SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1700 episodi

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Visita il sito del podcast e sostieni chi lo crea: www.sbs.com.au

Autore

SBS

Categoria

News

Sito del podcast

www.sbs.com.au

Ultimo episodio

15 ott 2026

Dove ascoltare?

I podcast nell'app Replaio Radio In arrivo

I podcast stanno per arrivare nell'app. Installala ora e scopri per primo un modo tutto nuovo di vivere i podcast

Scaricala su Google Play Installala gratis Android quasi 10 mln di download · valutazione 4,8 iOS in arrivo

Episodi

ਪੰਜਾਬੀ ਡਾਇਸਪੋਰਾ: ਇੱਕ ਭਾਰਤੀ ਗਰੁੱਪ ਵਲੋਂ ਨਿਊਜ਼ੀਲੈਂਡ ਲਈ ਵਿਜ਼ਿਟਰ ਵੀਜ਼ਾ ਸਬੰਧੀ ਅਰਜ਼ੀਆਂ ਵਿੱਚ ਧੋਖਾਧੜੀ ਦਾ ਮਾਮਲਾ 06.03.2026

ਆਕਲੈਂਡ ਵਿੱਚ ਹੋਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਸੈਲਾਨੀਆਂ ਦੇ ਇੱਕ ਸਮੂਹ 'ਤੇ ਧੋਖਾਧੜੀ ਨਾਲ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਹਨਾਂ ਵਿੱਚੋਂ ਕਈ ਲੋਕਾਂ ਨੂੰ ਦਿੱਲੀ ਤੋਂ ਹੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਸਾਟ ਰਾਹੀਂ ਸੁਣੋ।

From migrant homebuyer to mortgage broker: Melbourne’s Maninder Kaur helping women achieve the Great Australian Dream - ਵਿੱਤੀ ਸਾਖਰਤਾ ਅਤੇ ਘਰ ਦੀ ਮਲਕੀਅਤ ਬਾਰੇ ਗੱਲਬਾਤ: ਮੈਲਬਰਨ ਦੀ ਮਨਿੰਦਰ ਕੌਰ ਦਾ ਸਫ਼ਰ ਅਤੇ ਔਰਤਾਂ ਦੀ ਮਦਦ ਲਈ ਉਪਰਾਲੇ 05.03.2026

When Maninder Kaur moved to Australia, she dreamed of owning her own home. From buying her first house to now living in what she calls her “dream home,” the journey helped her master the complexities of home ownership. She now runs her own mortgage brokerage and supports many women, especially those who are widowed or separated, in navigating the path to financial security through property. In her...

Fourth-generation Iranian Punjabi shares his experience of growing up as a Sikh in the Middle East - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ 05.03.2026

Parvinder Singh Chandhok, a fourth-generation Iranian Punjabi living in India whose ancestors lived in Iran, shares his personal insights on the current situation in Iran and the once-thriving Sikh community there. He also highlights the challenges faced by the Indian community amid the present conflict, while acknowledging the strong cultural and commercial ties they share with the Iranian people...

ਖ਼ਬਰਨਾਮਾ: ਦੁਬਈ ਵਿੱਚ ਫਸੇ 230 ਤੋਂ ਵੱਧ ਆਸਟ੍ਰੇਲੀਆ ਵਾਸੀ ਵਤਨ ਵਾਪਿਸ ਪਹੁੰਚੇ 05.03.2026

ਵਿਦੇਸ਼ ਵਿਭਾਗ ਨੇ ਛੇ ਸੰਕਟ ਪ੍ਰਤੀਕਿਰਿਆ ਟੀਮਾਂ ਵਿੱਚੋਂ ਪਹਿਲੀ ਮੱਧ ਪੂਰਬ ਭੇਜੀ ਹੈ, ਜਿੱਥੇ ਹਜ਼ਾਰਾਂ ਆਸਟ੍ਰੇਲੀਆਈ ਜੰਗੀ ਹਾਲਾਤਾਂ 'ਚ ਫਸੇ ਹੋਏ ਹਨ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਉਹ ਦੁਬਈ ਤੋਂ ਰਾਤੋ-ਰਾਤ 230 ਤੋਂ ਵੱਧ ਆਸਟ੍ਰੇਲੀਆਈਆਂ ਦੇ ਆਉਣ ਤੋਂ ਬਾਅਦ, ਮੱਧ ਪੂਰਬੀ ਦੇਸ਼ਾਂ 'ਚ ਫਸੇ ਹੋਏ ਯਾਤਰੀਆਂ ਅਤੇ ਨਿਵਾਸੀਆਂ ਨੂੰ ਵਾਪਸ ਲਿਆਉਣ 'ਤੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ।

ਐਡੀਲੇਡ ਵਿੱਚ ਸੜਕ ਹਾਦਸਾ: ਨਸ਼ੇ ਵਿੱਚ ਯੂਟ ਚਲਾ ਰਹੇ ਵਿਅਕਤੀ ਦੀ ਟੱਕਰ ਨਾਲ 33 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ 05.03.2026

ਐਡੀਲੇਡ ਵਿੱਚ ਇੱਕ ਸੜਕ ਹਾਦਸੇ ਦੌਰਾਨ 33 ਸਾਲ ਦੇ ਸਰਬਦਿਆਲ ਸਿੰਘ ਦੀ ਜਾਨ ਚਲੀ ਗਈ, ਜਦੋਂ ਨਸ਼ੇ ਦੀ ਹਾਲਤ ਵਿੱਚ ਯੂਟ ਚਲਾ ਰਹੇ ਇੱਕ ਵਿਅਕਤੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਉਹ ਸੜਕ ਕਿਨਾਰੇ ਆਪਣੀ ਕਾਰ ਨੂੰ ਜੰਪ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਇਸ ਅਚਾਨਕ ਘਟਨਾ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਤੇ ਭਾਈਚਾਰੇ ਵਲੋਂ ਉਨ੍ਹਾ ਨੂੰ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਚੰਗੇ ਇਨਸਾਨ ਵਜੋਂ ਯਾਦ ਕਰ ਸ਼ਰਧਾਂਜਲੀ ਦਿੱਤੀ ਜ...

ਬਾਲੀਵੁੱਡ ਗੱਪਸ਼ੱਪ: ਯਸ਼ ਰਾਜ ਫ਼ਿਲਮਜ਼ ਨੇ ‘ਐਲਫਾ’ ਨੂੰ ਸਿੱਧੇ ਨੈਟਫਲਿਕਸ ‘ਤੇ ਰਿਲੀਜ਼ ਕਰਨ ਲਈ 215 ਕਰੋੜ ਦੇ ਸੌਦੇ ਨੂੰ ਕੀਤਾ ਇਨਕਾਰ 05.03.2026

ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਸ਼ਰਵਰੀ ਦੀ ਫਿਲਮ ‘ਐਲਫਾ’ ਇਸ ਸਾਲ ਸਿੱਧੀ ਨੈਟਫਲਿਕਸ ‘ਤੇ ਨਹੀਂ ਬਲਕਿ ਪਹਿਲਾਂ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗੀ। ਨੈਟਫਲਿਕਸ ਵਲੋਂ 215 ਕਰੋੜ ਦੇ ਸੌਦੇ ਨੂੰ ਰੱਦ ਕਰਦੇ ਹੋਏ ਫਿਲਮ ਦੇ ਨਿਰਮਾਤਾ ਆਦਿਤਿਆ ਚੋਪੜਾ ਨੇ ਕਿਹਾ ਹੈ ਕਿ ‘ਅਸੀਂ ਵੱਡੇ ਪਰਦੇ ਤੇ ਫ਼ਿਲਮਾਂ ਰਿਲੀਜ਼ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ'। ਇਸ ਆਡੀਉ ਵਿੱਚ ਜਾਣੋ ਪੂਰਾ ਵੇਰਵਾ ਅਤੇ ਬਾਲੀਵੁੱਡ ਦੀ ਹੋਰ ਗੱਪਸ਼ੱਪ।

ਮਿਡਲ ਈਸਟ ਤਣਾਅ ਦਾ ਅਸਰ: ਆਸਟ੍ਰੇਲੀਆ 'ਚ ਪੈਟਰੋਲ $1 ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਮਹਿੰਗਾ 05.03.2026

ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੇ ਸਟ੍ਰੇਟ ਆਫ਼ ਹੌਰਮੁਜ਼ ਨੂੰ ਪ੍ਰਭਾਵਿਤ ਕਰਕੇ ਗਲੋਬਲ ਤੇਲ ਸਪਲਾਈ ਵਿੱਚ ਵਿਘਨ ਪਾਇਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਅਤੇ ਆਸਟ੍ਰੇਲੀਆ ਵਿੱਚ ਪੈਟਰੋਲ ਦੀ ਕੀਮਤ $1 ਪ੍ਰਤੀ ਲੀਟਰ ਤੱਕ ਵਧਣ ਦਾ ਖ਼ਤਰਾ ਹੈ। ਵੈਸਟਪੈਕ ਦੀ ਰਿਪੋਰਟ ਅਨੁਸਾਰ, ਰੁਕਾਵਟ ਦੀ ਮਿਆਦ 'ਤੇ ਨਿਰਭਰ ਕਰਦੇ ਹੋਏ ਤੇਲ ਅਮਰੀਕੀ $100 ਡਾਲਰ ਤੋਂ $185 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਆਰਥਿਕ ਵ...

ਦੁਗਣੀ ਹੋਈ ਟੀ.ਆਰ (Subclass 485) ਦੀ ਫੀਸ: ਭਾਰਤੀ ਵਿਦਿਆਰਥੀਆਂ ਲਈ ਵੱਧਦੀ ਚੁਣੌਤੀ, ਮਾਹਿਰਾਂ ਦੀ ਕੀ ਹੈ ਰਾਇ? 04.03.2026

1 ਮਾਰਚ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ (subclass 485) ਦੀ ਅਰਜ਼ੀ ਫੀਸ $2,300 ਤੋਂ ਵਧਾ ਕੇ $4,600 (ਦੁੱਗਣੀ )ਕਰ ਦਿੱਤੀ ਗਈ ਹੈ। ਇਹ ਪੋਸਟ-ਸਟੱਡੀ ਵਰਕ ਵੀਜ਼ਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਅੰਕੜੇ ਦਰਸਾਉਂਦੇ ਹਨ ਕਿ ਇਸ ਵੀਜ਼ਾ ਲਈ ਅਰਜ਼ੀ ਪਾਉਣ ਵਾਲੇ ਲੋਕਾਂ ਵਿੱਚ ਭਾਰਤੀ ਮੂਲ ਦੇ ਲੋਕ ਮੋਹਰੀ ਹਨ। ਇਸ ਵੀਜ਼ਾ ਲਈ ਨਿਯਮ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਸੀ। ਇਨ੍ਹਾਂ ਬਦਲਦੇ...

ਨਿਊਕਾਸਲ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਪੰਜਾਬੀ ਟਰੱਕ ਡਰਾਇਵਰ ਦੇ ਪਰਿਵਾਰ ਲਈ ਭਾਈਚਾਰੇ ਨੇ ਵਧਾਏ ਮਦਦ ਦੇ ਹੱਥ 04.03.2026

ਲੰਘੀ 27 ਫਰਵਰੀ ਦੀ ਸਵੇਰ ਨੂੰ ਨਿਊਕਾਸਲ (NSW) ਦੇ ਐਮ1 ਪੈਸੀਫਿਕ ਮੋਟਰਵੇਅ ਉੱਤੇ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਇਵਰ ਰਘਬੀਰ ਸਿੰਘ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਕਰੀਬੀ ਦੋਸਤ ਗੁਰਵਰਿੰਦਰ ਸਿੰਘ ਨੇ ਦੱਸਿਆ ਕਿ ਰਘਬੀਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੇ ਲਈ ਭਾਈਚਾਰੇ ਵਲੋਂ ਮਦਦ ਦੇ ਹੱਥ ਵਧਾਏ ਜਾ ਰਹੇ ਹਨ।

ਖ਼ਬਰਨਾਮਾ: UAE ‘ਚ ਫਸੇ ਹਜ਼ਾਰਾਂ ਆਸਟ੍ਰੇਲੀਆਈ, ਜੰਗ ਕਾਰਨ ਵਪਾਰ ਅਤੇ ਤੇਲ ਬਾਜ਼ਾਰ ਵੀ ਪ੍ਰਭਾਵਿਤ 04.03.2026

ਐਮੀਰੇਟਸ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਲਈ ਇੱਕ ਵਾਪਸੀ ਉਡਾਣ ਅੱਜ ਸਵੇਰੇ ਦੁਬਈ ਤੋਂ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਰਾਤ ਸਿਡਨੀ ਉਤਰਨ ਦੀ ਸੰਭਾਵਨਾ ਹੈ। ਇਸ ਉਡਾਣ ਵਿੱਚ ਕਿੰਨੇ ਆਸਟ੍ਰੇਲੀਆਈ ਸਵਾਰ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ 24,000 ਆਸਟ੍ਰੇਲੀਆਈ ਨਾਗਰਿਕ ਅਜੇ ਵੀ UAE ਵਿੱਚ ਫਸੇ ਹੋਏ ਹਨ। ਓਧਰ, ਲੇਬਰ ਪਾਰਟੀ ਦੇ ਵਪਾਰ ਮੰਤਰੀ ਡੌਨ ਫੈਰਲ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਆਸਟ੍ਰੇਲੀਆ ਉੱਤੇ ਆਰਥਿਕ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕ...

ਹੋਲੀ – 'ਰੰਗਾਂ ਰਾਹੀਂ ਏਕਤਾ ਦਾ ਜਸ਼ਨ', ਪ੍ਰਧਾਨ ਮੰਤਰੀ ਸਮੇਤ ਕਈਆਂ ਆਸਟ੍ਰੇਲੀਆਈ ਨੇਤਾਵਾਂ ਵੱਲੋਂ ਹੋਲੀ ਦੀਆਂ ਵਧਾਈਆਂ 04.03.2026

ਹੋਲੀ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਨੇਤਾਵਾਂ ਨੇ ਆਪਣੇ ਵਧਾਈ ਸੰਦੇਸ਼ ਵਿਆਪਕ ਭਾਈਚਾਰੇ ਨਾਲ ਸਾਂਝੇ ਕੀਤੇ ਹਨ, ਜੋ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ....

ਪਾਕਿਸਤਾਨ ਡਾਇਰੀ: ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪਾਕਿਸਤਾਨ ਨੇ ਕੀਤੀ ਫੌਜ ਤਾਇਨਾਤ ਅਤੇ ਲਗਾਇਆ ਕਰਫਿਊ 04.03.2026

ਅਮਰੀਕਾ-ਇਜ਼ਰਾਇਲ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਵਿੱਚ ਕਈ ਲੋਕਾਂ ਦੀ ਮੌਤ ਅਤੇ ਦਰਜਨਾਂ ਦੇ ਜ਼ਖ਼ਮੀ ਹੋਣ ਮਗਰੋਂ ਪਾਕਿਸਤਾਨੀ ਅਧਿਕਾਰੀਆਂ ਨੇ ਉੱਤਰੀ ਸ਼ਹਿਰਾਂ ਗਿਲਗਿਤ ਅਤੇ ਸਕਾਰਦੂ ਵਿੱਚ ਫੌਜ ਤਾਇਨਾਤ ਕਰ ਦਿੱਤੀ ਅਤੇ ਤਿੰਨ ਦਿਨਾਂ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਇਸ ਦੌਰਾਨ ਕਰਾਚੀ ਵਿੱਚ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਕੌਂਸਲੇਟ ‘ਤੇ ਧਾਵਾ ਬੋਲ ਦਿੱਤਾ ਸੀ। ਪੁਲਿਸ ਨੇ ਲਾਠੀਚਾਰਜ, ਹੰਝੂ ਗੈਸ ਅਤੇ ਗੋਲੀ...

ਅਣਗੌਲੇ ਫਲਾਇੰਗ ਅਫਸਰ ਮਨ ਮੋਹਨ ਸਿੰਘ: 3 ਮਾਰਚ 1942 ਨੂੰ ਵਿਸ਼ਵ ਯੁੱਧ ਦੌਰਾਨ ਵੈਸਟਰਨ ਆਸਟ੍ਰੇਲੀਆ ਵਿੱਚ ਸ਼ਹਾਦਤ ਦੀ ਕਹਾਣੀ 03.03.2026

ਫਲਾਇੰਗ ਅਫਸਰ ਮਨ ਮੋਹਨ ਸਿੰਘ ਬ੍ਰਿਟਿਸ਼ ਇੰਡੀਆਨ ਏਅਰ ਫੋਰਸ ਦੇ ਸ਼ੁਰੂਆਤੀ ਦੌਰ ਦੇ ਅਹਿਮ ਸਿੱਖ ਪਾਇਲਟਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਜ਼ਿੰਦਗੀ ਸਿਰਫ਼ ਹਵਾਬਾਜ਼ੀ ਦੇ ਸ਼ੌਂਕ ਦੀ ਕਹਾਣੀ ਨਹੀਂ, ਸਗੋਂ ਹਿੰਮਤ, ਦ੍ਰਿੜਤਾ ਅਤੇ ਅਗਵਾਈ ਦਾ ਪ੍ਰਤੀਕ ਹੈ। ਇਸ ਪੌਡਕਾਸਟ ਵਿੱਚ ਸੁਣੋ ਕਿ ਕਿਵੇਂ ਉਨ੍ਹਾਂ ਨੇ ਕਈ ਹਿੰਮਤ ਭਰੇ ਕਾਰਜਾਂ ਨਾਲ ਰਿਕਾਰਡ ਬਣਾਏ, ਅਤੇ ਵੈਸਟਰਨ ਆਸਟ੍ਰੇਲੀਆ ਦੇ ਤੱਟਾਂ 'ਤੇ ਵਿਸ਼ਵ ਯੁੱਧ-2 ਦੌਰਾਨ ਜੋਹਰ ਦਿਖਾਉਂਦੇ ਹੋਏ 3 ਮਾਰਚ 1942 ਨੂੰ ਆਪਣੀ ਜਾਨ ਤੱਕ ਦੇ ਦਿੱਤੀ...

ਖ਼ਬਰਨਾਮਾ: ਵਿਦੇਸ਼ਾਂ 'ਚ ਫਸੇ ਲੋਕਾਂ ਨੂੰ ਲਿਆਉਣ ਦੀ ਜੱਦੋ-ਜਹਿਦ, ਆਸਮਾਨ 'ਚ ਬਲੱਡ ਮੂਨ ਦਾ ਨਜ਼ਾਰਾ ਤੇ ਹੋਰ ਖ਼ਬਰਾਂ 03.03.2026

ਮੱਧ ਪੂਰਬ ਵਿੱਚ ਵੱਧ ਰਹੇ ਸੰਘਰਸ਼ ਦੌਰਾਨ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਸਟ੍ਰੇਲੀਆਈ ਸਰਕਾਰ 'ਤੇ ਦਬਾਅ ਵੱਧ ਰਿਹਾ ਹੈ। ਲਿਬਰਲ ਸੈਨੇਟਰਾਂ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਨਾਗਰਿਕਾਂ ਦੀ ਵਾਪਸੀ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਜਾਵੇ, ਪਰ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਜਦੋਂ ਤੱਕ ਹਵਾਈ ਖੇਤਰ ਬੰਦ ਹਨ, ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ। ਇਸਤੋਂ ਇਲਾਵਾ ਅੱਜ ਮੰਗਲਵਾਰ ਰਾਤ ਆਸਟ੍ਰੇਲੀਆ ਦੇ ਅਸਮਾਨ ਵਿੱਚ 'ਬਲੱਡ ਮੂਨ'...

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ 'ਤੇ PM ਮੋਦੀ ਦਾ ਸੰਬੋਧਨ: 1984 ਦੇ ਪੀੜਤਾਂ ਨੂੰ ਨਿਆਂ ਦੀ ਵਚਨਬੱਧਤਾ 03.03.2026

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਗੁਰੂ ਜੀ ਦੀ ਕੁਰਬਾਨੀ, ਸਾਹਸ ਅਤੇ ਸਮਾਜਿਕ ਏਕਤਾ ਦੇ ਸੁਨੇਹੇ ਨੂੰ ਦੁਹਰਾਇਆ ਹੈ। ਇਸ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਸਿੱਖ ਕੌਮ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ 1984 ਦੇ ਦੰਗਿਆਂ ਬਾਰੇ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ, ਬੰਦ ਮਾਮਲਿਆਂ ਨੂੰ ਮੁੜ ਖੋਲ੍ਹਣ, ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਲਈ ਵਾ...

ਪੰਜਾਬੀ ਡਾਇਰੀ: ਮਿਡਲ ਈਸਟ ਸੰਕਟ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ 10 ਉਡਾਣਾਂ ਰੱਦ 03.03.2026

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ਦੇ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਦੇ ਪ੍ਰਭਾਵ ਹੇਠ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ, ਕਤਰ ਏਅਰਵੇਜ਼ ਦੀਆਂ ਦੋਹਾ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਦੋਹਾ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਏਅਰ ਇੰਡੀਆ ਐਕਸਪ੍ਰੈਸ ਦੀਆਂ ਦੁਬਈ ਅਤੇ ਸ਼ਾਰਜਾਹ ਨਾਲ ਜੁੜੀਆਂ ਚਾਰ ਉਡਾਣਾਂ ਵੀ...

Introducing: Our Pacific - SBS Examines: ਸਾਡੇ ਪ੍ਰਸ਼ਾਂਤ ਖੇਤਰ ਨਾਲ ਜਾਣ ਪਹਿਚਾਣ 02.03.2026

SBS Examines is launching a new series exploring Australia's connection with the Pacific region. - SBS Examines ਆਸਟ੍ਰੇਲੀਆ ਦੇ ਪ੍ਰਸ਼ਾਂਤ ਖੇਤਰ (Pacific) ਨਾਲ ਸਬੰਧਾਂ ਦੀ ਪੜਚੋਲ ਕਰਨ ਲਈ ਇੱਕ ਨਵੀਂ ਲੜੀ ਸ਼ੁਰੂ ਕਰ ਰਿਹਾ ਹੈ।

ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਹੁਣ ਕੌਣ ਕਰ ਰਿਹਾ ਹੈ ਈਰਾਨ ਦੀ ਅਗਵਾਈ? ਕਿਸ ਤਰ੍ਹਾਂ ਚੁਣਿਆ ਜਾਏਗਾ ਅਗਲਾ ਨੇਤਾ? 02.03.2026

ਅਯਾਤੁੱਲਾ ਅਲੀ ਖਾਮੇਨਈ ਦਾ 36 ਸਾਲ ਲੰਮਾ ਦੌਰ, ਜਿਸ ਦੌਰਾਨ ਉਹ ਈਰਾਨ ਦੀ ਰਾਜਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਰਹੇ, ਅਚਾਨਕ ਸਮਾਪਤ ਹੋ ਗਿਆ ਹੈ। ਈਰਾਨ ਇਸ ਸਮੇਂ ਜੰਗ ਦੇ ਹਾਲਾਤਾਂ ਵਿੱਚ ਹੈ ਅਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖਾਮੇਨਈ ਦੇ ਬਾਅਦ ਦੇਸ਼ ਦੀ ਵਾਗਡੋਰ ਕੌਣ ਸੰਭਾਲੇਗਾ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ‘ਮਿਡਲ ਈਸਟ ਸੰਕਟ’ ਦੇ ਚੱਲਦਿਆਂ ਆਸਟ੍ਰੇਲੀਆ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ 02.03.2026

ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਇਜ਼ਰਾਈਲ ਅਤੇ ਈਰਾਨ ਵਿਚਲੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਆਪਣੀ ਸਥਿਤੀ ਦਰਜ ਕਰਵਾਉਣ ਅਤੇ ਕੌਂਸਲਰ ਸਹਾਇਤਾ ਦੀ ਲੋੜ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਆਸਟ੍ਰੇਲੀਆਈ ਲੋਕਾਂ ਨੂੰ ਮੱਧ ਪੂਰਬ ਦੇ ਜ਼ਿਆਦਾਤਰ ਸਥਾਨਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬਹਿਰੀਨ, ਈਰਾਨ, ਇਰਾਕ, ਇਜ਼ਰਾਈਲ, ਕੁਵੈਤ, ਲੇਬਨਾਨ, ਫਲਿਸਤੀਨ, ਕਤਰ, ਸੀਰੀਆ, ਸੰਯੁਕਤ ਅਰਬ ਅਮੀਰਾਤ...

Australian Sikh Games 2026 to host 'first-ever' international coaches conference to boost Punjabi representation in sport - ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ 02.03.2026

The 38th edition of the Australian Sikh Games will be held in Melbourne in April 2026. As part of the three-day Easter weekend celebrations, the first-ever International Coaches Conference will bring together coaches, sports organisers, and community leaders to explore ways for the Punjabi community in Australia to strengthen its presence at the highest levels of sport. In this podcast, we speak w...

ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਵੈੱਬਸਾਈਟ ਅਤੇ ਐਪ ਲਾਂਚ 02.03.2026

ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮਹਿੰਗੀਆਂ ਅਤੇ ਉਲਝਣ ਭਰੀਆਂ ਲੱਗਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੀ ਇੱਕ ਪਹਿਲਕਦਮੀ ਕੀਤੀ ਗਈ ਹੈ, ਜੋ Safe Down Under ਨਾਮਕ ਵੈੱਬਸਾਈਟ ਹੈ। ਇਹ ਘੱਟ ਲਾਗਤ ਵਾਲੀਆਂ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਆਸਾਨੀ ਨਾਲ ਲੱਭਣ ਵਿੱਚ ਮਦਦ ਕਰਦੀ ਹੈ। AusWISE NGO ਅਤੇ ਮੈਲਬਰਨ ਸੈਕਸ਼ੂਅਲ ਹੈਲਥ ਸੈਂਟਰ ਦੇ ਸਹਿਯੋਗ ਨਾਲ ਚੱਲ ਰਿਹਾ ਇਹ ਪ੍ਰੋਜੈਕਟ ਜਿਨਸੀ ਤੇ ਮਾਨਸਿਕ ਸ...

ਸੜਕੀ ਮੌਤਾਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ, ਮਾਹਿਰਾਂ ਮੁਤਾਬਿਕ ਹਰ ਮੋਰਚੇ 'ਤੇ ਵਾਧੂ ਕਦਮ ਚੁੱਕਣ ਦੀ ਲੋੜ 27.02.2026

ਆਸਟ੍ਰੇਲੀਆ ਵਿੱਚ ਸੜਕ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਤੇ ਦੇਸ਼ 2030 ਤੱਕ ਮੌਤਾਂ ਨੂੰ ਅੱਧਾ ਕਰਨ ਦੇ ਆਪਣੇ ਟੀਚੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ 1300 ਤੋਂ ਵੱਧ ਲੋਕ ਸੜਕਾਂ ਉੱਤੇ ਮਾਰੇ ਗਏ, ਜਿਨ੍ਹਾਂ ਵਿੱਚ ਪੈਦਲ ਯਾਤਰੀ, ਸਾਈਕਲ ਸਵਾਰ ਅਤੇ ਈ-ਬਾਈਕ ਸਵਾਰ ਵੀ ਸ਼ਾਮਲ ਹਨ। ਤੇਜ਼ ਰਫ਼ਤਾਰ, ਧਿਆਨ ਭਟਕਣਾ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਬਣੇ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਰ...

ਖ਼ਬਰਾਂ ਫਟਾਫੱਟ: ਕਿਤੇ ਕੁਦਰਤ ਦੀ ਮਾਰ ਤੇ ਕਿਤੇ ਸਿਆਸੀ ਘਮਾਸਾਨ, ਆਸਟ੍ਰੇਲੀਆ ਤੋਂ ਪੰਜਾਬ ਤੱਕ ਸੁਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 27.02.2026

ਸਿਡਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ, ਜਿਸ ਕਾਰਨ S-E-S ਨਿਊ ਸਾਊਥ ਵੇਲਜ਼ ਨੂੰ ਮਦਦ ਲਈ 450 ਤੋਂ ਵੱਧ ਕਾਲਾਂ ਮਿਲੀਆਂ ਹਨ। ਰਾਜਨੀਤੀ ਅਤੇ ਅਰਥਚਾਰੇ ਦੀ ਗੱਲ ਕਰੀਏ ਤਾਂ, ਫੈਡਰਲ ਖਜ਼ਾਨਚੀ ਜਿਮ ਚਾਲਮਰਸ 'ਤੇ ਮਈ ਦੇ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਮਹਿੰਗਾਈ ਨੂੰ ਨੱਥ ਪਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। ਓਧਰ, ਪੰਜਾਬ 'ਚ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇ...

From pregnancy to the teen years: What family payments you may be eligible for? - ਗਰਭ ਅਵਸਥਾ ਤੋਂ ਬੱਚੇ ਦੀ ਕਿਸ਼ੋਰ ਅਵਸਥਾ ਤੱਕ: ਆਸਟ੍ਰੇਲੀਆ ਵਿੱਚ ਪਰਿਵਾਰਾਂ ਨੂੰ ਕਿਵੇਂ ਮਿਲਦੇ ਹਨ ਹਜ਼ਾਰਾਂ ਡਾਲਰ ਦੇ ਭੁਗਤਾਨ? 27.02.2026

The Australian Government provides a range of family payments and support services to eligible households. From those expecting a child to families with teenagers, assistance is available at different stages of family life through Services Australia. However, some experts say not everyone who may be eligible is accessing this support. In this interview with SBS Punjabi, Jyoti from Services Austral...

ਖ਼ਬਰਨਾਮਾ: ਬਾਲ ਸੰਭਾਲ ਵਿੱਚ ਸੁਰੱਖਿਆ ਸੁਧਾਰ ਲਾਗੂ, ਵਰਕਰ ਰਜਿਸਟਰ ਅਤੇ ਜ਼ਰੂਰੀ ਸਿਖਲਾਈ ਲਾਜ਼ਮੀ 27.02.2026

ਸੰਘੀ ਸਰਕਾਰ ਚਾਈਲਡ ਕੇਅਰ ਸੈਂਟਰਾਂ ਵਿੱਚ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਲਈ ਦੇਸ਼ ਭਰ ਦੇ ਚਾਈਲਡ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰਾਸ਼ਟਰੀ ਰਜਿਸਟਰ ਲਾਗੂ ਕਰ ਰਹੀ ਹੈ। ਸ਼ੁੱਕਰਵਾਰ 27 ਫਰਵਰੀ ਤੋਂ, ਸਟਾਫ ਕੋਲ ਆਪਣੇ ਰੁਜ਼ਗਾਰ ਦੇ ਵੇਰਵੇ ਦਰਜ ਕਰਨ ਲਈ ਇੱਕ ਮਹੀਨੇ ਦਾ ਸਮਾਂ ਹੋਏਗਾ। ਇਸ ਨਿਯਮ ਦੇ ਚਲਦੇ ਇੰਨ੍ਹਾ ਸੈਂਟਰਾਂ 'ਚ ਕਿਸੇ ਵੀ ਸਮਰੱਥਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਲਈ ਲਾਜ਼ਮੀ ਸਿਖਲਾਈ ਵੀ ਸ਼ੁਰੂ ਹੋ ਜਾਵੇਗੀ। ਇਹ ਸੁਧਾਰ ਦੇਸ਼ ਭਰ ਦੀਆਂ ਕਈ ਚਾਈਲਡ ਕੇਅਰ ਸ...

Ascolta il podcast SBS Punjabi - ਐਸ ਬੀ ਐਸ ਪੰਜਾਬੀ su Replaio

Radio e podcast in un'unica app - gratis e senza registrazione. Installala oggi e non perderti il lancio

Scaricala su Google Play

Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici