SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਬਾਲੀਵੁੱਡ ਗੱਪਸ਼ੱਪ: ਏਆਈ ਨਾਲ ਬਣੀ ਭਾਰਤੀ ਫਿਲਮ ਨੇ ਵਿਸ਼ਵ ਪੱਧਰ ‘ਤੇ ਰਚਿਆ ਇਤਿਹਾਸ 09.04.2026

‘ਕਲਯੁਗ ਰਾਈਜ਼ਿੰਗ: ਦ ਬਿਗਿਨਿੰਗ’ ਇੱਕ ਨਵੀਂ ਸੋਚ ਵਾਲੀ ਭਾਰਤੀ ਏਆਈ ਸ਼ੋਰਟ ਫਿਲਮ ਹੈ, ਜਿਸਨੇ ਗਲੋਬਲ Higgsfield ‘Make Your Action’ ਮੁਕਾਬਲੇ ਵਿੱਚ ਟੌਪ 10 ਵਿੱਚ ਜਗ੍ਹਾ ਬਣਾਕੇ ਇਤਿਹਾਸ ਰਚ ਦਿੱਤਾ ਹੈ। ਪ੍ਰਤਯਾ ਸਾਹਾ ਦੇ ਨਿਰਦੇਸ਼ਨ ਹੇਠ ਅਤੇ ਏਆਈ ਆਰਟਿਸਟ ਅੰਕੁਸ਼ ਦੇਵਾ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਵਿੱਚ Higgsfield AI ਵਰਗੇ ਟੂਲਜ਼ ਦੀ ਮਦਦ ਨਾਲ ਉੱਚ-ਗੁਣਵੱਤਾ ਵਾਲੇ ਸਿਨੇਮੈਟਿਕ ਵਿਜ਼ੁਅਲ ਤਿਆਰ ਕੀਤੇ ਗਏ ਹਨ, ਜੋ ਏਆਈ-ਚਲਿਤ ਕਹਾਣੀਬੰਦੀ ਦੇ ਨਵੇਂ ਮਿਆਰ ਸੈੱਟ ਕਰਦੇ ਹਨ। ਫ਼ਿਲਮੀ...

ਆਸਟ੍ਰੇਲੀਅਨ ਸਿੱਖ ਖੇਡਾਂ 2026: ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ਨੇ ਦਿੱਤਾ ਪ੍ਰੇਰਣਾਦਾਇਕ ਸੁਨੇਹਾ 09.04.2026

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਨਿਊਜ਼ੀਲੈਂਡ ਦੀ ਪਹਿਲੀ ਪੰਜਾਬੀ ਸਿੱਖ ਮਹਿਲਾ ਹਾਕੀ ਟੀਮ ‘ਅਕਾਲ ਸਟਿਕਸ’ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਟੀਮ ਦੀ ਆਗੂ ਜੈਸਮੀਨ ਸਹੋਤਾ ਨੇ ਕਿਹਾ ਕਿ ਸਾਡੀਆਂ ਕੁੜੀਆਂ ਵਿੱਚ ਕਾਬਲਿਅਤ ਦੀ ਕੋਈ ਘਾਟ ਨਹੀਂ ਹੈ, ਲੋੜ ਹੈ ਇਸਨੂੰ ਖੇਡਾਂ ਵਿੱਚ ਸਹੀ ਦਿਸ਼ਾ ਦੇਣ ਦੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਉਹਨਾਂ ਔਰਤਾਂ ਨੂੰ ਮੁੜ ਮੈਦਾਨ ਵਿੱਚ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਕੀ ਖੇਡੀ ਹੈ। ਟੀਮ ਦੇ ਖਿਡਾਰੀਆਂ...

ਤੇਲ ਸੰਕਟ ਦੇ ਦਰਮਿਆਨ ਸਰਕਾਰ ਦੇ ਫੈਸਲੇ: ਕਿਸੇ ਲਈ ਸਹੂਲਤ, ਕਿਸੇ ਲਈ ਸਮੱਸਿਆ 08.04.2026

ਮਿਡਲ ਈਸਟ ਸੰਕਟ ਕਾਰਨ ਵਿਸ਼ਵ ਪੱਧਰ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਦਰਮਿਆਨ ਵਿਕਟੋਰੀਆ ਸਰਕਾਰ ਦੀ ਮੁਫ਼ਤ ਪਬਲਿਕ ਟਰਾਂਸਪੋਰਟ ਸਕੀਮ ਰਾਈਡਸ਼ੇਅਰ ਡਰਾਈਵਰਾਂ ਲਈ ਨਵੀਂ ਚੁਣੌਤੀ ਬਣ ਰਹੀ ਹੈ। ਭਾਵੇਂ ਫੈਡਰਲ ਸਰਕਾਰ ਨੇ ਆਬਕਾਰੀ ਕਰ ਅੱਧਾ ਕਰਕੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਖੇਤਰ ਨਾਲ ਜੁੜੇ ਡਰਾਈਵਰ ਇਸਨੂੰ ਨਾਕਾਫੀ ਮੰਨ ਰਹੇ ਹਨ ਅਤੇ ਆਪਣੇ ਰੁਜ਼ਗਾਰ ’ਤੇ ਪੈ ਰਹੇ ਅਸਰ ਨੂੰ ਲੈ ਕੇ ਚਿੰਤਿਤ ਹਨ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

38th Australian Sikh Games in Melbourne draw record crowds amid calls for improved planning - ਮੈਲਬਰਨ ਵਿੱਚ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ: ਖੇਡਾਂ ਤੋਂ ਬਾਅਦ ਦਾ ਵਿਸ਼ਲੇਸ਼ਣ 08.04.2026

The 38th Australian Sikh Games in Melbourne drew more than 9,000 athletes across over 550 teams, showcasing the event’s growing scale. While the volunteer-run, three-day event was praised for its community spirit, cultural pride, and new inclusive initiatives, concerns over scattered venue layouts, limited food access and parking issues highlighted some logistical challenges. The games are set to...

ਖ਼ਬਰਨਾਮਾ: ਅਮਰੀਕਾ-ਇਰਾਨ ਤਣਾਅ ਵਿਚਕਾਰ ਦੋ ਹਫ਼ਤਿਆਂ ਦਾ ਜੰਗ-ਵਿਰਾਮ, ਟਰੰਪ ਦੀ ਚੇਤਾਵਨੀ ‘ਤੇ ਵੈਟੀਕਨ ਦੀ ਤਿੱਖੀ ਪ੍ਰਤੀਕਿਰਿਆ 08.04.2026

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਰਾਨ ‘ਤੇ ਹਮਲੇ ਰੋਕਣ ਲਈ ਦੋ ਹਫ਼ਤਿਆਂ ਦੇ ਜੰਗ-ਵਿਰਾਮ ਦਾ ਐਲਾਨ ਕੀਤਾ ਗਿਆ ਹੈ। ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਇਸ ਦੌਰਾਨ ਇਰਾਨ ਵੀ ਵਾਰਤਾਂ ਲਈ ਤਿਆਰ ਹੋ ਗਿਆ ਹੈ, ਜਦਕਿ ਟਰੰਪ ਦੀਆਂ ਧਮਕੀਆਂ ‘ਤੇ ਪੋਪ ਲਿਓ 14 ਨੇ ਸਖਤ ਆਲੋਚਨਾ ਕੀਤੀ ਹੈ। ਉੱਥੇ ਹੀ ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੇਵਾਵਾਂ ਅਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਨਾਲ ਜੁੜੀਆਂ ਮਹੱਤਵਪੂਰਨ ਖਬਰਾਂ ਵੀ ਸਾਹਮਣੇ ਆਈਆਂ ਹਨ। ਖਬ...

ਪਾਕਿਸਤਾਨ ਡਾਇਰੀ: ਮਿਡਲ ਈਸਟ ਸੰਕਟ ਕਾਰਨ 378 ਰੁਪਏ ਪ੍ਰਤੀ ਲੀਟਰ ਹੋਇਆ ਪੈਟਰੋਲ 08.04.2026

ਈਰਾਨ ਜੰਗ ਦੇ ਚੱਲਦਿਆਂ ਤੇਲ ਦੇ ਵਿਗੜੇ ਮਾਮਲਿਆਂ ਕਾਰਨ ਪਾਕਿਸਤਾਨ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਚੌਥੀ ਵਾਰ ਵੱਡਾ ਵਾਧਾ ਕਰ ਦਿੱਤਾ ਹੈ। ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲੀਟਰ 138 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੀਮਤ ਵੱਧ ਕੇ 458 ਰੁਪਏ ਪ੍ਰਤੀ ਲੀਟਰ ਹੋ ਗਈ ਪਰ ਇਸ ਵਾਧੇ ਮਗਰੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੈਟਰੋਲ ਵਿੱਚ ਅਗਲੇ ਇੱਕ ਮਹੀਨੇ ਲਈ ਪ੍ਰਤੀ ਲੀਟਰ 80 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਇਹ ਕੀਮਤ ਹੁਣ 378 ਰੁਪਏ ਪ੍ਰਤੀ ਲੀਟਰ ਹੋ...

ਆਸਟ੍ਰੇਲੀਅਨ ਸਿੱਖ ਖੇਡਾਂ 'ਚ ਛਾਇਆ ਪਰਿਵਾਰ: ਮਾਤਾ-ਪਿਤਾ, ਪੁੱਤ ਅਤੇ ਧੀ ਨੇ ਕੀਤਾ ਹਾਕੀ 'ਚ ਕਮਾਲ 08.04.2026

ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਐਸ ਬੀ ਐਸ ਪੰਜਾਬੀ ਨੇ ਇੱਕ ਅਜਿਹੇ ਪਰਿਵਾਰ ਨਾਲ ਗੱਲਬਾਤ ਕੀਤੀ, ਜਿਸਦੇ ਸਾਰੇ ਮੈਂਬਰ ਹਾਕੀ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਉਨ੍ਹਾਂ ਨੇ ਕਈ ਮੈਡਲ ਆਪਣੇ ਨਾਮ ਕੀਤੇ ਹਨ। ਗੁਰਸ਼ਰਨ ਸਿੰਘ ਦਾ ਪਰਿਵਾਰ ਕ੍ਰੇਗੀਬਰਨ ਫਾਲਕਨ ਕਲੱਬ ਲਈ ਵੱਖ-ਵੱਖ ਡਿਵੀਜ਼ਨਾਂ ਵਿੱਚ ਖੇਡਦਾ ਹੈ। ਪਤਨੀ ਅਮਨ ਕੌਰ ਦੀ ਟੀਮ ਨੇ ਬ੍ਰਾਂਜ਼, ਬੇਟੀ ਸੁਖਮਨ ਦੀ ਟੀਮ ਨੇ ਸਿਲਵਰ ਅਤੇ ਬੇਟੇ ਅਬੈ ਦੀ ਟੀਮ ਨੇ ਗੋਲਡ ਮੈਡਲ ਜਿੱਤੇ ਹਨ। ਗੁਰਸ਼ਰਨ ਸਿੰਘ ਦੱਸਦੇ ਹਨ ਕਿ ਖੇਡਾ...

ATO holds $19 billion in unclaimed super: Know how to claim your share - ATO ਕੋਲ ਹੈ $19 ਬਿਲੀਅਨ ਦਾ ਲਾਵਾਰਿਸ ਸੁਪਰ: ਕੀ ਇਸ ਵਿੱਚ ਤੁਹਾਡਾ ਵੀ ਹਿੱਸਾ ਹੈ? 07.04.2026

The Australian Taxation Office has revealed that more than seven million people are losing money every day due to lost or unclaimed superannuation accounts. The tax authority is urging individuals to check their super, as the latest data shows that $19 billion remains unclaimed across more than seven million accounts. But what exactly is unclaimed super, and how can you claim yours? Listen to SBS...

'I am happy to be included': 38th Sikh Games hit big on inclusivity with the introduction of 'All Ability Sports' - 'ਮੈਨੂੰ ਖੁਸ਼ੀ ਹੈ ਕਿ ਮੈਨੂੰ ਵੀ ਸ਼ਾਮਿਲ ਕੀਤਾ ਗਿਆ': 38ਵੀਆਂ ਸਿੱਖ ਖੇਡਾਂ ਵਿੱਚ ‘All Ability Sports’ ਦੀ ਸ਼ੁਰੂਆਤ, ਖਾਸ ਲੋੜਾਂ ਵਾਲੇ ਬੱਚਿਆਂ ਦੀ ਭਾਗੀਦਾਰੀ ਵੱਲ 07.04.2026

The 38th Australian Sikh Games scored big with the introduction of an ‘All Ability Sports’ category. The newly introduced game at one of the biggest sporting events in the Southern Hemisphere brought together children of different age groups with physical or mental disabilities to play soccer. Despite limited participation, the organisers believe that this step would break many barriers for differ...

ਖ਼ਬਰਨਾਮਾ: ਡੌਨਲਡ ਟਰੰਪ ਦੀ ਆਲੋਚਨਾ ਤੋਂ ਬਾਅਦ ਆਸਟ੍ਰੇਲੀਆ ਦਾ ਸਪੱਸ਼ਟ ਸਟੈਂਡ, ਫੌਜੀ ਕਾਰਵਾਈ ਤੋਂ ਇਨਕਾਰ 07.04.2026

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸਹਿਯੋਗੀ ਦੇਸ਼ਾਂ ‘ਤੇ ਦਬਾਅ ਵਧਾਉਂਦੇ ਹੋਏ ਆਸਟ੍ਰੇਲੀਆ ਦੀ ਆਲੋਚਨਾ ਕਰਨ ਤੋਂ ਬਾਅਦ, ਅਟਾਰਨੀ ਜਨਰਲ ਮਿਸ਼ੇਲ ਰੋਲੈਂਡ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਆਪਣਾ ਅਮਰੀਕਾ ਨਾਲ ਗੱਠਜੋੜ ਕਾਇਮ ਰੱਖੇਗਾ ਪਰ ਸਟਰੇਟ ਆਫ ਹੋਰਮੁਜ਼ ਵਿੱਚ ਕਿਸੇ ਵੀ ਹਮਲਾਵਰ ਫੌਜੀ ਕਾਰਵਾਈ ਵਿੱਚ ਹਿੱਸਾ ਨਹੀਂ ਲਵੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਵੱਲੋਂ ਸਟਰੇਟ ਆਫ ਹੋਰਮੁਜ਼ ‘ਚ ਗਲੋਬਲ ਸ਼ਿਪਿੰਗ ਰੂਟ ਨੂੰ ਖੋਲ੍ਹਣ ਲਈ ਈਰਾਨ ‘ਤੇ ਦਬਾਅ ਵਧਾਇਆ ਜਾ ਰਿਹਾ ਹੈ। ਇਹ ਅਤੇ...

ਪੰਜਾਬੀ ਡਾਇਰੀ: ਰਾਜ ਸਭਾ ‘ਚੋਂ ਰਾਘਵ ਚੱਢਾ ਨੂੰ ਹਟਾਉਣ ਮਗਰੋਂ ‘ਆਪ’ ਵਿਚਲੀ ਤਕਰਾਰ ਹੋਰ ਵਧੀ 07.04.2026

ਪੰਜਾਬ ਵਿੱਚ 2022 ਦੀਆਂ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਸਿਆਸੀ ਤਣਾਅ ਵੱਧ ਗਿਆ ਹੈ। ‘ਆਪ’ ਆਗੂਆਂ ਵੱਲੋਂ ਉਨ੍ਹਾਂ ‘ਤੇ ਪੰਜਾਬ ਦੇ ਮੁੱਦੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲੱਗੇ ਹਨ, ਜਦਕਿ ਰਾਘਵ ਚੱਢਾ ਨੇ ਵੀ ਇਸ ‘ਤੇ ਤਿੱਖਾ ਜਵਾਬ ਦਿੱਤਾ ਹੈ। ਇਸ ਖ਼ਬਰ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..

ਆਸਟ੍ਰੇਲੀਆ ਵਿੱਚ ‘ਸੁਪਰ-K ਫਲੂ’ ਦਾ ਖਤਰਾ ਵਧਿਆ, ਮਾਹਰਾਂ ਵੱਲੋਂ ਅਪ੍ਰੈਲ-ਮਈ ਵਿੱਚ ਟੀਕਾਕਰਨ ਦੀ ਅਪੀਲ 07.04.2026

ਆਸਟ੍ਰੇਲੀਆ ਵਿੱਚ ਇਸ ਸਾਲ ਫਲੂ ਦਾ ਮੌਸਮ ਆਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਜਿਸਨੂੰ ‘ਸੁਪਰ-K ਫਲੂ’ ਦੇ ਨਾਮ ਨਾਲ ਵੀ ਜੋੜਿਆ ਜਾ ਰਿਹਾ ਹੈ। ਪਿਛਲੇ ਸਾਲ ਰਿਕਾਰਡ ਪੱਧਰ ‘ਤੇ ਮੌਤਾਂ ਅਤੇ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਹਰ ਘੱਟ ਟੀਕਾਕਰਨ ਦਰ ‘ਤੇ ਚਿੰਤਾ ਜਤਾ ਰਹੇ ਹਨ। ਸਿਹਤ ਮਾਹਰਾਂ ਨੇ ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਸਮੇਤ, ਸਭ ਨੂੰ ਅਪ੍ਰੈਲ ਅਤੇ ਮਈ ਦੌਰਾਨ ਫਲੂ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਹੈ।

Kaur vs KPG: ਪੰਜਾਬੀ ਵਿਦਿਆਰਥਣ ਦੀ ਰੁਜ਼ਗਾਰਦਾਤਾ ਖ਼ਿਲਾਫ਼ ਕਾਨੂੰਨੀ ਲੜਾਈ ਤੋਂ ਬਾਅਦ ਟੈਕਸ ਦਿੱਗਜ ‘ਤੇ ਲੱਗੀ ਚਾਰ ਸਾਲ ਦੀ ਪਾਬੰਦੀ 06.04.2026

ਵਿਕਟੋਰੀਆ ਵਿੱਚ ਇੱਕ ਲੰਬੀ ਕਾਨੂੰਨੀ ਲੜਾਈ ਦੇ ਨਤੀਜੇ ਵਜੋਂ ਟੈਕਸ ਸੈਕਟਰ ਨਾਲ ਜੁੜੇ ਇੱਕ ਦਿੱਗਜ ‘ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਪੀੜਤ ਗਗਨਦੀਪ ਕੌਰ ਨੇ ਦਾਅਵਾ ਕੀਤਾ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਅਤੇ ਉਸਦੇ ਰੁਜ਼ਗਾਰਦਾਤਾ ਵੱਲੋਂ ਰੁਜ਼ਗਾਰ ਦੇ ਬਦਲੇ ਗੈਰ-ਕਾਨੂੰਨੀ ‘ਕਿਕਬੈਕ’ ਭੁਗਤਾਨ ਦੀ ਮੰਗ ਕੀਤੀ ਗਈ। ਪੂਰੀ ਜਾਣਕਾਰੀ ਲਈ ਸੁਣੋ ਇਹ ਪੋਡਕਾਸਟ।

ਖ਼ਬਰਨਾਮਾ: ਜੀਐੱਸਟੀ ਲਾਭ ਸਾਂਝੇ ਕਰਨ ‘ਤੇ ਸਹਿਮਤੀ ਨਾਲ ਇੰਧਨ ਖਰਚ ਵਿੱਚ ਰਾਹਤ, ਸਟਾਕ ਮਈ ਤੱਕ ਵਧੇ 06.04.2026

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਇੰਧਨ ਸਟਾਕ ਦੀ ਮਿਆਦ ਹੁਣ ਮੱਧ ਅਪ੍ਰੈਲ ਤੋਂ ਵਧਾ ਕੇ ਮਈ ਤੱਕ ਕਰ ਦਿੱਤੀ ਗਈ ਹੈ। ਪੈਟਰੋਲ ਅਤੇ ਡੀਜ਼ਲ ‘ਤੇ ਅਸਥਾਈ ਤੌਰ ‘ਤੇ ਟੈਕਸ ਅੱਧਾ ਕਰਨ ਅਤੇ ਰਾਜਾਂ ਵੱਲੋਂ ਵਧੀ ਹੋਈ ਵਿਕਰੀ ਤੋਂ ਮਿਲਣ ਵਾਲੇ ਜੀਐੱਸਟੀ ਲਾਭ ਨੂੰ ਲੋਕਾਂ ਤੱਕ ਪਹੁੰਚਾਉਣ ‘ਤੇ ਸਹਿਮਤੀ ਤੋਂ ਬਾਅਦ, ਮਹਿੰਗੇ ਇੰਧਨ ਖਰਚ ਤੋਂ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਊਰਜਾ ਮੰਤਰੀ ਕ੍ਰਿਸ ਬੋਵਨ ਮੁਤਾਬਕ ਹੋਰ ਸਪਲਾਈ ਲਈ ਨਵੇਂ ਕਰਾਰ ਕੀਤੇ ਗਏ ਹਨ ਅਤੇ ਇਸ ਮਹੀਨੇ ਲਗਭਗ 3.7 ਬਿਲੀਅਨ ਲੀਟਰ...

ਚਿਕਨ ਕਰੀ ਤੋਂ ਮੰਚ ਤੱਕ: ਅਦਾਕਾਰ ਜੋਸ਼ੁਆ ਜਮੀਲ ਹਿੰਟਨ ਦੀ ਸਭਿਆਚਾਰ ਤੇ ਪਛਾਣ ਦੀ ਕਹਾਣੀ 06.04.2026

ਅਦਾਕਾਰ ਜੋਸ਼ੁਆ ਜਮੀਲ ਹਿੰਟਨ ਆਪਣੇ ਨਾਟਕ A Place in the Sultan's Kitchen ਰਾਹੀਂ ਆਪਣੀ ਪਰਿਵਾਰਕ ਵਿਰਾਸਤ ਅਤੇ ਪਛਾਣ ਦੀ ਕਹਾਣੀ ਦਰਸਾਉਂਦੇ ਹਨ। ਨਾਟਕ ਵਿੱਚ ਫਾਰਸੀ, ਸ੍ਰੀਲੰਕਨ, ਅੰਗਰੇਜ਼ੀ, ਭਾਰਤੀ ਅਤੇ ਦੱਖਣੀ ਅਫ਼ਰੀਕੀ ਸਭਿਆਚਾਰਾਂ ਨਾਲ ਜੁੜੀਆਂ ਯਾਦਾਂ, ਖਾਸ ਕਰਕੇ ਉਸਦੀ ਦਾਦੀ ਦੀ ਚਿਕਨ ਕਰੀ, ਸਾਹਮਣੇ ਆਉਂਦੀਆਂ ਹਨ। ਨਿਊ ਸਾਊਥ ਵੇਲਜ਼ ਵਿੱਚ ਵੱਡੇ ਹੋਣ ਦੌਰਾਨ ਉਹ ਕਈ ਵਾਰ ਆਪਣੀ ਪਛਾਣ ਨਾਲ ਸੰਘਰਸ਼ ਕਰਦੇ ਰਹੇ, ਪਰ ਹੁਣ ਆਪਣੀ ਵਿਰਾਸਤ ‘ਤੇ ਮਾਣ ਕਰਦੇ ਹਨ।

Masood Mallhi interviews Pakistani Punjabi Poet Masood Ahmed 'Okarvi' - ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਦੀ ਧੜਕਣ: ਕਵੀ ਮਸੂਦ ਅਹਿਮਦ ‘ਓਕਾਰਵੀ’ ਨਾਲ ਖਾਸ ਗੱਲਬਾਤ 06.04.2026

Here we present an interview with Masood Ahmed 'Okarvi', a Pakistani Punjabi poet who discusses about punjabi literarture in 'Lehnda Punjab'. - ਐਸ ਬੀ ਐਸ ਪੰਜਾਬੀ ਦੇ ਇਸ ਖਾਸ ਪੌਡਕਾਸਟ ਵਿੱਚ ਪਾਕਿਸਤਾਨੀ ਪੰਜਾਬੀ ਕਵੀ ਮਸੂਦ ਅਹਿਮਦ ‘ਓਕਾਰਵੀ’ ਨਾਲ ਗੱਲਬਾਤ ਪੇਸ਼ ਕੀਤੀ ਗਈ ਹੈ। ਲਾਹੌਰ ਤੋਂ ਸਹਿਯੋਗੀ ਮਸੂਦ ਮਲ੍ਹੀ ਦੇ ਨਾਲ ਚਰਚਾ ਦੌਰਾਨ ਉਹ ਲਹਿੰਦੇ ਪੰਜਾਬ ਵਿੱਚ ਪੰਜਾਬੀ ਸਾਹਿਤ ਦੀ ਸਥਿਤੀ, ਚੁਣੌਤੀਆਂ ਅਤੇ ਵਿਕਾਸ ਦੇ ਪੱਖਾਂ ‘ਤੇ ਰੌਸ਼ਨੀ ਪਾਉਂਦੇ ਹਨ।

ਜਾਣੋ, ਆਸਟ੍ਰੇਲੀਆ ਦਾ ਪੰਜਾਬੀ-ਈਸਾਈ ਭਾਈਚਾਰਾ ਕਿੰਝ ਮਨਾਉਂਦਾ ਹੈ ਗੁੱਡ ਫਰਾਈਡੇਅ ਅਤੇ ਈਸਟਰ 03.04.2026

ਦੁਨੀਆ ਭਰ ਵਿੱਚ ਵੱਸਦੇ ਈਸਾਈ ਭਾਈਚਾਰੇ ਵਲੋਂ ਇੱਕ ਸਾਲ ਵਿੱਚ ਪ੍ਰਮੁੱਖ ਤੌਰ ’ਤੇ ਤਿੰਨ ਅਹਿਮ ਤਿਓਹਾਰ/ਦਿਵਸ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚ ਕ੍ਰਿਸਮਸ, ਗੁੱਡ ਫ੍ਰਾਈਡੇ ਅਤੇ ਈਸਟਰ ਸੰਡੇ ਸ਼ਾਮਿਲ ਹਨ। ਇਸ ਸਾਲ ਗੁੱਡ ਫ੍ਰਾਈਡੇ 3 ਅਪ੍ਰੈਲ ਅਤੇ ਈਸਟਰ ਸੰਡੇ 5 ਅਪੈ੍ਰਲ ਨੂੰ ਹੋਵੇਗਾ। ਬਹੁ-ਸੱਭਿਆਚਾਰਕ ਦੇਸ਼ ਆਸਟ੍ਰੇਲੀਆ ਵਿੱਚ ਵੱਸਦਾ ਭਾਰਤੀ ਖਾਸ ਕਰ ਪੰਜਾਬੀ ਈਸਾਈ ਭਾਈਚਾਰਾ ਗੁੱਡ ਫ੍ਰਾਈਡੇ ਅਤੇ ਈਸਟਰ ਨੂੰ ਕਿਸ ਤਰ੍ਹਾਂ ਮਨਾਉਂਦਾ ਹੈ, ਇਸ ਸਬੰਧੀ ਐਸ ਬੀ ਐਸ ਪੰਜਾਬੀ ਨੇ ਮੈਲਬਰਨ ਅਤੇ ਐਡੀਲੇਡ ਵੱਸਦੇ ਵ...

ਖ਼ਬਰਨਾਮਾ: ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਖੋਲ੍ਹਣ ਦੀ ਅਪੀਲ ਤੇ ਅਮਰੀਕਾ ਨੇ ਆਸਟ੍ਰੇਲੀਆ 'ਤੇ ਲਗਾਇਆ 100% ਟੈਰਿਫ 03.04.2026

ਇੰਧਨ ਦੀ ਤੰਗੀ ਅਤੇ ਵਿਸ਼ਵ ਅਰਥਚਾਰੇ ‘ਤੇ ਪੈ ਰਹੇ ਪ੍ਰਭਾਵ ਨੂੰ ਘਟਾਉਣ ਲਈ ਖਾੜੀ ਸਹਿਯੋਗ ਪ੍ਰੀਸ਼ਦ ਵੱਲੋਂ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਸਬੰਧੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੇਸ਼ ਕੀਤੇ ਗਏ ਮਤੇ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਅਮਰੀਕਾ ਵੱਲੋਂ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ‘ਤੇ ਨਵੇਂ ਟੈਰਿਫ ਲਗਾਏ ਗਏ ਹਨ, ਜਿਸ ਨਾਲ ਦਵਾਈ ਉਦਯੋਗ ਪ੍ਰਭਾਵਿਤ ਹੋ ਸਕਦਾ ਹੈ। ਇਹਨਾਂ ਅਤੇ ਹੋਰ ਅਹਿਮ ਖਬਰਾਂ ਲਈ ਸੁਣੋ ਅੱਜ ਦਾ ਪੌਡਕਾਸਟ।

38th Australian Sikh Games kicks off in Melbourne, SBS Punjabi reports live from the ground - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬੌਰਨ ਵਿੱਚ ਸ਼ੁਰੂ, ਐਸਬੀਐਸ ਪੰਜਾਬੀ ਦੀ ਮੈਦਾਨ ਤੋਂ ਲਾਈਵ ਰਿਪੋਰਟਿੰਗ 03.04.2026

The 38th Australian Sikh Games have begun in Melbourne, with more than 100,000 people expected to attend the event in the course of three days. This year, more than 8,000 athletes and artists are expected to participate across 15 sports and cultural activities. Nearly 120 non-profit clubs are also collecting funds at the event for the underpreviledged communities. To catch the thrilling sporting a...

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ - 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਮੈਲਬਰਨ ਵਿੱਚ ਰੌਣਕਾਂ ਨਾਲ ਸ਼ੁਰੂ, ਮੈਦਾਨ ਤੋਂ ਸਿੱਧੀ ਰਿਪੋਰਟਿੰਗ 03.04.2026

The 38th Australian Sikh Games have begun in Melbourne, with over 100,000 people expected to attend the event over the course of three days. This year, more than 8,000 athletes and artists are participating across 15 sports and cultural activities, and around 120 non-profit clubs will be collecting funds to contribute to underprivileged communities. Know all about the thrilling sports and vibrant...

ਪੰਜਾਬੀ ਡਾਈਸਪੋਰਾ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਜੱਥਾ ਲਹਿੰਦੇ ਪੰਜਾਬ ਹੋਏਗਾ ਰਵਾਨਾ, ਸੁਰੱਖਿਆ ਜਾਂਚ ਸਖਤ 03.04.2026

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਮੌਕੇ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਲਹਿੰਦੇ ਪੰਜਾਬ ਜਾਏਗਾ। ਇਸ ਜੱਥੇ ਦੀ ਰਵਾਨਗੀ ਦੀ ਤਰੀਕ 20 ਜੂਨ 2026 ਦੱਸੀ ਜਾ ਰਹੀ ਹੈ। ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਸੰਗਤਾਂ ਦੀ ਜਾਂਚ ਪੜਤਾਲ ਹੋਰ ਸਖਤੀ ਨਾਲ ਕੀਤੀ ਜਾ ਰਹੀ ਹੈ। ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ.....

ਪ੍ਰਧਾਨ ਮੰਤਰੀ ਦਾ ਪਹਿਲਾ ਕੌਮੀ ਸੰਬੋਧਨ: ਇੰਧਨ ਸੰਕਟ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ 02.04.2026

ਐਂਥਨੀ ਐਲਬਨੀਜ਼ੀ ਨੇ ਆਪਣੇ ਪਹਿਲੇ ਕੌਮੀ ਸੰਬੋਧਨ ਵਿੱਚ ਇੰਧਨ ਸੰਕਟ ਦੌਰਾਨ ਆਸਟ੍ਰੇਲੀਆਈ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਮਝਦਾਰੀ ਨਾਲ ਵਰਤੋਂ ਕਰਦਿਆਂ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਮੱਧ-ਪੂਰਬ ਦੀ ਜੰਗ ਕਾਰਨ ਆਰਥਿਕ ਪ੍ਰਭਾਵ ਕਈ ਮਹੀਨਿਆਂ ਤੱਕ ਰਹਿ ਸਕਦੇ ਹਨ, ਹਾਲਾਂਕਿ ਸਰਕਾਰ ਸਥਿਤੀ ਨੂੰ ਸੰਭਾਲਣ ਲਈ ਕਦਮ ਚੁੱਕ ਰਹੀ ਹੈ।

Jagindro recalls arriving in Australia as a two-year-old in 1957, when many Punjabi women were often recorded as ‘Singh’ instead of ‘Kaur’ - 1957 ਵਿੱਚ ਜਦੋਂ 2 ਸਾਲ ਦੀ ਉਮਰ ‘ਚ ਜਗਿੰਦਰੋ ਆਸਟ੍ਰੇਲੀਆ ਪਹੁੰਚੀ, ਤਾਂ ਪੰਜਾਬੀ ਔਰਤਾਂ ‘ਕੌਰ’ ਨਹੀਂ, ‘ਸਿੰਘ’ ਵਜੋਂ ਦਰਜ ਹੁੰਦੀਆਂ ਸਨ 02.04.2026

Jagindro Kalkat’s family’s connection to Australia goes back generations when her father’s nana ji, Mangal Singh, arrived in Australia by ship in 1878 and worked for years cutting trees and clearing land for vegetation and cultivation in Gordonvale and the Tablelands in Far North Queensland. In this episode, she reflects on her own migration journey, arriving in Australia as a two-year-old with he...

ਖ਼ਬਰਨਾਮਾ: ਆਸਟ੍ਰੇਲੀਆ ਹੋਰਮੁਜ਼ ਸੰਕਟ ‘ਤੇ ਐਮਰਜੈਂਸੀ ਗਲੋਬਲ ਸਮਿੱਟ ਵਿੱਚ ਹੋਵੇਗਾ ਸ਼ਾਮਲ, ਅਮਰੀਕਾ ਬਾਹਰ 02.04.2026

ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਸਟ੍ਰੇਟ ਆਫ਼ ਹੋਰਮੁਜ਼ ਨੂੰ ਮੁੜ ਖੋਲ੍ਹਣ ਲਈ ਬੁਲਾਈ ਗਈ ਐਮਰਜੈਂਸੀ ਸਮਿੱਟ ਵਿੱਚ ਸ਼ਾਮਲ ਹੋਵੇਗਾ। ਵਿਦੇਸ਼ ਮੰਤਰੀ ਪੈਨੀ ਵੋਂਗ 35 ਦੇਸ਼ਾਂ ਦੇ ਆਪਣੇ ਸਮਕਾਲੀ ਮੰਤਰੀਆਂ ਨਾਲ ਵਰਚੁਅਲ ਬੈਠਕ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਇਟਲੀ, ਫਰਾਂਸ, ਜਰਮਨੀ ਅਤੇ ਜਪਾਨ ਵੀ ਸ਼ਾਮਲ ਹਨ, ਹਾਲਾਂਕਿ ਅਮਰੀਕਾ ਨੂੰ ਇਸ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

ਮੈਲਬਰਨ ਵਿੱਚ ਪੰਜਾਬੀ ਸਕੂਲਜ਼ ਫੋਰਮ: ਮਾਂ-ਬੋਲੀ ਪੰਜਾਬੀ ਲਈ ਇਕਸਾਰ ਢਾਂਚਾ ਤਿਆਰ ਕਰਨ ਦੀ ਕੋਸ਼ਿਸ਼ 02.04.2026

ਵੈਸਟਰਨ ਸਿਡਨੀ ਵਿੱਚ ਪਿਛਲੇ 22 ਸਾਲਾਂ ਤੋਂ ਖਾਲਸਾ ਪੰਜਾਬੀ ਸਕੂਲ ਚਲਾ ਰਹੇ ਨਰਿੰਦਰ ਪਾਲ ਸਿੰਘ ਅਤੇ ਮੋਨਾ ਸਿੱਧੂ ਮੈਲਬਰਨ ਵਿੱਚ ਉਲੀਕੇ ਗਏ ਪੰਜਾਬੀ ਸਕੂਲਜ਼ ਫੋਰਮ ਵਿੱਚ ਪੰਜਾਬੀ ਪੜਾਉਣ ਦੇ ਤਕਨੀਕੀ ਤਰੀਕਿਆਂ, ਪਾਠਕ੍ਰਮ ਅਤੇ ਸਮੱਗਰੀ ਦੀ ਸਾਂਝ ਪਾ ਰਹੇ ਹਨ। ਆਸਟ੍ਰੇਲੀਆ ਭਰ ਤੋਂ ਇਕੱਠੇ ਹੋ ਰਹੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾਪਕਾਂ ਲਈ ਇਹ ਫੋਰਮ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਹੋਰ ਸੁਚੱਜੇ ਅਤੇ ਇਕਸਾਰ ਢਾਂਚੇ ਵਿੱਚ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.