SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

ਪਾਕਿਸਤਾਨ ਡਾਇਰੀ: ਸਿੰਧੂ ਜਲ ਸੰਧੀ 'ਤੇ ਤਣਾਅ, ਭਾਰਤ ਵੱਲੋਂ ਪਾਣੀ ਰੋਕਣ ਦੇ ਫੈਸਲੇ 'ਤੇ ਬਿਲਾਵਲ ਵੱਲੋਂ ਜੰਗ ਦੀ ਧਮਕੀ 25.06.2025

ਭਾਰਤ ਦੇ ਪਾਕਿਸਤਾਨ ਦੀ ਸਿੰਧੂ ਨਦੀ ਦੇ ਪਾਣੀ ਦੀ ਸਪਲਾਈ ਰੋਕਣ ਦੇ ਫੈਸਲੇ ਨੇ ਇਸਲਾਮਾਬਾਦ ਵਿੱਚ ਪੂਰੀ ਤਰ੍ਹਾਂ ਜੰਗ ਦੀ ਚਰਚਾ ਨੂੰ ਹਵਾ ਦੇ ਦਿੱਤੀ ਹੈ। ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਸੰਧੀ ਬਹਾਲ ਨਾ ਕੀਤੀ ਗਈ ਤਾਂ ਪਾਕਿਸਤਾਨ ਜੰਗ ਲਈ ਤਿਆਰ ਰਹੇਗਾ। ਭੁੱਟੋ ਨੇ ਜਨਤਕ ਭਾਸ਼ਣ 'ਚ ਦਿੱਤੀ, "ਭਾਰਤ ਕੋਲ ਸਿਰਫ ਦੋ ਵਿਕਲਪ ਹਨ: ਜਾਂ ਤਾਂ ਸਿੰਧੂ ਜਲ ਸੰਧੀ ਨੂੰ ਮੰਨ ਲਵੇ, ਨਹੀਂ ਤਾਂ ਪਾਕਿਸਤਾਨ ਇੱਕ ਹੋਰ ਜੰਗ ਲੜੇਗਾ।" ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ...

ਸਖ਼ਤ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਾਂ ਕਾਰਨ ਕਈ ਆਸਟ੍ਰੇਲੀਅਨ ਕਾਲਜ ਬੰਦ 24.06.2025

ਆਸਟ੍ਰੇਲੀਆ ਸਰਕਾਰ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਵਾਲੀ ਨੀਤੀ ਨੇ ਸੁਤੰਤਰ ਸਿੱਖਿਆ ਖੇਤਰਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸਦੇ ਚਲਦੇ ਕਈ ਪ੍ਰਾਈਵੇਟ ਇੰਸਟੀਟਿਊਟ ਬੰਦ ਹੋਣ ਦੀ ਕਗਾਰ 'ਤੇ ਹਨ, ਜਾਂ ਬੰਦ ਹੋ ਗਏ ਹਨ। ਇਸ ਕਾਰਨ ਇਨ੍ਹਾਂ ਸੰਸਥਾਵਾਂ ਵਿੱਚ ਦਾਖਲਾ ਲੈ ਚੁੱਕੇ ਅਤੇ ਸਿੱਖਿਆ ਪ੍ਰਾਪਤ ਕਰ ਰਹੇ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹੁਣ ਖ਼ਤਰੇ ਵਿੱਚ ਹੈ। ਜਾਣੋ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ...

ਖ਼ਬਰਨਾਮਾ: ਈਰਾਨ ਨੇ ਕਿਹਾ ਕੋਈ ਜੰਗਬੰਦੀ ਨਹੀਂ ਹੋਈ, ਆਪ ਨੇ ਜਿੱਤੀਆਂ ਦੋ ਸੀਟਾਂ ਅਤੇ ਹੋਰ ਅਹਿਮ ਖਬਰਾਂ 24.06.2025

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਇਜ਼ਰਾਈਲ ਅਤੇ ਈਰਾਨ ਵਿਚਕਾਰ ਕੋਈ ਜੰਗਬੰਦੀ ਸਮਝੌਤਾ ਹੋਇਆ ਹੈ, ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਜਿਹਾ ਐਲਾਨ ਕੀਤਾ ਸੀ। ਓਧਰ ਪੰਜਾਬ 'ਚ, ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜਬਤ ਹੋ ਗਈ। ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ...

Are cultural barriers ducking out migrant communities from Australian club cricket? - ਕੀ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਕ੍ਰਿਕੇਟ ਕਲੱਬ ਮੁੱਢਲੀਆਂ ਸਹੂਲਤਾਂ ਲਈ ਕਰ ਰਹੇ ਹਨ ਸੰਘਰਸ਼? 24.06.2025

Despite Cricket Australia's plan to make the sport more inclusive, many migrant-led local cricket clubs claim to be facing a hard ball. - ਆਪਣੇ ਦੇਸ਼ ਤੋਂ ਪਰਵਾਸ ਕਰ ਕੇ ਆਸਟ੍ਰੇਲੀਆ ਆਏ ਕਈ ਦੱਖਣੀ ਏਸ਼ੀਆਈ ਮੂਲ ਦੇ ਲੋਕ ਬਹੁ-ਸਭਿਆਚਾਰਕ ਕਲੱਬਜ਼ ਦਾ ਹਿੱਸਾ ਬਣ ਕੇ ਕ੍ਰਿਕੇਟ ਲਈ ਆਪਣਾ ਪਿਆਰ ਜ਼ਿੰਦਾ ਰੱਖਦੇ ਹਨ ਅਤੇ ਨਾਲ ਹੀ ਆਪਣੇ ਵਰਗੇ ਹੋਰ ਕ੍ਰਿਕੇਟ ਪ੍ਰੇਮੀਆਂ ਨਾਲ ਜੁੜਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਆਪਣੇ ਕ੍ਰਿਕੇਟ ਕਲੱਬਜ਼ ਨੂੰ ਅੱਗੇ ਵਧਾਉਣ ਵਿੱਚ ਹੋਰਨਾਂ ਦੇ ਮੁਕ...

ਤਿਆਰੀ ਬਿਨਾਂ ਸਨੋਅ ਵਿੱਚ ਜਾਣਾ ਪੈ ਸਕਦਾ ਹੈ ਮਹਿੰਗਾ, ਪੁਲਿਸ ਵੱਲੋਂ ਹਦਾਇਤ ਜਾਰੀ 23.06.2025

ਆਸਟ੍ਰੇਲੀਆ ਦੇ ਬਰਫੀਲੇ ਇਲਾਕਿਆਂ ਵੱਲ ਜਾ ਰਹੇ ਸੈਲਾਨੀਆਂ ਲਈ ਇੱਕ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਕਟੋਰੀਆ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਜੇ ਤਿਆਰੀ ਬਿਨਾਂ ਤੁਸੀਂ ਅਲਪਾਈਨ ਇਲਾਕਿਆਂ ਵੱਲ ਜਾ ਰਹੇ ਹੋ, ਤਾਂ ਤੁਸੀਂ ਨਾ ਸਿਰਫ਼ ਆਪਣੀ ਸੁਰੱਖਿਆ ਨੂੰ, ਬਲਕਿ ਹੋਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ‘ਚ ਪਾ ਰਹੇ ਹੋ। ਪਿਛਲੇ ਸਾਲ ਮਾਊਂਟ ਹੌਥਮ 'ਤੇ 1,471 ਵਾਹਨਾਂ ਨੂੰ ਵ੍ਹੀਲ ਚੇਨ ਨਾ ਹੋਣ ਕਾਰਨ ਵਾਪਸ ਮੋੜਿਆ ਗਿਆ ਸੀ। ਬਿਨਾਂ ਚੇਨ ਦੇ ਡਰਾਈਵਿੰਗ ਕਰਨ 'ਤੇ $395 ਤੋਂ ਲੈ ਕੇ $988 ਤੱਕ ਦਾ ਜੁਰ...

ਪੰਜਾਬੀ ਡਾਇਰੀ : ਪੰਜਾਬ ਦੀਆਂ ਜੇਲ੍ਹਾਂ ਵਿੱਚ ਭਰੀਆਂ ਜਾਣਗੀਆਂ 500 ਅਸਾਮੀਆਂ 23.06.2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੇਲ੍ਹ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਦੀਆਂ 500 ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤਹਿਤ ਭਰਤੀ ਵਿਚ 29 ਸਹਾਇਕ ਸੁਪਰਡੈਂਟ, 451 ਵਾਰਡਰ ਅਤੇ 20 ਮੈਟਰਨ ਭਰਤੀ ਕੀਤੇ ਜਾਣਗੇ। ਇਹ ਭਰਤੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਦਯੋਗਿਕ ਪਲਾਟਾਂ ਦੀ ਵੰਡ ਅਤੇ ਉਪ-ਵੰਡ ਲਈ ਵਿਆਪਕ ਨੀਤੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ।...

This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS Examines 23.06.2025

The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।

ਦਿੱਲ ਦੇ ਰੋਗਾਂ ਦੀ ਸਹੀ ਤੇ ਸਮੇਂ ਸਿਰ ਕੀਤੀ ਜਾਂਚ ਬਚਾਅ ਸਕਦੀ ਹੈ ਕੀਮਤੀ ਜਾਨਾਂ 23.06.2025

ਜੂਨ 23 ਤੋਂ 29 ਤੱਕ ਵਾਲਾ ਹਫਤਾ ਹਾਰਟ ਫੇਲੀਅਰ ਵੀਕ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਾ ਮੰਤਵ ਹੈ ਕਿ ਲੱਖਾਂ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਸਾਈਲੈਂਟ ਪਰ ਬੜੇ ਹੀ ਘਾਤਕ ਰੋਗ ਦਿਲ ਦੇ ਫੇਲ ਹੋਣ ਬਾਰੇ ਜਾਗਰੂਕ ਕਰਨਾ।

ਖ਼ਬਰਨਾਮਾ: ਟਰੰਪ ਨੇ ਈਰਾਨ ਵਿੱਚ ਸ਼ਾਸ਼ਨ ਤਬਦੀਲੀ ਲਈ ਵਿਖਾਈ ਸਹਿਮਤੀ 23.06.2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਪੋਸਟ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਈਰਾਨ ਵਿੱਚ ਸ਼ਾਸਨ ਤਬਦੀਲੀ ਦੇ ਵਿਚਾਰ ਲਈ ਤਿਆਰ ਹਨ। ਇਸ ਬਿਆਨ ਵਿੱਚ, ਉਹ ਕਹਿੰਦੇ ਹਨ ਕਿ ਜੇਕਰ ਈਰਾਨ ਵਿੱਚ ਮੌਜੂਦਾ ਲੀਡਰਸ਼ਿਪ, "ਈਰਾਨ ਨੂੰ ਦੁਬਾਰਾ ਮਹਾਨ ਬਣਾਉਣ" ਵਿੱਚ ਅਸਮਰੱਥ ਹੈ, ਤਾਂ ਸ਼ਾਸਨ ਤਬਦੀਲੀ ਇੱਕ ਵਿਕਲਪ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਦਿਨ ਦੀਆਂ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...

ਟੂਵੂਮਬਾ ਦਾ ਪੰਜਾਬੀ ਭਾਈਚਾਰਾ: ਆਪਸੀ ਸਾਂਝ, ਵਿਕਾਸ ਅਤੇ ਬਹੁ-ਸਭਿਆਚਾਰ ਦੀ ਜ਼ਿੰਦਾ ਮਿਸਾਲ 23.06.2025

ਖੇਤਰੀ ਕੁਈਨਜ਼ਲੈਂਡ ਦੇ ਦਿਲ ਵਿੱਚ ਵਸੇ ਹੋਏ, 'ਟੂਵੂਮਬਾ' ਵਿੱਚ ਪੰਜਾਬੀ ਭਾਈਚਾਰਾ ਸਭਿਆਚਾਰਕ ਸੰਭਾਲ, ਮਿਹਨਤ ਦੀ ਮਿਸਾਲ ਅਤੇ ਭਾਈਚਾਰਕ ਭਾਵਨਾ ਦੀ ਇੱਕ ਜੀਵੰਤ ਕਹਾਣੀ ਬੁਣ ਰਿਹਾ ਹੈ।

ਕਲਾ ਅਤੇ ਕਹਾਣੀਆਂ: ਸੁਣੋ ਅਜ਼ਰਾ ਵੱਕਾਰ ਦੀ 'ਕਹਾਣੀਆਂ ਵਿੱਚ ਵੱਸਦਾ ਪਾਤਰ' 23.06.2025

ਅੱਜ ਦੇ ਕਹਾਣੀ ਸੈਗਮੈਂਟ ਵਿੱਚ ਸੁਣੋ ਲਹਿੰਦੇ ਪੰਜਾਬ ਤੋਂ ਪੰਜਾਬੀ ਲੇਖਿਕਾ ਅਜ਼ਰਾ ਵੱਕਾਰ ਦੀ ਕਹਾਣੀ, 'ਕਹਾਣੀਆਂ ਵਿੱਚ ਵੱਸਦਾ ਪਾਤਰ' ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ...

ਜਾਣੋ ਕਿਨ੍ਹਾਂ ਆਸਟ੍ਰੇਲੀਅਨਜ਼ ਨੂੰ ਤਨਖਾਹ, ਸੈਂਟਰਲਿੰਕ ਭੁਗਤਾਨ, ਸੁਪਰ ਅਤੇ ਹੋਰ ਵਾਧੇ ਹਾਸਲ ਹੋਣ ਜਾ ਰਹੇ ਹਨ 22.06.2025

ਆਸਟ੍ਰੇਲੀਆ ਵਿੱਚ ਸਾਲ 2024-2025 ਦਾ ਵਿੱਤੀ ਸਾਲ ਖਤਮ ਹੋਣ ਜਾ ਰਿਹਾ ਹੈ ਨਵੇਂ ਵਿੱਤੀ ਸਾਲ ਵਿੱਚ 1 ਜੁਲਾਈ ਤੋਂ ਬਾਅਦ ਬਹੁਤ ਸਾਰੇ ਨਵੇਂ ਬਦਲਾਅ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਕੁੱਝ ਬਦਲਾਅ ਨਿਸ਼ਚਿਤ ਹਨ ਜਿਹਨਾਂ ਦੀ ਘੋਸ਼ਣਾ ਹੋ ਚੁੱਕੀ ਹੈ, ਸੋ ਕਿਹੜੇ ਖੇਤਰ ਫਾਈਦੇ ਵਿੱਚ ਅਤੇ ਕਿਹੜੇ ਘਾਟੇ ‘ਚ ਜਾ ਸਕਦੇ ਹਨ ਇਸ ਬਾਬਤ ਪੇਸ਼ ਹੈ ਇਹ ਖਾਸ ਪੌਡਕਾਸਟ…

ਪੰਜਾਬੀ ਡਾਇਸਪੋਰਾ: 13 ਸਾਲਾਂ ਬਾਅਦ ਹੈਮਿਲਟਨ 'ਚ ਮੁੜ ਸ਼ੁਰੂ ਹੋਈ ਅੰਤਰਰਾਸ਼ਟਰੀ ਹਵਾਈ ਸੇਵਾ 22.06.2025

ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਹੈਮਿਲਟਨ ਵਿੱਚ ਅੰਤਰ-ਰਾਸ਼ਟਰੀ ਹਵਾਈ ਯਾਤਰਾ 13 ਸਾਲਾਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ ਹੈ। ਇਹ ਉਹੀ ਸ਼ਹਿਰ ਹੈ ਜਿੱਥੇ ਸਾਲ 1890 ਤੋਂ ਆ ਕੇ ਵਸੇ ਪੰਜਾਬੀ ਮੂਲ ਦੇ ਮੋਢੀ ਪ੍ਰਵਾਸੀਆਂ ਨੇ ਆਪਣੀ ਜ਼ਿੰਦਗੀ ਦਾ ਸ਼ਾਨਦਾਰ ਸਫਰ ਸ਼ੁਰੂ ਕੀਤਾ ਸੀ। ਹੈਮਿਲਟਨ ਤੋਂ ਹੁਣ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਨੂੰ ਉਡਾਣਾਂ ਜੈੱਟਸਟਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ 20.06.2025

ਏਅਰ ਇੰਡੀਆ ਦੇ ਹਾਦਸਾਗ੍ਰਸਤ ਜਹਾਜ਼ ਦਾ ਦੂਜਾ ਬਲੈਕ ਬਾਕਸ ਬਰਾਮਦ, ਅਮਰੀਕਾ ਵੱਲੋਂ ਈਰਾਨ 'ਤੇ ਹਮਲਾ ਕਰਨ ਬਾਰੇ ਵਿਚਾਰ ਅਤੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੋਡਕਾਸਟ ਰਾਹੀਂ ਸੁਣੋ।

ਇਜ਼ਰਾਇਲ-ਈਰਾਨ ਵਿਚਾਲੇ ਤਣਾਅ ਜਾਰੀ, ਆਸਟ੍ਰੇਲੀਅਨ ਨਾਗਰਿਕਾਂ ਅਤੇ ਅਧਿਕਾਰੀਆਂ ਨੂੰ ਨਿਕਲਣ ਦੀ ਅਪੀਲ 20.06.2025

ਇਜ਼ਰਾਇਲ ਵੱਲੋਂ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ ਜਾ ਰਹੇ ਹਨ, ਅਤੇ ਈਰਾਨ ਵੀ ਇਜ਼ਰਾਇਲ ਦੇ ਰਿਹਾਇਸ਼ੀ ਤੇ ਨਾਗਰਿਕ ਖੇਤਰਾਂ ਵਿੱਚ ਜਵਾਬੀ ਕਾਰਵਾਈ ਕਰ ਰਿਹਾ ਹੈ। ਅਜਿਹੇ ਵਿੱਚ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਹੈ ਕਿ ਸਰਕਾਰ ਇਰਾਨ ਅਤੇ ਇਜ਼ਰਾਈਲ ਵਿੱਚ ਫਸੇ ਆਸਟ੍ਰੇਲੀਅਨ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਆਸਟ੍ਰੇਲੀਆ ਨੇ ਈਰਾਨੀ ਰਾਜਧਾਨੀ ਤਹਿਰਾਨ ਵਿੱਚ ਆਪਣੇ ਦੂਤਾਵਾਸ ਦੀਆਂ ਸਾਰੀਆਂ ਗਤੀਵਿਧੀਆਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸਾਰ...

ਬਾਲੀਵੁੱਡ ਗੱਪਸ਼ੱਪ: ਬਾਰਡਰ 2 'ਚ ਦਿਲਜੀਤ ਤੇ ਸੰਨੀ ਦਿਓਲ ਨਾਲ ਦਿਖੇਗੀ ਸੋਨਮ ਬਾਜਵਾ 19.06.2025

ਖਬਰਾਂ ਅਨੁਸਾਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਵੀ ਹੁਣ ਆਗਾਮੀ ਦੇਸ਼ ਭਗਤੀ ਫਿਲਮ 'ਬਾਰਡਰ- 2' ਦਾ ਹਿੱਸਾ ਹੋਵੇਗੀ। ਇਸ ਫਿਲਮ ਵਿੱਚ ਉਹ ਸੰਨੀ ਦਿਓਲ, ਦਿਲਜੀਤ ਦੋਸਾਂਝ, ਵਰੁਨ ਧਵਨ ਅਤੇ ਆਹਾਨ ਸ਼ੈੱਟੀ ਦੇ ਨਾਲ ਨਜ਼ਰ ਆਵੇਗੀ। ਬਾਰਡਰ 2, 1997 ਦੀ ਕਲਟ ਕਲਾਸਿਕ ਫਿਲਮ ਬਾਰਡਰ ਦਾ ਸੀਕਵਲ ਹੈ, ਜੋ ਕਿ ਲੌਂਗੇਵਾਲਾ ਦੀ ਲੜਾਈ 'ਤੇ ਅਧਾਰਤ ਸੀ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਫਿਲਮੀ ਜਗਤ ਤੋਂ ਖਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

ਵਿਕਟੋਰੀਆ ਵਿੱਚ ਅਪਰਾਧ ਦਰ 'ਚ ਰਿਕਾਰਡ ਵਾਧਾ, ਪਿਛਲੇ 12 ਮਹੀਨਿਆਂ ਦੌਰਾਨ 172 ਸਾਲਾਂ 'ਚ ਸਭ ਤੋਂ ਵੱਧ ਗ੍ਰਿਫਤਾਰੀਆਂ 19.06.2025

ਵਿਕਟੋਰੀਆ ਪੁਲਿਸ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2025 ਤੱਕ ਪਿਛਲੇ 12 ਮਹੀਨਿਆਂ ਵਿੱਚ 627,268 ਅਪਰਾਧ ਦਰਜ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਵਿੱਚ ਪਿੱਛਲੇ ਸਾਲ ਨਾਲੋਂ 17.1% (91,692 ਅਪਰਾਧਾਂ) ਦਾ ਵਾਧਾ ਦਰਜ ਕੀਤਾ ਗਿਆ ਹੈ।

ਖ਼ਬਰਨਾਮਾ: ਸ਼ਾਪਿੰਗ ਸੈਂਟਰ ਦੇ ਅੰਦਰ ਚੋਰੀ ਦੀ ਗੱਡੀ ਭਜਾਉਣ ਵਾਲਾ ਵਿਆਕਤੀ ਗ੍ਰਿਫਤਾਰ 19.06.2025

ਵਿਕਟੋਰੀਆ ਪੁਲਿਸ ਨੇ ਇੱਕ 27 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ 'ਤੇ ਬੁੱਧਵਾਰ ਨੂੰ ਇੱਕ ਟੋਯੋਟਾ ਲੈਂਡਕਰੂਜ਼ਰ ਨੂੰ ਇੱਕ ਸਬਰਬਨ ਸ਼ਾਪਿੰਗ ਸੈਂਟਰ ਦੇ ਅੰਦਰ ਲੈ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਚੋਰੀ ਦਾ ਵਾਹਨ ਸੀ ਅਤੇ ਬਾਅਦ ਵਿੱਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਪ੍ਰੈਸਟਨ ਦੇ ਨੌਰਥਲੈਂਡ ਸ਼ਾਪਿੰਗ ਸੈਂਟਰ ਵਿੱਚੋਂ ਇਸ ਨੂੰ ਲੰਘਾਇਆ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਦਿਨ ਦੀਆਂ ਖਬਰਾਂ ਜਾਣੋ, ਇਸ ਪੌਡਕਾਸਟ ਵਿੱਚ...

ਯੋਗਾ ਰਾਹੀਂ ਫਿਟ ਰਹਿਣ ਵਾਲੇ 90 ਸਾਲ ਦੇ ਕਵਲ ਭਗਤ ਦਾ ਹਰ ਕਿਸੇ ਨੂੰ ਯੋਗਾ ਨਾਲ ਜੁੜਨ ਦਾ ਸੰਦੇਸ਼ 19.06.2025

ਮੈਲਬਰਨ ਦੇ ਰਹਿਣ ਵਾਲੇ 90 ਸਾਲ ਦੇ ਯੋਗਾ ਇੰਸਟ੍ਰਕਟਰ ਕਵਲ ਭਗਤ ਦਾ ਕਹਿਣਾ ਹੈ ਕਿ ਯੋਗ ਹਰ ਉਮਰ ਵਰਗ ਦੇ ਲੋਕਾਂ ਲਈ ਕਾਰਗਰ ਹੈ। ਕਰੀਬ ਚਾਰ ਦਹਾਕੇ ਪਹਿਲਾਂ ਯੋਗ ਨਾਲ ਜੁੜਨ ਦੀ ਉਹਨਾਂ ਦੀ ਕਹਾਣੀ ਬੇਹਦ ਰੌਚਕ ਹੈ, ਉਨ੍ਹਾਂ ਅਨੁਸਾਰ ਹੁਣ ਤੱਕ ਉਹ ਕਰੀਬ 6000 ਤੋਂ ਵੱਧ ਵਿਦਿਆਰਥੀਆਂ ਨੂੰ ਯੋਗਾ ਦੀ ਟ੍ਰੇਨਿੰਗ ਦੇ ਚੁੱਕੇ ਹਨ। ਕਵਲ ਭਗਤ ਨਾਲ ਪੂਰੀ ਗੱਲਬਾਤ ਅਤੇ ਉਨ੍ਹਾਂ ਦੀ ਕਹਾਣੀ ਇਸ ਪੌਡਕਾਸਟ ਰਾਹੀਂ ਸੁਣੋ।

Punjabi brothers win gold & silver medals at Dairy Industry Association of Australia 19.06.2025

Shepparton-based dairy brand ‘Kisaan’, led by Indian-origin brothers Surinder Singh and Jaspreet Singh, has won six gold and nine silver medals at the Dairy Industry Association of Australia (DIAA) award ceremony.

ਐਸ ਬੀ ਐਸ ਦੇ 50 ਸਾਲ: ਇੱਕ ਦਿਨ ਟੂਵੂਮਬਾ ਦੇ ਪੰਜਾਬੀਆਂ ਦੇ ਨਾਲ 18.06.2025

ਐਸ ਬੀ ਐਸ ਰੇਡੀਓ ਆਪਣੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਖਾਸ ਮੌਕੇ ਬੁੱਧਵਾਰ, 18 ਜੂਨ ਵਾਲੇ ਦਿਨ ਐਸ ਬੀ ਐਸ ਨੇ ਕੂਈਨਜ਼ਲੈਂਡ ਦੇ ਖੇਤਰੀ ਇਲਾਕੇ ਟੂਵੂਮਬਾ ਵਿੱਚ ਪਹੁੰਚ ਕੇ ਆਪਣੇ ਪੰਜਾਬੀ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਕੀਤਾ। ਐਸ ਬੀ ਐਸ ਪੰਜਾਬੀ ਦੇ ਲਾਈਵ ਪ੍ਰਸਾਰਣ ਦੌਰਾਨ ਸਥਾਨਕ ਲੋਕਾਂ ਅਤੇ ਭਾਈਚਾਰਕ ਆਗੂਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਗਈਆਂ। ਇਸ ਦੌਰਾਨ ਸਮਾਜਿਕ ਏਕਤਾ ਦੇ ਮੁੱਦਿਆਂ 'ਤੇ ਚਰਚਾ ਦੇ ਨਾਲ-ਨਾਲ ਇਸ ਖੇਤਰ ਵਿੱਚ ਵਸਣ ਦੀ ਉਨ੍ਹਾਂ ਦੀ ਯਾਤਰਾ ਬਾਰੇ ਗੱਲਾਂ-ਬਾਤਾਂ ਅਤੇ ਖੇਤਰੀ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 18.06.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਗੱਲ ਕੀਤੀ ਹੈ ਪੰਜਾਬੀ ਭਰਾਵਾਂ ਵੱਲੋਂ ਆਸਟ੍ਰੇਲੀਆ 'ਚ ਸ਼ੁਰੂ ਕੀਤੇ 'ਕਿਸਾਨ' ਡੇਅਰੀ ਬਾਰੇ, ਜਿੰਨ੍ਹਾਂ ਨੇ ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਸਨਮਾਨ ਸਮਾਰੋਹ ਵਿੱਚ 6 ਗੋਲਡ, 9 ਸਿਲਵਰ ਮੈਡਲ ਅਤੇ ਹਾਈਐਸਟ ਸਕੋਰਿੰਗ ਐਵਾਰਡ ਹਾਸਲ ਕੀਤੇ ਹਨ। ਇਸਤੋਂ ਇਲਾਵਾ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ 'ਨਸਲਕੁਸ਼ੀ' ਬਾਰੇ। ਨਾਲ ਹੀ ਦਿਨ ਦਾ ਨਿਊਜ਼ ਬੁਲੈਟਿਨ ਤੇ ਪਾਕਿਸਤਾਨ ਤੋਂ ਕੀ ਹੈ ਖ਼ਬਰ ਸਾਰ, ਸਾਰਾ ਕੁਝ ਸੁਣੋ ਸਾਡੇ ਇਸ ਪੂਰੇ ਰੇਡੀਓ ਪ੍ਰੋਗਰ...

ਇਜ਼ਰਾਈਲ-ਇਰਾਨ ਤਣਾਅ ਦੇ ਦਰਮਿਆਨ ਅਮਰੀਕੀ ਫੌਜ ਵਲੋਂ ਵਧੇਰੇ ਲੜਾਕੂ ਜਹਾਜ਼ ਭੇਜਣ ਦੀ ਖਬਰ 18.06.2025

ਸੰਯੁਕਤ ਰਾਜ ਅਮਰੀਕਾ ਦੀ ਫੌਜ ਮੱਧ ਪੂਰਬ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਲੜਾਕੂ ਜਹਾਜ਼ ਭੇਜ ਰਹੀ ਹੈ ਅਤੇ ਮਿਲੀ ਖ਼ਬਰ ਮੁਤਾਬਿਕ ਮੌਜੂਦਾ ਤਾਇਨਾਤੀਆਂ ਨੂੰ ਵੀ ਲੰਬਾ ਕਰ ਰਹੀ ਹੈ। Reuters Newsagency ਮੁਤਾਬਿਕ ਤਿੰਨ ਪ੍ਰਕਾਰ ਦੇ ਲੜਾਕੂ ਜਹਾਜ਼ ਭੇਜੇ ਗਏ ਹਨ ਜਦਕਿ ਹੋਰ ਸਰੋਤਾਂ ਨੇ ਇਸ ਨੂੰ ਇੱਕ ਰੱਖਿਆਤਮਕ ਕਦਮ ਦੇ ਨਜ਼ਰੀਏ ਤੋਂ ਦੇਖਿਆ ਹੈ। ਪੂਰਾ ਵੇਰਵਾ ਅਤੇ ਅੱਜ ਦੀਆਂ ਮੁੱਖ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ।

ਪਾਕਿਸਤਾਨ ਡਾਇਰੀ: 'ਨਿਉਕਲੀਅਰ ਹਥਿਆਰ ਅਸੀਂ ਆਪਣੀ ਰੱਖਿਆ ਲਈ ਬਣਾਏ ਹਨ', ਇਸਾਕ ਡਾਰ 18.06.2025

ਪਾਕਿਸਤਾਨ ਦੇ ਡਿਪਟੀ ਪ੍ਰਧਾਨ ਮੰਤਰੀ ਇਸਾਕ ਡਾਰ ਨੇ ਕਿਹਾ ਹੈ ਇਹ ਖਬਰ ਬਿਲਕੁਲ ਗਲਤ ਹੈ ਕਿ ਜੇ ਇਜ਼ਰਾਇਲ ਨੇ ਇਰਾਨ ਉੱਤੇ ਨਿਉਕਲੀਅਰ ਹਮਲਾ ਕੀਤਾ ਤਾਂ ਪਾਕਿਸਤਾਨ ਵੀ ਜਵਾਬ 'ਚ ਇਜ਼ਰਾਇਲ 'ਤੇ ਅਟੈਕ ਕਰ ਦੇਵੇਗਾ। ਇਸਾਕ ਡਾਰ ਨੇ ਦੱਸਿਆ ਕਿ ਪਾਕਿਸਤਾਨ ਇਰਾਨ ਦੀ ਬੇਸ਼ੱਕ ਹਮਾਇਤ ਕਰਦਾ ਹੈ ਪਰ ਪਾਕਿਸਤਾਨ ਨੇ ਆਪਣੀ ਰੱਖਿਆ ਲਈ ਨਿਉਕਲੀਅਰ ਹਥਿਆਰ ਬਣਾਏ ਹਨ। ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

ਕੀ ਦੇਵ ਖਰੌੜ ਨੂੰ ਆਪਣੇ ਹੀ ਗੁੱਸੇ ਤੋਂ ਡਰ ਲੱਗਦਾ ਹੈ, ਤੇ ਕੀ ਹੈ ਮੂਸੇਵਾਲੇ ਦੇ ਗੀਤ ਦੀ ਕਹਾਣੀ? 18.06.2025

ਪੰਜਾਬੀ ਫਿਲਮਾਂ ਦੇ ਐਕਸ਼ਨ ਸਟਾਰ ਕਹੇ ਜਾਣ ਵਾਲੇ 'ਦੇਵ ਖਰੌੜ' ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਫਿਲਮ 'ਡਾਕੂਆਂ ਦੀ ਮੁੰਡਾ- 3' ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ 'ਡਾਲਰ' ਕਿਵੇਂ ਢੁੱਕਦਾ ਹੈ। ਇਸਤੋਂ ਇਲਾਵਾ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਦੇਵ ਨੇ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਆਪਣੇ ਕੰਮ ਕਰਨ ਦੇ ਤਰੀਕੇ ਤੱਕ,ਕਈ ਗੱਲਾਬਾਤਾਂ ਸਾਂਝੀਆਂ ਕੀਤੀਆਂ, ਪੂਰੇ ਵੇਰਵੇ ਸੁਣੋ ਸਾਡੀ ਇਸ ਇੰਟਰਵਿਊ ਵਿੱਚ..

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos