SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Vizitează neapărat site-ul podcastului și susține-i creatorul: www.sbs.com.au
Unde asculți?
Podcasturi în aplicație Replaio Radio În curândPodcasturile ajung în curând în aplicație. Instaleaz-o acum și fii primul care descoperă o abordare complet nouă a podcasturilor
Episoade
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਪੁਲਿਸ ਅਧਿਕਾਰੀ ਖ਼ਤਰਨਾਕ ਡਰਾਈਵਿੰਗ ਦਾ ਦੋਸ਼ੀ ਕਰਾਰ 28.11.2025 4:21
ਨਿਊ ਸਾਊਥ ਵੇਲਜ਼ ਦੇ ਇੱਕ ਪੁਲਿਸ ਅਧਿਕਾਰੀ ਨੂੰ ਖ਼ਤਰਨਾਕ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਫਰਵਰੀ 2022 ਵਿੱਚ ਸਿਡਨੀ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ 16 ਸਾਲਾ ਅਬੋਰਿਜਨਲ ਨੌਜਵਾਨ ਦੀ ਮੌਤ ਹੋ ਗਈ ਸੀ। ਅਧਿਕਾਰੀ ਉਸ ਵੇਲੇ ਬਿਨਾ ਪੁਲਿਸ ਪਛਾਣ ਵਾਲੀ ਗੱਡੀ ਚਲਾ ਰਿਹਾ ਸੀ। ਇਸ ਅਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ।
ਸਾਈਕਲੋਨ ਫਿਨਾ ਦੌਰਾਨ ਡਾਰਵਿਨ ਵਿੱਚ ਸਿੱਖ ਫੂਡ ਵੈਨ ਵੱਲੋਂ ਸੈਂਕੜਿਆਂ ਲਈ ਮੁਫ਼ਤ ਰਾਹਤ, ਸਥਾਨਕ ਵਲੰਟੀਅਰ ਵੀ ਜੁੜੇ 28.11.2025 12:18
ਸਾਈਕਲੋਨ ਫਿਨਾ ਦੇ ਕਾਰਨ ਡਾਰਵਿਨ ਦੇ ਕਈ ਹਿੱਸਿਆਂ ਵਿੱਚ ਬਿਜਲੀ ਅਤੇ ਹੋਰ ਸਹੂਲਤਾਂ ਬੰਦ ਹੋਣ ਤੋਂ ਬਾਅਦ, ਸਥਾਨਕ ਸਿੱਖ ਭਾਈਚਾਰੇ ਦੇ ਤੇਜਿੰਦਰ ਪਾਲ ਸਿੰਘ ਨੇ ਹਮੇਸ਼ਾਂ ਦੀ ਤਰ੍ਹਾਂ ਰਾਹਤ ਅਤੇ ਮੁੜ-ਬਹਾਲੀ ਦੇ ਕੰਮਾਂ ਵਿੱਚ ਸਹਾਇਤਾ ਲਈ ਹੱਥ ਵਧਾਇਆ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਕਈ ਸਥਾਨਕ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣ ਗਏ। ਤੇਜਿੰਦਰ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਹੋਰ ਵਲੰਟੀਅਰਾਂ ਨਾਲ ਐਸਬੀਐਸ ਪੰਜਾਬੀ ਦੀ ਕੀਤੀ ਹੋਈ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ...
ਪੰਜਾਬੀ ਪਰਵਾਸੀ ਬੇਲਾ ਸਿੰਘ ਦੀ 130 ਸਾਲ ਪੁਰਾਣੀ ਤਸਵੀਰ ਬਣੀ ਵਾਇਰਲ ‘Aussie Poster Series' ਦਾ ਚਿਹਰਾ 28.11.2025 16:40
130 ਸਾਲ ਪਹਿਲਾਂ ਪੰਜਾਬ ਦੇ ਪਿੰਡ ਅਮਰਗੜ੍ਹ ਤੋਂ 13 ਹੋਰ ਸਾਥੀਆਂ ਨਾਲ ਬੇਲਾ ਸਿੰਘ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਕੇਨਜ਼ ਆ ਉੱਤਰੇ ਸਨ ਅਤੇ ਅੱਜ ਉਹਨਾਂ ਦੀ ਤਸਵੀਰ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਪੋਸਟਰ ਬਣ ਕੇ ਲਗਾਈ ਜਾ ਰਹੀ ਹੈ। ਕੀ ਹੈ ਬੇਲਾ ਸਿੰਘ ਦੀ ਕਹਾਣੀ, ਅਤੇ ਉਹਨਾਂ ਦੀ ਤਸਵੀਰ ਇਸ ਆਸਟ੍ਰੇਲੀਅਨ ਕਲਾਕਾਰ ਤੱਕ ਕਿਵੇਂ ਪਹੁੰਚੀ, ਜਾਣੋ ਐਸ ਬੀ ਐਸ ਪੰਜਾਬੀ ਦੇ ਇਸ ਖਾਸ ਪੌਡਕਾਸਟ ਵਿੱਚ...
ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਛੋਟੀ ਦਸਤਾਵੇਜ਼ੀ ਫਿਲਮ, ‘ਅਨਬ੍ਰੇਕੇਬਲ ਸਟ੍ਰਾਈਡ’ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਸਨਮਾਨਿਤ 28.11.2025 15:13
ਐਡੀਲੇਡ ਦੇ ਰਹਿਣ ਵਾਲੇ ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਸ਼ੌਰਟ ਡੌਕੂਮੈਂਟਰੀ “ਅਨਬ੍ਰੇਕੇਬਲ ਸਟ੍ਰਾਈਡ” ਨੂੰ ਹਾਲ ਹੀ ਵਿੱਚ ਸਮਾਪਤ ਹੋਏ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੂਰੇ ਸ਼ੋਅ ਨੂੰ ਐਸਬੀਐਸ ਡਿਮਾਂਡ 'ਤੇ ਪ੍ਰਸਾਰਿਤ ਕੀਤਾ ਜਾਵੇਗ। ਯੋਗੀ ਦੇਵਗਨ ਦੱਸਦੇ ਹਨ ਕਿ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਫਿਲਮ ਉਦਯੋਗ ਦੀ ਮੁੱਖ ਧਾਰਾ ਵਿੱਚ ਕਦਮ ਜਮਾਉਣਾ ਇੱਕ ਚੁਣੌਤੀ ਭਰਿਆ ਸਫਰ ਹੁੰਦਾ ਹੈ। ਹਿੰਮਤ ਅਤੇ ਮਨੁੱਖੀ ਜਜ਼ਬੇ ਨੂੰ ਦਰਸਾਉਂਦੀ ਇਸ ਫਿਲਮ ਬਾਰੇ ਅ...
ਜਜ਼ਬਾਤ, ਸੰਗੀਤ ਤੇ ਕਹਾਣੀਆਂ ਰਾਹੀਂ ਹਿੰਦੀ, ਪੰਜਾਬੀ, ਉਰਦੂ ਦਾ ਮਿਲਾਪ, ਮੈਲਬਰਨ ਦੇ ਉੱਭਰਦੇ ਕਲਾਕਾਰਾਂ ਨਾਲ ਖਾਸ ਗੱਲਬਾਤ 28.11.2025 19:42
ਮਨੁੱਖੀ ਜਜ਼ਬਾਤ, ਸੰਗੀਤ ਅਤੇ ਕਹਾਣੀਆਂ ਆਪਸ ਵਿੱਚ ਡੂੰਘੇ ਤੌਰ 'ਤੇ ਜੁੜੇ ਹੋਏ ਹਨ, ਇਹ ਤਿੰਨੇ ਹੀ ਮਨੁੱਖੀ ਤਜਰਬੇ ਦੀ ਭਾਸ਼ਾ ਹਨ। ਐਸ ਬੀ ਐਸ ਪੰਜਾਬੀ ਦੇ ਸਟੂਡੀਓ ਪਹੁੰਚੇ ਮੈਲਬਰਨ ਦੇ ਦੋ ਉੱਭਰਦੇ ਕਲਾਕਾਰ, ਜਸ਼ਨ ਕੌਰ ਸੰਧੂ ਅਤੇ ਬਲਜੀਤ ਸਿੰਘ ਸੋਹਲ, ਇਸ ਰਿਸ਼ਤੇ ਨੂੰ ਆਪਣੇ ਸੰਗੀਤ ਰਾਹੀਂ ਪੇਸ਼ ਕਰਦੇ ਹਨ। ਦੱਖਣੀ-ਏਸ਼ੀਆਈ ਭਾਸ਼ਾਵਾਂ ਹਿੰਦੀ, ਪੰਜਾਬੀ, ਉਰਦੂ 'ਚ ਸੰਗੀਤ, ਕਹਾਣੀਆਂ ਅਤੇ ਗਜ਼ਲਾਂ ਦੁਆਰਾ ਉਹ ਵੱਖ-ਵੱਖ ਸੱਭਿਆਚਾਰਾਂ ਨੂੰ ਇੱਕ ਮੰਚ 'ਤੇ ਲਿਆਉਣ ਜਾ ਰਹੇ ਹਨ। ਬਲਜੀਤ ਸਿੰਘ ਕਲਾਸੀਕਲ ਸੰਗ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਲੈਣੀ ਹੋਈ ਮਹਿੰਗੀ 27.11.2025 7:43
ਨਿਊਜ਼ੀਲੈਂਡ ਵਿੱਚ ਨਾਗਰਿਕਤਾ ਅਰਜ਼ੀ ਫੀਸ ਵਿੱਚ 19.09 ਫ਼ੀਸਦੀ ਵਾਧਾ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ, ਇਹਨਾਂ ਭੁਗਤਾਨਾਂ ਵਿੱਚ 22 ਸਾਲਾਂ ਬਾਅਦ ਪਹਿਲੀ ਵਾਰ ਤਬਦੀਲੀ ਕੀਤੀ ਜਾ ਰਹੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਖ਼ਬਰਨਾਮਾ: 2010 ਤੋਂ ਬਾਅਦ ਇੱਕ ਵਾਰ ਫਿਰ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕਰੇਗਾ ਭਾਰਤ 27.11.2025 3:49
2030 ਵਿੱਚ ਹੋਣ ਵਾਲੀਆਂ 'ਕੋਮਨਵੈਲਥ ਖੇਡਾਂ' ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਇਹ ਖੇਡਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
'We need to tell stories about our history,' celebrated Indian-origin British director Gurinder Chadha - 'ਆਪਣੇ ਇਤਿਹਾਸ ਬਾਰੇ ਜਾਗਰੂਕਤਾ ਫੈਲਾਉਣੀ ਸਾਡਾ ਫਰਜ਼ ਹੈ' ਦੇਸੀ ਕ੍ਰਿਸਮਸ ਫਿਲਮ ਬਣਾਉਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ 27.11.2025 20:01
Celebrated British filmmaker of Indian origin, Gurinder Chadha, returns this holiday season with a heartwarming Christmas film that promises a delightful 'Desi' twist to a global classic. Her new release, 'Christmas Karma', reimagines Charles Dickens' timeless tale,' 'A Christmas Carol', casting Kunal Nayyar as 'Sood'—a refugee migrant at the protagonist. True to her signature style, Chadha weaves...
From black tie to casual: How to decode dress codes - ਆਸਟ੍ਰੇਲੀਆ ਐਕਸਪਲੇਨਡ: ਕਾਲੀ ਟਾਈ ਤੋਂ ਕੈਯੂਅਲ ਤੱਕ — ਡਰੈੱਸ ਕੋਡ ਨੂੰ ਕਿਵੇਂ ਡੀਕੋਡ ਕਰਨਾ ਹੈ? 27.11.2025 9:21
You’ve received an invitation that reads “Dress code: Cocktail attire”. What is this ‘code’? And more importantly, what will you wear? In this episode, we demystify the most common dress codes so that you can feel comfortable at any event. - ਤੁਹਾਨੂੰ ਇੱਕ ਸੱਦਾ ਪੱਤਰ ਮਿਲਿਆ ਹੈ ਜਿਸ 'ਤੇ ਲਿਖਿਆ ਹੈ 'ਡਰੈੱਸ ਕੋਡ: ਕਾਕਟੇਲ ਪਹਿਰਾਵਾ'। ਇਹ 'ਕੋਡ' ਕੀ ਹੈ? ਅਤੇ ਇਸ ਤੋਂ ਵੀ ਮਹੱਤਵਪੂਰਨ, ਤੁਸੀਂ ਕੀ ਪਹਿਨੋਗੇ? ਇਸ ਐਪੀਸੋਡ ਵਿੱਚ, ਅਸੀਂ ਸ...
ਬਾਲੀਵੁੱਡ ਗੱਪਸ਼ੱਪ: ਪੀਟੀਸੀ ਪੰਜਾਬੀ ਅਤੇ ਆਸਟ੍ਰੇਲੀਆ ਦੀ ਫਿਲਮ ਕੰਪਨੀ ਟੈਂਪਲ ਮਿਲ ਕੇ ਬਨਾਉਣਗੇ ਤਿੰਨ ਪੰਜਾਬੀ ਫਿਲਮਾਂ 27.11.2025 6:20
ਆਸਟ੍ਰੇਲੀਆ ਦੀ ਮਸ਼ਹੂਰ ਫਿਲਮਾਂ ਬਨਾਉਣ ਵਾਲੀ ਕੰਪਨੀ ਟੈਂਪਲ ਅਤੇ ਪੀਟੀਸੀ ਪੰਜਾਬੀ ਨੇ ਹਾਲ ਵਿੱਚ ਹੀ ''ਆਸਟ੍ਰੇਲੀਆ ਭਾਰਤ ਆਡੀਓ-ਵੀਜ਼ੂਅਲ ਕੋ-ਪ੍ਰੋਡਕਸ਼ਨ ਟਰੀਟੀ' ਤਹਿਤ ਇੱਕ ਸਮਝੌਤਾ ਕੀਤਾ ਹੈ ਜਿਸ ਨਾਲ ਨਾ ਸਿਰਫ ਤਿੰਨ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾਣਾ ਹੈ, ਬਲਕਿ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਨਵੀਂ ਪਹਿਚਾਣ ਵੀ ਦਿੱਤੀ ਜਾਣੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
ਆਸਟ੍ਰੇਲੀਆ ਦਾ ਹੁਣ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਹੈ ਪਰਥ 26.11.2025 4:36
ਕਿਰਾਏ ਦੇ ਘਰ 'ਚ ਰਹਿੰਦੀ ਪਰਥ ਦੀ ਇੱਕ ਸਿੰਗਲ ਮਾਂ ਨੂੰ ਵੱਧ ਰਹੇ ਕਿਰਾਏ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇੱਥੋਂ ਤੱਕ ਕਿ ਕੁੱਝ ਲੋਕਾਂ ਨੂੰ ਕਿਰਾਏ 'ਤੇ ਘਰ ਲੱਭਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਵਿਆਜ਼ ਦਰਾਂ ਸਥਿਰ ਹੋਣ ਦੇ ਬਾਵਜੂਦ ਵੀ ਕਿਰਾਏ ਦਾ ਸੰਕਟ ਕਿਉਂ ਘੱਟ ਨਹੀਂ ਹੋਇਆ, ਜਾਣੋ ਇਸ ਖਾਸ ਰਿਪੋਰਟ 'ਚ...
ਵਿਕਟੋਰੀਆ ਦੀਆਂ ਸਿਟੀ ਕੌਂਸਿਲਾਂ ਵਿੱਚ ਪ੍ਰੀਤ ਸਿੰਘ ਅਤੇ ਤਲਵਿੰਦਰ ਕੌਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ 26.11.2025 15:36
ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ।
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਮਹਿੰਗਾਈ ਵਿੱਚ ਮੁੜ ਉਛਾਲ, ਏਬੀਐਸ ਵੱਲੋਂ ਪਹਿਲੀ ਵਾਰ ਮਾਸਿਕ CPI ਜਾਰੀ 26.11.2025 4:08
ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਮੁੜ ਚੜ੍ਹਦੀ ਹੋਈ 16 ਮਹੀਨਿਆਂ ਦੇ ਉੱਚੇ ਪੱਧਰ ਦੇ ਨੇੜੇ ਹੈ। ਇਸੇ ਨਾਲ, ਏਬੀਐਸ ਪਹਿਲੀ ਵਾਰ ਮਾਸਿਕ ਖਪਤਕਾਰ ਕੀਮਤ ਸੂਚਕਾਂਕ ਜਾਰੀ ਕਰ ਰਿਹਾ ਹੈ, ਜੋ ਤਿਮਾਹੀ ਤੋਂ ਮਾਸਿਕ ਰਿਪੋਰਟਿੰਗ ਵੱਲ ਇੱਕ ਵੱਡਾ ਕਦਮ ਹੈ ਜਿਸ ਨਾਲ ਮਹਿੰਗਾਈ ਦੇ ਰੁਝਾਨਾਂ ਨੂੰ ਹੋਰ ਸਹੀ ਅਤੇ ਸਮੇਂ ਸਿਰ ਸਮਝਣ ਵਿੱਚ ਮਦਦ ਮਿਲ ਸਕੇਗੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਾਨਾਮਾਂ....
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 26.11.2025 44:05
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਹਨ। ਜਿਨ੍ਹਾਂ ਵਿੱਚ ਆਸਟ੍ਰੇਲੀਆ ਸਰਕਾਰ ਵਲੋਂ ਵਿਦਿਆਰਥੀ ਵੀਜ਼ਿਆਂ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ, ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਵਲੋਂ ਟੀ-ਟਵੰਟੀ ਵਰਲਡ ਕੱਪ ਜਿੱਤਣ ਬਾਰੇ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵੇਰਵੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਮੂਲ ਨਿ...
ਪਾਕਿਸਤਾਨ ਡਾਇਰੀ: ਪੇਸ਼ਾਵਰ ਵਿੱਚ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ‘ਤੇ ਆਤਮਘਾਤੀ ਹਮਲਾ, ਤਿੰਨ ਜਵਾਨਾਂ ਦੀ ਮੌਤ 26.11.2025 7:08
ਸੋਮਵਾਰ ਨੂੰ ਤਿੰਨ ਆਤਮਘਾਤੀ ਹਮਲਾਵਰਾਂ ਨੇ ਪਾਕਿਸਤਾਨੀ ਅਰਧ ਸੈਨਿਕ ਬਲ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਅਰਧ ਸੈਨਿਕ ਬਲਾਂ ਦੇ ਜਵਾਨ ਮਾਰੇ ਗਏ। ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਹੋਇਆ। ਇੱਕ ਹਮਲਾਵਰ ਨੇ ਕੰਪਲੈਕਸ ਦੇ ਦਰਵਾਜ਼ੇ ’ਤੇ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ, ਜਦਕਿ ਬਾਕੀ ਦੋ ਹਮਲਾਵਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨ...
ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦੇ ਬਾਵਜੂੲ ਡੇਵਿਡ ਨੇ ਆਪਣੇ ਕਾਰੋਬਾਰ ਦੇ ਖਰਚੇ ਕਿਵੇਂ ਘਟਾਏ? 25.11.2025 7:22
ਬਿਜਲੀ ਦੀਆਂ ਵਧਦੀਆਂ ਕੀਮਤਾਂ ਕੁੱਲ ਮੁਦਰਾਸਫੀਤੀ ਨੂੰ ਹੋਰ ਤੇਜ਼ ਕਰ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਘਰਾਂ ਅਤੇ ਆਸਟ੍ਰੇਲੀਆ ਦੇ 2.6 ਮਿਲੀਅਨ ਛੋਟੇ ਕਾਰੋਬਾਰਾਂ 'ਤੇ ਪੈ ਰਿਹਾ ਹੈ। ਫ਼ਿਰ ਵੀ, ਕੁਝ ਲੋਕ ਇਸ ਚੁਣੌਤੀ ਦਾ ਹੱਲ ਲੱਭਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਡੇਵਿਡ ਸਟੂਅਰਟ ਨੇ ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਿਵੇਂ ਕੀਤਾ।
ਖ਼ਬਰਨਾਮਾ: ਪੌਲੀਨ ਹੈਨਸਨ ਦੇ 'ਬੁਰਕਾ' ਸਟੰਟ ਦੀ ਨਿੰਦਾ, ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਵਿਸ਼ਵ ਕੱਪ ਤੇ ਹੋਰ ਖ਼ਬਰਾਂ 25.11.2025 5:09
ਮੁਸਲਿਮ ਵੂਮੈਨ ਆਸਟ੍ਰੇਲੀਆ ਦੀ ਸੀ.ਈ.ਓ. ਮਾਹਾ ਅਬਦੋ ਨੇ ਪੌਲੀਨ ਹੈਨਸਨ ਵੱਲੋਂ ਸੰਸਦ ਵਿੱਚ ਬੁਰਕਾ ਪਹਿਨ ਕੇ ਕੀਤੇ ਗਏ ਡਰਾਮੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀਮਤੀ ਹੈਨਸਨ ਦੀਆਂ ਕਾਰਵਾਈਆਂ ਸਮਾਜ ਲਈ ਨੁਕਸਾਨਦੇਹ ਹਨ। ਓਧਰ, ਉਬਰ ਈਟਸ ਅਤੇ ਡੌਰਡੇਸ਼ ਨੇ ਰਾਈਡਰਾਂ ਅਤੇ ਡਰਾਈਵਰਾਂ ਲਈ ਘੱਟੋ-ਘੱਟ ਤਨਖ਼ਾਹ ਦਰਾਂ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ‘ਤੇ ਸਹਿਮਤੀ ਜਤਾਈ ਹੈ। ਭਾਰਤ ਦੀ ਗੱਲ ਕਰੀਏ ਤਾਂ, ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਕੱਲ੍ਹ ਭਾਰਤੀ ਟੀਮ ਨੇ ਚੀਨੀ ਤੈਪੇਈ...
ਆਸਟ੍ਰੇਲੀਆ ਵਿੱਚ ਵੱਧਦੇ ਨਸਲੀ ਹਮਲੇ: ਭਾਰਤੀ ਭਾਈਚਾਰਾ ਨਿਸ਼ਾਨੇ 'ਤੇ 25.11.2025 10:27
ਸਿਡਨੀ ਵਿੱਚ ਨਵੰਬਰ ਮਹੀਨੇ ਦੌਰਾਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ, ਇੱਕ ਬਜ਼ੁਰਗ ਵਿਅਕਤੀ ‘ਤੇ ਹਮਲੇ ਅਤੇ ਤਿੰਨ ਭਾਰਤੀ ਨਾਗਰਿਕਾਂ ਨਾਲ ਬਦਸਲੂਕੀ ਨੇ ਕਮਿਊਨਿਟੀ ਵਿੱਚ ਨਸਲਵਾਦ ਸੰਬੰਧੀ ਚਿੰਤਾਵਾਂ ਨੂੰ ਮੁੜ ਉਭਾਰਿਆ ਹੈ। ਇੰਨ੍ਹਾ ਘਟਨਾਵਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਨਸਲਵਾਦ ਇੱਕ ਵੱਧਦਾ ਰੁਝਾਨ ਬਣਦਾ ਜਾ ਰਿਹਾ ਹੈ? ਪੀੜਤ ਵਿਅਕਤੀ ਨਾਲ ਕੀਤੀ ਗੱਲਬਾਤ ਅਤੇ ਨਾਲ ਹੀ ਲੋਕਲ ਐਮ ਪੀ, ਪ੍ਰੀਮੀਅਰ ਅਤੇ ਭਾਈਚਾਰਕ ਸੰਸਥਾਵਾਂ ਦੇ ਨੇਤਾਵਾਂ ਵੱਲੋਂ ਇਹਨਾਂ ਮਾਮਲਿਆਂ ਉੱਤੇ ਕੀਤੇ ਪ੍ਰਤੀਕਰਮ ਲਈ...
ਪੰਜਾਬੀ ਡਾਇਰੀ : ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ 25.11.2025 9:33
ਕੇਂਦਰ ਸਰਕਾਰ ਨੇ ਪੰਜਾਬ ਦਾ ਰੋਹ ਦੇਖਦਿਆਂ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ਤੋਂ ਪੈਰ ਪਿੱਛੇ ਖਿੱਚ ਲਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਸਬੰਧੀ ਬਿੱਲ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਸਤਾਵ ’ਤੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ, ਇਸ ਲਈ ਕਿਸੇ ਵੀ ਧਿਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ, ਅਤੇ ਪੰਜਾਬ/ਭਾ...
ਘਰੇਲੂ ਹਿੰਸਾ ਸਮਝੋ: ਕਿਸਮਾਂ, ਪ੍ਰਭਾਵ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਪਰਿਵਾਰ ਕਿਵੇਂ ਮਦਦ ਲੈ ਸਕਦੇ ਹਨ 24.11.2025 9:50
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ, ਜਿਸਦਾ ਸਭ ਤੋਂ ਵੱਧ ਅਸਰ ਮਹਿਲਾਵਾਂ, ਪ੍ਰਵਾਸੀਆਂ ਅਤੇ ਬੱਚਿਆਂ ‘ਤੇ ਪੈਂਦਾ ਹੈ। ਘਰੇਲੂ ਹਿੰਸਾ ਕਿਸੇ ਨਿੱਜੀ ਝਗੜੇ ਦਾ ਨਾਮ ਨਹੀਂ, ਸਗੋਂ ਸਰੀਰੀ, ਭਾਵਨਾਤਮਕ, ਮਾਨਸਿਕ ਜਾਂ ਵਿੱਤੀ ਦੁਰਵਿਵਹਾਰ ਹੈ। ਸਿਡਨੀ ਦੇ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਦੇ ਸੰਸਥਾਪਕ ਕਿੱਟੂ ਰੰਧਾਵਾ ਅਤੇ ਮੈਲਬਰਨ ਦੀ ਵਕੀਲ ਮੈਨੀ ਕੌਰ ਵਰਮਾ ਇਸ ਸਮੱਸਿਆ ਦੇ ਕਾਰਨ, ਪ੍ਰਭਾਵ ਅਤੇ ਪ੍ਰਵਾਸੀ ਔਰਤਾਂ ਵੱਲੋਂ ਮਦਦ ਲੈਣ ’ਚ ਆਉਣ ਵਾਲੀਆਂ ਰ...
ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਗਏ ਦੀਪਇੰਦਰਜੀਤ ਸਿੰਘ ਦੇ ਕਤਲ ’ਚ ਦੋਸ਼ੀ ਨੌਜਵਾਨ ਨੂੰ ਹੋਈ 4 ਸਾਲ ਦੀ ਜੇਲ੍ਹ 24.11.2025 7:18
17 ਨਵੰਬਰ 2025 ਨੂੰ ਤਸਮਾਨੀਆ ਸੁਪਰੀਮ ਕੋਰਟ ਨੇ ਹੋਬਾਰਟ ਵਾਟਰਫਰੰਟ ’ਤੇ ਦੀਪਇੰਦਰਜੀਤ ਸਿੰਘ ਦੀ ਦੁਖਦਾਈ ਮੌਤ ਨਾਲ ਜੁੜੇ ਮਾਮਲੇ ਵਿੱਚ 19 ਸਾਲਾ ਨੌਜਵਾਨ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਨਵਰੀ 2024 ਦੀ ਉਸ ਘਟਨਾ ਨਾਲ ਸੰਬੰਧਤ ਹੈ ਜਿਸ ਵਿੱਚ 27 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦੀਪਇੰਦਰਜੀਤ ਨੂੰ ਲੁੱਟ-ਖੋਹ ਦੌਰਾਨ ਪਾਣੀ ਵਿੱਚ ਧੱਕਿਆ ਗਿਆ ਸੀ। ਇਸ ਆਡੀਉ ਵਿੱਚ ਸੁਣੋ ਪੂਰਾ ਮਾਮਲਾ, ਅਦਾਲਤੀ ਫ਼ੈਸਲੇ ਦੀ ਮਹੱਤਤਾ, ਅਤੇ ਕਿਉਂ Punjabi Society Tasmania ਦੇ ਨੁਮਾਇੰਦੇ...
ਖ਼ਬਰਨਾਮਾ : ਨੌਰਦਰਨ ਟੈਰੀਟਰੀ ਵਿੱਚ ਫਿਨਾ ਚੱਕਰਵਾਤ ਕਾਰਨ ਬਿਜਲੀ ਹੋਈ ਗੁੱਲ, ਕਈ ਸਕੂਲ ਬੰਦ 24.11.2025 4:23
ਨੌਰਦਰਨ ਟੈਰੀਟਰੀ ਵਿੱਚ, ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਅਤੇ ਕਈ ਸਕੂਲ ਬੰਦ ਹਨ, ਪਰ ਗਰਮ ਖੰਡੀ ਚੱਕਰਵਾਤ ਫਿਨਾ ਤੋਂ ਸਥਾਨਕ ਨਿਵਾਸੀਆਂ ਨੂੰ ਗੰਭੀਰ ਸੱਟਾਂ ਅਤੇ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਟੈਰੇਟਰੀ ਵਿੱਚ 5,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਲਗਭਗ 14,000 ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਓਧਰ ਇਸ ਦੌਰਾਨ, ਉੱਤਰੀ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਨਿਵਾਸੀਆਂ ਨੂੰ ਅੱਜ 24 ਨਵੰਬਰ ਨੂੰ ਨੁਕਸਾਨਦ...
ਭਾਰਤੀ ਮਹਿਲਾਵਾਂ ਨੇ ਪਹਿਲਾ ਨੇਤਰਹੀਨ ਮਹਿਲਾ ਟੀ20 ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ 24.11.2025 3:51
ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਪਹਿਲੇ ਨੇਤਰਹੀਨ ਮਹਿਲਾ ਟੀ20 ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ। ਫਾਈਨਲ ਮੈਚ ਵਿੱਚ, ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤੀ। ਭਾਰਤੀ ਟੀਮ ਨੇ ਪੂਰੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਵੀ ਮੈਚ ਨਹੀਂ ਹਾਰਿਆ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਕਲਾ ਅਤੇ ਕਹਾਣੀਆਂ: ਬਿਲਬੋਰਡ ਪੇਂਟ ਕਰਨ ਤੋਂ ਲੈ ਕੇ ਉਨ੍ਹਾਂ 'ਤੇ ਛਾ ਜਾਣ ਤੱਕ, ਸੁਣੋ ਪਾਕਿਸਤਾਨੀ ਕਲਾਕਾਰ ਰੰਗੀਲਾ ਦੀ ਸਫਲਤਾ ਦੀ ਦਾਸਤਾਨ 24.11.2025 6:10
ਇੱਕ ਘੱਟ ਆਮਦਨ ਵਾਲੇ ਪਰਿਵਾਰ ਵਿੱਚ ਪੈਦਾ ਹੋਏ, ਰੰਗੀਲਾ ਨੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਆਪ ਲਿਖੀ। ਆਪਣੀ ਕਾਮੇਡੀ ਲਈ ਜਾਣੇ ਜਾਂਦੇ ਇਹ ਫ਼ਨਕਾਰ ਇੱਕ ਨਿਰਮਾਤਾ, ਲੇਖ਼ਕ, ਨਿਰਦੇਸ਼ਕ ਅਤੇ ਹੋਰ ਕਈ ਕਲਾਵਾਂ ਦੇ ਮਾਹਰ ਸਨ। ਇਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਵਲੋਂ ਕਈ ਪੁਰਸਕਾਰ ਵੀ ਦਿੱਤੇ ਗਏ ਸੀ। ਇਸ ਪੌਡਕਾਸਟ ਰਾਹੀਂ ਸੁਣੋ ਰੰਗੀਲਾ ਦਾ ਪ੍ਰੇਰਨਾਦਾਇਕ ਸਫ਼ਰ....
ਪੰਡਿਤ ਦੀ ਲਿਖੀ ਪੋਥੀ, ਗੁਰਸਿੱਖ ਦੀ ਰਮਾਇਣ, ਸਿੱਖ ਰਾਜ ਦੇ ਸਿੱਕੇ: ਪਾਰਲੀਮੈਂਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ 24.11.2025 8:58
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਾ ਸਮਾਗਮ 27 ਨਵੰਬਰ 2025 ਨੂੰ ਆਸਟ੍ਰੇਲੀਆਈ ਪਾਰਲੀਮੈਂਟ ਹਾਊਸ, ਕੈਨਬਰਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਬਾਰੇ 'ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ' ਤੋਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਤੋਂ 2 ਮੁੱਖ ਬੁਲਾਰੇ ਪਹੁੰਚ ਰਹੇ ਹਨ ਜੋ ਗੁਰੂ ਸਾਹਿਬ ਦੀ ਕੁਰਬਾਨੀ ਦੀ ਮਹੱਤਾਤਾ ਸੰਗਤਾਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਬਹੁ-ਸੱਭਿਆਚਾਰਕ ਸਮਾਜ ਦੀ ਵੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਇੱਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਵਿੱ...
Podcasturi asemănătoare
Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice