SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

Darwin special outside broadcast: Listen to the full SBS Punjabi radio program - ਐਸ ਬੀ ਐਸ ਦੇ 50 ਸਾਲ: ਸੁਣੋ ਡਾਰਵਿਨ ਤੋਂ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 26.05.2025

This radio program features the voices and experiences of Darwin’s growing Punjabi community. As part of SBS’s 50 Years of Belonging celebrations, this special outside broadcast included powerful live interviews about migration and everyday life in the Northern Territory’s capital. - ਐਸ ਬੀ ਐਸ ਰੇਡੀਓ ਦੇ 50 ਸਾਲ ਪੂਰੇ ਹੋਣ ਜਾ ਰਹੇ ਹਨ। ਇਸੇ ਸਬੰਧ ਵਿੱਚ ਇੱਕ ਖਾਸ ਕੋਸ਼ਿਸ਼ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੇ ਨੋਰਥਰਨ ਟੈਰੀਟ੍ਰ...

ਖਬਰਨਾਮਾ: ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਗਾਜ਼ਾ ਵਿੱਚ ਸਹਾਇਤਾ ਰੋਕਣ ਲਈ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਕੀਤੀ ਅਲੋਚਨਾ 26.05.2025

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਦਾ ਕਹਿਣਾ ਹੈ ਕਿ ਇਜ਼ਰਾਈਲ ਵੱਲੋਂ ਗਾਜਾ ਨੂੰ ਜਾ ਰਹੀ ਸਹਾਇਤਾ ਦੀ ਨਾਕਾਬੰਦੀ 'ਪੂਰੀ ਤਰ੍ਹਾਂ ਅਸਵੀਕਾਰ ਯੋਗ' ਹੈ। ਗਾਜਾ ਪੱਟੀ ਦੇ 20 ਲੱਖ ਤੋਂ ਵੱਧ ਲੋਕ ਭੁੱਖਮਰੀ ਅਤੇ ਅਕਾਲ ਦਾ ਸਾਹਮਣਾ ਕਰ ਰਹੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

'100 ਦੇ ਕਰੀਬ ਊਬਰ-ਡਰਾਈਵਰ ਵਿਦੇਸ਼ੀ ਡਾਕਟਰ ਹਨ' ਵਾਲੇ ਆਪਣੇ ਬਿਆਨ ਤੋਂ ਪਲਟੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ 26.05.2025

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਆਪਣੇ ਇਸ ਬਿਆਨ ਕਾਰਨ ਮੁਸ਼ਕਿਲ ਵਿੱਚ ਨਜ਼ਰ ਆਏ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ 100 ਦੇ ਕਰੀਬ ਊਬਰ ਡਰਾਈਵਰ ਨਿਊਜ਼ੀਲੈਂਡ ਤੋਂ ਬਾਹਰੋਂ ਆਏ ਹੋਏ ਡਾਕਟਰ ਹਨ। ਜਦੋਂ ਰਾਸ਼ਟਰੀ ਮੀਡੀਆ ਨੇ ਇਸ ਬਾਰੇ ਸਬੂਤ ਮੰਗੇ ਤਾਂ ਉਹ ਆਪਣੀ ਗੱਲ ਤੋਂ ਪਲਟ ਗਏ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਖਬਰਾਂ ਫਟਾਫੱਟ: ਉੱਤਰੀ NSW 'ਚ ਹੜ ਦਾ ਕਹਿਰ, ਜਾਸੂਸੀ ਦੇ ਆਰੋਪ 'ਚ ਗ੍ਰਿਫਤਾਰ ਜੋਤੀ ਦਾ ਰਿਮਾਂਡ ਵਧਿਆ ਤੇ ਹਫ਼ਤੇ ਦੀਆਂ ਹੋਰ ਖ਼ਬਰਾਂ 23.05.2025

ਹੜ੍ਹਾਂ ਨੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਤਬਾਹੀ ਮਚਾ ਦਿੱਤੀ ਹੈ, ਜਿਸ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ, ਇੱਕ ਵਿਅਕਤੀ ਲਾਪਤਾ ਹੈ ਅਤੇ ਲਗਭਗ 50,000 ਲੋਕ ਅਲੱਗ-ਥਲੱਗ ਹੋ ਗਏ ਹਨ। ਓਧਰ ਭਾਰਤ 'ਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਯੂਟਿਊਬਰ ਜੋਤੀ ਮਲਹੋਤਰਾ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...

ਖਬਰਨਾਮਾ: ਨਿਊ ਸਾਊਥ ਵੇਲਜ਼ ਦੇ ਕਈ ਇਲਾਕੇ ਹੜ੍ਹਾਂ ਦੀ ਚਪੇਟ ਵਿਚ, ਚਾਰ ਵਿਅਕਤੀਆਂ ਦੀ ਮੌਤ 23.05.2025

ਨਿਊ ਸਾਊਥ ਵੇਲਜ਼ ਦੇ ਕਈ ਇਲਾਕੇ ਹੜ੍ਹਾਂ ਦੀ ਚਪੇਟ ਵਿਚ ਹਨ। ਇਸੇ ਦੌਰਾਨ ਕੌਫਸ ਹਾਰਬਰ ਨੇੜੇ ਇੱਕ ਡੁੱਬੀ ਹੋਈ ਕਾਰ ਵਿੱਚ 70 ਸਾਲਾਂ ਦਾ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ, ਜਿਸ ਨਾਲ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

‘ਸਿਨੇਮਾ ਸਮਾਜ ਦਾ ਪਰਛਾਵਾਂ ਹੈ’: ਹਸ਼ਨੀਨ ਚੌਹਾਨ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਔਰਤਾਂ ਦੀ ਘੱਟ ਹਿੱਸੇਦਾਰੀ ਬਾਰੇ ਕੀਤੀ ਗੱਲਬਾਤ 23.05.2025

ਉੱਭਰ ਰਹੀ ਅਦਾਕਾਰ ਹਸ਼ਨੀਨ ਚੌਹਾਨ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਸਫ਼ਰ ਸਾਂਝਾ ਕਰਦੇ ਹੋਏ ਦੱਸਿਆ ਕੇ ਕੈਮਰੇ ਦੇ ਅੱਗੇ ਤਾਂ ਫਿਰ ਵੀ ਅਭਿਨੇਤਰੀਆਂ ਪਹਿਲਾਂ ਨਾਲੋਂ ਵੱਧ ਗਿਣਤੀ ਵਿੱਚ ਨਜ਼ਰ ਆਉਂਦੀਆਂ ਹਨ ਪਰ, ਫਿਲਮਾਂ ਲਿਖਣ ਅਤੇ ਬਣਾਉਣ ਵਿੱਚ ਔਰਤਾਂ ਦੀ ਗਿਣਤੀ ਅਜੇ ਵੀ ਘੱਟ ਹੈ। ਹਸ਼ਨੀਨ ਨੇ ਛੋਟੀ ਉਮਰ ਵਿੱਚ ਹੀ ਵੱਡੇ ਪਰਦੇ ‘ਤੇ ਆਉਣ ਦਾ ਫੈਸਲਾ ਕਰ ਲਿਆ ਸੀ, ਪਰ ਇਸ ਮਰਦ ਪ੍ਰਧਾਨ ਇੰਡਸਟਰੀ ਵਿੱਚ ਆਪਣੀ ਜਗਾ ਬਣਾਉਣ ਲਈ ਮੌਕਾ ਅਤੇ ਪ੍ਰੇਰਨਾ ਕਿੱਥੋਂ ਮਿਲੀ ਜਾਣੋ ਇਸ ਖਾਸ ਗੱਲਬਾਤ ਵਿੱਚ।

ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਕਵੀ ਤਜਮੁਲ ਕਲੀਮ ਦਾ ਹੋਇਆ ਦੇਹਾਂਤ 23.05.2025

ਪਾਕਿਸਤਾਨ ਦੇ ਮਸ਼ਹੂਰ ਪੰਜਾਬੀ ਕਵੀ ਤਜਮੁਲ ਕਲੀਮ ਦਾ ਲੰਬੀ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ ਹੈ। ਕਲੀਮ ਸਮਾਜਿਕ ਮੁੱਦਿਆਂ ਉੱਤੇ ਕਵਿਤਾਵਾਂ ਲਿਖਣ ਲਈ ਜਾਣੇ ਜਾਂਦੇ ਸਨ। ਪਰ 65 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਕਲੀਮ ਦਾ ਜਨਮ ਚੁਨੀਆਂ, ਕਸੂਰ ਵਿੱਚ ਹੋਇਆ ਸੀ, ਜੋ ਕਿ ਇੱਕ ਹੋਰ ਮਹਾਨ ਸੂਫੀ ਪੰਜਾਬੀ ਕਵੀ ਬੁੱਲ੍ਹੇ ਸ਼ਾਹ ਦੀ ਵੀ ਜਨਮ ਭੂਮੀ ਹੈ। ਉਨ੍ਹਾਂ ਦੀ ਯਾਦ ਵਿੱਚ, ਐਸ ਬੀ ਐਸ ਪੰਜਾਬੀ ਨਾਲ ਕੀਤਾ ਹੋਇਆ ਉਨ੍ਹਾਂ ਦਾ ਇੱਕ ਪੁਰਾਣਾ ਇੰਟਰਵਿਊ ਸਾਂਝਾ ਕਰ ਰਹੇ ਹਾਂ ਜਿਸ ਵ...

ਆਸਟ੍ਰੇਲੀਆ ਵਿੱਚ ਸਥਾਪਿਤ ਸਪਾਂਸਰਾਂ ਦੇ ਵਧੇਰੇ ਸਮਰਥਨ ਨਾਲ ਨਵੀਆਂ ਉਚਾਈਆਂ ਤੇ ਪਹੁੰਚ ਸਕਦਾ ਹੈ ਫਿਲਮ ਨਿਰਮਾਣ: ਸਤਿੰਦਰ ਚਾਵਲਾ 23.05.2025

ਮੈਲਬਰਨ ਦੇ ਕਲਾਕਾਰਾਂ ਦੁਆਰਾ ਮੈਲਬਰਨ ਵਿੱਚ ਤਿਆਰ ਕੀਤੀ ਗਈ ਫਿਲਮ 'ਇੱਕ ਲੰਬਾ ਜਿਹਾ ਹੌਕਾ' ਦੇ ਸਹਿ ਨਿਰਮਾਤਾ ਅਤੇ ਅਦਾਕਾਰ ਸਤਿੰਦਰ ਚਾਵਲਾ ਦਾ ਮੰਨਣਾ ਹੈ ਕਿ ਫਿਲਮ ਨਿਰਮਾਣ ਦੇ ਖੇਤਰ ਵਿੱਚ ਸਥਾਨਕ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਲੋੜ ਹੈ ਤਾਂ ਇਸ ਖੇਤਰ ਲਈ ਸਪਾਂਸਰਾਂ ਅਤੇ ਸਰਕਾਰ ਦੇ ਹੋਰ ਜਿਆਦਾ ਸਮਰਥਨ ਦੀ। ਕਈ ਫੀਚਰ ਫਿਲਮਾਂ ਵਿੱਚ ਅਦਾਕਾਰੀ ਕਰ ਚੁੱਕੇ ਸਤਿੰਦਰ ਚਾਵਲਾ ਨਾਲ ਇਸ ਸਬੰਧੀ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

"ਮੈਂ ਇਸ ਨੂੰ ਆਪਣੇ ਧਰਮ ਬਰਾਬਰ ਮੰਨਦਾ ਹਾਂ": NSW ਐਸ ਈ ਐਸ ਵਲੰਟੀਅਰ ਭੁਪਿੰਦਰ ਸਿੰਘ ਖੈੜਾ 23.05.2025

ਸਿਡਨੀ ਵਾਸੀ ਭੁਪਿੰਦਰ ਸਿੰਘ ਖੈੜਾ 2021 ਤੋਂ ਹੀ NSW ਸਟੇਟ ਐਮਰਜੰਸੀ ਸਰਵਿਸਿਜ਼ (SES) ਨਾਲ ਵਲੰਟੀਅਰ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਪੰਜਾਬੀ ਵਿੱਚ ਆਡੀਓ-ਵਿਜ਼ੂਅਲ ਸਰੋਤ ਬਣਾਉਣ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਹੈ। ਲੋੜਵੰਦਾਂ ਦੀ ਮਦਦ ਕਰਨੀ ਅਤੇ ਇਨਸਾਨੀਅਤ ਦਾ ਧਰਮ ਨਿਭਾਉਣਾ ਭੁਪਿੰਦਰ ਲਈ ਸਭ ਤੋਂ ਵੱਡੀ ਪ੍ਰੇਰਨਾ ਹੈ ਜਿਸ ਨਾਲ ਉਹ ਹੜਾਂ, ਤੁਫਾਨਾਂ ਅਤੇ ਅੱਗਾਂ ਵਿੱਚ ਫਸੇ ਹੋਏ ਲੋਕਾਂ ਦੀ ਜਾਨ ਬਚਾਉਂਦੇ ਹਨ। ਪੂਰੀ ਗੱਲ ਬਾਤ ਜਾਨਣ ਲਈ ਸੁਣੋ ਇਹ ਇੰਟਰਵਿਊ।

ਭਾਰਤੀ ਪ੍ਰਵਾਸੀ ਪਰਵਿੰਦਰ ਕੌਰ ਆਸਟ੍ਰੇਲੀਆ ਵਿੱਚ ਸਿੱਖ ਧਰਮ ਗ੍ਰੰਥ 'ਤੇ ਸਹੁੰ ਚੁੱਕਣ ਵਾਲੀ ਬਣੀ ਪਹਿਲੀ ਸੰਸਦ ਮੈਂਬਰ 22.05.2025

ਪੱਛਮੀ ਆਸਟ੍ਰੇਲੀਆ ਦੀ ਸੰਸਦ ਵਿੱਚ ਨੰਗੇ ਪੈਰ ਸਿਰ ਢੱਕ ਕੇ, ਸਿੱਖ ਧਰਮ ਦੇ ਗ੍ਰੰਥ ਸ਼੍ਰੀ ਗੁਟਕਾ ਸਾਹਿਬ ਉੱਤੇ ਹੱਥ ਰੱਖ ਕੇ ਸਹੁੰ ਚੁੱਕਣ ਵਾਲੀ ਪਹਿਲੀ ਸੰਸਦ ਮੈਂਬਰ ਬਣੀ ਪੰਜਾਬੀ ਪਰਵਾਸੀ ਪਰਵਿੰਦਰ ਕੌਰ। ਭਾਵੇਂ ਸਿੱਖ ਧਰਮ ਦੇ ਬਹੁਤ ਸਾਰੇ ਲੋਕ ਆਸਟ੍ਰੇਲੀਆ ਦੀ ਸੰਸਦ ਦਾ ਹਿੱਸਾ ਬਣ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇ ਸਿੱਖ ਧਰਮ ਗ੍ਰੰਥ ਨੂੰ ਹਾਜ਼ਰ ਰੱਖ ਕੇ ਸਹੁੰ ਚੁੱਕੀ ਹੋਵੇ। ਇਹ ਕਿਵੇਂ ਹੋਇਆ ਅਤੇ ਇਸਦੇ ਕੀ ਮਾਇਨੇ ਹਨ ਇਸ ਬਾਰੇ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ ਸੁਣੋ ਡਾ ਪਰਵ...

ਖਬਰਨਾਮਾ: ਆਸਟ੍ਰੇਲੀਆ ਦੀਆਂ ਸੱਭਿਆਚਾਰਕ ਤੌਰ 'ਤੇ ਖਾਸ ਵਸਤੂਆਂ ਦੀ ਇੱਕ ਸਦੀ ਤੋਂ ਬਾਅਦ ਹੋਵੇਗੀ ਦੇਸ਼ ਵਾਪਸੀ 22.05.2025

ਆਸਟ੍ਰੇਲੀਆ ਦੀਆਂ 11 ਸੱਭਿਆਚਾਰਕ ਤੌਰ 'ਤੇ ਖਾਸ ਵਸਤੂਆਂ ਇੱਕ ਸਦੀ ਤੋਂ ਬਾਅਦ ਅਮਰੀਕਾ ਦੇ ਅਜਾਇਬ ਘਰ ਤੋਂ ਆਸਟ੍ਰੇਲੀਆ 'ਚ ਵਾਪਸ ਆ ਰਹੀਆਂ ਹਨ। ਇਹ ਵਸਤੂਆਂ 19 ਵੀਂ ਸਦੀ ਦੇ ਅਖੀਰ ਵਿਚ ਅਤੇ 20 ਵੀਂ ਸਦੀ ਦੇ ਅਰੰਭ ਵਿਚ ਲੌਰਕੀਆ ਦੇਸ਼ ਤੋਂ ਇਕੱਤਰ ਕੀਤੀਆਂ ਗਈਆਂ ਸਨ ਅਤੇ ਅਜਾਇਬ ਘਰ ਨੂੰ ਦਾਨ ਕਰ ਦਿੱਤੀਆਂ ਗਈਆਂ ਸਨ।

ਬਾਲੀਵੁੱਡ ਗੱਪਸ਼ੱਪ: ਪੰਜਾਬੀ ਮਿਊਜ਼ਿਕ ਵਿੱਚ ਇੱਕ ਹੋਰ ਅੰਤਰਾਸ਼ਟਰੀ ‘ਕੋਲੈਬ’ ਗੁਰੂ ਰੰਧਾਵਾ ਅਤੇ ਫਰੈਂਚ ਮੌਨਟੈਨਾ 22.05.2025

ਪੰਜਾਬੀ ਸੰਗੀਤ ਵਿੱਚ ਵੱਖ-ਵੱਖ ਅੰਤਰਾਸ਼ਟਰੀ ਗਾਇਕਾਂ ਨਾਲ ਮਿਲ ਕੇ ਗੀਤ ਬਣਾਏ ਜਾਂਦੇ ਹਨ ਅਤੇ ਸਭ ਤੋਂ ਨਵੀਂ ‘ਕੋਲੈਬੋਰੇਸ਼ਨ’ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਮਰੋਕਨ-ਅਮੈਰੀਕਨ ਰੈਪਰ ਫਰੈਂਚ ਮੌਨਟੈਨਾ ਨਾਲ 'ਵਾਈਬ' ਗੀਤ ਬਣਾ ਕੇ ਕੀਤੀ ਹੈ। 'ਟੀ-ਸੀਰੀਜ਼' ਵਲੋਂ ਰਿਲੀਜ਼ ਕੀਤੇ ਇਸ ਗੀਤ ਦੀ ਵੀਡਿਉ ਵਿੱਚ ਬਾਲੀਵੁੱਡ ਅਦਾਕਾਰ ਸੰਜੇ ਕਪੂਰ ਅਤੇ ਮਹੀਪ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਵੀ ਪਹਿਲੀ ਵਾਰ ਨਜ਼ਰ ਆਈ। ਫ਼ਿਲਮੀ ਦੁਨੀਆ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ।

ਖਬਰਨਾਮਾ: ਨਿਊ ਸਾਊਥ ਵੇਲਜ਼ ਦੇ ਯਾਤਰੀ 26 ਮਈ ਨੂੰ ਕਰ ਸਕਣਗੇ ਮੁਫਤ ਰੇਲ ਸਵਾਰੀ 21.05.2025

ਸਿਡਨੀ ਦੇ ਸਟਰੈਥਫੀਲਡ ਸਬਰਬ ਨੇੜੇ ਇੱਕ ਰੇਲਗੱਡੀ ਉੱਪਰ ਬਿਜਲੀ ਦੀ ਤਾਰ ਡਿੱਗਣ ਕਾਰਨ ਪੂਰੇ ਰੇਲ ਨੈੱਟਵਰਕ ਦੀਆਂ ਸੇਵਾਵਾਂ ਪ੍ਰਭਾਵਤ ਹੋਈਆਂ ਸਨ ਅਤੇ ਯਾਤਰੀਆਂ ਨੂੰ ਭਾਰੀ ਦੇਰੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਮੁਆਵਜੇ ਵਜੋਂ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ 26 ਮਈ (ਸੋਮਵਾਰ) ਨੂੰ ਕਿਰਾਇਆ ਮੁਕਤ ਸਫਰ ਵਜੋਂ ਐਲਾਨ ਦਿੱਤਾ ਹੈ। ਹੋਰ ਕਿਹੜੀਆਂ ਨੇ ਅੱਜ ਦੀਆਂ ਵੱਡੀਆਂ ਖਬਰਾਂ, ਸੁਣੋ ਇਸ ਪੌਡਕਾਸਟ ਰਾਹੀਂ...

ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ ਕਿਹਾ, ਮਾਰੇ ਗਏ ਦਹਿਸ਼ਤਗਰਦ ਭਾਰਤ ਨੇ ਕੀਤੇ ਸਨ ਸਪੌਂਸਰ 21.05.2025

ਬਲੋਚਿਸਤਾਨ ਅਤੇ ਖ਼ੈਬਰ ਪਖ਼ਤੁਨਖ਼ਵਾ ਵਿੱਚ ਦੋ ਵੱਖ-ਵੱਖ ਝੜਪਾਂ 'ਚ ਕੁੱਲ 12 ਦਹਿਸ਼ਤਗਰਦ ਅਤੇ 2 ਫੌਜੀ ਜਵਾਨ ਮਾਰੇ ਗਏ ਹਨ। ਖ਼ੈਬਰ ਪਖ਼ਤੁਨਖ਼ਵਾ 'ਚ ਪਾਬੰਦੀਸ਼ੁਦਾ 'ਤਹਿਰੀ-ਕੇ-ਤਾਲੀਬਾਨ ਪਾਕਿਸਤਾਨ' ਜਦਕਿ ਬਲੋਚਿਸਤਾਨ 'ਚ ਪਾਬੰਦੀਸ਼ੁਦਾ 'ਬਲੋਚਿਸਤਾਨ ਲਿਬਰੇਸ਼ਨ ਫਰੰਟ' ਦੇ ਲੜਾਕੂ ਮਾਰੇ ਗਏ ਹਨ। ਪਾਕਿਸਤਾਨ ਵੱਲੋਂ ਕਿਹਾ ਗਿਆ ਹੈ ਕਿ ਮਾਰੇ ਗਏ ਦਹਿਸ਼ਤਗਰਦ ਭਾਰਤ ਵੱਲੋਂ ਸਪੌਂਸਰਡ ਸਨ। ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ...

ਨੈਸ਼ਨਲ ਅਤੇ ਲਿਬਰਲ ਪਾਰਟੀ ਦਾ ਟੁਟਿਆ ਗੱਠਜੋੜ 21.05.2025

ਨੈਸ਼ਨਲਜ਼ ਪਾਰਟੀ ਨੇ ਆਪਣੀ ਚੋਣ ਹਾਰ ਤੋਂ ਬਾਅਦ ਲਿਬਰਲ ਪਾਰਟੀ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨੇ 79 ਸਾਲਾਂ ਦੀ ਭਾਈਵਾਲੀ ਦਾ ਅੰਤ ਕਰ ਦਿੱਤਾ ਹੈ। ਲਿਬਰਲ ਪਾਰਟੀ ਦੀ ਸੰਘੀ ਚੋਣਾਂ ਵਿੱਚ ਹਾਰ ਅਤੇ ਹੁਣ ਨੈਸ਼ਨਲਜ਼ ਨਾਲ ਸਾਂਝ ਟੁੱਟਣ ਤੋਂ ਬਾਅਦ ਗੱਠਜੋੜ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਹਨ। ਪੂਰਾ ਮਾਮਲਾ ਜਾਨਣ ਲਈ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ ਸੁਣੋ.....

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 21.05.2025

ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਬੁਸ਼ਫਾਇਰਜ਼ ਦੌਰਾਨ ਜਾਨ ਬਚਾਉਣ ਵਾਲੀ ਬਹਾਦਰੀ ਲਈ ਸਨਮਾਨਿਤ ਕੀਤੇ ਜਾਣ ਵਾਲੇ ਕੌਫਸ ਹਾਰਬਰ ਦੇ ਹਰਮਨਦੀਪ ਸਿੰਘ ਨਾਲ ਖਾਸ ਗੱਲਬਾਤ ਸ਼ਾਮਿਲ ਹੈ। ਇਸਦੇ ਨਾਲ ਹੀ Dialectical Behaviour Therapy (DBT) ਬਾਰੇ ਵੀ ਖਾਸ ਜਾਣਕਾਰੀ ਹੈ ਕਿਉਂਕਿ ਇੱਕ ਨਵੇਂ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ DBT ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਘਟਾ ਸਕਦੀ ਹੈ। ਇਸ ਪੌਡਕਾਸਟ ਰਾਹੀਂ...

'There is nothing a woman can’t achieve': Meet Manjinder, bus driver and Sikh volunteer - ਮਰਦ ਪ੍ਰਧਾਨ ਕਿੱਤੇ ਨੂੰ ਚੁਣੌਤੀ ਦੇ ਰਹੀ ਹੈ ਮੈਲਬੌਰਨ ਦੀ ਦਸਤਾਰਧਾਰੀ ਸਿੱਖ ਬੱਸ ਡਰਾਈਵਰ 21.05.2025

Melbourne-based Manjinder Kaur Kehal is one of the few female bus drivers driving out gender stereotypes attached to a profession that is traditionally male-dominated while urging women to stand up for new experiences. At the same time, she is serving humanity as a Sikh volunteer through various social activities in Australia. Listen to this interview to know her story. - ਮਨਜਿੰਦਰ ਕੌਰ ਕਹਿਲ ਆਸਟ੍ਰੇਲੀ...

'ਸਿਹਤ ਅਤੇ ਖਾਣ-ਪੀਣ': ਕੀ ਖੰਡ ਨਾਲੋਂ ਗੁੜ੍ਹ ਬੇਹਤਰ ਹੈ? 20.05.2025

ਭਾਈਚਾਰੇ ਵਿੱਚ ਇੱਕ ਆਮ ਧਾਰਨਾ ਹੈ ਕਿ ਚਾਹ, ਕੌਫੀ ਜਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਖੰਡ ਦੀ ਬਜਾਏ ਗੁੜ੍ਹ ਪਾ ਲੈਣਾ ਸਿਹਤ ਲਈ ਚੰਗਾ ਹੈ। ਗੁੜ੍ਹ, ਖਜੂਰਾਂ ਜਾਂ ਕੋਕੋਨਟ ਸ਼ੂਗਰ ਵਰਗੇ ਵਿਕਲਪ ਖੰਡ ਦੇ ਮੁਕਾਬਲੇ ਅਕਸਰ ਵਧੀਆ ਮੰਨੇ ਜਾਂਦੇ ਹਨ। ਜਾਣੋ ਮਾਹਰ ਇਸ ਬਾਰੇ ਕੀ ਸੋਚਦੇ ਹਨ...

ਖਬਰਨਾਮਾ: ਨੈਸ਼ਨਲਸ ਨੇ ਤੋੜਿਆ ਲਿਬਰਲ ਨਾਲ ਗਠਜੋੜ, ਧਰੁਵ ਰਾਠੀ ਨੇ ਕੀਤੀ ਵੀਡੀਓ ਡਿਲੀਟ ਤੇ ਹੋਰ ਖਬਰਾਂ 20.05.2025

ਨੈਸ਼ਨਲ ਪਾਰਟੀ ਅਤੇ ਲਿਬਰਲ ਪਾਰਟੀ ਦੀ ‘ਗਠਜੋੜ ਸਮਝੌਤੇ’ 'ਤੇ ਸਹਿਮਤੀ ਨਹੀਂ ਬਣ ਸਕੀ, ਜਿਸ ਨਾਲ ਦੋਨੋਂ ਪਾਰਟੀਆਂ ਵਿੱਚਕਾਰ ਭਾਈਵਾਲੀ ਖਤਮ ਹੋ ਗਈ ਹੈ। ਹਾਲ ਹੀ ਵਿੱਚ ਹੋਈਆਂ ਸੰਘੀ ਚੋਣਾਂ ਤੋਂ ਬਾਅਦ ਦੋਨੋਂ ਪਾਰਟੀਆਂ ਵਿੱਚਕਾਰ ਸਮਝੌਤੇ 'ਤੇ ਮੁੜ ਗੱਲਬਾਤ ਕੀਤੀ ਜਾ ਰਹੀ ਸੀ। ਓਧਰ ਯੂ-ਟਿਊਬਰ ਧਰੁਵ ਰਾਠੀ ਨੇ ਸਿੱਖ ਗੁਰੂਆਂ 'ਤੇ ਬਣਾਈ ਵੀਡੀਓ ਨੂੰ ਆਪਣੇ ਯੂ ਟਿਊਬ ਚੈਨਲ ਤੋਂ ਹਟਾ ਦਿੱਤਾ ਹੈ। ਅਜਿਹਾ ਵੀਡੀਓ ਦੇ ਕੁੱਝ ਹਿੱਸੇ ਤੋਂ ਪੈਦਾ ਹੋਏ ਵਿਵਾਦ ਅਤੇ ਸਿੱਖ ਕੌਮ ਵੱਲੋਂ ਕੀਤੇ ਜਾ ਰਹੇ ਭਾਰੀ ਰੋਸ ਕ...

ਫ਼ਿਲਮ ਸ਼ੌਂਕੀ ਸਰਦਾਰ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੀ ਜੋੜੀ ਬੱਬੂ ਮਾਨ ਅਤੇ ਹਸ਼ਨੀਨ ਚੌਹਾਨ ਨਾਲ ਖਾਸ ਗੱਲਬਾਤ 20.05.2025

ਨਵੀਂ ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਦੇ ਮੁੱਖ ਅਦਾਕਾਰ ਬੱਬੂ ਮਾਨ, ਜੋ ਮਸ਼ਹੂਰ ਪੰਜਾਬੀ ਗਾਇਕ ਵੀ ਹਨ ਅਤੇ ਉੱਭਰ ਰਹੀ ਕਲਾਕਾਰ ਹਸ਼ਨੀਨ ਚੌਹਾਨ ਨੇ ਇੱਕ ਖਾਸ ਗੱਲਬਾਤ ਕਰਦੇ ਹੋਏ ਇਸ ਫ਼ਿਲਮ ਨੂੰ ਵੱਡੇ ਪਰਦੇ ਤੱਕ ਲਿਆਉਣ ਦੇ ਸਫ਼ਰ ਨੂੰ ਸਾਂਝਾ ਕੀਤਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿਉਂ ਬੱਬੂ ਮਾਨ ਨੇ ਫਿਲਮ ਦੇ ਮੁਢਲੇ ਡਰਾਫ਼ਟ ਵਿੱਚੋਂ ਕੁਝ ਸੀਨ ਕਟ ਕਰਵਾਏ, ਆਸਟ੍ਰੇਲੀਆ ਵਿੱਚ ਸ਼ੂਟ ਕਰਨ ਸਮੇਂ ਕਿਹੜੀਆਂ ਮੁਸ਼ਕਿਲਾਂ ਦਰਪੇਸ਼ ਆਈਆਂ ਅਤੇ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਨਾਲ ਜੜੀ ਇਸ ਕਾਸਟ ਦਾ ਆਪਸੀ ਤਾਲ ਮੇਲ...

ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਚਲਦੇ, ਮੌਸਮ ਵਿਭਾਗ ਵੱਲੋਂ NSW ਵਿੱਚ ਹੜ੍ਹ ਦੀ ਚੇਤਾਵਨੀ ਜਾਰੀ 20.05.2025

ਮੌਸਮ ਵਿਗਿਆਨ ਬਿਊਰੋ ਨੇ ਨਿਊ ਸਾਊਥ ਵੇਲਜ਼ ਤੱਟ ਦੇ ਨਾਲ-ਨਾਲ, ਮੱਧ-ਉੱਤਰੀ ਤੱਟ ਤੋਂ ਲੈ ਕੇ ਹੰਟਰ ਖੇਤਰ ਤੱਕ, ਨਿਵਾਸੀਆਂ ਲਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਚੇਤਾਵਨੀ ਮੁਤਾਬਕ ਹੋਰ ਮੀਂਹ ਪੈਣ ਨਾਲ ਅਚਾਨਕ ਹੜ੍ਹ ਆ ਸਕਦੇ ਹਨ। ਨਿਊ ਸਾਊਥ ਵੇਲਜ਼ ਐਸ-ਈ-ਐਸ ਨੂੰ ਮੰਗਲਵਾਰ ਸਵੇਰੇ 5 ਵਜੇ ਤੱਕ ਦੇ ਪਿਛਲੇ 24 ਘੰਟਿਆਂ ਦੌਰਾਨ ਮਦਦ ਲਈ 1,405 ਕਾਲਾਂ ਮਿਲ ਚੁੱਕੀਆਂ ਹਨ। ਪੂਰੀ ਵਿਸਥਾਰਤ ਰਿਪੋਰਟ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ।

'My way of giving back': SES volunteer Harminder Singh recognised for his selfless service - ਨਿਰਸਵਾਰਥ ਸੇਵਾ ਕਰਨ ਵਾਲੇ ਵਲੰਟੀਅਰ ਹਰਮਿੰਦਰ ਸਿੰਘ ਦਾ ਸੁਣੇਹਾ, ਆਪਣੇ ਬੱਚਿਆਂ ਨੂੰ ਵਲੰਟੀਅਰ ਸੇਵਾ ਨਾਲ ਜੋੜਨ ਦੀ ਲੋੜ 20.05.2025

Not only has Harminder Singh been a state emergency service volunteer for the last seven years, he has also made around 100 blood donations and run almost 8,000 km for a variety of causes. Recently, he was honoured with the Hume Resident Recognition Award for going above and beyond to serve the community. - ਹਰਮਿੰਦਰ ਸਿੰਘ ਨਾ ਸਿਰਫ ਪਿਛਲੇ ਕਈ ਸਾਲਾਂ ਤੋਂ ਸਟੇਟ ਐਮਰਜੈਂਸੀ ਸੇਵਾ ਦੇ ਵਲੰਟੀਅਰ ਹਨ, ਬਲਕਿ ਉਹਨਾਂ ਨੇ ਕਰੀ...

ਪੰਜਾਬੀ ਡਾਇਰੀ: ਪੰਜਾਬ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ: ਅਰਵਿੰਦ ਕੇਜਰੀਵਾਲ 20.05.2025

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਨਸ਼ਾ ਹੁਣ ਲਗਭਗ ਖਤਮ ਹੋ ਚੁੱਕਾ ਹੈ। ਇਸਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਵਿੱਚ ਭਾਖੜਾ ਦੇ ਪਾਣੀ ਕਾਰਨ ਮੁੜ ਤੋਂ ਟਕਰਾਅ ਦੀ ਸੰਭਾਵਨਾ। ਪੰਜਾਬ ਦੀਆਂ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਵਿਕਟੋਰੀਆ ਦੀਆਂ ਬੱਸਾਂ-ਰੇਲਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੇ 18 ਸਾਲ ਤੋਂ ਛੋਟੇ ਅਤੇ 60 ਸਾਲ ਤੋਂ ਵੱਡੇ 19.05.2025

ਵਿਕਟੋਰੀਆ ਸੂਬੇ ਦੇ ਵਸਨੀਕਾਂ ਨੂੰ ਰਹਿਣ-ਸਹਿਣ ਦੀਆਂ ਲਾਗਤਾਂ ਦੇ ਦਬਾਅ ਤੋਂ ਰਾਹਤ ਦੇਣ ਦੇ ਮਕਸਦ ਨਾਲ ਸਰਕਾਰ ਨੇ ਪਬਲਿਕ ਟਰਾਂਸਪੋਰਟ ਦੇ ਹਵਾਲੇ ਨਾਲ ਦੋ ਵੱਡੇ ਐਲਾਨ ਕੀਤੇ ਹਨ। ਪਹਿਲੇ ਐਲਾਨ ਵਿੱਚ ਸੀਨੀਅਰ ਸਿਟੀਜ਼ਨਜ਼ ਲਈ ਵੀਕਐਂਡ ਉੱਤੇ ਮੁਫ਼ਤ ਸਫਰ ਦੀ ਸਹੂਲਤ ਦਾ ਜ਼ਿਕਰ ਹੈ, ਜਦਕਿ ਦੂਜੇ ਐਲਾਨ ਵਿੱਚ 18 ਸਾਲ ਤੋਂ ਘੱਟ ਉਮਰ ਦੇ ਨਾਗਰਿਕਾਂ ਲਈ ਪੂਰਾ ਹਫ਼ਤਾ ਪਬਲਿਕ ਟਰਾਂਸਪੋਰਟ ਸੇਵਾ ਬਿਲਕੁਲ ਮੁਫ਼ਤ ਉਪਲੱਬਧ ਹੋਵੇਗੀ। ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਵੱਲੋਂ ਕੀਤੇ ਇਸ ਵੱਡੇ ਐਲਾਨ ਮੁਤਾਬਿਕ ਇਹ ਸਹ...

ਖਬਰਨਾਮਾ: ਯੂਰੋਪੀਅਨ ਯੂਨੀਅਨ ਨੇ ਆਸਟ੍ਰੇਲੀਆ ਨਾਲ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਦਿੱਤਾ ਸੁਝਾਅ 19.05.2025

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜੀ ਨੇ ਪੋਪ ਲੀਓ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਨਾਲ ਨਾਲ ਵਿਸ਼ਵ ਨੇਤਾਵਾਂ ਨਾਲ ਵੀ ਮੁਲਾਕਾਤਾਂ ਕੀਤੀਆਂ। ਇਸ ਦੌਰਾਨ ਯੂਰਪੀਅਨ ਯੂਨੀਅਨ ਨੇ ਆਸਟ੍ਰੇਲੀਆ ਨਾਲ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਖਬਰ ਸਮੇਤ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.