SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਖਬਰਨਾਮਾ: ਲਗਭਗ ਚਾਰ ਸਾਲਾਂ ਵਿੱਚ ਪਹਿਲੀ ਵਾਰ ਵਧਿਆ ਆਸਟ੍ਰੇਲੀਆਈ ਰੱਖਿਆ ਬਲ ਦਾ ਆਕਾਰ 04.08.2025

ਆਸਟ੍ਰੇਲੀਆਈ ਰੱਖਿਆ ਬਲ ਨੇ ਪਿਛਲੇ ਵਿੱਤੀ ਸਾਲ ਵਿੱਚ ਆਪਣੇ ਫੁੱਲ ਟਾਈਮ ਕਰਮਚਾਰੀਆਂ ਵਿੱਚ 7,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਹੈ। ਇਹ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਰੱਖਿਆ ਬਲ ਦੀ ਭਰਤੀ ਲਈ ਸਭ ਤੋਂ ਵੱਧ ਸਾਲਾਨਾ ਭਰਤੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਸਿੱਧੂ ਮੂਸੇਵਾਲਾ ਨੂੰ ਮੁੜ-ਸੁਰਜੀਤ ਕਰੇਗਾ ਉਸ ਦਾ 'ਸਾਈਨਡ ਟੂ ਗੌਡ' 2026 ਵਰਲਡ ਟੂਰ 04.08.2025

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਮਸ਼ਹੂਰ ਮਰਹੂਮ ਸ਼ੁੱਭਦੀਪ ਸਿੰਘ ਸਿੱਧੂ, ਆਪਣੀ ਮੌਤ ਤੋਂ ਸਾਲਾਂ ਬਾਅਦ ਇੱਕ World Tour ਕਰਨ ਜਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ ਕਿ '3D ਹੋਲੋਗ੍ਰਾਮ' ਤਕਨੀਕ ਦੀ ਵਰਤੋਂ ਰਾਹੀਂ ਮੂਸੇਵਾਲਾ ਇੱਕ ਵਾਰ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਨਾਲ ਜੁੜਨਗੇ। ਬੇਸ਼ੱਕ ਇਸ ਤਰ੍ਹਾਂ ਦੇ ਉਪਰਾਲੇ ਅੰਤਰਰਾਸ਼ਟਰੀ ਪੱਧਰ ਉੱਤੇ ਪਹਿਲਾਂ ਵੀ ਹੋ ਚੁੱਕੇ ਹਨ ਪਰ ਇੱਕ ਪੰਜਾਬੀ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਫਿਕ ਟੂਰ ਹੋਵੇਗਾ। ਐਸ ਬੀ...

ਸਾਹਿਤ ਅਤੇ ਕਲਾ: ਜਾਵੇਦ ਆਰਿਫ਼ ਦੀ ਕਿਤਾਬ ਅੱਥਰੂ ਆਪ ਦਲੀਲਾਂ ਦੀ ਪੜਚੋਲ 04.08.2025

ਜਾਵੇਦ ਆਰਿਫ਼ ਓਕਾੜਾ ਤੋਂ ਇੱਕ ਸਮਕਾਲੀ ਪੰਜਾਬੀ ਕਵੀ ਹਨ ਜਿਨ੍ਹਾਂ ਨੇ ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਆਪਣੀ ਵੱਖਰੀ ਸ਼ੈਲੀ ਬਣਾਈ ਹੈ। ਉਨ੍ਹਾਂ ਨੇ ਪੰਜਾਬੀ ਕਵਿਤਾ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਨ੍ਹਾਂ ਦੀ ਦੂਜੀ ਕਵਿਤਾ ਦੀ ਕਿਤਾਬ, ਅੱਥਰੂ ਆਪ ਦਲੀਲਾਂ, 2010 ਵਿੱਚ ਪ੍ਰਕਾਸ਼ਤ ਹੋਈ ਸੀ। ਸੁਣੋ ਇਨ੍ਹਾਂ ਦੀਆਂ ਗ਼ਜ਼ਲਾਂ ਇਸ ਪੌਡਕਾਸਟ ਰਾਹੀਂ....

ਖ਼ਬਰਨਾਮਾ: ਅਮਰੀਕੀ ਟੈਰਿਫ ਵਾਧੇ ਤੋਂ ਬਚਿਆ ਆਸਟ੍ਰੇਲੀਆ 01.08.2025

ਟਰੰਪ ਪ੍ਰਸ਼ਾਸਨ ਵੱਲੋਂ ਦਰਜਨਾਂ ਹੋਰ ਦੇਸ਼ਾਂ ਸਮੇਤ ਨਵੇਂ ਆਯਾਤ ਟੈਕਸਾਂ ਦੇ ਐਲਾਨ ਵਿੱਚ, ਆਸਟ੍ਰੇਲੀਆ ਨੂੰ 10 ਫੀਸਦੀ ਟੈਰਿਫ ਦੇ ਅਧੀਨ ਰਹਿਣ ਦਿੱਤਾ ਗਿਆ ਹੈ। ਜਦਕਿ ਨਿਊਜ਼ੀਲੈਂਡ ਦੇ ਆਯਾਤ 'ਤੇ 15 ਅਤੇ ਭਾਰਤੀ ਆਯਾਤ ਉੱਤੇ 25 ਫ਼ੀਸਦੀ ਟੈਕਸ ਦੀ ਗੱਲ ਕਹੀ ਗਈ ਹੈ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਅੱਜ ਦਾ ਖ਼ਬਰਨਾਮਾ...

ਖਬਰਾਂ ਫਟਾਫੱਟ: ਮੈਲਬਰਨ 'ਚ ਗੈਂਗਵਾਰ ਦੀ ਆਸ਼ੰਕਾ, ਬੱਚਿਆਂ ਲਈ ਯੂ-ਟਿਊਬ 'ਤੇ ਲੱਗੇਗਾ ਬੈਨ ਅਤੇ ਟਰੰਪ ਵੱਲੋਂ ਭਾਰਤ ਨੂੰ ਝਟਕਾ 01.08.2025

ਮੈਲਬਰਨ ਵਿੱਚ ਇਕ ਹੋਰ ਅੰਡਰ-ਵਰਲਡ ਜੰਗ ਦੇ ਖਤਰੇ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਕਿਉਂਕਿ ਐਥਨ ਬੌਰਸੀਨੋਸ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੁਨੀਆ ਦੀ ਪਹਿਲੀ ਸੋਸ਼ਲ ਮੀਡੀਆ ਪਾਬੰਦੀ ਲਾਗੂ ਕਰਨ ਜਾ ਰਿਹਾ ਹੈ, ਜਿਸ ਵਿੱਚ ਹੁਣ YouTube ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਓਧਰ, ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤਾਂ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ...

16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹੁਣ ਯੂਟਿਊਬ ਹੋਵੇਗਾ ਬੈਨ 01.08.2025

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜੋ ਸੋਸ਼ਲ ਮੀਡੀਆ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ, ਉਸ ਵਿੱਚ ਹੁਣ ਯੂਟਿਊਬ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਹ ਐਲਾਨ ਫੈਡਰਲ ਸਰਕਾਰ ਨੇ ਕੀਤਾ ਹੈ। ਸਾਲ ਦੇ ਅੰਤ ਵਿੱਚ ਇਸਨੂੰ ਲਾਗੂ ਕੀਤਾ ਜਾਏਗਾ। ਹਾਲਾਕਿ ਆਲੋਚਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵਿਅਪਕ ਅਤੇ ਗੰਭੀਰ ਸੁਧਾਰ ਲਿਆਂਦੇ ਜਾਣੇ ਚਾਹੀਦੇ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਵੱਲ ਪਰਵਾਸ ਦੇ ਰੁਝਾਨ 'ਚ ਵਾਧਾ 01.08.2025

ਨਿਊਜ਼ੀਲੈਂਡ ਵਿਖੇ ਤਾਜ਼ੇ ਅੰਕੜਿਆਂ ਦੇ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ 92,000 ਤੋਂ ਵੱਧ ਨਾਗਰਿਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ। ਕੁਲ ਮਿਲਾ ਕੇ 35% ਵਿਦੇਸ਼ੀ ਮੂਲ ਨਿਵਾਸੀਆਂ ਨੇ ਨਿਊਜ਼ੀਲੈਂਡ ਨੂੰ ਨਾਗਰਿਕਤਾ ਹਾਸਲ ਕਰਨ ਦੀ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਪੌੜੀ ਵਾਂਗ ਵਰਤਿਆ। ਇੱਥੇ ਜ਼ਿਕਰਯੋਗ ਹੈ ਕਿ ਇਹ ਅੰਕੜੇ ਪਿਛਲੇ ਇੱਕ ਦਹਾਕੇ ਦੌਰਾਨ ਸਭ ਤੋਂ ਵੱਧ ਰਿਕਾਰਡ ਕੀਤੇ ਗਏ ਹਨ।

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ : ਅੱਜ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ 01.08.2025

ਊਧਮ ਸਿੰਘ ਦੀ ਸ਼ਹੀਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਇੱਕ ਅਹਿਮ ਕੜੀ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦੀ ਕੁਰਬਾਨੀ ਸਮਾਜਿਕ ਨਿਆਂ, ਸਹਿਮਤੀ ਅਤੇ ਧਰਮ ਨਾਲ ਲੜਨ ਦੀ ਪ੍ਰੇਰਣਾ ਹੈ। ਆਓ ਇਸ ਪੌਡਕਾਸਟ ਰਾਹੀਂ ਮਾਹਿਰਾਂ ਜ਼ੁਬਾਨੀ ਸੁਣੀਏ ਕਿ ਉਹਨਾਂ ਦੀ ਕੁਰਬਾਨੀ ਅੱਜ ਵੀ ਨੌਜਵਾਨਾਂ ਲਈ ਉਮੀਦ ਅਤੇ ਜਜ਼ਬੇ ਦਾ ਸਰੋਤ ਕਿਵੇਂ ਹੈ।

ਖ਼ਬਰਨਾਮਾ: ਸਰਕਾਰ ਵੱਲੋਂ ਆਪਣੇ ਮੁੱਖ ਚੋਣ ਵਾਅਦਿਆਂ ਤਹਿਤ ਵਿਦਿਆਰਥੀ ਕਰਜ਼ ਮਾਫੀ ਬਿਲ ਪਾਸ 31.07.2025

ਤਿੰਨ ਮਿਲੀਅਨ ਆਸਟ੍ਰੇਲੀਆਈ ਵਿਦਿਆਰਥੀਆਂ ਨੂੰ ਹੁਣ ਆਪਣੇ ਸਿੱਖਿਆ ਲਈ ਲਏ ਕਰਜ਼ੇ ਵਿੱਚ ਰਾਹਤ ਮਿਲੇਗੀ, ਕਿਉਂਕਿ ਲੇਬਰ ਸਰਕਾਰ ਦਾ 'ਸਟੂਡੈਂਟ ਲੋਨ' ਮਾਫੀ ਬਿਲ ਅੱਜ ਸੰਸਦ ਵਿੱਚ ਪਾਸ ਹੋ ਗਿਆ ਹੈ। ਅਲਬਨੀਜ਼ੀ ਸਰਕਾਰ ਨੇ ਇਹ ਬਿਲ ਪਿਛਲੇ ਹਫ਼ਤੇ ਆਪਣੀ ਪਹਿਲੀ ਤਰਜੀਹ ਵਜੋਂ ਪੇਸ਼ ਕੀਤਾ ਸੀ। ਇਹ ਕਦਮ ਲੋਕਲ ਵਿਦਿਆਰਥੀਆਂ ਉੱਤੇ ਆਰਥਿਕ ਬੋਝ ਘਟਾਉਣ ਅਤੇ ਕਰਜ਼ ਵਾਪਸੀ ਪ੍ਰਕਿਰਿਆ ਨੂੰ ਸੁਖਾਲ਼ਾ ਬਣਾਉਣ ਦੀ ਕੋਸ਼ਿਸ਼ ਹੈ।ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾਂ....

ਬਾਲੀਵੁੱਡ ਗੱਪਸ਼ੱਪ: 'ਸਰਦਾਰ ਜੀ-3' ਤੋਂ ਬਾਅਦ ਹੁਣ 'ਚੱਲ ਮੇਰਾ ਪੁੱਤ-4' ਦੀ ਰਿਲੀਜ਼ ਵੀ ਭਾਰਤ ਵਿੱਚ ਅਟਕੀ 31.07.2025

ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ-3' ਵਾਂਗ 'ਚੱਲ ਮੇਰਾ ਪੁੱਤ-4' ਵੀ ਕਈ ਪਾਕਿਸਤਾਨੀ ਅਦਾਕਾਰਾਂ ਦੀ ਸ਼ਮੂਲੀਅਤ ਕਾਰਨ ਚਰਚਾ ਵਿੱਚ ਹੈ। ਸੀਬੀਐਫਸੀ ਬੋਰਡ ਵੱਲੋਂ ਅਜੇ ਤੱਕ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਨਹੀਂ ਦਿੱਤੀ ਗਈ, ਵੈਸੇ ਨਿਰਮਾਤਾ ਵੱਲੋਂ ਇਸ ਫਿਲਮ ਨੂੰ ਪਹਿਲੀ ਅਗਸਤ ਵਾਲੇ ਦਿਨ ਰਿਲੀਜ਼ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਦੂਜੇ ਪਾਸੇ, ਅਨੁਪਮ ਖੇਰ ਦੀ ਨਵੀਂ ਫਿਲਮ 'ਤਨਵੀ ਦਾ ਗ੍ਰੇਟ' ਦੀ ਦਿੱਲੀ ਵਿੱਚ ਟੈਕਸ ਮੁਆਫੀ ਵੀ ਸੁਰਖੀਆਂ ਵਿੱਚ ਹੈ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹ...

From Kapurthala to the cockpit: Kamalpreet’s journey to the Australian skies - ਕਮਲਪ੍ਰੀਤ ਸਿੰਘ: ਕਪੂਰਥਲਾ ਤੋਂ ਭਰੀ ਸੁਪਨਿਆਂ ਦੀ ਉਡਾਣ ਅਤੇ ਆਸਟ੍ਰੇਲੀਆ ਵਿੱਚ ਬਣ ਗਏ ਫਲਾਇੰਗ ਅਫਸਰ 31.07.2025

Trained as an engineer in India, Kamaldeep moved to Australia in search of new opportunities — but never let go of his childhood dream of serving in uniform. Now a Flying Officer in the Royal Australian Air Force (RAAF), and one of the few with Punjabi roots to wear the uniform, he shares how he turned that dream into reality, what the journey has meant to him and his community, and what it means...

ਖਬਰਨਾਮਾ: ਐਂਥਨੀ ਐਲਬਨੀਜ਼ੀ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀਆਂ ਮੰਗਾਂ ਨੂੰ ਦਿੱਤੀ ਚੁਣੌਤੀ 30.07.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀਆਂ ਮੰਗਾਂ ਨੂੰ ਉਸ ਸਮੇਂ ਚੁਣੌਤੀ ਦਿੱਤੀ ਹੈ, ਜਦੋਂ ਆਸਟ੍ਰੇਲੀਆ ਨੇ ਰਾਤੋ ਰਾਤ ਇੱਕ ਅਜਿਹੇ ਸਾਂਝੇ ਬਿਆਨ 'ਤੇ ਦਸਤਖਤ ਕੀਤੇ ਹਨ ਜਿਸ ਵਿੱਚ ਫਲਸਤੀਨੀ ਅਥਾਰਟੀ ਦੁਆਰਾ ਕੀਤੀਆਂ ਗਈਆਂ ਕਈ ਵਚਨਬੱਧਤਾਵਾਂ ਦਾ ਸਮਰਥਨ ਕੀਤਾ ਗਿਆ ਹੈ ਅਤੇ ਜੋ ਮਾਨਤਾ ਦਾ ਰਾਹ ਪੱਧਰਾ ਕਰ ਸਕਦੀਆਂ ਹਨ। ਉਧਰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਬਿਆਨ ਦਿੱਤਾ ਹੈ ਕਿ ਕਿਸੇ ਵੀ ਦੇਸ਼ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਨੂੰ ਰੋਕਣ...

'Same same but different': Life as a domestic vs international student in Australia - ਪੜ੍ਹਾਈ ਇੱਕੋ ਜਿਹੀ, ਪਰ ਤਜ਼ਰਬੇ ਵੱਖੋ-ਵੱਖਰੇ : ਕਿੰਝ ਅਲੱਗ ਹੈ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦੀ ਜ਼ਿੰਦਗੀ? 30.07.2025

Many Punjabi-speaking students are enrolled at Macquarie University, but the challenges, experiences, and responsibilities faced by international students differ significantly from those of domestic students. Tune in to discover how both groups navigate university life. - ਸਿਡਨੀ ਦੀ ਮੈਕੁਇਰੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਪੜ੍ਹਦੇ ਹਨ ਪਰ ਅੰਤਰਾਸ਼ਟਰੀ ਅਤੇ ਸਥਾਨਕ ਵਿਦਿਆਰਥੀਆਂ ਦੇ ਅਨੁਭਵ, ਮੁਸ਼ਕਿਲਾਂ...

ਗੁਰੂ ਨਾਨਕ ਅਤੇ ਉਨ੍ਹਾਂ ਦੇ ਸਮਕਾਲੀਆਂ ਬਾਰੇ ਖੋਜ ਕਰਨ ਵਾਲੇ ਅਮਰਦੀਪ ਸਿੰਘ ਨੇ ਦੱਸੀਆਂ ਹੈਰਾਨੀਜਨਕ ਗੱਲਾਂ 30.07.2025

ਪਿਛਲੇ ਕਰੀਬ ਇੱਕ ਦਹਾਕੇ ਤੋਂ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਨਾਲ ਜੁੜੇ ਸਿੰਗਾਪੁਰ ਨਿਵਾਸੀ ਅਮਰਦੀਪ ਸਿੰਘ ਹੁਰਾਂ ਨੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਸਮਕਾਲੀ ਸੂਫ਼ੀ ਸੰਤਾਂ ਵੱਲੋਂ ਦਿੱਤੀ ਗਈ ਸਿੱਖਿਆ ਬਾਰੇ ਖੋਜ ਕੀਤੀ ਹੈ। ਅਮਰਦੀਪ ਸਿੰਘ ਮੁਤਾਬਿਕ ਇਹ ਖੋਜ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਰੂਹਾਨੀ ਸਾਥੀਆਂ ਵੱਲੋਂ ਚਲਾਈ ਗਈ ਅਧਿਆਤਮਿਕ ਲਹਿਰ ਸਿਰਫ ਧਾਰਮਿਕ ਨਹੀਂ ਸੀ, ਸਗੋਂ ਨੈਤਿਕ ਇਨਕਲਾਬ ਸੀ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦੇ ਹੋਏ ਅਮਰਦੀਪ ਸਿ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 29.07.2025

ਐਸਬੀਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ, ਦੁਨੀਆ ਭਰ ਦੀਆਂ ਖ਼ਬਰਾਂ ਦੇ ਨਾਲ, ਪੰਜਾਬ ਦੀਆਂ ਅਹਿਮ ਖ਼ਬਰਾਂ 'ਤੇ ਆਧਾਰਿਤ 'ਪੰਜਾਬੀ ਡਾਇਰੀ' ਦੀ ਪੇਸ਼ਕਾਰੀ ਸ਼ਾਮਲ ਹੈ। ਇਸ ਤੋਂ ਇਲਾਵਾ, ਇੱਕ ਫੁੱਲ ਟਾਈਮ ਵਰਕਰ ਵੱਲੋਂ ਘੱਟੋ-ਘੱਟ ਤਨਖਾਹ 'ਤੇ ਪ੍ਰਤੀ ਹਫ਼ਤਾ $33 ਦੀ ਬਚਤ ਬਾਰੇ ਇਕ ਰਿਪੋਰਟ, ਪ੍ਰਸਿੱਧ ਪੰਜਾਬੀ ਗੀਤਕਾਰ ਅਤੇ ਗਾਇਕ ਬੀਰ ਸਿੰਘ ਨਾਲ ਇੱਕ ਵਿਸ਼ੇਸ਼ ਇੰਟਰਵਿਊ, ਅਤੇ ਆਸਟ੍ਰੇਲੀਆ ਵਿੱਚ ਆਦਿਵਾਸੀ ਸਿੱਖਿਆ ਵਿੱਚ ਪੱਧਰੀ ਫ਼ਰਕ ਅਤੇ ਉਸਨੂੰ ਦੂਰ ਕਰਨ ਦੀ ਕੋਸ਼ਿਸ਼ਾਂ ਬਾਰੇ ਵੀ ਪੇਸ਼ਕਾਰੀ ਸ਼...

ਖਬਰਨਾਮਾ: ਸੈਨੇਟਰ ਪੋਕੌਕ ਦਾ ਵੱਡੀਆਂ ਪਾਰਟੀਆਂ 'ਤੇ ਹਮਲਾ, ਆਸਟ੍ਰੇਲੀਆਈ ਗੈਸ ਵਿਦੇਸ਼ ਭੇਜਣ ਨੂੰ ਕਿਹਾ 'ਘਪਲਾ' 29.07.2025

ਆਜ਼ਾਦ ACT ਸੈਨੇਟਰ ਡੇਵਿਡ ਪੋਕੌਕ ਨੇ ਦੋਨੋ ਵੱਡੀਆਂ ਰਾਜਨੀਤਕ ਪਾਰਟੀਆਂ 'ਤੇ ਤਿੱਖਾ ਹਮਲਾ ਕਰਦੇ ਹੋਏ ਆਰੋਪ ਲਗਾਇਆ ਹੈ ਕਿ ਉਹ ਆਸਟ੍ਰੇਲੀਆਈ ਲੋਕਾਂ ਨੂੰ ਅੰਤਰ-ਰਾਸ਼ਟਰੀ ਗੈਸ ਕੰਪਨੀਆਂ ਦੇ ਹੱਥ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੀ ਕੁਦਰਤੀ ਗੈਸ ਵਿਦੇਸ਼ ਭੇਜੀ ਜਾ ਰਹੀ ਹੈ ਜਦਕਿ ਦੇਸ਼ ਦੇ ਲੋਕਾਂ ਨੂੰ ਆਪਣੇ ਘਰਾਂ 'ਚ ਮਹਿੰਗੀਆਂ ਦਰਾਂ 'ਤੇ ਗੈਸ ਮਿਲ ਰਹੀ ਹੈ। ਓਧਰ, ਭਾਰਤੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਹਰਿਆ...

'ਔਜ਼ੀ ਸਲੈਂਗ' ਤੋਂ ਲੈ ਕੇ ਕੌਫੀ ਕਲਚਰ ਤੱਕ': ਸਖ਼ਤ ਵੀਜ਼ਾ ਨਿਯਮਾਂ ਦੇ ਬਾਵਜੂਦ ਵੀ ਕਿਉਂ ਆਸਟ੍ਰੇਲੀਆ ਪਸੰਦ ਕਰਦੇ ਹਨ ਪੰਜਾਬੀ ਵਿਦਿਆਰਥੀ 29.07.2025

ਵਿਦਿਆਰਥੀ ਵੀਜ਼ਾ ਲਈ ਫੀਸ ਵਧਾ ਕੇ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਪਰ ਫ਼ਿਰ ਵੀ ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਲਈ ਇੱਕ ਪਸੰਦੀਦਾ ਦੇਸ਼ ਹੈ। ਅਜਿਹਾ ਕੀ ਹੈ ਆਸਟ੍ਰੇਲੀਆ ਵਿੱਚ ਜੋ ਭਾਰਤੀ ਅਤੇ ਪੰਜਾਬੀ ਮੂਲ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਦਾ ਹੈ। ਹਾਲ ਹੀ ਵਿੱਚ ਹੋਏ 'ਇੰਟਰਨੈਸ਼ਨਲ ਸਟੂਡੈਂਟ ਸੱਮਿਟ' ਦੌਰਾਨ, ਐਸ ਬੀ ਐਸ ਪੰਜਾਬੀ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਰਾਬਤਾ...

ਪੰਜਾਬੀ ਡਾਇਰੀ: ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਖੜਾ ਹੋ ਸਕਦਾ ਹੈ ਨਵਾਂ ਕਿਸਾਨ ਮੋਰਚਾ 29.07.2025

ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਿੱਚ ਕੁਝ ਰਾਹਤ ਦੇ ਕੇ ਕਿਸਾਨਾਂ ਦਾ ਰੋਸ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਨੀਤੀ ਦੇ ਵਿਰੋਧ ਵਿੱਚ ਮਤੇ ਪਾਸ ਕਰ ਦਿੱਤੇ ਹਨ। ਇਸ ਖਬਰ ਸਮੇਤ, ਚੜਦੇ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਭਾਰਤੀ ਮੂਲ ਦੇ ਨੌਜਵਾਨ ’ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਚਾਰ ਹਮਲਾਵਰ ਗ੍ਰਿਫਤਾਰ 28.07.2025

ਮੈਲਬੌਰਨ ਦੇ ਦੱਖਣ-ਪੱਛਮੀ ਇਲਾਕੇ ਦੇ ਇੱਕ ਸ਼ਾਪਿੰਗ ਸੈਂਟਰ ਦੇ ਬਾਹਰ ਅੱਲੜ ਮੁੰਡਿਆਂ ਦੇ ਇੱਕ ਸਮੂਹ ਵਲੋਂ ਚਾਕੂ ਨਾਲ ਕੀਤੇ ਹਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਨਾਖਤ 33 ਵਰ੍ਹਿਆਂ ਦੇ ਸੌਰਭ ਆਨੰਦ ਵਜੋਂ ਹੋਈ ਹੈ। ਸੌਰਭ ਆਨੰਦ ਅਲਟੋਨਾ ਮੀਡੋਜ਼ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਵਿੱਚ ਫਾਰਮੇਸੀ ਤੋਂ ਦਵਾਈ ਲੈਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਕਿ ਸ਼ਾਪਿੰਗ ਸੈਂਟਰ ਦੇ ਬਾਹਰ ਹੀ ਕੁਝ ਮੁੰਡਿਆਂ ਨੇ ਉਸ ੳੱਤੇ ਚ...

'ਵਿਸ਼ਵ ਜੰਗਾਂ ਦੇ ਅਣਗੌਲੇ ਸਿੱਖ ਸੂਰਮੇ': ਇਤਿਹਾਸਕਾਰ ਹਰਚੰਦ ਸਿੰਘ ਬੇਦੀ ਦੀ ਜ਼ੁਬਾਨੀ 28.07.2025

ਹਰਚੰਦ ਸਿੰਘ ਬੇਦੀ, ਮਲੇਸ਼ੀਆ ਦੇ ਇੱਕ ਪ੍ਰਮੁੱਖ ਸਿੱਖ ਇਤਿਹਾਸਕਾਰ ਹਨ ਜੋ ਵਿਸ਼ਵ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਅਣਗੌਲੇ ਪਰ ਅਹਿਮ ਯੋਗਦਾਨਾਂ ਨੂੰ ਉਜਾਗਰ ਕਰਨ ਲਈ ਕੰਮ ਕਰ ਰਹੇ ਹਨ। ਉਹ ਦੋਵਾਂ ਵਿਸ਼ਵ ਯੁੱਧਾਂ 'ਤੇ ਲਿਖੇ ਆਪਣੇ ਲੇਖਾਂ ਅਤੇ ਪ੍ਰਦਰਸ਼ਨੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਹਾਲ ਹੀ ਵਿੱਚ ਉਹ ਮੈਲਬਰਨ ਆਏ ਸਨ, ਜਿੱਥੇ ਉਨ੍ਹਾਂ ਨੇ ANZAC ਅਤੇ ਹੋਰ ਅੰਤਰਰਾਸ਼ਟਰੀ ਫੌਜੀ ਬਲਾਂ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗ...

ਖ਼ਬਰਨਾਮਾ: ਪੰਜ ਵਿੱਚੋਂ ਇੱਕ ਆਸਟ੍ਰੇਲੀਆਈ ਘਰ ਊਰਜਾ ਬਿਲਾਂ ਨਾਲ ਜੂਝ ਰਿਹਾ ਹੈ 28.07.2025

ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪੰਜ ਵਿੱਚੋਂ ਇੱਕ ਆਸਟ੍ਰੇਲੀਆਈ ਘਰ ਆਪਣੇ ਊਰਜਾ ਬਿਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ, ਅਤੇ ਇਸ ਵਿਚ ਕਿਰਾਏਦਾਰ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਐਨਰਜੀ ਕੰਜ਼ਿਊਮਰਜ਼ ਆਸਟ੍ਰੇਲੀਆ ਦੀ ਰਿਪੋਰਟ ਦਰਸਾਉਂਦੀ ਹੈ ਕਿ ਬਹੁਤ ਸਾਰੇ ਪ੍ਰਭਾਵਿਤ ਘਰ ਇਸ ਸਬੰਧੀ ਮਦਦ ਲਈ ਉਪਲਬਧ ਰਿਟੇਲਰ ਜਾਂ ਸਰਕਾਰੀ ਸਹਾਇਤਾ ਪ੍ਰੋਗਰਾਮਾਂ ਤੱਕ ਪਹੁੰਚ ਨਹੀਂ ਕਰ ਰਹੇ ਹਨ, ਜਾਂ ਉਨ੍ਹਾਂ ਤੋਂ ਜਾਣੂ ਨਹੀਂ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀ...

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਬਾਰਡਰ-2 ਵਿੱਚ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਕਿਰਦਾਰ ਵਿੱਚ 28.07.2025

ਭਾਰਤੀ ਹਵਾਈ ਫੌਜ ਦੇ ਬਹਾਦਰ ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੇ ਜੀਵਨ ਤੇ ਅਧਾਰਤ ਸ਼ੁਰੂ ਕੀਤੀ ਗਈ ਫਿਲਮ ਬਾਰਡਰ-2 ਵਿੱਚ ਮੁੱਖ ਕਿਰਦਾਰ ਨਿਭਾਉਣ ਲਈ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਰਦਾਰ ਜੀ-3 ਨੇ ਪਾਕਿਸਤਾਨ ਵਿੱਚ ਕੀਤਾ 31 ਕਰੋੜ ਦਾ ਬਿਜ਼ਨਸ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਦੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਪ੍ਰਵਾਸੀਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ 25.07.2025

'ਕੋਈ ਵੀ ਡੁੱਬ ਸਕਦਾ ਹੈ, ਪਰ ਕਿਸੇ ਨੂੰ ਵੀ ਨਹੀਂ ਡੁੱਬਣਾ ਚਾਹੀਦਾ' ਇਹ ਕਹਿਣਾ ਹੈ ਰਾਇਲ ਲਾਈਫ ਸੇਵਿੰਗ ਸੋਸਾਇਟੀ ਆਸਟ੍ਰੇਲੀਆ ਦਾ, ਜੋ ਕਿ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਉੱਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ। ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਹੈ ਅਤੇ ਇਸ ਵਿੱਚ ਭਾਰਤ ਤੋਂ ਆਏ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਹਿੱਸਾ ਹੈ। ਜਿਸਦੇ ਚਲਦੇ ਆਸਟ੍ਰੇਲੀਆ ਦੇ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਦੀ ਦੇਖਭਾਲ ਲਈ ਤੈਰਾਕੀ ਪ੍ਰੋਗਰਾਮਾਂ ਦੀ ਮੰਗ ਵਿੱਚ ਵਾ...

ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਹਲਚਲ ਤੋਂ ਲੈ ਕੇ ਦੇਸੀ ਰਾਜਨੀਤੀ ਤੱਕ, ਜਾਣੋ ਹਫਤੇ ਦੀਆਂ ਵੱਡੀਆਂ ਖਬਰਾਂ 25.07.2025

2020 ਵਿੱਚ ਦੋਹਾ ਹਵਾਈ ਅੱਡੇ 'ਤੇ ਕਥਿਤ ਤੌਰ ਤੇ ਜ਼ਬਰਦਸਤੀ ਮੈਡੀਕਲ ਜਾਂਚਾਂ ਦਾ ਸ਼ਿਕਾਰ ਬਣੀਆਂ ਪੰਜ ਆਸਟ੍ਰੇਲੀਆਈ ਔਰਤਾਂ ਨੇ ਆਪਣਾ ਮਾਮਲਾ ਅਦਾਲਤ ਵਿੱਚ ਲਿਜਾਣ ਦਾ ਹੱਕ ਜਿੱਤ ਲਿਆ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਕੰਬੋਡੀਆ ਅਤੇ ਥਾਈਲੈਂਡ ਦਰਮਿਆਨ ਹੋਏ ਗੋਲਾਬਾਰੀ ਹਮਲਿਆਂ ਵਿੱਚ ਘੱਟੋ-ਘੱਟ 11 ਨਾਗਰਿਕ ਮਾਰੇ ਗਏ ਹਨ। ਓਧਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਜੀਠਿਆ 'ਤੇ ਕਿਸੇ ਹੋਰ ਦੇ ਨਾਮ ਦਾ ਸਿਮ ਵਰਤਣ ਦਾ ਇਲ...

ਖ਼ਬਰਨਾਮਾ: ਕੰਮ ਦੇ ਵਧੇ ਘੰਟੇ ਪਰ ਫਿਰ ਵੀ ਆਸਟ੍ਰੇਲੀਆ ਕਰ ਰਿਹਾ ਹੈ 'ਪ੍ਰੋਡਕ੍ਟਿਵਟੀ' ਸੰਕਟ ਦਾ ਸਾਹਮਣਾ 25.07.2025

ਆਸਟ੍ਰੇਲੀਆ ਇੱਕ ਉਤਪਾਦਕਤਾ (productivity) ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਉਤਪਾਦਕਤਾ ਕਮਿਸ਼ਨ ਦੀ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਲੰਬੇ ਘੰਟੇ ਕੰਮ ਕਰ ਰਹੇ ਹਨ, ਜਿਸਦੇ ਬਾਵਜੂਦ ਉਤਪਾਦਕਤਾ ਵਿੱਚ ਗਿਰਾਵਟ ਆਈ ਹੈ। ਕਮਿਸ਼ਨ ਦੀ ਰਿਪੋਰਟ ਸਿੱਖਿਆ, ਊਰਜਾ ਅਤੇ ਡਿਜੀਟਲ ਸਮਰੱਥਾ ਵਰਗੇ ਖੇਤਰਾਂ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕਰਦੀ ਹੈ। ਇਹ ਅਤੇ ਹੋਰ ਮੁਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály