SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

'ਮੈਂ ਹਰ ਸ਼ੈਲੀ ਲਈ ਆਪਣੀ ਗਾਇਕੀ 'ਚ ਮਿਹਨਤ ਕੀਤੀ ਹੈ ਤਾਂ ਜੋ ਮੈਨੂੰ ਇੱਕ ਵਿੱਚ ਟਾਈਪਕਾਸਟ ਨਾ ਕੀਤਾ ਜਾਵੇ:' ਕੋਕ ਸਟੂਡੀਓ ਤੋਂ ਪ੍ਰਸਿੱਧ ਪਾਕਿਸਤਾਨੀ ਗਾਇਕ ਕਾਸ਼ਿਫ ਅਲੀ ਬਾਬਰ 17.07.2025

ਲਾਹੌਰ, ਪਾਕਿਸਤਾਨ ਤੋਂ ਇੱਕ ਸੰਗੀਤਕਾਰ ਦੇ ਪੁੱਤਰ, ਕਾਸ਼ਿਫ ਅਲੀ ਖ਼ਾਨ ਨੇ ਸੰਗੀਤ ਦੀ ਦੁਨੀਆ ਵਿੱਚ ਵੱਡਾ ਨਾਮ ਕਮਾਇਆ ਹੈ। 'ਕੋਕ ਸਟੂਡੀਓ' ਵਿੱਚ ਆਪਣੇ ਗੀਤ 'ਸ਼ਾਮਾਂ ਪੈ ਗਈਆਂ' ਤੋਂ ਮਸ਼ਹੂਰ ਕਾਸ਼ਿਫ਼ ਨੇ ਭਾਰਤ 'ਚ ਬਾਲੀਵੁੱਡ ਅਤੇ ਪਾਕਿਸਤਾਨ ਲਈ ਬਹੁਤ ਸਾਰੇ ਗੀਤ ਗਾਏ ਹਨ। ਹਾਲ ਹੀ ਵਿੱਚ ਮੈਲਬੌਰਨ ਫੇਰੀ ਦੌਰਾਨ ਗਾਇਕ ਅਤੇ ਗੀਤਕਾਰ ਕਾਸ਼ਿਫ ਅਲੀ ਨੇ ਐਸਬੀਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ। ਪੰਜਾਬੀਅਤ ਪ੍ਰਤੀ ਖਾਸ ਮੁਹੱਬਤ ਰੱਖਣ ਵਾਲੇ ਕਾਸ਼ਿਫ਼ ਅਲੀ ਨਾਲ ਪੂਰੀ ਗੱਲਬਾਤ ਪੰਜਾਬੀ 'ਚ ਸੁਣੋ...

Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ? 17.07.2025

In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।

ਖ਼ਬਰਨਾਮਾ: ਵੱਧ ਰਹੇ ਬੱਚਿਆਂ ਦੇ ਸ਼ੋਸ਼ਣ ਦਾ ਹੱਲ ਲੱਭਣ ਲਈ ਮਾਹਰਾਂ ਵੱਲੋਂ ਕੈਨਬਰਾ 'ਚ ਮੀਟਿੰਗ 17.07.2025

ਏ.ਆਈ ਰਾਹੀਂ ਬੱਚਿਆਂ ਦੇ ਸ਼ੋਸ਼ਣ ਵਿੱਚ ਹੋ ਰਹੇ ਵਾਧੇ ਅਤੇ ਖ਼ਤਰੇ ਬਾਰੇ ਚਰਚਾ ਕਰਨ ਲਈ ਕੈਨਬਰਾ 'ਚ ਮਾਹਰਾਂ ਵੱਲੋਂ ਮੀਟਿੰਗ ਕੀਤੀ ਗਈ। 2023 ਤੋਂ ਬਾਅਦ ਜਨਰੇਟਿਵ A-I ਨਾਲ ਤਿਆਰ ਕੀਤੇ ਜਾ ਰਹੇ ਸ਼ੋਸ਼ਣ ਸਮੱਗਰੀ ਵਿੱਚ ਦਸ ਗੁਣਾ ਵਾਧਾ ਦਰਜ ਕੀਤਾ ਹੈ। ਹੋਰ ਕਿਹੜੀਆਂ ਹਨ ਆਸਟ੍ਰੇਲੀਅਨ ਤੇ ਕੌਮਾਂਤਰੀ ਖਬਰਾਂ, ਜਾਣੋ ਇਸ ਪੌਡਾਕਸਟ ਰਾਹੀਂ...

ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਕਾਰ ਚਾਲਕ ਗ੍ਰਿਫ਼ਤਾਰ, ਪੁਲਿਸ ਨੇ ਦਿੱਤੀ ਜਾਣਕਾਰੀ 17.07.2025

ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਟੱਕਰ ਮਾਰਨ ਵਾਲੀ ਕਾਰ ਵੀ ਬਰਾਮਦ ਕਰ ਲਈ ਹੈ। ਐਸ ਬੀ ਐਸ ਪੰਜਾਬੀ ਨਾਲ ਜਲੰਧਰ ਤੋਂ ਫੋਨ ਰਾਹੀਂ ਗੱਲਬਾਤ ਦੌਰਾਨ ਐਸ ਪੀ ਡਿਟੈਕਟਿਵ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਕਾਰ ਚਾਲਕ ਦੀ ਸ਼ਿਨਾਖਤ ਕੈਨੇਡਾ ਤੋਂ ਆਏ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ ਜੋ ਮੂਲ਼ ਰੂਪ ਤੋਂ ਜਲੰਧਰ ਜਿਲ੍ਹੇ ਦੇ ਪਿੰਡ ਦਾਸੂਪੁਰ ਦਾ ਵਸਨੀਕ ਹੈ। ਉਨ੍ਹਾਂ...

ਬਾਲੀਵੁੱਡ ਗੱਪਸ਼ੱਪ: ਕਪਿਲ ਸ਼ਰਮਾ ਦੇ ਕੈਨੇਡਾ ਵਿਚਲੇ ਕੈਫੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਕਪਿਲ ਦੀ ਸੁਰੱਖਿਆ ਵਿੱਚ ਵਾਧਾ 17.07.2025

ਪਿੱਛੇ ਜਿਹੇ ਕੈਨੇਡਾ ਵਿੱਚ ਨਵੇਂ ਸ਼ੁਰੂ ਕੀਤੇ ਗਏ ਕੈਪਸ ਕੈਫੇ ਵਿੱਚ ਗੋਲੀਬਾਰੀ ਕੀਤੀ ਗਈ ਸੀ ਜਿਸ ਦਾ ਕਾਰਨ ਕਪਿਲ ਵੱਲੋਂ ਕਾਮੇਡੀ ਸ਼ੋਅ ਦੌਰਾਨ ਨਿਹੰਗ ਸਿੰਘਾਂ 'ਤੇ ਕੀਤੀਆਂ ਕੁਝ ਟਿੱਪਣੀਆਂ ਦੱਸੀਆਂ ਜਾ ਰਹੀਆਂ ਹਨ। ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਨੇ ਮੰਨਿਆ ਕਿ ਉਨ੍ਹਾਂ ਦੀ ਦਿਲਜੀਤ ਦੋਸਾਂਝ ਨਾਲ ਗੂੜੀ ਸਾਂਝ ਹੈ ਅਤੇ ਉਹ ਬਾਰਡਰ-2 ਮੁਕੰਮਲ ਹੋਣ ਤੋਂ ਬਾਅਦ ਵੀ ਜਾਰੀ ਰਹੇਗੀ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

ਪ੍ਰਾਪਰਟੀ ਮਾਰਕਿਟ ਨਾਲ ਸਬੰਧਿਤ ਭਾਈਚਾਰੇ ਦੇ ਲੋਕ, ਕਿਉਂ ਹਨ RBA ਦੇ ਫੈਸਲੇ ਤੋਂ ਨਿਰਾਸ਼ ? 17.07.2025

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਵਿਆਜ ਦਰਾਂ ਨੂੰ 3.85 ਰੱਖਣ ਦੇ ਫੈਸਲੇ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਇਸ ਸਬੰਧੀ ਨਾਖੁਸ਼ੀ ਜਤਾਈ ਹੈ। ਪ੍ਰਾਪਰਟੀ ਇੰਡਸਟਰੀ ਨਾਲ ਸਿੱਧੇ ਤੌਰ ਤੇ ਸਬੰਧਿਤ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਇਸ ਫੈਸਲੇ ਬਾਰੇ ਕੀ ਕਹਿਣਾ ਹੈ, ਇਹ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ।

ਖਬਰਨਾਮਾਂ: ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਬੀਜਿੰਗ ਵਿੱਚ ਕਈ ਸਮਝੌਤਿਆਂ 'ਤੇ ਕੀਤੇ ਦਸਤਖਤ 16.07.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਬੀਜਿੰਗ ਵਿੱਚ ਕਈ ਸਮਝੌਤਿਆਂ 'ਤੇ ਕੀਤੇ ਦਸਤਖਤ ਜਿਨ੍ਹਾਂ ਵਿੱਚ ਸੇਬਾਂ ਅਤੇ ਜੂਜੁਬੂ ਫਲਾਂ ਦਾ ਵਪਾਰ ਕਰਨਾ ਵੀ ਸ਼ਾਮਿਲ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਪਿਛਲੇ ਛੇ ਹਫ਼ਤਿਆਂ ਵਿੱਚ ਗਾਜ਼ਾ ਵਿੱਚ ਸਹਾਇਤਾ ਸਥਾਨਾਂ ਦੇ ਨੇੜੇ ਘੱਟੋ-ਘੱਟ 875 ਫਲਸਤੀਨੀ ਮਾਰੇ ਗਏ ਹਨ। ਉੱਧਰ, ਪੰਜਾਬ ਪੁਲਿਸ ਨੇ ਵਿਸ਼ਵ ਪ੍ਰਸਿਧ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਫਾਰਚੂਨਰ ਗੱਡੀ ਨੂੰ ਉਸ ਦੇ ਮਾਲਕ ਸਮੇਤ ਕਾਬੂ ਕਰ ਲਿਆ ਹੈ। ਇਹ ਅਤ...

ਭੁਪਿੰਦਰ ਸਿੰਘ ਨੂੰ ਖ਼ਤਰਨਾਕ ਡਰਾਈਵਿੰਗ ਦੇ ਜੁਰਮ ‘ਚ ਹੋਈ ਕੈਦ, ਧਾਰਮਿਕ ਮੁਸ਼ਕਿਲਾਂ ਦੇ ਆਧਾਰ ‘ਤੇ ਸਜ਼ਾ ਘਟਾਉਣ ਦੀ ਮੰਗ ਰੱਦ 16.07.2025

24 ਸਾਲਾ ਭੁਪਿੰਦਰ ਸਿੰਘ ਨੂੰ ਤੇਜ਼ ਰਫ਼ਤਾਰ ਨਾਲ ਕਾਰ ਚਲਾਉਣ, ਜਿਸ ਨਾਲ 40 ਸਾਲਾ ਕ੍ਰਿਸਟੀਨ ਸੈਂਡਫ਼ੋਰਡ ਦੀ ਮੌਤ ਹੋ ਗਈ, ਦੇ ਜੁਰਮ ਵਿਚ 5 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਡੀਲੇਡ ਦੀ ਡਿਸਟ੍ਰਿਕਟ ਕੋਰਟ ਦੇ ਜੱਜ ਪੋਲ ਮਸਕਟ ਨੇ ਕੈਦ ਦੌਰਾਨ ਧਾਰਮਿਕ ਮੁਸ਼ਕਿਲਾਂ ਦੇ ਆਧਾਰ 'ਤੇ ਸਜ਼ਾ ਘਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ।

ਇਸ ਡਿਜੀਟਲ ਯੁੱਗ ਵਿੱਚ ਆਨਲਾਈਨ ਸੁਰੱਖਿਅਤ ਕਿਵੇਂ ਰਹੀਏ ? 16.07.2025

ਇੰਟਰਨੈੱਟ ਦੀ ਲਾਜ਼ਮੀ ਹੋ ਚੁੱਕੀ ਭੂਮਿਕਾ ਵਿਚ, ਆਨਲਾਈਨ ਸੁਰੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਮਜ਼ਬੂਤ ਪਾਸਵਰਡ, 'ਫਿਸ਼ਿੰਗ' ਤੋਂ ਸਾਵਧਾਨੀ ਤੇ ਪਰਾਈਵੇਸੀ ਸੈਟਿੰਗਾਂ ਰਾਹੀਂ ਅਸੀਂ ਆਪਣੇ ਆਪ ਨੂੰ ਕਿਸੇ ਹੱਦ ਤੱਕ ਸੁਰੱਖਿਅਤ ਰੱਖ ਸਕਦੇ ਹਾਂ। ਸਿੱਖ ਯੂਥ ਆਸਟ੍ਰੇਲੀਆ ਵੱਲੋਂ ਇਸ ਸਬੰਧ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਰਿੱਕੀ ਸਿੰਘ ਗੱਲਬਾਤ ਕਰ ਰਹੇ ਹਨ।

ਆਸਟ੍ਰੇਲੀਆਈ ਲੋਕਾਂ ਵਿੱਚ ਸ਼ੂਗਰ ਰੋਗ ਦੇ ਅਨੁਪਾਤ ਵਿੱਚ ਵਾਧਾ 16.07.2025

ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 15 ਵਿੱਚੋਂ ਇੱਕ ਬਾਲਗ (6.6 ਪ੍ਰਤੀਸ਼ਤ) ਨੂੰ ਸ਼ੂਗਰ ਹੈ, ਜੋ ਕਿ ਇੱਕ ਦਹਾਕੇ ਪਹਿਲਾਂ 20 ਵਿੱਚੋਂ ਇੱਕ (5.1 ਪ੍ਰਤੀਸ਼ਤ) ਸੀ। ਏਬੀਐਸ ਵੱਲੋਂ ਜਾਰੀ ਕੀਤੇ ਹਾਲੀਆ ਡਾਟੇ ਦੇ ਅਧਾਰ 'ਤੇ ਇਸ ਰੋਗ ਦੇ ਕਾਰਣਾਂ ਅਤੇ ਨਿਵਾਰਣਾਂ ਬਾਰੇ ਵਿਸਥਾਰ ਨਾਲ ਚਾਨਣਾ ਪਾ ਰਹੇ ਹਨ ਮਾਹਰ ਸਤਿੰਦਰ ਕੌਰ....

ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਮਾਨਸੂਨੀ ਬਾਰਿਸ਼ਾਂ ਨਾਲ 111 ਮੌਤਾਂ, ਪੰਜਾਬ ਸਭ ਤੋਂ ਵੱਧ ਪ੍ਰਭਾਵਿਤ 16.07.2025

ਪਾਕਿਸਤਾਨ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਜੂਨ ਦੇ ਅਖੀਰ ਵਿੱਚ ਸ਼ੁਰੂ ਹੋਈਆਂ ਭਾਰੀ ਮਾਨਸੂਨੀ ਬਾਰਿਸ਼ਾਂ ਨਾਲ ਜੁੜੀਆਂ ਘਟਨਾਵਾਂ ਵਿੱਚ 111 ਲੋਕ, ਜਿਨ੍ਹਾਂ ਵਿੱਚ 53 ਬੱਚੇ ਸ਼ਾਮਲ ਹਨ, ਮਾਰੇ ਗਏ ਹਨ। ਇਨ੍ਹਾਂ ਮੌਤਾਂ ਦੀ ਮੁੱਖ ਵਜ੍ਹਾ ਕਰੰਟ ਲੱਗਣਾ ਰਹੀ, ਜਿਸ ਤੋਂ ਬਾਅਦ 'ਅਚਾਨਕ ਆਏ ਹੜ੍ਹਾਂ' ਨੇ ਸਭ ਤੋਂ ਵੱਧ ਨੁਕਸਾਨ ਕੀਤਾ। ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਹੈ, ਜਿੱਥੇ ਪਿਛਲੇ ਦੋ ਹਫ਼ਤਿਆਂ ਦੌਰਾਨ 39 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ 20 ਬੱਚੇ ਵੀ ਸ਼ਾਮਲ ਹਨ। ਪਾ...

ਖ਼ਬਰਨਾਮਾ: ਕਾਰਡ ਸਰਚਾਰਜ 'ਤੇ ਪਾਬੰਦੀ ਲਾਉਣ ਦੀ ਤਿਆਰੀ 'ਚ RBA, ਨਾਗਰਿਕਾਂ ਨੂੰ ਹੋਵੇਗੀ 1.2 ਬਿਲੀਅਨ ਡਾਲਰ ਦੀ ਬਚਤ 15.07.2025

ਆਸਟ੍ਰੇਲੀਆ ਦਾ ਕੇਂਦਰੀ ਬੈਂਕ, ਡੈਬਿਟ ਅਤੇ ਕਰੈਡਿਟ ਕਾਰਡਾਂ ਉੱਤੇ ਲੱਗਣ ਵਾਲੇ ਸਰਚਾਰਜ ਨੂੰ ਖਤਮ ਕਰਨਾ ਚਾਹੁੰਦਾ ਹੈ, ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਖਪਤਕਾਰਾਂ ਨੂੰ ਹਰ ਸਾਲ 1 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਹੋਵੇਗੀ। ਓਧਰ, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸੂਬੇ ਵਿੱਚ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਰੱਦ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਇਸ ਨਿਯੁਕਤੀ ਨੂੰ ਸਹੀ ਠਹਿਰਾਉਣ ਵਾਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂ...

ਵਿਸ਼ਵ ਪ੍ਰਸਿੱਧ ਦੌੜਾਕ ਬਾਬਾ ਫੌਜਾ ਸਿੰਘ ਦੀ ਆਸਟ੍ਰੇਲੀਆ ਫੇਰੀ ਦੀਆਂ ਯਾਦਾਂ 15.07.2025

ਬੀਤੀ 14 ਜੁਲਾਈ ਨੂੰ ਜਲੰਧਰ-ਪਠਾਨਕੋਟ ਹਾਈਵੇ ਉੱਤੇ ਸੜਕ ਹਾਦਸੇ ਕਾਰਨ ਮੌਤ ਦਾ ਸ਼ਿਕਾਰ ਹੋਏ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ (114 ਸਾਲ) ਨੂੰ ਦੁਨੀਆ ਭਰ ਵਿੱਚ ਯਾਦ ਕੀਤਾ ਜਾ ਰਿਹਾ ਹੈ। ਫੌਜਾ ਸਿੰਘ ਸਾਲ 2013 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਇੱਥੇ ਉਨ੍ਹਾਂ ਦਾ 102ਵਾਂ ਜਨਮ ਦਿਨ ਵੀ ਮਨਾਇਆ ਗਿਆ ਸੀ। ਉਸ ਵੇਲੇ ਉਨ੍ਹਾਂ ਦੇ ਨਾਲ ਐਸ ਬੀ ਐਸ ਪੰਜਾਬੀ ਵਲੋਂ ਵਿਸ਼ੇਸ਼ ਗੱਲਬਾਤ ਰਿਕਾਰਡ ਕੀਤੀ ਗਈ ਅਤੇ ਉਨ੍ਹਾਂ ਦੇ 103ਵੇਂ ਜਨਮ ਦਿਨ ਮੌਕੇ 2014 ਵਿੱਚ ਵੀ ਫੋਨ ਰਾਹੀਂ ਰਾਬਤਾ ਕੀਤਾ ਗਿਆ ਸੀ। ਆਉ ਤੁਹਾਨੂੰ...

ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ, ਪੁੱਤਰ ਨੇ ਸਾਂਝੇ ਕੀਤੇ ਵੇਰਵੇ 15.07.2025

ਕਰੀਬ 100 ਸਾਲ ਦੀ ਉਮਰ ਵਿੱਚ ਮੈਰਾਥਨ ਦੌੜ ਰਾਹੀਂ ਪੂਰੀ ਦੁਨੀਆ ਵਿੱਚ ਨਾਮਣਾ ਖੱਟਣ ਵਾਲੇ ਦੌੜਾਕ ਬਾਬਾ ਫੌਜਾ ਸਿੰਘ ਦਾ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਉਹ 114 ਵਰ੍ਹਿਆਂ ਦੇ ਸਨ। ਉਹ ਅੱਜ ਕੱਲ ਪੰਜਾਬ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਸਨ। ਭਾਰਤੀ ਸਮੇਂ ਮੁਤਾਬਿਕ ਇਹ ਹਾਦਸਾ 14 ਜੁਲਾਈ ਬਾਅਦ ਦੁਪਹਿਰ ਕਰੀਬ 3 ਵਜੇ ਵਾਪਰਿਆ। ਐਸ ਬੀ ਐਸ ਪੰਜਾਬੀ ਨਾਲ ਜਲੰਧਰ (ਪੰਜਾਬ) ਤੋਂ ਫੋਨ ਰਾਹੀਂ ਗੱਲਬਾਤ ਕਰਦਿਆਂ ਬਾਬਾ ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਇਸ ਹਾਦਸੇ ਬਾਰੇ ਅਤੇ ਬਾਬਾ ਫੌ...

'ਨੀ ਮੈਂ ਹੋ ਜੂੰ ਸਾਧਣੀ' ਵਾਲੇ ਜੱਸੀ ਸੋਹਲ ਮੈਲਬਰਨ ‘ਚ, ਸੁਣੋ ਕੈਸਟਾਂ ਦੇ ਜ਼ਮਾਨੇ ਤੋਂ ਰੀਲ ਯੁੱਗ ਤੱਕ ਦੀ ਕਹਾਣੀ 15.07.2025

ਸਾਲ 2005 ਵਿੱਚ ਸੰਗੀਤ ਦੀ ਦੁਨੀਆ ਵਿੱਚ ਪੈਰ ਰੱਖਣ ਵਾਲੇ ਪੰਜਾਬੀ ਗਾਇਕ 'ਜੱਸੀ ਸੋਹਲ' ਨੇ ਕਈ ਸੁਪਰਹਿੱਟ ਗਾਣੇ ਗਾਏ ਹਨ। ਜਿੰਨਾਂ ਵਿੱਚੋਂ 'ਨੀ ਮੈਂ ਹੋ ਜੂੰ ਸਾਧਣੀ', 'ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਣਾ ਵੇ', 'ਮੁੰਡਾ ਹੋ ਗਿਆ ਮੁਰੀਦ', ਵਰਗੇ ਗਈ ਗੀਤ ਅਜੇ ਵੀ ਲੋਕਾਂ ਦੀ ਜ਼ੁਬਾਨ 'ਤੇ ਬਣੇ ਹੋਏ ਹਨ। ਜੱਸੀ ਸੋਹਲ ਨੇ ਮੈਲਬਰਨ ਵਿੱਚ ਐਸ ਬੀ ਐਸ ਪੰਜਾਬੀ ਦੇ ਸਟੂਡੀਓ ਪਹੁੰਚ ਕੇ ਇਹ ਸਾਰੇ ਗੀਤ ਵੀ ਸੁਣਾਏ ਅਤੇ ਇਹਨਾਂ ਗੀਤਾਂ ਦੇ ਪਿੱਛੇ ਦੀ ਕਹਾਣੀ ਤੇ ਆਪਣੇ ਮਿਊਜ਼ਿਕ ਕਰੀਅਰ ਦੇ ਸਫਰ ਬਾਰੇ ਕਈ ਅ...

ਪੰਜਾਬੀ ਡਾਇਰੀ: ਪੰਜਾਬ ਦੇ ਸਾਰੇ ਪਿੰਡਾਂ ਵਿੱਚ ਬਣਾਏ ਜਾਣਗੇ ਆਧੁਨਿਕ ਖੇਡ ਸਟੇਡੀਅਮ – ਭਗਵੰਤ ਮਾਨ 15.07.2025

ਪੰਜਾਬ ਸਰਕਾਰ ਨੇ ਸੂਬੇ ਦੇ ਯੁਵਾਵਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਦੇ ਸਾਰੇ 13 ਹਜ਼ਾਰ ਪਿੰਡਾ ਵਿੱਚ ਅਤਿ-ਆਧੁਨਿਕ ਖੇਡ ਸਟੇਡੀਅਮ ਬਣਾਏ ਜਾਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ਉੱਪਰ ਕੇਂਦਰੀ ਬਲਾਂ ਖਿਲਾਫ ਮਤਾ ਪਾਸ ਕੀਤਾ ਗਿਆ ਹੈ। ਇਹਨਾਂ ਖਬਰਾਂ ਸਮੇਤ ਪੰਜਾਬੀ ਦੀਆਂ ਹੋਰ ਸਰਗਰਮੀਆਂ ਇਸ ਪੌਡਕਾਸਟ ਰਾਹੀਂ ਜਾਣੋ।

ਪੰਜਾਬੀ ਡਾਇਸਪੋਰਾ: ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ 14.07.2025

ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ....

ਖਬਰਨਾਮਾ: ਸ਼ੰਘਾਈ ਫੇਰੀ ਦੌਰਾਨ, ਚੀਨ ਨਾਲ ਆਰਥਿਕ ਸਬੰਧ ਪ੍ਰਧਾਨ ਮੰਤਰੀ ਐਲਬਨੀਜ਼ੀ ਦੇ ਏਜੰਡੇ 'ਤੇ 14.07.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਚੀਨ ਨਾਲ ਆਸਟ੍ਰੇਲੀਆ ਦੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਸੁਧਾਰਿਆ ਅਤੇ ਵਧਾਇਆ ਜਾ ਸਕਦਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਪਰਵਾਸ ਦੇ ਬਦਲਦੇ ਰੂਪ: ਕਿਉਂ ਕੁਝ ਆਸਟ੍ਰੇਲੀਅਨ-ਪੰਜਾਬੀ ਨੌਜਵਾਨ ਹੋਰ ਦੇਸ਼ਾਂ ਨੂੰ ਆਪਣਾ ਘਰ ਬਣਾ ਰਹੇ ਹਨ 14.07.2025

ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਅਗਲੀ ਪੀੜ੍ਹੀ ਲਈ ਦੁਨੀਆ ਇੱਕ ‘ਗਲੋਬਲ ਵਿਲੇਜ’ ਬਣ ਚੁੱਕਿਆ ਹੈ ਜਿਸ ਦੀ ਇੱਕ ਉਦਾਹਰਨ ਸਿਡਨੀ ਵਿੱਚ ਵੱਡੀ ਹੋਈ 28 ਸਾਲਾ ਸਿਮਰਨ ਧਾਲੀਵਾਲ ਹੈ। ਇਹ ਕਾਰਪੋਰੇਟ ਵਕੀਲ ਹੁਣ ਦੁਬਈ ਵਿੱਚ ਆਪਣੀ ਦੁਨੀਆ ਵਸਾ ਰਹੀ ਹੈ।

ਹੁਣ ਤਾਂ ਬਾਲੀਵੁਡ ਵਾਲੇ ਫੋਨ ਕਰਕੇ ਪੰਜਾਬੀ ਫਿਲਮਾਂ ‘ਚ ਕੰਮ ਮੰਗਦੇ ਹਨ,'ਬਿੱਲਾ ਭਾਜੀ’ 14.07.2025

ਅੰਮ੍ਰਿਤਪਾਲ ਸਿੰਘ ‘ਬਿੱਲਾ ਭਾਜੀ’ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਗੁਰੂ ਘਰਾਂ ਵਿੱਚ ਆਪਣੀਆਂ ਕੁਝ ਖਾਸ ਫਿਲਮਾਂ ਦੀ ਸਕ੍ਰੀਨਿੰਗ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨੇ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੇ ਸਫ਼ਰ, ਗੁਰੂ ਘਰ ਵਿੱਚ ਦਿਖਾਈਆਂ ਜਾ ਰਹੀਆਂ ਫਿਲਮਾਂ, ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਨਾਲ ਸਬੰਧਿਤ ਵਿਵਾਦ ਅਤੇ ਕਈ ਹੋਰ ਪਹਿਲੂਆਂ 'ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੋਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।

ਰੂਹਾਨੀ ਅਸੀਸਾਂ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਲੁੱਟੇ 3 ਮਿਲੀਅਨ ਡਾਲਰ 14.07.2025

ਆਸਟ੍ਰੇਲੀਆ ਵਿੱਚ ਜਾਗਰੂਕਤਾ ਦੇ ਬਾਵਜੂਦ ਵੀ ਕੁਝ ਲੋਕ ਵਹਿਮ-ਭਰਮ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ। ਨਿਊ ਸਾਊਥ ਵੇਲਜ਼ ਦੀ ਪੁਲਿਸ ਵੱਲੋਂ ਇੱਕ 62 ਸਾਲਾ ਵਿਅਕਤੀ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਰੂਹਾਨੀ ਬਰਕਤ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਤਿੰਨ ਮਿਲੀਅਨ ਡਾਲਰ ਅਤੇ ਕੀਮਤੀ ਗਹਿਣੇ ਠੱਗਣ ਦੇ ਕਥਿਤ ਦੋਸ਼ ਲੱਗੇ ਹਨ।

ਸਮਾਜਿਕ ਅਤੇ ਅਕਾਦਮਿਕ ਤੌਰ ’ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਚਰਚਾ 14.07.2025

ਡਾ. ਅਮਰੀਕ ਸਿੰਘ ਪੂਨੀ, ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਕੇ ਸਾਲ 2004 ਵਿੱਚ ਸੇਵਾਮੁਕਤ ਹੋਏ ਸਨ। ਉਨ੍ਹਾਂ ਪੰਜਾਬੀ ਕਵੀ ਪ੍ਰੋ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਵੀ ਕੀਤੀ ਹੈ। ਪੰਜਾਬੀ ਸਾਹਿਤ ਅਤੇ ਖਾਸ ਕਰ ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾ. ਅਮਰੀਕ ਸਿੰਘ ਪੂਨੀ ਅੱਜ ਕੱਲ ਆਸਟ੍ਰੇਲੀਆ ਦੌਰੇ ਉੱਤੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਡਾ. ਪੂਨੀ ਨੇ ਸਮਾਜਿਕ ਗਲਿਆਰਿਆਂ ਦੇ ਨਾਲ-ਨਾਲ ਅਕਾਦਮਿਕ ਸੰਸਥਾਵਾਂ...

ਖ਼ਬਰਨਾਮਾ: ਆਸਟ੍ਰੇਲੀਆਈ ਡਾਲਰ ਵਿੱਚ ਆਇਆ ਉਛਾਲ, ਨਵੰਬਰ ਤੋਂ ਬਾਅਦ ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚਿਆ AUD 11.07.2025

ਆਸਟ੍ਰੇਲੀਆਈ ਡਾਲਰ, ਨਵੰਬਰ ਤੋਂ ਬਾਅਦ, ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚ ਗਿਆ ਹੈ। ਇੱਕ ਆਸਟ੍ਰੇਲੀਆਈ ਡਾਲਰ ਇਸ ਸਮੇਂ 65.94 ਅਮਰੀਕੀ ਸੈਂਟ ਖਰੀਦ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਵੱਲੋਂ ਦੁਰਲਭ ਧਰਤੀ ਮਾਈਨਰ ਐਮ-ਪੀ ਮਟੀਰੀਅਲਜ਼ ਵਿੱਚ 600 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਮੁੱਲ ਦੇ ਤਰਜੀਹੀ ਸਟਾਕ ਖਰੀਦਣ ਦੀਆਂ ਖ਼ਬਰਾਂ ਤੋਂ ਬਾਅਦ, ਸਥਾਨਕ ਸ਼ੇਅਰਾਂ ਵਿੱਚ ਇਹ ਵਾਲਾ ਵਾਧਾ ਦਰਜ ਹੋਇਆ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਤਣਾਅ 'ਚ ਵਾਧਾ, ਆਸਟ੍ਰੇਲੀਆਈ ਆਮ ਆਦਮੀ ਦੀ ਮਹਿੰਗਾਈ ਨਾਲ ਜੰਗ ਜਾਰੀ ਤੇ ਹੋਰ ਖਬਰਾਂ 11.07.2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵੱਲੋਂ ਯੂਕਰੇਨ 'ਤੇ ਹੋਏ ਹਮਲਿਆਂ ਦੇ ਤਾਜ਼ਾ ਦੌਰ 'ਚ ਹੋਰ ਹਥਿਆਰ ਭੇਜਣ ਦੀ ਸੰਭਾਵਨਾ ਜਤਾਈ ਹੈ, ਜਦਕਿ ਉਨ੍ਹਾਂ ਨੇ ਇਜ਼ਰਾਈਲ ਦੇ ਨੇਤਨਯਾਹੂ ਨਾਲ ਮਿਲ ਕੇ ਗਾਜ਼ਾ 'ਚ ਹਮਾਸ ਖ਼ਤਮ ਕਰਨ ਤੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਏਕਜੁਟਤਾ ਵਿਖਾਈ। ਡੋਮੇਨ ਦੀ ਰਿਪੋਰਟ ਮੁਤਾਬਕ ਕਿਰਾਏ ਦੀਆਂ ਜਾਇਦਾਦਾਂ ਦੀ ਘੱਟ ਸਪਲਾਈ ਹੋਣ ਦੇ ਬਾਵਜੂਦ ਕੀਮਤਾਂ ਵਿੱਚ ਵਾਧਾ ਹੁਣ ਸਥਿਰਤਾ ਵੱਲ ਹੈ। ਖ਼ਜ਼ਾਨਚੀ ਜਿਮ ਚੈਲਮਰਸ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਨੂੰ 3...

ਸਾਹਿਤ ਅਤੇ ਕਲਾ: ਸਗੀਰ ਤਬੱਸੁਮ ਦੀ ਕਿਤਾਬ 'ਕੈਦੀ ਸੁਫ਼ਨੇ' ਦੀ ਪੜਚੋਲ 11.07.2025

ਪਾਕਿਸਤਾਨੀ ਸ਼ਾਇਰ ਸਗੀਰ ਤਬੱਸੁਮ ਦੀ ਕਿਤਾਬ 'ਕੈਦੀ ਸੁਫ਼ਨੇ' ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ। ਸ਼ਾਇਰ ਲਿਖਦੇ ਹਨ, "ਬਾਅਦ ਮਰਨ ਦੇ ਸਦਰਾਂ ਵਾਲੇ ਬੁਲਬੁਲ ਦੇ, ਆ ਜਾਵਣ ਜੇ ਕੋਲ ਬਹਾਰਾਂ ਫਾਇਦਾ ਕੀ? ਭੈਣ ਭਰਾਵਾਂ ਨਾਲ ਹੀ ਬੰਦਾ ਸਜਦਾ ਹੈ, ਛੱਡ ਜਾਵਣ ਜੇ ਕੂੰਜ ਕਤਾਰਾਂ ਫਾਇਦਾ ਕੀ?" ਸੁਣੋ ਇਨ੍ਹਾਂ ਦੀ ਸ਼ਾਇਰੀ ਇਸ ਪੌਡਕਾਸਟ ਰਾਹੀਂ....

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály