SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਐਕਸਪਲੇਨਰ: 'ਪੀਨਟ ਬਟਰ' ਖਾਣ ਵਾਲੇ ਬੱਚਿਆਂ ਵਿੱਚ ਐਲਰਜੀ ਦਾ ਘੱਟ ਖਤਰਾ, ਨਵੇਂ ਅਧਿਐਨ ਦਾ ਖੁਲਾਸਾ 28.10.2025

ਇੱਕ ਦਹਾਕੇ ਬਾਅਦ ਇਹ ਸਾਬਤ ਹੋਇਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਉਨ੍ਹਾਂ ਨੂੰ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ 2015 ਵਿੱਚ ਨੌਜਵਾਨਾਂ ਨੂੰ ਐਲਰਜੀਨ ਕਦੋਂ ਦੇਣਾ ਹੈ, ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, ਸੰਯੁਕਤ ਰਾਜ ਵਿੱਚ ਲਗਭਗ 60,000 ਬੱਚੇ ਮੂੰਗਫਲੀ ਦੀ ਐਲਰਜੀ ਹੋਣ ਤੋਂ ਬਚੇ ਹਨ।

ਜਾਣੋ ਕਿ ਇਸ ਭਾਰਤੀ ਮਹਿਲਾ ਨੂੰ ਭਾਈਚਾਰੇ ਲਈ ਕਿਉਂ ਸ਼ੁਰੂ ਕਰਨੀ ਪਈ ਇੱਕ ਵੱਖਰੀ ਹੈਲਪਲਾਈਨ 28.10.2025

ਆਸਟ੍ਰੇਲੀਆ 'ਚ ਕੰਮ ਲੱਭਣ, ਘਰੇਲੂ ਹਿੰਸਾ ਜਾਂ ਬਜ਼ੁਰਗਾਂ ਨੂੰ ਆ ਰਹੀਆਂ ਚੁਣੌਤੀਆਂ ਸਣੇ ਕਿਸੇ ਵੀ ਮਸਲੇ ਲਈ ਆਪਣੀ ਭਾਸ਼ਾ 'ਚ ਸਹਾਇਤਾ ਹਾਸਲ ਕਰਨ ਲਈ 'ਇੰਡੀਅਨਕੇਅਰ ਹੈਲਪਲਾਈਨ' ਨਾਲ ਗੱਲ ਕੀਤੀ ਜਾ ਸਕਦੀ ਹੈ। ਵਿਕਟੋਰੀਆ ਦੀ ਇਹ ਗੈਰ-ਮੁਨਾਫਾ ਸੰਸਥਾ 2013 'ਚ ਸ਼ੁਰੂ ਕੀਤੀ ਗਈ ਸੀ ਜੋ ਸਰਕਾਰ ਦੇ ਸਹਿਯੋਗ ਨਾਲ ਸਹੀ ਸਹਾਇਤਾ ਹਾਸਲ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਦੀ ਹੈ।

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੀ ਇੱਕ ਅੰਡਰਗ੍ਰਾਊਂਡ ਮਾਈਨ 'ਚ ਹੋਏ ਧਮਾਕੇ ਨਾਲ ਦੋ ਮੌਤਾਂ, ਜਾਂਚ ਸ਼ੁਰੂ 28.10.2025

ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਵਿੱਚ ਕੋਬਾਰ ਸ਼ਹਿਰ ਦੇ ਨੇੜੇ ਇਕ ਅੰਡਰਗ੍ਰਾਊਂਡ ਖਾਣ ਵਿੱਚ ਹੋਏ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਣਾਂ ਦੀ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ। ਸੇਫ਼ਵਰਕ ਨਿਊ ਸਾਊਥ ਵੇਲਜ਼ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ 'ਕੋਰੋਨਰ' ਲਈ ਰਿਪੋਰਟ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਧਮਾਕਾ ਅੱਜ ਸਵੇਰੇ ਤਕਰੀਬਨ ਚਾਰ ਵਜੇ ਕੋਬਾਰ ਤੋਂ 40 ਕਿਲੋਮੀਟਰ ਉੱਤਰ ਸਥਿਤ ਚਾਂਦੀ, ਜ਼ਿੰਕ ਅਤੇ ਸਿੱਕੇ ਦੀ ਖਾਣ ਵਿੱਚ ਹੋਇਆ।...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 28.10.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ, ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸਦੇ ਨਾਲ ਹੀ 12 ਸਾਲ ਦੇ ਸਿਦਕ ਬਰਾੜ ਬਾਰੇ ਜਾਣੋ, ਜਿਸ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਜਗ੍ਹਾ ਬਨਾਉਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਐਸ ਬੀ ਐਸ ਐਗਜ਼ਾਮਿਨਜ਼ ਰਾਹੀਂ ਇਹ ਜਾਣਕਾਰੀ ਵੀ ਹਾਸਿਲ ਕਰੋ ਕਿ ਜੇਕਰ ਕੋਈ ਨੌਜਵਾਨ ਕਿਸੇ ਕੱਟੜਪੰਥੀ ਅਤੇ ਹਿੰਸਕ ਅੱਤਵਾਦ ਵਾਲੇ ਸਮੂਹ ਦਾ ਹਿੱਸਾ ਬਣ ਜਾਵੇ ਤਾਂ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ...

3000 ਤੋਂ ਵੱਧ ਭਾਰਤੀ ਵਿਦਿਆਰਥੀਆਂ, ਕਾਮਿਆਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਖੁੱਲ੍ਹਿਆ MATES ਵੀਜ਼ਾ 28.10.2025

ਭਾਰਤ ਤੋਂ ਹੁਨਰਮੰਦ ਕਾਮਿਆਂ, ਗ੍ਰੈਜੂਏਟਾਂ, ਅਕਾਦਮਿਕਾਂ, ਅਤੇ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਇੱਕ ਸੌਖੇ ਵਿਕਲਪ ਵਜੋਂ ਦੇਖੇ ਜਾਂਦੇ ਵੀਜ਼ਾ 'MATES' ਲਈ 1 ਨਵੰਬਰ ਤੋਂ ਅਰਜ਼ੀ ਸ਼ੁਰੂ ਹੋ ਰਹੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਉੱਦੇਸ਼ ਨਾਲ 2023 ਵਿੱਚ ਐਲਾਨੇ ਗਏ ਇਸ ਵੀਜ਼ਾ ਤਹਿਤ, ਸਾਲਾਨਾ 3000 ਭਾਰਤੀ ਲੋਕਾਂ ਨੂੰ ਬਿਨਾਂ ਕਿਸੇ ਸਪਾਂਸਰਸ਼ਿਪ ਦੇ ਦੋ ਸਾਲ ਲਈ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਘੱਟ ਮਸ਼ਹੂਰ ਵ...

ਐਕਸਪਲੇਨਰ : ਕੀ ਤੁਸੀਂ ਵੀ ਕੰਮ ਵਾਲੀ ਥਾਂ ’ਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹੋ? 28.10.2025

ਮਾਨਸਿਕ ਸਿਹਤ ਬਾਰੇ ਵਧਦੀ ਜਾਗਰੂਕਤਾ, ਹਾਲ ਹੀ ਵਿੱਚ ਡਿਸਕਨੈਕਟ ਕਰਨ ਦੇ ਅਧਿਕਾਰ, ਅਤੇ ਬਹੁਤ ਸਾਰੇ ਲੋਕਾਂ ਦੁਆਰਾ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਅਪਣਾਉਣ ਦੇ ਬਾਵਜੂਦ, ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਕੰਮ ਵਾਲੀ ਥਾਂ 'ਤੇ ਮਾਨਸਿਕ ਦਬਾਅ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ 'ਤੇ ਸਹੀ ਸਿਖਲਾਈ ਅਤੇ ਸਿਹਤਮੰਦ ਸੀਮਾਵਾਂ ਤੋਂ ਬਿਨਾਂ, ਅਗਲੇ ਸਾਲ ਵਿੱਚ ਵੱਧ ਤੋਂ ਵੱਧ ਆਸਟ੍ਰੇਲੀਆਈ ਲੋਕ ਆਪਣੀਆਂ ਨੌਕਰੀਆਂ ਛੱਡਣ ਬਾਰੇ ਵਿਚਾਰ ਕਰਨਗੇ।ਹੋਰ ਵੇਰਵੇ ਲਈ...

ਪੰਜਾਬੀ ਡਾਇਰੀ: ਤਰਨ ਤਾਰਨ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਦਾ ਦੌਰ ਸ਼ੁਰੂ 28.10.2025

ਪੰਜਾਬ ਦੇ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਅਤੇ ਚੋਣ ਰੈਲੀਆਂ ਕਰ ਰਹੇ ਹਨ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਐਕਸਪਲੇਨਰ: ਸਰਕਾਰ ਪ੍ਰਵਾਸੀ ਹੁਨਰਾਂ ਨੂੰ ਆਫਸ਼ੋਰ ਮਾਨਤਾ ਦੇਣ 'ਤੇ ਕਰ ਰਹੀ ਹੈ ਵਿਚਾਰ 27.10.2025

ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਸਰਕਾਰ ਹੁਨਰਾਂ ਦੀ ਆਫ਼ਸ਼ੋਰ ਮਾਨਤਾ ਦੀ ਸੰਭਾਵਨਾ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਆਸਟ੍ਰੇਲੀਆ ਆਉਣ ਦੇ ਚਾਹਵਾਨ ਹੁਨਰਮੰਦ ਪ੍ਰਵਾਸੀਆਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਸਕਣਗੇ। ਕੈਨਬਰਾ ਵਿੱਚ ਪ੍ਰੈਸ ਕਲੱਬ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਮਨੀ ਲਾਂਡਰਿੰਗ ਰੋਕਣ ਲਈ ਅਕਿਰਿਆਸ਼ੀਲ ਬੈਂਕ ਖਾਤਿਆਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਵੀ ਚਾਨਣਾ ਪਾਇਆ।

ਮਾਣ ਵਾਲੀ ਗੱਲ: 12 ਸਾਲ ਦੇ ਸਿੱਖ ਖਿਡਾਰੀ, ਸਿਦਕ ਬਰਾੜ ਨੇ ਬਣਾਇਆ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਸਥਾਨ 27.10.2025

ਬ੍ਰਿਸਬੇਨ ਦੇ ਰਹਿਣ ਵਾਲੇ 12 ਸਾਲਾਂ ਦੇ ਸਿਦਕ ਬਰਾੜ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅਗਲੇ ਸਾਲ ਮਈ ਵਿੱਚ ਇਹ ਟੀਮ ਸਪੇਨ ਦੇ ਬਾਰਸੀਲੋਨਾ ਜਾਵੇਗੀ, ਜਿੱਥੇ ਦੁਨੀਆ ਭਰ ਦੇ ਚੋਟੀ ਦੇ ਨੌਜਵਾਨ ਫੁੱਟਸਲ ਖਿਡਾਰੀ ਇਕੱਠੇ ਹੋਣਗੇ। ਕਿਸ ਤਰ੍ਹਾਂ ਦਾ ਰਿਹਾ ਸਿਦਕ ਦਾ ਆਸਟ੍ਰੇਲੀਆਈ ਟੀਮ ਤੱਕ ਪਹੁੰਚਣ ਦਾ ਸਫਰ, ਜਾਣੋ ਇਸ ਪੌਡਕਾਸਟ ਦੇ ਜ਼ਰੀਏ।

ਖ਼ਬਰਨਾਮਾ: ਸੰਘੀ ਸਰਕਾਰ ਨੇ ਗੱਠਜੋੜ ਨੂੰ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਸਬੰਧੀ ਆਪਣੇ ਬਿੱਲ ਦਾ ਸਮਰਥਨ ਕਰਨ ਦੀ ਕੀਤੀ ਅਪੀਲ 27.10.2025

ਸੰਘੀ ਵਾਤਾਵਰਣ ਮੰਤਰੀ ਮਰੇ ਵਾਟ 30 ਅਕਤੂਬਰ, ਵੀਰਵਾਰ ਨੂੰ ਸੰਸਦ ਵਿੱਚ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਲਈ ਖਰੜਾ ਬਿੱਲ ਪੇਸ਼ ਕਰਨਗੇ। ਜੇ ਇਹ ਪਾਸ ਹੋ ਗਿਆ, ਤਾਂ ਇਹ ਪਿਛਲੇ 26 ਸਾਲਾਂ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

'ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣਾ ਹੈ': ਆਸਟ੍ਰੇਲੀਆ ਛੱਡ ਕੇ ਵਤਨ ਪਰਤਿਆ ਆਸਟ੍ਰੇਲੀਅਨ ਕਾਰੋਬਾਰੀ 27.10.2025

ਸਾਫ-ਸੁਥਰੇ ਵਾਤਾਵਰਣ ਅਤੇ ਨਵਿਆਉਣਯੋਗ ਊਰਜਾ ਦੇ ਲਈ ਯਤਨਸ਼ੀਲ ਕਾਰੋਬਾਰੀ ਸੈਟ ਸਿੰਘ 'ਐਸਪਾਇਰ ਫਾਇਨੈਂਸ ਆਸਟ੍ਰੇਲੀਆ' ਅਤੇ 'ਇੰਪੈਕਟ ਫਾਇਨੈਂਸ ਇੰਡੀਆ' ਦੇ ਡਾਇਰੈਕਟਰ ਹਨ। ਉਹ ਸਾਲ 2017 ਤੋਂ ਪੰਜਾਬ ਵਿੱਚ ਊਰਜਾ ਸਰੋਤਾਂ ਦੀ ਬੇਹਤਰ ਵਰਤੋਂ ਲਈ ਸਰਕਾਰ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਸੈਟ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਸੀਲੇ ਇਸ ਨੂੰ ਸਭ ਤੋਂ ਮੋਹਰੀ ਸੂਬਾ ਬਣਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਵੱ...

ਕੀ ਸਿਰਫ ATAR ਹੀ ਸਫ਼ਲਤਾ ਦੀ ਕੁੰਜੀ ਹੈ? ਜਾਣੋ HSC ਤੋਂ ਬਾਅਦ ਸਫਲਤਾ ਦੇ ਹੋਰ ਰਸਤੇ 27.10.2025

ਇਸ ਸਾਲ ਨਿਊ ਸਾਊਥ ਵੇਲਜ਼ ਵਿੱਚ 74,000 ਵਿਦਿਆਰਥੀ ਹਾਇਰ ਸਕੂਲ ਸਰਟੀਫਿਕੇਟ (HSC) ਦੇ ਇਮਤਿਹਾਨ ਦੇ ਰਹੇ ਹਨ। ਪਰ ਕੀ ਸੱਚਮੁੱਚ ਉਨ੍ਹਾਂ ਦੀ ਭਵਿੱਖ ਦੀ ਸਫਲਤਾ ਸਿਰਫ ਇੱਕ ATAR ਦੇ ਅੰਕੜੇ ‘ਤੇ ਨਿਰਭਰ ਕਰਦੀ ਹੈ? ਸਿਡਨੀ ਦੇ ਰਹਿਣ ਵਾਲੇ ਗੁਰਸਿਮਰਨ ਕੌਰ ਬੋਲਾ (ਜਿਨ੍ਹਾਂ ਨੇ 2017 ਵਿੱਚ ਗ੍ਰੈਜੂਏਸ਼ਨ ਕੀਤੀ) ਅਤੇ ਹਰਕੀਰਤ ਸਿੰਘ (ਜਿਨ੍ਹਾਂ ਨੇ 2021 ਵਿੱਚ 12ਵੀਂ ਪਾਸ ਕੀਤੀ) ਆਪਣੇ HSC ਤੋਂ ਬਾਅਦ ਦੇ ਤਜਰਬੇ ਅਤੇ ਉਨ੍ਹਾਂ ਤੋਂ ਖੁੱਲ੍ਹੇ ਮੌਕਿਆਂ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਹਰ ਵਿਦਿਆਰਥੀ...

ਬਾਲ ਕਹਾਣੀਆਂ: ਸੁਣੋ ਰਾਣੀ ਨੇ ਕਿਵੇਂ ਸਿੱਖਿਆ ਅਸਲ ਖੁਸ਼ੀ ਦਾ ਮਤਲਬ 27.10.2025

‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਅਸਲ ਖੁਸ਼ੀ’ ਨਾਮਕ ਕਹਾਣੀ। ਲੇਖਕ ਸ਼ਮਸ਼ੇਰ ਸਿੰਘ ਸੋਢੀ ਅਤੇ ਅਸ਼ਰਫ ਸੁਹੇਲ ਦੀ ਇਸ ਰਚਨਾ ਵਿੱਚ ਰਾਣੀ ਨਾਮ ਦੀ ਇੱਕ ਕੁੜੀ ਨੇ ਸਿੱਖਿਆ ਕਿ ਅਸਲ ਖੁਸ਼ੀ ਹਾਸਲ ਕਰਨ ਵਿੱਚ ਨਹੀਂ, ਸਗੋਂ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਇੱਜਤ, ਅਤੇ ਆਜ਼ਾਦੀ ਦੇਣ ਵਿੱਚ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸ ਬੀ ਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀ’ ਵਿੱਚ।

ਨਵੀਂ ‘ਪੇਅ-ਡੇਅ ਸੁਪਰ’ ਪ੍ਰਣਾਲੀ: ਤਨਖ਼ਾਹ ਦੇ ਨਾਲ ਹੀ ਸੁਪਰ ਭੁਗਤਾਨ, ਹਰ ਆਸਟ੍ਰੇਲੀਅਨ ਲਈ ਜ਼ਰੂਰੀ ਜਾਣਕਾਰੀ 26.10.2025

ਆਉਣ ਵਾਲੀ 'ਪੇਅ-ਡੇਅ ਸੁਪਰ'(PayDay Super) ਪ੍ਰਣਾਲੀ ਕੀ ਹੈ ਅਤੇ ਇਸ ਨਵੇਂ ਨਿਯਮ ਰਾਹੀਂ ਕਰਮਚਾਰੀਆਂ ਨੂੰ ਕਿਵੇਂ ਫਾਇਦਾ ਮਿਲੇਗਾ? ਕੀ ਇਹ ਬਦਲਾਅ ਛੋਟੇ ਕਾਰੋਬਾਰਾਂ ਅਤੇ ਰੁਜ਼ਗਾਰਦਾਤਾਵਾਂ ਲਈ ਚੁਣੌਤੀ ਭਰਿਆ ਹੋਵੇਗਾ? ਇਸਤੋਂ ਇਲਾਵਾ ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ਼ 31 ਅਕਤੂਬਰ 2025 ਹੈ। ਪਰ ਇਹ ਸਿਰਫ਼ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਖੁਦ ਜਮ੍ਹਾਂ ਕਰ ਰਹੇ ਹੋ। ਕਿੰਨ੍ਹਾਂ ਹਾਲਾਤਾਂ ਵਿੱਚ ਅਤੇ ਤੁਸੀਂ ਕਿਵੇਂ ਟੈਕਸ ਰਿਟਰਨ ਦਾਖਲ ਕਰਨ...

ਖ਼ਬਰਾਂ ਫਟਾਫੱਟ: ਸਿਡਨੀ 'ਚ ਔਸਤ ਘਰਾਂ ਦੀ ਕੀਮਤ ਰਿਕਾਰਡ 17 ਲੱਖ ਡਾਲਰ ਤੋਂ ਵੀ ਵੱਧ ਤੇ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ 24.10.2025

ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗੱਲ ਕਰਾਂਗੇ ਸਿਡਨੀ ਦੇ ਘਰਾਂ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੀ। ਨਾਲ ਹੀ ਦੱਸਾਂਗੇ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਉਹ ਅਤੇ ਅਮਰੀਕੀ ਰਾਸ਼ਟਰਪਤੀ ਮਿਲ ਕੇ ਆਪਣੇ ਇਤਿਹਾਸਕ ਸਮਝੌਤੇ ਰਾਹੀਂ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ ਜਾ ਰਹੇ ਹਨ। ਓਧਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ 21 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵ...

ਖ਼ਬਰਨਾਮਾ: ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ਦਾ ਤਿੱਖਾ ਵਿਰੋਧ 24.10.2025

ਮੈਲਬਰਨ ਦੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ‘ਤੇ ਕਾਨੂੰਨੀ ਮਾਹਿਰਾਂ, ਇੰਜੀਨੀਅਰਾਂ ਅਤੇ ਨਿਵਾਸੀਆਂ ਵੱਲੋਂ ਵਿਰੋਧ। ਮਾਹਿਰਾਂ ਦਾ ਕਹਿਣਾ ਹੈ ਕਿ ਇਮਾਰਤਾਂ ਦੀ ਮੁਰੰਮਤ ਤੇ ਅੱਪਗ੍ਰੇਡ ਕਰਨਾ ਸਸਤਾ ਅਤੇ ਵਾਤਾਵਰਣ-ਅਨੁਕੂਲ ਵਿਕਲਪ ਹੋ ਸਕਦਾ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Guru Nanak lake debate resurfaces, as Sikh and Berwick communities express hurt in the 'tussle for identity' - ਮੈਲਬਰਨ ਦੇ ਬੈਰਿਕ ਵਿੱਚ ਝੀਲ ਦਾ ਨਾਮ ਗੁਰੂ ਨਾਨਕ ਦੇ ਨਾਮ ਉੱਤੇ ਰੱਖਣ ਦੇ ਖ਼ਿਲਾਫ਼ ਪਾਈ ਪਟੀਸ਼ਨ ਸੰਸਦ ਵਿੱਚ ਖਾਰਿਜ 24.10.2025

Ahead of the 556th birth anniversary of Guru Nanak, the founder of the Sikh faith, a debate around naming a lake after him in Berwick, Victoria, has reignited. While some Berwick residents say the process lacked consultation, Sikh community members feel hurt, saying the issue has become a “political football.” The petition against the naming was recently rejected in the Victorian Parliament, with...

ਪੰਜਾਬੀ ਡਾਇਸਪੋਰਾ: ਸਖ਼ਤ ਵੀਜ਼ਾ ਨੀਤੀਆਂ ਤੋਂ ਨਿਊਜ਼ੀਲੈਂਡ ਪਾਸਪੋਰਟ ਦੀ ਰੈਂਕਿੰਗ ਹੋ ਸਕਦੀ ਹੈ ਪ੍ਰਭਾਵਿਤ 24.10.2025

ਨਿਊਜ਼ੀਲੈਂਡ ਦਾ ਪਾਸਪੋਰਟ ਦੁਨੀਆ ਦੇ ਤਾਕਤਵਰ ਪਾਸਪੋਰਟਾਂ ਵਿੱਚ ਸ਼ਾਮਲ ਹੈ, ਪਰ ਮਾਹਿਰਾਂ ਅਨੁਸਾਰ ਇਸ ਦੀਆਂ ਸਖ਼ਤ ਵੀਜ਼ਾ ਨੀਤੀਆਂ ਭਵਿੱਖ ਵਿੱਚ ਇਸ ਰੈਂਕਿੰਗ 'ਤੇ ਅਸਰ ਪਾ ਸਕਦੀਆਂ ਹਨ। ਹੈਨਲੀ ਪਾਸਪੋਰਟ ਇੰਡੈਕਸ ਮੁਤਾਬਕ, ਨਿਊਜ਼ੀਲੈਂਡ ਦੇ ਨਾਗਰਿਕ 186 ਦੇਸ਼ਾਂ ਵਿੱਚ ਬਿਨਾਂ ਵੀਜ਼ੇ ਯਾਤਰਾ ਕਰ ਸਕਦੇ ਹਨ ਅਤੇ ਇਸ ਪਾਸਪੋਰਟ ਨੂੰ ਦੁਨੀਆ ਵਿੱਚ ਛੇਵਾਂ ਸਥਾਨ ਮਿਲਿਆ ਹੈ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 23.10.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡਿਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਮੇਤ ਸਿਰਸਾ (ਹਰਿਆਣਾ) ਦੇ ਪਦਮ ਸ਼੍ਰੀ ਸਨਮਾਨਿਤ ਗੁਰਵਿੰਦਰ ਸਿੰਘ ਦੀ ਪ੍ਰੇਰਣਾਦਾਇਕ ਗੱਲਬਾਤ ਵੀ ਸ਼ਾਮਲ ਹੈ, ਜਿਨ੍ਹਾਂ ਨੇ ਪੈਰਾਲਾਈਜ਼ ਹੋਣ ਦੇ ਬਾਵਜੂਦ ਸਮਾਜ ਸੇਵਾ ਲਈ ਅਦਭੁਤ ਯੋਗਦਾਨ ਦਿੱਤਾ। ਇਸ ਤੋਂ ਇਲਾਵਾ, ਕੱਟੜਪੰਥੀਆਂ ਵੱਲੋਂ ਆਸਟ੍ਰੇਲੀਆ ਵਿੱਚ ਨਫਰਤ ਫੈਲਾਉਣ ਦੇ ਇਰਾਦੇ ਨਾਲ ਭਰਤੀ ਕੀਤੇ ਜਾਣ ਦੀ ਜਾਣਕਾਰੀ ਅਤੇ ਬਾਲੀਵੁੱਡ ਜਗਤ ਦੀਆਂ ਤਾਜ਼ਾ ਖ਼ਬਰਾਂ ਵੀ ਸ਼ਾਮਲ ਹਨ। ਪੂਰਾ ਪ੍ਰੋਗਰਾਮ ਸੁਣੋ ਇਸ ਪੋਡਕਾਸਟ ਰਾਹੀ...

Are migrants treated differently in Australia based on their country of origin, religion? - ਐਕਸਪਲੇਨਰ: ਕੀ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਨਾਲ ਧਰਮ ਅਤੇ ਮੂਲ ਦੇਸ਼ ਦੇ ਆਧਾਰ 'ਤੇ ਵੱਖੋ-ਵੱਖਰਾ ਵਿਵਹਾਰ ਕੀਤਾ ਜਾਂਦਾ ਹੈ? 23.10.2025

A new report by the Scanlon Foundation Research Institute on Social Cohesion highlights how migrants in Australia experience differing levels of acceptance based on their country of origin and religion. While migrants from the UK are viewed more favourably, those from Asian and African backgrounds face less positive perceptions. The report also notes varying attitudes across religious groups. Tune...

ਸਿੱਖ ਸਿਧਾਂਤਾਂ ਤੋਂ ਪ੍ਰੇਰਿਤ: ਐਂਬੂਲੈਂਸ ਵਿਕਟੋਰੀਆ ਨੇ ਪੈਰਾਮੈਡਿਕ ਸੰਜੀਤਪਾਲ ਸਿੰਘ ਨੂੰ ਬਣਾਇਆ ਦੀਵਾਲੀ ਦਾ ਖਾਸ ਚਿਹਰਾ 23.10.2025

ਐਂਬੂਲੈਂਸ ਵਿਕਟੋਰੀਆ ਲਈ ਸ਼ੈਪਰਟਨ ਵਿੱਚ ਇੱਕ ਪੈਰਾਮੈਡਿਕ ਵਜੋਂ ਕੰਮ ਕਰਨ ਵਾਲੇ ਸੰਜੀਤਪਾਲ ਸਿੰਘ 2007 ਵਿਚ ਆਸਟ੍ਰੇਲੀਆ ਆਏ ਸਨ। ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਸੇਵਾ ਭਾਵਨਾ ਦਾ ਜਜ਼ਬਾ ਸੀ ਅਤੇ ਇਸੇ ਦੇ ਚਲਦਿਆਂ ਉਹਨਾਂ ਨੇ ਇਸ ਕਿੱਤੇ ਨੂੰ ਚੁਣਿਆ। ਇਸ ਸਾਲ ਦੀਵਾਲੀ ਮੌਕੇ ਉਹ ਐਮਬੂਲੈਂਸ ਵਿਕਟੋਰੀਆ ਦੀ ਖਾਸ ਪਹਿਚਾਣ ਬਣੇ ਹੋਏ ਸਨ। ਉਹਨਾਂ ਦੇ ਇਸ ਸਫਰ ਨੂੰ ਇਸ ਪੌਡਕਾਸਟ ਰਾਹੀਂ ਜਾਣੋ।

ਖ਼ਬਰਨਾਮਾ: ਆਸਟ੍ਰੇਲੀਆ-ਅਮਰੀਕਾ ਖਣਿਜ ਸਮਝੌਤੇ ਦਾ ਅੰਤਰਰਾਸ਼ਟਰੀ ਭਾਈਚਾਰੇ ਨੇ ਕੀਤਾ ਸਵਾਗਤ 23.10.2025

ਆਸਟ੍ਰੇਲੀਆ ਅਤੇ ਅਮਰੀਕਾ ਵਿਚਕਾਰ ਹੋਏ ਨਵੇਂ ਮਹੱਤਵਪੂਰਨ ਖਣਿਜ ਸਮਝੌਤੇ ’ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮਾਹਿਰ ਆਸਟ੍ਰੇਲੀਆ ਨੂੰ ਇੱਕ ਉਭਰਦੇ ਮੁੱਖ ਖਿਡਾਰੀ ਵਜੋਂ ਵੇਖ ਰਹੇ ਹਨ, ਜੋ ਇਨ੍ਹਾਂ ਸਰੋਤਾਂ ਤੋਂ ਲਾਭ ਉਠਾਉਣ ਲਈ ਖਾਸ ਸਥਿਤੀ ਵਿੱਚ ਹੈ। ਅੱਜ ਦੀਆਂ ਮੁਖ ਖ਼ਬਰਾਂ ਲਈ ਇਸ ਪੋਡਕਾਸਟ ਨੂੰ ਸੁਣੋ।

Understanding treaty in Australia: What First Nations people want you to know - ਆਸਟ੍ਰੇਲੀਆ ਐਕਸਪਲੇਂਡ: ਪਹਿਲੇ ਰਾਸ਼ਟਰਾਂ ਦੇ ਲੋਕ ਕੀ ਚਾਹੁੰਦੇ ਹਨ ਕਿ ਤੁਸੀਂ ਜਾਣੋ 23.10.2025

Australia is home to the world’s oldest living cultures, yet remains one of the few countries without a national treaty recognising its First Peoples. This means there has never been a broad agreement about sharing the land, resources, or decision-making power - a gap many see as unfinished business. Find out what treaty really means — how it differs from land rights and native title, and why it m...

ਬਾਲੀਵੁੱਡ ਗੱਪਸ਼ੱਪ: ਰਣਵੀਰ ਸਿੰਘ ਦੀ ਨਵੀਂ ਫ਼ਿਲਮ ‘ਧੁਰੰਧਰ’ ਦਾ ਟਾਈਟਲ ਟਰੈਕ ਬਣਿਆ ‘ਨਾ ਦੇ ਦਿਲ ਪ੍ਰਦੇਸੀ ਨੂੰ’ 23.10.2025

ਪੰਜਾਬੀ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦਾ ਦੁਗਾਣਾ ‘ਨਾ ਦੇ ਦਿਲ ਪ੍ਰਦੇਸੀ ਨੂੰ’ 1995 ਵਿੱਚ ਪਹਿਲੀ ਵਾਰ ਬਾਬੂ ਸਿੰਘ ਮਾਨ ਦੇ ਬੋਲਾਂ ਨਾਲ ਅਤੇ ਚਰਨਜੀਤ ਅਹੂਜਾ ਦੇ ਸੰਗੀਤ ਨਾਲ ਰਿਲੀਜ਼ ਹੋਇਆ ਸੀ। 2025 ਵਿੱਚ ਇਸ ਗੀਤ ਨੂੰ ਭਾਰਤੀ ਮਿਊਜ਼ਿਕ ਕੰਪੋਜ਼ਰ ਸ਼ਾਸ਼ਵਤ ਸੱਚਦੇਵ ਵੱਲੋਂ ‘ਰੀਮਿਕਸ’ ਕਰਕੇ ਰੈਪਰ ਹਨੂਮਾਨਕਾਈਂਡ ਅਤੇ ਗਾਇਕ ਜੈਸਮੀਨ ਸੈਂਡਲਸ ਤੇ ਸੁਧੀਰ ਯਦੂਵੰਸ਼ੀ ਦੀਆਂ ਆਵਾਜ਼ਾਂ ਵਿੱਚ ਆਉਣ ਵਾਲੀ ਹਿੰਦੀ ਫਿਲਮ ‘ਧੁਰੰਧਰ’ ਦੇ ਟਾਈਟਲ ਟਰੈਕ ਵਜੋਂ ਰਿਲੀਜ਼ ਕੀਤਾ ਗਿਆ ਹੈ।

ਈ-ਆਗਮਨ ਅਰਾਈਵਲ: ਭਾਰਤ ਯਾਤਰਾ ਲਈ ਨਵਾਂ ਨਿਯਮ ਅਤੇ ਸੁਰੱਖਿਆ ਸੁਝਾਅ 22.10.2025

ਭਾਰਤ ਸਰਕਾਰ ਨੇ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਈ-ਆਗਮਨ ਕਾਰਡ (e-arrival card) ਲਾਗੂ ਕਰ ਦਿੱਤਾ ਹੈ। ਹੁਣ ਭਾਰਤੀ ਮੂਲ ਦੇ ਆਸਟ੍ਰੇਲੀਅਨ ਨਾਗਰਿਕ ਅਤੇ OCI ਕਾਰਡ ਧਾਰਕਾਂ ਨੂੰ ਵੀ ਭਾਰਤ ਲਈ ਰਵਾਨਗੀ ਕਰਨ ਤੋਂ 72 ਘੰਟੇ ਪਹਿਲਾਂ ਇਸ ਕਾਰਡ ਨੂੰ ਔਨਲਾਈਨ ਭਰਨਾ ਪਵੇਗਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਨਵੀਂ ਡਿਜੀਟਲ ਪ੍ਰਣਾਲੀ ਦਾ ਉੱਦੇਸ਼ ਹਵਾਈ ਅੱਡਿਆਂ 'ਤੇ ਪ੍ਰਵੇਸ਼ ਨੂੰ ਸੁਚਾਰੂ ਬਣਾਉਣਾ, ਉਡੀਕ ਸਮੇਂ ਨੂੰ ਘਟਾਉਣਾ ਅਤੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮ ਨੂੰ ਖ਼ਤਮ ਕਰਨਾ ਹ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.