SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1696 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Be sure to visit the podcast's website and support the creator: www.sbs.com.au

Author

SBS

Category

News

Podcast website

www.sbs.com.au

Latest episode

Oct 14, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android almost 10M downloads · 4.8 rating iOS soon

Episodes

ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ: ਇੱਕ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਜੋ ਹੁਣ ਖਾਮੋਸ਼ ਹੈ, ਪਰ ਕਦੇ ਮਿਟੇਗੀ ਨਹੀਂ 10.10.2025

ਪੰਜਾਬੀ ਸੰਗੀਤ ਜਗਤ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਰਾਜਵੀਰ ਜਵੰਦਾ, ਜੋ ਨਰਮ ਸੁਭਾਅ, ਮਿੱਠੀ ਆਵਾਜ਼ ਤੇ ਸੱਚੀ ਪੰਜਾਬੀਅਤ ਦਾ ਪ੍ਰਤੀਕ ਸਨ, ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੁਲਿਸ ਅਫਸਰ ਤੋਂ ਗਾਇਕ ਬਣੇ ਰਾਜਵੀਰ ਨੇ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸੁਰਾਂ ‘ਚ ਪਰੋਇਆ। ਉਹਨਾਂ ਦੀ ਸਾਦਗੀ ਤੇ ਪਿਆਰ ਭਰੀ ਸ਼ਖ਼ਸੀਅਤ ਸਦਾ ਲਈ ਯਾਦ ਰਹੇਗੀ। ਜ਼ਿੰਦਗੀ ਛੋਟੀ ਸੀ, ਪਰ ਕਲਾ ਨੇ ਉਸਨੂੰ ਅਮਰ ਕਰ ਦਿੱਤਾ। ਸੁਣੋ ਇਸ ਪੌਡਕਾਸਟ ਰਾਹੀਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਕਿੱਸੇ ਅਤੇ ਐਸ ਬੀ ਐਸ ਪੰਜਾ...

ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਭਾਰਤੀ ਜੋੜੇ 'ਤੇ 3 ਸਾਲ ਦੀ ਧੀ ਨੂੰ ਜਾਣਬੁੱਝ ਕੇ ਭੁੱਖਾ ਰੱਖਣ ਦਾ ਦੋਸ਼ 10.10.2025

ਲੰਡਨ ਦੀ ਇੱਕ ਅਦਾਲਤ ਦੀ ਸੁਣਵਾਈ ਦੌਰਾਨ, ਇੱਕ ਭਾਰਤੀ ਮੂਲ ਦੇ ਜੋੜੇ ਉੱਤੇ ਬੱਚੀ ਨੂੰ 'ਜਾਣਬੁੱਝ ਕੇ ਭੁੱਖਾ' ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਜੋੜੇ ਉੱਤੇ ਲਗਭਗ ਦੋ ਸਾਲ ਪਹਿਲਾਂ ਮੈਟਰੋਪੋਲੀਟਨ ਪੁਲਿਸ ਵੱਲੋਂ ਆਪਣੀ ਤਿੰਨ ਸਾਲ ਦੀ ਧੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਵੱਲੋਂ ਇਸ ਪਿੱਛੇ ਪਰਿਵਾਰ ਦੀ ਸ਼ਾਕਾਹਾਰੀ ਖੁਰਾਕ ਅਤੇ ਉਨ੍ਹਾਂ ਦੇ ਘਰ ਦੀ ਕਥਿਤ ਮਾੜੀ ਹਾਲਤ ਨੂੰ ਵੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਦੋਹਾਂ ਪਤੀ ਪਤਨੀ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇ...

11 ਅਕਤੂਬਰ ਨੂੰ ਮਾਰਵਲ ਸਟੇਡੀਅਮ ਮੈਲਬਰਨ ‘ਚ ਹੋਵੇਗਾ ਵੱਡਾ ਇਨਡੋਰ ਦੀਵਾਲੀ ਮੇਲਾ 09.10.2025

ਮੇਲਿਆਂ ਲਈ ਮਸ਼ਹੂਰ ਮੈਲਬਰਨ ਵਿੱਚ ਇਸ ਵਾਰ ਇੱਕ ਹੋਰ ਵਿਸ਼ਾਲ ਤੇ ਖਾਸ ਦੀਵਾਲੀ ਮੇਲਾ ਮਨਾਇਆ ਜਾਣਾ ਹੈ। ਸ਼ਨੀਵਾਰ, 11 ਅਕਤੂਬਰ 2025 ਨੂੰ ਮਾਰਵਲ ਸਟੇਡੀਅਮ ਵਿੱਚ ਹੋਣ ਵਾਲਾ ‘ਮੈਲਬਰਨ ਦੀਵਾਲੀ’ ਸਮਾਗਮ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਸਮਾਗਮ ਦੇ ਆਯੋਜਕ ਗੌਤਮ ਗੁਪਤਾ ਦੇ ਅਨੁਸਾਰ, ਇਹ ਭਾਰਤੀ ਭਾਈਚਾਰੇ ਦਾ ਸਭ ਤੋਂ ਵੱਡਾ ਇਨਡੋਰ ਮੇਲਾ ਹੈ, ਜਿੱਥੇ ਮੌਸਮ ਦੀ ਚਿੰਤਾ ਬਿਨਾਂ ਸਾਰਾ ਪਰਿਵਾਰ ਮਿਲ ਕੇ ਤਿਉਹਾਰ ਦਾ ਮਜ਼ਾ ਲੈ ਸਕੇਗਾ। ਇਸ ਮੇਲੇ ਵਿੱਚ 60 ਤੋਂ ਵੱਧ ਟੀਮਾਂ ਪ੍ਰਦਰਸ਼ਨ ਕਰਨਗੀਆਂ, ਅਤੇ ਲਗਭਗ...

ਖ਼ਬਰਨਾਮਾ: ਇਜ਼ਰਾਈਲ ਅਤੇ ਹਮਾਸ ਨੇ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ 'ਤੇ ਦਸਤਖਤ ਕੀਤੇ: ਡੋਨਲਡ ਟਰੰਪ 09.10.2025

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ, ਗਾਜ਼ਾ ਵਿੱਚ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਇੱਕ 20-ਨੁਕਾਤੀ ਸ਼ਾਂਤੀ ਯੋਜਨਾ ਦੇ ਤਹਿਤ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਹਿਮਤ ਹੋ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

‘Here for Uber pickup?’: How Sikhs are responding to stereotypes - SBS Examines: ‘ਕੀ ਤੁਸੀਂ ਊਬਰ ਲੈਣ ਆਏ ਹੋ?’ ਇਹੋ ਜਿਹੀਆਂ ਰੂੜ੍ਹੀਵਾਦੀ ਧਾਰਨਾਵਾਂ ਪ੍ਰਤੀ ਸਿੱਖ ਭਾਈਚਾਰਾ ਕਿਵੇਂ ਪ੍ਰਤੀਕਿਰਿਆ ਦੇ ਰਿਹਾ ਹੈ? 09.10.2025

Sikhism is a rapidly growing religion in Australia, but it's still poorly understood. How are community leaders responding to misinformation and discrimination? - ਆਸਟ੍ਰੇਲੀਆ ਵਿੱਚ ਸਿੱਖ ਧਰਮ ਇੱਕ ਤੇਜ਼ੀ ਨਾਲ ਵੱਧ ਰਿਹਾ ਧਰਮ ਹੈ, ਪਰ ਇਸਨੂੰ ਅਜੇ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਪੌਡਕਾਸਟ ਵਿੱਚ ਜਾਣੋ ਕਿ ਭਾਈਚਾਰੇ ਦੇ ਆਗੂ ਇਸ ਗਲਤ ਜਾਣਕਾਰੀ ਅਤੇ ਵਿਤਕਰੇ ਪ੍ਰਤੀ ਕਿਵੇਂ ਆਪਣੀਪ੍ਰਤੀਕਿਰਿਆ ਦੇ ਰਹੇ ਹਨ?

ਬਾਲੀਵੁੱਡ ਗੱਪਸ਼ੱਪ: ਪੰਜਾਬ ਕਿੰਗਸ-11 ਦੀ ਸਹਿਮਾਲਕ ਪਰੀਟੀ ਜ਼ਿੰਟਾ ਨੇ ਹਿਮਾਚਲ ਦੇ ਹੜ ਪੀੜਤਾਂ ਲਈ ਮੱਦਦ ਦਾ ਕੀਤਾ ਐਲਾਨ 09.10.2025

ਹਿਮਾਚਲ ਪ੍ਰਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜਾਂ ਦੀ ਚਪੇਟ ਵਿੱਚ ਆਏ ਲੋਕਾਂ ਦੀ ਮੱਦਦ ਲਈ ਪਰੀਟੀ ਜ਼ਿੰਟਾ ਨੇ ਅੱਗੇ ਆ ਕੇ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਨੇ ਵੀ ਪੰਜਾਬ ਕਿੰਗਸ-11 ਵੱਲੋਂ 30 ਲੱਖ ਰੁਪਏ ਮੱਦਦ ਵਜੋਂ ਦੇਣ ਦਾ ਵਾਅਦਾ ਕੀਤਾ ਹੈ। ਬਾਲੀਵੁੱਡ ਦੇ ਦਿੱਗਜ ਸ਼ਾਹਰੁੱਖ ਖਾਨ 12 ਹਜ਼ਾਰ 490 ਕਰੋੜ ਦੀ ਮਲਕੀਅਤ ਹਾਸਲ ਕਰਨ ਦੇ ਨਾਲ ਸਭ ਤੋਂ ਅਮੀਰ ਕਲਾਕਾਰ ਬਣ ਗਏ ਹਨ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

ਐਕਸਪਲੇਨਰ: ਕੀ ‘ਥ੍ਰਾਈਵਿੰਗ ਕਿਡਜ਼’ ਪਹਿਲ ਆਟੀਜ਼ਮ ਵਾਲੇ ਬੱਚਿਆਂ ਲਈ ਲਾਭਦਾਇਕ ਸਾਬਤ ਹੋਵੇਗੀ? 08.10.2025

ਆਟੀਜ਼ਮ ਜਾਂ ਸਿੱਖਣ ਵਿੱਚ ਦਿੱਕਤਾਂ ਵਾਲੇ ਬੱਚਿਆਂ ਨੂੰ ਨਵੀਂ ਸਹਾਇਤਾ ਪ੍ਰਣਾਲੀ ਤੋਂ ਬਾਹਰ ਰਹਿ ਜਾਣ ਦਾ ਖ਼ਤਰਾ ਹੈ, ਕਿਉਂਕਿ ਇਹ ਪ੍ਰਣਾਲੀ NDIS ਤੱਕ ਪਹੁੰਚ ਘਟਾਉਣ ‘ਤੇ ਕੇਂਦਰਿਤ ਹੈ। ਅਗਲੇ ਸਾਲ ਸ਼ੁਰੂ ਹੋਣ ਵਾਲੀ ‘ਥ੍ਰਾਈਵਿੰਗ ਕਿਡਜ਼’ ਪਹਿਲ ਹਲਕੇ ਤੋਂ ਦਰਮਿਆਨੇ ਆਟੀਜ਼ਮ ਵਾਲੇ ਬੱਚਿਆਂ ਨੂੰ ਕਮਿਊਨਿਟੀ ਪੱਧਰ ‘ਤੇ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਬੱਚੇ ਅਕਸਰ ਅਣਦੇਖੇ ਰਹਿ ਜਾਂਦੇ ਹਨ। ਪੇਸ਼ ਹੈ ਇਸ ਸਬੰਧੀ ਵਧੇਰੇ ਜਾਣਕਾਰੀ....

ਖਬਰਨਾਮਾ: ਆਸਟ੍ਰੇਲੀਆ ਵਿੱਚ ਘਰਾਂ ਦੇ ਕਿਰਾਏ ਪਹੁੰਚੇ ਨਵੇਂ ਰਿਕਾਰਡ ਪੱਧਰ 'ਤੇ 08.10.2025

ਇੱਕ ਨਵੀਂ ਰਿਪੋਰਟ ਮੁਤਾਬਕ, ਸਤੰਬਰ ਤੱਕ ਰਾਜਧਾਨੀ ਸ਼ਹਿਰਾਂ ਦੇ ਕਿਰਾਏ ਪਿਛਲੇ ਸਾਲ ਵਿੱਚ 3.7 ਪ੍ਰਤੀਸ਼ਤ ਅਤੇ ਪਿਛਲੇ ਪੰਜ ਸਾਲਾਂ ਵਿੱਚ 44 ਪ੍ਰਤੀਸ਼ਤ ਵਧੇ ਹਨ। ਪਹਿਲੀ ਵਾਰ ਔਸਤ ਕਿਰਾਇਆ ਪ੍ਰਤੀ ਹਫ਼ਤਾ $700 ਤੋਂ ਉੱਪਰ ਪਹੁੰਚ ਗਿਆ ਹੈ। ਕੋਟੈਲਿਟੀ ਦੀ ਤਿਮਾਹੀ ਰੈਂਟਲ ਸਮੀਖਿਆ ਦੇ ਅਨੁਸਾਰ, ਸਿਡਨੀ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ ਜਿਸਦਾ ਔਸਤ ਕਿਰਾਇਆ $807 ਪ੍ਰਤੀ ਹਫ਼ਤਾ ਹੈ, ਜਦਕਿ ਹੋਬਾਰਟ ਸਭ ਤੋਂ ਸਸਤਾ $548 ਪ੍ਰਤੀ ਹਫ਼ਤਾ ਤੇ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਸੁਣੋ...

ਹਰ ਸਾਲ ਦੀ ਤਰ੍ਹਾਂ, ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਇਸ ਸਾਲ ਵੀ ਲਗੀਆਂ ਦੁਸਹਿਰੇ ਮੌਕੇ ਰੌਣਕਾਂ 08.10.2025

ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਦੁਸਹਿਰੇ ਦਾ ਤਿਉਹਾਰ ਭਰਪੂਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਹੁੰਚੇ ਲੋਕਾਂ ਨੇ ਰਾਮ ਲੀਲਾ ਅਤੇ ਹੋਰ ਪ੍ਰਦਰਸ਼ਨੀਆਂ ਦਾ ਆਨੰਦ ਲਿਆ, ਜਦਕਿ ਖਾਣੇ ਦੇ ਸਟਾਲਾਂ ਅਤੇ ਝੂਲਿਆਂ ਨੇ ਵੀ ਮਾਹੌਲ ਨੂੰ ਰੌਣਕ ਨਾਲ ਭਰ ਦਿੱਤਾ। ਇਸ ਸਮਾਗਮ ਬਾਰੇ ਲੋਕਾਂ ਦੇ ਵਿਚਾਰ ਸੁਣਦੇ ਹਾਂ ਇਸ ਪੋਡਕਾਸਟ ਰਾਹੀਂ...

ਕਰਵਾਚੌਥ ਸਪੈਸ਼ਲ: ਦਹਾਕਿਆਂ ਤੋਂ ਵਿਆਹੇ ਜੋੜਿਆਂ ਨੇ ਦੱਸਿਆ ਵਿਆਹ ਤੋਂ ਬਾਅਦ ਪਿਆਰ ਕਿੰਝ ਬਰਕਰਾਰ ਰੱਖੀਏ? 08.10.2025

ਜ਼ਿਆਦਾਤਰ ਫ਼ਿਲਮਾਂ ਉਦੋਂ ਖ਼ਤਮ ਹੋ ਜਾਂਦੀਆਂ ਹਨ ਜਦੋਂ ਹੀਰੋ ਅਤੇ ਹੀਰੋਇਨ ਮਿਲਦੇ ਹਨ ਅਤੇ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ? ਐਸ ਬੀ ਐਸ ਪੰਜਾਬੀ ਦੇ ਇਸ ਕਰਵਾਚੌਥ ਸਪੈਸ਼ਲ ਪੌਡਕਾਸਟ ਵਿੱਚ, ਆਓ ਉਨ੍ਹਾਂ ਜੋੜਿਆਂ ਨੂੰ ਸੁਣੀਏ ਜੋ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਉੱਤੇ ਹਨ, ਤੇ ਇਹ ਜਾਣਦੇ ਹਾਂ ਕਿ ਵਿਆਹ ਤੋਂ ਬਾਅਦ ਪਿਆਰ ਕੀ ਰੂਪ ਲੈਂਦਾ ਹੈ।

ਪਾਕਿਸਤਾਨ ਡਾਇਰੀ: ਪੰਜਾਬ ਤੇ ਸਿੰਧ ਵਿਚਾਲੇ ਰਾਜਨੀਤਿਕ ਸੰਕਟ ਹੋਇਆ ਹੋਰ ਡੂੰਘਾ, ਤਣਾਅ ਜਾਰੀ 08.10.2025

ਸਿੰਧ ਅਤੇ ਪੰਜਾਬ ਵਿਚਕਾਰ ਸਿਆਸੀ ਤਣਾਅ ਹੋਰ ਵੱਧ ਗਿਆ ਹੈ ਕਿਉਂਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਦਾ ਬਾਈਕਾਟ ਕੀਤਾ ਹੈ। ਪੀਪੀਪੀ ਅਤੇ ਪੀਐਮਐਲ-ਐਨ ਦੀ ਪੰਜਾਬੀ ਲੀਡਰਸ਼ਿਪ ਵਿਚਕਾਰ ਬਹਿਸ ਪਹਿਲਾਂ ਹੜ੍ਹ ਪੀੜਤਾਂ ਦੇ ਮੁਆਵਜ਼ੇ 'ਤੇ ਸ਼ੁਰੂ ਹੋਈ ਸੀ, ਪਰ ਬਾਅਦ ਵਿੱਚ ਇਹ ਸਿੰਧੂ ਨਦੀ ਦੇ ਪਾਣੀ ਦੇ ਅਧਿਕਾਰਾਂ ਤੱਕ ਪਹੁੰਚ ਗਈ, ਜਦੋਂ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੀਪੀਪੀ ਨੂੰ ਆਪਣੀ ਸਲਾਹ ਆਪਣੇ ਤੱਕ ਹੀ ਰੱਖਣ ਦੀ ਤਿੱਖੀ ਟਿੱਪਣੀ ਕੀਤੀ। ਇਸ ਮਾਮਲੇ ਬਾਰੇ ਹ...

ਖ਼ਬਰਨਾਮਾ: ਸਿਡਨੀ ਗੋਲਾਬਾਰੀ ਘਟਨਾ 'ਚ ਕਥਿਤ ਬੰਦੂਕਧਾਰੀ 'ਤੇ 25 ਮਾਮਲੇ ਦਰਜ, ਬਿਹਾਰ ਚੋਣਾਂ ਦਾ ਐਲਾਨ ਤੇ ਹੋਰ ਖ਼ਬਰਾਂ 07.10.2025

ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਉੱਤੇ 25 ਦੋਸ਼ ਆਇਦ ਕੀਤੇ ਹਨ ਜਿਸ 'ਤੇ ਸਿਡਨੀ ਦੀ ਇੱਕ ਗਲੀ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਕਥਿਤ ਦੋਸ਼ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨਾਲ ਮੁੱਠਭੇੜ ਵੀ ਹੋਈ ਸੀ। ਓਧਰ, ਬਿਹਾਰ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪਹਿਲੇ ਗੇੜ ਤਹਿਤ 6 ਨਵੰਬਰ ਅਤੇ ਦੂਜੇ ਗੇੜ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਅਤੇ ਪੂਰੀ ਚੋਣ ਪ੍ਰਕਿਰਿਆ 16 ਨਵੰਬਰ ਨੂੰ ਖ਼ਤਮ ਕਰ ਦਿੱ...

ਪੰਜਾਬੀ ਡਾਇਰੀ: ਪੰਜਾਬ ਰਾਜ ਸਭਾ ਦੀ ਜ਼ਿਮਨੀ ਚੋਣ ਵਾਸਤੇ ਆਮ ਆਦਮੀ ਪਾਰਟੀ ਦੇ ਰਜਿੰਦਰ ਗੁਪਤਾ ਹੋਣਗੇ ਉਮੀਦਵਾਰ 07.10.2025

ਪੰਜਾਬ ਦੀ ਤਰਨ ਤਾਰਨ ਵਿਧਾਨ ਸਭਾ ਸੀਟ ਲਈ ਕਾਂਗਰਸ ਪਾਰਟੀ ਨੇ ਕਰਨਬੀਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਈ ਜੈਤਾ ਜੀ ਦੀ ਯਾਦਗਾਰ ਲੋਕ ਅਰਪਣ, ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨੇ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ। ਇਹ ਅਤੇ ਭਾਰਤੀ ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਜਾਣੋ ਸਾਡੀ ਹਫਤਾਵਾਰੀ ਪੰਜਾਬੀ ਡਾਇਰੀ ਵਿੱਚ....

ਹਰਜੱਸ ਸਿੰਘ ਨੇ ਖੇਡੀ 141 ਗੇਂਦਾਂ ਵਿੱਚ 314 ਦੌੜਾਂ ਦੀ ਰਿਕਾਰਡ ਤੋੜ ਪਾਰੀ, ਇੱਕ ਬੈਟ ਟੁੱਟਾ ਤੇ 2000 ਡਾਲਰ ਦੀਆਂ ਗੇਂਦਾਂ ਗੁੰਮੀਆਂ 06.10.2025

ਆਸਟ੍ਰੇਲੀਆ ਦੇ ਸਾਬਕਾ ਅੰਡਰ-19 ਬੱਲੇਬਾਜ਼ ਹਰਜੱਸ ਸਿੰਘ, ਜੋ ਪਿਛਲੇ ਸਾਲ ਦੱਖਣੀ ਅਫਰੀਕਾ ਵਿੱਚ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ, ਨੇ ਸ਼ਨੀਵਾਰ ਨੂੰ ਵੈਸਟਰਨ ਸਬਅਰਬਸ ਲਈ ਸ਼ਾਨਦਾਰ ਪਾਰੀ ਖੇਡੀ ਜਿਸ ਵਿੱਚ ਉਹਨਾਂ ਨੇ 141 ਗੇਂਦਾਂ ਵਿੱਚ ਰਿਕਾਰਡ 314 ਦੌੜਾਂ ਬਣਾਈਆਂ ਜਿਸ ਦੌਰਾਨ ਇੱਕ ਬੈਟ ਟੁੱਟਿਆ ਤੇ 2000 ਡਾਲਰ ਦੀਆਂ ਗੇਂਦਾਂ ਵੀ ਗੁੰਮੀਆਂ। ਹਰਜੱਸ ਦੀ ਇਸ ਰਿਕਾਰਡ ਤੋੜ ਪਾਰੀ ਅਤੇ ਕ੍ਰਿਕਟ ਵਿੱਚ ਉਹਨਾਂ ਦੇ ਸਫ਼ਰ ਬਾਰੇ ਹੋਰ ਜਾਣਕਾਰੀ ਇਸ ਪੋਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਆਸਟ੍ਰੇਲੀਆ ਤੇ ਪਾਪੂਆ ਨਿਊ ਗਿਨੀ ਵਿਚਕਾਰ ਨਵਾਂ ਇਤਿਹਾਸਕ ਰੱਖਿਆ ਸਮਝੋਤਾ 06.10.2025

ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਵਿਚਕਾਰ ਹੋਣ ਵਾਲੀ ਇਤਿਹਾਸਕ ਰੱਖਿਆ ਸੰਧੀ ਦੇ ਅੰਤਿਮ ਪੜਾਅ ਨੂੰ ਪੂਰਾ ਕਰਨ ਲਈ ਦਸਤਖਤ ਸਮਾਰੋਹ ਸੋਮਵਾਰ, 6 ਅਕਤੂਬਰ ਨੂੰ ਆਯੋਜਿਤ ਕੀਤਾ ਗਿਆ। ਕੈਨਬਰਾ ਵਿੱਚ ਹੋਏ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਜ਼ ਮਾਰੇਪ ਹਾਜ਼ਰ ਹੋਏ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...

ਫਸਵੇਂ ਮੁਕਾਬਲਿਆਂ ਅਤੇ ਨਵੇਂ ਮੌਕਿਆਂ ਦਾ ਸੁਮੇਲ ਹੋ ਨਿਬੜਿਆ ‘ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ’ 06.10.2025

ਮੈਲਬਰਨ ਸਪੋਰਟਸ ਸੈਂਟਰਜ਼ ਪਾਰਕਵਿਲ ਵਿਖੇ 2 ਅਕਤੂਬਰ ਤੋਂ ਲੈ ਕੇ 5 ਅਕਤੂਬਰ ਤੱਕ ਤੀਸਰਾ ਸਾਲਾਨਾ ‘ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ’ ਕਰਵਾਇਆ ਗਿਆ। ਇਸ ਹਾਕੀ ਕੱਪ ਵਿੱਚ ਪੰਜਾਬ ਤੋਂ ਆਏ ਨਾਮਵਰ ਖਿਡਾਰੀਆਂ ਸਮੇਤ ਮਰਦਾਂ ਦੀਆਂ ਅੱਠ ਟੀਮਾਂ ਅਤੇ ਮਹਿਲਾਵਾਂ ਦੀਆਂ ਚਾਰ ਟੀਮਾਂ ਨੇ ਹਿੱਸਾ ਲਿਆ।

ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਵਿਹਾਰ ਸਿਖਾਵੇਗੀ ਅੰਬਿਕਾ ਦੀ ਇਹ ਕਿਤਾਬ 06.10.2025

ਮੈਲਬਰਨ ਦੀ ਰਹਿਣ ਵਾਲੀ ਅੰਬਿਕਾ ਨੇ ਹਾਲ ਹੀ ਵਿੱਚ ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਲਈ ਇੱਕ ਕਿਤਾਬ ਜਾਰੀ ਕੀਤੀ ਹੈ। 'ਅਵਿਰ ਗੋਸ ਗੁਰਦੁਆਰਾ' ਸਿਰਲੇਖ ਵਾਲੀ ਇਹ ਕਿਤਾਬ ਬੱਚਿਆਂ ਨੂੰ ਤਸਵੀਰਾਂ ਰਾਹੀਂ ਗੁਰਦੁਆਰੇ ਜਾਣ ਅਤੇ ਮੱਥਾ ਟੇਕਣ ਸਬੰਧੀ ਹੋਰ ਵਿਹਾਰ ਬਾਰੇ ਸਿਖਾਉਂਦੀ ਹੈ। ਅੰਬਿਕਾ ਨਾਲ ਪੂਰੀ ਗੱਲਬਾਤ ਸੁਣੋ ਇਸ ਪੋਡਕਾਸਟ ਰਾਹੀਂ..

ਕਲਾ ਅਤੇ ਕਹਾਣੀਆਂ: ਸਾਹਿਤ ਦੇ ਪਿਆਰ ਨੇ ਇਸ ਪਾਇਲਟ ਨੂੰ ਬਣਾਇਆ ਲਿਖਾਰੀ 06.10.2025

ਪੇਸ਼ੇ ਤੋਂ ਪਾਇਲਟ ਇਮਤਿਆਜ਼ ਬੁਖਾਰੀ ਨੂੰ ਸ਼ੁਰੂ ਤੋਂ ਹੀ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ। ਇਸ ਸ਼ੌਂਕ ਨੂੰ ਉਨ੍ਹਾਂ ਨੇ ਅਮਲ ਵਿੱਚ ਲਿਆਂਦਾ ਅਤੇ ਕਈ ਕਿਤਾਬਾਂ ਵੀ ਲਿਖੀਆਂ ਹਨ। ਅਜਿਹੀ ਹੀ ਇਕ ਕਿਤਾਬ ਹੈ 'ਹੋਇਆ ਕੀ ਹੈ' ਜੋ ਪੜ੍ਹਨ ਵਾਲਿਆਂ ਨੂੰ ਬਹੁਤ ਪਸੰਦ ਆਈ ਹੈ। ਸੁਣੋ ਬੁਖਾਰੀ ਦੀ ਕਹਾਣੀ ਅਤੇ ਉਨ੍ਹਾਂ ਦੀ ਕਿਤਾਬ ਦੀ ਪੜਚੋਲ ਇਸ ਪੌਡਕਾਸਟ ਰਾਹੀਂ....

ਖ਼ਬਰਾਂ ਫਟਾਫੱਟ: ਭਾਰਤੀ ਡਿਜੀਟਲ ਅਰਾਈਵਲ ਕਾਰਡ, ਜਵੰਦਾ ਦੀ ਸਿਹਤ ਦੀ ਅਪਡੇਟ ਤੇ ਯੂਕੇ ਦੇ ਪ੍ਰਾਰਥਨਾ ਸਥਾਨ 'ਤੇ ਹਮਲਾ ਤੇ ਹੋਰ ਵੱਡੀਆਂ ਖ਼ਬਰਾਂ 03.10.2025

ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ 72 ਘੰਟੇ ਪਹਿਲਾਂ ਭਰਨਾ ਪਵੇਗਾ ਭਾਰਤ ਦਾ ਡਿਜ਼ੀਟਲ ਅਰਾਈਵਲ ਕਾਰਡ, ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ, 'ਫਸਟ ਹੋਮ ਬਾਇਰ' ਲਈ ਸਰਕਾਰ ਦੀ 5 ਫੀਸਦੀ ਡਿਪੋਜ਼ਿਟ ਘੋਸ਼ਣਾ 'ਤੇ ਵਿਵਾਦ, ਯੂਕੇ ਦੇ ਵੱਡੇ ਸ਼ਹਿਰ 'ਚ ਯਹੂਦੀ ਪ੍ਰਾਰਥਨਾ ਸਥਾਨ 'ਤੇ ਹਮਲਾ, ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਐਕਸਪਲੇਨਰ: ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਸ਼ੁਰੂ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ? 03.10.2025

ਇੱਕ ਵਾਰ ਫਿਰ ਤੋਂ ਆਪਣੀਆਂ ਘੜੀਆਂ ਬਦਲਣ ਦਾ ਸਮਾਂ ਆ ਗਿਆ ਹੈ, ਕਿਉਕਿ ਫਿਰ ਤੋਂ ਸ਼ੁਰੂ ਹੋ ਰਿਹਾ ਹੈ ਡੇਅ-ਲਾਈਟ ਸੇਵਿੰਗ ਟਾਈਮ। ਆਸਟ੍ਰੇਲੀਆ ਦੇ ਨਾਲ ਨਾਲ ਦੁਨੀਆ ਦਾ ਲਗਭਗ ਇੱਕ ਤਿਹਾਈ ਹਿੱਸਾ ਡੇਅ-ਲਾਈਟ ਸੇਵਿੰਗ ਟਾਈਮ (DST) ਦੀ ਪਾਲਣਾ ਕਰਦਾ ਹੈ। ਪਰ ਇਸ ਵਾਰ ਘੜੀਆਂ ਅੱਗੇ ਜਾਣਗੀਆਂ ਜਾਂ ਪਿੱਛੇ? ਪੰਜਾਬ ਤੋਂ ਆਸਟ੍ਰੇਲੀਆ ਦੇ ਸਮੇ ਦਾ ਕਿੰਨਾ ਫ਼ਰਕ ਰਹਿ ਜਾਵੇਗਾ? ਜਾਣਨ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ...

ਖ਼ਬਰਨਾਮਾ: ਭਾਰਤ-ਆਸਟ੍ਰੇਲੀਆ ਪੁਲਾੜ ਸਮਝੌਤਾ, ਨਵੇਂ ਯੁੱਗ ਦੀ ਸ਼ੁਰੂਆਤ 03.10.2025

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਇਆ ਨਵਾਂ ਪੁਲਾੜ ਸਮਝੌਤਾ ਦੋਵੇਂ ਦੇਸ਼ਾਂ ਲਈ ਖੋਜ ਤੇ ਨਵੀਨਤਾ ਵਿੱਚ ਸਾਂਝੇ ਮੌਕੇ ਖੋਲ੍ਹੇਗਾ। ਪਿਛਲੇ ਸਾਲ ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨ 'ਗਗਨਯਾਨ' ਲਈ ਹੋਏ ਸਮਝੌਤੇ ਤੋਂ ਬਾਅਦ ਹੁਣ 2026 ਵਿੱਚ ਆਸਟ੍ਰੇਲੀਆ ਦੀ ਸਪੇਸ ਕੰਪਨੀ ਦਾ ਦੂਜਾ ਆਪਟੀਮਸ ਯਾਨ ਭਾਰਤ ਵੱਲੋਂ ਲਾਂਚ ਕੀਤਾ ਜਾਵੇਗਾ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਸਟ੍ਰੇਲੀਆਈ-ਨਿਰਮਿਤ ਯਾਨ ਹੋਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ...

'ਮਰਦਾਂ ਲਈ ਵੀ ਦਿਲ ਖੋਲ ਕੇ ਗੱਲ ਕਰਨਾ ਹੈ ਜ਼ਰੂਰੀ': ਮਾਨਸਿਕ ਸਿਹਤ ਮਾਹਿਰ ਡਾ. ਸੁਨੀਤਾ ਸ਼ਰਮਾ 03.10.2025

ਦੁਨੀਆਂ ਭਰ ਵਿੱਚ ਅਕਤੂਬਰ ਮਹੀਨੇ ਨੂੰ ਮਾਨਸਿਕ ਸਿਹਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਰਹਿਣ ਵਾਲੇ 25% ਪੁਰਸ਼ਾਂ ਨੂੰ ਆਪਣੇ ਜੀਵਨ ਕਾਲ ਵਿੱਚ ਮਾਨਸਿਕ ਸਿਹਤ ਸਬੰਧੀ ਬਿਮਾਰੀ ਦਾ ਅਨੁਭਵ ਹੁੰਦਾ ਹੈ। ਇਸੇ ਲੜੀ ਵਿੱਚ ਐਸ ਬੀ ਐਸ ਪੰਜਾਬੀ ਨੇ ਮਰਦਾਂ ਦੀ ਮਾਨਸਿਕ ਸਿਹਤ ਬਾਰੇ ਡਾ ਸੁਨੀਤਾ ਸ਼ਰਮਾ ਨਾਲ ਗੱਲਬਾਤ ਕੀਤੀ। ਡਾ ਸੁਨੀਤਾ ਪਿਛਲੇ 40 ਸਾਲਾਂ ਤੋਂ ਪੀ. ਜੀ. ਆਈ ਚੰਡੀਗੜ੍ਹ ਵਿਖੇ 'ਸਾਇਕੈਟਰਿਕ' ਵਿਭਾਗ ਵਿੱਚ ਕੰਮ ਕਰ ਰਹੇ ਹਨ। ਇਸ ਪੌਡਕਾਸਟ ਰਾਹੀਂ...

ਪੰਜਾਬੀ ਡਾਇਸਪੋਰਾ: ਗਲਤ ਤਰੀਕੇ ਨਾਲ ਡਿਪੋਰਟ ਕੀਤੇ ਨੌਜਵਾਨਾਂ ਨੂੰ ਸਰਕਾਰੀ ਖਰਚੇ 'ਤੇ ਵਾਪਸ ਲਿਆਵੇਗਾ NZ ਇਮੀਗ੍ਰੇਸ਼ਨ ਵਿਭਾਗ 03.10.2025

ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਦੀ ਗਲਤੀ ਕਾਰਨ ਡਿਪੋਰਟ ਕੀਤੇ ਗਏ ਇੱਕ ਪੰਜਾਬੀ ਨੌਜਵਾਨ ਨੂੰ ਹੁਣ ਸਰਕਾਰੀ ਖਰਚੇ 'ਤੇ ਨਿਊਜ਼ੀਲੈਂਡ ਵਾਪਸ ਲਿਆਂਦਾ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਸਬੰਧੀ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਹਰਿਆਣਾ ਦੇ ਮੈਦਾਨ ਤੋਂ ਮੈਲਬਰਨ ਦੀ ਟਰਫ ਤੱਕ, ਅੰਤਰ-ਰਾਸ਼ਟਰੀ ਅੰਪਾਇਰ ਗੁਰਾਬਜ ਸਿੰਘ ਦੀ ਕਹਾਣੀ 02.10.2025

ਮੈਲਬਰਨ ਇੰਟਰਨੈਸ਼ਨਲ ਹਾਕੀ ਕੱਪ 2025 ਲਈ ਆਸਟ੍ਰੇਲੀਆ ਪਹੁੰਚੇ ਭਾਰਤੀ ਕੋਚ ਅਤੇ ਅੰਪਾਇਰ ਗੁਰਬਾਜ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ 1996 ਵਿੱਚ ਜੂਨੀਅਰ ਹਾਕੀ ਤੋਂ ਸ਼ੁਰੂਆਤ ਕਰਦੇ ਹੋਏ ਉਹਨਾਂ ਨੂੰ ਬੈਕ ਇੰਜਰੀ ਕਾਰਨ ਖੇਡ ਛੱਡਣੀ ਪਈ ਸੀ। ਪਰ ਹੌਂਸਲਾ ਨਾ ਹਾਰਦੇ ਹੋਏ, ਗੁਰਬਾਜ ਸਿੰਘ ਨੇ ਕੋਚਿੰਗ ਅਤੇ ਅੰਪਾਇਰਿੰਗ ਦਾ ਰਾਹ ਚੁਣਿਆ ਅਤੇ ਹੁਣ ਤੱਕ 12 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਸਪੋਰਟਸ ਸਾਇੰਸ ਦੀ ਪੜ੍ਹਾਈ ਵੀ ਇਸ ਲਈ ਕੀਤ...

ਖ਼ਬਰਨਾਮਾ: ਇਜ਼ਰਾਈਲੀ ਫੌਜਾਂ ਨੇ ਗਾਜ਼ਾ ਜਾਣ ਵਾਲੀ ਸਹਾਇਤਾ ਫਲੋਟੀਲਾ ਦੇ ਜਹਾਜਾਂ ਨੂੰ ਰੋਕਿਆ 02.10.2025

ਗਾਜ਼ਾ ਸਹਾਇਤਾ ਫਲੋਟੀਲਾ ਤੋਂ ਜਹਾਜ਼ਾਂ ਨੂੰ ਰੋਕਣ ਤੋਂ ਬਾਅਦ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਇਜ਼ਰਾਈਲੀ ਫੌਜਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਮਾਸ-ਸੁਮੁਦ ਫਲੋਟੀਲਾ ਦੇ ਕਈ ਜਹਾਜ਼ਾਂ ਨੂੰ ਸੁਰੱਖਿਅਤ ਰੋਕਿਆ ਗਿਆ ਹੈ ਅਤੇ ਉਨ੍ਹਾਂ ਦੇ ਯਾਤਰੀਆਂ ਨੂੰ ਇਜ਼ਰਾਈਲੀ ਬੰਦਰਗਾਹ 'ਤੇ ਭੇਜ ਦਿੱਤਾ ਗਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.