SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1695 episodios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

No dejes de visitar la web del podcast y apoyar a su creador: www.sbs.com.au

Autor

SBS

Categoría

News

Web del podcast

www.sbs.com.au

Último episodio

14 de oct. de 2026

¿Dónde escuchar?

Podcasts en la app Replaio Radio Muy pronto

Los podcasts llegarán muy pronto a la app. Instálala ahora y sé el primero en descubrir una forma totalmente nueva de vivir los podcasts

Descárgala en Google Play Instálala gratis Android casi 10 M de descargas · valoración de 4,8 iOS muy pronto

Episodios

ਲੂਨਰ ਨਿਊ ਯੀਅਰ ‘ਚ ਪੰਜਾਬੀ ਤੜਕਾ: ਪਿਆਰ ਅਤੇ ਸੱਭਿਆਚਾਰ ਦਾ ਸੋਹਣਾ ਮੇਲ 18.02.2026

ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ (ਦੋਵੇਂ ਡਾਕਟਰ) 2023 ਵਿੱਚ ਵਿਆਹੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਅਤੇ ਵੀਅਤਨਾਮੀ ਸੱਭਿਆਚਾਰਾਂ ਦਾ ਅਨੋਖਾ ਮੇਲ ਬਣਾ ਰਹੇ ਹਨ। ਜਨੀਨ ਦਾ ਪਰਿਵਾਰ ਲੂਨਰ ਨਿਊ ਯੀਅਰ ਪੰਜਾਬੀ ਤੜਕੇ ਨਾਲ ਮਨਾਉਂਦਾ ਹੈ ਜਿਸ ਵਿੱਚ ਰਾਈਸ ਪੇਪਰ ਰੋਲ ਦੇ ਨਾਲ ਪਰੌਂਠੇ, ਅਤੇ ਵਿਅਤਨਾਮੀ ਲੰਚ ‘ਤੇ ਭੰਗੜੇ ਦੀ ਰੌਣਕ ਉਚੇਚਾ ਸ਼ਾਮਿਲ ਕੀਤੀ ਜਾਂਦੀ ਹੈ। ਸੁਣੋ ਪਿਆਰ ਅਤੇ ਸੱਭਿਆਚਾਰਕ ਸਾਂਝ ਦੀ ਇਹ ਦਿਲਚਸਪ ਕਹਾਣੀ।

ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ 18.02.2026

ਕੋਅਲਿਸ਼ਨ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਐਲਾਨ ਵਿੱਚ ਦੇਰੀ ਦੇ ਸੰਕੇਤਾਂ ਨਾਲ ਰਾਜਨੀਤਿਕ ਗਰਮਾਹਟ ਵਧੀ ਹੈ, ਜਦਕਿ ਸਰਕਾਰ ਨੇ ਬਹੁ-ਸੰਸਕ੍ਰਿਤਿਕ ਭਾਈਚਾਰਿਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸ ਦਰਮਿਆਨ, ਵਾਸ਼ਿੰਗਟਨ ਡੀ.ਸੀ. ਵਿੱਚ ਕੈਪਿਟਲ ਹਿੱਲ ਨੇੜੇ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਮੇਰੀਲੈਂਡਜ਼ ਹਮਲੇ ਨੇ ਮਾਨਸਿਕ ਸਿਹਤ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਇਮਰਾਨ ਖਾਨ ਦੇ ਜੇਲ੍ਹ ਹਾਲਾਤਾਂ ‘ਤੇ ਅੰਤਰਰਾਸ਼ਟਰੀ ਆਵਾਜ਼ਾਂ ਉਠ ਰਹੀਆਂ ਹਨ। ਟੀ-20 ਵਰਲਡ ਕੱ...

ਆਸਟ੍ਰੇਲੀਆਈ ਡਾਲਰ ਨੇ ਪੂਰੇ ਕੀਤੇ 60 ਸਾਲ 18.02.2026

14 ਫ਼ਰਵਰੀ 1966 ਨੂੰ ਆਸਟ੍ਰੇਲੀਆ ਨੇ ਆਪਣੀ ਮੁਦਰਾ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਸੀ। ਇਸ ਦਿਨ ਪੌਂਡ, ਸ਼ਿਲਿੰਗ ਅਤੇ ਪੈਂਸ ਦੀ ਥਾਂ ਡਾਲਰ ਅਤੇ ਸੈਂਟ ਨੂੰ ਅਪਣਾਇਆ ਗਿਆ ਸੀ। ਇਹ ਕਦਮ ਦੇਸ਼ ਦੇ ਆਰਥਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ ਹੈ, ਜਿਸ ਦਾ ਟੀਚਾ ਲੈਣ-ਦੇਣ ਦੀ ਪ੍ਰਣਾਲੀ ਨੂੰ ਹੋਰ ਆਸਾਨ ਅਤੇ ਆਧੁਨਿਕ ਬਨਾਉਣਾ ਸੀ। ਇਸ ਇਤਿਹਾਸਕ ਫੈਸਲੇ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਪਾਕਿਸਤਾਨ ਡਾਇਰੀ: ਰਮਜ਼ਾਨ ਤੋਂ ਪਹਿਲਾਂ ਲਹਿੰਦੇ ਪੰਜਾਬ ਸਰਕਾਰ ਦੀ ਵੱਡੀ ਪਹਿਲ, ਗਰੀਬਾਂ ਲਈ 24 ਘੰਟੇ ਹੈਲਪਲਾਈਨ ਦਾ ਐਲਾਨ 18.02.2026

ਰਮਜ਼ਾਨ ਦੇ ਆਗਮਨ ਤੋਂ ਪਹਿਲਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਗਰੀਬ ਅਤੇ ਘੱਟ ਆਮਦਨ ਵਾਲੇ ਲੋਕਾਂ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮਕਸਦ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ ਆਰਥਿਕ ਤੰਗੀ ਕਾਰਨ ਰੋਜ਼ੇ ਰੱਖਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਹੈਲਪਲਾਈਨ ‘ਤੇ ਸੰਪਰਕ ਕਰਨ ਵਾਲਿਆਂ ਨੂੰ 1000 ਰੁਪਏ ਦੀ ਸਹਾਇਤਾ 24 ਘੰਟਿਆਂ ਦੇ ਅੰਦਰ ਮੁਹੱਈਆ ਕਰਵਾਈ ਜਾਵੇਗੀ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ...

ਪਹਿਲਾਂ ਕੀਮਤਾਂ ਵਧਾ ਕੇ ਫਿਰ ‘ਛੋਟ’ ਦੇਣ ਦੇ ਦੋਸ਼ ਵਿੱਚ ਕੋਲਜ਼ ਉੱਤੇ ACCC ਵੱਲੋਂ ਮੁਕਦਮਾ 17.02.2026

ਆਸਟ੍ਰੇਲੀਆ ਦੀ ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ ਨੇ ਸੁਪਰਮਾਰਕੀਟ ਚੇਨ ਕੋਲਜ਼ ਖ਼ਿਲਾਫ਼ ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁਝ ਉਤਪਾਦਾਂ ‘ਤੇ ਕੀਮਤਾਂ ਪਹਿਲਾਂ ਵਧਾ ਕੇ ਫਿਰ ‘ਛੋਟ’ ਵਜੋਂ ਦਰਸਾਈਆਂ ਗਈਆਂ। ਇਹ ਕੇਸ ਖਪਤਕਾਰ ਕਾਨੂੰਨ ਦੀ ਵਿਆਖਿਆ ‘ਤੇ ਲੰਬੇ ਸਮੇਂ ਤੱਕ ਪੈਣ ਵਾਲਾ ਅਸਰ ਪਾ ਸਕਦਾ ਹੈ ਅਤੇ ਹੋਰ ਰਿਟੇਲਰਾਂ ਲਈ ਵੀ ਮਿਸਾਲ ਬਣ ਸਕਦਾ ਹੈ।

ਖ਼ਬਰਨਾਮਾ: ਐਂਗਸ ਟੇਲਰ ਵੱਲੋਂ ਸਟੀਲ ਅਤੇ ਲੋਹੇ ‘ਤੇ ਕਾਰਬਨ ਟੈਰਿਫ਼ ਦੇ ਸੁਝਾਅ ਦਾ ਵਿਰੋਧ 17.02.2026

ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਸਟੀਲ ਅਤੇ ਲੋਹੇ ਵਰਗੀਆਂ ਵਸਤੂਆਂ ‘ਤੇ ਕਾਰਬਨ ਟੈਰਿਫ਼ ਲਗਾਉਣ ਦੇ ਵਿਚਾਰ ਦਾ ਸਖਤ ਤੌਰ ‘ਤੇ ਵਿਰੋਧ ਕੀਤਾ ਹੈ। ਇਹ ਸੁਝਾਅ ਸਥਾਨਕ ਕਾਰੋਬਾਰਾਂ ਨੂੰ ਵਿਦੇਸ਼ੀ ਮੁਕਾਬਲੇ ਤੋਂ ਸੁਰੱਖਿਅਤ ਕਰਨ ਲਈ ਦਿੱਤਾ ਗਿਆ ਸੀ। ਇਹ ਕਦਮ ਸਰਕਾਰੀ ਸਮੀਖਿਆ ਵਿੱਚ ਸਿਫਾਰਸ਼ ਕੀਤਾ ਗਿਆ, ਜਿਸ ਦੀ ਅਗਵਾਈ ਆਸਟ੍ਰੇਲੀਆਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਫ੍ਰੈਂਕ ਜੋਟਜ਼ੋ ਨੇ ਕੀਤੀ ਸੀ ਅਤੇ ਜਿਸ ਨੂੰ 13 ਫ਼ਰਵਰੀ ਨੂੰ ਜਨਤਕ ਕੀਤਾ ਗਿਆ। ਇਹ ਅਤੇ ਅੱਜ ਦੀਆਂ ਹੋਰ ਖਬਰਾਂ ਲਈ ਸੁਣੋ ਇ...

Listen to the SBS Punjabi full radio program: World Radio Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਰੇਡੀਓ ਦਿਵਸ ਵਿਸ਼ੇਸ਼ 17.02.2026

Tune in to this latest episode of the SBS Punjabi radio program to listen to the World Radio Day special. In this program, meet Amardeep Kaur, who was the voice of All India Radio in the 1990s, and has been hosting on Australian airwaves for the past decade. Also listen to the special feature describing the history and significance of World Radio Day. As always, we bring you the latest news from a...

ਪੰਜਾਬੀ ਡਾਇਰੀ : ਪੰਜਾਬ ਭਾਜਪਾ ਦੇ ਉਪ-ਪ੍ਰਧਾਨ ਅਰਵਿੰਦ ਖੰਨਾ ਅਕਾਲੀ ਦਲ ’ਚ ਹੋਏ ਸ਼ਾਮਿਲ 17.02.2026

ਉਦਯੋਗਪਤੀ ਤੋਂ ਸਿਆਸਤਦਾਨ ਬਣੇ ਅਤੇ ਮੌਜੂਦਾ ਸਮੇਂ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਰਵਿੰਦ ਖੰਨਾ ਨੇ ਭਾਜਪਾ ਤੋਂ ਨਾਤਾ ਤੋੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਜਾਣਕਾਰੀ ਮੁਤਾਬਕ, ਅਰਵਿੰਦ ਖੰਨਾ ਪਿਛਲੇ ਕੁਝ ਸਮੇਂ ਤੋਂ ਭਾਜਪਾ ਦੀ ਸੂਬਾ ਲੀਡਰਸ਼ਿਪ ਦੀ ਕਾਰਜਪ੍ਰਣਾਲੀ ਤੋਂ ਨਾਖੁਸ਼ ਚੱਲ ਰਹੇ ਸਨ। ਇਸੇ ਨਾਰਾਜ਼ਗੀ ਦੇ ਚਲਦਿਆਂ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸਾਬਕਾ ਦਿੱਗਜ ਆਗੂ ਰਹੇ ਖੰਨਾ ਸਾਲ 2022 ਵਿ...

ਜੌਨ ਫਰੈਡਰਿਕ: ਜਿਸ ਨੇ ਆਸਟ੍ਰੇਲੀਆ ਦਾ ਸਭ ਤੋਂ ਵੱਡਾ $900 ਮਿਲੀਅਨ ਦਾ ਘਪਲਾ ਕੀਤਾ 16.02.2026

ਆਸਟ੍ਰੇਲੀਆ ਵਿੱਚ ਹੁਣ ਤੱਕ ਦਾ ਸਭ ਤੋਂ ਵਡਾ ਘਪਲਾ ਕਰ ਕੇ ਗਾਇਬ ਹੋਣ ਵਾਲੇ ਜੌਨ ਫਰੈਡਰਿਕ ਦੀ ਕਹਾਣੀ ਉੱਤੇ Australia's Greatest Conman' ਨਾਮੀ ਡਾਕੂਮੈਂਟਰੀ ਬਣਾਈ ਗਈ ਹੈ। ਫਰੈਡਰਿਕ ਨੇ ਆਸਟ੍ਰੇਲੀਆ ਵਿੱਚ $900 ਮਿਲੀਅਨ ਦਾ ਘੁਟਾਲਾ ਕੀਤਾ ਸੀ। ਉਸ ਦੀ ਕਹਾਣੀ ਬਿਆਨ ਕਰਨ ਵਾਲੀ ਦਸਤਾਵੇਜ਼ੀ ਦਾ ਪ੍ਰੀਮੀਅਰ ਮੰਗਲਵਾਰ, 24 ਫਰਵਰੀ, ਰਾਤ 8:30 ਵਜੇ SBS ਅਤੇ SBS On Demand ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਬਾਰੇ ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...

ਖ਼ਬਰਨਾਮਾ: ਸਿਡਨੀ Bondi Beach ਅੱਤਵਾਦੀ ਹਮਲੇ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਦੀ ਹੋਈ ਅਦਾਲਤ ਵਿੱਚ ਪੇਸ਼ੀ 16.02.2026

ਸਿਡਨੀ ਦੇ Bondi Beach ‘ਤੇ ਹੋਏ ਅੱਤਵਾਦੀ ਹਮਲੇ ਦੇ ਕਥਿਤ ਦੋਸ਼ੀ 24 ਸਾਲਾ ਨਵੀਦ ਅਕਰਮ ਨੂੰ Downing Centre Local Court ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਕੀਤਾ ਗਿਆ। ਉਸ ‘ਤੇ ਕਤਲ ਅਤੇ ਅੱਤਵਾਦ ਸਮੇਤ 59 ਗੰਭੀਰ ਦੋਸ਼ ਲਗੇ ਹਨ। ਡਿਪਟੀ ਚੀਫ਼ ਮੈਜਿਸਟ੍ਰੇਟ ਸ਼ੈਰਨ ਫਰੀਂਏਂਡ ਨੇ ਪੀੜਤਾਂ ਦੀ ਸੁਰੱਖਿਆ ਲਈ ਜਾਰੀ ਹੁਕਮਾਂ ਨੂੰ ਵਧਾਉਂਦਿਆਂ ਉਨ੍ਹਾਂ ਨੂੰ ਆਪਣੀ ਕਹਾਣੀ ਜਨਤਕ ਕਰਨ ਬਾਰੇ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 9 ਅਪਰੈਲ ਨੂੰ ਹੋਵੇਗੀ। ਹੋਰ ਵੇਰਵਿਆਂ ਲਈ ਸੁਣੋ ਆ...

ਨਾਜਾਇਜ਼ ਸ਼ਰਾਬ ਦਰਾਮਦ ਕਰਨ ਦੇ ਕਥਿਤ ਦੋਸ਼ ਵਿੱਚ ਭਾਰਤੀ ਮੂਲ ਦੇ ਦੋ ਆਦਮੀਆਂ ਦਾ ਵੀਜ਼ਾ ਰੱਦ, $29,800 ਦਾ ਜੁਰਮਾਨਾ 16.02.2026

ਆਸਟ੍ਰੇਲੀਆਈ ਬਾਰਡਰ ਫੋਰਸ (ABF) ਨੇ ਸਿਡਨੀ ਵਿੱਚ ਬਿਨਾ ਐਲਾਨ (declaration) ਦੇ ਵਿਦੇਸ਼ੀ ਸ਼ਰਾਬ ਲਿਆਉਣ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਦੋ ਪੁਰਸ਼ਾਂ ’ਤੇ ਕੁੱਲ 29,800 ਡਾਲਰ ਦਾ ਜੁਰਮਾਨਾ ਲਗਾਇਆ ਹੈ। ਅਤੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਏਬੀਐਫ ਮੁਤਾਬਕ ਬੀਅਰ ਦੇ ਡੱਬਿਆਂ ਅੰਦਰ ਵਿਸਕੀ ਦੀਆਂ ਬੋਤਲਾਂ ਲੁਕਾ ਕੇ ਆਯਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੀ ਹਨ ਕਸਟਮ ਨਿਯਮ ਅਤੇ ਕੀ ਹੈ ਪੂਰਾ ਮਾਮਲਾ? ਜਾਣੋ ਇਸ ਪੌਡਕਾਸਟ ਵਿੱਚ।

ਕਲਾ ਅਤੇ ਕਹਾਣੀਆਂ: ਪਾਕਿਸਤਾਨੀ ਗਾਇਕਾ ਨਹੀਦ ਅਖ਼ਤਰ ਦੀ ਸੁਰਾਂ ਨਾਲ ਸਜੀ ਖੂਬਸੂਰਤ ਯਾਤਰਾ 16.02.2026

ਲਹਿੰਦੇ ਪੰਜਾਬ ਦੀ ਹਰਮਨ ਪਿਆਰੀ ਗਾਇਕਾ, ਨਹੀਦ ਅਖ਼ਤਰ ਨੇ ਘੱਟ ਸਮੇਂ ਵਿੱਚ ਹੀ ਪਾਕਿਸਤਾਨ ਫਿਲਮ ਇੰਡਸਟਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਲਈ। ਵੱਡੇ ਨਾਵਾਂ ਦੀ ਮੌਜੂਦਗੀ ਦੇ ਬਾਵਜੂਦ, ਆਪਣੀ ਮਿਹਨਤ ਅਤੇ ਕਲਾ ਦੇ ਬਲਬੂਤੇ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤ ਲਏ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ।

ਸਿਡਨੀ ਦੇ ਭਾਰਤੀ ਬਹੁਤਾਤ ਵਾਲੇ ਗਲੈਨਵੁਡ ਵਿੱਚ ਕਈ ਦੁਕਾਨਾਂ ਦੀ ਤੋੜ-ਭੰਨ ਤੇ ਚੋਰੀ, ਪੁਲਿਸ ਤਫਤੀਸ਼ ਜਾਰੀ: ਜਾਣੋ ਪੂਰਾ ਮਾਮਲਾ 16.02.2026

ਵੈਸਟਰਨ ਸਿਡਨੀ ਦੇ ਗਲੈਨਵੁਡ ਵਿੱਚ ਸਥਿਤ ਦੀਪ ਫੂਡ ਹੱਬ ’ਚ 8 ਫਰਵਰੀ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੋੜ-ਭੰਨ ਕਰਕੇ ਗੱਲੇ ਵਿੱਚੋਂ ਨਕਦੀ ਚੋਰੀ ਕੀਤੀ ਗਈ। ਨਿਊ ਸਾਊਥ ਵੇਲਜ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਨੇੜਲੇ ਏਟੀਐਮ ਤੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਅਤੇ ਹੋਰ ਦੁਕਾਨਾਂ ਦੇ ਤਾਲੇ ਤੋੜਨ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਮਾਲਿਕ ਹਰਜੀਤ ਸਿੰਘ ਅਨੁਸਾਰ ਲਗਭਗ 4000 ਡਾਲਰ ਦਾ ਨੁਕਸਾਨ ਹੋਇਆ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।

Lunar New Year 2026: ਕਿਸ ਜਾਨਵਰ ਨਾਲ ਜੁੜਿਆ ਹੈ ਤੁਹਾਡਾ ਰਾਸ਼ੀ ਚਿੰਨ੍ਹ, ਤੇ ਕੀ ਹਨ ਇਸਦੇ ਮਾਇਨੇ? 15.02.2026

ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ ਲੂਨਰ ਨਿਊ ਯੀਅਰ ਦੀ ਆਰੰਭਤਾ ਇਸ ਵਾਰ 17 ਫਰਵਰੀ 2026 ਨੂੰ ਹੋਣ ਜਾ ਰਹੀ ਹੈ ਤੇ ਕੈਲੰਡਰ ਮੁਤਾਬਿਕ ਇਸ ਸਾਲ ਦੀ ਸਮਾਪਤੀ 5 ਫਰਵਰੀ 2027 ਨੂੰ ਹੋਵੇਗੀ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਫਾਇਰ ਹੌਰਸ ਭਾਵ ਕਿ ਰੈੱਡ ਹੌਰਸ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਰਾਸ਼ੀ ਚੱਕਰ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਨ੍ਹਾਂ 12 ਚਿੰਨ੍ਹਾਂ ਵਿੱਚ ਚੂਹਾ, ਬਲਦ, ਟਾਈਗਰ, ਖਰਗੋਸ਼, ਡਰੈਗਨ, ਸੱਪ,ਘੋੜਾ, ਬ...

ਖ਼ਬਰਾਂ ਫਟਾਫੱਟ: ਲਿਬਰਲ ਪਾਰਟੀ ਤੇ ਵਿਰੋਧੀ ਧਿਰ ਨੂੰ ਮਿਲਿਆ ਨਵਾਂ ਨੇਤਾ, ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਅਤੇ ਆਰਥਿਕ ਦਬਾਅ 13.02.2026

ਇਸ ਹਫ਼ਤੇ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਅੰਦਰ ਨੇਤ੍ਰਿਤਵ ਤਬਦੀਲੀ ਨੇ ਰਾਜਨੀਤਿਕ ਸਰਗਰਮੀਆਂ ਨੂੰ ਤੇਜ਼ ਕੀਤਾ, ਜਦਕਿ ਦੇਸ਼ ਨੇ ਸਟੋਲਨ ਜਨਰੇਸ਼ਨ ਲਈ ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਮੌਕੇ ਪੀੜਤਾਂ ਲਈ 87 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ। ਇਸਦੇ ਨਾਲ ਹੀ ਵਿਆਜ ਦਰਾਂ ਵਿੱਚ ਵਾਧਾ, ਬੈਂਕਾਂ ਦੇ ਵੱਡੇ ਮੁਨਾਫ਼ੇ, ਸਿਡਨੀ ਰੈਲੀ ਦੌਰਾਨ ਪੁਲਿਸ ਕਾਰਵਾਈ ’ਤੇ ਉਠੇ ਸਵਾਲ, ਫਰਸਟ ਨੇਸ਼ਨਜ਼ ਭਾਈਚਾਰੇ ਵਿੱਚ ਸਿਹਤ ਅਸਮਾਨਤਾਵਾਂ ਅਤੇ ਪਰਥ ਵਿੱਚ ਸੁਰੱਖਿਆ ਸੰਬੰਧੀ ਮਾਮਲਾ ਵੀ ਚਰਚਾ ਵਿੱਚ ਰ...

World Radio Day: 'Radio is a therapy for migrants', radio presenter Amardeep Kaur - ਵਿਸ਼ਵ ਰੇਡੀਓ ਦਿਵਸ: 'ਪਰਵਾਸੀਆਂ ਦੇ ਲਈ ਇੱਕ ਥੈਰੇਪੀ ਹੈ ਰੇਡੀਓ', ਰੇਡੀਓ ਪੇਸ਼ਕਾਰ ਅਮਰਦੀਪ ਕੌਰ 13.02.2026

"This is Jalandhar centre of All India Radio.” For many Punjabis, this familiar phrase was a staple of 1990s radio. This World Radio Day, SBS Punjabi connects with the voice behind that iconic introduction: Amardeep Kaur. Now a prominent figure in the Australian Punjabi community, Amardeep was seeking a sense of home when she joined Harman Radio, one of Australia’s first private 24/7 Punjabi-langu...

ਖ਼ਬਰਨਾਮਾ: ਐਂਗਸ ਟੇਲਰ ਬਣੇ ਫੈਡਰਲ ਵਿਰੋਧੀ ਧਿਰ ਦੇ ਨਵੇਂ ਨੇਤਾ, ਜੇਨ ਹਿਊਮ ਬਣੀ ਉਪ ਨੇਤਾ 13.02.2026

ਲਿਬਰਲ ਪਾਰਟੀ ਰੂਮ ਵਿੱਚ ਹੋਏ ਫੇਰਬਦਲ ਤੋਂ ਬਾਅਦ ਐਂਗਸ ਟੇਲਰ ਨੇ 34 ਵੋਟਾਂ ਨਾਲ ਸੁਜ਼ਨ ਲੀ ਨੂੰ ਹਰਾ ਕੇ ਫੈਡਰਲ ਵਿਰੋਧੀ ਧਿਰ ਦੇ ਨੇਤਾ ਵਜੋਂ ਕਮਾਨ ਸੰਭਾਲ ਲਈ ਹੈ। ਸੈਨੇਟਰ ਜੇਨ ਹਿਊਮ ਹੁਣ ਵਿਰੋਧੀ ਧਿਰ ਦੀ ਨਵੀਂ ਉਪ ਨੇਤਾ ਬਣ ਗਈ ਹੈ, ਜਿਨ੍ਹਾਂ ਨੇ ਟੇਡ ਓ'ਬ੍ਰਾਇਨ ਨੂੰ ਮਾਤ ਦਿੱਤੀ ਹੈ। ਇਹ ਅਤੇ ਹੋਰ ਖਬਰਾਂ ਦੇ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

World Radio Day: History, significance and celebrations - ਵਿਸ਼ਵ ਰੇਡੀਓ ਦਿਵਸ: ਇਤਿਹਾਸ ਅਤੇ ਮਹੱਤਵ 13.02.2026

February 13 is World Radio Day, which celebrates the radio as a way of educating people, providing information, and promoting freedom of expression across cultures. - 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। 1946 ਇਸ ਤਰੀਖ਼ ਨੂੰ ਹੀ ਸੰਯੁਕਤ ਰਾਸ਼ਟਰ (United Nations) ਦੀ ਅੰਤਰਰਾਸ਼ਟਰੀ ਪ੍ਰਸਾਰਣ ਸੇਵਾ ਸਥਾਪਿਤ ਹੋਈ ਸੀ। ਹਰ ਸਾਲ ਇਸ ਦਿਨ ਨੂੰ ਰੇਡੀਓ ਜ਼ਰੀਏ ਲੋਕਾਂ ਨੂੰ ਸਿੱਖਿਅਤ ਕਰਨ, ਜਾਣਕਾਰੀ ਪ੍ਰਦਾਨ ਕਰਨ ਅਤੇ ਸਭਿਆਚਾਰਾਂ ਵਿੱਚ ਪ੍ਰ...

ਵਿਸ਼ਵ ਰੇਡੀਓ ਦਿਵਸ: ਐਸਬੀਐਸ ਪੰਜਾਬੀ ਰੇਡੀਓ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ 13.02.2026

1992 ਵਿੱਚ ਆਸਟ੍ਰੇਲੀਆ ਆਏ ਸ਼ਾਮ ਕੁਮਾਰ ਨੇ ਐਸਬੀਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਮੁੜ ਤੋਂ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਨਾਲ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਕਾਇਮ ਕੀਤੀ। ਸੁਣੋ ਸ਼ਾਮ ਕੁਮਾਰ ਨਾਲ ਕੀਤੀ ਇਹ ਗੱਲਬਾਤ ਜਿਸ ਵਿੱਚ ਉਹ ਪੰਜਾਬੀ ਪ੍ਰੋਗਰਾਮ ਨਾਲ ਨਿਭਾਈ ਆਪਣੀ ਤਿੰਨ ਦਹਾਕਿਆਂ ਤੋਂ ਵੱਧ ਲੰਬੀ ਸਾਂਝ ਅਤੇ ਤਜਰਬਿਆਂ ਬਾਰੇ ਗੱਲਬਾਤ ਕਰਦੇ ਹਨ।

ਪੰਜਾਬੀ ਡਾਇਸਪੋਰਾ: ਅਮਰੀਕਾ ਵਿੱਚ ਮਾਰੇ ਤਾਜ਼ਾ ਇਮੀਗ੍ਰੇਸ਼ਨ ਛਾਪਿਆਂ ਦੌਰਾਨ 90 ਭਾਰਤੀ ਗ੍ਰਿਫ਼ਤਾਰ, 30 ਪੰਜਾਬੀ ਵੀ ਸ਼ਾਮਿਲ 13.02.2026

ਅਮਰੀਕਾ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਤਾਜ਼ਾ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ 90 ਭਾਰਤੀਆਂ ਵਿੱਚੋਂ 30 ਪੰਜਾਬੀ ਹਨ ਅਤੇ ਜਾਣਕਾਰੀ ਮੁਤਾਬਕ ਬਹੁਤਿਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਬੰਧਤ ਹੋਰ ਅਹਿਮ ਅਪਡੇਟਸ ਸੁਣੋ ਸਾਡੇ ਪੋਡਕਾਸਟ ਵਿੱਚ।

World Radio Day 2024: Celebrating the journey from Radio to Digital - ਵਿਸ਼ਵ ਰੇਡੀਓ ਦਿਵਸ: ਖਬਰਾਂ, ਜਾਣਕਾਰੀ ਤੇ ਮਨੋਰੰਜਨ ਦਾ ਬਦਲਦਾ ਚਿਹਰਾ 12.02.2026

Every year on February 13, World Radio Day celebrates this powerful medium that has stood the test of time for over a century. From radio to the multi-media platform of podcasts, let's explore the journey of this ever-evolving form of audio storytelling, news and entertainment. - ਅੱਜ ਜਿਸ ਤਰ੍ਹਾਂ ਹਰ ਹੱਥ 'ਚ ਮੋਬਾਈਲ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਇੱਕ ਸਮੇਂ ਹਰ ਘਰ 'ਚ ਇੱਕ ਰੇਡੀਓ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡ...

ਖ਼ਬਰਨਾਮਾ: ਐਂਗਸ ਟੇਲਰ ਨੇ ਸੁਜ਼ਨ ਲੀ ਵਿਰੁੱਧ ਲਿਬਰਲ ਲੀਡਰਸ਼ਿਪ ਚੁਣੌਤੀ ਕੀਤੀ ਪੇਸ਼ 12.02.2026

ਲਿਬਰਲ ਸੰਸਦ ਮੈਂਬਰ ਐਂਗਸ ਟੇਲਰ ਨੇ ਅਧਿਕਾਰਤ ਤੌਰ ‘ਤੇ ਲਿਬਰਲ ਲੀਡਰਸ਼ਿਪ ਲਈ ਆਪਣੀ ਚੁਣੌਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸੁਜ਼ਨ ਲੀ ਦੇ ਅਹੁਦੇ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਮਿਲ ਗਿਆ ਹੈ। ਇਸ ਵਿਕਾਸ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਸਾਡੇ ਪੌਡਕਾਸਟ ਵਿੱਚ।

ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ‘ਪ੍ਰਾਈਮਰੀ ਐਥਿਕਸ' ਰਾਹੀਂ ਨੈਤਿਕ ਸੋਚ ਦਾ ਵਿਕਾਸ 12.02.2026

'ਪ੍ਰਾਈਮਰੀ ਐਥਿਕਸ' ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਚੱਲਣ ਵਾਲਾ ਇੱਕ ਸੁਤੰਤਰ ਗੈਰ-ਮੁਨਾਫ਼ਾ ਪ੍ਰੋਗਰਾਮ ਹੈ, ਜੋ ਵਿਦਿਆਰਥੀਆਂ ਨੂੰ ਨੈਤਿਕਤਾ ਅਤੇ ਆਲੋਚਨਾਤਮਕ ਸੋਚ ਸਿਖਾਉਂਦਾ ਹੈ। ਕਹਾਣੀਆਂ, ਸਵਾਲ-ਜਵਾਬ ਅਤੇ ਗੱਲਬਾਤ ਦੇ ਮਾਧਿਅਮ ਨਾਲ ਇਹ ਬੱਚਿਆਂ ਵਿੱਚ ਤਰਕਸ਼ੀਲ ਵਿਚਾਰਧਾਰਾ, ਆਪਣੇ ਵਿਚਾਰ ਸਾਂਝੇ ਕਰਨ ਅਤੇ ਉਨ੍ਹਾਂ ਦਾ ਸਪਸ਼ਟ ਸਮਰਥਨ ਕਰਨ ਦੀ ਯੋਗਤਾ ਪੈਦਾ ਕਰਦਾ ਹੈ। ਫੈਜ਼ਾ ਤੁਨਕੈ ਵਰਗੇ ਸਮਰਪਿਤ ਵੋਲੰਟੀਅਰ ਅਧਿਆਪਕ ਇਸ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਬੱਚਿਆਂ...

ਬਾਲੀਵੁੱਡ ਗਪਸ਼ਪ: ਪੰਜਾਬੀ ਫਿਲਮ 'ਡੀਐਸਪੀ ਦੇਵ 2' ਦੇ ਮੁੱਖ ਕਿਰਦਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਦਿਖਾਇਆ ਜੋਸ਼, ਟ੍ਰੇਲਰ ਰਿਲੀਜ਼ 12.02.2026

ਪੰਜਾਬੀ ਫਿਲਮ 'ਡੀਐਸਪੀ ਡੇਵ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਆਪਣੇ ਉਤਸ਼ਾਹ ਦਾ ਇਜ਼ਹਾਰ ਕੀਤਾ ਹੈ। ਇਸਦੇ ਨਾਲ ਹੀ ਪੰਜਾਬੀ ਗਾਇਕ ਏ ਪੀ ਢਿੱਲੋਂ ਓਟੀਟੀ ਦੇ ਇੱਕ ਪ੍ਰਸਿੱਧ ਪ੍ਰੋਗ੍ਰਾਮ ਵਿੱਚ ਨਜ਼ਰ ਆਏ ਅਤੇ ਆਪਣੇ ਜੀਵਨ ਸਫ਼ਰ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਇਹ ਅਤੇ ਹੋਰ ਮਨੋਰੰਜਨ ਨਾਲ ਭਰੀਆਂ ਖਬਰਾਂ ਲਈ ਸੁਣੋ ਬਾਲੀਵੁੱਡ ਗੁਪਸ਼ਪ।

ਵਿਆਜ ਦਰ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ‘ਕੈਪੀਟਲ ਗੇਨ ਟੈਕਸ’ ਮੁੜ ਸੁਰਖੀਆਂ ਵਿੱਚ 11.02.2026

ਵਿਆਜ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਰਕਾਰ ਤੋਂ ਕੈਪਿਟਲ ਗੇਨ ਟੈਕਸ ਛੋਟ ‘ਤੇ ਮੁੜ ਵਿਚਾਰ ਕੀਤੇ ਜਾਣ ਦੀ ਮੰਗ ਉੱਭਰ ਰਹੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਛੋਟ ਅਮੀਰ ਆਸਟ੍ਰੇਲੀਆਈਆਂ ਨੂੰ ਵੱਧ ਫਾਇਦਾ ਪਹੁੰਚਾਉਂਦੀ ਹੈ। ਆਖ਼ਿਰ ਕੈਪਿਟਲ ਗੇਨ ਟੈਕਸ ਹੈ ਕੀ, ਅਤੇ ਜੇ ਇਸ ਵਿੱਚ ਤਬਦੀਲੀ ਆਉਂਦੀ ਹੈ, ਤਾਂ ਕਿਸ ਵਰਗ ‘ਤੇ ਇਸਦਾ ਕਿਹੋ ਜਿਹਾ ਅਸਰ ਪਵੇਗਾ? ਇਹ ਅਤੇ ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

Escucha el podcast SBS Punjabi - ਐਸ ਬੀ ਐਸ ਪੰਜਾਬੀ en Replaio

Radio y podcasts en una sola app - gratis y sin registro. Instálala hoy y no te pierdas el estreno

Descárgala en Google Play

Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos