SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਖਬਰਨਾਮਾ: ਬੱਚਿਆਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਪਾਬੰਦੀ ਵਾਲੀ ਤਿਆਰੀ ਨੂੰ ਸਰਕਾਰ ਵੱਲੋਂ ਅੰਤਿਮ ਰੂਪ 17.10.2025 4:02
ਸੰਘੀ ਸੰਚਾਰ ਮੰਤਰੀ ਅਨਿਕਾ ਵੇਲਜ਼ ਅਤੇ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਅੱਜ ਰਾਜ ਅਤੇ ਪ੍ਰਦੇਸ਼ ਸਿੱਖਿਆ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ ਤਾਂ ਜੋ 10 ਦਸੰਬਰ ਤੋਂ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਲਾਗੂ ਹੋਣ ਵਾਲੀ ਸੋਸ਼ਲ ਮੀਡੀਆ ਪਾਬੰਦੀ ਦੀ ਤਿਆਰੀ ਕੀਤੀ ਜਾ ਸਕੇ। ਇਸ ਪੌਡਕਾਸਟ ਵਿੱਚ ਸੁਣੋ ਕਿ ਇਹ ਨਵੇਂ ਨਿਯਮ ਕੀ ਹਨ, ਮਾਪਿਆਂ ਅਤੇ ਅਧਿਆਪਕਾਂ ਲਈ ਜਾਰੀ ਕੀਤਾ ਜਾ ਰਿਹਾ ਸਰੋਤ ਪੈਕੇਜ ਕਿਵੇਂ ਮਦਦਗਾਰ ਹੋਵੇਗਾ, ਅਤੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਸਰਕਾਰ ਕਿਹੜੇ ਕਦਮ ਚੁੱ...
ਆਸਟ੍ਰੇਲੀਆ ਵਿੱਚ ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਬਦਲਦਾ ਰੂਪ 17.10.2025 10:30
ਭਾਰਤ ਵਿੱਚ ਸਦੀਆਂ ਤੋਂ ਹੀ ਦਿਵਾਲੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਪਰ ਜਿੱਦਾਂ ਜਿੱਦਾਂ ਪੰਜਾਬੀ ਪਰਵਾਸੀ ਪਰਵਾਰਾਂ ਦੀਆਂ ਪੀੜ੍ਹੀਆਂ ਆਸਟ੍ਰੇਲੀਆ ਵਿੱਚ ਅੱਗੇ ਵੱਧ ਰਹੀਆਂ ਹਨ ਉਹਦਾਂ ਹੀ ਇਸ ਰੌਸ਼ਨੀਆਂ ਭਰੇ ਤਿਉਹਾਰ ਨੂੰ ਮਨਾਉਣ ਦੇ ਵੇ ਤਰੀਕੇ ਵੀ ਬਦਲ ਰਹੇ ਹਨ। ਇਸ ਪੌਡਕਾਸਟ ਵਿੱਚ ਸੁਣੋ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਰਹਿੰਦੇ ਤਿੰਨ ਪਰਵਾਰਾਂ ਲਈ ਪਹਿਲਾਂ ਅਤੇ ਹੁਣ ਦੇ ਖਾਸ ਅਨੁਭਵ। ਆਡੀਉ ਸੁਨਣ ਲਈ ਉੱਪਰ ਦਿੱਤੇ ਬਟਨ ‘ਤੇ ਕਲਿਕ ਕਰੋ ਅਤੇ ਹੇਠ ਦਿਤੇ ਲਿੰਕ ‘ਤੇ ਪੂਰੀ ਵੀਡੀਉ ਦੇਖੋ।
ਪੰਜਾਬੀ ਡਾਇਸਪੋਰਾ: ਪਾਕਿਸਤਾਨ-ਅਫ਼ਗ਼ਾਨਿਸਤਾਨ ਸਰਹੱਦੀ ਤਣਾਅ ਦੇ ਬਾਵਜੂਦ, ਸਿੱਖ ਯਾਤਰੀਆਂ ਦੀ ਸੁਰੱਖਿਆ ਦਾ ਭਰੋਸਾ 16.10.2025 7:52
ਅਫਗਾਨਿਸਤਾਨ ਨਾਲ ਸਰਹੱਦੀ ਤਣਾਅ ਦੇ ਬਾਵਜੂਦ, ਪਾਕਿਸਤਾਨ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਆਉਣ ਵਾਲੇ ਸਾਰੇ ਸਿੱਖ ਯਾਤਰੀਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇਗੀ। ਘੱਟ ਗਿਣਤੀਆਂ ਮਾਮਲਿਆਂ ਦੇ ਮੰਤਰੀ ਰਮੇਸ਼ ਅਰੋੜਾ ਨੇ ਕਿਹਾ ਕਿ ਸਰਕਾਰ ਯਾਤਰੀਆਂ ਦੀ ਭਲਾਈ ਅਤੇ ਸੁਰੱਖਿਆ ਲਈ ਸਭ ਲੋੜੀਂਦੇ ਕਦਮ ਚੁੱਕ ਰਹੀ ਹੈ। ਇਹ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡਾ ਹਫਤਾਵਾਰੀ ਪੰਜਾਬੀ ਡਾਇਸਪੋਰਾ..
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ ਐਚਐਸਸੀ ਇਮਤਿਹਾਨਾਂ ਦੀ ਸ਼ੁਰੂਆਤ, ਕੋਰਟਨੀ ਹੂਸੋਸ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ 16.10.2025 4:31
ਅੱਜ (ਵੀਰਵਾਰ) ਤੋਂ ਨਿਊ ਸਾਊਥ ਵੇਲਜ਼ ਵਿੱਚ HSC ਲਿਖਤੀ ਇਮਤਿਹਾਨਾਂ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਲਗਭਗ ਚਾਰ ਹਫ਼ਤਿਆਂ ਤੱਕ ਚੱਲਣ ਦੀ ਉਮੀਦ ਹੈ। ਰਾਜ ਦੀ ਐਜੂਕੇਸ਼ਨ ਸਟੈਂਡਰਡਜ਼ ਅਥਾਰਟੀ (NESA) ਦੇ ਅਨੁਸਾਰ, ਲਗਭਗ 75,000 ਵਿਦਿਆਰਥੀ ਆਪਣੇ ਆਖਰੀ ਸਕੂਲੀ ਸਾਲ ਦੇ ਇਮਤਿਹਾਨਾਂ ਵਿੱਚ ਬੈਠ ਰਹੇ ਹਨ।ਕੱਲ੍ਹ ਤੋਂ ਹੋਰ ਰਾਜਾਂ ਵਿੱਚ ਵੀ 12ਵੀਂ ਜਮਾਤ ਦੇ ਇਮਤਿਹਾਨ ਸ਼ੁਰੂ ਹੋ ਜਾਣਗੇ, ਜਦਕਿ ਕਵੀਨਜ਼ਲੈਂਡ ਵਿੱਚ ਇਹ ਪ੍ਰਕਿਰਿਆ ਮਹੀਨੇ ਦੇ ਆਖ਼ਰ ਵਿੱਚ ਸ਼ੁਰੂ ਹੋਏਗੀ। ਨਿਊ ਸਾਊਥ ਵੇਲਜ਼ ਦੀ ਅਸਥਾਈ ਸਿੱਖ...
'ਸਾਡੇ ਪਰਿਵਾਰਿਕ ਮੁੱਲ ਇੱਕੋ ਜਿਹੇ ਨੇ': ਇੰਦਰਜੀਤ ਸਿੰਘ ਅਤੇ ਐਬੋਰੀਜਨਲ ਮੂਲ ਦੀ ਲੌਰਾ ਫਿਨਿਕ੍ਸ ਸਿੰਘ ਦੀ ਦਿਲਚਸਪ ਪਿਆਰ ਕਹਾਣੀ 16.10.2025 34:56
ਆਸਟ੍ਰੇਲੀਆ ਦੇ ਐਬੋਰੀਜਨਲ ਯਾਨੀ ਕਿ ਮੂਲ ਵਾਸੀ ਭਾਈਚਾਰੇ ਨਾਲ ਗਹਿਰਾਰਾਬਤਾ ਰੱਖਣ ਵਾਲੀ ਲੌਰਾ ਜੇਨ ਫੀਨਿਕਸ ਅਤੇ ਪੰਜਾਬੀ ਮੂਲ ਦੇ ਇੰਦਰਜੀਤ ਸਿੰਘ ਦੀ ਇਹ ਅਨੋਖੀ ਪਿਆਰ-ਕਹਾਣੀ 12 ਸਾਲ ਪਹਿਲਾਂ ਸ਼ੁਰੂ ਹੋਈ। ਮੈਲਬਰਨ ਵੱਸਦਾ ਇਹ ਪਰਿਵਾਰ ਆਪਣੀਆਂ ਧੀਆਂ ਨੂੰ ਦੋਹਾਂ ਸਭਿਆਚਾਰਾਂ ਨਾਲ ਜਾਣੂ ਕਰਵਾ ਰਿਹਾ ਹੈ ਅਤੇ ਪਰਿਵਾਰਿਕ ਏਕਤਾ ਦੀ ਇੱਕ ਮਿਸਾਲ ਵੀ ਹੈ। ਇੰਨ੍ਹਾ ਪੂਰੀ ਕਹਾਣੀ ਜਾਨਣ ਲਈ ਉੱਪਰ ਦਿੱਤੇ ਬਟਨ ‘ਤੇ ਕਲਿਕ ਕਰੋ ਅਤੇ ਹੇਠ ਦਿਤੇ ਲਿੰਕ ‘ਤੇ ਇੰਨ੍ਹਾ ਦੀ ਦੀਵਾਲੀ ਸਬੰਧੀ ਪੂਰੀ ਵੀਡੀਉ ਵੀ ਦੇਖੋ।
ਬਾਲੀਵੁੱਡ ਗੱਪਸ਼ੱਪ: ਯੂਕੇ ਪ੍ਰਧਾਨ ਮੰਤਰੀ ਉਚੇਚਾ ਪਹੁੰਚੇ ਬਾਲੀਵੁੱਡ 16.10.2025 6:14
ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਬਾਲੀਵੁੱਡ ਪਹੁੰਚ ਕੇ ਯਸ਼ਰਾਜ ਸਟੂਡੀਓਜ਼ ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਦਾ ਸਵਾਗਤ ਰਾਣੀ ਮੁਖਰਜੀ ਅਤੇ ਹੋਰਨਾਂ ਵੱਲੋਂ ਕੀਤਾ ਗਿਆ। ਸਟਾਮਰ ਨੇ ਐਲਾਨ ਕੀਤਾ ਕਿ ਬਰਿਟੇਨ ਵਿੱਚ ਅਗਲੇ ਸਾਲ ਤਿੰਨ ਬਾਲੀਵੁੱਡ ਦੀਆਂ ਫਿਲਮਾਂ ਦਾ ਨਿਰਮਾਣ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਉਪਰਾਲੇ ਨਾਲ ਬਾਲੀਵੁੱਡ ਫਿਲਮਾਂ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਮਿਲ ਸਕੇਗੀ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱ...
ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ਦਾ ਮਨੁੱਖੀ ਅਧਿਕਾਰ ਕਾਨੂੰਨ ਕਿਉਂ ਨਹੀਂ ਹੈ? 15.10.2025 5:57
ਆਸਟ੍ਰੇਲੀਆ ਵਿੱਚ ਹਾਲਾਂਕਿ ਸੰਵਿਧਾਨ ਵੱਲੋਂ ਸੁਰੱਖਿਅਤ ਅਧਿਕਾਰ ਅਤੇ ਭੇਦ-ਭਾਵ ਵਿਰੋਧੀ ਫੈਡਰਲ ਕਾਨੂੰਨ ਵੀ ਹਨ ਪਰ ਰਾਸ਼ਟਰੀ ਪੱਧਰ ਦਾ ਕੋਈ ਮਨੁੱਖੀ ਅਧਿਕਾਰ ਕਾਨੂੰਨ ਨਹੀਂ ਹੈ। ਮਨੁੱਖੀ ਅਧਿਕਾਰ ਕਾਨੂੰਨ ਦੇ ਮਾਹਿਰਾਂ ਵੱਲੋਂ ਸਰਕਾਰ ਨੂੰ ਫੈਡਰਲ ਮਨੁੱਖੀ ਅਧਿਕਾਰ ਐਕਟ ਸਥਾਪਤ ਕਰਨ ਦੇ ਇੱਕ ਮਹੱਤਵਪੂਰਨ ਮੌਕੇ ਦਾ ਲਾਭ ਉਠਾਉਣ ਲਈ ਕਿਹਾ ਜਾ ਰਿਹਾ ਹੈ। ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਅਤੇ ਵ੍ਹਿਟਲੈਮ ਇੰਸਟੀਟਿਊਟ ਦੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਬੇਸ਼ੱਕ ਰਾਜਨੀਤਿਕ ਵਿਰੋਧ ਅਤੇ ਗਲਤ...
ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪੁਰਸਕਾਰ ਜੇਤੂ ਮਲਟੀਮਿਲਿਨੀਅਰ ਕਾਰੋਬਾਰੀ ਤੱਕ ਦਾ ਸਫ਼ਰ: ਸੁਣੋ ਭਾਰਤੀ ਪਰਵਾਸੀ ਮੰਨੂ ਕਾਲਾ ਦੀ ਕਹਾਣੀ 15.10.2025 11:54
ਮਨਿੰਦਰਜੀਤ ਕਾਲਾ ਉਰਫ਼ ਮੰਨੂ, 2009 ਵਿੱਚ ਭਾਰਤ ਦੇ ਕਸ਼ਮੀਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸਿਰਫ਼ ਕੁੱਝ ਕੁ ਡਾਲਰ ਲੈ ਕੇ ਆਸਟ੍ਰੇਲੀਆ ਆਏ ਸੀ। ਅੱਜ, ਉਹ ਗੋਲਡ ਕੋਸਟ ਦੇ ਸਫਲ ਕਾਰੋਬਾਰਾਂ ਵਿੱਚੋਂ ਇੱਕ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਹਨ। ਮੰਨੂ ਇੱਕ ਪੁਰਸਕਾਰ ਜੇਤੂ ਕਾਰੋਬਾਰੀ ਹਨ ਜਿਨ੍ਹਾਂ ਨੇ 'Australia’s Top 100 Young Entrepreneurs’ ਅਤੇ ‘Queensland’s 40 Under 40’ ਸਮੇਤ ਕਈ ਖ਼ਿਤਾਬ ਜਿੱਤੇ ਹਨ। ਉਹ ਇਹ ਵੀ ਮੰਨਦੇ ਹਨ ਕਿ ਹਰ ਪ੍ਰਵਾਸੀ ਜਿਸ ਕੋਲ ਇੱਕ ਨਵੇਂ ਦੇਸ਼...
ਖ਼ਬਰਨਾਮਾ : ਆਸਟ੍ਰੇਲੀਆ ਦੇ ਸਕੂਲਾਂ ਵਿੱਚ ਹੁੰਦੀ ਧੱਕੇਸ਼ਾਹੀ ਨੂੰ ਠੱਲ ਪਾਉਣ ਲਈ ਇੱਕ ਮੰਚ ’ਤੇ ਆਉਣਗੇ ਸਾਰੇ ਸਿੱਖਿਆ ਮੰਤਰੀ 15.10.2025 5:01
ਫੈਡਰਲ ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਕਹਿਣਾ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਧੱਕੇਸ਼ਾਹੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ’ਤੇ ਚਰਚਾ ਕਰਨ ਲਈ ਸਾਰੇ ਸੂਬਿਆਂ ਅਤੇ ਖੇਤਰਾਂ ਤੋਂ ਸਿੱਖਿਆ ਮੰਤਰੀ ਸ਼ੁੱਕਰਵਾਰ 17 ਅਕਤੂਬਰ ਨੂੰ ਇੱਕ ਸੰਯੁਕਤ ਮੀਟਿੰਗ ਕਰਨ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਖਾਸ ਕਰ ਆਨਲਾਈਨ ਘਟਨਾਵਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਇੱਕ ਰਾਸ਼ਟਰੀ ਢਾਂਚੇ ਦੀ ਲੋੜ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਪਾਕਿਸਤਾਨ ਡਾਇਰੀ: ਅਰਸ਼ਦ ਨਦੀਮ ਦੇ ਕੋਚ ਨੂੰ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਕੀਤਾ ਗਿਆ ਬੈਨ 15.10.2025 7:35
ਪਾਕਿਸਤਾਨ ਦੇ ਸਰਵਉੱਚ ਖਿਡਾਰੀ ਅਤੇ ਓਲੰਪਿਕ ਸੋਨ ਤਗਮਾ ਜੇਤੂ ਅਰਸ਼ਦ ਨਦੀਮ ਦੇ ਲੰਬੇ ਸਮੇਂ ਤੋਂ ਕੋਚ ਰਹੇ ਸਲਮਾਨ ਇਕਬਾਲ ਨੂੰ ਦੇਸ਼ ਦੀ ਐਥਲੈਟਿਕਸ ਫੈਡਰੇਸ਼ਨ ਵੱਲੋਂ ਉਮਰ ਭਰ ਲਈ ਬੈਨ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਸੰਵਿਧਾਨ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ, ਜਿਸ ਦੇ ਉਹ ਪ੍ਰਧਾਨ ਹਨ। ਇਸ ਉਮਰ ਭਰ ਦੇ ਬੈਨ ਤਹਿਤ, ਇਕਬਾਲ ਨਾ ਤਾਂ ਕਿਸੇ ਵੀ ਐਥਲੈਟਿਕਸ ਗਤੀਵਿਧੀ ਵਿੱਚ ਹਿੱਸਾ ਲੈ ਸਕਣਗੇ ਅਤੇ ਨਾ ਹੀ ਕਿਸੇ ਪੱਧਰ ‘ਤੇ ਕੋਚਿੰਗ ਜਾਂ ਅਹੁਦਾ ਸੰਭਾਲ ਸਕਣਗੇ। ਇ...
ਐਕਸਪਲੇਨਰ: ਨਵੇਂ ਰੱਖਿਆ ਸਮਝੌਤੇ ਤਹਿਤ 2026 ਤੋਂ ਆਸਟ੍ਰੇਲੀਆ ਦਾ ਡਿਫੈਂਸ ਕਾਲਜ ਭਾਰਤੀ ਵਿਦਿਆਰਥੀਆਂ ਦੀ ਕਰੇਗਾ ਮੇਜ਼ਬਾਨੀ 14.10.2025 5:41
ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਇੱਕ ਨਵਾਂ ਰੱਖਿਆ ਸਮਝੌਤੇ ਕੀਤਾ ਗਿਆ ਹੈ। ਜਿਸ ਤਹਿਤ 2026 ਵਿੱਚ ਆਸਟ੍ਰੇਲੀਅਨ ਡਿਫੈਂਸ ਕਾਲਜ ਵਿੱਚ ਚੋਣਵੇਂ ਭਾਰਤੀ ਵਿਦਿਆਰਥੀਆਂ ਦਾ ਸਵਾਗਤ ਕਰਨਾ ਅਤੇ 2027 ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਡਿਫੈਂਸ ਫੋਰਸ ਅਕੈਡਮੀ ਵਿੱਚ ਭਾਰਤੀ ਕੈਡਿਟਾਂ ਲਈ ਇੱਕ ਅਹੁਦਾ ਸ਼ੁਰੂ ਕਰਨਾ ਸ਼ਾਮਲ ਹੈ। ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੌਰੇ ਉੱਤੇ ਆਏ ਸਨ। ਇਹ 2013 ਤੋਂ ਬਾਅਦ ਕਿਸੇ ਭਾਰਤੀ ਰੱਖਿਆ ਮੰਤਰੀ ਦਾ ਆਸਟ੍ਰੇਲੀਆ ਦਾ ਪਹਿਲਾ ਦੌਰਾ ਹੈ। ਹੋਰ ਵੇਰਵੇ ਲਈ ਇਹ ਪੌਡ...
ਖ਼ਬਰਨਾਮਾ: ਗਾਜ਼ਾ-ਇਜ਼ਰਾਇਲ ਜੰਗਬੰਦੀ, ਜਸ਼ਨ ਤੇ ਖੁਸ਼ੀ ਦੀਆਂ ਤਸਵੀਰਾਂ ਨਾਲ ਪਰਿਵਾਰਾਂ ਦਾ ਮੁੜ-ਮਿਲਾਪ 14.10.2025 3:42
ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨਾਸਰ ਹਸਪਤਾਲ ਦੇ ਬਾਹਰ ਇਕੱਠੀ ਹੋਈ ਜਦੋਂ ਇਜ਼ਰਾਇਲ ਵੱਲੋਂ ਅਮਰੀਕਾ ਦੀ ਅਗਵਾਈ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਰਿਹਾਅ ਕੀਤੇ ਗਏ ਫ਼ਲਸਤੀਨੀ ਕੈਦੀਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ। ਕੁਝ ਕੈਦੀਆਂ ਦੇ ਸਵਾਗਤ ਲਈ ਭੀੜ ਵਿੱਚ ਪਰੇਡ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਗਲੇ ਲੱਗ ਕੇ ਖੁਸ਼ੀ ਮਨਾਈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 14.10.2025 39:16
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ (ਪੰਜਾਬੀ ਡਾਇਰੀ) ਅਤੇ ਨਾਲ ਹੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਸਪੋਰਾ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਹੈ ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਵਿਹਾਰ ਸਿਖਾਉਣ ਵਾਲੀ ਕਿਤਾਬ ਦੀ ਲੇਖਿਕਾ ਅੰਬਿਕਾ ਨਾਲ ਇੱਕ ਮੁਲਾਕਾਤ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।
ਮਾਰਵਲ ਸਟੇਡੀਅਮ ਦੀ ਮੈਲਬਰਨ ਦੀਵਾਲੀ ਵਿੱਚ ਲੱਗੀਆਂ ਰੌਸ਼ਨੀ, ਸੰਗੀਤ ਤੇ ਸੱਭਿਆਚਾਰ ਦੀਆਂ ਰੌਣਕਾਂ 14.10.2025 10:14
ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਸੇ ਸੰਬੰਧ ਵਿੱਚ 11 ਅਕਤੂਬਰ 2025 ਦੀ ਸ਼ਾਮ ਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ 'ਮੈਲਬਰਨ ਦੀਵਾਲੀ' ਨਾਮਕ ਸਮਾਗਮ ਕਰਵਾਇਆ ਗਿਆ ਸੀ। ਐਸ ਬੀ ਐਸ ਪੰਜਾਬੀ ਦੀ ਟੀਮ ਨੇ ਇਸ ਈਵੈਂਟ ਵਿੱਚ ਪਹੁੰਚੇ ਆਸਟ੍ਰੇਲੀਆ ਦੇ ਰਾਜਨੀਤਿਕ ਆਗੂਆਂ, ਬੱਚਿਆਂ, ਪਰਿਵਾਰਾਂ, ਬਜ਼ੁਰਗਾਂ ਅਤੇ ਭੰਗੜੇ ਦੇ ਪਰਫੌਰਮਰਸ ਨਾਲ ਗੱਲਬਾਤ ਕੀਤੀ ਹੈ। ਇਸ ਸਮਾਗਮ ਦੇ ਪ੍ਰਬੰਧਕ 'ਗੌਤਮ ਗੁਪਤਾ' ਨੇ ਅਪੀਲ ਕੀਤੀ ਕਿ ਦੀਵਾਲੀ ਲਈ ਆਸਟ੍ਰੇਲੀਆ ਵਿੱਚ ਪਬ...
ਪੰਜਾਬੀ ਡਾਇਰੀ: ਤਰਨਤਾਰਨ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਜ਼ੋਰ ਅਜ਼ਮਾਇਸ਼ ਤੇਜ਼ 14.10.2025 9:24
ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ 21 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਇਸ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹਨਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਏਗਾ। ਇਸ ਖਬਰ ਸਮੇਤ ਪੰਜਾਬ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਤਿਸ਼ਬਾਜ਼ੀ ਅਤੇ ਆਪਣੇਪਨ ਦਾ ਜਸ਼ਨ: ਫੈਡ ਸਕੁਏਅਰ ਵਿਖੇ ਮਨਾਇਆ ਗਿਆ 20ਵਾਂ ਦੀਵਾਲੀ ਮੇਲਾ 13.10.2025 10:34
ਪਿਛਲੇ 20 ਸਾਲਾਂ ਤੋਂ 'ਸੇਲੀਬਰੇਟ ਇੰਡੀਆ' ਵੱਲੋਂ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਤੇ ਮਨਾਈ ਜਾਂਦੀ ਦੀਵਾਲੀ ਇਸ ਸਾਲ 10 ਅਤੇ 11 ਅਕਤੂਬਰ ਨੂੰ ਮਨਾਈ ਗਈ। ਇੱਥੇ ਭਾਰਤੀ ਭਾਈਚਾਰੇ ਦੇ ਨਾਲ ਨਾਲ ਵਿਆਪਕ ਆਸਟ੍ਰੇਲੀਆਈ ਭਾਈਚਾਰਾ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਇਆ। ਜਿੱਥੇ ਵੰਨ ਸੁਵੰਨਾ ਖਾਣਾ, ਨਾਚ ਅਤੇ ਸੰਗੀਤ ਪ੍ਰਦਰਸ਼ਿਤ ਕੀਤਾ ਗਇਆ, ਉੱਥੇ ਯਾਰਾ ਨਦੀ ਦੇ ਕੰਡੇ ਆਤਿਸ਼ਬਾਜ਼ੀ ਪ੍ਰਦਰਸ਼ਨੀ ਵੀ ਯਾਦਗਾਰੀ ਰਹੀ। ਵਿਕਟੋਰੀਆ ਦੀ ਮਲਟੀਕਲਚਰਲ ਮੰਤਰੀ ਇੰਗ੍ਰੀਡ ਸਟਿਟ, ਵਿਕਟੋਰੀਆ ਵਿੱਚ ਭਾਰਤ ਦੇ ਕੌਂਸਲ ਜਨਰਲ ਡ...
ਖ਼ਬਰਨਾਮਾ: 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਦੇ ਔਨਲਾਈਨ ਲੀਕ ਤੋਂ ਬਾਅਦ ਕਵਾਂਟਸ ਨੂੰ ਹੋ ਸਕਦਾ ਹੈ ਭਾਰੀ ਜੁਰਮਾਨਾ 13.10.2025 3:46
ਹੈਕਰਾਂ ਵੱਲੋਂ 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਨੂੰ ਔਨਲਾਈਨ ਲੀਕ ਕਰਨ ਤੋਂ ਬਾਅਦ ਕਵਾਂਟਸ ਨੂੰ ਸੰਭਾਵੀ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
'16 ਸਾਲ ਪੀ ਆਰ ਦਾ ਇੰਤਜ਼ਾਰ, ਕਲੱਬ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ'- ਹਿੰਮਤ ਅਤੇ ਹੌਂਸਲੇ ਦੀ ਕਹਾਣੀ ਹੈ ਇਸ ਪੰਜਾਬੀ ਪ੍ਰਵਾਸੀ ਦਾ ਸਫਰ 13.10.2025 14:01
ਐਡੀਲੇਡ ਦੇ ਰਹਿਣ ਵਾਲੇ ਰਮੇਸ਼ ਪੁਰੀ ਦੱਖਣੀ ਆਸਟ੍ਰੇਲੀਆ ਦੇ ਪਹਿਲੇ ਪ੍ਰਵਾਸੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕਲੱਬ ਕ੍ਰਿਕਟ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਪ੍ਰਵਾਸ ਦੇੇ ਇਸ ਮੁਸ਼ਕਲ ਸਫ਼ਰ ਵਿੱਚ ਰਮੇਸ਼ ਨੇ ਕ੍ਰਿਕਟ ਨੂੰ ਆਪਣਾ ਸਾਥੀ ਚੁਣਿਆ ਅਤੇ ਹੁਣ ਉਹ ਦੱਖਣੀ ਆਸਟ੍ਰੇਲੀਆ ਦੀ 40 ਸਾਲਾਂ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਟੀਮ ਦਾ ਹਿੱਸਾ ਬਣਨ ਲਈ ਮਿਹਨਤ ਕਰ ਰਹੇ ਹਨ। ਉਹਨਾਂ ਦੇ ਇਸ ਸਫਰ ਨੂੰ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ: ਆਸਟ੍ਰੇਲੀਆ ਵਿੱਚ ਦੇਖਭਾਲ ਕਰਤਾ ਸਹਾਇਤਾ ਸੇਵਾਵਾਂ ਤੱਕ ਕਿੰਝ ਪਹੁੰਚੀਏ? 13.10.2025 9:12
ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।
ਬਾਲ ਕਹਾਣੀਆਂ: ਲਾਲ ਤਿੱਤਲੀਆਂ ਕਿਤਾਬ ਵਿੱਚ ਸੁਣੋ ਸਕੂਲ ਜਾਂਦੇ ਬੱਚੇ ਜਮੀਲ ਨੇ ਕਿਵੇਂ ਸਿੱਖਿਆ ਗਲਤੀਆਂ ਨੂੰ ਅਪਣਾਉਣਾ 13.10.2025 7:35
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਲਾਲ ਤਿਤਲੀਆਂ'। ਲੇਖਕ ਰਾਹਤ ਮਜ਼ਾਹਿਰੀ ਦੀ ਅਜਿਹੀ ਕਹਾਣੀ ਜੋ ਸਕੂਲ ਜਾਣ ਵਾਲੇ ਬੱਚੇ ਜਮੀਲ ਦੀ ਜ਼ਿੰਦਗੀ ਰਾਹੀਂ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣਾ ਕਿਵੇਂ ਸਫ਼ਲਤਾ ਵੱਲ ਲੈ ਜਾਂਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
ਐਕਸਪਲੇਨਰ : ਐਮਰਜੈਂਸੀ ਟ੍ਰਿਪਲ-ਜ਼ੀਰੋ ਕਾਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਨੇ ਲਿਆਂਦਾ ਫਾਸਟ-ਟਰੈਕ ਬਿੱਲ 12.10.2025 6:56
ਆਪਟਸ ਵੱਲੋਂ ਐਮਰਜੈਂਸੀ ਕਾਲਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਅਸਫਲਤਾਵਾਂ ਤੋਂ ਬਾਅਦ, ਅਲਬਾਨੀਜ਼ੀ ਸਰਕਾਰ ਨੇ ਟ੍ਰਿਪਲ-ਜ਼ੀਰੋ (000) ਕਾਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੰਸਦ ਵਿੱਚ ਫਾਸਟ ਟਰੈਕ ਬਿੱਲ ਪੇਸ਼ ਕੀਤਾ ਹੈ। ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈ ਆਪਟਸ ਆਊਟੇਜ ਦੇ ਬਾਅਦ ਚੁੱਕਿਆ ਹੈ, ਅਤੇ ਇਸ ਆਊਟੇਜ ਕਾਰਨ ਘੱਟੋ-ਘੱਟ 3 ਲੋਕਾਂ ਦੀ ਜਾਨ ਚਲੀ ਗਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੰਭਾਵੀ ਤੌਰ ਇਸ ਬਿੱਲ ਦਾ ਸਮਰਥਨ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਕਾਰਵਾਈ ਕਰਨ ਵ...
ਖ਼ਬਰਨਾਮਾ: ਭਾਰਤ ਨੇ ਯੂਕੇ ਨਾਲ ਹਲਕੇ ਭਾਰ ਵਾਲੀਆਂ ਮਿਜ਼ਾਈਲਾਂ ਲਈ $710 ਮਿਲੀਅਨ ਡਾਲਰ ਦਾ ਕੀਤਾ ਸਮਝੌਤਾ 10.10.2025 3:42
ਭਾਰਤ ਅਤੇ ਬ੍ਰਿਟੇਨ ਨੇ ਇੱਕ ਨਵਾਂ ਰੱਖਿਆ ਸਮਝੌਤਾ ਕੀਤਾ ਹੈ, ਜਿਸ ਅਧੀਨ ਭਾਰਤੀ ਫੌਜ ਨੂੰ UK ਵੱਲੋਂ ਹਲਕੀਆਂ ਮਿਜ਼ਾਈਲਾਂ ਮਿਲਣਗੀਆਂ। ਇਹ $710 ਮਿਲੀਅਨ (ਆਸਟ੍ਰੇਲੀਆਈ ਡਾਲਰ) ਦਾ ਸੌਦਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਭਾਰਤ ਯਾਤਰਾ ਦੌਰਾਨ ਐਲਾਨਿਆ ਗਿਆ। ਇਸੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੇ ਦੌਰੇ 'ਤੇ ਰਹੇ, ਜਿੱਥੇ ਉਨ੍ਹਾਂ ਨੇ ਉੱਪ-ਪ੍ਰਧਾਨ ਮੰਤਰੀ ਨਾਲ ਮਿਲ ਕੇ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਇਹ...
ਖ਼ਬਰਾਂ ਫਟਾਫੱਟ: ਇਜ਼ਰਾਇਲ-ਹਮਾਸ ਸਮਝੌਤਾ, ਦੋ ਪੰਜਾਬੀ ਕਲਾਕਾਰਾਂ ਦੀ ਹੋਈ ਮੌਤ - ਇਹ ਅਤੇ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ 10.10.2025 3:41
ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗਾਜ਼ਾ ਤੋਂ ਬੰਧਕਾਂ ਦੀ ਰਿਹਾਈ ਦੇ ਐਲਾਨ ਨਾਲ ਜੁੜੀ ਇਜ਼ਰਾਇਲ-ਹਮਾਸ ਸ਼ਾਂਤੀ ਸਮਝੌਤੇ ਦੀ ਖ਼ਬਰ, ਆਸਟ੍ਰੇਲੀਆ ਅਤੇ ਪਪੂਆ ਨਿਊ ਗਿਨੀ ਵਿਚਕਾਰ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖਰ, ਅਤੇ ਪੰਜਾਬੀ ਮਨੋਰੰਜਨ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ - ਗਾਇਕ ਰਾਜਵੀਰ ਜਵੰਦਾ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਦੇਹਾਂਤ ਦੀ ਚਰਚਾ। ਸੁਣੋ ਇਸ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਇਸ ਪੌਡਕਾਸਟ ਵਿੱਚ।
Listen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ 10.10.2025 49:56
In this special live program from Cairns, SBS Punjabi brings together powerful stories of resilience, growth, and cultural pride within the Punjabi community. From the inspiring journey of a woman who arrived in Australia by sea in the 1950s to the success of young migrants making their mark as the region’s first Punjabi builders, the program celebrates courage and progress across generations. Lis...
ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ: ਇੱਕ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਜੋ ਹੁਣ ਖਾਮੋਸ਼ ਹੈ, ਪਰ ਕਦੇ ਮਿਟੇਗੀ ਨਹੀਂ 10.10.2025 4:37
ਪੰਜਾਬੀ ਸੰਗੀਤ ਜਗਤ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਰਾਜਵੀਰ ਜਵੰਦਾ, ਜੋ ਨਰਮ ਸੁਭਾਅ, ਮਿੱਠੀ ਆਵਾਜ਼ ਤੇ ਸੱਚੀ ਪੰਜਾਬੀਅਤ ਦਾ ਪ੍ਰਤੀਕ ਸਨ, ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੁਲਿਸ ਅਫਸਰ ਤੋਂ ਗਾਇਕ ਬਣੇ ਰਾਜਵੀਰ ਨੇ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸੁਰਾਂ ‘ਚ ਪਰੋਇਆ। ਉਹਨਾਂ ਦੀ ਸਾਦਗੀ ਤੇ ਪਿਆਰ ਭਰੀ ਸ਼ਖ਼ਸੀਅਤ ਸਦਾ ਲਈ ਯਾਦ ਰਹੇਗੀ। ਜ਼ਿੰਦਗੀ ਛੋਟੀ ਸੀ, ਪਰ ਕਲਾ ਨੇ ਉਸਨੂੰ ਅਮਰ ਕਰ ਦਿੱਤਾ। ਸੁਣੋ ਇਸ ਪੌਡਕਾਸਟ ਰਾਹੀਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਕਿੱਸੇ ਅਤੇ ਐਸ ਬੀ ਐਸ ਪੰਜਾ...
Similar podcasts
Replaio is not a podcast publisher; show names, artwork and audio belong to their authors and are distributed through public RSS feeds.