SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਵ੍ਹੀਲਚੇਅਰ ‘ਤੇ ਬੈਠਾ ਹੌਂਸਲੇ ਦਾ ਚੈਂਪੀਅਨ ਹਰਕੀਰਤ ਸਿੰਘ: ਸਟੇਟ ਖੇਡਾਂ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਹੁਣ ਨੈਸ਼ਨਲ ਖੇਡਾਂ ਵੱਲ 25.03.2026 15:42
ਸਿਡਨੀ ਵਿੱਚ ਰਹਿੰਦੇ 15 ਸਾਲਾ ਪੈਰਾ ਖਿਡਾਰੀ ਹਰਕੀਰਤ ਸਿੰਘ ਨੇ ਨਿਊ ਸਾਊਥ ਵੇਲਜ਼ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਉਸਦੀ ਪ੍ਰੇਰਣਾਦਾਇਕ ਯਾਤਰਾ ਮਿਹਨਤ, ਹਿੰਮਤ ਅਤੇ ਪਰਿਵਾਰਕ ਸਹਿਯੋਗ ਦੀ ਮਿਸਾਲ ਹੈ, ਜੋ ਕਿ ਇਸ ਪੌਡਕਾਸਟ ਵਿੱਚ ਸੁਣੀ ਜਾ ਸਕਦੀ ਹੈ…
ਖ਼ਬਰਨਾਮਾਂ: ਮੱਧ-ਪੂਰਬ ਜੰਗ ਦਾ ਵਿਸ਼ਵ ਭਰ ‘ਚ ਅਸਰ, ਆਸਟ੍ਰੇਲੀਆ ‘ਚ ਇੰਧਨ ਸੰਕਟ ਤੇ ਸੁਰੱਖਿਆ ਚਿੰਤਾਵਾਂ ਵਧੀਆਂ 25.03.2026 5:00
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਦੇ ਪ੍ਰਭਾਵ ਹੁਣ ਆਸਟ੍ਰੇਲੀਆ ਤੱਕ ਸਪਸ਼ਟ ਦਿਖਾਈ ਦੇ ਰਹੇ ਹਨ, ਜਿੱਥੇ ਇੰਧਨ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਈ ਪੈਟਰੋਲ ਸਟੇਸ਼ਨਾਂ ‘ਤੇ ਸਪਲਾਈ ਘੱਟ ਪੈ ਰਹੀ ਹੈ। ਇਸਦੇ ਨਾਲ ਹੀ, ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਵਧਦਾ ਜਾ ਰਿਹਾ ਹੈ, ਜਦਕਿ ਆਸਟ੍ਰੇਲੀਆ ਸਰਕਾਰ ਸੁਰੱਖਿਆ ਅਤੇ ਆਰਥਿਕ ਪ੍ਰਭਾਵਾਂ ਨਾਲ ਨਿਪਟਣ ਲਈ ਕਦਮ ਚੁੱਕ ਰਹੀ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ 25.03.2026 7:08
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਈ-ਆਕਟੇਨ (High-Octane) ਤੇਲ ‘ਤੇ ਲਾਗੂ ਲੈਵੀ ਵਿੱਚ ਪ੍ਰਤੀ ਲੀਟਰ 200 ਰੁਪਏ ਦਾ ਵਾਧਾ ਕੀਤਾ ਹੈ। ਹਾਈ-ਆਕਟੇਨ ਤੇਲ ਇੱਕ ਪ੍ਰੀਮੀਅਮ ਗ੍ਰੇਡ ਪੈਟਰੋਲ ਹੁੰਦਾ ਹੈ ਅਤੇ ਇਹ ਮੁੱਖ ਤੌਰ ‘ਤੇ ਲਗਜ਼ਰੀ ਅਤੇ ਉੱਚ-ਕਾਰਗੁਜ਼ਾਰੀ ਵਾਲੀਆਂ ਗੱਡੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿੱਚਕਾਰ ਜੰਗ ਤੋਂ ਬਾਅਦ ਵੱਧ ਰਹੀਆਂ ਗਲੋਬਲ ਤੇਲ ਕੀਮਤਾਂ ਦੇ ਆਰਥਿਕ ਪ੍ਰਭਾਵ ਨੂੰ ਸੰਭਾਲਣ ਦੀ ਕੋਸ਼ਿਸ਼...
National Indian Film Festival of Australia to screen Indian cinema across Aussie cities - ਆਸਟ੍ਰੇਲੀਆ ਕਰੇਗਾ ਪਹਿਲੇ ਰਾਸ਼ਟਰੀ ਭਾਰਤੀ ਫਿਲਮ ਉਤਸਵ ਦੀ ਮੇਜ਼ਬਾਨੀ, 18 ਭਾਰਤੀ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਹੋਣਗੀਆਂ ਫਿਲਮਾਂ 24.03.2026 22:32
In a landmark cultural exchange, the National Indian Film Festival of Australia (NIFFA) is being held across 14 Australian cities. Over 32 films in 18 different languages will be screened as part of this celebration of Indian cinema. Speaking to SBS Punjabi, Indian-origin Member of the Legislative Council of Western Australia, Dr Parvinder Kaur, said the festival is a great opportunity to connect...
Solo female traveller choosing connection over Instagrammable locations across 50 countries: Sanpreet Sunner - 'ਪੂਰੀ ਦੁਨੀਆਂ ‘ਚ ਮੇਰੇ ਦੋਸਤ ਬਣ ਗਏ ਹਨ': ਤਕਰੀਬਨ 50 ਮੁਲਕ ਇਕੱਲੀ ਘੁੰਮ ਚੁੱਕੀ ਸਨਪ੍ਰੀਤ ਸੁੰਨੜ 24.03.2026 26:53
In 2018, Sydney-based Sanpreet Kaur Sunner quit her 9-5 job to embark on her first solo trip across 15 European countries. But for her, travel was never about chasing Instagrammable locations, but was about forming local connections. Since then, she has travelled to more than 50 countries, including Pakistan, Afghanistan, Iraq, among many others. Often without booked accommodations or a confirmed...
ਖ਼ਬਰਨਾਮਾ: ਆਸਟ੍ਰੇਲੀਆ-ਯੂਰੋਪੀ ਸੰਘ ਫ੍ਰੀ ਟ੍ਰੇਡ ਡੀਲ ‘ਤੇ ਅੱਠ ਸਾਲ ਬਾਅਦ ਸੌਦਾ ਮੁਕੰਮਲ 24.03.2026 5:15
ਆਸਟ੍ਰੇਲੀਆ ਅਤੇ ਯੂਰੋਪੀ ਸੰਘ ਦਰਮਿਆਨ ਮੁਫ਼ਤ ਵਪਾਰ ਸਮਝੌਤੇ ਯਾਨੀ ਫ੍ਰੀ ਟ੍ਰੇਡ ਡੀਲ ‘ਤੇ ਗੱਲਬਾਤ ਅੱਠ ਸਾਲਾਂ ਬਾਅਦ ਮੁਕੰਮਲ ਹੋ ਗਈ ਹੈ। ਇਹ ਸਮਝੌਤਾ ਆਸਟ੍ਰੇਲੀਆ ਦੀ ਅਰਥਵਿਵਸਥਾ ਲਈ ਹਰ ਸਾਲ ਕਰੀਬ 10 ਬਿਲੀਅਨ ਡਾਲਰ ਦਾ ਲਾਭ ਲੈ ਕੇ ਆਵੇਗਾ ਅਤੇ ਇਸ ਦੇ ਤਹਿਤ ਵਾਈਨ, ਸਮੁੰਦਰੀ ਭੋਜਨ ਅਤੇ ਬਾਗਬਾਨੀ ਉਤਪਾਦਾਂ ਸਮੇਤ ਆਸਟ੍ਰੇਲੀਆਈ ਨਿਰਯਾਤ ‘ਤੇ ਲਾਗੂ ਟੈਰਿਫ਼ ਖਤਮ ਕੀਤੇ ਜਾਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਸਨੂੰ ਇੱਕ ਮਹੱਤਵਪੂਰਨ ਮੌਕਾ ਕਰਾਰ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ...
ਪੰਜਾਬੀ ਡਾਇਰੀ: ਬੇਅਦਬੀ ਮਾਮਲਿਆਂ ‘ਤੇ ਕਾਨੂੰਨ ਲਿਆਉਣ ਦੀ ਤਿਆਰੀ, 29 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ 24.03.2026 9:28
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਮਾਰਚ ਨੂੰ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਸੱਦੀ ਹੈ, ਜਿਸਦਾ ਏਜੇਂਡਾ ਹਾਲੇ ਜਾਰੀ ਨਹੀਂ ਕੀਤਾ ਗਿਆ। ਖਬਰਾਂ ਮੁਤਾਬਕ, ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਸੰਦਰਭ ਵਿੱਚ 13 ਅਪ੍ਰੈਲ, ਵੈਸਾਖੀ ਦੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਹੈ। ਬੈਠਕ ਵਿੱਚ ਹੋਰ ਅਹਿਮ ਮੁੱਦਿਆਂ ‘ਤੇ ਵੀ ਫੈਸਲੇ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜੁੜੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।
ਦੱਖਣੀ ਆਸਟ੍ਰੇਲੀਆ ਚੋਣਾਂ: ਲੇਬਰ ਦੀ ਵੱਡੀ ਜਿੱਤ, ਵਨ ਨੇਸ਼ਨ ਨੇ ਕੂਈਨਜ਼ਲੈਂਡ ਤੋਂ ਬਾਹਰ ਜਿੱਤੀ ਪਹਿਲੀ ਸੀਟ 23.03.2026 6:13
ਦੱਖਣੀ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਦੇ ਹੋਏ ਪ੍ਰੀਮੀਅਰ ਪੀਟਰ ਮੈਲੀਨਸਕਸ ਨੂੰ ਦੂਜਾ ਕਾਰਜਕਾਲ ਦਿੱਤਾ। ਇਸਦੇ ਨਾਲ ਹੀ ਵਨ ਨੇਸ਼ਨ ਨੇ 21 ਫ਼ੀਸਦੀ ਤੋਂ ਵੱਧ ਪ੍ਰਾਇਮਰੀ ਵੋਟਾਂ ਹਾਸਿਲ ਕਰਕੇ ਲਿਬਰਲ ਪਾਰਟੀ ਨੂੰ ਪਿੱਛੇ ਛੱਡ ਦਿੱਤਾ, ਜੋ ਕਿ ਕਰੀਬ 30 ਸਾਲਾਂ ਵਿੱਚ ਇਸਦੀ ਸਭ ਤੋਂ ਵੱਡੀ ਸਫਲਤਾ ਹੈ। ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਦਰਸਾਇਆ ਹੈ ਅਤੇ ਮੁੱਖ ਪਾਰਟੀਆਂ ਨੂੰ ਆਪਣੀ ਰਣਨੀਤੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ।
ਖ਼ਬਰਨਾਮਾ: ਮੱਧ ਪੂਰਬ ਤਣਾਅ ਦਰਮਿਆਨ ਆਸਟ੍ਰੇਲੀਆ ਦੀ ਇੰਧਨ ਸਪਲਾਈ ਸੁਰੱਖਿਅਤ, ਸਰਕਾਰ ਦਾ ਭਰੋਸਾ 23.03.2026 4:01
ਮੱਧ ਪੂਰਬ ਵਿੱਚ ਜੰਗੀ ਹਾਲਾਤਾਂ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਇੰਧਨ ਸੁਰੱਖਿਅਤ ਬਣਾਈ ਰੱਖਣ ਲਈ ਸਰਕਾਰ ਵੱਲੋਂ ਕਈ ਵਿਕਲਪਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਹਾਇਕ ਮੰਤਰੀ ਪੈਟ੍ਰਿਕ ਗੋਰਮਨ ਦੇ ਅਨੁਸਾਰ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਲਈ ਢੁੱਕਵੀਆਂ ਯੋਜਨਾਵਾਂ ਤਿਆਰ ਹਨ, ਜਦਕਿ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਮੌਜੂਦਾ ਸਟਾਕ ਕਾਫ਼ੀ ਹੈ। ਪੈਟਰੋਲ ਲਗਭਗ 38 ਦਿਨਾਂ ਲਈ ਅਤੇ ਡੀਜ਼ਲ ਤੇ ਜੈੱਟ ਫਿਊਲ ਕਰੀਬ 30 ਦਿਨਾਂ ਲਈ ਉਪਲਬਧ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ...
ਘਰੇਲੂ ਹਿੰਸਾ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਦੇ ਟੁੱਟੇ ਰਿਕਾਰਡ: ਵਧਦੇ ਮਾਮਲੇ ਜਾਂ ਵਧੇਰੇ ਪੀੜਤਾਂ ਨੂੰ ਮਿਲ ਰਹੀ ਅਵਾਜ਼? 23.03.2026 8:56
ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਨਾਲ ਜੁੜੇ ਅਪਰਾਧਾਂ ਵਿੱਚ ਪੁਲਿਸ ਦੀ ਕਾਰਵਾਈ ਨੇ ਰਿਕਾਰਡ ਪੱਧਰ ਛੂਹ ਲਿਆ ਹੈ। ਮਾਹਿਰਾਂ ਦੇ ਅਨੁਸਾਰ ਇਹ ਵਾਧਾ ਹਿੰਸਾ ਦੇ ਮਾਮਲਿਆਂ ਦੇ ਨਾਲ ਨਾਲ ਲੋਕਾਂ ਵੱਲੋਂ ਅੱਗੇ ਆ ਕੇ ਸ਼ਿਕਾਇਤ ਕਰਨ ਦੀ ਵਧਦੀ ਹਿੰਮਤ ਦਾ ਸੰਕੇਤ ਵੀ ਹੋ ਸਕਦਾ ਹੈ। ਘਰੇਲੂ ਹਿੰਸਾ ਸਿਰਫ਼ ਸਰੀਰਕ ਨਹੀਂ, ਸਗੋਂ ਕਈ ਹੋਰ ਰੂਪਾਂ ਵਿੱਚ ਵੀ ਹੁੰਦੀ ਹੈ ਅਤੇ ਇਹ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਖ਼ਾਸ ਕਰਕੇ ਪਰਵਾਸੀਆਂ ਅਤੇ ਮੂਲ ਵਾਸੀਆਂ ਨੂੰ। ਹੋਰ ਵੇਰਵੇ ਲਈ ਸੁਣੋ...
ਆਂਟੀ ਰੋਡਾ ਰਾਬਰਟਸ ਨੂੰ ਸ਼ਰਧਾਂਜਲੀ, ਸੰਸਕ੍ਰਿਤਿਕ ਵਿਰਾਸਤ ਦੀ ਮਜ਼ਬੂਤ ਆਵਾਜ਼ ਹੋਈ ਖਾਮੋਸ਼ 23.03.2026 8:58
SBS ਦੀ Elder-in-residence ਅਤੇ ਪ੍ਰਸਿੱਧ ਐਬੋਰੀਜਨਲ ਕਲਾਕਾਰ ਆਂਟੀ ਰੋਡਾ ਰਾਬਰਟਸ ਦਾ 66 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਲੇਖਨ, ਅਦਾਕਾਰੀ ਅਤੇ ਸੰਸਕ੍ਰਿਤਿਕ ਨੇਤ੍ਰਿਤਵ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੇ ਆਸਟ੍ਰੇਲੀਆ ਦੀ ਕਲਾ ਅਤੇ ਮੀਡੀਆ ਦੀ ਦੁਨੀਆ 'ਤੇ ਡੂੰਘਾ ਅਸਰ ਛੱਡਿਆ। 'Welcome to Country' ਵਰਗੀਆਂ ਪਰੰਪਰਾਵਾਂ ਨੂੰ ਮਸ਼ਹੂਰ ਕਰਨ ਵਾਲੀ ਰੋਡਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ ਰਹੇਗੀ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: 'ਈਦ ਵਿਸ਼ੇਸ਼' 23.03.2026 44:36
ਐਸ ਬੀ ਐਸ ਪੰਜਾਬੀ ਦੇ ਇਸ ਈਦ ਵਿਸ਼ੇਸ਼ ਰੇਡੀਓ ਪ੍ਰੋਗਰਾਮ ਵਿੱਚ ਇੱਕ ਪਾਕਿਸਤਾਨੀ ਪੰਜਾਬੀ ਪਰਿਵਾਰ ਦੀ ਕਹਾਣੀ ਸੁਣੋ ਅਤੇ ਜਾਣੋ ਕਿ ਆਸਟ੍ਰੇਲੀਆ ਪਰਵਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਈਦ ਮਨਾਉਣ ਦੇ ਤਰੀਕੇ ਕਿਵੇਂ ਬਦਲੇ ਹਨ। ਉਨ੍ਹਾਂ ਦੀ ਅਗਲੀ ਪੀੜ੍ਹੀ ਦੀਆਂ ਕਹਾਣੀਆਂ ਵੀ ਸੁਣੋ, ਜੋ ਇਸ ਤਿਉਹਾਰ ਨੂੰ ਦੋਵਾਂ ਸਭਿਆਚਾਰਾਂ ਦੇ ਪ੍ਰਤੀਕ ਵਜੋਂ ਮਨਾ ਰਹੀ ਹੈ। ਇਸ ਦੇ ਨਾਲ ਹੀ ਜੰਗ-ਪ੍ਰਭਾਵਿਤ ਮੱਧ ਪੂਰਬ ਵਿੱਚ ਰਹਿੰਦੇ ਲੋਕਾਂ ਬਾਰੇ ਇੱਕ ਰਿਪੋਰਟ ਵਿੱਚ ਸੁਣੋ ਕਿ ਭੂ-ਰਾਜਨੀਤਿਕ ਹਾਲਾਤਾਂ ਨੇ ਉਨ੍ਹਾਂ ਦੀਆਂ ਈਦ...
ਖ਼ਬਰਾਂ ਫਟਾਫੱਟ: ਜੰਗ ਦੀ ਗਰਮੀ, ਤੂਫ਼ਾਨ ਦੀ ਤਿਆਰੀ, ਈਦ ਦਾ ਐਲਾਨ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ 22.03.2026 4:39
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨਾਲ ਸੰਭਾਵਿਤ ਜੰਗ ਲਈ ਵਧੇਰੇ ਫੰਡ ਦੀ ਲੋੜ ਜਤਾਈ ਹੈ, ਜਦਕਿ ਜੰਗ ਦੇ ਜਲਦੀ ਖਤਮ ਹੋਣ ਦਾ ਦਾਅਵਾ ਵੀ ਕੀਤਾ ਹੈ। ਇਸੇ ਦੌਰਾਨ, ਤਾਕਤਵਰ ਸਮੁੰਦਰੀ ਤੂਫ਼ਾਨ ‘ਨਰੇਲ’ ਉੱਤਰੀ ਕੁਈਨਜ਼ਲੈਂਡ ਦੇ ਤੱਟ ਵੱਲ ਵਧ ਰਿਹਾ ਹੈ, ਜਿਸ ਨਾਲ ਤੇਜ਼ ਹਵਾਵਾਂ ਅਤੇ ਨੁਕਸਾਨ ਦਾ ਖ਼ਤਰਾ ਹੈ। ਉੱਧਰ, ਭਾਰਤ ਵਿੱਚ ਰਮਜ਼ਾਨ ਦਾ ਚੰਦ ਨਾ ਦਿਖਣ ਕਾਰਨ ਈਦ-ਉਲ-ਫਿਤਰ 21 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
ਖ਼ਬਰਨਾਮਾ: ਅਗਲੇ ਬਜਟ ‘ਚ ਵੱਡੇ ਟੈਕਸ ਸੁਧਾਰਾਂ ਦੀ ਸੰਭਾਵਨਾ: ਜਿਮ ਚਾਲਮਰਸ 20.03.2026 4:05
ਖਜ਼ਾਨਚੀ ਜਿਮ ਚਾਲਮਰਸ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਫੈਡਰਲ ਬਜਟ ਵਿੱਚ ਆਸਟ੍ਰੇਲੀਆਈਆਂ ਲਈ ਮਹੱਤਵਪੂਰਨ ਟੈਕਸ ਸੁਧਾਰ ਲਿਆਂਦੇ ਜਾ ਸਕਦੇ ਹਨ। ਬਜਟ ਤੋਂ ਪਹਿਲਾਂ ਦੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਪੰਜਵਾਂ ਬਜਟ, ਬੱਚਤ ਪੈਕੇਜ, ਉਤਪਾਦਕਤਾ ਅਤੇ ਨਿਵੇਸ਼ ਵਧਾਉਣ ਵਾਲੇ ਉਪਾਵਾਂ ਦੇ ਨਾਲ ਇੱਕ ਨਵਾਂ ਟੈਕਸ ਪੈਕੇਜ ਵੀ ਸ਼ਾਮਲ ਕਰੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਕੈਪਿਟਲ ਗੇਨਜ਼ ਟੈਕਸ ਛੋਟ, ਨੈਗੇਟਿਵ ਗੇਅਰਿੰਗ, ਟਰੱਸਟ ਅਤੇ ਇਲੈਕਟ੍ਰਿਕ ਵਾਹਨਾਂ ਲਈ ਟੈਕਸ ਛੋਟਾਂ ਵਿੱਚ ਸੰਭਾਵ...
ਪੰਜਾਬੀ ਡਾਇਸਪੋਰਾ: ਹੋਲੀ ਮੇਲੇ ਤੋਂ ਬਾਅਦ 11 ਭਾਰਤੀ ਕਲਾਕਾਰ ਲਾਪਤਾ, ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਤਲਾਸ਼ ਤੇਜ਼ 20.03.2026 7:43
ਆਕਲੈਂਡ ਵਿੱਚ ਹੋਲੀ ਸਮਾਗਮ ਲਈ ਖਾਸ ਵੀਜ਼ਿਆਂ ‘ਤੇ ਆਏ 11 ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ। ਇਹ ਕਲਾਕਾਰ ਬਾਲੀਵੁੱਡ ਗਾਇਕਾ ਸ਼ਿਬਾਨੀ ਕਸ਼ਿਅਪ ਨਾਲ ਪਰਫੌਰਮ ਕਰਨ ਆਏ ਸਨ। ਇਸ ਦਰਮਿਆਨ, ਗਾਇਕਾ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਲਾਪਤਾ ਵਿਅਕਤੀਆਂ ਜਾਂ ਉਨ੍ਹਾਂ ਦੇ ਵੀਜ਼ਿਆਂ ਨਾਲ ਕੋਈ ਸੰਬੰਧ ਨਹੀਂ ਹੈ।
Have you considered a career in translating and interpreting? - ਆਸਟ੍ਰੇਲੀਆ ਐਕਸਲਪੇਨਡ: ਕੀ ਤੁਸੀਂ ਅਨੁਵਾਦ ਅਤੇ ਦੁਭਾਸ਼ੀਏ ਦੇ ਖੇਤਰ ਵਿੱਚ ਭਵਿੱਖ ਬਣਾਉਣ ਬਾਰੇ ਸੋਚਿਆ ਹੈ? 19.03.2026 10:30
Have you ever considered using your bilingual skills to assist others? A career in translating and interpreting might be for you. In Australia you can train for a TAFE certificate all the way to Master’s degree prior to getting certified. In this episode we help you navigate the pathway to becoming a qualified practitioner. - ਜੇ ਤੁਸੀਂ ਆਪਣੀਆਂ ਭਾਸ਼ਾਈ ਕਾਬਲੀਅਤਾਂ ਰਾਹੀਂ ਹੋਰਨਾਂ ਦੀ ਮਦਦ ਕਰਨਾ ਚਾਹੁੰਦੇ ਹੋ, ਤਾ...
ਖ਼ਬਰਨਾਮਾ: ਤੇਲ ਸਪਲਾਈ ਦੀ ਨਿਗਰਾਨੀ ਲਈ ਨਵਾਂ ਕੋਆਰਡੀਨੇਟਰ ਨਿਯੁਕਤ ਅਤੇ PM ਨੇ ਦਿੱਤੀ ਕੰਪਨੀਆਂ ਨੂੰ ਚੇਤਾਵਨੀ 19.03.2026 4:46
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਤੇਲ ਦੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਆਗੂਆਂ ਨੇ ਇੱਕ ਰਾਸ਼ਟਰੀ ਕੈਬਨਿਟ ਮੀਟਿੰਗ ਦੌਰਾਨ ਇਸ ਕੋਆਰਡੀਨੇਟਰ ਦੀ ਨਿਯੁਕਤੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਕਾਰਪੋਰੇਸ਼ਨ ਜਾਂ ਕੰਪਨੀ ਲਈ ਇਸ ਸੰਘਰਸ਼ ਤੋਂ ਮੁਨਾਫਾ ਕਮਾਉਣਾ ਗਲਤ ਹੈ। ਉਨ੍ਹਾਂ ਨੇ ਦੱਸਿਆ ਕਿ ਖਪਤਕਾਰਾਂ ਦੀ ਸੁਰੱਖਿਆ ਕਰਨ ਵਾਲੀ ਸੰਸਥਾ 'ਵਾਚਡੋਗ' ਕਿਸੇ ਵੀ ਦੁਰਉਪਯੋ...
ਸਰਵ-ਧਰਮ ਸਾਂਝ ਦਾ ਪ੍ਰਤੀਕ ਬਣਿਆ 'Fasting in My Religion & Iftar Dinner 2026' ਸਮਾਗਮ 19.03.2026 6:02
Ahmadiyya Muslim Community Australia ਵੱਲੋਂ ਆਯੋਜਿਤ “Fasting in My Religion & Iftar Dinner 2026” ਪ੍ਰੋਗਰਾਮ ਵਿੱਚ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਰੋਜ਼ੇ ਜਾਂ ਵਰਤ ਦੀ ਆਤਮਿਕ ਮਹੱਤਤਾ ’ਤੇ ਵਿਚਾਰ ਸਾਂਝੇ ਕੀਤੇ ਗਏ ਅਤੇ ਅੰਤਰਧਾਰਮਿਕ ਸੰਵਾਦ ਰਾਹੀਂ ਏਕਤਾ, ਸਹਿਣਸ਼ੀਲਤਾ ਅਤੇ ਸਮਾਜਿਕ ਸੁਮੇਲ ਨੂੰ ਉਤਸ਼ਾਹਿਤ ਕੀਤਾ ਗਿਆ। ਰਾਜਨੀਤਿਕ ਆਗੂਆਂ ਅਤੇ ਕਮਿਊਨਿਟੀ ਲੀਡਰਾਂ ਦੀ ਹਾਜ਼ਰੀ ਨੇ ਇਸ ਮੰਚ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ,...
ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਦੀ ਫਿਲਮ ‘ਮੈਂ ਵਾਪਸ ਆਊਂਗਾ’ ਨਾਲ ਵੰਡ ਦੀ ਲਵ ਸਟੋਰੀ ਪਰਦੇ ‘ਤੇ 19.03.2026 6:54
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ ‘ਮੈਂ ਵਾਪਸ ਆਊਂਗਾ’ ਰਾਹੀਂ ਭਾਰਤ-ਪਾਕਿਸਤਾਨ ਵੰਡ ਦੇ ਦੌਰ ਦੀ ਇੱਕ ਭਾਵੁਕ ਪ੍ਰੇਮ ਕਹਾਣੀ ਦਰਸਾਉਣ ਜਾ ਰਹੇ ਹਨ। ਹਾਲ ਹੀ ਵਿੱਚ ਜਾਰੀ ਕੀਤੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਵਿੱਚ ਦਿਲਜੀਤ ਦੀ ਅਦਾਕਾਰੀ ਦਾ ਨਵਾਂ ਰੂਪ ਵੇਖਣ ਨੂੰ ਮਿਲੇਗਾ। ਇਹ ਅਤੇ ਫਿਲਮੀ ਦੁਨੀਆ ਦੀਆਂ ਹੋਰ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ....
ਹੌਰਮੁਜ਼ ਤਣਾਅ ‘ਤੇ ਟਰੰਪ ਦੀ ਤਿੱਖੀ ਪ੍ਰਤੀਕ੍ਰਿਆ, ਆਸਟ੍ਰੇਲੀਆ ਤੇ ਸਾਥੀ ਦੇਸ਼ਾਂ ਦੀ ਮਦਦ ਦੀ 'ਨਾ ਲੋੜ, ਨਾ ਇੱਛਾ' 18.03.2026 4:49
ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟ੍ਰੇਟ ਆਫ਼ ਹੌਰਮੁਜ਼ ਮਾਮਲੇ ‘ਚ ਅਮਰੀਕਾ ਦੀ ਮਦਦ ਨਾ ਕਰਨ ਲਈ NATO ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਹੁਣ ਕਿਸੇ ਦੀ ਮਦਦ ਦੀ ਲੋੜ ਜਾਂ ਇੱਛਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਬਹੁਤ ਵੱਡੀ ਫੌਜੀ ਸਫਲਤਾ ਮਿਲ ਚੁੱਕੀ ਹੈ। ਇਰਾਨ ਵੱਲੋਂ ਸਟ੍ਰੇਟ 'ਤੇ ਨਾਕਾਬੰਦੀ ਕਾਰਨ ਵਿਸ਼ਵ ਭਰ 'ਚ ਤੇਲ ਕੀਮਤਾਂ 40-50% ਵੱਧ ਗਈਆਂ ਹਨ ਅਤੇ ਟਰੰਪ ਨੇ ਸਹਿਯੋਗੀ ਦੇਸ਼ਾਂ ਨੂੰ ਪਹਿਲਾਂ ਜੰਗੀ ਜ...
ਖਬਰਨਾਮਾ: ਮੱਧ ਪੂਰਬ ਯੁੱਧ ਦਾ ਅਸਰ, ਇੰਧਣ ਸੰਕਟ, ਅੰਤਰਰਾਸ਼ਟਰੀ ਤਣਾਅ ਅਤੇ ਨਿਆਂ ਪ੍ਰਣਾਲੀ ‘ਤੇ ਦਬਾਅ 18.03.2026 4:48
ਮੱਧ ਪੂਰਬ ਵਿੱਚ ਚੱਲ ਰਹੇ ਯੁੱਧ ਦੇ ਕਾਰਨ ਆਸਟ੍ਰੇਲੀਆ ਵਿੱਚ ਇੰਧਣ ਦੀ ਕਮੀ ਅਤੇ ਕੀਮਤਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ। ਇਸਦੇ ਨਾਲ ਹੀ ਅਮਰੀਕਾ ਅਤੇ ਉਸਦੇ ਸਾਥੀਆਂ ਵਿੱਚ ਤਣਾਅ ਵਧ ਰਿਹਾ ਹੈ। ਦੂਜੇ ਪਾਸੇ, ਨਿਊ ਸਾਊਥ ਵੇਲਜ਼ ਵਿੱਚ ਘਰੇਲੂ ਹਿੰਸਾ ਦੇ ਕੇਸਾਂ ਕਾਰਨ ਅਦਾਲਤੀ ਪ੍ਰਣਾਲੀ ‘ਤੇ ਦਬਾਅ ਵੀ ਵਧ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ........
Ramadan across generations: Passing down faith and traditions in an Australian-Pakistani home - ਇਫ਼ਤਾਰ ‘ਤੇ ਚਰਚਾ: ਪਾਕਿਸਤਾਨੀ ਪਰਵਾਸੀ ਪਰਿਵਾਰ ਲਈ ਬਦਲਦੀਆਂ ਪੀੜ੍ਹੀਆਂ ਨਾਲ ਕਿਵੇਂ ਬਦਲਿਆ ਰਮਜ਼ਾਨ ਦਾ ਰੂਪ 18.03.2026 17:05
Almost three decades ago, Western Sydney’s Tanvir Ishaq and Arshia Malik left their home in Pakistan to build a new life in Australia. Since then, the couple has continued to observe Ramadan, the holiest month in Islam. They are now passing on their faith and traditions to their children, Minal and Rayaan Tanvir. In this podcast, the family reflects on how celebrating Ramadan and Eid has evolved a...
ਪਾਕਿਸਤਾਨ ਡਾਇਰੀ : ਈਰਾਨ ਵੱਲੋਂ ਸਾਊਦੀ ਅਰਬ ਉੱਤੇ ਹੋਣ ਵਾਲੇ ਸੰਭਾਵਿਤ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ ਪਾਕਿਸਤਾਨ 18.03.2026 7:30
ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਉੱਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ। ਦਰਅਸਲ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਉਪ ਪ੍ਰਧਾਨ ਪ੍ਰਧਾਨ ਮੰਤਰੀ ਇਸਹਾਕ ਡਾਰ ਅਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੇ ਪਿਛਲੇ ਦਿਨੀਂ ਸਾਊਦੀ ਅਰਬ ਦੇ ਦੌਰੇ ਦੌਰਾਨ ਉਥੋਂ ਦੇ ਹੁਕਮਰਾਨਾਂ ਨਾਲ ਮੀਟਿੰਗਾਂ ਕੀਤੀਆਂ ਹਨ। ਇਸ ਤੋਂ ਬਾਅਦ ਸਾਊਦੀ ਅਰਬ ਵੱਲੋਂ ਵੀ ਈਰਾਨ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਹੁਣ ਹਮਲਾ ਹੋਇਆ ਤਾਂ ੳੇੁਸ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਅੰਤਰਰਾਸ਼...
Bringing Punjab to Melbourne: 38th Australian Sikh Games to display Punjab's fading traditions through 'Apna Pind' - 38ਵੀਆਂ ਸਿੱਖ ਖੇਡਾਂ ਵਿੱਚ 'ਆਪਣਾ ਪਿੰਡ' ਰਾਹੀਂ ਪੁਰਾਤਨ ਪੰਜਾਬੀ ਵਿਰਾਸਤ ਨੂੰ ਸੁਰਜੀਤ ਕਰਨ ਜਾ ਰਹੀ ਹਰਪਾਲ ਕੌਰ ਨਾਲ ਮੁਲਾਕਾਤ 17.03.2026 13:10
Melbourne will soon be home to an ancient Punjabi 'pind' (village), showcasing the traditional artefacts, arts, and cultural practices of the northern Indian state of Punjab. From 'trinjan' and 'sath' to 'uri' — traditional women’s gatherings, village social spaces and household customs, many traditions that are slowly being forgotten will be revived at the 38th Australian Sikh Games, scheduled to...
ਖ਼ਬਰਨਾਮਾ: ਵਿਆਜ ਦਰਾਂ 'ਤੇ ਜੰਗ ਦਾ ਅਸਰ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੀਤਾ ਦਰਾਂ ਵਿੱਚ ਵਾਧਾ 17.03.2026 4:47
17 ਮਾਰਚ ਨੂੰ ਹੋਈ ਬੈਠਕ ਵਿੱਚ ਆਰਬੀਏ ਨੇ ਨਕਦ ਵਿਆਜ ਦਰ ਵਿੱਚ 0.25 ਫੀਸਦੀ ਵਾਧਾ ਕਰਕੇ ਇਸਨੂੰ 4.10 ਫੀਸਦ ਕਰ ਦਿੱਤਾ ਹੈ। ਇਹ ਫੈਸਲਾ ਬਹੁਮਤ ਨਾਲ ਲਿਆ ਗਿਆ, ਜਿੱਥੇ ਪੰਜ ਮੈਂਬਰਾਂ ਨੇ ਵਾਧੇ ਦਾ ਸਮਰਥਨ ਕੀਤਾ, ਜਦਕਿ ਚਾਰ ਮੈਂਬਰਾਂ ਨੇ ਦਰ ਨੂੰ ਜਿਵੇਂ ਦਾ ਤਿਵੇਂ ਰੱਖਣ ਦੀ ਪੱਖਦਾਰੀ ਕੀਤੀ। ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਮਹਿੰਗਾਈ 4 ਫੀਸਦ ਤੋਂ ਉੱਪਰ ਜਾਣ ਦਾ ਖਤਰਾ ਹੈ ਅਤ...
Similar podcasts
Replaio is not a podcast publisher; show names, artwork and audio belong to their authors and are distributed through public RSS feeds.