SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਖ਼ਬਰਨਾਮਾ: ASIO ਨੇ ਵਿਦੇਸ਼ੀ ਜਾਸੂਸੀ ਸਾਜ਼ਿਸ਼ ਕੀਤੀ ਨਾਕਾਮ 05.11.2025

ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਨੇ ਇੱਕ ਅਜਿਹੀ ਵੱਡੀ ਵਿਦੇਸ਼ੀ ਸਾਜ਼ਿਸ਼ ਦਾ ਭੰਡਾਫੋੜ ਕੀਤਾ ਹੈ, ਜਿਸਦਾ ਮਕਸਦ ਕਈ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਦੇਸ਼ ਨਾਲ ਧੋਖਾ ਕਰਨ ਲਈ ਉਕਸਾਉਣਾ ਸੀ। ਸਿਡਨੀ ਵਿੱਚ ਹੋਏ '2025 ਲੋਵੀ ਲੈਕਚਰ' ਦੌਰਾਨ ਡਾਇਰੈਕਟਰ-ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਕਿ ਇਹ ਜਾਸੂਸ ਇੱਕ ਐਸੇ ਦੇਸ਼ ਨਾਲ ਜੁੜੇ ਸਨ ਜੋ ਜਨਤਕ ਤੌਰ 'ਤੇ ਆਸਟ੍ਰੇਲੀਆ ਦੀ ਜਾਸੂਸੀ ਨਾ ਕਰਨ ਦਾ ਦਾਅਵਾ ਕਰਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨ...

ਐਕਸਪਲੇਨਰ: ਆਸਟ੍ਰੇਲੀਆ ਵਿੱਚ ਇੱਕ ਬੱਚੇ ਨੂੰ ਪਾਲਣ ਲਈ ਅਸਲ ਵਿੱਚ ਕਿੰਨਾ ਖਰਚਾ ਆਉਂਦਾ ਹੈ? ਇਹ ਰਹੇ ਅੰਕੜੇ 04.11.2025

ਆਸਟ੍ਰੇਲੀਆ ਵਿੱਚ ਲੋਕ ਹੁਣ ਪਹਿਲਾਂ ਨਾਲੋਂ ਘੱਟ ਬੱਚੇ ਪੈਦਾ ਕਰ ਰਹੇ ਹਨ। ਬਹੁਤਿਆਂ ਦੇ ਖਿਆਲ ਵਿੱਚ ਇਸ ਦਾ ਕਾਰਨ ਬੱਚਿਆਂ ਦੀ ਪਾਲਣ-ਪੋਸ਼ਣ ਦੀ ਲਾਗਤ ਹੈ। ਪਰ ਹਕੀਕਤ ਸਿਰਫ ਇੰਨੀ ਸਧਾਰਨ ਨਹੀਂ। ਤਾਂ ਸੱਚਮੁੱਚ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ‘ਤੇ ਕਿੰਨਾ ਖ਼ਰਚ ਆਉਂਦਾ ਹੈ, ਇਹ ਖ਼ਰਚਾ ਕਿਵੇਂ ਮਾਪਿਆ ਜਾਂਦਾ ਹੈ ਅਤੇ ਕੀ ਅੱਜ ਦੇ ਬੱਚੇ ਸੱਚਮੁੱਚ ਪਹਿਲਾਂ ਦੇ ਮੁਕਾਬਲੇ ਮਹਿੰਗੇ ਹੋ ਗਏ ਹਨ? ਸੁਣੋ ਇਹ ਸਾਰੀ ਜਾਣਕਾਰੀ ਇਸ ਪੌਡਕਾਸਟ ਵਿੱਚ ...

ਖ਼ਬਰਨਾਮਾ: ਸਿਡਨੀ ਵਿੱਚ ਹਥਿਆਰ ਪ੍ਰਦਰਸ਼ਨੀ ਦੇ ਬਾਹਰ ਹੋਏ ਵਿਰੋਧ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ 04.11.2025

ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦੁਆਰਾ ਸਪਾਂਸਰ ਕੀਤੀ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਬਾਹਰ ਵਿਰੋਧ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿਡਨੀ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋ ਰਹੇ ਇੰਡੋ-ਪੈਸੀਫਿਕ ਇੰਟਰਨੈਸ਼ਨਲ ਮੈਰੀਟਾਈਮ ਐਕਸਪੋਜ਼ੀਸ਼ਨ ਵਿੱਚ ਉਦਯੋਗ, ਸਰਕਾਰ ਅਤੇ ਤਕਨਾਲੋਜੀ ਸੰਗਠਨਾਂ ਦੇ ਪ੍ਰਤਿਨਿਧ ਸ਼ਾਮਲ ਸਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਖਬਰਾਂ ਸੁਣੋ ਸਾਡੇ ਪੌਡਕਾਸਟ ਰਾਹੀਂ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 04.11.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖ਼ਬਰਾਂ ਦੀ ਪੇਸ਼ਕਾਰੀ, 'ਪੰਜਾਬੀ ਡਾਇਰੀ' ਸ਼ਾਮਲ ਹੈ। ਇਸ ਦੇ ਨਾਲ, 'ਮੈਲਬਰਨ ਕੱਪ', ਯਾਨੀ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜ ਦੌੜ ਬਾਰੇ ਜਾਣਕਾਰੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ, ਨਾਲ ਹੀ ਐਡੀਲੇਡ ਦੇ ਤੇਜਵੀਰ ਸਿੰਘ ਨਾਲ ਇੱਕ ਖਾਸ ਗੱਲਬਾਤ, ਜਿਸਨੇ ਅੰਡਰ-13 ਮੈਚ ਵਿੱਚ 45 ਗੇਂਦਾਂ 'ਤੇ 103 ਦੌੜਾਂ ਬਣਾਈਆਂ। ਇਸ ਪੋਡਕਾਸਟ ਰਾਹੀਂ ਪੂਰਾ ਪ੍ਰੋਗਰਾਮ ਸੁਣੋ।

ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ 04.11.2025

ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਇੱਕ ਦਿਨਾਂ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਟੂਰਨਾਮੈਂਟ 'ਚ ਟੀਮ ਤਿੰਨ ਲੀਗ ਮੈਚ ਲਗਾਤਾਰ ਹਾਰੀ ਸੀ, ਪਰ ਇਸ ਤੋਂ ਬਾਅਦ ਹਰਮਨਪ੍ਰੀਤ ਦੇ ਐਡੀਲੇਡ 'ਚ ਰਹਿੰਦੇ ਪਹਿਲੇ ਕੋਚ ਯਾਦਵਿੰਦਰ ਸਿੰਘ ਸੋਢੀ ਨੇ ਕਾਲ ਕਰਕੇ ਉਸਦਾ ਤੇ ਪੂਰੀ ਟੀਮ ਦਾ ਹੌਸਲਾ ਵਧਾਇਆ। ਸਾਡੇ ਨਾਲ ਗੱਲਬਾਤ ਦੌਰਾਨ ਯਾਦਵਿੰਦਰ ਸਿੰਘ ਜੀ ਨੇ ਹਰਮਨਪ੍ਰੀਤ ਦੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆ...

ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ 04.11.2025

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਹਰਮਨਪ੍ਰੀਤ ਕੌਰ: ਪਹਿਲੀ ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਕਪਤਾਨ ਦੀ ਪ੍ਰੇਰਣਾਦਾਇਕ ਕਹਾਣੀ 03.11.2025

ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ, ਹਰਮਨਪ੍ਰੀਤ ਕੌਰ ਨੇ ਕ੍ਰਿਕੇਟ ਵਿੱਚ ਇਤਿਹਾਸ ਰਚ ਦਿੱਤਾ ਹੈ। ਹਰਮਨ ਦੀ ਦ੍ਰਿੜਤਾ ਅਤੇ ਪ੍ਰੇਰਣਾ ਨਾਲ ਭਰਪੂਰ ਯਾਤਰਾ ਇੱਕ ਆਮ ਘਰ ਤੋਂ ਸ਼ੁਰੂ ਹੋਕੇ, ਮੁੰਡਿਆਂ ਨਾਲ ਕ੍ਰਿਕੇਟ ਖੇਡਣ ਦੇ ਸ਼ੁਰੂਆਤੀ ਦਿਨਾਂ ਤੋਂ, ਮੋਗਾ ਦੀ ਨਿੱਜੀ ਅਕੈਡਮੀ ਤੱਕ, ਅਤੇ ਹੁਣ ਵਿਸ਼ਵ ਕੱਪ ਜਿੱਤਣ ਤੱਕ ਦਾ ਮਾਣ ਹਾਸਲ ਕਰ ਸਕੀ ਹੈ। ਜਾਣੋ ਕਿਵੇਂ ਉਸ ਨੇ ਆਪਣੇ ਸੁਪਨਿਆਂ ਨੂੰ ਸੱਚ ਕਰਦੇ ਹੋਏ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਬਣਾਈ ਹੈ।

ਮੈਲਬਰਨ ਕੱਪ ਵਿਸ਼ੇਸ਼: ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੰਦੀਪ ਕਿਵੇਂ ਬਣਿਆ ਘੋੜਿਆਂ ਦੀ ਰੇਸਿੰਗ ਦਾ ਹਿੱਸਾ 03.11.2025

ਮੈਲਬਰਨ ਕੱਪ ਦੇ ਮੌਕੇ ‘ਤੇ ਸੁਣੋ ਸੰਦੀਪ ਬਾਖਲੀ ਦੀ ਪ੍ਰੇਰਣਾਦਾਇਕ ਕਹਾਣੀ। ਇੱਕ ਪੰਜਾਬੀ ਜੋ ਆਸਟ੍ਰੇਲੀਆ ਆ ਕੇ ਘੋੜਸਵਾਰੀ ਨਾਲ ਐਨਾ ਪਿਆਰ ਕਰ ਬੈਠਾ ਕਿ ਇਸੇ ਨੂੰ ਆਪਣਾ ਪੇਸ਼ਾ ਬਣਾ ਲਿਆ। 2009 ਵਿੱਚ ਵਿਦਿਆਰਥੀ ਵਜੋਂ ਆਏ ਸੰਦੀਪ 12 ਸਾਲਾਂ ਤੱਕ ਰੇਸਿੰਗ ਇੰਡਸਟਰੀ ਦਾ ਹਿੱਸਾ ਰਹੇ ਹਨ, ਅਤੇ ਰੇਸਿੰਗ ਨਾਲ ਜੁੜੇ ਮਸ਼ਹੂਰ Payne ਪਰਿਵਾਰ ਨਾਲ ਵੀ ਕੰਮ ਕਰ ਚੁੱਕੇ ਹਨ। ਜਾਣੋ ਮੈਲਬਰਨ ਕੱਪ ਅਤੇ ਸੰਦੀਪ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਕੁੱਝ ਰੌਚਕ ਕਿੱਸੇ ਇਸ ਪੌਡਕਾਸਟ ਜ਼ਰੀਏ...

ਖ਼ਬਰਨਾਮਾ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਕੀਤਾ ਆਪਣੇ ਨਾਮ 03.11.2025

ਕ੍ਰਿਕਟ ਵਿੱਚ, ਭਾਰਤ ਨੇ ਆਪਣਾ ਪਹਿਲਾ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤ ਲਿਆ ਹੈ। ਟੀਮ ਨੇ ਮੁੰਬਈ ਦੇ ਡੀ-ਵਾਈ ਪਾਟਿਲ ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

'ਇਹ ਨੀਤੀ ਪਿਛਲੇ ਇੱਕ ਦਹਾਕੇ ਤੋਂ ਲਾਗੂ ਹੈ': ਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ 'ਚ ਕਿਰਪਾਨ ਵਿਵਾਦ 03.11.2025

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ 2025’ ਦਾ ਪਹਿਲਾ ਆਸਟ੍ਰੇਲੀਅਨ ਸ਼ੋਅ ਸਿਡਨੀ ਵਿਖੇ ਹੋਇਆ ਜਿਸ ਨੂੰ 25,000 ਤੋਂ ਵੱਧ ਲੋਕ ਦੇਖਣ ਗਏ, ਪਰ ਇੱਕ ਅੰਮ੍ਰਿਤਧਾਰੀ ਸਿੱਖ ਟਿਕਟ ਲੈਣ ਦੇ ਬਾਵਜੂਦ ਵੀ ਅੰਦਰ ਨਾ ਜਾ ਸਕਿਆ। Venues NSW ਮੁਤਾਬਿਕ ਦਰਸ਼ਕਾਂ ਦੀ ਸੁਰੱਖਿਆ ਲਈ ਕਈ ਚੀਜ਼ਾਂ ਅੰਦਰ ਲੈਕੇ ਜਾਣ ਤੋਂ ਵਰਜਿਤ ਸਨ ਜਿਵੇਂ ਕਿ ਕੋਈ ਵੀ ਹਥਿਆਰ ਅਤੇ ਇਸ ਨਿਯਮ ਵਿੱਚ ਕਿਰਪਾਨ ਲਈ ਕੋਈ ਛੋਟ ਨਹੀਂ ਸੀ। ਇਸ ਕਾਰਨ ਅਮ੍ਰਿਤਧਾਰੀ ਸਿੱਖ ਕਿਰਪਾਨ ‘ਕਲੋਕ’ ਕਰਨ ਤੋਂ ਬਿਨਾ ਅੰਦਰ ਨਹੀਂ ਸੀ ਜਾ ਸਕਦੇ। ਪੂਰੀ ਜ...

ਬਾਲ ਕਹਾਣੀਆਂ: ਸੁਣੋ ਕਿਵੇਂ ਪੰਛੀ ਆਲੀ ਨੇ ਆਪਣੀ ਜ਼ਖਮੀ ਸਹੇਲੀ ਲਾਲੀ ਨੂੰ ਤੰਦਰੁਸਤ ਕੀਤਾ 03.11.2025

ਐਸ ਬੀ ਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਵਾਲੀ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਆਲੀ ਤੇ ਲਾਲੀ' ਨਾਮਕ ਕਹਾਣੀ। ਲੇਖਕ ਮਿਰਜ਼ਾ ਅਦੀਬ ਦੀ ਅਜਿਹੀ ਕਹਾਣੀ ਜਿਸ ਵਿੱਚ ਦੋ ਚਿੜੀਆਂ ਪਿਆਰ ਅਤੇ ਹਮਦਰਦੀ ਨੂੰ ਮਰਹਮ ਦਾ ਸਰੋਤ ਬਣਾਉਂਦੀਆਂ ਹਨ। ਕਿਵੇਂ ਬਾਲਾਂ ਦੀ ਗੁਲੇਲ ਨਾਲ ਜ਼ਖਮੀ ਹੋਈ ਲਾਲੀ ਨੂੰ ਮੁੜ ਤੰਦਰੁਸਤ ਕੀਤਾ ਜਾਂਦਾ ਹੈ, ਸੁਣੋ ਇਹ ਪਿਆਰੀ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...

ਐਕਸਪਲੇਨਰ: ਆਸਟ੍ਰੇਲੀਆਈ ਆਦਿਵਾਸੀ ਕਾਰੋਬਾਰੀਆਂ ਨੇ ਭਾਰਤ ਵਿੱਚ ਲਗਾਈ ਪ੍ਰਦਰਸ਼ਨੀ, ਭਾਰਤੀ ਆਦਿਵਾਸੀਆਂ ਨਾਲ ਸਬੰਧ ਵਧਾਉਣ ਦਾ ਰਿਹਾ ਟੀਚਾ 02.11.2025

"ਸਾਡੇ ਲੋਕਾਂ ਵਿਚਕਾਰ ਕਾਫ਼ੀ ਸਮਾਨਤਾਵਾਂ ਹਨ," ਇਹ ਕਹਿਣਾ ਸੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦਾ ਜੋ ਆਪਣੇ ਕਾਰੋਬਾਰਾਂ ਦੀ ਪ੍ਰਦਰਸ਼ਨੀ ਲੈ ਕੇ ਭਾਰਤ ਗਏ ਹਨ। ਆਸਟ੍ਰੇਲੀਆ ਆਦਿਵਾਸੀ ਸਮਾਜ ਦੇ ਕਾਰੋਬਾਰੀਆਂ ਦਾ ਇੱਕ ਸਮੂਹ ਭਾਰਤ ਵਿੱਚ ਆਪਣੇ ਕਾਰੋਬਾਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਉਪਰਾਲੇ ਰਾਹੀਂ ਦੋਵਾਂ ਦੇਸ਼ਾਂ ਦੇ ਆਦਿਵਾਸੀ ਭਾਈਚਾਰਿਆਂ ਵਿਚਕਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਦਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕ...

ਖ਼ਬਰਾਂ ਫਟਾਫੱਟ: ਵਿਕਟੋਰੀਆ ਨੇ ਰਚਿਆ ਇਤਿਹਾਸ, ਟਰੰਪ ਦੀ 'ਸ਼ੀ' ਨਾਲ ਮੁਲਾਕਾਤ, ਭਾਰਤੀ ਟੀਮ ਨੇ ਬਣਾਇਆ ਰਿਕਾਰਡ ਤੇ ਹੋਰ ਖ਼ਬਰਾਂ 31.10.2025

ਵਿਕਟੋਰੀਆ ਨੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਫਰਸਟ ਨੇਸ਼ਨਜ਼ ਲੋਕਾਂ ਨਾਲ ਸੰਧੀ ਲਈ ਕਾਨੂੰਨ ਪਾਸ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ, ਡੋਨਲਡ ਟਰੰਪ ਨੇ ਚੀਨ ਉੱਤੇ ਟੈਰਿਫ਼ ਘਟਾਉਣ ਤੇ ਸਹਿਮਤੀ ਦਿੱਤੀ ਹੈ, ਜਦਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਵਿਰੁੱਧ ਰਿਕਾਰਡ ਤੋੜ ਜਿੱਤ ਦਰਜ ਕੀਤੀ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।

ਖ਼ਬਰਨਾਮਾ: ਵਿਕਟੋਰੀਆ ਵਿੱਚ ਆਸਟ੍ਰੇਲੀਆ ਦੀ ਪਹਿਲੀ ਸੰਧੀ ਲਈ ਇਤਿਹਾਸਿਕ ਕਾਨੂੰਨ ਪਾਸ 31.10.2025

ਵਿਕਟੋਰੀਆ ਦੇ ਫਰਸਟ ਨੇਸ਼ਨਜ਼ ਭਾਈਚਾਰੇ ਨੇ ਵੀਰਵਾਰ ਰਾਤ ਰਾਜ ਸੰਸਦ ਵੱਲੋਂ ਸੰਧੀ ਸਥਾਪਤ ਕਰਨ ਲਈ ਕਾਨੂੰਨ ਪਾਸ ਹੋਣ 'ਤੇ ਇਤਿਹਾਸਕ ਜਸ਼ਨ ਮਨਾਇਆ। ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਸਾਲ ਦੇ ਅੰਤ ਤੱਕ ਲਾਗੂ ਹੋਵੇਗਾ। ਦਸ ਸਾਲ ਦੀ ਗੱਲਬਾਤ ਤੋਂ ਬਾਅਦ ਤਿਆਰ ਹੋਇਆ ਇਹ ਕਾਨੂੰਨ ਇੱਕ ਸਥਾਈ ਆਦਿਵਾਸੀ ਸਲਾਹਕਾਰ ਸੰਸਥਾ ‘ਗੈਲੰਗ ਵਾਰਲ’ ਬਣਾਉਂਦਾ ਹੈ, ਜੋ ਰਾਜ ਦੇ ਸੰਵਿਧਾਨ ਤੋਂ ਬਾਹਰ ਰਹਿੰਦਿਆਂ ਆਦਿਵਾਸੀ ਅਵਾਜ਼ ਦੀ ਨੁਮਾਇੰਦਗੀ ਕਰੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡ...

ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਇੱਕ ਹੋਰ ਸਿੱਖ ਔਰਤ ਹੋਈ ਕਥਿਤ ਜਬਰ-ਜਨਾਹ ਦੀ ਸ਼ਿਕਾਰ 31.10.2025

ਯੂਕੇ ਵਿੱਚ ਇੱਕ ਸਿੱਖ ਔਰਤ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਤੋਂ ਬਾਅਦ, ਹੁਣ ਇੱਕ ਹੋਰ ਨੌਜਵਾਨ ਸਿੱਖ ਕੁੜੀ ਨਾਲ ਕਥਿਤ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ, ਪੁਲਿਸ ਦਾ ਮੰਨਣਾ ਹੈ ਕਿ ਇਹ ਨਸਲੀ ਹਮਲੇ ਨਹੀਂ ਹਨ। ਇਨ੍ਹਾਂ ਮਾਮਲਿਆਂ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ 30.10.2025

'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the Neighbours” ਖੇਤਰੀ ਜੀਵਨ ਦੀਆਂ ਚੁਣੌਤੀਆਂ ਵਿਖਾਉਂਦਾ ਹੈ, ਜਿਸ ‘ਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਵੀ ਸ਼ਾਮਲ ਹੈ। ਇਸਦੇ ਨਾਲ ਹੀ ਕਈ ਕੌਮਾਂਤਰੀ, ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿ...

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬਰਨ ਵਿੱਚ ਹੋਣ ਵਾਲੇ ਦੂਸਰੇ ਟੀ-20 ਮੈਚ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ 30.10.2025

ਮੈਲਬਰਨ ਕ੍ਰਿਕਟ ਗ੍ਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਦੂਸਰੇ ਟੀ20 ਮੁਕਾਬਲੇ ਲਈ ਖੇਡ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ 200 ਤੋਂ ਵੱਧ ਪ੍ਰਸ਼ੰਸਕਾਂ ਦਾ ਇੱਕ ਵੱਡਾ ਸਮੂਹ ਪੂਰੀ ਤਿਆਰੀ ਨਾਲ ਇਸ ਮੁਕਾਬਲੇ ਨੂੰ ਵੇਖਣ ਲਈ ਪਹੁੰਚੇਗਾ। ਇਸਦੇ ਲਈ ਉਹ ਆਦਿਵਾਸੀ ਆਰਟ ਅਤੇ ਭਾਰਤੀ ਟੀਮ ਦੇ ਰੰਗਾਂ ਤੋਂ ਪ੍ਰੇਰਿਤ ਇਕ ਖਾਸ ਡਿਜ਼ਾਈਨ ਕੀਤੀ ਜਰਸੀ ਵੀ ਪਾ ਕੇ ਜਾਣਗੇ। ਇੰਨਾ ਹੀ ਨਹੀਂ, ਅਮਰੀਕਾ ਅਤੇ ਭਾਰਤ ਤੋਂ ਲੋਕ ਇਸ ਮੈਚ ਨੂੰ ਦੇਖਣ ਲਈ ਪਹੁੰਚ...

ਖ਼ਬਰਨਾਮਾ: ਆਲੋਚਨਾ ਦੇ ਵਿਚਕਾਰ ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ਵਾਤਾਵਰਣ ਕਾਨੂੰਨ 30.10.2025

ਸੰਘੀ ਸਰਕਾਰ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਵਾਤਾਵਰਣ ਕਾਨੂੰਨਾਂ ਸਬੰਧੀ ਲੰਬੇ ਸਮੇਂ ਤੋਂ ਰੁਕੇ ਸੁਧਾਰਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ 1,500 ਪੰਨਿਆਂ ਵਾਲੇ ਬਿੱਲ ਦੀ ਸਖਤ ਅਤੇ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੇਠਲੇ ਸਦਨ ਵਿੱਚ ਪਾਸ ਹੋਣ ਤੋਂ ਬਾਅਦ ਇਹ ਇੱਕ ਛੋਟੀ ਸੈਨੇਟ ਜਾਂਚ ਦਾ ਵਿਸ਼ਾ ਬਣੇਗਾ। ਇਸ ਦੇ ਨਾਲ-ਨਾਲ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 30.10.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਇੱਕ ਸਰਵੇਖਣ ਦੀ ਗੱਲ ਕਰਾਂਗੇ ਜਿਸ ਵਿੱਚ ਪਤਾ ਲੱਗਿਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵੀ ਖ਼ਬਰਸਾਰ ਸ਼ਾਮਲ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਗੱਲਬਾਤ ਕੀਤੀ ਗਈ ਹੈ ਅਕਾਊਂਟੈਂਟ ਪੁਨੀਤ ਸਿੰਘ ਜੀ ਦੇ ਨਾਲ ਜੋ 'ਪੇਅ-ਡੇਅ ਸੁਪਰ' ਪ੍ਰਣਾਲੀ ਬਾਰੇ ਦੱਸ ਰਹੇ ਹਨ, ਨਾ...

ਬਾਲੀਵੁੱਡ ਗੱਪਸ਼ੱਪ: ਫਿਲਮ 'ਇੱਕ ਕੁੜੀ' ਪੇਸ਼ ਕਰਦੀ ਹੈ ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਸੁਮੇਲ 30.10.2025

ਬੇਸ਼ਕ ਇਸ ਦੇ ਨਾਮ ਵਾਂਗ ਹੀ 'ਇੱਕ ਕੁੜੀ' ਫਿਲਮ, ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਵਿੱਚ ਮਾਪੇ ਆਪਣੀ ਧੀ ਦਾ ਵਿਆਹ ਪੱਕਾ ਕਰ ਦਿੰਦੇ ਹਨ, ਪਰ ਲਾੜੀ ਆਪਣੇ ਹੋਣ ਵਾਲੇ ਪਤੀ ਅਤੇ ਉਸ ਦੇ ਘਰ-ਪਰਿਵਾਰ ਨੂੰ ਵਿਆਹ ਤੋਂ ਪਹਿਲਾਂ ਘੋਖਣਾ ਚਾਹੁੰਦੀ ਹੈ। ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਾਮੇਡੀ, ਰੋਮਾਂਸ ਅਤੇ ਡਰਾਮਾ ਸ਼ੁਰੂ। ਇਸ ਫਿਲਮ ਦਾ ਵਿਸਥਾਰ, ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨ 30.10.2025

ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।

‘ਭੰਗੜਾ ਸਿਖਾਉਂਦਾ ਜ਼ਿੰਦਗੀ ਜਿਉਣ ਦਾ ਢੰਗ’: ਕੈਨੇਡੀਅਨ -ਪੰਜਾਬੀ ਗਾਇਕ ਤੇ ਭੰਗੜਾ ਪ੍ਰਫੋਰਮਰ ਜਗਮੀਤ ਸੈਣੀ 29.10.2025

ਕੈਨੇਡੀਅਨ ਗੱਭਰੂ ਜਗਮੀਤ ਸੈਣੀ, ਆਪਣੇ ਦਾਦਾ ਜੀ ਅਤੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਬਾਵਾ ਦੀ ਗਾਇਕੀ ਤੋਂ ਪ੍ਰੇਰਿਤ ਹੋ ਕੇ ਅੱਜ ਪੂਰੀ ਦੁਨੀਆਂ ਵਿੱਚ ਪੰਜਾਬੀ ਲੋਕ ਨਾਚ, ਗੀਤ ਤੇ ਸਾਜ਼ਾਂ ਦੀ ਆਵਾਜ਼ ਪਹੁੰਚਾ ਰਹੇ ਹਨ। ਚੰਡੀਗੜ੍ਹ ਵਿੱਚ ਜਨਮੇ ਅਤੇ ਬਰੈਮਪਟਨ ਵਿੱਚ ਵੱਡੇ ਹੋਏ ਜਗਮੀਤ ਨੇ ਪਿਛਲੇ ਇਕ ਦਹਾਕੇ ਦੌਰਾਨ ਸੱਤ ਤੋਂ ਵੱਧ ਭੰਗੜਾ ਮੁਕਾਬਲਿਆਂ ਵਿੱਚ ਵੀ ਜਿੱਤ ਹਾਸਲ ਕੀਤੀ ਹੈ ਅਤੇ ਅੱਜ ਉਹ ਭੰਗੜੇ ਦੀ ਪਹਿਚਾਣ ਨੂੰ ਗਲੋਬਲ ਪੱਧਰ ‘ਤੇ ਮਜ਼ਬੂਤ ਕਰ ਰਹੇ ਹਨ। ਪਿਛਲੇ ਦਿਨੀਂ ਸਿਡਨੀ ਵਿੱਚ ਹੋਏ ‘ਡਾਊ...

ਖ਼ਬਰਨਾਮਾ: ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਗੁੰਮਿਆ ਸੁਪਰ ਜਾਂਚਣ ਦੀ ਅਪੀਲ 29.10.2025

ਆਸਟ੍ਰੇਲੀਆਈ ਟੈਕਸ ਦਫ਼ਤਰ ਨੇ ਖੁਲਾਸਾ ਕੀਤਾ ਹੈ ਕਿ ਲਗਭਗ 7 ਮਿਲੀਅਨ ਆਸਟ੍ਰੇਲੀਆਈਆਂ ਦੇ ਸੁਪਰ ਖਾਤਿਆਂ ਵਿੱਚ ਕੁੱਲ $17.8 ਬਿਲੀਅਨ ਦੀ ਰਕਮ ਧਾਰਕ ਰਹਿਤ ਖਾਤੇ ਵਿੱਚ ਪਈ ਹੋਈ ਹੈ, ਜੋ ਪਿਛਲੇ ਸਾਲ ਨਾਲੋਂ $1.8 ਬਿਲੀਅਨ ਵੱਧ ਹੈ। ਸਹਾਇਕ ਖ਼ਜ਼ਾਨਚੀ ਡੈਨੀਅਲ ਮੁਲੀਨੋ ਨੇ ਲੋਕਾਂ ਨੂੰ ਆਪਣੇ ਸਾਰੇ ਸੁਪਰ ਖਾਤਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਰਿਟਾਇਰਮੈਂਟ ਸਮੇਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਦਾ ਵਿਸਥਾਰ ਸੁਣਨ ਲਈ, ਸਾਡ...

ਬੇਸਹਾਰਾ ਬੱਚੀਆਂ ਦੀ ਜ਼ਿੰਦਗੀ ਨੂੰ ਪ੍ਰਕਾਸ਼ਮਾਨ ਕਰ ਰਹੀ ਪਦਮਸ੍ਰੀ ਪ੍ਰਕਾਸ਼ ਕੌਰ 29.10.2025

ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਪਦਮਸ੍ਰੀ ਸਨਮਾਨ ਨਾਲ ਨਿਵਾਜੀ ਗਈ ਸਮਾਜ ਸੇਵੀ ਪ੍ਰਕਾਸ਼ ਕੌਰ ਉਨ੍ਹਾਂ ਅਨੇਕਾਂ ਬੱਚੀਆਂ ਦੀ ਮਾਂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਵੱਲੋਂ ਅਪਣਾਉਣ ਤੋਂ ਇਨਕਾਰ ਕਰਦਿਆਂ ਬੇਸਹਾਰਾ ਛੱਡ ਦਿੱਤਾ ਗਿਆ ਸੀ। ਜਲੰਧਰ ਸ਼ਹਿਰ ਵਿੱਚ ਪ੍ਰਕਾਸ਼ ਕੌਰ ਦੀ ਅਗਵਾਈ ਹੇਠ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਵਿਖੇ ਅਜਿਹੀਆਂ ਬੱਚੀਆਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਤੋਂ ਲੈ ਕੇ ਵਿਆਹ-ਸ਼ਾਦੀਆਂ ਕਰਨ ਤੱਕ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਜਾਂਦੀਆਂ ਹਨ ਅ...

ਪਾਕਿਸਤਾਨ ਡਾਇਰੀ: 'ਸ਼ਾਂਤੀ ਗੱਲਬਾਤ' ਦੇ ਤੀਜੇ ਦਿਨ ਵੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਨਹੀਂ ਹੋ ਪਾਇਆ ਸਮਝੌਤਾ 29.10.2025

ਪਾਕਿਸਤਾਨ ਅਤੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਸ਼ਾਂਤੀ ਗੱਲਬਾਤ ਦੇ ਤੀਜੇ ਦਿਨ ਦੇ ਅੰਤ ਤੱਕ ਵੀ ਕੋਈ ਸਮਝੌਤਾ ਨਹੀਂ ਕਰ ਸਕੇ। ਇਹ ਗੱਲਬਾਤ ਤੁਰਕੀ ਦੀ ਸਰਕਾਰ ਵੱਲੋਂ ਇਸਤਾਂਬੁਲ ਵਿੱਚ ਕਰਵਾਈ ਜਾ ਰਹੀ ਹੈ ਅਤੇ ਕਤਰ ਵੱਲੋਂ ਇਸਦੀ ਮਦਦ ਕੀਤੀ ਜਾ ਰਹੀ ਹੈ। ਇਸਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜੰਗਬੰਦੀ ਕਾਇਮ ਰਹੇ ਅਤੇ ਦੋਵੇਂ ਧਿਰਾਂ ਵਿਆਪਕ ਸਮਝੌਤੇ ਤੱਕ ਪਹੁੰਚਣ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਾਕਸਟ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.