SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Vizitează neapărat site-ul podcastului și susține-i creatorul: www.sbs.com.au
Unde asculți?
Podcasturi în aplicație Replaio Radio În curândPodcasturile ajung în curând în aplicație. Instaleaz-o acum și fii primul care descoperă o abordare complet nouă a podcasturilor
Episoade
ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' 'ਤੇ ਜਸਵੰਤ ਸਿੰਘ ਖਾਲੜਾ ਦੀ ਪੇਂਟਿੰਗ ਬਣਾਉਣ ਵਾਲੀ ਚਿੱਤਰਕਾਰ ਨੂੰ ਮਿਲੋ 11.09.2025 23:26
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' ਉੱਤੇ, ਉਨ੍ਹਾਂ ਦੀ ਤਸਵੀਰ ਬਣਾਈ ਗਈ ਹੈ। ਇਸ ਤਸਵੀਰ ਨੂੰ ਬਣਾਉਣ ਵਾਲੀ ਹੈ ਆਸਟ੍ਰੇਲੀਅਨ ਮੂਲ ਦੀ ਕਲਾਕਾਰ ਬੈਥਨੀ ਚੇਰੀ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖਾਲੜਾ ਦੀ ਕਹਾਣੀ ਨੂੰ ਲੋਕਾਂ ਤੱਕ ਅਤੇ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਪੇਂਟਿੰਗ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ...
ਬਾਲੀਵੁੱਡ ਗੱਪਸ਼ੱਪ: ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਨਾਮਵਰ ਕਲਾਕਾਰਾਂ ਨੇ ਭਾਰੀ ਸਹਿਯੋਗ ਦਾ ਕੀਤਾ ਐਲਾਨ 11.09.2025 6:13
ਪੰਜਾਬ ਵਿੱਚ ਹੜ੍ਹਾਂ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ, ਐਮੀ ਵਿਰਕ, ਗੁਰੂ ਰੰਧਾਵਾ, ਵਿੱਕੀ ਕੌਸ਼ਲ ਸਮੇਤ ਕਈ ਹੋਰਨਾਂ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮੱਦਦ ਪ੍ਰਦਾਨ ਕਰਨ ਦੇ ਐਲਾਨ ਕੀਤੇ ਹਨ। ਬਾਲੀਵੁੱਡ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
ਐਕਸਪਲੇਨਰ: ਨੇਪਾਲ ਵਿੱਚ 'ਜਨਰੇਸ਼ਨ ਜ਼ੀ' ਦੀ ਵਿਰੋਧ ਲਹਿਰ ਨੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਇਆ, ਸੰਸਦ ਹੋਈ ਅੱਗ ਦੇ ਹਵਾਲੇ 10.09.2025 6:41
ਨੇਪਾਲ ਵਿੱਚ ਮੰਗਲਵਾਰ ਦਾ ਦਿਨ ਇਤਿਹਾਸਿਕ ਰਿਹਾ। Gen 'Z' ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਅਸਤੀਫਾ ਦੇ ਦਿੱਤਾ। ਸੋਸ਼ਲ ਮੀਡੀਆ ਅਤੇ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ 19 ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੰਸਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕੀ ਹੈ ਪੂਰਾ ਮਾਮਲਾ ਜਾਨਣ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਪਹਿਲੇ ਘਰ ਖਰੀਦਦਾਰਾਂ ਲਈ ਵਧੇਰੇ ਵਿਕਲਪ, ਪਰ ਕੁਝ ਬਾਜ਼ਾਰ ਫਿਰ ਵੀ ਪਹੁੰਚ ਤੋਂ ਦੂਰ 10.09.2025 5:04
ਨਵੇਂ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਇੱਕ ਵਿਸਤ੍ਰਿਤ ਸਰਕਾਰੀ ਡਿਪੋਜ਼ਿਟ ਪ੍ਰੋਗਰਾਮ ਦੇ ਉਪਲਬਧ ਹੋਣ ਨਾਲ, ਹੁਣ ਪਹਿਲੇ ਘਰ ਖਰੀਦਦਾਰਾਂ ਕੋਲ ਵਧੇਰੇ ਵਿਕਲਪ ਹੋਣਗੇ - ਪਰ ਕੁਝ ਬਾਜ਼ਾਰਾਂ ਦੇ ਇੱਕ ਵਾਰ ਫਿਰ ਪਹੁੰਚ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਨਿਊ ਸਾਊਥ ਵੇਲਜ਼ ਵਿੱਚ ਹਸਪਤਾਲ ਦਾਖਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਦੋਹਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਇਜ਼ਰਾਈਲ ਵੱਲੋ ਕੀਤੇ ਹਮਲਿਆਂ ਵਿੱਚ 6 ਲੋਕ ਮਾਰੇ ਗਏ ਹਨ। ਤੇ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਮਾਰ ਝੱਲ ਰ...
ਐਕਸਪਲੇਨਰ: ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਨੂੰ ਦਰੁਸਤ ਕਰਨ ਲਈ ਮਾਹਿਰਾਂ ਨੇ ਦਿੱਤੇ ਸੁਝਾਅ 10.09.2025 4:53
ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਬੰਧੀ ਚੱਲ ਰਹੀ ਬਹਿਸ ਵਿਚਕਾਰ ਮਾਹਿਰਾਂ ਨੇ ਸੁਝਾਅ ਦਿੱਤੇ ਹਨ ਕਿ ਹੁਨਰਮੰਦ ਵੀਜ਼ਾ ਬਿਨੈਕਾਰਾਂ ਉੱਤੇ ਹੋਰ ਵੀ ਵੱਧ ਧਿਆਨ ਕੇਂਦਰਿਤ ਕੀਤੇ ਜਾਣ ਨਾਲ ਅਨੇਕਾਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਮਾਹਿਰਾਂ ਨੇ ਪ੍ਰਵਾਸ ਨੀਤੀ ਵਿੱਚਲੀਆਂ ਗੜਬੜੀਆਂ ਦਾ ਜ਼ਿਕਰ ਕਰਦਿਆਂ ਇਸ ਵਿੱਚ ਸੁਧਾਰਾਂ ਦੀ ਮੰਗ ਵੀ ਚੁੱਕੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…
ਐਕਸਪਲੇਨਰ: ਅਰਮਾਨੀ ਬ੍ਰਾਂਡ ਨੂੰ ਖੜ੍ਹਾ ਕਰਨ ਵਾਲੇ 'ਜਿਓਰਜੀਓ ਅਰਮਾਨੀ' ਦਾ 91 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ 10.09.2025 5:09
ਅਰਮਾਨੀ ਸਿਰਫ਼ ਇੱਕ ਬ੍ਰਾਂਡ ਹੀ ਨਹੀਂ ਹੈ ਸਗੋਂ ਬਹੁਤ ਸਾਰੇ ਲੋਕਾਂ ਲਈ ਇੱਕ 'ਲਗਜ਼ਰੀ' ਸੁਫ਼ਨਾ ਹੈ। 'ਅਰਮਾਨੀ ਪਿੱਛੇ ਰੋਲਦੀ ਜਵਾਨੀ' ਤੋਂ ਲੈ ਕੇ 'ਸਾਡੇ ਲਾਈ ਅਰਮਾਨੀ ਅਰਮਾਨ ਹੈ' ਤੱਕ, ਇਹ ਇਤਾਲਵੀ ਬ੍ਰਾਂਡ ਪੰਜਾਬੀ ਪੌਪ ਸੱਭਿਆਚਾਰ ਵਿੱਚ ਵੀ ਸਫਲਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਜਿਸ ਨੇ ਇਹ ਕਾਰੋਬਾਰ ਬਣਾਇਆ ਸੀ? 'ਜਿਓਰਜੀਓ ਅਰਮਾਨੀ' ਜਿਸ ਨੇ ਡਾਕਟਰੀ ਦੀ ਪੜ੍ਹਾਈ ਕਰਦੇ ਹੋਏ ਫੈਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਹੁਣ ਲਗਭਗ $4 ਬਿਲੀਅਨ...
ਪਾਕਿਸਤਾਨ ਡਾਇਰੀ: ਅਮਰੀਕੀ ਕੰਪਨੀ ਅਤੇ ਪਾਕਿਸਤਾਨ ਵਿਚਾਲੇ ਖਣਿਜਾਂ ਲਈ ਸਮਝੌਤਾ, $50 ਮਿਲੀਅਨ ਦਾ ਹੋਏਗਾ ਸ਼ੁਰੂਆਤੀ ਨਿਵੇਸ਼ 10.09.2025 7:24
ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਡੂੰਘੇ ਹੁੰਦੇ ਸੰਬੰਧਾਂ ਦੇ ਚਲਦੇ, ਅਮਰੀਕੀ ਕੰਪਨੀ ਨੇ ਪਾਕਿਸਤਾਨ ਦੇ ਨਾਲ ਮਹੱਤਵਪੂਰਨ ਖਣਿਜਾਂ (vital minerals) ਦੇ ਸਬੰਧ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸੌਦੇ ਦੇ ਪਹਿਲੇ ਪੜਾਅ ਵਿੱਚ ਪਾਕਿਸਤਾਨ ਦੇ ਮਹੱਤਵਪੂਰਨ ਖਣਿਜ ਖੇਤਰ ਵਿੱਚ ਲਗਭਗ $50 ਮਿਲੀਅਨ ਅਮਰੀਕੀ ਡਾਲਰਾਂ ਦਾ ਨਿਵੇਸ਼ ਕੀਤੇ ਜਾਣ ਦੀ ਉਮੀਦ ਹੈ। ਪਾਕਿਸਤਾਨ ਕੋਲ ਸੋਨਾ, ਤਾਂਬਾ, ਲਿਥੀਅਮ ਅਤੇ ਹੋਰ ਖਣਿਜ ਭੰਡਾਰ ਹਨ। ਇਹ ਅਤੇ ਹੋਰ ਮੁਝ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ....
ਖ਼ਬਰਨਾਮਾ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ 09.09.2025 5:24
ਹੜ੍ਹਾਂ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸੂਬੇ ਦਾ ਦੌਰਾ। ਅਧਿਕਾਰਤ ਬਿਆਨ ਮੁਤਾਬਕ, ਮੋਦੀ ਧਰਮਸ਼ਾਲਾ ਵਿੱਚ ਵੀ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿੱਥੇ ਉਨ੍ਹਾਂ ਨੂੰ ਰਾਜ ਪ੍ਰਸ਼ਾਸਨ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ, ਰਾਜ ਆਫ਼ਤ ਪ੍ਰਤੀਕਿਰਿਆ ਬਲ ਦੇ ਸੀਨੀਅਰ ਅਧਿਕਾਰੀ ਤਾਜ਼ਾ ਜਾਣਕਾਰੀ ਦੇਣਗੇ। ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੀ ਆਪ ਸਰਕਾਰ ਨੇ ਰਾਜ ਦੇ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦੇਣ ਦਾ ਐਲਾਨ...
ਅਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਪਰ ਕੀ ਤੁਸੀਂ ਆਪਣਾ ਸੋਨਾ ਵੇਚਣਾ ਚਾਹੁੰਦੇ ਹੋ? 09.09.2025 10:43
ਪਿਛਲੇ ਕੁਝ ਸਾਲਾਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਕੀ ਇਹ ਸੋਨਾ ਵੇਚਣ ਦਾ ਸਹੀ ਸਮਾਂ ਹੈ ਜਾਂ ਇਸ ਨੂੰ ਹੋਰ ਖਰੀਦਿਆ ਜਾ ਰਿਹਾ ਹੈ? ਕਈ ਸੱਭਿਆਚਾਰਾਂ ਵਿੱਚ ਸੋਨੇ ਨੂੰ ਇੱਕ ਕੀਮਤੀ ਧਾਤ ਦੀ ਬਜਾਏ ਕਈ ਹੋਰ ਕਾਰਨਾਂ ਕਰਕੇ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸੋਨੇ ਦੀਆਂ ਵੱਧਦੀਆਂ ਕੀਮਤਾਂ, ਇਸ ਦੇ ਪ੍ਰਭਾਵਾਂ ਅਤੇ ਕਾਰਨਾਂ ਨਾਲ ਸਬੰਧਿਤ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ...
ਪੰਜਾਬੀ ਡਾਇਰੀ: ਪੰਜਾਬ 'ਚ ਹੜ੍ਹਾਂ ਕਾਰਨ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ 09.09.2025 8:52
ਕੇਂਦਰ ਸਰਕਾਰ ਦੀਆਂ ਦੋ ਟੀਮਾਂ ਵੱਲੋਂ ਪੰਜਾਬ 'ਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਪੰਜਾਬ ਸਰਕਾਰ ਮੁਤਾਬਕ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..
ਹਾਸਿਆਂ ਦੇ ਪਿੱਛੇ ਦੀਆਂ ਅਣਸੁਣੀਆਂ ਕਹਾਣੀਆਂ: ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ, ਜੋਟੀਦਾਰ ਬਾਲ ਮੁਕੰਦ ਸ਼ਰਮਾ ਨਾਲ ਖਾਸ ਗੱਲਬਾਤ 09.09.2025 18:23
ਸਕੂਲੀ ਦਿਨਾਂ ਤੋਂ ਲੈ ਕੇ ਪੰਜਾਬੀ ਐਗ੍ਰੀਕਲਚਰ ਯੂਨੀਵਰਸਿਟੀ, ਰੰਗਮੰਚ ਅਤੇ ਫਿਲਮੀ ਜਗਤ ਤੱਕ ਡਾ. ਜਸਵਿੰਦਰ ਭੱਲਾ ਜੀ ਦੀ ਜ਼ਿੰਦਗੀ ਦੇ ਕਈ ਅਣਸੁਣੇ ਪੱਖ ਇਸ ਖਾਸ ਗੱਲਬਾਤ ‘ਚ ਸਾਹਮਣੇ ਆਉਂਦੇ ਹਨ। ਪਿੰਡ ਕੱਦੋਂ ਤੋਂ ਲੈ ਕੇ ਦੋਰਾਹੇ ਤੇ ਫਿਰ ਮੋਹਾਲੀ ਤੱਕ, ਉਹਨਾਂ ਦੀ ਜ਼ਿੰਦਗੀ ਅਤੇ ਵਿਰਾਸਤ ਬਾਰੇ 5 ਦਹਾਕਿਆਂ ਤੋਂ ਉਨ੍ਹਾਂ ਦੇ ਜੋਟੀਦਾਰ ਰਹੇ ਬਾਲ ਮੁਕੰਦ ਸ਼ਰਮਾ ਨਾਲ SBS Punjabi ਦੀ ਖਾਸ ਗੱਲਬਾਤ।
ਖ਼ਬਰਨਾਮਾ: ਖਾਣੇ 'ਚ ਜ਼ਹਿਰੀਲੇ ਮਸ਼ਰੂਮ ਖਵਾਉਣ ਵਾਲੀ ਪੈਟਰਸਨ ਨੂੰ ਹੋਈ ਉਮਰ ਕੈਦ 08.09.2025 2:46
ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ 'ਮਸ਼ਰੂਮ ਮਰਡਰਜ਼' ਦੇ ਮਾਮਲੇ 'ਚ ਦੋਸ਼ੀ ਏਰਿਨ ਪੈਟਰਸਨ ਨੂੰ ਤੀਹਰੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...
ਬਾਲੀਵੁੱਡ ਗੱਪਸ਼ੱਪ: ਜਾਵੇਦ ਅਲੀ ਅਤੇ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਦੀ ਕੋਲਾਬੋਰੇਸ਼ਨ 08.09.2025 5:26
ਭਾਰਤੀ ਪਲੇਅਬੈਕ ਗਾਇਕ ਜਾਵੇਦ ਅਲੀ ਮੁੱਖ ਤੌਰ 'ਤੇ ਹਿੰਦੀ ਗੀਤ ਗਾਉਂਦੇ ਹਨ, ਜਿਨ੍ਹਾਂ ਵਿੱਚ 'ਕੁਨ ਫਾਇਆ ਕੁਨ' ਅਤੇ 'ਜਸ਼ਨ ਏ ਬਹਾਰਾ' ਵਰਗੇ ਰੂਹਾਨੀ ਗੀਤਾਂ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਉਹਨਾਂ ਦਾ ਨਵਾਂ ਗੀਤ ‘ਦਿਲ ਓ ਜਾਨ’ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਵੱਲੋਂ ਲਿਖਿਆ ਗਿਆ ਹੈ ਅਤੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਅਤੇ ਅਦਨਾਨ ਧੂਲ ਤੋਂ ਬਾਅਦ ਇਹ ਮਨਜੋਤ ਦੀ ਅਗਲੀ ਅੰਤਰਰਾਸ਼ਟਰੀ ਸਾਂਝੇਦਾਰੀ ਹੈ। ਹੋਰ ਬਾਲੀਵੁੱਡ ਖ਼ਬਰਾਂ ਸੁਨਣ ਲਈ ਸੁਣੋ ਇਹ ਪੌਡਕਾਸਟ।
ਫਲੋਰਿਡਾ ਟਰੱਕ ਹਾਦਸਾ: ਹਰਜਿੰਦਰ ਸਿੰਘ ਨੂੰ ਸਿਰ ਢੱਕਣ ਦੀ ਮਿਲੀ ਇਜਾਜ਼ਤ, ਯੂਨਾਇਟਿਡ ਸਿੱਖਜ਼ ਸੰਸਥਾ ਦੇ ਰਹੀ ਕਾਨੂੰਨੀ ਸਹਾਇਤਾ 08.09.2025 15:50
ਅਮਰੀਕਾ ਦੇ ਫਲੋਰਿਡਾ ਵਿੱਚ 12 ਅਗਸਤ ਨੂੰ ਹੋਏ ਟਰੱਕ ਹਾਦਸੇ ਵਿੱਚ 3 ਮੌਤਾਂ ਦੇ ਕਥਿਤ ਦੋਸ਼ੀ ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਯੂਨਾਇਟਿਡ ਸਿੱਖਜ਼ ਇੰਟਨੈਸ਼ਨਲ ਵਲੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਕੈਨੇਡਾ ਤੋਂ ਸੰਸਥਾ ਦੇ ਰਾਸ਼ਟਰੀ ਕਾਰਜਕਾਰੀ ਡਾਇਰੈਕਟਰ ਅਤੇ ਵਕੀਲ ਪ੍ਰਭ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮਾਮਲੇ ਦੀ ਬੜੀ ਬਾਰੀਕੀ ਦੇ ਨਾਲ ਪੈਰਵੀ ਕੀਤੀ ਜਾ ਰਹੀ ਹੈ।
ਐਕਸਪਲੇਨਰ: ਜਾਣੋ ਵਿਕਟੋਰੀਆ 'ਚ ਬੈਨ ਲੱਗਣ ਤੋਂ ਬਾਅਦ ਕੌਣ ਰੱਖ ਸਕਦਾ ਹੈ 'Machete' 08.09.2025 4:29
ਵਿਕਟੋਰੀਆ 'ਚ 'Machete' (ਦਾਤਰ ਵਰਗਾ ਤਿੱਖਾ ਚਾਕੂ) ਰੱਖਣ 'ਤੇ ਪਾਬੰਦੀ ਲਾਗੂ ਹੋ ਚੁੱਕੀ ਹੈ। ਪਰ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ 30 ਨਵੰਬਰ ਤੱਕ ਇਸ ਦਾ ਨਿਪਟਾਰਾ ਕਰ ਕੇ ਮੁਆਫੀ ਮੰਗ ਸਕਦੇ ਹੋ। ਪਰ ਕੀ ਧਾਰਮਿਕ ਅਤੇ ਸੱਭਿਆਚਰਕ ਕਾਰਨਾਂ ਕਰ ਕੇ ਇਸਨੂੰ ਰੱਖਣਾ ਜਾਇਜ਼ ਹੋਵੇਗਾ? ਇਸ ਬਾਬਤ ਪੂਰੀ ਜਾਣਕਾਰੀ ਸੁਣੋ ਇਸ ਪੋਡਕਾਸਟ 'ਚ....
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅਤੇ ਹੋਰ ਖ਼ਬਰਾਂ 05.09.2025 4:34
ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਨੇ ਸੰਸਦ ਵਿੱਚ ਨਵੇਂ ਦੇਸ਼ ਨਿਕਾਲੇ ਦੇ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਲਈ ਸੰਘੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪਿਛਲੇ ਹਫ਼ਤੇ, ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਟਾਪੂ ਦੇਸ਼ 'ਨਾਰੂ' ਨਾਲ ਇੱਕ ਡਿਪੋਰਟੇਸ਼ਨ ਸੌਦਾ ਕੀਤਾ, ਜਿਸਦੀ ਕੀਮਤ 30 ਸਾਲਾਂ ਵਿੱਚ 2.5 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਬੰਦੂਕਧਾਰੀ ਡੇਜ਼ੀ ਫ੍ਰੀਮੈਨ ਦੀ ਪਤਨੀ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸੰਭਾਵੀ ਦੋਸ਼ਾਂ ਦਾ ਸ...
ਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ ਅਜੇ ਵੀ ਫ਼ਰਾਰ 05.09.2025 3:41
ਪਰਿਵਾਰ, ਦੋਸਤਾਂ ਅਤੇ ਪੁਲਿਸ ਸਾਥੀਆਂ ਵਲੋਂ ਅੱਜ ਸੀਨੀਅਰ ਕਾਂਸਟੇਬਲ ਵੇਡਿਮ ਡੀ ਵਾਰਟ-ਹੋਟਾਰਟ ਨੂੰ ਅੰਤਿਮ ਵਿਦਾਇਗੀ ਭੇਂਟ ਕੀਤੀ ਗਈ। ਇਹ ਕਾਂਸਟੇਬਲ ਉਹਨਾਂ ਦੋ ਪੁਲਿਸ ਅਫਸਰਾਂ ਵਿਚੋਂ ਇੱਕ ਸੀ ਜਿਸਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਅੰਤਿਮ ਰਸਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਚੀਫ ਕਮਿਸ਼ਨਰ ਮਾਈਕ ਬੁਸ਼, ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਜ਼, ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ...
ਪੰਜਾਬੀ ਡਾਇਸਪੋਰਾ: 29 ਸਤੰਬਰ ਤੋਂ ਖੁੱਲੇਗਾ ਨਿਊਜ਼ੀਲੈਂਡ ਦਾ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ' 05.09.2025 8:05
29 ਸਤੰਬਰ ਤੋਂ ਨਿਊਜ਼ੀਲੈਂਡ ਵਿੱਚ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ' ਦੀਆਂ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ। ਇਹ 10 ਸਾਲ ਦਾ ਵਿਜ਼ੀਟਰ ਵੀਜ਼ਾ ਹੁੰਦਾ ਹੈ ਜੋ ਨਿਊਜ਼ੀਲੈਂਡ ਦੇ ਪੀ.ਆਰ ਅਤੇ ਨਾਗਰਿਕਾਂ ਦੇ ਮਾਪਿਆਂ ਨੂੰ ਦਿੱਤਾ ਜਾਂਦਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਕੀ ਮੁੰਡੇ ਬਿਨ੍ਹਾਂ ਪਰਿਵਾਰ ਅਧੂਰਾ? ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਕੁੜੀ ਹੋਣ ‘ਤੇ ਗਰਭਪਾਤ ਕਰਾਉਣ ‘ਚ ਸਭ ਤੋਂ ਅੱਗੇ 05.09.2025 11:14
ਗਲੋਬਲ ਪਬਲਿਕ ਹੈਲਥ ਦੇ ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਸਭ ਤੋਂ ਵੱਧ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾ ਰਹੇ ਹਨ। ਐਸ ਬੀ ਐਸ ਪੰਜਾਬੀ ਨੂੰ ਕੁਝ ਮਾਵਾਂ ਨੇ ਦੱਸਿਆ ਕਿ ਉਹਨਾਂ ‘ਤੇ ਸਮਾਜ ਵੱਲੋਂ ਮੁੰਡਾ ਜੰਮਣ ਲਈ ਦਬਾਅ ਪਾਇਆ ਜਾਂਦਾ ਹੈ। ਡਾ. ਰਾਬੀਆ ਸ਼ੇਖ ਮੁਤਾਬਕ ਕੁਝ ਮਰੀਜ਼ ਸਿਹਤਮੰਦ ਹੋਣ ਦੇ ਬਾਵਜੂਦ ਵੀ ਆਈ.ਵੀ.ਐਫ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਤਰੀਕੇ ਉਹ ਮੁੰਡੇ ਦਾ ਭਰੂਣ ਚੁਣ ਸਕਣ।
Australia keeps permanent migration number steady at 185,000: How could it affect your PR plans? - ਐਕਸਪਲੇਨਰ: ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ? 04.09.2025 6:26
Two days after the nationwide protests against mass migration, the Federal government has announced that it will not change the number of permanent migration numbers. A total of 185,000 permanent visas will be available in 2025-26, same as 2024-25. For those hoping to secure Australian permanent residency, what does this mean? - ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ...
ਐਕਸਪਲੇਨਰ: ਗੁੱਸੇ ਨਾਲ ਭਰੇ ਕਿਸਾਨਾਂ ਨੇ ਕਿਉਂ ਐਂਥਨੀ ਐਲਬਨੀਜ਼ੀ ਦਾ ਟ੍ਰੈਕਟਰਾਂ ‘ਤੇ ਕੀਤਾ ਪਿੱਛਾ? 04.09.2025 5:09
ਵਿਕਟੋਰੀਆ ਦੇ ਪੇਂਡੂ ਖੇਤਰ ਬੈਲਾਰੈਟ ਵਿੱਚ ਸਾਲਾਨਾ ਬੁਸ਼ ਸਮਿੱਟ ਦੌਰਾਨ ਨਾਰਾਜ਼ ਕਿਸਾਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਕਾਫਲੇ ਦਾ ਟ੍ਰੈਕਟਰਾਂ ਨਾਲ ਪਿੱਛਾ ਕੀਤਾ ਅਤੇ ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਦਾ ਵੀ ਰਾਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਰੋਕਿਆ। ਇਹ ਵਿਰੋਧ ਮੁੱਖ ਤੌਰ 'ਤੇ ਨਵੇਂ ਊਰਜਾ ਪ੍ਰੋਜੈਕਟਾਂ ਅਤੇ ਵਿਕਟੋਰੀਆ ਦੀ ਐਮਰਜੈਂਸੀ ਸਰਵਿਸਿਜ਼ ਲੇਵੀ ਦੇ ਖ਼ਿਲਾਫ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਮੁੱਦਾ ਸਿਰਫ਼ ਪੈਸੇ ਦਾ ਨਹੀਂ, ਸਗੋਂ ਜ਼ਮੀਨ ਅਤੇ ਵਾਤਾਵਰਣ ਨਾਲ ਜ...
ਖ਼ਬਰਨਾਮਾ: ਭਾਰਤੀ ਪ੍ਰਵਾਸੀਆਂ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਜੈਸਿੰਟਾ ਪ੍ਰਾਈਸ ਦਾ ਯੂ-ਟਰਨ 04.09.2025 5:52
ਭਾਰਤੀ ਪ੍ਰਵਾਸੀਆਂ ਨੂੰ ਲੇਬਰ ਸਰਕਾਰ ਦਾ ਵੋਟ ਬੈਂਕ ਦੱਸਣ ਵਾਲੇ ਬਿਆਨ ਨੂੰ ਲੈ ਕੇ ਸ਼ੈਡੋਅ ਮੰਤਰੀ ਜੈਸਿੰਟਾ ਪ੍ਰਾਈਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਹਨਾਂ ਆਪਣੇ ਸ਼ਬਦਾਂ ਦਾ ਦੋਸ਼ ਸਵਾਲ ਪੁੱਛਣ ਵਾਲੇ ਪੱਤਰਕਾਰ 'ਤੇ ਮੜ੍ਹਦਿਆਂ ਕਿਹਾ ਕਿ ਉਹਨਾਂ ਨੂੰ ਪੱਤਰਕਾਰ ਵੱਲੋਂ ਅਜਿਹੇ ਸ਼ਬਦਾਂ ਦੀ ਚੋਣ ਕਰਨ ਲਈ ਉਕਸਾਇਆ ਗਿਆ ਸੀ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...
'It's a fraught experience just going out in public': The everyday toll of transphobia - SBS Examines: 'ਜਨਤਕ ਤੌਰ 'ਤੇ ਬਾਹਰ ਜਾਣਾ ਇੱਕ ਔਖਾ ਅਨੁਭਵ ਹੈ': ਟ੍ਰਾਂਸਫੋਬੀਆ ਦੀ ਰੋਜ਼ ਦੀ ਕਹਾਣੀ 04.09.2025 6:47
Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 04.09.2025 49:29
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 'ਚ ਬੰਦੂਕ ਰੱਖਣ ਦੇ ਲਾਈਸੈਂਸ ਬਾਰੇ ਚਰਚਾ ਕੀਤੀ ਗਈ ਹੈ ਕਿ ਕਿਹੜੇ ਹਾਲਾਤਾਂ 'ਚ ਕੋਈ ਹਥਿਆਰ ਰੱਖ ਸਕਦਾ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਆਪਣੀ ਪਹਿਲੀ ਫਿਲਮ ਲੈ ਕੇ ਆਏ ਡੈਬਿਊ ਡਾਇਰੈਕਟਰ ਰੂਪਨ ਬਲ ਨਾਲ ਗੱਲਬਾਤ ਕੀਤੀ ਗਈ ਹੈ। ਇਸਦੇ ਨਾਲ ਹੀ ਇੱਕ ਐਪੀਸੋਡ ਜਿਸ ਵਿੱਚ ਜਬਰੀ ਵਿਆਹ ਅਤੇ ਇਸਦੇ ਪ੍ਰਭਾਵਾਂ...
ਭਾਰਤੀ ਮੂਲ ਦੇ ਸਾਇੰਟਿਸਟ ਐਸ.ਪੀ. ਸਿੰਘ ਆਸਟ੍ਰੇਲੀਆ ਦੇ 'ਫ਼ੂਡ ਸੇਫ਼ਟੀ ਐਵਾਰਡ' ਨਾਲ ਸਨਮਾਨਿਤ 03.09.2025 21:04
ਪ੍ਰਵਾਸੀ ਭਾਰਤੀ ਡਾ. ਸੁਖਵਿੰਦਰ ਪਾਲ ਸਿੰਘ ਉਰਫ਼ ਐਸ.ਪੀ. ਸਿੰਘ ਨੂੰ 'Food Safety Award 2025' ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਆਪਣੀ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਦੇ ਕਿੱਤੇ ਦੇ ਨਾਲ ਏਨਾ ਜ਼ਿਆਦਾ ਪਿਆਰ ਹੈ ਕਿ ਉਹ ਆਸਟ੍ਰੇਲੀਆ ਵਿੱਚ ਰਿਸਰਚ ਕਰਨ ਤੋਂ ਬਾਅਦ ਭਾਰਤੀ ਕਿਸਾਨਾਂ ਨਾਲ ਕੰਮ ਕਰਨ ਲਈ ਭਾਰਤ ਪਰਤ ਗਏ ਸਨ, ਪਰ ਫਿਰ ਉਹ ਦੁਬਾਰਾ ਆਸਟ੍ਰੇਲੀਆ ਕਿਉਂ ਆਏ? ਇਸ ਪੌਡਕਾਸਟ ਰਾਹੀਂ ਸੁਣੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ...
Podcasturi asemănătoare
Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice