SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
No dejes de visitar la web del podcast y apoyar a su creador: www.sbs.com.au
¿Dónde escuchar?
Podcasts en la app Replaio Radio Muy prontoLos podcasts llegarán muy pronto a la app. Instálala ahora y sé el primero en descubrir una forma totalmente nueva de vivir los podcasts
Episodios
ਆਸਟ੍ਰੇਲੀਆ ਡੇਅ ‘ਤੇ ਭਾਰਤੀ ਮੂਲ ਦੇ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ ਮਿਲਿਆ AM ਦਾ ਖਿਤਾਬ 26.01.2026 18:58
ਪਿੱਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਡਾਕਟਰ ਵਜੋਂ ਸੇਵਾ ਨਿਭਾ ਰਹੇ 59 ਸਾਲਾ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ Member of the Order of Australia (AM) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਅਕਾਦਮਿਕ ਖੋਜ ਅਤੇ ਕੁਈਨਸਲੈਂਡ ਦੇ ਰੂਰਲ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿੱਚ ਡਾਇਬੀਟੀਜ਼ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਬਾਲ ਕਹਾਣੀਆਂ: ਟੌਮੀ ਦੀ ਭੁੱਖ: ਬੱਚਿਆਂ ਲਈ ਲਾਲਚ ਤੋਂ ਬਚਣ ਦੀ ਸਿੱਖਿਆ 26.01.2026 5:54
ਬੱਚਿਆਂ ਨੂੰ ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਲਈ ਕਹਾਣੀਆਂ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਮੰਨੀਆਂ ਜਾਂਦੀਆਂ ਹਨ। ਪਾਕਿਸਤਾਨੀ ਲੇਖਕ ਅਹਿਮਦ ਅਦਨਾਨ ਤਾਰਕ ਦੀ ਕਹਾਣੀ 'ਟੌਮੀ ਦੀ ਭੁੱਖ' ਰਾਹੀਂ ਲਾਲਚ ਨਾ ਕਰਨ ਦੀ ਸਾਦੀ ਪਰ ਗਹਿਰੀ ਸਿੱਖਿਆ ਮਿਲਦੀ ਹੈ। ਇਹ ਕਹਾਣੀ ਸੁਣਨ ਲਈ ਸੁਣੋ ਇਹ ਪੌਡਕਾਸਟ।
ਸਤਵੰਤ ਸਿੰਘ ਕੈਲੇ: ਸਿੱਖ ਭਾਈਚਾਰੇ ਦੀ 26 ਸਾਲ ਸੇਵਾ ਲਈ 'ਆਰਡਰ ਆਫ਼ ਆਸਟ੍ਰੇਲੀਆ' ਮੈਡਲ 25.01.2026 17:35
ਸਿਡਨੀ ਦੇ ਸਤਵੰਤ ਸਿੰਘ ਕੈਲੇ ਜਦ 16 ਸਾਲ ਦੇ ਸਨ, ਤਾਂ ਉਨ੍ਹਾਂ ਨੇ ਮਲੇਸ਼ੀਆ ਤੋਂ ਇੱਕ ਵਿਦਿਆਰਥੀ ਵਜੋਂ ਤਸਮਾਨੀਆ ਆ ਕੇ ਨਵੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਹ ਸਿੱਖ ਨੌਜਵਾਨਾਂ ਨੂੰ ਮੱਦਦ ਦੇਣ ਵਾਲੀ ਸੰਸਥਾ ਸਿੱਖ ਯੂਥ ਆਸਟ੍ਰੇਲੀਆ ਦੇ ਸਥਾਪਕ ਬਣੇ, ਜਿਸਦੇ ਸਲਾਨਾ ਸਮਰ ਕੈਂਪ ਅਤੇ ਕਈ ਚੈਰਿਟੀ ਉਪਰਾਲੇ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸੇਵਾ ਬਣ ਗਏ। 26 ਜਨਵਰੀ 2026 ਨੂੰ ਉਹਨਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਆਸਟ੍ਰੇਲੀਆ ਦਿਵਸ: ਜਸ਼ਨ, ਵਿਵਾਦ ਅਤੇ ਵੱਖ-ਵੱਖ ਨਜ਼ਰੀਏ 25.01.2026 6:17
ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਣ ਵਾਲਾ ਆਸਟ੍ਰੇਲੀਆ ਦਿਵਸ ਕੁਝ ਲੋਕਾਂ ਲਈ ਖੁਸ਼ੀ ਅਤੇ ਸੱਭਿਆਚਾਰਕ ਜਸ਼ਨ ਦਾ ਦਿਨ ਹੈ, ਜਦਕਿ ਹੋਰਾਂ ਲਈ ਖ਼ਾਸ ਕਰਕੇ ਰਵਾਇਤੀ ਮਾਲਕਾਂ ਲਈ, ਇਹ ਸੋਗ ਅਤੇ ਇਤਿਹਾਸਕ ਜ਼ਖ਼ਮਾਂ ਦੀ ਯਾਦ ਹੈ। ਆਸਟ੍ਰੇਲੀਆਈ ਸਮਾਜ ਵਿੱਚ ਇਸ ਦਿਨ ਬਾਰੇ ਵੱਖ-ਵੱਖ ਵਿਚਾਰ ਕਿਉਂ ਹਨ, ਇਹ ਜਾਣਨ ਲਈ ਸੁਣੋ ਇਹ ਪੋਡਕਾਸਟ।
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ 'ਰਾਸ਼ਟਰੀ ਸੋਗ' ਤੋਂ ਲੈ ਕੇ ਪੰਜਾਬ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤੱਕ, ਹਫ਼ਤੇ ਦੀਆਂ ਮੁੱਖ ਖ਼ਬਰਾਂ 23.01.2026 6:26
ਇਸ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ ਵਿੱਚ ਆਸਟ੍ਰੇਲੀਅਨ ਲੋਕਾਂ ਵੱਲੋਂ ਬੌਂਡਈ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਮਨਾਏ ਗਏ ਰਾਸ਼ਟਰੀ ਸੋਗ ਦਿਵਸ ਦੇ ਨਾਲ-ਨਾਲ ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਤੱਟਾਂ ਉੱਤੇ ਹੋਏ ਸ਼ਾਰਕ ਹਮਲਿਆਂ ਦਾ ਵੇਰਵਾ ਵੀ ਹੈ। ਰਾਸ਼ਟਰੀ ਸਿਆਸਤ ਵਿੱਚ ਨੈਸ਼ਨਲ ਪਾਰਟੀ ਵੱਲੋਂ ਗਠਜੋੜ ਤੋਂ ਵੱਖ ਹੋਣ ਦੇ ਐਲਾਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗ੍ਰੀਨਲੈਂਡ ਸਬੰਧੀ ਟੰਰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਉੱਤੇ ਗ੍ਰੀਨਲੈਂਡ ਨੇਤਾਵਾਂ ਦੀਆਂ ਟਿੱਪਣੀਆਂ ਵੀ ਸ਼ਾਮਿਲ ਹਨ। ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ...
ਖ਼ਬਰਨਾਮਾ: ਸੂਸਨ ਲੀ ਮੁਤਾਬਕ ਨੈਸ਼ਨਲਜ਼ ਦੇ ਵੱਡੇ ਵਾਕਆਊਟ ਦੇ ਬਾਵਜੂਦ ਕੋਅਲੀਸ਼ਨ ਬਚਿਆ ਰਹੇਗਾ 23.01.2026 4:24
ਵਿਰੋਧੀ ਨੇਤਾ ਸੂਜ਼ਨ ਲੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਹਫ਼ਤੇ ਨੈਸ਼ਨਲਜ਼ ਵੱਲੋਂ ਲਿਬਰਲ ਪਾਰਟੀ ਤੋਂ ਅਧਿਕਾਰਿਕ ਤੌਰ ‘ਤੇ ਵੱਖ ਹੋਣ ਦੇ ਬਾਵਜੂਦ ਕੋਅਲੀਸ਼ਨ ਹਾਲੇ ਵੀ ਕਾਰਗਰ ਹੈ। ਸੂਜ਼ਨ ਲੀ ਨੇ ਆਪਣੀ ਲੀਡਰਸ਼ਿਪ ਸਮਰੱਥਾ ‘ਤੇ ਭਰੋਸਾ ਜਤਾਇਆ ਹੈ ਅਤੇ ਐਂਡਰੂ ਹੈਸਟੀ ਜਾਂ ਐਂਗਸ ਟੇਲਰ ਵੱਲੋਂ ਸੰਭਾਵਿਤ ਚੁਣੌਤੀਆਂ ਬਾਰੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Punjabi migrant uncovers great-grandfather’s legacy in Australian history - ਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ 23.01.2026 14:03
When Shashpal Singh migrated to Australia in 2007 as an international student, he was unaware his family had historical links to the country. Research later revealed that his great-grandfather, Massa Singh, worked as a cameleer in Australia before returning to Punjab after several decades. Historical records describe Massa Singh as one of the early Sikh settlers in Western Australia and refer to h...
ਰਾਇਲ ਕਮਿਸ਼ਨ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? 23.01.2026 6:14
ਰਾਜਨੀਤਿਕ ਦਬਾਅ ਤੋਂ ਬਾਅਦ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਜਨਵਰੀ ਵਿੱਚ ਵੱਧ ਹੋਈਆਂ ਯਹੂਦੀ-ਵਿਰੋਧੀ ਘਟਨਾਵਾਂ ਅਤੇ ਆਸਟ੍ਰੇਲੀਆਈ ਇਤਿਹਾਸ ਦੀ ਦੂਜੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਦੇ ਕਾਰਣਾਂ ਦੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਰ ਰਾਇਲ ਕਮਿਸ਼ਨ ਕੀ ਹੁੰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦੇ ਅਧਿਕਾਰ ਕੀ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪੌਡਕਾਸਟ ਵਿੱਚ ਸੁਣੋ।
ਪੰਜਾਬੀ ਡਾਇਸਪੋਰਾ: ਕੈਨੇਡਾ ਨੇ ਭਾਰਤ ਦੀ ਯਾਤਰਾ ਲਈ ਜਾਰੀ ਕੀਤੀ ਚੇਤਾਵਨੀ 23.01.2026 7:42
ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਕਰਨ ਵੇਲੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤ ਨੂੰ ਕੈਨੇਡਾ ਵਲੋਂ 'ਹਾਈ ਡਿਗਰੀ ਕੌਸ਼ਨ' ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਹਨ। ਇਸ ਸਿਫਾਰਿਸ਼ 'ਤੇ ਭਾਰਤੀ ਅਧਿਕਾਰੀਆਂ ਨੇ ਰੋਸ ਪ੍ਰਗਟ ਕੀਤਾ। ਵਿਸ਼ਵ ਭਰ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
ਕਰੋਨਿਕ ਬਿਮਾਰੀਆਂ ਕਾਰਨ ਇੱਕ ਤਿਹਾਈ ਲੋਕਾਂ ਦੀਆਂ ਜਾ ਰਹੀਆਂ ਹਨ ਨੌਕਰੀਆਂ: ਨਵੀਂ ਰਿਪੋਰਟ 23.01.2026 5:57
ਕਰੋਨਿਕ ਬੀਮਾਰੀਆਂ ਜਿਵੇਂ ਕਮਰ ਦਰਦ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਗਠੀਆ ਆਦਿ, ਆਸਟ੍ਰੇਲੀਆ ਦੇ ਕਈ ਕਾਮਿਆਂ ਦੇ ਰੁਜ਼ਗਾਰਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਕਾਰਨ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ। ਰਿਪੋਰਟਾਂ ਮੁਤਾਬਕ ਹਰ ਪੰਜ ਵਿੱਚੋਂ ਲਗਭਗ ਦੋ ਕਾਮੇ ਇਨ੍ਹਾਂ ਬੀਮਾਰੀਆਂ ਨਾਲ ਜੂਝ ਰਹੇ ਹਨ, ਜਦਕਿ ਕੁਝ ਨੂੰ ਕੰਮਕਾਜ ਦੇ ਸਥਾਨ ’ਤੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮਸਲੇ ’ਤੇ ਤਿਆਰ ਕੀਤੀ ਗਈ ਵਿਸਥਾਰਪੂਰਕ ਰਿਪੋਰਟ ਪੌਡਕਾਸਟ ਵਿੱਚ ਸੁਣੋ।
ਸੋਸ਼ਲ ਮੀਡੀਆ ਬੈਨ ਦੇ ਇੱਕ ਮਹੀਨੇ ਬਾਅਦ: ਨੌਜਵਾਨਾਂ ਦੀ ਜ਼ਿੰਦਗੀ ਵਿੱਚ ਕੀ ਬਦਲਿਆ? 22.01.2026 8:41
ਆਸਟ੍ਰੇਲੀਆ ਵਿੱਚ ਲਾਗੂ ਹੋਇਆ ਪਹਿਲਾ ਸੋਸ਼ਲ ਮੀਡੀਆ ਬੈਨ ਹੁਣ ਇੱਕ ਮਹੀਨਾ ਪੂਰਾ ਕਰ ਚੁੱਕਾ ਹੈ। ਇਸ ਦੌਰਾਨ ਨੌਜਵਾਨਾਂ ਦੀ ਆਨਲਾਈਨ ਸਰਗਰਮੀ ਵਿੱਚ ਕਮੀ ਆਈ ਹੈ, ਜਿਸ ਕਾਰਨ ਉਹ ਨਵੇਂ ਸ਼ੌਕ ਅਪਣਾਉਣ, ਨਵੇਂ ਰਿਸ਼ਤੇ ਬਣਾਉਣ ਅਤੇ ਨਵੇਂ ਤਜਰਬੇ ਖੋਜਣ ਵੱਲ ਵਧ ਰਹੇ ਹਨ। ਇਸ ਨਾਲ ਜੁੜੇ ਕਈ ਸਰਵੇਖਣਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦੀ ਸੰਤੁਲਿਤ ਵਰਤੋਂ ਸਿਹਤ ਲਈ ਲਾਜ਼ਮੀ ਤੌਰ ’ਤੇ ਹਾਨੀਕਾਰਕ ਨਹੀਂ। ਇਨ੍ਹਾਂ ਨਤੀਜਿਆਂ ’ਤੇ ਆਧਾਰਿਤ ਇਹ ਪੌਡਕਾਸਟ ਸੁਣੋ।
ਸੂਮੋ ਪਹਿਲਵਾਨਾਂ ਨਾਲ ਦੋ-ਦੋ ਹੱਥ ਕਰਦਾ ਹੈ ਸਿਡਨੀ ਦਾ ਪੰਜਾਬੀ ਨੌਜਵਾਨ ਹੈਰੀ ਸੋਹਲ 22.01.2026 10:24
ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਨਾਲ ਸੂਮੋ ਪਹਿਲਵਾਨ ਵਜੋਂ, ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਪਿਛਲੇ ਕੁਈ ਸਾਲ ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਇੱਕ ਹਿਸਾਬ ਦੇ ਅਧਿਆਪਕ ਹੈਰੀ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ, ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹੈਰੀ ਨੇ ਸੁਮੋ ਰੈਸਲਿੰਗ ਅਤੇ ਇਸ ਵਿੱਚ ਹਿਸਾ ਲੈਣ ਵਾਲੇ ਪਹਿਲਵਾਨਾਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ: ਗੱਠਜੋੜ ਵਿੱਚ ਆਈ ਦਰਾਰ, ਨਫ਼ਰਤ ਕਾਨੂੰਨਾਂ ਉੱਤੇ ਮੱਤਭੇਦ ਦੇ ਚਲਦੇ ਨੈਸ਼ਨਲਜ਼ ਪਾਰਟੀ ਦੇ 3 ਲੀਡਰਾਂ ਨੇ ਦਿੱਤਾ ਅਸਤੀਫ਼ਾ 22.01.2026 6:00
ਗੱਠਜੋੜ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੂੰ ਇਸ ਹਫ਼ਤੇ ਸੰਸਦ ਵਿੱਚ ਪਾਸ ਹੋਏ ਨਵੇਂ ਨਫ਼ਰਤ ਕਾਨੂੰਨਾਂ 'ਤੇ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਲੀ ਨੇ ਨੈਸ਼ਨਲਜ਼ ਦੇ ਤਿੰਨ ਸਿਆਸਤਦਾਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਪਰ ਲਿਟਲਪ੍ਰਾਊਡ ਸਮੇਤ ਅੱਠ ਹੋਰਾਂ ਨੇ, ਨੈਸ਼ਨਲਜ਼ ਆਗੂਆਂ ਵੱਲੋਂ ਆਪਣੇ ਤਿੰਨ ਸਾਥੀਆਂ ਦੇ ਅਸਤੀਫ਼ੇ ਤੋਂ ਬਾਅਦ, ਵਿਰੋਧ ਵਿੱਚ ਸ਼ੈਡੋ ਕੈਬਨਿਟ ਛੱਡ ਦਿੱਤੀ। ਨੈਸ਼ਨਲਜ਼ ਦੇ ਲੀਡਰ...
'Visa stress, cultural restrictions': Why is gestational diabetes rising among mothers of Indian origin? - ਕਿਉਂ ਵੱਧ ਰਹੀ ਹੈ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀਆਂ ਮਾਵਾਂ ਵਿੱਚ 'ਜੈਸਟੇਸ਼ਨਲ ਸ਼ੂਗਰ'? 22.01.2026 11:16
Despite having no family history of diabetes, Harman* has been dealing with the condition for the past 11 years. She was first diagnosed during her second pregnancy. She attributes her illness to the pressure of working harder to sustain life in a new country and the constant stress of visa uncertainty. Now, she regrets her choices. - 42 ਸਾਲਾ ਹਰਮਨ* ਲਗਭਗ 11 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਹੈ ਅਤੇ ਮੰਨਦੀ ਹੈ...
ਬਾਲੀਵੁੱਡ ਗੱਪਸ਼ੱਪ: ਬਾਲੀਵੁੱਡ ਦੀ ਚਮਕ-ਧਮਕ ਅਤੇ ਸਿਤਾਰਿਆਂ ਦੀਆਂ ਤਾਜ਼ਾ ਖ਼ਬਰਾਂ 22.01.2026 6:32
ਦਰਸ਼ਕ ਫਿਲਮ 'ਬਾਰਡਰ-2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਤੇ 15 ਸਾਲਾਂ ਬਾਅਦ ਫਿਲਮ 'ਡੇਲ੍ਹੀ ਬੇਲ਼ੀ' ਵੀ ਮੁੜ ਕੇ ਦਸਤਕ ਦੇ ਸਕਦੀ ਹੈ। ਇਸਦੇ ਨਾਲ ਫਿਲਮ ਜਗਤ ਦੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।
ਇਕੱਲੇਪਨ ਦਾ ਸੰਕਟ: ਨੌਜਵਾਨਾਂ ਤੋਂ ਬੁਜ਼ੁਰਗਾਂ ਤੱਕ ਸਿਹਤ ਲਈ ਵਧਦਾ ਖ਼ਤਰਾ 21.01.2026 10:14
ਅਜੋਕੇ ਸਮੇਂ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਅਹਿਸਾਸ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕਾਂ ਦੀ ਭੀੜ ਵਿੱਚ ਰਹਿੰਦੇ ਹੋਏ ਵੀ ਕਈ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਹ ਇਕੱਲਾਪਨ ਸਿਰਫ਼ ਭਾਵਨਾਵਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਕਾਰਨ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਹਿਰਾਂ ਦੱਸਦੇ ਹਨ ਕਿ ਜ਼ਿਆਦਾ ਸਮੇਂ ਤੱਕ ਇਕੱਲਾਪਨ ਡਿਪਰੈਸ਼ਨ, ਤਣਾਅ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤ...
ਕਈ ਡਾਇਟਾਂ ਇਕੱਠੀਆਂ ਅਪਣਾਉਣਾ ਸਿਹਤ ਲਈ ਖ਼ਤਰਾ? ਆਸਟ੍ਰੇਲੀਆਈ ਮਾਹਰਾਂ ਦੀ ਚੇਤਾਵਨੀ 21.01.2026 5:54
ਫੋਡਮੈਪ, ਉੱਚ ਪ੍ਰੋਟੀਨ, ਗਲੂਟਨ-ਮੁਕਤ, ਘੱਟ ਚਰਬੀ ਵਾਲਾ, ਸਾਫ਼-ਸੁਥਰਾ ਖਾਣਾ - ਇੰਨੀਆਂ ਸਾਰੀਆਂ ਖੁਰਾਕਾਂ ਤੇ ਇੰਨੀਆਂ ਸਲਾਹਾਂ। ਆਸਟ੍ਰੇਲੀਆ ਦੇ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇੱਕੋ ਸਮੇਂ ਕਈ ਖੁਰਾਕਾਂ ਦੀ ਪਾਲਣਾ ਕਰਨ ਦੇ ਅਣਕਿਆਸੇ ਨਤੀਜੇ ਹੋ ਸਕਦੇ ਹਨ।
ਖ਼ਬਰਨਾਮਾ: ਐਲਬਨੀਜ਼ੀ ਸਰਕਾਰ ਨੇ ਦੇਰ ਰਾਤ ਤੱਕ ਚੱਲੀ ਹੰਗਾਮੀ ਬੈਠਕ ‘ਚ ਨਫ਼ਰਤ ਵਿਰੋਧੀ ਤੇ ਹਥਿਆਰ ਸਬੰਧੀ ਸਖਤ ਕਾਨੂੰਨ ਕੀਤੇ ਮਨਜ਼ੂਰ 21.01.2026 4:06
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸੰਸਦ ਨੇ ਰਾਤੋਂ-ਰਾਤ ਬੁਲਾਈ ਹੰਗਾਮੀ ਬੈਠਕ ਵਿੱਚ ਨਫ਼ਰਤ ਵਿਰੋਧੀ ਅਤੇ ਹਥਿਆਰ ਨਿਯੰਤਰਣ ਕਾਨੂੰਨਾਂ ਵਿੱਚ ਤਬਦੀਲੀਆਂ ਪਾਸ ਕੀਤੀਆਂ ਹਨ। ਸਰਕਾਰ ਦੇ ਬਿੱਲ ਨੂੰ ਲਿਬਰਲ ਮੈਂਬਰਾਂ ਦੇ ਸਮਰਥਨ ਨਾਲ ਸੈਨੇਟ ਵਿੱਚ ਮਨਜ਼ੂਰੀ ਮਿਲੀ, ਜਦਕਿ ਨੇਸ਼ਨਲਜ਼ ਨੇ ਬੋਲਣ ਦੀ ਆਜ਼ਾਦੀ 'ਤੇ ਪ੍ਰਭਾਵਾਂ ਦੇ ਚਿੰਤਾਵਾਂ ਕਾਰਨ ਵਿਰੋਧ ਕੀਤਾ। ਇਸ ਅਤੇ ਹੋਰ ਅਹਿਮ ਖਬਰਾਂ ਲਈ ਪੌਡਕਾਸਟ ਸੁਣੋ।
ਮੈਲਬਰਨ ਦੇ ਕਲਾਈਡ ਨੌਰਥ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਉੱਤੇ ਘਰ ਦੇ ਬਾਹਰ ਭਿਆਨਕ ਹਮਲਾ 21.01.2026 3:43
ਮੈਲਬਰਨ ਦੇ ਕਲਾਈਡ ਨੌਰਥ ਇਲਾਕੇ ਵਿੱਚ 42 ਸਾਲਾਂ ਟਰੱਕ ਡਰਾਇਵਰ ਸੁਪਿੰਦਰ ਪਾਲ ਸਿੰਘ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 15 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਟਰੱਕ ਵੱਲ ਜਾ ਰਿਹਾ ਸੀ ਅਤੇ ਉਸ ਦਾ ਪਰਿਵਾਰ ਘਰ ਅੰਦਰ ਸੁੱਤਾ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪ...
ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ 126 ਦੇਸ਼ਾਂ ਲਈ 'ਵੀਜ਼ਾ ਆਨ ਅਰਾਈਵਲ' ਨੂੰ ਕੀਤਾ ਬੰਦ 21.01.2026 7:48
ਪਾਕਿਸਤਾਨ ਨੇ 2024 ਵਿੱਚ 126 ਦੇਸ਼ਾਂ ਲਈ ਸ਼ੁਰੂ ਕੀਤਾ 'ਵੀਜ਼ਾ ਆਨ ਅਰਾਈਵਲ' ਹੁਣ ਬੰਦ ਕਰ ਦਿੱਤਾ ਹੈ। ਇਸ ਵਿੱਚ ਧਾਰਮਿਕ ਵੀਜ਼ਾ ਸ਼੍ਰੇਣੀ ਵੀ ਸ਼ਾਮਲ ਹੈ। ਇਸ ਖਬਰ ਸਮੇਤ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 21.01.2026 49:07
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਕੁਝ ਅਹਿਮ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਬੁਸ਼ ਫਾਇਰ ਦੀ ਤਾਜ਼ਾ ਸਥਿਤੀ ਅਤੇ ਭਵਿੱਖ ਦੀਆਂ ਚੇਤਾਵਨੀਆਂ, ਆਸਟ੍ਰੇਲੀਆ ਵਿੱਚ ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਰੱਖਣ ਸਬੰਧੀ ਮਾਹਿਰਾਨਾ ਸੁਝਾਅ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਰੀਏ ਹੁੰਦੀਆਂ ਧੋਖਾਧੜੀਆਂ ਬਾਰੇ ਸੁਚੇਤ ਕਰਦੀ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇੱਥੇ ਹੀ ਬ...
ਸੋਸ਼ਲ ਮੀਡੀਆ ਉਮਰ ਹੱਦ ਕਾਨੂੰਨ: 4.7 ਮਿਲੀਅਨ ਅਕਾਊਂਟਸ ਬੰਦ, ਫਾਇਦੇ ਜਾਂ ਅਣਜਾਣ ਨਤੀਜੇ? 20.01.2026 7:55
ਆਸਟ੍ਰੇਲੀਆ ਵਿੱਚ 12 ਦਿਸੰਬਰ 2025 ਨੂੰ ਸੋਸ਼ਲ ਮੀਡੀਆ ਸਬੰਧੀ ਉਮਰ ਹੱਦ ਲਾਗੂ ਹੋਣ ਤੋਂ ਬਾਅਦ 4.7 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟਸ ਬੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਜਦਕਿ ਡਿਜੀਟਲ ਮਾਹਿਰਾਂ ਦੀ ਦਲੀਲ ਹੈ ਕਿ ਇਸ ਪਾਬੰਦੀ ਦੇ ਨਤੀਜਿਆਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੈ। ਕਾਬਿਲੇਗੌਰ ਹੈ, ਆਸਟ੍ਰੇਲੀਆ ਦੇ ਇਸ ਕਦਮ ਦੀ ਚਰਚਾ ਵਿਸ਼ਵ ਭਰ ਵਿੱਚ ਹ...
ਫੁੱਟਬਾਲ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਕਰ ਰਿਹਾ ਹੈ ਇਹ ਸੀਨੀਅਰ ਸੌਕਰ ਕਲੱਬ 20.01.2026 7:04
ਸਿਡਨੀ ਦੇ ‘ਸਰਦਾਰ ਫੁੱਟਬਾਲ ਕਲੱਬ’ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰਕ ਕਸਰਤ ਨੂੰ ਇਕੱਠੇ ਮਿਲ ਕੇ ਮਜ਼ੇਦਾਰ ਗਤੀਵਿਧੀ ਬਣਾਇਆ ਜਾਵੇ, ਤਾਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਸਮਾਂ ਕੱਢਣਾ ਆਸਾਨ ਹੋ ਜਾਂਦਾ ਹੈ। ਚਾਰ ਲੋਕਾਂ ਨਾਲ ਸ਼ੁਰੂ ਹੋਇਆ ਇਹ ਕਲੱਬ ਅੱਜ ਸਿਰਫ਼ ਸਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਨਹੀਂ, ਬਲਕਿ ਹਰ ਐਤਵਾਰ ਦੀ ਸਾਂਝ ਅਤੇ ਮਿਲਾਪ ਦਾ ਵੀ ਸਹਾਰਾ ਬਣ ਚੁੱਕਾ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਵੇਂ ਟਰੱਕ, ਬੱਸ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਪਰਵਾਸੀ ਪੰਜਾਬੀ...
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ 48 ਘੰਟਿਆਂ ਵਿੱਚ ਚੌਥਾ ਸ਼ਾਰਕ ਹਮਲਾ, ਤੈਰਾਕਾਂ ਲਈ ਚੇਤਾਵਨੀ 20.01.2026 4:38
ਨਿਊ ਸਾਊਥ ਵੇਲਜ਼ ਦੇ ਮਿਡ ਨੌਰਥ ਕੋਸਟ 'ਤੇ ਇੱਕ ਸਰਫਰ ਨੂੰ ਸ਼ਾਰਕ ਨੇ ਕੱਟ ਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਰਾਜ ਦੀ ਤੱਟਰੇਖਾ 'ਤੇ ਇਹ ਚੌਥਾ ਪੁਸ਼ਟੀ ਕੀਤਾ ਗਿਆ ਸ਼ਾਰਕ ਹਮਲਾ ਹੈ। ਸ਼ਾਰਕ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਅਗਲੇ 48 ਘੰਟਿਆਂ ਲਈ ਉੱਤਰੀ ਬੀਚਾਂ 'ਤੇ ਤੈਰਾਕੀ ਸਥਾਨ, ਸਰਫਰਾਂ ਅਤੇ ਤੈਰਾਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਵਤਨ ਦੀ ਯਾਤਰਾ: ਪਰਵਾਸੀ ਪਰਿਵਾਰਾਂ ਲਈ ਬੱਚਿਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ 20.01.2026 10:47
ਆਸਟ੍ਰੇਲੀਆ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਕਈ ਪਰਵਾਸੀ ਪਰਿਵਾਰ ਉੱਤਰੀ ਭਾਰਤ ਦੀ ਕੜਾਕੇ ਦੀ ਠੰਡ ਵਿਚ ਵੀ ਆਪਣੇ ਵਤਨ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਯਾਤਰਾ ਦੇ ਪਿੱਛੇ ਮਕਸਦ ਹੁੰਦਾ ਹੈ ਆਸਟ੍ਰੇਲੀਆ ਵਿੱਚ ਪਲ ਰਹੇ ਬੱਚਿਆਂ ਨੂੰ ਆਪਣੀ ਮੂਲ ਧਰਤੀ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ। ਐਸ ਬੀ ਐਸ ਪੰਜਾਬੀ ਨੇ ਛੁੱਟੀਆਂ ਦੌਰਾਨ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੋਚ, ਅਨੁਭਵ ਅਤੇ ਭਾਵਨਾਵਾਂ ਇਸ ਪੌਡਕਾਸਟ ਰਾਹੀਂ ਸਾਹਮਣੇ ਲਿਆਂਦੀਆਂ ਹਨ।
Podcasts similares
Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos