SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਆਸਟ੍ਰੇਲੀਆ ਦੀ ਖੇਤੀਬਾੜੀ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਯੋਗਦਾਨ ਦੀ ਇੱਕ ਝਲਕ ਹੈ ਮਿਲਡੂਰਾ ਦਾ ਗਰੇਵਾਲ ਪਰਿਵਾਰ 03.07.2026 4:34
ਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ, ਜਿਨ੍ਹਾਂ ਨੇ ਪੀੜ੍ਹੀਆਂ ਪੁਰਾਣੇ ਖੇਤੀ ਦੇ ਕਿੱਤੇ ਨੂੰ ਆਪਣੇ ਹੁਨਰ ਨਾਲ ਇੱਕ ਆਧੁਨਿਕ ਖੇਤੀਬਾੜੀ-ਕਾਰੋਬਾਰ ਵਿੱਚ ਬਦਲ ਦਿੱਤਾ ਹੈ। ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਵਿਸ਼ਵ ਕੱਪ ਅੱਪਡੇਟ: ਪੁਰਤਗਾਲ ਨੇ ਕ੍ਰੋਏਸ਼ੀਆ ਦੇ ਸੁਪਨੇ ਤੋੜੇ, ਸਪੇਨ ਨੇ ਸ਼ਾਨਦਾਰ ਜਿੱਤ ਨਾਲ ਰਾਊਂਡ ਆਫ਼ 16 ਵਿੱਚ ਬਣਾਈ ਥਾਂ 03.07.2026 3:17
ਫ਼ੀਫ਼ਾ ਵਰਲਡ ਕੱਪ ਦੇ 22ਵੇਂ ਦਿਨ, ਲੂਕਾ ਮੋਡ੍ਰਿਚ ਦੀ ਵਿਦਾਇਗੀ ਵਾਲੇ ਰੋਮਾਂਚਕ ਮੁਕਾਬਲੇ ਵਿੱਚ ਪੁਰਤਗਾਲ ਨੇ ਕ੍ਰੋਏਸ਼ੀਆ ਨੂੰ ਮਾਤ ਦਿੱਤੀ, ਸਪੇਨ ਨੇ ਆਸਟਰੀਆ ਨੂੰ ਆਸਾਨੀ ਨਾਲ ਹਰਾਇਆ, ਅਤੇ ਸਵਿਟਜ਼ਰਲੈਂਡ ਨੇ ਅਲਜੀਰੀਆ ਉੱਪਰ ਜਿੱਤ ਦਰਜ ਕਰਕੇ 'ਰਾਊਂਡ ਆਫ਼ 16' ਵਿੱਚ ਪ੍ਰਵੇਸ਼ ਕਰ ਲਿਆ ਹੈ।
ਖ਼ਬਰਨਾਮਾ: ਯੂਕੇ ਨੇ ਔਰਤਾਂ ਨੂੰ ਨਸ਼ੀਲੇ ਪਦਾਰਥ ਦੇ ਕੇ ਕਥਿਤ ਜਿਨਸੀ ਸ਼ੋਸ਼ਣ ਕਰਨ ਵਾਲੇ ਅੰਤਰਰਾਸ਼ਟਰੀ ਸਮੂਹ ਦਾ ਕੀਤਾ ਪਰਦਾਫ਼ਾਸ਼ 03.07.2026 4:37
ਯੂਕੇ ਵਿੱਚ ਅੱਠ ਲੋਕਾਂ ਨੂੰ ਇੱਕ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਥਿਤ ਤੌਰ 'ਤੇ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਦੇ ਕੇ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਦੇ ਸਨ। ਇਹ ਵਿਅਕਤੀ ਆਪਣੀ ਜਾਣ-ਪਛਾਣ ਵਾਲੀਆਂ ਔਰਤਾਂ, ਜਿਵੇਂ ਕਿ ਰਿਸ਼ਤੇਦਾਰਾਂ, ਸਾਥੀਆਂ ਅਤੇ ਪਤਨੀਆਂ, ਨੂੰ ਨਿਸ਼ਾਨਾ ਬਣਾਉਂਦੇ ਸਨ। ਬ੍ਰਿਟੇਨ ਦੀ ਰਾਸ਼ਟਰੀ ਅਪਰਾਧ ਏਜੰਸੀ, ਜੋ ਅੰਤਰਰਾਸ਼ਟਰੀ ਅਪਰਾਧ ਦੀ ਜਾਂਚ ਕਰਦੀ ਹੈ, ਦਾ ਕਹਿਣਾ ਹੈ ਕਿ ਉਸਨੇ ਇਸ ਫੋਰਮ ਅਤੇ ਇਸ ਨਾਲ ਜੁੜੀਆਂ ਸ਼ਾਖਾਵਾਂ ਨਾਲ ਸ...
ਪੰਜਾਬੀ ਡਾਇਸਪੋਰਾ: ਪੱਛਮੀ ਲੰਡਨ ਨਸ਼ਾ ਤਸਕਰੀ ਨੈੱਟਵਰਕ 'ਚ ਸਾਬਕਾ ਜੱਜ ਸਮੇਤ ਤਿੰਨ ਪੰਜਾਬੀ ਮੂਲ ਦੇ ਲੋਕਾਂ ਨੂੰ ਜੇਲ੍ਹ 03.07.2026 7:42
ਲੰਡਨ ਦੀ ਮੈਟਰੋਪੋਲੀਟਨ ਪੁਲਿਸ ਵੱਲੋਂ ਪੱਛਮੀ ਲੰਡਨ ਵਿੱਚ ਕਥਿਤ ਤੌਰ 'ਤੇ ਹੈਰੋਇਨ ਅਤੇ ਕਰੈਕ ਕੋਕੀਨ ਦੀ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਅਪਰਾਧ ਨੈੱਟਵਰਕ ਖ਼ਿਲਾਫ਼ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੁੱਲ 22 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਪੁਰਸ਼ੋਤਮ ਢਿੱਲੋਂ (59 ਸਾਲ), ਜੋ ਆਪਣੀ ਗ੍ਰਿਫ਼ਤਾਰੀ ਸਮੇਂ ਇੱਕ ਮੈਜਿਸਟ੍ਰੇਟ ਵਜੋਂ ਸੇਵਾ ਨਿਭਾ ਰਿਹਾ ਸੀ, ਨੂੰ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਹਰਦੀਪ ਥਿੰਦ (48 ਸਾਲ) ਨੂੰ 12 ਸਾਲ ਤੇ 6 ਮ...
NAIDOC ਹਫ਼ਤਾ ਵਿਸ਼ੇਸ਼: 'ਸਟੋਲਨ ਜਨਰੇਸ਼ਨਜ਼' ਹੰਢਾ ਚੁੱਕੇ ਮੂਲ ਵਾਸੀ ਅੰਕਲ ਰਿਚਰਡ ਕੈਂਪਬੈਲ ਕਲਾ ਰਾਹੀਂ ਕਰਦੇ ਹਨ ਦਰਦ ਬਿਆਨ 02.07.2026 5:46
ਫਸਟ ਨੇਸ਼ਨਜ਼ ਬੱਚਿਆਂ ਨੂੰ ਪਰਿਵਾਰਾਂ ਤੋਂ ਜ਼ਬਰਦਸਤੀ ਵੱਖ ਕਰਨ ਵਾਲੀ 'ਸਟੋਲਨ ਜਨਰੇਸ਼ਨ' ਨੀਤੀ ਦੇ ਸ਼ਿਕਾਰ ਅੰਕਲ ਰਿਚਰਡ ਕੈਂਪਬੈਲ ਆਪਣੀ ਜੀਵਨ ਕਥਾ ਕਲਾ ਰਾਹੀਂ ਸਾਂਝੀ ਕਰ ਰਹੇ ਹਨ। ਉਹ ਦੱਸਦੇ ਹਨ ਕਿ ਕਿਨਚੇਲਾ ਬੁਆਏਜ਼ ਹੋਮ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਸਰੀਰਕ, ਜਿਨਸੀ ਅਤੇ ਭਾਵਨਾਤਮਕ ਦੁਰਵਿਹਾਰ ਦਾ ਸਾਹਮਣਾ ਕੀਤਾ। ਕਲਾ ਉਨ੍ਹਾਂ ਲਈ ਸਹਾਰਾ ਬਣੀ, ਭਾਵੇਂ ਇਸ ਲਈ ਵੀ ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ। ਹੁਣ ਅੰਕਲ ਰੋਜਰ ਜੈਰੇਟ ਨਾਲ ਮਿਲ ਕੇ ਉਹ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਇਤਿਹਾਸ, ਯਾਦਾਂ ਅਤੇ...
ਸ਼ੈਪਰਟਨ ਤੋਂ ਪੰਜਾਬੀ ਭਾਸ਼ਾ ਦੀ ਡਿਜੀਟਲ ਸੇਵਾ: ‘ਸੁਹਾਵੀ’ ਐਪ ਰਾਹੀਂ ਦੁਨੀਆ ਭਰ ਤੱਕ ਪਹੁੰਚ ਰਹੀਆਂ ਹਨ ਪੰਜਾਬੀ ਆਡੀਓ ਕਿਤਾਬਾਂ 02.07.2026 16:08
ਖੇਤਰੀ ਵਿਕਟੋਰੀਆ ਦੇ ਸ਼ੈਪਰਟਨ ਵਿੱਚ ਰਹਿੰਦੇ ਸਰਮੁਹੱਬਤ ਸਿੰਘ ਨੇ ਪੰਜਾਬੀ ਭਾਸ਼ਾ ਨੂੰ ਡਿਜੀਟਲ ਦੁਨੀਆ ਵਿੱਚ ਨਵੀਂ ਪਛਾਣ ਦੇਣ ਦੇ ਮਕਸਦ ਨਾਲ ‘ਸੁਹਾਵੀ’ ਆਡੀਓਬੁੱਕ ਐਪ ਦੀ ਸ਼ੁਰੂਆਤ ਕੀਤੀ ਹੈ। SBS Punjabi ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪੰਜਾਬੀ ਕਿਤਾਬਾਂ ਨੂੰ ਉੱਚ ਗੁਣਵੱਤਾ ਵਾਲੇ ਆਡੀਓ ਰੂਪ ਵਿੱਚ ਦੁਨੀਆ ਭਰ ਦੇ ਸਰੋਤਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਹ ਐਪ ਉਹਨਾਂ ਦੀ ਬੇਟੀ ਸੁਹਾਵੀ ਦੇ ਨਾਮ ਉੱਤੇ ਰੱਖੀ ਗਈ ਹੈ, ਜਿਸ ਦਾ ਅਰਥ ਹੈ "ਪਵਿੱਤਰ ਅਤੇ ਪਾਵਨ"। ਅੰਮ੍ਰਿਤਸਰ, ਲੁ...
ਵਿਸ਼ਵ ਕੱਪ ਅੱਪਡੇਟ: ਇੰਗਲੈਂਡ ਅਤੇ ਬੈਲਜੀਅਮ ਵੱਡੀਆਂ ਮੁਸ਼ਕਲਾਂ ਤੋਂ ਬਚੇ, ਅਮਰੀਕਾ ਦਾ ਸਫ਼ਰ ਜਾਰੀ 02.07.2026 4:01
ਮੈਚ ਦੇ ਹੀਰੋ ਹੈਰੀ ਕੇਨ ਅਤੇ ਯੂਰੀ ਟਿਲੇਮੈਨਸ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਅਤੇ ਬੈਲਜੀਅਮ ਨੇ 'ਰਾਊਂਡ ਆਫ਼ 16' ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਸੰਯੁਕਤ ਰਾਜ ਅਮਰੀਕਾ ਨੇ ਬੋਸਨੀਆ ਤੇ ਹਰਜ਼ੇਗੋਵਿਨਾ 'ਤੇ ਜਿੱਤ ਦਰਜ ਕਰਕੇ ਅਗਲੇ ਦੌਰ ਵਿੱਚ ਸੁਰੱਖਿਅਤ ਤੌਰ 'ਤੇ ਪ੍ਰਵੇਸ਼ ਕਰ ਲਿਆ ਹੈ।
ਖ਼ਬਰਨਾਮਾ: ਮੈਲਬਰਨ ਦੇ ਕ੍ਰੇਗੀਬਰਨ 'ਚ 15 ਸਾਲਾ ਲੜਕੇ ਦੀ ਸ਼ੱਕੀ ਮੌਤ, ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ 02.07.2026 4:16
ਮੈਲਬਰਨ ਦੇ ਉੱਤਰੀ ਇਲਾਕੇ ਕ੍ਰੇਗੀਬਰਨ ਵਿੱਚ ਇੱਕ ਕਮਿਊਨਿਟੀ ਮੈਡੀਕਲ ਸੈਂਟਰ ਦੇ ਬਾਹਰ 15 ਸਾਲ ਦੇ ਲੜਕੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 16 ਸਾਲ ਦੇ ਇੱਕ ਕਿਸ਼ੋਰ ਅਤੇ 19 ਸਾਲ ਦੇ ਇੱਕ ਨੌਜਵਾਨ ਤੋਂ ਹੋਮੀਸਾਈਡ ਡਿਟੈਕਟਿਵ ਟੀਮ ਪੁੱਛਗਿੱਛ ਕਰ ਰਹੀ ਹੈ। ਵਿਕਟੋਰੀਆ ਪੁਲਿਸ ਮੁਤਾਬਕ, ਬੁੱਧਵਾਰ ਰਾਤ ਨੂੰ 15 ਸਾਲਾ ਲੜਕਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ ਅਤੇ ਉਸਦੇ ਸਰੀਰ ‘ਤੇ ਚਾਕੂ ਨਾਲ ਵਾਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ ਦ...
ਬਾਲੀਵੁੱਡ ਗੱਪਸ਼ੱਪ: ਏਆਈ ਦੀ ਮਦਦ ਨਾਲ ਪਰਦੇ 'ਤੇ ਵਾਪਸ ਆਏ ਜਸਵਿੰਦਰ ਭੱਲਾ, ਕੈਰੀ ਓਨ ਜੱਟਾ 4 ਨੇ ਰਚਿਆ ਨਵਾਂ ਇਤਿਹਾਸ 02.07.2026 6:26
ਪੰਜਾਬੀ ਸਿਨੇਮਾ ਦੀ ਮਸ਼ਹੂਰ ਕਾਮੇਡੀ ਫ੍ਰੈਂਚਾਈਜ਼ ਕੈਰੀ ਓਨ ਜੱਟਾ ਦੀ ਚੌਥੀ ਫ਼ਿਲਮ ਰਿਲੀਜ਼ ਹੋ ਗਈ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਏਆਈ (AI) ਅਤੇ ਸੀਜੀਆਈ (CGI) ਦੀ ਮਦਦ ਨਾਲ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਨੂੰ ਉਨ੍ਹਾਂ ਦੇ ਮਸ਼ਹੂਰ ਕਿਰਦਾਰ 'ਐਡਵੋਕੇਟ ਢਿੱਲੋਂ' ਵਜੋਂ ਪਰਦੇ 'ਤੇ ਮੁੜ ਪੇਸ਼ ਕੀਤਾ ਗਿਆ ਹੈ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਜਾਣੋ ਇਸ ਫ਼ਿਲਮ ਅਤੇ ਹੋਰ ਨਵੀਆਂ ਪੰਜਾਬੀ ਰਿਲੀਜ਼ਾਂ ਬਾਰੇ।
ਆਸਟ੍ਰੇਲੀਆ 'ਚ ਨਸ਼ਿਆਂ ਕਾਰਨ ਵੱਧ ਰਹੀਆਂ ਮੌਤਾਂ: ਭਾਈਚਾਰੇ ਲਈ ਇੱਕ ਗੰਭੀਰ ਚੇਤਾਵਨੀ 01.07.2026 6:37
ਆਸਟ੍ਰੇਲੀਆ ਵਿੱਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ ਹਨ। ਨਵੇਂ ਅੰਕੜਿਆਂ ਮੁਤਾਬਕ ਹਰ ਸਾਢੇ ਤਿੰਨ ਘੰਟਿਆਂ ਵਿੱਚ ਇੱਕ ਆਸਟ੍ਰੇਲੀਆਈ ਆਪਣੀ ਜਾਨ ਗੁਆ ਰਿਹਾ ਹੈ। ਇਹ ਸਮੱਸਿਆ ਸਿਰਫ਼ ਕਿਸੇ ਇੱਕ ਵਰਗ ਤੱਕ ਸੀਮਿਤ ਨਹੀਂ ਰਹੀ, ਸਗੋਂ ਪੰਜਾਬੀ ਭਾਈਚਾਰੇ ਸਮੇਤ ਹਰ ਕਮਿਊਨਿਟੀ ਨੂੰ ਪ੍ਰਭਾਵਿਤ ਕਰ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਸਿਰਫ਼ ਕਾਨੂੰਨੀ ਨਹੀਂ, ਸਿਹਤ ਨਾਲ ਜੁੜੇ ਮੁੱਦੇ ਵਜੋਂ ਦੇਖਣ ਅਤੇ ਸਮੇਂ ਸਿਰ ਮਦਦ ਲੈਣ ਦੀ ਲੋੜ ਹੈ।
ਵਿਦਿਆਰਥੀ, ਟੀ.ਆਰ, ਪਾਰਟਨਰ, ਪੀ.ਆਰ: ਆਸਟ੍ਰੇਲੀਆ ਵਿੱਚ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਫ਼ੀਸਾਂ ਵਧੀਆਂ 01.07.2026 10:05
1 ਜੁਲਾਈ ਤੋਂ, ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ, ਆਸਟ੍ਰੇਲੀਆ ਨੇ ਲਗਭਗ ਸਾਰੀਆਂ ਵੀਜ਼ਾ ਸ਼੍ਰੇਣੀਆਂ ਲਈ ਫੀਸ ਵਧਾ ਦਿੱਤੀ ਹੈ। ਵਿਸ਼ਵ ਭਰ ਵਿੱਚ ਸਭ ਤੋਂ ਵੱਧ ਵਿਦਿਆਰਥੀ ਵੀਜ਼ਾ ਫੀਸਾਂ ਹੋਣ ਤੋਂ ਬਾਅਦ, ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀ ਦੀ ਲਾਗਤ ਵਿੱਚ ਵੱਡਾ ਵਾਧਾ ਕੀਤਾ ਹੈ। ਇਸ ਸਾਲ ਦੇ ਸ਼ੁਰੂ ਵਿੱਚ ਅਸਥਾਈ ਰੈਜ਼ੀਡੈਂਸੀ ਭਾਵ ਟੀ.ਆਰ ਦੀ ਫ਼ੀਸ ਦੁੱਗਣੀ ਕਰਨ ਤੋਂ ਬਾਅਦ ਹੁਣ 485 ਵੀਜ਼ਾ ਦੀ ਫੀਸ ਵੀ ਵਧਾਈ ਗਈ ਹੈ। ਮਾਪਿਆਂ ਅਤੇ ਪਾਰਟਨਰ ਵੀਜ਼ਾ ਦੀਆਂ ਸ਼੍...
ਖ਼ਬਰਨਾਮਾ: ਨਵੇਂ ਵਿੱਤੀ ਸਾਲ ਦੇ ਆਗਾਜ਼ ਨਾਲ 28 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਹੋਵੇਗਾ ਵਾਧਾ 01.07.2026 4:38
ਅੱਜ ਤੋਂ, ਨਵੇਂ ਵਿੱਤੀ ਸਾਲ ਦੀ ਪਹਿਲੀ ਪੂਰੀ ਤਨਖ਼ਾਹ ਮਿਆਦ ਦੌਰਾਨ ਘੱਟੋ-ਘੱਟ ਤਨਖ਼ਾਹ ਅਤੇ ਅਵਾਰਡ ਤਨਖ਼ਾਹਾਂ 'ਤੇ ਕੰਮ ਕਰਨ ਵਾਲੇ ਲਗਭਗ 28 ਲੱਖ ਕਰਮਚਾਰੀਆਂ ਦੀ ਤਨਖ਼ਾਹ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ, ਸਰਕਾਰ ਵਲੋਂ ਆਮਦਨ ਵਿੱਚ ਕੀਤੀਆਂ ਤਾਜ਼ਾ ਕਟੌਤੀਆਂ ਵੀ ਅੱਜ ਤੋਂ ਲਾਗੂ ਹੋ ਗਈਆਂ ਹਨ ਅਤੇ ਹੁਣ ਰੁਜ਼ਗਾਰਦਾਤਿਆਂ ਨੂੰ superannuation ਦਾ ਭੁਗਤਾਨ ਹਰ ਤਿੰਨ ਮਹੀਨਿਆਂ ਦੀ ਬਜਾਏ ਤਨਖ਼ਾਹ ਦੇ ਨਾਲ ਹੀ ਕਰਨਾ ਪਵੇਗਾ। ਪਹਿਲੀ ਜੁਲਾਈ ਤੋਂ ਹੋਣ ਵਾਲੀਆਂ ਹੋਰ ਵਿੱਤੀ ਤਬਦੀਲੀਆਂ ਅਤੇ ਦੇਸ਼ ਵਿਦੇ...
ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਬਣਾਈ ਜਗ੍ਹਾ, ਨਾਰਵੇ ਤੇ ਫਰਾਂਸ ਵੀ ਅਗਲੇ ਗੇੜ ਵਿੱਚ ਪਹੁੰਚੇ 01.07.2026 4:18
ਸਹਿ-ਮੇਜ਼ਬਾਨ ਮੈਕਸੀਕੋ ਨੇ ਰਾਊਂਡ ਆਫ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਸਟਾਰ ਸਟਰਾਈਕਰ ਅਰਲਿੰਗ ਹਾਲੈਂਡ ਅਤੇ ਕਿਲੀਅਨ ਐਮਬਾਪੇ ਨੇ ਦੋ-ਦੋ ਗੋਲ ਕਰਕੇ ਕ੍ਰਮਵਾਰ ਨਾਰਵੇ ਅਤੇ ਫਰਾਂਸ ਨੂੰ ਵੀ ਅਗਲੇ ਗੇੜ ਵਿੱਚ ਪਹੁੰਚਾ ਦਿੱਤਾ। ਰੋਜ਼ਾਨਾ ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਅਤੇ ਡੇਲੀ ਅੱਪਡੇਟ ਪੰਜਾਬੀ ਵਿੱਚ ਸੁਣੋ।
ਪਾਕਿਸਤਾਨ ਡਾਇਰੀ: ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ 'ਤੇ ਹਵਾਈ ਅਤੇ ਜ਼ਮੀਨੀ ਹਮਲੇ, 29 ਦਹਿਸ਼ਤਗਰਦ ਢੇਰ 01.07.2026 8:30
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਦੇ ਨੇੜੇ ਲੜਾਕੂ ਟਿਕਾਣਿਆਂ 'ਤੇ ਜ਼ਮੀਨੀ ਕਾਰਵਾਈ ਅਤੇ ਹਵਾਈ ਹਮਲੇ ਕੀਤੇ, ਜਿਸ ਵਿੱਚ 29 ਦਹਿਸ਼ਤਗਰਦ ਮਾਰੇ ਗਏ ਹਨ। ਇਹ ਕਾਰਵਾਈ ਦੇਸ਼ ਭਰ ਵਿੱਚ ਹੋਏ ਕਈ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਇੱਕ ਦਿਨ ਪਹਿਲਾਂ ਕਰਾਚੀ ਵਿੱਚ ਦਹਿਸ਼ਤਗਰਦਾਂ ਨੇ ਰੇਂਜਰਜ਼ ਦੇ ਮੁੱਖ ਦਫ਼ਤਰ 'ਤੇ ਹਮਲਾ ਕਰਕੇ ਤਿੰਨ ਫ਼ੌਜੀ ਜਵਾਨ ਸ਼ਹੀਦ ਕੀਤੇ ਸਨ। ਦੂਜੇ ਪਾਸੇ, ਤਾਲਿਬਾਨ ਸਰਕਾਰ ਦਾ ਦਾਅਵਾ ਹੈ ਕਿ ਇਹਨਾਂ ਹਵਾਈ ਹਮਲਿਆਂ ਵਿੱਚ ਅਫ਼...
Listen to the full SBS Punjabi radio program: Tax special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਟੈਕਸ ਵਿਸ਼ੇਸ਼ ਅਤੇ 1 ਜੁਲਾਈ ਦੇ ਬਦਲਾਅ 01.07.2026 42:31
From maximising your tax return to understanding all the changes coming in the new financial year starting July 1, this SBS Punjabi radio program has answers to all your tax season questions. Tune in for key updates on July 1 changes, major announcements, and how they could impact you. The program also features an interview with tax expert Deepika Sharma, who shares the most effective ways to save...
ਆਪਣੇ ਭਾਈਚਾਰੇ ਦੇ ਹੀਰਿਆਂ ਨੂੰ ਦਿਓ ਰਾਸ਼ਟਰੀ ਪਛਾਣ–2027 Australian of the Year Awards ਲਈ ਨਾਮਜ਼ਦਗੀਆਂ ਖੁੱਲ੍ਹੀਆਂ 30.06.2026 6:23
ਨੈਸ਼ਨਲ ਆਸਟ੍ਰੇਲੀਆ ਡੇਅ ਕੌਂਸਿਲ ਵਲੋਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਾਈਚਾਰੇ ਵਿੱਚ ਵੱਖਰਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ '2027 Australian of the Year Awards ਲਈ ਨਾਮਜ਼ਦ ਕਰਨ। ਨਾਮਜ਼ਦਗੀਆਂ 31 ਜੁਲਾਈ 2026 ਤੱਕ ਖੁੱਲ੍ਹੀਆਂ ਹਨ। ਪੰਜਾਬੀ ਭਾਈਚਾਰੇ ਦੇ ਆਗੂਆਂ ਅਤੇ ਸੇਵਾਦਾਰਾਂ ਨੂੰ ਵੀ ਇਸ ਮਾਣਯੋਗ ਸਨਮਾਨ ਲਈ ਅੱਗੇ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕਿ ਕਿਹੜੀਆਂ ਕੈਟੇਗਰੀਆਂ ਵਾਸਤੇ ਕਦੋਂ ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ...
ਖ਼ਬਰਨਾਮਾ: ਐਮਾਜ਼ਾਨ ਪ੍ਰਾਈਮ ਖ਼ਿਲਾਫ਼ ਕਾਨੂੰਨੀ ਕਾਰਵਾਈ, ACCC ਪਹੁੰਚੀ ਫੈਡਰਲ ਕੋਰਟ 30.06.2026 5:01
ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਾਨ ਪ੍ਰਾਈਮ ਦੀ ਸਟ੍ਰੀਮਿੰਗ ਸੇਵਾ ਖ਼ਿਲਾਫ਼ ਫੈਡਰਲ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਇਸ ਨਿਗਰਾਨ ਸੰਸਥਾ ਦਾ ਦੋਸ਼ ਹੈ ਕਿ ਕੰਟਰੈਕਟ ਦੀਆਂ ਗੈਰ-ਵਾਜਬ ਸ਼ਰਤਾਂ ਕਾਰਨ ਗਾਹਕਾਂ ਕੋਲ ਸਿਰਫ਼ ਦੋ ਹੀ ਰਸਤੇ ਬਚੇ ਸਨ, ਜਾਂ ਤਾਂ ਉਹ ਵਧੇਰੇ ਪੈਸੇ ਦੇਣ ਅਤੇ ਜਾਂ ਫਿਰ ਅਜਿਹੇ ਇਸ਼ਤਿਹਾਰ ਦੇਖਣ ਜੋ ਉਸ ਸਰਵਿਸ ਦਾ ਹਿੱਸਾ ਨਹੀਂ ਸਨ ਜਿਸ ਲਈ ਉਨ੍ਹਾਂ ਨੇ ਸਾਈਨ-ਅੱਪ ਕੀਤਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣ...
ਵਿਸ਼ਵ ਕੱਪ ਅੱਪਡੇਟ: ਜਰਮਨੀ ਅਤੇ ਨੀਦਰਲੈਂਡ ਪੈਨਲਟੀ ਸ਼ੂਟਆਊਟ ਵਿੱਚ ਹਾਰੇ, ਬ੍ਰਾਜ਼ੀਲ ਨੇ ਆਖ਼ਰੀ ਪਲਾਂ ਵਿੱਚ ਮਾਰੀ ਬਾਜ਼ੀ 30.06.2026 5:15
ਫੀਫਾ ਵਿਸ਼ਵ ਕੱਪ 2026 ਦੇ 19ਵੇਂ ਦਿਨ ਜਰਮਨੀ ਅਤੇ ਨੀਦਰਲੈਂਡ ਨੂੰ ਰੋਮਾਂਚਕ ਪੈਨਲਟੀ ਸ਼ੂਟਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬ੍ਰਾਜ਼ੀਲ ਨੇ ਇੰਜਰੀ ਟਾਈਮ ਵਿੱਚ ਗੋਲ ਕਰਕੇ ਜਾਪਾਨ ਨੂੰ ਹਰਾ ਕੇ ਆਖ਼ਰੀ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਰੋਜ਼ਾਨਾ ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਅਤੇ ਡੇਲੀ ਅੱਪਡੇਟ ਪੰਜਾਬੀ ਵਿੱਚ ਸੁਣੋ।
ਪੰਜਾਬੀ ਡਾਇਰੀ: ਪੰਜਾਬ ਸਰਕਾਰ ਵੱਲੋਂ ਯੂਰੀਆ ਘੁਟਾਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ, ਸੱਤ ਉੱਚ ਅਧਿਕਾਰੀ ਚਾਰਜਸ਼ੀਟ 30.06.2026 7:24
ਪੰਜਾਬ ਸਰਕਾਰ ਨੇ ਕਥਿਤ ਯੂਰੀਆ ਘੁਟਾਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮੀਡੀਆ ਖੁਲਾਸਿਆਂ ਅਤੇ ਖੇਤੀਬਾੜੀ ਵਿਭਾਗ ਦੀ ਜਾਂਚ ਤੋਂ ਬਾਅਦ ਮਾਰਕਫੈੱਡ ਅਤੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਤੱਥ-ਖੋਜ ਜਾਂਚ ਕਰਕੇ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਸੱਤ ਸੀਨੀਅਰ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਜਾਰੀ ਕੀਤੀ ਗਈ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਰਿਪੋਰਟ।
1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕੀ ਪਵੇਗਾ ਅਸਰ ? 29.06.2026 7:00
ਨਵੇਂ ਵਿੱਤੀ ਵਰ੍ਹੇ ਭਾਵ 1 ਜੁਲਾਈ ਤੋਂ ਆਸਟ੍ਰੇਲੀਆ ਵਿੱਚ ਕਈ ਮਹੱਤਵਪੂਰਨ ਬਦਲਾਅ ਲਾਗੂ ਹੋ ਰਹੇ ਹਨ, ਜੋ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਵਿੱਤੀ ਹਾਲਾਤਾਂ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਬਦਲਾਵਾਂ ਤਹਿਤ ਘੱਟੋ-ਘੱਟ ਤਨਖਾਹ ਅਤੇ ਐਵਾਰਡ ਤਨਖਾਹਾਂ ਵਿੱਚ 4.75 ਫੀਸਦੀ ਵਾਧਾ, ਟੈਕਸ ਰਾਹਤ, ਸੁਪਰ ਫੰਡ ਦੀ ਅਦਾਇਗੀ, ਪੇਡ ਪੇਰੈਂਟਲ ਲੀਵ ਦਾ ਵਿਸਤਾਰ ਅਤੇ ਸੈਂਟਰਲਿੰਕ ਭੁਗਤਾਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਸ਼ਾਮਿਲ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਨਾਲ...
ਕਿਉਂ ਸ਼ੈਪਰਟਨ ਨੂੰ ਪੰਜਾਬ ਦੇ ਪਿੰਡਾਂ ਵਰਗਾ ਮੰਨਦਾ ਹੈ ਇਹ ਮੋਟਲ ਕਾਰੋਬਾਰੀ ਅਤੇ ਕੀ ਹਨ ਮੋਟਲ ਬਿਜ਼ਨੈੱਸ ਦੀਆਂ ਚੁਣੌਤੀਆਂ? 29.06.2026 14:05
ਸ਼ੈਪਰਟਨ ਦੇ ਪੰਜਾਬੀ ਕਾਰੋਬਾਰੀ ਸੁਖਜੀਤ ਸਿੰਘ ਧਨੋਆ ਨੇ SBS Punjabi ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਿਵੇਂ ਇੱਕ ਮੋਟਲ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਫ਼ਰ ਅੱਜ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਕਈ ਖੇਤਰੀ ਇਲਾਕਿਆਂ ਤੱਕ ਫੈਲ ਚੁੱਕਾ ਹੈ। ਉਨ੍ਹਾਂ ਮੁਤਾਬਿਕ ਮੋਟਲ ਉਦਯੋਗ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚ ਸ਼ੁਰੂਆਤੀ ਪੂੰਜੀ, ਬੈਂਕਾਂ ਤੋਂ ਵਿੱਤੀ ਸਹਾਇਤਾ ਅਤੇ ਭਰੋਸੇਯੋਗ ਸਟਾਫ਼ ਦੀ ਉਪਲੱਬਧਤਾ ਸ਼ਾਮਲ ਹਨ। ਆਪਣੀ ਸਭ ਤੋਂ ਵੱਡੀ ਸਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਰੋਬਾਰ...
ਖ਼ਬਰਨਾਮਾ: ਰਾਇਲ ਕਮਿਸ਼ਨ ਦੀ ਸੁਣਵਾਈ ਦਾ ਤੀਸਰਾ ਦੌਰ ਸ਼ੁਰੂ, ਵੈਨੇਜ਼ੁਏਲਾ ’ਚ ਭੂਚਾਲ ਕਾਰਨ 1450 ਮੌਤਾਂ ਦਰਜ 29.06.2026 4:38
ਅੱਜ ਦੇ ਖ਼ਬਰਨਾਮੇ ਵਿੱਚ ਜਿੱਥੇ ਯਹੂਦੀ ਵਿਰੋਧੀ ਭਾਵਨਾ ਅਤੇ ਸਮਾਜਿਕ ਇੱਕਜੁਟਤਾ ’ਤੇ ਬਣੇ ਰਾਇਲ ਕਮਿਸ਼ਨ ਦੀ ਸੁਣਵਾਈ ਦੇ ਤੀਸਰੇ ਦੌਰ ਦੀ ਸ਼ੁਰੂਆਤ ਦਾ ਜ਼ਿਕਰ ਹੈ, ਉਥੇ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਵੈਨੇਜ਼ੁਏਲਾ ਵਿੱਚ ਆਏ ਜਬਰਦਸਤ ਭੂਚਾਲ ਕਾਰਨ 1450 ਲੋਕਾਂ ਦੀ ਮੌਤ ਅਤੇ ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਵੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ, ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਹੋਣ ਵਾਲੇ ਫੇਰਬਦਲ ਦੀ ਜਾਣਕਾਰੀ ਵੀ ਸ਼ਾਮਿਲ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...
ਵਿਸ਼ਵ ਕੱਪ ਅੱਪਡੇਟ: ਕੈਨੇਡਾ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਪਹਿਲੀ ਵਾਰ ਰਾਊਂਡ ਆਫ਼ 16 ‘ਚ ਦਾਖਲਾ 29.06.2026 4:08
ਕੈਨੇਡਾ ਨੇ ਮੈਚ ਦੇ ਆਖਰੀ ਮਿੰਟਾਂ ਵਿੱਚ ਗੋਲ ਕਰਕੇ ਸਾਊਥ ਅਫਰੀਕਾ ਦੇ ਸੁਪਨਿਆਂ ਨੂੰ ਤੋੜ ਦਿੱਤਾ ਅਤੇ ਵਿਸ਼ਵ ਕੱਪ ਇਤਿਹਾਸ ਵਿੱਚ ਆਪਣੀ ਪਹਿਲੀ ਨਾਕਆਉਟ ਜਿੱਤ ਦਰਜ ਕੀਤੀ। ਉੱਧਰ ਆਸਟ੍ਰੇਲੀਆ ਰਾਸ਼ਟਰੀ ਫੁੱਟਬਾਲ ਟੀਮ ਆਪਣੀ ਅਗਲੀ ਚੁਣੌਤੀ ਲਈ ਤਿਆਰ ਹੈ। ਰੋਜ਼ਾਨਾ ਫੀਫਾ ਵਰਲਡ ਕੱਪ ਦੀਆਂ ਮੁੱਖ ਸਰਗਰਮੀਆਂ ਅਤੇ ਡੇਲੀ ਅੱਪਡੇਟ ਪੰਜਾਬੀ ਵਿੱਚ ਸੁਣੋ।
Brisbane man to lose Australian permanent residency over domestic violence and drug offences - ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ, ਪੰਜਾਬੀ ਵਿਅਕਤੀ ਦੀ ਪੀ. ਆਰ. ਰੱਦ, ਡਿਪੋਰਟ ਕਰਨ ਦੇ ਆਦੇਸ਼ 29.06.2026 9:41
A 38-year-old man of Indian origin who has lived in Australia since 2015 is set to lose his permanent residency and be removed from the country following a decision by the Administrative Review Tribunal (ART). The decision followed court findings relating to multiple domestic violence offences, including threatening his wife with a knife in the presence of their minor child, as well as drug posses...
'ਸਿਹਤ ਸੰਭਾਲ' ਲੜੀਵਾਰ: ਜੋੜਾਂ ਦੀ ਘਸਾਈ ਕਾਰਨ ਹੋਣ ਵਾਲੀ ਦਰਦਨਾਕ ਬਿਮਾਰੀ OsteoArthritis (ਗਠੀਆ) 29.06.2026 16:26
ਓਸਟੀਓ-ਆਰਥਰਾਈਟਿਸ (Osteoarthritis) ਗਠੀਆ ਦੀ ਸਭ ਤੋਂ ਆਮ ਕਿਸਮ ਹੈ, ਜੋ ਜੋੜਾਂ ਦੀ ਘਸਾਈ ਅਤੇ ਨੁਕਸਾਨ ਕਾਰਨ ਹੁੰਦੀ ਹੈ। ਇਹ ਬਿਮਾਰੀ ਦਰਦ, ਅਕੜਨ ਅਤੇ ਰੋਜ਼ਾਨਾ ਕੰਮਾਂ ਵਿੱਚ ਮੁਸ਼ਕਲ ਪੈਦਾ ਕਰ ਸਕਦੀ ਹੈ। ਆਸਟ੍ਰੇਲੀਆ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਗਠੀਆ ਨਾਲ ਪ੍ਰਭਾਵਿਤ ਹੈ। ਸਹੀ ਇਲਾਜ, ਨਿਯਮਿਤ ਕਸਰਤ ਅਤੇ ਸਿਹਤਮੰਦ ਵਜ਼ਨ ਇਸ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਓਸਟੀਓ-ਆਰਥਰਾਈਟਿਸ ਬਾਰੇ ਇਸ ਐਪੀਸੋਡ ਵਿੱਚ ਜਾਣੋ ਕਿ ਸਿਹਤਮੰਦ ਖੁਰਾਕ, ਨਿਯ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici