SBS

SBS Punjabi - ਐਸ ਬੀ ਐਸ ਪੰਜਾਬੀ

News PA ↓ Odcinki: 1699

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Koniecznie odwiedź stronę podcastu i wesprzyj twórcę: www.sbs.com.au

Autor

SBS

Kategoria

News

Strona podcastu

www.sbs.com.au

Ostatni odcinek

15 paź 2026

Gdzie słuchać?

Podcasty w aplikacji Replaio Radio Już wkrótce

Podcasty trafią do aplikacji już wkrótce. Zainstaluj teraz i jako pierwszy zobacz nowe podejście do podcastów

Pobierz z Google Play Zainstaluj za darmo Android prawie 10 mln pobrań · ocena 4,8 iOS niedługo

Odcinki

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਵਧੀ, ਪ੍ਰਵਾਸੀ ਮਹਿਲਾਵਾਂ ਦੀਆਂ ਯੋਗਤਾਵਾਂ ਦਾ ਘੱਟ ਇਸਤੇਮਾਲ ਅਤੇ ਆਰਥਿਕ ਦਬਾਅ ਕਾਇਮ 15.10.2026

ਆਸਟ੍ਰੇਲੀਆ ਵਿੱਚ ਸਤੰਬਰ ਦੌਰਾਨ 39,000 ਨੌਕਰੀਆਂ ਘਟਣ ਨਾਲ ਬੇਰੁਜ਼ਗਾਰੀ ਦਰ 4.7 ਫੀਸਦੀ ਤੱਕ ਪਹੁੰਚ ਗਈ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਕਿਹਾ ਹੈ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਮਹਿਲਾਵਾਂ ਦੀਆਂ ਕਾਬਲੀਅਤਾਂ ਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ। ਉੱਧਰ ਨਵੀਂ ਆਰਥਿਕ ਰਿਪੋਰਟ ਨੇ ਚਿਤਾਵਨੀ ਦਿੱਤੀ ਹੈ ਕਿ ਪਰਿਵਾਰਾਂ ਉੱਤੇ ਵਿੱਤੀ ਦਬਾਅ 2028 ਤੱਕ ਬਣਿਆ ਰਹਿ ਸਕਦਾ ਹੈ। ਭਾਰਤ ਵਿੱਚ ਰਾਹੁਲ ਗਾਂਧੀ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਕੇਂਦਰ ਸਰਕਾਰ ਦੀ ਆਲੋਚਨਾ...

ਇੱਕ ਪਾਸੇ ਛੱਤ ਦੀ ਭਾਲ, ਦੂਜੇ ਪਾਸੇ ਵਿਹਲੇ ਪਏ ਕਮਰੇ: ਜਾਣੋ ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਦਾ ਅਸਲੀ ਸੱਚ 15.10.2026

ਆਸਟ੍ਰੇਲੀਆ ਵਿੱਚ ਘਰਾਂ ਦੀ ਕਮੀ ਅਤੇ ਵਧਦੀਆਂ ਕੀਮਤਾਂ ਕਾਰਨ ਨੌਜਵਾਨ ਪਰਿਵਾਰਾਂ ਲਈ ਰਿਹਾਇਸ਼ ਹਾਸਲ ਕਰਨਾ ਔਖਾ ਹੋ ਰਿਹਾ ਹੈ। ਇਸੇ ਦੌਰਾਨ ਇੱਕ ਨਵੀਂ ਖੋਜ ਦੱਸਦੀ ਹੈ ਕਿ ਬਹੁਤ ਸਾਰੇ ਬਜ਼ੁਰਗ ਆਸਟ੍ਰੇਲੀਆਈ ਵੱਡੇ ਘਰਾਂ ਵਿੱਚ ਰਹਿ ਰਹੇ ਹਨ ਜਿੱਥੇ ਕਈ ਕਮਰੇ ਖਾਲੀ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਟੈਕਸ, ਪੈਨਸ਼ਨ ਅਤੇ ਹੋਰ ਵਿੱਤੀ ਨਿਯਮ ਉਨ੍ਹਾਂ ਨੂੰ ਛੋਟੇ ਘਰਾਂ ਵੱਲ ਜਾਣ ਤੋਂ ਰੋਕਦੇ ਹਨ। ਇਸ ਪੌਡਕਾਸਟ ਵਿੱਚ ਜਾਣੋ ਕਿ ਇਹ ਸਥਿਤੀ ਰਿਹਾਇਸ਼ੀ ਸੰਕਟ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ। #sbsaudiop...

ਬਾਲੀਵੁੱਡ ਗੱਪਸ਼ੱਪ: ਨਾਨਾ ਪਾਟੇਕਰ ਦੇ ਦੇਹਾਂਤ ਤੋਂ ਬਾਅਦ ਫ਼ਿਲਮੀ ਦੁਨੀਆ ਵਿੱਚ ਹਲਚਲ, ਦਿਲਜੀਤ ਤੇ ਪਰਮੀਸ਼ ਵਰਮਾ ਵੀ ਚਰਚਾ ਵਿੱਚ 15.10.2026

ਮਨੋਰੰਜਨ ਜਗਤ ਵਿੱਚ ਇਸ ਹਫ਼ਤੇ ਕਈ ਵੱਡੀਆਂ ਖ਼ਬਰਾਂ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਦਿੱਗਜ ਅਦਾਕਾਰ ਨਾਨਾ ਪਾਟੇਕਰ ਆਪਣੀਆਂ ਕਈ ਨਿਰਮਾਣ ਅਧੀਨ ਫ਼ਿਲਮਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਧਰ, ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਨੇੜੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੇ ਮਾਮਲੇ ਨੇ ਸੁਰਖੀਆਂ ਬਟੋਰੀਆਂ ਹਨ। ਸਲਮਾਨ ਖਾਨ ਅਤੇ ਕਾਲਾ ਹਿਰਨ ਫ਼ਿਲਮ ਦੇ ਨਿਰਮਾਤਾ ਵਿਚਾਲੇ ਕਾਨੂੰਨੀ ਵਿਵਾਦ ਵੀ ਚਰਚਾ ਵਿੱਚ ਹੈ, ਜਦਕਿ ਪਰਮੀਸ਼ ਵਰਮਾ ਦੇ ਨੋਇਡਾ ਸ਼ੋਅ ਦੌਰਾਨ ਹੋ...

ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ: ਕੀ ਆਮ ਆਸਟ੍ਰੇਲੀਆਈਆਂ ਨੂੰ ਵੀ ਟੈਕ ਕੰਪਨੀਆਂ ਖ਼ਿਲਾਫ਼ ਮੁਕੱਦਮੇ ਦਾ ਹੱਕ ਮਿਲੇਗਾ? 14.10.2026

ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ‘ਡਿਜੀਟਲ ਡਿਊਟੀ ਆਫ਼ ਕੇਅਰ ਬਿੱਲ’ ਉੱਤੇ ਚਰਚਾ ਤੋਂ ਪਹਿਲਾਂ, ਗ੍ਰੀਨਜ਼ ਪਾਰਟੀ ਇਸ ਦੇ ਦਾਇਰੇ ਨੂੰ ਹੋਰ ਵਧਾਉਣ ਦੀ ਮੰਗ ਕਰ ਰਹੀ ਹੈ। ਪਾਰਟੀ ਚਾਹੁੰਦੀ ਹੈ ਕਿ ਆਨਲਾਈਨ ਨੁਕਸਾਨ ਦਾ ਸਾਹਮਣਾ ਕਰਨ ਵਾਲੇ ਆਮ ਆਸਟ੍ਰੇਲੀਆਈਆਂ ਨੂੰ ਵੀ ਵੱਡੀਆਂ ਟੈਕਨਾਲੋਜੀ ਕੰਪਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਹੱਕ ਮਿਲੇ। ਗ੍ਰੀਨਜ਼ ਦਾ ਮੰਨਣਾ ਹੈ ਕਿ ਜਿਵੇਂ ਇਹ ਬਿੱਲ ਨੌਜਵਾਨਾਂ ਨੂੰ ਨੁਕਸਾਨਦੇਹ ਸਮੱਗਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਕੰਪਨੀਆਂ ਤੇ ਪਾਉਂਦਾ...

ਭਾਜਪਾ ਦੇ ਚੋਣ ਸੁਧਾਰਾਂ ਦਾ ਵਿਰੋਧ ਕਿਉਂ? SIR ਕੀ ਹੈ ਅਤੇ ਸਰਕਾਰ ਕੀ ਕਹਿ ਰਹੀ ਹੈ? 14.10.2026

ਭਾਰਤ ਦੀਆਂ ਵੋਟਰ ਸੂਚੀਆਂ ਵਿੱਚੋਂ 13 ਕਰੋੜ ਤੋਂ ਵੱਧ ਨਾਮ ਹਟਾ ਦਿੱਤੇ ਗਏ ਹਨ। ਇਹ ਕਾਰਵਾਈ ਦੇਸ਼-ਵਿਆਪੀ ਸਮੀਖਿਆ (SIR) ਤਹਿਤ ਕੀਤੀ ਗਈ ਹੈ। ਚੋਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਦੋਹਰੀ ਰਜਿਸਟ੍ਰੇਸ਼ਨ ਅਤੇ ਵੋਟ ਪਾਉਣ ਦੇ ਅਯੋਗ ਹੋ ਚੁੱਕੇ ਲੋਕਾਂ ਦੇ ਨਾਮ ਹਟਾਉਣ ਲਈ ਚੁੱਕਿਆ ਗਿਆ ਸੀ। ਪਰ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੀ ਵਰਤੋਂ ਮੌਜੂਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਜਾ ਰ...

ਖ਼ਬਰਨਾਮਾ: ਆਸਟ੍ਰੇਲੀਆ ਦੀ ਗੈਸ ਨੀਤੀ ’ਚ ਵੱਡਾ ਬਦਲਾਅ, ਘਰਾਂ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਦਾ ਅਨੁਮਾਨ ਅਤੇ ਭਾਰਤ ’ਚ ਕਿਸ਼ਤੀ ਹਾਦਸੇ ਦੌਰਾਨ 13 ਮੌਤਾਂ 14.10.2026

ਆਸਟ੍ਰੇਲੀਆ ਅਤੇ ਜੌਰਡਨ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਹੋਰ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਗੈਸ ਬਰਾਮਦਕਾਰਾਂ ਲਈ ਘਰੇਲੂ ਸਪਲਾਈ ਰਾਖਵੀਂ ਰੱਖਣ ਦੀ ਤਜਵੀਜ਼, ਜਾਇਦਾਦ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਸੰਭਾਵਨਾ ਅਤੇ ਕਿਰਾਏ ਦੇ ਬਾਜ਼ਾਰ ਵਿੱਚ ਸਰਕਾਰੀ ਦਖ਼ਲ ਦੀ ਮੰਗ ਵੀ ਸੁਰਖੀਆਂ ਵਿੱਚ ਹੈ। ਬਲੂ ਮਾਊਂਟੇਨਜ਼ ਵਿੱਚ ਆਦਿਵਾਸੀ ਵਿਰਾਸਤੀ ਥਾਵਾਂ ਦੀ ਖੋਜ, ਭਾਰਤ ਵਿੱਚ ਚੋਣ ਕਮਿਸ਼ਨ ਖ਼ਿਲਾਫ਼ ਪ੍ਰਦਰਸ਼ਨ ਅਤੇ ਬਿਹਾਰ ਵਿੱਚ ਕਿਸ਼ਤੀ ਹਾਦਸੇ ਦੀਆਂ ਖ਼ਬਰਾਂ ਵੀ ਅੱਜ ਦੀਆਂ ਅਹਿ...

ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ, ਕੇਂਦਰ ਤੇ ਪੀ.ਟੀ.ਆਈ. ਵਿਚਾਲੇ ਤਣਾਅ ਵਧਿਆ 14.10.2026

ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪੀ.ਟੀ.ਆਈ. ਦੀ ਖੈਬਰ ਪਖਤੂਨਖਵਾ ਸਰਕਾਰ ਅਤੇ ਸੰਘੀ ਸਰਕਾਰ ਵਿਚਾਲੇ ਵਧਦੇ ਸਿਆਸੀ ਟਕਰਾਅ ਦਰਮਿਆਨ ਸੂਬੇ ਵਿੱਚ ਐਮਰਜੈਂਸੀ ਅਤੇ ਰਾਜਪਾਲ ਰਾਜ ਲਾਗੂ ਕਰ ਦਿੱਤਾ ਗਿਆ ਹੈ। ਅੱਤਵਾਦ-ਵਿਰੋਧੀ ਨੀਤੀ ਅਤੇ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਚੱਲ ਰਹੇ ਮੱਤਭੇਦ ਇਸ ਫ਼ੈਸਲੇ ਦੇ ਕੇਂਦਰ ਵਿੱਚ ਹਨ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। #sbsaudiopodcast

ਇਕੱਲੇਪਣ ਤੋਂ ਆਪਣੇਪਣ ਤੱਕ: ਮਾਨਸਿਕ ਤੰਦਰੁਸਤੀ ਲਈ ਛੋਟੇ ਕਦਮਾਂ ਦੀ ਅਹਿਮੀਅਤ 13.10.2026

ਆਸਟ੍ਰੇਲੀਆ ਵਿੱਚ ਅਕਤੂਬਰ ਮਹੀਨੇ ਨੂੰ 'ਮਾਨਸਿਕ ਸਿਹਤ' ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਮਾਹਿਰਾਂ ਵੱਲੋਂ ਇਸੇ ਸਮਾਜਿਕ ਸਾਂਝ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ, ਕਿਉਂਕਿ ਨਵੀਂ ਖੋਜ ਲੋਕਾਂ ਵਿੱਚ ਆਪਣੇਪਣ ਦੀ ਭਾਵਨਾ ਘਟਣ ਵੱਲ ਇਸ਼ਾਰਾ ਕਰਦੀ ਹੈ। ਮੈਲਬਰਨ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਸੇਵਾਮੁਕਤ ਫ਼ੌਜੀ ਮੇਜਰ ਸਤਵਿੰਦਰ ਸਿੰਘ ਸਾਈਕਲਿੰਗ ਰਾਹੀਂ ਸਰਗਰਮ ਰਹਿਣ ਅਤੇ ਆਸਟ੍ਰੇਲੀਆ ਦੀ ਕੁਦਰਤੀ ਖੂਬਸੂਰਤੀ ਦਾ ਆਨੰਦ ਮਾਣਨ ਦੇ ਆਪਣੇ ਤਜਰਬੇ ਸਾਂਝੇ ਕਰਦੇ ਹਨ। ਦੂਜੇ ਪਾਸੇ, ਸੱ...

ਮੈਲਬਰਨ ਦੇ ਪਿਓ-ਪੁੱਤ ਦੀ ਇਹ ਜੋੜੀ, ਕਬੱਡੀ ਰਾਹੀਂ ਜੋੜ ਰਹੀ ਹੈ ਪੀੜ੍ਹੀਆਂ ਨੂੰ 13.10.2026

ਮੈਲਬਰਨ ਵਿੱਚ ਵੱਸਦੇ 21 ਸਾਲਾ ਅਸ਼ੀਸ਼ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਪੰਡਿਤ ਦੀ ਕਹਾਣੀ ਕਬੱਡੀ ਜਗਤ ਵਿੱਚ ਨਿਵੇਕਲੀ ਪਛਾਣ ਰੱਖਦੀ ਹੈ। ਦੋਵੇਂ ਨਾ ਸਿਰਫ਼ ਕਬੱਡੀ ਖੇਡਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਇਸ ਖੇਡ ਦੇ ਗੁਰ ਵੀ ਸਿਖਾਉਂਦੇ ਹਨ। ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਕਬੱਡੀ ਦੇ ਮੈਦਾਨਾਂ ਵਿੱਚ ਜਿੱਤਾਂ ਦਰਜ ਕਰਨ ਅਤੇ ਸਨਮਾਨ ਹਾਸਲ ਕਰਨ ਵਾਲੀ ਪਿਓ-ਪੁੱਤ ਦੀ ਇਹ ਜੋੜੀ ਹੁਣ ਇਸ ਖੇਡ ਰਾਹੀਂ ਪੰਜਾਬੀ ਵਿਰਸੇ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਮਿਸਾਲ ਵੀ ਬਣ ਰਹੀ ਹੈ। #sbsaudi...

ਖ਼ਬਰਨਾਮਾ: ਸਿਹਤ ਕਰਮਚਾਰੀਆਂ ਦੀ ਬਿਹਤਰ ਤਨਖਾਹ ਲਈ $630 ਮਿਲੀਅਨ ਦਾ ਨਿਵੇਸ਼; ਇਰਾਕ ਹਿਰਾਸਤ ਤੋਂ ਬਾਅਦ ਆਸਟ੍ਰੇਲੀਆਈ ਇੰਜੀਨੀਅਰ ਨੇ ਤੋੜੀ ਚੁੱਪੀ 13.10.2026

ਫੈਡਰਲ ਸਰਕਾਰ ਨੇ ਸਿਹਤ, ਅਪਾਹਜਤਾ ਅਤੇ ਭਾਈਚਾਰਕ ਸੇਵਾਵਾਂ ਦੇ 4,60,000 ਤੋਂ ਵੱਧ ਕਰਮਚਾਰੀਆਂ ਲਈ ਤਨਖਾਹਾਂ ਅਤੇ ਕੰਮਕਾਜੀ ਹਾਲਾਤ ਸੁਧਾਰਣ ਵਾਸਤੇ $630 ਮਿਲੀਅਨ ਦੇ ਨਵੇਂ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਦੌਰਾਨ, ਆਸਟ੍ਰੇਲੀਆਈ ਇੰਜੀਨੀਅਰ ਰੌਬਰਟ ਪੈਥਰ ਨੇ ਇਰਾਕ ਵਿੱਚ ਚਾਰ ਸਾਲ ਤੋਂ ਵੱਧ ਸਮੇਂ ਦੀ ਹਿਰਾਸਤ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਗੱਲ ਸਾਂਝੀ ਕੀਤੀ ਹੈ। ਸੁਣੋ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ। #sbsaudiopodcast

ਪੰਜਾਬੀ ਡਾਇਰੀ : ਮੁੱਖ ਮੰਤਰੀ ਦਫ਼ਤਰ ਦੀ ਸੀਬੀਆਈ ਜਾਂਚ, 22 ਅਕਤੂਬਰ ਤੋਂ ਸ਼ੁਰੂ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 13.10.2026

‘ਪੰਜਾਬੀ ਡਾਇਰੀ’ ਦੇ ਇਸ ਪੌਡਕਾਸਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਬੀਆਈ ਜਾਂਚ ਨਾਲ ਜੁੜੀ ਖ਼ਬਰ ਦੀ ਪੜਚੋਲ ਕੀਤੀ ਗਈ ਹੈ। ਇਸ ਦੇ ਨਾਲ ਹੀ, 22 ਤੋਂ 27 ਅਕਤੂਬਰ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਪਟਿਆਲਾ ਅਤੇ ਮੋਗਾ ਜ਼ਿਲ੍ਹਿਆਂ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੇ 50 ਵਾਰਡਾਂ ਵਿੱਚ ਮੁੜ ਚੋਣਾਂ ਕਰਵਾਉਣ ਦੇ ਮਾਮਲੇ...

ਮੈਲਬਰਨ ਪਹੁੰਚੇ ਹਰਦੀਪ ਗਰੇਵਾਲ ਨੇ SBS Punjabi ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ 12.10.2026

ਪੰਜਾਬੀ ਗਾਇਕ ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਆਪਣੀ ਮੈਲਬਰਨ ਫੇਰੀ ਦੌਰਾਨ SBS Punjabi ਨਾਲ ਵਿਸ਼ੇਸ਼ ਮੁਲਾਕਾਤ ਵਿੱਚ ਆਪਣੇ ਕਲਾਤਮਕ ਸਫ਼ਰ, ਸੰਗੀਤ ਤੋਂ ਸਿਨੇਮਾ ਤੱਕ ਦੇ ਤਜਰਬਿਆਂ ਅਤੇ ਫ਼ਿਲਮਾਂ ਪ੍ਰਤੀ ਆਪਣੇ ਨਜ਼ਰੀਏ ਬਾਰੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਦੌੜਾਕ’ ਦੇ ਸੰਦਰਭ ਵਿੱਚ ਵੀ ਆਪਣੇ ਵਿਚਾਰ ਸਾਂਝੇ ਕੀਤੇ। #sbsaudiopodcast

ਖ਼ਬਰਨਾਮਾ: ATO ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਦੀ ਯੋਜਨਾ ਰੱਦ ਕਰਨ ਦੀ ਮੰਗ ਤੋਂ ਲੈ ਕੇ ਬੁਸ਼ਫਾਇਰ ਦੇ ਖ਼ਤਰੇ ਤੱਕ ਦੀਆਂ ਅਹਿਮ ਖ਼ਬਰਾਂ 12.10.2026

ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਏ.ਟੀ.ਓ. ਵੱਲੋਂ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ’ਤੇ ਪਾਬੰਦੀ ਲਾਉਣ ਦੀ ਯੋਜਨਾ ਨੂੰ ਰੱਦ ਕਰਨ ਦੀ ਉੱਠ ਰਹੀ ਮੰਗ ਨਾਲ ਜੁੜੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ, ਆਸਟ੍ਰੇਲੇਸ਼ੀਅਨ ਫਾਇਰ ਐਂਡ ਐਮਰਜੈਂਸੀ ਸਰਵਿਸ ਅਥਾਰਟੀਜ਼ ਕੌਂਸਲ ਵੱਲੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਬੁਸ਼ਫਾਇਰ ਦੇ ਖ਼ਤਰੇ ਸਬੰਧੀ ਜਾਰੀ ਚੇਤਾਵਨੀਆਂ ਅਤੇ ਭਾਰਤ ਵਿੱਚ ਕੌਕਰੇਚ ਜਨਤਾ ਪਾਰਟੀ ਵੱਲੋਂ ਨਵੀਂ ਦਿੱਲੀ ਵਿੱਚ ਕੀਤੇ ਗਏ ਪ੍ਰਦਰਸ਼ਨ ਅਤੇ ਦਿੱਲੀ ਪੁਲਿਸ ਦੀ ਕਾਰਵਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਹੋ...

ਅਖਾਣ ਕਹਾਣੀ: ਜਾਣੋ 'ਸਾਖ ਸੋਨਾ, ਪ੍ਰੀਤ ਪਿੱਤਲ' ਦਾ ਮਤਲਬ ਅਤੇ ਇਤਿਹਾਸ 12.10.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸਾਖ ਸੋਨਾ, ਪ੍ਰੀਤ ਪਿੱਤਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast

ਵਿਕਟੋਰੀਆ ਦੇ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਦੇ ਮੁੱਦਿਆਂ ’ਤੇ ਖ਼ਾਸ ਗੱਲਬਾਤ 11.10.2026

SBS ਨੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ ਬੇਨ ਕੈਰੋਲ ਨਾਲ ਭਾਰਤੀ ਭਾਈਚਾਰੇ ਨਾਲ ਜੁੜੇ ਮੁੱਦਿਆਂ ਸਮੇਤ ਸੂਬੇ ਦੇ ਅਹਿਮ ਮਸਲਿਆਂ ’ਤੇ ਵਿਸ਼ੇਸ਼ ਗੱਲਬਾਤ ਕੀਤੀ। ਇੰਟਰਵਿਊ ਦੌਰਾਨ ਵਿਕਟੋਰੀਆ ਦੀਆਂ ਸੜਕਾਂ ਦੀ ਮਾੜੀ ਹਾਲਤ, ਲੇਬਰ ਸਰਕਾਰ ਦੀ ਪਰਵਾਸ ਘਟਾਉਣ ਸਬੰਧੀ ਨੀਤੀ, ਰਹਿਣ-ਸਹਿਣ ਦੇ ਵੱਧ ਰਹੇ ਖ਼ਰਚੇ, ਵਨ ਨੇਸ਼ਨ (One Nation) ਵੱਲ ਲੋਕਾਂ ਦੇ ਵੱਧਦੇ ਰੁਝਾਨ ਅਤੇ ਆਗਾਮੀ ਰਾਜ ਚੋਣਾਂ ਬਾਰੇ ਚਰਚਾ ਕੀਤੀ ਗਈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ। #sbsaudiopodcast

ਅਖਾਣ ਕਹਾਣੀ: ਜਾਣੋ 'ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ' ਦਾ ਮਤਲਬ ਅਤੇ ਇਤਿਹਾਸ 11.10.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੈੜੇ ਪੂੰਛਲ ਲੱਗਿਆਂ, ਨਾ ਉੱਗਰ ਨਾ ਪਾਰ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ। #sbsaudiopodcast

ਅਖਾਣ ਕਹਾਣੀ: ਜਾਣੋ 'ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ' ਅਖਾਣ ਦਾ ਮਤਲਬ ਅਤੇ ਇਤਿਹਾਸ 10.10.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਹਾਥੀ ਲੱਖ ਲੁਟੀਚੇ, ਫੇਰ ਵੀ ਲੱਖ ਟਕੇ ਦਾ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast

ਖ਼ਬਰਾਂ ਫਟਾਫੱਟ: ATO ਵੱਲੋਂ ਕ੍ਰੈਡਿਟ ਕਾਰਡ ਭੁਗਤਾਨ 'ਤੇ ਪਾਬੰਦੀ ਮੁਲਤਵੀ, ਤੇਲ ਦੀਆਂ ਵੱਧ ਕੀਮਤਾਂ ਨੂੰ ਟਰੰਪ ਨੇ ਦੱਸਿਆ 'ਜਾਇਜ਼' 09.10.2026

ਆਸਟ੍ਰੇਲੀਅਨ ਟੈਕਸੇਸ਼ਨ ਆਫ਼ਿਸ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ ਲਗਾਈ ਜਾਣ ਵਾਲੀ ਵਿਵਾਦਤ ਪਾਬੰਦੀ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਪੱਛਮੀ ਤੱਟ ਨੂੰ ਈਰਾਨ ਵੱਲੋਂ ਸੰਭਾਵੀ ਮਿਜ਼ਾਈਲ ਹਮਲੇ ਤੋਂ ਬਚਾਉਣ ਲਈ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਸਵੀਕਾਰ ਕਰਨਾ ਜਾਇਜ਼ ਹੈ। ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਦੁਨੀਆ ਦੇ ਕਈ ਹਿੱਸਿਆਂ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਹਨ, ਜਿਸ ਦਾ ਅਸ...

ਸੰਦੀਪ ਸਿੰਘ ਦਾ ਸਫ਼ਰ: ਇੱਕ ਗੋਲੀ ਨੇ ਬਦਲ ਦਿੱਤੀ ਜ਼ਿੰਦਗੀ, ਜਜ਼ਬੇ ਨਾਲ ਮੁੜ ਕੀਤੀ ਹਾਕੀ ਦੇ ਮੈਦਾਨ ’ਚ ਵਾਪਸੀ 09.10.2026

ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਡਰੈਗ-ਫਲਿਕ ਮਾਹਿਰ ਸੰਦੀਪ ਸਿੰਘ ਨੇ SBS Punjabi ਨਾਲ ਖਾਸ ਗੱਲਬਾਤ ਦੌਰਾਨ ਆਪਣੇ ਹਾਕੀ ਸਫ਼ਰ, ਭਾਰਤੀ ਟੀਮ ਦੀ ਨੁਮਾਇੰਦਗੀ ਅਤੇ ਕਪਤਾਨੀ ਦੇ ਤਜਰਬਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਗੋਲੀ ਲੱਗਣ ਤੋਂ ਬਾਅਦ ਹੋਈ ਗੰਭੀਰ ਸੱਟ, ਪੈਰਾਲਾਈਸਿਸ ਅਤੇ ਮੁੜ ਹਾਕੀ ਦੇ ਮੈਦਾਨ ’ਤੇ ਵਾਪਸੀ ਦੇ ਸਫ਼ਰ ਨੂੰ ਯਾਦ ਕੀਤਾ। ਇਸਦੇ ਨਾਲ ਹੀ ਸੰਦੀਪ ਨੇ ਆਪਣੀ ਡਰੈਗ-ਫਲਿਕ ਦੀ ਤਕਨੀਕ, ਟ੍ਰੇਨਿੰਗ, ਫਿਟਨੈੱਸ, ਖੁਰਾਕ ਤੇ ਖੇਡਾਂ ਵਿੱਚ ਸਪੋਰਟਸ ਸਾਇੰਸ ਦੀ ਭੂਮਿਕਾ ਬਾਰੇ ਵੀ ਤਜਰਬੇ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਨਸਲਵਾਦ ਦਾ ਡੱਟ ਕੇ ਵਿਰੋਧ ਕਰਨ ਦੀ ਆਖੀ ਗੱਲ 09.10.2026

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦ...

ਆਸਟ੍ਰੇਲੀਆ ਵਿੱਚ ਕੈਂਸਰ ਦੇ ਬਿਹਤਰ ਇਲਾਜ ਅਤੇ ਰੋਕਥਾਮ ਲਈ ਫੰਡਿੰਗ ਵਧਾਉਣ ਦੀ ਮੰਗ 08.10.2026

ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮ...

ਖ਼ਬਰਨਾਮਾ: NSW ਵਿੱਚ ਤਾਇਨਾਤ ਹੋਵਗੀ 94 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਈ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ 08.10.2026

ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60...

ਬਾਲੀਵੁੱਡ ਗੱਪਸ਼ੱਪ: ਵਾਇਰਲ ਸਰਾਇਕੀ ਲੋਕ ਗੀਤ ‘ਸੰਮੀ’ ਦੀ ਕਹਾਣੀ ਕੀ ਹੈ? 08.10.2026

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ... #sbsa...

ਖ਼ਬਰਨਾਮਾ: Coalition ਦੀ ਵੀਜ਼ਾ ਕਟੌਤੀ ਯੋਜਨਾ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਪ੍ਰਭਾਵਿਤ ਹੋਣ ਦਾ ਖਦਸ਼ਾ 07.10.2026

ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ...

ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀ ਰਿਹਾਈ ਲਈ ਸਮਰਥਕਾਂ ਦਾ ਇਸਲਾਮਾਬਾਦ ਵੱਲ ਮਾਰਚ 07.10.2026

ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ...

Słuchaj podcastu SBS Punjabi - ਐਸ ਬੀ ਐਸ ਪੰਜਾਬੀ w Replaio

Radio i podcasty w jednej aplikacji - za darmo, bez zakładania konta. Zainstaluj już dziś i nie przegap premiery

Pobierz z Google Play

Replaio nie jest wydawcą podcastów; nazwy audycji, okładki i audio należą do ich autorów i są rozpowszechniane przez publiczne kanały RSS