SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਖਬਰਨਾਮਾ: 11 ਸਾਲਾਂ ਬਾਅਦ ਪੰਜਾਬ ਕਿੰਗਸ ਪਹੁੰਚਿਆ ਆਈ ਪੀ ਐਲ ਦੇ ਫਾਈਨਲ ਵਿੱਚ, ਖਿਤਾਬੀ ਮੁਕਾਬਲਾ ਬੈਂਗਲੂਰੂ ਨਾਲ 02.06.2025 4:29
ਅੱਜ ਦੀਆਂ ਪ੍ਰਮੁੱਖ ਖਬਰਾਂ ਵਿੱਚ, ਆਸਟ੍ਰੇਲੀਆ 'ਤੇ ਇਜ਼ਰਾਈਲ ਵਿਰੁੱਧ ਪਾਬੰਦੀਆਂ ਲਾਉਣ ਦੀ ਮੰਗ, ਯੂ ਐਸ ਨੇ ਆਸਟ੍ਰੇਲੀਆ ਨੂੰ ਰੱਖਿਆ ਬਜਟ ਵਧਾਉਣ ਦੀ ਕੀਤੀ ਅਪੀਲ, ਕੂਈਨਜ਼ਲੈਂਡ ਅਤੇ ਐਨ ਐਸ ਡਬਲਿਊ ਸੂਬਿਆਂ ਵੱਲੋਂ ਨਵੀਂ ਸੈਰ ਸਪਾਟਾ ਮੁਹਿੰਮ ਦੀ ਸ਼ੁਰੂਆਤ, ਅਤੇ ਖੇਡਾਂ ਵਿੱਚ, ਪੰਜਾਬ ਕਿੰਗਜ਼ ਨੇ ਆਈ ਪੀ ਐੱਲ ਦੇ ਫਾਈਨਲ ਵਿੱਚ ਥਾਂ ਕੀਤੀ ਪੱਕੀ... ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਇਹ ਨਿਊਜ਼ ਪੌਡਕਾਸਟ......
Would you consider nominating someone for an Order of Australia? - ਕੀ ਤੁਸੀਂ ਕਿਸੇ ਨੂੰ 'ਆਰਡਰ ਆਫ਼ ਆਸਟ੍ਰੇਲੀਆ' ਲਈ ਨਾਮਜ਼ਦ ਕਰਨ ਬਾਰੇ ਵਿਚਾਰ ਕਰੋਗੇ? 02.06.2025 10:46
Do you know someone who makes an extraordinary impact in the community? It could be a person from any background or field of endeavour. You can help celebrate their achievements by nominating them for an Order of Australia. The more we recognise extraordinary members within our communities, the more Australia’s true diversity is reflected in the Australian honours list. - ਕੀ ਤੁਸੀਂ ਕਿਸੇ ਅਜਿਹੇ ਵਿਅਕਤ...
ਕੌਣ ਹਨ ਆਸਟ੍ਰੇਲੀਆ ਦੇ ਸਭ ਤੋਂ ਵੱਧ ਅਮੀਰ ਲੋਕ ਤੇ ਕਿੰਨੇ ਭਾਰਤੀ ਨਾਮ ਨੇ ਇਸ ਸੂਚੀ ਵਿੱਚ? 02.06.2025 4:49
ਕੌਣ ਹਨ 2025 ‘ਚ ਆਸਟ੍ਰੇਲੀਆ ਦੇ ਸਭ ਤੋਂ ਅਮੀਰ 10 ਲੋਕ? ਅਤੇ ਕੀ ਟਾਪ 50 ‘ਚ ਕੋਈ ਭਾਰਤੀ ਨਾਮ ਵੀ ਹੈ? AFR ਯਾਨੀ ਆਸਟਰੇਲੀਅਨ ਫਾਇਨੈਨਸ਼ਲ ਰਿਵਿਊ ਨੇ 2025 ਦੀ 'ਰਿਚ ਲਿਸਟ' ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 200 ਅਮੀਰ ਲੋਕਾਂ ਨੂੰ ਉਹਨਾਂ ਦੀ ਦੌਲਤ ਅਨੁਸਾਰ ਰੈਂਕ ਕੀਤਾ ਗਿਆ ਹੈ ਅਤੇ ਇਸ ਸੂਚੀ ਵਿੱਚ ਦੋ ਭਾਰਤੀ ਨਾਮ ਵੀ ਸ਼ਾਮਲ ਹਨ। ਕਿਹੜੇ ਹਨ ਇਹ ਨਾਮ ਅਤੇ ਕੌਣ ਹੈ ਇਸ ਲਿਸਟ 'ਚ ਟਾਪ 'ਤੇ, ਜਾਣੋ ਇਸ ਪੌਡਕਾਸਟ ਰਾਹੀਂ...
ਖਬਰਨਾਮਾ: ਆਸਟ੍ਰੇਲੀਆਈ ਆਦਮੀ ਉੱਤੇ ਫਿਲੀਪੀਨਜ਼ ਵਿੱਚ 5 ਬੱਚਿਆਂ ਨਾਲ ਕੀਤੇ ਗਏ ਦੁਰਵਿਵਹਾਰ ਦਾ ਲਾਈਵ ਸਟ੍ਰੀਮ ਨਿਰਦੇਸ਼ਨ ਕਰਨ ਦਾ ਦੋਸ਼ 30.05.2025 4:36
ਇੱਕ ਆਸਟ੍ਰੇਲੀਆਈ ਵਿਅਕਤੀ 'ਤੇ ਫਿਲੀਪੀਨਜ਼ ਵਿੱਚ ਪੰਜ ਬੱਚਿਆਂ ਅਤੇ ਇੱਕ ਬਾਲਗ ਨਾਲ ਲਾਈਵ-ਸਟ੍ਰੀਮ ਕੀਤੇ ਗਏ ਦੁਰਵਿਵਹਾਰ ਦਾ ਨਿਰਦੇਸ਼ਨ ਕਰਨ ਦਾ ਦੋਸ਼ ਲਗਾਇਆ ਗਿਆ ਹੈ। 68 ਸਾਲਾ ਡਾਰਵਿਨ ਦੇ ਇਸ ਵਿਅਕਤੀ ਨੂੰ 3 ਜਨਵਰੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਆਸਟ੍ਰੇਲੀਆਈ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਉਸਦੇ ਫੋਨ 'ਤੇ ਬਾਲ ਸ਼ੋਸ਼ਣ ਸਮੱਗਰੀ ਮਿਲੀ ਸੀ। ਇਸ ਖਬਰ ਸਮੇਤ ਦਿਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਖਬਰਾਂ ਫਟਾਫੱਟ: ਕੁਈਨਜ਼ਲੈਂਡ 'ਚ 'ਜਬਰੀ ਕੰਟਰੋਲ' ਐਲਾਨਿਆ ਗਿਆ ਅਪਰਾਧ, ਮੂਸੇਵਾਲੇ ਦੀ ਤੀਜੀ ਬਰਸੀ ਤੇ ਹੋਰ ਖਬਰਾਂ 30.05.2025 3:50
ਕੁਈਨਜ਼ਲੈਂਡ ਵਿੱਚ ਜਬਰੀ ਕੰਟਰੋਲ ਯਾਨੀ 'ਕੋਅਰਸਿਵ ਕੰਟਰੋਲ' ਨੂੰ ਹੁਣ ਅਪਰਾਧ ਐਲਾਨਿਆ ਗਿਆ ਹੈ, ਅਤੇ ਇਹ ਨਵੇਂ ਕਾਨੂੰਨ ਇਸ ਹਫ਼ਤੇ ਲਾਗੂ ਹੋ ਰਹੇ ਹਨ, ਦੋਸ਼ੀਆਂ ਨੂੰ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਓਧਰ ਪੰਜਾਬ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰਸ਼ੰਸਕਾਂ, ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿ...
ਬਾਲੀਵੁੱਡ ਗੱਪਸ਼ੱਪ: ਪਹਿਲੀਆਂ ਦੋ ਫਿਲਮਾਂ ਦੀ ਕਾਮਯਾਬੀ ਤੋਂ ਬਾਅਦ ਡਾਕੂਆਂ ਦਾ ਮੁੰਡਾ-3 ਪਰਦੇ ਤੇ ਧੂਮ ਮਚਾਉਣ ਲਈ ਤਿਆਰ 30.05.2025 6:35
ਨਵੀਂ ਆ ਰਹੀ ਫਿਲਮ ਡਾਕੂਆਂ ਦਾ ਮੁੰਡਾ-3 ਦੇ ਐਕਟਰ ਦੇਵ ਖਰੌੜ ਨੇ ਕਿਹਾ ਹੈ ਕਿ ਡਾਕੂਆਂ ਦਾ ਮੁੰਡਾ ਫਿਲਮ ਦੇ ਪਹਿਲੇ ਦੋ ਭਾਗ ਆਪਣੇ ਆਪ ਵਿੱਚ ਮੀਲ-ਪੱਥਰ ਸਾਬਤ ਹੋ ਚੁੱਕੀਆਂ ਹਨ, ਅਤੇ ਉਮੀਦ ਹੈ ਕਿ ਇਹ ਨਵੀਂ ਫਿਲਮ ਦੀ ਕਹਾਣੀ, ਅਦਾਕਾਰੀ ਅਤੇ ਡਾਇਰੈਕਸ਼ਨ ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਏਗੀ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮਾਂ ਨਾਲ ਜੁੜੀਆਂ ਖਬਰਾਂ ਲਈ ਸੁਣੋ, ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਜੌਬਸੀਕਰ ਪੇਅਮੈਂਟਾਂ 'ਚ ਬਦਲਾਅ 29.05.2025 7:49
22 ਮਈ 2025 ਨੂੰ ਨਿਊਜ਼ੀਲੈਂਡ ਦਾ ਬਜਟ ਵਿੱਤ ਮੰਤਰੀ ਨਿਕੋਲਾ ਵਿਲਸ ਵੱਲੋਂ ਪੇਸ਼ ਕੀਤਾ ਗਿਆ ਸੀ। ਬਜਟ ਵਿੱਚ ਕਈ ਬਦਲਾਅ ਕੀਤੇ ਗਏ ਹਨ ਜਿਸ ਵਿੱਚ 18-19 ਸਾਲ ਦੇ ਨੌਜਵਾਨਾਂ ਦੀ ਜੌਬਸੀਕਰ ਪੇਅਮੈਂਟ ਹੁਣ ਉਹਨਾਂ ਦੇ ਮਾਪਿਆਂ ਦੀ ਕਮਾਈ 'ਤੇ ਨਿਰਭਰ ਹੋਵੇਗੀ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਕਦੇ ਸੌਂਕਣਾਂ ਤੇ ਕਦੇ ਸਹੇਲੀਆਂ: ਸਰਗੁਣ ਮਹਿਤਾ ਅਤੇ ਨਿਮਰਤ ਖੈਰਾ ਨੇ ਕੀਤੀਆਂ ਅਸਲ ਤੇ ਫ਼ਿਲਮੀ ਦੁਨੀਆਂ ਬਾਰੇ ਖਾਸ ਗੱਲਾਂਬਾਤਾਂ 29.05.2025 14:37
ਮਸ਼ਹੂਰ ਪੰਜਾਬੀ ਅਦਾਕਾਰ ਅਤੇ ਫਿਲਮ ਪ੍ਰੋਡਿਊਸਰ ਸਰਗੁਣ ਮਹਿਤਾ ਅਤੇ ਗਾਇਕ ਬਣੀ ਅਦਾਕਾਰ ਨਿਮਰਤ ਖੈਰਾ ਪਹਿਲੀ ਵਾਰ ਲਾਹੌਰੀਏ ਫ਼ਿਲਮ ਵਿੱਚ ਇਕੱਠੀਆਂ ਨਜ਼ਰ ਆਈਆਂ ਸਨ ਅਤੇ ਹੁਣ ਸੌਂਕਣ ਸੌਂਕਣ 2 ਵਿੱਚ ਇਹ ਜੋੜੀ ਮੁੜ ਵੱਡੇ ਪਰਦੇ ‘ਤੇ ਆ ਰਹੀ ਹੈ। ਆਸਟ੍ਰੇਲੀਆ ਦੀ ਫੇਰੀ ਦੌਰਾਨ ਦੋਵੇਂ ਮੁਟਿਆਰਾਂ ਨੇ ਐਸ ਬੀ ਐਸ ਦੇ ਸਿਡਨੀ ਸਟੂਡੀਓ ਵਿੱਚ ਫ਼ਿਲਮਾਂ, ਕਿਰਦਾਰਾਂ, ਗਾਣਿਆਂ ਅਤੇ ਪੰਜਾਬੀ ਕੁੜੀਆਂ ਦੀ ਤਰੱਕੀ ਉੱਤੇ ਖਾਸ ਚਰਚਾ ਕੀਤੀ। ਸੁਣੋ ਪਰਦੇ ‘ਤੇ ਸੌਂਕਣਾਂ ਅਤੇ ਹਕੀਕਤ ‘ਚ ਸਹੇਲੀਆਂ ਦੀ ਇਹ ਖਾਸ ਗੱਲਬਾਤ।
ਖਬਰਨਾਮਾ: 299 ਲੋਕਾਂ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ ਕਬੂਲਣ ਵਾਲੇ ਫਰਾਂਸੀਸੀ ਸਰਜਨ ਨੂੰ ਉਮਰ ਕੈਦ 29.05.2025 3:50
ਫਰਾਂਸੀਸੀ ਅਦਾਲਤ ਨੇ ਇੱਕ ਰਿਟਾਇਰਡ ਸਰਜਨ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਉਸਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਸੈਂਕੜੇ ਮਰੀਜ਼ਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਕਬੂਲ ਕੀਤੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ।
ਬੱਬੂ ਮਾਨ ਦਾ ਨੌਜਵਾਨਾਂ ਨੂੰ ਸੁਨੇਹਾ: ‘ਸ਼ੋਸ਼ਲ ਮੀਡਿਆ ਉੱਤੇ ਗਾਲ਼ਾਂ ਕੱਢਣ ਦੀ ਬਜਾਏ ਪੜ੍ਹਾਈ ਕਰ ਕੇ ਉੱਚੇ ਮੁਕਾਮ ਹਾਸਿਲ ਕਰੋ’ 29.05.2025 13:29
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਵਿੱਚ ਨਵੇਂ ਪੰਜਾਬੀ ਗੀਤਾਂ ਦੀ ਗੱਲ ਕਰਦਿਆਂ ਪੰਜਾਬੀਅਤ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣ ਦੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ‘ਮੈਂ ਪਿਛਲੇ ਦੋ ਦਹਾਕਿਆਂ ਦੇ ਸਮੇਂ ਵਿੱਚ ਨਹੀਂ ਬਦਲਿਆ ਪਰ ਬਦਲਦੇ ਸਮੇਂ ਨੂੰ ਦੇਖ ਪੰਜਾਬੀ ਨਾਲ ਜੁੜਣ ਦਾ ਹੋਕਾ ਦੇਣਾ ਜਰੂਰੀ ਸਮਝਦਾ ਹਾਂ’। ਬੱਬੂ ਮਾਨ ਦੇ ਨਵੇਂ ਗੀਤਾਂ ਨੂੰ ਲੈ ਕੇ ਕੀ ਖਿਆਲ ਹਨ ਅਤੇ ਉਨ੍ਹਾਂ ਆਸਟ੍ਰੇਲੀਅਨ ਨੌਜਵਾਨਾਂ ਲਈ ਕਿਹੜਾ ਖਾਸ ਸੁਨੇਹਾ...
ਐਸ ਬੀ ਐਸ ਪੰਜਾਬੀ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ 29.05.2025 18:25
ਸ਼ਾਮ ਕੁਮਾਰ ਨੇ 1992 ਵਿੱਚ ਆਸਟ੍ਰੇਲੀਆ ਆ ਕੇ ਐਸ ਬੀ ਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਜੜ੍ਹਾਂ ਨਾਲ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਰਾਹੀਂ ਇੱਕ ਮਿਸਾਲ ਕਾਇਮ ਕੀਤੀ। ਐਸ ਬੀ ਐਸ ਅਦਾਰੇ ਦੀ 50ਵੀਂ ਵਰ੍ਹੇਗੰਢ ਮੌਕੇ ਸ਼ਾਮ ਕੁਮਾਰ ਨੇ ਪੰਜਾਬੀ ਪਰੋਗਰਾਮ ਨਾਲ ਆਪਣੀ ਪਿਛਲੇ ਤਿੰਨ ਦਹਾਕਿਆਂ ਲੰਬੀ ਸਾਂਝ ਨੂੰ ਸਾਡੇ ਨਾਲ ਇਸ ਪੌਡਕਾਸਟ ਜ਼ਰੀਏ ਸਾਂਝਾ ਕੀਤਾ ਹੈ।
Alfred and Clinton are unlikely friends. Their friendship can teach migrant communities about reconciliation - Reconciliation Week: ਐਲਫ੍ਰੈਡ ਅਤੇ ਕਲਿੰਟਨ ਦੀ ਦੋਸਤੀ ਪ੍ਰਵਾਸੀ ਭਾਈਚਾਰਿਆਂ ਨੂੰ ਮਿਲਾਪ ਬਾਰੇ ਸਿਖਾ ਸਕਦੀ ਹੈ। SBS Examines 28.05.2025 6:53
Alfred is an Indonesian migrant, and Clinton is an Aboriginal man from Western Australia. Their friendship changed the way Alfred understood his identity as a migrant Australian. - ਐਲਫ੍ਰੇਡ ਇਕ ਇੰਡੋਨੇਸ਼ੀਅਨ ਪ੍ਰਵਾਸੀ ਹੈ ਅਤੇ ਕਲਿੰਟਨ ਪੱਛਮੀ ਆਸਟਰੇਲੀਆ ਦਾ ਆਦਿਵਾਸੀ ਆਦਮੀ ਹੈ। ਉਨ੍ਹਾਂ ਦੀ ਦੋਸਤੀ ਕਾਰਨ ਐਲਫ੍ਰੈਡ ਨੂੰ ਪ੍ਰਵਾਸੀ ਆਸਟਰੇਲੀਅਨ ਵਜੋਂ ਆਪਣੀ ਪਛਾਣ ਸਮਝ 'ਚ ਆਈ।
ਖਬਰਨਾਮਾਂ: ਲਿਬਰਲ ਅਤੇ ਨੈਸ਼ਨਲ ਪਾਰਟੀਆਂ ਨੇ ਤੋੜ ਵਿਛੋੜੇ ਦੇ ਇੱਕ ਹਫ਼ਤੇ ਬਾਅਦ ਹੀ ਮੁੜ ਇਕੱਠੇ ਹੋਣ ਲਈ ਕੀਤਾ ਸਮਝੌਤਾ 28.05.2025 5:16
ਪਿਛਲੇ ਮੰਗਲਵਾਰ, ਨੈਸ਼ਨਲਜ਼ ਨੇ ਲੇਬਰ ਪਾਰਟੀ ਤੋਂ ਮਿਲੀ ਭਾਰੀ ਚੋਣ ਹਾਰ ਤੋਂ ਬਾਅਦ ਲਿਬਰਲਾਂ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਭਾਈਵਾਲੀ ਖਤਮ ਕਰ ਦਿੱਤੀ ਸੀ। ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਚਾਰ ਨੀਤੀਆਂ 'ਤੇ ਲਿਬਰਲਾਂ ਤੋਂ ਗਰੰਟੀਆਂ ਦੀ ਲੋੜ ਹੈ, ਜਿਨ੍ਹਾਂ ਵਿੱਚ ਪ੍ਰਮਾਣੂ ਊਰਜਾ, ਇੱਕ ਖੇਤਰੀ ਨਿਵੇਸ਼ ਫੰਡ, ਵੱਡੇ ਸੁਪਰਮਾਰਕੀਟਾਂ ਨੂੰ ਤੋੜਨ ਦੀਆਂ ਸ਼ਕਤੀਆਂ ਅਤੇ ਗੱਠਜੋੜ ਵਿੱਚ ਸੁਧਾਰ ਲਈ ਦੂਰਸੰਚਾਰ ਕਵਰੇਜ ਸ਼ਾਮਲ ਹੈ।
ਸਟੂਡੈਂਟ ਵੀਜ਼ਾ ਰਿਫਿਊਜ਼ਲ ਤੋਂ ਬਾਅਦ ਵੀ ਪ੍ਰਵਾਸੀ ਨਹੀਂ ਜਾ ਰਹੇ ਵਾਪਿਸ, ਅਪੀਲਾਂ 'ਚ ਰਿਕਾਰਡ ਤੋੜ ਵਾਧਾ 28.05.2025 8:32
ਆਸਟ੍ਰੇਲੀਆ ਵਿੱਚ ਸਥਾਪਤ ਹੋਣ ਦਾ ਸੁਪਨਾ ਲੈ ਕੇ ਆਉਣ ਵਾਲੇ ਪ੍ਰਵਾਸੀਆਂ ਵਿੱਚੋਂ ਬਹੁਤਿਆਂ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਣ ਨਾਲ ਇਹ ਸੁਪਨਾ ਟੁੱਟ ਜਾਂਦਾ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਰਿਫਿਊਜ਼ ਹੋਏ ਸਟੂਡੈਂਟ ਵੀਜ਼ਿਆਂ ਵਿਰੁੱਧ ART ਵਿੱਚ ਅਪੀਲਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਸ ਪੌਡਕਾਸਟ ਵਿੱਚ ਅਸੀਂ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਨਾਲ ਵੀ ਗੱਲ ਕੀਤੀ, ਜਿਨ੍ਹਾਂ ਨੇ ਵੀਜ਼ਾ ਅਤੇ ਅਪੀਲ ਪ੍ਰਕਿਰਿਆ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ, ਇੱਕ ਵਿਦਿਆਰਥਣ ਦੀ ਕਹਾਣੀ, ਜ...
ਪਾਕਿਸਤਾਨ ਡਾਇਰੀ: ਸ਼ਹਬਾਜ਼ ਸ਼ਰੀਫ ਵੱਲੋਂ ਭਾਰਤ ਨੂੰ ਸ਼ਾਂਤੀ 'ਤੇ ਗੱਲਬਾਤ ਲਈ ਖੁੱਲ੍ਹਾ ਸੱਦਾ 28.05.2025 5:57
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਰਾਨ ਦੇ ਦੌਰੇ ਮੌਕੇ ਤਹਿਰਾਨ ਸ਼ਹਿਰ ਦੇ ਵਿੱਚ ਬੋਲਦੇ ਹੋਏ ਭਾਰਤ ਨੂੰ ਗੱਲਬਾਤ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਜੇਕਰ ਭਾਰਤ ਮੇਰੀ ਅਮਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦਾ ਹੈ, ਤਾਂ ਅਸੀਂ ਦਿਖਾਵਾਂਗੇ ਕਿ ਅਸੀਂ ਗੰਭੀਰਤਾ ਅਤੇ ਇਮਾਨਦਾਰੀ ਨਾਲ ਸੱਚਮੁੱਚ ਸ਼ਾਂਤੀ ਚਾਹੁੰਦੇ ਹਾਂ।" ਇਸਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖ਼ਬਰਾਂ, ਜਾਨਣ ਲਈ ਸੁਣੋ ਇਹ ਪੌਡਕਾਸਟ..
'ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਵਾਧਾ, ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਈ ਗਿਰਾਵਟ': ਐਲਨ 28.05.2025 8:46
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਦਾਅਵਾ ਕੀਤਾ ਹੈ ਕਿ ਵਿਕਟੋਰੀਆ ਵਿੱਚ ਵਪਾਰਕ ਨਿਵੇਸ਼ ਵਿੱਚ ਉਸ ਸਮੇਂ ਵਾਧਾ ਦੇਖਿਆ ਜਾ ਰਿਹਾ ਹੈ ਜਦੋਂ ਦੇਸ਼ ਦੇ ਬਾਕੀ ਹਿੱਸਿਆਂ ਦੇ ਨਿਵੇਸ਼ ਵਿੱਚ ਗਿਰਾਵਟ ਆਈ ਹੈ। ਐਲਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦਾ ਧਿਆਨ ਵਿਕਟੋਰੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੈ। ਜਿਸ ਲਈ ਉਨ੍ਹਾਂ ਦੀ ਸਰਕਾਰ ਰਾਜ ਦੇ ਬੱਜਟ ਵਿੱਚ ਕਾਰੋਬਾਰ ਵਧਾਉਣ, ਨਿਵੇਸ਼ ਨੂੰ ਆਸਾਨ ਬਣਾਉਣ ਅਤੇ ਰੁਜ਼ਗਾਰ ਪੈਦਾ ਕਰਨ ਵਾਲਿਆਂ ਨੀਤੀਆਂ ਐਲਾਨ ਰਹੀ ਹੈ। ਕੀ ਹਨ ਇਹ ਨੀ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 28.05.2025 48:15
ਇਸ ਰੇਡੀਓ ਪ੍ਰੋਗਰਾਮ ਰਾਹੀਂ ਜਾਣੋ; ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ (ਪੰਜਾਬੀ ਡਾਇਰੀ) ਅਤੇ ਨਾਲ ਹੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ (ਪੰਜਾਬੀ ਡਾਇਸਪੋਰਾ)। ਇਸਦੇ ਨਾਲ ਹੀ ਜਾਣਕਾਰੀ 'ਸਟੋਲਨ ਜੇਨੇਰੇਸ਼ਨਜ਼' ਬਾਰੇ, ਜਿਸਨੂੰ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇੱਕ ਕਾਲੇ ਅਧਿਆਇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਦੱਖਣੀ ਆਸਟ੍ਰੇਲੀਆ ਦੀ ਸੰਸਦ ਮੈਂਬਰ ਵਜੋਂ ਸ਼੍ਰੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਚੁੱਕਣ ਵਾਲੀ ਡਾ. ਪਰਵਿੰਦਰ ਕੌਰ ਨਾਲ...
ਖਬਰਨਾਮਾ: ਐਲਬਨੀਜ਼ੀ ਦਾ ਹੜ੍ਹ ਪੀੜਤ ਖੇਤਰਾਂ ਦਾ ਦੌਰਾ, ਪੰਜਾਬ 'ਚ ਸ਼ੁਰੂ ਹੋਈ 'ਈਜ਼ੀ ਰਜਿਸਟਰੀ' 27.05.2025 3:48
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਿਊ ਸਾਊਥ ਵੇਲਜ਼ ਦੇ ਮਿਡ-ਨੌਰਥ ਕੋਸਟ 'ਚ ਆਏ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਅੱਜ ਦੌਰਾ ਕਰ ਰਹੇ ਹਨ। ਹੜ੍ਹ ਵਾਲੇ ਇਲਾਕੇ 'ਚ ਆਵਾਜਾਈ ਰਾਹਾਂ ਨੂੰ ਸਾਫ਼ ਕਰਨ ਲਈ ਅੱਜ 27 ਮਈ ਨੂੰ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ 70 ਫੌਜੀ ਜੱਥੇ ਵੀ ਉੱਥੇ ਪਹੁੰਚ ਰਹੇ ਹਨ। ਓਧਰ ਪੰਜਾਬ ਦਾ ਰੁੱਖ ਕਰੀਏ ਤਾਂ ਕੱਲ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਪਹਿਲੇ 'Easy Registry' ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਮੁਤਾਬਿਕ ਇਹ ਸਿਸਟਮ ਪ੍ਰਾਪਰਟੀ ਦੀ ਖਰੀ...
ਪੰਜਾਬੀ ਡਾਇਰੀ: ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਤਰੀਕਾਂ ਦਾ ਐਲਾਨ, ਸਿਆਸੀ ਪਾਰਟੀਆਂ ਹੋਈਆਂ ਪੱਬਾਂ ਭਾਰ 27.05.2025 8:21
ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਬੇਹੱਦ ਅਹਿਮ ਬਣ ਗਈ ਹੈ। ਇਸ ਸੀਟ ਤੇ ਮਤਦਾਨ 19 ਜੂਨ ਨੂੰ ਹੋਏਗਾ ਅਤੇ ਨਤੀਜੇ 23 ਜੂਨ ਨੂੰ ਆਉਣਗੇ। ਇਹ ਅਤੇ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਨਿਊ ਸਾਊਥ ਵੇਲਜ਼ ਦੇ ਹੜ੍ਹ ਪੀੜਿਤਾਂ ਲਈ ਰਾਹਤ ਪਹੁੰਚਾ ਰਹੇ 'ਸਿੱਖ ਵਾਲੰਟੀਅਰਜ਼’ 27.05.2025 6:14
ਨਿਊ ਸਾਊਥ ਵੇਲਜ਼ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਮਿਡ ਨੌਰਥ ਕੋਸਟ ਵਿੱਚ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ ਦੇ ਨੁਮਾਇੰਦੇ ਦਿਨ-ਰਾਤ ਸੇਵਾ ਵਿੱਚ ਡਟੇ ਹੋਏ ਹਨ ਅਤੇ ਮੌਜੂਦਾ ਸਮੇਂ ਇਸ ਕੁਦਰਤੀ ਆਫ਼ਤ ਦੀ ਚਪੇਟ ਵਿੱਚ ਆਏ ਟਾਰੀ ਸ਼ਹਿਰ ਵਿਖੇ ਹੜ ਪੀੜਤਾਂ ਲਈ ਮੁਫਤ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸਿੱਖ ਵਾਲੰਟੀਅਰਜ਼ ਦੇ ਨੁਮਾਇੰਦੇ ਜਸਵਿੰਦਰ ਸਿੰਘ ਨੇ ਐਸ ਬੀ ਐਸ ਨ...
How can migrants take 'action' towards Reconciliation? - ਕੀ ਹੈ 'ਰਿਕਨਸੀਲੀਏਸ਼ਨ ਵੀਕ' ਤੇ ਪ੍ਰਵਾਸੀ ਭਾਇਚਾਰਾ ਇਸ ਬਾਰੇ ਕੀ ਕਰ ਸਕਦਾ ਹੈ? 27.05.2025 7:43
National Reconciliation Week is a time for all Australians to learn about our shared histories, cultures and achievements, and to contribute to reconciliation by building better relationships with Aboriginal and Torres Strait Islander people. - 'ਰਿਕਨਸੀਲੀਏਸ਼ਨ ਵੀਕ' (ਰਾਸ਼ਟਰੀ ਮੇਲ-ਮਿਲਾਪ ਹਫ਼ਤਾ) ਸਾਰੇ ਆਸਟ੍ਰੇਲੀਆਈ ਲੋਕਾਂ ਲਈ ਸਾਡੇ ਸਾਂਝੇ ਇਤਿਹਾਸ, ਸਭਿਆਚਾਰ ਅਤੇ ਪ੍ਰਾਪਤੀਆਂ ਬਾਰੇ ਸਿੱਖਣ ਅਤੇ ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡ...
ਆਸਟ੍ਰੇਲੀਆ ਦੇ ਖੇਡ ਮੇਲਿਆਂ ਤੇ ਖਿਡਾਰੀਆਂ ਬਾਰੇ ਨਾਮੀ ਖੇਡ ਲਿਖਾਰੀ ਜਗਰੂਪ ਜਰਖੜ ਨੇ ਸਾਂਝੇ ਕੀਤੇ ਤਜ਼ਰਬੇ 27.05.2025 21:06
ਜਗਰੂਪ ਸਿੰਘ ਜਰਖੜ, ਖੇਡ ਪੱਤਰਕਾਰੀ-ਖੇਡ ਦੁਨੀਆਂ ਵਿੱਚ ਇਕ ਜਾਣਿਆ-ਪਛਾਣਿਆ ਨਾਮ ਹੈ।ਖੇਡਾਂ-ਖਿਡਾਰੀਆਂ ਬਾਰੇ ਸੈਂਕੜੇ ਨਹੀਂ ਹਜ਼ਾਰਾਂ ਲਿਖਤਾਂ ਲਿਖ ਚੁੱਕੇ ਜਗਰੂਪ ਸਿੰਘ ਹੁਰਾਂ ਵਲੋਂ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਨੇੜਲੇ ਪਿੰਡ ਜਰਖੜ ਵਿਖੇ ਹਾਕੀ ਅਕੈਡਮੀ ਵੀ ਚਲਾਈ ਜਾ ਰਹੀ ਹੈ।ਆਸਟ੍ਰੇਲੀਆ ਦੌਰੇ ’ਤੇ ਆਏ ਜਗਰੂਪ ਸਿੰਘ ਜਰਖੜ ਨੇ ਆਸਟ੍ਰੇਲੀਅਨ ਸਿੱਖ ਗੇਮਜ਼, ਮਿਲਡੂਰਾ ਦੀਆਂ ਖੇਡਾਂ ਅਤੇ ਹੋਰਨਾਂ ਖੇਡ ਸਮਾਗਮਾਂ ਵਿੱਚ ਸ਼ਿਰਕਤ ਕਰ ਕੇ ਇੱਥੋਂ ਦੀਆਂ ਖੇਡਾਂ ਵਿੱਚ ਪੰਜਾਬੀ ਭਾਈਚਾਰੇ ਦੇ ਯੋਗਦਾਨ ਦਾ...
ਭਾਰਤੀ ਲੇਖਕ ਬਾਨੋ ਮੁਸ਼ਤਾਕ ਨੇ ਜਿੱਤਿਆ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ 2025 27.05.2025 4:44
ਭਾਰਤੀ ਲੇਖਕ ਬਾਨੋ ਮੁਸ਼ਤਾਕ ਨੂੰ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਮਿਲਿਆ ਹੈ। ਉਨ੍ਹਾਂ ਦੀ ਕਿਤਾਬ 'ਹਾਰਟ ਲੈਂਪ' 12 ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਕਿਤਾਬ ਦੱਖਣੀ ਭਾਰਤ ਵਿੱਚ ਮੁਸਲਿਮ ਭਾਈਚਾਰਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਰੋਜ਼ਾਨਾ ਜੀਵਨ ਨੂੰ ਦਰਸਾਉਂਦੀ ਹੈ। ਉਹ ਬੁੱਕਰ ਪੁਰਸਕਾਰ ਜਿੱਤਣ ਵਾਲੀ ਕੰਨੜ ਭਾਸ਼ਾ ਦੀ ਪਹਿਲੀ ਲੇਖਕ ਹਨ। 77 ਸਾਲ ਦੀ ਉਮਰ ਵਿੱਚ ਬਾਨੋ ਨੇ ਕਿਵੇਂ ਕਾਇਮ ਕੀਤਾ ਇਤਿਹਾਸ, ਸੁਣੋ ਇਸ ਪੌਡਕਾਸਟ ਰਾਹੀਂ।
Why are migrant women missing out on vital medical tests? - SBS Examines: ਪ੍ਰਵਾਸੀ ਔਰਤਾਂ ਮਹੱਤਵਪੂਰਨ ਮੈਡੀਕਲ ਟੈਸਟਾਂ ਤੋਂ ਕਿਉਂ ਖੁੰਝ ਰਹੀਆਂ ਹਨ? 26.05.2025 8:02
Many people from CALD communities, especially women, are avoiding or delaying preventative cancer care. - ਭਾਸ਼ਾ ਅਤੇ ਸਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਪੇਸ਼ ਹੈ ਇਹ ਖਾਸ ਪੌਡਕਾਸਟ...
ਵਿਕਟੋਰੀਆ ਵਿੱਚ ‘ਮੈਸ਼ੇਟੀ’ ਦੀ ਵਿਕਰੀ ਉੱਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤੀ 26.05.2025 5:56
ਵਿਕਟੋਰੀਆ ਵਿੱਚ ਚਾਕੂਨੁਮਾ ਤੇਜ਼ਧਾਰ ਹਥਿਆਰ 'ਮੈਸ਼ੇਟੀ' ਨਾਲ ਹਮਲਿਆਂ ਦੀ ਵਾਰਦਾਤਾਂ ਨੂੰ ਰੋਕਣ ਲਈ ਸਰਕਾਰ ਨੇ ਰਾਜ ਅੰਦਰ ਮੈਸ਼ੇਟੀ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਅਤੇ ਇਸ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖਤੀ ਵਰਤਣ ਦਾ ਐਲਾਨ ਕਰ ਦਿੱਤਾ ਹੈ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਬੁੱਧਵਾਰ 28 ਮਈ ਦੁਪਹਿਰ 12 ਵਜੇ ਤੋਂ ਅਮਲ ਵਿੱਚ ਆ ਜਾਵੇਗੀ। ਜਦਕਿ 1 ਸਤੰਬਰ ਤੋਂ ਇਸ ਪਾਬੰਦੀ ਨੂੰ ਕਾਨੂੰਨੀ ਰੂਪ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਕਾਬਲੇ ਗੌਰ ਹ...
Similar podcasts
Replaio is not a podcast publisher; show names, artwork and audio belong to their authors and are distributed through public RSS feeds.