SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1688 episodios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

No dejes de visitar la web del podcast y apoyar a su creador: www.sbs.com.au

Autor

SBS

Categoría

News

Web del podcast

www.sbs.com.au

Último episodio

12 de oct. de 2026

¿Dónde escuchar?

Podcasts en la app Replaio Radio Muy pronto

Los podcasts llegarán muy pronto a la app. Instálala ahora y sé el primero en descubrir una forma totalmente nueva de vivir los podcasts

Descárgala en Google Play Instálala gratis Android casi 10 M de descargas · valoración de 4,8 iOS muy pronto

Episodios

ਖ਼ਬਰਨਾਮਾ: ਗੱਠਜੋੜ ਅਨੁਸਾਰ 5% ਡਿਪੋਜ਼ਿਟ ਘਰ ਯੋਜਨਾ ਵਿੱਚ ਪੀ.ਆਰ. ਧਾਰਕਾਂ ਨੂੰ ਵੱਧ ਫਾਇਦਾ, ਭਾਰਤੀ ਤੇ ਚੀਨੀ ਪਰਵਾਸੀ ਰਹੇ ਅੱਗੇ 05.06.2026

ਵਿਰੋਧੀ ਧਿਰ ਨੇ ਸਰਕਾਰ ਦੀ 5% ਡਿਪੋਜ਼ਿਟ ਨਾਲ ਘਰ ਖਰੀਦਣ ਦੀ ਯੋਜਨਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਅਤੇ ਦਾਅਵਾ ਕੀਤਾ ਹੈ ਕਿ ਇਸ ਦਾ ਵੱਡਾ ਲਾਭ ਸਥਾਈ ਨਿਵਾਸੀਆਂ (ਪੀ.ਆਰ. ਧਾਰਕਾਂ) ਨੂੰ ਮਿਲਿਆ ਹੈ। ਲਿਬਰਲ ਪਾਰਟੀ ਨੇ ਇਸ ਸਕੀਮ ਨੂੰ ਸਿਰਫ਼ ਆਸਟ੍ਰੇਲੀਆਈ ਨਾਗਰਿਕਾਂ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਪੀ.ਆਰ. ਧਾਰਕ ਵੀ ਦੇਸ਼ ਦੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮੁੱਦੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ਇਹ ਅਤੇ ਹੋਰ ਖਬਰਾਂ ਲਈ ਇਹ...

ਜਾਪਾਨੀ ਮਾਰਸ਼ਲ ਆਰਟ ਬਣ ਰਹੀ ਨੌਜਵਾਨਾਂ ਲਈ ਤਣਾਅ ਤੋਂ ਰਾਹਤ ਦਾ ਸਹਾਰਾ 05.06.2026

ਕੀ ਤੁਸੀਂ ਜਾਣਦੇ ਹੋ ਕਿ ਜਾਪਾਨੀ ਮਾਰਸ਼ਲ ਆਰਟ ਜਿਸ ਵਿੱਚ ਕਰਾਟੇ ਵੀ ਆਉਂਦੇ ਹਨ, ਇਹ ਕਲਾ ਨੌਜਵਾਨਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜੀ ਹਾਂ, ਮਾਹਿਰਾਂ ਵਲੋਂ ਕੀਤੇ ਤਾਜ਼ੇ ਅਧਿਐਨ ਇਸ ਗੱਲ ਦੀ ਤਰਜ਼ਮਾਨੀ ਕਰ ਰਹੇ ਹਨ। ਆਸਟ੍ਰੇਲੀਆ ਦੀ ਨੈਸ਼ਨਲ ਯੂਥ ਮੈਂਟਲ ਹੈਲਥ ਫਾਊਂਡੇਸ਼ਨ, ਹੈੱਡਸਪੇਸ ਦੇ ਮੁਤਾਬਿਕ ਲਗਭੱਗ ਅੱਧੇ ਨੌਜਵਾਨ ਉੱਚ ਜਾਂ ਅਤਿ ਉੱਚ ਪੱਧਰ ਦੇ ਮਨੋਵਿਗਿਆਨਕ ਤਣਾਅ ਦਾ ਅਨੁਭਵ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਲਈ ਜਾਪਾਨੀ ਮਾਰਸ਼ਲ ਆਰਟ ਤਣਾਅ ਮੁਕਤ...

ਪੰਜਾਬੀ ਡਾਇਸਪੋਰਾ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਲਈ 10 ਜੂਨ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ 05.06.2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਭਾਰਤ ਤੋਂ ਇੱਕ ਜਥਾ ਪਾਕਿਸਤਾਨ ਜਾਵੇਗਾ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਇਜਾਜ਼ਤ ਦੇ ਦਿੱਤੀ ਗਈ ਹੈ। ਸ਼ਹੀਦੀ ਦਿਵਸ 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਮਨਾਇਆ ਜਾਵੇਗਾ। 1000 ਸ਼ਰਧਾਲੂ 10 ਜੂਨ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਜਾਣਗੇ ਅਤੇ 18 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਕੇ 19 ਜੂਨ ਨੂੰ ਵਾਪਸ ਪਰਤਣਗੇ। ਇਸ...

ਗ੍ਰਿਫ਼ਿਥ 28ਵੀਆਂ ਸ਼ਹੀਦੀ ਖੇਡਾਂ ਲਈ ਪਾਰਕਿੰਗ, ਸ਼ਟਲ ਬੱਸ ਅਤੇ ਡਬਲ ਡੀਮੈਰਿਟ ਪੁਆਇੰਟਾਂ ਬਾਰੇ ਅਹਿਮ ਜਾਣਕਾਰੀ 04.06.2026

6 ਅਤੇ 7 ਜੂਨ ਨੂੰ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿੱਚ 28ਵਾਂ ਸ਼ਹੀਦੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 20,000 ਸੰਗਤਾਂ ਅਤੇ ਖਿਡਾਰੀਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਬੰਧੀ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ, ਕੌਂਸਲ, ਸਪਾਂਸਰਾਂ ਅਤੇ ਸੈਂਕੜੇ ਸੇਵਾਦਾਰਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਖ਼ਬਰਨਾਮਾ: ਅੱਧੀ ਰਾਤ ਘਰ 'ਚ ਦਾਖ਼ਲ ਹੋ ਕੇ ਬਜ਼ੁਰਗ ਜੋੜੇ 'ਤੇ ਜਾਨਲੇਵਾ ਹਮਲਾ, ਨਾਜ਼ੁਕ ਹਾਲਤ ਵਿੱਚ ਹਸਪਤਾਲ ਦਾਖ਼ਲ 04.06.2026

ਨਿਊ ਸਾਊਥ ਵੇਲਜ਼ ਦੇ ਉੱਤਰੀ ਇਲਾਕੇ ਵਿੱਚ ਇੱਕ ਘਰ ਵਿੱਚ ਦਾਖ਼ਲ ਹੋ ਕੇ ਕੀਤੇ ਗਏ ਕਥਿਤ ਹਮਲੇ ਤੋਂ ਬਾਅਦ ਇੱਕ ਬਜ਼ੁਰਗ ਜੋੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਦਾ ਦੋਸ਼ ਹੈ ਕਿ ਇੱਕ 34 ਸਾਲਾ ਵਿਅਕਤੀ ਇੱਕ ਪੇਂਡੂ ਜਾਇਦਾਦ ਵਿੱਚ ਜ਼ਬਰਦਸਤੀ ਦਾਖ਼ਲ ਹੋਇਆ ਅਤੇ ਉਸਨੇ 75 ਸਾਲਾ ਵਿਅਕਤੀ ਅਤੇ ਉਸਦੀ 72 ਸਾਲਾ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਜੋੜੇ ਨੂੰ ਨਾਜ਼ੁਕ ਹਾਲਤ ਵਿੱਚ ਹਵਾਈ ਜਹਾਜ਼ ਰਾਹੀਂ ਗੋਲਡ ਕੋਸਟ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 34 ਸਾਲਾ ਵਿਅਕਤੀ ਆਰਮੀਡੇਲ...

Pacific sunrise over Latin America - SBS Examines: ਨਸ਼ਿਆਂ ਖ਼ਿਲਾਫ਼ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਤੇ ਲਾਤੀਨੀ ਅਮਰੀਕੀ ਦੇਸ਼ 04.06.2026

Illicit drug trafficking, diplomatic coalitions, and free trade ideology are drawing Pacific and Latin American countries closer together. - ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ, ਕੂਟਨੀਤਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੇ ਹਨ।

ਬਾਲੀਵੁੱਡ ਗੱਪਸ਼ੱਪ: 25 ਸਾਲਾ ਪੰਜਾਬੀ ਅਥਲੀਟ ਗੁਰਿੰਦਰਵੀਰ ਸਿੰਘ ਦੇ ਰਿਕਾਰਡ ਨੂੰ ਬਾਲੀਵੁੱਡ ਤੇ ਖੇਡ ਜਗਤ ਵੱਲੋਂ ਵੱਡੀ ਸ਼ਲਾਘਾ 04.06.2026

ਪੰਜਾਬੀ ਦੌੜਾਕ ਗੁਰਿੰਦਰਵੀਰ ਸਿੰਘ ਵੱਲੋਂ ਬਣਾਏ ਗਏ ਨਵੇਂ ਰਿਕਾਰਡ ਨੇ ਖੇਡ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਸ ਉਪਲਬਧੀ ਨੂੰ ਇਤਿਹਾਸਿਕ ਪਲ ਕਰਾਰ ਦਿੱਤਾ ਹੈ। ਇਸੇ ਤਰ੍ਹਾਂ ਕ੍ਰਿਕਟ ਸਿਤਾਰੇ ਸਚਿਨ ਤੇਂਦੂਲਕਰ ਅਤੇ ਯੁਵਰਾਜ ਸਿੰਘ ਨੇ ਵੀ ਗੁਰਿੰਦਰਵੀਰ ਦੀ ਪ੍ਰਾਪਤੀ ‘ਤੇ ਮਾਣ ਜਤਾਇਆ ਹੈ, ਜਿਸ ਨਾਲ ਪੰਜਾਬੀਆਂ ਲਈ ਇਹ ਇਕ ਵੱਡਾ ਮਾਣ ਬਣ ਗਿਆ ਹੈ। ਇਹ ਅਤੇ ਬਾਲੀਵੁੱਡ ਦੀਆਂ ਹੋਰ ਖ਼ਬਰਾਂ ਲਈ ਸੁਣੋ, ਇਹ ਪੌਡਕਾਸਟ...

What to expect when visiting the veterinarian - ਪਾਲਤੂ ਜਾਨਵਰਾਂ ਦੀ ਸਿਹਤ ਲਈ ਨਿਯਮਿਤ ਵੈਟ ਵਿਜ਼ਿਟ ਕਿਉਂ ਹੈ ਜ਼ਰੂਰੀ? 03.06.2026

Regular veterinary visits play an important role in keeping your pet healthy and happy. Find out what to expect at a veterinary clinic in Australia, from routine check-ups and vaccinations to advice on caring for your pet’s wellbeing. - ਆਸਟ੍ਰੇਲੀਆ ਵਿੱਚ ਲਗਭਗ ਤਿੰਨ-ਚੌਥਾਈ ਘਰਾਂ ਵਿੱਚ ਪਾਲਤੂ ਜਾਨਵਰ ਹਨ ਜੋ ਪਰਿਵਾਰ ਦਾ ਮਹੱਤਵਪੂਰਨ ਹਿੱਸਾ ਮੰਨੇ ਜਾਂਦੇ ਹਨ। ਵੈਟਰਨਰੀ ਮਾਹਿਰਾਂ ਦੇ ਅਨੁਸਾਰ, ਨਿਯਮਿਤ ਚੈੱਕ-ਅੱਪ ਨਾਲ ਜਾਨਵਰਾਂ ਦੀਆਂ ਛੁਪ...

64 ਸਾਲਾ ਡਾ. ਸੁਰਿੰਦਰ ਸਿੰਘ ਦੀ NSW Masters ਹਾਕੀ ਟੀਮ ਵਿੱਚ ਚੋਣ: ਖੇਡ ਪ੍ਰਤੀ ਜਜ਼ਬੇ ਦੀ ਪ੍ਰੇਰਣਾਦਾਇਕ ਕਹਾਣੀ 03.06.2026

ਸਿਡਨੀ ਨਿਵਾਸੀ ਡਾ. ਸੁਰਿੰਦਰ ਸਿੰਘ ਦੀ NSW Men’s Masters ਹਾਕੀ ਟੀਮ ਵਿੱਚ ਚੋਣ ਉਨ੍ਹਾਂ ਦੀ ਖੇਡ ਯਾਤਰਾ ਦਾ ਇੱਕ ਵਿਸ਼ੇਸ਼ ਮੀਲ ਪੱਥਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਨਾਲ ਜੁੜੇ ਰਹਿਣਾ ਜੀਵਨ ਦੇ ਹਰ ਪੜਾਅ 'ਤੇ ਸੰਭਵ ਹੈ ਅਤੇ ਇਹ ਚੋਣ ਉਨ੍ਹਾਂ ਦੀ ਮਿਹਨਤ, ਫਿਟਨੈੱਸ ਪ੍ਰਤੀ ਵਚਨਬੱਧਤਾ ਅਤੇ ਹਾਕੀ ਪ੍ਰਤੀ ਡੂੰਘੇ ਪਿਆਰ ਦਾ ਨਤੀਜਾ ਹੈ। ਆਉਣ ਵਾਲੇ Australian Men’s Masters Championships ਵਿੱਚ ਉਹ NSW ਦੀ ਟੀਮ ਨਾਲ ਗੋਲਡ ਕੋਸਟ ਵਿੱਚ ਹਾਕੀ ਦੇ ਜੌਹਰ ਦਿਖਾਉਣਗੇ। ਉਨ੍ਹਾਂ ਨਾਲ ਕੀ...

ਖ਼ਬਰਨਾਮਾ: ਸਰਕਾਰ ਦੇ ਮਾਲੀ ਪ੍ਰੋਤਸਾਹਨ ਨਾਲ 25 ਹਜ਼ਾਰ ਤੋਂ ਵੱਧ ਆਸਟ੍ਰੇਲੀਆਈਆਂ ਵੱਲੋਂ ਉਸਾਰੀ ਖੇਤਰ ਵਿੱਚ ਅਪ੍ਰੈਂਟਿਸਸ਼ਿਪ ਸ਼ੁਰੂ 03.06.2026

ਆਸਟ੍ਰੇਲੀਆ ਨੇ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਆਪਣੇ ਰੱਖਿਆ ਬਲ ਦੇ ਜਵਾਨ ਪੋਲੈਂਡ ਭੇਜਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ AUKUS ਪਣਡੁੱਬੀ ਸਮਝੌਤੇ ਨੂੰ ਲੈ ਕੇ ਰਾਜਨੀਤਿਕ ਬਹਿਸ ਜਾਰੀ ਹੈ। ਮੱਧ ਪੂਰਬ ਵਿੱਚ ਲੇਬਨਾਨ, ਇਸਰਾਈਲ, ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਵਧਿਆ ਹੋਇਆ ਹੈ, ਜਦਕਿ ਵਿਕਟੋਰੀਆ ਵਿੱਚ ਆਦਿਵਾਸੀ ਹੱਕਾਂ ਨਾਲ ਜੁੜਿਆ ਇਕ ਮਹੱਤਵਪੂਰਨ ਅਦਾਲਤੀ ਮਾਮਲਾ ਵੀ ਸੁਣਵਾਈ ਅਧੀਨ ਹੈ। ਉਧਰ, ਸਰਕਾਰ ਦਾ ਕਹਿਣਾ ਹੈ ਕਿ ਉਸਾਰੀ ਖੇਤਰ ਲਈ ਦਿੱਤੀ ਜਾ ਰਹੀ ਪ੍ਰੋਤਸਾਹਨ ਰਾਸ਼ੀ ਕਾਰਨ ਹਜ਼ਾਰ...

ਪਾਕਿਸਤਾਨ ਡਾਇਰੀ: ਵਪਾਰ ਤੋਂ ਲੈ ਕੇ ਖੇਤਰੀ ਸੁਰੱਖਿਆ ਤੱਕ, ਯੂਰਪੀਅਨ ਯੂਨੀਅਨ ਅਤੇ ਪਾਕਿਸਤਾਨ ਵਿਚਾਲੇ ਵੱਡੀ ਚਰਚਾ 03.06.2026

ਯੂਰਪੀ ਯੂਨੀਅਨ ਦੇ ਇੱਕ ਉੱਚ ਪ੍ਰਤੀਨਿਧੀ ਨੇ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਾਕ ਡਾਰ ਨਾਲ ਮੁਲਾਕਾਤ ਕੀਤੀ ਹੈ ਅਤੇ ਦੋਵਾਂ ਧਿਰਾਂ ਨੇ ਵਪਾਰ, ਜਲਵਾਯੂ, ਡਿਜੀਟਲ ਬੁਨਿਆਦੀ ਢਾਂਚੇ ਅਤੇ ਲੋਕਾਂ ਵਿਚਕਾਰ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਯੂਰਪੀ ਯੂਨੀਅਨ ਦੀ ਪ੍ਰਤੀਨਿਧੀ ਕਾਈ ਕਲਹਾਸ ਨੇ ਕਿਹਾ ਕਿ ਪਾਕਿਸਤਾਨ, ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸਦੀ ਪੂਰੇ ਯੂਰਪ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਇ...

ਆਸਟ੍ਰੇਲੀਆ ਮਨਾ ਰਿਹਾ ਹੈ ਰਾਸ਼ਟਰੀ ਰੀਕਨਸਿਲਿਏਸ਼ਨ ਹਫ਼ਤਾ, ਜਾਣੋ ਕੀ ਹੈ ਇਸਦਾ ਮਹੱਤਵ 02.06.2026

ਨੈਸ਼ਨਲ ‘ਰੀਕਨਸਿਲੀਏਸ਼ਨ’ ਵੀਕ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਸਟ੍ਰੇਲੀਆ ਵਿੱਚ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਸਮਝ, ਸਤਿਕਾਰ ਅਤੇ ਏਕਤਾ ਨੂੰ ਮਜ਼ਬੂਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਦੇ ਥੀਮ “All In” ਤਹਿਤ ਸਾਰੇ ਆਸਟ੍ਰੇਲੀਆਈਆਂ ਨੂੰ ਰੀਕਨਸਿਲੀਏਸ਼ਨ ਦੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਖ਼ਾਸ ਰਿਪੋਰਟ ਵਿੱਚ ਜਾਣੋ ਕਿ ਇਹ ਹਫ਼ਤਾ ਕਿਉਂ ਮਹੱਤਵਪੂਰਨ ਹੈ ਅਤੇ ਪ੍ਰਵਾਸੀ ਭਾਈਚਾਰੇ ਇਸ ਵਿੱਚ ਕਿਵੇਂ ਯੋਗਦਾਨ ਪਾ ਸਕਦੇ ਹਨ।

ਖ਼ਬਰਨਾਮਾ: 30 ਲੱਖ ਕਾਮਿਆਂ ਨੂੰ ਤਨਖਾਹ 'ਚ ਮਿਲੇਗਾ ਵਾਧਾ, $24.95 ਤੋਂ ਵੱਧ ਕੇ $26.44 ਪ੍ਰਤੀ ਘੰਟਾ ਹੋਵੇਗੀ ਉਜਰਤ 02.06.2026

ਫ਼ੇਅਰ ਵਰਕ ਕਮਿਸ਼ਨ ਨੇ ਆਸਟ੍ਰੇਲੀਆ ਦੇ ਸਭ ਤੋਂ ਘੱਟ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਲਈ ਘੱਟੋ-ਘੱਟ ਉਜਰਤ ਵਿੱਚ 4.75 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਲਗਭਗ 30 ਲੱਖ ਕਰਮਚਾਰੀਆਂ ਨੂੰ ਲਾਭ ਮਿਲੇਗਾ ਅਤੇ ਘੱਟੋ-ਘੱਟ ਉਜਰਤ $24.95 ਤੋਂ ਵਧ ਕੇ $26.44 ਪ੍ਰਤੀ ਘੰਟਾ ਹੋ ਜਾਵੇਗੀ। ਇਹ ਨਵੀਂ ਦਰ ਅਗਲੇ ਮਹੀਨੇ ਤੋਂ ਲਾਗੂ ਹੋਵੇਗੀ। ਇਸ ਅਤੇ ਹੋਰ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

Listen to the Full SBS Punjabi radio program: Remembering June 1984 - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਜੂਨ 1984 ਇੱਕ ਇਤਿਹਾਸਕ ਦਰਦ 02.06.2026

In the June of 1984, a military action took place at the holy Sikh shrine of Sri Harmandir Sahib. The incident, which led to the Sikh massacre and exodus, is still etched as a painful memory in the hearts of the Sikh community worldwide. Looking back at the historic event, this special SBS Punjabi radio program delves into its relevance today. Listen to a conversation with Advocate HS Phoolka, who...

ਪੰਜਾਬੀ ਡਾਇਰੀ: ਸਥਾਨਕ ਚੋਣਾਂ ਵਿੱਚ 'ਆਪ' ਦੀ ਜਿੱਤ, ਭਾਜਪਾ ਦੀਆਂ ਨੀਤੀਆਂ ’ਤੇ ਉੱਠੇ ਸਵਾਲ, ਅਤੇ ਹੋਰ ਅਹਿਮ ਖ਼ਬਰਾਂ 02.06.2026

ਪੰਜਾਬੀ ਡਾਇਰੀ ਦੀ ਇਸ ਰਿਪੋਰਟ ਵਿੱਚ ਪੰਜਾਬ ’ਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਦੀ ਖਬਰ ਦੇ ਨਾਲ-ਨਾਲ ਸਰਕਾਰ ਵੱਲੋਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰ ਕੇ ਆਊਟਸੋਰਸ ਕਾਮਿਆਂ ਨੂੰ ਸਿੱਧੇ ਸਰਕਾਰੀ ਠੇਕੇ ਅਧੀਨ ਲਿਆਉਣ ਦੇ ਫੈਸਲੇ ਦਾ ਵੇਰਵਾ ਵੀ ਸ਼ਾਮਿਲ ਹੈ। ਓਧਰ, ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਭਾਜਪਾ ਦੀਆਂ ਨੀਤੀਆਂ ਖਾਸ ਕਰ ਪੰਜਾਬ ਪ੍ਰਧਾਨ ਦੀ ਨਿਯੁਕਤੀ ਉੱੇੁਤੇ ਸਵਾਲ...

How does political grief affect social cohesion? - SBS Examines ਦੀ ਨਵੀਂ ਜਾਂਚ ਵਿੱਚ ਆਸਟ੍ਰੇਲੀਆਈਆਂ ਦੇ ‘ਰਾਜਨੀਤਿਕ ਦੁੱਖ’ ਅਤੇ ਵੱਧਦੀ ਧੜੇਬਾਜ਼ੀ ਦੇ ਤਜਰਬੇ ਸਾਹਮਣੇ ਆਏ ਹਨ 01.06.2026

When we're exposed to events or ideologies that go against our own beliefs, we can feel what experts call 'political grief'. Some say it's playing a role in the growing polarisation of our society. - ਜਦੋਂ ਅਸੀਂ ਅਜਿਹੀਆਂ ਘਟਨਾਵਾਂ ਜਾਂ ਵਿਚਾਰਧਾਰਾਵਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਜੋ ਸਾਡੇ ਆਪਣੇ ਵਿਸ਼ਵਾਸਾਂ ਦੇ ਵਿਰੁੱਧ ਹੁੰਦੀਆਂ ਹਨ, ਤਾਂ ਅਸੀਂ ਉਹ ਅਹਿਸਾਸ ਕਰ ਸਕਦੇ ਹਾਂ ਜਿਸਨੂੰ ਮਾਹਿਰ ‘ਰਾਜਨੀਤਿਕ ਦੁੱਖ’ (political grief) ਕਹਿੰਦੇ ਹਨ।...

‘1984’: Australian Punjabi filmmaker Karpal Singh's documentary on the Sikh exodus is now on SBS On Demand - SBS On Demand ’ਤੇ ਦੇਖੋ ‘1984’ - ਦਰਦ, ਸੰਘਰਸ਼ ਅਤੇ ਨਵੀਂ ਸ਼ੁਰੂਆਤ ਦੀ ਸੱਚੀ ਕਹਾਣੀ 01.06.2026

Melbourne-based Karpal Singh, a filmmaker originally from Punjab, has directed the documentary '1984', taking a leaf from his community's significant history. The film captures the stories of the Indian Sikh community members who migrated to New Zealand in the hope of rebuilding their lives in the aftermath of the 1984 anti-Sikh riots. Having received international acclaim, the film is now availab...

ਖ਼ਬਰਨਾਮਾ : ਆਸਟ੍ਰੇਲੀਅਨ ਮੌਸਮ ਵਿਭਾਗ ਵੱਲੋਂ ਖੇਤੀਬਾੜੀ ਲਈ ਜਾਰੀ ਕੀਤੀ ਚੇਤਾਵਨੀ ਨੇ ਵਧਾਈ ਕਿਸਾਨਾਂ ਦੀ ਚਿੰਤਾ 01.06.2026

ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਕਾਰਨ ਡੀਜ਼ਲ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ-ਨਾਲ ਆਸਟ੍ਰੇਲੀਆ ਦਾ ਖੇਤੀਬਾੜੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇਕ ਭਿਆਨਕ ਅਲ-ਨੀਨੋ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਅਗਲੇ ਸਾਲ ਦੀ ਫਸਲ ਉੇਤੇ ਵਾਧੂ ਬੋਝ ਪਵੇਗਾ। ਕਾਬਿਲੇਗੌਰ ਹੈ ਕਿ ਦੱਖਣ-ਪੱਛਮੀ ਨਿਊ ਸਾਊਥ ਵੇਲਜ਼ ਦਾ ਰਿਵਰਿਨਾ ਖੇਤਰ ਆਸਟ੍ਰੇਲੀਆ ਦੇ ਸਭ ਤੋਂ ਵੱਧ ਉਤਪਾਦਕ ਖੇਤੀ ਖੇਤਰਾਂ ਵਿੱਚੋਂ ਇੱਕ ਹੈ, ਜਿਥੇ ਦੇਸ਼ ਦੇ ਸਭ ਤੋਂ...

Australian Sikh Awards for Excellence return to shine a light on unsung heroes and community changemakers - ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਿੱਖ ਆਸਟ੍ਰੇਲੀਆਈਆਂ ਲਈ ਵੱਕਾਰੀ ਐਵਾਰਡਜ਼ 01.06.2026

Nominations have opened for the 2026 Australian Sikh Awards for Excellence (ASAE), a national initiative recognising the social, economic and cultural contributions of Sikh Australians. Announcing the launch, Attorney-General Michelle Rowland MP said the awards play an important role in acknowledging individuals whose achievements and community service often go unnoticed. - ਆਸਟ੍ਰੇਲੀਅਨ ਸਿੱਖ ਐਵਾਰਡਜ਼...

ਖ਼ਬਰਾਂ ਫਟਾਫੱਟ: ਅਮਰੀਕਾ-ਇਰਾਨ ਜੰਗਬੰਦੀ ਤੋਂ ਐਵਰੇਸਟ ਫਤਿਹ ਤੱਕ, ਹਫ਼ਤੇ ਭਰ ਦੀਆਂ ਵੱਡੀਆਂ ਖ਼ਬਰਾਂ 29.05.2026

ਇਸ ਹਫ਼ਤੇ ਦੁਨੀਆ ਭਰ ਵਿੱਚ ਕਈ ਮਹੱਤਵਪੂਰਨ ਘਟਨਾਵਾਂ ਚਰਚਾ ਵਿੱਚ ਰਹੀਆਂ। ਅਮਰੀਕਾ ਅਤੇ ਇਰਾਨ ਵਿਚਾਲੇ ਜੰਗਬੰਦੀ ਵਧਾਉਣ ਦੀਆਂ ਕੋਸ਼ਿਸ਼ਾਂ, ਕੀਨੀਆ ਦੇ ਸਕੂਲ ਵਿੱਚ ਭਿਆਨਕ ਅੱਗ, ਆਸਟ੍ਰੇਲੀਆ ਵਿੱਚ ਆਨਲਾਈਨ ਕੱਟੜਪੰਥੀ ਸੋਚ ਬਾਰੇ ਚਿੰਤਾ ਅਤੇ ਪਾਕਿਸਤਾਨ ਵਿੱਚ ਰੇਲ ਧਮਾਕੇ ਸਮੇਤ ਕਈ ਵੱਡੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਦੌਰਾਨ ਮੈਲਬਰਨ ਦੀ 18 ਸਾਲਾ ਬਿਆਂਕਾ ਐਡਲਰ ਨੇ ਮਾਊਂਟ ਐਵਰੇਸਟ ਫਤਿਹ ਕਰਕੇ ਇਤਿਹਾਸ ਰਚ ਦਿੱਤਾ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

ਖ਼ਬਰਨਾਮਾ: ACCC ਵੱਲੋਂ ਐਮਾਜ਼ਨ ਖ਼ਿਲਾਫ਼ ਬਟਨ ਬੈਟਰੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਮਾਮਲੇ ‘ਚ ਅਦਾਲਤੀ ਕਾਰਵਾਈ 29.05.2026

ਆਸਟ੍ਰੇਲੀਆਈ ਮੁਕਾਬਲਾ ਅਤੇ ਉਪਭੋਗਤਾ ਕਮਿਸ਼ਨ ਯਾਨੀ ACCC ਨੇ ਐਮਾਜ਼ਨ ਖ਼ਿਲਾਫ਼ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ। ਦੋਸ਼ ਹੈ ਕਿ ਐਮਾਜ਼ਨ ਆਨਲਾਈਨ ਮਾਰਕਿਟ-ਪਲੇਸ ‘ਤੇ ਵੇਚੇ ਗਏ ਬੱਚਿਆਂ ਦੇ ਬੈਕਪੈਕਸ (ਪਿੱਠ ਵਾਲੇ ਬੈਗ) ਨੇ ਆਸਟ੍ਰੇਲੀਆ ਦੇ ਬਟਨ ਬੈਟਰੀ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਇਹ ਕਿਸੇ ਆਨਲਾਈਨ ਮਾਰਕਿਟ-ਪਲੇਸ ਵਿਰੁੱਧ ਆਸਟ੍ਰੇਲੀਆ ਦੇ ਬਟਨ ਬੈਟਰੀ ਮਿਆਰਾਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਪਹਿਲੀ ਫ਼ੈਡਰਲ ਅਦਾਲਤੀ ਕਾਰਵਾਈ ਹੈ। ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Sydney-based former Punjabi actress scales Mount Ama Dablam - 'ਪੰਜਾਬੀ ਆ ਗਏ ਓਏ!': ਨੇਪਾਲ ਦੀ ਖਤਰਨਾਕ ਚੋਟੀ 'ਤੇ ਚੜ੍ਹ ਕੇ ਬੋਲੀ ਆਸਟ੍ਰੇਲੀਅਨ ਪੰਜਾਬਣ ਸੁੱਖੀ ਬੱਲ 29.05.2026

'At 6,812 metres high, when I waved my white flag, I spontaneously cried, ‘Punjabi aa gye oye’ (Punjabis have arrived),” says Sukhvir Kaur, also known as Sukhi Bal, a Punjabi woman who has summited Mount Ama Dablam. Known as the ‘Matterhorn of the Himalayas’ for its pyramid-like peak and steep ridges, Ama Dablam is considered one of the world's most challenging climbs. Like the mountain she conque...

ਪੰਜਾਬੀ ਡਾਇਸਪੋਰਾ: ਵਿਨੀਪੈਗ ਪੁਲਿਸ ਭਰਤੀ ਵਿੱਚ ਅਮ੍ਰਿਤਧਾਰੀ ਸਿੱਖਾਂ ਲਈ ਵੱਡੀ ਰਾਹਤ, ਹੁਣ ਨਹੀਂ ਉਤਾਰਣੇ ਪੈਣਗੇ ਕਕਾਰ 29.05.2026

ਵਿਨੀਪੈੱਗ ਪੁਲਿਸ ਦੀ ਭਰਤੀ ਪ੍ਰੀਖਿਆ ਦੌਰਾਨ ਇੱਕ ਸਿੱਖ ਬਿਨੈਕਾਰ ਨੂੰ ਕਿਰਪਾਨ ਪਹਿਨ ਕੇ ਪ੍ਰੀਖਿਆ ਦੇਣ ਤੋਂ ਰੋਕਣ ਦੇ ਮਾਮਲੇ ਤੋਂ ਬਾਅਦ ਹੁਣ ਕੈਨੇਡਾ ਵਿੱਚ ਧਾਰਮਿਕ ਰਿਹਾਇਸ਼ ਨੀਤੀ ‘ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਰਕਾਰ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਕਿਰਪਾਨ ਨੂੰ ਇੱਕ ਧਾਰਮਿਕ ਪ੍ਰਤੀਕ ਵਜੋਂ ਮਾਨਤਾ ਦਿੱਤੀ ਜਾਵੇ। ਇਸ ਨਾਲ ਭਵਿੱਖ ਵਿੱਚ ਸਿੱਖ ਉਮੀਦਵਾਰਾਂ ਨੂੰ ਭਰਤੀ ਪ੍ਰਕਿਰਿਆ ਦੌਰਾਨ ਕਕਾਰ ਪਹਿਨਣ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ। ਇਹ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀਆ...

ਡਾਇਨਾਸੋਰ ਟੀ-ਰੈਕਸ ਦੇ ਹੱਥ ਇੰਨੇ ਛੋਟੇ ਕਿਉਂ ਸਨ? ਨਵੀਂ ਖੋਜ ਨੇ ਦਿੱਤਾ ਦਿਲਚਸਪ ਜਵਾਬ 29.05.2026

ਸਾਲਾਂ ਤੋਂ ਵਿਗਿਆਨੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਵਿਸ਼ਾਲ ਡਾਇਨਾਸੋਰ ਟੀ-ਰੈਕਸ ਦੇ ਹੱਥ ਉਸਦੇ ਸਰੀਰ ਦੇ ਮੁਕਾਬਲੇ ਇੰਨੇ ਛੋਟੇ ਕਿਉਂ ਸਨ। ਹੁਣ ਇੱਕ ਨਵੀਂ ਖੋਜ ਵਿੱਚ ਇਹ ਸੰਕੇਤ ਮਿਲੇ ਹਨ ਕਿ ਇਸ ਦਾ ਕਾਰਨ ਉਸਦਾ ਬਹੁਤ ਮਜ਼ਬੂਤ ਸਿਰ ਅਤੇ ਜਬੜੇ ਸਨ। ਲੰਡਨ ਅਤੇ ਕੈਂਬ੍ਰਿਜ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦੀ ਖੋਜ ਮੁਤਾਬਕ, ਵਿਕਾਸਕ੍ਰਮ ਦੌਰਾਨ ਟੀ-ਰੈਕਸ ਨੇ ਆਪਣੀ ਸ਼ਿਕਾਰ ਕਰਨ ਦੀ ਤਾਕਤ ਸਿਰ ਅਤੇ ਦੰਦਾਂ ਵਿੱਚ ਵਧਾਈ, ਜਿਸ ਕਾਰਨ ਹੱਥ ਛੋਟੇ ਰਹਿ ਗਏ। ਹੋਰ ਦਿਲਚਸਪ ਤੱਥ ਇਸ ਪੌਡਕਾਸਟ ਰਾਹੀਂ...

ਕੀ ਤੁਸੀਂ ਸਹੀ "ਊੜਾ" ਲਿੱਖਦੇ ਹੋ? ਮੁਫ਼ਤ ਗੁਰਮੁਖੀ ਫੱਟੀਆਂ ਵੰਡ ਕੇ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਰਹੀ ਮੈਲਬਰਨ ਦੀ ਸੰਸਥਾ 28.05.2026

ਮੈਲਬਰਨ ਵਿੱਚ ਹੋਈਆਂ 38ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ 2026 ਦੌਰਾਨ ‘ਸ਼੍ਰੀ ਸੁਖਮਨੀ ਸਾਹਿਬ ਸੇਵਕ ਸਭਾ’ ਦੇ ਸੰਸਥਾਪਕ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਲੋਕ ਪੂਰਾ 'ਊੜਾ' ਲਿਖਣਾ ਭੁੱਲ ਗਏ ਹਨ ਅਤੇ 'ਓ' ਅੱਧਾ ਹੀ ਲਿਖਦੇ ਹਨ, ਉਹ ਇਸ ਨੂੰ ਸੁਧਾਰਨ ਲਈ ਯਤਨਸ਼ੀਲ ਹਨ। ਇਸ ਮੌਕੇ ਇੱਕ ਵਿਸ਼ਾਲ ਹੱਥੀਂ ਤਿਆਰ ਕੀਤਾ 'ਗੁਰਮੁਖੀ ਟ੍ਰੀ' ਅਤੇ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਨਕਸ਼ਾ ਵੀ ਪ੍ਰਦਰਸ਼ਿਤ ਕੀਤਾ ਗਿਆ।

Escucha el podcast SBS Punjabi - ਐਸ ਬੀ ਐਸ ਪੰਜਾਬੀ en Replaio

Radio y podcasts en una sola app - gratis y sin registro. Instálala hoy y no te pierdas el estreno

Descárgala en Google Play

Replaio no es editor de podcasts; los nombres de los programas, las portadas y el audio pertenecen a sus autores y se distribuyen a través de canales RSS públicos