SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

‘ਕਿਸਾਨ’ ਭਰਾਵਾਂ ਦੇ ਦੁੱਧ-ਦਹੀਂ ਨੇ ਜਿੱਤੇ ਸੋਨੇ-ਚਾਂਦੀ ਦੇ ਐਵਾਰਡ 18.06.2025

ਵਿਕਟੋਰੀਆ ਦੇ ਸ਼ੈਪਰਟਨ ਤੋਂ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਦੇ ‘ਕਿਸਾਨ’ ਉਤਪਾਦਾਂ ਨੇ 6 ਗੋਲਡ, 9 ਸਿਲਵਰ ਮੈਡਲ ਦੇ ਨਾਲ-ਨਾਲ ਸਭ ਤੋਂ ਸਿਖਰਲੇ ਮੁਕਾਮ ਵਾਲਾ ਸਨਮਾਨ ਵੀ ਹਾਸਲ ਕੀਤਾ ਹੈ। ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵਲੋਂ ਮਿਆਰੀ ਡੇਅਰੀ ਉਤਪਾਦਾਂ ਦਾ ਮੁਕਾਮ ਹਾਸਿਲ ਹੋਣ ਤੋਂ ਬਾਅਦ ‘ਕਿਸਾਨ’ ਦੇ ਸੁਰਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਸਾਰੀ ਕਹਾਣੀ ਬਿਆਨ ਕੀਤੀ ਹੈ, ਉੱਥੇ ਹੀ ਕਾਰੋਬਾਰ ਦੀ ਸਫ਼ਲਤਾ ਦੇ ਨੁਕਤੇ ਵੀ ਸਾਂਝੇ ਕੀਤੇ ਹਨ।

ਪੰਜਾਬੀ ਡਾਇਰੀ: ਪੰਜਾਬ ਸਰਕਾਰ, ਕਾਂਗਰਸ ਤੇ ਅਕਾਲੀ ਦਲ ਵੱਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਵਾਲੇ ਪ੍ਰਸਤਾਵ ਦਾ ਸਖਤ ਵਿਰੋਧ 18.06.2025

ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਸੰਯੁਕਤ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਭਾਜਪਾ ਸਰਕਾਰ ਦੇ ‘ਵਨ ਨੇਸ਼ਨ ਵਨ ਇਲੈਕਸ਼ਨ’ ਯਾਨੀ ਇੱਕ ਰਾਸ਼ਟਰ, ਇੱਕ ਚੋਣ ਵਾਲੇ ਪ੍ਰਸਤਾਵ ਦਾ ਸਖ਼ਤ ਵਿਰੋਧ ਕੀਤਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰਸਤਾਵ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵੱਲੋਂ ਬਣਾਏ ਸੰਵਿਧਾਨ ਦੀ ਬੁਨਿਆਦ ਅਤੇ ਭਾਵਨਾ 'ਤੇ ਸਿੱਧਾ ਹਮਲਾ ਹੈ। ਪੰਜਾਬ ਤੋਂ ਹੋਰ ਕਿਹੜੀਆਂ ਹਨ ਖਾਸ ਖਬ...

How home and contents insurance works in Australia - ਆਸਟ੍ਰੇਲੀਆ ਵਿੱਚ ਘਰ ਅਤੇ ਸਾਜੋ-ਸਮਾਨ ਦਾ ਬੀਮਾ ਕਿਵੇਂ ਕੰਮ ਕਰਦਾ ਹੈ? 17.06.2025

Home and contents insurance is a safety net many households expect to rely on during difficult times. But it’s also a financial product that even experts can find challenging to navigate. Whether you own or rent your home, understanding your level of cover, knowing what fine print to look out for, and learning how to manage rising premiums can help you make more informed choices as a consumer. - ਘ...

ਖ਼ਬਰਨਾਮਾ: ਐਲਬਨੀਜ਼ੀ- ਟਰੰਪ ਦੀ ਮੁਲਾਕਾਤ ਰੱਦ, ਦੀਪਿਕਾ ਲੁਥਰਾ ਨੂੰ ਮਿਲੀ ਪੁਲਿਸ ਸੁਰੱਖਿਆ ਤੇ ਹੋਰ ਖਬਰਾਂ 17.06.2025

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਯੋਜਨਾਬੱਧ ਮੁਲਾਕਾਤ ਨਹੀਂ ਕਰ ਸਕਣਗੇ। ਰਾਸ਼ਟਰਪਤੀ ਡੋਨਲਡ ਟਰੰਪ G-7 ਸੰਮੇਲਨ ਵਿੱਚ ਅੱਜ ਰਾਤ ਵਿਸ਼ਵ ਨੇਤਾਵਾਂ ਨਾਲ ਰਾਤ ਦੇ ਖਾਣੇ ਤੋਂ ਬਾਅਦ ਵਾਪਸ ਚਲੇ ਜਾਣਗੇ। ਓਧਰ ਪੰਜਾਬ ਵਿੱਚ, ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਹੁਣ ਪੰਜਾਬ ਪੁਲਿਸ ਦੀ ਸੁਰੱਖਿਆ ਮਿਲ ਗਈ ਹੈ। ਕੀ ਹੈ ਪੂਰਾ ਮਾਮਲਾ ਅਤੇ ਦਿਨ ਦੀਆਂ ਹੋਰ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...

ਸਾਹਿਤ ਅਤੇ ਕਲਾ: ਮੁਹੱਮਦ ਯੂਸੁਫ਼ ਦੀ ਕਿਤਾਬ 'ਰੋਗ ਅਵੱਲੜਾ' ਦੀ ਪੜਚੋਲ 16.06.2025

2009 ਵਿੱਚ ਛਪੀ ਚਾਚਾ ਮੁਹੱਮਦ ਯੂਸੁਫ਼ ਦੀ ਕਿਤਾਬ 'ਰੋਗ ਅਵੱਲੜਾ' ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ। ਇਸ ਪੌਡਕਾਸਟ ਰਾਹੀਂ ਸੁਣੋ ਪਾਕਿਸਤਾਨੀ ਪੰਜਾਬੀ ਸ਼ਾਇਰ ਅਤੇ ਲੇਖ਼ਕ 'ਚਾਚਾ ਯੂਸੁਫ਼' ਆਪਣੀ ਕਲਮ ਰਾਹੀਂ ਕਿਵੇਂ ਦੱਸਦੇ ਹਨ ਆਵਾਮ ਦੀ ਕਹਾਣੀਆਂ ...

ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਮਜ਼ਬੂਤ ਨਿਯਮਾਂ 'ਤੇ ਸਹਿਮਤੀ 16.06.2025

ਬੱਚਿਆਂ ਦੇ ਦੇਖਭਾਲ ਖੇਤਰ ਯਾਨੀ ਚਾਈਲਡਕੇਅਰ ਵਿੱਚ ਨਿਯਮਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ, ਜਿਸ ਦੇ ਅੰਤਰਗਤ ਕੁਝ ਜ਼ਰੂਰੀ ਨਿਯਮ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਹਨਾਂ ਤਬਦੀਲੀਆਂ ਨੂੰ ਆਸਟ੍ਰੇਲੀਆ ਦੇ ਸਾਰੇ ਰਾਜਾਂ ਅਤੇ ਟੇਰੀਟਰੀਜ਼ ਦੇ ਸਿੱਖਿਆ ਮੰਤਰੀਆਂ ਵੱਲੋਂ ਸਹਿਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਨਵੇਂ ਨਿਯਮਾਂ ਵਿੱਚ ਸਰੀਰਕ ਜਾਂ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਸੂਚਨਾ ਹੁਣ 7 ਦਿਨਾਂ ਦੀ ਥਾਂ 24 ਘੰਟਿਆਂ ਵਿੱਚ ਦੇਣਾ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਨੇ ਨਵੇਂ ਕਦਮ ਅਤੇ...

Your guide to snow trips in Australia - ਬਰਫ਼ ਵਾਲੇ ਇਲਾਕੇ ਦੀ ਯਾਤਰਾ ਕਰਨ ਤੋਂ ਪਹਿਲਾਂ ਧਿਆਨ 'ਚ ਰੱਖੋ ਕੁੱਝ ਖਾਸ ਗੱਲਾਂ 16.06.2025

Australia may be known for its beaches, but its snowfields offer unforgettable winter experiences—whether you're skiing, tobogganing, throwing snowballs, or seeing snow for the very first time. In this episode, we’ll guide you through everything you need to know for a snow trip, from what to pack and where to go, to how to stay safe, warm, and ready for fun. - ਭਾਵੇਂ ਆਸਟ੍ਰੇਲੀਆ ਆਪਣੇ ਸ਼ਾਨਦਾਰ ਧੁੱਪਾਂ ਵਾ...

ਤਸਮਾਨੀਆ ਵਿੱਚ ‘ਮਿਸਟਰ ਲੌਨਸੈਸਟਨ’ ਖਿਤਾਬ ਜਿੱਤਣ ਵਾਲਾ ਸਿੱਖ ਨੌਜਵਾਨ ਸੁਮੀਤਪਾਲ ਸਿੰਘ 15.06.2025

ਬੌਡੀਬਿਲਡਿੰਗ ਦੇ ਖੇਤਰ ਵਿੱਚ ਵੱਡੀ ਮੱਲ ਮਾਰਦੇ ਹੋਏ ਹੋਬਾਰਟ ਦੇ ਰਹਿਣ ਵਾਲੇ ਸੁਮੀਤਪਾਲ ਨੇ ਲੌਨਸੈਸਟਨ ਬੌਡੀਬਿਲਡਿੰਗ ਚੈਂਪੀਅਨਸ਼ਿਪ 'ਚ ਤਿੰਨ ਸੋਨੇ ਦੇ ਤਗਮੇ ਹਾਸਿਲ ਕਰਦੇ ਹੋਏ ਉਵਰਆਲ ਚੈਂਪੀਅਨ ਬਨਣ ਵਿੱਚ ਕਾਮਯਾਬੀ ਪਾਈ ਹੈ। ਜਲੰਧਰ ਤੋਂ ਆਸਟ੍ਰੇਲੀਆ ਇੱਕ ਵਿਦਿਆਰਥੀ ਵਜੋਂ ਆਏ ਸੁਮੀਤਪਾਲ ਦਾ ਇਸ ਚੈਂਪੀਅਨਸ਼ਿਪ ਜਿੱਤਣ ਤੱਕ ਦਾ ਸਫਰ ਇਸ ਪੌਡਕਾਸਟ ਰਾਹੀਂ ਜਾਣੋ।

ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਸਿਡਨੀ ਨਿਵਾਸੀ ਦੇ ਰਿਸ਼ਤੇਦਾਰ ਵੀ ਸ਼ਾਮਲ 13.06.2025

ਐਸ ਬੀ ਐਸ ਗੁਜਰਾਤੀ ਨਾਲ ਗੱਲ ਕਰਦੇ ਹੋਏ ਸਿਡਨੀ ਨਿਵਾਸੀ ਯੋਗਿਤਾ ਪਟੇਲ ਨੇ ਦੱਸਿਆ ਕਿ ਉਸ ਦੀ ਭਾਬੀ ਰੂਪਲ ਪਟੇਲ ਦੀ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਵਿੱਚ ਹੋਈ ਦੁਖਦਾਈ ਮੌਤ ਕਾਰਨ ਸਾਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਇੰਤਜ਼ਾਰ ਕਰ ਰਿਹਾ ਹੈ ਕਿ ਹਾਦਸੇ ਦੇ ਕਾਰਨਾਂ ਬਾਰੇ ਪਤਾ ਲੱਗ ਸਕੇ। ਯੋਗਿਤਾ ਨਾਲ ਹੋਈ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ....

ਖ਼ਬਰਨਾਮਾ: ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ 'ਤੇ ਕੀਤਾ ਹਮਲਾ, ਪੂਰੇ ਤਹਿਰਾਨ ਵਿੱਚ ਹੋਏ ਧਮਾਕੇ 13.06.2025

ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ ਨੇ ਈਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ ਹੈ, ਜਿਸਦੇ ਨਾਲ ਪੂਰੇ ਤਹਿਰਾਨ ਵਿੱਚ ਧਮਾਕੇ ਹੋਣ ਦੀ ਖ਼ਬਰ ਹੈ। ਇਜ਼ਰਾਈਲ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਗਈ ਹੈ। ਕਾਟਜ਼ ਨੇ ਹਮਲਿਆਂ ਨੂੰ ਰੋਕਥਾਮ ਵਜੋਂ ਦੱਸਿਆ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ:

ਗ੍ਰਿਫਿਥ ਸਿੱਖ ਖੇਡਾਂ 'ਚ ਇਸ ਸਾਲ ਲਿਆਂਦੇ ਗਏ ਨਵੇਂ ਬਦਲਾਅ, ਭਾਰੀ ਮਾਤਰਾ ਵਿੱਚ ਪਹੁੰਚਿਆ ਭਾਈਚਾਰਾ 13.06.2025

ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼ਹੀਦਾਂ ਨੂੰ ਸਮਰਪਿਤ ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਹਰ ਸਾਲ ਦੀ ਤਰਾਂ ਇਸ ਸਾਲ ਵੀ 7 ਅਤੇ 8 ਜੂਨ 2025 ਨੂੰ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਗ੍ਰਿਫਿਥ ਵਿਖੇ ਕਰਵਾਇਆ ਗਿਆ ਹੈ। ਇਸ ਸਾਲ ਵੀ ਭਾਈਚਾਰੇ ਨੇ ਵੱਧ ਚੜ ਕੇ ਇਹਨਾਂ ਖੇਡਾਂ ਅਤੇ ਸਮਾਗਮਾਂ ਵਿੱਚ ਭਾਗ ਲਿਆ। ਪ੍ਰਬੰਧਕਾਂ ਦੇ ਮੁਤਾਬਿਕ ਇਸ ਸਾਲ ਦੀਆਂ ਖੇਡਾਂ ਵਿੱਚ ਪਹਿਲਾਂ ਨਾਲੋਂ ਬਹੁਤ ਸਾਰੇ ਸੁਧਾਰ ਕੀਤੇ ਗਏ ਸਨ। ਕਿਹੜੇ ਨਵੇਂ ਸੁਧਾਰ ਇਸ ਵਾਰ ਅਮਲ ਵਿੱਚ ਲਿਆਂਦੇ ਗਏ ਅਤੇ ਕਿਹੜੀਆ...

ਏਅਰ ਇੰਡੀਆ ਹਾਦਸੇ ਵਿੱਚ ਘੱਟੋ-ਘੱਟ 240 ਲੋਕਾਂ ਦੀ ਹੋਈ ਮੌਤ, ਸਿਰਫ਼ ਇੱਕ ਵਿਅਕਤੀ ਬਚਿਆ ਜ਼ਿੰਦਾ 13.06.2025

ਏਅਰ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਸ਼ਹਿਰ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਇੱਕ ਜਹਾਜ਼ ਵਿੱਚ 240 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਹਨ। ਦੁਰਘਟਨਾ ਵਾਲੀ ਥਾਂ 'ਤੇ ਇਮਾਰਤਾਂ ਵਿੱਚ ਮੌਜੂਦ ਅਣਜਾਣ ਲੋਕਾਂ ਦੀ ਵੀ ਮੌਤ ਹੋਣ ਦੀ ਵੀ ਖ਼ਬਰ ਹੈ। ਬੋਇੰਗ 787-8 ਦੇ ਹਾਦਸੇ ਵਿੱਚ ਸਿਰਫ਼ ਇੱਕ ਯਾਤਰੀ, ਜੋ ਕਿ ਬ੍ਰਿਟਿਸ਼ ਨਾਗਰਿਕ ਹੈ, ਜ਼ਿੰਦਾ ਬਚ ਗਿਆ ਹੈ, ਹਾਲਾਂਕਿ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ ਚਾਰ ਦਿਨ ਪਹਿਲਾਂ ਇਹ ਜਹ...

ਖਬਰਾਂ ਫਟਾਫੱਟ: ਅਹਿਮਦਾਬਾਦ 'ਚ ਜਹਾਜ਼ ਕ੍ਰੈਸ਼, ਮੂਸੇਵਾਲਾ ਦੀ ਡਾਕੂਮੈਂਟਰੀ 'ਤੇ ਬੈਨ ਦੀ ਮੰਗ ਤੇ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ 13.06.2025

ਏਅਰ ਇੰਡੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਹੈ। ਓਧਰ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਦਸਤਾਵੇਜ਼ੀ ਫਿਲਮ ਦੀ ਰਿਲੀਜ਼ 'ਤੇ ਪਾਬੰਦੀ ਨਾਲ ਸਬੰਧਿਤ ਮਾਮਲੇ ਦੀ ਸੁਣਵਾਈ ਵੀਰਵਾਰ 12 ਜੂਨ ਨੂੰ ਮਾਨਸਾ ਅਦਾਲਤ ਵਿੱਚ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਬੀਬੀਸੀ ਤੋਂ 16 ਜੂਨ ਤੱਕ ਜਵਾਬ ਮੰਗਿਆ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫ...

ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ 13.06.2025

29 ਮਈ ਨੂੰ ਐਡੀਲੇਡ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਕੋਸ਼ਿਸ਼ ਦੌਰਾਨ ਸਿਰ ‘ਤੇ ਸੱਟ ਲੱਗਣ ਕਾਰਨ ਬੇਹੋਸ਼ ਹੋਣ ਵਾਲੇ 42 ਸਾਲਾ ਗੌਰਵ ਕੁੰਡੀ ਦਾ ਅੱਜ (13 ਜੂਨ ਨੂੰ) ਦੇਹਾਂਤ ਹੋ ਗਿਆ ਹੈ। ਉਹਨਾਂ ਨੂੰ 16 ਸਾਲਾਂ ਤੋਂ ਜਾਨਣ ਵਾਲੇ ਪੋਰਟ ਔਗਸਟਾ ਦੇ ਸਿਟੀ ਕੌਂਸਲਰ ਸਨੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਗੌਰਵ ਕੁੰਡੀ ਦੇ ਪਿਤਾ ਕੱਲ ਹੀ ਭਾਰਤ ਤੋਂ ਆਸਟ੍ਰੇਲੀਆ ਆਏ ਸਨ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ‘ਪੇਰੈਂਟ ਬੂਸਟ ਵੀਜ਼ਾ’ ਸਬੰਧੀ ਨੀਤੀ ਦਾ ਐਲਾਨ 12.06.2025

ਨਿਊਜ਼ੀਲੈਂਡ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਰਵਾਸੀਆਂ ਵਲੋਂ ਲੰਬੇ ਪੇਰੈਂਟ ਟੂਰੀਸਟ ਵੀਜ਼ਾ ਲਈ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧ ਵਿੱਚ ਹੁਣ ਇੱਕ ਨਵੀਂ ਨੀਤੀ ਦਾ ਐਲਾਨ ਹੋ ਗਿਆ ਹੈ। ਪਰ ਇਸ ਪੇਰੈਂਟ ਬੂਸਟ ਵੀਜ਼ਾ ਬਾਰੇ ਪੰਜਾਬੀ ਭਾਈਚਾਰੇ ਦਾ ਕੀ ਕਹਿਣਾ ਹੈ? ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋ 12.06.2025

According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।

ਖਬਰਨਾਮਾ: ਰੱਖਿਆ ਮੰਤਰੀ ਰਿਚਰਡ ਮਾਰਲਸ ਨੇ AUKUS ਸਮਝੌਤੇ ਦੇ ਭਵਿੱਖ 'ਤੇ ਸ਼ੰਕਾਵਾਂ ਨੂੰ ਕੀਤਾ ਰੱਦ 12.06.2025

ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਨਾਲ ਆਪਣੇ AUKUS ਰੱਖਿਆ ਸਮਝੌਤੇ ਤੋਂ ਪਿੱਛੇ ਹਟ ਸਕਦਾ ਹੈ। ਮਾਰਲਸ ਨੇ ABC ਨੂੰ ਦੱਸਿਆ ਹੈ ਕਿ ਉਹ ਆਸ਼ਾਵਾਦੀ ਹਨ ਕਿ AUKUS ਅੱਗੇ ਵਧੇਗਾ ਅਤੇ ਪਹਿਲੀਆਂ ਅਮਰੀਕੀ ਪ੍ਰਮਾਣੂ-ਸੰਚਾਲਿਤ ਪਣਡੁੱਬੀਆਂ 2030 ਤੱਕ ਆ ਜਾਣਗੀਆਂ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 12.06.2025

ਅੱਜ ਦੇ ਰੇਡੀਓ ਪ੍ਰੋਗਰਾਮ 'ਚ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਗ੍ਰਿਫਿਥ 'ਚ ਇੱਕ ਰਾਊਂਡਬਾਊਟ ਦਾ ਨਾਮ ਹੁਣ 'ਖਾਲਸਾ ਚੌਂਕ' ਰੱਖ ਦਿੱਤਾ ਗਿਆ ਹੈ, ਇਸ ਬਾਰੇ ਗੱਲ ਕੀਤੀ ਗਈ ਹੈ। ਇਸ ਦੇ ਨਾਲ-ਨਾਲ ਰਿਪੋਰਟ ਪੇਸ਼ ਕਰਾਂਗੇ ਉਹਨਾਂ ਦੋ ਭਾਰਤੀ ਮੂਲ ਦੇ ਭਰਾਵਾਂ ਦੀ ਜਿੰਨਾਂ ਨੇ ਇਸ ਵਾਰ ਕਿੰਗਸ ਬਰਥਡੇਅ ਆਨਰਸ ਲਿਸਟ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ਗੱਲਬਾਤ ਮੈਲਬਰਨ ਵਿੱਚ ਹੋਏ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਕੀਰਤਨ ਦਰਬਾਰ 'ਆਤਮਰਸ' ਦੀ। ਦਿਨ ਦਾ ਨਿਊਜ਼ ਬੁਲੈਟਿਨ ਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ,...

ਆਸਟਰੀਆ ਦੇ ਸਕੂਲ ਵਿੱਚ ਹੋਈ ਘਾਤਕ ਗੋਲੀਬਾਰੀ ਤੋਂ ਬਾਅਦ ਸੋਗ ਦੀ ਲਹਿਰ 11.06.2025

ਆਸਟਰੀਆ ਨੇ ਗ੍ਰੈਜ਼ ਸ਼ਹਿਰ ਦੇ ਇੱਕ ਹਾਈ ਸਕੂਲ ਵਿੱਚ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕਰ ਦਿੱਤਾ ਹੈ। ਆਸਟਰੀਆ ਦੇ ਆਧੁਨਿਕ ਇਤਿਹਾਸ ਦੇ ਇਸ ਸਭ ਤੋਂ ਘਾਤਕ ਬੰਦੂਕ ਹਮਲੇ ਵਿੱਚ ਸ਼ੂਟਰ ਸਮੇਤ ਗਿਆਰਾਂ ਲੋਕ ਮਾਰੇ ਗਏ ਹਨ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ।

ਪਾਕਿਸਤਾਨ ਡਾਇਰੀ: ਬਿਲਾਵਲ ਭੁੱਟੋ ਦਾ ਬਿਆਨ, 'ਗੱਲਬਾਤ ਤੋਂ ਭੱਜ ਰਿਹਾ ਹੈ ਭਾਰਤ' 11.06.2025

ਅਮਰੀਕਾ ਦੇ ਵਾਸ਼ਿੰਗਟਨ 'ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਭਾਰਤ ਗੱਲਬਾਤ ਤੋਂ ਭੱਜ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਾਹੀਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗੱਲਬਾਤ ਲਈ ਸੱਦਣ ਤਾਂ ਜੋ ਦੋਨੋਂ ਮੁਲਕਾਂ ਵਿੱਚ ਚੱਲਦੇ ਤਣਾਅ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਕਿਉਂਕਿ ਪਾਕਿਸਤਾਨ ਗੱਲਬਾਤ 'ਤੇ ਯਕੀਨ ਹੀ ਰੱਖਦਾ ਹੈ। ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ...

ਸਾਹਿਤ ਅਤੇ ਕਲਾ: ਲੋਕ ਫ਼ਨਕਾਰ ਸ਼ੌਕਤ ਅਲੀ ਦੀ ਕਹਾਣੀ 11.06.2025

ਅੱਜ ਦੇ ਇਸ ਪੌਡਕਾਸਟ ਵਿੱਚ ਅਸੀਂ ਪਾਕਿਸਤਾਨ ਸੰਗੀਤ ਜਗਤ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਵਾਲੇ 'ਸ਼ੌਕਤ ਅਲੀ ਖਾਨ' ਜੀ ਬਾਰੇ ਗੱਲਬਾਤ ਕੀਤੀ ਹੈ। ਸ਼ੌਕਤ ਅਲੀ ਨਾ ਕੇਵਲ ਲਹਿੰਦੇ ਪੰਜਾਬ ਵਿਚ ਬਲਕਿ ਚੜ੍ਹਦੇ ਪੰਜਾਬ (ਭਾਰਤ) ਵਿੱਚ ਵੀ ਬੇਹੱਦ ਮਕਬੂਲ ਸਨ। ਪੰਜ ਦਹਾਕਿਆਂ ਤੱਕ ਸੰਗੀਤ ਦੀ ਸੇਵਾ ਕਰਨ ਵਾਲੇ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਦੀ ਕਹਾਣੀ ਸੁਣੋ ਇਸ ਪੌਡਕਾਸਟ ਰਾਹੀਂ...

ਪੰਜਾਬੀ ਡਾਇਰੀ: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਸਬੰਧ ਵਿੱਚ, ਸਿਆਸੀ ਮਾਹੌਲ ਗਰਮਾਇਆ 10.06.2025

ਪੰਜਾਬ ਵਿੱਚ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ 19 ਜੂਨ ਨੂੰ ਪੈਣਗੀਆਂ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਇਸ ਸੀਟ ਦਾ ਨਤੀਜਾ ਬੇਹਦ ਅਹਿਮ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਉੱਥੇ ਲਗਾ ਦਿੱਤੀਆਂ ਹਨ। ਉਧਰ ਕਾਂਗਰਸ ਪਾਰਟੀ, ਅੰਦਰੂਨੀ ਖਿਚੋਤਾਣ ਦਾ ਸ਼ਿਕਾਰ ਹੋ ਰਹੀ ਹੈ। ਹੋਰ ਕੀ ਕੁਝ ਖਾਸ ਹੋ ਰਿਹਾ ਇਸ ਚੋਣ ਦੇ ਸਬੰਧ ਵਿੱਚ, ਅਤੇ ਇਸ ਤੋਂ ਇਲਾਵਾ ਪੰਜਾਬ ਨਾਲ ਸਬੰਧਿਤ ਖਬਰਾਂ ਨੂੰ ਇਸ ਪੌਡਕਾਸਟ ਰਾਹੀਂ ਜਾਣੋ।

ਖਬਰਨਾਮਾ: ਨਿਊ ਸਾਊਥ ਵੇਲਜ਼ ਦੀ ਡਿਪਟੀ ਪ੍ਰੀਮੀਅਰ ਨੂੰ ਬ੍ਰੈਸਟ ਕੈਂਸਰ, ਮੋਨਾਸ਼ ਆਈ.ਵੀ.ਐੱਫ ਦੀ ਇੱਕ ਹੋਰ ਗੜਬੜ ਆਈ ਸਾਹਮਣੇ, ਤੇ ਹੋਰ ਚੋਣਵੀਆਂ ਖਬਰਾਂ 10.06.2025

ਨਿਊ ਸਾਊਥ ਵੇਲਜ਼ ਦੀ ਡਿਪਟੀ ਪ੍ਰੀਮੀਅਰ ਪਰੂ ਕਾਰ ਨੇ ਔਰਤਾਂ ਨੂੰ ਆਪਣੀਆਂ ਸਿਹਤ ਜਾਂਚਾਂ ਸਮੇਂ ਸਿਰ ਕਰਵਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀ ਕੈਂਸਰ ਦੇ ਰੋਗ ਬਾਰੇ ਹੁਣ ਪਤਾ ਲੱਗਿਆ ਹੈ ਜਿਸ ਦੇ ਇਲਾਜ ਲਈ ਉਹ ਛੁੱਟੀ ’ਤੇ ਜਾ ਰਹੀ ਹੈ। ਓਧਰ, ਮੋਨਾਸ਼ ਆਈ.ਵੀ.ਐੱਫ ਵਿੱਚ ਭਰੂਣ ਟ੍ਰਾਂਸਫਰ ਨਾਲ ਸੰਬੰਧਿਤ ਦੂਜੀ ਗੜਬੜ ਸਾਹਮਣੇ ਆਈ ਹੈ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

ਗ੍ਰਿਫ਼ਿਥ ਨੂੰ ਮਿਲਿਆ ‘ਖ਼ਾਲਸਾ ਚੌਂਕ’ 10.06.2025

ਨਿਊ ਸਾਊਥ ਵੇਲਜ਼ ਦੇ ਖੇਤਰੀ ਇਲਾਕੇ ਗ੍ਰਿਫ਼ਿਥ, ਦੀ ਸਥਾਨਕ ਕੌਂਸਲ ਵਲੋਂ ਇਲਾਕੇ ਵਿੱਚ ਲੰਘਦੀ ਸਟੇਟ ਰੋਡ ’ਤੇ ਪੈਂਦੇ ਇੱਕ ਗੋਲ ਚੱਕਰ (ਰਾਊਂਡ ਅਬਾਊਟ) ਦਾ ਨਾਮ ‘ਖ਼ਾਲਸਾ ਚੌਂਕ’ ਰੱਖਿਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਾਮ ‘ਖਾਲਸਾ ਚੌਂਕ’ ਸਾਈਨ ਬੋਰਡ 'ਤੇ ਪੰਜਾਬੀ ਵਿੱਚ ਵੀ ਲਿਖਿਆ ਗਿਆ ਹੈ। ਇਹ ਚੌਂਕ ਕਿਡਮੈਨ ਵੇਅ-‘ਬੀ87’ ਅਤੇ ਥੌਰਨ ਰੋਡ-‘ਬੀ94’ ਮਾਰਗਾਂ ਨੂੰ ਆਪਸ ਵਿੱਚ ਜੋੜਦਾ ਹੈ।

Atam Ras: A historic first-of-its kind 'Kirtan darbar' in Melbourne brings thousands together - ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸਜਾਇਆ ਗਿਆ ਕੀਰਤਨ ਦਰਬਾਰ 'ਆਤਮਰਸ' 10.06.2025

Organised to commemorate the Shaheedi Divas of Guru Arjan Dev Ji, the four-day event brought together the Sikh community through devotional Kirtan, heritage exhibitions, and health services. The gathering saw participation from renowned international ragis and kathavachaks, and welcomed political leaders and interfaith representatives, highlighting the event’s inclusive spirit. - ਸ਼੍ਰੀ ਗੁਰੂ ਅਰਜਨ ਦੇ...

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos