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਗਏ ਹਨ। 17 ਨਵੰਬਰ 2026 ਨੂੰ ACU ਦੇ ਮੈਲਬਰਨ ਕੈਂਪਸ ਵਿੱਚ ਕਰਵਾਏ ਗਏ ਇਸ ਸੈਮੀਨਾਰ ਦਾ ਮੁੱਖ ਵਿਸ਼ਾ 'ਕੰਪੈਸ਼ਨ' (ਦਇਆ) ਰੱਖਿਆ ਗਿਆ ਸੀ, ਜਿਸ ਵਿੱਚ ਦੋ ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਿੱਖ ਅਤੇ ਪੰਜਾਬੀ ਮਾਮਲਿਆਂ ਸਬੰਧੀ ਖੋਜ ਕਾਰਜਾਂ ਵਿੱਚ ਸਹਿਯੋਗ ਵਧਾਉਣ...

ਕੁਆਡ ਦੀ ਨਵੀਂ ਰਫ਼ਤਾਰ: ਏਸ਼ੀਆ ਵਿੱਚ ਆਸਟ੍ਰੇਲੀਆ ਦੀ ਵੱਧਦੀ ਭੂਮਿਕਾ ਅਤੇ ਭਾਰਤੀ ਭਾਈਚਾਰੇ ਲਈ ਇਸ ਦੇ ਮਾਇਨੇ 19.11.2026

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਈ ਕੁਆਡ (Quad) ਆਗੂਆਂ ਦੀ ਬੈਠਕ ਦੌਰਾਨ ਆਸਟ੍ਰੇਲੀਆ, ਭਾਰਤ, ਅਮਰੀਕਾ ਅਤੇ ਜਪਾਨ ਨੇ ਖੇਤਰੀ ਸੁਰੱਖਿਆ, ਕ੍ਰਿਤ੍ਰਿਮ ਬੁੱਧੀ (AI), ਸਾਇਬਰ ਸੁਰੱਖਿਆ ਅਤੇ ਜ਼ਰੂਰੀ ਖਣਿਜਾਂ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਕਈ ਨਵੇਂ ਕਦਮਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਇੰਡੋ-ਪੈਸਿਫਿਕ ਖੇਤਰ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਲਈ ਚਾਰਾਂ ਦੇਸ਼ਾਂ ਦਾ ਸਹਿਯੋਗ ਅਹਿਮ ਹੈ। ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਲਈ...

ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ 19.11.2026

ਆਸਟ੍ਰੇਲੀਆਈ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ 2018 ਵਿੱਚ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ‘ਦ ਵੈਸਟ ਆਸਟ੍ਰੇਲੀਅਨ’ ਅਖ਼ਬਾਰ ਦੇ ਇੱਕ ਕਾਲਮ ਵਿੱਚ, ਆਸਟ੍ਰੇਲੀਆ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਨੇ ਉਸਮਾਨ ਖਵਾਜਾ ਦੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੂਰੀ ਟੀਮ ਨੂੰ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਾਰੇ ਪਤਾ ਸੀ। ਉਨ੍ਹਾਂ ਇਹ ਵੀ ਖੁ...

ਬਾਲੀਵੁੱਡ ਗੱਪਸ਼ੱਪ: Latin Grammy, Coachella 2027 ਤੇ ਕਥਿਤ ਵਿਵਾਦ, ਦਿਲਜੀਤ ਦੋਸਾਂਝ ਮੁੜ ਚਰਚਾ ‘ਚ 19.11.2026

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ, ਜੋ ਫਿਲਹਾਲ ਭਾਰਤ ਵਿੱਚ ‘Aura 2026’ ਟੂਰ ਕਰ ਰਹੇ ਹਨ, ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੇ ਹਨ। ਇੱਕ ਪਾਸੇ ਉਹਨਾਂ ਦੇ ਕੁੱਝ ਸ਼ੋਅ ਅਤੇ ਗੀਤਾਂ ਨੂੰ ਲੈ ਕੇ ਵਿਵਾਦ ਹੋੇਇਆ, ਦੂਜੇ ਪਾਸੇ ਉਹ Latin Grammy ਐਵਾਰਡਜ਼ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ। ਹੁਣ ਅਮਰੀਕਾ ਦੇ ਮਕਬੂਲ Coachella Valley Music & Arts Festival 2027 ਵਿੱਚ ਉਨ੍ਹਾਂ ਦੀ ਪੇਸ਼ਕਾਰੀ ਦੇ ਐਲਾਨ ਨਾਲ ਦੋਸਾਂਝ ਇੱਕ ਵਾਰ ਫਿਰ ਵਿਸ਼ਵ ਪੱਧਰ 'ਤ...

ਖ਼ਬਰਨਾਮਾ: ਆਸਟ੍ਰੇਲੀਆ ‘ਚ ਨੌਕਰੀਆਂ ਲਈ ਮੁਕਾਬਲਾ ਰਿਕਾਰਡ ਪੱਧਰ 'ਤੇ, ਹਰ ਅਸਾਮੀ ਲਈ ਅਰਜ਼ੀਆਂ ਵਿੱਚ ਵਾਧਾ 18.11.2026

Seek ਦੀ ਰਿਪੋਰਟ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਅਸਾਮੀਆਂ ਦੇ ਇਸ਼ਤਿਹਾਰਾਂ ਦੀ ਗਿਣਤੀ ਵਿੱਚ 6.4 ਫ਼ੀਸਦੀ ਗਿਰਾਵਟ ਆਈ ਹੈ, ਜਦਕਿ ਨੌਕਰੀਆਂ ਲਈ ਅਰਜ਼ੀਆਂ ਦੀ ਗਿਣਤੀ ਲਗਾਤਾਰ ਅੱਠਵੇਂ ਮਹੀਨੇ ਵਧੀ ਹੈ। ਭਾਵੇਂ ਭਰਤੀ ਦੀ ਮੰਗ ਵਿੱਚ ਨਰਮੀ ਆਈ ਹੈ, ਪਰ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਰਿਕਾਰਡ ਪੱਧਰ ਦੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਆਡੀਓ ਵਿੱਚ ਸੁਣੋ ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਹੋਰ ਚੋਣਵੀਆਂ ਖ਼ਬਰਾਂ। #sbsaudiopodcast

Beyond Bhangra and Giddha: How Arshdeep Kaur Bhatti found her rhythm in Kathak - ਭੰਗੜੇ-ਗਿੱਧੇ ਤੋਂ ਪਰੇ: ਪੰਜਾਬੀ ਮੁਟਿਆਰ ਅਰਸ਼ਦੀਪ ਕੌਰ ਨੇ ਕੱਥਕ ਨੂੰ ਕਿਉਂ ਚੁਣਿਆ? 18.11.2026

Growing up in Patiala, Dr Arshdeep Kaur Bhatti was familiar with Punjab’s popular folk dances, 'bhangra and giddha', but it was the classical dance form Kathak that captured her imagination. What began with a visit to Punjabi University’s Dance Department grew into years of formal training, a PhD in dance and performances on international stages, including in the US, Canada and Kenya. During her M...

ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਨੇ ਜੱਜਾਂ ਨੂੰ ਲਿਖਿਆ ਖੁੱਲ੍ਹਾ ਖ਼ਤ, ਜੇਲ੍ਹ ਵਿੱਚ ਕਥਿਤ ਮਾੜੇ ਸਲੂਕ ਦੇ ਇਲਜ਼ਾਮ 18.11.2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਬਾਨੀ ਇਮਰਾਨ ਖ਼ਾਨ ਨੇ ਅਡਿਆਲਾ ਜੇਲ੍ਹ ਵਿੱਚ ਆਪਣੀ ਸਿਹਤ ਅਤੇ ਹਿਰਾਸਤੀ ਹਾਲਾਤਾਂ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸਾਂ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ। ਆਪਣੇ ਵਕੀਲ ਰਾਹੀਂ ਭੇਜੇ ਖ਼ਤ ਵਿੱਚ ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ, ਵਕੀਲਾਂ ਨਾਲ ਮੁਲਾਕਾਤਾਂ ਅਤੇ ਪਰਿਵਾਰਕ ਸੰਪਰਕ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਇਮਰਾਨ ਖ਼ਾਨ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਦਿਨ ਦੇ...

ਵਿਕਟੋਰੀਆ ਚੋਣਾਂ ਵਿੱਚ ਪਰਵਾਸੀ ਵੋਟਰਾਂ ਦੀ ਅਹਿਮੀਅਤ ਵਧੀ, ਵਨ ਨੇਸ਼ਨ ਦੀ ਵੱਧਦੀ ਹਮਾਇਤ ਵੀ ਚਰਚਾ ਵਿੱਚ 17.11.2026

ਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਪਰਵਾਸੀ ਭਾਈਚਾਰਿਆਂ ਦੀਆਂ ਸਿਆਸੀ ਤਰਜੀਹਾਂ ਅਤੇ ਵੋਟਿੰਗ ਰੁਝਾਨਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਜਨਮੇ ਵੋਟਰਾਂ ਦੀ ਵੱਡੀ ਗਿਣਤੀ ਕਾਰਨ ਮੁੱਖ ਪਾਰਟੀਆਂ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਸਰਗਰਮ ਹਨ। ਇਸ ਦੇ ਨਾਲ ਹੀ ਵਨ ਨੇਸ਼ਨ ਪਾਰਟੀ ਨੂੰ ਮਿਲ ਰਹੀ ਹਮਾਇਤ ਵੀ ਸੂਬੇ ਦੀ ਸਿਆਸੀ ਚਰਚਾ ਦਾ ਅਹਿਮ ਵਿਸ਼ਾ ਬਣੀ ਹੋਈ ਹੈ। ਇਹ ਰਿਪੋਰਟ ਪਰਵਾਸੀ ਵੋਟਰਾਂ ਦੇ ਪ੍ਰਭਾਵ ਅਤੇ ਚੋਣੀ ਨਤੀਜਿਆਂ ਉੱਤੇ ਉਨ੍ਹਾਂ ਦੀ ਸੰਭਾਵਿਤ ਭੂਮ...

ਖ਼ਬਰਨਾਮਾ: ਏਸ਼ੀਆਈ ਸੰਮੇਲਨ 'ਚ ਭਾਰਤ-ਆਸਟ੍ਰੇਲੀਆ ਸਬੰਧਾਂ 'ਤੇ ਨਜ਼ਰ 17.11.2026

ਕੱਲ੍ਹ ਸ਼ਾਮ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਫਿਲੀਪੀਨਜ਼ ਵਿੱਚ ਹੋ ਰਹੇ ਏਸ਼ੀਆਨ (ASEAN) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੰਮੇਲਨ ਦੌਰਾਨ, ਪ੍ਰਧਾਨ ਮੰਤਰੀ ਦੱਖਣ-ਪੂਰਬੀ ਏਸ਼ੀਆ ਵਿੱਚ ਆਸਟ੍ਰੇਲੀਆ ਦੇ ਆਰਥਿਕ ਹਿੱਤਾਂ ਨੂੰ ਅੱਗੇ ਵਧਾ ਰਹੇ ਹਨ। ASEAN 70 ਕਰੋੜ (700 ਮਿਲੀਅਨ) ਲੋਕਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਸਟ੍ਰੇਲੀਆਈ ਕਾਰੋਬਾਰਾਂ ਲਈ ਨਵੇਂ ਬਾਜ਼ਾਰ, ਮੌਕੇ ਅਤੇ ਵਪਾਰਕ ਵਿਭਿੰਨਤਾ ਦੇ ਰਸਤੇ ਪ੍ਰਦਾਨ ਕਰਦਾ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱ...

ਪੰਜਾਬੀ ਡਾਇਰੀ: ਤੀਰਥ ਯਾਤਰਾ ਹਾਦਸੇ ਤੋਂ 2027 ਚੋਣੀ ਸਰਗਰਮੀਆਂ ਤੱਕ, ਪੰਜਾਬ ਦੀਆਂ ਅਹਿਮ ਖ਼ਬਰਾਂ 17.11.2026

ਤਰਨ ਤਾਰਨ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਦੋ ਬੱਸਾਂ ਦੀ ਟੱਕਰ ਕਾਰਨ ਪੰਜ ਲੋਕਾਂ ਦੀ ਮੌਤ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਚਰਚਾ ਵਿੱਚ ਰਹੀ। ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਬਿਜਲੀ ਬਕਾਇਆ ਵਸੂਲੀ ਲਈ ਇਕਮੁਸ਼ਤ ਨਿਪਟਾਰਾ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਰਾਹਤ ਮਿਲ ਸਕਦੀ ਹੈ। ਉੱਥੇ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਰਹੀਆਂ ਹਨ। ਇਹ ਅਤੇ ਹੋਰ ਚੋਣਵੀਆਂ ਖ਼ਬਰਾਂ ਸੁਣੋ ਪੰਜਾਬੀ ਡਾਇਰੀ ਵਿੱਚ। ਹੋਰ ਵੇਰਵੇ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 16.11.2026

ਐਸ ਬੀ ਐਸ ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਇਸ ਐਪੀਸੋਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਆਸਟੇ੍ਰਲੀਆ ਦੀ ਏਜਡ ਪੇਰੈਂਟ ਵੀਜ਼ਾ ਪ੍ਰਣਾਲੀ ਨਾਲ ਜੁੜੀ ਖਾਸ ਰਿਪੋਰਟ, ਮਾਂ-ਬੋਲੀ ਪੰਜਾਬੀ ਨਾਲ ਨਵੀਂ ਪੀੜ੍ਹੀ ਨੂੰ ਜੋੜੀ ਰੱਖਣ ਲਈ ਮੈਲਬਰਨ ਵਾਸੀ ਇੱਕ ਜੋੜੇ ਦੀ ਵਿਲੱਖਣ ਕੋਸ਼ਿਸ਼ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਆ ਸਕ੍ਰੋਲਿੰਗ ਦੇ ਸਾਡੇ ਦਿਮਾਗ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਿਆਨ ਕਰਦੀ ਰਿਪੋਰਟ ਸਮੇਤ ਵੱਖ-ਵੱਖ ਵੰਨਗੀਆਂ ਸ਼ਾਮਿਲ ਹਨ। ਇਹ ਸਭ ਅਤੇ ਹ...

Слухайте подкаст SBS Punjabi - ਐਸ ਬੀ ਐਸ ਪੰਜਾਬੀ у Replaio

Радіо та подкасти в одному застосунку - безкоштовно й без реєстрації. Встановіть уже сьогодні та не пропустіть запуск

Завантажити з Google Play

Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали