SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਫਲੋਰਿਡਾ ਟਰੱਕ ਹਾਦਸਾ: ਹਰਜਿੰਦਰ ਸਿੰਘ ਨੂੰ ਸਿਰ ਢੱਕਣ ਦੀ ਮਿਲੀ ਇਜਾਜ਼ਤ, ਯੂਨਾਇਟਿਡ ਸਿੱਖਜ਼ ਸੰਸਥਾ ਦੇ ਰਹੀ ਕਾਨੂੰਨੀ ਸਹਾਇਤਾ 08.09.2025 15:50
ਅਮਰੀਕਾ ਦੇ ਫਲੋਰਿਡਾ ਵਿੱਚ 12 ਅਗਸਤ ਨੂੰ ਹੋਏ ਟਰੱਕ ਹਾਦਸੇ ਵਿੱਚ 3 ਮੌਤਾਂ ਦੇ ਕਥਿਤ ਦੋਸ਼ੀ ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਯੂਨਾਇਟਿਡ ਸਿੱਖਜ਼ ਇੰਟਨੈਸ਼ਨਲ ਵਲੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਕੈਨੇਡਾ ਤੋਂ ਸੰਸਥਾ ਦੇ ਰਾਸ਼ਟਰੀ ਕਾਰਜਕਾਰੀ ਡਾਇਰੈਕਟਰ ਅਤੇ ਵਕੀਲ ਪ੍ਰਭ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮਾਮਲੇ ਦੀ ਬੜੀ ਬਾਰੀਕੀ ਦੇ ਨਾਲ ਪੈਰਵੀ ਕੀਤੀ ਜਾ ਰਹੀ ਹੈ।
ਐਕਸਪਲੇਨਰ: ਜਾਣੋ ਵਿਕਟੋਰੀਆ 'ਚ ਬੈਨ ਲੱਗਣ ਤੋਂ ਬਾਅਦ ਕੌਣ ਰੱਖ ਸਕਦਾ ਹੈ 'Machete' 08.09.2025 4:29
ਵਿਕਟੋਰੀਆ 'ਚ 'Machete' (ਦਾਤਰ ਵਰਗਾ ਤਿੱਖਾ ਚਾਕੂ) ਰੱਖਣ 'ਤੇ ਪਾਬੰਦੀ ਲਾਗੂ ਹੋ ਚੁੱਕੀ ਹੈ। ਪਰ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ 30 ਨਵੰਬਰ ਤੱਕ ਇਸ ਦਾ ਨਿਪਟਾਰਾ ਕਰ ਕੇ ਮੁਆਫੀ ਮੰਗ ਸਕਦੇ ਹੋ। ਪਰ ਕੀ ਧਾਰਮਿਕ ਅਤੇ ਸੱਭਿਆਚਰਕ ਕਾਰਨਾਂ ਕਰ ਕੇ ਇਸਨੂੰ ਰੱਖਣਾ ਜਾਇਜ਼ ਹੋਵੇਗਾ? ਇਸ ਬਾਬਤ ਪੂਰੀ ਜਾਣਕਾਰੀ ਸੁਣੋ ਇਸ ਪੋਡਕਾਸਟ 'ਚ....
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅਤੇ ਹੋਰ ਖ਼ਬਰਾਂ 05.09.2025 4:34
ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਨੇ ਸੰਸਦ ਵਿੱਚ ਨਵੇਂ ਦੇਸ਼ ਨਿਕਾਲੇ ਦੇ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਲਈ ਸੰਘੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪਿਛਲੇ ਹਫ਼ਤੇ, ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਟਾਪੂ ਦੇਸ਼ 'ਨਾਰੂ' ਨਾਲ ਇੱਕ ਡਿਪੋਰਟੇਸ਼ਨ ਸੌਦਾ ਕੀਤਾ, ਜਿਸਦੀ ਕੀਮਤ 30 ਸਾਲਾਂ ਵਿੱਚ 2.5 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਬੰਦੂਕਧਾਰੀ ਡੇਜ਼ੀ ਫ੍ਰੀਮੈਨ ਦੀ ਪਤਨੀ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸੰਭਾਵੀ ਦੋਸ਼ਾਂ ਦਾ ਸ...
ਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ ਅਜੇ ਵੀ ਫ਼ਰਾਰ 05.09.2025 3:41
ਪਰਿਵਾਰ, ਦੋਸਤਾਂ ਅਤੇ ਪੁਲਿਸ ਸਾਥੀਆਂ ਵਲੋਂ ਅੱਜ ਸੀਨੀਅਰ ਕਾਂਸਟੇਬਲ ਵੇਡਿਮ ਡੀ ਵਾਰਟ-ਹੋਟਾਰਟ ਨੂੰ ਅੰਤਿਮ ਵਿਦਾਇਗੀ ਭੇਂਟ ਕੀਤੀ ਗਈ। ਇਹ ਕਾਂਸਟੇਬਲ ਉਹਨਾਂ ਦੋ ਪੁਲਿਸ ਅਫਸਰਾਂ ਵਿਚੋਂ ਇੱਕ ਸੀ ਜਿਸਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਅੰਤਿਮ ਰਸਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਚੀਫ ਕਮਿਸ਼ਨਰ ਮਾਈਕ ਬੁਸ਼, ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਜ਼, ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ...
ਪੰਜਾਬੀ ਡਾਇਸਪੋਰਾ: 29 ਸਤੰਬਰ ਤੋਂ ਖੁੱਲੇਗਾ ਨਿਊਜ਼ੀਲੈਂਡ ਦਾ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ' 05.09.2025 8:05
29 ਸਤੰਬਰ ਤੋਂ ਨਿਊਜ਼ੀਲੈਂਡ ਵਿੱਚ 'ਪੇਰੈਂਟ ਬੂਸਟ ਵਿਜ਼ੀਟਰ ਵੀਜ਼ਾ' ਦੀਆਂ ਅਰਜ਼ੀਆਂ ਸ਼ੁਰੂ ਹੋ ਜਾਣਗੀਆਂ। ਇਹ 10 ਸਾਲ ਦਾ ਵਿਜ਼ੀਟਰ ਵੀਜ਼ਾ ਹੁੰਦਾ ਹੈ ਜੋ ਨਿਊਜ਼ੀਲੈਂਡ ਦੇ ਪੀ.ਆਰ ਅਤੇ ਨਾਗਰਿਕਾਂ ਦੇ ਮਾਪਿਆਂ ਨੂੰ ਦਿੱਤਾ ਜਾਂਦਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...
ਕੀ ਮੁੰਡੇ ਬਿਨ੍ਹਾਂ ਪਰਿਵਾਰ ਅਧੂਰਾ? ਆਸਟ੍ਰੇਲੀਆ ਦਾ ਭਾਰਤੀ ਭਾਈਚਾਰਾ ਕੁੜੀ ਹੋਣ ‘ਤੇ ਗਰਭਪਾਤ ਕਰਾਉਣ ‘ਚ ਸਭ ਤੋਂ ਅੱਗੇ 05.09.2025 11:14
ਗਲੋਬਲ ਪਬਲਿਕ ਹੈਲਥ ਦੇ ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਸਭ ਤੋਂ ਵੱਧ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾ ਰਹੇ ਹਨ। ਐਸ ਬੀ ਐਸ ਪੰਜਾਬੀ ਨੂੰ ਕੁਝ ਮਾਵਾਂ ਨੇ ਦੱਸਿਆ ਕਿ ਉਹਨਾਂ ‘ਤੇ ਸਮਾਜ ਵੱਲੋਂ ਮੁੰਡਾ ਜੰਮਣ ਲਈ ਦਬਾਅ ਪਾਇਆ ਜਾਂਦਾ ਹੈ। ਡਾ. ਰਾਬੀਆ ਸ਼ੇਖ ਮੁਤਾਬਕ ਕੁਝ ਮਰੀਜ਼ ਸਿਹਤਮੰਦ ਹੋਣ ਦੇ ਬਾਵਜੂਦ ਵੀ ਆਈ.ਵੀ.ਐਫ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਤਰੀਕੇ ਉਹ ਮੁੰਡੇ ਦਾ ਭਰੂਣ ਚੁਣ ਸਕਣ।
Australia keeps permanent migration number steady at 185,000: How could it affect your PR plans? - ਐਕਸਪਲੇਨਰ: ਆਸਟ੍ਰੇਲੀਆ ਦਾ ਸਥਾਈ ਪ੍ਰਵਾਸ 1,85,000 ਉੱਤੇ ਸਥਿਰ: ਕਿਸਦੇ ਲਈ ਸੌਖੀ ਤੇ ਕਿਸਦੇ ਲਈ ਔਖੀ ਹੋਈ ਪੀ.ਆਰ? 04.09.2025 6:26
Two days after the nationwide protests against mass migration, the Federal government has announced that it will not change the number of permanent migration numbers. A total of 185,000 permanent visas will be available in 2025-26, same as 2024-25. For those hoping to secure Australian permanent residency, what does this mean? - ਆਸਟ੍ਰੇਲੀਆ ਨੇ ਵਿੱਤੀ ਸਾਲ 2025-26 ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਸਥਾਈ ਪ੍ਰਵਾਸ...
ਐਕਸਪਲੇਨਰ: ਗੁੱਸੇ ਨਾਲ ਭਰੇ ਕਿਸਾਨਾਂ ਨੇ ਕਿਉਂ ਐਂਥਨੀ ਐਲਬਨੀਜ਼ੀ ਦਾ ਟ੍ਰੈਕਟਰਾਂ ‘ਤੇ ਕੀਤਾ ਪਿੱਛਾ? 04.09.2025 5:09
ਵਿਕਟੋਰੀਆ ਦੇ ਪੇਂਡੂ ਖੇਤਰ ਬੈਲਾਰੈਟ ਵਿੱਚ ਸਾਲਾਨਾ ਬੁਸ਼ ਸਮਿੱਟ ਦੌਰਾਨ ਨਾਰਾਜ਼ ਕਿਸਾਨਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਕਾਫਲੇ ਦਾ ਟ੍ਰੈਕਟਰਾਂ ਨਾਲ ਪਿੱਛਾ ਕੀਤਾ ਅਤੇ ਵਿਕਟੋਰੀਅਨ ਪ੍ਰੀਮੀਅਰ ਜੈਸਿੰਟਾ ਐਲਨ ਦਾ ਵੀ ਰਾਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਰੋਕਿਆ। ਇਹ ਵਿਰੋਧ ਮੁੱਖ ਤੌਰ 'ਤੇ ਨਵੇਂ ਊਰਜਾ ਪ੍ਰੋਜੈਕਟਾਂ ਅਤੇ ਵਿਕਟੋਰੀਆ ਦੀ ਐਮਰਜੈਂਸੀ ਸਰਵਿਸਿਜ਼ ਲੇਵੀ ਦੇ ਖ਼ਿਲਾਫ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਇਹ ਮੁੱਦਾ ਸਿਰਫ਼ ਪੈਸੇ ਦਾ ਨਹੀਂ, ਸਗੋਂ ਜ਼ਮੀਨ ਅਤੇ ਵਾਤਾਵਰਣ ਨਾਲ ਜ...
ਖ਼ਬਰਨਾਮਾ: ਭਾਰਤੀ ਪ੍ਰਵਾਸੀਆਂ 'ਤੇ ਕੀਤੀ ਟਿੱਪਣੀ ਨੂੰ ਲੈ ਕੇ ਜੈਸਿੰਟਾ ਪ੍ਰਾਈਸ ਦਾ ਯੂ-ਟਰਨ 04.09.2025 5:52
ਭਾਰਤੀ ਪ੍ਰਵਾਸੀਆਂ ਨੂੰ ਲੇਬਰ ਸਰਕਾਰ ਦਾ ਵੋਟ ਬੈਂਕ ਦੱਸਣ ਵਾਲੇ ਬਿਆਨ ਨੂੰ ਲੈ ਕੇ ਸ਼ੈਡੋਅ ਮੰਤਰੀ ਜੈਸਿੰਟਾ ਪ੍ਰਾਈਸ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਹਨਾਂ ਆਪਣੇ ਸ਼ਬਦਾਂ ਦਾ ਦੋਸ਼ ਸਵਾਲ ਪੁੱਛਣ ਵਾਲੇ ਪੱਤਰਕਾਰ 'ਤੇ ਮੜ੍ਹਦਿਆਂ ਕਿਹਾ ਕਿ ਉਹਨਾਂ ਨੂੰ ਪੱਤਰਕਾਰ ਵੱਲੋਂ ਅਜਿਹੇ ਸ਼ਬਦਾਂ ਦੀ ਚੋਣ ਕਰਨ ਲਈ ਉਕਸਾਇਆ ਗਿਆ ਸੀ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...
'It's a fraught experience just going out in public': The everyday toll of transphobia - SBS Examines: 'ਜਨਤਕ ਤੌਰ 'ਤੇ ਬਾਹਰ ਜਾਣਾ ਇੱਕ ਔਖਾ ਅਨੁਭਵ ਹੈ': ਟ੍ਰਾਂਸਫੋਬੀਆ ਦੀ ਰੋਜ਼ ਦੀ ਕਹਾਣੀ 04.09.2025 6:47
Transgender people represent a small minority in our population, and while their visibility has increased, they've been the focus of charged legislative debates and online hate. - ਸਾਡੀ ਆਬਾਦੀ ਵਿੱਚ ਟਰਾਂਸਜੈਂਡਰ ਲੋਕ ਇੱਕ ਛੋਟੀ ਜਿਹੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਦਿੱਖ ਵਧੀ ਹੈ ਪਰ ਅਸਲ 'ਚ ਉਹ ਭਾਰੀ ਵਿਧਾਨਕ ਬਹਿਸਾਂ ਅਤੇ ਔਨਲਾਈਨ ਨਫ਼ਰਤ ਦਾ ਕੇਂਦਰ ਰਹੇ ਹਨ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 04.09.2025 49:29
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ 'ਚ ਬੰਦੂਕ ਰੱਖਣ ਦੇ ਲਾਈਸੈਂਸ ਬਾਰੇ ਚਰਚਾ ਕੀਤੀ ਗਈ ਹੈ ਕਿ ਕਿਹੜੇ ਹਾਲਾਤਾਂ 'ਚ ਕੋਈ ਹਥਿਆਰ ਰੱਖ ਸਕਦਾ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਆਪਣੀ ਪਹਿਲੀ ਫਿਲਮ ਲੈ ਕੇ ਆਏ ਡੈਬਿਊ ਡਾਇਰੈਕਟਰ ਰੂਪਨ ਬਲ ਨਾਲ ਗੱਲਬਾਤ ਕੀਤੀ ਗਈ ਹੈ। ਇਸਦੇ ਨਾਲ ਹੀ ਇੱਕ ਐਪੀਸੋਡ ਜਿਸ ਵਿੱਚ ਜਬਰੀ ਵਿਆਹ ਅਤੇ ਇਸਦੇ ਪ੍ਰਭਾਵਾਂ...
ਭਾਰਤੀ ਮੂਲ ਦੇ ਸਾਇੰਟਿਸਟ ਐਸ.ਪੀ. ਸਿੰਘ ਆਸਟ੍ਰੇਲੀਆ ਦੇ 'ਫ਼ੂਡ ਸੇਫ਼ਟੀ ਐਵਾਰਡ' ਨਾਲ ਸਨਮਾਨਿਤ 03.09.2025 21:04
ਪ੍ਰਵਾਸੀ ਭਾਰਤੀ ਡਾ. ਸੁਖਵਿੰਦਰ ਪਾਲ ਸਿੰਘ ਉਰਫ਼ ਐਸ.ਪੀ. ਸਿੰਘ ਨੂੰ 'Food Safety Award 2025' ਨਾਲ ਸਨਮਾਨਿਤ ਕੀਤਾ ਗਿਆ ਹੈ। ਐਸ ਬੀ ਐਸ ਪੰਜਾਬੀ ਨਾਲ ਆਪਣੀ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੇਤੀ ਦੇ ਕਿੱਤੇ ਦੇ ਨਾਲ ਏਨਾ ਜ਼ਿਆਦਾ ਪਿਆਰ ਹੈ ਕਿ ਉਹ ਆਸਟ੍ਰੇਲੀਆ ਵਿੱਚ ਰਿਸਰਚ ਕਰਨ ਤੋਂ ਬਾਅਦ ਭਾਰਤੀ ਕਿਸਾਨਾਂ ਨਾਲ ਕੰਮ ਕਰਨ ਲਈ ਭਾਰਤ ਪਰਤ ਗਏ ਸਨ, ਪਰ ਫਿਰ ਉਹ ਦੁਬਾਰਾ ਆਸਟ੍ਰੇਲੀਆ ਕਿਉਂ ਆਏ? ਇਸ ਪੌਡਕਾਸਟ ਰਾਹੀਂ ਸੁਣੋ ਉਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ...
ਖ਼ਬਰਨਾਮਾ: ਕੁਈਨਜ਼ਲੈਂਡ ਦੀ ਉਬਰ ਡਰਾਈਵਰ 'ਤੇ ਕਈ ਵਾਰ ਚਾਕੂ ਨਾਲ ਹਮਲਾ, ਹਾਲਤ ਗੰਭੀਰ 03.09.2025 3:58
ਕੁਈਨਜ਼ਲੈਂਡ ਦੀ ਇੱਕ ਉਬਰ ਡਰਾਈਵਰ ਆਪਣੀ ਜ਼ਿੰਦਗੀ ਲਈ ਸੰਘਰਸ਼ ਲੜ ਰਹੀ ਹੈ ਜਦੋਂ ਇੱਕ ਯਾਤਰੀ ਨਾਲ ਝਗੜੇ ਦੌਰਾਨ ਉਸ ਨੂੰ ਕਥਿਤ ਤੌਰ 'ਤੇਕਈ ਵਾਰ ਚਾਕੂ ਮਾਰਿਆ ਗਿਆ। ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 1:25 ਦੇ ਕਰੀਬ ਵੈਸਟਫੀਲਡ ਕੂਮੇਰਾ ਵਿਖੇ ਵਾਪਰੀ। 32 ਸਾਲਾਂ ਦੀ ਡਰਾਈਵਰ, ਜਿਸਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ, ਇਸਦੇ ਚਿਹਰੇ, ਗਲੇ ਅਤੇ ਰੀੜ੍ਹ ਦੀ ਹੱਡੀ ‘ਤੇ ਕਈ ਜ਼ਖ਼ਮ ਹੋਏ ਹਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਪੰਜਾਬ ਤੋਂ ਖ਼ਬਰਾਂ ਲਈ ਸੁਣੋ ਇਹ ਪ...
ਐਕਸਪਲੇਨਰ: ਜਾਣੋ ਕਿ ਆਸਟ੍ਰੇਲੀਆ 'ਚ ਕੌਣ ਬੰਦੂਕ ਰੱਖ ਸਕਦਾ ਹੈ? 03.09.2025 5:10
ਵਿਕਟੋਰੀਆ ਦੇ ਪੇਂਡੂ ਇਲਾਕੇ 'ਚ ਦੋ ਪੁਲਿਸ ਅਧਿਕਾਰੀਆਂ ਦੀ ਮੌਤ ਤੋਂ ਬਾਅਦ ਬੰਦੂਕ ਰੱਖਣ ਦੇ ਲਾਈਸੈਂਸ ਦੇ ਮਾਪਦੰਡਾਂ ਨੂੰ ਲੈ ਕੇ ਨਵੇਂ ਸਵਾਲਾਂ ਨੇ ਚਰਚਾ ਛੇੜ ਦਿੱਤੀ ਹੈ। ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਵਿੱਚ ਰਜਿਸਟੱਰਡ ਹਥਿਆਰਾਂ ਦੀ ਗਿਣਤੀ ਪਿੱਛਲੇ ਕੁੱਝ ਸਾਲਾਂ ਵਿੱਚ ਕਾਫੀ ਵਧੀ ਹੈ। ਇਸ ਪੌਡਕਾਸਟ ਰਾਹੀਂ ਜਾਣੋ ਕਿ ਆਸਟ੍ਰੇਲੀਆ 'ਚ ਕੌਣ ਕਿੰਨ੍ਹਾਂ ਹਾਲਾਤਾਂ ਵਿੱਚ ਹਥਿਆਰ ਰੱਖ ਸਕਦਾ ਹੈ।
ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੀ ਸਹਾਇਤਾ ਲਈ ਮੈਦਾਨ 'ਚ ਨਿੱਤਰੀਆਂ ਆਸਟ੍ਰੇਲੀਆ ਦੀਆਂ ਸਿੱਖ ਸੰਸਥਾਵਾਂ 03.09.2025 13:03
ਹੜ੍ਹਾਂ ਦੀ ਮਾਰ ਕਾਰਨ ਜਲਥਲ ਹੋਏ ਪੰਜਾਬ ਦੇ ਲੋਕਾਂ ਦੀ ਮਦਦ ਲਈ ਆਸਟ੍ਰੇਲੀਆ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਵੀ ਮਦਦ ਦੇ ਹੱਥ ਵਧਾਏ ਹਨ। ਆਸਟ੍ਰੇਲੀਅਨ ਸਿੱਖ ਸੁਪੋਟ, ਯੂਨਾਇਟਿਡ ਸਿੱਖਸ ਅਤੇ ਖਾਲਸਾ ਏਡ ਦੇ ਨੁਮਾਇੰਦਿਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜੰਗੀ ਪੱਧਰ ’ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਸੇਵਾ ਕਾਰਜਾਂ ਵਿੱਚ ਲੱਗੀਆਂ ਜਥੇਬੰਦੀਆਂ ਮੁਤਾਬਿਕ ਹੜ੍ਹਾਂ ਦੇ ਸ਼ਿਕਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਨਾਲ-ਨਾਲ ਉਨ...
ਪਾਕਿਸਤਾਨ ਡਾਇਰੀ: ਲਹਿੰਦੇ ਪੰਜਾਬ 'ਚ ਹੜ੍ਹਾਂ ਕਾਰਨ 20 ਲੱਖ ਲੋਕ ਬੇਘਰ, 2200 ਤੋਂ ਵੱਧ ਪਿੰਡ ਉੱਜੜੇ 02.09.2025 6:40
ਕਈ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਨੇ ਪਾਕਿਸਤਾਨ ਦੇ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਆਪਣੇ ਘਰ, ਫਸਲਾਂ ਅਤੇ ਪਸ਼ੂਆਂ ਨੂੰ ਗੁਆ ਦਿੱਤਾ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ 2,000 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਲਗਭਗ 7,60,000 ਲੋਕਾਂ ਅਤੇ 5,16,000 ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ, ਜਦਕਿ ਇੱਕ ਹਫ਼ਤੇ ਤੋਂ ਘੱਟ ਸਮੇਂ ਵਿੱਚ...
ਖ਼ਬਰਨਾਮਾ: ਸਰਕਾਰ ਸਥਾਈ ਪਰਵਾਸ ਦਰ ਵਿੱਚ ਨਹੀਂ ਕਰੇਗੀ ਕਟੌਤੀ, ਜੈਸਿੰਟਾ ਦੀ ਪ੍ਰੈਸ ਕਾਨਫਰੰਸ 'ਚ ਨਿਓ-ਨਾਜ਼ੀ ਨੇਤਾ ਦਾ ਹੰਗਾਮਾ 02.09.2025 3:54
ਆਸਟ੍ਰੇਲੀਆ ਵਿੱਚ ਸਥਾਈ ਪਰਵਾਸ ਪ੍ਰੋਗਰਾਮ ਰਾਹੀਂ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਸਰਕਾਰ ਨੇ ਆਪਣੀ ਸਾਲਾਨਾ ਸੀਮਾ 185,000 ਲੋਕਾਂ 'ਤੇ ਬਰਕਰਾਰ ਰੱਖੀ ਹੈ। ਇਸਤੋਂ ਇਲਾਵਾ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੂੰ ਪੱਛਮੀ ਮੈਲਬੋਰਨ ਦੇ ਇੱਕ ਪਾਰਕ ਵਿੱਚ ਨਿਓ-ਨਾਜ਼ੀ ਨੇਤਾ ਥੌਮਸ ਸੀਵੈੱਲ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਆਪਣੀ ਪ੍ਰੈਸ ਕਾਨਫਰੰਸ ਨੂੰ ਅਧੂਰਾ ਛੱਡਣਾ ਪਿਆ ਹੈ। ਸੀਵੈੱਲ ਉਸ ਵੱਡੇ ਸਮੂਹ ਦਾ ਹਿੱਸਾ ਸੀ ਜਿਸ ਨੇ ਐਤਵਾਰ ਰੈਲੀ ਤੋਂ ਬਾਅਦ ਸ਼ਹਿਰ ਵ...
ਪੰਜਾਬੀ ਡਾਇਰੀ: 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ, 26 ਲੋਕਾਂ ਦੀ ਗਈ ਜਾਨ 02.09.2025 8:36
ਪੰਜਾਬ ਵਿੱਚ ਪਾਣੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ’ਚ ਆਏ ਕੁਦਰਤੀ ਹੜ੍ਹਾਂ ਕਾਰਨ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ-ਨਾਲ ਜਾਨੀ ਨੁਕਸਾਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਹੜ੍ਹਾਂ ਕਾਰਨ ਸੂਬੇ ਵਿੱਚ 31 ਅਗਸਤ ਤੱਕ 26 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਰਾਵੀ ਅਤੇ ਬਿਆਸ ਦਰਿਆਵਾਂ ਕਾਰਨ ਸਰਹੱਦੀ ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦਰਿਆਈ ਪਾਣੀ ਦੀ ਸਭ ਤੋਂ ਵੱਧ ਮਾਰ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਪਈ ਹੈ। ਇਨ੍ਹਾਂ ਹੜ੍ਹਾਂ ਨੇ 1988 ਦੇ ਹੜ੍...
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦੇ ਹੱਕ ਅਤੇ ਖਿਲਾਫ਼ ਰੈਲੀਆਂ ਦੌਰਾਨ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ, ਆਗੂਆਂ ਵੱਲੋਂ ਸਦਭਾਵਨਾ ਦੀ ਅਪੀਲ 01.09.2025 5:48
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਮਾਰਚ ਫ਼ਾਰ ਆਸਟ੍ਰੇਲੀਆ' ਵਿੱਚ ਹਿੱਸਾ ਲਿਆ ਹੈ। ਇੰਨ੍ਹਾ ਰੈਲੀਆਂ ਦੇ ਪ੍ਰਬੰਧਕਾਂ ਨੇ "ਜਨਤਕ ਪ੍ਰਵਾਸ" ਦੀ ਸਰਕਾਰੀ ਨੀਤੀ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਰੈਲੀ ਦੇ ਵਿਰੋਧ ਵਿੱਚ ਪ੍ਰਵਾਸੀਆਂ ਨੇ ਵੀ ਇੱਕ ਪ੍ਰਦਰਸ਼ਨੀ ਕੀਤੀ ਸੀ। ਮੈਲਬੌਰਨ ਵਿੱਚ ਦੋਹਾਂ ਗੁੱਟਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ। ਸਿਆਸਤਦਾਨਾਂ ਨੇ ਸਦਭਾਵਨਾ ਦੀ ਅਪੀਲ ਕਰਦਿਆਂ ਕਿਹਾ ਕਿ ਹਿੰਸਾ ਅਤੇ ਨਸਲਵਾਦ ਲਈ ਆਸਟ੍ਰੇਲੀਆ ਵਿੱਚ ਕੋਈ ਥਾਂ ਨਹੀਂ...
ਖ਼ਬਰਨਾਮਾ : ਇਮੀਗ੍ਰੇਸ਼ਨ ਵਿਰੋਧੀ ਰੈਲੀਆਂ ਨੂੰ ਸਰਕਾਰ ਨੇ ਦੱਸਿਆ ‘ਨਸਲਵਾਦੀ’ 01.09.2025 3:21
ਐਤਵਾਰ (31 ਅਗਸਤ) ਨੂੰ ਹੋਈਆਂ ਦੇਸ਼ ਵਿਆਪੀ ਇਮੀਗ੍ਰੇਸ਼ਨ ਵਿਰੋਧੀ ਰੈਲੀਆਂ, ਜਿਨ੍ਹਾਂ ਕਾਰਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਕੁਝ ਹਿੰਸਕ ਝੜਪਾਂ ਹੋਈਆਂ ਹਨ, ਉਨ੍ਹਾਂ ਨੂੰ ਸਰਕਾਰ ਨੇ ‘ਨਸਲਵਾਦੀ’ ਅਤੇ ‘ਨੀਓ-ਨਾਜ਼ੀ ਧੋਖਾਧੜੀ’ ਕਰਾਰ ਦਿੱਤਾ ਹੈ। ਪੁਲਿਸ ਨੇ ਇਕੱਲੇ ਮੈਲਬਰਨ ਵਿੱਚ 6 ਲੋਕਾਂ ਦੀ ਗ੍ਰਿਫ਼ਤਾਰੀ ਅਤੇ 2 ਅਧਿਕਾਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਓਧਰ ਸਿਡਨੀ ਅਤੇ ਐਡੀਲੇਡ ਵਿੱਚ ਵੀ 3-3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਪਰਥ ਵਿੱਚ 3 ਲੋਕਾਂ ’ਤੇ ਹਿੰਸਾ ਕਰਨ...
ਕਲਾ ਅਤੇ ਕਹਾਣੀਆਂ: ਪਾਕਿਸਤਾਨੀ ਫ਼ਨਕਾਰ ਅਲਾਹ ਦਿੱਤਾ ਲੂਨੇਵਾਲਾ ਦੀ ਕਹਾਣੀ 01.09.2025 5:13
ਪਾਕਿਸਤਾਨ ਦੇ ਪੰਜਾਬ ਵਿੱਚ ਜਨਮੇ, ਅੱਲ੍ਹਾ ਦਿੱਤਾ ਨੇ ਆਪਣੇ ਪਿੰਡ, ਲੂਨੇਵਾਲਾ ਦਾ ਨਾਮ ਆਪਣੇ ਨਾਮ ਨਾਲ ਜੋੜਿਆ, ਉਨ੍ਹਾਂ ਨੇ ਇੰਨੀ ਪ੍ਰਸਿੱਧੀ ਪ੍ਰਾਪਤ ਕੀਤੀ ਕਿ ਉਨ੍ਹਾਂ ਦਾ ਪਿੰਡ ਹੁਣ ਉਨ੍ਹਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਉਹ ਬਚਪਨ ਤੋਂ ਹੀ ਗਾਉਂਦੇ ਸੀ। ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਪਹਿਲਾ ਪੇਸ਼ੇਵਰ ਐਲਬਮ ਇੱਕ ਹਿੱਟ ਰਿਹਾ, ਅਤੇ ਉਸਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਪੌਡਕਾਸਟ...
ਖ਼ਬਰਾਂ ਫਟਾਫੱਟ: ਦੋ ਪੁਲਿਸ ਅਫਸਰਾਂ ਦੇ ਕਤਲ ਦਾ ਕਥਿਤ ਦੋਸ਼ੀ ਅਜੇ ਵੀ ਫਰਾਰ, ਬ੍ਰਿਟਨੀ ਹਿਗਿੰਸ ਮਾਣਹਾਨੀ ਕੇਸ ਹਾਰੀ ਤੇ ਹੋਰ ਖ਼ਬਰਾਂ 29.08.2025 4:46
56 ਸਾਲਾਂ ਡੇਜ਼ੀ ਫ੍ਰੀਮੈਨ ਦੀ ਤਲਾਸ਼ ਚੌਥੇ ਦਿਨ ਵੀ ਜਾਰੀ ਹੈ ਅਤੇ ਜਾਂਚ ਅਜੇ ਵੀ ਚੱਲ ਰਹੀ ਹੈ। ਫਰੀਮੈਨ ਮੰਗਲਵਾਰ 26 ਅਗਸਤ ਨੂੰ ਰਾਜ ਦੇ ਉੱਤਰ-ਪੂਰਬ ਵਿੱਚ ਪੋਰੇਪੁੰਕਾਹ ਨੇੜੇ ਜੰਗਲ ਵਿੱਚ ਫਰਾਰ ਹੋ ਗਿਆ ਸੀ, ਉਸ 'ਤੇ ਦੋਸ਼ ਹੈ ਕਿ ਉਸਨੇ ਕਥਿਤ ਤੌਰ 'ਤੇ ਦੋ ਪੁਲਿਸ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ। ਓਧਰ, ਬ੍ਰਿਟਨੀ ਹਿਗਿੰਸ ਆਪਣੀ ਸਾਬਕਾ ਬੌਸ ਲਿੰਡਾ ਰੇਨੌਲਡਜ਼ ਖ਼ਿਲਾਫ਼ ਉੱਚ-ਪੱਧਰੀ ਮਾਣਹਾਨੀ ਮਾਮਲੇ ਵਿੱਚ ਹਾਰ ਗਈ ਹੈ। ਇਸਤੋਂ ਇਲਾਵਾ ਭਾਰਤ ਦੇ ਨਵੇਂ ਆਨਲਾਈਨ ਗੇਮਿੰਗ ਬਿੱਲ ਨੂੰ ਪ...
ਖ਼ਬਰਨਾਮਾ: ਚੰਦਰਮਾ 'ਤੇ ਮਿਸ਼ਨ ਲਈ ਆਸਟ੍ਰੇਲੀਆ ਭੇਜੇਗਾ ਆਪਣਾ ਪਹਿਲਾ 'ਮੂਨ ਰੋਵਰ' 29.08.2025 3:41
ਆਸਟ੍ਰੇਲੀਆ ਦੀ ਪੁਲਾੜ (ਸਪੇਸ) ਏਜੰਸੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦਾ ਪਹਿਲਾ 'ਮੂਨ ਰੋਵਰ' ਇਸ ਦਹਾਕੇ ਦੇ ਅੰਤ ਤੱਕ ਚੰਦਰਮਾ 'ਤੇ ਇੱਕ ਮਿਸ਼ਨ ਲਈ ਜਾਵੇਗਾ। ਇਹ 'Roo-Ver' 14 ਦਿਨਾਂ ਲਈ ਚੰਦਰਮਾ ਉੱਤੇ ਜਾ ਕੇ ਕੰਮ ਕਰੇਗਾ। ਇਸ ਨੂੰ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨ ਅਤੇ ਹੋਰ ਪੁਲਾੜ ਖੋਜ ਦਾ ਸਮਰਥਨ ਕਰਨ ਲਈ ਡੇਟਾ ਇਕੱਠਾ ਕਰਨ ਦਾ ਕੰਮ ਸੌਂਪਿਆ ਜਾਵੇਗਾ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ.....
ਫਲੋਰਿਡਾ ਟਰੱਕ ਹਾਦਸਾ: ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਮਿਲੇਗੀ ਕਾਨੂੰਨੀ ਸਹਾਇਤਾ 29.08.2025 11:19
ਫਲੋਰਿਡਾ ਟਰੱਕ ਹਾਦਸੇ ਦੇ ਕਥਿਤ ਦੋਸ਼ੀ ਹਰਜਿੰਦਰ ਸਿੰਘ ਨੂੰ ਕੈਲੀਫੋਰਨੀਆ ਦੀ ਸੰਸਥਾ ‘ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ’ ਵਲੋਂ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਐਸੋਸੀਏਸ਼ਨ ਦੇ ਫਾਊਂਡਰ ਡਾ. ਸਵੈਮਾਨ ਸਿੰਘ ਨੇ ਇਸ ਬਾਰੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਨਾਲ ਕੀਤਾ ਜਾ ਰਿਹਾ ਸਲੂਕ ਕਥਿਤ ਤੌਰ 'ਤੇ ‘ਨਸਲਵਾਦ’ ਦੀ ਮੂੰਹ ਬੋਲਦੀ ਤਸਵੀਰ ਹੈ।
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਡਰਾਈਵਿੰਗ ਲਾਇਸੈਂਸ ਹੁਣ ਫ਼ੋਨਾਂ 'ਤੇ ਵੀ ਹੋਣਗੇ ਉਪਲਭਧ 29.08.2025 7:43
ਨਿਊਜ਼ੀਲੈਂਡ ਵਿੱਚ ਡਰਾਈਵਿੰਗ ਲਾਇਸੈਂਸ ਅਤੇ ਵਾਰੰਟ ਆਫ ਫਿਟਨੈਸ ਹੁਣ ਲੋਕ ਆਪਣੇ ਫੋਨ ਤੇ ਵੀ ਦਿਖਾ ਸਕਣਗੇ। ਇਸ ਸਬੰਧ ਵਿੱਚ ਨਿਊਜ਼ੀਲੈਂਡ ਸਰਕਾਰ ਨੇ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
Similar podcasts
Replaio is not a podcast publisher; show names, artwork and audio belong to their authors and are distributed through public RSS feeds.