SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

‘In those days, nobody knew about Australia’: Surinder Kaur Sodhi’s unique migration story - ‘ਉਹਨਾਂ ਦਿਨਾਂ 'ਚ ਆਸਟ੍ਰੇਲੀਆ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀ‘: 1967 ਵਿੱਚ ਆਈ ਸੁਰਿੰਦਰ ਕੌਰ ਸੋਢੀ ਦੀ ਅਨੋਖੀ ਮਾਈਗ੍ਰੇਸ਼ਨ ਕਹਾਣੀ 02.04.2026

In 1967, Surinder Kaur Sodhi migrated from Hoshiarpur, Punjab, to Far North Queensland, at a time when the White Australia Policy was still in place. In this interview, she reflects on her unique one of a kind grand wedding in regional Queensland, her early experiences of arriving in Australia, her husband’s family’s Punjabi roots dating back to 1888, their transition from hawking to sugarcane far...

ਬਾਲੀਵੁੱਡ ਗੱਪਸ਼ੱਪ: ਧੁਰੰਦਰ-2 'ਚ ਸਿਗਰਟ ਪੀਂਦੇ ਹੋਏ ਗੁਰਬਾਣੀ ਉਚਾਰਨ ਕਰਨ ਵਾਲੇ ਇਲਜ਼ਾਮ ਦਾ 'ਆਰ ਮਾਧਵਨ' ਵੱਲੋਂ ਖੰਡਨ 02.04.2026

ਬਹੁ-ਚਰਚਿਤ ਫਿਲਮ ਧੁਰੰਦਰ-2 ਦੇ ਇੱਕ ਸੀਨ ਵਿੱਚ ਅਦਾਕਾਰ ਆਰ ਮਾਧਵਨ 'ਤੇ ਸਿਗਰਟ ਪੀਦੇ ਹੋਏ ਗੁਰਬਾਣੀ ਦੀ ਇੱਕ ਤੁੱਕ ਦਾ ਉਚਾਰਣ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦਾ ਖੰਡਨ ਕਰਦੇ ਹੋਏ ਮਾਧਵਨ ਨੇ ਕਿਹਾ ਕਿ ਉਕਤ ਸੀਨ ਵਿੱਚ ਨਾ ਤਾਂ ਉਨ੍ਹਾਂ ਦੇ ਹੱਥ ਵਿੱਚ ਸਿਗਰਟ ਫੜੀ ਹੋਈ ਹੈ, ਅਤੇ ਨਾ ਹੀ ਕੋਈ ਧੂੰਆਂ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ, ਅਤੇ ਹਰ ਫਿਲਮ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹਨ। ਇਸ...

ਤੇਲ ‘ਤੇ ਐਕਸਾਈਜ਼ ਡਿਊਟੀ 'ਚ ਕਟੌਤੀ: ਰਾਹਤ ਜਾਂ ਮਹਿੰਗਾਈ ਦਾ ਨਵਾਂ ਖਤਰਾ? 01.04.2026

ਸਰਕਾਰ ਤੇਲ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ (fuel excise) ਵਿੱਚ ਵੱਡੀ ਕਟੌਤੀ ਕਰ ਰਹੀ ਹੈ ਜਿਸ ਦਾ ਮਕਸਦ ਆਸਟ੍ਰੇਲੀਆਈ ਲੋਕਾਂ ਨੂੰ ਰਾਹਤ ਦੇਣਾ ਹੈ, ਹਾਲਾਂਕਿ ਇਸ ਕਦਮ ਨਾਲ ਮਹਿੰਗਾਈ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਅਰਥਸ਼ਾਸਤਰੀਆਂ ਵਿੱਚ ਇਹ ਚਿੰਤਾ ਵੀ ਹੈ ਕਿ ਇਸ ਨਾਲ ਮਹਿੰਗਾਈ ਵਿੱਚ ਵਾਧਾ ਅਤੇ ਵਿਆਜ ਦਰਾਂ ‘ਤੇ ਵੀ ਦਬਾਅ ਪੈ ਸਕਦਾ ਹੈ। ਸਰਕਾਰ ਇਸ ਨੂੰ ਜ਼ਰੂਰੀ ਕਦਮ ਮੰਨਦੀ ਹੈ, ਜਦਕਿ ਵਿਰੋਧੀ ਧਿਰ ਇਸ ਦੇ ਆਰਥਿਕ ਪ੍ਰਭਾਵਾਂ ‘ਤੇ ਸਵਾਲ ਉਠਾ ਰਹੀ ਹੈ। ਵਧੇਰੇ ਜਾਣਕਾਰੀ ਲਈ ਸੁਣੋ...

ਪ੍ਰਿੰਸ ਕੰਵਲਜੀਤ ਨਾਲ ਖਾਸ ਇੰਟਰਵਿਊ: ਕਲਾ, ਜਜ਼ਬੇ ਅਤੇ ਨਵੇਂ ਪ੍ਰੋਜੈਕਟਾਂ ‘ਤੇ ਖੁੱਲ੍ਹੀ ਗੱਲਬਾਤ 01.04.2026

ਮਸ਼ਹੂਰ ਪੰਜਾਬੀ ਅਦਾਕਾਰ ਪ੍ਰਿੰਸ ਕੰਵਲਜੀਤ ਨੇ ਐਸਬੀਐਸ ਪੰਜਾਬੀ ਨਾਲ ਕੀਤੀ ਆਪਣੀ ਤਾਜ਼ਾ ਗੱਲਬਾਤ ਵਿੱਚ ਅਦਾਕਾਰੀ ਪ੍ਰਤੀ ਆਪਣੇ ਜਜ਼ਬੇ, ਫ਼ਿਲਮੀ ਯਾਤਰਾ ਅਤੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਦਰਸ਼ਕਾਂ ਨਾਲ ਜੁੜੇ ਕਿਰਦਾਰ ਚੁਣਨਾ ਉਨ੍ਹਾਂ ਦੀ ਪਹਿਲ ਰਹੀ ਹੈ ਅਤੇ 'ਫੈਨਜ਼' ਦਾ ਸਮਰਥਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਨਾਲ ਹੀ, ਉਨ੍ਹਾਂ ਨੇ ਨਵੇਂ ਕਲਾਕਾਰਾਂ ਨੂੰ ਮਿਹਨਤ ਅਤੇ ਸਬਰ ਨਾਲ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੱਤੀ ਹੈ।

ਖ਼ਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਸੰਬੋਧਨ, ਮੱਧ-ਪੂਰਬੀ ਤਣਾਅ ਦੇ ਪ੍ਰਭਾਵਾਂ ‘ਤੇ ਸਰਕਾਰ ਦੇ ਕਦਮਾਂ ਦਾ ਐਲਾਨ 01.04.2026

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਅੱਜ ਸ਼ਾਮ ਰਾਸ਼ਟਰ ਨੂੰ ਸੰਬੋਧਨ ਕੀਤਾ, ਜਿਸ ਵਿੱਚ ਮੱਧ-ਪੂਰਬੀ ਸੰਘਰਸ਼ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਸਾਂਝੀ ਕੀਤੀ। ਇਸ ਦੇ ਨਾਲ ਹੀ ਪੈਟਰੋਲ ਕੀਮਤਾਂ, ਛੋਟੇ ਕਾਰੋਬਾਰਾਂ ਲਈ ਰਾਹਤ ਅਤੇ ਮਾਨਸਿਕ ਸਿਹਤ ਸੇਵਾਵਾਂ ਬਾਰੇ ਵੀ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ, ਇਹ ਪੌਡਕਾਸਟ…

Devo Singh's 1964 journey to Australia: A Far North Queensland migration story of courage and opportunity - ‘ਗੰਨੇ ਦੇ ਖੇਤ ਵੇਖ ਕੇ ਲੱਗਿਆ ਜਿਵੇਂ ਪੰਜਾਬ ਹੀ ਹਾਂ': 1964 'ਚ ਆਸਟ੍ਰੇਲੀਆ ਆਈ ਦੇਵੋ ਸਿੰਘ ਦੀ ਦਿਲ ਟੁੰਬਵੀ ਕਹਾਣੀ 01.04.2026

In this episode of Punjabi Pioneers, we hear Devo Singh’s journey from a small village in Nawanshahr, in India’s northern state of Punjab, to Australia in 1964. Devo recalls seeing a plane and telephones for the first time, navigating strict household expectations, and making sure her three daughters received the education she never had. Arriving in Cairns, the sugarcane farmland reminded her of P...

ਪੰਜ ਦਹਾਕਿਆਂ ਬਾਅਦ ਚੰਦਰਮਾ ਵੱਲ ਮਨੁੱਖੀ ਉਡਾਣ, ਆਸਟ੍ਰੇਲੀਆ ਵੀ ਅਹਿਮ ਭੂਮਿਕਾ ਵਿੱਚ 01.04.2026

ਨਾਸਾ ਦੇ ਆਰਟੇਮਿਸ-2 ਮਿਸ਼ਨ ਤਹਿਤ 1 ਅਪ੍ਰੈਲ ਨੂੰ ਚਾਰ ਅੰਤਰਿਕਸ਼ ਯਾਤਰੀਆਂ ਦੀ ਟੀਮ ਚੰਦਰਮਾ ਵੱਲ ਰਵਾਨਾ ਹੋ ਰਹੀ ਹੈ, ਜੋ ਲਗਭਗ 10 ਦਿਨਾਂ ਦੇ ਮਿਸ਼ਨ ਦੌਰਾਨ ਚੰਦਰਮਾ ਦੇ ਚੱਕਰ ਲਗਾ ਕੇ ਧਰਤੀ ‘ਤੇ ਵਾਪਸੀ ਕਰੇਗੀ। 1970 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਮਨੁੱਖੀ ਚੰਦਰ ਯਾਤਰਾ ਹੋਵੇਗੀ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦੀਆਂ ਵਿਗਿਆਨਕ ਸੰਸਥਾਵਾਂ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜੋ ਟਰੈਕਿੰਗ ਅਤੇ ਸੰਚਾਰ ਸਹਾਇਤਾ ਪ੍ਰਦਾਨ ਕਰਨਗੀਆਂ।

ਪਾਕਿਸਤਾਨ ਡਾਇਰੀ: ਸਮਾਰਟ ਲੌਕਡਾਊਨ ‘ਤੇ ਸਹਿਮਤੀ ਨਾ ਬਣੀ, ਸੰਘੀ ਸਰਕਾਰ ਨੇ ਫੈਸਲਾ ਟਾਲਿਆ 01.04.2026

ਮੱਧ-ਪੂਰਬ ਵਿੱਚ ਵਧ ਰਹੇ ਤਣਾਅ ਅਤੇ ਸੰਭਾਵਿਤ ਤੇਲ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਪਾਕਿਸਤਾਨ ਦੀ ਸੰਘੀ ਸਰਕਾਰ ਨੇ ‘ਸਮਾਰਟ ਲੌਕਡਾਊਨ’ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਮਾਮਲੇ ‘ਤੇ ਸੂਬਿਆਂ ਨਾਲ ਸਹਿਮਤੀ ਨਹੀਂ ਬਣ ਸਕੀ। ਸੂਬਾਈ ਸਰਕਾਰਾਂ ਨੇ ਆਰਥਿਕ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜਤਾਈ ਅਤੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਫੈਡਰਲ ਸਰਕਾਰ ਨੇ ਫਿਲਹਾਲ ਇਹ ਕਦਮ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Middle East or West Asia: What is the right term and why? - ‘ਮਿਡਲ ਈਸਟ’ ਜਾਂ ‘ਵੈਸਟ ਏਸ਼ੀਆ’: ਕੀ ਹੈ ਅਸਲ ਮਤਲਬ? ਅਰਥਸ਼ਾਸਤਰੀ ਤੋਂ ਜਾਣੋ ਵਿਸਥਾਰ ਨਾਲ 31.03.2026

Rising tensions between Iran, Israel, and the United States in the Middle East have not only heightened security concerns but are also beginning to impact the global economy. Amid this, a debate has also emerged, should this region be called the ‘Middle East’ or ‘West Asia’? We spoke with an Indian economist Anil Sharma, who explained, in simple terms, the meanings behind both terms ‘Middle East’...

Punjabi Pioneers: Tracing Punjabi journeys in Far North Queensland - ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪਰਵਾਸ: ਫਾਰ ਨਾਰਥ ਕੁਈਨਜ਼ਲੈਂਡ ਦੀਆਂ ਅਣਸੁਣੀਆਂ ਕਹਾਣੀਆਂ 31.03.2026

Punjabi Pioneers is an SBS Punjabi podcast series uncovering the untold stories of Australia’s earliest Punjabi settlers. The first season of the podcast series brings to light the voices of Punjabi women from early Sikh families in Far North Queensland, whose courage and contributions helped shape Punjabi life in Australia. - SBS Punjabi ਦੀ ਇਸ ਪੌਡਕਾਸਟ ਸੀਰੀਜ਼ ਰਾਹੀਂ ਅਸੀਂ ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੀ...

ਖ਼ਬਰਨਾਮਾ: ਮੱਧ-ਪੂਰਬ ਤੋਂ 10,000 ਤੋਂ ਵੱਧ ਆਸਟ੍ਰੇਲੀਆਈ ਵਤਨ ਵਾਪਸ ਪਹੁੰਚੇ, ਕਾਰਡ ਸਰਚਾਰਜ ਹੋਣਗੇ ਖਤਮ 31.03.2026

ਮੱਧ ਪੂਰਬ ਤੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਹੋਰ ਜਹਾਜ਼ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚੋਂ 10,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਓਧਰ, ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਲੈਣ-ਦੇਣ 'ਤੇ ਲੱਗਣ ਵਾਲੀਆਂ ਵਾਧੂ ਚਾਰਜ ਫੀਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿਆਪੀ ਫੈਸਲਾ ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹੋਰ ਖ਼ਬਰਾਂ...

ਪੰਜਾਬੀ ਡਾਇਰੀ : ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ 31.03.2026

ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਹੈ, ਜਿਸ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕਿ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਲਈ 1500 ਰੁਪਏ ਹੋਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਲਗਭਗ...

ਗੈਰ-ਮਨਜ਼ੂਰਸ਼ੁਦਾ ਪੇਪਟਾਇਡਸ ਦੀ ਵਰਤੋਂ ਵਿੱਚ ਵਾਧਾ: ਜਦੋਂ ਸੋਸ਼ਲ ਮੀਡੀਆ ਡਾਕਟਰ ਦੀ ਥਾਂ ਲੈ ਲੈਂਦਾ ਹੈ, ਤਾਂ ਇਸਦਾ ਕੀ ਪ੍ਰਭਾਵ ਪੈਂਦਾ ਹੈ? 30.03.2026

ਪਹਿਲਾਂ ਬਾਡੀਬਿਲਡਿੰਗ ਅਤੇ ਖੇਡਾਂ ਦੇ ਘੁਟਾਲਿਆਂ ਤੱਕ ਸੀਮਿਤ ਰਹੀ ਪੇਪਟਾਈਡਸ ਦੀ ਵਰਤੋਂ ਹੁਣ ਆਮ ਲੋਕਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਚਮੜੀ ਨੂੰ ਕੱਸਣ, ਬੁਢਾਪੇ ਦੇ ਅਸਰ ਘਟਾਉਣ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਲਈ ਲੋਕ ਇਨ੍ਹਾਂ ਮਿਸ਼ਰਣਾਂ ਅਤੇ ਟੀਕਿਆਂ ਵੱਲ ਵੱਧ ਰਹੇ ਹਨ। ਔਨਲਾਈਨ ਗਰੁੱਪਾਂ, ਸੋਸ਼ਲ ਮੀਡੀਆ ਇੰਫਲੂਐਂਸਰਾਂ ਅਤੇ AI ਪਲੇਟਫਾਰਮਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨਾ ਇਸ ਰੁਝਾਨ ਨੂੰ ਹੋਰ ਤੇਜ਼ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਹ ਪ੍ਰਵਿਰਤੀ ਸੁਰੱਖਿਅ...

ਖ਼ਬਰਨਾਮਾ : ਵਿਕਟੋਰੀਆ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਭਗੌੜੇ 'ਡੇਜ਼ੀ ਫਰੀਮੈਨ' ਦੀ ਮੌਤ 30.03.2026

ਵਿਕਟੋਰੀਆ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਕਥਿਤ ਦੋਸ਼ੀ ਅਤੇ ਲੰਮੇ ਸਮੇਂ ਤੋਂ ਭਗੌੜੇ ਡੇਜ਼ੀ ਫਰੀਮੈਨ ਨਾਲ ਜੁੜਿਆ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਰਾਜ ਦੇ ਨੌਰਥਈਸਟ ਖੇਤਰ ਵਿੱਚ ਇੱਕ ਪ੍ਰਾਪਰਟੀ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੀ ਪੁਸ਼ਟੀ ਅਟਾਰਨੀ ਜਨਰਲ ਸੋਨਯਾ ਕਿਲਕੇਨੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰੀਮੈਨ ਉੱਤੇ ਛੇ ਮਹੀਨੇ ਪਹਿਲਾਂ ਪੋਰੇਪੁੰਕਾਹ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹਨ, ਜਿਸ ਤੋਂ ਬਾਅਦ ਉਹ...

Meet popular Pakistani television artist and comedian Wajid Khan - ਪਾਕਿਸਤਾਨੀ ਟੈਲੀਵਿਜ਼ਨ ਕਲਾਕਾਰ ਅਤੇ ਕਾਮੇਡੀਅਨ ਵਾਜਿਦ ਖਾਨ ਨਾਲ ਖ਼ਾਸ ਗੱਲਬਾਤ 30.03.2026

Pakistani Punjabi television artist and comedian Wajid Khan talks about his personal life and his passion for acting in a candid interview with our Lahore-based correspondent Masood Mallhi. - ਪਾਕਿਸਤਾਨੀ ਪੰਜਾਬੀ ਕਲਾਕਾਰ ਵਾਜਿਦ ਖਾਨ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੇ ਸ਼ੁਰੂਆਤੀ ਦਿਨਾਂ, ਸੰਘਰਸ਼ਾਂ ਅਤੇ ਅਦਾਕਾਰੀ ਪ੍ਰਤੀ ਆਪਣੇ ਜਨੂੰਨ ਬਾਰੇ ਖੁਲ੍ਹ ਕੇ ਚਰਚਾ ਕੀਤੀ। ਲਾਹੌਰ-ਅਧਾਰਤ ਪੱਤਰਕਾਰ ਮਸੂਦ ਮੱਲ੍ਹੀ ਨਾਲ ਕੀਤੇ ਇਸ ਇੰਟਰਵਿ...

ਬੱਚਿਆਂ ਦੀ ਮਾਨਸਿਕ ਸਿਹਤ ਨੁਕਸਾਨ ਮਾਮਲੇ ‘ਚ Meta ਅਤੇ YouTube ਦੋਸ਼ੀ ਕਰਾਰ 29.03.2026

ਅਮਰੀਕਾ ਵਿੱਚ ਇੱਕ Jury ਨੇ Meta ਅਤੇ YouTube ਨੂੰ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਜ਼ਿੰਮੇਵਾਰ ਕਰਾਰ ਦਿੱਤਾ ਹੈ। ਨਿਊ ਮੈਕਸਿਕੋ ਅਤੇ ਕੈਲਿਫੋਰਨੀਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਹਜ਼ਾਰਾਂ ਉਲੰਘਣਾਂ ਸਾਹਮਣੇ ਆਈਆਂ ਹਨ। ਹਾਲਾਂਕਿ ਨੁਕਸਾਨ ਦੀ ਭਰਪਾਈ ਦੀ ਰਕਮ ਵੱਡੀ ਮੰਨੀ ਜਾ ਰਹੀ ਹੈ, ਪਰ ਇਹ ਵਿਸ਼ਵ ਦੀਆਂ ਸਭ ਤੋਂ ਕੀਮਤੀ ਟੈਕ ਕੰਪਨੀਆਂ ਲਈ ਅਜੇ ਵੀ ਅਜੇ ਵੀ ਛੋਟੀ ਮੰਨੀ ਜਾ ਰਹੀ ਹੈ। ਕੰਪਨੀਆਂ ਵੱਲੋਂ ਇਸ ਫੈਸਲੇ ਖ਼ਿਲਾਫ਼ ਅਪੀਲ ਦੀ ਸੰਭਾਵਨਾ ਵੀ ਜ਼ਾਹਿਰ ਕ...

ਖ਼ਬਰਾਂ ਫਟਾਫੱਟ: ਆਸਟ੍ਰੇਲੀਆ, ਦੁਨੀਆ ਅਤੇ ਭਾਰਤ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ, ਜਾਣੋ ਕੁਝ ਹੀ ਮਿੰਟਾਂ 'ਚ 27.03.2026

ਫੈਡਰਲ ਪਾਰਲੀਮੈਂਟ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਗਾਹਕਾਂ ਤੋਂ ਪੈਟਰੋਲ ਦੀਆਂ ਨਾਜਾਇਜ਼ ਕੀਮਤਾਂ ਵਸੂਲਣ ਵਾਲੇ ਪੈਟਰੋਲ ਸਟੇਸ਼ਨਾਂ ਅਤੇ ਸਪਲਾਇਰਾਂ 'ਤੇ ਹੁਣ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਮੱਧ ਪੂਰਬ ਵਿੱਚ ਜੰਗ ਛਿੜਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਪਰ ਹੁਣ ਜਿਹੜੇ ਸਟੇਸ਼ਨ ਬਿਨ੍ਹਾ ਵਜ੍ਹਾ ਤੇਲ ਦੀਆਂ ਕੀਮਤਾਂ ਵਧਾਉਣਗੇ, ਉਨ੍ਹਾਂ ਨੂੰ 100 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਆਸਟ੍ਰੇਲੀਅਨ, ਕੌ...

ਖ਼ਬਰਨਾਮਾ: ਈਂਧਨ ਦੀ ਕਮੀ ਦੇ ਚਲਦੇ ਆਸਟ੍ਰੇਲੀਆਈ ਸਰਕਾਰ ਨੇ ਕੀਤੇ ਨਵੇਂ ਸਪਲਾਈ ਸੌਦੇ 27.03.2026

ਆਸਟ੍ਰੇਲੀਆ ਵਿੱਚ ਈਂਧਨ ਦੀ ਕਮੀ ਦੇ ਆਰਥਿਕ ਪ੍ਰਭਾਵਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵੱਲੋਂ ਸਪਲਾਈ ਨੂੰ ਸਥਿਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਚੀਨ ਸਮੇਤ ਹੋਰ ਦੇਸ਼ਾਂ ਤੋਂ ਈਂਧਨ ਦੇ ਟੈਂਕਰ ਮੰਗਵਾਏ ਗਏ ਹਨ। ਨਾਲ ਹੀ, ਰਾਸ਼ਟਰੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਨਵੇਂ ਨਿਯੁਕਤ ਕੋਆਰਡੀਨੇਟਰ ਨਾਲ ਮਿਲਕੇ ਸੰਕਟ ਨਾਲ ਨਜਿੱਠਣ ਲਈ ਹੋਰ ਰਣਨੀਤੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸ...

ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਦਾ ਵਿਸਤਾਰ ਕੀਤਾ ਜਾ ਰਿਹਾ ਹੈ 27.03.2026

ਵਿਕਟੋਰੀਆ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਪੜਾਈ ਜਾ ਰਹੀ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਹੁਣ ਹੋਰ ਜਿਆਦਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 18 ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣਗੇ ਜੋ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਵਿੱਚ ਮਦਦ ਕਰਨਗੇ। ਚਾਰ ਸਾਲਾ ਸਕਾਲਰਸ਼ਿਪ ਪ੍ਰੋਗਰਾਮ ਰਾਹੀਂ ਹੋਰ ਅਧਿਆਪਕਾਂ ਨੂੰ ਵੀ ਭਾਸ਼ਾ ਸਿੱਖਿਆ ਵੱਲ ਪ੍ਰੇਰਤ ਕਰ ਕੇ ਕਾਰਜਬਲ ਮਜ਼ਬੂਤ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ 27.03.2026

ਨਿਊਜ਼ੀਲੈਂਡ ਦੇ ਟਾਕਾਨੀਨੀ ਚੋਣ ਹਲਕੇ ਵਿੱਚ ਇਸ ਵਾਰ ਚੋਣਾਂ ਦਾ ਦੰਗਲ ਰੋਚਕ ਬਣਦਾ ਦਿਖਾਈ ਦੇ ਰਿਹਾ ਹੈ, ਜਿੱਥੇ ਲੇਬਰ ਪਾਰਟੀ ਨੇ ਦੱਖਣੀ ਆਕਲੈਂਡ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਖੜਕ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਚੰਡੀਗੜ੍ਹ ਨਾਲ ਸੰਬੰਧਤ ਖੜਕ ਸਿੰਘ ਮੌਜੂਦਾ ਸੰਸਦ ਮੈਂਬਰ ਲਈ ਸਖ਼ਤ ਚੁਣੌਤੀ ਪੈਦਾ ਕਰ ਸਕਦੇ ਹਨ। ਜੇ ਉਹ ਜਿੱਤ ਦਰਜ ਕਰਦੇ ਹਨ, ਤਾਂ ਉਹ ਕੰਵਲਜੀਤ ਬਖਸ਼ੀ ਤੋਂ ਬਾਅਦ ਨਿਊਜ਼ੀਲੈਂਡ ਸੰਸਦ ਵਿੱਚ ਦੂਜੇ ਪੂਰਨ ਸਿੱਖ ਸਰੂਪ ਵਾਲੇ ਮੈਂਬਰ ਬਣ ਸਕਦੇ ਹਨ। ਇਸ ਦੇ ਸਮੇਤ ਹੋਰ...

Singh takes Queensland Police to court over alleged misconduct - ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ 26.03.2026

An Indian-origin Uber driver won a case against Queensland Police in Magistrates Court, after claims of indecent behaviour against him were found baseless. He is now suing the police department in the Federal Court for allegedly racially attacking him and his community. - ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ...

ਖ਼ਬਰਨਾਮਾ: ਵਿਆਜ ਦਰਾਂ ‘ਚ ਹੋਰ ਵਾਧੇ ਦੀ ਸੰਭਾਵਨਾ, ਮੱਧ ਪੂਰਬੀ ਤਣਾਅ ਕਾਰਨ ਮਹਿੰਗਾਈ ‘ਤੇ ਦਬਾਅ 26.03.2026

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਫਿਊਲ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵੱਧ ਸਕਦੀਆਂ ਹਨ, ਜਿਸ ਨਾਲ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਬਣਦੀ ਹੈ। ਬੈਂਕ ਦੇ ਅਧਿਕਾਰੀ ਕ੍ਰਿਸਟੋਫਰ ਕੇਂਟ ਨੇ ਕਿਹਾ ਕਿ ਮਹਿੰਗਾਈ ਦੀਆਂ ਉਮੀਦਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ਦੀ ਆਰਥਿਕ ਸਥਿਤੀ ਪਹਿਲਾਂ ਹੀ ਦਬਾਅ ਹੇਠ ਸੀ। ਇਸਦੇ ਨਾਲ ਹੀ, ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਅਜੇ ਵੀ ਆਰਬੀਏ ਦੇ ਨਿਰਧ...

ਵਿਕਟੋਰੀਆ ਅਤੇ ਤਸਮਾਨੀਆ ਵਿੱਚ ਅਧਿਆਪਕਾਂ ਨੇ ਕੀਤੀ ਹੜਤਾਲ, ਤਨਖਾਹ ਅਤੇ ਹਾਲਾਤਾਂ ਨੂੰ ਲੈ ਕੇ ਤਣਾਅ ਵਧਿਆ 26.03.2026

ਵਿਕਟੋਰੀਆ ਵਿੱਚ 13 ਸਾਲਾਂ ਬਾਅਦ ਪਹਿਲੀ ਵਾਰ ਹਜ਼ਾਰਾਂ ਅਧਿਆਪਕਾਂ ਅਤੇ ਸਿੱਖਿਆ ਕਰਮਚਾਰੀਆਂ ਨੇ ਤਨਖਾਹ ਵਾਧੇ ਅਤੇ ਕੰਮਕਾਜੀ ਹਾਲਾਤਾਂ ਵਿੱਚ ਸੁਧਾਰ ਦੀ ਮੰਗ ਕਰਦੇ ਹੋਏ 24 ਘੰਟਿਆਂ ਦੀ ਹੜਤਾਲ ਕੀਤੀ, ਜਿਸ ਨਾਲ ਸੈਂਕੜੇ ਸਕੂਲ ਪ੍ਰਭਾਵਿਤ ਹੋਏ। ਇਸਦੇ ਨਾਲ ਹੀ ਤਸਮਾਨੀਆ ਵਿੱਚ ਵੀ ਅਧਿਆਪਕਾਂ ਨੇ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰਦਿਆਂ ਹੜਤਾਲਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ ਖੇਤਰ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਹੈ।

ਬਾਲੀਵੁੱਡ ਗੱਪਸ਼ੱਪ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਮਿਲੀ ਗੈਂਗਸਟਰਾਂ ਵੱਲੋਂ ਧਮਕੀ 26.03.2026

ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਗੈਂਗਸਟਰ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੁਣਿਆ ਜਾ ਸਕਦਾ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਜੇ ਕਰ ਗਿੱਪੀ ਨੇ ਗੈਂਗਸਟਰਾਂ ਦੀ ਗੱਲ ਨਾ ਮੰਨੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ.........

ਮੈਲਬਰਨ ਵਿੱਚ ਪੰਜਾਬੀ ਮੂਲ ਦੇ ਪ੍ਰੀਤ ਸਿੰਘ ਨੇ ਮੇਅਰ ਬਣ ਕੇ ਵਧਾਇਆ ਭਾਈਚਾਰੇ ਦਾ ਮਾਣ 25.03.2026

ਪੰਜਾਬ ਦੇ ਪਿੰਡ ਬਡਰੁੱਖਾਂ (ਸੰਗਰੂਰ) ਦੇ ਜੰਮਪਲ ਅਤੇ ਪਿਛਲ਼ੇ ਕਰੀਬ 20 ਸਾਲਾਂ ਤੋਂ ਮੈਲਬਰਨ ਰਹਿੰਦੇ ਪ੍ਰੀਤ ਸਿੰਘ ਨੂੰ ਵਿੰਧਮ ਸਿਟੀ ਕੌਂਸਿਲ ਦਾ ਮੇਅਰ ਚੁਣਿਆ ਗਿਆ ਹੈ। ਪ੍ਰੀਤ ਸਿੰਘ, ਮੈਲਬਰਨ ਸ਼ਹਿਰ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਟਰਗਨੀਨਾ ਇਲਾਕੇ ਦੇ ਵਸਨੀਕ ਹਨ ਉਹ ਵਿੰਧਮ ਵੇਲ ਸਿਟੀ ਕੌਂਸਿਲ ਅਧੀਨ ਪੈਂਦੇ ਬੇਮਿਨ ਵਾਰਡ ਤੋਂ ਸਾਲ 2024 ਦੀਆਂ ਕੌਂਸਿਲ ਚੋਣਾਂ ਜਿੱਤੇ ਸਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਮੁੱਢਲੀਆਂ ਸਹੂਲ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.