SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1684 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

11 de out de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

1894 ਤੋਂ ਸ਼ੁਰੂ ਹੋਈ ਆਸਟ੍ਰੇਲੀਆ ਦੇ ਇੱਕ ਪੰਜਾਬੀ ਪਰਿਵਾਰ ਦੀ ਸਫ਼ਲਤਾ ਦੀ ਕਹਾਣੀ, ਜੌਨ ਪਰਮਜੀਤ ਸਿੰਘ ਬਣੇ ਸਿੱਖ ਐਵਾਰਡਜ਼ ਦੇ ਫਾਈਨਲਿਸਟ 18.08.2026

(Byron Bay) ਬਾਇਰਨ ਬੇਅ ਖੇਤਰ ਦੇ ਵਸਨੀਕ ਜੌਨ ਪਰਮਜੀਤ ਸਿੰਘ ਨੂੰ Australian Sikh Awards for Excellence ਦੀ Agriculture ਕੈਟਾਗਰੀ ਵਿੱਚ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਅਤੇ ਫਾਰਮਿੰਗ ਨਾਲ ਜੁੜੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਨਾ ਸਿਰਫ਼ ਆਪਣੇ ਕਾਰੋਬਾਰਾਂ ਨੂੰ ਸਫਲਤਾ ਦੀਆਂ ਬੁਲੰਦੀਆਂ ਤੱਕ ਪਹੁੰਚਾਇਆ, ਸਗੋਂ ਨਿਊ ਸਾਊਥ ਵੇਲਜ਼ ਦੇ ਬੰਗਲੋ (Bangalow) ਇਲਾਕੇ ਵਿੱਚ ਇੱਕ ਗੁਰੂਘਰ ਦੀ ਸਥਾਪਨਾ ਕਰ ਕੇ ਸਮਾਜਿਕ ਅਤੇ ਧਾਰਮਿਕ...

ਖ਼ਬਰਨਾਮਾ: ਵਿਦੇਸ਼ੀ ਸਪਲਾਈ ’ਤੇ ਨਿਰਭਰਤਾ ਘਟਾਉਣ ਲਈ ਆਸਟ੍ਰੇਲੀਆ ਬਣਾਏਗਾ $3.2 ਬਿਲੀਅਨ ਦਾ ਤੇਲ ਭੰਡਾਰ 18.08.2026

ਸੰਘੀ ਸਰਕਾਰ ਆਸਟ੍ਰੇਲੀਆ ਦੇ ਤੇਲ ਭੰਡਾਰਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਕੌਮਾਂਤਰੀ ਸੰਕਟ ਨੇ ਵਿਦੇਸ਼ਾਂ ਤੋਂ ਹੋਣ ਵਾਲੀ ਸਪਲਾਈ ’ਤੇ ਜ਼ਿਆਦਾ ਨਿਰਭਰਤਾ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ। ਸਰਕਾਰ ਨੇ $3.2 ਬਿਲੀਅਨ ਡਾਲਰ ਦੇ ਇੱਕ ਰਣਨੀਤਕ ਭੰਡਾਰ (ਸਟ੍ਰੈਟੇਜਿਕ ਰਿਜ਼ਰਵ) ਦੀ ਰੂਪ-ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਇੱਕ ਬਿਲੀਅਨ ਲੀਟਰ ਡੀਜ਼ਲ ਅਤੇ ਜੈੱਟ ਫਿਊਲ ਰੱਖਿਆ ਜਾਵੇਗਾ। ਊਰਜਾ ਮੰਤਰੀ ਕ੍ਰਿਸ ਬੋਵਨ ਦਾ ਕਹਿਣਾ ਹੈ ਕਿ ਆਸਟ੍...

Indian cine stars shine at IFFM 2026: Catch exclusive updates with SBS Punjabi - ਮੈਲਬਰਨ ਪਹੁੰਚੇ ਭਾਰਤੀ ਸਿਨੇਮਾ ਦੇ ਸਿਤਾਰੇ, SBS ਪੰਜਾਬੀ ਨੇ ਕੀਤੀ IFFM 2026 ਦੇ ਰੈੱਡ ਕਾਰਪੈੱਟ 'ਤੇ ਖਾਸ ਗੱਲਬਾਤ 18.08.2026

From Dulquer Salmaan revealing exciting details about his upcoming film 'I'm Game' to Pankaj Tripathi sharing insights about his audio app, SBS Punjabi brings you the latest buzz from Bollywood. Catch what the stars had to say as they arrive for the annual awards night at the Indian Film Festival of Melbourne (IFFM) 2026. - ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੀ ਐਵਾਰਡਜ਼ ਨਾਈਟ ਵਿੱਚ ਸ਼ਿਰਕਤ ਕਰਨ ਲ...

ਪੰਜਾਬੀ ਡਾਇਰੀ: ਕੇਂਦਰ ਖਿਲਾਫ਼ ਕਿਸਾਨਾਂ ਦੇ ਹੱਲ ਬੋਲ ਤੋਂ ਲੈ ਕੇ ਸੁਖਬੀਰ ਬਾਦਲ ’ਤੇ ਹਮਲੇ ਦੀ ਜਾਂਚ ਤੱਕ ਅਹਿਮ ਖ਼ਬਰਾਂ 18.08.2026

ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਨਾਂਦੇੜ ਵਿੱਚ ਹੋਏ ਹਮਲੇ ਦੀ ਜਾਂਚ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੇ ਪੱਤਰ ਦਾ ਜ਼ਿਕਰ ਹੈ, ਉਥੇ ਹੀ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਵਿਚਕਾਰ ਇੱਕ ਵਾਰ ਫਿਰ ਤੋਂ ਭਖੇ ਮਾਹੌਲ ਦੀ ਖ਼ਬਰ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਕਾਦੀਆਂ–ਬਿਆਸ ਰੇਲਵੇ ਲਾਈਨ ਲਈ 1,419 ਕਰੋੜ ਰੁਪਏ ਦੀ ਮਨਜ਼ੂਰੀ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ..

ਕਾਰ ਬੀਮੇ ਦੀਆਂ ਵੱਧਦੀਆਂ ਕਿਸ਼ਤਾਂ ਨੇ ਹਿਲਾਇਆ ਆਸਟ੍ਰੇਲੀਆਈ ਡਰਾਈਵਰਾਂ ਦਾ ਬਜਟ 17.08.2026

ਆਸਟ੍ਰੇਲੀਆ ਵਿੱਚ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਕਾਰ ਬੀਮੇ ਦੇ ਪ੍ਰੀਮੀਅਮ 8 ਫ਼ੀਸਦੀ ਵਧੇ, ਜਦਕਿ ਇਸੇ ਸਮੇਂ ਆਮ ਮਹਿੰਗਾਈ ਵਿੱਚ ਵਾਧਾ ਸਿਰਫ਼ 3 ਫ਼ੀਸਦੀ ਰਿਹਾ। ਵਾਹਨਾਂ ਦੀ ਮੁਰੰਮਤ, ਪੁਰਜ਼ਿਆਂ ਦੀ ਵੱਧਦੀ ਕੀਮਤ, ਟੈਕਸ, ਕਾਰਾਂ ਦੀਆਂ ਚੋਰੀਆਂ ਅਤੇ ਮੌਸਮ ਨਾਲ ਜੁੜੇ ਨੁਕਸਾਨ ਇਸ ਵਾਧੇ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਪਰ ਰੈਗੂਲੇਟਰਾਂ ਮੁਤਾਬਕ ਸਮੱਸਿਆ ਸਿਰਫ਼ ਵੱਧਦੀਆਂ ਕੀਮਤਾਂ ਦੀ ਨਹੀਂ, ਸਗੋਂ ਬੀਮਾ ਕੰਪਨੀਆਂ ਵੱਲੋਂ ਗਾਹਕਾਂ ਨੂੰ ਇਹ ਸਪੱਸ਼ਟ ਨਾ ਦੱਸਣ ਦੀ ਵੀ ਹੈ ਕਿ ਉਨ੍ਹਾਂ ਦਾ ਪ...

ਖ਼ਬਰਨਾਮਾ: ਸੁਪਰਐਨੂਏਸ਼ਨ ਸਕੀਮ ’ਤੇ ਛਿੜੀ ਬਹਿਸ, ਸਰਕਾਰ ਵੱਲੋਂ ਵਨ ਨੇਸ਼ਨ ਦੀ ਆਲੋਚਨਾ 17.08.2026

ਵਨ ਨੇਸ਼ਨ ਪਾਰਟੀ ’ਤੇ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਸਕੀਮ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਦੋਸ਼ ਲੱਗ ਰਹੇ ਹਨ, ਕਿਉਂਕਿ ਪਾਰਟੀ ਦੀ ਆਗੂ ਪੌਲੀਨ ਹੈਨਸਨ ਨੇ ਲਾਜ਼ਮੀ ਰਿਟਾਇਰਮੈਂਟ ਬਚਤ ਸਕੀਮ ਨੂੰ ਨਾਕਾਮ ਦੱਸਦੇ ਹੋਏ ਇਹ ਕਿਹਾ ਹੈ ਕਿ ਲੋਕਾਂ ਨੂੰ ਆਪਣੀ ਸੁਪਰ ਦੀ ਰਕਮ ਸਮੇਂ ਤੋਂ ਪਹਿਲਾਂ ਕੱਢਣ ਦੀ ਇਜਾਜ਼ਤ ਦੇਣ ਵਾਲੇ ਨਿਯਮਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਪੈਸੇ ਦੀ ਵਰਤੋਂ ਘਰ ਦੀਆਂ ਕਿਸ਼ਤਾਂ ਅਤੇ ਰੋਜ਼ਾਨਾ ਦੇ ਖਰਚਿਆਂ ਲਈ ਵੀ ਕੀਤੀ ਜਾ ਸਕੇ।ਖਜ਼ਾਨਚੀ ਜਿਮ ਚਾਲਮਰਜ਼ ਨੇ ਇਸ ਵਿਚਾਰ ਦੀ ਆਲੋ...

ਆਸਟ੍ਰੇਲੀਅਨ ਮਰੀਜ਼ਾਂ ਲਈ ਆਸਾਨ ਤੇ ਬਿਹਤਰ ਸਿਹਤ-ਸੇਵਾਵਾਂ ਪ੍ਰਤੀ ਸਮਰਪਿਤ ਡਾ. ਅਜੀਤ ਸਿੰਘ ਭੱਲਾ 16.08.2026

ਡਾ. ਅਜੀਤ ਸਿੰਘ ਭੱਲਾ ਨੇ ਆਸਟ੍ਰੇਲੀਆ ਦੀ ਸਿਹਤ-ਸੰਭਾਲ ਪ੍ਰਣਾਲੀ ਵਿੱਚ ਮਰੀਜ਼ਾਂ ਲਈ ਬਿਹਤਰ ਅਤੇ ਆਸਾਨ ਸਿਹਤ-ਸੇਵਾਵਾਂ ਨੂੰ ਆਪਣੇ ਕਰੀਅਰ ਦਾ ਕੇਂਦਰ ਬਣਾਇਆ ਹੈ। ਕੁਈਨਜ਼ਲੈਂਡ ਵਿੱਚ ਤੁਰੰਤ ਸਿਹਤ-ਸੰਭਾਲ ਦੇ ਰਾਜ ਪੱਧਰੀ ਕਲੀਨਿਕਲ ਨਿਰਦੇਸ਼ਕ ਅਤੇ ਮੁਖੀ ਵਜੋਂ ਉਹ Medicare Urgent Care network ਦੇ ਵਿਸਥਾਰ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਡਾਕਟਰੀ ਸੇਵਾ ਦੇ ਨਾਲ ਉਹ ਸਿਹਤ ਨੀਤੀ ਅਤੇ ਭਵਿੱਖ ਦੇ ਡਾਕਟਰਾਂ ਦੀ ਰਹਿਨੁਮਾਈ ਵਿੱਚ ਵੀ ਯੋਗਦਾਨ ਪਾ ਰਹੇ ਹਨ। Sikh Awards 2026 ਦੇ ਫਾਈਨਲਿ...

ਵੰਡ ਦੀਆਂ ਅਣਭੁੱਲੀਆਂ ਯਾਦਾਂ: ਭਾਰਤ ਤੋਂ ਪਾਕਿਸਤਾਨ ਅਤੇ ਫਿਰ ਆਸਟ੍ਰੇਲੀਆ ਪਰਵਾਸ ਕਰਨ ਵਾਲੇ ਮਰਹੂਮ ਮਕਸੂਦ ਅਹਿਮਦ ਸ਼ੇਖ ਦੀ ਕਹਾਣੀ 15.08.2026

ਅਗਸਤ 1932 ਵਿੱਚ ਜਨਮੇ ਮਕਸੂਦ ਅਹਿਮਦ ਸ਼ੇਖ ਨੇ ਭਾਰਤ ਦੀ ਵੰਡ ਤੋਂ ਬਾਅਦ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਤੋਂ ਲਾਇਲਪੁਰ ਦਾ ਰੁਖ ਕੀਤਾ। ਜਵਾਨੀ ਵਿੱਚ ਆਸਟ੍ਰੇਲੀਆ ਪਰਵਾਸ ਕਰਨ ਵਾਲੇ ਸ਼ੇਖ ਨੇ, 90 ਸਾਲ ਤੋਂ ਵੱਧ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋਣ ਤੱਕ, ਵੰਡ ਦੇ ਦਿਨਾਂ ਦੀਆਂ ਯਾਦਾਂ ਨੂੰ ਆਪਣੇ ਅੰਦਰ ਸੰਭਾਲੀ ਰੱਖਿਆ। ਇਸ ਐਪੀਸੋਡ ਵਿੱਚ ਐਸ ਬੀ ਐਸ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਵੰਡ ਨਾਲ ਜੁੜੀਆਂ ਆਪਣੀਆਂ ਯਾਦਾਂ, ਤਜਰਬੇ ਅਤੇ ਉਸ ਦੌਰ ਦੀਆਂ ਅਣਭੁੱਲੀਆਂ ਘਟਨਾਵਾਂ ਸਾਂਝੀਆਂ ਕੀਤੀਆਂ...

ਖ਼ਬਰਾਂ ਫਟਾਫੱਟ: ਹੌਰਮੁਜ਼ ’ਤੇ ਤਣਾਅ ਤੋਂ ਸਿਡਨੀ ਰਨਵੇਅ ਜਾਂਚ ਤੱਕ, ਵਨ ਨੇਸ਼ਨ ਵਿਰੋਧੀ ਰੈਲੀਆਂ ਅਤੇ ਗ੍ਰੇਟ ਬੈਰੀਅਰ ਰੀਫ਼ ਦੀ ਮੁੜ ਬਹਾਲੀ 14.08.2026

ਹੌਰਮੁਜ਼ ਜਲਮਾਰਗ ’ਤੇ ਤਣਾਅ, ਸਿਡਨੀ ਹਵਾਈ ਅੱਡੇ ’ਤੇ ਰਨਵੇਅ ਸੁਰੱਖਿਆ ਦੀ ਜਾਂਚ, ਵਨ ਨੇਸ਼ਨ ਵਿਰੋਧੀ ਵਿਦਿਆਰਥੀ ਰੈਲੀਆਂ, ਯੂਰਪ ਵਿੱਚ ਸੂਰਜ ਗ੍ਰਹਿਣ, ਆਸਟ੍ਰੇਲੀਆ ਦੀ ਪਰਵਾਸ ਨੀਤੀ ’ਤੇ ਸਿਆਸੀ ਮਤਭੇਦ ਅਤੇ ਗ੍ਰੇਟ ਬੈਰੀਅਰ ਰੀਫ਼ ਦੀ ਮੁੜ ਬਹਾਲੀ ਤੱਕ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ’ਤੇ ਇੱਕ ਨਜ਼ਰ। ਨਾਲ ਹੀ, ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਵਧ ਰਹੇ ਵਪਾਰਕ ਤਣਾਅ ’ਤੇ ਵੀ ਗੱਲਬਾਤ।

ਖ਼ਬਰਨਾਮਾ: ਅਮਰੀਕੀ ਟੈਰਿਫਾਂ ਤੋਂ ਰਾਹਤ ਦੀ ਉਮੀਦ, ਵਿਕਟੋਰੀਆ ਦੀ ਸਿਆਸਤ ਤੋਂ ਜੈਸਿੰਟਾ ਐਲਨ ਦੀ ਵਿਦਾਈ 14.08.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਫ਼ੋਨ ’ਤੇ ਗੱਲਬਾਤ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਸਟ੍ਰੇਲੀਆਈ ਨਿਰਯਾਤ ’ਤੇ ਲੱਗੇ 12.5 ਫ਼ੀਸਦੀ ਟੈਰਿਫ ਤੋਂ ਛੋਟ ਦੇਣ ’ਤੇ ਵਿਚਾਰ ਕਰ ਰਹੇ ਹਨ। ਐਲਬਨੀਜ਼ੀ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨਾਲ ਗੱਲਬਾਤ ਦੌਰਾਨ ਆਸਟ੍ਰੇਲੀਆ ਨੂੰ ਇਨ੍ਹਾਂ ਟੈਰਿਫਾਂ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਉੱਧਰ, ਵਿਕਟੋਰੀਆ ਦੀ ਪ੍ਰੀਮੀਅਰ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਜੈਸਿੰਟਾ ਐਲਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ ਅਤੇ ਉਹ ਨਵੰਬਰ ਵਿੱਚ ਹ...

From PM Albanese to Opposition Leader: Australian politicians extend wishes on Indian Independence Day - ਪ੍ਰਧਾਨ ਮੰਤਰੀ ਤੋਂ ਵਿਰੋਧੀ ਧਿਰ ਦੇ ਨੇਤਾ ਤੱਕ: ਆਸਟ੍ਰੇਲੀਆਈ ਸਿਆਸਤਦਾਨਾਂ ਨੇ ਭਾਰਤੀ ਆਜ਼ਾਦੀ ਦਿਹਾੜੇ ਉੱਤੇ ਸਾਂਝੀਆਂ ਕੀਤੀਆਂ ਸ਼ੁਭਕਾਮਨਾਵਾਂ 14.08.2026

Prime Minister Anthony Albanese has extended his wishes to India and Australians of Indian heritage on the country’s 80th Independence Day. He described the Indian diaspora as a “living bridge” between Australia and India. Hear from Albanese and other Australian political leaders as they share their messages on Indian independence and the Indian-Australian community in this podcast. - ਪ੍ਰਧਾਨ ਮੰਤਰੀ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਸਰਕਾਰ ਵੱਲੋਂ ਮਾਪਿਆਂ ਦੇ ਵੀਜ਼ਾ ਨਿਯਮਾਂ ਵਿੱਚ ਰਾਹਤ, ਹੁਣ ਵਧੇਰੇ ਪਰਿਵਾਰ ਹੋ ਸਕਣਗੇ ਇਕੱਠੇ 14.08.2026

ਪੰਜਾਬੀ ਡਾਇਸਪੋਰਾ ਦੇ ਇਸ ਐਪੀਸੋਡ ਵਿੱਚ ਜਿੱਥੇ ਨਿਊਜ਼ੀਲੈਂਡ ਸਰਕਾਰ ਵੱਲੋਂ ਮਾਪਿਆਂ ਦੇ ਵੀਜ਼ਾ ਨਿਯਮਾਂ ਵਿੱਚ ਦਿੱਤੀ ਗਈ ਰਾਹਤ ਦਾ ਜ਼ਿਕਰ ਹੈ, ਉੱਥੇ ਹੀ ਨਿਊਜ਼ੀਲੈਂਡ ਦੀ ਇੱਕ ਅਦਾਲਤ ਵਲੋਂ ਪੰਜਾਬੀ ਨੌਜਵਾਨ ਕਰਨਪ੍ਰੀਤ ਸਿੰਘ ਨੂੰ ਪੰਜਾਬੀ ਮੂਲ ਦੀ ਲੜਕੀ ਨਾਲ ਜਿਣਸੀ ਸੋਸ਼ਣ ਦੇ ਮਾਮਲੇ ਵਿੱਚ ਅੱਠ ਸਾਲ ਤੋਂ ਵੱਧ ਸਮੇਂ ਦੀ ਸਜ਼ਾ ਸੁਣਾਈ ਜਾਣ ਦੀ ਖਬਰ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਕੈਨੇਡਾ ਵਲੋਂ ਹੁਣ ਤੱਕ 3300 ਭਾਰਤੀਆਂ ਨੂੰ ਦੇਸ਼ ਭੇਜੇ ਜਾਣ ਦਾ ਵੇਰਵੇ ਤੋਂ ਇਲਾਵਾ ਦੁਨੀਆਂ ਭਰ ਦੇ ਵੱਖ-ਵੱਖ ਮੁਲਕਾਂ ਵ...

ਜਾਣੋ, ਆਸਟ੍ਰੇਲੀਆ ਦੀ ਵਿਆਜ ਦਰ ਹੋਰਨਾਂ ਮੁਲਕਾਂ ਦੇ ਮੁਕਾਬਲੇ ਕਿਉਂ ਹੈ ਜ਼ਿਆਦਾ? 13.08.2026

ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ 11 ਅਗਸਤ ਨੂੰ ਹੋਈ ਮੀਟਿੰਗ ਵਿੱਚ ਵਿਆਜ ਦਰ ਨੂੰ 4.35 ਫੀਸਦੀ 'ਤੇ ਬਰਕਰਾਰ ਰੱਖਿਆ, ਜੋ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੀਆਂ ਦਰਾਂ ਨਾਲੋਂ ਅਜੇ ਵੀ ਵੱਧ ਹੈ। ਆਰਬੀਏ ਗਵਰਨਰ ਮਿਸ਼ੇਲ ਬੁਲਕ ਨੇ ਕਿਹਾ ਕਿ ਮੂਲ ਮਹਿੰਗਾਈ ਅਜੇ ਵੀ ਮਿੱਥੇ ਗਏ ਟੀਚੇ ਤੋਂ ਵੱਧ ਹੋਣ ਕਾਰਨ ਅਤੇ ਈਂਧਨ ਦੀਆਂ ਵਧੀਆਂ ਕੀਮਤਾਂ ਕਾਰਨ ਭਵਿੱਖ ਵਿੱਚ ਵਿਆਜ ਦਰ ਵਧਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਦਰਮਿਆਨ ਦੇਸ਼ ਦੇ ਵੱਡੇ ਬੈਂਕਾਂ ਨੂੰ 2026 ਵਿੱਚ ਹੋਰ ਬਦਲਾਅ ਦੀ ਉਮੀਦ...

Turban-wearing Sikh woman in Australian Defence Force, Amritpal Kaur, in conversation with SBS Punjabi - ਆਸਟ੍ਰੇਲੀਅਨ ਰੱਖਿਆ ਬੱਲ ਵਿੱਚ ਸੇਵਾ ਨਿਭਾਉਣ ਵਾਲੀ ਪਗੜੀਧਾਰੀ ਸਿੱਖ ਔਰਤ ਅੰਮ੍ਰਿਤਪਾਲ ਕੌਰ 13.08.2026

‘Are you sure you are a female?’ Australia’s first turban-wearing Sikh woman in the Australian Defence Force, Amritpal Kaur, says she has repeatedly been asked about her gender because she wears a turban. A national-level athlete and the first initiated Sikh woman to qualify as a national-level athletics referee in Australia, Kaur says greater awareness is needed about turban-wearing Sikh women. -...

ਖ਼ਬਰਨਾਮਾ: ਪਰਵਾਸ ਨੀਤੀ ਨੂੰ ਲੈ ਕੇ ਵਿਰੋਧੀ ਧਿਰ ਵਿਚਲੇ ਮਤਭੇਦ ਹੋਏ ਉਜਾਗਰ 13.08.2026

ਖ਼ਬਰਨਾਮਾ ਦੇ ਇਸ ਐਪੀਸੋਡ ਵਿੱਚ ਜਿੱਥੇ, ਆਸਟ੍ਰੇਲੀਆ ਦੀ ਵਿਰੋਧੀ ਧਿਰ ਵਿੱਚ ਪਰਵਾਸ ਨੀਤੀ ਨੂੰ ਲੈ ਕੇ ਸਾਹਮਣੇ ਆਏ ਮਤਭੇਦਾਂ ਦੀ ਖ਼ਬਰ ਦਾ ਜ਼ਿਕਰ ਹੈ, ਉਥੇ ਹੀ ਈਰਾਨ ਵਿੱਚ ਵਧ ਰਹੀਆਂ ਮੌਤ ਦੀਆਂ ਸਜ਼ਾਵਾਂ 'ਤੇ ਆਸਟ੍ਰੇਲੀਆ ਦੀ ਪ੍ਰਤੀਕ੍ਰਿਆ ਵੀ ਸ਼ਾਮਿਲ ਹੈ। ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ਸਮੇਤ 30 ਤੋਂ ਜ਼ਿਆਦਾ ਮੁਲਕਾਂ ਵੱਲੋਂ ਈਰਾਨ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਨਿੰਦਾ ਕੀਤੀ ਜਾ ਰਹੀ ਹੈ। ਇਨ੍ਹਾਂ ਸਮੇਤ ਹੋਰਨਾਂ ਅੰਤਰਰਾਸ਼ਟਰੀ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Griffith ਦੇ ਖੇਤਾਂ ਤੋਂ AI ਰਾਹੀਂ ਸਿਹਤ-ਸੰਭਾਲ ਵਿੱਚ ਨਵੀਂ ਕ੍ਰਾਂਤੀ ਤੱਕ, ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ ਦੇ ਕਾਰਜ 13.08.2026

Griffith, NSW ਦੇ ਇੱਕ ਕਿਸਾਨ ਪਰਿਵਾਰ ਵਿੱਚ ਪਲੇ ਤੇ ਵੱਡੇ ਹੋਏ ਐਸੋਸੀਏਟ ਪ੍ਰੋਫੈਸਰ ਨਰਿੰਦਰ ਪਾਲ ਸਿੰਘ ਨੇ Medicine, Artificial Intelligence ਅਤੇ research ਨੂੰ ਮਿਲਾ ਕੇ ਸਿਹਤ-ਸੰਭਾਲ ਦੇ ਖੇਤਰ ਵਿੱਚ ਵਿਲੱਖਣ ਪਛਾਣ ਬਣਾਈ ਹੈ। ਸਿਡਨੀ ਦੇ Westmead Hospital ਵਿੱਚ ਕੰਨ, ਨੱਕ ਅਤੇ ਗਲੇ, ਅਤੇ ਸਿਰ ਤੇ ਗਰਦਨ ਦੀ ਸਰਜਰੀ ਵਿਭਾਗ ਦੇ ਮੁਖੀ ਅਤੇ University of Sydney ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਉਹ ਡਾਕਟਰੀ ਖੋਜ ਨੂੰ ਨਵੀਂ ਤਕਨਾਲੋਜੀ ਨਾਲ ਜੋੜ ਰਹੇ ਹਨ। ਵਧੇਰੇ ਜਾਣਕਾਰੀ ਲਈ...

ਬਾਲੀਵੁੱਡ ਗੱਪਸ਼ੱਪ: ਪ੍ਰਿਯੰਕਾ ਚੋਪੜਾ ਤੇ ਰਸਲ ਕ੍ਰੋਅ ਦੀ ਨਵੀਂ ਜੋੜੀ, ‘Blue Fly’ ਦੀ ਆਸਟ੍ਰੇਲੀਆ ਦੇ ਗੋਲਡ ਕੋਸਟ ’ਚ ਸ਼ੂਟਿੰਗ 13.08.2026

ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਗੱਲ ਪ੍ਰਿਯੰਕਾ ਚੋਪੜਾ ਜੋਨਸ ਦੇ ਨਵੇਂ ਹਾਲੀਵੁੱਡ ਪ੍ਰੋਜੈਕਟ ‘Blue Fly’ ਦੀ ਵੀ ਹੈ, ਜਿਸ ਵਿੱਚ ਉਹ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਰਸਲ ਕ੍ਰੋਅ ਨਾਲ ਸਕ੍ਰੀਨ ਸਾਂਝੀ ਕਰੇਗੀ। ਸਾਇੰਸ-ਫਿਕਸ਼ਨ ਥ੍ਰਿੱਲਰ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿੱਚ ਆਸਟ੍ਰੇਲੀਆ ਦੇ ਗੋਲਡ ਕੋਸਟ ’ਚ ਸ਼ੁਰੂ ਹੋਣੀ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਕਰੀਬ ਅੱਠ ਸਾਲਾਂ ਬਾਅਦ ‘ਵਾਰਾਨਸੀ’ ਰਾਹੀਂ ਬਾਲੀਵੁੱਡ ਵਿੱਚ ਵੀ ਵਾਪਸੀ ਕਰ ਰਹੀ ਹੈ। ਇਸ ਤੋਂ ਇਲਾਵਾ ਸੁਣੋ ਫ਼ਿਲਮ ਅਤੇ ਮਨੋਰੰਜਨ...

ਗੁਰਮਤਿ ਸੰਗੀਤ ਰਾਹੀਂ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਰਹੀ ਸਿਮਰਜੀਤ ਕੌਰ 12.08.2026

'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' 2026 ਦੀ ‘Excellence in Arts, Culture or Music’ ਸ਼੍ਰੇਣੀ ਦੀ ਫਾਈਨਲਿਸਟ ਸਿਮਰਜੀਤ ਕੌਰ ਨਾਲ ਐਸ ਬੀ ਐਸ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ। ਮੈਲਬਰਨ ਵਿੱਚ 'ਮੈਲੋਡੀਆ ਟੂ ਬਲਿੱਸ' (Melodia to Bliss) ਮਿਊਯਿਕ ਸਕੂਲ ਚਲਾ ਰਹੀ ਸਿਮਰਜੀਤ ਕੌਰ ਨੇ ਸੰਗੀਤ ਨਾਲ ਆਪਣੇ ਬਚਪਨ ਤੋਂ ਸ਼ੁਰੂ ਹੋਏ ਸਫ਼ਰ ਅਤੇ ਗੁਰਮਤਿ ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਆਪਣੇ ਮਕਸਦ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਗੁਰਮਤਿ ਸੰਗੀਤ ਅਤੇ...

ਖ਼ਬਰਨਾਮਾ: ਆਸਟ੍ਰੇਲੀਆ ਵੱਲੋਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਪ੍ਰੀਖਣ ਤੋਂ 24 ਘੰਟੇ ਪਹਿਲਾਂ ਸੂਚਨਾ ਦੇਣ ਦੀ ਅਪੀਲ ਦੀ ਹਮਾਇਤ 12.08.2026

ਆਸਟ੍ਰੇਲੀਆ ਨੇ ਅਮਰੀਕਾ ਦੀ ਅਗਵਾਈ ਵਾਲੀ ਉਸ ਕੌਮਾਂਤਰੀ ਪਹਿਲਕਦਮੀ ਦੀ ਹਮਾਇਤ ਕੀਤੀ ਹੈ, ਜਿਸ ਤਹਿਤ ਦੇਸ਼ਾਂ ਨੂੰ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਪ੍ਰੀਖਣ ਜਾਂ ਲਾਂਚ ਤੋਂ ਘੱਟੋ-ਘੱਟ 24 ਘੰਟੇ ਪਹਿਲਾਂ ਸੂਚਨਾ ਦੇਣ ਦੀ ਅਪੀਲ ਕੀਤੀ ਗਈ ਹੈ। ਇਹ ਕਦਮ ਦੱਖਣੀ ਪ੍ਰਸ਼ਾਂਤ ਖੇਤਰ ਵਿੱਚ ਚੀਨ ਵੱਲੋਂ ਜੁਲਾਈ ਵਿੱਚ ਕੀਤੇ ਗਏ ਪਰਮਾਣੂ ਸਮਰੱਥਾ ਵਾਲੀ ਮਿਜ਼ਾਈਲ ਦੇ ਪ੍ਰੀਖਣ ਤੋਂ ਬਾਅਦ ਚੁੱਕਿਆ ਗਿਆ ਹੈ। ਆਸਟ੍ਰੇਲੀਆ ਸਮੇਤ 40 ਤੋਂ ਵੱਧ ਦੇਸ਼ਾਂ ਨੇ ਇਸ ਸਾਂਝੀ ਅਪੀਲ ਦਾ ਸਮਰਥਨ ਕੀਤਾ ਹੈ। ਇਸ ਤੋਂ...

'ਚਿਤਰਕਲਾ ਹੀ ਸਾਡੀ ਲਿੱਪੀ ਹੈ’: ਵਾਰਲੀ ਕਲਾ ਨੂੰ Sydney ਦੇ Powerhouse Parramatta ਲਿਆ ਰਹੇ ਭਾਰਤੀ ਕਲਾਕਾਰ ਭਰਾ 12.08.2026

ਭਾਰਤ ਤੋਂ ਮਹਾਰਾਸ਼ਟਰ ਦੇ ਆਦਿਵਾਸੀ ਵਾਰਲੀ ਭਾਈਚਾਰੇ ਨਾਲ ਸਬੰਧਿਤ ਕਲਾਕਾਰ ਮਈਯੁਰ ਅਤੇ ਤੁਸ਼ਾਰ ਵਾਏਡਾ, ਵਾਰਲੀ ਕਲਾ ਤੋਂ ਪ੍ਰੇਰਿਤ ਇੱਕ ਵਿਸ਼ਾਲ ਮਿਊਰਲ ਪੈਰਾਮੈਟਾ ਵਿਖੇ Powerhouse Parramatta ਦੀ ਉਦਘਾਟਨੀ ਪ੍ਰਦਰਸ਼ਨੀ ਲਈ ਤਿਆਰ ਕਰ ਰਹੇ ਹਨ। ਕੁਦਰਤੀ ਰੰਗਾਂ ਨਾਲ ਬਿੰਦੀਆਂ, ਲਕੀਰਾਂ ਅਤੇ ਆਕਾਰਾਂ ਰਾਹੀਂ ਮਨੁੱਖ, ਕੁਦਰਤ, ਵਾਰਲੀ ਮਿਥਿਹਾਸ ਅਤੇ ਪੁਲਾੜੀ ਦ੍ਰਿਸ਼ਾਂ ਨੂੰ ਦਰਸਾਉਂਦੀ ਇਹ ਕਲਾ ਵਾਰਲੀ ਭਾਈਚਾਰੇ ਦੀ ਸਦੀਆਂ ਪੁਰਾਣੀ ਵਿਰਾਸਤ ਨੂੰ ਉਜਾਗਰ ਕਰਦੀ ਹੈ। 2026 ਦੇ ਅਖੀਰ ਵਿੱਚ ‘Task Eterna...

ਪਾਕਿਸਤਾਨ ਡਾਇਰੀ: ਇੱਕ ’ਤੇ ਹਮਲਾ, ਤਿੰਨਾਂ ’ਤੇ ਹਮਲਾ- ਸਾਊਦੀ, ਪਾਕਿਸਤਾਨ ਤੇ ਤੁਰਕੀਏ ਦੀ ਨਵੀਂ ਡਿਫੈਂਸ ਡੀਲ 12.08.2026

ਸਾਊਦੀ ਅਰਬ, ਤੁਰਕੀਏ ਅਤੇ ਪਾਕਿਸਤਾਨ ਨੇ ਇੱਕ ਸਾਂਝੇ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਤਹਿਤ ਇਹਨਾਂ ਵਿੱਚੋਂ ਕਿਸੇ ਇੱਕ ਦੇਸ਼ ’ਤੇ ਹੋਏ ਹਮਲੇ ਨੂੰ ਤਿੰਨਾਂ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ। ਅਧਿਕਾਰੀਆਂ ਮੁਤਾਬਿਕ ਇਸ ਨਾਲ ਇਨ੍ਹਾਂ ਤਿੰਨਾਂ ਖੇਤਰੀ ਤਾਕਤਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਹੋਵੇਗਾ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਖੇਤਰ ਵਿੱਚ ਜੰਗ, ਟਕਰਾਅ ਅਤੇ ਫੌਜੀ ਤਣਾਅ ਵੱਧ ਰਿਹਾ ਹੈ। ਇਸ ਤੋਂ ਇਲਾਵਾ ਸੁਣੋ ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਇਸ...

Can you pick fruit from someone's garden? - ਆਸਟ੍ਰੇਲੀਆ ਐਕਸਪਲੇਨਡ: ਕੀ ਤੁਸੀਂ ਆਸਟ੍ਰੇਲੀਆ ਵਿੱਚ ਕਿਸੇ ਹੋਰ ਦੇ ਦਰੱਖਤ ਤੋਂ ਫਲ ਤੋੜ ਸਕਦੇ ਹੋ? ਜਾਣੋ ਨਿਯਮ 11.08.2026

Walking through an Australian suburb, you might spot everything from curry leaves and lemons to tomatoes and herbs growing in front gardens or on verges. But is it legal to pick it? This guide explains when it's legal to pick produce, why permission matters, and how community gardens offer another way to grow your own food. - ਆਸਟ੍ਰੇਲੀਆ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਵਾਸੀ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆ...

ਕੋਵਿਡ ਰਾਹਤ ਤੋਂ ਪੰਜਾਬੀ ਭਾਸ਼ਾ ਮੁਹਿੰਮ ਤੱਕ: ਰਵਿੰਦਰ ਸਿੰਘ ਸਾਹਨੀ ਦਾ ਅਨੋਖਾ ਸੇਵਾ-ਸਫ਼ਰ 11.08.2026

'ਆਸਟ੍ਰੇਲੀਅਨ ਸਿੱਖ ਐਵਾਰਡਸ ਫਾਰ ਐਕਸੀਲੈਂਸ' ਦੀ Excellence in Community Service ਸ਼੍ਰੇਣੀ ਦੇ ਫਾਈਨਲਿਸਟ ਰਵਿੰਦਰ ਸਿੰਘ ਸਾਹਨੀ ਨਾਲ SBS Punjabi ਦੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ। ਕੈਨਬਰਾ ਵਿੱਚ ਵੱਸਦੇ ਰਵਿੰਦਰ ਸਾਹਨੀ ਨੇ ਦੱਸਿਆ ਕਿ ਸੇਵਾ ਦੀ ਭਾਵਨਾ ਉਹਨਾਂ ਨੂੰ ਪਰਿਵਾਰ ਤੋਂ ਵਿਰਸੇ ਵਿੱਚ ਮਿਲੀ ਹੈ, ਜੋ ਕੋਵਿਡ ਦੌਰਾਨ ਫ੍ਰੀ ਫੂਡ ਮੁਹਿੰਮ ਰਾਹੀਂ ਹੋਰ ਮਜ਼ਬੂਤ ਹੋਈ। ਉਹਨਾਂ ਨੇ ACT ਸਰਕਾਰ ਨਾਲ ਮਿਲ ਕੇ ਸਕੂਲੀ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਸ਼ਾਮਲ ਕਰਵਾਉਣ ਲਈ 2024 ਵਿੱਚ ਪਟੀਸ...

ਖ਼ਬਰਨਾਮਾ: ਵਿਆਪਕ ਰਣਨੀਤਕ ਭਾਈਵਾਲੀ ਤੋਂ ਦੋ ਸਾਲ ਬਾਅਦ ਵੀਅਤਨਾਮੀ ਰਾਸ਼ਟਰਪਤੀ ਦੀ ਆਸਟ੍ਰੇਲੀਆ ਫੇਰੀ 11.08.2026

ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ (To Lam) ਨੇ ਅੱਜ ਮੰਗਲਵਾਰ ਕੈਨਬਰਾ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸਵੇਰੇ ਹੋਏ ਇੱਕ ਰਸਮੀ ਸਮਾਰੋਹ ਵਿੱਚ ਆਸਟ੍ਰੇਲੀਆ ਦੇ ਗਵਰਨਰ ਜਨਰਲ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਵੀਅਤਨਾਮ ਦੇ ਨੇਤਾ ਦੀ ਇਹ ਪਹਿਲੀ ਸਰਕਾਰੀ ਯਾਤਰਾ, ਆਸਟ੍ਰੇਲੀਆ ਅਤੇ ਵੀਅਤਨਾਮ ਵੱਲੋਂ ਆਪਣੇ ਦੁਵੱਲੇ ਸਬੰਧਾਂ ਨੂੰ 'ਵਿਆਪਕ ਰਣਨੀਤਕ ਭਾਈਵਾਲੀ' ਵਿੱਚ ਬਦਲਣ ਦੇ ਦੋ ਸਾਲ ਬਾਅਦ ਹੋਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ...

ਪੰਜਾਬੀ ਡਾਇਰੀ: ਮੁੱਖ ਮੰਤਰੀ ਨੇ ਰੱਖਿਆ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ, ਸੁਖਬੀਰ ਬਾਦਲ ਦੀ ਮੋਦੀ ਨਾਲ ਮੁਲਾਕਾਤ 11.08.2026

ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਪੰਜਾਬ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ (ਜਲੰਧਰ) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਨੀਂਹ ਪੱਥਰ ਰੱਖਣ ਦੀ ਖ਼ਬਰ ਸ਼ਾਮਿਲ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ (10 ਅਗਸਤ) ਸਰਕਾਰ ਵੱਲੋਂ ਆਊਟਸੋਰਸ ਅਤੇ ਠੇਕੇ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਅਹਿਮ ਬਿੱਲ ਪੇਸ਼ ਕੀਤੇ ਜਾਣ ਦੀ ਖ਼ਬਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦ...

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos