SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
No dejes de visitar la web del podcast y apoyar a su creador: www.sbs.com.au
¿Dónde escuchar?
Podcasts en la app Replaio Radio Muy prontoLos podcasts llegarán muy pronto a la app. Instálala ahora y sé el primero en descubrir una forma totalmente nueva de vivir los podcasts
Episodios
How to recover from bushfires - ਆਸਟ੍ਰੇਲੀਆ ਐਕਸਪਲੇਨਡ: ਜੰਗਲਾਂ ਦੀ ਅੱਗ ਦੇ ਨੁਕਸਾਨ ਤੋਂ ਕਿਵੇਂ ਉਭਰਨਾ ਹੈ? 11.02.2026 11:06
Australia’s hot, dry climate and unique landscapes make it one of the most bushfire-prone countries in the world. As climate change drives higher temperatures and drier conditions, we can expect more frequent and more intense bushfires in the future. But once the fire is out, how do you return home safely, find support, and look after yourself? - ਆਸਟ੍ਰੇਲੀਆ ਦਾ ਗਰਮ ਅਤੇ ਖੁਸ਼ਕ ਜਲਵਾਯੂ ਇਸ ਨੂੰ ਜੰਗਲੀ ਅੱਗ ਲ...
'How many more lives before we act?' Melbourne mum lost son to meningococcal B, now calls for free vaccines - ‘ਹੋਰ ਕਿੰਨੀਆਂ ਜਾਨਾਂ?’ Meningococcal–B ਕਾਰਨ ਪੁੱਤਰ ਨੂੰ ਗਵਾਉਣ ਵਾਲੀ ਮਾਂ ਦੀ ਸਰਕਾਰ ਨੂੰ ਅਪੀਲ 11.02.2026 13:16
A Melbourne-based mother of four lost her 16-year-old son after to Meningococcal B, a life-threatening disease which is preventable by vaccine. Following her loss, the grieving mother, Norliah, has launched a petition calling on the Victorian Government to make the Meningococcal B vaccine free for all. - 24 ਸਤੰਬਰ 2025 ਨੂੰ ਮੈਲਬਰਨ ਰਹਿੰਦੀ ਚਾਰ ਬੱਚਿਆਂ ਦੀ ਇੱਕ ਮਾਂ ਨੇ ਆਪਣੇ 16 ਸਾਲਾ ਪੁੱਤਰ ਨੂੰ ਗਵਾ ਦਿੱਤਾ। ਉਸਨ...
ਖ਼ਬਰਨਾਮਾ: ਸਿਡਨੀ ਰੈਲੀ ਦੌਰਾਨ ਪੁਲਿਸ ਦੀ ਸਖਤ ਕਾਰਵਾਈ ‘ਤੇ ਗ੍ਰੈਂਡ ਮੁਫ਼ਤੀ ਨੇ ਕੀਤੀ ਪਾਰਦਰਸ਼ੀ ਜਾਂਚ ਦੀ ਮੰਗ 11.02.2026 4:09
ਆਸਟ੍ਰੇਲੀਆ ਦੇ ਗ੍ਰੈਂਡ ਮੁਫ਼ਤੀ ਨੇ ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ ਦੇ ਦੌਰੇ ਖਿਲਾਫ ਹੋਈ ਰੈਲੀ ਦੌਰਾਨ ਨਿਊ ਸਾਊਥ ਵੇਲਜ਼ ਪੁਲਿਸ ਦੇ ਵਿਵਹਾਰ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਮੁਸਲਿਮ ਵਿਅਕਤੀਆਂ, ਜੋ ਪੰਜ ਮਿੰਟ ਦੀ ਨਮਾਜ਼ ਅਦਾ ਕਰ ਰਹੇ ਸਨ, ਨੂੰ ਜ਼ੋਰ-ਜਬਰਦਸਤੀ ਨਾਲ ਹਟਾਇਆ ਗਿਆ ਸੀ। ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ, 27 ਵਿੱਚੋਂ 9 ਗ੍ਰਿਫ਼ਤਾਰੀਆਂ ‘ਤੇ ਚਾਰਜ ਲਗਾਏ ਗਏ, ਅਤੇ ਪੁਲਿਸ ਦੀ ਭਾਰੀ-ਹਥਿਆਰ...
ਪਾਕਿਸਤਾਨ ਡਾਇਰੀ: ਲਾਹੌਰ ‘ਚ ਦੋ ਦਹਾਕਿਆਂ ਬਾਅਦ ਬਸੰਤ ਦੀ ਵਾਪਸੀ, ਪਰ ਪਾਬੰਦੀਆਂ ‘ਤੇ ਵਿਵਾਦ ਜਾਰੀ 11.02.2026 7:45
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਸੰਬਰ 2025 ਵਿੱਚ ਪਾਬੰਦੀ ਹਟਾਉਣ ਤੋਂ ਬਾਅਦ 6 ਫਰਵਰੀ 2026 ਨੂੰ ਬਸੰਤ ਤਿਉਹਾਰ ਮਨਾਇਆ ਗਿਆ ਅਤੇ ਲਾਹੌਰ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਪਤੰਗਬਾਜ਼ੀ ਨੂੰ ਕਾਨੂੰਨੀ ਇਜਾਜ਼ਤ ਮਿਲੀ। ਹਾਲਾਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਛੋਟ ਸਿਰਫ਼ ਲਾਹੌਰ ਤੱਕ ਸੀਮਿਤ ਰਹੀ ਜਦਕਿ ਹੋਰ ਇਲਾਕਿਆਂ ਵਿੱਚ ਪਾਬੰਦੀ ਜਾਰੀ ਰਹੀ। ਇਸਦੇ ਨਾਲ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆ ਵਿੱਚ ਕੈਦੀਆਂ ਦੀ ਗਿਣਤੀ ਅੱਠ ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ, ਸਰਕਾਰ ਖਰਚ ਰਹੀ ਅਰਬਾਂ ਡਾਲਰ 10.02.2026 9:10
ਆਸਟ੍ਰੇਲੀਆ ਦੀਆਂ ਜੇਲ੍ਹਾਂ ਵਿੱਚ ਕੈਦ ਲੋਕਾਂ ਦੀ ਗਿਣਤੀ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਨਵੇਂ ਅੰਕੜਿਆਂ ਮੁਤਾਬਕ 2024-2025 ਵਿੱਤੀ ਸਾਲ ਦੌਰਾਨ ਹਰ ਰੋਜ਼ ਔਸਤਨ 45,000 ਲੋਕ ਜੇਲ੍ਹਾਂ ਵਿੱਚ ਕੈਦ ਸਨ। ਵੱਧ ਰਹੀ ਕੈਦੀ ਸੰਖਿਆ ਨਾਲ ਸਰਕਾਰ ਨੂੰ ਹਰ ਸਾਲ ਅਰਬਾਂ ਡਾਲਰ ਖਰਚ ਕਰਨੇ ਪੈ ਰਹੇ ਹਨ। ਇਸ ਦੇ ਚਲਦੇ, ਮਾਹਿਰਾਂ ਵੱਲੋਂ ਕਾਨੂੰਨੀ ਅਤੇ ਸੁਧਾਰਕ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਜ਼ੋਰ ਪਕੜ ਰਹੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਸਟ ਸੁਣੋ।
Rising cricket star Harjas Singh: From U-19 World Cup to triple century in grade cricket to national dreams - ਹਰਜੱਸ ਸਿੰਘ: 'ਟ੍ਰਿਪਲ ਸੈਂਚਰੀ' ਤੋਂ ਅੰਤਰਰਾਸ਼ਟਰੀ ਸੁਪਨਿਆਂ ਤੱਕ ਦਾ ਸਫ਼ਰ 10.02.2026 18:21
Second-generation Indian-Punjabi migrant Harjas Singh has emerged as a rising star in Australian cricket after scoring a record-breaking 314 runs off 141 balls in the 2025 New South Wales Premier First Grade. In a conversation with SBS Punjabi, Harjas shares his dream of representing Australia on the international stage. Listen to this podcast to follow his journey through Youth Test cricket, the...
ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਪ੍ਰਦਰਸ਼ਨ, NSW ਪ੍ਰੀਮੀਅਰ ਮਿੰਸ ਵੱਲੋਂ ਪੁਲਿਸ ਕਾਰਵਾਈ ਦਾ ਬਚਾਅ 10.02.2026 4:45
ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਦੀ ਫੇਰੀ ਦੇ ਵਿਰੋਧ ਦੌਰਾਨ ਹੋਏ ਪ੍ਰਦਰਸ਼ਨ ‘ਚ 27 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਲਿਸ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਮੁਤਾਬਕ 10 ਪ੍ਰਦਰਸ਼ਨਕਾਰੀਆਂ ਉੱਤੇ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ ਲਗੇ ਹਨ। ਇਸਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਜਾਣੋ, ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਕੀ ਹੈ ਤਾਜ਼ਾ ਸਥਿਤੀ? 10.02.2026 4:39
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਿੱਚ 0.1 ਫੀਸਦ ਗਿਰਾਵਟ ਆਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ਅਤੇ ਦਿਸੰਬਰ 2025 ਦੇ ਵਿਚਕਾਰ ਬੇਰੁਜ਼ਗਾਰੀ ਦਰ ਦਾ ਗਰਾਫ਼ ਹੇਠਾਂ ਵੱਲ ਨੂੰ ਆਉਣ ਤੋਂ ਬਾਅਦ ਅਤੇ ਹੁਣ ਬੇਰੁਜ਼ਗਾਰੀ ਦਰ 4.2 ਫੀਸਦ ਹੈ। ਮਾਹਿਰਾਂ ਮੁਤਾਬਿਕ ਬੇਰੁਜ਼ਗਾਰੀ ਦੇ ਅੰਕੜੇ ਮਹਿੰਗਾਈ ਦਰ ਦੀ ਤਰਜ਼ਮਾਨੀ ਕਰ ਰਹੇ ਹਨ। ਖਜ਼ਾਨਚੀ ਚਾਲਮਰਸ ਕਹਿੰਦੇ ਹਨ, ਸਭ ਤੋਂ ਤਾਜ਼ਾ ਅੰਕੜਿਆਂ ਵਿੱਚ, ਮਹਿੰਗਾਈ ਘੱਟ ਗਈ ਹੈ ਜਦਕਿ ਆਰਬੀਏ ਗਵਰਨਰ ਦ...
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਬਾਰੇ ਚਿੰਤਾ ਪ੍ਰਗਟਾਈ 10.02.2026 8:46
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਮਨਾਂ ਵਿਚੋਂ ਕਾਨੂੰਨ ਦਾ ਡਰ ਘੱਟਦਾ ਜਾ ਰਿਹਾ ਹੈ ਅਤੇ ਬਦਲਾਖੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਬਾਬਤ ਪੰਜਾਬ ਸਰਕਾਰ ਵੱਲੋਂ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਨਾਲ ਹੀ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਅਪੀਲ ਕੀਤੀ।
ਐਪਸਟਿਨ ਫਾਈਲਾਂ: ਅਦਾਲਤੀ ਦਸਤਾਵੇਜ਼ਾਂ ਦੇ ਜਨਤਕ ਹੋਣ ਨਾਲ ਮਾਮਲੇ ‘ਤੇ ਨਵੀਂ ਚਰਚਾ 09.02.2026 6:47
ਅਮਰੀਕੀ ਫਾਇਨੈਂਸਰ ਜੈਫਰੀ ਐਪਸਟਿਨ ਨਾਲ ਸੰਬੰਧਿਤ ਕੁਝ ਅਦਾਲਤੀ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਇਹ ਮਾਮਲਾ ਮੁੜ ਖ਼ਬਰਾਂ ਵਿੱਚ ਹੈ। ‘ਐਪਸਟਿਨ ਫਾਈਲਾਂ’ ਦੇ ਤਹਿਤ ਸਾਹਮਣੇ ਆਏ ਰਿਕਾਰਡ ਵੱਖ-ਵੱਖ ਸਿਵਲ ਕੇਸਾਂ ਅਤੇ ਗਵਾਹੀਆਂ ਨਾਲ ਜੁੜੇ ਹਨ। ਇਨ੍ਹਾਂ ਦਸਤਾਵੇਜ਼ਾਂ ਨੇ ਮਾਮਲੇ ਦੇ ਇਤਿਹਾਸ, ਕਾਨੂੰਨੀ ਕਾਰਵਾਈ ਅਤੇ ਸੰਬੰਧਿਤ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ।
‘ਮੈਂ ਹਾਰ ਚੁਕਿਆ ਸੀ’: ਫਿਰੋਜ਼ਪੁਰ ਦੇ ਮਾਨਵ ਵਿਜ ਦੀ ਵਾਪਸੀ ਅਤੇ ਅਦਾਕਾਰੀ ਵਿੱਚ ਦੁਬਾਰਾ ਚਮਕਣ ਦੀ ਕਹਾਣੀ 09.02.2026 21:29
ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮਾਨਵ ਵਿਜ ਨੇ 2004 ਵਿੱਚ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਨਾਲ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਡਾਕਟਰੀ ਪੇਸ਼ੇ ਤੋਂ ਅਦਾਕਾਰੀ ਵੱਲ ਮੁੜਨਾ ਉਨ੍ਹਾਂ ਲਈ ਆਸਾਨ ਨਹੀਂ ਸੀ। ਇਸ ਵਿਸ਼ੇਸ਼ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਕਿਵੇਂ ‘ਪੰਜਾਬ 1984’ ਨੇ ਉਨ੍ਹਾਂ ਦੇ ਕਰੀਅਰ ਨੂੰ ਨਵਾਂ ਰੁਖ ਦਿੱਤਾ ਅਤੇ ‘ਉਡਤਾ ਪੰਜਾਬ’, ‘ਖਿਦੋ ਖੂੰਡੀ’ ਤੋਂ ਲੈ ਕੇ ਹਾਲ ਹੀ ਦੀ ਰਿਲੀਜ਼ ‘ਮਾਂ ਜਾਏ’ ਤੱਕ ਉਹਨਾਂ ਦਾ ਸਫ਼ਰ ਸੰਘਰਸ਼, ਲਗਨ ਅਤੇ ਮਿਹਨਤ ਨਾਲ ਕਿਵੇਂ...
ਖ਼ਬਰਨਾਮਾ: ਗਠਜੋੜ ਦੇ ਤਣਾਅ ਦੇ ਚਲਦਿਆਂ ਅਗਾਊਂ ਚੋਣਾਂ ਦੀਆਂ ਅਟਕਲਾਂ ਹੋਈਆਂ ਤੇਜ਼ 09.02.2026 4:24
ਲਿਬਰਲ ਸੈਨੇਟਰ ਜੇਨ ਹਿਊਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਗਠਜੋੜ ਦੇ ਅੰਦਰੂਨੀ ਤਣਾਅ ਦਾ ਫ਼ਾਇਦਾ ਚੁੱਕਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਲਿਬਰਲ–ਨੈਸ਼ਨਲ ਗਠਜੋੜ 2025 ਦੀ ਚੋਣ ਤੋਂ ਬਾਅਦ ਦੂਜੀ ਵਾਰ ਟੁੱਟ ਕੇ ਫੇਰ ਤੋਂ ਇਕਜੁੱਟ ਹੋਇਆ ਹੈ। ਇਸ ਖਬਰ ਦੇ ਵੇਰਵੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਬਾਲ ਕਹਾਣੀਆਂ: ਅਸਮਾਨ ਵਿੱਚ ਲੁੱਕਾ ਛੁਪੀ ਕਰਦੇ ਚੰਨ ਦੀ ਕਹਾਣੀ 'ਚੰਨ ਕਿੱਥੇ ਗਿਆ ਸੀ', ਬੱਚੇ ਦੀ ਕਲਪਨਾ ਦੀ ਮਿੱਠੀ ਉਡਾਣ 09.02.2026 5:35
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਦਿਲ ਨੂੰ ਛੂਹਣ ਵਾਲੀ ਕਹਾਣੀ ‘ਚੰਨ ਕਿੱਥੇ ਗਿਆ ਸੀ’, ਜੋ ਅਸਮਾਨ ਵਿੱਚ ਚਮਕਦੇ ਚੰਨ ਬਾਰੇ ਇੱਕ ਨਿੱਕੇ ਬੱਚੇ ਦੀ ਮਾਸੂਮ ਸੋਚ ਅਤੇ ਕਲਪਨਾ ਨੂੰ ਬੜੀ ਸੁੰਦਰਤਾ ਨਾਲ ਦਰਸਾਉਂਦੀ ਹੈ। ਇਸ ਕਹਾਣੀ ਦੇ ਲੇਖਕ ਕਰਨੈਲ ਸਿੰਘ ਸੋਮੈਲ ਅਤੇ ਅਸ਼ਰਫ ਸੋਹੈਲ ਹਨ। ਇਸ ਮਨਮੋਹਕ ਕਹਾਣੀ ਦਾ ਆਨੰਦ ਮਾਣੋ ਇਸ ਪੌਡਕਾਸਟ ਰਾਹੀਂ।
ਸਰਕਾਰੀ ਇਲਾਜ ਦੇ ਬਾਵਜੂਦ ਕੈਂਸਰ ਮਰੀਜ਼ਾਂ ‘ਤੇ ਵਿੱਤੀ ਬੋਝ, ਆਦਿਵਾਸੀ ਤੇ ਪੇਂਡੂ ਭਾਈਚਾਰੇ ਸਭ ਤੋਂ ਵੱਧ ਪ੍ਰਭਾਵਿਤ 08.02.2026 8:05
ਆਸਟ੍ਰੇਲੀਆ ਵਿੱਚ ਕੈਂਸਰ ਮਰੀਜ਼ਾਂ ਨੂੰ ਸਰਕਾਰੀ ਇਲਾਜ ਉਪਲਬਧ ਹੋਣ ਦੇ ਬਾਵਜੂਦ ਵੱਡੇ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਆਦਿਵਾਸੀ ਅਤੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕ ਇਲਾਜ, ਯਾਤਰਾ ਅਤੇ ਰੋਜ਼ਗਾਰ ਨਾਲ ਜੁੜੀਆਂ ਵਾਧੂ ਮੁਸ਼ਕਲਾਂ ਕਾਰਨ ਹੋਰ ਵੀ ਪ੍ਰਭਾਵਿਤ ਹੁੰਦੇ ਹਨ। ਮਾਹਿਰ ਦੱਸਦੇ ਹਨ ਕਿ ਬਿਮਾਰੀ ਦੇ ਨਾਲ-ਨਾਲ ਵਿੱਤੀ ਦਬਾਅ ਅਤੇ ਸਹਾਇਤਾ ਦੀ ਘਾਟ ਮਰੀਜ਼ਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਨ੍ਹਾਂ ਮਸਲਿਆਂ ‘ਤੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
ਖ਼ਬਰਾਂ ਫਟਾਫੱਟ: ਐਲਬਨੀਜ਼ੀ ਦੀ ਇੰਡੋਨੇਸ਼ੀਆ ਯਾਤਰਾ ਤੋਂ ਬਿੱਟੂ ਨਾਲ ਰਾਹੁਲ ਗਾਂਧੀ ਦੀ ਬਹਿਸ ਤੱਕ, ਸੁਣੋ ਇਸ ਹਫਤੇ ਦੀਆਂ ਅਹਿਮ ਖ਼ਬਰਾਂ 06.02.2026 3:42
ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਵਿੱਚ ਸੁਣੋ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦਰਮਿਆਨ ਹੋਈ ਇੱਕ ਇਤਿਹਾਸਕ ਸੰਧੀ ਬਾਰੇ, ਨਾਲ ਹੀ ਨਿਊ ਸਾਊਥ ਵੇਲਸ ਦੀ ਪਹਿਲੀ ਮਹਿਲਾ ਗਵਰਨਰ ਨੂੰ ਦਿੱਤੀ ਗਈ ਸਰਕਾਰੀ ਅੰਤਿਮ ਵਿਦਾਇਗੀ। ਇਸ ਤੋਂ ਇਲਾਵਾ ਜਾਣੋ ਜਪਾਨ ਵਿੱਚ ਆਸਟ੍ਰੇਲੀਆਈ ਸੈਲਾਨੀ ਦੀ ਮੌਤ ਦੀ ਘਟਨਾ ਅਤੇ ਭਾਰਤ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਛਿੜੀ ਤਿੱਖੀ ਸਿਆਸੀ ਬਹਿਸ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
ਖ਼ਬਰਨਾਮਾ: ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਸਮਾਂ ਲੱਗੇਗਾ 06.02.2026 4:13
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੀ ਗਵਰਨਰ ਮਿਸ਼ੇਲ ਬੁਲੌਕ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ 2 ਤੋਂ 3 ਫੀਸਦੀ ਦੇ ਨਿਰਧਾਰਤ ਟੀਚਾ ਦਾਇਰੇ ਵਿੱਚ ਮੁੜ ਵਾਪਸ ਲਿਆਉਣ ਲਈ 2028 ਤੱਕ ਦਾ ਸਮਾਂ ਲੱਗ ਸਕਦਾ ਹੈ। ਸੈਨੇਟ ਐਸਟਿਮੇਟਸ ਸਾਹਮਣੇ ਦਿੱਤੇ ਗਏ ਇਸ ਬਿਆਨ ਨਾਲ ਅਗਲੇ ਕੁਝ ਮਹੀਨਿਆਂ ਵਿੱਚ ਵਿਆਜ ਦਰਾਂ ‘ਚ ਕਟੌਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇਹ ਟਿੱਪਣੀਆਂ ਉਸ ਤੋਂ ਬਾਅਦ ਆਈਆਂ ਹਨ ਜਦੋਂ ਰਿਜ਼ਰਵ ਬੈਂਕ ਨੇ ਇਸ ਹਫ਼ਤੇ, ਦੋ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ...
ਨਸਲਵਾਦ ‘ਤੇ ਖੁੱਲ੍ਹੀ ਗੱਲਬਾਤ ਦੀ ਲੋੜ: 'ਸਮਾਜਿਕ ਏਕਤਾ' ਵਰਗੇ ਲਫਜ਼ਾਂ ਤੋਂ ਅੱਗੇ ਸੋਚਣ ਦੀ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਦੀ ਅਪੀਲ 06.02.2026 11:04
ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਸਿਆਸਤਦਾਨ “ਸਮਾਜਿਕ ਏਕਤਾ” (social cohesion) ਵਰਗੇ ਲਫਜ਼ਾਂ ਦੀ ਵਰਤੋਂ ਕਰਕੇ ਨਸਲਵਾਦ ਜਿਹੀ ਗੰਭੀਰ ਸਮੱਸਿਆ ‘ਤੇ ਸਿੱਧੀ ਗੱਲ ਕਰਨ ਤੋਂ ਬਚ ਰਹੇ ਹਨ। ਉਨ੍ਹਾਂ ਦੇ ਮੁਤਾਬਕ ਆਸਟ੍ਰੇਲੀਆਈ ਸਮਾਜ ਵਿੱਚ ਨਸਲਵਾਦ ਬਾਰੇ ਖੁੱਲ੍ਹ ਕੇ ਗੱਲ ਕਰਨਾ ਅਜੇ ਵੀ ਮੁਸ਼ਕਲ ਮੰਨਿਆ ਜਾਂਦਾ ਹੈ, ਅਤੇ ਨਸਲਵਾਦ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਅਕਸਰ ਵਧੇਰੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੰਜਾਬੀ ਡਾਇਸਪੋਰਾ: ਪੰਜਾਬੀ ਨੌਜਵਾਨ ਦਿਲਪ੍ਰੀਤ ਬਾਜਵਾ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਟੀਮ ਦਾ ਕਪਤਾਨ 06.02.2026 7:53
ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਟੀ20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਦੀ ਟੀਮ ਵਿੱਚ ਕਈ ਭਾਰਤੀ ਮੂਲ ਦੇ ਖਿਡਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਟੀਮ ਦੀ ਕਪਤਾਨੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਸੌਂਪੀ ਗਈ ਹੈ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
‘ਅਪਮਾਨਜਨਕ ਹਰਕਤ’: ਆਸਟ੍ਰੇਲੀਅਨ ਕਲਾਕਾਰ ਦੇ ਆਰਟ ਨਾਲ ਛੇੜਛਾੜ, ਕਥਿਤ Bondi ਹਮਲਾਵਰ ਦੀਆਂ ਤਸਵੀਰਾਂ ਮੈਲਬਰਨ ਵਿੱਚ ਲੱਗੀਆਂ 06.02.2026 4:51
ਵਿਕਟੋਰੀਆ ਪੁਲਿਸ ਮੈਲਬਰਨ ਵਿੱਚ ਲਗੇ ਕਰੀਬ 40 ਅਜਿਹੇ ਪੋਸਟਰਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਵਿੱਚ ਆਰਟਿਸਟ ਪੀਟਰ ਡ੍ਰਿਊ ਦੇ ਅੰਦਾਜ਼ ਦੀ ਨਕਲ ਕਰਦਿਆਂ Bondi ਹਮਲੇ ਦੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਵਰਤੀ ਗਈ ਹੈ। ਮੈਲਬਰਨ ਦੇ Lord Mayor Nicholas Reece ਨੇ ਇਨ੍ਹਾਂ ਪੋਸਟਰਾਂ ਨੂੰ ‘ਬੇਹੱਦ ਅਪਮਾਨਜਨਕ’ ਕਰਾਰ ਦਿੱਤਾ ਹੈ, ਜਦਕਿ ਸਥਾਨਕ ਕੌਂਸਲ ਵੱਲੋਂ ਤਸਵੀਰਾਂ ਹਟਾਈਆਂ ਜਾ ਚੁੱਕੀਆਂ ਹਨ। ਕੀ ਪੋਸਟਰ ਬਣਾਉਣ ਵਾਲਿਆਂ ਨੂੰ ਸਜ਼ਾ ਮਿਲੇਗੀ? ਇਸ ਮਾਮਲੇ ਦਾ ਪੂਰਾ ਵੇਰਵਾ ਸੁਣੋ ਇਸ ਆਡੀਓ...
ਵੱਡੀ ਉਮਰ ਦੇ ਲੋਕਾਂ ਵਿੱਚ ਵਧਦੀ ਫ਼ੋਨ ਵਰਤੋਂ: ਠੱਗੀਆਂ, ਗਲਤ ਜਾਣਕਾਰੀ ਅਤੇ ਦਿਮਾਗੀ ਸਿਹਤ ‘ਤੇ ਪੈ ਸਕਦਾ ਹੈ ਅਸਰ 05.02.2026 9:22
ਜਿੱਥੇ ਹੁਣ ਤੱਕ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੁਣ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜ਼ਿਟਲ ਦੁਨੀਆ ਵਿੱਚ ਧਸਦੇ ਜਾ ਰਹੇ ਹਨ ਅਤੇ ਕਈ ਵਾਰ ਇਹ ਵਧਦੀ ਹੋਈ ਵਰਤੋਂ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਅਕਸਰ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਮਾਜਕ ਸੰਪਰਕਾਂ ਅਤੇ ਮਨੋਰੰਜਨ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਬਜ਼ੁਰਗਾਂ ਨੂੰ ਹੋ ਸਕਣ ਵਾਲੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜ...
ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਹੋਈ 'ਚੋਰੀ' 05.02.2026 7:14
ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖਤ ਹੈਰਾਨੀ ਅਤੇ ਦੁੱਖ ਹੋਇਆ ਹੈ। ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸਕਰੈਪ ਮੈਟਲ ਡੀਲਰਾਂ ਨੂੰ ਸਤਰਕ ਰਹਿਣ ਲਈ ਕਿਹਾ ਹੈ। ਇਹ ਮੂਰਤੀ 2021 ਵਿੱਚ ਭਾਰਤ ਦੀ ਸਰਕਾਰ ਵੱਲੋਂ ਤੋਹਫੇ ਵਿੱਚ ਦਿੱਤੀ ਗਈ ਸੀ, ਜੋ ਸ਼ਾਂਤੀ, ਗੈਰ-ਹਿੰਸਾ ਅਤੇ ਸਾਂਝੀਆਂ ਕਦਰਾਂ ਦਾ ਇੱਕ ਪ੍ਰਤੀਕ ਸੀ।
ਖ਼ਬਰਨਾਮਾ: 'ਟਰੰਪ ਦੇ ਨਵੇਂ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਬਾਰੇ ਆਸਟ੍ਰੇਲੀਆ ਕਰ ਰਿਹਾ ਹੈ ਵਿਚਾਰ', ਵਿਦੇਸ਼ ਮੰਤਰੀ ਪੈਨੀ ਵੋਂਗ 05.02.2026 5:14
ਆਸਟ੍ਰੇਲੀਆਈ ਸਰਕਾਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਤੌਰ ’ਤੇ ਬਣਾਏ ਗਏ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਦੇ ਮਸਲੇ ’ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਟਰੰਪ ਪ੍ਰਸ਼ਾਸਨ ਤੋਂ ਇਸ ਬੋਰਡ ਦੇ ਉਦੇਸ਼ਾਂ ਅਤੇ ਸੰਚਾਲਨ ਸਬੰਧੀ ਹੋਰ ਸਪੱਸ਼ਟੀਕਰਨ ਮੰਗਿਆ ਹੈ। ਇਸ ਸਮੇਤ, ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਪੌਡਕਾਸਟ ਵਿੱਚ ਸੁਣੋ।
How does IVF work in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ IVF ਕਿਵੇਂ ਕੰਮ ਕਰਦਾ ਹੈ? 05.02.2026 9:03
Did you know that IVF is not the first, but in fact the last step in a sequence of fertility treatments? In Vitro Fertilisation is regulated by state and territory laws. It can also be expensive and emotionally challenging. Here’s what to expect when aiming to start a pregnancy with IVF in Australia. - ਜਣਨ ਉਪਚਾਰਾਂ ਵਿੱਚ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਆਖਰੀ ਕਦਮ ਹੈ, ਨਾ ਕਿ ਪਹਿਲਾ। ਇਸਨੂੰ ਰਾਜ ਅਤੇ ਪ੍ਰਦੇਸ਼ ਦੇ...
ਬਾਲੀਵੁੱਡ ਗੱਪਸ਼ੱਪ: ਇਮਤਿਆਜ਼ ਅਲੀ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ 05.02.2026 6:10
ਫ਼ਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸਾਹ ਹੈ। ਉੱਥੇ ਹੀ 2025 ਪੰਜਾਬੀ ਸਿਨੇਮਾ ਲਈ ਰਿਕਾਰਡ ਤੋੜ ਸਾਲ ਸਾਬਤ ਹੋਇਆ, ਜਿੱਥੇ ‘ਸੌਂਕਣ ਸੌਂਕਣੇ-2’ ਸਭ ਤੋਂ ਵੱਧ ਕਮਾਈ ਕਰਕੇ ਟਾਪ ‘ਤੇ ਰਹੀ, ਜਦਕਿ ‘ਸਰਬਾਲਾ ਜੀ’ ਅਤੇ ‘ਅਕਾਰ: ਦਾ ਅਨਕੋਂਕਰਡ’ ਵਰਗੀਆਂ ਫ਼ਿਲਮਾਂ ਨੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅਤੇ ਹੋਰ ਮਨੋਰੰਜਨ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।
ਮਿਲਡੂਰਾ ਵਿੱਚ ਰਿਕਾਰਡ ਤੋੜ ਗਰਮੀ: 48.6 ਡਿਗਰੀ ਤੱਕ ਪਹੁੰਚਿਆ ਪਾਰਾ, ਸਥਾਨਕ ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ਪ੍ਰਭਾਵਿਤ 04.02.2026 7:18
ਆਸਟ੍ਰੇਲੀਆ ਦਿਵਸ ਤੋਂ ਬਾਅਦ ਵਿਕਟੋਰੀਆ ਦੇ ਮਿਲਡੂਰਾ ਸ਼ਹਿਰ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 48.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਖੇਤਰੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੋ ਤੇਜ਼ ਗਰਮੀ ਦੇ ਸਿੱਧੇ ਪ੍ਰਭਾਵ ਹੇਠ ਆ ਰਹੇ ਹਨ। ਐਸਬੀਐਸ ਪੰਜਾਬੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲੋਕ ਇਸ ਅੱਤ ਦੀ ਗਰਮੀ ਨੂੰ ਕਿਵੇਂ ਝੱਲ ਰਹੇ ਹਨ ਅਤੇ ਸਥਾਨਕ ਪੱਧਰ ‘ਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਇ...
Podcasts similares
Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos