SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਚਾਈਲਡ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਸੰਸਦ ਵਿੱਚ ਬਿੱਲ ਪੇਸ਼ 25.07.2025

48ਵੀਂ ਸੰਸਦ ਵਿੱਚ ਪੇਸ਼ ਕੀਤੇ ਗਏ ਪਹਿਲੇ ਦੋ ਬਿੱਲ ਸਿੱਖਿਆ 'ਤੇ ਕੇਂਦ੍ਰਿਤ ਸਨ। ਆਸਟ੍ਰੇਲੀਆਈ ਸਰਕਾਰ ਨੇ ਬਾਲ ਦੇਖਭਾਲ ਪ੍ਰਣਾਲੀ ਯਾਨੀ ਚਾਈਲਡ ਕੇਅਰ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਨਵੇਂ ਬਿੱਲ ਦੇ ਅਧੀਨ, ਉਹਨਾਂ ਕੇਂਦਰਾਂ ਦੀ ਸਰਕਾਰੀ ਫੰਡਿੰਗ 'ਚ ਕਟੌਤੀ ਕੀਤੇ ਜਾਣ ਦੀ ਗੱਲ ਰੱਖੀ ਹੈ, ਜੋ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰਾਂ 'ਤੇ ਖਰੇ ਨਹੀਂ ਉਤਰਦੇ। ਇਸ ਸਬੰਧੀ ਹੋਰ ਜਾਣਕਾਰੀ ਇਸ ਰਿਪੋਰਟ ਰਾਹੀਂ ਸੁਣੋ।

ਖ਼ਬਰਨਾਮਾ: ਆਸਟ੍ਰੇਲੀਆ ਨੇ ਅਮਰੀਕਾ ਦੇ ਬੀਫ 'ਤੇ ਪਾਬੰਦੀ ਹਟਾਈ 24.07.2025

ਆਸਟ੍ਰੇਲੀਆ ਨੇ ਟੈਰਿਫ ਛੋਟਾਂ ਲਈ ਯੂਐਸ ਬੀਫ 'ਤੇ ਪਾਬੰਦੀ ਹਟਾ ਦਿੱਤੀ ਹੈ। ਹੁਣ ਤੱਕ, ਇਹ ਪਾਬੰਦੀ ਉਨ੍ਹਾਂ ਪਸ਼ੂਆਂ ਦੇ ਬੀਫ 'ਤੇ ਲਾਗੂ ਹੁੰਦੀ ਸੀ ਜੋ ਤੀਜੇ ਦੇਸ਼ਾਂ ਤੋਂ ਆਏ ਸਨ, ਜਾਂ ਜਿਨ੍ਹਾਂ ਦੇ ਮੂਲ ਦਾ ਪਤਾ ਨਹੀਂ ਹੁੰਦਾ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

ਪੰਜਾਬੀ ਡਾਇਸਪੋਰਾ: ਕੰਮ ਤੇ ਜ਼ਿੰਦਗੀ ਦੇ ਸੰਤੁਲਨ ਲਈ ਨਿਊਜ਼ੀਲੈਂਡ ਨੂੰ ਮਿਲਿਆ ਪਹਿਲਾ ਸਥਾਨ 24.07.2025

ਗਲੋਬਲ ਐਚ.ਆਰ ਪਲੇਟਫਾਰਮ 'ਰਿਮੋਟ' ਵੱਲੋਂ ਕਰਵਾਏ ਗਏ ਇੱਕ ਸਰਵੇਖਣ 'ਚ ਸਾਹਮਣੇ ਆਇਆ ਕਿ ਨਿਊਜ਼ੀਲੈਂਡ, ਵਰਕ-ਲਾਈਫ ਸੰਤੁਲਨ 'ਚ ਪਹਿਲੇ ਸਥਾਨ 'ਤੇ ਹੈ। ਇਸ ਵਿੱਚ 60 ਦੇਸ਼ਾਂ 'ਤੇ ਸਰਵੇਖਣ ਕੀਤਾ ਗਿਆ ਸੀ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

ਆਪਣੇ ਨਾਂ 'ਤੇ ਹੋ ਰਹੀ ਵਿੱਤੀ ਠੱਗੀ ਨੂੰ ਕਿਵੇਂ ਪਛਾਣੀਏ ਅਤੇ ਰੋਕੀਏ? 24.07.2025

'Financial Abuse' ਯਾਨੀ ਵਿੱਤੀ ਦੁਰਵਿਵਹਾਰ ਕਿਸੇ ਨਾਲ ਵੀ ਅਤੇ ਕਿਸੇ ਵੀ ਰਿਸ਼ਤੇ ਵਿੱਚ ਵਾਪਰ ਸਕਦਾ ਹੈ। ਵਿੱਤੀ ਦੁਰਵਿਵਹਾਰ ਕੀ ਹੈ ਅਤੇ ਇਸਤੋਂ ਬਚਣ ਦੇ ਕਿਹੜੇ ਤਰੀਕੇ ਹਨ। ਇਸਤੋਂ ਇਲਾਵਾ ਜੇ ਤੁਹਾਡੇ ਨਾਮ 'ਤੇ ਕਿਸੇ ਵਿਆਕਤੀ ਨੇ ਝੂਠਾ ਕਰਜ਼ਾ ਲਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਕੀ ਕਰਨਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਅਕਾਊਂਟੈਂਟ ਅਤੇ ਮਾਹਿਰ ਪੁਨੀਤ ਸਿੰਘ ਨਾਲ। ਪੁਨੀਤ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਆਪਣਾ ਕ੍ਰੈਡਿਟ ਸਕੋਰ ਕਿਵੇਂ ਵੇਖ ਸਕਦੇ ਹ...

Fear, vigilance and polarisation: How antisemitism is impacting Jewish Australians - SBS Examines: ਡਰ, ਚੌਕਸੀ ਅਤੇ ਧਰੁਵੀਕਰਨ: ਯਹੂਦੀ ਵਿਰੋਧੀਵਾਦ ਯਹੂਦੀ ਆਸਟ੍ਰੇਲੀਅਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ 24.07.2025

Many in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?

ਖਬਰਨਾਮਾ: ਬਾਲ ਸੰਭਾਲ ਕੇਂਦਰਾਂ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉੱਦੇਸ਼ ਨਾਲ ਸੰਸਦ ਵਿੱਚ ਕਾਨੂੰਨ ਪੇਸ਼ 23.07.2025

ਸ਼ੁਰੂਆਤੀ ਸਿੱਖਿਆ ਦੇ ਮਜ਼ਬੂਤੀਕਰਨ ਨਿਯਮ ਨਾਮੀ ਇਹ ਬਿੱਲ, ਸੰਘੀ ਸਰਕਾਰ ਨੂੰ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਬਾਲ ਸੰਭਾਲ ਕੇਂਦਰਾਂ ਨੂੰ ਬੰਦ ਕਰਨ ਦੀਆਂ ਸ਼ਕਤੀਆਂ ਦੇਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ...

ਪਾਕਿਸਤਾਨ ਡਾਇਰੀ: ਡਾ. ਆਫੀਆ ਮਾਮਲਾ, ਸ਼ਹਿਬਾਜ਼ ਸ਼ਰੀਫ ਤੇ ਮੰਤਰੀਆਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ 23.07.2025

ਇਸਲਾਮਾਬਾਦ ਦੀ ਉੱਚ ਅਦਾਲਤ ਨੇ ਅਮਰੀਕਾ ਦੀ ਜੇਲ੍ਹ ਵਿੱਚ ਕੈਦ ਨਿਊਰੋ-ਸਾਇੰਟਿਸਟ ਡਾ. ਆਫੀਆ ਸਿੱਧੀਕੀ ਦੇ ਮਾਮਲੇ ਵਿੱਚ ਜਵਾਬ ਨਾ ਦੇਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਕੈਬਿਨੇਟ ਮੈਂਬਰਾਂ ਨੂੰ ਅਦਾਲਤ ਦੀ ਬੇਅਦਬੀ ਦੇ ਨੋਟਿਸ ਜਾਰੀ ਕੀਤੇ ਹਨ। ਡਾ. ਆਫੀਆ ਸਿੱਧੀਕੀ ਨੂੰ 2010 ਵਿੱਚ ਅਫਗਾਨਿਸਤਾਨ ਵਿੱਚ ਅਮਰੀਕੀ ਅਧਿਕਾਰੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ 'ਚ ਇਕ ਅਮਰੀਕੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ...

20-year-old charged over alleged assault on Punjabi man Charanpreet Singh in Adelaide car park - ਪੰਜਾਬੀ ਨੌਜਵਾਨ ਚਰਨਪ੍ਰੀਤ ਉੱਤੇ ਐਡੀਲੇਡ ਵਿੱਚ ਹੋਏ ਹਮਲੇ ਦਾ ਇੱਕ ਕਥਿਤ ਦੋਸ਼ੀ ਗਿਰਫਤਾਰ 23.07.2025

Adelaide police have charged a 20-year-old man with assault causing harm after he allegedly attacked 22-year-old Charanpreet Singh, an Indian-origin man, over a car parking dispute. - 19 ਜੁਲਾਈ ਦੀ ਸ਼ਾਮ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਚਰਨਪ੍ਰੀਤ ਸਿੰਘ ਨਾਲ ਕੁਝ ਲੋਕਾਂ ਨੇ ਕਥਿਤ ਤੌਰ ਤੇ ਕੁੱਟਮਾਰ ਕੀਤੀ। ਇਸ ਦੌਰਾਨ ਚਰਨਪ੍ਰੀਤ ਨੂੰ ਕਈ ਸੱਟਾਂ ਵੱਜੀਆਂ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਕਥਿਤ ਦੋਸ਼ੀ ਨੂੰ ਗਿਰਫਤਾਰ ਕੀਤਾ ਹੈ ਅਤੇ ਹੋਰਾਂ ਦੀ ਭਾਲ ਚ...

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਨੂੰ ਜਨਮ ਸ਼ਤਾਬਦੀ 'ਤੇ ਸ਼ਰਧਾਂਜਲੀ 22.07.2025

ਪੰਜਾਬ ਦੇ ਕੀਟਸ ਵਜੋਂ ਜਾਣੇ ਜਾਂਦੇ ਸ਼ਿਵ ਕੁਮਾਰ ਬਟਾਲਵੀ ਜਨੂੰਨ, ਦਰਦ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਨੂੰ ਬਿਆਨ ਕਰਨ ਦਾ ਕੁਦਰਤੀ ਹੁਨਰ ਰੱਖਦੇ ਸਨ। ਸਿਰਫ 31 ਸਾਲਾਂ ਦੀ ਉਮਰ ਵਿੱਚ ਹੀ ਸਰਵਉੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਸ਼ਿਵ, ਸਿਰਫ 37 ਸਾਲ ਦੀ ਉਮਰ ਵਿੱਚ ਹੀ ਇਸ ਫਾਨੀ ਦੁਨਿਆ ਨੂੰ ਅਲਵਿਦਾ ਆਖ ਗਏ। ਸ਼ਿਵ ਕੁਮਾਰ ਦੇ ਇਸ ਛੋਟੇ ਪਰ ਬੇਹੱਦ ਰੌਚਕ ਜੀਵਨ ਤੇ ਝਾਤ ਪਾਉਂਦੀ ਇਹ ਸ਼ਰਧਾਂਜਲੀ, ਪੌਡਕਾਸਟ ਦੇ ਰੂਪ ਵਿੱਚ ਪੇਸ਼ ਹੈ...

ਖ਼ਬਰਨਾਮਾ: ਬੰਗਲਾਦੇਸ਼ੀ ਹਵਾਈ ਸੈਨਾ ਦਾ ਜਹਾਜ਼ ਸਕੂਲ ਕੈਂਪਸ ਨਾਲ ਟਕਰਾਇਆ, ਘੱਟੋ-ਘੱਟ 20 ਲੋਕਾਂ ਦੀ ਮੌਤ ਤੇ ਹੋਰ ਖਬਰਾਂ 22.07.2025

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਫੌਜੀ ਜਹਾਜ਼ ਦੇ ਇਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਕਰੈਸ਼ ਹੋਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਦੇਸ਼ ਦੇ ਪਿਛਲੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਡਾ ਹਵਾਈ ਹਾਦਸਾ ਮੰਨਿਆ ਜਾ ਰਿਹਾ ਹੈ। ਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸੋਮਵਾਰ ਨੂੰ ਵਾਪਰੀ ਇਸ ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਓਧਰ ਭਾਰਤ ਵਿੱਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੈਡੀਕਲ ਕਾਰਨਾਂ ਦਾ ਹਵਾਲਾ ਦਿੰਦ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 22.07.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸ਼ਾਮਿਲ ਹੈ। ਇੱਕ ਰਿਪੋਰਟ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤੇ ਗਏ ਉਹਨਾਂ ਦੇ ਅੰਤਿਮ ਸਸਕਾਰ ਦੇ ਸਬੰਧ ਵਿੱਚ। ਇੱਕ ਖਾਸ ਮੁਲਾਕਾਤ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ‘ਬਿੱਲਾ ਭਾਜੀ’ ਦੇ ਨਾਮ ਨਾਲ ਜਾਣੇ ਜਾਂਦੇ ਅਮ੍ਰਿਤਪਾਲ ਸਿੰਘ ਨਾਲ ਅਤੇ ਇਸ ਤੋਂ ਇਲਾ...

ਸਵਾਲਾਂ ਵਿੱਚ ਘਿਰੀ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’ 22.07.2025

ਆਸਟ੍ਰੇਲੀਆ ਵਿੱਚ ਬਚਪਨ ਦੀ ਸ਼ੁਰੂਆਤੀ ਸਿੱਖਿਆ ਭਾਵ ਕਿ ਅਰਲੀ ਚਾਈਲਡਹੁਡ ਐਜੂਕੇਸ਼ਨ ਵਿੱਚ ਲੋਕਾਂ ਦਾ ਵਿਸ਼ਵਾਸ਼ ਹੁਣ ਘੱਟ ਹੁੰਦਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਜਾਂਚ ਰਿਪੋਰਟਾਂ ਦੇ ਪ੍ਰਕਾਸ਼ਨ ਤੋਂ ਬਾਅਦ ਸਾਹਮਣੇ ਆਈ ਹੈ, ਜਿਨ੍ਹਾਂ ਤੋਂ ਇਹ ਪਤਾ ਲੱਗਾ ਹੈ ਕਿ ਇਹ ਖੇਤਰ ਅਣਗਿਣਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਹੈ। ਆਸਟ੍ਰੇਲੀਆ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਦੇਖਭਾਲ ਪ੍ਰਣਾਲੀ ਵਿੱਚ ਕੀ ਗਲਤ ਹੋਇਆ ਹੈ ਅਤੇ ਮਾਹਿਰਾਂ ਦਾ ਇਸ ਬਾਰੇ ਕੀ ਕਹਿਣਾ ਹੈ? ਇਹ ਜਾਨਣ ਲਈ ਸੁਣੋ ਇਹ ਰਿਪੋਰਟ...

ਪੰਜਾਬੀ ਡਾਇਰੀ: ਆਮ ਆਦਮੀ ਪਾਰਟੀ ਨੇ ਵਿਧਾਇਕ ਅਨਮੋਲ ਗਗਨ ਦਾ ਅਸਤੀਫਾ ਕੀਤਾ ਨਾਮਨਜ਼ੂਰ 22.07.2025

ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਵਿਧਾਇਕ ਅਨਮੋਲ ਗਗਨ ਮਾਨ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਪਾਰਟੀ ਵਲੋਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿੱਚ ਅਮਨ ਅਰੋੜਾ ਨੇ ਉਹਨਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

'ਸਾਹ' ਤੋਂ 'ਸੂਹੇ ਵੇ ਚੀਰੇ ਵਾਲਿਆ' ਤੱਕ: ਬੀਰ ਸਿੰਘ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ 22.07.2025

ਪੰਜਾਬੀ ਦੇ ਮਸ਼ਹੂਰ ਕਲਾਕਾਰ ਬੀਰ ਸਿੰਘ ਆਪਣੀ ਕਲਾ ਦਾ ਜਾਦੂ ਬਿਖੇਰਨ ਇਸ ਵਾਰ ਮੈਲਬਰਨ ਪਹੁੰਚੇ ਹਨ। ਇਸ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਮੁਲਾਕਤ ਕਰਦੇ ਹੋਏ ਗੀਤਕਾਰ ਅਤੇ ਗਾਇਕ ਬੀਰ ਸਿੰਘ ਨੇ ਆਪਣੇ ਕਈ ਮਕਬੂਲ ਗਾਣੇ, 'ਸਾਹ", 'ਤੂੰ ਤੇ ਮੈਂ', 'ਚੁੰਨੀ ਚੋਂ ਆਸਮਾਨ', ਸਰੋਤਿਆਂ ਸਾਹਮਣੇ ਪੇਸ਼ ਕੀਤੇ। ਗਾਇਕ ਤੋਂ ਫਿਲਮ ਲੇਖਕ ਅਤੇ ਪ੍ਰੋਡਿਊਸਰ ਬਣਨ ਜਾ ਰਹੇ ਬੀਰ ਸਿੰਘ ਨੇ ਆਪਣੀ ਆਉਣ ਵਾਲੀ ਫਿਲਮ 'ਸੂਹੇ ਵੇ ਚੀਰੇ ਵਾਲਿਆ' ਦੇ ਪਿੱਛੇ ਦੀ ਕਹਾਣੀ ਵੀ ਸਾਂਝੀ ਕੀਤੀ। ਇਸਤੋਂ ਇਲਾਵਾ ਬੀਰ ਸਿੰਘ ਨੇ ਇੱਕ ਵਾਕਿ...

ਖਬਰਨਾਮਾ: ਤਸਮਾਨੀਆ ਦੇ ਕਾਰੋਬਾਰੀ ਆਗੂਆਂ ਵਲੋਂ ਸਿਆਸੀ ਨੇਤਾਵਾਂ ਨੂੰ ਮਿਲਜੁਲ ਕੇ ਕੰਮ ਕਰਨ ਦੀ ਅਪੀਲ 21.07.2025

ਤਸਮਾਨੀਆ ਦੇ ਕਾਰੋਬਾਰੀ ਆਗੂਆਂ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੰਗ ਪਾਰਲੀਮੈਂਟ (ਅਸਪਸ਼ਟ ਬਹੁਮਤ ਵਾਲੀ ਸੰਸਦ) ਦੇ ਕਾਰਣ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਇਕੱਠੇ ਕੰਮ ਕਰਨ ਅਤੇ ਜਲਦੀ ਹੀ ਸੰਸਦੀ ਗਤੀਵਿਧੀਆਂ ਮੁੜ ਸ਼ੁਰੂ ਕਰਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਕਲਾ ਅਤੇ ਕਹਾਣੀਆਂ: ਸੁਣੋ ਪਾਕਿਸਤਾਨੀ ਲਿਖਾਰੀ ਹਾਰੂਨ ਅਦੀਮ ਦੀ '20 ਮਿੰਟਾਂ ਦੀ ਕਹਾਣੀ' ਦੀ ਪੜਚੋਲ 21.07.2025

ਅੱਜ ਦੇ ਕਹਾਣੀ ਸੈਗਮੈਂਟ ਵਿੱਚ ਸੁਣੋ ਲਹਿੰਦੇ ਪੰਜਾਬ ਤੋਂ ਪੰਜਾਬੀ ਲਿਖਾਰੀ ਹਾਰੂਨ ਅਦੀਮ ਦੀ '20 ਮਿੰਟਾਂ ਦੀ ਕਹਾਣੀ' ਦੀ ਪੜਚੋਲ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ...

What is a Justice of the Peace? When do you need one? - 'ਜਸਟਿਸ ਆਫ਼ ਦਾ ਪੀਸ' ਕੀ ਹੁੰਦਾ ਹੈ ? ਤੁਹਾਨੂੰ ਇਸਦੀ ਲੋੜ ਕਦੋਂ ਹੁੰਦੀ ਹੈ? 21.07.2025

At some stage you will probably need help from a Justice of the Peace. It may be to prove your identity, to make an insurance claim or to certify copies of your legal documents in your language. JPs are trained volunteers who play a crucial role in the community by helping maintain the integrity of our legal system. So what exactly does a JP do and where can we find one when we need their services...

'ਧੱਕੇਸ਼ਾਹੀ, ਸ਼ੋਸ਼ਣ, ਘੱਟ ਤਨਖਾਹ ': ਕੀ ਸਟੂਡੈਂਟ ਵੀਜ਼ਾ ਉੱਤੇ ਕੰਮ ਕਰਨ ਵਾਲਿਆਂ ਨੂੰ ਠੱਗਿਆ ਜਾ ਰਿਹਾ ਹੈ? 21.07.2025

ਆਸਟ੍ਰੇਲੀਆ ਵਿੱਚ ਇੱਕ ਤਿਹਾਈ ਨੌਜਵਾਨ ਕਾਮਿਆਂ ਨੂੰ ਪ੍ਰਤੀ ਘੰਟਾ ਪੰਦਰਾਂ ਡਾਲਰ ਤੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ - ਜੋ ਕਿ ਘੱਟੋ-ਘੱਟ ਘੰਟੇ ਦੀ ਉਜਰਤ ਤੋਂ ਲਗਭਗ ਦਸ ਡਾਲਰ ਘੱਟ ਹੈ। ਮੈਲਬੌਰਨ ਯੂਨੀਵਰਸਿਟੀ ਦੀ ਰਿਪੋਰਟ ਦੇ ਮੁੱਖ ਨਤੀਜਿਆਂ ਵਿੱਚੋਂ ਇੱਕ ਵਿੱਚ ਦਿਖਾਇਆ ਗਿਆ ਹੈ ਕਿ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਦੇ ਲੋਕਾਂ ਨਾਲ ਕੰਮ ਵਾਲੀ ਥਾਂ 'ਤੇ ਸਭ ਤੋਂ ਮਾੜਾ ਸਲੂਕ ਕੀਤਾ ਗਿਆ ਸੀ। ਇਸ ਲੜੀ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਹਨ, ਸੁਣੋ ਇਸ ਪੌਡਕਾਸਟ ਰਾ...

ਬਾਬਾ ਫੌਜਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ, ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਐਲਾਨ 21.07.2025

ਬੀਤੀ 14 ਜੁਲਾਈ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਵਿਸ਼ਵ ਪ੍ਰਸਿੱਧ ਉਮਰਦਰਾਜ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿਆਸ (ਜਲੰਧਰ) ਵਿਖੇ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਉਚੇਚੇ ਤੌਰ ਉੇਤੇ ਹਾਜ਼ਰ ਹੋਏ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਫੌਜਾ ਸਿੰਘ ਦੇ ਮਹਾਨ ਯੋਗਦਾਨ ਨੂੰ ਸਤਿਕਾਰ ਭੇਟ ਕਰਦੇ ਹੋਏ ਸੂਬਾ ਸਰਕਾਰ ਉਨ੍ਹਾਂ ਦੇ ਪਿੰਡ ਦੇ ਸਕ...

'ਡਾਇਬੀਟੀਜ਼ ਵੀਕ 2025': ਪ੍ਰਵਾਸੀਆਂ ਵਿੱਚ ਵੱਧ ਰਿਹਾ ਸ਼ੱਕਰ ਰੋਗ, ਕੀ ਹਨ ਕਾਰਨ ਅਤੇ ਕਿਵੇਂ ਕਰੀਏ ਬਚਾਅ 18.07.2025

ਡਾਇਬੀਟੀਜ਼ ਆਸਟ੍ਰੇਲੀਆ ਮੁਤਾਬਿਕ ਇੱਥੇ ਡਾਇਬਟੀਜ਼ ਜਾਂ ਸ਼ੂਗਰ ਇੱਕ ਮਹਾਂਮਾਰੀ ਬਣ ਚੁੱਕੀ ਹੈ। ਇਹ ਬਿਮਾਰੀ ਸਿਹਤ ਪ੍ਰਣਾਲੀ ਨੂੰ ਹਰ ਸਾਲ $9.1ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਇਹ ਅੰਕੜਾ ਪਹਿਲਾਂ ਦੇ ਅੰਦਾਜ਼ੇ ਨਾਲੋਂ ਲਗਭਗ ਤਿੰਨ ਗੁਣਾ ਵੱਧ ਚੁੱਕਾ ਹੈ। ਇਸ ਬਿਮਾਰੀ ਨਾਲ ਨਜਿੱਠਣ ਵਾਲੇ ਲੋਕਾਂ ਵਿੱਚੋਂ ਇੱਕ ਵੱਡਾ ਨੰਬਰ ਪ੍ਰਵਾਸੀਆਂ ਦਾ ਹੈ, ਜਿਨ੍ਹਾਂ ਵਿੱਚ ਭਾਰਤੀ ਅਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਸ਼ੂਗਰ ਜਾਂ ਡਾਇਬਟੀਜ਼ ਨੂੰ ਕਾਬੂ ਕਰਣ ਅਤੇ ਰੋਕਣ ਦੇ ਸੁਝਾਅ ਸੰਬੰ...

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ 18.07.2025

ਤਿੰਨ ਮਿਲੀਅਨ ਡਾਲਰ ਦੀ ਠੱਗੀ, ਆਸਟ੍ਰੇਲੀਆ-ਚੀਨ ਦਾ ਵਪਾਰ, ਫੌਜਾ ਸਿੰਘ ਦਾ ਦੇਹਾਂਤ, ਖ਼ੂਨਦਾਨ ਦੇ ਨਵੇਂ ਕਾਨੂੰਨ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: 'ਆਸਟ੍ਰੇਲੀਆ ਵਿੱਚ ਵੱਧ ਰਹੀ ਬੇਰੁਜ਼ਗਾਰੀ ਹੈਰਾਨੀ ਵਾਲੀ ਗੱਲ ਨਹੀਂ ਹੈ': ਖਜ਼ਾਨਚੀ 18.07.2025

ਖਜ਼ਾਨਚੀ ਜਿਮ ਚੈਲਮਰਸ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ 'ਅਣਚਾਹਿਆ ਹੈ ਪਰ ਹੈਰਾਨੀਜਨਕ ਨਹੀਂ' ਹੈ। ਉਨ੍ਹਾਂ ਮੁਤਾਬਕ ਇਹ ਅੰਕੜੇ ਹੋਰ ਵੀ ਵਧਣਗੇ। ਜੂਨ ਵਿੱਚ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 4.1 ਫ਼ੀਸਦੀ ਤੋਂ ਵਧ ਕੇ 4.3 ਫੀਸਦੀ ਹੋ ਗਈ ਹੈ। ਚੈਲਮਰਸ ਦਾ ਕਹਿਣਾ ਹੈ ਕਿ ਇਹ ਵਾਧਾ ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ ਦਾ ਨਤੀਜਾ ਹੈ। ਉਨ੍ਹਾਂ ਮੁਤਾਬਕ ਆਸਟ੍ਰੇਲੀਆ ਦੀ ਅਰਥਵਿਵਸਥਾ ਠੀਕ ਹੈ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਇਹ ਅਤੇ ਹੋਰ ਖਬਰਾਂ ਲਈ ਇਹ ਪੌ...

ਸੰਗੀਤ, ਰਿਵਾਇਤ ਤੇ ਯਾਦਾਂ - ਮਾਸਟਰ ਸਲੀਮ ਨਾਲ ਯਾਦਗਾਰ ਜੁਗਲਬੰਦੀ, ਸ਼ੇਰ ਮੀਆਂ ਦਾਦ ਖਾਨ ਸਾਹਿਬ ਦੀਆਂ ਬੇਮਿਸਾਲ ਗੱਲਾਂ 18.07.2025

ਪਾਕਿਸਤਾਨ ਤੋਂ ਪ੍ਰਸਿੱਧ ਕਵਾਲ ਅਤੇ ਲੋਕ ਗਾਇਕ ਸ਼ੇਰ ਮੀਆਂ ਦਾਦ ਖਾਨ ਸਾਹਿਬ ਨੇ ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਪਹੁੰਚ ਕੇ ਕਈ ਪ੍ਰਸਿੱਧ ਕਵਾਲੀਆਂ ਗਾਈਆਂ ਅਤੇ ਕਵਾਲੀ ਦੀ ਬਣਤਰ ਬਾਰੇ ਵੀ ਦੱਸਿਆ। ਇਸ ਦੌਰਾਨ ਉਹਨਾਂ ਨੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਸਾਲ 2005 ਵਿੱਚ ਉਹ ਜਲੰਧਰ ਸ਼ਹਿਰ ਵਿੱਚ ਆਪਣੇ ਪੁਰਖਿਆਂ ਦੀ ਜਗਾ ਵੇਖਣ ਪਹੁੰਚੇ ਸਨ ਜਿੱਥੋਂ ਉਹਨਾਂ ਦੇ ਸੰਗੀਤਕ ਘਰਾਣੇ ਦੀ ਸ਼ੁਰੂਆਤ ਹੋਈ ਸੀ। ਖਾਨ ਸਾਹਿਬ ਨੇ ਮਾਸਟਰ ਸਲੀਮ ਨਾਲ ਆਪਣੀ 'ਕੋਲੈਬੋਰੇਸ਼ਨ' ਬਾਰੇ ਵੀ ਗੱਲਬਾਤ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 18.07.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ, ਚੜਦੇ ਪੰਜਾਬ ਦੀਆਂ ਅਹਿਮ ਖਬਰਾਂ ਦੀ ਪੇਸ਼ਕਾਰੀ ‘ਪੰਜਾਬੀ ਡਾਇਰੀ’ ਵੀ ਸਾਮਿਲ ਹੈ। ਰੂਹਾਨੀ ਬਰਕਤ ਦਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਤਿੰਨ ਮਿਲੀਅਨ ਡਾਲਰ ਠੱਗੇ ਜਾਣ ਨਾਲ ਸਬੰਧਿਤ ਇੱਕ ਰਿਪੋਰਟ ਵੀ ਸ਼ਾਮਿਲ ਹੈ। ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕਰਨ ਵਾਲੇ ਡਾ. ਅਮਰੀਕ ਸਿੰਘ ਪੂਨੀ ਨਾਲ ਇੱਕ ਖਾਸ ਮੁਲਾਕਾਤ ਅਤੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿਚ ਲੋਕਤੰਤਰ ਦੀ ਬਦਲਦੀ ਧਾਰਨਾ ਨਾਲ ਸ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਸਿੱਖਿਆ ਮੰਤਰੀ ਏਰੀਕਾ ਸਟੈਨਫੋਰਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ 18.07.2025

ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਵਿਭਾਗ ਅਤੇ ਸਿੱਖਿਆ ਮੰਤਰੀ ਏਰਿਕਾ ਸਟੈਨਫੋਰਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਦੇਸ਼ ਦੀ ਅਰਥ-ਵਿਵਸਥਾ 'ਚ ਦੁੱਗਣਾ ਯੋਗਦਾਨ ਪਾਉਣ ਦੀ ਯੋਜਨਾ ਜਾਰੀ ਕੀਤੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály