SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1688 episodi

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Visita il sito del podcast e sostieni chi lo crea: www.sbs.com.au

Autore

SBS

Categoria

News

Sito del podcast

www.sbs.com.au

Ultimo episodio

12 ott 2026

Dove ascoltare?

I podcast nell'app Replaio Radio In arrivo

I podcast stanno per arrivare nell'app. Installala ora e scopri per primo un modo tutto nuovo di vivere i podcast

Scaricala su Google Play Installala gratis Android quasi 10 mln di download · valutazione 4,8 iOS in arrivo

Episodi

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 29.06.2026

In the latest SBS Punjabi radio program, learn how a risky decision made more than 20 years ago set Yackandandah, a small town in northeast Victoria, on the path to becoming 100 per cent renewable. Listen to an exclusive interview with Daljit Singh Dhami, the newly appointed president of the Australian Sikh Games 2027 National Committee, as he discusses what will be different at next year's Games....

'ਸਿਹਤ ਸੰਭਾਲ' ਲੜੀਵਾਰ: ਕੋਲੇਸਟਰੋਲ ਨੂੰ ਸਮਝੋ, ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਤੋਂ ਬਚੋ 28.06.2026

ਉੱਚ ਕੋਲੇਸਟਰੋਲ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣ ਦੇ ਵਿਕਸਿਤ ਹੁੰਦੀ ਹੈ। ਇਹ ਖੂਨ ਦੀਆਂ ਨਸਾਂ ਵਿੱਚ ਰੁਕਾਵਟ ਪੈਦਾ ਕਰਕੇ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਵਧਾ ਸਕਦੀ ਹੈ। ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਵੱਧ ਪਾਈ ਜਾਂਦੀ ਹੈ। ਸਿਹਤ ਸੰਭਾਲ ਲੜੀਵਾਰ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯਮਿਤ ਕਸਰਤ ਅਤੇ ਸਮੇਂ-ਸਮੇਂ ‘ਤੇ ਸਿਹਤ ਜਾਂਚ ਇਸ ਨੂੰ ਕਾਬੂ ਵਿੱਚ ਰੱਖਣ ਲਈ ਕਿਉਂ ਇੰਨੇ ਮਹੱਤਵਪੂਰਨ ਹਨ।

'ਸਿਹਤ ਸੰਭਾਲ' ਲੜੀਵਾਰ: ਟਾਈਪ-2 ਡਾਇਬੀਟੀਜ਼ (ਸ਼ੂਗਰ) ਇੱਕ ਅਜਿਹੀ ਬਿਮਾਰੀ ਜੋ ਸਰੀਰ ਦੇ ਕਈ ਅੰਗਾਂ ਨੂੰ ਪਹੁੰਚਾ ਸਕਦੀ ਹੈ ਨੁਕਸਾਨ 27.06.2026

ਟਾਈਪ-2 ਡਾਇਬੀਟੀਜ਼ ਆਸਟ੍ਰੇਲੀਆ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੀ ਵੱਧ ਹੈ। ਇਹ ਬਿਮਾਰੀ ਉਸ ਵੇਲੇ ਹੁੰਦੀ ਹੈ ਜਦੋਂ ਸਰੀਰ ਇੰਸੁਲਿਨ ਨੂੰ ਠੀਕ ਤਰ੍ਹਾਂ ਵਰਤ ਨਹੀਂ ਸਕਦਾ ਜਾਂ ਲੋੜੀਂਦੀ ਮਾਤਰਾ ਵਿੱਚ ਇੰਸੁਲਿਨ ਨਹੀਂ ਬਣਾਉਂਦਾ। ਸਿਹਤ ਸੰਭਾਲ ਲੜੀ ਤਹਿਤ ਇਸ ਪੌਡਕਾਸਟ ਵਿੱਚ ਪੰਜਾਬੀ ਡਾਕਟਰ ਮਨਦੀਪ ਕੌਰ ਕੋਲੋਂ ਜਾਣੋ ਕਿ ਸਮੇਂ ਸਿਰ ਪਛਾਣ, ਸਿਹਤਮੰਦ ਜੀਵਨਸ਼ੈਲੀ ਅਤੇ ਨਿਯਮਿਤ ਡਾਕਟਰੀ ਜਾਂਚ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਾਅ ਵ...

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵਿੱਚ ਬਰਡ ਫਲੂ, ASIO ਦੀ ਚੇਤਾਵਨੀ ਤੇ NDIS ਕਟੌਤੀਆਂ ਚਰਚਾ ਵਿੱਚ 26.06.2026

ਦੱਖਣੀ ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ASIO ਨੇ ਦੇਸ਼ ਵਿੱਚ ਅੱਤਵਾਦੀ ਖ਼ਤਰੇ ਨੂੰ ਮੌਜੂਦਾ ਪੱਧਰ ਤੋਂ ਵੱਧ ਗੰਭੀਰ ਦੱਸਿਆ ਹੈ। ਇਸ ਦੇ ਨਾਲ ਹੀ NDIS ਵਿੱਚ ਪ੍ਰਸਤਾਵਿਤ ਕਟੌਤੀਆਂ ਨੂੰ ਲੈ ਕੇ ਸਿਆਸੀ ਵਿਵਾਦ ਜਾਰੀ ਹੈ। ਉਧਰ, ਵੇਨੇਜ਼ੁਏਲਾ ਵਿੱਚ ਭੂਚਾਲਾਂ ਤੋਂ ਬਾਅਦ ਰਾਹਤ ਕਾਰਜ ਤੇਜ਼ ਹਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਬੀਤੇ ਹਫਤੇ ਦੀਆਂ ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ...

ਖ਼ਬਰਨਾਮਾ: ਸਿਡਨੀ ਵਿੱਚ ਪੁਲਿਸ ਦੀ ਗੋਲੀ ਨਾਲ ਵਿਅਕਤੀ ਜ਼ਖਮੀ, ਫੋਰਟੇਸਕਿਊ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ 26.06.2026

ਸਿਡਨੀ ਦੇ ਦੱਖਣ-ਪੱਛਮ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਮਗਰੋਂ ਅਧਿਕਾਰੀਆਂ ਉੱਤੇ ਕਾਰਵਾਈ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਮਾਈਨਿੰਗ ਕੰਪਨੀ ਫੋਰਟੇਸਕਿਊ ਖ਼ਿਲਾਫ਼ ਇਸ ਦੀਆਂ ਦੂਰ-ਦੁਰਾਡੇ ਮਾਈਨਿੰਗ ਸਾਈਟਾਂ 'ਤੇ ਸਾਲਾਂ ਤੋਂ ਜਿਨਸੀ ਸ਼ੋਸ਼ਣ ਅਤੇ ਉਤਪੀੜਨ ਦੇ ਦੋਸ਼ਾਂ ਸਬੰਧੀ ਕਲਾਸ ਐਕਸ਼ਨ ਮੁਕੱਦਮਾ ਦਾਇਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਹੋਰ ਅਹਿਮ ਖ਼ਬਰਾਂ ਸੁਣੋ ਅੱਜ ਦੇ ਇਸ ਪੌਡਕਾਸਟ ਵਿੱਚ।

ਵਿਸ਼ਵ ਕੱਪ ਅੱਪਡੇਟ: ਆਸਟ੍ਰੇਲੀਆ ਨੇ ਪੈਰਾਗੁਏ ਵਿਰੁੱਧ ਗੋਲ ਰਹਿਤ ਡਰਾਅ ਤੋਂ ਬਾਅਦ ਰਾਊਂਡ ਆਫ਼ 32 ਵਿੱਚ ਜਗ੍ਹਾ ਕੀਤੀ ਪੱਕੀ 26.06.2026

ਫੀਫਾ ਵਰਲਡ ਕੱਪ 2026 ਦੇ 15ਵੇਂ ਦਿਨ ਆਸਟ੍ਰੇਲੀਆ ਨੇ ਅਨੁਸ਼ਾਸਿਤ ਪੈਰਾਗੁਏ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡ ਕੇ ਇੱਕ ਅਹਿਮ ਅੰਕ ਹਾਸਲ ਕੀਤਾ ਅਤੇ ਰਾਊਂਡ ਆਫ਼ 32 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉੱਥੇ ਹੀ ਇਕਵਾਡੋਰ ਨੇ ਵੱਡਾ ਉਲਟਫੇਰ ਕਰਦਿਆਂ ਸਿਖਰਲੇ ਸਥਾਨ ਵਾਲੀ ਜਰਮਨੀ ਨੂੰ ਹਰਾ ਕੇ ਤੀਜੇ ਸਥਾਨ ਤੋਂ ਨਾਕਆਊਟ ਗੇੜ ਲਈ ਕੁਆਲੀਫਾਈ ਕੀਤਾ। ਇਸ ਤੋਂ ਇਲਾਵਾ ਕੋਟ ਡੀ ਵਾਹ (Côte d’Ivoire), ਨੀਦਰਲੈਂਡਜ਼, ਜਾਪਾਨ ਅਤੇ ਸਵੀਡਨ ਨੇ ਵੀ ਰਾਊਂਡ ਆਫ਼ 32 ਵਿੱਚ ਪ੍ਰਵੇਸ਼ ਕਰ ਲਿਆ ਹੈ।

'ਸਿਹਤ ਸੰਭਾਲ' ਲੜੀਵਾਰ: ਹਾਈਪਰਟੈਂਸ਼ਨ (High Blood Pressure) ਇੱਕ ਖਾਮੋਸ਼ ਪਰ ਗੰਭੀਰ ਸਿਹਤ ਖਤਰਾ 26.06.2026

ਹਾਈਪਰਟੈਂਸ਼ਨ, ਜਿਸਨੂੰ ਉੱਚ ਰਕਤ ਚਾਪ ਵੀ ਕਿਹਾ ਜਾਂਦਾ ਹੈ, ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ ਜੋ ਅਕਸਰ ਬਿਨਾਂ ਕਿਸੇ ਲੱਛਣਾਂ ਦੇ ਹੀ ਵਿਕਸਿਤ ਹੋ ਜਾਂਦੀ ਹੈ। ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ 1 ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਜਦਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਖਾਸ ਕਰਕੇ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਇਸ ਦੀ ਦਰ ਹੋਰ ਵੱਧ ਹੈ। ਇਹ ਪੌਡਕਾਸਟ ਐਪੀਸੋਡ ਹਾਈਪਰਟੈਂਸ਼ਨ ਦੇ ਕਾਰਨ, ਖਤਰੇ, ਲੱਛਣ, ਪਛਾਣ ਦੇ ਤਰੀਕੇ, ਸੰਭਾਵਿਤ...

ਪੰਜਾਬੀ ਡਾਇਸਪੋਰਾ: ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਐੱਫ.ਆਈ.ਐੱਚ. ਨੇਸ਼ਨਜ਼ ਕੱਪ, ਨਿਊਜ਼ੀਲੈਂਡ ਨੂੰ 2-0 ਨਾਲ ਹਰਾਇਆ 26.06.2026

ਭਾਰਤ ਨੇ ਆਕਲੈਂਡ ਵਿੱਚ ਖੇਡੇ ਗਏ 2026 ਐੱਫ.ਆਈ.ਐੱਚ. ਵੂਮੈਨਜ਼ ਨੇਸ਼ਨਜ਼ ਕੱਪ ਦੇ ਫਾਈਨਲ ਵਿੱਚ ਡਿਫੈਂਡਿੰਗ ਚੈਂਪੀਅਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਦਿੱਤਾ ਹੈ। ਖਚਾਖਚ ਭਰੇ ਨੌਰਥ ਹਾਰਬਰ ਨੈਸ਼ਨਲ ਹਾਕੀ ਸੈਂਟਰ ਵਿੱਚ ਨਵਨੀਤ ਕੌਰ ਅਤੇ ਸੁਨੇਲਿਤਾ ਟੋਪੋ ਦੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰਾਂ ਰਾਹੀਂ ਕੀਤੇ ਗੋਲਾਂ ਸਦਕਾ ਭਾਰਤੀ ਮਹਿਲਾ ਹਾਕੀ ਟੀਮ ਨੇ ਇਸ ਖਿਤਾਬ 'ਤੇ ਕਬਜ਼ਾ ਕੀਤਾ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਵੇਨੇਜ਼ੁਏਲਾ ਵਿੱਚ ਤਾਕਤਵਰ ਭੂਚਾਲਾਂ ਨਾਲ ਤਬਾਹੀ, ਕਾਰਾਕਾਸ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ 25.06.2026

ਵੇਨੇਜ਼ੁਏਲਾ ਵਿੱਚ ਇੱਕ ਤੋਂ ਬਾਅਦ ਇੱਕ ਆਏ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ, ਜਿਸ ਕਾਰਨ ਰਾਜਧਾਨੀ ਕਾਰਾਕਾਸ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ, ਇਨ੍ਹਾਂ ਭੂਚਾਲਾਂ ਦੀ ਤੀਬਰਤਾ ਕ੍ਰਮਵਾਰ 7.1 ਅਤੇ 7.5 ਦਰਜ ਕੀਤੀ ਗਈ ਹੈ। ਐਮਰਜੈਂਸੀ ਟੀਮਾਂ ਢਹਿ ਚੁੱਕੀਆਂ ਇਮਾਰਤਾਂ ਵਿੱਚ ਫਸੇ ਲੋਕਾਂ ਦੀ ਭਾਲ ਕਰ ਰਹੀਆਂ ਹਨ, ਜਦਕਿ ਸੰਭਾਵਿਤ ਝਟਕਿਆਂ ਦੇ ਡਰ ਕਾਰਨ ਬਹੁਤ ਸਾਰੇ ਵਸਨੀਕ ਅਜੇ ਵੀ ਸੜਕਾਂ 'ਤੇ ਹੀ ਮੌਜੂਦ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰ...

ਵਿਸ਼ਵ ਕੱਪ ਅੱਪਡੇਟ: ਬ੍ਰਾਜ਼ੀਲ ਗਰੁੱਪ-C ਵਿੱਚ ਸਿਖਰ 'ਤੇ, ਨਾਕਆਊਟ ਮੁਕਾਬਲਿਆਂ ਲਈ ਨੇਮਾਰ ਦੀ ਵਾਪਸੀ 25.06.2026

ਫੀਫਾ ਵਰਲਡ ਕੱਪ 2026 ਦੇ 14ਵੇਂ ਦਿਨ ਬ੍ਰਾਜ਼ੀਲ ਨੇ ਨਾਕਆਊਟ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਦੱਖਣੀ ਅਫ਼ਰੀਕਾ ਨੇ ਇਤਿਹਾਸ ਰਚ ਦਿੱਤਾ ਹੈ, ਜਦਕਿ ਪੈਰਾਗੁਏ ਖ਼ਿਲਾਫ਼ ਅਹਿਮ ਮੁਕਾਬਲੇ ਤੋਂ ਪਹਿਲਾਂ ਸੌਕਰੂਜ਼ ਨੂੰ ਇੱਕ ਹੋਰ ਸੱਟ ਦਾ ਝਟਕਾ ਲੱਗਿਆ ਹੈ। ਜਾਣੋ ਅੱਜ ਦੀਆਂ ਖੇਡਾਂ ਦਾ ਹਾਲ ਅਤੇ ਕੱਲ ਹੋਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਇਸ ਪੌਡਕਾਸਟ ਵਿੱਚ...

$1000 instant tax deduction, changes to tax brackets: Major updates you should know before filing your taxes - ਟੈਕਸ 2026: ਟੈਕਸ ਬਰੈਕਟਾਂ ਵਿੱਚ ਨਵੇਂ ਬਦਲਾਅ, $1000 ਦੀ ਨਵੀਂ ਕਟੌਤੀ ਅਤੇ ਟੈਕਸ ਬੱਚਤ ਉੱਤੇ ਮਾਹਿਰ ਸਲਾਹ 25.06.2026

In this podcast, SBS Punjabi speaks with accountant and tax expert Deepika Sharma to uncover simple and effective ways to maximise your tax deductions. Listen to this podcast to learn about the major changes taking effect from July 1, what they could mean for you, the key points to keep in mind, and common mistakes to avoid when filing your tax return. - ਕੀ ਤੁਸੀਂ ਜਾਣਦੇ ਹੋ ਕਿ ਟੈਕਸ ਰਿਟਰਨ ਦੌਰਾਨ ਕਿਹੜੀ...

ਬਾਲੀਵੁੱਡ ਗੱਪਸ਼ੱਪ: ਲਾਸ ਐਂਜਲਸ ਵਿੱਚ ਮਨਾਇਆ ਜਾਵੇਗਾ ਦਿਲਜੀਤ ਦੋਸਾਂਝ ਦਿਵਸ 25.06.2026

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਤੋਂ 6 ਜਨਵਰੀ ਵਾਲਾ ਦਿਨ ਲਾਸ ਐਂਜਲਸ ਵਿੱਚ ‘ਦਿਲਜੀਤ ਦੋਸਾਂਝ ਦਿਵਸ’ ਵਜੋਂ ਮਨਾਇਆ ਜਾਵੇਗਾ। ਇਹ ਐਲਾਨ ਲਾਸ ਐਂਜਲਸ ਕੌਂਸਲ ਦੇ ਇੱਕ ਅਧਿਕਾਰੀ ਵੱਲੋਂ ਕੀਤਾ ਗਿਆ, ਜਿਸ ਦੀ ਵੀਡੀਓ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਹ ਅਤੇ ਬਾਲੀਵੁੱਡ ਦੀਆਂ ਹੋਰ ਖ਼ਬਰਾਂ ਲਈ ਸੁਣੋ, ਇਹ ਪੌਡਕਾਸਟ...

ਕਦੇ ਬੰਦ ਹੋਣ ਦੇ ਕੰਢੇ ਸੀ ਪੰਜਾਬੀ ਕਲਾਸ, ਅੱਜ ਸ਼ੈਪਰਟਨ ਵਿੱਚ 100 ਬੱਚੇ ਸਿੱਖ ਰਹੇ ਹਨ ਮਾਂ ਬੋਲੀ 25.06.2026

ਸ਼ੈਪਰਟਨ ਦੇ ਵਿਕਟੋਰੀਅਨ ਸਕੂਲ ਆਫ਼ ਲੈਂਗੁਏਜਸ ਯਾਨੀ VSL ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਵਿਕਟੋਰੀਆ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਬੱਚਿਆਂ ਅਤੇ ਮਾਪਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। SBS Punjabi ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਘੱਟ ਦਾਖਲਿਆਂ ਕਾਰਨ ਪੰਜਾਬੀ ਕਲਾਸਾਂ ਬੰਦ ਹੋਣ ਦੇ ਕੰਢੇ ਸੀ, ਪਰ ਟੀਮ ਦੀ ਮਿਹਨਤ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਨਾਲ ਅੱਜ VSL ਸ਼ੈਪਰਟਨ 'ਚ ਕਰੀਬ 100 ਬੱਚੇ...

ਖ਼ਬਰਨਾਮਾ: NDIS ਜਾਂਚ ਨੂੰ ਹੋਰ ਸਮਾਂ, ਸੁਪਰਐਨੂਏਸ਼ਨ ਬਦਲਾਵਾਂ 'ਤੇ ਸਿਆਸੀ ਤਕਰਾਰ, ਤੇ ਹੋਰ ਚੋਣਵੀਆਂ ਖਬਰਾਂ 24.06.2026

ਆਸਟ੍ਰੇਲੀਆ ਵਿੱਚ ਐਨਡੀਆਈਐਸ (NDIS) ਸੁਧਾਰਾਂ ਬਾਰੇ ਸੰਸਦੀ ਜਾਂਚ ਦੀ ਮਿਆਦ 14 ਅਗਸਤ ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਹਿੱਸੇਦਾਰਾਂ ਦੀ ਰਾਇ ਹੋਰ ਵਿਸਥਾਰ ਨਾਲ ਸੁਣੀ ਜਾ ਸਕੇ। ਇਸੇ ਦੌਰਾਨ ਸਰਕਾਰ ਅਤੇ ਗ੍ਰੀਨਜ਼ ਵਿਚਾਲੇ ਸੁਪਰਐਨੂਏਸ਼ਨ ਫੰਡਾਂ ਸਬੰਧੀ ਹੋਏ ਸਮਝੌਤੇ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਉੱਧਰ ਗਾਜ਼ਾ, ਈਰਾਨ ਅਤੇ ਐਚਆਈਵੀ ਫੰਡਿੰਗ ਨਾਲ ਜੁੜੀਆਂ ਅੰਤਰਰਾਸ਼ਟਰੀ ਘਟਨਾਵਾਂ ਵੀ ਸੁਰਖੀਆਂ ਵਿੱਚ ਹਨ। ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...

ਵਿਸ਼ਵ ਕੱਪ ਅੱਪਡੇਟ: ਕ੍ਰਿਸਟੀਆਨੋ ਰੋਨਾਲਡੋ ਛੇ ਵਰਲਡ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ 24.06.2026

ਫੀਫਾ ਵਰਲਡ ਕੱਪ 2026 ਦੇ 13ਵੇਂ ਦਿਨ ਕ੍ਰਿਸਟੀਆਨੋ ਰੋਨਾਲਡੋ ਅਤੇ ਲੂਕਾ ਮੋਡਰਿਚ ਨੇ ਆਪਣੇ ਕਰੀਅਰ ਦੇ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ। ਇਸੇ ਦੌਰਾਨ, ਸੌਕਰੂਜ਼ ਨੂੰ ਪੈਰਾਗਵੇ ਵਿਰੁੱਧ ਅਹਿਮ ਮੁਕਾਬਲੇ ਤੋਂ ਪਹਿਲਾਂ ਝਟਕਾ ਲੱਗਿਆ ਹੈ, ਕਿਉਂਕਿ ਤਜਰਬੇਕਾਰ ਵਿੰਗਰ ਮੈਥਿਊ ਲੈਕੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ।

'ਹੌਸਪਿਟੈਲਿਟੀ ਤੇ ਟ੍ਰਾਂਸਪੋਰਟ ਤੋਂ ਅੱਗੇ': ਆਸਟ੍ਰੇਲੀਆ 'ਚ ਉਦਯੋਗਪਤੀਆਂ ਲਈ ਕਿਹੜੇ ਸੈਕਟਰ ਖੋਲ੍ਹ ਰਹੇ ਨੇ ਨਵੇਂ ਮੌਕੇ? 24.06.2026

ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਲੋਕ ਖੇਤੀਬਾੜੀ, ਟਰਾਂਸਪੋਰਟ, ਹੌਸਪਿਟੈਲਿਟੀ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ। ਪਰ ਹੁਣ ਸਮਾਂ ਬਦਲ ਰਿਹਾ ਹੈ ਅਤੇ IT, ਟੈਲੀਕੌਮ, ਕਲੀਨ ਐਨਰਜੀ, AI ਅਤੇ ਫੂਡ ਇਨੋਵੇਸ਼ਨ ਵਰਗੇ ਖੇਤਰਾਂ ਵਿੱਚ ਤੇਜ਼ੀ ਨਾਲ ਨਵੇਂ ਮੌਕੇ ਉਭਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ 'ਆਸਟ੍ਰੇਲੀਅਨ ਇੰਡੀਅਨ ਚੈਂਬਰ ਆਫ ਕਾਮਰਸ' (AICC) ਦੀ 'ਮੈਂਬਰਸ਼ਿਪ ਅਤੇ ਪਾਰਟਨਰਸ਼ਿਪ ਪ੍ਰਧਾਨ' ਰਮਨਪ੍ਰੀਤ ਵਾਧਵਾ ਨੇ ਕਿਹਾ ਕਿ ਕਾਰੋਬਾਰ ਵਿੱ...

ਪਾਕਿਸਤਾਨ ਡਾਇਰੀ: ਈਰਾਨ-ਅਮਰੀਕਾ ਸੰਧੀ ਵੱਲ ਪਹਿਲਾ ਕਦਮ, ਪਾਕਿਸਤਾਨ ਦੀ ਵਿਚੋਲਗੀ ਦੀ ਚਰਚਾ; ਚਕਵਾਲ ਗੋਲੀਕਾਂਡ ਦੀ ਜਾਂਚ ਐਫਆਈਏ ਹਵਾਲੇ 24.06.2026

ਕਤਰ ਅਤੇ ਪਾਕਿਸਤਾਨ ਦੀ ਵਿਚੋਲਗੀ ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਸੰਧੀ ਵਾਰਤਾਵਾਂ ਦਾ ਪਹਿਲਾ ਦੌਰ ਮੁਕੰਮਲ ਹੋ ਗਿਆ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਨਸ ਨੇ ਇਸ ਨੂੰ ਖੇਤਰੀ ਸਥਿਰਤਾ ਲਈ ਅਹਿਮ ਕਦਮ ਕਰਾਰ ਦਿੱਤਾ ਹੈ, ਜਦਕਿ ਈਰਾਨ ਦੇ ਰਾਸ਼ਟਰਪਤੀ ਪਾਕਿਸਤਾਨ ਦਾ ਧੰਨਵਾਦ ਕਰਨ ਲਈ ਇੱਕ ਦਿਨਾ ਦੌਰੇ ‘ਤੇ ਪਹੁੰਚ ਰਹੇ ਹਨ। ਇਸੇ ਦੌਰਾਨ, ਪਾਕਿਸਤਾਨ ਦੇ ਚਕਵਾਲ ਵਿੱਚ ਗੋਲੀਬਾਰੀ ਦੌਰਾਨ ਮਾਰੀ ਗਈ 9 ਸਾਲਾ ਆਸਟ੍ਰੇਲੀਅਨ ਬੱਚੀ ਦੇ ਮਾਮਲੇ ਦੀ ਜਾਂਚ ਹੁਣ ਸਥਾਨਕ ਸੀਸੀਡੀ ਤੋਂ ਲੈ ਕੇ ਸੰਘੀ ਜਾਂਚ ਏਜੰਸੀ (...

How do charities and individual fundraisers work in Australia? - Australia Explained: ਪੰਜਾਬੀ ਭਾਈਚਾਰਾ ਫੰਡਰੇਜ਼ਿੰਗ ਵਿੱਚ ਮੋਹਰੀ, ਪਰ ਕੀ ਨਿਯਮਾਂ ਬਾਰੇ ਵੀ ਹੈ ਪੂਰੀ ਜਾਣਕਾਰੀ? 23.06.2026

What are the rules around raising money and charities? How can you ensure you don't get scammed? Here is what you need to know if you're donating, raising money yourself or launching an online crowdfunding appeal. - ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰਾ ਸਮਾਜਿਕ ਅਤੇ ਮਨੁੱਖੀ ਭਲਾਈ ਦੇ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਂਦਾ ਹੈ। ਇਹ ਰਿਪੋਰਟ ਦੱਸਦੀ ਹੈ ਕਿ ਦਾਨ ਅਤੇ ਫੰਡਰੇਜ਼ਿੰਗ ਨਾਲ ਜੁੜੇ ਨਿਯਮ ਕੀ ਹਨ, ਕਦੋਂ ਲਾਇਸੈਂਸ ਦੀ ਲੋੜ ਪੈ...

ਖ਼ਬਰਨਾਮਾ: ਸੰਯੁਕਤ ਰਾਸ਼ਟਰ ਤੱਕ ਪਹੁੰਚਿਆ ਆਸਟ੍ਰੇਲੀਆ ਦਾ ਮੌਸਮੀ ਵਿਵਾਦ, ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਵੀ ਵਧੀ ਚਿੰਤਾ 23.06.2026

ਆਸਟ੍ਰੇਲੀਆ ਦੇ ਦਸ ਨਾਗਰਿਕਾਂ ਨੇ ਫੈਡਰਲ ਸਰਕਾਰ ਦੀ ਕੋਲਾ ਅਤੇ ਗੈਸ ਪ੍ਰੋਜੈਕਟਾਂ ਨੂੰ ਦਿੱਤੀ ਜਾ ਰਹੀ ਹਮਾਇਤ ਖ਼ਿਲਾਫ਼ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦਾ ਦਰਵਾਜ਼ਾ ਖੜਕਾਇਆ ਹੈ। ਇਸੇ ਦੌਰਾਨ ਇੱਕ ਨਵੀਂ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਵੱਧ ਰਹੇ ਮਾਨਸਿਕ ਦਬਾਅ ਕਾਰਨ ਨੌਜਵਾਨ ਸੰਕਟ ਦੀ ਸਥਿਤੀ ਵਿੱਚ ਪਹੁੰਚਣ ਤੋਂ ਬਾਅਦ ਹੀ ਮਦਦ ਮੰਗ ਰਹੇ ਹਨ। ਉਧਰ ਸਿਹਤ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਲਾਜ਼ਮੀ ਬਿਨਾਂ ਤਨਖ਼ਾਹ ਵਾਲੀ ਟ੍ਰੇਨਿੰਗ ਲਈ ਵਿੱਤੀ ਸਹਾਇਤਾ ਦੇਣ ਦੀ ਮੰਗ ਨੂੰ ਵੀ ਵੱਡਾ ਜਨ ਸਮਰ...

ਵਿਸ਼ਵ ਕੱਪ ਅੱਪਡੇਟ: ਮੈਸੀ ਨੇ ਬਣਾਇਆ ਵਰਲਡ ਕੱਪ ਵਿੱਚ ਸਭ ਤੋਂ ਵੱਧ ਗੋਲਾਂ ਦਾ ਇਤਿਹਾਸਕ ਰਿਕਾਰਡ 23.06.2026

ਫ਼ੀਫ਼ਾ ਵਰਲਡ ਕੱਪ ਦੇ 12ਵੇਂ ਦਿਨ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ, ਜਿੱਥੇ ਲਿਓਨੇਲ ਮੈਸੀ ਵਿਸ਼ਵ ਕੱਪ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਦਾਗਣ ਵਾਲੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ 'ਗੋਲਡਨ ਬੂਟ' (Golden Boot) ਦੀ ਦੌੜ ਵੀ ਬਹੁਤ ਰੋਮਾਂਚਕ ਹੋ ਗਈ ਹੈ, ਕਿਉਂਕਿ ਮੈਸੀ, ਕਿਲੀਅਨ ਐਮਬਾਪੇ ਅਤੇ ਅਰਲਿੰਗ ਹਾਲੈਂਡ, ਤਿੰਨਾਂ ਹੀ ਸਟਾਰ ਖਿਡਾਰੀਆਂ ਨੇ ਆਪਣੇ-ਆਪਣੇ ਮੈਚਾਂ ਵਿੱਚ ਦੋ-ਦੋ ਗੋਲ ਕੀਤੇ ਹਨ।

ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਸ਼ੈਪਰਟਨ 'ਚ ਬਣਾਇਆ ਫਾਰਮ, ਕਿਸਾਨ ਗੁਰਿੰਦਰ ਸਿੰਘ ਦੀ ਸਫ਼ਲਤਾ ਦੀ ਵਿਲੱਖਣ ਕਹਾਣੀ 23.06.2026

ਵਿਕਟੋਰੀਆ ਦੇ ਫ਼ੂਡ ਬਾਊਲ ਸ਼ੈਪਰਟਨ ਵਿੱਚ "ਨਿਊ ਚੰਡੀਗੜ੍ਹ ਫਾਰਮ" ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ SBS Punjabi ਨਾਲ ਆਪਣੀ ਖੇਤੀ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਪੰਜਾਬ ਦੇ ਖੇਤੀਬਾੜੀ ਪਰਿਵਾਰ ਨਾਲ ਸੰਬੰਧਿਤ ਗੁਰਿੰਦਰ ਸਿੰਘ ਨੇ COVID ਦੌਰਾਨ ਨੌਕਰੀ ਗੁਆਉਣ ਤੋਂ ਬਾਅਦ ਸ਼ੈਪਰਟਨ 'ਚ ਆਪਣਾ ਫਾਰਮ ਖਰੀਦਿਆ ਅਤੇ ਸੇਬ, ਨਾਸ਼ਪਾਤੀ, ਆਲੂਬੁਖਾਰਾ ਤੇ ਖੁਰਮਾਨੀ ਸਮੇਤ ਵੱਖ-ਵੱਖ ਫਲ ਉਗਾਉਣੇ ਸ਼ੁਰੂ ਕੀਤੇ। ਉਹਨਾਂ ਮੁਤਾਬਿਕ ਇਸ ਇਲਾਕੇ ਵਿਚ ਉਪਜਾਊ ਧਰਤੀ ਅਤੇ ਸਰਕਾਰੀ ਇਰੀਗੇਸ਼ਨ ਸਿਸਟਮ ਕਾਰ...

ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁਖ਼ 23.06.2026

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬਾਈ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈਅ ਹੈ ਅਤੇ ਹਾਈਕਮਾਂਡ ਵੱਲੋਂ ਇਸ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਪੰਜ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਇਨ੍ਹਾਂ ਆਗੂਆਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਇੱਕਜੁੱਟ ਹੋ ਕੇ ਲੜਨ ਲਈ ਕਿਹਾ। ਵੇਰਵਿਆਂ ਅਨੁਸਾਰ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਨਾਮ ਅਤੇ ਬਾਕੀ ਕਮੇਟੀਆਂ ਬਾਰੇ ਫ਼ੈਸਲੇ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਓਧ...

Hanson wants Australia to become a monocultural society: What does it mean, and how are multicultural communities responding? - ਪੌਲੀਨ ਹੈਨਸਨ ਵੱਲੋਂ ਆਸਟ੍ਰੇਲੀਆ ਨੂੰ ‘ਮੋਨੋਕਲਚਰ’ ਬਣਾਉਣ ਦੀ ਗੱਲ: ਇਸ ਦਾ ਕੀ ਭਾਵ ਹੈ ਅਤੇ ਭਾਈਚਾਰੇ ਦੇ ਇਸ ਬਾਰੇ ਕੀ ਵਿਚਾਰ ਹਨ? 22.06.2026

In her first address to the National Press Club during her 30-year political career, One Nation leader Pauline Hanson criticised multiculturalism and argued that Australia should be viewed as a monocultural but multiracial society. Her remarks drew criticism from those who said they undermine decades of migrant contributions to Australian society, while others questioned what a single national cul...

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਰਿਕਾਰਡ 2.7 ਟਨ ਨਸ਼ਾ ਬਰਾਮਦ, ਸਿਡਨੀ ਦੇ ਦੋ ਵਿਅਕਤੀਆਂ 'ਤੇ ਦੋਸ਼ 22.06.2026

ਆਸਟ੍ਰੇਲੀਆਈ ਪੁਲਿਸ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਦਾ ਦਾਅਵਾ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅੰਦਾਜ਼ਨ ਕੀਮਤ 816 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਹ ਨਸ਼ੀਲਾ ਪਦਾਰਥ ਪੱਛਮੀ ਸਿਡਨੀ ਵਿੱਚ ਸ਼ਿਪਿੰਗ ਕੰਟੇਨਰਾਂ ਦੇ ਹੇਠਾਂ ਬਣੇ ਭੂਮੀਗਤ ਬੰਕਰਾਂ ਵਿੱਚ ਪਲਾਸਟਿਕ ਦੇ ਟੱਬਾਂ ਅੰਦਰ ਲੁਕਾ ਕੇ ਰੱਖਿਆ ਗਿਆ ਸੀ। ਪੁਲਿਸ ਦਾ ਦੋਸ਼ ਹੈ ਕਿ ਇਹ ਕੋਕੀਨ ਉੱਤਰੀ ਕੁਈਨਜ਼ਲੈਂਡ ਰਾਹੀਂ ਸਿਡਨੀ ਦੇ ਇੱਕ ਸੰਗਠਿਤ ਅਪਰਾਧਿਕ ਗਿਰੋਹ ਤੱਕ ਪਹੁੰਚਾਈ ਜਾ ਰਹੀ ਸੀ। ਮਾਮਲੇ...

ਵਿਸ਼ਵ ਕੱਪ ਅੱਪਡੇਟ: ਸਪੇਨ ਦੀ ਸ਼ਾਨਦਾਰ ਵਾਪਸੀ, ਕਾਬੋ ਵਰਡੇ ਨੇ ਰਚਿਆ ਇਤਿਹਾਸ 22.06.2026

ਸਪੇਨ ਨੇ ਸ਼ਾਨਦਾਰ ਵਾਪਸੀ ਕਰਦਿਆਂ ਗਰੁੱਪ H ਵਿੱਚ ਟਾਪ ਸਥਾਨ ਹਾਸਲ ਕਰ ਲਿਆ, ਜਦਕਿ ਕਾਬੋ ਵਰਡੇ (Cabo Verde) ਦੀ ਟੀਮ ਨੇ ਆਪਣਾ ਪਹਿਲਾ ਵਰਲਡ ਕੱਪ ਗੋਲ ਕਰਕੇ ਇਤਿਹਾਸ ਰਚ ਦਿੱਤਾ। ਗਰੁੱਪ G ਵਿੱਚ ਬੈਲਜੀਅਮ ਅਤੇ ਇਰਾਨ ਵਿਚਾਲੇ ਰੋਮਾਂਚਕ ਮੁਕਾਬਲਾ ਬਿਨਾਂ ਗੋਲ ਦੇ ਖਤਮ ਹੋਇਆ ਜਦਕਿ ਮਿਸਰ (egypt) ਨੇ ਦੂਜੇ ਹਾਫ਼ ਵਿੱਚ ਦਬਦਬੇਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 nal ਹਰਾਇਆ।

Ascolta il podcast SBS Punjabi - ਐਸ ਬੀ ਐਸ ਪੰਜਾਬੀ su Replaio

Radio e podcast in un'unica app - gratis e senza registrazione. Installala oggi e non perderti il lancio

Scaricala su Google Play

Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici