SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਭਾਰਤੀ ਮੂਲ ਦਾ ਫਾਇਨਾਂਸ ਕਰਮਚਾਰੀ ਸੂਰਜ ਚੇਰੂਕਟ ਕਿਵੇਂ ਬਣਿਆ ਵਿਸ਼ਵ ਪ੍ਰਸਿੱਧ ਰੈਪਰ ‘ਹਨੂੰਮਾਨਕਾਈਂਡ’ 22.06.2026 10:02
ਸੂਰਜ ਚੇਰੂਕਟ, ਜੋ ‘ਹਨੂੰਮਾਨਕਾਈਂਡ’ ਦੇ ਨਾਮ ਨਾਲ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ, ਆਪਣੀ ਪਛਾਣ ਨੂੰ ਆਮ ਪਰਿਭਾਸ਼ਾਵਾਂ ਤੋਂ ਵੱਖਰੇ ਤਰੀਕੇ ਨਾਲ ਵੇਖਦੇ ਹਨ। ਉਹ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਸਿਰਫ਼ ‘ਭਾਰਤੀ ਰੈਪਰ’ ਨਹੀਂ, ਸਗੋਂ ‘ਰੈਪਰ ਜੋ ਭਾਰਤ ਨਾਲ ਰਾਬਤਾ ਰੱਖਦਾ ਹੈ’ ਵਜੋਂ ਦੇਖਦੇ ਹਨ। ਫਾਇਨਾਂਸ ਖੇਤਰ ਵਿੱਚ ਚੰਗੀ ਨੌਕਰੀ ਛੱਡ ਕੇ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਚੁਣੀ ਅਤੇ ਆਪਣੇ ਰੈਪ ‘ਬਿਗ ਡੌਗਸ’ ਨਾਲ ਦੁਨੀਆ ਭਰ ਵਿੱਚ ਪਛਾਣ ਬਣਾਈ। ਉਨ੍ਹਾਂ ਦੇ ਗਾਣੇ ਯੂਐਸ ਬਿਲਬੋਰਡ ਹੌਟ 100 ਅਤੇ ਆਸ...
Australia's 'lottery visa' for Indian youth reopens with a $25 registration fee: What you need to know - 'ਭਾਰਤੀ ਨੌਜਵਾਨਾਂ ਲਈ $25 ਵਿੱਚ ਆਸਟ੍ਰੇਲੀਆ ਦਾ 'ਲਾਟਰੀ' ਵੀਜ਼ਾ': ਵਰਕਿੰਗ ਹਾਲੀਡੇ ਮੇਕਰ ਵੀਜ਼ਾ ਲਈ ਰਜਿਸਟ੍ਰੇਸ਼ਨ ਸ਼ੁਰੂ 22.06.2026 10:05
Often called the 'lottery visa', Australia's Working Holiday Maker visa program is open once again for Indian applicants. The program allows up to 1,000 eligible Indian citizens each year to enter Australia with work rights, with registration costing just $25. Migration experts describe it as one of the most affordable options for young Indians looking to live and work in Australia temporarily. Li...
ਖ਼ਬਰਾਂ ਫਟਾਫੱਟ: ਹੈਨਸਨ ਦੇ ਬਿਆਨਾਂ ਦੀ ਨਿੰਦਾ ਤੋਂ ਅਮਰੀਕਾ-ਈਰਾਨ ਸਮਝੌਤੇ ਤੱਕ ਹਫ਼ਤੇ ਦੀਆਂ ਅਹਿਮ ਖ਼ਬਰਾਂ 19.06.2026 5:08
ਆਸਟ੍ਰੇਲੀਆ ਦੀ ਮਲਟੀਕਲਚਰਲ ਮਾਮਲਿਆਂ ਦੀ ਮੰਤਰੀ ਐਨ ਐਲੀ ਨੇ ਨੈਸ਼ਨਲ ਪ੍ਰੈਸ ਕਲੱਬ ਵਿੱਚ ਪੌਲੀਨ ਹੈਨਸਨ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਨਫ਼ਰਤ ਭਰੀਆਂ ਅਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ ਹੈ। ਫੈਡਰੇਸ਼ਨ ਆਫ ਐਥਨਿਕ ਕਮਿਊਨੀਟੀਜ਼ ਕਾਊਂਸਿਲਜ਼ ਆਫ ਆਸਟ੍ਰੇਲੀਆ ਨੇ ਵੀ ਹੈਨਸਨ ਦੇ ਬਿਆਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਵਾਲੀ ਸੋਚ ਨੂੰ ਮੁੜ ਉਭਾਰਨ ਅਤੇ ਸਮਾਜ ਵਿੱਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਹਨ। ਇਸੇ ਦੌਰਾਨ, ਅੰਤਰਰਾਸ਼ਟਰੀ ਪੱਧਰ ‘ਤੇ ਈਰਾਨ ਦੇ ਸੁਪ੍ਰੀਮ ਲੀਡਰ ਅਯਾਤੁੱਲਾ...
ਖ਼ਬਰਨਾਮਾ: ਪੌਲੀਨ ਹੈਨਸਨ ਦੇ ‘ਮੋਨੋਕਲਚਰਲ ਆਸਟ੍ਰੇਲੀਆ’ ਸੱਦੇ ਦੀ ਭਾਈਚਾਰਕ ਸਮੂਹਾਂ ਨੇ ਕੀਤੀ ਆਲੋਚਨਾ 19.06.2026 5:19
ਭਾਈਚਾਰਕ ਸਮੂਹਾਂ ਨੇ ਪੌਲੀਨ ਹੈਨਸਨ ਦੇ ‘ਮੋਨੋਕਲਚਰਲ’ ਆਸਟ੍ਰੇਲੀਆ ਵਾਲੇ ਸੱਦੇ ਦੀ ਆਲੋਚਨਾ ਕੀਤੀ ਹੈ। ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਇਸ ਹਫਤੇ ਦੀ ਸ਼ੁਰੂਆਤ ਵਿੱਚ ਨੈਸ਼ਨਲ ਪ੍ਰੈੱਸ ਕਲੱਬ ਵਿੱਚ ਆਪਣੇ ਭਾਸ਼ਣ ਵਿੱਚ ਬਹੁ-ਸੱਭਿਆਚਾਰਵਾਦ ਦੀ ਨੀਤੀ ਨੂੰ ਅਸਫਲ ਦੱਸਿਆ ਅਤੇ ਇਸ ਨੂੰ ਖਤਮ ਕਰਨ ਦਾ ਸੱਦਾ ਦਿੱਤਾ। ਦਿ ਫੈਡਰੇਸ਼ਨ ਆਫ ਐਥਨਿਕ ਕਮਿਊਨੀਟੀਜ਼ ਕਾਊਂਸਿਲਜ਼ ਆਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਹੈਨਸਨ ਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਨ ਅਤੇ ਇਹ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਨੂੰ ਮੁੜ...
ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ 19.06.2026 3:54
ਫੀਫਾ ਵਰਲਡ ਕੱਪ 2026 ਦੇ 8ਵੇਂ ਦਿਨ ਦੱਖਣੀ ਕੋਰੀਆ ਨੂੰ ਹਰਾ ਕੇ ਮੈਕਸੀਕੋ ਨਾਕਆਊਟ ਪੜਾਅ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉੱਥੇ ਹੀ ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਸਵਿਟਜ਼ਰਲੈਂਡ ਨੇ ਬੋਸਨੀਆ ਤੇ ਹਰਜ਼ੇਗੋਵੀਨਾ ਖ਼ਿਲਾਫ਼ 4-1 ਦੀ ਜਿੱਤ ਦਰਜ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।
ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ 19.06.2026 6:39
ਪੰਜਾਬੀ ਸਾਹਿਤ ਅਤੇ ਸੰਗੀਤ ਵਿੱਚ ਆਪਣੀ ਵਿਲੱਖਣ ਪਹਿਚਾਣ ਲਈ ਜਾਣੇ ਜਾਂਦੇ ਦੇਬੀ ਮਖਸੂਸਪੁਰੀ ਪਿਛਲੇ ਦਿਨੀਂ ਮੈਲਬਰਨ ਪਹੁੰਚੇ ਸਨ। SBS Punjabi ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਨਵੀਂ ਫ਼ਿਲਮ ‘ਚਾਲੀ ਦਿਨ’ ਅਤੇ ਆਪਣੇ ਅਦਾਕਾਰੀ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਹਨ। ਪੰਜਾਬੀ ਨਾਵਲਕਾਰ ਡਾ. ਗੁਰਪ੍ਰੀਤ ਸਿੰਘ ਧੁੱਗਾ ਦੇ ਚਰਚਿਤ ਨਾਵਲ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਨਿਭਾ ਰਹੇ ਹਨ।
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ–ਭਾਰਤ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਸਿੱਧੀਆਂ ਉਡਾਣਾਂ ਦੀ ਸੰਭਾਵਨਾ ਤੇਜ਼ 19.06.2026 7:41
ਏਅਰ ਨਿਊਜ਼ੀਲੈਂਡ ਭਾਰਤ ਦੇ ਵੱਖ-ਵੱਖ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਦੇ ਸੀਈਓ ਨਿਖਿਲ ਰਵੀਸ਼ੰਕਰ ਦੇ ਅਨੁਸਾਰ, ਨਿਊਜ਼ੀਲੈਂਡ ਅਤੇ ਭਾਰਤ ਵਿੱਚਕਾਰ ਹਾਲ ਹੀ ਵਿੱਚ ਹੋਏ ਮੁਕਤ ਵਪਾਰ ਸਮਝੌਤੇ (Free Trade Agreement) ਨੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਦੇ ਨਵੇਂ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਨੇ ਕਿਹਾ, 'ਅਸੀਂ ਸਿੰਗਾਪੁਰ ਏਅਰਲਾਈਨਜ਼ ਅਤੇ ਏਅਰ ਇੰਡੀਆ ਨਾਲ ਮਿਲ ਕੇ ਭਾਰਤ ਲਈ ਸੇਵਾਵਾਂ ਅਤੇ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਉੱਤੇ ਕੰਮ...
Listen to the full SBS Punjabi radio program: Sports special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 19.06.2026 45:53
If you're a sports lover, this SBS Punjabi program is for you! Hear an exclusive interview with Sarpreet Singh, the second-generation Punjabi New Zealander who became the first Punjabi to play at the FIFA World Cup 2026. We also speak with Nikhil Chaudhary, who has made history by earning a place in Australia's T20 cricket team after impressing in the Big Bash League (BBL). Listen to these exclusi...
ਖ਼ਬਰਨਾਮਾ: ਪੱਤਰਕਾਰ ਨੂੰ 'ਘਟੀਆ' ਕਹਿਣ 'ਤੇ ਘਿਰੀ ਪੌਲੀਨ ਹੈਨਸਨ, ਪ੍ਰੈੱਸ ਦੀ ਆਜ਼ਾਦੀ 'ਤੇ ਉੱਠੇ ਸਵਾਲ 18.06.2026 4:53
ਕੈਨਬਰਾ ਵਿੱਚ ਆਪਣੇ ਪਹਿਲੇ ਨੈਸ਼ਨਲ ਪ੍ਰੈਸ ਕਲੱਬ ਸੰਬੋਧਨ ਦੌਰਾਨ ਮੀਡੀਆ ਅਤੇ ਵਿਅਕਤੀਗਤ ਪੱਤਰਕਾਰਾਂ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਪੌਲੀਨ ਹੈਨਸਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੇ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਗਾਰਡੀਅਨ ਦੀ ਪੱਤਰਕਾਰ ਸਾਰਾਹ ਮਾਰਟਿਨ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ "ਘਟੀਆ ਪੱਤਰਕਾਰ" ਕਿਹਾ। 'ਮੀਡੀਆ ਐਂਟਰਟੇਨਮੈਂਟ ਐਂਡ ਆਰਟਸ ਅਲਾਇੰਸ' ਦਾ ਕਹਿਣਾ ਹੈ ਕਿ ਸੈਨੇਟਰ ਹੈਨਸਨ ਦੀਆਂ ਟਿੱਪਣੀਆਂ ਪ੍ਰੈੱਸ ਦੀ ਆਜ਼ਾਦੀ 'ਤੇ ਇੱਕ ਹਮਲਾ ਹਨ। ਇਸ...
ਵਿਸ਼ਵ ਕੱਪ ਅੱਪਡੇਟ: ਇੰਗਲੈਂਡ ਦੀ ਦਮਦਾਰ ਜਿੱਤ, ਪੁਰਤਗਾਲ ਨੂੰ ਝਟਕਾ, ਅਫ਼ਰੀਕੀ ਟੀਮਾਂ ਦਾ ਦਬਦਬਾ ਬਰਕਰਾਰ 18.06.2026 3:29
ਫੀਫਾ ਵਿਸ਼ਵ ਕੱਪ 2026 ਦੇ ਸੱਤਵੇਂ ਦਿਨ ਵੀ ਅਫ਼ਰੀਕੀ ਟੀਮਾਂ ਨੇ ਆਪਣਾ ਦਮਖਮ ਦਿਖਾਇਆ। ਕਾਂਗੋ ਨੇ ਪੁਰਤਗਾਲ ਨੂੰ ਡਰਾਅ 'ਤੇ ਰੋਕ ਕੇ ਕੀਮਤੀ ਅੰਕ ਹਾਸਲ ਕੀਤਾ, ਜਦਕਿ ਘਾਨਾ ਨੇ ਪਨਾਮਾ ਖ਼ਿਲਾਫ਼ ਜਿੱਤ ਦਰਜ ਕੀਤੀ। ਉੱਥੇ ਇੰਗਲੈਂਡ ਨੇ ਹੈਰੀ ਕੇਨ ਦੀ ਅਗਵਾਈ ਵਿੱਚ ਕ੍ਰੋਏਸ਼ੀਆ ਨੂੰ ਹਰਾਕੇ ਸ਼ਾਨਦਾਰ ਆਗਾਜ਼ ਕੀਤਾ।
ਬਾਲੀਵੁੱਡ ਗੱਪਸ਼ੱਪ: ਹਿੰਦੀ ਫ਼ਿਲਮ ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਵੱਡੇ ਪਰਦੇ ‘ਤੇ ਮੁੜ ਵਾਪਸੀ 18.06.2026 6:05
ਪਿਛਲੇ ਕੁਝ ਸਾਲਾਂ ਤੋਂ ਸਿਨੇਮਾ ਘਰਾਂ ਵਿੱਚ ਗਾਇਬ, ਪਰ ਦਰਸ਼ਕਾਂ ਦੇ ਮਨਾਂ ਵਿੱਚ ਬਰਕਰਾਰ ਅਦਾਕਾਰਾ ਪ੍ਰੀਤੀ ਜ਼ਿੰਟਾ ਫ਼ਿਲਮਾਂ ਵਿੱਚ ਮੁੜ ਨਜ਼ਰ ਆਵੇਗੀ। ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ਅਤੇ ‘ਆਮਿਰ ਖਾਨ ਪ੍ਰੋਡਕਸ਼ਨਜ਼’ ਨਾਲ ਬਣੀ ਫ਼ਿਲਮ ‘ਬਟਵਾਰਾ 1947’ ਵਿੱਚ ਪ੍ਰੀਤੀ ਨਾਲ ਸਨੀ ਦਿਓਲ ਨਜ਼ਰ ਆਉਣਗੇ। 1947 ਦੀ ਵੰਡ ‘ਤੇ ਆਧਾਰਿਤ ਇਹ ਫ਼ਿਲਮ ਆਜ਼ਾਦੀ ਦਿਵਸ ਮੌਕੇ ਸਿਨੇਮਾ ਘਰਾਂ ਵਿੱਚ ਪਹੁੰਚੇਗੀ। ਹੋਰ ਬਾਲੀਵੁੱਡ ਖਬਰਾਂ ਜਾਣਨ ਲਈ ਸੁਣੋ ਇਹ ਗੱਲਬਾਤ।
Education, Agriculture & Infrastructure: What Shepparton's Punjabi community wants in Victorian elections? - 'ਸਿੱਖਿਆ, ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਰਿਹਾਇਸ਼': ਆਉਣ ਵਾਲੀਆਂ ਵਿਕਟੋਰੀਆ ਚੋਣਾਂ 'ਚ ਕੀ ਚਾਹੁੰਦੇ ਹਨ ਸ਼ੈਪਰਟਨ ਦੇ ਪੰਜਾਬੀ? 18.06.2026 6:13
Ahead of the upcoming state elections in Victoria, the SBS Punjabi team visited Shepparton, one of the state's major regional centres. Members of the Punjabi community involved in agriculture, business, education, language services and community life shared the key challenges facing the region and their expectations of the government. - ਵਿਕਟੋਰੀਆ ਦੀਆਂ ਆਉਣ ਵਾਲੀਆਂ ਰਾਜ ਚੋਣਾਂ ਤੋਂ ਪਹਿਲਾਂ SBS Punjabi ਦੀ...
ਮੈਸੀ ਦੀ ਹੈਟ੍ਰਿਕ, ਬਾਪੇ ਅਤੇ ਹਾਲੈਂਡ ਦੇ ਦੋ-ਦੋ ਗੋਲ: ਵਿਸ਼ਵ ਕੱਪ ਦੇ ਛੇਵੇਂ ਦਿਨ ਟੁੱਟੇ ਰਿਕਾਰਡ 17.06.2026 3:54
ਫੀਫਾ ਵਿਸ਼ਵ ਕੱਪ ਦੇ ਛੇਵੇਂ ਦਿਨ ਕਈ ਰਿਕਾਰਡ ਬਣੇ ਅਤੇ ਫੁੱਟਬਾਲ ਦੇ ਸਿਤਾਰਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਿਓਨੇਲ ਮੈਸੀ ਛੇ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ ਅਤੇ ਹੈਟ੍ਰਿਕ ਨਾਲ ਇਸ ਉਪਲਬਧੀ ਨੂੰ ਯਾਦਗਾਰ ਬਣਾਇਆ। ਉੱਥੇ ਹੀ ਕਿਲੀਅਨ ਐਮਬਾਪੇ ਅਤੇ ਅਰਲਿੰਗ ਹਾਲੈਂਡ ਨੇ ਦੋ-ਦੋ ਗੋਲ ਕਰਕੇ ਆਪਣੀਆਂ ਟੀਮਾਂ ਨੂੰ ਪ੍ਰਭਾਵਸ਼ਾਲੀ ਜਿੱਤਾਂ ਦਿਵਾਈਆਂ।
ਮਾਣ ਵਾਲੀ ਗੱਲ: ਇਤਿਹਾਸ ਰਚਣ ਦੀ ਦਹਿਲੀਜ਼ ‘ਤੇ ਨਿਖਿਲ ਚੌਧਰੀ, ਆਸਟ੍ਰੇਲੀਆ ਦੀ ਟੀ-20 ਟੀਮ ‘ਚ ਚੋਣ 17.06.2026 3:47
ਆਸਟ੍ਰੇਲੀਆ ਦੀ ਲੋਕਲ ਲੀਗ BBL ਵਿੱਚ ਖੇਡ ਰਹੇ ਆਲਰਾਊਂਡਰ ਨਿਖਿਲ ਚੌਧਰੀ ਨੇ ਹੁਣ ਆਸਟ੍ਰੇਲੀਆ ਦੀ T20 ਰਾਸ਼ਟਰੀ ਕ੍ਰਿਕਟ ਟੀਮ ਵਿੱਚ ਆਪਣੀ ਥਾਂ ਬਣਾਈ ਹੈ। ਲੁਧਿਆਣਾ ਦੇ ਕੋਹਾੜਾ ਪਿੰਡ ਨਾਲ ਸੰਬੰਧਿਤ ਨਿਖਿਲ ਸਾਲ 2020 ਵਿੱਚ 22 ਸਾਲ ਦੀ ਉਮਰ ਵਿੱਚ ਟੂਰਿਸਟ ਵੀਜ਼ੇ ‘ਤੇ ਆਸਟ੍ਰੇਲੀਆ ਆਏ ਸਨ। ਕੋਵਿਡ ਕਾਰਨ ਇੱਥੇ ਫਸ ਗਏ ਤੇ ਫਿਰ ਸਟੂਡੈਂਟ ਵੀਜ਼ੇ ‘ਤੇ ਛੋਟੀਆਂ-ਮੋਟੀਆਂ ਨੌਕਰੀਆਂ ਅਤੇ ਕਲੱਬ ਕ੍ਰਿਕਟ ਦੇ ਸੰਘਰਸ਼ਾਂ ਵਿਚਕਾਰ ਵੀ ਉਨ੍ਹਾਂ ਨੇ ਆਪਣੇ ਕ੍ਰਿਕਟ ਦੇ ਸੁਪਨੇ ਨੂੰ ਕਦੇ ਨਹੀਂ ਛੱਡਿਆ। ਆਪਣੀ ਮਹਿ...
ਖ਼ਬਰਨਾਮਾ: ਆਸਟ੍ਰੇਲੀਅਨ ਯਾਤਰੀਆਂ ਲਈ ਮੱਧ-ਪੂਰਬ ਦੇ ਕੁੱਝ ਹਿੱਸਿਆਂ ਦੀ ਸਫ਼ਰ ਪਾਬੰਦੀਆਂ ਵਿੱਚ ਢਿੱਲ 17.06.2026 3:42
ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ-ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿੱਚ ਢਿੱਲ ਦਿੱਤੀ ਹੈ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਬਹਿਰੇਨ, ਇਜ਼ਰਾਈਲ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਲਈ ਆਪਣੀ ਸਲਾਹ ਨੂੰ ‘Do not travel’ ਯਾਨੀ ‘ਯਾਤਰਾ ਨਾ ਕਰੋ’ ਤੋਂ ਘਟਾ ਕੇ ‘ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ’ ਕਰ ਦਿੱਤਾ ਹੈ, ਹਾਲਾਂਕਿ ਇਜ਼ਰਾਈਲ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਸਭ ਤੋਂ ਉੱਚ ਚੇਤਾਵਨੀ ਪੱਧਰ ਲਾਗੂ ਹੈ। ਅੱ...
ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਪੁਲਿਸ ਦੀ ਗੋਲੀਬਾਰੀ ਦੌਰਾਨ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ, ਨਿਰਪੱਖ ਜਾਂਚ ਦੀ ਮੰਗ ਤੇਜ਼ 17.06.2026 6:47
ਪੱਛਮੀ ਆਸਟ੍ਰੇਲੀਆ ਦੀ 9 ਸਾਲਾ ਹਨੀਆ ਅਹਿਮਦ ਦੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ਸ਼ਹਿਰ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਪੁਲਿਸ ਨੇ ਪਰਿਵਾਰ ਦੀ ਕਾਰ ਨੂੰ ਲੁਟੇਰਿਆਂ ਦੀ ਗੱਡੀ ਸਮਝ ਕੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਹਨੀਆ ਦੇ ਪਿਤਾ ਅਤੇ ਭਰਾ ਵੀ ਜ਼ਖ਼ਮੀ ਹੋਏ ਹਨ। ਆਸਟ੍ਰੇਲੀਆਈ ਸਰਕਾਰ ਨੇ ਮਾਮਲੇ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ, ਜਦਕਿ ਸੰਬੰਧਤ ਪੁਲਿਸ ਅਧਿਕਾਰੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਡਿਗਰੀ ਜਾਂ ਹੁਨਰ? ਆਸਟ੍ਰੇਲੀਆ ਦੇ ਬਦਲਦੇ ਕਰੀਅਰ ਰੁਝਾਨਾਂ ਦੀ ਪੜਤਾਲ 16.06.2026 9:00
ਅਕਸਰ ਇਹ ਮੰਨਿਆ ਜਾਂਦਾ ਸੀ ਕਿ ਆਸਟ੍ਰੇਲੀਆ ਵਿੱਚ ਵਧੀਆ ਕਮਾਈ ਅਤੇ ਸਫਲ ਕਰੀਅਰ ਦਾ ਰਸਤਾ ਯੂਨੀਵਰਸਿਟੀ ਦੀ ਡਿਗਰੀ ਰਾਹੀਂ ਹੀ ਜਾਂਦਾ ਹੈ ਪਰ ਹੁਣ ਇਹ ਤਸਵੀਰ ਬਦਲ ਰਹੀ ਹੈ। ਅੱਜ ਕਈ ਟ੍ਰੇਡ ਕਰਮਚਾਰੀ ਅਜਿਹੀ ਆਮਦਨ ਕਮਾ ਰਹੇ ਹਨ ਜੋ ਪਹਿਲਾਂ ਸਿਰਫ਼ ਯੂਨੀਵਰਸਿਟੀ ਡਿਗਰੀ ਵਾਲੇ ਪੇਸ਼ਿਆਂ ਨਾਲ ਜੋੜੀ ਜਾਂਦੀ ਸੀ। ਇਸੇ ਦਰਮਿਆਨ ਆਸਟ੍ਰੇਲੀਆ ਦੇ ਹੁਨਰ ਅਤੇ ਸਿਖਲਾਈ ਮੰਤਰੀ ਐਂਡਰਿਊ ਜਾਈਲਜ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਹੁਨਰਮੰਦ ਕਰਮਚਾਰੀਆਂ ਦੀ ਘਾਟ ਅਜੇ ਵੀ ਇੱਕ ਵੱਡੀ ਚ...
ਜਾਣੋ, ਘਰੇਲੂ ਹਿੰਸਾ ਵਿਰੁੱਧ ਲੜਾਈ ਵਿੱਚ ਆਤਮਵਿਸ਼ਵਾਸ ਕਿਉਂ ਹੈ ਸਭ ਤੋਂ ਵੱਡਾ ਹਥਿਆਰ? 16.06.2026 13:12
ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮਵਿਸ਼ਵਾਸ਼ ਦੀ ਕਮੀ ਵੱਡਾ ਕਾਰਨ ਹੈ। ਇਹ ਕਹਿਣਾ ਹੈ ਆਸਟ੍ਰੇਲੀਆ ਵਾਸੀ ਹਰਵਿੰਦਰ ਜੈਨ ਦਾ, ਜੋ ਕਿ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਵਿਕਟੋਰੀਆ ਦੇ ਬੈਲਾਰੈਟ (Ballarat) ਦੀ ਵਸਨੀਕ ਹਰਵਿੰਦਰ ਨੇ ਘਰੇਲੂ ਹਿੰਸਾ ਸਬੰਧੀ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਪ੍ਰਵਾਸੀ ਭਾ...
ਖ਼ਬਰਨਾਮਾ: ਜੀ-7 ਸੰਮੇਲਨ ‘ਚ ਅਮਰੀਕਾ-ਇਰਾਨ ਮੁੱਦੇ ‘ਤੇ ਚਰਚਾ, ਯੂਕੇ ਦੀ ਸੋਸ਼ਲ ਮੀਡੀਆ ਪਾਬੰਦੀ, ਨਕਦ ਦਰ 4.35% ‘ਤੇ ਕਾਇਮ 16.06.2026 4:50
ਫਰਾਂਸ ਵਿੱਚ ਹੋ ਰਹੇ ਜੀ-7 ਸਿਖਰ ਸੰਮੇਲਨ ਦੌਰਾਨ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੇ ਵੇਰਵਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਇਸੇ ਦੌਰਾਨ ਯੂਕਰੇਨ ਯੁੱਧ, ਮਹਿੰਗਾਈ, ਵਿਆਜ ਦਰਾਂ ਅਤੇ ਮੱਧ ਪੂਰਬ ਦੀ ਸਥਿਤੀ ਵੀ ਆਗੂਆਂ ਦੇ ਏਜੰਡੇ ਵਿੱਚ ਸ਼ਾਮਲ ਹਨ। ਉੱਥੇ ਹੀ ਬ੍ਰਿਟੇਨ ਨੇ ਆਸਟ੍ਰੇਲੀਆ ਦੀ ਤਰ੍ਹਾਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਦੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸ਼ਲਾਘਾ ਕੀਤੀ ਹੈ। ਇਸ ਦਰਮਿਆਨ ਆਸਟ੍ਰੇਲੀਆ...
ਵਿਸ਼ਵ ਕੱਪ ਅੱਪਡੇਟ: ਵਿਸ਼ਵ ਕੱਪ ਵਿੱਚ ਵੱਡਾ ਉਲਟਫੇਰ, ਪਹਿਲੀ ਵਾਰ ਖੇਡ ਰਹੀ ਕਾਬੋ ਵਰਡੇ ਨੇ ਸਪੇਨ ਨੂੰ ਡਰਾਅ 'ਤੇ ਰੋਕਿਆ 16.06.2026 3:59
ਫੀਫਾ ਵਰਲਡ ਕੱਪ 2026 ਦਾ ਪਹਿਲਾ ਵੱਡਾ ਉਲਟਫੇਰ ਸਾਹਮਣੇ ਆ ਗਿਆ ਹੈ, ਜਿੱਥੇ ਟੂਰਨਾਮੈਂਟ ਦੀ ਦਾਅਵੇਦਾਰ ਸਪੇਨ ਨੂੰ ਵਰਲਡ ਕੱਪ ਵਿੱਚ ਪਹਿਲੀ ਵਾਰ ਖੇਡ ਰਹੀ ਕਾਬੋ ਵਰਡੇ ਨੇ ਡਰਾਅ 'ਤੇ ਰੋਕ ਦਿੱਤਾ ਹੈ। ਪੰਜਵੇਂ ਦਿਨ ਸਿਰਫ਼ ਇਹੀ ਨਹੀਂ, ਬਲਕਿ ਦਿਨ ਦੇ ਸਾਰੇ ਚਾਰ ਮੈਚ ਡਰਾਅ ਰਹੇ ਹਨ।
ਪੰਜਾਬੀ ਡਾਇਰੀ: ਪੰਜਾਬ ਵਿੱਚ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਸੁਧਾਈ 16.06.2026 9:23
ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਸ਼ੁਰੂ ਹੋ ਗਈ ਹੈ। ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ ਆਈ ਆਰ) ਭਾਰਤ ਦੇ ਚੋਣ ਕਮਿਸ਼ਨ ਦੁਆਰਾ ਘਰ-ਘਰ ਜਾ ਕੇ ਗਣਨਾ ਰਾਹੀਂ ਵੋਟਰ ਸੂਚੀਆਂ ਦੀ ਤਸਦੀਕ ਅਤੇ ਸੋਧ ਕਰਨ ਲਈ ਕੀਤਾ ਗਿਆ ਇੱਕ ਅਭਿਆਸ ਹੈ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਪਹਿਲੀ ਅਕਤੂਬਰ ਨੂੰ ਹੋਵੇਗੀ। ਲਗਭਗ 22 ਸਾਲ ਮਗਰੋਂ ਪਹਿਲੀ ਵਾਰ ਇਹ ਵਿਸ਼ੇਸ਼ ਸੁਧਾਈ ਹੋ ਰਹੀ ਹੈ। ਇਹ ਅਤੇ ਪੰਜਾਬ ਤੋਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 15.06.2026 44:00
In this SBS Punjabi radio program, listen to an in-depth report on the illegal practice of sham contracting, which is impacting thousands of young migrants. If you are planning to go on a trip this snow season, there is a special report for you too. Do not miss the weekly segment of Bollywood gupshup. To enjoy all this and more, listen to this catch-up podcast. - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱ...
From Punjabi roots to football's biggest stage: New Zealand's Sarpreet Singh on living his FIFA World Cup dream - FIFA World Cup 2026: ਨਿਊਜ਼ੀਲੈਂਡ ਟੀਮ ਦੇ midfielder ਸਰਪ੍ਰੀਤ ਸਿੰਘ ਨਾਲ ਖਾਸ ਗੱਲਬਾਤ 15.06.2026 16:02
A boy with a dream of playing football in Europe is now representing New Zealand at the FIFA World Cup 2026. Born to a migrant Punjabi family in Auckland, 27-year-old Sarpreet Singh has earned his place on football's biggest stage at the FIFA World Cup. He previously represented the Kiwis at two FIFA U-20 World Cups and played as an attacking midfielder for New Zealand at the Paris 2024 Olympics....
ਜਰਮਨੀ ਅਤੇ ਸਵੀਡਨ ਦੀ ਧਮਾਕੇਦਾਰ ਜਿੱਤ, ਜਪਾਨ ਦੀ ਸ਼ਾਨਦਾਰ ਵਾਪਸੀ ਨਾਲ ਵਰਲਡ ਕੱਪ ਦਾ ਚੌਥਾ ਦਿਨ ਰੋਮਾਂਚਕ ਰਿਹਾ 15.06.2026 4:07
ਫੀਫਾ ਵਰਲਡ ਕੱਪ 2026 ਦੇ ਚੌਥੇ ਦਿਨ ਗੋਲਾਂ ਅਤੇ ਹੈਰਾਨੀਜਨਕ ਨਤੀਜਿਆਂ ਦੀ ਕੋਈ ਕਮੀ ਨਹੀਂ ਰਹੀ। ਜਰਮਨੀ ਨੇ ਕੁਰਾਸਾਓ ਨੂੰ 7-1 ਅਤੇ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਨਾਲ ਹਰਾ ਕੇ ਪ੍ਰਭਾਵਸ਼ਾਲੀ ਜਿੱਤਾਂ ਦਰਜ ਕੀਤੀਆਂ, ਜਦਕਿ ਜਪਾਨ ਨੇ ਆਖ਼ਰੀ ਮਿੰਟਾਂ ਵਿੱਚ ਵਾਪਸੀ ਕਰਦਿਆਂ ਨੀਦਰਲੈਂਡਜ਼ ਨਾਲ 2-2 ਦੀ ਬਰਾਬਰੀ ਹਾਸਲ ਕੀਤੀ।
ਖ਼ਬਰਨਾਮਾ: ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਖਤਮ, ਦੋਹਾਂ ਦੇਸ਼ਾਂ ਨੇ ਕੀਤੀ ਪੁਸ਼ਟੀ 15.06.2026 4:33
ਮੱਧ ਪੂਰਬ ਵਿੱਚ ਵੱਖ-ਵੱਖ ਮੋਰਚਿਆਂ 'ਤੇ ਅਮਰੀਕਾ ਅਤੇ ਇਜ਼ਰਾਈਲ ਨਾਲ ਟਕਰਾਅ ਦਾ ਤੁਰੰਤ ਅਤੇ ਸਥਾਈ ਅੰਤ ਸੋਮਵਾਰ ਰਾਤ ਤੋਂ ਸ਼ੁਰੂ ਹੋ ਜਾਵੇਗਾ। ਇਹ ਪੁਸ਼ਟੀ ਕੀਤੀ ਹੈ ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਮ ਗ਼ਰੀਬਾਬਾਦੀ ਨੇ। ਈਰਾਨੀ ਸਰਕਾਰੀ ਟੈਲੀਵਿਜ਼ਨ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ 60 ਦਿਨਾਂ ਵਿੱਚ ਗੱਲਬਾਤ ਕੀਤੀ ਜਾਵੇਗੀ, ਅਤੇ ਇਹ ਵੀ ਕਿਹਾ ਕਿ ਸਮਝੌਤੇ ਦੀ ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਤਹਿਰਾਨ ਜਵਾਬੀ ਕਾਰਵਾਈ ਕਰੇਗਾ। ਅਮਰੀਕਾ ਅਤੇ ਈਰਾਨ ਇਸ ਸ਼ੁੱਕਰਵਾਰ ਨੂੰ ਸਵਿਟਜ਼ਰਲੈ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici