SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
‘ਮੈਂ ਹੌਲੀਵੁੱਡ ਦੀ ਕਲਾਕਾਰੀ ਪੰਜਾਬ ਲੈ ਕੇ ਆ ਰਿਹਾ ਹਾਂ'- YouTube ਸਕਿੱਟਾਂ ਤੋਂ ਨਿਰਦੇਸ਼ਕ ਬਣੇ ਕੈਨੇਡੀਅਨ-ਪੰਜਾਬੀ ਨੌਜਵਾਨ ਰੂਪਨ ਬੱਲ 12.08.2025 25:05
YouTube ‘ਤੇ ਪੰਜਾਬੀ ਸਕਿੱਟਾਂ ਤੋਂ ਸ਼ੁਰੂਆਤ ਕਰਨ ਵਾਲਾ ਕੈਨੇਡੀਅਨ ਨੌਜਵਾਨ ਰੂਪਨ ਬੱਲ ਆਪਣੀ ਪਹਿਲੀ ਫ਼ਿਲਮ ‘ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ’ ਨਾਲ ਨਿਰਦੇਸ਼ਕ ਵਜੋਂ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਣ ਜਾ ਰਿਹਾ ਹੈ। ਹੌਲੀਵੁੱਡ ਤੋਂ ਪ੍ਰੇਰਿਤ ਹੋ ਕੇ ਆਪਣੀ ਕਲਾਕਾਰੀ ਨਾਲ ਨਵੀਂ ਦਿਸ਼ਾ ਦੇਣ ਦੀ ਉਸਦੀ ਕੋਸ਼ਿਸ਼ ਬਾਰੇ ਸੁਣੋ ਇਸ ਗੱਲਬਾਤ ਵਿੱਚ।
ਪੰਜਾਬੀ ਡਾਇਰੀ: ਪੰਜਾਬ ਨੇ ਸਰਹੱਦ ਤੇ ਲਾਈ ਐਂਟੀ ਡ੍ਰੋਨ ਪ੍ਰਣਾਲੀ 11.08.2025 9:17
ਸਰਹੱਦ ‘ਤੇ ਐਂਟੀ ਡ੍ਰੋਨ ਪ੍ਰਣਾਲੀ ਲਾਉਣ ਵਾਲਾ ਪੰਜਾਬ, ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਪ੍ਰਣਾਲੀ ਨੂੰ ਨਾਮ ਦਿੱਤਾ ਗਿਆ ਹੈ 'ਬਾਜ਼ ਅੱਖ'। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਪੰਜਾਬੀ ਪਹਿਚਾਣ ਨੂੰ ਗ੍ਰੈਫਿਟੀ ਰਾਹੀਂ ਮੈਲਬਰਨ ਦੀਆਂ ਕੰਧਾਂ ‘ਤੇ ਲਿਜਾਣ ਵਾਲੇ ਤਲਵਿੰਦਰ ਸਿੰਘ ਨਾਲ ਮੁਲਾਕਾਤ 11.08.2025 20:28
ਤਲਵਿੰਦਰ ਸਿੰਘ ਜਦੋਂ ਬਚਪਨ ਵਿੱਚ ਕਾਪੀ ਦੇ ਪਿੱਛੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਨਾਮ ਉਕੇਰਦੇ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਅੱਗੇ ਚੱਲ ਕੇ ਮੈਲਬਰਨ ਵਿੱਚ ਪੰਜਾਬੀ ਗ੍ਰੈਫਿਟੀ ਆਰਟਿਸਟ ਬਣ ਜਾਣਗੇ। ਚੰਡੀਗੜ ਤੋਂ ਮੈਲਬਰਨ ਆ ਕੇ ਵਸੇ ਤਲਵਿੰਦਰ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਗ੍ਰੈਫਿਟੀ ਰਾਹੀਂ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਉਹ ਇੱਕ ਕੋਸ਼ਿਸ਼ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਤਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 'ਗ੍ਰੈਫਿਟੀ' ਹਮੇਸ਼ਾ ਗੈ...
ਖ਼ਬਰਨਾਮਾ: ਫਲਸਤੀਨੀ ਰਾਜ ਨੂੰ ਮਾਨਤਾ ਦੇਵੇਗਾ ਆਸਟ੍ਰੇਲੀਆ 11.08.2025 5:06
ਆਸਟ੍ਰੇਲੀਆ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿੱਚ ਫਲਸਤੀਨੀ (Palestine) ਰਾਜ ਨੂੰ ਮਾਨਤਾ ਦੇਵੇਗਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸੋਮਵਾਰ ਨੂੰ ਕੈਨਬਰਾ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਇਰਾਦੇ ਦੀ ਪੁਸ਼ਟੀ ਕੀਤੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ 'ਚ ਤਲਾਕ ਦੀ ਦਰ 'ਚ ਕਮੀ, ਪਰ ਘੱਟ ਬੱਚਿਆਂ ਨੂੰ ਜਨਮ ਦੇ ਰਹੇ ਹਨ ਮਾਪੇ 11.08.2025 6:35
1975 ਤੋਂ ਪਹਿਲਾਂ ਕਿਸੇ ਵੀ ਜੋੜੇ ਨੂੰ ਤਲਾਕ ਲੈਣ ਲਈ ਵਾਜਿਬ ਕਾਰਨ ਅਤੇ ਸਪੱਸ਼ਟੀਕਰਨ ਦੇਣਾ ਪੈਂਦਾ ਸੀ। ਪਰ ਹੁਣ ਅਜਿਹਾ ਨਹੀਂ ਹੈ ਅਤੇ ਕੋਵਿਡ-19 ਤੋਂ ਬਾਅਦ ਆਸਟ੍ਰੇਲੀਅਨਜ਼ ਘੱਟ ਵਿਆਹ ਕਰਾ ਰਹੇ ਹਨ ਜਿਸ ਨਾਲ ਤਲਾਕ ਦੀ ਦਰ 'ਚ ਕਮੀ ਆਈ ਹੈ। ਪਰ ਮਹਿੰਗਾਈ ਦੇ ਚੱਲਦਿਆਂ ਮਾਪੇ ਛੋਟੇ ਪਰਿਵਾਰ ਦੀ ਚੋਣ ਕਰ ਰਹੇ ਹਨ ਜਿਸ ਨਾਲ ਬੱਚਿਆਂ ਦੇ ਪੈਦਾ ਹੋਣ ਦਾ ਅਨੁਪਾਤ ਵੀ ਘੱਟ ਰਿਹਾ ਹੈ। ਪੇਸ਼ ਹੈ ਇਸ ਵਿਸ਼ੇ ਤੇ ਵਿਸਥਾਰਿਤ ਰਿਪੋਰਟ।
ਪੰਜਾਬੀ ਡਾਇਸਪੋਰਾ: ਏਅਰ ਨਿਊਜ਼ੀਲੈਂਡ ਵੱਲੋਂ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ 11.08.2025 7:53
ਭਾਰਤੀ ਮੂਲ ਦੇ ਨਿਖਿਲ ਰਵੀ ਸ਼ੰਕਰ ਜਲਦੀ ਹੀ ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕਰਦੇ ਨਜ਼ਰ ਆਉਣਗੇ। ਇਸ ਫੈਸਲੇ ਨਾਲ ਜਿੱਥੇ ਦੁਨੀਆ ਭਰ ਵਿੱਚ ਵੱਸਦੇ ਭਾਰਤੀਆਂ ਨੇ ਖੁਸ਼ੀ ਜਤਾਈ ਹੈ, ਉੱਥੇ ਹੀ ਇਸ ਸੰਬੰਧ ਵਿੱਚ ਨਿਊਜ਼ੀਲੈਂਡ ਦੇ ਕੁਝ ਲੋਕਾਂ ਦਾ ਨਸਲੀ ਵਿਰੋਧ ਪ੍ਰਤੱਖ ਤੌਰ ਤੇ ਸਾਹਮਣੇ ਆਇਆ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
'71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ਵਿੱਚ ‘ਗੋਡੇ-ਗੋਡੇ ਚਾਅ’ ਬਣੀ ਸਾਲ ਦੀ ਸਰਵੋਤਮ ਪੰਜਾਬੀ ਫ਼ਿਲਮ 11.08.2025 6:08
ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਗਿਤਾਜ਼ ਬਿੰਦਰਖੀਆ, ਗੁਰਜੈਜ਼ ਅਤੇ ਕਈ ਹੋਰ ਪੰਜਾਬੀ ਸਿਤਾਰਿਆਂ ਨਾਲ ਜੁੜੀ ਫ਼ਿਲਮ ‘ਗੋਡੇ-ਗੋਡੇ ਚਾਅ’ ਨੈਸ਼ਨਲ ਐਵਾਰਡ ਜੇਤੂ ਬਣ ਗਈ ਹੈ। ਵਿਜੈ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਇਹ ਫ਼ਿਲਮ ਹੁਣ ਰਾਸ਼ਟਰੀ ਮੰਚ ‘ਤੇ ਵੀ ਕਾਮਯਾਬ ਹੋਈ ਹੈ। ਬਾਲੀਵੁੱਡ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ।
ਸੋਸ਼ਲ ਮੀਡੀਆ ਨੂੰ ਸਕਰੋਲ ਕਰਨ ਦਾ ਕੀ ਹੈ ਸਾਡੇ ਦਿਮਾਗ 'ਤੇ ਅਸਰ? 11.08.2025 6:12
ਸੋਸ਼ਲ ਮੀਡੀਆ ਸਕਰੋਲ ਕਰਨਾ ਅਕਸਰ ਖੁਸ਼ੀ ਦੇ ਅਹਿਸਾਸ ਤੋਂ ਧਿਆਨ ਭਟਕਾਉਣ ਵਿੱਚ ਬਦਲ ਜਾਂਦਾ ਹੈ। ਨਵੇਂ ਅਧਿਐਨ ਅਨੁਸਾਰ, ਇਸ ਦੀ ਕੁਝ ਮਿੰਟਾਂ ਦੀ ਵਰਤੋਂ ਵੀ ਦਿਮਾਗੀ ਫੋਕਸ, ਭਾਵਨਾ ਅਤੇ ਬੋਧ (ਸ਼ਬਦਾਂ ਦੇ ਗਿਆਨ) 'ਤੇ ਨਕਾਰਾਤਮਕ ਅਸਰ ਪਾ ਸਕਦੀ ਹੈ। ਇਸ ਬਾਰੇ ਮਾਹਿਰਾਂ ਦੀ ਰਾਏ ਇਸ ਪੌਡਕਾਸਟ ਰਾਹੀਂ ਜਾਣੋ।
ਕਲਾ ਅਤੇ ਕਹਾਣੀਆਂ: ਕੀ ਹੋਵੇ ਜੇ ਰੁਪਈਆਂ ਦਾ ਮੀਂਹ ਵਰ੍ਹੇ? ਸੁਣੋ 'ਇੱਕ ਅੰਨੀ ਚੁੱਪ ਦੇ ਬੂਟ' ਕਿਤਾਬ ਦੀ ਪੜਚੋਲ 11.08.2025 7:50
ਆਪਣੀ ਕਿਤਾਬ 'ਇੱਕ ਅੰਨੀ ਚੁੱਪ ਦੇ ਬੂਟ' ਵਿੱਚ, ਮਨਸ਼ਾ ਯਾਦ ਇੱਕ ਕਲਪਨਾ ਦੀ ਪੜਚੋਲ ਕਰ ਰਹੇ ਹਨ। ਉਹ ਇੱਕ ਕਾਲਪਨਿਕ ਦੁਨੀਆ ਬਾਰੇ ਲਿਖਦੇ ਹਨ, ਜਿੱਥੇ ਇੱਕ ਦਿਨ ਪਾਣੀ ਦੀ ਨਹੀਂ ਸਗੋਂ ਪੈਸਿਆਂ ਦੀ ਬਾਰਿਸ਼ ਹੁੰਦੀ ਹੈ। ਪੁਸਤਕ ਦੇ ਲੇਖਕ ਮੁਤਾਬਿਕ ਅਜਿਹੀ ਦੁਨੀਆ ਵਿੱਚ ਕੀ ਹੁੰਦਾ ਹੈ ਸੁਣੋ ਇਸ ਪੋਡਕਾਸਟ ਰਾਹੀਂ...
ਖ਼ਬਰਨਾਮਾ: ਐਮਪੀ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ 'ਬਰਖਾਸਤਗੀ ਲਈ ਵੋਟਿੰਗ' ਤੋਂ ਪਹਿਲਾਂ ਹੀ ਦਿੱਤਾ ਅਸਤੀਫਾ 08.08.2025 3:25
ਕਿਆਮਾ ਦੇ ਸੰਸਦ ਮੈਂਬਰ ਗੈਰੇਥ ਵਾਰਡ ਨੇ ਨਿਊ ਸਾਊਥ ਵੇਲਜ਼ ਸੰਸਦ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ, ਜਿਸਦੇ ਚਲਦੇ ਉਨ੍ਹਾਂ ਨੂੰ ਸੰਸਦ ਤੋਂ ਹਟਾਉਣ ਲਈ ਨਿਊ ਸਾਊਥ ਵੇਲਜ਼ ਦੀ ਸੰਸਦ ਵਿੱਚ ਵੋਟਿੰਗ ਹੋਣੀ ਸੀ। ਇਸ ਵੋਟਿੰਗ ਪ੍ਰਕ੍ਰਿਆ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਖਬਰਾਂ ਫਟਾਫੱਟ: ਕੁਇਨਜ਼ਲੈਂਡ ਦੇ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਸਤਾ, ਕਪਿਲ ਸ਼ਰਮਾ ਦੇ ਕੈਫੇ 'ਤੇ ਫਿਰ ਹਮਲਾ ਤੇ ਹੋਰ ਖਬਰਾਂ 08.08.2025 4:25
ਇੱਕ ਨਵੀਂ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਕੁਇਨਜ਼ਲੈਂਡ ਦੇ ਤਕਰੀਬਨ ਇੱਕ ਤਿਹਾਈ ਸਕੂਲਾਂ ਦੀ ਹਾਲਤ ਖਰਾਬ ਹੈ। ਸਿੱਖਿਆ ਵਿਭਾਗ ਦੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਬਾਰੇ ਵਿਆਪਕ ਸਮੀਖਿਆ ਰਿਪੋਰਟ ਅਨੁਸਾਰ, ਮੁਰੰਮਤ ਦੇ ਲੰਬੇ ਸਮੇਂ ਤੋਂ ਬਕਾਇਆ ਕੰਮਾਂ ਨੂੰ ਪੂਰਾ ਕਰਨ ਲਈ 441 ਮਿਲੀਅਨ ਡਾਲਰ ਦੀ ਲਾਗਤ ਆਵੇਗੀ। ਓਧਰ, ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀਆਂ ਮੁਸ਼ਕਲਾਂ ਖਤਮ ਹੁੰਦੀਆਂ ਨਹੀਂ ਜਾਪ ਰਹੀਆਂ, ਕਿਉਂਕਿ ਕੈਨੇਡਾ ਵਿੱਚ ਉਨ੍ਹਾਂ ਦੇ ਕੈਫੇ, 'ਕੈਪਸ ਕੈਫੇ' 'ਤੇ ਵੀਰਵਾਰ ਨੂੰ ਇੱਕ ਮਹੀਨੇ ਦ...
ਆਸਟ੍ਰੇਲੀਆ ਵੀਜ਼ਾ ਲਈ ਅੰਗਰੇਜ਼ੀ ਟੈਸਟਾਂ 'ਚ ਵੱਡਾ ਬਦਲਾਅ, ਨਵੇਂ ਨਿਯਮ ਕੀ ਹਨ? 07.08.2025 7:25
7 ਅਗਸਤ 2025 ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਲਈ ਮੰਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਬਦਲਾਅ ਟੈਸਟਾਂ ਦੀਆਂ ਕਿਸਮਾਂ, ਸਕੋਰ ਦੀ ਲੋੜਾਂ ਅਤੇ ਫਾਰਮੈਟ ਉੱਤੇ ਅਸਰ ਪਾਉਂਦੇ ਹਨ। ਆਸਟ੍ਰੇਲੀਆ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੇ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨਵੀਆਂ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂ...
ਖਬਰਨਾਮਾ: ਆਨ ਰੋਡ ਟੈਸਟਿੰਗ ਵਿੱਚ ਇਸ਼ਤਿਹਾਰੀ ਮਿਆਰਾਂ 'ਤੇ ਪੂਰੇ ਨਹੀਂ ਉੱਤਰੇ ਇਲੈਕਟ੍ਰਿਕ ਵਾਹਨ 07.08.2025 5:58
ਆਨ ਰੋਡ ਟੈਸਟਿੰਗ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ ਕੁਝ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਵਾਹਨ ਆਪਣੇ ਇਸ਼ਤਿਹਾਰੀ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ, ਅਤੇ ਇਹ ਵਾਅਦੇ ਨਾਲੋਂ ਕਾਫ਼ੀ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ। 07.08.2025 6:43
Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।
ਆਸਟ੍ਰੇਲੀਆ ਵਧਾਏਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ, 'ਖਰਚੇ ਪੂਰੇ ਕਰਨ ਲਈ ਸੰਘਰਸ਼ ਕਰ ਰਹੇ' ਨੌਜਵਾਨਾਂ ਨੂੰ ਮੁਕਾਬਲਾ ਵਧਣ ਦਾ ਖ਼ਦਸ਼ਾ 07.08.2025 9:21
2026 ਤੋਂ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 295,000 ਤੱਕ ਵਧਾ ਦਿੱਤੀ ਜਾਵੇਗੀ। ਇਹ 2025 ਦੇ ਮੁਕਾਬਲੇ 25,000 ਸਥਾਨਾਂ ਦਾ ਵਾਧਾ ਹੈ। ਸਰਕਾਰ ਨੇ ਕਿਹਾ ਕਿ ਇਸਦਾ ਉੱਦੇਸ਼ "ਅੰਤਰਰਾਸ਼ਟਰੀ ਸਿੱਖਿਆ ਖੇਤਰ ਲਈ ਸਥਿਰਤਾ ਪ੍ਰਦਾਨ ਕਰਨਾ ਹੈ।" ਪਰ ਆਸਟ੍ਰੇਲੀਆ ਵਿੱਚ ਮੌਜੂਦ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਨੌਕਰੀਆਂ ਲੱਭਣ ਲਈ ਸੰਘਰਸ਼ ਕਰ ਰਹੇ ਹਨ।
ਮੁੱਕੇਬਾਜ਼ੀ ਵਿੱਚ ਉਭਰਦਾ ਸਿਤਾਰਾ ਇਸ਼ਮੀਤ ਕੌਰ - ਨੈਸ਼ਨਲ ਟਾਈਟਲ ਤੋਂ ਓਲੰਪਿਕ ਤੱਕ ਦੇ ਸੁਫਨੇ 07.08.2025 12:41
ਕਲਾਸ 11 ਦੀ ਵਿਦਿਆਰਥਣ ਇਸ਼ਮੀਤ ਕੌਰ ਸੰਧੂ ਨੇ 16 ਸਾਲ ਦੀ ਉਮਰ ਵਿੱਚ ‘ਜੂਨੀਅਰ ਕਵੀਨ ਆਫ਼ ਦ ਰਿੰਗ’ ਬਣ ਕੇ ਆਪਣੇ ਬਾਕਸਿੰਗ ਸੁਪਨੇ ਨੂੰ ਹਕੀਕਤ ਬਣਾਉਣ ਦੀ ਠੋਸ ਸ਼ੁਰੂਆਤ ਕੀਤੀ ਹੈ। ਹਫ਼ਤੇ ਵਿੱਚ ਛੇ ਦਿਨ ਦੀ ਸਖ਼ਤ ਟਰੇਨਿੰਗ ਨਾਲ ਹੁਣ ਉਹ ਰਾਸ਼ਟਰੀ ਖਿਤਾਬ, ਕਾਮਨਵੈਲਥ ਗੇਮਜ਼ ਅਤੇ ਓਲੰਪਿਕ ਗੇਮਜ਼ ਵਰਗੇ ਅੰਤਰਰਾਸ਼ਟਰੀ ਮੰਚ ਲਈ ਤਿਆਰੀ ਕਰ ਰਹੀ ਹੈ।
ਕੀ ਤੁਸੀਂ ਖਰਚਿਆਂ ਕਰਕੇ ਦੰਦਾਂ ਦੀ ਜਾਂਚ ਟਾਲ ਰਹੇ ਹੋ? 07.08.2025 6:25
ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 1.5 ਮਿਲੀਅਨ ਬੱਚੇ ਪ੍ਰਦਾਨ ਕੀਤੀ ਜਾ ਰਹੀ ਦੰਦਾਂ ਦੀ ਦੇਖਭਾਲ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਡੈਂਟਲ ਹੈਲਥ ਹਫਤੇ ਵਿੱਚ, ਦੰਦਾਂ ਦੇ ਡਾਕਟਰ ਮਾਪਿਆਂ ਨੂੰ ਇਹ ਪਤਾ ਕਰਨ ਲਈ ਕਹਿ ਰਹੇ ਹਨ ਕਿ ਕੀ ਉਹ ਮੁਫ਼ਤ ਦੰਦਾਂ ਦੀ ਦੇਖਭਾਲ ਲਈ ਯੋਗ ਹਨ? ਮੈਲਬਰਨ ਵਿੱਚ ਇੱਕ ਡੈਂਟਿਸਟ ਵਜੋਂ ਕੰਮ ਕਰ ਰਹੇ ਡਾ. ਸੁਮੀਤ ਸਿੰਘ ਨਾਲ ਦੰਦਾ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਇਲਾਜ ਨਾਲ ਸਬੰਧਿਤ ਕਈ ਅਹਿਮ ਜਾਣਕਾਰੀਆਂ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।
ਕੁਈਨਸਲੈਂਡ ਦੇ 50,000 ਤੋਂ ਵੱਧ ਅਧਿਆਪਕਾਂ ਨੇ ਕੀਤੀ ਹੜਤਾਲ, ਗਾਇਕ ਹਰਭਜਨ ਮਾਨ ਸੜਕ ਹਾਦਸੇ 'ਚੋਂ ਵਾਲ ਵਾਲ ਬਚੇ ‘ਤੇ ਹੋਰ ਖਬਰਾਂ 06.08.2025 4:44
ਅੱਜ ਕੁਈਨਸਲੈਂਡ ਵਿੱਚ ਲੱਗਭੱਗ 50,000 ਅਧਿਆਪਕਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਮ ਛੱਡ ਕੇ ਹੜਤਾਲ ਕੀਤੀ ਜਿਸ ਨਾਲ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਕਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਪਰ ਉਹਨਾਂ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
Who’s struggling more: Renters or Homeowners? - ਕੌਣ ਕਰ ਰਿਹਾ ਹੈ ਵਧੇਰੇ ਸੰਘਰਸ਼? ਕਿਰਾਏਦਾਰ ਜਾਂ ਮਕਾਨ ਮਾਲਕ? 06.08.2025 12:45
While rental prices remain high and vacancy rates low, some homeowners say they’re struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher challenges. - ਤਾਜ਼ਾ ਰਿਪੋਰਟ ਮੁਤਾਬਕ ਘਰਾਂ ਦੇ ਕਿਰਾਏ ਅਜੇ ਵੀ ਵੱਧ ਹਨ ਤੇ ਕਿਰਾਏਦਾਰਾਂ ਲਈ ਘਰਾਂ ਦੀ ਘਾਟ ਹੈ। ਪਰ ਮੈਲਬਰਨ ਰਹਿੰਦ...
ਸਾਲਾਨਾ 25ਵੇਂ ਗਰਮਾ ਫੈਸਟੀਵਲ ਦਾ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਮਾਣਿਆ ਆਨੰਦ 06.08.2025 6:06
ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸਵਦੇਸ਼ੀ ਮਾਮਲਿਆਂ ਦੇ ਮੰਚ 25ਵੇਂ ਗਰਮਾ ਫੈਸਟੀਵਲ ਵਿੱਚ ਦੇਸ਼ ਭਰ ਦੇ ਲੋਕ ਗੁਮਾਤਜ਼ ਕੰਟਰੀ ਵਿੱਚ ਇਕੱਠੇ ਹੋਏ ਹਨ ਅਤੇ ਹਾਜ਼ਰ ਲੋਕਾਂ ਨੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਸਮਝ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਸੱਭਿਆਚਾਰ ਦਾ ਜਸ਼ਨ ਮਨਾਉਣ ਦੀ ਇਸ ਦੀ ਸ਼ਕਤੀ ਉੱਤੇ ਵਿਚਾਰ ਕੀਤਾ ਹੈ।
'A I' ਫੈਲਾ ਰਿਹਾ ਹੈ ਗੁਰਬਾਣੀ ਬਾਰੇ ਗਲਤ ਜਾਣਕਾਰੀ: ਸ਼੍ਰੋਮਣੀ ਕਮੇਟੀ 06.08.2025 6:36
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ ਹੈ। ਕੀ ਹੈ ਪੂਰਾ ਮਾਮਲਾ ਅਤੇ AI ਦੇ ਯੁੱਗ ਵਿੱਚ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਔਨਲਾਈਨ ਜੋ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਉਹ ਸਹੀ ਹੈ? ਪੂਰਾ ਮਾਮਲਾ ਜਾਨਣ ਲਈ ਅਤੇ ਮਾਹਰਾਂ ਦੀ ਸਲਾਹ ਸੁਣਨ ਲਈ...
For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ 06.08.2025 6:23
“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"
ਨੈਪਲੈਨ ਨਤੀਜੇ: ਅਕਾਦਮਿਕ ਉਮੀਦਾਂ ’ਤੇ ਖਰੇ ਨਹੀਂ ਉਤਰੇ ਬਹੁਤੇ ਬੱਚੇ 06.08.2025 5:08
ਆਸਟ੍ਰੇਲੀਆ ਭਰ ਵਿੱਚ ਨੈਪਲੈਨ ਭਾਵ ਕਿ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ-ਲਿਟਰੇਸੀ ਐਂਡ ਨਿਊਮੀਰੇਸੀ ਦੇ ਹਾਲ ਹੀ ਵਿੱਚ ਨਤੀਜੇ ਆਏ ਹਨ ਪਰ ਇਨ੍ਹਾਂ ਨਤੀਜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਅੰਕੜੇ ਦੱਸਦੇ ਹਨ ਕਿ ਕਈ ਬੱਚੇ—ਖਾਸ ਕਰ ਕੇ ਪਿੱਛੜੇ ਪਿਛੋਕੜ ਤੋਂ ਆਏ ਹੋਏ-ਅਜੇ ਵੀ ਸਿਸਟਮ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਹਰ ਤਿੰਨ ਵਿੱਚੋਂ ਇੱਕ ਵਿਦਿਆਰਥੀ ਪੜ੍ਹਾਈ, ਗਣਿਤ ਅਤੇ ਲਿਖਣ ਵਿੱਚ ਅਕਾਦਮਿਕ ਉਮੀਦਾਂ ’ਤੇ ਪੂਰਾ ਨਹੀਂ ਉਤਰ ਰਿਹਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
ਪਾਕਿਸਤਾਨ ਡਾਇਰੀ: ਜ਼ੇਲੇਂਸਕੀ ਦਾ ਬਿਆਨ, ਪਾਕਿਸਤਾਨ ਤੋਂ ਆਏ 'ਕਿਰਾਏ ਦੇ ਲੜਾਕੂ' ਕਰ ਰਹੇ ਹਨ ਰੂਸੀ ਫੌਜ ਦਾ ਸਮਰਥਨ 06.08.2025 7:21
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਉੱਤਰ-ਪੂਰਬ ਵਿੱਚ ਪਾਕਿਸਤਾਨ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਲੜਾਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ੇਲੇਂਸਕੀ ਦੇ ਅਨੁਸਾਰ, ਇਹ ਲੜਾਕੇ ਕਥਿਤ ਤੌਰ 'ਤੇ ਰੂਸੀ ਫੌਜਾਂ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਦੇਸ਼ਾਂ ਤੋਂ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..
ਖਬਰਨਾਮਾ: ਜਪਾਨ ਤਿਆਰ ਕਰੇਗਾ ਆਸਟ੍ਰੇਲੀਆ ਲਈ ਜੰਗੀ ਬੇੜੇ, ਸਿਰਾਜ ਨੇ ਦਿਵਾਈ ਭਾਰਤ ਨੂੰ ਰੋਮਾਂਚਕ ਜਿੱਤ ਤੇ ਹੋਰ ਖਬਰਾਂ 05.08.2025 4:21
ਆਸਟ੍ਰੇਲੀਆ ਨੇ ਜਾਪਾਨ ਦੀ ਇਕ ਕੰਪਨੀ ਨਾਲ ਰਾਇਲ ਆਸਟ੍ਰੇਲੀਆਈ ਨੇਵੀ ਲਈ 10 ਅਰਬ ਡਾਲਰ ਮੁੱਲ ਦੇ ਜੰਗੀ ਜਹਾਜ਼ਾਂ ਦੇ ਬੇੜੇ ਦੇ ਨਿਰਮਾਣ ਲਈ ਇੱਕ ਨਵਾਂ ਸਮਝੌਤਾ ਕੀਤਾ ਹੈ। ਓਧਰ, ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਕੱਲ੍ਹ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..
Similar podcasts
Replaio is not a podcast publisher; show names, artwork and audio belong to their authors and are distributed through public RSS feeds.