SBS

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Vizitează neapărat site-ul podcastului și susține-i creatorul: www.sbs.com.au

Autor

SBS

Categorie

News

Site-ul podcastului

www.sbs.com.au

Cel mai nou episod

13 oct. 2026

Unde asculți?

Podcasturi în aplicație Replaio Radio În curând

Podcasturile ajung în curând în aplicație. Instaleaz-o acum și fii primul care descoperă o abordare complet nouă a podcasturilor

Descarcă din Google Play Instalează gratuit Android aproape 10 mil. descărcări · nota 4,8 iOS în curând

Episoade

ਖ਼ਬਰਾਂ ਫਟਾਫੱਟ: ਸੋਸ਼ਲ ਮੀਡੀਆ ਬੈਨ ਜੁਰਮਾਨੇ, ਏਸ਼ੀਆ ਵਿੱਚ ਆਏ ਹੜ੍ਹਾਂ ਅਤੇ ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਸਮੇਤ ਇਸ ਹਫ਼ਤੇ ਦੀਆਂ ਹੋਰ ਪ੍ਰਮੁੱਖ ਖ਼ਬਰਾਂ 05.12.2025

ਉਮਰ ਸੀਮਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਅਮਰੀਕੀ ਡਿਟੈਂਸ਼ਨ ਅਧਿਕਾਰੀਆਂ ਨੇ ਆਸਟ੍ਰੇਲੀਆ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਹੈ, ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਦਾ ਅੰਤਿਮ ਸਸਕਾਰ ਵੀ ਹੋਇਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

‘Art can say so much so quickly, sneaking behind people’s defences,’ says Aussie poster artist Peter Drew - ‘ਆਰਟ ਥੋੜੇ ਸਮੇਂ ਵਿੱਚ ਬਹੁਤ ਕੁਝ ਕਹਿਣ ਦੀ ਸ਼ਕਤੀ ਰੱਖਦਾ ਹੈ’: ‘Aussie' Poster Series' ਦੇ ਆਰਟਿਸਟ ਪੀਟਰ ਡਰਿਊ 05.12.2025

Adelaide-based street artist Peter Drew challenges divisive attitudes through his work, sparking conversations about what it truly means to be 'Aussie.' His posters have been praised by some and critiqued by others, yet Peter continues to use his thought-provoking art to question national identity. - 2016 ਤੋਂ ਐਡੀਲੇਡ-ਅਧਾਰਿਤ ਆਰਟਿਸਟ ਪੀਟਰ ਡਰਿਊ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿੱਚ ਸਮਾਜਿਕ ਸਵਾਲ ਉ...

ਖ਼ਬਰਨਾਮਾ: ਸਿਡਨੀ ਵਿੱਚ ਹੀਟ ਵੇਵ, ਤਸਮਾਨੀਆ ਵਿੱਚ ਲੱਗੀ ਅੱਗ: ਗਰਮੀਆਂ ਦੀ ਸ਼ੁਰੂਆਤ ਨਾਲ ਆਸਟ੍ਰੇਲੀਆ ਵਿੱਚ ਤੀਬਰ ਮੌਸਮੀ ਚੇਤਾਵਨੀਆਂ 05.12.2025

ਨਿਊ ਸਾਊਥ ਵੇਲਜ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੀਬਰ ਗਰਮੀ ਦੀ ਚੇਤਾਵਨੀ ਜਾਰੀ ਹੈ, ਜਦੋਂਕਿ ਤਸਮਾਨੀਆ ਵਿੱਚ ਅਧਿਕਾਰੀ ਕਾਬੂ ਤੋਂ ਬਾਹਰ ਅੱਗ ਨਾਲ ਜੂਝ ਰਹੇ ਹਨ। ਗਰਮੀਆਂ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਕਈ ਜਨਤਕ ਚੇਤਾਵਨੀਆਂ ਨਾਲ ਹੋਈ ਹੈ, ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ…

Travelling to India for first time? Don't miss these essential vaccines - ਕੀ ਤੁਹਾਡਾ ਬੱਚਾ ਪਹਿਲੀ ਵਾਰ ਭਾਰਤ ਜਾ ਰਿਹਾ ਹੈ? ਇਹ ਮਹੱਤਵਪੂਰਣ ਟੀਕੇ ਲਗਵਾਉਣੇ ਨਾ ਭੁੱਲੋ 05.12.2025

India’s vaccination schedule differs from Australia’s, and several infections that are common in India aren’t covered under Australia’s routine immunisations. If you’re travelling to India with your child for the first time, it’s important to understand the recommended overseas vaccinations. Tune in to this podcast to hear expert guidance from a senior paediatrician in Punjabi. - ਭਾਰਤ ਵਿੱਚ ਮਲੇਰੀਆ,...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ‘ਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ 05.12.2025

ਹਾਲ ਹੀ ਵਿੱਚ ਹੋਈਆਂ ਨਿਊਜ਼ੀਲੈਂਡ ਦੀਆਂ ਸੱਤਵੀਆਂ ਸਾਲਾਨਾ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਹਾਜ਼ਰੀ ਭਰੀ। ਪਿਛਲੇ ਹਫ਼ਤੇ ਦੇ ਅੰਤ ਵਿੱਚ ਇਹ ਖੇਡਾਂ ਮੁਕੰਮਲ ਹੋਈਆਂ ਸਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਧਿਰ ਅਤੇ ਸਰਕਾਰ ਆਹਮੋ-ਸਾਹਮਣੇ 04.12.2025

ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਸਰਕਾਰ 'ਤੇ ਵੱਧਦੇ ਰਹਿਣ-ਸਹਿਣ ਦੇ ਦਬਾਅ, ਊਰਜਾ ਨੀਤੀ, ਮੰਤਰੀਆਂ ਦੀ ਯਾਤਰਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

From serenity to settlement: Inside Hobart's growing Punjabi community - 'ਸਕੂਨ ਭਰੀ ਜ਼ਿੰਦਗੀ': ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਦਾ ਪੰਜਾਬੀ ਭਾਈਚਾਰਾ 04.12.2025

Tasmania — Australia’s island state — is quietly emerging as a home for a small but steadily growing Punjabi community. According to the 2021 Census, 6,137 Tasmanian residents were born in India, and 2,556 people reported Punjabi as the language spoken at home. Tasmania is also officially classified as a regional area, which has made it attractive for many migrants, yet local Punjabi community mem...

ਬਾਲੀਵੁੱਡ ਗੱਪਸ਼ੱਪ: ਮਰਹੂਮ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' 25 ਦਸੰਬਰ ਨੂੰ ਪਵੇਗੀ ਦਰਸ਼ਕਾਂ ਦੀ ਝੋਲੀ 04.12.2025

89 ਸਾਲਾਂ ਦੀ ਉਮਰ ਵਿੱਚ ਇਸ ਦੁਨਿਆ ਨੂੰ ਅਲਵਿਦਾ ਆਖਣ ਵਾਲੇ ਪੰਜਾਬੀ ਮੂਲ ਦੇ ਮਸ਼ਹੂਰ ਪੰਜਾਬੀ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਇੱਕ ਸੱਚੀ ਘੱਟਨਾ 'ਤੇ ਅਧਾਰਤ ਹੈ ਜਿਸ ਵਿੱਚ ਧਰਮਿੰਦਰ ਨੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਕਿੰਡ ਲੈਫਟਿਨੈਂਟ ਅਰੁਨ ਖੇਤਰਪਾਲ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਖਬਰ ਦਾ ਵਿਸਥਾਰ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਵਿਸ਼ਵ ਬਾਕਸਿੰਗ ਕੱਪ ਵਿੱਚ ਆਸਟ੍ਰੇਲੀਆ ਦੀ ਇਤਿਹਾਸਿਕ ਪ੍ਰਾਪਤੀ: ਅਸਿਸਟੈਂਟ ਕੋਚ ਸਤਿੰਦਰ ਕੌਰ ਨਾਲ ਖ਼ਾਸ ਗੱਲਬਾਤ 03.12.2025

ਅਸਿਸਟੈਂਟ ਕੋਚ ਵਜੋਂ ਆਸਟ੍ਰੇਲੀਆ ਦੀ ਟੀਮ ਨੂੰ ਵਿਸ਼ਵ ਬਾਕਸਿੰਗ ਕੱਪ ਫਾਈਨਲਸ ਵਿੱਚ ਇੱਕ ਸੋਨ ਤੇ ਤਿੰਨ ਕਾਂਸੇ ਦੇ ਤਗਮੇ ਜਿਤਾਉਣ ਵਾਲੀ ਸਤਿੰਦਰ ਕੌਰ ਅਤੇ ਬਾਕਸਿੰਗ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਜੋਨਾਥਨ ਹਾਲ ਨੇ ਟੀਮ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਖਿਡਾਰੀਆਂ ਦੇ ਸਿਰ ਬੰਨ੍ਹਿਆ। ਅਸਿਸਟੈਂਟ ਕੋਚ ਵਜੋਂ ਸਤਿੰਦਰ ਕੌਰ ਦੀਆਂ ਸੇਵਾਵਾਂ ਕਿਹੋ ਜਿਹੀਆਂ ਸਨ, ਅਤੇ ਉਨ੍ਹਾਂ ਨੂੰ ਇਸ ਰੋਲ ਵਾਸਤੇ ਕਿਵੇਂ ਚੁਣਿਆ ਗਿਆ, ਜਾਣੋ ਇਸ ਗੱਲਬਾਤ ਰਾਹੀਂ.....

ਖ਼ਬਰਨਾਮਾ: ਆਸਟ੍ਰੇਲੀਆ ਦੇ ਨਵੇਂ ਸੋਸ਼ਲ ਮੀਡੀਆ ਬੈਨ ਵਿੱਚ Lemon8 ਤੇ Yope ਵੀ ਹੋ ਸਕਦੇ ਹਨ ਸ਼ਾਮਲ 03.12.2025

ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਅਗਲੇ ਹਫ਼ਤੇ ਤੋਂ ਲਾਗੂ ਹੋ ਰਹਾ ਹੈ, ਅਤੇ Lemon8 ਤੇ Yope ਵਰਗੀਆਂ ਐਪਾਂ ਵੀ ਇਸ ਦੀ ਸ਼੍ਰੇਣੀ ਵਿੱਚ ਆ ਸਕਦੀਆਂ ਹਨ। eSafety ਕਮਿਸ਼ਨ ਨੇ ਇਹਨਾਂ ਪਲੇਟਫਾਰਮਾਂ ਨੂੰ ਨਵੇਂ ਨਿਯਮਾਂ ਤਹਿਤ ਆਪਣੀ ਯੋਗਤਾ ਦਾ ਖੁਦ ਮੁਲਾਂਕਣ ਕਰਨ ਲਈ ਕਿਹਾ ਹੈ, ਜਦੋਂਕਿ ਟੈਕ ਕੰਪਨੀਆਂ ਨੂੰ ਲਗਾਤਾਰ ਇਹ ਪਰਖਣ ਦੀ ਲੋੜ ਹੋਵੇਗੀ ਕਿ ਕੀ ਉਹ ਕਿਸੇ ਵੀ ਵੇਲੇ ਬੈਨ ਦੇ ਦਾਇਰੇ ਵਿੱਚ ਆ ਸਕਦੀਆਂ ਹਨ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਨ...

ਪਾਕਿਸਤਾਨ ਡਾਇਰੀ: ਨੋਕੁੰਡੀ ਵਿੱਚ ਫਰੰਟੀਅਰ ਕੋਰ ਦੇ ਮੁੱਖ ਦਫ਼ਤਰ 'ਤੇ ਹਮਲੇ ਵਿੱਚ ਕਈ ਹਮਲਾਵਰ ਮਾਰੇ ਗਏ 03.12.2025

ਦੋ ਦਿਨਾਂ ਬਾਅਦ, ਸੁਰੱਖਿਆ ਬਲਾਂ ਨੇ ਚਾਗਈ ਜ਼ਿਲ੍ਹੇ ਦੇ ਨੋਕੁੰਡੀ ਇਲਾਕੇ ਵਿੱਚ ਫਰੰਟੀਅਰ ਕੋਰ ਦੇ ਬ੍ਰਿਗੇਡ ਹੈੱਡਕੁਆਰਟਰ ਉੱਤੇ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਵਿਰੁੱਧ ਕਾਰਵਾਈ ਮੁਕੰਮਲ ਕਰ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ “ਐਫ.ਸੀ. ਕਿਲ੍ਹੇ ਉੱਤੇ ਹਮਲਾ ਕਰਨ ਵਾਲੇ ਸਾਰੇ ਛੇ ਦਹਿਸ਼ਤਗਰਦ ਸੁਰੱਖਿਆ ਬਲਾਂ ਵੱਲੋਂ ਕਲੀਅਰੈਂਸ ਆਪ੍ਰੇਸ਼ਨ ਦੌਰਾਨ ਮਾਰੇ ਗਏ ਹਨ।” ਇਹ ਲੋਕ ਐਤਵਾਰ ਰਾਤ ਨੂੰ ਇੱਕ ਮਹਿਲਾ ਆਤਮਘਾਤੀ ਹਮਲਾਵਰ ਵੱਲੋਂ ਮੁੱਖ ਗੇਟ ਉੱਤੇ ਆਪਣੇ ਆਪ ਨੂੰ ਉਡਾ ਲੈਣ ਤੋਂ ਬਾਅਦ ਕੰਪਲੈਕਸ ਅੰਦਰ ਦਾ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 03.12.2025

This edition of SBS Punjabi radio program brings you the latest on Punjabis in Australia. This program also features an exclusive conversation with the Member of Parliament for Coffs Harbour and the newly elected leader of the NSW Nationals, Gurmesh Singh. Also listen to the journey of the first Deputy Mayor of Punjabi origin in Melbourne’s Wyndham Vale City Council, Preet Singh. The program also...

Vic Police's expanded 'search without warrant' powers: What Kirpan-wearing Sikhs need to know - ਮੈਲਬਰਨ ਵਿੱਚ ਪੁਲਿਸ ਨੂੰ ਬਿਨਾਂ ਵਾਰੰਟ ਤੇਜ਼ਧਾਰ ਹਥਿਆਰਾਂ ਦੀ ਤਲਾਸ਼ੀ ਲਈ ਮਿਲੇ ਅਧਿਕਾਰ: ਕਿਰਪਾਨ ਰੱਖਣ ਵਾਲਿਆਂ ’ਤੇ ਕੀ ਪੈ ਸਕਦਾ ਹੈ ਅਸਰ? 02.12.2025

Victoria Police can now search any car or person in the city of Melbourne without a warrant. The move, aimed at reducing knife crime, will allow police to tap-search a person, ask them to empty their pockets or remove their outer clothing. The law has raised concerns among members of the Sikh community who carry the ceremonial dagger 'kirpan'. - ਵਿਕਟੋਰੀਆ ਦੇ ਨਵੇਂ ਕਾਨੂੰਨ ਅਨੁਸਾਰ ਮੈਲਬਰਨ ਵਿੱਚ ਪੁਲਿਸ ਹੁਣ...

ਆਸਟ੍ਰੇਲੀਆ ‘ਚ ਮਨੁੱਖ ਪਹਿਲੀ ਵਾਰ ਕਦੋਂ ਤੇ ਕਿਵੇਂ ਆਏ;-ਇੱਕ ਨਵੀਂ ਖੋਜ 02.12.2025

ਇੱਕ ਨਵੀਂ ਖੋਜ ਵਿੱਚ ਅਜਿਹੇ ਸੰਭਾਵਿਤ ਪ੍ਰਵਾਸ ਬਾਰੇ ਜਾਣਕਾਰੀ ਮਿਲੀ ਹੈ ਜੋ ਪ੍ਰਾਚੀਨ ਆਬਾਦੀ ਨੇ 'ਸਾਹੁਲ ਸ਼ੈਲਫ' ਤੱਕ ਪਹੁੰਚਣ ਲਈ ਵਰਤਿਆ ਸੀ। ਸਾਹੁਲ ਸ਼ੈਲਫ ਯਾਨੀ ਕਿ ਉਹ ਭੂਮੀਗਤ ਸਮੂਹ ਜਿਸ ਵਿੱਚ ਹੁਣ ਆਧੁਨਿਕ ਆਸਟ੍ਰੇਲੀਆ ਆਉਂਦਾ ਹੈ। 'ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ' ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ 42000 ਸਾਲ ਪੁਰਾਣੇ ਇੱਕ ਇੰਡੋਨੇਸ਼ੀਅਨ ਪਿੰਡ ਵਿੱਚ ਜਾਨਵਰਾਂ ਅਤੇ ਭੋਜਨ ਦੇ ਅਵਸ਼ੇਸ਼ ਮਿਲੇ ਹਨ।

ਖ਼ਬਰਨਾਮਾ: ਏਸ਼ੀਆ 'ਚ ਹੜ੍ਹਾਂ ਦਾ ਕਹਿਰ, ਅਮ੍ਰਿਤਪਾਲ ਪੈਰੋਲ ਮਾਮਲੇ 'ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਤੇ ਹੋਰ ਖ਼ਬਰਾਂ 02.12.2025

ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 1,160 ਤੋਂ ਵੱਧ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਕਿਹਾ ਹੈ ਕਿ ਉਹ ਪ੍ਰਭਾਵਿਤ ਖੇਤਰਾਂ ਵਿੱਚ ਰੈਪਿਡ ਰਿਸਪਾਂਸ ਟੀਮਾਂ ਅਤੇ ਜ਼ਰੂਰੀ ਸਾਮਾਨ ਭੇਜ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ ਕਰਨ ਦੇ ਫੈਸਲੇ ਦਾ ‘ਮੂਲ ਆਧਾਰ’ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਪੰ...

‘It’s a restoration of our rights’: How a Sikh student’s advocacy led to an inclusive mask policy at Ambulance Victoria - 'ਹੁਣ ਕੋਈ ਵੀ ਆਪਣੇ ਧਰਮ ਨੂੰ ਤਿਆਗੇ ਬਿਨਾਂ ਪੈਰਾਮੈਡਿਕ ਬਣ ਸਕਦਾ ਹੈ': ਐਂਬੂਲੈਂਸ ਵਿਕਟੋਰੀਆ ਵੱਲੋਂ ਪੈਰਾਮੈਡਿਕਸ ਦੀ ਦਾੜ੍ਹੀ ਨੀਤੀ 'ਚ ਵੱਡਾ ਸੁਧਾਰ 02.12.2025

Ambulance Victoria has introduced a new mask fit-testing pathway using the Singh Thattha technique. This allows paramedics who maintain facial hair for religious, cultural, or medical reasons to meet safety requirements. The change follows Monash University paramedic student Prabhjeet Singh Gill, 19, being denied a mask fit test due to his beard, an article of faith for Sikhs. The new approach ens...

ਆਸਟ੍ਰੇਲੀਆ ਵਿੱਚ ਖੋ-ਖੋ ਦੀ ਪਹਿਲੀ ਨੈਸ਼ਨਲ ਚੈਂਪੀਅਨਸ਼ਿਪ, ਜਾਣੋ ਤੁਸੀਂ ਕਿਵੇਂ ਬਣ ਸਕਦੇ ਹੋ ਆਸਟ੍ਰੇਲੀਅਨ ਖੋ-ਖੋ ਖਿਡਾਰੀ 02.12.2025

ਖੋ-ਖੋ ਆਸਟ੍ਰੇਲੀਆ ਵੱਲੋਂ 6 ਅਤੇ 7 ਦਸੰਬਰ 2025 ਨੂੰ ਪਹਿਲੀ ਨੈਸ਼ਨਲ ਖੋ-ਖੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਨੈਸ਼ਨਲ ਕਮੇਟੀ ਮੈਂਬਰ ਹਰਨੀਤ ਕੌਰ ਤੇ ਵਿਕਟੋਰੀਅਨ ਈਗਲਜ਼ ਵੂਮੈਨਜ਼ ਟੀਮ ਦੀ ਕੋਚ ਰਨਦੀਪ ਕੌਰ ਨੇ ਦੱਸਿਆ ਕਿ ਦੁਨੀਆ ਦੇ ਕਈ ਹੋਰ ਦੇਸ਼ ਵੀ ਖੋ-ਖੋ ਵਰਗੀ ਖੇਡ ਖੇਡਦੇ ਹਨ, ਹਾਲਾਂਕਿ ਨਾਮ ਵੱਖਰੇ ਹਨ। ਉਹਨਾਂ ਦੱਸਿਆ ਕਿ ਬੇਸ਼ਕ ਪਿਛਲੇ ਸਾਲ ਵਿਸ਼ਵ ਕੱਪ ਦੇ ਐਲਾਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਖਿਡਾਰੀ ਇਕੱਠੇ ਕਰਨਾ ਚੁਣੌਤੀ ਭਰਿਆ ਸੀ, ਫਿਰ ਵੀ ਆਸਟ੍ਰੇਲੀਆ ਦੇ ਲੋਕਲ ਖਿਡਾਰੀਆਂ...

ਪੰਜਾਬੀ ਡਾਇਰੀ : ਚੰਡੀਗੜ੍ਹ ਵਿੱਚ ਨਹੀਂ ਬਣੇਗੀ ਹਰਿਆਣਾ ਸਰਕਾਰ ਦੀ ਵੱਖਰੀ ਵਿਧਾਨ ਸਭਾ 02.12.2025

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਦੇ ਵਧਦੇ ਗੁੱਸੇ ਨੂੰ ਵੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦੀ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਦੀ ਇਮਾਰਤ ਉਸਾਰਨ ਦੀ ਮੰਗ ਰੱਦ ਕਰ ਦਿੱਤੀ ਹੈ। ਇਸ ਫੈ਼ਸਲੇ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਵੱਖਰੀ ਇਮਾਰਤ ਦੀ ਉਸਾਰੀ ਨਹੀਂ ਹੋਵੇਗੀ।

ਆਸਟ੍ਰੇਲੀਆ ‘ਚ ਮਹਿਲਾਵਾਂ ਵੱਲੋਂ ਦਾਨ ਕੀਤੇ ਜਾਣ ਵਾਲੇ ਆਂਡਿਆਂ (Ovum) ਦੀ ਮੰਗ ‘ਚ ਵਾਧਾ, ਪਰ ਸਪਲਾਈ ਦੀ ਘਾਟ 01.12.2025

ਇੱਕ ਪਾਸੇ ਆਸਟ੍ਰੇਲੀਅਨ ਲੋਕਾਂ ‘ਚ ਫਰਟਿਲਟੀ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਤੇ ਇਸਦੇ ਚੱਲਦਿਆਂ ਦਾਨ ਕੀਤੇ ਜਾਣ ਵਾਲੇ ਆਂਡਿਆਂ ਦੀ ਮੰਗ ਵੀ ਵੱਧ ਰਹੀ ਹੈ। ਪਰ ਆਂਡਿਆਂ (ovum) ਦੀ ਮੰਗ ਦੇ ਮੁਕਾਬਲੇ ‘ਚ ਇਨ੍ਹਾਂ ਦੀ ਸਪਲਾਈ ਬਹੁਤ ਜ਼ਿਆਦਾ ਘੱਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਦਾਨ ਕੀਤੇ ਜਾਣ ਵਾਲੇ ਆਂਡਿਆਂ ਸਬੰਧੀ ਆਪਣੇ ਨਿਯਮ ਅਤੇ ਪ੍ਰਤੀਕਿਰਿਆ ਨੂੰ ਸੁਧਾਰਨ ਬਾਰੇ ਸੋਚਣਾ ਚਾਹੀਦਾ ਹੈ।

ਖ਼ਬਰਨਾਮਾ : ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ, ਨਵੇਂ ਖਰੀਦਦਾਰਾਂ ਨੂੰ ਨਹੀਂ ਮਿਲਿਆ ਵਿਆਜ ਕਟੌਤੀਆਂ ਦਾ ਲਾਭ 01.12.2025

ਤੇਜ਼ੀ ਨਾਲ ਵੱਧ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਚਲਦਿਆਂ ਨਵੇਂ ਖਰੀਦਦਾਰਾਂ ਨੂੰ ਵਿਆਜ ਦਰਾਂ ਵਿੱਚ ਹੋਈਆਂ ਪਿਛਲੀਆਂ ਤਿੰਨ ਕਟੌਤੀਆਂ ਦਾ ਲਾਭ ਨਹੀਂ ਮਿਲ ਸਕਿਆ ਹੈ। ਪ੍ਰਾਪਰਟੀ ਵਿਸ਼ਲੇਸ਼ਣ ਫਰਮ ਕੋਟੈਲਿਟੀ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਵੰਬਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਨਾਲ ਔਸਤ ਰਿਹਾਇਸ਼ ਦੀ ਕੀਮਤ ਹੁਣ ਲਗਭਗ 8,90,000 ਡਾਲਰ ਦਰਜ ਕੀਤੀ ਗਈ ਹੈ। ਇਹ ਅਕਤੂਬਰ ਵਿੱਚ ਆਏ ਉਸ ਧਮਾਕੇਦਾਰ ਨਤੀਜੇ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕੀ...

MLA ਪਠਾਨਮਾਜਰਾ ਨੇ ਪੰਜਾਬ ਪੁਲਿਸ ਤੋਂ ਬੱਚ ਕੇ ਆਸਟ੍ਰੇਲੀਆ ਪਹੁੰਚਣ ਤੱਕ ਦਾ ਪੂਰਾ ਘਟਨਾਕ੍ਰਮ ਆਪਣੀ ਜ਼ੁਬਾਨੀ ਦੱਸਿਆ, ਅਤੇ ਖੋਲ੍ਹੇ ਕਈ ਰਾਜ਼ 01.12.2025

ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਫਿਲਹਾਲ ਆਸਟ੍ਰੇਲੀਆ ਪਹੁੰਚੇ ਹੋਏ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਲੱਗੇ ਦੋਸ਼ ਇੱਕ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ। ਉਹਨਾਂ ਨੇ ਕਿਹਾ ਕਿ ਉਹ ਕਾਨੂੰਨੀ ਤਰੀਕੇ ਨਾਲ ਹੀ ਆਸਟ੍ਰੇਲੀਆ ਆਏ ਹਨ ਅਤੇ ਉਹਨਾਂ ਕੋਲ ਅਜੇ ਵੀ ਵੀਜ਼ਾ ਬਾਕੀ ਹੈ।

‘ਜੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਕੁਝ ਸਮੇਂ ਲਈ ਘਟਾ ਦਈਏ ਤਾਂ ਕੋਈ ਹਰਜ ਨਹੀਂ’: ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਆਗੂ ਗੁਰਮੇਸ਼ ਸਿੰਘ 01.12.2025

ਨਿਊ ਸਾਊਥ ਵੇਲਜ਼ ਨੈਸ਼ਨਲਜ਼ ਪਾਰਟੀ ਦੀ ਵਾਗ ਡੋਰ ਸੰਭਾਲ ਰਹੇ ਕਾਫ਼ਸ ਹਾਰਬਰ ਸੀਟ ਦੇ ਐਮ ਪੀ ਗੁਰਮੇਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਸਟ੍ਰੇਲੀਆ ਵਿੱਚ ਪਰਵਾਸ, ਹਾਊਸਿੰਗ, ਕਿਸਾਨੀ ਅਤੇ ਕਈ ਹੋਰ ਚਲੰਤ ਮਾਮਲਿਆਂ ਉਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਲਈ ਪਰਵਾਸੀ ਜ਼ਰੂਰੀ ਹਨ ਪਰ ਸੀਮਤ ਗਿਣਤੀ ਵਿੱਚ, ਜਿਸ ਨਾਲ ਬੁਨਿਆਦੀ ਜ਼ਰੂਰਤਾਂ ਦੀ ਥੋੜ ਨਾਂ ਹੋਵੇ। ਨਵੇਂ ਲੀਡਰ ਚੁਣੇ ਜਾਣ ਉੱਤੇ ਅਗਲੀ ਚੋਣ ਤੱਕ ਗੁਰਮੇਸ਼ ਕਿਸ ਬਦਲਾਅ ਦੇ ਵਾਅਦੇ ਕਰਦੇ ਹਨ ਸੁਣੋ ਇਸ ਪੌਡਕਾਸਟ ਵਿੱਚ...

ਬਾਲ ਕਹਾਣੀਆਂ: ਜੰਕ ਖਾਣਾ ਪਸੰਦ ਕਰਨ ਵਾਲੇ ਰੂਮੀ ਨੇ ਕਿਵੇਂ ਸਿੱਖਿਆ ਸਿਹਤਮੰਦ ਖਾਣ ਦਾ ਸਬਕ 01.12.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਸੁਣੋ ਫਰਿਆਦ ਅਲੀ ਵਾਢੀ ਦੀ ਇੱਕ ਦਿਲਚਸਪ ਰਚਨਾ ‘ਰੂਮੀ’, ਜਿਸ ਵਿੱਚ ਇੱਕ ਬੱਚਾ ਅਨੋਖੇ ਤਜਰਬੇ ਰਾਹੀਂ ਸਿੱਖਦਾ ਹੈ ਕਿ ਖਾਣੇ ਦਾ ਸਵਾਦ ਹੀ ਨਹੀਂ, ਪੋਸ਼ਣ ਵੀ ਕਿੰਨਾ ਮਹੱਤਵਪੂਰਨ ਹੈ। ਪੂਰੀ ਕਹਾਣੀ ਸੁਣੋ ‘ਬਾਲ ਕਹਾਣੀ’ ਪੌਡਕਾਸਟ ਵਿੱਚ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 29.11.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਮੇਤ ਜਾਣਕਾਰੀ ਭਰਪੂਰ ਬੇਅੰਤ ਪੇਸ਼ਕਾਰੀਆਂ ਹਨ। ਪ੍ਰਮੁੱਖ ਤੌਰ 'ਤੇ ਆਸਟ੍ਰੇਲੀਆ ਵਿੱਚ ਵੱਧ ਰਹੇ ਨਸਲੀ ਹਮਲੇ ਜਿਨ੍ਹਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਦਾ ਲੇਖਾ-ਜੋਖਾ ਅਤੇ ਸਾਈਕਲੋਨ ਫੀਨਾ ਵੱਲੋਂ ਢਾਏ ਕਹਿਰ ਤੋਂ ਬਾਅਦ ਪੰਜਾਬੀ/ਸਿੱਖ ਭਾਈਚਾਰਾ ਕਿਵੇਂ ਅੱਗੇ ਵੱਧ ਕੇ ਮਦਦ ਕਰ ਰਿਹਾ ਹੈ, ਇਸ ਬਾਰੇ ਵੀ ਇੱਕ ਇੰਟਰਵਿਊ ਸ਼ਾਮਲ ਹੈ। ਅਤੇ ਬਾਲੀਵੱਡ ਦੀਆਂ ਖਬਰਾਂ ਦਾ ਸਾਰ...

ਖ਼ਬਰਾਂ ਫਟਾਫੱਟ: ਹੌਂਗਕੌਂਗ 'ਚ ਲੱਗੀ ਭਿਆਨਕ ਅੱਗ ਤੋਂ ਲੈ ਕੇ ਆਸਟ੍ਰੇਲੀਆ ਦੀ ਸਿਆਸਤ ਤੱਕ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ 28.11.2025

ਹੌਂਗਕੌਂਗ 'ਚ ਕੁੱਝ ਇਮਾਰਤਾਂ 'ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ, ਨਿਊ ਸਾਊਥ ਵੇਲਜ਼ ਦੇ ਸ਼ਾਰਕ ਅਟੈਕ 'ਚ ਨਵੀਂ ਜਾਣਕਾਰੀ, ਪੌਲੀਨ ਹੈਨਸਨ 'ਤੇ ਸੰਸਦ 'ਚ ਬੁਰਕਾ ਪਾਉਣ ਦਾ ਸਟੰਟ ਕਰਨ ਲਈ ਪਾਬੰਦੀ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Ascultă podcastul SBS Punjabi - ਐਸ ਬੀ ਐਸ ਪੰਜਾਬੀ în Replaio

Radio și podcasturi într-o singură aplicație - gratuit și fără înregistrare. Instaleaz-o azi și nu rata lansarea

Descarcă din Google Play

Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice