SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1699 episodi

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Visita il sito del podcast e sostieni chi lo crea: www.sbs.com.au

Autore

SBS

Categoria

News

Sito del podcast

www.sbs.com.au

Ultimo episodio

15 ott 2026

Dove ascoltare?

I podcast nell'app Replaio Radio In arrivo

I podcast stanno per arrivare nell'app. Installala ora e scopri per primo un modo tutto nuovo di vivere i podcast

Scaricala su Google Play Installala gratis Android quasi 10 mln di download · valutazione 4,8 iOS in arrivo

Episodi

ਕੀ ਤੁਸੀਂ ਕਿਸੇ ਫੈਕਟਰੀ ਵਿੱਚ ਜਾਨਵਰਾਂ ਦੇ ਸੈੱਲਾਂ ਤੋਂ ਉਗਾਇਆ ਗਿਆ ਮੀਟ ਖਾਓਗੇ? 13.03.2026

ਆਸਟ੍ਰੇਲੀਆ ਦੇ ਕਈ ਰੈਸਟੋਰੈਂਟਾਂ ਵਿੱਚ ‘ਕਲਚਰਡ ਮੀਟ’ ਪਰੋਸਿਆ ਜਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ? ਇਕ ਸਵਾਲ ਇਹ ਵੀ ਹੈ ਕਿ ਇਸਨੂੰ ਤਿਆਰ ਕਰਨ ਦੀ ਲੋੜ ਕੀ ਹੈ? ਕਲਚਰਡ ਮੀਟ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਕੀਤਾ ਬਦਲਾਅ 13.03.2026

ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਹੁਨਰਮੰਦ ਕਾਮਿਆਂ ਨੂੰ ਰਿਹਾਇਸ਼ ਲਈ ਅਰਜ਼ੀ ਦੇਣ ਦੀ ਆਗਿਆ ਦੇਣ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਿਊਜ਼ੀਲੈਂਡ ਲੈਵਲ 4 ਜਾਂ ਇਸ ਤੋਂ ਵੱਧ ਯੋਗਤਾਵਾਂ ਵਾਲੇ ਕਾਮਿਆਂ ਨੂੰ ਰਿਹਾਇਸ਼ ਦੇਣ ਵੱਲ ਕਦਮ ਚੁੱਕ ਰਿਹਾ ਹੈ। ਇਸ ਪੌਡਕਾਸਟ ਰਾਹੀਂ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਬੰਧਤ ਹੋਰ ਖ਼ਬਰਾਂ ਸੁਣੋ।

ਮੱਧ ਪੂਰਬੀ ਤਣਾਅ ਦੇ ਚੱਲਦੇ ਆਸਟ੍ਰੇਲੀਆ ਸਰਕਾਰ ਕੁਝ ਦੇਸ਼ਾਂ ਦੇ ਲੋਕਾਂ ਦੀ ਆਮਦ 'ਤੇ ਲਗਾ ਸਕਦਾ ਹੈ ਅਸਥਾਈ ਪਾਬੰਦੀ 12.03.2026

ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਵਿਚਾਰ ਕਰ ਰਹੀ ਹੈ ਜਿਸਦੇ ਤਹਿਤ, ਕੁਝ ਦੇਸ਼ਾਂ ਦੇ ਲੋਕਾਂ ਲਈ ਅਸਥਾਈ ਤੌਰ ਉੱਤੇ ਆਸਟ੍ਰੇਲੀਆ ਆਉਣ ਲਈ ਪਾਬੰਦੀ ਲਗਾਈ ਜਾਵੇਗੀ। ਮਨੁੱਖੀ ਕਾਰਕੁੰਨਾਂ ਵਲੋਂ ਇਨ੍ਹਾਂ ਨਵੇਂ ਕਨੂੰਨਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਪਰ ਸਰਕਾਰ ਅਤੇ ਗੱਠਜੋੜ ਦੋਵਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੱਧ ਪੂਰਬ ਵਿੱਚ ਟਕਰਾਅ ਕਾਰਨ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਵੱਡੀ ਤਾਦਾਦ ਵਿੱਚ ਲੋਕ ਸ਼ਰਨ ਮੰਗ ਸਕਦੇ ਹਨ। ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ, ਗ੍ਰਹਿ ਮੰਤਰੀ ਨੂੰ ਨਾਮਜ਼ਦ ਦੇਸ਼ਾਂ ਦੇ ਲ...

ਖ਼ਬਰਨਾਮਾ: ਇਤਿਹਾਸ ਦੀ ਸਭ ਤੋਂ ਵੱਡੀ ਐਮਰਜੈਂਸੀ ਤੇਲ ਸਪਲਾਈ ਰਿਲੀਜ਼ ਲਈ G-7 ਦੇਸ਼ ਸਹਿਮਤ 12.03.2026

ਈਰਾਨ ਵੱਲੋਂ ਤੇਲ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵੱਧ ਹੋਣ ਦੀ ਧਮਕੀ ਤੋਂ ਬਾਅਦ G-7 ਦੇਸ਼ ਇਤਿਹਾਸ ਵਿੱਚ ਐਮਰਜੈਂਸੀ ਤੇਲ ਸਪਲਾਈ ਦੀ ਸਭ ਤੋਂ ਵੱਡੀ ਰਿਲੀਜ਼ ਲਈ ਸਹਿਮਤ ਹੋਏ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੁਆਰਾ ਪ੍ਰਬੰਧਿਤ 400 ਮਿਲੀਅਨ ਬੈਰਲ ਤੇਲ ਰਿਲੀਜ਼ ਕੀਤਾ ਜਾਵੇਗਾ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ...

ਮੈਲਬਰਨ ਕੋਬਰਾਜ਼: ਭਾਰਤੀ ਤੇ ਆਸਟ੍ਰੇਲੀਅਨ ਖਿਡਾਰੀਆਂ ਲਈ ਸਾਂਝਾ ਮੰਚ, ਰਾਣੀ ਰਾਮਪਾਲ ਤੇ ਰੁਪਿੰਦਰ ਪਾਲ ਸਿੰਘ ਬਣੇ ਅੰਬੈਸੇਡਰ 12.03.2026

ਮੈਲਬਰਨ ਵਿੱਚ 'ਮੈਲਬਰਨ ਕੋਬਰਾਜ਼' ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਦੇਖਣ ਨੂੰ ਮਿਲੇਗਾ।

ਬਾਲੀਵੁੱਡ ਗਪਸ਼ਪ: ਇਮਤਿਆਜ਼ ਅਲੀ ਲੈਕੇ ਆ ਰਹੇ ਨੇ ਆਪਣੀ ਅਗਲੀ ਫਿਲਮ 'ਹੀਰ ਰਾਂਝਾ' 12.03.2026

ਇਮਤਿਆਜ਼ ਅਲੀ ਆਪਣੀ ਅਗਲੀ ਫਿਲਮ 'ਹੀਰ ਰਾਂਝਾ' ਲੈ ਕੇ ਆ ਰਹੇ ਹਨ, ਜਿਸਨੂੰ 'ਲੈਲਾ ਮਜਨੂੰ' ਫਿਲਮ ਦਾ ਅਗਲਾ ਚੈਪਟਰ ਮੰਨਿਆ ਜਾ ਰਿਹਾ ਹੈ। ਫਿਲਮ ਨੂੰ ਏਕਤਾ ਕਪੂਰ ਪ੍ਰੋਡਿਊਸ ਕਰਨਗੇ। ਉਧਰ ਪਰੇਸ਼ ਰਾਵਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫਿਲਮ 'ਮਾਲਾਮਾਲ ਵੀਕਲੀ 2' ਬਣ ਰਹੀ ਹੈ ਅਤੇ ਉਹ ਵੀ ਇਸ ਫਿਲਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਹੋਰ ਕਿਹੜੀਆਂ ਫ਼ਿਲਮਾਂ ਦੇ ਸੀਕੁਅਲ ਬਣ ਰਹੇ ਹਨ, ਜਿਨ੍ਹਾਂ ਦਾ ਦਰਸ਼ਕ ਇੰਤਜ਼ਾਰ ਕਰ ਰਹੇ ਹਨ? ਇਸਦੇ ਨਾਲ ਹੀ ਬਾਲੀਵੁੱਡ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਜੈੱਟ ਫਿਊਲ ਦੇ ਵੱਧਦੇ ਖਰਚੇ ਕਾਰਨ ਵਧਾਈਆਂ ਅੰਤਰਰਾਸ਼ਟਰੀ ਟਿਕਟਾਂ ਦੀਆਂ ਕੀਮਤਾਂ 11.03.2026

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਏਅਰਲਾਈਨਾਂ ਨੇ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਟਿਕਟਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਕੁਆਂਟਸ ਨੇ ਇੰਟਰਨੈਸ਼ਨਲ ਫਲਾਈਟਾਂ ਲਈ ਫੇਅਰ ਵਧਾਏ ਹਨ, ਜਦਕਿ ਵਰਜਿਨ ਆਸਟ੍ਰੇਲੀਆ ਨੇ ਸੁਰੱਖਿਆ ਸਥਿਤੀ ਕਾਰਨ ਕਤਰ ਏਅਰਵੇਜ਼ ਨਾਲ ਆਪਣੀਆਂ ਕੋਡਸ਼ੇਅਰ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਸ਼ਲੇਸ਼ਕ ਐਲਿਸ ਟੇਲਰ ਦੇ ਅਨੁਸਾਰ, ਇਸ ਸਾਲ ਹਵਾਈ ਟਿਕਟਾਂ ਦੀ ਕੀਮਤ 30 ਫੀਸਦੀ ਤੱਕ ਵੱਧ ਸਕਦੀ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾਉ...

ਖ਼ਬਰਨਾਮਾ: ਮੈਟ ਕੈਨਾਵਨ ਬਣੇ ਨੇਸ਼ਨਲਜ਼ ਦੇ ਨਵੇਂ ਨੇਤਾ, ਡੈਰਨ ਚੈਸਟਰ ਦੀ ਡਿਪਟੀ ਵਜੋਂ ਹੋਈ ਚੋਣ 11.03.2026

ਡੇਵਿਡ ਲਿਟਲਪ੍ਰਾਊਡ ਦੇ ਕੱਲ੍ਹ (ਮੰਗਲਵਾਰ 10 ਮਾਰਚ) ਅਚਾਨਕ ਅਸਤੀਫ਼ਾ ਦੇਣ ਮਗਰੋਂ ਮੈਟ ਕੈਨਾਵਨ ਨੂੰ ਨੇਸ਼ਨਲਜ਼ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਹੈ। ਕਵੀਨਜ਼ਲੈਂਡ ਦੇ ਇਸ ਸੈਨੇਟਰ ਨੇ ਅੱਜ ਹੋਈ ਪਾਰਟੀਰੂਮ ਵੋਟਿੰਗ ਵਿੱਚ ਸਾਬਕਾ ਡਿਪਟੀ ਲੀਡਰ ਕੇਵਿਨ ਹੋਗਨ ਅਤੇ ਸੈਨੇਟ ਲੀਡਰ ਬ੍ਰਿਜਿਟ ਮੈਕੈਂਜ਼ੀ ਨੂੰ ਹਰਾ ਦਿੱਤਾ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Think before you pack: Australia’s customs and biosecurity rules explained - ਆਸਟ੍ਰੇਲੀਆ ਐਕਸਪਲੇਨਡ: 'ਸਮਾਨ ਪੈਕ ਕਰਨ ਤੋਂ ਪਹਿਲਾਂ ਸੋਚੋ' – ਆਸਟ੍ਰੇਲੀਆ ਦੇ 'ਕਸਟਮ ਅਤੇ ਬਾਇਓਸਕਿਓਰਿਟੀ' ਨਿਯਮਾਂ ਦੀ ਵਿਆਖਿਆ 11.03.2026

Customs is generally the first point of contact for people entering Australia. Our Border Force Officers are there waiting. They ensure that we don’t bring in prohibited goods that could threaten Australia’s unique environment, economy and communities. Before you zip up your suitcase, here’s what you need to know about what can—and can’t—cross the border, and what’s at stake if biosecurity rules a...

ਪਾਕਿਸਤਾਨ ਡਾਇਰੀ: ਈਰਾਨ ਜੰਗ ਕਾਰਨ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਕੂਲ ਦੋ ਹਫ਼ਤੇ ਲਈ ਬੰਦ 11.03.2026

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਆਏ ਤੇਜ਼ ਵਾਧੇ ਦੇ ਮੱਦੇਨਜ਼ਰ ਤੇਲ ਦੀ ਖਪਤ ਅਤੇ ਸਰਕਾਰੀ ਖਰਚੇ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਕੂਲ ਦੋ ਹਫ਼ਤਿਆਂ ਲਈ ਬੰਦ ਕੀਤੇ ਜਾ ਰਹੇ ਹਨ, ਜਦਕਿ ਯੂਨੀਵਰਸਿਟੀਆਂ ਵਿੱਚ ਕਲਾਸਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ 50 ਫੀਸਦੀ ਕਰਮਚਾਰੀ ਹੀ ਦਫ਼ਤਰਾਂ ਵਿੱਚ...

ਖ਼ਬਰਨਾਮਾ: ਮੱਧ-ਪੂਰਬੀ ਤਣਾਅ ਦੌਰਾਨ ਯੂ.ਏ.ਈ ਦੀ ਮਦਦ ਲਈ ਆਸਟ੍ਰੇਲੀਆ ਵੱਲੋ ਫੌਜੀ ਜਹਾਜ਼ ਭੇਜਣ ਦੀ ਤਿਆਰੀ 10.03.2026

ਆਸਟ੍ਰੇਲੀਆ, ਸੰਯੁਕਤ ਅਰਬ ਐਮੀਰਾਤ ਦੀ ਬੇਨਤੀ ਦਾ ਜਵਾਬ ਦਿੰਦਿਆਂ ਇੱਕ E-7A ਵੇਜਟੇਲ ਜਹਾਜ਼ ਅਤੇ ਮਿਜ਼ਾਇਲਾਂ ਗਲਫ਼ ਖੇਤਰ ਵਿੱਚ ਭੇਜ ਰਿਹਾ ਹੈ, ਤਾਂ ਜੋ ਈਰਾਨ ਵੱਲੋਂ ਹੋ ਰਹੇ ਹਮਲਿਆਂ ਤੋਂ ਨਾਗਰਿਕਾਂ ਦੀ ਰੱਖਿਆ ਕੀਤੀ ਜਾ ਸਕੇ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਹੈ ਕਿ ਅੱਜ 85 ਫੌਜੀ ਜਵਾਨ ਇਸ ਜਹਾਜ਼ ਦੇ ਨਾਲ ਆਸਟ੍ਰੇਲੀਆ ਤੋਂ ਰਵਾਨਾ ਹੋਣਗੇ। ਮੱਧ ਪੂਰਬ ਵਿੱਚ ਅਮਰੀਕਾ- ਇਜ਼ਰਾਈਲ ਦੀ ਈਰਾਨ ਤੇ ਹਿਜਬੁੱਲਾ ਨਾਲ ਚੱਲ ਰਹੀ ਜੰਗ ਵਿੱਚ ਹੁਣ ਤੱਕ 12 ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਖਿੱਚੇ ਜ...

Victoria introduces daily petrol price caps to curb fuel gouging amid Iran-Israel war: Will it make a difference? - ਵੱਧਦੀਆਂ ਤੇਲ ਕੀਮਤਾਂ ਵਿਚਕਾਰ, ਵਿਕਟੋਰੀਆ ਵਿੱਚ ਕੀਮਤ-ਵਿਰੋਧੀ ਕਾਨੂੰਨ ਲਾਗੂ, ਪਰ ਕੀ ਜ਼ਮੀਨੀ ਪੱਧਰ ਉੱਤੇ ਇਸਦਾ ਫਾਇਦਾ ਹੋਵੇਗਾ? 10.03.2026

Amid rising fuel prices, the Victorian government has announced new anti-price gouging laws requiring petrol stations to set their maximum fuel prices the night before and display them publicly. While the government says the move will help motorists compare prices and avoid multiple price surges within a single day, some in the industry told SBS Punjabi that price fluctuations are also driven by c...

ਪੰਜਾਬੀ ਡਾਇਰੀ: ਪੰਜਾਬ ਸਰਕਾਰ ਦਾ 5ਵਾਂ ਅਤੇ ਆਖਰੀ ਬਜਟ ਕੀਤਾ ਗਿਆ ਪੇਸ਼, ਸਮੁੱਚੇ ਬਜਟ ਵਿੱਚ ਚੋਣਾਂ ਦਾ ਪਰਛਾਵਾਂ ਆਇਆ ਨਜ਼ਰ 10.03.2026

ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਪੇਸ਼ ਕੀਤੇ ਗਏ ਬਜਟ ਵਿੱਚ ਨਾਰੀ ਸ਼ਕਤੀਕਰਨ ਅਤੇ ਸਮਾਜ ਭਲਾਈ ਨੂੰ ਮੁੱਖ ਤਰਜੀਹ ਦਿੱਤੀ ਗਈ ਹੈ। ਬਜਟ ਦਾ ਸਭ ਤੋਂ ਅਹਿਮ ਪਹਿਲੂ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਕਾਰ ਯੋਜਨਾ’ ਹੈ। ਇਸ ਯੋਜਨਾ ਤਹਿਤ ਪੰਜਾਬ ਦੀਆਂ ਸਾਰੀਆਂ ਬਾਲਗ਼ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੇ ਜਾਣਗੇ। ਸਰਕਾਰ ਮੁਤਾਬਕ ਇਸ ਬਜਟ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅ...

ਮੱਧ ਪੂਰਬ ਵਿਵਾਦ ਦਾ ਮਹਿੰਗਾਈ 'ਤੇ ਅਸਰ: ਸਿਡਨੀ ਵਿੱਚ ਰਮਜ਼ਾਨ ਮੌਕੇ ਸੰਗਠਨਾਂ ਵੱਲੋਂ ਮੁਫ਼ਤ ਖਾਣਾ ਕਈ ਪਰਿਵਾਰਾਂ ਲਈ ਰਾਹਤ ਦਾ ਜ਼ਰੀਆ 09.03.2026

ਆਸਟ੍ਰੇਲੀਆ ਵਿੱਚ ਕਈ ਪਰਿਵਾਰ ਵੱਧ ਰਹੀ ਮਹਿੰਗਾਈ ਕਾਰਨ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸੇ ਦੌਰਾਨ ਸਿਡਨੀ ਵਿੱਚ, Sydney Community Connect ਵਰਗੇ ਚੈਰਿਟੀ ਸੰਗਠਨ ਵਲੰਟੀਅਰਾਂ ਦੀ ਮਦਦ ਨਾਲ ਰਮਜ਼ਾਨ ਦੌਰਾਨ ਮੁਫ਼ਤ ਖੁਰਾਕ ਦੇ ਹੈਂਪਰ ਵੰਡ ਕੇ ਪਰਿਵਾਰਾਂ ਲਈ ਆਰਥਿਕ ਰਾਹਤ ਦਾ ਜ਼ਰੀਆ ਬਣ ਰਹੇ ਹਨ।

ਕੌਣ ਹਨ ਬਾਲੇਂਦਰ ਸ਼ਾਹ? 35 ਸਾਲਾ ਰੈਪਰ ਤੋਂ ਸਿਆਸਤਦਾਨ ਬਣੇ ਨੇਤਾ ਦੀ ਜਿੱਤ ਨਾਲ ਨੇਪਾਲ ਵਿੱਚ Gen Z ਦੀ ਸਿਆਸੀ ਤਾਕਤ ਦਾ ਪ੍ਰਦਰਸ਼ਨ 09.03.2026

ਨੇਪਾਲ ਵਿੱਚ ਨੌਜਵਾਨਾਂ ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਕਾਰਣ ਸਰਕਾਰ ਡਿਗਣ ਤੋਂ ਛੇ ਮਹੀਨੇ ਬਾਅਦ ਵੋਟਰਾਂ ਨੇ 35-ਸਾਲਾ ਰੈਪਰ ਤੋਂ ਸਿਆਸਤਦਾਨ ਬਣੇ ਬਾਲੇਂਦਰ ਸ਼ਾਹ ਦੀ ਚੋਣ ਕੀਤੀ ਹੈ। ਇਸ ਫੈਸਲੇ ਤੋਂ 'Gen Z' ਦੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਸਾਹਮਣੇ ਆਇਆ ਹੈ। ਇਸ ਚੋਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੂੰ ਉਹਨਾਂ ਦੇ ਆਪਣੇ ਹਲਕੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਕਾਠਮੰਡੂ ਦੇ ਸਾਬਕਾ ਮੇਅਰ ਨੇ ਇਹ ਇਤਿਹਾਸਕ ਜਿੱਤ ਦਰਜ ਕੀਤੀ। ਕੌਣ ਹਨ ਬਾਲੇਂਦਰ ਸ਼ਾਹ? ਮਾਹਿਰ ਨੇਪਾਲ ਦੇ ਸਿਆ...

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਨਵੇਂ ਉਮਰ ਪ੍ਰਮਾਣੀਕਰਨ ਕੋਡ ਲਾਗੂ, ਅਡਲਟ ਵੀਡੀਓ ਪਲੇਟਫਾਰਮਾਂ ‘ਤੇ ਹੁਣ ਉਮਰ ਪੁਸ਼ਟੀ ਲਾਜ਼ਮੀ 09.03.2026

ਅੱਜ ਯਾਨੀ ਸੋਮਵਾਰ 9 ਮਾਰਚ ਤੋਂ ਆਸਟ੍ਰੇਲੀਆ ਵਿੱਚ ਨਵੇਂ ਉਮਰ ਪ੍ਰਮਾਣੀਕਰਨ ਕੋਡ ਲਾਗੂ ਹੋਣ ਸਦਕਾ ਅਡਲਟ ਵੀਡੀਓ ਪਲੇਟਫਾਰਮਾਂ ਨੇ ਉਪਭੋਗਤਾਵਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕੋਡਾਂ ਦੇ ਅਧੀਨ, ਆਸਟ੍ਰੇਲੀਆਈ ਲੋਕਾਂ ਨੂੰ ਵੱਡੇ ਪਲੇਟਫਾਰਮਾਂ ਅਤੇ ਹੋਰ ਸੇਵਾਵਾਂ, ਜਿਸ ਵਿੱਚ AI ਕੰਪੈਨਿਅਨ ਚੈਟਬੋਟ ਵੀ ਸ਼ਾਮਲ ਹਨ, ‘ਤੇ ਆਪਣੀ ਉਮਰ ਦੀ ਪੁਸ਼ਟੀ ਕਰਨੀ ਲਾਜ਼ਮੀ ਹੋਵੇਗੀ।

Listen to the SBS Punjabi full program: International Women's Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ੇਸ਼ 09.03.2026

Listen to the latest episode of the SBS Punjabi radio program, dedicated to all Punjabi women who have continued their hard work after migration and achieved remarkable success. This episode also features a quick chat on the historic Punjabi figure, Maharani Jinda, and an in-depth conversation with Dr. Harpreet (Neena) Mand as she transitions from a decades-long career in academia and architecture...

ਹਰ ਖੇਤਰ ਵਿੱਚ ਅੱਗੇ ਵੱਧਦੀਆਂ ਪੰਜਾਬੀ ਔਰਤਾਂ ਦੀਆਂ ਪ੍ਰੇਰਕ ਕਹਾਣੀਆਂ, ਬਣ ਰਹੀਆਂ ਹਨ ਭਵਿੱਖੀ ਪੀੜ੍ਹੀਆਂ ਲਈ ਮਿਸਾਲ 08.03.2026

ਆਸਟ੍ਰੇਲੀਆ ਵਿੱਚ ਰਹਿੰਦੀਆਂ ਇਹ ਔਰਤਾਂ ਨਿੱਜੀ ਅਤੇ ਪੇਸ਼ੇਵਰ ਜਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਂਦਿਆਂ ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ ਅਤੇ ਆਪਣੇ ਤਜਰਬਿਆਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਸ ਬੀ ਐਸ ਪੰਜਾਬੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਮਿਲੋ ਅਜਿਹੀਆਂ ਛੇ ਔਰਤਾਂ ਨਾਲ, ਜੋ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਅਤੇ ਦ੍ਰਿੜਤਾ ਨਾਲ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹ ਰਹੀਆਂ ਹ...

How public and community housing works in Australia - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਵਿੱਚ ਜਨਤਕ ਅਤੇ ਭਾਈਚਾਰਕ ਰਿਹਾਇਸ਼ ਕਿਵੇਂ ਕੰਮ ਕਰਦੀ ਹੈ? 08.03.2026

In Australia, government-subsidised rental housing is available for eligible households. Assessment is based on need under criteria that vary depending on your state or territory. Here’s what to expect when applying for different types of housing assistance, some common myths around social housing and where to reach out for help. - ਆਸਟ੍ਰੇਲੀਆ ਵਿੱਚ, ਯੋਗ ਪਰਿਵਾਰਾਂ ਲਈ ਸਰਕਾਰ ਵਲੋਂ ਸਬਸਿਡੀ ਪ੍ਰਾਪਤ ਕਿਰਾਏ ਦੀ...

AI ਤੋਂ ਥੀਏਟਰ ਨੂੰ ਖ਼ਤਰਾ? ਐਕਟਰ ਵੱਡਾ ਜਾਂ ਡਾਇਰੈਕਟਰ? – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਾਲ ਡੂੰਘੀ ਚਰਚਾ 06.03.2026

ਪੰਜਾਬੀ ਰੰਗਮੰਚ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ, ਜਿੰਨ੍ਹਾਂ ਨੇ 50 ਸਾਲ੍ਹਾਂ ਤੋਂ ਵੱਧ ਸਮੇਂ ਤੱਕ ਪੰਜਾਬੀ ਥੀਏਟਰ ਦੀ ਸੇਵਾ ਕੀਤੀ ਹੈ ਅਤੇ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ, ਅੱਜਕੱਲ੍ਹ ਆਪਣੇ ਇਤਿਹਾਸਕ ਨਾਟਕ “ਮਹਾਰਾਣੀ ਜਿੰਦਾ” ਨਾਲ ਮੈਲਬਰਨ ਪਹੁੰਚੇ ਹੋਏ ਹਨ। ਇਸ ਨਾਟਕ 'ਚ ਮੁੱਖ ਭੂਮਿਕਾ ਰਮਾ ਸੇਖੋਂ ਨਿਭਾ ਰਹੇ ਹਨ।

ਖ਼ਬਰਾਂ ਫਟਾਫੱਟ: ਜੰਗੀ ਹਾਲਾਤ ਤੋਂ ਰਿਹਾਇਸ਼ੀ ਸੰਕਟ ਅਤੇ ਹੋਲੇ ਮਹੱਲੇ ਤੱਕ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 06.03.2026

ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪ੍ਰਵਾਸ ਵਿੱਚ ਕਟੌਤੀ ਕਰਨ ਨਾਲ ਆਸਟ੍ਰੇਲੀਆ ਦਾ ਰਿਹਾਇਸ਼ੀ ਸੰਕਟ ਹੱਲ ਨਹੀਂ ਹੋਵੇਗਾ। ਥਿੰਕ ਟੈਂਕ ਦਾ ਕਹਿਣਾ ਹੈ ਕਿ ਘਰਾਂ ਦੀ ਕਮੀ ਦਾ ਮੁੱਖ ਕਾਰਨ ਅਬਾਦੀ ਵਿੱਚ ਵਾਧਾ ਨਹੀਂ, ਸਗੋਂ ਨਵੇਂ ਘਰਾਂ ਦਾ ਘੱਟ ਬਣਨਾ ਹੈ। ਇਸਤੋਂ ਇਲਾਵਾ ਮੈਲਬਰਨ ਸ਼ਹਿਰ ਫਾਰਮੂਲਾ 1 ਦੇ ਰੰਗ ਵਿੱਚ ਰੰਗਿਆ ਗਿਆ ਹੈ। ਓਧਰ, ਈਰਾਨ ਉੱਤੇ ਅਮਰੀਕੀ-ਇਜ਼ਰਾਈਲੀ ਹਮਲੇ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਬਾਅਦ, ਮੱਧ ਪੂਰਬ ਵਿੱਚ ਜੰਗ ਹੋਰ ਭੜਕ ਗਈ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਆਨੰਦਰਪ...

ਮਿਡਲ ਈਸਟ ਤਣਾਅ ਦੌਰਾਨ ਦੁਬਈ ਤੋਂ ਆਸਟ੍ਰੇਲੀਆ ਆਈ ਪਹਿਲੀ ਰਾਹਤ ਉਡਾਣ ਵਿੱਚ ਆਏ ਭਾਰਤੀ ਆਸਟ੍ਰੇਲੀਅਨ ਨੇ ਸਾਂਝਾ ਕੀਤਾ ਆਪਣਾ ਤਜੁਰਬਾ 06.03.2026

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਸੁਰੱਖਿਆ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਕਾਰਨ ਕਈ ਯਾਤਰੀ ਉੱਥੇ ਫੱਸ ਗਏ। ਹੁਣ ਸੀਮਤ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਸਿਡਨੀ ਪਹੁੰਚਣ ਵਾਲੀ ਪਹਿਲੀ ਰਾਹਤ ਉਡਾਣ ਵਿੱਚ ਲਗਭਗ 200 ਲੋਕ ਆਸਟ੍ਰੇਲੀਆ ਪਰਤੇ। ਇਸ ਉਡਾਣ ਰਾਹੀਂ ਵਾਪਸ ਆਉਣ ਵਾਲਿਆਂ ਵਿੱਚ ਭਾਰਤੀ-ਆਸਟ੍ਰੇਲੀਆਈ ਕੁਨਾਲ ਤਨੇਜਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਤਜਰਬੇ ਅਤ...

ਖ਼ਬਰਨਾਮਾ: ਈਰਾਨ ਵਿੱਚ ਤਣਾਅ ਦੌਰਾਨ ਘਰ ਵਾਪਸ ਜਾਣ ਦੇ ਨਵੇਂ ਤਰੀਕੇ ਲੱਭ ਰਹੇ ਆਸਟ੍ਰੇਲੀਅਨ ਲੋਕ 06.03.2026

ਦੁਬਈ ਵਿੱਚ ਫਸੇ ਆਸਟ੍ਰੇਲੀਆਈ ਲੋਕ ਮੱਧ ਪੂਰਬ ਵਿੱਚ ਉਡਾਣਾਂ ਰੱਦ ਹੋਣ ਤੋਂ ਬਾਅਦ ਘਰ ਵਾਪਸ ਪਰਤਨ ਦੇ ਵੱਖ-ਵੱਖ ਤਰੀਕੇ ਲੱਭ ਰਹੇ ਹਨ। ਇਜ਼ਰਾਈਲ ਅਤੇ ਇਰਾਨ ਵਿਚਕਾਰ ਵੱਧਦੇ ਤਨਾਵ ਤੋਂ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ। ਕਈ ਯਾਤਰੀ ਗੁਆਂਢੀ ਦੇਸ਼ ਓਮਾਨ ਰਾਹੀਂ ਘਰ ਪਰਤਨ ਦੀ ਯੋਜਨਾ ਬਣਾ ਰਹੇ ਹਨ। ਜਿਸਦੇ ਲਈ ਉਨ੍ਹਾਂ ਨੂੰ 1500 ਡਾਲਰ ਤੋਂ ਵੱਧ ਦਾ ਭੁਗਤਾਨ ਵੀ ਕਰਨਾ ਪੈ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Reinventing after 30 years: Dr Harpreet (Neena) Mand’s journey from academia to art - ਤਿੰਨ ਦਹਾਕਿਆਂ ਦੇ ਆਰਕੀਟੈਕਚਰ ਪੇਸ਼ੇ ਤੋਂ ਬਾਅਦ ਹੁਣ ਕਲਾਕਾਰ ਵਜੋਂ ਨਵੀਂ ਪਹਿਚਾਣ ਬਣਾ ਰਹੀ ਹੈ ਸਿਡਨੀ ਦੀ ਡਾ. ਹਰਪ੍ਰੀਤ (ਨੀਨਾ) ਮੰਡ 06.03.2026

After migrating to Australia from the UK in 2003, Dr Harpreet (Neena) Mand spent more than three decades building a career in architecture and academia across several countries. Now turning to art, she draws inspiration from the Indian literary concept of 'Dhvani' to create abstract works. In this conversation, she reflects on her journey — from navigating a male-dominated profession to inspiring...

ਪੰਜਾਬੀ ਡਾਇਸਪੋਰਾ: ਇੱਕ ਭਾਰਤੀ ਗਰੁੱਪ ਵਲੋਂ ਨਿਊਜ਼ੀਲੈਂਡ ਲਈ ਵਿਜ਼ਿਟਰ ਵੀਜ਼ਾ ਸਬੰਧੀ ਅਰਜ਼ੀਆਂ ਵਿੱਚ ਧੋਖਾਧੜੀ ਦਾ ਮਾਮਲਾ 06.03.2026

ਆਕਲੈਂਡ ਵਿੱਚ ਹੋਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਸੈਲਾਨੀਆਂ ਦੇ ਇੱਕ ਸਮੂਹ 'ਤੇ ਧੋਖਾਧੜੀ ਨਾਲ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਹਨਾਂ ਵਿੱਚੋਂ ਕਈ ਲੋਕਾਂ ਨੂੰ ਦਿੱਲੀ ਤੋਂ ਹੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਸਾਟ ਰਾਹੀਂ ਸੁਣੋ।

Ascolta il podcast SBS Punjabi - ਐਸ ਬੀ ਐਸ ਪੰਜਾਬੀ su Replaio

Radio e podcast in un'unica app - gratis e senza registrazione. Installala oggi e non perderti il lancio

Scaricala su Google Play

Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici