SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
Springtime hay fever and asthma: how to manage seasonal allergies - ਬਸੰਤ ਰੁੱਤ ਵਿੱਚ 'ਹੇ-ਫੀਵਰ' ਅਤੇ 'ਦਮਾ': ਕਿਵੇਂ ਕਰੀਏ ਮੌਸਮੀ ਐਲਰਜੀ ਦਾ ਇਲਾਜ? 02.10.2025 10:22
Springtime in Australia brings warmth, blossoms, and longer days—but also the peak of pollen season. For millions of Australians, this means the onset of hay fever and allergy-induced asthma. - ਬਸੰਤ ਰੁੱਤ ਆਸਟ੍ਰੇਲੀਆ ਵਿੱਚ ਨਿੱਘ, ਫੁੱਲ ਅਤੇ ਲੰਬੇ ਦਿਨ ਲੈ ਕੇ ਆਉਂਦੀ ਹੈ, ਪਰ ਇਸਦੇ ਨਾਲ ਹੀ ਆਉਂਦਾ ਹੈ ਪਰਾਗ ਯਾਨੀ ਪੋਲਨ ਦੇ ਮੌਸਮ ਦਾ ਸਿਖਰ ਵੀ। ਲੱਖਾਂ ਆਸਟ੍ਰੇਲੀਆਈ ਲੋਕਾਂ ਲਈ, ਇਸਦਾ ਅਰਥ ਹੈ ਹੇ-ਫੀਵਰ ਅਤੇ ਐਲਰਜੀ-ਪ੍ਰੇਰਿਤ ਦਮੇ ਦੀ ਸ਼ੁਰੂਆਤ।
"Almost double the rate of hostility and violence": How ableism impacts people with disability - SBS Examines: ਅਪਾਹਜ ਲੋਕਾਂ ਦੀ ਜ਼ਿੰਦਗੀ 'ਤੇ ਭੇਦਭਾਵ ਕਿਵੇਂ ਅਸਰ ਕਰਦਾ ਹੈ? 02.10.2025 7:03
More than one in five Australians have a disability. But this large, diverse group faces disproportionate levels of discrimination and prejudice. - ਪੰਜ ਵਿੱਚੋਂ ਇੱਕ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਅਪੰਗਤਾ ਹੈ। ਪਰ ਇਸ ਵੱਡੇ, ਵਿਭਿੰਨ ਸਮੂਹ ਨੂੰ ਵਿਤਕਰੇ ਅਤੇ ਪੱਖਪਾਤ ਦੇ ਅਸਾਧਾਰਨ ਪੱਧਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਾਲੀਵੁੱਡ ਗੱਪਸ਼ੱਪ: ਚਮਕੀਲਾ ਫਿਲਮ ਲਈ ਦਿਲਜੀਤ ਦੋਸਾਂਝ ਐਮੀ ਅਵਾਰਡ ਲਈ ਨਾਮਜ਼ਦ 02.10.2025 6:04
ਦਿਲਜੀਤ ਦੋਸਾਂਝ ਨੂੰ ਅਮਰ ਸਿੰਘ ਚਮਕੀਲਾ ਵਿੱਚ ਸ਼ਾਨਦਾਰ ਅਦਾਕਾਰੀ ਲਈ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ, ਇਹ ਫਿਲਮ ਬੈਸਟ ਟੀਵੀ ਮੂਵੀ/ਮਿੰਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦ ਹੋਈ ਹੈ। ਫਿਲਮੀ ਦੁਨੀਆ ਦੀਆਂ ਇਹ ਤੇ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
ਐਕਸਪਲੇਨਰ: ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਲੋਂ 'ਅੱਤਵਾਦੀ ਸੰਗਠਨ' ਐਲਾਨੇ ਜਾਣ ਦਾ ਕੀ ਹੋ ਸਕਦਾ ਹੈ ਅਸਰ ? 02.10.2025 4:15
ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਨੇ 'ਅੱਤਵਾਦੀ ਸੰਗਠਨ' ਐਲਾਨਿਆ ਹੈ। ਇਸ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਰਾਜਪੂਤ ਨੇਤਾ ਸੁਖਦੇਵ ਗੋਗਾਮੇਦੀ ਅਤੇ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ ਹਨ।
'ਕੁਝ ਲੜਾਈਆਂ ਇਤਿਹਾਸ ਬਦਲਣ ਨੂੰ ਲੜੀਆਂ ਜਾਂਦੀਆਂ ਹਨ': 1984 ਸਿੱਖ ਕਤਲੇਆਮ ਦੀ ਕਨੂੰਨੀ ਲੜਾਈ ਲੜਨ ਵਾਲੇ ਵਕੀਲ ਫੂਲਕਾ 01.10.2025 7:53
ਅਕਤੂਬਰ ਮਹੀਨਾ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਸਿੱਖ ਕਤਲੇਆਮ ਦੀ ਯਾਦ ਦਿਵਾਉਂਦਾ ਹੈ। ਚਾਰ ਦਹਾਕੇ ਪਹਿਲਾਂ ਹੋਏ ਇਸ ਕਤਲੇਆਮ ਵਿੱਚ ਸ਼ਾਮਿਲ ਮੁਜਰਿਮਾਂ ਨੂੰ ਸਜ਼ਾਵਾਂ ਵੀ ਸੁਣਾਈਆਂ ਜਾ ਚੁੱਕੀਆਂ ਹਨ।
ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ 01.10.2025 5:42
ਅਮਰੀਕੀ ਸਰਕਾਰ ਹੁਣ ਸ਼ਟਡਾਊਨ ਵਿੱਚ ਦਾਖਲ ਹੋ ਗਈ ਹੈ, ਜਿਸ ਨਾਲ ਸਰਕਾਰੀ ਕੰਮਕਾਜ ਰੁਕ ਗਏ ਹਨ। ਕਾਂਗਰਸ ਨਿਰਧਾਰਿਤ ਮਿਆਦ ਤੋਂ ਪਹਿਲਾਂ ਉਹ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਜੋ ਸੰਘੀ ਕਰਮਚਾਰੀਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਸ ਕਰਕੇ ਹਜ਼ਾਰਾਂ ਕਰਮਚਾਰੀਆਂ ਨੂੰ ਜਾਂ ਤਾਂ ਜ਼ਬਰਦਸਤੀ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਸੈਨੇਟ ਨੇ 21 ਨਵੰਬਰ ਤੱਕ ਸਰਕਾਰੀ ਕੰਮ ਜਾਰੀ ਰੱਖਣ ਲਈ ਲਿਆਂਦੇ ਗਏ ਅਸਥਾਈ ਖਰਚ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ,...
ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ ਤੇ ਕੋਚ ਕੁਲਬੀਰ ਸਿੰਘ ਨਾਲ ਖਾਸ ਗੱਲਬਾਤ 01.10.2025 21:05
ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ। ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।
ਪਾਕਿਸਤਾਨ ਡਾਇਰੀ: ਮਰੀਅਮ ਨਵਾਜ਼ ਦਾ ਤਿੱਖਾ ਬਿਆਨ, 'ਪੰਜਾਬ ਵਿਰੁੱਧ ਕੋਈ ਬੋਲੇਗਾ ਤਾਂ ਬਰਦਾਸ਼ਤ ਨਹੀਂ ਕਰਾਂਗੀ' 01.10.2025 7:28
ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਐਲਾਨ ਕੀਤਾ ਕਿ ਉਹ ਸੂਬੇ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ। ਸੋਮਵਾਰ ਨੂੰ ਫ਼ੈਸਲਾਬਾਦ ਵਿੱਚ ਇਕ ਸਮਾਗਮ ਦੌਰਾਨ ਬੋਲਦਿਆਂ ਮਰੀਅਮ ਨੇ ਕਿਹਾ, “ਜੇ ਮੇਰੇ ਖ਼ਿਲਾਫ਼ ਆਲੋਚਨਾ ਕੀਤੀ ਜਾਵੇਗੀ ਤਾਂ ਮੈਂ ਕੁਝ ਨਹੀਂ ਕਹਾਂਗੀ। ਪਰ ਜੇ ਕੋਈ ਪੰਜਾਬ, ਇਸਦੀ ਤਰੱਕੀ ਜਾਂ ਇਸ ਦੇ ਹੱਕਾਂ ਦੇ ਵਿਰੁੱਧ ਗੱਲ ਕਰੇਗਾ ਤਾਂ ਮਰੀਅਮ ਉਹਨਾਂ ਨੂੰ ਨਹੀਂ ਬਖ਼ਸ਼ੇਗੀ।" ਇਸ ਮਾਮਲੇ ਤੇ ਹੋਰ ਜਾਣਕਾਰੀ ਅਤੇ ਪਾਕਿਸਤਾਨ ਦੀਆ...
ਹੁਣ ਤੁਸੀਂ 5% ਡਿਪਾਜ਼ਿਟ 'ਤੇ ਆਪਣਾ ਪਹਿਲਾ ਘਰ ਖਰੀਦ ਸਕਦੇ ਹੋ। ਪਰ ਕੀ ਇਹ ਠੀਕ ਫੈਸਲਾ ਹੋਵੇਗਾ? 01.10.2025 12:46
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 'First Home Buyer Guarantee' ਸਕੀਮ ਦਾ ਵਿਸਥਾਰ ਕੀਤਾ ਹੈ। ਅਕਤੂਬਰ 2025 ਤੋਂ, ਆਪਣਾ ਪਹਿਲਾ ਘਰ ਖਰੀਦਣ ਵਾਲੇ ਲੋਕ ਸਿਰਫ਼ 5% ਜਮ੍ਹਾਂ ਰਕਮ (ਡਿਪੋਜ਼ਿਟ) ਨਾਲ ਆਪਣਾ ਸੁਫ਼ਨਾ ਸਾਕਾਰ ਕਰ ਸਕਣਗੇ। ਬੇਸ਼ੱਕ ਇਹ ਸਕੀਮ ਪ੍ਰਾਪਰਟੀ ਮਾਰਕੀਟ ਤੱਕ ਲੋਕਾਂ ਦੀ ਪਹੁੰਚ ਵਧਾਉਣ ਦੇ ਟੀਚੇ ਨਾਲ ਲਿਆਂਦੀ ਗਈ ਹੈ ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਘਰਾਂ ਦੀਆਂ ਕੀਮਤਾਂ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ ਕੀ ਇਹ ਸਕੀਮ ਤੁਹਾਡੇ ਲਈ ਸਹੀ...
ਐਕਸਪਲੇਨਰ: ਬਸੰਤ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਆਸਟ੍ਰੇਲੀਆ 'ਚ ਮੈਗਪਾਈ ਕਿਉਂ ਕਰਦੇ ਹਨ ਹਮਲਾ? 01.10.2025 6:20
ਆਸਟ੍ਰੇਲੀਆ 'ਚ ਸਪ੍ਰਿੰਗ ਦੀ ਸ਼ੁਰੂਆਤ ਨਾਲ ਮੈਗਪਾਈ ਪੰਛੀਆਂ ਦਾ 'ਸਵੂਪਿੰਗ ਸੀਜ਼ਨ' ਵੀ ਸ਼ੁਰੂ ਹੁੰਦਾ ਹੈ। ਇਸ ਦੌਰਾਨ ਨਰ ਮੈਗਪਾਈ ਆਪਣੇ ਆਲ੍ਹਣਿਆਂ ਅਤੇ ਚੂਜ਼ਿਆਂ ਦੀ ਰੱਖਿਆ ਲਈ ਕਈ ਵਾਰ ਸਾਈਕਲ ਸਵਾਰਾਂ ਤੇ ਪੈਦਲ ਯਾਤਰੀਆਂ ਉੱਤੇ ਝਪਟਦੇ ਹਨ। ਹਾਲਾਂਕਿ ਬਹੁਤ ਘੱਟ ਪੰਛੀ ਹੀ ਅਜਿਹਾ ਕਰਦੇ ਹਨ, ਪਰ ਇਹ ਅਨੁਭਵ ਡਰਾਉਣਾ ਹੋ ਸਕਦਾ ਹੈ। ਫ਼ਰਸਟ ਨੇਸ਼ਨਜ਼ ਸਭਿਆਚਾਰ ਵਿੱਚ ਮੈਗਪਾਈ ਨੂੰ ਸਵੇਰ ਦੀ ਪਹਿਲੀ ਰੌਸ਼ਨੀ ਲਿਆਉਣ ਵਾਲਾ ਪੰਛੀ ਮੰਨ ਕੇ ਆਦਰ ਦਿੱਤਾ ਜਾਂਦਾ ਹੈ। ਇਸ ਪੌਡਕਾਸਟ ਵਿੱਚ ਅਸੀਂ ਮੈਗਪਾਈ ਦੇ ਵਿ...
ਗੋਲਡ ਕੋਸਟ ਦੇ ਥੀਮ ਪਾਰਕ 'ਸੀਅ ਵਰਲਡ' ਵਿਖੇ ਪਹਿਲੀ ਵਾਰ ਮਨਾਈ ਗਈ ਦੀਵਾਲੀ 30.09.2025 6:24
ਗੋਲਡ ਕੋਸਟ ਦੇ ਮਸ਼ਹੂਰ ਥੀਮ ਪਾਰਕ ‘ਸੀਅ ਵਰਲਡ’ ਵਿਖੇ ਦੀਵਾਲੀ ਜਸ਼ਨਾਂ ਦੌਰਾਨ ਜਲ-ਜੀਵਾਂ, ਖ਼ਾਸ ਕਰਕੇ ਡਾਲਫ਼ਿਨਾਂ ਦੇ ਕਰਤਬ ਲੋਕਾਂ ਨੂੰ ਬਹੁਤ ਪਸੰਦ ਆਏ। ਰਵਾਇਤੀ ਢੋਲ, ਨਾਚ-ਗਾਣੇ ਅਤੇ ਭੋਜਨ ਨਾਲ ਸਜੇ ਇਸ ਮੇਲੇ ਵਿੱਚ ਸਿਰਫ਼ ਭਾਰਤੀ ਭਾਈਚਾਰੇ ਹੀ ਨਹੀਂ, ਸਗੋਂ ਆਸਟ੍ਰੇਲੀਅਨ, ਨੇਪਾਲੀ, ਫੀਜੀ, ਸ਼੍ਰੀਲੰਕਾ ਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਹਾਜ਼ਰੀ ਭਰੀ। ਮਹਿੰਦੀ, ਲੇਜ਼ਰ ਸ਼ੋਅ ਅਤੇ ਝੂਲਿਆਂ ਵਾਲੇ ਇਸ ਸਮਾਗਮ ਰਾਹੀਂ ਬਹੁਤ ਸਾਰੇ ਲੋਕਾਂ ਨੇ ਕਿਸੇ ਥੀਮ ਪਾਰਕ ਵਿੱਚ ਪਹਿਲੀ ਵਾਰ ਦੀਵਾਲੀ ਦੇ ਜ...
ਖਬਰਨਾਮਾ: ਓਪਟਸ ਆਉਟੇਜ - ਸਰਕਾਰ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਰੱਦ 30.09.2025 4:47
ਸੰਘੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਓਪਟਸ ਆਉਟੇਜ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਸਿੰਗਟੇਲ ਨੇ ਆਪਣੇ ਪੱਧਰ 'ਤੇ ਸਮੀਖਿਆ ਸ਼ੁਰੂ ਕੀਤੀ ਹੈ, ਜਦਕਿ ਵਿਰੋਧੀ ਧਿਰ ਅਜੇ ਵੀ ਸਰਕਾਰੀ ਜਾਂਚ 'ਤੇ ਅਡਿੱਗ ਹੈ। ਇਸ ਖਬਰ ਦੇ ਵਿਸਥਾਰ ਦੇ ਨਾਲ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 30.09.2025 49:25
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਖਾਸ ਪੇਸ਼ਕਾਰੀ ‘ਪੰਜਾਬੀ ਡਾਇਰੀ’ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਸ਼ਣ ਬਾਰੇ ਜਾਣਕਾਰੀ ਅਤੇ ਹਾਂਗ ਕਾਂਗ ਵਿੱਚ ਜੰਮੇ ਇੱਕ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਨਾਲ ਖਾਸ ਗੱਲਬਾਤ ਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ ਲਈ ਇੱਕ AI ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤੀ ਹੈ। ਪੂਰਾ ਪ੍ਰੋਗਰਾਮ ਇਸ ਪ...
ਪੰਜਾਬੀ ਡਾਇਰੀ: ਕੇਜਰੀਵਾਲ ਦੀ ਦਿਲਚਸਪੀ ਸਿਰਫ ਪੰਜਾਬ ਦੇ ਸਰੋਤਾਂ ਨੂੰ ਲੁੱਟਣ ‘ਚ- ਸੁਖਬੀਰ ਬਾਦਲ 30.09.2025 9:11
ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ, ਅਰਵਿੰਦ ਕੇਜਰੀਵਾਲ ਦੀ ਦਿਲਚਸਪੀ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਿੱਚ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣ ਨੂੰ ਜੁਮਲਾ ਕਰਾਰ ਦਿੱਤਾ ਹੈ। ਇਹਨਾਂ ਖ਼ਬਰਾਂ ਸਮੇਤ ਪੰਜਾਬ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਐਕਸਪਲੇਨਰ: ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੇ ਭਾਸ਼ਣ ਦੌਰਾਨ ਆਸਟ੍ਰੇਲੀਆ ਦਾ ਪੱਖ ਪੇਸ਼ ਕੀਤਾ 30.09.2025 6:05
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਆਸਟ੍ਰੇਲੀਆ ਨੂੰ ਇਕ ਮਹੱਤਵਪੂਰਨ ਮੱਧ ਪੱਧਰੀ ਤਾਕਤ ਵਜੋਂ ਦਰਸਾਇਆ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਹੋਰ ਕਿਹੜੇ ਮੁੱਦਿਆਂ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ, ਜਾਣੋ ਇਸ ਰਿਪੋਰਟ ਵਿੱਚ…
ਖ਼ਬਰਨਾਮਾ: ਇੱਕ ਹੋਰ ਟ੍ਰਿਪਲ-ਜ਼ੀਰੋ ਆਊਟੇਜ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਓਪਟਸ 29.09.2025 4:38
ਹਾਲੇ ਕੁਝ ਦਿਨ ਪਹਿਲਾਂ ਹੀ ਹੋਏ ਓਪਟਸ ਆਉਟੇਜ ਤੋਂ ਬਾਅਦ, ਹੁਣ ਦੁਬਾਰਾ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਐਤਵਾਰ, 28 ਸਤੰਬਰ ਨੂੰ ਸਵੇਰੇ 3 ਵਜੇ ਤੋਂ ਦੁਪਹਿਰ 12:20 ਤੱਕ ਮੁੜ ਓਪਟਸ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਟ੍ਰਿਪਲ-ਜ਼ੀਰੋ ਕਾਲਾਂ ਨਹੀਂ ਹੋ ਸਕੀਆਂ। ਇਸ ਖਬਰ ਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ।
ਕਲਾ ਅਤੇ ਸਾਹਿਤ: ਸੁਰਾਂ ਦੀ ਮਿਸਰੀ ‘ਚ ਬੁਣਿਆ,ਉਸਤਾਦ ਗ਼ੁਲਾਮ ਅਲੀ ਦਾ ਅਨਮੋਲ ਸਫ਼ਰ 29.09.2025 5:55
ਉਸਤਾਦ ਗੁਲਾਮ ਅਲੀ ਪੰਜਾਬੀ, ਉਰਦੂ ਅਤੇ ਹਿੰਦੀ ਦੇ ਪ੍ਰਸਿੱਧ ਗਜ਼ਲ ਗਾਇਕ ਹਨ। ਉਹਨਾਂ ਦੀ ਆਵਾਜ਼ ਦੀ ਨਰਮਾਈ ਅਤੇ ਜਜ਼ਬਾਤੀ ਗਹਿਰਾਈ ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹ ਲੈਂਦੀ ਹੈ। ਕਲਾਸਿਕ ਸ਼ਾਇਰੀ ਨੂੰ ਉਹਨਾਂ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਨਵੀਂ ਰੂਹ ਬਖ਼ਸ਼ੀ ਹੈ। 'ਚੁਪਕੇ ਚੁਪਕੇ ਰਾਤ ਦਿਨ' ਅਤੇ 'ਅੱਜ ਕੱਲ੍ਹ ਪੁੱਛਦੇ ਨੇ' ਵਰਗੀਆਂ ਉਹਨਾਂ ਦੀਆਂ ਮਸ਼ਹੂਰ ਗਜ਼ਲਾਂ ਅੱਜ ਵੀ ਦਿਲਾਂ ‘ਤੇ ਅਮਿੱਟ ਛਾਪ ਛੱਡਦੀਆਂ ਹਨ। ਉਹਨਾਂ ਦੇ ਸਫ਼ਰ ਦੀ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ...
ਐਕਸਪਲੇਨਰ: ਜੂਏ ਕਾਰਣ ਨੁਕਸਾਨ ਝੱਲਣ ਵਾਲੇ ਆਸਟ੍ਰਲੀਆ ਵਾਸੀਆਂ ਦੀ ਵੱਧ ਰਹੀ ਹੈ ਤਾਦਾਦ 29.09.2025 7:10
ਇੱਕ ਨਵੀਂ ਖੋਜ ਦੇ ਅਨੁਸਾਰ, ਅਜਿਹੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਜੂਏ ਕਾਰਣ ਨੁਕਸਾਨ ਪਹੁੰਚ ਰਿਹਾ ਹੈ। ਇਹ ਅਧਿਐਨ ਜੂਏ ਅਤੇ ਘਰੇਲੂ ਹਿੰਸਾ, ਖ਼ੁਦਕੁਸ਼ੀ ਤੇ ਵਿੱਤੀ ਤੰਗੀ ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨਾਲ 3 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪ੍ਰਭਾਵਿਤ ਹੋਏ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 27.09.2025 41:36
In this radio program of SBS Punjabi, you will be able to listen to Australia’s national anthem in Punjabi and also understand the meaning of its lyrics. In addition, the show features Australian and international news, as well as updates from both East and West Punjab. In today’s interview segment, we spoke with expert advisor Baldev Singh Mutta, who shared insights on mental health, parenting, a...
ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 27.09.2025 4:43
ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 26.09.2025 4:43
ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਅੱਗ ਦੀ ਚੇਤਾਵਨੀ ਤੋਂ ਬਾਅਦ ਕੁਆਂਟਸ ਜਹਾਜ਼ ਐਕਲੈਂਡ 'ਚ ਸੁਰੱਖਿਅਤ ਲੈਂਡ, ਕੰਮਕਾਜ ਮੁੜ ਨਿਯਮਤ 26.09.2025 4:56
ਆਕਲੈਂਡ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਸਿਡਨੀ ਤੋਂ ਆਇਆ ਕੁਆਂਟਸ ਜਹਾਜ਼ ਅੱਗ ਦੀ ਚੇਤਾਵਨੀ ਤੋਂ ਬਾਅਦ ਸੁਰੱਖਿਅਤ ਲੈਂਡ ਕਰ ਗਿਆ ਅਤੇ ਹਵਾਈ ਅੱਡੇ ‘ਤੇ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਫਾਇਰ ਅਤੇ ਐਮਰਜੈਂਸੀ ਵਿਭਾਗ ਦੀਆਂ 16 ਤੋਂ ਵੱਧ ਫਾਇਰ ਟਰੱਕਾਂ ਅਤੇ ਐਂਬੁਲੈਂਸਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ। ਇਹ ਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ...
ਪੰਜਾਬੀ ਡਾਇਸਪੋਰਾ: ਅਮਰੀਕਾ 'ਚ ਐਚ-1 ਬੀ ਵੀਜ਼ਾ ਦੀ ਫੀਸ ਵਧਣ ਕਾਰਨ ਭਾਰਤੀ ਭਾਈਚਾਰਾ ਹੋ ਰਿਹਾ ਪ੍ਰਭਾਵਿਤ 26.09.2025 7:41
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਅਰਜ਼ੀ ਦੀ ਫ਼ੀਸ ਵਿੱਚ ਭਾਰੀ ਵਾਧਾ ਕੀਤੇ ਜਾਣ ਤੋਂ ਬਾਅਦ ਲਗਭਗ 4,40,000 ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਸ ਵਰਕ ਵੀਜ਼ਾ ਦੀ ਫ਼ੀਸ ਹਾਲ ਹੀ ਵਿੱਚ 1,00,000 ਅਮਰੀਕੀ ਡਾਲਰ ਹੋ ਗਈ ਹੈ ਜੋ ਕਿ ਪਹਿਲਾਂ 2000 ਡਾਲਰ ਤੋਂ 8000 ਡਾਲਰ ਦੇ ਵਿਚਕਾਰ ਹੁੰਦੀ ਸੀ।
ਪੰਜਾਬੀ ਪਰਵਾਸੀ ਜਸਪਾਲ ਸਰਾਏ ਦਾ ਸਟਾਰਟਅੱਪ ਲਿਆਇਆ ਆਸਟ੍ਰੇਲੀਆ ਦਾ ਪਹਿਲਾ AI-ਸਮਾਰਟ ਸੈਟੇਲਾਈਟ 26.09.2025 25:20
ਹਾਂਗ ਕਾਂਗ ਵਿੱਚ ਜੰਮੇ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਦੀ ਕੰਪਨੀ ਨੇ ਆਸਟ੍ਰੇਲੀਆ ਦਾ ਪਹਿਲਾ ਏਆਈ-ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤਾ ਹੈ, ਜੋ ਹੜ੍ਹਾਂ, ਜੰਗਲੀ ਅੱਗ ਅਤੇ ਭਿਆਨਕ ਮੌਸਮੀ ਹਾਲਾਤਾਂ ਦੀ ਭਵਿੱਖਬਾਣੀ ਵਿੱਚ ਸਹਾਇਕ ਹੋਵੇਗਾ। ਸਿਰਫ ਤਿੰਨ ਸਾਲ ਪਹਿਲਾਂ ਸਥਾਪਤ ਕੀਤੀ ਇਸ ਕੰਪਨੀ ਨੂੰ ਹੁਣ ਹੋਰ ਤਿੰਨ ਸੈਟੇਲਾਈਟ ਬਣਾਉਣ ਦਾ ਠੇਕਾ ਵੀ ਮਿਲ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਸ ਸਟਾਰਟਅੱਪ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਪ੍ਰਵਾਸੀ ਕੰਮ ਕਰ ਰਹੇ ਹਨ। ਇਸ ਨਵੇਂ ਸੈਟੇਲਾਈਟ ਦੀ ਖ਼ਾਸੀਅਤ ਅ...
AFL ਦੀ ਟੀਮ ਵੈਸਟਰਨ ਬੁੱਲਡੌਗਸ ਦੇ ਪੰਜਾਬੀ ਮੂਲ ਦੇ ਡਾਇਰੈਕਟਰ ਅਮੀਤ ਬੈਂਸ ਨਾਲ ਖ਼ਾਸ ਗੱਲਬਾਤ 25.09.2025 15:17
2017 ਤੋਂ ਵੈਸਟਰਨ ਬੁੱਲਡੌਗਸ ਨਾਲ ਜੁੜੇ ਅਮੀਤ ਬੈਂਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਧ ਰਹੇ ਭਾਰਤੀ ਭਾਈਚਾਰੇ ਨੂੰ ‘ਫੁਟੀ’ ਨਾਲ ਜੋੜਨ ਲਈ ਕੋਸ਼ਿਸ਼ਾਂ ਜਾਰੀ ਹਨ, ਹਾਲਾਂਕਿ ਇਸ ਖੇਤਰ ਵਿੱਚ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। ਗੱਲਬਾਤ ਦੌਰਾਨ, ਉਹਨਾਂ ਨੇ ਕਬੱਡੀ ਅਤੇ ਫੁਟੀ ਦੇ ਸਮਾਨਤਾਵਾਂ ਅਤੇ ਅੰਤਰਾਂ ਬਾਰੇ ਚਰਚਾ ਕੀਤੀ ਅਤੇ ਇਹ ਵੀ ਦਰਸਾਇਆ ਕਿ ਇੱਕ ਫੁਟੀ ਖਿਡਾਰੀ ਸਾਲਾਨਾ ਕਿੰਨੀ ਮਿਲੀਅਨ ਰਕਮ ਕਮਾ ਸਕਦਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ।
Similar podcasts
Replaio is not a podcast publisher; show names, artwork and audio belong to their authors and are distributed through public RSS feeds.