SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਖ਼ਬਰਨਾਮਾਂ: ਰਾਇਲ ਕਮਿਸ਼ਨ ਦੀ ਸੰਭਾਵਨਾ, ਭਿਆਨਕ ਗਰਮੀ ਦੀ ਚੇਤਾਵਨੀ ਅਤੇ ਗਲੋਬਲ ਸੁਰੱਖਿਆ ਤਣਾਅ 07.01.2026

ਬੌਂਡਾਈ ਬੀਚ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਅੱਤਵਾਦ ਅਤੇ ਯਹੂਦੀ ਵਿਰੋਧੀ ਘਟਨਾਵਾਂ ‘ਤੇ ਰਾਇਲ ਕਮਿਸ਼ਨ ਦੀ ਮੰਗ ਵਧ ਰਹੀ ਹੈ, ਜਦਕਿ ਆਸਟ੍ਰੇਲੀਆ ਦੇ ਕਈ ਸੂਬੇ ਭਿਆਨਕ ਗਰਮੀ ਅਤੇ ਅੱਗ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ, ਵੇਨੇਜ਼ੂਏਲਾ ਅਤੇ ਗ੍ਰੀਨਲੈਂਡ ਨਾਲ ਜੁੜੀਆਂ ਅਮਰੀਕੀ ਨੀਤੀਆਂ ਨੇ ਸੁਰੱਖਿਆ ਚਿੰਤਾਵਾਂ ਨੂੰ ਗਰਮਾ ਦਿੱਤਾ ਹੈ, ਅਤੇ ਰੂਸੀ ਤੇਲ ‘ਤੇ ਲਗੇ ਟੈਰਿਫਾਂ ਕਾਰਨ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਦੀ ਗੱਲ ਵੀ ਸਾਹਮਣੇ ਆਈ ਹੈ। ਇਹ ਅਤੇ ਹੋਰ ਚੋਣਵੀਆ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 07.01.2026

This SBS Punjabi radio program features news from Australia and around the world, along with updates from Punjab in the weekly segment, 'Punjabi Diary'. The program also features a special interview with Baldev Singh Matta, a pioneer in migrant communities in Canada, who discusses parenting among the second generation of Punjabis in a foreign land extensively. Do not miss a short report that explo...

ਪਾਕਿਸਤਾਨ ਡਾਇਰੀ: ਪਾਕਿਸਤਾਨ 'ਚ ਨਿਕਾਹ ਕਰਾਉਣ ਵਾਲੀ ਭਾਰਤੀ ਮਹਿਲਾ ਨੂੰ ਵਾਪਸ ਭਾਰਤ ਭੇਜਣ ਦੀ ਪ੍ਰਕਿਰਿਆ' ਤੇ ਲੱਗੀ ਰੋਕ 07.01.2026

ਸਿੱਖ ਜਥੇ ਨਾਲ ਪਾਸਿਕਤਾਨ ਜਾ ਕੇ ਧਰਮ ਪਰਿਵਰਤਨ ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਭਾਰਤ ਪਹੁੰਚਾਉਣ ਦੀਆਂ ਤਿਆਰੀਆਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਉਸਨੇ ਧਰਮ ਪਰਿਵਰਤਨ ਕਰਵਾ ਕੇ ਪਾਸਿਕਤਾਨ 'ਚ ਨਿਕਾਹ ਕਰਵਾਇਆ ਸੀ। ਪਾਕਿਸਤਾਨ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਜ਼ੋਹਰਾਨ ਮਮਦਾਨੀ ਨੇ ਸਿਆਸੀ ਹਲਚਲ ਦਰਮਿਆਨ ਨਿਊਯਾਰਕ ਦੇ ਮੇਅਰ ਵਜੋਂ ਚੁੱਕੀ ਸਹੁੰ, ਸੁਣੋ ਕੀ ਹਨ ਇਨ੍ਹਾਂ ਦੀਆਂ ਪਹਿਲ-ਨੀਤੀਆਂ 06.01.2026

ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਆਪਣੇ ਨੀਤੀਗਤ ਏਜੰਡੇ ਦੀ ਰੂਪ-ਰੇਖਾ ਵੀ ਪੇਸ਼ ਕੀਤੀ ਹੈ। 34 ਸਾਲਾ ਡੈਮੋਕ੍ਰੇਟ ਨੇਤਾ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਅਗਵਾਈ ਕਰਨ ਵਾਲੇ ਪਹਿਲੇ ਮੁਸਲਮਾਨ, ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਅਤੇ ਅਫਰੀਕਾ ਵਿੱਚ ਜਨਮੇ ਪਹਿਲੇ ਮੇਅਰ ਹਨ। ਮੈਨਹੈਟਨ ਵਿੱਚ ਸਹੁੰ ਚੁੱਕਣ ਸਮੇਂ ਉਨ੍ਹਾਂ ਨੇ ਕੁਰਾਨ ‘ਤੇ ਆਪਣਾ ਹੱਥ ਰੱਖਿਆ। ਉਨ੍ਹਾਂ ਦੀਆਂ ਮੁੱਖ ਨੀਤੀਆਂ ਕੀ ਹਨ ਅਤੇ ਇਸ ਰਾਜਨੀਤਕ ਉਤਾਰ-ਚੜ੍ਹਾਵਾਂ ਭ...

ਖ਼ਬਰਨਾਮਾ: Bondi ਦੇ ਕਥਿਤ ਸ਼ੂਟਰ ਨਵੀਦ ਅਕਰਮ ਨੂੰ NSW ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਕੀਤਾ ਗਿਆ ਤਬਦੀਲ 06.01.2026

ਹਮਲੇ ਦੇ ਦੋਸ਼ੀ 24 ਸਾਲਾ ਨਵੀਦ ਅਕਰਮ ਨੂੰ ਸਿਡਨੀ ਦੀ 'ਲੌਂਗ ਬੇ ਜੇਲ੍ਹ' ਤੋਂ 'ਗੌਲਬਰਨ ਸੁਧਾਰ ਕੇਂਦਰ' ਵਿੱਚ ਤਬਦੀਲ ਕਰ ਦਿੱਤਾ ਗਿਆ, ਜੋ ਕਿ ਸ਼ਹਿਰ ਤੋਂ ਲਗਭਗ 200 ਕਿਲੋਮੀਟਰ ਦੱਖਣ ਵਿੱਚ ਇੱਕ ਬਹੁਤ ਹੀ ਉੱਚ ਸੁਰੱਖਿਆ ਸਹੂਲਤ ਹੈ। ਇਹ ਸਭ ਤੋਂ ਵੱਧ ਜੋਖਮ ਵਾਲੇ ਕੈਦੀਆਂ ਲਈ ਰਾਖਵੀਂ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਪੰਜਾਬੀ ਡਾਇਰੀ: ਭਾਰਤ ਦੀ 2036 ਓਲੰਪਿਕ ਖੇਡਾਂ 'ਤੇ ਨਜ਼ਰ, ਸਰੂਪ ਲਾਪਤਾ ਮਾਮਲੇ 'ਤੇ ਅੱਪਡੇਟ, ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਅਤੇ ਬੰਗਲਾਦੇਸ਼ ਵੱਲੋਂ ਟੀ-20 ਲਈ ਭਾਰਤ ਆਉਣ ਤੋਂ ਇਨਕਾਰ 06.01.2026

ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 2036 ਓਲੰਪਿਕ ਦੀ ਤਿਆਰੀ ਦਾ ਐਲਾਨ, ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ, ਅਕਾਲ ਤਖ਼ਤ ’ਤੇ ਤਲਬ ਕੀਤੇ ਮਾਮਲੇ, ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਜਾਂਚ, ਬੰਗਲਾਦੇਸ਼ ਕ੍ਰਿਕਟ ਟੀਮ ਦਾ ਭਾਰਤ ਨਾ ਆਉਣ ਦਾ ਫੈਸਲਾ, ਭਾਜਪਾ ਦਾ ਪੰਜਾਬ ਚੋਣਾਂ ਬਾਰੇ ਐਲਾਨ ਅਤੇ ਧੁੰਦ ਕਾਰਨ ਪ੍ਰਭਾਵਿਤ ਆਵਾਜਾਈ ਸ਼ਾਮਲ ਹਨ।

ਟਰੰਪ ਦਾ ਦਾਅਵਾ 'ਅਮਰੀਕਾ ਹੁਣ ਵੈਨੇਜ਼ੁਏਲਾ ਨੂੰ ਚਲਾਏਗਾ': ਕੀ ਹੈ ਪੂਰਾ ਮਾਮਲਾ? 05.01.2026

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੁਏਲਾ ਖ਼ਿਲਾਫ਼ ਸੈਨਾ ਕਾਰਵਾਈ ਦੇ ਹੁਕਮਾਂ ਦਾ ਦਾਅਵਾ ਕੀਤਾ ਹੈ, ਜਿਸ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਹੋਏ। ਮਾਦੁਰੋ ’ਤੇ ਨਿਊਯਾਰਕ ਵਿੱਚ ਨਸ਼ਿਆਂ ਅਤੇ ਹਥਿਆਰਾਂ ਨਾਲ ਜੁੜੇ ਅਪਰਾਧਾਂ ਦੇ ਦੋਸ਼ ਹਨ। ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਵੈਨੇਜ਼ੁਏਲਾ ਵਿੱਚ ਅਮਰੀਕੀ ਦਖਲਅੰਦਾਜ਼ੀ ਦੀ ਨਿੰਦਾ ਕੀਤੀ ਹੈ, ਜਦੋਂ ਕਿ ਕਈ ਲੋਕ ਨਿਕੋਲਸ ਮਾਦੁਰੋ ਦੇ ਪਤਨ ਦਾ ਜਸ਼ਨ ਵੀ ਮਨਾ ਰਹੇ ਹਨ। ਇਹ...

ਖ਼ਬਰਨਾਮਾ :ਪ੍ਰਤੀ ਹਫਤਾ ਤਿੰਨ ਦਿਨਾਂ ਦੀ ਸਬਸਿਡੀ ਵਾਲੀ ਚਾਈਲਡ ਕੇਅਰ 1 ਜਨਵਰੀ ਤੋਂ ਹੋਈ ਲਾਗੂ 05.01.2026

ਆਸਟ੍ਰੇਲੀਆਈ ਮਾਪਿਆਂ ਨੂੰ ਹੁਣ ਹਰ ਹਫਤੇ ਘੱਟੋ-ਘੱਟ ਤਿੰਨ ਦਿਨ ਦੀ ਸਬਸਿਡੀ ਵਾਲੀ ਚਾਈਲਡ ਕੇਅਰ ਮਿਲੇਗੀ, ਬੇਸ਼ੱਕ ਉਹ ਕਿੰਨਾ ਵੀ ਕੰਮ ਜਾਂ ਪੜ੍ਹਾਈ ਕਿਉਂ ਨਾ ਕਰਦੇ ਹੋਣ। ਤਿੰਨ ਦਿਨਾਂ ਦੀ ਗਰੰਟੀ' ਦਾ ਇਹ ਐਲਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੁਆਰਾ ਦਸੰਬਰ 2024 ਵਿੱਚ ਕੀਤਾ ਗਿਆ ਸੀ। ਇਹ ਸਹੂਲਤ 1 ਜਨਵਰੀ ਤੋਂ ਲਾਗੂ ਹੋ ਗਈ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ $5,30,000 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਸਬਸਿਡੀਆਂ ਦਿੱਤੀਆਂ ਸਨ ਪਰ ਇਸ ਬਦਲਾਅ ਤੋਂ ਬਾਅਦ 1,00,000...

ਕਲਾ ਅਤੇ ਕਹਾਣੀਆਂ: ਆਪਣੀ ਆਵਾਜ਼ ਨਾਲ ਵੱਡਾ ਨਾਂ ਬਣਾਉਣ ਵਾਲੀ ਅਦਾਕਾਰਾ ਨੂਰ ਜਹਾਂ ਦੀ ਕਹਾਣੀ 05.01.2026

ਅੱਜ ਦੇ ਕਹਾਣੀ ਸੈਗਮੈਂਟ ਵਿੱਚ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ ਸੁਣੋ ਲਹਿੰਦੇ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਅਤੇ ਮਸ਼ਹੂਰ ਅਦਾਕਾਰਾ ਨੂਰ ਜਹਾਂ ਦੀ ਜੀਵਨੀ 'ਤੇ ਇੱਕ ਵਿਸ਼ੇਸ਼ ਪੇਸ਼ਕਾਰੀ......

'ਟੈਕਸ, ਚਾਈਲਡਕੇਅਰ, ਸੁਪਰ ਤੇ ਹੋਰ ਬਦਲਾਅ': ਜਾਣੋ 2026 'ਚ ਕੀ ਕੁੱਝ ਬਦਲੇਗਾ 05.01.2026

ਸਾਲ 2026 ਵਿੱਚ ਬਹੁਤ ਸਾਰੇ ਨਵੇਂ ਬਦਲਾਅ ਆ ਰਹੇ ਹਨ। 5 ਜਨਵਰੀ ਤੋਂ ਚਾਈਲਡਕੇਅਰ 'ਚ ਯੋਗ ਪਰਿਵਾਰਾਂ ਨੂੰ 72 ਘੰਟੇ ਸਬਸੀਡਾਈਸਡ ਮਿਲਣਗੇ। ਤਨਖਾਹ ਦੇ ਨਾਲ ਸੁਪਰ ਮਿਲੇਗੀ ਅਤੇ ਟੈਕਸ ਵਿੱਚ ਵੀ ਕੁੱਝ ਕਟੌਤੀ ਹੋਵੇਗੀ। ਇਸ ਤੋਂ ਇਲਾਵਾ ਹੋਰ ਕੀ ਕੀ ਬਦਲਾਅ ਆਉਣਗੇ ਜਾਣੋ ਇਸ ਪੋਡਕਾਸਟ ਰਾਹੀਂ...

HSC Punjabi topper Harsheen Saini aims to preserve her mother tongue for generations to come - 'ਕਹਿੰਦੇ ਹਨ ਵਿਦੇਸ਼ 'ਚ ਚੌਥੀ ਪੀੜ੍ਹੀ ਮਾਂ ਬੋਲੀ ਭੁੱਲ ਜਾਂਦੀ ਹੈ, ਪਰ ਮੈਂ ਇਹ ਹੋਣ ਨਹੀਂ ਦਿਆਂਗੀ': HSC ਪੰਜਾਬੀ ਟਾਪਰ ਹਰਸ਼ੀਨ ਸੈਣੀ 05.01.2026

Second-generation Australian-Punjabi Harsheen Saini, born and raised in Sydney’s west, credits her love for her mother tongue, Punjabi, for becoming the highest scorer in HSC Punjabi. The Penrith Selective High School student says she didn’t rely on past exam papers; instead, she honed her language skills by reading Punjabi literature, newspapers, and Gurbani (Sikh scripture). Now, she aspires to...

ਕੀ ਇਲੈਕਟ੍ਰਿਕ ਏਅਰ ਟੈਕਸੀ ਬਣ ਸਕਦੀ ਹੈ ਸ਼ਹਿਰੀ ਯਾਤਰਾ ਦਾ ਭਵਿੱਖ? 04.01.2026

ਯੂਕੇ ਦੀ ਕੰਪਨੀ ਵਰਟੀਕਲ ਏਅਰੋਸਪੇਸ ਵੱਲੋਂ ਪੇਸ਼ ਕੀਤੀ ਗਈ ਇਲੈਕਟ੍ਰਿਕ ਏਅਰ ਟੈਕਸੀ ‘ਵੈਲੋ’ ਸ਼ਹਿਰੀ ਹਵਾਈ ਆਵਾਜਾਈ ਦੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। evTOL ਤਕਨੀਕ ਨਾਲ ਤਿਆਰ ਇਹ ਜਹਾਜ਼ ਘੱਟ ਸ਼ੋਰ ਅਤੇ ਪ੍ਰਦੂਸ਼ਣ ਨਾਲ ਤੇਜ਼ ਯਾਤਰਾ ਦਾ ਵਾਅਦਾ ਕਰਦਾ ਹੈ। ਆਸਟ੍ਰੇਲੀਆ ਵਿੱਚ ਸਿਵਿਲ ਏਵੀਏਸ਼ਨ ਸੇਫ਼ਟੀ ਅਥਾਰਟੀ (CASA) ਕਹਿੰਦੀ ਹੈ ਕਿ 2027 ਤੋਂ 2029 ਦਰਮਿਆਨ ਸ਼ਹਿਰੀ ਇਲਾਕਿਆਂ ਵਿੱਚ ਏਅਰ ਟੈਕਸੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਹਾਲਾਂਕਿ ਕਈ ਹੋਰ ਦੇਸ਼ ਵੀ ਇਸ ਵਾਸਤੇ ਤਿਆਰੀਆਂ ਤ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 02.01.2026

With wishes for a happy and prosperous New Year 2026, SBS Punjabi presents its New Year Special radio program, reflecting on the major happenings from the past year and sharing hopes for the next 365 days through the voices of young Punjabis living in Australia. This episode of the SBS Punjabi radio program also features an interview with Prof. Baljinder Sahadara, who shares insights on how to mak...

ਖ਼ਬਰਨਾਮਾ: ਸਵਿਟਜ਼ਰਲੈਂਡ ਦੇ ਸਕੀ ਰਿਜ਼ੋਰਟ ਵਿੱਚ ਲੱਗੀ ਭਿਆਨਕ ਅੱਗ ਕਾਰਨ ਅਨੇਕਾਂ ਮੌਤਾਂ, ਜਾਂਚ ਜਾਰੀ 02.01.2026

ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਟਜ਼ਰਲੈਂਡ ਦੇ ਇੱਕ ਸਕੀ ਰਿਜ਼ੋਰਟ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਵਿੱਚ ਕਰੀਬ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 115 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

‘Patka Kits’: An initiative to help young Sikhs wear their faith with confidence in Australian schools - 'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ? 02.01.2026

To support young Sikh children in feeling proud and confident about wearing this important article of faith, 'Patka', a Melbourne-based community group 'Melbourne Singhs', is running an initiative called 'Patka Kits'. As part of the program, Sikh families receive these kits, which include a children’s story book explaining the significance of the patka and simple, easy-to-follow guides on how to t...

ਪੰਜਾਬੀ ਡਾਇਸਪੋਰਾ: ਸਿੱਖ ਵਕੀਲ ਵੱਲੋਂ ਇਤਰਾਜ਼ ਕਰਨ 'ਤੇ ਸੁਪਰੀਮ ਕੋਰਟ ਆਫ ਕੈਨੇਡਾ ਦਾ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇਤਿਹਾਸਿਕ ਫੈਸਲਾ 02.01.2026

ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਬ੍ਰਿਟਿਸ਼ ਰਾਜਾ ਦੇ ਨਾਮ ‘ਤੇ ਸਹੁੰ ਚੱਕਣ ਦੀ ਸਦੀ ਪੁਰਾਣੀ ਰਿਵਾਇਤ ਨੂੰ ਚੁਣੌਤੀ ਮਿਲੀ ਹੈ। ਸਿੱਖ ਵਕੀਲ ਪ੍ਰਭਜੋਤ ਸਿੰਘ ਵੜਿੰਗ ਵੱਲੋਂ ਰਾਜਾ ਚਾਰਲਜ਼ ਦੇ ਨਾਮ ‘ਤੇ ਸਹੁੰ ਚੱਕਣ ਤੋਂ ਇਨਕਾਰ ਮਗਰੋਂ, ਸੁਪਰੀਮ ਕੋਰਟ ਆਫ਼ ਕੈਨੇਡਾ ਨੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ। ਇਸ ਪੌਡਕਾਸਟ ਵਿੱਚ ਸੁਣੋ ਇਸ ਮਾਮਲੇ ਦਾ ਪੂਰਾ ਵਿਸ਼ਲੇਸ਼ਣ ਅਤੇ ਪੰਜਾਬੀ ਡਾਇਸਪੋਰਾ ਦੀਆਂ ਹੋਰ ਮੁੱਖ ਖ਼ਬਰਾਂ।

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਦੇ ਨਾਲ ਬਾਰਡਰ-2 ਵਿੱਚ ਨਜ਼ਰ ਆਉਣ ਵਾਲੀ ਸੋਨਮ ਬਾਜਵਾ ਨੇ ਇਸ ਫਿਲਮ ਨੂੰ ਦਿੱਲ ਦੇ ਕਰੀਬ ਦੱਸਿਆ 01.01.2026

23 ਜਨਵਰੀ 2026 ਨੂੰ ਰੀਲੀਜ਼ ਹੋਣ ਵਾਲੀ ਫਿਲਮ ਬਾਰਡਰ-2 ਵਿੱਚ ਸੋਨਮ ਬਾਜਵਾ ਦਿਲਜੀਤ ਦੋਸਾਂਝ ਦੇ ਨਾਲ ਇੱਕ ਖਾਸ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ, ਅਤੇ ਉਸ ਨੇ ਇਸ ਫਿਲਮ ਨੂੰ ਆਪਣੇ ਦਿੱਲ ਦੇ ਕਰੀਬ ਕਿਉਂ ਕਿਹਾ ਹੈ, ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ.....

Here's how to set achievable new year resolutions - ਨਵਾਂ ਸਾਲ, ਨਵੇਂ ਸੰਕਲਪ: ਆਸਾਨੀ ਨਾਲ ਪੂਰੇ ਹੋਣ ਵਾਲੇ ਟੀਚੇ ਕਿਵੇਂ ਬਣਾਈਏ? 31.12.2025

As the New Year begins, so does the journey to achieve New Year's resolutions. But how can you ensure your goals turn into reality? The key lies in aligning your goals with your core values, says Professor Baljinder Kaur Sahdra. Dive into this insightful podcast, where Professor Sahdra shares science-backed strategies to transform your New Year's resolutions into your biggest achievements. - ਹਰ ਸਾ...

ਖ਼ਬਰਨਾਮਾਂ: 2026 ਦਾ ਸਵਾਗਤ ਏਕਤਾ, ਨਵੀ ਨੀਤੀਆਂ ਅਤੇ ਸੁਰੱਖਿਆ ਚੇਤਾਵਨੀਆਂ ਨਾਲ 31.12.2025

ਆਸਟ੍ਰੇਲੀਆ ਨਵੇਂ ਸਾਲ ਦੀ ਸ਼ੁਰੂਆਤ ਬੋਂਡਾਈ ਆਤੰਕੀ ਹਮਲੇ ਦੇ ਪ੍ਰਭਾਵ ਹੇਠ ਕਰ ਰਿਹਾ ਹੈ। ਨੇਤਾਵਾਂ ਨੇ ਏਕਤਾ ਅਤੇ ਭਰੋਸੇ ਦਾ ਸੰਦੇਸ਼ ਦਿੱਤਾ ਹੈ, ਸਿਡਨੀ ਵਿੱਚ ਵੱਡੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ, ਅਤੇ ਸਰਕਾਰੀ ਨੀਤੀਆਂ ਵਿੱਚ ਤਬਦੀਲੀਆਂ ਨਾਲ ਘਰੇਲੂ ਬਜਟਾਂ ‘ਚ ਰਾਹਤ ਮਿਲਣ ਦੀ ਉਮੀਦ ਹੈ। ਅੰਤਰਰਾਸ਼ਟਰੀ ਖ਼ਬਰਾਂ ਅਤੇ ਖੇਡ ਜਗਤ ਦੀਆਂ ਮਹੱਤਵਪੂਰਨ ਘਟਨਾਵਾਂ ਵੀ ਚਰਚਾ ਵਿੱਚ ਹਨ। ਸੁਣੋ ਚੋਣਵੀਆਂ ਖਬਰਾਂ ਇਸ ਪੌਡਕਾਸਟ ਵਿੱਚ..

'Globalise the Intifada': ਕਿਉਂ ਨਿਊ ਸਾਊਥ ਵੇਲਜ਼ ਦੀ ਸਰਕਾਰ ਇਸ ਨਾਅਰੇ ਨੂੰ ਕਰ ਰਹੀ ਹੈ ਬੈਨ? 31.12.2025

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਨਸ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨਵੇਂ ਹੇਟ ਕਾਨੂੰਨ ਪੇਸ਼ ਕਰਨ ਜਾ ਰਹੀ ਹੈ। ਇਹਨਾਂ ਵਿੱਚ ਨਫ਼ਰਤ ਭਰੇ ਸਲੋਗਨ ਜਿਵੇਂ ਕਿ 'ਗਲੋਬੇਲਾਈਜ਼ ਦਾ ਇੰਟੀਫਾਡਾ' ਅਤੇ ਚਿੰਨ੍ਹਾਂ ਨੂੰ ਬੈਨ ਕਰਨਾ ਸ਼ਾਮਲ ਹੈ। ਇਸਤੋਂ ਇਲਾਵਾ ਪੁਲਿਸ ਨੂੰ ਜਨਤਕ ਥਾਵਾਂ ‘ਤੇ ਹੋ ਰਹੇ ਪ੍ਰਦਰਸ਼ਨਾਂ ਜਾਂ ਇਕੱਠਾਂ ਵਿੱਚ ਕਾਰਵਾਈ ਲਈ ਵਧੇਰੇ ਹੱਕ ਵੀ ਦਿੱਤੇ ਜਾਣਗੇ।

ਆਸਟ੍ਰੇਲੀਆ ਦੀ 2026 ਮਾਈਗ੍ਰੇਸ਼ਨ ਨੀਤੀ: ਗਿਣਤੀ ਨਹੀਂ, ਚੋਣ ਅਤੇ ਨਿਯੰਤਰਣ ‘ਤੇ ਜ਼ਿਆਦਾ ਧਿਆਨ 31.12.2025

2026 ਵਿੱਚ ਆਸਟ੍ਰੇਲੀਆ ਮਾਈਗ੍ਰੇਸ਼ਨ ਦੀ ਗਿਣਤੀ ਘਟਾਉਣ ਦੀ ਬਜਾਏ ਇਹ ਨਿਰਧਾਰਤ ਕਰ ਰਿਹਾ ਹੈ ਕਿ ਕੌਣ ਅਤੇ ਕਿਹੜੇ ਮਕਸਦ ਨਾਲ ਦੇਸ਼ ਵਿੱਚ ਆਵੇ। ਸਥਾਈ ਮਾਈਗ੍ਰੇਸ਼ਨ ਦੀ ਸੀਮਾ ਬਰਕਰਾਰ ਰਹਿੰਦੀ ਹੋਈ ਸਕਿਲਡ ਮਾਈਗ੍ਰੇਸ਼ਨ ਅਤੇ ਵਿਦਿਆਰਥੀ ਵੀਜ਼ਿਆਂ ‘ਚ ਹੋਰ ਸਖ਼ਤ ਜਾਂਚ ਲਾਗੂ ਕੀਤੀ ਗਈ ਹੈ। ਬੋਂਡਾਈ ਹਮਲੇ ਤੋਂ ਬਾਅਦ ਸੁਰੱਖਿਆ ਸੁਧਾਰਾਂ ਅਤੇ ਡਿਜ਼ਿਟਲ ਕਦਮਾਂ ਰਾਹੀਂ ਸਰਕਾਰ ਆਰਥਿਕ ਲੋੜਾਂ ਅਤੇ ਸਮਾਜਕ ਦਬਾਅ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪਾਕਿਸਤਾਨ ਡਾਇਰੀ: ਲਹਿੰਦੇ ਪੰਜਾਬ ਵਿੱਚ ਸਿੱਖ ਬਾਈਕ ਸਵਾਰਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ 31.12.2025

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਪਾਕਿਸਤਾਨੀ ਪੰਜਾਬ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਦੋਪਹੀਆ ਵਾਹਨਾਂ, ਜਿਵੇਂ ਕਿ ਸਕੂਟਰ ਅਤੇ ਬਾਈਕ, ਚਲਾਉਂਦੇ ਸਮੇਂ ਹੈਲਮੇਟ ਪਹਿਨਣ ਦੀ ਜ਼ਰੂਰਤ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਧਾਰਮਿਕ ਅਭਿਆਸ ਅਤੇ ਵਿਹਾਰਕ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿੱਖ ਭਾਈਚਾਰੇ ਦੇ ਮੈਂਬਰਾਂ ਲਈ ਇਹ ਖਾਸ ਛੋਟ ਲਾਗੂ ਕੀਤੀ ਗਈ ਹੈ। ਪਾਕਿਸਤਾਨ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

2025 ਵਿੱਚ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ 2026 ਤੋਂ ਉਮੀਦਾਂ 30.12.2025

ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ, ਤੇਜ਼ ਤਕਨੀਕੀ ਤਬਦੀਲੀਆਂ ਅਤੇ ਵਾਤਾਵਰਣ ਦੀਆਂ ਗੰਭੀਰ ਚੇਤਾਵਨੀਆਂ ਦੇ ਇਸ ਦੌਰ ਵਿੱਚ, ਆਸਟ੍ਰੇਲੀਆ ਵਿੱਚ ਪਲ ਰਹੀ ਪੰਜਾਬੀ ਨੌਜਵਾਨ ਪੀੜ੍ਹੀ ਕਿਹੜੀਆਂ ਗੱਲਾਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹੈ? ਐਸ ਬੀ ਐਸ ਪੰਜਾਬੀ ਨੇ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਨਾਲ ਗੱਲਬਾਤ ਕਰਕੇ 2025 ਦੌਰਾਨ ਉਨ੍ਹਾਂ ਦੀਆਂ ਮੁੱਖ ਚਿੰਤਾਵਾਂ ਅਤੇ 2026 ਤੋਂ ਲਾਈਆਂ ਹੋਈਆਂ ਉਮੀਦਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਾਸਟ ਸੁਣੋ।

At the Shrine of Remembrance, these turbaned guards honour Australia’s war history - ਵਿਕਟੋਰੀਆ Shrine of Remembrance ਦੇ ਦਸਤਾਰਧਾਰੀ ਰਾਖੇ: ਆਸਟ੍ਰੇਲੀਅਨ ਯੁੱਧ ਇਤਿਹਾਸ ਨੂੰ ਸੰਭਾਲ ਰਹੇ ਪਰਵਾਸੀ ਸੂਰਮੇ 30.12.2025

The Shine of Remembrance is one of Australia's largest war memorials, and protecting it is the daily task of these guards of the Sikh faith. - ਆਸਟ੍ਰੇਲੀਆ ਦੇ ਮੁੱਖ ਯੁੱਧ ਸਮਾਰਕਾਂ ਵਿੱਚੋਂ ਇੱਕ ਮੈਲਬਰਨ ਦੇ 'ਸ਼ਰਾਈਨ ਆਫ ਰਿਮੈਂਬਰੈਂਸ' ਵਿਖੇ ਸੁਰੱਖਿਆ ਅਫਸਰਾਂ ਵਜੋਂ ਤਾਇਨਾਤ ਸਿੱਖ ਸ਼ਰਾਈਨ ਗਾਰਡ ਮਨਿੰਦਰਪਾਲ ਗਿੱਲ ਅਤੇ ਜੋਗਜਿੰਦਰ ਸਿੰਘ ਇਸ ਸ਼ਹੀਦੀ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਵੇਂ ਸੁਰੱਖਿਆ ਅਫਸਰਾਂ ਨੇ ਐਸ ਬੀ ਐਸ ਪ...

ਖ਼ਬਰਨਾਮਾ: ਸਿਡਨੀ ਵਿੱਚ ਜਨਤਕ ਸਥਾਨ 'ਤੇ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ਰਚਣ ਵਾਲਾ 24 ਸਾਲਾ ਵਿਅਕਤੀ ਹਿਰਾਸਤ ਵਿੱਚ 30.12.2025

ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਜਨਤਕ ਸਥਾਨ ‘ਤੇ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ‘ਚ 24 ਸਾਲਾ ਵਿਅਕਤੀ ਹਿਰਾਸਤ ਵਿੱਚ ਹੈ। ਉਸ ‘ਤੇ 10 ਤੋਂ ਵੱਧ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਪਰਾਧ ਕਰਨ ਦੀ ਸਾਜ਼ਿਸ਼, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ, ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧਿਕ ਸਮੂਹ ਨੂੰ ਨਿਰਦੇਸ਼ਤ ਕਰਨ ਦੇ ਦੋਸ਼ ਸ਼ਾਮਲ ਹਨ। ਇਹ ਅਤੇ ਹੋਰ ਅੱਜ ਦੀਆਂ ਮੁੱਖ ਖ਼ਬਰਾਂ ਦੇਖਣ ਲਈ ਸੁਣੋ ਸਾਡਾ ਪੌਡਕਾਸਟ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.