SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1695 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Be sure to visit the podcast's website and support the creator: www.sbs.com.au

Author

SBS

Category

News

Podcast website

www.sbs.com.au

Latest episode

Oct 14, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android almost 10M downloads · 4.8 rating iOS soon

Episodes

ਖ਼ਬਰਾਂ ਫਟਾਫੱਟ: ਸਿਡਨੀ 'ਚ ਔਸਤ ਘਰਾਂ ਦੀ ਕੀਮਤ ਰਿਕਾਰਡ 17 ਲੱਖ ਡਾਲਰ ਤੋਂ ਵੀ ਵੱਧ ਤੇ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ 24.10.2025

ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗੱਲ ਕਰਾਂਗੇ ਸਿਡਨੀ ਦੇ ਘਰਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੀ। ਨਾਲ ਹੀ ਦੱਸਾਂਗੇ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਮਿਲ ਕੇ ਆਪਣੇ ਇਤਿਹਾਸਕ ਸਮਝੌਤੇ ਰਾਹੀਂ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਜਾ ਰਹੇ ਹਨ। ਓਧਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵ...

ਖ਼ਬਰਨਾਮਾ: ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ਦਾ ਤਿੱਖਾ ਵਿਰੋਧ 24.10.2025

ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ‘ਤੇ ਕਾਨੂੰਨੀ ਮਾਹਿਰਾਂ, ਇੰਜੀਨੀਅਰਾਂ ਅਤੇ ਨਿਵਾਸੀਆਂ ਵੱਲੋਂ ਵਿਰੋਧ। ਮਾਹਿਰਾਂ ਦਾ ਕਹਿਣਾ ਹੈ ਕਿ ਇਮਾਰਤਾਂ ਦੀ ਮੁਰੰਮਤ ਤੇ ਅੱਪਗ੍ਰੇਡ ਕਰਨਾ ਸਸਤਾ ਅਤੇ ਵਾਤਾਵਰਣ-ਅਨੁਕੂਲ ਵਿਕਲਪ ਹੋ ਸਕਦਾ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Guru Nanak lake debate resurfaces, as Sikh and Berwick communities express hurt in the 'tussle for identity' - ਮੈਲਬਰਨ ਦੇ ਬੈਰਿਕ ਵਿੱਚ ਝੀਲ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਦੇ ਖ਼ਿਲਾਫ਼ ਪਾਈ ਪਟੀਸ਼ਨ ਸੰਸਦ ਵਿੱਚ ਖਾਰਿਜ 24.10.2025

Ahead of the 556th birth anniversary of Guru Nanak, the founder of the Sikh faith, a debate around naming a lake after him in Berwick, Victoria, has reignited. While some Berwick residents say the process lacked consultation, Sikh community members feel hurt, saying the issue has become a “political football.” The petition against the naming was recently rejected in the Victorian Parliament, with...

ਪੰਜਾਬੀ ਡਾਇਸਪੋਰਾ: ਸਖ਼ਤ ਵੀਜ਼ਾ ਨੀਤੀਆਂ ਤੋਂ ਨਿਊਜ਼ੀਲੈਂਡ ਪਾਸਪੋਰਟ ਦੀ ਰੈਂਕਿੰਗ ਹੋ ਸਕਦੀ ਹੈ ਪ੍ਰਭਾਵਿਤ 24.10.2025

ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਤਾਕਤਵਰ ਪਾਸਪੋਰਟਾਂ ਵਿੱਚ ਸ਼ਾਮਲ ਹੈ, ਪਰ ਮਾਹਿਰਾਂ ਅਨੁਸਾਰ ਇਸ ਦੀਆਂ ਸਖ਼ਤ ਵੀਜ਼ਾ ਨੀਤੀਆਂ ਭਵਿੱਖ ਵਿੱਚ ਇਸ ਰੈਂਕਿੰਗ 'ਤੇ ਅਸਰ ਪਾ ਸਕਦੀਆਂ ਹਨ। ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ, ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਯਾਤਰਾ ਕਰ ਸਕਦੇ ਹਨ ਅਤੇ ਇਸ ਪਾਸਪੋਰਟ ਨੂੰ ਦੁਨੀਆ ਵਿੱਚ ਛੇਵਾਂ ਸਥਾਨ ਮਿਲਿਆ ਹੈ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 23.10.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡਿਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਮੇਤ ਸਿਰਸਾ (ਹਰਿਆਣਾ) ਦੇ ਪਦਮ ਸ਼੍ਰੀ ਸਨਮਾਨਿਤ ਗੁਰਵਿੰਦਰ ਸਿੰਘ ਦੀ ਪ੍ਰੇਰਣਾਦਾਇਕ ਗੱਲਬਾਤ ਵੀ ਸ਼ਾਮਲ ਹੈ, ਜਿਨ੍ਹਾਂ ਨੇ ਪੈਰਾਲਾਈਜ਼ ਹੋਣ ਦੇ ਬਾਵਜੂਦ ਸਮਾਜ ਸੇਵਾ ਲਈ ਅਦਭੁਤ ਯੋਗਦਾਨ ਦਿੱਤਾ। ਇਸ ਤੋਂ ਇਲਾਵਾ, ਕੱਟੜਪੰਥੀਆਂ ਵੱਲੋਂ ਆਸਟ੍ਰੇਲੀਆ ਵਿੱਚ ਨਫਰਤ ਫੈਲਾਉਣ ਦੇ ਇਰਾਦੇ ਨਾਲ ਭਰਤੀ ਕੀਤੇ ਜਾਣ ਦੀ ਜਾਣਕਾਰੀ ਅਤੇ ਬਾਲੀਵੁੱਡ ਜਗਤ ਦੀਆਂ ਤਾਜ਼ਾ ਖ਼ਬਰਾਂ ਵੀ ਸ਼ਾਮਲ ਹਨ। ਪੂਰਾ ਪ੍ਰੋਗਰਾਮ ਸੁਣੋ ਇਸ ਪੋਡਕਾਸਟ ਰਾਹੀ...

Are migrants treated differently in Australia based on their country of origin, religion? - ਐਕਸਪਲੇਨਰ: ਕੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਨਾਲ ਧਰਮ ਅਤੇ ਮੂਲ ਦੇਸ਼ ਦੇ ਆਧਾਰ 'ਤੇ ਵੱਖੋ-ਵੱਖਰਾ ਵਿਵਹਾਰ ਕੀਤਾ ਜਾਂਦਾ ਹੈ? 23.10.2025

A new report by the Scanlon Foundation Research Institute on Social Cohesion highlights how migrants in Australia experience differing levels of acceptance based on their country of origin and religion. While migrants from the UK are viewed more favourably, those from Asian and African backgrounds face less positive perceptions. The report also notes varying attitudes across religious groups. Tune...

ਸਿੱਖ ਸਿਧਾਂਤਾਂ ਤੋਂ ਪ੍ਰੇਰਿਤ: ਐਂਬੂਲੈਂਸ ਵਿਕਟੋਰੀਆ ਨੇ ਪੈਰਾਮੈਡਿਕ ਸੰਜੀਤਪਾਲ ਸਿੰਘ ਨੂੰ ਬਣਾਇਆ ਦੀਵਾਲੀ ਦਾ ਖਾਸ ਚਿਹਰਾ 23.10.2025

ਐਂਬੂਲੈਂਸ ਵਿਕਟੋਰੀਆ ਲਈ ਸ਼ੈਪਰਟਨ ਵਿੱਚ ਇੱਕ ਪੈਰਾਮੈਡਿਕ ਵਜੋਂ ਕੰਮ ਕਰਨ ਵਾਲੇ ਸੰਜੀਤਪਾਲ ਸਿੰਘ 2007 ਵਿਚ ਆਸਟ੍ਰੇਲੀਆ ਆਏ ਸਨ। ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਸੀ ਅਤੇ ਇਸੇ ਦੇ ਚਲਦਿਆਂ ਉਹਨਾਂ ਨੇ ਇਸ ਕਿੱਤੇ ਨੂੰ ਚੁਣਿਆ। ਇਸ ਸਾਲ ਦੀਵਾਲੀ ਮੌਕੇ ਉਹ ਐਮਬੂਲੈਂਸ ਵਿਕਟੋਰੀਆ ਦੀ ਖਾਸ ਪਹਿਚਾਣ ਬਣੇ ਹੋਏ ਸਨ। ਉਹਨਾਂ ਦੇ ਇਸ ਸਫਰ ਨੂੰ ਇਸ ਪੌਡਕਾਸਟ ਰਾਹੀਂ ਜਾਣੋ।

ਖ਼ਬਰਨਾਮਾ: ਆਸਟ੍ਰੇਲੀਆ-ਅਮਰੀਕਾ ਖਣਿਜ ਸਮਝੌਤੇ ਦਾ ਅੰਤਰਰਾਸ਼ਟਰੀ ਭਾਈਚਾਰੇ ਨੇ ਕੀਤਾ ਸਵਾਗਤ 23.10.2025

ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਹੋਏ ਨਵੇਂ ਮਹੱਤਵਪੂਰਨ ਖਣਿਜ ਸਮਝੌਤੇ ’ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਹਿਰ ਆਸਟ੍ਰੇਲੀਆ ਨੂੰ ਇੱਕ ਉਭਰਦੇ ਮੁੱਖ ਖਿਡਾਰੀ ਵਜੋਂ ਵੇਖ ਰਹੇ ਹਨ, ਜੋ ਇਨ੍ਹਾਂ ਸਰੋਤਾਂ ਤੋਂ ਲਾਭ ਉਠਾਉਣ ਲਈ ਖਾਸ ਸਥਿਤੀ ਵਿੱਚ ਹੈ। ਅੱਜ ਦੀਆਂ ਮੁਖ ਖ਼ਬਰਾਂ ਲਈ ਇਸ ਪੋਡਕਾਸਟ ਨੂੰ ਸੁਣੋ।

Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਂਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ 23.10.2025

Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it m...

ਬਾਲੀਵੁੱਡ ਗੱਪਸ਼ੱਪ: ਰਣਵੀਰ ਸਿੰਘ ਦੀ ਨਵੀਂ ਫ਼ਿਲਮ ‘ਧੁਰੰਧਰ’ ਦਾ ਟਾਈਟਲ ਟਰੈਕ ਬਣਿਆ ‘ਨਾ ਦੇ ਦਿਲ ਪ੍ਰਦੇਸੀ ਨੂੰ’ 23.10.2025

ਪੰਜਾਬੀ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਦੁਗਾਣਾ ‘ਨਾ ਦੇ ਦਿਲ ਪ੍ਰਦੇਸੀ ਨੂੰ’ 1995 ਵਿੱਚ ਪਹਿਲੀ ਵਾਰ ਬਾਬੂ ਸਿੰਘ ਮਾਨ ਦੇ ਬੋਲਾਂ ਨਾਲ ਅਤੇ ਚਰਨਜੀਤ ਅਹੂਜਾ ਦੇ ਸੰਗੀਤ ਨਾਲ ਰਿਲੀਜ਼ ਹੋਇਆ ਸੀ। 2025 ਵਿੱਚ ਇਸ ਗੀਤ ਨੂੰ ਭਾਰਤੀ ਮਿਊਜ਼ਿਕ ਕੰਪੋਜ਼ਰ ਸ਼ਾਸ਼ਵਤ ਸੱਚਦੇਵ ਵੱਲੋਂ ‘ਰੀਮਿਕਸ’ ਕਰਕੇ ਰੈਪਰ ਹਨੂਮਾਨਕਾਈਂਡ ਅਤੇ ਗਾਇਕ ਜੈਸਮੀਨ ਸੈਂਡਲਸ ਤੇ ਸੁਧੀਰ ਯਦੂਵੰਸ਼ੀ ਦੀਆਂ ਆਵਾਜ਼ਾਂ ਵਿੱਚ ਆਉਣ ਵਾਲੀ ਹਿੰਦੀ ਫਿਲਮ ‘ਧੁਰੰਧਰ’ ਦੇ ਟਾਈਟਲ ਟਰੈਕ ਵਜੋਂ ਰਿਲੀਜ਼ ਕੀਤਾ ਗਿਆ ਹੈ।

ਈ-ਆਗਮਨ ਅਰਾਈਵਲ: ਭਾਰਤ ਯਾਤਰਾ ਲਈ ਨਵਾਂ ਨਿਯਮ ਅਤੇ ਸੁਰੱਖਿਆ ਸੁਝਾਅ 22.10.2025

ਭਾਰਤ ਸਰਕਾਰ ਨੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਈ-ਆਗਮਨ ਕਾਰਡ (e-arrival card) ਲਾਗੂ ਕਰ ਦਿੱਤਾ ਹੈ। ਹੁਣ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਅਤੇ OCI ਕਾਰਡ ਧਾਰਕਾਂ ਨੂੰ ਵੀ ਭਾਰਤ ਲਈ ਰਵਾਨਗੀ ਕਰਨ ਤੋਂ 72 ਘੰਟੇ ਪਹਿਲਾਂ ਇਸ ਕਾਰਡ ਨੂੰ ਔਨਲਾਈਨ ਭਰਨਾ ਪਵੇਗਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਨਵੀਂ ਡਿਜੀਟਲ ਪ੍ਰਣਾਲੀ ਦਾ ਉੱਦੇਸ਼ ਹਵਾਈ ਅੱਡਿਆਂ 'ਤੇ ਪ੍ਰਵੇਸ਼ ਨੂੰ ਸੁਚਾਰੂ ਬਣਾਉਣਾ, ਉਡੀਕ ਸਮੇਂ ਨੂੰ ਘਟਾਉਣਾ ਅਤੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਖ਼ਤਮ ਕਰਨਾ ਹ...

ਐਕਸਪਲੇਨਰ: ਮਾਂ ਦਾ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ, ਉਸਨੂੰ ਛਾਤੀ ਦੇ ਕੈਂਸਰ ਤੋਂ ਬਚਾ ਸਕਦਾ ਹੈ 22.10.2025

ਆਸਟ੍ਰੇਲੀਆ ਵਿੱਚ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਬ੍ਰੈਸਟਫੀਡਿੰਗ ਯਾਨੀ ਛਾਤੀ ਦਾ ਦੁੱਧ ਪਿਲਾਉਣ ਵਾਲੀਆਂ ਔਰਤਾਂ ਦੀ ਪ੍ਰਤੀਰੋਧਕ ਸ਼ਕਤੀ ਵੱਧ ਜਾਂਦੀ ਹੈ ਅਤੇ ਇਹ ਉਹਨਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾ ਸਕਦਾ ਹੈ। ਇਸ ਤਰ੍ਹਾਂ, ਇਹ ਪ੍ਰਕਿਰਿਆ ਨਾ ਸਿਰਫ ਬੱਚੇ ਦੀ ਸਿਹਤ ਲਈ ਮਹੱਤਵਪੂਰਨ ਹੈ, ਸਗੋਂ ਮਾਂ ਨੂੰ ਵੀ ਲੰਮੇ ਸਮੇਂ ਤੱਕ ਸਿਹਤਮੰਦ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਇਸ ਬਾਰੋ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

From being paralysed to earning a Padma Shri: Gurwinder Singh’s inspiring story - ਪੈਰਾਲਾਈਜ਼ ਹੋਣ ਤੋਂ ਪਦਮਸ਼੍ਰੀ ਤੱਕ: ਗੁਰਵਿੰਦਰ ਸਿੰਘ ਦੀ ਸੇਵਾ ਭਰੀ ਜ਼ਿੰਦਗੀ 22.10.2025

Padma Shri awardee Gurwinder Singh from Sirsa, Haryana, turned his life’s biggest tragedy into a mission to help others. After being paralysed from the waist down in a truck accident in 1997, he launched an ambulance service to ensure no injured person had to suffer due to a lack of transportation. He also runs a free-of-cost school and founded the 'Bhai Kanhaiya Ji charity home', which supports h...

ਖ਼ਬਰਨਾਮਾ: ਫ਼ਲਸਤੀਨੀ ਖੇਤਰ ਵਿੱਚ ਯੁੱਧ ਕਾਰਨ ਪੈਦਾ ਹੋਏ ਸਿਹਤ ਪ੍ਰਭਾਵਾਂ ਨੂੰ ਦੂਰ ਕਰਨ ਲਈ ਲੱਗ ਸਕਦੇ ਹਨ ਦਹਾਕੇ 22.10.2025

ਗਾਜ਼ਾ ਵਿਚ ਮੌਜੂਦ ਆਸਟ੍ਰੇਲੀਆਈ ਡਾਕਟਰਾਂ ਦਾ ਕਹਿਣਾ ਹੈ ਕਿ ਇਜ਼ਰਾਇਲ ਦੇ ਫ਼ਲਸਤੀਨੀ ਖੇਤਰ ‘ਤੇ ਯੁੱਧ ਦੇ ਸਿਹਤ ਸੰਬੰਧੀ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਦੂਰ ਕਰਨ ਵਿੱਚ ਦਹਾਕੇ ਲੱਗ ਸਕਦੇ ਹਨ। ਬ੍ਰਿਸਬੇਨ ਤੋਂ ਟੀਐਨਮਿਨ ਡਿਨ ਐਮਰਜੰਸੀ ਡਾਕਟਰ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਲੜਾਈ ਤੋਂ ਹੋਣ ਵਾਲੇ ਮਾਨਸਿਕ ਅਤੇ ਭਾਵਨਾਤਮਿਕ ਸਦਮੇ ਦਾ ਅਸਰ ਕਈ ਪੀੜ੍ਹੀਆਂ ਤੱਕ ਰਹੇਗਾ। ਅੱਜ ਦੀਆਂ ਮੁਖ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।

ਪਾਕਿਸਤਾਨ ਡਾਇਰੀ: ਜੰਗਬੰਦੀ ਬਰਕਰਾਰ ਰੱਖਣ ਲਈ ਪਾਕਿਸਤਾਨ ਦੀ ਤਾਲਿਬਾਨ ਨੂੰ ਚੇਤਾਵਨੀ 22.10.2025

ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਨਾਲ ਜੰਗਬੰਦੀ ਉਦੋਂ ਹੀ ਕਾਇਮ ਰਹੇਗੀ ਜੇ ਤਾਲਿਬਾਨ ਸਰਹੱਦ ਪਾਰ ਤੋਂ ਹੋ ਰਹੇ ਅੱਤਵਾਦੀ ਹਮਲੇ ਰੋਕਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਾ ਹੈ। ਉਹਨਾਂ ਦਾ ਇਹ ਬਿਆਨ ਇਕ ਦਿਨ ਬਾਅਦ ਆਇਆ ਹੈ ਜਦੋਂ ਕਤਰ ਅਤੇ ਤੁਰਕੀਏ ਦੀ ਸਹਾਇਤਾ ਨਾਲ ਦੋਹਾ ਵਿੱਚ ਹੋਈਆਂ ਗੱਲਬਾਤਾਂ ਦੌਰਾਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ ਸੀ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਾਕਸਟ...

ਬਹੁ-ਸੱਭਿਆਚਾਰਕ ਇਕੱਠ ਦੀ ਤਸਵੀਰ ਪੇਸ਼ ਕਰ ਗਿਆ ‘ਹਿਊਮ ਦੀਵਾਲੀ ਮੇਲਾ’ 21.10.2025

ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੇ ਸਬੰਧ ਵਿੱਚ ਆਸਟ੍ਰੇਲੀਆ ਭਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਅਤੇ ਮੇਲਿਆਂ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਇਸੇ ਲੜੀ ਤਹਿਤ ਮੈਲਬਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਵਿੱਚ ਵੀ ‘ਹਿਊਮ ਦੀਵਾਲੀ ਮੇਲਾ’ ਕਰਵਾਇਆ ਗਿਆ।

ਖ਼ਬਰਨਾਮਾ: ਪ੍ਰੀਮੀਅਰ ਦਾ ਐਲਾਨ, ਨਾਰਦਰਨ ਬੀਚਜ਼ ਹਸਪਤਾਲ ਜਨਤਕ ਹੱਥਾਂ ਵਿੱਚ ਦਿੱਤਾ ਜਾਵੇਗਾ 21.10.2025

ਸਿਡਨੀ ਦਾ ਨਾਰਦਰਨ ਬੀਚਜ਼ ਹਸਪਤਾਲ ਮਹੀਨਿਆਂ ਤੋਂ ਚੱਲ ਰਹੇ ਵਿਵਾਦਾਂ ਅਤੇ ਵਿੱਤੀ ਸੰਕਟ ਤੋਂ ਬਾਅਦ ਹੁਣ ਅਧਿਕਾਰਿਤ ਤੌਰ 'ਤੇ ਸਰਕਾਰੀ ਪ੍ਰਬੰਧਨ ਹੇਠ ਵਾਪਸ ਆ ਰਿਹਾ ਹੈ। ਦੋ ਸਾਲ ਦੇ 'ਜੋ ਮਾਸਾ' ਦੀ ਮੌਤ ਤੋਂ ਬਾਅਦ ਹਸਪਤਾਲ ਦੀ ਭਾਰੀ ਆਲੋਚਨਾ ਹੋਈ ਸੀ, ਜਦੋਂ ਉਹ ਅਤੇ ਉਸਦੇ ਮਾਤਾ-ਪਿਤਾ ਐਮਰਜੈਂਸੀ ਵਿਭਾਗ ਵਿੱਚ ਤਿੰਨ ਘੰਟੇ ਉਡੀਕ ਕਰਦੇ ਰਹੇ ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਸੀ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 21.10.2025

ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਦੀਆਂ ਵੰਨਗੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਤੋਂ ਇਲਾਵਾ ਪੰਜਾਬ ਦੀ ਖ਼ਬਰਸਾਰ ਬਿਆਨ ਕਰਦੀ ‘ਪੰਜਾਬੀ ਡਾਇਰੀ’ ਵੀ ਸ਼ਾਮਿਲ ਹੈ। ਹੋਰਨਾਂ ਪੇਸ਼ਕਾਰੀਆਂ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ, ਮੈਲਬਰਨ ਦੇ ਕਰੇਗੀਬਰਨ ਵਿੱਚ ਲੱਗੇ ਦੀਵਾਲੀ ਮੇਲੇ ਦੀਆਂ ਰੌਣਕਾਂ ਦੀ ਰਿਪੋਰਟ ਤੋਂ ਇਲਾਵਾ ਨਵੀਂ ਪੰਜਾਬੀ ਫਿਲਮ ‘ਗੋਡੇ-ਗੋਡੇ ਚਾਅ-2’ ਦੀ ਸਟਾਰਕਾਸਟ ਨਾਲ ਵਿਸ਼ੇਸ਼ ਮੁਲਾਕਾਤ ਵੀ ਸ਼ਾਮਿਲ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ...

ਪੰਜਾਬੀ ਡਾਇਰੀ : ਰਿਸ਼ਵਤਖੋਰੀ ਮਾਮਲੇ ’ਚ ਫੜੇ ਡੀ ਆਈ ਜੀ ਹਰਚਰਨ ਭੁੱਲਰ ’ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਸੀ ਬੀ ਆਈ 21.10.2025

ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਜੋ ਕਿ ਹੁਣ ਮੁਅੱਤਲੀ ਅਧੀਨ ਹਨ, ਖ਼ਿਲਾਫ਼ ਵਸੀਲਿਆਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ ਹੈ। ਡੀ ਆਈ ਜੀ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਇਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਹਨ। ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਤੋਂ ਸਾਢੇ 7 ਕਰੋੜ ਦੀ ਨਕਦੀ, ਢਾਈ ਕਿੱਲੋ ਸੋਨਾ, 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਕੀਤੇ ਹਨ ਜਿਨ੍ਹਾਂ ’ਚ ਕਈ ਬੇਨਾਮੀ ਸੰਪਤੀਆਂ ਦੇ ਵੀ ਕਾਗ਼ਜ਼ ਹਨ। ਇਹ ਅਤੇ ਪੰਜਾਬ/ਭਾਰਤ ਦੀਆਂ ਹੋਰ ਖਬ...

ਖ਼ਬਰਨਾਮਾ: ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੀ ਵਾਸ਼ਿੰਗਟਨ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਅਧਿਕਾਰਤ ਮੁਲਾਕਾਤ 20.10.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਮਰੀਕੀ ਸਮੇਂ ਅਨੁਸਾਰ ਮੰਗਲਵਾਰ 21 ਅਕਤੂਬਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਵਾਲੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਐਕਸਪਲੇਨਰ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਹੋਰ ਪ੍ਰਮੁੱਖ ਨੇਤਾਵਾਂ ਨੇ ਸਾਂਝੀਆਂ ਕੀਤੀਆਂ ਦੀਵਾਲੀ ਦੀਆਂ ਵਧਾਈਆਂ 20.10.2025

ਉੱਜਲੇ ਭਵਿੱਖ ਦੀਆਂ ਸ਼ੁਭ ਇੱਛਾਵਾਂ ਦੇ ਨਾਲ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਲਈ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਇਸੇ ਤਰ੍ਹਾਂ, ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਐਨ ਐਲੀ ਅਤੇ ਕਈ ਰਾਜਾਂ ਦੇ ਪ੍ਰੀਮੀਅਰਾਂ ਨੇ ਵੀ ਆਪਣੀਆਂ ਗਰਮਜੋਸ਼ੀ ਭਰੀਆਂ ਸ਼ੁਭ-ਕਾਮਨਾਵਾਂ ਭੇਜੀਆਂ ਹਨ। ਆਸਟ੍ਰੇਲੀਆ ਵਿੱਚ ਦੀਵਾਲੀ ਅਤੇ ਬੰਦੀ ਛੋੜ੍ਹ ਦਿਵਸ ਕਿਵੇਂ ਮਨਾਇਆ ਗਿਆ ਅਤੇ ਸਿਆਸੀ ਨੇਤਾਵਾਂ ਨੇ ਇਸ ਮੌਕੇ ਤੇ ਕਿਵੇਂ ਸਾਂਝ ਪਾਈ - ਇਹ ਸਭ ਸੁਣੋ ਇਸ ਪੌਡਕਾਸਟ ਵਿ...

How to donate blood in Australia - ਆਸਟ੍ਰੇਲੀਆ ਵਿੱਚ ਖੂਨ ਦਾਨ ਦੀ ਪ੍ਰਕਿਰਿਆ: ਕੀ, ਕਿਵੇਂ ਅਤੇ ਕਿਉਂ? 20.10.2025

Each time you donate blood, you can save up to three lives. In Australia, we rely on strangers to donate blood voluntarily, so it’s a truly generous and selfless act. This ensures that it’s free when you need it—but it also means we need people from all backgrounds to donate whenever they can. Here’s how you can help boost Australia’s precious blood supply. - ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਆਸਟ੍ਰੇ...

ਬਾਲ ਕਹਾਣੀਆਂ: ਸੁਣੋ ਪੰਛੀਆਂ ਨਾਲ ਗੱਲ ਕਰਨ ਵਾਲੇ ਮੋਹਣੀ ਨਾਮਕ ਮੁੰਡੇ ਦੀ ਕਹਾਣੀ 20.10.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਮੋਹਣੀ ਅਤੇ ਕਾਂ’ ਨਾਮਕ ਕਹਾਣੀ। ਲੇਖਕ ਮਹਰੂਫ ਅਹਿਮਦ ਚਿਸ਼ਠੀ ਦੀ ਇਹ ਰਚਨਾ ਇੱਕ ਅਜਿਹੇ ਬੱਚੇ ਦੀ ਦਿਲਚਸਪ ਕਹਾਣੀ ਹੈ ਜੋ ਪੰਛੀਆਂ ਨਾਲ ਗੱਲ ਕਰ ਸਕਦਾ ਸੀ। ਮੋਹਣੀ ਪੰਛੀਆਂ ਨਾਲ ਸੰਚਾਰ ਕਰਕੇ ਲੋਕਾਂ ਦੇ ਮਸਲੇ ਹੱਲ ਕਰਦਾ ਹੈ ਅਤੇ ਸ਼ਾਂਤੀ ਕਾਇਮ ਕਰਨ ਵਿੱਚ ਸਹਿਯੋਗੀ ਬਣਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀ’ ਵਿੱਚ।

ਖ਼ਬਰਾਂ ਫਟਾਫੱਟ: ਵਿਰੋਧੀ ਧਿਰ 'ਤੇ ਪ੍ਰਵਾਸ ਨੀਤੀ ਤਿਆਰ ਕਰਨ ਦਾ ਦਬਾਅ, ਬੇਰੁਜ਼ਗਾਰੀ ਦਰ ਵਧੀ ਤੇ ਹੋਰ ਅਹਿਮ ਖ਼ਬਰਾਂ 17.10.2025

ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗੱਲ ਕਰਾਂਗੇ ਵਿਰੋਧੀ ਧਿਰ ਵੱਲੋਂ ਪ੍ਰਵਾਸ ਨੀਤੀਆਂ 'ਤੇ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਅਤੇ ਇਸ ਨਾਲ ਉੱਠੇ ਪ੍ਰਵਾਸ ਨੀਤੀ ਦੇ ਨਵੇਂ ਦਬਾਅ ਦੀ। ਨਾਲ ਹੀ ਜਾਣਾਂਗੇ ਕਿ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਨਵੰਬਰ 2021 ਤੋਂ ਬਾਅਦ ਸਭ ਤੋਂ ਉੱਚੇ ਪੱਧਰ 'ਤੇ ਕਿਵੇਂ ਪਹੁੰਚੀ। ਇਸੇ ਦੌਰਾਨ, ਪੰਜਾਬ 'ਚ ਮੁਅੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਲਗਭਗ ਇੱਕ ਸਾਲ ਬਾਅਦ ਮੋਗਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਇਹਨਾਂ ਸਮੇਤ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ...

ਫ਼ਿਲਮ ‘ਗੋਡੇ-ਗੋਡੇ ਚਾਅ 2’ ’ਚੋਂ ਦਰਸ਼ਕਾਂ ਨੂੰ ਨਜ਼ਰ ਆਏਗਾ ਆਪਣਾ ਪਰਿਵਾਰ : ਤਾਨੀਆ ਤੇ ਨਿਕੀਤ ਢਿੱਲੋਂ 17.10.2025

ਪੰਜਾਬੀ ਫ਼ਿਲਮ ‘ਗੋਡੇ-ਗੋਡੇ ਚਾਅ 2’ ਇਸ ਦੀਵਾਲੀ ਮੌਕੇ 21 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਗਦੀਪ ਸਿੱਧੂ ਵੱਲੋਂ ਲਿਖੀ ਗਈ ਅਤੇ ਵਿਜੇ ਕੁਮਾਰ ਵੱਲੋਂ ਨਿਰਦੇਸ਼ਤ ਇਹ ਫ਼ਿਲਮ ਮਈ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਗੋਡੇ-ਗੋਡੇ ਚਾਅ’ ਦੀ ਅਗਲੀ ਕੜੀ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੀ ਅਦਾਕਾਰਾ ਤਾਨੀਆ ਅਤੇ ਨਿਕੀਤ ਢਿੱਲੋਂ ਨੇ ਦੱਸਿਆ ਕਿ ਫ਼ਿਲਮ ਪੂਰੀ ਤਰ੍ਹਾਂ ਮਨੋਰੰਜਨ ਭਰਪੂਰ ਹੈ ਅਤੇ ਦਰਸ਼ਕਾਂ ਨੂੰ ਫ਼ਿਲਮ ਦੇ ਕਿਰਦਾਰਾਂ ਵਿੱਚੋਂ ਆਪਣੇ ਪਰਿਵਾਰਕ ਮੈਂਬਰ ਹੀ ਨਜ਼ਰ ਆਉਣਗੇ।...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.