SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Koniecznie odwiedź stronę podcastu i wesprzyj twórcę: www.sbs.com.au
Gdzie słuchać?
Podcasty w aplikacji Replaio Radio Już wkrótcePodcasty trafią do aplikacji już wkrótce. Zainstaluj teraz i jako pierwszy zobacz nowe podejście do podcastów
Odcinki
ਅਖਾਣ ਕਹਾਣੀ: ਜਾਣੋ 'ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ' ਦਾ ਮਤਲਬ ਅਤੇ ਇਤਿਹਾਸ 06.10.2026 8:15
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast
'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ 06.10.2026 9:14
ਆਸਟ੍ਰੇਲੀਆ ਦੀ Governor-General Hon. Ms Sam Mostyn AC ਨੇ ਐਸ ਬੀ ਐਸ ਦੀ ਨਵੀਂ ਪੌਡਕਾਸਟ ਸੀਰੀਜ਼ 'How Australia Works', ਦਾ ਸਿਡਨੀ ਵਿਖੇ ਰਸਮੀਂ ਉਦਘਾਟਨ ਕੀਤਾ। ਆਸਟ੍ਰੇਲੀਆਈ ਲੋਕਤੰਤਰ, ਕਾਨੂੰਨੀ ਸੰਸਥਾਵਾਂ ਅਤੇ ਨਾਗਰਿਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਵਾਲੀ ਇਸ ਪੌਡਕਾਸਟ ਸੀਰੀਜ਼ ਦੇ ਮੇਜ਼ਬਾਨ ਆਸਟ੍ਰੇਲੀਅਨ ਹਿੱਪ-ਹੌਪ ਕਲਾਕਾਰ L-FRESH The LION, ਉਰਫ਼ ਸੁਖਦੀਪ ਸਿੰਘ ਭੋਗਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਲੋਕਾਂ ਦੀਆਂ ਤਜਰਬੇਕਾਰ ਕਹਾਣੀਆਂ ਰਾਹੀਂ ਇਹ ਸ...
ਮਨੀਪੁਰ ਤੋਂ ਮੈਲਬਰਨ ਤੱਕ: ‘The Sikh Entrepreneur’ ਰਾਜ ਪਾਹਵਾ ਨਾਲ ਕਾਰੋਬਾਰ, ਦੌਲਤ ਤੇ ਪ੍ਰਵਾਸੀ ਸਫ਼ਰ ਬਾਰੇ ਗੱਲਬਾਤ 06.10.2026 21:14
ਮੈਲਬਰਨ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਏਅਰ ਮੂਵ’ ਦੇ ਸੰਸਥਾਪਕ ਰਾਜ ਪਾਹਵਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਇੱਕ ਸਿੱਖ ਵਜੋਂ ਪਲੇ-ਵਧੇ ਹਨ, ਜਿਸ ਨੂੰ ਉਹ ਇੱਕ ਨਿਮਰਤਾ ਭਰਿਆ ਅਨੁਭਵ ਦੱਸਦੇ ਹਨ। ਬਿਜ਼ਨਸ ਦੀ ਦੁਨੀਆ ਵਿੱਚ ਸਰਗਰਮ ਪਾਹਵਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਪਣੀ ਥਾਂ ਬਣਾਉਣ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਵਿੱਤੀ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਾਹਵਾ ਕਾਰੋਬਾਰ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸੋਸ਼ਲ ਮੀਡੀਆ ’ਤੇ ‘The Sikh Entrepreneur’...
ਖ਼ਬਰਨਾਮਾ: ਮਾਈਗ੍ਰੇਸ਼ਨ ਘਟਾਉਣ ਦੀ ਤਿਆਰੀ ’ਚ ਕੋਅਲੀਸ਼ਨ, ‘ਵੀਜ਼ਾ ਹੌਪਰਾਂ’ ’ਤੇ ਸਖ਼ਤੀ ਦੇ ਸੰਕੇਤ 06.10.2026 5:00
ਗਠਜੋੜ ਨੇ ਆਪਣੀ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਲਾਨਾ ਇੱਕ ਲੱਖ ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਲੇਬਰ ਪਾਰਟੀ ਦੇ ਪ੍ਰਸਤਾਵਿਤ ਟੀਚੇ ਨਾਲੋਂ ਲਗਭਗ 60,000 ਘੱਟ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਲੇਬਰ ਦੀ ਉਸ ਯੋਜਨਾ ਤੋਂ ਵੱਖਰਾ ਰੁਖ ਅਪਣਾਇਆ ਹੈ, ਜਿਸ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ...
ਪੰਜਾਬੀ ਡਾਇਰੀ: ਪੰਜਾਬ ਦੇ ਕਾਂਗਰਸ ਦੇ ਨਵੇਂ ਪ੍ਰਧਾਨ ਤੋਂ ਲੈਕੇ ਮੈਡ ਸੰਧੂ ਗੋਲੀਕਾਂਡ ਅਤੇ LPU ਘਟਨਾਕ੍ਰਮ ਦੀ ਪੜਚੋਲ 06.10.2026 8:22
ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਪਦਮਸ਼੍ਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀ ਖ਼ਬਰ ਦਾ ਵੇਰਵਾ ਸ਼ਾਮਿਲ ਹੈ, ਇਸ ਦੇ ਨਾਲ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਘਟਨਾ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੇ, ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਵਾਪਰੇ ਹਿੰਸਕ ਘਟਨਾਕ੍ਰਮ ਦੀ ਪੜਚੋਲ...
ਖ਼ਬਰਨਾਮਾ : ਏਐਫਪੀ ਵਲੋਂ ਫਲਾਈਦੁਬਈ ਦੇ ਸਹਾਇਕ ਪਾਇਲਟ ਦੇ ਆਸਟ੍ਰੇਲੀਅਨ ਸਬੰਧਾਂ ਦੀ ਜਾਂਚ ਜਾਰੀ 05.10.2026 4:33
ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਫਲਾਈਦੁਬਈ ਦੇ ਉਸ ਸਹਾਇਕ ਪਾਇਲਟ ਦੇ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਤੇ ਆਪਣੇ ਸਾਥੀ ਪਾਇਲਟ ’ਤੇ ਹਮਲਾ ਕਰਨ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਐਸੋਸੀਏਟਿਡ ਪ੍ਰੈੱਸ ਨਾਲ ਗੱਲ ਕਰਨ ਵਾਲੇ ਸੂਤਰਾਂ ਮੁਤਾਬਕ, ਇਸ ਪਾਇਲਟ ਨੇ ਕਰੀਬ ਇੱਕ ਦਹਾਕਾ ਪਹਿਲਾਂ ਮੈਲਬਰਨ ਦੀ ਆਰਐੱਮਆਈਟੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast
SBS ਵਲੋਂ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਸਮੀਖਿਆ ਸ਼ੁਰੂ, 13 ਨਵੰਬਰ ਤੱਕ ਭੇਜੇ ਜਾ ਸਕਦੇ ਹਨ ਸੁਝਾਅ 05.10.2026 6:48
ਐਸ ਬੀ ਐਸ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਪੰਜ ਸਾਲਾ ਸਮੀਖਿਆ (ALC Review) ਕਰ ਰਿਹਾ ਹੈ, ਤਾਂ ਜੋ ਆਸਟ੍ਰੇਲੀਆ ਦੇ ਬਦਲਦੇ ਅਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦੀਆਂ ਭਾਸ਼ਾਈ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਇਸ ਤਹਿਤ 5 ਅਕਤੂਬਰ ਤੋਂ 13 ਨਵੰਬਰ ਤੱਕ ਜਨਤਕ ਸਲਾਹ-ਮਸ਼ਵਰੇ ਲਏ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਭਾਸ਼ਾ ਸੇਵਾਵਾਂ ਲਈ ਚੋਣ ਮਾਪਦੰਡਾਂ ਬਾਰੇ ਆਪਣੇ ਸੁਝਾਅ ਦੇ ਸਕਦੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ... #sbsaudiopodcast
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀਆਂ ਸਖ਼ਤ ਵੀਜ਼ਾ ਨੀਤੀਆਂ ਲਾਗੂ, Flydubai ਹਾਦਸੇ ਲਈ ਅਮਰੀਕਾ ਨੇ ਈਰਾਨ 'ਤੇ ਲਾਏ ਕਥਿਤ ਇਲਜ਼ਾਮ 02.10.2026 4:38
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਾਗੂ ਕੀਤੇ ਜਾਣਗੇ। ਇਨ੍ਹਾਂ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਯੋਗਤਾ 'ਤੇ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਜਾ ਰਹੇ ਇੱਕ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ Flydub...
ਪੰਜਾਬੀ ਡਾਇਸਪੋਰਾ : ਕੈਨੇਡਾ ਵਲੋਂ ਅੰਗਦ ਸਿੰਘ ਢਿੱਲੋਂ ਨੂੰ UAE ਵਿੱਚ ਲਗਾਇਆ ਗਿਆ ਰਾਜਦੂਤ 02.10.2026 7:13
ਪੰਜਾਬੀ ਡਾਇਸਪੋਰਾ ਦੀ ਇਸ ਰਿਪੋਰਟ ਵਿੱਚ ਜਿੱਥੇ, ਕੈਨੇਡਾ ਸਰਕਾਰ ਵੱਲੋਂ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ UAE ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤੇ ਜਾਣ ਦੀ ਖ਼ਬਰ ਸ਼ਾਮਿਲ ਹੈ, ਉੱਥੇ ਹੀ ਨਿਊਜ਼ੀਲੈਂਡ ਵਿੱਚ ਲੰਘੇ ਤਿੰਨ ਮਹੀਨਿਆਂ ਦੌਰਾਨ ਵਧੀ ਮਹਿੰਗਾਈ ਨਾਲ ਪ੍ਰਭਾਵਿਤ ਹੋਏ ਜਨ-ਜੀਵਨ ਅਤੇ ਸਥਾਨਕ ਸਿਆਸੀ ਪਾਰਟੀ 'ਐਕਟ' ਵਲੋਂ ਚਾਰ ਪੰਜਾਬੀਆਂ ਨੂੰ ਉਮੀਦਵਾਰ ਬਣਾਏ ਜਾਣ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਜਾਂਚ ਏਜੰਸੀ ਐਫ.ਬੀ.ਆਈ ਦੀ ਮੋਸਟ ਵਾਂਟੇਡ ਲਿਸਟ ਵਿੱ...
ਕੀ ਆਸਟ੍ਰੇਲੀਆ ਲਈ ਇੱਕ ਸਬਕ ਹੈ ਜਾਪਾਨ ਦੇ ਲੋਕਾਂ ਦੀ ਲੰਮੀ ਉਮਰ? 01.10.2026 7:38
ਜਾਪਾਨ ਵਿੱਚ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੱਧਦੀ ਗਿਣਤੀ ਆਸਟ੍ਰੇਲੀਆ ਲਈ ਵੀ ਇੱਕ ਵੱਡਾ ਸਵਾਲ ਹੈ—ਕੀ ਅਸੀਂ ਸਿਰਫ਼ ਲੰਮੀ ਉਮਰ ਲਈ ਤਿਆਰ ਹੋ ਰਹੇ ਹਾਂ ਜਾਂ ਚੰਗੀ ਜ਼ਿੰਦਗੀ ਲਈ ਵੀ? ਆਸਟ੍ਰੇਲੀਆ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਜਾਪਾਨ ਦਾ ਤਜਰਬਾ ਦੱਸਦਾ ਹੈ ਕਿ ਬਜ਼ੁਰਗਾਂ ਲਈ ਚੰਗੇ ਘਰ, ਆਸਾਨ ਆਵਾਜਾਈ, ਪਰਿਵਾਰ ਅਤੇ ਭਾਈਚਾਰੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਹ ਰਿਪੋਰਟ ਇਸ ਗੱਲ ਦੀ ਪੜਚੋਲ ਕਰਦੀ ਹੈ ਕਿ ਆਸਟ੍ਰੇਲੀਆ, ਜਾਪਾਨ ਤੋਂ ਕੀ ਸਿੱਖ ਸਕਦਾ ਹੈ ਅਤੇ ਬਜ਼ੁਰਗਾਂ ਲਈ ਅਜਿਹਾ...
ਖ਼ਬਰਨਾਮਾ: ਐਲਬਨੀਜ਼ੀ ਵਲੋਂ ਨਵੇਂ ਗ੍ਰੀਨਜ਼ ਆਗੂ ਨੂੰ ਲੇਬਰ ਨਾਲ ਰਚਨਾਤਮਕ ਕੰਮ ਕਰਨ ਦੀ ਅਪੀਲ 01.10.2026 5:09
ਫੈਡਰਲ ਸਰਕਾਰ ਵਲੋਂ ਨਵੇਂ ਗ੍ਰੀਨਜ਼ ਨੇਤਾ ਡੇਵਿਡ ਸ਼ੂਬ੍ਰਿਜ ਨੂੰ ਸੰਸਦ ਵਿੱਚ ਲੇਬਰ ਨਾਲ ਕੰਮ ਕਰਨ ਲਈ ਵਧੇਰੇ ਰਚਨਾਤਮਕ ਰੁਖ਼ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਸੀਨੇਟਰ ਸ਼ੂਬ੍ਰਿਜ ਨੇ ਗ੍ਰੀਨਜ਼ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਪੌਲੀਨ ਹੈਨਸਨ ਦੇ ਉਭਾਰ ਲਈ ਲੇਬਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਲੇਬਰ ਨੂੰ 'ਬਦਲਣ' ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਗ੍ਰੀਨ...
ਬਾਲੀਵੁੱਡ ਗੱਪਸ਼ੱਪ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ 01.10.2026 5:32
ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ‘ਔਰਾ ਵਰਲਡ ਟੂਰ’ ਪ੍ਰੋਗਰਾਮ ਤਹਿਤ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਦਿਲਜੀਤ ਦਾ ਕਹਿਣਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੀ ਹੈ ਅਤੇ ਇੱਕ ਵਿਦੇਸ਼ੀ ਗਰੁੱਪ ਨੇ ਇਸ ਸਟੇਡੀਅਮ 'ਚ ਆਪਣਾ ਕੰਨਸਰਟ ਸੌਲਡ-ਆਊਟ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਉਨ੍ਹਾਂ ਦਾ ਸ਼ੋਅ ਹੋਵੇ ਅਤੇ ਪੰਜਾਬੀ ਨਾ ਆਉਣ ਇਹ ਹੋ ਹੀ ਨਹੀਂ ਸਕਦਾ। ਇਸ ਆਡੀਓ ਵਿੱਚ ਜਾਣੋ ਪੂਰਾ...
ਅਖਾਣ ਕਹਾਣੀ: ਜਾਣੋ 'ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਸੋ ਹੱਥ ਆਵੇ' ਦਾ ਮਤਲਬ ਅਤੇ ਇਤਿਹਾਸ 01.10.2026 7:17
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਓਹੀ ਹੱਥ ਆਵੇ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਪ੍ਰਸੰਗਿਕਤਾ ਬਾਰੇ ਗੱਲਬਾਤ ਕਰ ਰਹੇ ਹਨ।
ਆਸਟ੍ਰੇਲੀਆ 'ਚ ਡੇਅਲਾਈਟ ਸੇਵਿੰਗ: ਐਤਵਾਰ ਤੋਂ ਬਦਲ ਜਾਵੇਗਾ ਘੜੀਆਂ ਦਾ ਸਮਾਂ, ਜਾਣੋ ਇਸ ਦੇ ਇਤਿਹਾਸ ਅਤੇ ਪ੍ਰਭਾਵਾਂ ਬਾਰੇ ਪੂਰੀ ਰਿਪੋਰਟ 30.09.2026 7:22
ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿੱਚ ਇਸ ਐਤਵਾਰ ਨੂੰ ਡੇਅਲਾਈਟ ਸੇਵਿੰਗ (Daylight saving kicks in on Sunday) ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਇਸ ਖ਼ਾਸ ਰਿਪੋਰਟ ਵਿੱਚ ਡੇਅਲਾਈਟ ਸੇਵਿੰਗ ਦੇ ਇਤਿਹਾਸ 'ਤੇ ਚਰਚਾ ਕੀਤੀ ਗਈ ਹੈ, ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਖਰਚੇ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਹੋਈ ਸੀ। #sbsaudiopodcast
ਵੂਲਗੂਲਗਾ ਦਾ 'ਕਰੀ-ਫੈਸਟ': NSW ਦਾ ਤੱਟਵਰਤੀ ਸ਼ਹਿਰ ਜੋ ਹਰ ਸਾਲ ਭਾਰਤੀ ਭੋਜਨ ਦਾ ਜਸ਼ਨ ਮਨਾਉਂਦਾ ਹੈ 30.09.2026 5:54
ਸਿਡਨੀ ਤੋਂ ਲਗਭਗ 550 ਕਿਲੋਮੀਟਰ ਉੱਤਰ ਵੱਲ, ਛੋਟਾ ਜਿਹਾ ਤੱਟਵਰਤੀ ਸ਼ਹਿਰ ਵੂਲਗੂਲਗਾ (Woolgoolga) ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਪਰਵਾਸ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਇੱਕ ਹੈ। 1950 ਦੇ ਦਹਾਕੇ ਤੋਂ, ਪੀੜ੍ਹੀ ਦਰ ਪੀੜ੍ਹੀ, ਇਥੋਂ ਦਾ ਪੰਜਾਬੀ ਭਾਈਚਾਰਾ ਕੇਲਿਆਂ ਅਤੇ ਬਲੂਬੇਰੀ ਦੀ ਕਾਸ਼ਤ ਤੇ ਉਤਪਾਦਨ ਵਿੱਚ ਵੱਡੇ ਪੱਧਰ ‘ਤੇ ਜੁੜਿਆ ਹੋਇਆ ਹੈ। ਵੂਲਗੂਲਗਾ ਦਾ 'ਕਰੀ-ਫੈਸਟ' (Curryfest) ਭਾਰਤੀ ਸਭਿਆਚਾਰ, ਖਾਣ-ਪੀਣ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਨਾਉਂਦਾ ਹੈ। ਜਿੱਥੇ ਵ...
ਖ਼ਬਰਨਾਮਾ: ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਵੇਗੀ ਸਰਕਾਰ:ਐਲਬਨੀਜ਼ੀ 30.09.2026 4:45
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅਖੀਰ ਵਿੱਚ ਆਉਣ ਵਾਲੇ ਮਿਡ-ਈਅਰ ‘ਇਕਨਾਮਿਕ ਐਂਡ ਫਿਸਕਲ ਆਊਟਲੁੱਕ’ ਵਿੱਚ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਮੌਰਗੇਜ ਵਾਲੇ ਲੋਕਾਂ ’ਤੇ ਅਸਰ ਪਵੇਗਾ। ਹਾਲਾਂਕਿ ਉਨ੍ਹਾਂ ਸਰਕਾਰ ਦੇ ਕਾਰਜਪ੍ਰਣਾਲੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਮਹਿੰਗਾਈ ਨੂੰ ਵਧਾਏ ਬਿਨਾਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕ...
ਖਪਤਕਾਰਾਂ ਨੂੰ ਵੱਡੀ ਰਾਹਤ, ਛੋਟੇ ਵਪਾਰੀ ਚਿੰਤਾ 'ਚ; 1 ਅਕਤੂਬਰ ਤੋਂ ਖ਼ਤਮ ਹੋ ਰਿਹਾ ਹੈ ਕਾਰਡ ਸਰਚਾਰਜ 30.09.2026 5:14
RBA ਯਾਨੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਖਪਕਤਾਰ ਹਰ ਸਾਲ ਕਾਰਡ ਸਰਚਾਰਜ ਦੇ ਰੂਪ ਵਿੱਚ $1.6 ਬਿਲੀਅਨ ਡਾਲਰ ਦਾ ਭੁਗਤਾਨ ਕਰਦੇ ਹਨ। ਪਰ ਹੁਣ ਇਹ ਬਦਲਣ ਵਾਲਾ ਹੈ। 1 ਅਕਤੂਬਰ ਤੋਂ, ਹਰ ਵਾਰ ਜਦੋਂ ਖਰੀਦਦਾਰ ਆਪਣਾ ਕਾਰਡ ਟੈਪ ਕਰਨਗੇ, ਜਾਂ ਆਨਲਾਈਨ ਲੈਣ-ਦੇਣ ਲਈ ਕਾਰਡ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਕਾਰਡ ਸਰਚਾਰਜ ਨਹੀਂ ਲੱਗੇਗਾ, ਇਸ ਦਾ ਮਤਲਬ ਹੈ ਕਿ ਦੁਕਾਨ ਜਾਂ ਕਾਰੋਬਾਰ ਵੱਲੋਂ ਦੱਸੀ ਕੀਮਤ ਹੀ ਚੈੱਕਆਊਟ ’ਤੇ ਅਦਾ ਕੀਤੀ ਜਾਣ ਵਾਲੀ ਕੀਮਤ ਹੋਣੀ ਚਾਹੀਦੀ ਹੈ। ਕਾਰਡ ਸਰਚਾਰਜ ਦ...
ਅਖਾਣ ਕਹਾਣੀ: ਜਾਣੋ 'ਅੱਗੇ ਖੂਹ ਤੇ ਪਿੱਛੇ ਖੱਡ' ਦਾ ਮਤਲਬ ਅਤੇ ਇਤਿਹਾਸ 30.09.2026 8:08
ਐਸ ਬੀ ਐਸ ਪੰਜਾਬੀ ਦੀ ਪੌਡਕਾਸਟ ਲੜੀ ‘ਅਖਾਣ ਕਹਾਣੀ’ ਰਾਹੀਂ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਅੱਗੇ ਖੂਹ ਤੇ ਪਿੱਛੇ ਖੱਡ’ ਅਖਾਣ ਦੇ ਪਿਛੋਕੜ, ਇਤਿਹਾਸ, ਭਾਵ-ਅਰਥ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
ਬੇਕਾਬੂ AI ਏਜੰਟ ਕੀ ਹੁੰਦੇ ਹਨ ਅਤੇ ਇਸ ਨੇ ਮੈਡੀਕੇਅਰ ਨੂੰ ਕਿਵੇਂ ਹੈਕ ਕੀਤਾ? 29.09.2026 11:53
ਇੱਕ OpenAI ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਨਾਲ ਜੁੜੀ ਇੱਕ ਆਸਟ੍ਰੇਲੀਆਈ ਸਰਕਾਰੀ ਵੈੱਬਸਾਈਟ ਵਿੱਚ ਘੁਸਪੈਠ ਕੀਤੀ ਹੈ। ਸੰਘੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਸਥਾਪਤ ਕੀਤੀ ਹੈ, ਪਰ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ: ਜਿਵੇਂ-ਜਿਵੇਂ AI ਸਿਸਟਮ ਖੁਦਮੁਖਤਿਆਰੀ ਨਾਲ ਕੰਮ ਕਰਨ ਦੇ ਸਮਰੱਥ ਹੁੰਦੇ ਜਾ ਰਹੇ ਹਨ, ਕੀ ਦੇਸ਼ ਦੇ ਤਕਨੀਤੀ ਸੁਰੱਖਿਆ ਉਪਾਅ ਵੀ ਉਸੇ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ? #sbsaudiopodcast
ਖ਼ਬਰਨਾਮਾ: RBA ਨੇ ਕੈਸ਼ ਰੇਟ ਵਧਾ ਕੇ 4.6% ਕੀਤੀ, ਵਿਆਜ ਦਰਾਂ 15 ਸਾਲਾਂ ਦੇ ਉੱਚੇ ਪੱਧਰ 'ਤੇ 29.09.2026 5:01
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਅੱਜ ਆਪਣੀ ਮੀਟਿੰਗ ਵਿੱਚ ਕੈਸ਼ ਰੇਟ ਨੂੰ 0.25% ਯਾਨੀ 25 ਬੇਸਿਸ ਪੁਆਇੰਟ ਵਧਾ ਕੇ 4.60% ਕਰ ਦਿੱਤਾ ਹੈ, ਜੋ ਕਿ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਅਗਸਤ ਮਹੀਨੇ ਵਿੱਚ ਜਤਾਏ ਗਏ ਜੋਖਮ ਹੁਣ ਸੱਚ ਸਾਬਤ ਹੋ ਰਹੇ ਹਨ। ਮਿਡਲ ਈਸਟ ਵਿੱਚ ਵੱਧਦੇ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਅਤੇ ਤੇਲ ਦੀਆਂ ਕੀਮਤਾਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ, ਆਰ...
ਪੰਜਾਬੀ ਡਾਇਰੀ: ਸਿਰਫ਼ ਚਾਰ ਦਿਨਾਂ 'ਚ ਹੀ ਸਾਬਕਾ ED ਅਧਿਕਾਰੀ ਨੇ 'ਵਾਰਿਸ ਪੰਜਾਬ ਦੇ' ਨੂੰ ਕਿਹਾ ਅਲਵਿਦਾ 29.09.2026 4:25
ਅਕਾਲੀ ਦਲ ਵਾਰਿਸ ਪੰਜਾਬ ਦੇ (AD-WPD) ਵਿੱਚ ਸ਼ਾਮਲ ਹੋਣ ਤੋਂ ਸਿਰਫ਼ ਚਾਰ ਦਿਨ ਬਾਅਦ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਨਿਰੰਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਾ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁੱਝ ਮੁੱਦਿਆਂ ’ਤੇ ਪਾਰਟੀ ਨਾਲ...
ਅਖਾਣ ਕਹਾਣੀ: ਜਾਣੋ 'ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ' ਦਾ ਮਤਲਬ ਅਤੇ ਇਤਿਹਾਸ 29.09.2026 7:56
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।
ਖ਼ਬਰਨਾਮਾ: ਆਸਟ੍ਰੇਲੀਆ ਦਾ 'ਬਜਟ ਘਾਟਾ' ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ 28.09.2026 4:25
ਫ਼ੈਡਰਲ ਬਜਟ ਨਤੀਜਿਆਂ ਦੇ ਅੰਤਿਮ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਦਾ 'ਬਜਟ ਘਾਟਾ' (budget deficit) ਪਹਿਲਾਂ ਲਗਾਏ ਗਏ ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ ਰਿਹਾ ਹੈ। ਫ਼ੈਡਰਲ ਖ਼ਜ਼ਾਨਚੀ ਜਿਮ ਚਾਲਮਰਜ਼ ਨੇ ਦੱਸਿਆ ਕਿ ਮਈ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਬਜਟ ਘਾਟਾ 28.3 ਬਿਲੀਅਨ ਡਾਲਰ ਰਹੇਗਾ। ਵਿੱਤ ਮੰਤਰੀ ਕੇਟੀ ਗੈਲਾਘਰ ਮੁਤਾਬਕ, ਸੁਪਰਐਨੂਏਸ਼ਨ ਨਿਵੇਸ਼ਾਂ ਤੋਂ ਮਿਲਣ ਵਾਲੇ ਟੈਕਸ ਨੇ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ...
'ਪਿਤਾ ਨੂੰ ਗੁਆਉਣ ਤੋਂ ਬਾਅਦ ਮੈਨੂੰ ਫਿੱਟ ਰਹਿਣ ਦੀ ਪ੍ਰੇਰਣਾ ਮਿਲੀ': ਹੋਬਾਰਟ-ਅਧਾਰਿਤ ਪੰਜਾਬੀ ਬਾਡੀਬਿਲਡਰ ਸੁਮੀਤਪਾਲ ਦਾ ਚੈਂਪੀਅਨ ਬਨਣ ਦਾ ਸਫ਼ਰ 28.09.2026 6:36
ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ, ਹੋਬਾਰਟ-ਅਧਾਰਤ ਸੁਮੀਤਪਾਲ ਸਿੰਘ ਨੇ ਆਪਣਾ ਫਿਟਨੈਸ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਉਹ 'ਨੈਚੁਰਲ ਬਾਡੀਬਿਲਡਿੰਗ' ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮੈਲਬੌਰਨ ਵਿੱਚ ਹੋਏ 'ਵਰਕ ਹਾਰਡ ਪਲੇਅ ਹਾਰਡ' (WHPH) ਫਿਟਨੈਸ ਸ਼ੋਅ ਵਿੱਚ ਦੋ ਸੋਨੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 'ਵਰਲਡ ਨੈਚੁਰਲ ਬਾਡੀਬਿਲਡਿੰਗ ਫੈਡਰੇਸ਼ਨ' (WNBF) ਦੇ ਮੰਚ 'ਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਬਾਡੀਬ...
ਅਖਾਣ ਕਹਾਣੀ: ਜਾਣੋ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਦਾ ਮਤਲਬ ਅਤੇ ਇਤਿਹਾਸ 28.09.2026 7:41
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਪੰਜਾਬੀ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਅਖਾਣ ਦੇ ਇਤਿਹਾਸ, ਇਸਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
Podobne podcasty
Replaio nie jest wydawcą podcastów; nazwy audycji, okładki i audio należą do ich autorów i są rozpowszechniane przez publiczne kanały RSS