SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਬੈਟਰੀਆਂ ਨੂੰ ਲੱਗਣ ਵਾਲੀ ਅੱਗ ਨੂੰ ਕਿੰਝ ਰੋਕੀਏ? 21.08.2025 7:24
ਮਾਹਿਰਾਂ ਵਲੋਂ ਬੈਟਰੀਆਂ ਨੂੰ ਅੱਗ ਲੱਗਣ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਦੁਨੀਆ ਭਰ ਵਿੱਚ ਇਲੈਕਟ੍ਰਿਕ ਬਾਈਕਾਂ, ਸਕੂਟਰਾਂ ਅਤੇ ਸਕੇਟਬੋਰਡਾਂ ਵਿੱਚ 500 ਤੋਂ ਵੱਧ ਬੈਟਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 138 ਲੋਕ ਜ਼ਖਮੀ ਹੋਏ ਅਤੇ 36 ਮੌਤਾਂ ਹੋਈਆਂ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲੜੀਵਾਰ ਪ੍ਰਤੀਕ੍ਰਿਆ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਅਜਿ...
ਖ਼ਬਰਨਾਮਾ: ਨੇਤਨਯਾਹੂ ਦੀ ਆਲੋਚਨਾ ਤੋਂ ਬਾਅਦ ਐਲਬਨੀਜ਼ੀ ਦੇ ਬਚਾਅ ਵਿੱਚ ਆਏ ਕੈਬਿਨੇਟ ਸਹਿਯੋਗੀ, ਭਾਰਤ ਵੱਲੋਂ ਆਨਲਾਈਨ ਖੇਡਾਂ 'ਤੇ ਪਾਬੰਦੀ 20.08.2025 3:47
ਆਸਟ੍ਰੇਲੀਆ ਅਤੇ ਇਜ਼ਰਾਈਲ ਵਿਚਕਾਰ ਵਿਗੜਦੇ ਸੰਬੰਧਾਂ ਦੇ ਚਲਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਂਥਨੀ ਐਲਬਨੀਜ਼ੀ 'ਤੇ ਆਸਟ੍ਰੇਲੀਆ ਦੇ ਯਹੂਦੀਆਂ ਨੂੰ ਅਣਡਿੱਠ ਕਰਨ ਦਾ ਦੋਸ਼ ਲਗਾਇਆ ਹੈ। ਓਥੇ ਹੀ ਭਾਰਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਔਨਲਾਈਨ ਖੇਡਾਂ ਉੱਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕਰਨ ਜਾ ਰਿਹਾ ਹੈ ਜਿਸ ਨਾਲ ਭਾਰਤ ਲਈ ਅਰਬਾਂ ਡਾਲਰ ਦੇ ਵਿਦੇਸ਼ੀ ਨਿਵੇਸ਼ ਨੂੰ ਵੱਡਾ ਝਟਕਾ ਲਗ ਸਕਦਾ ਹੈ। ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ....
ਆਮਿਰ ਖਾਨ ਤੋਂ ਅਦਿਤੀ ਰਾਓ ਹੈਦਰੀ ਤੱਕ, ਸਿਤਾਰਿਆਂ ਨੇ ਮੈਲਬਰਨ ਫਿਲਮ ਫੈਸਟੀਵਲ 'ਚ ਲਗਾਈਆਂ ਰੌਣਕਾਂ 20.08.2025 5:20
ਮੈਲਬਰਨ ਵਿੱਚ ਚੱਲ ਰਹੇ ਇੰਡਿਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2025 ਦਾ 16ਵਾਂ ਐਡੀਸ਼ਨ 14 ਅਗਸਤ ਤੋਂ 24 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ 31 ਭਾਸ਼ਾਵਾਂ ਵਿੱਚ ਲਗਭਗ 75 ਫਿਲਮਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ। ਇਸ ਵਾਰ ਦੇ ਮੁੱਖ ਮਹਿਮਾਨ ਆਮਿਰ ਖਾਨ ਰਹੇ ਜਿਨ੍ਹਾਂ ਨੇ 16 ਅਗਸਤ ਨੂੰ ਫੈਡਰੇਸ਼ਨ ਸਕੁਏਅਰ ‘ਚ ਆਜ਼ਾਦੀ ਦਿਵਸ ਮੌਕੇ ਭਾਰਤੀ ਤਿਰੰਗਾ ਲਹਿਰਾਇਆ। ਪ੍ਰੈਸ ਕਾਨਫਰੰਸ ਅਤੇ ਰੈੱਡ ਕਾਰਪੈੱਟ ਸਮਾਰੋਹਾਂ ਵਿੱਚ ਜਿਮ ਸਰਭ, ਵੀਰ ਦਾਸ, ਅਭਿਸ਼ੇਕ ਬੱਚਨ, ਅਦਿਤੀ...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 20.08.2025 44:31
The latest SBS Punjabi program features an exclusive interview with Aryan Sharma, a second-generation Indian-Australian, who has been selected for Australia’s Under-19 cricket team. Do not miss a report on how the public perception of democracy is changing with time. The program also features the latest news from around the world, including Qantas Airlines being issued 'the largest fine in Austral...
ਪਾਕਿਸਤਾਨ ਡਾਇਰੀ: ਹੜ੍ਹਾਂ ਦੀ ਤਬਾਹੀ ਕਾਰਨ 500 ਤੋਂ ਵੱਧ ਮੌਤਾਂ, ਖੈਬਰ ਪਖਤੂਨਖਵਾ ਸਭ ਤੋਂ ਪ੍ਰਭਾਵਿਤ 20.08.2025 6:59
ਪਾਕਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੌਨਸੂਨ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਘੱਟੋ-ਘੱਟ 500 ਹੋ ਗਈ ਹੈ, ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦਿੱਤੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ, ਸਭ ਤੋਂ ਵੱਧ 307 ਮੌਤਾਂ, ਪਹਾੜੀ ਸੂਬੇ ਖੈਬਰ ਪਖਤੂਨਖਵਾ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ। ਇਸ ਖਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਇਹ ਪੌਡਕਾਸਟ...
'ਮੈਂ ਘੱਟ ਫ਼ਿਲਮਾਂ ਕਰਦੀ ਹਾਂ ਪਰ ਉਹ ਕਰਦੀ ਹਾਂ ਜਿਨ੍ਹਾਂ ‘ਤੇ ਮੈਨੂੰ ਮਾਣ ਹੋਵੇ': ਯੂ ਕੇ ਦੀ ਜੰਮੀ-ਪਲ਼ੀ ਪੰਜਾਬੀ ਅਦਾਕਾਰ ਮੈਂਡੀ ਤੱਖਰ 19.08.2025 25:24
‘ਏਕਮ’, ‘ਅਰਦਾਸ’, ‘ਰੱਬ ਦਾ ਰੇਡੀਓ’ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਪਿਛਲੇ ਦਿਨੀਂ ਸਿਡਨੀ ਦੇ ਐਸ ਬੀ ਐਸ ਸਟੂਡੀਉ ਵਿੱਚ ਗੱਲਬਾਤ ਲਈ ਪਹੁੰਚੇ।
ਆਸਟ੍ਰੇਲੀਆ ਵਿੱਚ ਆਈਸ, ਕੋਕੀਨ ਅਤੇ ਹੈਰੋਇਨ ਦੀ ਖਪਤ ਵਿਚ ਵੱਡਾ ਉਛਾਲ ਦਰਜ 19.08.2025 5:34
ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ (ਏਸੀਆਈਸੀ) ਵਲੋਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਵਿੱਚ ਵੇਸਟਵਾਟਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੁਲਕ ਅੰਦਰ ਮੈਥਾਈਲਐਮਫੇਟਾਮਾਈਨ (ਆਈਸ), ਕੋਕੀਨ ਅਤੇ ਹੈਰੋਇਨ ਦੀ ਖਪਤ ਵਿੱਚ ਵਾਧਾ ਹੋਇਆ ਹੈ। 2016 ਤੋਂ ਹੁੰਦੇ ਆ ਰਹੇ ਅਜਿਹੇ ਵਿਸ਼ਲੇਸ਼ਣਾਂ ਦੇ ਮੁਕਾਬਲੇ ਤਾਜ਼ਾ ਵਿਸ਼ਲੇਸ਼ਣ ਵਿੱਚ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਖਪਤ ਉੱਚੇ ਪੱਧਰ ਉੱਤੇ ਰਿਕਾਰਡ ਕੀਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੋਕੀਨ ਦੀ ਵਰਤੋਂ ਵਿੱਚ 69%, ਐਮਡੀਐਮਏ ਵਿੱਚ 49% ਅਤੇ ਹੈਰੋਇਨ ਵ...
ਖ਼ਬਰਨਾਮਾ: ਪ੍ਰਧਾਨ ਮੰਤਰੀ ਨੇ ਤਿੰਨ ਦਿਨਾਂ ਦੀ ਆਰਥਿਕ ਸੁਧਾਰ ਕਾਨਫਰੰਸ ਦੀ ਕੀਤੀ ਸ਼ੁਰੂਆਤ, ਮਜੀਠਿਆ ਨੂੰ ਇੱਕ ਹੋਰ ਝਟਕਾ, ਤੇ ਹੋਰ ਖਬਰਾਂ 19.08.2025 3:45
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਧਿਕਾਰਿਤ ਤੌਰ 'ਤੇ ਕੈਨਬਰਾ ਵਿੱਚ ਸਰਕਾਰੀ ਆਰਥਿਕ ਸੁਧਾਰ ਰਾਊਂਡਟੇਬਲ ਕਾਨਫਰੰਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਾਨਫਰੰਸ ਦੀ ਪਹਿਲੀ ਬੈਠਕ ਆਰਥਿਕਤਾ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੋਵੇਗੀ। ਸ਼੍ਰੀ ਐਲਬਨੀਜ਼ੀ ਕਹਿੰਦੇ ਹਨ ਕਿ ਆਰਥਿਕਤਾ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿਚਾਰਾਂ ਅਤੇ ਹਿੱਤਾਂ ਨੂੰ ਸੁਣਨਾ ਮਹੱਤਵਪੂਰਨ ਹੈ। ਓਧਰ, ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲ...
ਪੰਜਾਬੀ ਡਾਇਰੀ : ਪੰਜਾਬ ਲਈ ਕਹਿਰ ਬਣਿਆ ਹਿਮਾਚਲ ਦਾ ਮੀਂਹ 19.08.2025 8:41
ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਮਗਰੋਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਗਏ ਹਨ। ਖ਼ਾਸ ਕਰਕੇ ਅੱਧਾ ਦਰਜਨ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਕਾਰਨ ਪਿੰਡ ਅਤੇ ਖੇਤ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਸਮੁੱਚੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਪਠਾਨਕੋਟ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਦਰਜਨਾਂ ਪਿੰਡ ਪਾਣੀ ’ਚ ਘਿਰ ਗਏ ਹਨ। ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਕਾਰਨ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਤਰਨ ਤਾਰਨ, ਹੁਸ਼ਿਆਰਪੁਰ...
ਮਨੁੱਖਤਾ ਦੀ ਮਿਸਾਲ: ਸਾਰਾਗੜ੍ਹੀ ਦੀ ਬਹਾਦੁਰ ਨਰਸ ਟੈਰੇਸਾ ਮੈਕਗ੍ਰਾਥ ਦੀ ਕਹਾਣੀ 18.08.2025 6:07
1897 ਦੀ ਸਾਰਾਗੜ੍ਹੀ ਲੜਾਈ ਦੀ ਉਹ ਅਣਸੁਣੀ ਕਹਾਣੀ, ਜਿਸ ਵਿੱਚ ਆਇਰਿਸ਼-ਆਸਟ੍ਰੇਲੀਆਈ ਨੈਨੀ ਅਤੇ ਨਰਸ ਟੈਰੇਸਾ ਮੈਕਗ੍ਰਾਥ ਨੇ ਵਰ੍ਹਦੀਆਂ ਗੋਲੀਆਂ ਵਿਚਕਾਰ ਬਿਨਾਂ ਕਿਸੇ ਭੇਦਭਾਵ ਦੇ ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਸੇਵਾ ਕੀਤੀ। ਆਪਣੀ ਇਸ ਨਿਡਰਤਾ ਅਤੇ ਸਮਰਪਣ ਲਈ, ਉਸਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਰੋਇਲ ਰੈੱਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਟੈਰੇਸਾ ਦੀਆਂ ਸਿੱਖ ਸਿਪਾਹੀਆਂ ਪ੍ਰਤੀ ਸੇਵਾਵਾਂ ਬਾਰੇ ਉਸਦੇ ਰਿਸ਼ਤੇਦਾਰ, ਪ੍ਰੋਫੈਸਰ ਪੀਟਰ ਡਬਲਯੂ. ਹੈਲੀਗਨ ਨੇ ਖਾਸ ਤੌਰ ‘ਤੇ ਐਸ ਬੀ ਐਸ ਪੰਜਾਬ...
ਖ਼ਬਰਨਾਮਾ : ਕੁਆਂਟਿਸ ਏਅਰਲਾਈਨ ਨੂੰ 90 ਮਿਲੀਅਨ ਡਾਲਰ ਦਾ ਜੁਰਮਾਨਾ 18.08.2025 3:59
ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਿਸ ਨੂੰ ਦੇਸ਼ ਦੇ ਇਤਿਹਾਸ ਵਿੱਚ ਗੈਰ-ਕਾਨੂੰਨੀ ਬਰਖਾਸਤਗੀ ਦੇ ਸਭ ਤੋਂ ਵੱਡੇ ਮਾਮਲੇ ਲਈ 90 ਮਿਲੀਅਨ ਡਾਲਰ ਦਾ ਇਤਿਹਾਸਕ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੁਆਂਟਿਸ ਨੇ ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ 1800 ਤੋਂ ਵੱਧ ਸਮਾਨ ਸੰਭਾਲਣ ਵਾਲਿਆਂ, ਸਫਾਈ ਕਰਮਚਾਰੀਆਂ ਅਤੇ ਗਰਾਊਂਡ ਸਟਾਫ ਦੇ ਕੰਮ ਨੂੰ ਆਊਟਸੋਰਸ ਕਰ ਦਿੱਤਾ ਸੀ। ਇਸ ਖ਼ਬਰ ਸਮੇਤ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ ...
Anthony Albanese marks India’s 79th Independence Day, praises Indian Australians’ contributions - ਪ੍ਰਧਾਨ ਮੰਤਰੀ ਅਲਬਨੀਜ਼ੀ ਨੇ ਭਾਰਤੀਆਂ ਨੂੰ ਦਿੱਤੀਆਂ 79ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ 15.08.2025 5:14
As India celebrates its 79th Independence Day, Prime Minister Anthony Albanese conveyed his wishes to its "long-standing and consistent friend." In his statement, Albanese said, “As the Tiranga flies proudly around the world, Indians can reflect with joy on all their nation has achieved in the 78 years since that extraordinary midnight which ushered in what then Prime Minister Nehru termed ‘the da...
ਖ਼ਬਰਨਾਮਾ: ਆਸਟ੍ਰੇਲੀਆ ਦੀ 10 ਮਿਲੀਅਨ ਡਾਲਰ ਦੀ 'ਸਭ ਤੋਂ ਵੱਡੀ ਚੋਰੀ' ਵਿੱਚ, ਭਾਰਤੀ ਪ੍ਰਵਾਸੀਆਂ ਸਮੇਤ 19 ਲੋਕਾਂ ਦਾ ਸਮੂਹ ਗ੍ਰਿਫਤਾਰ 15.08.2025 4:18
ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਥਿਤ ਚੋਰੀ ਦੇ ਮਾਮਲੇ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ $10 ਮਿਲੀਅਨ ਤੋਂ ਵੱਧ ਮੁੱਲ ਦੇ ਸਾਮਾਨ ਦੀ ਕਥਿਤ ਚੋਰੀ ਕੀਤੀ ਗਈ ਸੀ। ਪੁਲਿਸ ਅਨੁਸਾਰ ਇਸ ਸਮੂਹ ਵਿੱਚ ਮੁੱਖ ਤੌਰ 'ਤੇ ਭਾਰਤੀ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਕੋਲ ਅਸਥਾਈ, ਵਿਦਿਆਰਥੀ ਅਤੇ ਬ੍ਰਿਜਿੰਗ ਵੀਜ਼ਾ ਵਰਗੇ ਕੱਚੇ ਵੀਜ਼ਾ ਹਨ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ...
ਸਾਹਿਤ ਅਤੇ ਕਲਾ: ਵੰਡ ਦੇ ਦਰਦ ਉੱਤੇ ਖੁਸ਼ਵੰਤ ਸਿੰਘ ਦੀ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਦੀ ਪੜਚੋਲ' 15.08.2025 8:05
ਭਾਰਤ ਅਤੇ ਪਾਕਿਸਤਾਨ ਦੀ ਵੰਡ ਬਹੁਤ ਸਾਰੇ ਲੋਕਾਂ ਲਈ ਇੱਕ ਦਰਦਨਾਕ ਯਾਦ ਵੀ ਹੈ। ਲੋਕ ਜਿਨ੍ਹਾਂ ਨੂੰ ਵੰਡ ਦੌਰਾਨ ਆਪਣਾ ਘਰ ਅਤੇ ਅਜ਼ੀਜ਼ਾਂ ਨੂੰ ਛੱਡਣਾ ਪਿਆ ਸੀ, ਆਪਣੇ ਦਰਦ ਨੂੰ ਪ੍ਰਗਟ ਕਰਨ ਲਈ ਕਲਾ ਵੱਲ ਮੁੜੇ। ਅਜਿਹੀ ਹੀ ਇੱਕ ਪ੍ਰਸਿੱਧ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਹੈ ਜੋ ਮਸ਼ਹੂਰ ਮਰਹੂਮ ਲੇਖਕ ਖੁਸ਼ਵੰਤ ਸਿੰਘ ਨੇ ਲਿਖੀ ਹੈ। ਇਸ ਕਿਤਾਬ ਦਾ ਸਾਰ ਇਸ ਪੌਡਕਾਸਟ ਰਾਹੀਂ ਸੁਣੋ....
ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ 15.08.2025 4:36
ਇਜ਼ਰਾਈਲੀ ਪੱਤਰਕਾਰਾਂ ਦਾ ਵਿਰੋਧ ਪ੍ਰਦਰਸ਼ਨ, ਨਿਊ ਸਾਊਥ ਵੇਲਜ਼ 'ਚ ਚਾਈਲਡਕੇਅਰ 'ਚ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਤੇ ਜਾਂਚ, ਭਾਰਤ ਦਾ ਆਜ਼ਾਦੀ ਦਿਵਸ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।
ਬਾਲੀਵੁੱਡ ਗੱਪਸ਼ੱਪ: ਮਹਿਲਾਵਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਕਾਰਨ ਹਨੀ ਸਿੰਘ ਤੇ ਕਰਨ ਔਜਲਾ ਦੀਆਂ ਮੁਸ਼ਕਲਾਂ ਵਧੀਆਂ 15.08.2025 6:15
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਵੱਲੋਂ ਹਾਲ ਵਿੱਚ ਹੀ ਗਾਏ ਕੁੱਝ ਗਾਣਿਆਂ ਵਿੱਚ ਮਹਿਲਾਵਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਕਾਰਨ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ…
ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ 17 ਸਾਲਾ ਆਰੀਅਨ ਸ਼ਰਮਾ ਨੇ 2018 ਵਿੱਚ ਹੀ ਪੋਸਟਰ ਤੇ ਲਿੱਖ ਦਿੱਤਾ ਸੀ ਆਪਣਾ ਭਵਿੱਖ 15.08.2025 16:16
ਹਾਲ ਹੀ ਵਿੱਚ ਐਲਾਨੀ ਗਈ ਆਸਟ੍ਰੇਲੀਅਨ ਅੰਡਰ-19 ਕ੍ਰਿਕੇਟ ਟੀਮ ਵਿੱਚ ਭਾਰਤੀ ਮੂਲ ਦੇ ਤਿੰਨ ਖਿਡਾਰੀ ਸ਼ਾਮਿਲ ਹਨ। ਵਿਕਟੋਰੀਆ 'ਚ ਮੈਲਬਰਨ ਦੇ ਵੌਲਰਟ ਦੇ ਰਹਿਣ ਵਾਲੇ ਆਰੀਅਨ ਸ਼ਰਮਾ ਇਹਨਾਂ ਵਿੱਚੋਂ ਇੱਕ ਹਨ। ਪੰਜਾਬ ਦੇ ਗੜਸ਼ੰਕਰ ਨਾਲ ਸਬੰਧ ਰੱਖਦੇ ਆਰੀਅਨ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ। ਆਰੀਅਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਕ੍ਰਿਕੇਟ ਵਿੱਚ ਆਪਣੇ ਸਫਰ, ਮਾਈਂਡਸੈਟ ਅਤੇ ਹੋਰ ਕਈ ਪਹਿਲੂਆਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸ...
ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਚ 50 ਫੀਸਦ ਵਾਧਾ 14.08.2025 3:48
ਬਾਲ ਸੰਭਾਲ ਸੈਂਟਰਾਂ ਵਿੱਚ ਜਿਨਸੀ ਅਪਰਾਧਾਂ ਦੇ ਦੋਸ਼ਾਂ ਵਿੱਚ ਲਗਭਗ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਕੀਲ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਰੈਗੂਲੇਟਰੀ ਅਸਫਲਤਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......
ਪੰਜਾਬੀ ਡਾਇਸਪੋਰਾ: ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ‘ਚ 40 ਹਜ਼ਾਰ ਨੌਕਰੀਆਂ ਖ਼ਤਮ 14.08.2025 7:48
ਅੰਕੜਿਆਂ ਮਤੁਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦਰ 6.9 ਫੀਸਦ ਦੇ ਪੱਧਰ ‘ਤੇ ਪਹੁੰਚ ਗਈ ਹੈ। ਕਈ ਸੈਕਟਰਾਂ ‘ਚ ਭਾਰੀ ਗਿਣਤੀ ‘ਚ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਕਈ ਪ੍ਰਭਾਵਿਤ ਪੰਜਾਬੀ ਪਰਿਵਾਰ ਪੰਜਾਬ ਵਾਪਸ ਪਰਤ ਗਏ ਹਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ? 14.08.2025 6:39
Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?
ਖਬਰਨਾਮਾ: ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਵੱਲੋਂ ਕੁੱਝ ਖੇਤਰਾਂ ਵਿੱਚ ਚਾਰ ਦਿਨਾਂ ਦੇ ਕੰਮ ਕਾਜੀ ਹਫ਼ਤੇ ਦੀ ਸਿਫਾਰਸ਼ 13.08.2025 5:08
ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭਾਂ ਅਤੇ ਤਕਨੀਕੀ ਤਰੱਕੀਆਂ ਦਾ ਲਾਭ ਮਿਲੇਗਾ। ਇਸ ਵੱਲੋਂ ਅੱਗੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਮਿਆਰੀ ਪੰਜ ਦਿਨਾਂ ਦੇ ਹਫ਼ਤੇ ਤੋਂ ਕੰਮ ਦੇ ਘੰਟਿਆਂ ਨੂੰ ਘਟਾਉਣਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਕੁੰਜੀ ਹੈ। ਉਧਰ ਭਾਰਤ ਵਿੱਚ, 1984 ਪੀੜਤਾਂ ਨੂੰ ਇਨਸਾਫ ਦੇਣ ਦੇ ਇਰਾਦੇ ਨਾਲ ਹਾਈ ਕੋਰਟ ਵੱਲੋਂ ਕੇਸ ਦੀ ਮੁੜ ਸੁਣਵਾਈ ਦੇ ਹੁਕਮ। ਇਹ ਅਤੇ ਹੋਰ ਚੋਣਵੀਆ...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 13.08.2025 40:46
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਸਾਰ 'ਪੰਜਾਬੀ ਡਾਇਰੀ' ਸ਼ਾਮਿਲ ਹੈ। ਸੋਸ਼ਲ ਮੀਡੀਆ ਸਕ੍ਰੌਲਿੰਗ ਦੇ ਦਿਮਾਗ ‘ਤੇ ਪੈਣ ਵਾਲੇ ਅਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮਾਂ ਨੂੰ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਨਾਲ ਸਬੰਧਿਤ ਖਾਸ ਰਿਪੋਰਟਾਂ ਸਮੇਤ ਅਸੀਂ ਰਾਬਤਾ ਪਾਇਆ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਨਾਲ, ਜਾਣੋ ਕਿ ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਵਿੱ...
ਪਾਕਿਸਤਾਨ ਡਾਇਰੀ: ਅਮਰੀਕਾ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ 'ਵਿਦੇਸ਼ੀ ਅੱਤਵਾਦੀ ਸੰਗਠਨ' ਘੋਸ਼ਿਤ 13.08.2025 8:05
ਅਮਰੀਕਾ ਨੇ ਸੋਮਵਾਰ 11 ਅਗਸਤ ਨੂੰ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸ ਦੇ ਲੜਾਕੂ ਗਰੁੱਪ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। 2025 ਵਿੱਚ ਇਸ ਸਮੂਹ ਨੇ ਬਲੋਚਿਸਤਾਨ ਤੋਂ ਆਉਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸ...
ਪੰਜਾਬ ਸਰਕਾਰ ਨੇ ਵਾਪਿਸ ਲਈ ਵਿਵਾਦਿਤ ‘ਲੈਂਡ ਪੂਲਿੰਗ ਸਕੀਮ’ 12.08.2025 10:45
ਪੰਜਾਬ ਸਰਕਾਰ ਵਲੋਂ ਐਲਾਨੀ ਗਈ ‘ਲੈਂਡ ਪੂਲਿੰਗ ਸਕੀਮ’ ਦਾ ਚਹੁੰ ਪਾਸਿਉਂ ਤਿੱਖਾ ਵਿਰੋਧ ਹੋਣ ਤੋਂ ਬਾਅਦ ਹੁਣ ਇਹ ਨੀਤੀ ਵਾਪਿਸ ਲੈ ਲਈ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਗਿਣਾ ਰਹੇ ਸਨ ਅਤੇ ਇਸ ‘ਲੈਂਡ ਪੂਲਿੰਗ ਸਕੀਮ’ ਖਿਲਾਫ ਉਠ ਰਹੀਆਂ ਆਵਾਜ਼ਾਂ ਨੂੰ ਉਨ੍ਹਾਂ ਵਲੋਂ ਗੁਮਰਾਹਕੁੰਨ ਪ੍ਰਚਾਰ ਵੀ ਦੱਸਿਆ ਜਾ ਰਿਹਾ ਸੀ ਪਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਚਲਦਿਆਂ ਮਜਬੂਰਨ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪੈ ਗਿਆ ਹੈ। ਇਸ ਸਕ...
ਖ਼ਬਰਨਾਮਾ: ਰਿਜ਼ਰਵ ਬੈਂਕ ਨੇ ਦਰਾਂ ਘਟਾ ਕੇ 3.6 ਫ਼ੀਸਦੀ ਕੀਤੀਆਂ, ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ‘ਤੇ ਯੂ-ਟਰਨ ਤੇ ਹੋਰ ਖ਼ਬਰਾਂ 12.08.2025 3:43
ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦ ਦਰ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ, ਜਿਸਦੀ ਵਿਆਪਕ ਉਮੀਦ ਕੀਤੀ ਜਾ ਰਹੀ ਸੀ। ਇਹ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਕਟੌਤੀ ਹੈ ਅਤੇ ਇਸ ਨਾਲ ਵਿਆਜ ਦਰ ਘੱਟ ਕੇ 3.6 ਪ੍ਰਤੀਸ਼ਤ ਹੋ ਗਈ ਹੈ। ਇਸਦਾ ਮਤਲਬ ਹੈ ਕਿ ਔਸਤਨ ਕਰਜ਼ੇ 'ਤੇ ਮੋਰਗੇਜ ਕਿਸ਼ਤਾਂ ਵਿੱਚ ਪ੍ਰਤੀ ਮਹੀਨਾ ਲਗਭਗ 90 ਡਾਲਰ ਦੀ ਕਮੀ ਆਵੇਗੀ। ਓਧਰ, ਪੰਜਾਬ ਸਰਕਾਰ ਨੇ ਇੱਕ ਯੂ-ਟਰਨ ਲੈਂਦਿਆਂ 'ਲੈਂਡ ਪੂਲਿੰਗ ਨੀਤੀ' ਵਾਪਸ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਇ...
Similar podcasts
Replaio is not a podcast publisher; show names, artwork and audio belong to their authors and are distributed through public RSS feeds.