SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Vizitează neapărat site-ul podcastului și susține-i creatorul: www.sbs.com.au
Unde asculți?
Podcasturi în aplicație Replaio Radio În curândPodcasturile ajung în curând în aplicație. Instaleaz-o acum și fii primul care descoperă o abordare complet nouă a podcasturilor
Episoade
'Ambition gap': Why most people believe they'd step in to stop hate - but don't - SBS Examines: ਕਿਸੇ ਨਾਲ ਬਦਸਲੂਕੀ ਹੁੰਦੀ ਦੇਖਦਿਆਂ ਕੀ ਦਖ਼ਲਅੰਦਾਜ਼ੀ ਕਰਨਾ ਸੁਰੱਖਿਅਤ ਹੈ? 19.09.2025 6:13
Aaron says he made a "snap decision" to intervene when he witnessed racism. But many people say they don't know what to do if they see hate or harassment. - ਐਰੋਨ ਕਹਿੰਦਾ ਹੈ ਕਿ ਜਦੋਂ ਉਸਨੇ ਨਸਲਵਾਦ ਦੇਖਿਆ ਤਾਂ ਉਸਨੇ ਦਖਲ ਦੇਣ ਦਾ 'ਤੁਰੰਤ ਫੈਸਲਾ' ਲਿਆ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਨਫ਼ਰਤ ਜਾਂ ਬਦਸਲੂਕੀ ਹੁੰਦੀ ਦੇਖਦੇ ਹਨ ਤਾਂ ਕੀ ਕਰਨਾ ਹੈ।
ਹੜ੍ਹ ਪੀੜਤਾਂ ਲਈ ਪੰਜਾਬ ਵੱਲ ਰਵਾਨਾ ਹੋਣਗੇ ਆਸਟ੍ਰੇਲੀਆ ਤੋਂ ਸੂਟ, ਸਾੜੀਆਂ ਅਤੇ ਹੋਰ ਗਰਮ ਕੱਪੜੇ 19.09.2025 17:24
ਪੰਜਾਬ ਵਿੱਚ ਇਸ ਵਾਰ ਆਏ ਹੜ੍ਹਾਂ ਕਾਰਨ ਲਗਭਗ 4 ਲੱਖ ਲੋਕ ਪ੍ਰਭਾਵਿਤ ਹੋਏ ਹਨ। ਆਸਟ੍ਰੇਲੀਆ ਦੀ ਸੰਸਥਾ ਟਰਬਨਸ ਫੌਰ ਆਸਟ੍ਰੇਲੀਆ ਨੇ ਸਰਦੀਆਂ ਲਈ ਪੰਜਾਬੀ ਸੂਟ, ਸਾੜੀਆਂ, ਬੱਚਿਆਂ ਦੇ ਕੱਪੜੇ ਇਕੱਠੇ ਕਰਕੇ ਪੰਜਾਬ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸੰਸਥਾਪਕ ਅਮਰ ਸਿੰਘ ਦੱਸਦੇ ਹਨ ਕਿ ਤੁਸੀਂ ਵੀ ਇਸ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ। ਇਸਤੋਂ ਇਲਾਵਾ ਹੜ੍ਹ ਕਿੰਨਾਂ ਕਾਰਨਾਂ ਕਰਕੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਬਚਣ ਲਈ ਕੀ ਕੀਤਾ ਜਾਵੇ, ਇਹ ਸਭ ਕੁੱਝ ਜਾਣੋ ਇਸ ਇੰਟਰਵਿਊ ਰਾਹੀਂ.....
ਬਾਲੀਵੁੱਡ ਗੱਪਸ਼ੱਪ: ਸ਼ਾਹਰੁੱਖ ਤੇ ਸਲਮਾਨ ਖਾਨ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਵੱਡੀ ਮੱਦਦ ਦਾ ਐਲਾਨ 19.09.2025 5:42
ਪੰਜਾਬ ਦੇ ਹੜ੍ਹਾਂ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਕਈ ਭਾਈਚਾਰਕ ਸੰਸਥਾਵਾਂ, ਬਾਲੀਵੁੱਡ ਅਤੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਇਸ ਦੁੱਖ ਨੂੰ ਦਿਲ ਨਾਲ ਸਾਂਝਾ ਕਰਦੇ ਹੋਏ ਭਾਰੀ ਮਦਦ ਦੇ ਐਲਾਨ ਕੀਤੇ ਹਨ। ਇਹ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
ਖ਼ਬਰਨਾਮਾ: ਇਸ 13 ਸਾਲ ਪੁਰਾਣੇ ਸੁਪਰ ਨਿਯਮ ਕਾਰਨ 12 ਲੱਖ ਲੋਕਾਂ ਨੂੰ ਹੋ ਸਕਦਾ ਹੈ $500 ਮਿਲੀਅਨ ਦਾ ਨੁਕਸਾਨ 18.09.2025 4:59
‘ਘੱਟ ਆਮਦਨ ਸੁਪਰ ਟੈਕਸ ਆਫਸੈੱਟ’ ਵਜੋਂ ਜਾਣੇ ਜਾਂਦੇ ਇਸ 13 ਸਾਲ ਪੁਰਾਣੇ ਟੈਕਸ ਨਿਯਮ ਕਾਰਨ ਇਸ ਸਾਲ 1.2 ਮਿਲੀਅਨ ਘੱਟ ਆਮਦਨ ਵਾਲੇ ਵਰਕਰਾਂ, ਖਾਸ ਕਰਕੇ ਔਰਤਾਂ, ਨੂੰ ਰਿਟਾਇਰਮੈਂਟ ਬਚਤ ਵਿੱਚ $500 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ। ਇਹ ਨਿਯਮ ਦੋ ਸਭ ਤੋਂ ਘੱਟ ਟੈਕਸ ਬਰੈਕਟਾਂ ਵਿੱਚ ਆਉਂਦੇ ਸਾਰੇ ਵਰਕਰਾਂ ‘ਤੇ ਲਾਗੂ ਹੁੰਦਾ ਹੈ, ਪਰ ਟੈਕਸ ਬਰੈਕਟਾਂ ਵਿੱਚ ਕੀਤੇ ਗਏ ਬਦਲਾਅ ਅਤੇ ਮਹਿੰਗਾਈ ਦੇ ਮੱਦੇਨਜ਼ਰ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਘੱਟ ਆਮਦਨ ਵਾਲੇ ਲੋਕ ਪ੍ਰਭਾਵਿਤ ਹੋ...
ਆਸਟ੍ਰੇਲੀਆਈ ਨਾਗਰਿਕਤਾ ਦਿਵਸ: ਨਵੇਂ ਨਾਗਰਿਕਾਂ ਦਾ ਸਮਾਰੋਹਾਂ ਵਿੱਚ ਸਵਾਗਤ 18.09.2025 5:15
ਹਜ਼ਾਰਾਂ ਲੋਕ ਨਵੇਂ ਆਸਟ੍ਰੇਲੀਆਈ ਬਣਨ ਦਾ ਜਸ਼ਨ ਮਨਾ ਰਹੇ ਹਨ, ਕਿਉਂਕਿ ਸਥਾਨਕ ਕੌਂਸਲਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਦਿਵਸ ਯਾਨੀ 17 ਸਤੰਬਰ ਨੂੰ ਦੇਸ਼ ਭਰ ਵਿੱਚ ਸਮਾਰੋਹਾਂ ਦੀ ਮੇਜ਼ਬਾਨੀ ਕੀਤੀ ਜਿਨ੍ਹਾਂ ਵਿੱਚ ਆਸਟ੍ਰੇਲੀਆ ਦੇ ਗਵਰਨਰ ਜਨਰਲ ਸੈਮ ਮੋਸਟਿਨ ਵੀ ਸ਼ਾਮਲ ਸਨ। ਇਸ ਮੌਕੇ ਤੇ ਨਵੇਂ ਬਣੇ ਆਸਟ੍ਰੇਲੀਆਈ ਨਾਗਰਿਕਾਂ ਨੇ ਕਿਸ ਤਰ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਇਸ ਪੌਡਕਾਸਟ ਰਾਹੀਂ ਸੁਣੋ।
ਐਕਸਪਲੇਨਰ: ਸਾਵਧਾਨ ! ਕੀ ਤੁਸੀਂ ਵੀ ਬਾਥਰੂਮ ਵਿੱਚ ਬੈਠ ਕੇ ਮੋਬਾਈਲ ਵੇਖਦੇ ਹੋ? ਲੱਗ ਸਕਦੀ ਹੈ ਇਹ ਬੀਮਾਰੀ 17.09.2025 7:37
ਜੇਕਰ ਤੁਸੀਂ ਵੀ ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਹੋ ਤਾਂ ਤੁਹਾਨੂੰ ਆਪਣੀ ਇਹ ਆਦਤ ਬਦਲਣ ਦੀ ਲੋੜ ਹੈ ਕਿਉਂਕਿ ਅਮਰੀਕਾ ਵਿੱਚ ਹੋਈ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫੋਨ ਦੀ ਵਰਤੋਂ ਕਰਨ ਨਾਲ਼ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਇਸ ਨਾਲ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈ...
ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ 17.09.2025 3:32
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪਹਿਲੀ ਵਾਰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਅਜਿਹਾ ਇੱਕ ਆਸਟ੍ਰੇਲੀਆਈ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਹੈ। ਕਈ ਵਿਸ਼ਵ ਨੇਤਾਵਾਂ ਵਾਂਗ, ਸ਼੍ਰੀ ਐਲਬਨੀਜ਼ੀ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਲਈ ਅਮਰੀਕਾ ਦਾ ਦੌਰਾ ਕਰਨ ਵਾਲੇ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾ...
ਐਕਸਪਲੇਨਰ: ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ 17.09.2025 5:15
ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਮੁਤਾਬਕ ਇਹ 'ਮਾਰਚ ਫੋਰ ਆਸਟ੍ਰੇਲੀਆ' ਦੀਆਂ ਰੈਲੀਆਂ ਵੱਡੇ ਪੱਧਰ 'ਤੇ ਹੋ ਰਹੇ ਪ੍ਰਵਾਸ ਦੇ ਖਿਲਾਫ ਹਨ। ਉਹਨਾਂ ਮੁਤਾਬਕ ਰਿਹਾਇਸ਼ੀ ਸੰਕਟ ਵੱਧ ਰਹੇ ਪ੍ਰਵਾਸ ਕਾਰਨ ਹੋ ਰਿਹਾ ਹੈ ਜਦਕਿ ਮਾਹਰ ਅਜਿਹਾ ਨਹੀਂ ਸੋਚਦੇ।
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 17.09.2025 43:06
In this SBS Punjabi program, catch up with the top national and international news within a few minutes. This program brings you the latest updates from Punjab, via Punjabi Diary. You can also listen to a report about the Victorian Government establishing a new body called ‘Multicultural Victoria’ to support the culturally diverse communities living here. Do not miss the segment on the growing int...
ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੇ ਪੁੱਤਰਾਂ ਵੱਲੋਂ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ, ਤਸ਼ੱਦਦ ਰੋਕਣ ਦੀ ਮੰਗ 17.09.2025 7:22
ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਕਾਨੂੰਨੀ ਟੀਮ ਨੇ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ ਕੀਤੀ ਹੈ। ਸੰਯੁਕਤ ਰਾਸ਼ਟਰ ਕੋਲ ਦਾਇਰ ਕੀਤੀਆਂ ਤਾਜ਼ਾ ਪਟੀਸ਼ਨਾਂ ਵਿੱਚ ਏਜੰਸੀ ਨੂੰ ਮਾਮਲਿਆਂ ਦੀ ਜਾਂਚ ਕਰਨ ਅਤੇ ਪਾਕਿਸਤਾਨ 'ਤੇ ਤੁਰੰਤ "ਹੋਰ ਕਿਸੇ ਵੀ ਤਸ਼ੱਦਦ ਜਾਂ ਬਦਸਲੂਕੀ ਨੂੰ ਰੋਕਣ" ਲਈ ਦਬਾਅ ਪਾਉਣ ਦੀ ਮੰਗ ਕੀਤੀ ਗਈ ਹੈ। ਖਾਨ ਦੇ ਪੁੱਤਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਿਤਾ ਨੂੰ ਆਪਣੇ ਡਾਕਟਰ ਨੂੰ ਮਿਲਣ ਦੀ ਇਜਾਜ਼ਤ ਨ...
ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ 16.09.2025 3:52
ਸੰਘੀ ਸਰਕਾਰ ਦੇ ਨਵੇਂ ਵਿਸ਼ਾਲ ਅਧਿਐਨ ਮੁਤਾਬਕ, ਜਲਵਾਯੂ ਤਬਦੀਲੀ ਕਾਰਨ ਗਰਮੀ ਨਾਲ ਸੰਬੰਧਤ ਬੀਮਾਰੀਆਂ ਤੋਂ ਆਸਟ੍ਰੇਲੀਆਈਆਂ ਦੀਆਂ ਮੌਤਾਂ ਵਧ ਸਕਦੀਆਂ ਹਨ ਅਤੇ ਲੱਖਾਂ ਲੋਕ ਤੱਟੀ ਹੜ੍ਹਾਂ ਦੇ ਖ਼ਤਰੇ ਹੇਠ ਆ ਸਕਦੇ ਹਨ। ਪਰ ਨੈਸ਼ਨਲਜ਼ ਸੈਨੇਟਰ ਮੈਟ ਕੈਨੇਵਨ ਦਾ ਕਹਿਣਾ ਹੈ ਕਿ 'ਨੈਸ਼ਨਲ ਕਲਾਈਮੈਟ ਰਿਸਕ ਅਸੈੱਸਮੈਂਟ' ਦੇ ਲੇਖਕ ਵਿਗਿਆਨਕ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੀ ਬਜਾਏ ਡਰ ਫੈਲਾ ਰਹੇ ਹਨ। ਇਸ ਬਾਰੇ ਹੋਰ ਜਾਣਨ ਲਈ ਅਤੇ ਆਸਟ੍ਰੇਲੀਆ, ਦੁਨੀਆ ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌ...
ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ? 16.09.2025 4:46
ਅਮਰੀਕਾ ਦੇ ਸਭ ਤੋਂ ਉੱਚ ਪ੍ਰੋਫਾਈਲ, ਸੱਜੇ-ਪੱਖੀ ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਸ਼ਖਸੀਅਤਾਂ ਵਿੱਚੋਂ ਇੱਕ, ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਹੱਤਿਆ ਹੋ ਗਈ ਹੈ। 31 ਸਾਲਾ ਕਿਰਕ ਨੂੰ ਕਾਲਜ ਦੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਰਕ ਦੀ ਵਿਚਾਰਧਾਰਾ ਸਮੇਤ ਉਸ ਦੀ ਪਤਨੀ ਅਤੇ ਉਸ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੇੜਤਾ ਤੱਕ, ਸਭ ਕੁਝ ਸੁਰਖ਼ੀਆਂ ਦੇ ਘੇਰੇ ਵਿੱਚ ਆ ਗਏ ਹਨ। ਪਰ ਚਾਰਲੀ ਕਿਰਕ ਕੌਣ ਸੀ? ਅਤੇ ਉਸ ਦੀ ਹੱਤਿਆ ਦਾ...
ਪੰਜਾਬੀ ਡਾਇਰੀ: ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਸਫਾਈ ਕਾਰਜਾਂ ਲਈ ਪੰਜਾਬ ਸਰਕਾਰ ਨੇ ਰੱਖਿਆ 100 ਕਰੋੜ ਰੁਪਏ ਦਾ ਬਜਟ 16.09.2025 9:38
ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ, ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਅਜਿਹੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਫਾਈ ਲਈ 100 ਕਰੋੜ ਰੁਪਏ ਖਰਚ ਕਰੇਗੀ। ਇਹ ਖ਼ਬਰ ਅਤੇ ਪੰਜਾਬ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ: ANZ ਬੈਂਕ ਨੂੰ ਗੰਭੀਰ ਬੇਨਿਯਮੀਆਂ ਕਾਰਨ ਰਿਕਾਰਡ ਤੋੜ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ 15.09.2025 4:47
ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਯਾਨੀ ASIC ਦੇ ਅਨੁਸਾਰ, ANZ ਬੈਂਕ ਨੇ ਆਸਟ੍ਰੇਲੀਆਈ ਸਰਕਾਰ ਨੂੰ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਸਬੰਧ ਵਿਚ $240 ਮਿਲੀਅਨ ਦੇ ਜੁਰਮਾਨੇ ਦੀ ਗੱਲ ਹੋ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਦੌੜ ਰਾਹੀਂ ਤੰਦਰੁਸਤੀ: ਮੈਰਾਥਨ ਦੌੜਾਂ ਵੱਲ ਆਸਟ੍ਰੇਲੀਅਨ ਪੰਜਾਬੀਆਂ ਦਾ ਵੱਧ ਰਿਹਾ ਰੁਝਾਨ 15.09.2025 15:41
ਆਸਟ੍ਰੇਲੀਆ ਵਿੱਚ ਲੱਖਾਂ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਦੇ ਹਨ ਜਿਨ੍ਹਾਂ ਵਿੱਚ ਲੰਬੀ ਦੂਰੀ ਦੀ ਦੌੜ (Marathon) ਦੌੜਨ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਵੱਧ ਰਹੀ ਹੈ। ਇਹਨਾਂ ਦੌੜਾਂ ਅਤੇ 'ਰਨ ਕਲੱਬਾਂ' (Run clubs) ਵਿੱਚ ਹੁਣ ਪੰਜਾਬੀ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਪੌਡਕਾਸਟ ਵਿੱਚ ਸੁਣੋ ਤਿੰਨ ਅਜਿਹੇ ਪੰਜਾਬੀਆਂ ਦੀਆਂ ਕਹਾਣੀਆਂ ਜੋ ਸ਼ੌਂਕੀਆ ਤੌਰ 'ਤੇ 5km ਤੋਂ ਲੈ ਕੇ 100km ਤੱਕ ਦੀਆਂ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ।
ਐਕਸਪਲੇਨਰ: ਖੇਤਰੀ ਆਸਟ੍ਰੇਲੀਆ ਵਿੱਚ ਜ਼ਰੂਰੀ ਕਰਮਚਾਰੀਆਂ ਦੀ ਭਾਰੀ ਲੋੜ 15.09.2025 7:37
ਆਸਟ੍ਰੇਲੀਆ ਦੇ ਕਈ ਖੇਤਰੀ ਸ਼ਹਿਰਾਂ ਵਿੱਚ ਅਕਸਰ ਸਸਤੇ ਘਰਾਂ ਦੀ ਘਾਟ ਅਤੇ ਹੋਰ ਚੁਣੌਤੀਆਂ ਕਾਰਨ ਜ਼ਰੂਰੀ ਕਰਮਚਾਰੀਆਂ ਜਿਵੇਂ ਡਾਕਟਰ, ਅਧਿਆਪਕ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਸਟਾਫ਼ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ। ਨਿਊ ਸਾਊਥ ਵੇਲਜ਼ ਵਿੱਚ ਇੱਕ ਨਵਾਂ ਪ੍ਰੋਗਰਾਮ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਅਧੀਨ ਕਰਮਚਾਰੀਆਂ ਨੂੰ ਘਰ, ਸਕੂਲ ਅਤੇ ਕਮਿਊਨਿਟੀ ਗਰੁੱਪ ਲੱਭਣ ਵਿੱਚ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਸਵਾਗਤਯੋਗ ਅਤੇ ਯੋਗਦਾਨ ਪਾਉ...
ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’ 15.09.2025 7:50
ਪਾਕਿਸਤਾਨੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੁਰਾਂ ਦੀ ਕਹਾਣੀ ‘ਉਲਾਮ੍ਹਾ’, ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ 'ਮੇਰੀਆਂ ਸਰਸ ਕਹਾਣੀਆਂ' ਵਿਚੋਂ ਲਈ ਗਈ ਹੈ। ਇਹ ਕਹਾਣੀ ਭਾਰਤ-ਪਾਕਿ ਵੰਡ ਦੇ ਦਰਦਨਾਕ ਹਾਲਾਤ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਬਲਕਾਰ ਸਿੰਘ, ਫੂਲਾ ਸਿੰਘ ਅਤੇ ਲੱਧਾ ਸਿੰਘ ਵਰਗੇ ਪਾਤਰਾਂ ਰਾਹੀਂ ਕੁਲਵੰਤ ਸਿੰਘ ਨੇ ਬਿਆਨ ਕੀਤਾ ਹੈ ਕਿ ਮੁਲਕਾਂ ਦੀ ਵੰਡ ਵੇਲੇ ਕਿੰਝ ਲੋਕਾਂ ਦੀਆਂ ਸਮਾਜਿਕ ਅਤੇ ਨਿੱਜੀ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਕਿੰਝ ਖੁੱਲ੍ਹੀ ਹਵਾ ਵਿੱਚ ਜੀਣ ਦੇ ਆਦੀ ਲੋਕਾਂ...
ਜਾਣੋ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟਣ ਲਈ ਕਿਉਂ ਮਜਬੂਰ ਹੋਇਆ ਇਹ ਪੰਜਾਬੀ ਇੰਜੀਨੀਅਰ 12.09.2025 20:11
ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧ ਰੱਖਣ ਵਾਲਾ ਪ੍ਰੀਤ ਅਨਮੋਲ ਸਿੰਘ 2006 ਵਿੱਚ ਆਸਟ੍ਰੇਲੀਆ ਆਇਆ ਸੀ। ਪਰ ਆਸਟ੍ਰੇਲੀਆ ਦਾ ਪੀ.ਆਰ ਹੋਣ ਦੇ ਬਾਵਜੂਦ ਪੇਸ਼ੇ ਵਜੋਂ ਇੰਜੀਨੀਅਰ ਇਹ ਪੰਜਾਬੀ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟ ਰਿਹਾ ਹੈ। ਮਾਨਸਿਕ ਤੌਰ ‘ਤੇ ਬਿਮਾਰ ਪ੍ਰੀਤ ਅਨਮੋਲ ਸਿੰਘ ਦਾ ਹੁਣ ਆਸਟ੍ਰੇਲੀਆ ‘ਚ ਇਲਾਜ ਚੱਲ ਰਿਹਾ ਹੈ। ਸਮਾਜਿਕ ਕਾਰਕੁਨ ਜਸਬੀਰ ਸਿੰਘ ਨੇ ਭਾਈਚਾਰੇ ਨੂੰ ਅਜਿਹੇ ਵਿਸ਼ਿਆਂ ਲਈ ਜਾਗਰੂਕ ਰਹਿਣ ਅਤੇ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਖ਼ਬਰਨਾਮਾ : ਭਾਰਤੀ ਪ੍ਰਵਾਸੀਆਂ ਬਾਰੇ ਸੀਨੇਟਰ ਦੀ ਟਿੱਪਣੀ ਤੋਂ ਬਾਅਦ ਬਚਾਅ ਕਰ ਰਹੀ ਫੈਡਰਲ ਲਿਬਰਲ ਪਾਰਟੀ 12.09.2025 3:56
ਫੈਡਰਲ ਲਿਬਰਲ ਪਾਰਟੀ ਦੇ ਇੱਕ ਸੀਨੇਟਰ ਵਲੋਂ ਭਾਰਤੀ ਪ੍ਰਵਾਸੀਆਂ ਬਾਰੇ ਕੀਤੀ ਟਿੱਪਣੀ ਕਾਰਨ ਹੋਏ ਹੰਗਾਮੇ ਤੋਂ ਬਾਅਦ ਲਿਬਰਲ ਪਾਰਟੀ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਾਰਟੀ ਨੇ ਇਸ ਟਿੱਪਣੀ ਲਈ ਜਿੰਮੇਵਾਰ ਸੀਨੇੇਟਰ ਨੂੰ ਪਾਰਟੀ ਦੇ ਫਰੰਟਬੈਂਚ ਤੋਂ ਬਰਖਾਸਤ ਕਰ ਦਿੱਤਾ ਹੈ। ਨੌਰਦਰਨ ਟੈਰੇਟਰੀ ਦੀ ਸੀਨੇਟਰ ਨੇ ਕਿਹਾ ਸੀ ਕਿ ਸਰਕਾਰ ਭਾਰਤੀ ਪ੍ਰਵਾਸੀਆਂ ਨੂੰ ਇਸ ਲਈ ਤਰਜੀਹ ਦਿੰਦੀ ਹੈ ਕਿਉਂਕਿ ਉਹ ਲੇਬਰ ਪਾਰਟੀ ਨੂੰ ਵੋਟ ਦਿੰਦੇ ਹਨ।ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ
'ਮਲਟੀਕਲਚਰਲ ਵਿਕਟੋਰੀਆ': ਐਲਨ ਸਰਕਾਰ ਨੇ ਸਮਾਜਿਕ ਏਕਤਾ ਨੂੰ ਵਧਾਉਣ ਦੇ ਟੀਚੇ ਨਾਲ ਕੀਤਾ ਨਵੀਂ ਸੰਸਥਾ ਦਾ ਐਲਾਨ 12.09.2025 8:15
ਵਿਕਟੋਰੀਆ ਦੀ ਸਰਕਾਰ ਨੇ ਇੱਥੇ ਵੱਸਦੇ ਬਹੁ-ਸੱਭਿਆਚਾਰਕ ਲੋਕਾਂ ਲਈ 'Multicultural Victoria' ਨਾਮ ਦੀ ਇੱਕ ਨਵੀਂ ਕਾਨੂੰਨੀ ਸੰਸਥਾ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸੰਸਥਾ ਮੌਜੂਦਾ 'ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ' ਦੀ ਥਾਂ ਲਏਗੀ ਅਤੇ ਇਸਨੂੰ ਵਿਕਟੋਰੀਅਨ ਮਲਟੀਕਲਚਰਲ ਰਿਵਿਊ ਕਮੇਟੀ ਵਲੋਂ ਪੇਸ਼ ਕੀਤੇ ਗਏ ਸੁਝਾਵਾਂ ਦੇ ਅਧਾਰ ਉੱਤੇ ਸਥਾਪਿਤ ਕੀਤਾ ਜਾ ਰਿਹਾ ਹੈ। ਕੀ ਹੈ ਇਹ ਨਵੀਂ ਸੰਸਥਾ ਅਤੇ ਇਸਦਾ ਵਿਕਟੋਰੀਆ ਵਿੱਚ ਵੱਸ ਰਹੇ ਬਹੁ-ਸੱਭਿਆਚਾਰਕ ਭਾਈਚਾਰਿਆਂ ਉੱਤੇ ਕੀ ਫਰਕ ਪਵੇਗਾ, ਜਾਨਣ ਲਈ ਇਹ...
ਖ਼ਬਰਾਂ ਫਟਾਫੱਟ: ਨੇਪਾਲ ਦੇ ਹਿੰਸਕ ਪ੍ਰਦਰਸ਼ਨ, ਪੰਜਾਬ ਦੇ ਹੜ੍ਹ ਤੇ ਆਸਟ੍ਰੇਲੀਆ ਦੀਆਂ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 12.09.2025 5:01
ਨੇਪਾਲ 'ਚ ਮਿਲਟਰੀ ਰਾਜ ਲਾਗੂ, ਪੰਜਾਬ 'ਚ ਪਾਣੀ ਦਾ ਪੱਧਰ ਹੇਠਾਂ ਆਇਆ, ਆਸਟ੍ਰੇਲੀਆ ਦੀ ਰਾਜਨੀਤਿਕ ਆਗੂ ਜੈਸਿੰਟਾ ਪ੍ਰਾਈਸ ਨੂੰ ਫਰੰਟਬੈਂਚ ਤੋਂ ਹਟਾਇਆ, ਬਾਲੀ ਦਾ ਮੌਸਮ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਵੱਲੋਂ PCC ਕਰਵਾਉਣ ਨੂੰ ਲੈ ਕੇ ਨਵੇਂ ਐਲਾਨ 11.09.2025 7:41
ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਲਈ PCC ਨੂੰ ਲੈ ਕੇ ਨਵੇਂ ਪ੍ਰਵਾਨਗੀ ਨਿਯਮ ਐਲਾਨ ਕੀਤੇ ਗਏ ਹਨ। ਇਹ ਨਿਯਮ 1 ਦਸੰਬਰ 2025 ਤੋਂ ਲਾਗੂ ਹੋ ਜਾਣਗੇ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਖ਼ਬਰਨਾਮਾ: ਡੈਮ ਵਿੱਚ ਕਾਰ ਦੇ ਟਕਰਾਉਣ ਕਾਰਨ 11 ਸਾਲਾ ਬੱਚੀ ਦੀ ਮੌਤ 11.09.2025 3:37
ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਇੱਕ ਕਾਰ ਡੈਮ ਵਿੱਚ ਟਕਰਾਉਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਹਾਲਾਂਕਿ 50 ਸਾਲਾ ਡਰਾਈਵਰ ਨੂੰ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 11.09.2025 43:17
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ ਦੇ ਗਰਭਪਾਤ ਨਾਲ ਜੁੜੇ ਇੱਕ ਅਧਿਐਨ 'ਚ ਭਾਰਤੀ ਭਾਈਚਾਰੇ ਦਾ ਨਾਂ ਆਉਣ 'ਤੇ ਵੀ ਚਰਚਾ ਕੀਤੀ ਗਈ ਹੈ। ਇਹ ਸਭ ਕੁੱਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।
ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' 'ਤੇ ਜਸਵੰਤ ਸਿੰਘ ਖਾਲੜਾ ਦੀ ਪੇਂਟਿੰਗ ਬਣਾਉਣ ਵਾਲੀ ਚਿੱਤਰਕਾਰ ਨੂੰ ਮਿਲੋ 11.09.2025 23:26
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' ਉੱਤੇ, ਉਨ੍ਹਾਂ ਦੀ ਤਸਵੀਰ ਬਣਾਈ ਗਈ ਹੈ। ਇਸ ਤਸਵੀਰ ਨੂੰ ਬਣਾਉਣ ਵਾਲੀ ਹੈ ਆਸਟ੍ਰੇਲੀਅਨ ਮੂਲ ਦੀ ਕਲਾਕਾਰ ਬੈਥਨੀ ਚੇਰੀ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖਾਲੜਾ ਦੀ ਕਹਾਣੀ ਨੂੰ ਲੋਕਾਂ ਤੱਕ ਅਤੇ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਪੇਂਟਿੰਗ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ...
Podcasturi asemănătoare
Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice