SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

From Vlogs to the big screen: A conversation with one of Melbourne’s first Punjabi creators - ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ 30.12.2025

A decade ago, when vlogging was still an unfamiliar concept for most Punjabi migrants in Australia, Melbourne-based actor Sammy Gill was already making relatable, humorous videos that garnered millions of views across multiple social media platforms including YouTube and Facebook. In this interview with SBS Punjabi, Sammy reflects on his creative journey from vlogging to acting in Punjabi films, w...

ਪੰਜਾਬੀ ਡਾਇਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਖੁੱਲੀ ਛੁੱਟੀ 30.12.2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..

ਬੈਂਕ ਵਿੱਚ ਪਈ ਵਾਧੂ ਬੱਚਤ ਨੂੰ ਮਾਹਰਾਂ ਅਨੁਸਾਰ ਸਹੀ ਢੰਗ ਨਾਲ ਵਰਤਣ ਦੇ ਨੁਕਤੇ 29.12.2025

ਛੁੱਟੀਆਂ ਦੇ ਮੌਸਮ ਵਿੱਚ ਮਿਲਣ ਵਾਲਾ ਵਾਧੂ ਨਕਦ ਜੋ ਬੋਨਸ, ਛੁੱਟੀ ਦੀ ਅਦਾਇਗੀ ਜਾਂ ਤੋਹਫਿਆਂ ਦੇ ਰੂਪ ਵਿੱਚ ਹੋ ਸਕਦਾ ਹੈ, ਨੂੰ ਸਮਝਦਾਰੀ ਨਾਲ ਵਰਤਿਆ ਜਾ ਸਕਦਾ ਹੈ। ਵਿੱਤੀ ਮਾਹਿਰ ਸਲਾਹ ਦਿੰਦੇ ਹਨ ਕਿ ਨਿਵੇਸ਼ ਜਾਂ ਬਚਤ ਤੋਂ ਪਹਿਲਾਂ ਆਪਣੇ ਟੀਚੇ, ਕਰਜ਼ੇ ਅਤੇ ਭਵਿੱਖ ਦੀ ਯੋਜਨਾ ਨੂੰ ਧਿਆਨ ਵਿੱਚ ਰੱਖੋ। ਸ਼ੇਅਰ, ਸੁਪਰਐਨੁਏਸ਼ਨ ਜਾਂ ਮੋਰਟਗੇਜ ਅਦਾਇਗੀ, ਹਰ ਵਿਕਲਪ ਦੇ ਆਪਣੇ ਫਾਇਦੇ ਹਨ, ਪਰ ਸਹੀ ਸੰਤੁਲਨ ਹੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਦੀ ਕੁੰਜੀ ਹੈ।

ਖ਼ਬਰਨਾਮਾ: ਨਵੇਂ ਸਾਲ ਦੀ ਸ਼ਾਮ ਸਿਡਨੀ ਵਿੱਚ ਵਧੀਕ ਸੁਰੱਖਿਆ, ਡਰ ਤੋਂ ਬਿਨਾਂ ਜਸ਼ਨ ਮਨਾਉਣ ਦੀ ਅਪੀਲ 29.12.2025

Bondi ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਸਰਕਾਰ ਨੇ ਨਵੇਂ ਸਾਲ ਦੀ ਸ਼ਾਮ ਲਈ ਸਿਡਨੀ ਵਿੱਚ ਵਧੀਕ ਸੁਰੱਖਿਆ ਪ੍ਰਬੰਧਾਂ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਲੋਕਾਂ ਨੂੰ ਡਰ ਤੋਂ ਬਿਨਾਂ ਤਿਉਹਾਰ ਮਨਾਉਣ ਅਤੇ ਸਥਾਨਕ ਵਪਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਬਾਲ ਕਹਾਣੀਆਂ: ਸੁਣੋ ਕਿਵੇਂ ਖੋਤੇ ਨੂੰ ਮਿਲਿਆ ਇੱਕ ਛੋਟੇ ਝੂਠ ਦਾ ਵੱਡਾ ਭਿਆਨਕ ਨਤੀਜਾ 29.12.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਪੇਸ਼ ਹੈ ਕਹਾਣੀ ‘ਨਕਲੀ ਸ਼ੇਰ’। ਲੇਖਕ ਖਾਲਿਦ ਮਹਿਮੂਦ ਆਸੀ ਦੀ ਇਹ ਰਚਨਾ ਉਸ ਖੋਤੇ ਦੀ ਦਿਲਚਸਪ ਦਾਸਤਾਨ ਬਿਆਨ ਕਰਦੀ ਹੈ, ਜੋ ਸ਼ੇਰ ਦੀ ਖੱਲ ਪਾ ਕੇ ਆਪਣੇ ਆਪ ਨੂੰ ਤਾਕਤਵਰ ਸਮਝਣ ਲੱਗ ਪੈਂਦਾ ਹੈ। ਪਰ ਕਿਵੇਂ ਉਸਨੂੰ ਤਾਕਤ ਦਾ ਅਸਲੀ ਅਰਥ ਸਮਝ ਆਉਂਦਾ ਹੈ, ਅਤੇ ਝੂਠ ਦੀ ਕੀਮਤ ਉਸਨੂੰ ਕਿਵੇਂ ਚੁਕਾਉਣੀ ਪੈਂਦੀ ਹੈ, ਇਹ ਸਭ ਜਾਣੋ ਐਸਬੀਐਸ ਪੰਜਾਬੀ ਦੀ ਇਸ ਮਨੋਰੰਜਕ ਤੇ ਸਿੱਖਿਆਦਾਇਕ ‘ਬਾਲ ਕਹਾਣੀ’ ਵਿੱਚ...

ਅਲਵਿਦਾ 2025: ਸਾਲ 2025 ਦੌਰਾਨ ਸਾਹਮਣੇ ਆਈਆਂ ਵੱਡੀਆਂ ਘਟਨਾਵਾਂ ਅਤੇ ਅਹਿਮ ਮਾਮਲਿਆਂ ਦੀ ਸੰਖੇਪ ਝਲਕ 28.12.2025

ਆਸਟ੍ਰੇਲੀਆ ਲਈ ਇਹ 12 ਮਹੀਨੇ ਉਤਾਰ-ਚੜ੍ਹਾਵਾਂ ਨਾਲ ਭਰੇ ਰਹੇ। ਸਿਡਨੀ ਦੇ ਇੱਕ ਮਸ਼ਹੂਰ ਬੀਚ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨੇ ਦੇਸ਼ ਵਾਸੀਆਂ ਦੀ ਏਕਤਾ ਅਤੇ ਹੌਂਸਲੇ ਦੀ ਕਠਿਨ ਪ੍ਰੀਖਿਆ ਲਈ। ਇਸ ਦੇ ਨਾਲ ਹੀ ਸਾਲ ਦੌਰਾਨ ਕੁਝ ਅਹਿਮ ਅਦਾਲਤੀ ਫੈਸਲੇ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚ ਮਸ਼ਰੂਮ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਏਰਿਨ ਪੈਟਰਸਨ ਨੂੰ ਸੁਣਾਈ ਗਈ ਸਜ਼ਾ ਵੀ ਸ਼ਾਮਲ ਹੈ। ਪੂਰੇ ਸਾਲ ਦਾ ਲੇਖਾ-ਜੋਖਾ ਸੁਣੋ ਇਸ ਵਿਸ਼ੇਸ਼ ਰਿਪੋਰਟ ਵਿੱਚ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਸਿਆਸਤ, ਅੰਤਰਰਾਸ਼ਟਰੀ ਘਟਨਾਕ੍ਰਮ ਅਤੇ ਪੰਜਾਬ ਸਮੇਤ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ 26.12.2025

ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਕ੍ਰਿਸਮਸ ਦੇ ਦਿਨ ਤੜਕੇ ਹਨੂਕਾ ਦੀ ਸਜਾਵਟ ਵਾਲੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ 'ਫਾਇਰਬਾਂਬਿੰਗ' ਯਾਨੀ ਅੱਗ ਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ। ਓਧਰ, ਦੋਸ਼ੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਪੀੜਤ, ਐਪਸਟੀਨ ਫਾਈਲਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਲੀਜ਼ ਵਿੱਚ ਕੀਤੀ ਗਈ ਕਾਂਟ-ਛਾਂਟ ਅਤੇ ਗੁੰਮ ਹੋਈਆਂ ਫਾਈਲਾਂ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ ਮਾਸਟਰ ਸਲੀ...

ਖ਼ਬਰਨਾਮਾ: ਕ੍ਰਿਸਮਸ ਮੌਕੇ ਵੀ ਅਪਰਾਧਕ ਘਟਨਾਵਾਂ: Rabbi ਦੀ ਗੱਡੀ ਨੂੰ ਅੱਗ, ਹਮਲੇ ਦੀ ਕੋਸ਼ਿਸ਼ ਨਾਕਾਮ 26.12.2025

ਕ੍ਰਿਸਮਸ ਦੇ ਸ਼ੁਭ ਦਿਹਾੜੇ ਵੀ ਦੁਨੀਆ ਭਰ ਵਿੱਚ ਅਪਰਾਧਕ ਘਟਨਾਵਾਂ ਸਾਹਮਣੇ ਆਈਆਂ। ਮੈਲਬਰਨ ਦੇ ਸੇਂਟ ਕਿਲਡਾ ਈਸਟ ਇਲਾਕੇ ਵਿੱਚ ਹਨੂਕਾਹ ਦੀ ਸਜਾਵਟ ਨਾਲ ਸਜੀ ਇੱਕ ਰੱਬੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਘੋਸ਼ਿਤ ਇਸਲਾਮਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਯੋਜਨਾਵਾਂ ਨੂੰ ਨਾਕਾਮ ਬਣਾਇਆ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 26.12.2025

This SBS Punjabi radio program presents conversations exploring Christmas traditions within Australia’s Punjabi Christian community, and an in-depth explainer on pivotal Sikh historical events of December 1704. The program also includes a detailed segment on the rise in nationwide pollution levels during the festive season. It highlights key developments from the global Punjabi community through t...

ਪੰਜਾਬੀ ਡਾਇਸਪੋਰਾ: UK ਦੀ ਅਦਾਲਤ ਨੇ ਸੁਣਾਈ 3 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਕੁਲ 11 ਸਾਲ ਦੀ ਸਜ਼ਾ 26.12.2025

2023 ਵਿੱਚ ਇੰਗਲੈਂਡ ਦੇ ਡਰਬੀ ਇਲਾਕੇ ‘ਚ ਹੋਣ ਵਾਲੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਕ ਝਗੜਾ ਹੋਇਆ ਜਿਸ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾ ਦਮਨਜੀਤ ਸਿੰਘ, ਬੂਟਾ ਸਿੰਘ ਅਤੇ 45 ਸਾਲਾ ਰਾਜਵਿੰਦਰ ਤੱਖਰ ਨੇ ਲਗਾਏ ਹੋਏ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਪਿੱਛਲੇ ਮਹੀਨੇ ਡਰਬੀ ਕ੍ਰਾਊਨ ਕੋਰਟ ਵਿੱਚ ਤਿੰਨਾਂ ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵ...

VCE high achievers: How did these Australian-Punjabi students obtain 95+ ATAR? - ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR 25.12.2025

Meet two second-generation Australian-Punjabi students who obtained over 95+ in their Australian Tertiary Admission Rank (ATAR). Hume Anglican Grammar’s school captain and 2025 dux, Manraj Dhanoa, earned a perfect 99.95 ATAR. While Caroline Chisholm Catholic College student Banipreet Kang, who was aiming for a 92, was pleasantly surprised with an exceptional 97.35 ATAR. Both students share their s...

ਬਾਲੀਵੁੱਡ ਗੱਪਸ਼ੱਪ: ਫਿਲਮ ਕਿਸ ਕਿਸ ਕੋ ਪਿਆਰ ਕਰੂੰ-2 ਵਿੱਚ ਕਪਿਲ ਸ਼ਰਮਾਂ ਦੀ ਪਤਨੀ ਗਿੰਨੀ ਨੂੰ ਮਿਲਿਆ ਚੰਗਾ ਹੁੰਗਾਰਾ 25.12.2025

12 ਦਸੰਬਰ ਨੂੰ ਰਿਲੀਜ਼ ਹੋਈ ਕਪਿਲ ਸ਼ਰਮਾਂ ਦੀ ਫਿਲਮ ਕਿਸ ਕਿਸ ਕੋ ਪਿਆਰ ਕਰੂੰ-2 ਨੂੰ ਬੇਸ਼ਕ ਚੰਗਾ ਹੁੰਗਰਾ ਨਹੀਂ ਮਿਲਿਆ, ਪਰ ਉਸ ਦੀ ਆਪਣੀ ਪਤਨੀ ਗਿੰਨੀ ਵੱਲੋਂ ਫਿਲਮ ਵਿੱਚ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਨੇ ਰੱਜ ਕੇ ਸਰਾਹਿਆ। ਇਸ ਬਾਰੇ ਅਤੇ ਫਿਲਮੀ ਦੁਨੀਆ ਦੀਆਂ ਹੋਰ ਜਾਣਕਾਰੀਆਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਆਸਟ੍ਰੇਲੀਆ ਦੌਰੇ 'ਤੇ ਆਏ ਰਾਗੀ ਸਤਨਾਮ ਸਿੰਘ ਦੇ ਦੇਹਾਂਤ ਨਾਲ ਭਾਈਚਾਰੇ ਵਿੱਚ ਸੋਗ 24.12.2025

ਭਾਰਤ ਦੇ ਹਰਿਆਣਾ ਰਾਜ ਨਾਲ ਸਬੰਧ ਰੱਖਣ ਵਾਲੇ ਰਾਗੀ ਸਤਨਾਮ ਸਿੰਘ ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ 'ਤੇ ਸਨ। 20 ਦਸੰਬਰ ਨੂੰ ਅਚਾਨਕ ਉਹਨਾਂ ਦੀ ਸਿਹਤ ਵਿਗੜ ਗਈ ਅਤੇ 48 ਸਾਲਾਂ ਦੀ ਉਮਰ 'ਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉਣ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਲਈ ਭਾਈਚਾਰੇ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਖ਼ਬਰਨਾਮਾ: ਬੌਂਡਾਈ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਸੁਰੱਖਿਆ, ਕਾਨੂੰਨੀ ਸੁਧਾਰ ਅਤੇ ਸਮਾਜਿਕ ਪ੍ਰਭਾਵਾਂ ‘ਤੇ ਕੇਂਦ੍ਰਿਤ ਮਹੱਤਵਪੂਰਨ ਫ਼ੈਸਲੇ 24.12.2025

14 ਦਸੰਬਰ ਨੂੰ ਸਿਡਨੀ ਦੇ ਬੌਂਡਾਈ ਵਿੱਚ ਹੋਏ ਘਾਤਕ ਦਹਿਸ਼ਤਗਰਦ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਕਈ ਮਹੱਤਵਪੂਰਨ ਰਾਜਨੀਤਿਕ ਅਤੇ ਕਾਨੂੰਨੀ ਵਿਕਾਸ ਸਾਹਮਣੇ ਆਏ ਹਨ। ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ੈਕ ਹਰਜ਼ੋਗ ਨੇ ਆਸਟ੍ਰੇਲੀਆ ਦਾ ਦੌਰਾ ਕਰਨ ਲਈ ਸਹਿਮਤੀ ਦਿੱਤੀ ਹੈ, ਜਦਕਿ ਨਿਊ ਸਾਊਥ ਵੇਲਜ਼ ਸੰਸਦ ਨੇ ਪ੍ਰਦਰਸ਼ਨਾਂ ‘ਤੇ ਪਾਬੰਦੀਆਂ ਅਤੇ ਗਨ ਸੁਧਾਰਾਂ ਨਾਲ ਜੁੜੇ ਨਵੇਂ ਕਾਨੂੰਨ ਪਾਸ ਕੀਤੇ ਹਨ। ਇਸ ਹਮਲੇ ਦਾ ਮਾਨਸਿਕ ਸਿਹਤ ਸੇਵਾਵਾਂ, ਸਮਾਜਿਕ ਮਾਹੌਲ ਅਤੇ ਕ੍ਰਿਸਮਸ ਸੰਦੇਸ਼ਾਂ ‘ਤੇ ਵੀ ਗਹਿਰਾ ਪ੍ਰਭ...

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਇੱਕ ਹੋਰ ਮਾਮਲੇ 'ਚ ਖਾਨ ਅਤੇ ਪਤਨੀ ਨੂੰ 17-17 ਸਾਲ ਦੀ ਕੈਦ 24.12.2025

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਭ੍ਰਿਸ਼ਟਾਚਾਰ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੇਸ ਉਨ੍ਹਾਂ ਮਹਿੰਗੀਆਂ ਘੜੀਆਂ ਅਤੇ ਗਹਿਣਿਆਂ ਨਾਲ ਜੁੜਿਆ ਹੈ ਜੋ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਸਰਕਾਰੀ ਦੌਰਿਆਂ ਦੌਰਾਨ ਤੋਹਫ਼ੇ ਵਜੋਂ ਇਮਰਾਨ ਖਾਨ ਨੂੰ ਮਿਲੇ ਸਨ। ਇਹ ਤਾਜ਼ਾ ਫ਼ੈਸਲਾ ਇਮਰਾਨ ਖਾਨ ਦੀਆਂ ਕਾਨੂੰਨੀ ਪੇਚੀਦਗੀਆਂ ਨੂੰ ਹੋਰ ਗੰਭੀਰ ਬਣਾਉਂਦਾ ਹੈ। ਉਹ ਅਗਸਤ 2023 ਤੋਂ ਜੇਲ੍ਹ...

ਭਾਰਤੀਆਂ ਨੂੰ ਆ ਰਹੀਆਂ ਨਕਲੀ MATES Visa Ballot ਈਮੇਲਾਂ, DHA ਨੇ ਜਾਰੀ ਕੀਤੀ ਚੇਤਾਵਨੀ 23.12.2025

ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਹੁਨਰਮੰਦ ਕਾਮਿਆਂ ਦੇ ਪਰਵਾਸ ਲਈ ਸ਼ੁਰੂ ਕੀਤੇ ਗਏ ਮੋਬਿਲਿਟੀ ਅਰੇਂਜਮੈਂਟ ਫਾਰ ਟੈਲੇਂਟੇਡ ਅਰਲੀ-ਪ੍ਰੋਫੈਸ਼ਨਲਜ਼ ਸਕੀਮ ਭਾਵ MATES ਵੀਜ਼ਾ ਵਿੱਚ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਮੁਤਾਬਕ, ਵੀਜ਼ਾ ਅਤੇ ਬੈਲਟ ਘੁਟਾਲੇ ਵਧ ਰਹੇ ਹਨ। ਇਸ ਮਾਮਲੇ ਵਿੱਚ ਭਾਰਤੀਆਂ ਲਈ ਖਾਸ ਚੇਤਾਵਨੀ ਜਾਰੀ ਕੀਤੀ ਗਈ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...

'English is my second language': Mankirat Kaur ranks first in HSC English Standard - ਪੰਜਾਬੀ ਮੁਟਿਆਰ ਮਨਕੀਰਤ ਕੌਰ ਨੇ HSC English Standard ਵਿੱਚ ਹਾਸਲ ਕੀਤਾ ਪਹਿਲਾ ਸਥਾਨ 23.12.2025

Sydney resident Mankirat Kaur was born to a Punjabi migrant family in Australia and spoke Punjabi as her first language. But even in her second language English, she outperformed over 33,000 students and achieved the top rank in the HSC English Standard course. In this podcast, the Santa Sophia Catholic College student shares her study strategies, stress-management tips, and discusses how bilingua...

ਤਿਉਹਾਰਾਂ ਦੌਰਾਨ ਕੂੜਾ ਵਧਿਆ, ਪਰ ਰੀਸਾਈਕਲਿੰਗ ਹੋਈ ਘੱਟ: ਕੀ ਹੈ ਆਸਟ੍ਰੇਲੀਆ ਦੇ ਵਾਤਾਵਰਣ ਟੀਚਿਆਂ ਦੀ ਸਥਿਤੀ 23.12.2025

ਤਿਉਹਾਰਾਂ ਦੌਰਾਨ ਆਸਟ੍ਰੇਲੀਆ ਵਿੱਚ ਕੂੜੇ ਦੀ ਮਾਤਰਾ ਕਾਫੀ ਵੱਧ ਹੋ ਜਾਂਦੀ ਹੈ, ਕਿਉਂਕਿ ਕੂੜੇਦਾਨ ਅਕਸਰ ਰੈਪਿੰਗ ਪੇਪਰ, ਤੋਹਫਿਆਂ ਅਤੇ ਭੋਜਨ ਦੀ ਪੈਕੇਜਿੰਗ ਨਾਲ ਭਰੇ ਹੁੰਦੇ ਹਨ। ਪਰ ਸਵਾਲ ਇਹ ਹੈ ਕਿ ਇਸ ਵਿੱਚੋਂ ਕਿੰਨਾ ਹਿੱਸਾ ਰੀਸਾਈਕਲ ਕੀਤਾ ਜਾਂਦਾ ਹੈ? 2018 ਵਿੱਚ, ਆਸਟ੍ਰੇਲੀਆ ਨੇ ਪੈਕੇਜਿੰਗ ਦੀ ਮੁੜ ਵਰਤੋਂ ਸੰਬੰਧੀ ਕਈ ਰਾਸ਼ਟਰੀ ਟੀਚੇ ਨਿਰਧਾਰਤ ਕੀਤੇ ਸਨ ਜਿਨ੍ਹਾਂ ਦੀ ਮਿਆਦ 2025 ਮਿੱਥੀ ਸੀ। ਇਸ 'ਤੇ ਅਸੀਂ ਕਿੰਨਾਂ ਪੂਰਾ ਉਤਰ ਰਹੇ ਹਾਂ, ਜਾਣੋ ਇਸ ਪੌਡਕਾਸਟ ਵਿੱਚ..

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਲਾਗੂ ਹੋਣਗੇ ਨਵੇਂ ਬੰਦੂਕ ਕਾਨੂੰਨ, ਨਫ਼ਰਤੀ ਭਾਸ਼ਣਾਂ ਖ਼ਿਲਾਫ਼ ਵੀ ਸਖ਼ਤ ਰੁਖ਼ 23.12.2025

ਰਾਸ਼ਟਰੀ ਸੁਰੱਖਿਆ ਮੀਟਿੰਗ ਤੋਂ ਬਾਅਦ ਸਰਕਾਰ ਨੇ ਆਸਟ੍ਰੇਲੀਆ ਵਿੱਚ ਗਨ ਓਨਰਸ਼ਿਪ ਅਤੇ ਹੇਟ ਸਪੀਚ ਖ਼ਿਲਾਫ਼ ਸਖ਼ਤ ਨਵੇਂ ਕਾਨੂੰਨਾਂ ਦੀ ਤਜਵੀਜ਼ ਦਿੱਤੀ ਹੈ। ਇਸ ਦਰਮਿਆਨ ਭਾਰਤ–ਬੰਗਲਾਦੇਸ਼ ਤਣਾਅ ਕਾਰਨ ਭਾਰਤ ਵਿੱਚ ਬੰਗਲਾਦੇਸ਼ ਦੀਆਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਬੰਦ ਕੀਤੀਆਂ ਗਈਆਂ ਹਨ। ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਪੰਜਾਬੀ ਡਾਇਰੀ: ਪੰਜਾਬ ਵਿੱਚ ਆਉਂਦੇ ਕੁੱਝ ਦਿਨਾਂ ਤੱਕ ਸੰਘਣੀ ਧੁੰਦ ਦੀ ਚੇਤਾਵਨੀ 23.12.2025

ਪੰਜਾਬ ਸਣੇ ਭਾਰਤ ਦੇ ਹੋਰ ਉੱਤਰੀ ਇਲਾਕਿਆਂ 'ਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈਣ ਕਾਰਨ ਆਮ ਜਨ-ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਸੰਘਣੀ ਧੁੰਦ ਦਾ ਐਲਰਟ ਜਾਰੀ ਕੀਤਾ ਹੈ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..

ਦਰੱਖਤਾਂ ਅਤੇ ਰੁੱਖਾਂ ਦੇ ਤਣਿਆ ਨਾਲ ਅਣੋਖੀ ਤਾਲ ‘ਚ ਢੋਲ ਵਜਾਉਂਦੇ ਚਿੰਪੈਂਜ਼ੀ 23.12.2025

ਇੱਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਚਿੰਪੈਂਜ਼ੀ ਰੁੱਖਾਂ ਦੇ ਤਣਿਆਂ ਨੂੰ ਜਦੋਂ ਜ਼ੋਰ ਨਾਲ ਮਾਰਦੇ ਜਾਂ ਖਿੱਚਦੇ ਹਨ ਤਾਂ ਅਸਲ ਵਿੱਚ ਉਹ ਇੱਕ ਤਾਲ ‘ਚ ਢੋਲ ਵਜਾ ਰਹੇ ਹੁੰਦੇ ਹਨ। ਇਸਤੋਂ ਪਹਿਲਾਂ ਦੀ ਖੋਜ ਤੋਂ ਇਹ ਵੀ ਸਾਹਮਣੇ ਆਇਆ ਸੀ ਕਿ ਪੱਛਮੀ ਅਤੇ ਪੂਰਬੀ ਅਫਰੀਕਾ ਦੇ ਖੇਤਰਾਂ ਵਿੱਚ ਚਿੰਪਾਂ ਦੀ ਢੋਲ ਵਜਾਉਣ ਦੀ ਆਪਣੀ ਇੱਕ ਖਾਸ ਸ਼ੈਲੀ ਹੈ।

ਸਾਹਿਬਜ਼ਾਦਿਆਂ ਦੀ ਸ਼ਹਾਦਤ: ਧਾਰਮਿਕ ਅਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਲਾਸਾਨੀ ਹਿੰਮਤ ਦੀ ਬੇਮਿਸਾਲ ਗਾਥਾ 22.12.2025

ਸਿੱਖ ਇਤਿਹਾਸ ਦੀ ਉਸ ਸੰਵੇਦਨਸ਼ੀਲ ਅਤੇ ਅਹਿਮ ਘਟਨਾ ਨੂੰ ਯਾਦ ਕਰਨ ਜਾ ਰਹੇ ਹਾਂ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੀ ਹੋਈ ਹੈ। ਛੋਟੇ ਪਰ ਨਿਡਰ ਬੱਚਿਆਂ ਨੇ ਆਪਣਾ ਧਰਮ ਕਦੇ ਨਹੀਂ ਛੱਡਿਆ ਅਤੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਹੌਂਸਲੇ ਦੇ ਪ੍ਰਤੀਕ ਬਣੇ। 1704 ਦੀਆਂ ਇਹ ਘਟਨਾਵਾਂ ਸਿੱਖ ਇਤਿਹਾਸ ਅਤੇ ਮਨੁੱਖਤਾ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੀਆਂ ਹਨ।

Nagar Kirtan in New Zealand halted by protesters, sparks debate - ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਵਿਘਨ: ਕੁੱਝ ਸਥਾਨਕ ਲੋਕਾਂ ਵੱਲੋਂ ਰਸਤਾ ਰੋਕੇ ਜਾਣ 'ਤੇ ਛਿੜੀ ਨਵੀਂ ਬਹਿਸ 22.12.2025

A Nagar Kirtan (religious procession) organised by Nanaksar Gurdwara Sahib in the Manurewa suburb of Auckland was brought to a sudden halt following protests by members of a far-right organisation, 'The True Patriots of New Zealand'. The protesters performed Haka (a traditional ceremonial dance in Māori culture) in front of Sikh devotees and held posters stating, "Keep NZ, NZ". The incident has sp...

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ ਲੀਡਰ ਗੁਰਮੇਸ਼ ਸਿੰਘ ਵੱਲੋਂ ਬੰਦੂਕ ਕਨੂੰਨ 'ਚ ਤਬਦੀਲੀਆਂ ਲਿਆਉਣ ਦਾ ਵਿਰੋਧ 22.12.2025

ਨਿਊ ਸਾਊਥ ਵੇਲਜ਼ ਨੈਸ਼ਨਲਜ਼ ਪਾਰਟੀ ਬੰਦੂਕ ਕਾਨੂੰਨਾਂ ਵਿੱਚ ਬਦਲਾਅ ਦਾ ਸਮਰਥਨ ਨਹੀਂ ਕਰੇਗੀ। ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ ਨੇ ਸਰਕਾਰ 'ਤੇ ਵਿਰੋਧੀ ਧਿਰ ਅਤੇ ਕਰਾਸਬੈਂਚ ਨਾਲ ਗੱਲਬਾਤ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਵਿਕਟੋਰੀਅਨ ਪਾਰਲੀਮੈਂਟ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਰੋਹ 22.12.2025

10 ਦਸੰਬਰ 2025 ਨੂੰ ਵਿਕਟੋਰੀਅਨ ਪਾਰਲੀਮੈਂਟ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਸਫ਼ਰ-ਏ-ਸ਼ਹਾਦਤ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਕੀਰਤੀਮਾਨ, ਹੌਂਸਲੇ ਅਤੇ ਕੁਰਬਾਨੀ ਦੇ ਪਵਿੱਤਰ ਸੁਨੇਹੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ-ਨਾਲ ਆਸਟ੍ਰੇਲੀਅਨ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਨੇ ਇਸ ਸਮਾਰੋਹ ਨੂੰ ਹੋਰ ਮਹੱਤਵਪੂਰਨ ਬਣਾਇਆ।

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.