uk

SBS

SBS Punjabi - ਐਸ ਬੀ ਐਸ ਪੰਜਾਬੀ

News PA ↓ Епізодів: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Автор

SBS

Категорія

News

Сайт подкасту

www.sbs.com.au

Останній епізод

10 лип 2026

Де слухати?

Подкасти в застосунку Replaio Radio Уже незабаром

Подкасти незабаром з'являться в застосунку. Встановіть уже зараз і першими побачте зовсім новий погляд на подкасти

Завантажити з Google Play Встановіть безкоштовно Android майже 10 млн завантажень · рейтинг 4,8 iOS незабаром

Епізоди

'Will you ban doctors or teachers?' Anne Aly questions Liberal's migration policy - ਸੰਘੀ ਮੰਤਰੀ ਐਨ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ 16.04.2026

Dr Anne Aly, Federal Minister for Multicultural Affairs, has questioned the opposition’s proposed migration policy, asking whether it could exclude essential workers such as doctors, nurses and teachers. “You cannot predetermine the contribution a person is going to make to this country simply based on their ethnicity, skin colour and which country they come from,” she said, responding to the Libe...

ਖ਼ਬਰਨਾਮਾ: ਜੀਲੋਂਗ ਤੇਲ ਰਿਫਾਈਨਰੀ ‘ਚ ਭਿਆਨਕ ਅੱਗ, ਪੈਟਰੋਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ 16.04.2026

ਆਸਟ੍ਰੇਲੀਆ ਦੀਆਂ ਬਚੀਆਂ ਹੋਈਆਂ ਦੋ ਆਖਰੀ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਨੂੰ ਵੱਡਾ ਨੁਕਸਾਨ ਹੋਇਆ ਹੈ ਜਦੋਂ Viva Energy Group ਦੀ ਜੀਲੋਂਗ ਨੇੜੇ ਸਥਿਤ ਸਾਈਟ ‘ਤੇ ਭਿਆਨਕ ਅੱਗ ਲੱਗ ਗਈ। ਬੁੱਧਵਾਰ ਦੇਰ ਰਾਤ ਵਿਕਟੋਰੀਆ ਦੇ ਕਾ-ਰਾਇਓ (Corio) ਫੈਸਿਲਟੀ ‘ਚ ਕਈ ਧਮਾਕਿਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਹਿੱਸੇ ਗੰਭੀਰ ਇੰਧਨ ਘਾਟ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਦੇ ਅ...

ਬਾਲੀਵੁੱਡ ਗੱਪਸ਼ੱਪ: ਜਾਣੋ, ਕੀ ਨਵਾਂ ਤੇ ਵੱਖਰਾ ਦਿਖਾਇਆ ਜਾ ਰਿਹਾ ਹੈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ 16.04.2026

ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਬਣਾਈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ ਕਾਫੀ ਕੁੱਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣੋ ਇਸ ਬਾਰੇ ਅਤੇ ਫਿਲਮੀ ਜਗਤ ਨਾਲ ਜੁੜੀਆਂ ਅਨੇਕਾਂ ਹੋਰ ਖਬਰਾਂ, ਸਾਡੇ ਇਸ ਪੌਡਕਾਸਟ ਵਿੱਚ...

Rani Rampal backs cross-country team, calls on migrant girls to 'dream big' - ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ 16.04.2026

Speaking to SBS Punjabi at the 38th Australian Sikh Games, former Indian women’s hockey captain Rani Rampal said she is proud to be an ambassador for the Hockey One League team Melbourne Cobras and urged migrant girls to believe in their dreams. She added that the team will include players from both Australia and India, which she believes will strengthen hockey ties between the two countries. - 38...

Australia's Niue Island Community Honours ANZAC Pioneers - SBS Examines: ਆਸਟ੍ਰੇਲੀਆ ਵਿੱਚ ਨਿਊਏ ਟਾਪੂ ਦਾ ਭਾਈਚਾਰਾ ਐਨਜ਼ੈਕ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ 16.04.2026

Forgotten ANZACs from the Pacific Island of Niue. Descendants recall the tragedy filled journey of 150 volunteers, from an isolated tropical atoll, who were thrust into the cauldron of World War I. - ਪੈਸਿਫਿਕ ਟਾਪੂ 'ਨਿਊਏ' ਦੇ ਭੁੱਲੇ ਹੋਏ ਐਨਜ਼ੈਕ ਸੈਨਿਕਾਂ ਦੀ ਕਹਾਣੀ। ਉਨ੍ਹਾਂ ਦੇ ਵਾਰਸ 150 ਸਵੈਸੇਵਕਾਂ ਦੀ ਉਸ ਮੁਸ਼ਕਲ ਯਾਤਰਾ ਨੂੰ ਯਾਦ ਕਰਦੇ ਹਨ, ਜੋ ਇੱਕ ਦੂਰ-ਦਰਾਜ਼ ਟਰਾਪਿਕਲ ਟਾਪੂ ਤੋਂ ਨਿਕਲ ਕੇ ਪਹਿਲੇ ਵਿਸ਼ਵ ਯੁੱਧ ਦੀ ਜੰਗ ਵਿੱਚ ਸ਼ਾਮਲ...

ਪੰਜਾਬ ਵਿੱਚ ਬੇਅਦਬੀ ਨੂੰ ਰੋਕਣ ਲਈ ਪਾਸ ਹੋਇਆ ਸਖਤ ਸਜ਼ਾਵਾਂ ਵਾਲਾ ਬਿੱਲ 15.04.2026

ਪੰਜਾਬ ਵਿੱਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਬੀਤੀ 13 ਅਪ੍ਰੈਲ ਨੂੰ ਸਖ਼ਤ ਸਜ਼ਾਵਾਂ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜੋ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨੀ ਰੂਪ ਅਖਤਿਆਰ ਕਰ ਲਵੇਗਾ। ਇਸ ਬਿੱਲ ਵਿੱਚ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਸਮੇਤ ਸਾਜਿਸ਼ ਕਰਤਾਵਾਂ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਸਖ਼ਤ ਕਾਰਵਾਈਆਂ ਦਾ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਇਸ ਬਿੱਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਸਟੇਟ ਬਿੱਲ ਹ...

ਭਾਰਤ ਵਿੱਚ ਸ਼ੁਰੂ ਹੋ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ 15.04.2026

ਭਾਰਤ 16 ਅਪ੍ਰੈਲ 2026 ਤੋਂ ਆਪਣੀ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਸ਼ੁਰੂ ਕਰ ਰਿਹਾ ਹੈ ਅਤੇ ਇਸ ਦੇ ਲਈ ਕਰੀਬ 2 ਅਰਬ ਆਸਟ੍ਰੇਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਅਨੁਮਾਨਿਤ 1.4 ਅਰਬ ਆਬਾਦੀ ਦੇ ਮੁਲਕ ਭਾਰਤ ਵਿੱਚ ਇਹ ਜਨਗਣਨਾ 2 ਪੜਾਵਾਂ ਵਿੱਚ ਹੋਵੇਗੀ ਅਤੇ 1930 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਜਾਤੀ ਨੂੰ ਇਸ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਇਸ ਪ੍ਰਕ੍ਰਿਆ ਦੇ ਡਿਜੀਟਲੀਕਰਨ ਤੋਂ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠੇ ਹਨ, ਪਰ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ...

ਖ਼ਬਰਨਾਮਾ: ਗਲੋਬਲ ਅਰਥਵਿਵਸਥਾ ‘ਤੇ ਜੰਗ ਦਾ ਅਸਰ, ਆਸਟ੍ਰੇਲੀਆ ਵਿੱਚ ਵੱਧ ਰਹੀਆਂ ਚੁਣੌਤੀਆਂ 15.04.2026

ਮਿਡਲ ਈਸਟ ਸੰਘਰਸ਼ ਕਾਰਨ ਗਲੋਬਲ ਅਰਥਵਿਵਸਥਾ ‘ਤੇ ਦਬਾਅ ਵਧ ਰਿਹਾ ਹੈ ਅਤੇ ਇਸਦਾ ਅਸਰ ਆਸਟ੍ਰੇਲੀਆ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦੇਸ਼ ਅੰਦਰ ਸਮਾਜਿਕ ਤਣਾਅ, ਰਾਜਨੀਤਿਕ ਵਾਦ-ਵਿਵਾਦ ਅਤੇ ਹਵਾਈ ਯਾਤਰਾ ਖਰਚਾਂ ਵਿੱਚ ਵਾਧਾ ਵੀ ਸਾਹਮਣੇ ਆ ਰਿਹਾ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ....

ਗੱਠਜੋੜ ਦੀ 'ਆਸਟ੍ਰੇਲੀਆਈ ਕਦਰਾਂ-ਕੀਮਤਾਂ' ਦਾ ਪ੍ਰਦਰਸ਼ਨ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੀ ਆਲੋਚਨਾ 15.04.2026

ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਆਪਣੀ ਪਰਵਾਸ ਯੋਜਨਾ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕਹੀ ਹੈ ਜੋ "ਆਸਟ੍ਰੇਲੀਆਈ ਕਦਰਾਂ-ਕੀਮਤਾਂ" ਦਾ ਪ੍ਰਦਰਸ਼ਨ ਨਹੀਂ ਕਰਦੇ ਹਨ। ਇਸ ਯੋਜਨਾ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਅਤੇ ਮੌਜੂਦਾ ਲੇਬਰ ਸਰਕਾਰ ਦੇ ਨਾਲ ਨਾਲ ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਇਸ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ। ਕੀ ਹੈ ਇਹ ਨੀਤੀ ਅਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...

ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ 15.04.2026

ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।

ਪਾਕਿਸਤਾਨ ਡਾਇਰੀ: ਮਰਹੂਮ ਆਸ਼ਾ ਭੋਸਲੇ ਬਾਰੇ ਖ਼ਬਰ ਅਤੇ ਸਮੱਗਰੀ ਚਲਾਉਣ 'ਤੇ ਨਿਊਜ਼ ਚੈਨਲ ਨੂੰ ਨੋਟਿਸ 15.04.2026

ਪਾਕਿਸਤਾਨ ਦੀ ਮੀਡੀਆ ਨਿਗਰਾਨ ਸੰਸਥਾ PEMRA ਨੇ ਜੀਓ ਨਿਊਜ਼ ਚੈਨਲ ਨੂੰ ਆਸ਼ਾ ਭੋਸਲੇ ਦੇ ਦੇਹਾਂਤ ਨਾਲ ਜੁੜੀ ਖ਼ਬਰ ਦੌਰਾਨ ‘ਭਾਰਤੀ ਸਮੱਗਰੀ’ ਪ੍ਰਸਾਰਿਤ ਕਰਨ ਦੇ ਦੋਸ਼ਾਂ ‘ਤੇ ਸ਼ੋ-ਕਾਜ ਨੋਟਿਸ ਜਾਰੀ ਕੀਤਾ ਹੈ। 2018 ਤੋਂ ਲਾਗੂ ਪਾਬੰਦੀ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਐਂਗਸ ਟੇਲਰ ਵੱਲੋਂ 'ਸਖ਼ਤ ਜਾਂਚ ਅਤੇ ਡਿਪੋਰਟੇਸ਼ਨ' ਅਧਿਕਾਰਾਂ ਨਾਲ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦਾ ਸੰਕੇਤ 14.04.2026

ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੀ ਮਾਈਗ੍ਰੇਸ਼ਨ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ ਹੈ। ਸਰਕਾਰ ਬਣਨ 'ਤੇ ਉਹ ਕਿੰਨੇ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਗੇ, ਇਸ ਗਿਣਤੀ ਦਾ ਸਪੱਸ਼ਟ ਜ਼ਿਕਰ ਕੀਤੇ ਬਿਨਾਂ ਉਹਨਾਂ ਨੇ ਤਿੰਨ ਮੁੱਖ ਉਪਾਅ ਦੱਸੇ ਜੋ ਉਹ ਲਾਗੂ ਕਰਨਾ ਚਾਹੁੰਦੇ ਹਨ। ਇਹਨਾਂ ਵਿੱਚ ਆਸਟ੍ਰੇਲੀਆਈ ਕਦਰਾਂ-ਕੀਮਤਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੇ ਕੇਂਦਰ ਵਿੱਚ ਰੱਖਣਾ ਅਤੇ ਇਹਨਾਂ ਦੀ ਉਲੰਘਣਾ ਕਰਨ 'ਤੇ ਦੇਸ਼ ਨਿਕਾਲਾ ਦੇਣਾ, ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਕਰ...

38th Australian Sikh Games: Community raised $23,525 for the Royal Children's Hospital - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ 14.04.2026

At the 38th Australian Sikh Games, attendees raised $23,525 for the Royal Children’s Hospital. The event attracted over 200,000 people and celebrated not only sports and sportsmanship, but also the richness of culture. Many volunteers contributed through ‘seva’ (selfless service) by providing langar (community meals), while others organised stalls to support various charitable causes. Find out mor...

ਪੰਜਾਬੀ ਡਾਇਰੀ : ਬੇਅਦਬੀਆਂ ਵਿਰੁੱਧ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ 14.04.2026

ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਬਿੱਲ ਪਾਸ ਕਰਨ ਲਈ ਅੱਜ 13 ਅਪਰੈਲ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਪੇਸ਼ ਕੀਤਾ ਜਾਵੇਗਾ। ਬਿੱਲ ਨੂੰ ਲੈ ਕੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਆਪੋ-ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਮੰਤਰੀ ਮੰਡਲ ਦ...

ਖ਼ਬਰਨਾਮਾ: ਹੋਰਮੁਜ਼ ਜਲਮਾਰਗ ਤਣਾਅ ਵਧਿਆ, ਆਸਟ੍ਰੇਲੀਆ ਨੇ ਅਮਰੀਕੀ ਨਾਕਾਬੰਦੀ ਤੋਂ ਦੂਰੀ ਬਣਾਈ 13.04.2026

ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਹੋਰਮੁਜ਼ ਜਲਮਾਰਗ ਵਿੱਚ ਜਹਾਜ਼ ਤਾਇਨਾਤ ਕਰਨ ਦੀ ਯੋਜਨਾ ਨਹੀਂ ਬਣਾ ਰਹੀ, ਜਦਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਨਾਕਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਮੁਤਾਬਕ, ਆਸਟ੍ਰੇਲੀਆ ਨੂੰ ਇਸ ਸੰਬੰਧ ਵਿੱਚ ਅਮਰੀਕਾ ਵੱਲੋਂ ਕੋਈ ਰਸਮੀ ਬੇਨਤੀ ਪ੍ਰਾਪਤ ਨਹੀਂ ਹੋਈ। ਇਸ ਦੌਰਾਨ, ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਹੈ ਕਿ ਉਹ ਸੋਮਵਾਰ ਸਵੇਰੇ 10 ਵਜੇ (ਅਮਰੀਕੀ ਸਮੇਂ) ਅਤੇ ਸਿਡਨੀ ਸਮੇਂ ਅਨੁਸਾਰ 1...

ਮਹਾਨ ਗਾਇਕਾ ਆਸ਼ਾ ਭੋਸਲੇ ਨੂੰ ਸ਼ਰਧਾਂਜਲੀ: ਇੱਕ ਅਮਰ ਸੁਰ, ਜੋ ਪੰਜਾਬੀ ਦਿਲਾਂ ਵਿੱਚ ਵੱਸ ਗਈ 13.04.2026

ਇਸ ਸਮੇਂ ਸੰਗੀਤ ਜਗਤ ਭਾਰੀ ਸੋਗ ਵਿੱਚ ਹੈ ਕਿਉਂਕਿ ਪ੍ਰਸਿੱਧ ਭਾਰਤੀ ਪਲੇਬੈਕ ਗਾਇਕਾ ਆਸ਼ਾ ਭੋਸਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਆਵਾਜ਼ ਨੇ ਕਈ ਪੀੜ੍ਹੀਆਂ, ਭਾਸ਼ਾਵਾਂ ਅਤੇ ਸਰਹੱਦਾਂ ਨੂੰ ਪਾਰ ਕਰਦਿਆਂ ਇੱਕ ਅਨੋਖੀ ਸੰਗੀਤਕ ਵਿਰਾਸਤ ਛੱਡੀ ਹੈ। ਸੱਤ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਹਜ਼ਾਰਾਂ ਗੀਤ ਗਾਏ, ਜੋ ਹਿੰਦੀ, ਮਰਾਠੀ, ਬੰਗਾਲੀ ਅਤੇ ਅਨੇਕਾਂ ਹੋਰ ਭਾਸ਼ਾਵਾਂ ਵਿੱਚ ਹਨ। ਪੰਜਾਬੀ ਦਰਸ਼ਕਾਂ ਲਈ ਉਨ੍ਹਾਂ ਦੀ ਆਵਾਜ਼ ਖਾਸ ਰਹੀ, ਕਦੇ ਖੁਸ਼ੀ ਨਾਲ ਭਰੀ,...

Interview with Pakistani Punjabi poet and writer Safia Hayat - ਸਰਹੱਦਾਂ ਪਾਰ ਗੂੰਜਦੀ ਆਵਾਜ਼: ਪਾਕਿਸਤਾਨੀ ਕਵਿਤਰੀ ਸਫੀਆ ਹਯਾਤ ਦੀ ਜ਼ਿੰਦਗੀ ਅਤੇ ਸਾਹਿਤਕ ਯਾਤਰਾ 13.04.2026

Punjabi poet and writer Safia Hayat talks about her personal life and passion for literature. Click on the audio icon to listen to this interview by our Pakistan-based correspondent Masood Mallhi. - ਭਾਰਤ ਦੇ ਪੰਜਾਬ ਵਿੱਚ ਜੰਮੀ ਕਵਿਤਰੀ ਅਤੇ ਲੇਖਕ ਸਫੀਆ ਹਯਾਤ ਹੁਣ ਲਹਿੰਦੇ ਪੰਜਾਬ ਵਿੱਚ ਵਸਦੀ ਹੈ ਅਤੇ ਉਨ੍ਹਾਂ ਦੀ ਲਿਖਤ ਦੋਵਾਂ ਪਾਸਿਆਂ, ਚੜਦੇ ਅਤੇ ਲਹਿੰਦੇ ਪੰਜਾਬ, ਵਿੱਚ ਪ੍ਰਸਿੱਧ ਹੋ ਰਹੀ ਹੈ। ਪੰਜਾਬੀ, ਉਰਦੂ ਅਤੇ ਹਿੰਦੀ ਰਾਹੀਂ ਸਭਿਆਚਾਰ ਦਾ ਪ...

'ਕੇਟਾਮਾਈਨ ਕੁਈਨ' ਜਸਵੀਨ ਸੰਘਾ ਨੂੰ ਫਰੈਂਡਸ ਪ੍ਰੋਗਰਮ ਦੇ ਅਦਾਕਾਰ ਪੈਰੀ ਮੌਤ ਮਾਮਲੇ ‘ਚ ਹੋਈ 15 ਸਾਲ ਦੀ ਜੇਲ੍ਹ 13.04.2026

ਟੀਵੀ ਸ਼ੋਅ ਫ੍ਰੈਂਡਜ਼ ਦੇ ਸਿਤਾਰੇ ਮੈਥਿਊ ਪੈਰੀ ਦੀ 2023 ਵਿੱਚ ਕੇਟਾਮਾਈਨ ਓਵਰਡੋਜ਼ ਨਾਲ ਮੌਤ ਦੇ ਮਾਮਲੇ ਵਿੱਚ ਉਸ ਦੇ ਦਵਾਈ ਸਪਲਾਇਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। “ਕੇਟਾਮਾਈਨ ਕੁਈਨ” ਵਜੋਂ ਜਾਣੀ ਜਾਣ ਵਾਲੀ ਜਸਵੀਨ ਸੰਘਾ ਨੂੰ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸੇ ਦੌਰਾਨ, ਪੈਰੀ ਦੇ ਨਿੱਜੀ ਸਹਾਇਕ ਕੇਨੇਥ ਇਵਾਮਾਸਾ ਅਤੇ ਜਾਣ-ਪਛਾਣ ਵਾਲੇ ਏਰਿਕ ਫਲੈਮਿੰਗ ਨੇ ਸਾਜ਼ਿਸ਼ ਦੇ ਦੋਸ਼ ਮੰਨ ਲਏ ਹਨ, ਜਦਕਿ ਮੁੱਖ ਡਾਕਟਰ ਸਾਲਵਾਡੋਰ ਪਲਾਸੇਂਸ਼ੀਆ ਨੂੰ 30 ਮਹੀਨੇ ਦੀ ਕੈਦ ਦੀ ਸਜ...

ਪ੍ਰਵਾਸੀਆਂ ਨੂੰ ਆਪਣੇ ਭਾਈਚਾਰਿਆਂ ਨਾਲ ਜੋੜ ਰਿਹਾ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ 10.04.2026

ਡਾਰਵਿਨ ਵਿੱਚ ਸਰਗਰਮ ‘ਦਿ ਮਲਟੀਕਲਚਰਲ ਵਾਕਿੰਗ ਗਰੁੱਪ’ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਆਪਣੇ ਭਾਈਚਾਰੇ ਨਾਲ ਜੁੜਨ ਤੇ ਜਿੰਦਗੀ ਭਰ ਦੀ ਦੋਸਤੀ ਸਥਾਪਤ ਕਰਨ ਵਿੱਚ ਮਦਦ ਕਰ ਰਿਹਾ ਹੈ। ਪੈਦਲ ਚੱਲਣ ਵਾਲੇ ਇਸ ਸਮੂਹ ਨਾਲ ਜੁੜੇ ਲੋਕ ਜਦੋਂ ਇਕੱਠੇ ਹੁੰਦੇ ਹਨ ਤਾਂ ਸੱਭਿਆਚਾਰਕ ਰੀਤੀ ਰਿਵਾਜਾਂ, ਛੁੱਟੀਆਂ ਅਤੇ ਡਾਰਵਿਨ ਵਿੱਚ ਜਿੰਦਗੀ ਵਰਗੇ ਵਿਸ਼ਿਆਂ ਉੱਤੇ ਸਾਮੂਹਿਕ ਚਰਚਾਵਾਂ ਕਰਦੇ ਹਨ। ਇਸ ਸਮੂਹ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਜ਼ਿਆਦਾਤਰ ਲੋਕ ਸੰਘਰਸ਼ ਅਤੇ ਵਿਸਥਾਪਨ ਦਾ ਸਾਹਮ...

ਖ਼ਬਰਾਂ ਫਟਾਫੱਟ: ਫਿਊਲ ਸਪਲਾਈ ਯਕੀਨੀ, ਇਤਿਹਾਸਕ ਨਿਯੁਕਤੀ ਅਤੇ ਗਲੋਬਲ ਤਣਾਅ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 10.04.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਸਬੰਧ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋ ਗਏ ਹਨ। ਦੋਵੇਂ ਦੇਸ਼ ਤੇਲ ਬਾਰੇ ਨਵੇਂ ਸਮਝੌਤੇ 'ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ, ਜਿਸ ਦੁਆਰਾ ਆਸਟ੍ਰੇਲੀਆ ਦੀ ਤੇਲ ਸਪਲਾਈ ਨੂੰ ਲੱਗਭਗ ਜੂਨ ਮਹੀਨੇ ਤੱਕ ਯਕੀਨੀ ਬਣਾ ਲਿਆ ਗਿਆ ਹੈ। ਓਧਰ, ਕੈਨਬਰਾ ਵਿੱਚ ਜਸਟਿਸ ਲੂਈ ਟੇਲਰ ਨੇ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਉਹ ਆਸਟ੍ਰੇਲੀਆ ਦੀ ਉੱਚ ਕੋਰਟ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਬਣ ਗਈ ਹੈ। ਕੌਮਾਂ...

ਖ਼ਬਰਨਾਮਾ: ਆਸਟ੍ਰੇਲੀਆ-ਸਿੰਗਾਪੁਰ ਈਂਧਨ ਸਮਝੌਤਾ ਤਿਆਰ, ਸਪਲਾਈ ਸੁਰੱਖਿਆ ‘ਤੇ ਜ਼ੋਰ 10.04.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਕਾਰ ਰਿਸ਼ਤੇ ਹੋਰ ਵੀ ਅਹਿਮ ਹੋ ਗਏ ਹਨ, ਕਿਉਂਕਿ ਦੋਵੇਂ ਦੇਸ਼ ਇੱਕ ਨਵੇਂ ਈਂਧਨ ਸਮਝੌਤੇ ‘ਤੇ ਦਸਤਖਤ ਕਰਨ ਦੀ ਤਿਆਰੀ ਕਰ ਰਹੇ ਹਨ। ਸਿੰਗਾਪੁਰ, ਜੋ ਆਸਟ੍ਰੇਲੀਆ ਲਈ ਰਿਫਾਇੰਡ ਪੈਟਰੋਲ ਦਾ ਸਭ ਤੋਂ ਵੱਡਾ ਸਪਲਾਇਰ ਹੈ, ਨਾਲ ਇਹ ਸੌਦਾ ਮੱਧ ਪੂਰਬ ਵਿੱਚ ਟਕਰਾਅ ਅਤੇ ਹੋਰਮੁਜ਼ ਜਲਮਾਰਗ ਦੇ ਸੰਭਾਵਿਤ ਬੰਦ ਹੁੰਦੇ ਹੋਏ ਵੀ ਸਪਲਾਈ ਜਾਰੀ ਰੱਖਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸ...

ਪੰਜਾਬੀ ਡਾਈਸਪੋਰਾ: ਭਾਰਤ-ਨਿਊਜ਼ੀਲੈਂਡ ਫ੍ਰੀ ਟ੍ਰੇਡ ਐਗਰੀਮੈਂਟ ਜਲਦ, ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੀ ਪੁਸ਼ਟੀ 10.04.2026

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁੱਕਤ ਵਪਾਰ ਸਮਝੌਤਾ (Free Trade Agreement) ਇਸੇ ਮਹੀਨੇ ਦੇ ਅੰਤ ਤੱਕ ਰਸਮੀ ਰੂਪ ਵਿੱਚ ਹੋਣ ਦੀ ਸੰਭਾਵਨਾ ਹੈ। ਭਾਰਤੀ ਵਣਿਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਪੁਸ਼ਟੀ ਕੀਤੀ ਕਿ ਨਿਊਜ਼ੀਲੈਂਡ ਦੇ ਵਪਾਰ ਮੰਤਰੀ ਅਪ੍ਰੈਲ ਦੇ ਚੌਥੇ ਹਫਤੇ ਭਾਰਤ ਦੌਰੇ ‘ਤੇ ਆਉਣਗੇ, ਜਿੱਥੇ ਇਸ ਸਮਝੌਤੇ ਨੂੰ ਅੱਗੇ ਵਧਾਉਣ ਲਈ ਕਦਮ ਚੁੱਕੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵਪਾਰ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਰਾਹ ਖੁੱਲਣਗੇ ਅਤੇ ਨਿਊਜ਼ੀਲੈਂਡ ਭਾਰਤ ਵਿੱਚ ਕਈ ਬਿਲੀਅਨ ਡਾਲਰ ਦ...

NSW Corrective Services ਦੇ ਪੰਜਾਬੀ ਅਧਿਕਾਰੀ ਦੀ ਪ੍ਰੇਰਕ ਯਾਤਰਾ: ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਵੀਂ ਪਛਾਣ 10.04.2026

ਹਰ ਸਾਲ ਮਈ ਵਿੱਚ ਮਨਾਏ ਜਾਣ ਵਾਲੇ National Corrections Day ਮੌਕੇ ‘ਤੇ, ਐਸਬੀਐਸ ਪੰਜਾਬੀ ਵੱਲੋਂ ਨਿਊ ਸਾਊਥ ਵੇਲਜ਼ Corrective Services ਨਾਲ ਜੁੜੇ ਇੱਕ ਸਿੱਖ ਅਧਿਕਾਰੀ ਮਹਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕਮਿਊਨਿਟੀ ਬ੍ਰਾਂਡ ਐਂਬੈਸਡਰ ਵਜੋਂ ਨਿਯੁਕਤ ਇਸ ਅਧਿਕਾਰੀ ਨੇ ਆਪਣੀ ਨਿੱਜੀ ਯਾਤਰਾ, ਪੇਸ਼ੇਵਰ ਤਜਰਬੇ ਅਤੇ ਮਲਟੀਕਲਚਰਲ ਨੁਮਾਇੰਦਗੀ ਦੀ ਮਹੱਤਤਾ ‘ਤੇ ਰੌਸ਼ਨੀ ਪਾਈ, ਨਾਲ ਹੀ ਨਵੇਂ ਪਰਵਾਸੀਆਂ ਲਈ ਕਰੀਅਰ ਮੌਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।

ਵਿਕਟੋਰੀਆ ਵਿੱਚ ਮੁਫ਼ਤ Meningococcal–B ਅਤੇ ਨੱਕ ਰਾਹੀਂ ਲਈ ਜਾਣ ਵਾਲੀ ਫਲੂ ਵੈਕਸੀਨ ਦੀ ਮੰਗ ਤੇਜ਼, ਡਾਕਟਰਾਂ ਨੇ ਸਰਕਾਰ ਨੂੰ ਕੀਤੀ ਅਪੀਲ 09.04.2026

ਵਿਕਟੋਰੀਆ ਵਿੱਚ ਬੱਚਿਆਂ ਲਈ Meningococcal–B ਅਤੇ ਫਲੂ ਦੇ ਟੀਕਿਆਂ ਨੂੰ ਮੁਫ਼ਤ ਕਰਨ ਦੀ ਮੰਗ ਹੁਣ ਤੇਜ਼ ਹੋ ਰਹੀ ਹੈ। ਇੱਕ ਮਾਂ ਦੀ ਦਰਦਨਾਕ ਕਹਾਣੀ ਨਾਲ ਸ਼ੁਰੂ ਹੋਈ ਇਹ ਚਰਚਾ ਹੁਣ ਸਿਹਤ ਮਾਹਿਰਾਂ ਅਤੇ ਨੀਤੀ ਨਿਰਧਾਰਕਾਂ ਦੇ ਕੇਂਦਰ ਵਿੱਚ ਆ ਗਈ ਹੈ। ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ RACGP ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਟੀਕੇ ਰਾਜ ਦੇ ਮੁਫ਼ਤ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਜਾਣ। ਹੋਰ ਵੇਰਵਾ ਇਸ ਵਿਸਥਾਰਪੂਰਕ ਰਿਪੋਰਟ ਵਿੱਚ।

ਖ਼ਬਰਨਾਮਾ: ਹੋਰਮੁਜ਼ ਖਾੜੀ ਖੁਲ੍ਹਣ ਨਾਲ ਇੰਧਨ ਸੰਕਟ ‘ਤੇ ਤੁਰੰਤ ਰਾਹਤ ਨਹੀਂ, ਸਰਕਾਰ ਦੀ ਚੇਤਾਵਨੀ 09.04.2026

ਸਰਕਾਰ ਨੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰਮੁਜ਼ ਦੀ ਖਾੜੀ (Strait of Hormuz) ਦੁਬਾਰਾ ਖੁਲ੍ਹਣ ਤੋਂ ਬਾਅਦ ਵੀ ਇੰਧਨ ਸੰਕਟ ਤੋਂ ਤੁਰੰਤ ਆਰਥਿਕ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਇਸ ਦੌਰਾਨ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ 9 ਅਪ੍ਰੈਲ ਨੂੰ ਸਿੰਗਾਪੁਰ ਦਾ ਦੌਰਾ ਕਰ ਰਹੇ ਹਨ, ਜਿਸਦਾ ਮਕਸਦ ਆਸਟ੍ਰੇਲੀਆ ਦੀ ਇੰਧਨ ਸਪਲਾਈ ਨੂੰ ਹੋਰ ਮਜ਼ਬੂਤ ਕਰਨਾ ਹੈ। ਵਿਰੋਧੀ ਪੱਖ ਦੇਸ਼ ਦੇ ਭੰਡਾਰਾਂ ਵਿੱਚ ਮੌਜੂਦ ਪੈਟਰੋਲ ਅਤੇ ਡੀਜ਼ਲ ਦੀ ਮਾਤਰਾ ਬਾਰੇ ਜਨਤਕ ਡਾਟਾਬੇਸ ਬਣਾਉਣ ਦੀ ਮੰਗ ਕਰ ਰਿਹਾ ਹੈ।...

Слухайте подкаст SBS Punjabi - ਐਸ ਬੀ ਐਸ ਪੰਜਾਬੀ у Replaio

Радіо та подкасти в одному застосунку - безкоштовно й без реєстрації. Встановіть уже сьогодні та не пропустіть запуск

Завантажити з Google Play

Replaio не є видавцем подкастів; назви шоу, обкладинки та аудіо належать їхнім авторам і поширюються через публічні RSS-канали