SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Koniecznie odwiedź stronę podcastu i wesprzyj twórcę: www.sbs.com.au
Gdzie słuchać?
Podcasty w aplikacji Replaio Radio Już wkrótcePodcasty trafią do aplikacji już wkrótce. Zainstaluj teraz i jako pierwszy zobacz nowe podejście do podcastów
Odcinki
ਅਖਾਣ 'ਪਾਈ-ਡੋਈ ਦਾ ਲੇਖਾ ਬਰਾਬਰ' ਦਾ ਇਤਿਹਾਸ ਅਤੇ ਅਰਥ 17.09.2026 6:47
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਪਾਈ-ਡੋਈ ਦਾ ਲੇਖਾ ਬਰਾਬਰ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।
ਕੈਨਬਰਾ ਸੜਕ ਹਾਦਸੇ ਵਿੱਚ 30 ਸਾਲਾ ਭਾਰਤੀ ਮੂਲ ਦੇ ਪਿਤਾ ਦੀ ਮੌਤ, ਪਰਿਵਾਰ ਸਦਮੇ ਵਿੱਚ 16.09.2026 4:56
3 ਸਤੰਬਰ ਨੂੰ ਕੈਨਬਰਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 30 ਸਾਲਾ ਭਾਰਤੀ ਮੂਲ ਦੇ ਹਰਸ਼ ਸ਼ਰਮਾ ਦੀ ਮੌਤ ਨੇ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਹਰਸ਼ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਹਰਸ਼ ਅਤੇ ਉਨ੍ਹਾਂ ਦੀ ਪਤਨੀ ਦੇ ਘਰ ਹਾਦਸੇ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੀ ਦੂਜੇ ਬੱਚੇ ਦਾ ਜਨਮ ਹੋਇਆ ਸੀ। ਹਰਸ਼ ਦੇ ਬਚਪਨ ਦੇ ਦੋਸਤ ਹਰਕੀਰਤ ਸਿੰਘ ਨੇ SBS ਨਾਲ ਗੱਲਬਾਤ ਕਰਦਿਆਂ ਇਸ ਦੁਖਦਾਈ ਹਾਦਸੇ, ਆਸਟ੍ਰੇਲੀਆ ਦੇ ਭਾਰਤੀ...
ਅਖਾਣ ਕਹਾਣੀ: ਅਖਾਣ ‘ਇੱਕ ਦਾ ਗੋਲਾ ਚੰਗਾ ਤੇ ਸਤਾਰਾਂ ਦਾ ਮੰਦਾ’ ਦਾ ਇਤਿਹਾਸ ਅਤੇ ਅਰਥ 16.09.2026 7:11
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ‘ਇੱਕ ਦਾ ਗੋਲਾ ਚੰਗਾ ਤੇ ਸਤਾਰਾਂ ਦਾ ਮੰਦਾ’ ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।
An exclusive conversation with developer Gurinder Bhatti: From struggle to skyline - ਸੰਘਰਸ਼ ਭਰੇ ਦਿਨਾਂ ਤੋਂ ਸਕਾਈਲਾਈਨ ਤੱਕ ਦਾ ਸਫ਼ਰ: ਰੀਅਲ ਅਸਟੇਟ ਦਿੱਗਜ ਗੁਰਿੰਦਰ ਭੱਟੀ ਨਾਲ ਖਾਸ ਗੱਲਬਾਤ 16.09.2026 28:46
Developer Gurinder Bhatti spoke to SBS Punjabi about his journey from Punjab to the UK and back, and his work in Punjab’s real estate sector. Bhatti moved to England as an international student and worked in a restaurant before entering the property industry. In the conversation, he discussed his plans for property projects in Punjab, including proposed collaborations involving Jacob & Co. and Bol...
ਖ਼ਬਰਨਾਮਾ: ਰਿਮੋਟ ਭਾਈਚਾਰਿਆਂ ’ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਸਵਾਲ, 6,500 ਤੋਂ ਵੱਧ ਲੋਕ ਪ੍ਰਭਾਵਿਤ 16.09.2026 3:56
ਆਸਟ੍ਰੇਲੀਆ ਦੇ 'ਵਾਟਰ ਸਰਵਿਸਿਜ਼ ਐਸੋਸੀਏਸ਼ਨ ਆਫ ਆਸਟ੍ਰੇਲੀਆ' (WSAA) ਵਲੋਂ ਤਿਆਰ ਕੀਤੀ ਗਈ ਨਵੀਂ ਰਿਪੋਰਟ 'ਚ ਪਾਇਆ ਗਿਆ ਕਿ ਰਿਮੋਟ ਭਾਈਚਾਰਿਆਂ ਵਿੱਚ ਰਹਿ ਰਹੇ 6,500 ਤੋਂ ਵੱਧ ਫਰਸਟ ਨੇਸ਼ਨਜ਼ ਲੋਕਾਂ ਨੂੰ ਪਿਛਲੇ 2 ਸਾਲਾਂ ਦੌਰਾਨ ਘੱਟੋ -ਘੱਟ ਇੱਕ ਵਾਰ ਅਜਿਹਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਜੋ ਆਸਟ੍ਰੇਲੀਅਨ ਪੀਣਯੋਗ ਪਾਣੀ ਦੇ ਮਾਪਦੰਡਾਂ (Australian Drinking Water Guidelines) ‘ਤੇ ਖਰਾ ਨਹੀਂ ਉਤਰਿਆ। ਇਸ ਬੁਲੇਟਿਨ ਵਿੱਚ ਜਾਣੋ ਪੂਰਾ ਵੇਰਵਾ ਅਤੇ ਅੱਜ ਦੀਆਂ ਹੋਰ ਚੋਣਵੀਆਂ ਖ਼ਬ...
ਪਾਕਿਸਤਾਨ ਡਾਇਰੀ: PTI ਦੇ ਪ੍ਰਦਰਸ਼ਨ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਸਖ਼ਤ 16.09.2026 6:36
ਪਾਕਿਸਤਾਨ ਦੀ ਇੱਕ ਹਾਈ ਕੋਰਟ ਨੇ ਇਸਲਾਮਾਬਾਦ ਵਿੱਚ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸੜਕਾਂ ਖੁੱਲ੍ਹੀਆਂ ਰੱਖਣ ਅਤੇ ਲੋਕਾਂ ਦੀ ਸਿਹਤ, ਸਿੱਖਿਆ ਤੇ ਕਾਰੋਬਾਰ ਤੱਕ ਪਹੁੰਚ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਇਹ ਨਿਰਦੇਸ਼ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (PTI) ਵੱਲੋਂ 27 ਸਤੰਬਰ ਨੂੰ ਰਾਜਧਾਨੀ ਵੱਲ ਕੱਢੇ ਜਾਣ ਵਾਲੇ ਪ੍ਰਸਤਾਵਿਤ ‘ਲੌਂਗ ਮਾਰਚ’ ਤੋਂ ਪਹਿਲਾਂ ਜਾਰੀ ਕੀਤੇ ਗਏ ਹਨ। PTI ਦਾ ਕਹਿਣਾ ਹੈ ਕਿ ਪ੍ਰਦਰਸ਼ਨ ਰਾਹੀਂ ਜੇਲ੍ਹ ਵਿੱਚ ਬੰਦ ਇਮਰਾਨ ਖ...
ਅਖਾਣ ‘ਭਾਅ ਭੁੱਖਿਆਂ ਨੇ ਵਧਾਇਆ’ ਦੀ ਕਹਾਣੀ, ਅਰਥ ਅਤੇ ਸਮਾਜਿਕ ਮਹੱਤਤਾ ਜਾਣੋ 16.09.2026 6:49
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ‘ਭਾਅ ਭੁੱਖਿਆਂ ਨੇ ਵਧਾਇਆ’ ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।
ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚ 15.09.2026 9:22
ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ। #sbsaudiopodcast
ਖ਼ਬਰਨਾਮਾ: ਤੇਲ ਦੀਆਂ ਕੀਮਤਾਂ ਵਧੀਆਂ, ਪਰ ਫਿਊਲ ਟੈਕਸ ’ਤੇ ਰਾਹਤ ਦੇਣ ਤੋਂ ਸਰਕਾਰ ਨੇ ਕੀਤਾ ਇਨਕਾਰ 15.09.2026 4:40
ਫੈਡਰਲ ਸਰਕਾਰ ਨੇ ਤੇਲ ਦੀਆਂ ਕੀਮਤਾਂ 150 ਡਾਲਰ (AUD) ਪ੍ਰਤੀ ਬੈਰਲ ਦੇ ਨੇੜੇ ਪਹੁੰਚਣ ਦੇ ਬਾਵਜੂਦ, ਫਿਊਲ ਐਕਸਾਈਜ਼ ਯਾਨੀ ਤੇਲ ਟੈਕਸ ਵਿੱਚ ਹੋਰ ਕੋਈ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਰਾਹਤ ਸ਼ੁਰੂ ਤੋਂ ਹੀ ਅਸਥਾਈ ਤੌਰ ’ਤੇ ਦਿੱਤੀ ਗਈ ਸੀ। ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦਾ ਕਹਿਣਾ ਹੈ ਕਿ ਸਰਕਾਰ ਰੋਜ਼ਾਨਾ ਬਦਲਦੀਆਂ ਕੀਮਤਾਂ 'ਤੇ ਪ੍ਰਤੀਕਿਰਿਆ ਦੇਣ ਦੀ ਬਜਾਏ, ਆਸਟ੍ਰੇਲੀਆ ਦੇ ਅੰਦਰ ਤੇਲ ਦੀ ਸਪਲਾਈ ਨੂੰ ਬਰਕਰਾਰ ਰੱਖਣ 'ਤੇ ਆਪਣਾ ਧਿਆਨ ਕੇਂਦਰਿਤ...
The art behind the glamour: How Punjabi makeup artist Roop Sandhu built a career 'beautifying the stars' - ਰੂਪ ਸੰਧੂ: ਮੇਕਅੱਪ ਦੀ ਦੁਨੀਆ ਵਿੱਚ ਕਾਮਯਾਬੀ, ਵਿਲੱਖਣ ਪਛਾਣ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਖ਼ਾਸ ਗੱਲਬਾਤ 15.09.2026 18:03
Celebrity makeup artist Roop Sandhu has built a career working with prominent names in Punjabi and Bollywood entertainment. Hailing from Bhikhiwind in Punjab's Tarn Taran district, Sandhu says an unexpected opportunity on a film shoot helped set her on a path that has now continued for almost a decade. During her Melbourne visit, she spoke to SBS Punjabi about working with celebrities, the influen...
ਪੰਜਾਬੀ ਡਾਇਰੀ: ਪੰਜਾਬ ਯੂਨੀਵਰਸਿਟੀ ਵੱਲੋਂ ਸਿੱਖ ਇਤਿਹਾਸ ਦੇ ਪੇਪਰ ਹਟਾਉਣ ’ਤੇ ਉੱਠੇ ਸਵਾਲ, ਸਿੱਖ ਜਥੇਬੰਦੀਆਂ ਵੱਲੋਂ ਵਿਰੋਧ 15.09.2026 8:55
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਂਸਲ ਵੱਲੋਂ ਐੱਮ.ਏ. ਇਤਿਹਾਸ ਦੇ ਸਿਲੇਬਸ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਅਹਿਮ ਪੇਪਰ ਹਟਾਏ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ’ਤੇ ਇਤਰਾਜ਼ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਰਗੀ ਸੰਸਥਾ ਵੱਲੋਂ ਪੰਜਾਬ ਦੇ ਇਤਿਹਾਸ ਨੂੰ ਉੱਚ ਸਿੱਖਿਆ ਦੇ ਸਿਲ...
'ਵਨ ਨੇਸ਼ਨ' ਦੀ ਨਵੀਂ ਪ੍ਰਵਾਸ ਨੀਤੀ: ਵਿਦਿਆਰਥੀ ਅਤੇ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦਾ ਪ੍ਰਸਤਾਵ 14.09.2026 6:00
‘ਵਨ ਨੇਸ਼ਨ’ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ 7,50,000 ਦੀ ਕਟੌਤੀ ਕਰਨ ਸਮੇਤ ਪ੍ਰਵਾਸ ਨੀਤੀ ਵਿੱਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਐਲਾਨ ਦੀ ਲੇਬਰ ਅਤੇ ਗੱਠਜੋੜ ਵੱਲੋਂ ਤਿੱਖੀ ਆਲੋਚਨਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਦਾ ਆਸਟ੍ਰੇਲੀਆ ਦੀ ਆਰਥਿਕਤਾ ਉੱਤੇ ਅਸਰ ਪੈ ਸਕਦਾ ਹੈ। ਵਨ ਨੇਸ਼ਨ ਦੇ ਪ੍ਸਤਾਵ ਵਿੱਚ ਵਿਦਿਆਰਥੀ ਵੀਜ਼ਾ, ਗ੍ਰੈਜੂਏਟ ਵੀਜ਼ਾ, ਆਰਜ਼ੀ ਹੁਨਰਮੰਦ ਵੀਜ਼ਾ ਅਤੇ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ‘ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਰਵਾਨਗੀ ਅਤੇ...
'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ? 14.09.2026 8:01
ਐਸ ਬੀ ਐਸ ਪੰਜਾਬੀ ਤੁਹਾਡੇ ਲਈ ਇੱਕ ਨਵੀਂ ਲੜੀ 'ਅਖਾਣ ਕਹਾਣੀ' ਲੈਕੇ ਆਇਆ ਹੈ ਜਿੱਥੇ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਬਾਰੇ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਖੋਜ ਕਰਾਂਗੇ। ਇਸ ਪੌਡਕਾਸਟ ਵਿੱਚ, ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ ਗੱਲਬਾਤ ਕਰ ਰਹੇ ਹਨ ਲਹਿੰਦੇ ਪੰਜਾਬੀ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਦੇ ਨਾਲ। ਸੁਣੋ ਅਖਾਣ 'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ' ਦੀ ਡੂੰਘਾਈ ਨਾਲ ਪੜਚੋਲ।
'Glad to be a part of it': This Indian-origin couple sold the winning $1 million lottery ticket - ਭਾਰਤੀ ਮੂਲ ਦੇ ਜੋੜੇ ਦੀ ਦੁਕਾਨ ਤੋਂ ਵਿਕੀ 1 ਮਿਲੀਅਨ ਡਾਲਰ ਦੀ ਜੇਤੂ ਲਾਟਰੀ ਟਿਕਟ 14.09.2026 11:55
"We are glad we could play a role in someone's life-changing win," says Beerpal Kaur, a registered nurse and wife of Adelaide-based shop owner Abhinav Kashyap. Kashyap has run an Australia Post centre in South Australia for nearly six years. His business came into the spotlight after one of the lottery tickets he sold won a $1 million prize recently. - "ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬ...
ਖ਼ਬਰਨਾਮਾ: ਬਾਲੀ ’ਚ ਆਸਟ੍ਰੇਲੀਆਈ ਪਿਤਾ ਤੇ ਦੋ ਬੱਚਿਆਂ ਦੀ ਮੌਤ, ਪਰਥ ’ਚ ਗੋਲੀਬਾਰੀ ਦੀ ਘਟਨਾ ਅਤੇ ਹੋਰ ਅਹਿਮ ਖ਼ਬਰਾਂ 14.09.2026 4:33
ਇੰਡੋਨੇਸ਼ੀਆ ਵਿੱਚ ਇੱਕ ਆਸਟ੍ਰੇਲੀਆਈ ਵਿਅਕਤੀ ਆਪਣੇ ਚਾਰ ਅਤੇ ਛੇ ਸਾਲ ਦੇ ਦੋ ਬੱਚਿਆਂ ਸਮੇਤ ਮ੍ਰਿਤਕ ਪਾਇਆ ਗਿਆ ਹੈ। ਫ੍ਰੀਮੈਂਟਲ ਦੇ ਰਹਿਣ ਵਾਲੇ 56 ਸਾਲਾ ਵਿਅਕਤੀ ਅਤੇ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਾਲੀ ਦੇ ਕੁਟਾ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਵਿਲਾ ਵਿੱਚੋਂ ਮਿਲੀਆਂ ਹਨ। ਤਿੰਨਾਂ ਦੀ ਮੌਤ ਕਿਵੇਂ ਹੋਈ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਓਧਰ, ਪੱਛਮੀ ਆਸਟ੍ਰੇਲੀਆ ਦੀ ਪੁਲਿਸ ਪਰਥ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੇ ਸ਼ੱਕ ਹੇਠ ਦੋ ਵਿਅਕਤੀਆਂ ਦੀ ਭਾਲ ਕ...
Ricky Ponting and David Warner's exclusive conversation with SBS Punjabi - ਆਸਟ੍ਰੇਲੀਆ ਚੈਂਪੀਅਨਜ਼ ਦੇ ਨਵੇਂ ਕਪਤਾਨ ਡੇਵਿਡ ਵਾਰਨਰ ਅਤੇ ਸਹਿ-ਮਾਲਕ ਰਿਕੀ ਪੋਂਟਿੰਗ ਨਾਲ ਖਾਸ ਗੱਲਬਾਤ 14.09.2026 7:18
The third season of the World Championship of Legends (WCL) tournament features David Warner as captain of the Australia Champions, while cricketing great Ricky Ponting takes on a new role as the team's co-owner. In a conversation with SBS Punjabi, Ponting discusses his experience coaching Punjab Kings, his secret Punjabi vocabulary and his views on leading IPL captains. - ਵਰਲਡ ਚੈਂਪੀਅਨਸ਼ਿਪ ਆਫ਼ ਲੈਜ...
'ਟ੍ਰਿਪਲ ਜ਼ੀਰੋ 'ਤੇ ਕਾਲ ਕਰਨ 'ਤੇ $5000 ਦਾ ਖਰਚਾ ਆਵੇਗਾ': ਗ਼ਲਤ ਧਾਰਨਾਵਾਂ ਕਾਰਨ ਕਈ ਪ੍ਰਵਾਸੀ ਔਰਤਾਂ ਮਦਦ ਤੋਂ ਵਾਂਝੀਆਂ 14.09.2026 7:00
ਇੱਕ ਔਰਤ ਨੇ ਇੱਕ ਵਲੰਟੀਅਰ ਨੂੰ ਦੱਸਿਆ ਕਿ ਉਸਨੂੰ ਕਿਹਾ ਗਿਆ ਸੀ ਕਿ ਟ੍ਰਿਪਲ-ਜ਼ੀਰੋ ’ਤੇ ਕਾਲ ਕਰਨ ’ਤੇ ਉਸਨੂੰ $5,000 ਦਾ ਬਿੱਲ ਆਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਗਲਤ ਧਾਰਨਾਵਾਂ ਦੂਰ ਕਰਨ ਲਈ ਪ੍ਰਵਾਸੀ ਭਾਈਚਾਰਿਆਂ ਵਿੱਚ ਵਧੇਰੇ ਜਾਗਰੂਕਤਾ ਅਤੇ ਸਿੱਖਿਆ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਕਮਿਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ, ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੀਆਂ ਰਿਪੋਰਟਾਂ 33 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। #sbs...
Travelling safely in rural and remote Australia - ਆਸਟ੍ਰੇਲੀਆ ਐਕਸਪਲੇਨਡ: ਪੇਂਡੂ ਅਤੇ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਜ਼ਰੂਰੀ ਗੱਲਾਂ 13.09.2026 8:08
Australia is a vast and diverse country to explore, but driving in rural and remote areas can involve conditions you may not encounter in cities. Knowing what to expect and how to prepare can help you travel more safely and confidently. - ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ...
ਖ਼ਬਰਾਂ ਫਟਾਫੱਟ: ਨੇਪਾਲ ’ਚ ਸਮੂਹਿਕ ਅੰਤਿਮ ਸੰਸਕਾਰ ਤੋਂ ਲੈਕੇ ਆਸਟ੍ਰੇਲੀਆ ’ਚ ਵਿਸ਼ੇਸ਼ ਘਰੇਲੂ ਹਿੰਸਾ ਵੀਜ਼ੇ ਦੀ ਮੰਗ ਤੱਕ: ਹਫ਼ਤੇ ਦੀਆਂ ਖ਼ਬਰਾਂ ਫਟਾਫਟ 13.09.2026 5:47
ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਸਮੂਹਿਕ ਅੰਤਿਮ ਸੰਸਕਾਰ, ਫਿਲੀਪੀਨਜ਼ ਨੇੜੇ ਫੈਰੀ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਅਤੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਅਸਥਾਈ ਵੀਜ਼ਾ ਧਾਰਕਾਂ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਸਣੇ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਇਸ ਹਫ਼ਤੇ ਦੀਆਂ ਪ੍ਰਮੁੱਖ ਖ਼ਬਰਾਂ ਬਾਰੇ ਜਾਣੋ ਐਸ ਬੀ ਐਸ ਪੰਜਾਬੀ ਦੇ ‘ਖ਼ਬਰਾਂ ਫਟਾਫੱਟ’ ਵਿੱਚ, ਕੁਝ ਹੀ ਮਿੰਟਾਂ ਵਿੱਚ। #sbsaudiopodcast
ਫ਼ਿਜੀ ਤੋਂ ਨਿਊਜ਼ੀਲੈਂਡ ਦੀ ਨਿਆਂਪਾਲਿਕਾ ਤੱਕ: ਜਦੋਂ ਜੱਜ ਅਜੀਤ ਸਵਰਨ ਸਿੰਘ ਨੇ ਰਚਿਆ ਸੀ ਇਤਿਹਾਸ 11.09.2026 13:21
ਫ਼ਿਜੀ ਵਿੱਚ ਜਨਮੇ ਜੱਜ ਅਜੀਤ ਸਵਰਨ ਸਿੰਘ ਨੇ 2002 'ਚ ਨਿਊਜ਼ੀਲੈਂਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਇਤਿਹਾਸ ਰਚਿਆ ਸੀ। ਉਹ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਜੱਜ ਬਣੇ ਜਿਨ੍ਹਾਂ ਨੇ ਇਹ ਵਿਲੱਖਣ ਸਨਮਾਨ ਪ੍ਰਾਪਤ ਕੀਤਾ ਸੀ। SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਪਰਵਾਸ, ਸੰਘਰਸ਼ ਦੇ ਕਿੱਸਿਆਂ, ਸਿੱਖਿਆ ਅਤੇ ਸੇਵਾ ਨਾਲ ਜੁੜੇ ਉੱਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ।
ਖ਼ਬਰਨਾਮਾ: ਰੂਸ, ਈਰਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੀ ਸ਼ਮੂਲੀਅਤ ਨਾਲ BRICS ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ 11.09.2026 4:35
ਯੂਕਰੇਨ ਅਤੇ ਈਰਾਨ ਨਾਲ ਜੁੜੇ ਤਣਾਅਪੂਰਨ ਅੰਤਰਰਾਸ਼ਟਰੀ ਮਾਹੌਲ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਵੀਂ ਦਿੱਲੀ ਪਹੁੰਚੇ ਹਨ, ਜਿੱਥੇ ਬ੍ਰਿਕਸ (BRICS) ਸੰਮੇਲਨ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਮੱਧ ਪੂਰਬ ਅਤੇ ਯੂਕਰੇਨ ਵਿੱਚ ਜਾਰੀ ਸੰਘਰਸ਼ ਮੁੱਖ ਚਰਚਾ ਦੇ ਕੇਂਦਰ ਵਿੱਚ ਰਹਿਣਗੇ, ਜਦੋਂਕਿ ਗਲੋਬਲ ਆਰਥਿਕ ਚੁਣੌਤੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਅਤੇ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਪੰਜਾਬੀ ਭਾਸ਼ਾ ਹਫਤਾ, ਦੁਨੀਆ ਭਰ ਤੋਂ ਪੰਜਾਬੀਆਂ ਦੀਆਂ ਖ਼ਬਰਾਂ 11.09.2026 7:10
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਪਾਰਕ ਸਬੰਧਾਂ ਦੇ ਨਵੇਂ ਦੌਰ ਦੀਆਂ ਤਿਆਰੀਆਂ ਤੋਂ ਲੈ ਕੇ ਕੀਵੀ ਪੰਜਾਬੀ ਭਾਈਚਾਰੇ ਦੀਆਂ ਉਪਲਬਧੀਆਂ ਤੱਕ, ਕਈ ਅਹਿਮ ਖ਼ਬਰਾਂ ਸਾਹਮਣੇ ਆਈਆਂ ਹਨ। ਅੰਬਾਲਾ ਦੇ ਪਿਛੋਕੜ ਵਾਲੇ ਪਵਨਦੀਪ ਅਤੇ ਯੂਪੀ ਮੂਲ ਦੀ ਇੰਦੂ ਬਾਜਵਾ ਨੂੰ ਲਗਾਤਾਰ ਸਨਮਾਨ ਮਿਲੇ ਹਨ। ਇਸੇ ਦੌਰਾਨ, ਯੂਕੇ ਦੀ ਇੱਕ ਸਾਬਕਾ ਮਹਿਲਾ ਲੈਕਚਰਾਰ ਨੇ ਪੰਜਾਬੀ ਜੋੜੇ ਨੂੰ ਹਾਦਸੇ ਦੌਰਾਨ ਕੁਚਲਣ ਦੇ ਦੋਸ਼ ਕਬੂਲ ਕੀਤੇ ਹਨ। ਨਿਊਜ਼ੀਲੈਂਡ ਵਿੱਚ ਇਸ ਸਾਲ 9 ਤੋਂ 15 ਨਵੰਬਰ ਤੱਕ ਪੰਜਾਬੀ ਭਾਸ਼ਾ ਹਫਤਾ ਮਨਾਇਆ ਜਾਵੇਗਾ। ਇ...
NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ? 10.09.2026 7:12
ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦ...
ਖ਼ਬਰਨਾਮਾ: ਫਿਲੀਪੀਨਜ਼ ਵਿੱਚ ਫੈਰੀ ਨੂੰ ਅੱਗ ਲੱਗਣ ਤੋਂ ਲੈ ਕੇ ਆਸਟ੍ਰੇਲੀਆ ਦੀ ਗੈਸ ਨੀਤੀ ਅਤੇ ਪੰਜਾਬ ਦੀ ਸਿਆਸਤ ਤੱਕ 10.09.2026 4:56
ਫਿਲੀਪੀਨਜ਼ ਵਿੱਚ ਇੱਕ ਫੈਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਅਤੇ 87 ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਸਟ੍ਰੇਲੀਆ ਨੇ ਦੇਸ਼ ਦੀ ਪਹਿਲੀ ਕੌਮੀ ਗੈਸ ਰਿਜ਼ਰਵੇਸ਼ਨ ਯੋਜਨਾ ਦਾ ਐਲਾਨ ਕੀਤਾ ਹੈ, ਜਦਕਿ ਨਵੀਂ ਡਰਾਊਨਿੰਗ ਰਿਪੋਰਟ ਮੁਤਾਬਕ ਪਿਛਲੇ ਸਾਲ ਆਸਟ੍ਰੇਲੀਆ ਦੇ ਜਲ-ਮਾਰਗਾਂ ਵਿੱਚ 313 ਲੋਕਾਂ ਦੀ ਮੌਤ ਹੋਈ। ਉੱਧਰ ਨਿਊਜ਼ੀਲੈਂਡ ਵਿੱਚ ਅਮੀਰ ਪ੍ਰਵਾਸੀਆਂ ਨੂੰ ਕਿਰਾਏ ਦੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਦੀ ਇਜਾਜ਼ਤ ਦੇਣ ਲਈ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ...
ਯੂਨਿਵਰਸਿਟੀ ਆਫ ਟੈਕਨੋਲੋਜੀ, ਸਿਡਨੀ (UTS) ਵਿੱਚ ‘ਮਹਿਫ਼ਲ-ਏ-ਰੂਹ’: ਸੂਫ਼ੀ ਸੰਗੀਤ, ਕਵਿਤਾ ਤੇ ਸੱਭਿਆਚਾਰ ਦਾ ਵਿਲੱਖਣ ਮੇਲ 10.09.2026 11:00
ਸੂਫ਼ੀ ਗਾਇਕੀ ਨੂੰ ਆਪਣੀ ਕਲਾਤਮਕ ਪਹਿਚਾਣ ਦਾ ਕੇਂਦਰ ਬਣਾਉਣ ਵਾਲੇ ਸਿਡਨੀ ਦੇ ਪ੍ਰਿਤਪਾਲ ਸਿੰਘ ਨੇ ਰੂਹਾਨੀ ਕਲਾਮ ਨੂੰ ਆਪਣੇ ਵਿਲੱਖਣ ਆਵਾਜ਼ ਅਤੇ ਅੰਦਾਜ਼ ਰਾਹੀਂ ਸਰੋਤਿਆਂ ਤੱਕ ਪਹੁੰਚਾਇਆ ਹੈ। ਇਸੇ ਸਫ਼ਰ ਦੀ ਇੱਕ ਝਲਕ University of Technology ਸਿਡਨੀ ਵਿੱਚ ਹੋਣ ਵਾਲੀ ‘ਮਹਿਫ਼ਲ-ਏ-ਰੂਹ’ ਵਿੱਚ ਵੀ ਦੇਖਣ ਨੂੰ ਮਿਲੇਗੀ। ‘ਮਹਿਫ਼ਲ-ਏ-ਰੂਹ’ ਦਾ ਉਦੇਸ਼ ਸੰਗੀਤ ਅਤੇ ਕਲਾ ਦੀਆਂ ਸਾਂਝੀਆਂ ਕਦਰਾਂ ਰਾਹੀਂ ਭਾਰਤੀ ਅਤੇ ਪਾਕਿਸਤਾਨੀ ਭਾਈਚਾਰਿਆਂ ਵਿਚਕਾਰ ਸਰਹੱਦਾਂ ਤੋਂ ਪਾਰ ਏਕਤਾ ਅਤੇ ਆਪਸੀ ਸਾਂਝ ਨੂੰ...
Podobne podcasty
Replaio nie jest wydawcą podcastów; nazwy audycji, okładki i audio należą do ich autorów i są rozpowszechniane przez publiczne kanały RSS