SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਆਸਟ੍ਰੇਲੀਆ 'ਚ ਤਲਾਕ ਦੀ ਦਰ 'ਚ ਕਮੀ, ਪਰ ਘੱਟ ਬੱਚਿਆਂ ਨੂੰ ਜਨਮ ਦੇ ਰਹੇ ਹਨ ਮਾਪੇ 11.08.2025

1975 ਤੋਂ ਪਹਿਲਾਂ ਕਿਸੇ ਵੀ ਜੋੜੇ ਨੂੰ ਤਲਾਕ ਲੈਣ ਲਈ ਵਾਜਿਬ ਕਾਰਨ ਅਤੇ ਸਪੱਸ਼ਟੀਕਰਨ ਦੇਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ ਅਤੇ ਕੋਵਿਡ-19 ਤੋਂ ਬਾਅਦ ਆਸਟ੍ਰੇਲੀਅਨਜ਼ ਘੱਟ ਵਿਆਹ ਕਰਾ ਰਹੇ ਹਨ ਜਿਸ ਨਾਲ ਤਲਾਕ ਦੀ ਦਰ 'ਚ ਕਮੀ ਆਈ ਹੈ। ਪਰ ਮਹਿੰਗਾਈ ਦੇ ਚੱਲਦਿਆਂ ਮਾਪੇ ਛੋਟੇ ਪਰਿਵਾਰ ਦੀ ਚੋਣ ਕਰ ਰਹੇ ਹਨ ਜਿਸ ਨਾਲ ਬੱਚਿਆਂ ਦੇ ਪੈਦਾ ਹੋਣ ਦਾ ਅਨੁਪਾਤ ਵੀ ਘੱਟ ਰਿਹਾ ਹੈ। ਪੇਸ਼ ਹੈ ਇਸ ਵਿਸ਼ੇ ਤੇ ਵਿਸਥਾਰਿਤ ਰਿਪੋਰਟ।

ਪੰਜਾਬੀ ਡਾਇਸਪੋਰਾ: ਏਅਰ ਨਿਊਜ਼ੀਲੈਂਡ ਵੱਲੋਂ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ 11.08.2025

ਭਾਰਤੀ ਮੂਲ ਦੇ ਨਿਖਿਲ ਰਵੀ ਸ਼ੰਕਰ ਜਲਦੀ ਹੀ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਦੇ ਨਜ਼ਰ ਆਉਣਗੇ। ਇਸ ਫੈਸਲੇ ਨਾਲ ਜਿੱਥੇ ਦੁਨੀਆ ਭਰ ਵਿੱਚ ਵੱਸਦੇ ਭਾਰਤੀਆਂ ਨੇ ਖੁਸ਼ੀ ਜਤਾਈ ਹੈ, ਉੱਥੇ ਹੀ ਇਸ ਸੰਬੰਧ ਵਿੱਚ ਨਿਊਜ਼ੀਲੈਂਡ ਦੇ ਕੁਝ ਲੋਕਾਂ ਦਾ ਨਸਲੀ ਵਿਰੋਧ ਪ੍ਰਤੱਖ ਤੌਰ ਤੇ ਸਾਹਮਣੇ ਆਇਆ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

'71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ਵਿੱਚ ‘ਗੋਡੇ-ਗੋਡੇ ਚਾਅ’ ਬਣੀ ਸਾਲ ਦੀ ਸਰਵੋਤਮ ਪੰਜਾਬੀ ਫ਼ਿਲਮ 11.08.2025

ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਗਿਤਾਜ਼ ਬਿੰਦਰਖੀਆ, ਗੁਰਜੈਜ਼ ਅਤੇ ਕਈ ਹੋਰ ਪੰਜਾਬੀ ਸਿਤਾਰਿਆਂ ਨਾਲ ਜੁੜੀ ਫ਼ਿਲਮ ‘ਗੋਡੇ-ਗੋਡੇ ਚਾਅ’ ਨੈਸ਼ਨਲ ਐਵਾਰਡ ਜੇਤੂ ਬਣ ਗਈ ਹੈ। ਵਿਜੈ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਹੁਣ ਰਾਸ਼ਟਰੀ ਮੰਚ ‘ਤੇ ਵੀ ਕਾਮਯਾਬ ਹੋਈ ਹੈ। ਬਾਲੀਵੁੱਡ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।

ਸੋਸ਼ਲ ਮੀਡੀਆ ਨੂੰ ਸਕਰੋਲ ਕਰਨ ਦਾ ਕੀ ਹੈ ਸਾਡੇ ਦਿਮਾਗ 'ਤੇ ਅਸਰ? 11.08.2025

ਸੋਸ਼ਲ ਮੀਡੀਆ ਸਕਰੋਲ ਕਰਨਾ ਅਕਸਰ ਖੁਸ਼ੀ ਦੇ ਅਹਿਸਾਸ ਤੋਂ ਧਿਆਨ ਭਟਕਾਉਣ ਵਿੱਚ ਬਦਲ ਜਾਂਦਾ ਹੈ। ਨਵੇਂ ਅਧਿਐਨ ਅਨੁਸਾਰ, ਇਸ ਦੀ ਕੁਝ ਮਿੰਟਾਂ ਦੀ ਵਰਤੋਂ ਵੀ ਦਿਮਾਗੀ ਫੋਕਸ, ਭਾਵਨਾ ਅਤੇ ਬੋਧ (ਸ਼ਬਦਾਂ ਦੇ ਗਿਆਨ) 'ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਇਸ ਬਾਰੇ ਮਾਹਿਰਾਂ ਦੀ ਰਾਏ ਇਸ ਪੌਡਕਾਸਟ ਰਾਹੀਂ ਜਾਣੋ।

ਕਲਾ ਅਤੇ ਕਹਾਣੀਆਂ: ਕੀ ਹੋਵੇ ਜੇ ਰੁਪਈਆਂ ਦਾ ਮੀਂਹ ਵਰ੍ਹੇ? ਸੁਣੋ 'ਇੱਕ ਅੰਨੀ ਚੁੱਪ ਦੇ ਬੂਟ' ਕਿਤਾਬ ਦੀ ਪੜਚੋਲ 11.08.2025

ਆਪਣੀ ਕਿਤਾਬ 'ਇੱਕ ਅੰਨੀ ਚੁੱਪ ਦੇ ਬੂਟ' ਵਿੱਚ, ਮਨਸ਼ਾ ਯਾਦ ਇੱਕ ਕਲਪਨਾ ਦੀ ਪੜਚੋਲ ਕਰ ਰਹੇ ਹਨ। ਉਹ ਇੱਕ ਕਾਲਪਨਿਕ ਦੁਨੀਆ ਬਾਰੇ ਲਿਖਦੇ ਹਨ, ਜਿੱਥੇ ਇੱਕ ਦਿਨ ਪਾਣੀ ਦੀ ਨਹੀਂ ਸਗੋਂ ਪੈਸਿਆਂ ਦੀ ਬਾਰਿਸ਼ ਹੁੰਦੀ ਹੈ। ਪੁਸਤਕ ਦੇ ਲੇਖਕ ਮੁਤਾਬਿਕ ਅਜਿਹੀ ਦੁਨੀਆ ਵਿੱਚ ਕੀ ਹੁੰਦਾ ਹੈ ਸੁਣੋ ਇਸ ਪੋਡਕਾਸਟ ਰਾਹੀਂ...

ਖ਼ਬਰਨਾਮਾ: ਐਮਪੀ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ 'ਬਰਖਾਸਤਗੀ ਲਈ ਵੋਟਿੰਗ' ਤੋਂ ਪਹਿਲਾਂ ਹੀ ਦਿੱਤਾ ਅਸਤੀਫਾ 08.08.2025

ਕਿਆਮਾ ਦੇ ਸੰਸਦ ਮੈਂਬਰ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਦੇ ਚਲਦੇ ਉਨ੍ਹਾਂ ਨੂੰ ਸੰਸਦ ਤੋਂ ਹਟਾਉਣ ਲਈ ਨਿਊ ਸਾਊਥ ਵੇਲਜ਼ ਦੀ ਸੰਸਦ ਵਿੱਚ ਵੋਟਿੰਗ ਹੋਣੀ ਸੀ। ਇਸ ਵੋਟਿੰਗ ਪ੍ਰਕ੍ਰਿਆ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

ਖਬਰਾਂ ਫਟਾਫੱਟ: ਕੁਇਨਜ਼ਲੈਂਡ ਦੇ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਸਤਾ, ਕਪਿਲ ਸ਼ਰਮਾ ਦੇ ਕੈਫੇ 'ਤੇ ਫਿਰ ਹਮਲਾ ਤੇ ਹੋਰ ਖਬਰਾਂ 08.08.2025

ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਕੁਇਨਜ਼ਲੈਂਡ ਦੇ ਤਕਰੀਬਨ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਰਾਬ ਹੈ। ਸਿੱਖਿਆ ਵਿਭਾਗ ਦੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਬਾਰੇ ਵਿਆਪਕ ਸਮੀਖਿਆ ਰਿਪੋਰਟ ਅਨੁਸਾਰ, ਮੁਰੰਮਤ ਦੇ ਲੰਬੇ ਸਮੇਂ ਤੋਂ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ 441 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਓਧਰ, ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਹੀਂ ਜਾਪ ਰਹੀਆਂ, ਕਿਉਂਕਿ ਕੈਨੇਡਾ ਵਿੱਚ ਉਨ੍ਹਾਂ ਦੇ ਕੈਫੇ, 'ਕੈਪਸ ਕੈਫੇ' 'ਤੇ ਵੀਰਵਾਰ ਨੂੰ ਇੱਕ ਮਹੀਨੇ ਦ...

ਆਸਟ੍ਰੇਲੀਆ ਵੀਜ਼ਾ ਲਈ ਅੰਗਰੇਜ਼ੀ ਟੈਸਟਾਂ 'ਚ ਵੱਡਾ ਬਦਲਾਅ, ਨਵੇਂ ਨਿਯਮ ਕੀ ਹਨ? 07.08.2025

7 ਅਗਸਤ 2025 ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਲਈ ਮੰਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਬਦਲਾਅ ਟੈਸਟਾਂ ਦੀਆਂ ਕਿਸਮਾਂ, ਸਕੋਰ ਦੀ ਲੋੜਾਂ ਅਤੇ ਫਾਰਮੈਟ ਉੱਤੇ ਅਸਰ ਪਾਉਂਦੇ ਹਨ। ਆਸਟ੍ਰੇਲੀਆ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੇ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨਵੀਆਂ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂ...

ਖਬਰਨਾਮਾ: ਆਨ ਰੋਡ ਟੈਸਟਿੰਗ ਵਿੱਚ ਇਸ਼ਤਿਹਾਰੀ ਮਿਆਰਾਂ 'ਤੇ ਪੂਰੇ ਨਹੀਂ ਉੱਤਰੇ ਇਲੈਕਟ੍ਰਿਕ ਵਾਹਨ 07.08.2025

ਆਨ ਰੋਡ ਟੈਸਟਿੰਗ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ ਕੁਝ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਵਾਹਨ ਆਪਣੇ ਇਸ਼ਤਿਹਾਰੀ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ, ਅਤੇ ਇਹ ਵਾਅਦੇ ਨਾਲੋਂ ਕਾਫ਼ੀ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ। 07.08.2025

Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।

ਆਸਟ੍ਰੇਲੀਆ ਵਧਾਏਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ, 'ਖਰਚੇ ਪੂਰੇ ਕਰਨ ਲਈ ਸੰਘਰਸ਼ ਕਰ ਰਹੇ' ਨੌਜਵਾਨਾਂ ਨੂੰ ਮੁਕਾਬਲਾ ਵਧਣ ਦਾ ਖ਼ਦਸ਼ਾ 07.08.2025

2026 ਤੋਂ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 295,000 ਤੱਕ ਵਧਾ ਦਿੱਤੀ ਜਾਵੇਗੀ। ਇਹ 2025 ਦੇ ਮੁਕਾਬਲੇ 25,000 ਸਥਾਨਾਂ ਦਾ ਵਾਧਾ ਹੈ। ਸਰਕਾਰ ਨੇ ਕਿਹਾ ਕਿ ਇਸਦਾ ਉੱਦੇਸ਼ "ਅੰਤਰਰਾਸ਼ਟਰੀ ਸਿੱਖਿਆ ਖੇਤਰ ਲਈ ਸਥਿਰਤਾ ਪ੍ਰਦਾਨ ਕਰਨਾ ਹੈ।" ਪਰ ਆਸਟ੍ਰੇਲੀਆ ਵਿੱਚ ਮੌਜੂਦ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਨੌਕਰੀਆਂ ਲੱਭਣ ਲਈ ਸੰਘਰਸ਼ ਕਰ ਰਹੇ ਹਨ।

ਮੁੱਕੇਬਾਜ਼ੀ ਵਿੱਚ ਉਭਰਦਾ ਸਿਤਾਰਾ ਇਸ਼ਮੀਤ ਕੌਰ - ਨੈਸ਼ਨਲ ਟਾਈਟਲ ਤੋਂ ਓਲੰਪਿਕ ਤੱਕ ਦੇ ਸੁਫਨੇ 07.08.2025

ਕਲਾਸ 11 ਦੀ ਵਿਦਿਆਰਥਣ ਇਸ਼ਮੀਤ ਕੌਰ ਸੰਧੂ ਨੇ 16 ਸਾਲ ਦੀ ਉਮਰ ਵਿੱਚ ‘ਜੂਨੀਅਰ ਕਵੀਨ ਆਫ਼ ਦ ਰਿੰਗ’ ਬਣ ਕੇ ਆਪਣੇ ਬਾਕਸਿੰਗ ਸੁਪਨੇ ਨੂੰ ਹਕੀਕਤ ਬਣਾਉਣ ਦੀ ਠੋਸ ਸ਼ੁਰੂਆਤ ਕੀਤੀ ਹੈ। ਹਫ਼ਤੇ ਵਿੱਚ ਛੇ ਦਿਨ ਦੀ ਸਖ਼ਤ ਟਰੇਨਿੰਗ ਨਾਲ ਹੁਣ ਉਹ ਰਾਸ਼ਟਰੀ ਖਿਤਾਬ, ਕਾਮਨਵੈਲਥ ਗੇਮਜ਼ ਅਤੇ ਓਲੰਪਿਕ ਗੇਮਜ਼ ਵਰਗੇ ਅੰਤਰਰਾਸ਼ਟਰੀ ਮੰਚ ਲਈ ਤਿਆਰੀ ਕਰ ਰਹੀ ਹੈ।

ਕੀ ਤੁਸੀਂ ਖਰਚਿਆਂ ਕਰਕੇ ਦੰਦਾਂ ਦੀ ਜਾਂਚ ਟਾਲ ਰਹੇ ਹੋ? 07.08.2025

ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 1.5 ਮਿਲੀਅਨ ਬੱਚੇ ਪ੍ਰਦਾਨ ਕੀਤੀ ਜਾ ਰਹੀ ਦੰਦਾਂ ਦੀ ਦੇਖਭਾਲ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਡੈਂਟਲ ਹੈਲਥ ਹਫਤੇ ਵਿੱਚ, ਦੰਦਾਂ ਦੇ ਡਾਕਟਰ ਮਾਪਿਆਂ ਨੂੰ ਇਹ ਪਤਾ ਕਰਨ ਲਈ ਕਹਿ ਰਹੇ ਹਨ ਕਿ ਕੀ ਉਹ ਮੁਫ਼ਤ ਦੰਦਾਂ ਦੀ ਦੇਖਭਾਲ ਲਈ ਯੋਗ ਹਨ? ਮੈਲਬਰਨ ਵਿੱਚ ਇੱਕ ਡੈਂਟਿਸਟ ਵਜੋਂ ਕੰਮ ਕਰ ਰਹੇ ਡਾ. ਸੁਮੀਤ ਸਿੰਘ ਨਾਲ ਦੰਦਾ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਇਲਾਜ ਨਾਲ ਸਬੰਧਿਤ ਕਈ ਅਹਿਮ ਜਾਣਕਾਰੀਆਂ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।

ਕੁਈਨਸਲੈਂਡ ਦੇ 50,000 ਤੋਂ ਵੱਧ ਅਧਿਆਪਕਾਂ ਨੇ ਕੀਤੀ ਹੜਤਾਲ, ਗਾਇਕ ਹਰਭਜਨ ਮਾਨ ਸੜਕ ਹਾਦਸੇ 'ਚੋਂ ਵਾਲ ਵਾਲ ਬਚੇ ‘ਤੇ ਹੋਰ ਖਬਰਾਂ 06.08.2025

ਅੱਜ ਕੁਈਨਸਲੈਂਡ ਵਿੱਚ ਲੱਗਭੱਗ 50,000 ਅਧਿਆਪਕਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਮ ਛੱਡ ਕੇ ਹੜਤਾਲ ਕੀਤੀ ਜਿਸ ਨਾਲ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਕਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਪਰ ਉਹਨਾਂ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Who’s struggling more: Renters or Homeowners? - ਕੌਣ ਕਰ ਰਿਹਾ ਹੈ ਵਧੇਰੇ ਸੰਘਰਸ਼? ਕਿਰਾਏਦਾਰ ਜਾਂ ਮਕਾਨ ਮਾਲਕ? 06.08.2025

While rental prices remain high and vacancy rates low, some homeowners say they’re struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher challenges. - ਤਾਜ਼ਾ ਰਿਪੋਰਟ ਮੁਤਾਬਕ ਘਰਾਂ ਦੇ ਕਿਰਾਏ ਅਜੇ ਵੀ ਵੱਧ ਹਨ ਤੇ ਕਿਰਾਏਦਾਰਾਂ ਲਈ ਘਰਾਂ ਦੀ ਘਾਟ ਹੈ। ਪਰ ਮੈਲਬਰਨ ਰਹਿੰਦ...

ਸਾਲਾਨਾ 25ਵੇਂ ਗਰਮਾ ਫੈਸਟੀਵਲ ਦਾ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਮਾਣਿਆ ਆਨੰਦ 06.08.2025

ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸਵਦੇਸ਼ੀ ਮਾਮਲਿਆਂ ਦੇ ਮੰਚ 25ਵੇਂ ਗਰਮਾ ਫੈਸਟੀਵਲ ਵਿੱਚ ਦੇਸ਼ ਭਰ ਦੇ ਲੋਕ ਗੁਮਾਤਜ਼ ਕੰਟਰੀ ਵਿੱਚ ਇਕੱਠੇ ਹੋਏ ਹਨ ਅਤੇ ਹਾਜ਼ਰ ਲੋਕਾਂ ਨੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਸਮਝ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਸੱਭਿਆਚਾਰ ਦਾ ਜਸ਼ਨ ਮਨਾਉਣ ਦੀ ਇਸ ਦੀ ਸ਼ਕਤੀ ਉੱਤੇ ਵਿਚਾਰ ਕੀਤਾ ਹੈ।

'A I' ਫੈਲਾ ਰਿਹਾ ਹੈ ਗੁਰਬਾਣੀ ਬਾਰੇ ਗਲਤ ਜਾਣਕਾਰੀ: ਸ਼੍ਰੋਮਣੀ ਕਮੇਟੀ 06.08.2025

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ ਹੈ। ਕੀ ਹੈ ਪੂਰਾ ਮਾਮਲਾ ਅਤੇ AI ਦੇ ਯੁੱਗ ਵਿੱਚ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਔਨਲਾਈਨ ਜੋ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਉਹ ਸਹੀ ਹੈ? ਪੂਰਾ ਮਾਮਲਾ ਜਾਨਣ ਲਈ ਅਤੇ ਮਾਹਰਾਂ ਦੀ ਸਲਾਹ ਸੁਣਨ ਲਈ...

For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ 06.08.2025

“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"

ਨੈਪਲੈਨ ਨਤੀਜੇ: ਅਕਾਦਮਿਕ ਉਮੀਦਾਂ ’ਤੇ ਖਰੇ ਨਹੀਂ ਉਤਰੇ ਬਹੁਤੇ ਬੱਚੇ 06.08.2025

ਆਸਟ੍ਰੇਲੀਆ ਭਰ ਵਿੱਚ ਨੈਪਲੈਨ ਭਾਵ ਕਿ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ-ਲਿਟਰੇਸੀ ਐਂਡ ਨਿਊਮੀਰੇਸੀ ਦੇ ਹਾਲ ਹੀ ਵਿੱਚ ਨਤੀਜੇ ਆਏ ਹਨ ਪਰ ਇਨ੍ਹਾਂ ਨਤੀਜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਅੰਕੜੇ ਦੱਸਦੇ ਹਨ ਕਿ ਕਈ ਬੱਚੇ—ਖਾਸ ਕਰ ਕੇ ਪਿੱਛੜੇ ਪਿਛੋਕੜ ਤੋਂ ਆਏ ਹੋਏ-ਅਜੇ ਵੀ ਸਿਸਟਮ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਹਰ ਤਿੰਨ ਵਿੱਚੋਂ ਇੱਕ ਵਿਦਿਆਰਥੀ ਪੜ੍ਹਾਈ, ਗਣਿਤ ਅਤੇ ਲਿਖਣ ਵਿੱਚ ਅਕਾਦਮਿਕ ਉਮੀਦਾਂ ’ਤੇ ਪੂਰਾ ਨਹੀਂ ਉਤਰ ਰਿਹਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

ਪਾਕਿਸਤਾਨ ਡਾਇਰੀ: ਜ਼ੇਲੇਂਸਕੀ ਦਾ ਬਿਆਨ, ਪਾਕਿਸਤਾਨ ਤੋਂ ਆਏ 'ਕਿਰਾਏ ਦੇ ਲੜਾਕੂ' ਕਰ ਰਹੇ ਹਨ ਰੂਸੀ ਫੌਜ ਦਾ ਸਮਰਥਨ 06.08.2025

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਉੱਤਰ-ਪੂਰਬ ਵਿੱਚ ਪਾਕਿਸਤਾਨ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਲੜਾਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ੇਲੇਂਸਕੀ ਦੇ ਅਨੁਸਾਰ, ਇਹ ਲੜਾਕੇ ਕਥਿਤ ਤੌਰ 'ਤੇ ਰੂਸੀ ਫੌਜਾਂ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਦੇਸ਼ਾਂ ਤੋਂ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

ਖਬਰਨਾਮਾ: ਜਪਾਨ ਤਿਆਰ ਕਰੇਗਾ ਆਸਟ੍ਰੇਲੀਆ ਲਈ ਜੰਗੀ ਬੇੜੇ, ਸਿਰਾਜ ਨੇ ਦਿਵਾਈ ਭਾਰਤ ਨੂੰ ਰੋਮਾਂਚਕ ਜਿੱਤ ਤੇ ਹੋਰ ਖਬਰਾਂ 05.08.2025

ਆਸਟ੍ਰੇਲੀਆ ਨੇ ਜਾਪਾਨ ਦੀ ਇਕ ਕੰਪਨੀ ਨਾਲ ਰਾਇਲ ਆਸਟ੍ਰੇਲੀਆਈ ਨੇਵੀ ਲਈ 10 ਅਰਬ ਡਾਲਰ ਮੁੱਲ ਦੇ ਜੰਗੀ ਜਹਾਜ਼ਾਂ ਦੇ ਬੇੜੇ ਦੇ ਨਿਰਮਾਣ ਲਈ ਇੱਕ ਨਵਾਂ ਸਮਝੌਤਾ ਕੀਤਾ ਹੈ। ਓਧਰ, ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਕੱਲ੍ਹ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

ਔਰਤਾਂ ਮਾਂ ਬਣਨ ਦੀ ਜ਼ਿੰਮੇਵਾਰੀ ਦੇ ਨਾਲ ਆਪਣੇ ਕੰਮਕਾਜੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਕਿਸ ਤਰ੍ਹਾਂ ਸੰਤੁਲਨ ਬਣਾਉਣ ? 05.08.2025

ਵੈਸਟਰਨ ਸਿਡਨੀ ਦੀਆਂ ਪਰਵਾਸੀ ਔਰਤਾਂ ਨੇ ‘ਥਰਾਵਿੰਗ ਇਨ ਬੋਥ ਵਰਲਡਜ਼’ ਨਾਮੀਂ ਪ੍ਰੋਗਰਾਮ ਵਿੱਚ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਕੇ ਪਰਵਾਰਿਕ ਅਤੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣ ਉੱਤੇ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਗੈਸਟ ਸਪੀਕਰ ਸੁਮੀਤ ਸਹਿਗਲ, ਪ੍ਰਬੰਧਕ ਸੋਨੀਆ ਕਲਸੀ ਅਤੇ ਹਰਮਨ ਫਾਊਂਡੇਸ਼ਨ ਵਲੋਂ ਸਮਰਥਨ ਕਰ ਰਹੇ ਹਰਿੰਦਰ ਕੌਰ ਨੇ ਇਸ ਵਿਸ਼ੇ ਬਾਰੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਪੰਜਾਬੀ ਡਾਇਰੀ - ਪੰਜਾਬ ਵਿੱਚ ਖੋਲੇ ਜਾਣਗੇ 200 ਨਵੇਂ ਆਮ ਆਦਮੀ ਕਲੀਨਿਕ: ਮੁੱਖ ਮੰਤਰੀ ਭਗਵੰਤ ਮਾਨ 05.08.2025

ਪੰਜਾਬ ਦੇ ਮੁਖ ਮੰਤਰੀ ਨੇ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਕੀਤਾ ਹੈ। ਇਹਨਾਂ ਕਲਿਨਿਕਾਂ ਨੂੰ ਵਟਸਐਪ ਚੈਟਬੌਟ ਨਾਲ ਜੋੜਿਆ ਜਾਏਗਾ ਜਿਸ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ, ਟੈਸਟ ਰਿਪੋਰਟ ਅਤੇ ਹੋਰ ਜਾਣਕਾਰੀਆਂ ਅਸਾਨੀ ਨਾਲ ਮਿਲ ਸਕਣਗੀਆਂ। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 05.08.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਦੱਸ ਪਾਉਂਦੀ ਪੰਜਾਬੀ ਡਾਇਰੀ, ਇੱਕ ਮੁਲਾਕਾਤ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਫਲਾਇੰਗ ਅਫਸਰ ਬਨਣ ਵਾਲੇ ਕਮਲਪ੍ਰੀਤ ਸਿੰਘ ਨਾਲ ਅਤੇ ਨਾਲ ਹੀ ਇਸਲਾਮੋਫੋਬੀਆ ਉੱਤੇ ਇਕ ਰਿਪੋਰਟ ਸ਼ਾਮਿਲ ਹੈ। ਤੇ ਖਾਸ ਇੰਟਰਵਿਊਜ਼ ਤਹਿਤ ਜਾਣਾਂਗੇ ਕਿ ਕੀ ਹਨ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਵੱਧ ਰਹੀ ਜੈਸਟੇਸ਼ਨਲ ਸ਼ੂਗਰ ਦੇ ਕਾਰਨ ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

‘ਕਲੋਨ’ ਕਰਨ ਦੇ ਮਕਸਦ ਨਾਲ ਆਸਟ੍ਰੇਲੀਆ ਤੋਂ 3200 ਮੱਝਾਂ-ਗਾਵਾਂ ਨੂੰ ਆਪਣੇ ਵਤਨ ਲਿਜਾ ਰਿਹੈ ਇਹ ਪਾਕਿਸਤਾਨੀ ਪੰਜਾਬੀ 04.08.2025

'ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਬਹੁਤ ਮੰਗ ਹੈ', ਇਹ ਕਹਿਣਾ ਹੈ ਪਾਕਿਸਤਾਨ ਦੇ ਨਈਮ ਸੁਖੇਰਾ ਦਾ ਜੋ ਲਹਿੰਦੇ ਪੰਜਾਬ 'ਚ ਡੇਅਰੀ ਖਿੱਤੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਤਹਿਤ ਅੱਜ ਕਲ ਆਸਟ੍ਰੇਲੀਆ ਪਸ਼ੂਆਂ ਦੀ ਦਰਾਮਦ ਕਰਨ ਮੈਲਬਰਨ ਆਏ ਹੋਏ ਹਨ ਅਤੇ 3200 ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਖੇਪ ਪਾਕਿਸਤਾਨ ਲੈਕੇ ਜਾ ਰਹੇ ਹਨ ਅਤੇ ਇੰਨ੍ਹਾ ਪਸ਼ੂਆਂ ਨੂੰ 'ਕਲੋਨ' ਕਰਨ ਦਾ ਟੀਚਾ ਰੱਖਦੇ ਹਨ।

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály