SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

ਖਬਰਨਾਮਾ: ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ 09.06.2025

ਗੋਪੀਨਾਥ ਅਤੇ ਰਾਮਨਾਥ ਸੂਰਿਆਨਾਰਾਇਣਨ ਅਈਅਰ ਭਰਾਵਾਂ ਨੂੰ ਸੰਗੀਤ ਰਾਹੀਂ ਭਾਈਚਾਰੇ ਦੀ ਸੇਵਾ ਲਈ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਮਾਨਤਾ ਦਿੱਤੀ ਗਈ ਹੈ। 50 ਸਾਲਾਂ ਤੋਂ ਵੱਧ ਸਮੇਂ ਤੋਂ, ਇਹਨਾਂ ਭਰਾਵਾਂ ਨੇ ਦੱਖਣੀ ਭਾਰਤ ਦੇ ਕਰਨਾਟਕ ਸੰਗੀਤ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਵਿੱਚ ਭੂਮਿਕਾ ਨਿਭਾਈ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਜਾਣੋ।

ਕਿੰਗਜ਼ ਬਰਥਡੇ ਆਨਰ ਲਿਸਟ 2025; ਭਾਰਤੀ ਮੂਲ ਦੇ ਦੋ ਸੰਗੀਤਕਾਰ ਭਰਾਵਾਂ ਨੂੰ ਮਿਲਿਆ 'ਮੈਡਲ ਆਫ਼ ਦ ਆਰਡਰ' 09.06.2025

ਸਾਲ 2025 ਕਿੰਗਜ਼ ਬਰਥਡੇ ਆਨਰਜ਼ ਲਿਸਟ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਅਤੇ ਪ੍ਰਾਪਤੀਆਂ ਲਈ ਮਾਨਤਾ ਦਿੱਤੀ ਗਈ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਮੈਲਬੌਰਨ ਰਹਿੰਦੇ ਭਾਰਤੀ ਮੂਲ ਦੇ ਦੋ ਭਰਾ ਗੋਪੀਨਾਥ ਅਈਅਰ ਅਤੇ ਰਾਮ ਨਾਥ ਅਈਅਰ ਦੇ ਨਾਂ ਵੀ ਸ਼ਾਮਿਲ ਹਨ। ਇਨ੍ਹਾਂ ਦੋਵਾਂ ਭਰਾਵਾਂ ਦੀ ਚੋਣ, ਭਾਰਤੀ ਸ਼ਾਸ਼ਤਰੀ ਸੰਗੀਤ ਦੀ ਇੱਕ ਸ਼ੈਲੀ ਨੂੰ ਆਸਟ੍ਰੇਲੀਆ 'ਚ ਜ਼ਿੰਦਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੇ ਕਾਰਨ ਹੋਈ ਹੈ। ਹੋਰ ਵੇ...

ਲੰਬੀ ਉਡੀਕ ਤੋਂ ਬਾਅਦ ਆਸਟ੍ਰੇਲੀਆ ਦੇ ਪਹਿਲੇ ਹਿੰਦੂ ਸਕੂਲ ਦੀ ਹੋਵੇਗੀ ਸਥਾਪਨਾ 09.06.2025

2021 ਦੀ ਮਰਦਮਸ਼ੁਮਾਰੀ ਵਿੱਚ ਪਾਇਆ ਗਿਆ ਸੀ ਕਿ ਹਿੰਦੂ ਧਰਮ ਆਸਟ੍ਰੇਲੀਆ ਵਿੱਚ ਤੀਜਾ ਸਭ ਤੋਂ ਵੱਡਾ ਧਰਮ ਹੈ। ਪਰ 800 ਹਜ਼ਾਰ ਦੀ ਆਬਾਦੀ ਵਾਲੇ ਇਸ ਧਰਮ ਦਾ ਕੋਈ ਆਪਣਾ ਸਕੂਲ ਨਹੀਂ ਹੈ। ਪਰ ਫੈਡਰਲ ਸਰਕਾਰ ਵੱਲੋਂ 8.5 ਮਿਲੀਅਨ ਦੀ ਗ੍ਰਾਂਟ ਫੰਡਿੰਗ ਤੋਂ ਬਾਅਦ ਇਹ ਬਦਲਣ ਵਾਲਾ ਹੈ।

ਤਿੰਨ ਮਹੀਨੇ ਦੇ ਇੱਕ ਤਜ਼ੁਰਬੇ ਤੋਂ ਸ਼ੁਰੂ ਹੋਣ ਵਾਲੇ ਐਸ ਬੀ ਐਸ ਨੇ ਪੂਰੇ ਕੀਤੇ 50 ਸਾਲ 09.06.2025

ਜੂਨ 1975 ਵਿੱਚ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਅੰਗ੍ਰੇਜ਼ੀ ਭਾਸ਼ਾ ਨਾ ਬੋਲਣ ਵਾਲਿਆਂ ਨੂੰ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਲਈ ਸਿਡਨੀ ਅਤੇ ਮੈਲਬਰਨ ‘ਚ ਦੋ ਰੇਡੀਓ ਸਟੇਸ਼ਨ ਸ਼ੁਰੂ ਕੀਤੇ ਗਏ ਸਨ। ਇਹਨਾਂ ਸਾਲਾਂ ਦੌਰਾਨ ਪਿਛਲੇ ਲਗਭਗ 33 ਸਾਲਾਂ ਤੋਂ ਐਸ ਬੀ ਐਸ ਨਾਲ ਜੁੜੇ ਮਨਪ੍ਰੀਤ ਕੌਰ ਸਿੰਘ ਐਸ ਬੀ ਐਸ ਨੂੰ ਆਪਣੀ ਪਹਿਲੀ ਸੰਤਾਨ ਦੱਸਦੇ ਹਨ। ਐਸ ਬੀ ਐਸ ਦੀ 50ਵੀਂ ਵਰ੍ਹੇਗੰਢ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਸੁਣੋ ਇਸ ਪੌਡਕਾਸਟ ਰਾਹੀਂ……

This rural town has grown into a thriving multicultural hub - SBS Examines: ਇਹ ਦੂਰ-ਦੁਰਾਡੇ ਦਾ ਪੇਂਡੂ ਇਲਾਕਾ ਇੱਕ ਸੰਪੰਨ ਬਹੁ-ਸੱਭਿਆਚਾਰਕ ਕੇਂਦਰ ਕਿਵੇਂ ਬਣਿਆ 09.06.2025

In the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ 06.06.2025

ਫੇਅਰ ਵਰਕ ਕਮਿਸ਼ਨ ਵੱਲੋਂ ਤਨਖਾਹ ਵਾਧਾ, ਆਈ.ਪੀ.ਐਲ 'ਚ ਆਰ.ਸੀ.ਬੀ. ਦੀ ਟੀਮ ਦੇ ਜਿੱਤ ਦੇ ਜਸ਼ਨਾਂ ਦੌਰਾਨ ਮਚੀ ਭਗਦੜ ਤੋਂ ਬਾਅਦ ਕਾਰਵਾਈ, 6 ਜੂਨ ਘੱਲੂਘਾਰਾ ਅਤੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੋਡਕਾਸਟ ਰਾਹੀਂ ਸੁਣੋ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਪਰਮਿੰਦਰ ਕੌਰ ਕਿੰਗਸ ਬਰਥਡੇਅ ਮੌਕੇ ਸਨਮਾਨਿਤ 06.06.2025

ਕਿੰਗਸ ਬਰਥਡੇਅ ਮੌਕੇ ਕ੍ਰਾਈਸਟਚਰਚ ਦੀ ਵਸਨੀਕ ਪੰਜਾਬੀ ਮੂਲ ਦੀ ਪਰਮਿੰਦਰ ਕੌਰ ਨੂੰ 'ਕਿੰਗਸ ਸਰਵਿਸ ਮੈਡਲ' ਯਾਨੀ KSM ਨਾਲ ਸਨਮਾਨਿਤ ਕੀਤਾ ਗਿਆ ਹੈ। ਪਰਮਿੰਦਰ ਕੌਰ ਨਿਊਜ਼ੀਲੈਂਡ ਵਿੱਚ ਰਹਿੰਦੇ ਹੋਏ ਬਹੁਤ ਸਾਰੇ ਬਹੁ-ਸੱਭਿਆਚਾਰਕ ਸਮਾਗਮ ਵੀ ਕਰਵਾ ਚੁੱਕੇ ਹਨ ਜਿੰਨਾਂ ਵਿੱਚ ਕ੍ਰਾਈਸਟਚਰਚ ਮਲਟੀ ਕਲਚਰਲ ਫੈਸਟੀਵਲ ਵੀ ਸ਼ਾਮਲ ਹੈ। ਉਹਨਾਂ ਨੇ 'ਵੂਮੈਨਜ਼ ਹੈਲਪਿੰਗ ਹੈਂਡ ਟਰੱਸਟ' ਦੀ ਸਥਾਪਨਾ ਵੀ ਕੀਤੀ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖਬਰਨਾਮਾ: ਛੇ ਬੱਚਿਆਂ ਦੀ ਮੌਤ ਵਾਲੀ ਘਟਨਾ 'ਚ ਜੰਪਿੰਗ ਕੈਸਲ ਸੰਚਾਲਕ ਦੋਸ਼ਮੁਕਤ ਕਰਾਰ 06.06.2025

ਤਸਮਾਨੀਆ ਵਿੱਚ 2021 ਵਿੱਚ ਹੋਈ ਇੱਕ ਦੁਖਦਾਈ ਘਟਨਾ ਦੇ ਕੇਂਦਰ ਵਿੱਚ ਰਹੇ ਜੰਪਿੰਗ ਕੈਸਲ ਦੇ ਸੰਚਾਲਕ ਨੂੰ ਵਰਕਪਲੇਸ ਸੁਰੱਖਿਆ ਉਲੰਘਣਾ ਦੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਓਧਰ ਭਾਰਤ 'ਚ ਕਰਨਾਟਕ ਦੇ ਮੁੱਖ ਮੰਤਰੀ ਸੀਧਾਰਮਾਈਆ ਨੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਮਚੀ ਭਗਦੜ ਮਾਮਲੇ ਵਿਚ ਬੈਂਗਲੂਰੂ ਦੇ ਪੁਲਿਸ ਕਮਿਸ਼ਨਰ ਅਤੇ ਕਈ ਹੋਰ ਪੁਲੀਸ ਅਧਿਕਾਰੀਆਂ ਨੂੰ ਮੁੱਅਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

ਅੰਗਰੇਜ਼ੀ ਰੈਪ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਹੈ L-FRESH The LION ਦਾ ਨਵਾਂ ਗੀਤ 06.06.2025

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੰਗਰੇਜ਼ੀ ਗੀਤ ‘Red Hot Plate’ ਪੰਜਾਬੀ ਮੂਲ ਦੇ ਆਸਟ੍ਰੇਲੀਅਨ ਹਿੱਪ ਹੌਪ ਆਰਟਿਸਟ ‘L-FRESH The LION’ ਉਰਫ ਸੁਖਦੀਪ ਸਿੰਘ ਭੋਗਲ ਵਲੋਂ ਗਾਇਆ ਗਿਆ ਹੈ। ਇਸ ਗੀਤ ਦੀ ਪ੍ਰੇਰਨਾ ਪੰਜਾਬੀ ਭਾਈਚਾਰੇ ਵਲੋਂ ਆਈ ਪ੍ਰਤਿਕਿਰਿਆ ਬਣੀ ਤਾਂ ਜੋ ਬੱਚਿਆਂ ਲਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਾ ਗੀਤ ਬਣਾਇਆ ਜਾਵੇ। ਰੈਪਰ L-FRESH ਨੇ ਕਈ ਹਫਤਿਆਂ ਦੀ ਖੋਜ ਤੋਂ ਬਾਅਦ ਅੰਗਰੇਜ਼ੀ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਇਤਿਹਾਸ ਗਾਇਆ ਪਰ ਗੀਤ ਨੂੰ ਬਣਾਉਣ ਵਿੱਚ...

ਕੈਨਬਰਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ‘ਕੱਕਾਰ’ ਪਹਿਨਣ ਦਾ ਮਿਲਿਆ ਕਾਨੂੰਨੀ ਅਧਿਕਾਰ 05.06.2025

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਹੁਣ ਆਪਣੇ ਧਾਰਮਿਕ ਕੱਕਾਰਾਂ ਨੂੰ ਪਹਿਨਣ ਦਾ ਕਾਨੂੰਨੀ ਅਧਿਕਾਰ ਮਿਲ ਗਿਆ ਹੈ। ਕੈਨਬਰਾ ਸਿੱਖ ਐਸੋਸੀਏਸ਼ਨ ਵਲੋਂ ਪਿਛਲੇ ਇੱਕ ਦਹਾਕੇ ਤੋਂ ਇਸ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ।

How does media work in Australia? - ਆਸਟ੍ਰੇਲੀਆ ਵਿੱਚ ਮੀਡੀਆ ਕਿਵੇਂ ਕੰਮ ਕਰਦਾ ਹੈ? 05.06.2025

A free, independent and diverse press is a fundamental pillar of democracy. Australia has two taxpayer-funded networks that serve the public interest (ABC and SBS), plus a variety of commercial and community media outlets. Although publicly funded media receives money from the government, it is unlike the state-sponsored outlets found overseas. - ਆਜ਼ਾਦ, ਸੁਤੰਤਰ ਅਤੇ ਵਿਭਿੰਨ ਪ੍ਰੈਸ ਲੋਕਤੰਤਰ ਦਾ ਇੱਕ ਬੁਨਿਆ...

ਬਾਲੀਵੁੱਡ ਗੱਪਸ਼ੱਪ: ਗਾਇਕ ਅਰੀਜੀਤ ਸਿੰਘ ਰਚਣ ਜਾ ਰਹੇ ਹਨ ਇਤਿਹਾਸ 05.06.2025

ਭਾਰਤੀ ਗਾਇਕ ਅਰੀਜੀਤ ਸਿੰਘ ਇਸ ਸਾਲ 5 ਸਤੰਬਰ ਨੂੰ ਯੂ ਕੇ ਦੇ ਟੋਟੇਨਹੇਮ ਹੋਟ ਸਪੋਟ ਸਟੇਡੀਅਮ ਵਿੱਚ ਗਾਉਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਣ ਜਾ ਰਹੇ ਹਨ। ਇਸ ਖਬਰ ਦਾ ਵੇਰਵਾ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਖਬਰਨਾਮਾਂ: RCB ਦੀ ਜਿੱਤ ਦੇ ਜਸ਼ਨ ਮਾਤਮ 'ਚ ਬਦਲੇ, 11 ਪ੍ਰਸ਼ੰਸਕ ਹਲਾਕ, 33 ਜ਼ਖਮੀ 05.06.2025

ਇੰਡੀਅਨ ਪ੍ਰੀਮੀਅਰ ਲੀਗ ਦੇ ਖਿਤਾਬੀ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਕੱਠੀ ਹੋਈ ਭੀੜ ਵਿੱਚ ਫੈਲੀ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 33 ਹੋਰ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ 'ਤੇ ਰਾਜ ਦੇ ਮੁੱਖ ਮੰਤਰੀ ਵੱਲੋਂ ਇਹਨਾਂ ਮੌਤਾਂ 'ਤੇ ਦੁੱਖ ਪ੍ਰਗਟਾਇਆ ਗਿਆ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...

ਗ੍ਰਹਿ ਵਿਭਾਗ ਦੇ ਅੰਦਰ ਬਹੁ-ਸੱਭਿਆਚਾਰਕ ਮਾਮਲਿਆਂ ਲਈ ਖੁਲ੍ਹੇਗਾ ਵੱਖਰਾ ਦਫ਼ਤਰ 05.06.2025

ਆਸਟ੍ਰੇਲੀਆ ਦੀ ਸਰਕਾਰ ਨੇ ਗ੍ਰਹਿ ਵਿਭਾਗ ਦੇ ਅੰਦਰ ਬਹੁ-ਸੱਭਿਆਚਾਰਕ ਮਾਮਲਿਆਂ ਲਈ ਇੱਕ ਵੱਖਰਾ ਦਫ਼ਤਰ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜੁਲਾਈ ਦੇ ਅਖੀਰ ਵਿੱਚ ਨਵੀਂ ਸੰਸਦ ਦੇ ਬੈਠਣ ਤੋਂ ਪਹਿਲਾਂ ਇਹ ਦਫ਼ਤਰ ਦੇ ਸ਼ੁਰੂ ਹੋਣ ਦੀ ਉਮੀਦ ਹੈ। ਇਹ ਨਵਾਂ ਅਦਾਰਾ ਕਿਉਂ ਖੋਲ੍ਹਿਆ ਜਾ ਰਿਹਾ ਹੈ? ਇਸਦਾ ਕੀ ਕੰਮ ਹੋਵੇਗਾ ਅਤੇ ਆਸਟ੍ਰੇਲੀਆ ਵਿੱਚ ਰਹਿੰਦੇ ਪ੍ਰਵਾਸੀਆਂ ਉੱਤੇ ਇਸਦਾ ਕੀ ਅਸਰ ਹੋ ਸਕਦਾ ਹੈ? ਇਹ ਜਾਣਨ ਲਈ ਇਹ ਪੌਡਕਾਸਟ ਸੁਣੋ...

'ਮੈਂ ਆਪਣੀਆਂ ਸ਼ਰਤਾਂ 'ਤੇ ਸਫਲਤਾ ਹਾਸਲ ਕੀਤੀ': ਸੁਣੋ ਰੁਪਿੰਦਰ ਕੌਰ ਦੇ ਮਸ਼ਹੂਰ ਪੰਜਾਬੀ ਸਿੰਗਰ ਬਾਣੀ ਸੰਧੂ ਬਣਨ ਦੀ ਕਹਾਣੀ 05.06.2025

ਪੰਜਾਬ ਦੇ ਮੋਹਾਲੀ ਦੀ ਜੰਮ-ਪੱਲ ਰੁਪਿੰਦਰ ਕੌਰ ਸੰਧੂ ਉਰਫ ਬਾਣੀ ਸੰਧੂ ਪੰਜਾਬੀ ਸੰਗੀਤ ਅਤੇ ਫ਼ਿਲਮਾਂ ਦੀ ਦੁਨੀਆ ਵਿੱਚ ਉੱਘਾ ਨਾਮ ਹੈ। ਆਪਣੀ ਨਵੀਂ ਫ਼ਿਲਮ 'ਡਾਕੂਆਂ ਦਾ ਮੁੰਡਾ 3' ਤੋਂ ਪਹਿਲਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਬਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਇਸ ਹੱਕ ਵਿੱਚ ਨਹੀਂ ਸੀ ਕਿ ਬਾਣੀ ਇਸ ਖਿੱਤੇ ਵਿੱਚ ਕੰਮ ਕਰਨ। '8 ਪਰਚੇ' ਵਰਗੇ ਧਾਕੜ ਗਾਣਿਆਂ ਤੋਂ ਮਸ਼ਹੂਰ ਬਾਣੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਉੱਤੇ ਅਤੇ ਪੰਜਾਬੀ ਕਦਰਾਂ ਕੀਮਤਾਂ ਦਾ ਮਾਣ ਰੱਖਦੇ ਹੋਏ ਇਹ...

ਐਡੀਲੇਡ ਪੁਲਿਸ ਗ੍ਰਿਫ਼ਤਾਰੀ ਦੌਰਾਨ ਬੇਹੋਸ਼ ਪੰਜਾਬੀ ਨੌਜਵਾਨ ਹਸਪਤਾਲ ’ਚ ਲੜ ਰਿਹਾ ਜ਼ਿੰਦਗੀ ਦੀ ਜੰਗ 04.06.2025

ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਪੁਲਿਸ ਵਲੋਂ ਕੀਤੀ ਜਾ ਰਹੀ ਗ੍ਰਿਫ਼ਤਾਰੀ ਦੌਰਾਨ ਵਾਪਰੇ ਘਟਨਾਕ੍ਰਮ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਨੌਜਵਾਨ ਦੀ ਸ਼ਿਨਾਖਤ 42 ਸਾਲਾਂ ਦੇ ਗੌਰਵ ਕੁੰਡੀ ਵਜੋਂ ਹੋਈ ਹੈ। ਸਥਾਨਕ ਪੰਜਾਬੀ ਭਾਇਚਾਰੇ ਵਲੋਂ ਪੂਰੇ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਉੱਤੇ ਨਿਰਾਸ਼ਾ ਅਤੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ।

ਖਬਰਨਾਮਾ: ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਜਿੱਤੀ ਆਈ ਪੀ ਐੱਲ ਟਰਾਫੀ 04.06.2025

ਰੌਇਲ ਚੈਲੰਜਰਸ ਬੈਂਗਲੁਰੂ (RCB) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ (PBKS) ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ, ਚੀਨ ਦੇ ਵਣਜ ਮੰਤਰੀ ਨੇ ਆਸਟ੍ਰੇਲੀਅਨ ਹਮਰੁਤਬਾ ਨਾਲ ਪੈਰਿਸ ਵਿੱਚ ਕੀਤੀ ਮੁਲਾਕਾਤ ਤੋਂ ਬਾਅਦ ਨੇੜਲੇ ਸਬੰਧਾਂ ਦਾ ਕੀਤਾ ਸਮਰਥਨ, ਮੈਲਬਰਨ ਵਿੱਚ ਬਣੇ ਇੱਕ ਨਵੇਂ ਹਸਪਤਾਲ ਵਿੱਚ ਪ੍ਰਦਰਸ਼ਤ ਹੋਵੇਗੀ 3-ਡੀ ਕਲਾਕ੍ਰਿਤੀ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾਂ...

ਪਾਕਿਸਤਾਨ ਡਾਇਰੀ: ਆਸਟ੍ਰੇਲੀਆ 'ਚ 6 ਜੂਨ ਜਦਕਿ ਪਾਕਿਸਤਾਨ 'ਚ 7 ਜੂਨ ਨੂੰ ਮਨਾਈ ਜਾਵੇਗੀ ਈਦ 04.06.2025

ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਬਰਤਾਨੀਆ, ਗੁਲਫ ਸਮੇਤ ਹੋਰ ਦੇਸ਼ਾਂ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ 6 ਜੂਨ ਨੂੰ ਮਨਾਇਆ ਜਾਵੇਗਾ। ਜਦਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਕਈ ਹੋਰ ਇਸਲਾਮੀ ਮੁਲਕਾਂ 'ਚ ਇਹ ਤਿਉਹਾਰ ਹੱਜ ਮਹੀਨੇ ਦਾ ਚੰਨ ਦੇਖਣ ਮਗਰੋਂ 7 ਜੂਨ ਨੂੰ ਮਨਇਆ ਜਾਵੇਗਾ। ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Listen to SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 04.06.2025

This latest episode of the SBS Punjabi radio program includes the top news from India and abroad, Punjabi diary, and a special conversation with Sydney based Punjabi sumo wrestler Harry Sohal. It also features a conversation with experts regarding the early signs of cancers in women. Do not miss the Kahani segment featuring ‘Kahaani Turdi Rehndi Hai’ — a story written by Dr. Nasir Baloch. Enjoy th...

ਸਾਹਿਤ ਅਤੇ ਕਹਾਣੀਆਂ: ਡਾ. ਨਾਸਿਰ ਬਲੋਚ ਦੀ ਲਿਖਤ 'ਕਹਾਣੀ ਤੁਰਦੀ ਰਹਿੰਦੀ ਹੈ’ 04.06.2025

ਕੰਧ ਲਿਖਤ ਕਿਸਨੂੰ ਕਹਿੰਦੇ ਹਨ? ਉਹੀ ਜੋ ਸਾਡੀ ਆਪਣੀ ਕੀਤੀ ਕਰਨੀ ਦਾ ਫਲ ਹੁੰਦਾ ਹੈ। ਆਉ ਰੱਲ ਕੇ ਇਸ ਜਿਉਂਦੀ ਕੰਧ ਤੋਂ ਮੋਇਆਂ ਦੀ ਕਹਾਣੀ ਸੁਣੀਏ। ਡਾ. ਨਾਸਿਰ ਬਲੋਚ ਦੀ ਲਿਖਤ ‘ਕਹਾਣੀ ਤੁਰਦੀ ਰਹਿੰਦੀ ਹੈ’ ਨੂੰ ਇਸ ਪੌਡਕਾਸਟ ਰਾਹੀਂ ਸੁਣੋ।

ਖਬਰਨਾਮਾ: ਔਰਤਾਂ ਖਿਲਾਫ ਹਿੰਸਾ 'ਤੇ ਹੈਰਾਨੀਜਨਕ ਖੁਲਾਸਾ, ਘੱਟੋ-ਘੱਟ ਤਨਖਾਹ 'ਚ ਵਾਧਾ ਤੇ ਹੋਰ ਖਬਰਾਂ 03.06.2025

ਇੱਕ ਮਹੱਤਵਪੂਰਨ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ 18 ਤੋਂ 65 ਸਾਲ ਦੀ ਉਮਰ ਦੇ ਤਿੰਨ ਵਿੱਚੋਂ ਇੱਕ ਤੋਂ ਵੱਧ ਪੁਰਸ਼ਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਨਜ਼ਦੀਕੀ ਸਾਥੀ ਦੇ ਖਿਲਾਫ਼ ਕਿਸੇ ਨਾ ਕਿਸੇ ਤਰ੍ਹਾਂ ਦੀ ਹਿੰਸਾ ਕੀਤੀ ਹੈ। ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਪਿਤਾ-ਪੁੱਤਰ ਦੇ ਮਾੜੇ ਰਿਸ਼ਤੇ, ਔਰਤਾਂ ਵਿਰੁੱਧ ਪੁਰਸ਼ਾਂ ਦੀ ਹਿੰਸਾ ਦੇ ਮੁੱਖ ਕਾਰਨ ਵਜੋਂ ਸਾਹਮਣੇ ਆਏ ਹਨ। ਓਧਰ, ਫੇਅਰ ਵਰਕ ਕਮਿਸ਼ਨ ਵੱਲੋਂ ਆਸਟ੍ਰੇਲੀਆ ਦੇ ਸਭ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ 3.5 ਫੀਸਦੀ ਤਨਖ...

ਸਾਹਿਤ ਅਤੇ ਕਲਾ: ਮਰਹੂਮ ਕਵੀ ਤਜੱਮੁਲ ਕਲੀਮ ਦੀ ਕਿਤਾਬ ‘ਬਰਫਾਂ ਹੇਠ ਤੰਦੂਰ’ ਦੀ ਕਿਤਾਬ ਪੜਚੋਲ 03.06.2025

ਮਈ 2025 ਵਿੱਚ ਪੰਜਾਬੀ ਕਵੀ ਤਜੱਮੁਲ ਕਲੀਮ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਪਾਕਿਸਤਾਨ ਦੇ ਰਹਿਣ ਵਾਲੇ ਕਲੀਮ ਸਾਹਿਬ ਨੇ ਆਪਣੀ ਸ਼ਾਇਰੀ ਨਾਲ ਸਭ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਉਹਨਾਂ ਦੀ ਕਿਤਾਬ ‘ਬਰਫਾਂ ਹੇਠ ਤੰਦੂਰ’ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ।

ਸਿੱਖ ਭਾਈਚਾਰੇ ਦੇ ਸਮਾਗਮ ਨੇ ਵੱਖ-ਵੱਖ ਧਾਰਮਿਕ ਆਗੂਆਂ ਨੂੰ ਕੀਤਾ ਇਕੱਠਾ, ਕਿਹਾ ਏਕਤਾ ਗੁਰੂ ਨਾਨਕ ਦੀ ਹੈ ਵਿਰਾਸਤ 03.06.2025

ਵੱਧ ਰਹੇ ਫਿਰਕੂ ਤਣਾਅ ਦੇ ਚੱਲਦੇ ਹੋਏ, Sikh Interfaith Council of Victoria ਨੇ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਵੱਖ-ਵੱਖ ਧਰਮਾਂ ਦੇ ਲੀਡਰਾਂ ਨੂੰ ਇਕੱਠਾ ਕਰ ਕੇ ਆਪਸੀ ਭਾਈਚਾਰੇ ਅਤੇ ਸ਼ਾਂਤੀ ਬਣਾਏ ਰੱਖਣ ਬਾਰੇ ਇੱਕ ਚਰਚਾ ਕੀਤੀ। ਇਸ ਪ੍ਰੋਗਰਾਮ ਵਿੱਚ ਜੈਨ, ਹਿੰਦੂ, ਈਸਾਈ, ਇਸਲਾਮ, ਅਤੇ ਯਹੂਦੀ ਸਮੇਤ ਵਿਭਿੰਨ ਭਾਈਚਾਰਿਆਂ ਦੇ ਲੋਕਾਂ ਨੇ ਨੁਮਾਇੰਦਗੀ ਕੀਤੀ ਅਤੇ ਧਾਰਮਿਕ ਆਗੂਆਂ ਨੇ ਇਸ ਗੱਲ ਉੱਤੇ ਖੁਸ਼ੀ ਵੀ ਪ੍ਰਗਟਾਈ ਕਿ ਸਿੱਖ ਭਾਈਚਾਰੇ ਦੇ ਬੱਚੇ ਅਤੇ ਨੌਜਵਾਨ ਵੀ ਆਪਣੇ 'ਵੀਕਐਂਡ' ਨੂੰ...

ਪੰਜਾਬੀ ਡਾਇਰੀ: ਪੰਜਾਬ ਵਿੱਚ ਨਸ਼ਿਆਂ ਨੂੰ ਰੋਕਣ ਲਈ 'ਜੀ ਪੀ ਐਸ' ਦੀ ਕੀਤੀ ਜਾ ਸਕਦੀ ਹੈ ਵਰਤੋਂ 03.06.2025

‘ਯੁੱਧ ਨਸ਼ਿਆਂ ਵਿਰੁਧ’ ਮੁਹਿਮ ਤਹਿਤ ਪੰਜਾਬ ਅੰਦਰ ਕਾਰਵਾਈ ਜਾਰੀ ਰਹੇਗੀ। ਪੰਜਾਬ ਦੇ ਡੀ ਜੀ ਪੀ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਦੀਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ। ਇਸੇ ਸਿਲਸਿਲੇ ਵਿੱਚ ਜੀ ਪੀ ਐਸ ਉਪਕਰਨਾਂ ਦੇ ਇਸਤੇਮਾਲ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਨਰਸ ਤੋਂ ਮੰਤਰੀ ਬਣਨ ਤੱਕ ਦਾ ਸਫ਼ਰ : ਜਿਨਸਨ ਐਂਟੋ ਚਾਰਲਸ ਦੀ ਪ੍ਰੇਰਣਾਦਾਇਕ ਪ੍ਰਵਾਸ ਕਹਾਣੀ 02.06.2025

ਆਸਟ੍ਰੇਲੀਆ 'ਚ ਨੋਰਥਰਨ ਟੈਰੀਟ੍ਰੀ ਦੇ ਮੰਤਰਾਲੇ ਦੇ 6 ਅਹੁਦੇ ਸਾਂਭਣ ਵਾਲੇ ਜਿਨਸਨ ਐਂਟੋ ਚਾਰਲਸ 14 ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਉਨ੍ਹਾਂ ਅਨੁਸਾਰ ਇੱਕ ਪ੍ਰਵਾਸੀ ਵਜੋਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਰੀਜਨਲ ਖੇਤਰ ਵਿੱਚ ਸਥਾਪਤ ਹੋਣਾ, ਇਸ ਅਹੁਦੇ ਤੱਕ ਪਹੁੰਚਣ ਲਈ ਕਾਫੀ ਲਾਹੇਵੰਦ ਰਿਹਾ। ਆਓ ਜਾਣਦੇ ਹਾਂ ਕਿ ਉਨ੍ਹਾਂ ਨੂੰ ਇੱਥੋਂ ਦੀ ਜ਼ਿੰਦਗੀ ਕਿੰਨੀ ਕੁ ਰਾਸ ਆਈ।

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos