SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
Introducing: Our Pacific - SBS Examines: ਸਾਡੇ ਪ੍ਰਸ਼ਾਂਤ ਖੇਤਰ ਨਾਲ ਜਾਣ ਪਹਿਚਾਣ 02.03.2026 3:52
SBS Examines is launching a new series exploring Australia's connection with the Pacific region. - SBS Examines ਆਸਟ੍ਰੇਲੀਆ ਦੇ ਪ੍ਰਸ਼ਾਂਤ ਖੇਤਰ (Pacific) ਨਾਲ ਸਬੰਧਾਂ ਦੀ ਪੜਚੋਲ ਕਰਨ ਲਈ ਇੱਕ ਨਵੀਂ ਲੜੀ ਸ਼ੁਰੂ ਕਰ ਰਿਹਾ ਹੈ।
ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਹੁਣ ਕੌਣ ਕਰ ਰਿਹਾ ਹੈ ਈਰਾਨ ਦੀ ਅਗਵਾਈ? ਕਿਸ ਤਰ੍ਹਾਂ ਚੁਣਿਆ ਜਾਏਗਾ ਅਗਲਾ ਨੇਤਾ? 02.03.2026 5:45
ਅਯਾਤੁੱਲਾ ਅਲੀ ਖਾਮੇਨਈ ਦਾ 36 ਸਾਲ ਲੰਮਾ ਦੌਰ, ਜਿਸ ਦੌਰਾਨ ਉਹ ਈਰਾਨ ਦੀ ਰਾਜਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਰਹੇ, ਅਚਾਨਕ ਸਮਾਪਤ ਹੋ ਗਿਆ ਹੈ। ਈਰਾਨ ਇਸ ਸਮੇਂ ਜੰਗ ਦੇ ਹਾਲਾਤਾਂ ਵਿੱਚ ਹੈ ਅਤੇ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖਾਮੇਨਈ ਦੇ ਬਾਅਦ ਦੇਸ਼ ਦੀ ਵਾਗਡੋਰ ਕੌਣ ਸੰਭਾਲੇਗਾ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ: ‘ਮਿਡਲ ਈਸਟ ਸੰਕਟ’ ਦੇ ਚੱਲਦਿਆਂ ਆਸਟ੍ਰੇਲੀਆ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ 02.03.2026 4:35
ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਇਜ਼ਰਾਈਲ ਅਤੇ ਈਰਾਨ ਵਿਚਲੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਆਪਣੀ ਸਥਿਤੀ ਦਰਜ ਕਰਵਾਉਣ ਅਤੇ ਕੌਂਸਲਰ ਸਹਾਇਤਾ ਦੀ ਲੋੜ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਵਲੋਂ ਆਸਟ੍ਰੇਲੀਆਈ ਲੋਕਾਂ ਨੂੰ ਮੱਧ ਪੂਰਬ ਦੇ ਜ਼ਿਆਦਾਤਰ ਸਥਾਨਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਬਹਿਰੀਨ, ਈਰਾਨ, ਇਰਾਕ, ਇਜ਼ਰਾਈਲ, ਕੁਵੈਤ, ਲੇਬਨਾਨ, ਫਲਿਸਤੀਨ, ਕਤਰ, ਸੀਰੀਆ, ਸੰਯੁਕਤ ਅਰਬ ਅਮੀਰਾਤ...
Australian Sikh Games 2026 to host 'first-ever' international coaches conference to boost Punjabi representation in sport - ਆਸਟ੍ਰੇਲੀਆ ਵਿੱਚ ਖੇਡਾਂ ਦੇ ਸਿਖਰ ਤੱਕ ਪਹੁੰਚਣ ਲਈ ਪੰਜਾਬੀਆਂ ਦਾ ਸਫ਼ਰ: ਰਾਹ, ਰੁਕਾਵਟਾਂ ਅਤੇ ਹੱਲ 02.03.2026 26:24
The 38th edition of the Australian Sikh Games will be held in Melbourne in April 2026. As part of the three-day Easter weekend celebrations, the first-ever International Coaches Conference will bring together coaches, sports organisers, and community leaders to explore ways for the Punjabi community in Australia to strengthen its presence at the highest levels of sport. In this podcast, we speak w...
ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣ ਲਈ ਨਵੀਂ ਵੈੱਬਸਾਈਟ ਅਤੇ ਐਪ ਲਾਂਚ 02.03.2026 5:14
ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸਿਹਤ ਸੇਵਾਵਾਂ ਮਹਿੰਗੀਆਂ ਅਤੇ ਉਲਝਣ ਭਰੀਆਂ ਲੱਗਦੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਅੰਤਰ-ਰਾਸ਼ਟਰੀ ਵਿਦਿਆਰਥੀਆਂ ਵੱਲੋਂ ਹੀ ਇੱਕ ਪਹਿਲਕਦਮੀ ਕੀਤੀ ਗਈ ਹੈ, ਜੋ Safe Down Under ਨਾਮਕ ਵੈੱਬਸਾਈਟ ਹੈ। ਇਹ ਘੱਟ ਲਾਗਤ ਵਾਲੀਆਂ ਅਤੇ ਸੱਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਆਸਾਨੀ ਨਾਲ ਲੱਭਣ ਵਿੱਚ ਮਦਦ ਕਰਦੀ ਹੈ। AusWISE NGO ਅਤੇ ਮੈਲਬਰਨ ਸੈਕਸ਼ੂਅਲ ਹੈਲਥ ਸੈਂਟਰ ਦੇ ਸਹਿਯੋਗ ਨਾਲ ਚੱਲ ਰਿਹਾ ਇਹ ਪ੍ਰੋਜੈਕਟ ਜਿਨਸੀ ਤੇ ਮਾਨਸਿਕ ਸ...
ਸੜਕੀ ਮੌਤਾਂ ਦੀ ਵੱਧਦੀ ਗਿਣਤੀ ਚਿੰਤਾ ਦਾ ਵਿਸ਼ਾ, ਮਾਹਿਰਾਂ ਮੁਤਾਬਿਕ ਹਰ ਮੋਰਚੇ 'ਤੇ ਵਾਧੂ ਕਦਮ ਚੁੱਕਣ ਦੀ ਲੋੜ 27.02.2026 7:11
ਆਸਟ੍ਰੇਲੀਆ ਵਿੱਚ ਸੜਕ ਹਾਦਸਿਆਂ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਅਤੇ ਦੇਸ਼ 2030 ਤੱਕ ਮੌਤਾਂ ਨੂੰ ਅੱਧਾ ਕਰਨ ਦੇ ਆਪਣੇ ਟੀਚੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਿਛਲੇ ਸਾਲ 1300 ਤੋਂ ਵੱਧ ਲੋਕ ਸੜਕਾਂ ਉੱਤੇ ਮਾਰੇ ਗਏ, ਜਿਨ੍ਹਾਂ ਵਿੱਚ ਪੈਦਲ ਯਾਤਰੀ, ਸਾਈਕਲ ਸਵਾਰ ਅਤੇ ਈ-ਬਾਈਕ ਸਵਾਰ ਵੀ ਸ਼ਾਮਲ ਹਨ। ਤੇਜ਼ ਰਫ਼ਤਾਰ, ਧਿਆਨ ਭਟਕਣਾ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨ ਬਣੇ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਸਰ...
ਖ਼ਬਰਾਂ ਫਟਾਫੱਟ: ਕਿਤੇ ਕੁਦਰਤ ਦੀ ਮਾਰ ਤੇ ਕਿਤੇ ਸਿਆਸੀ ਘਮਾਸਾਨ, ਆਸਟ੍ਰੇਲੀਆ ਤੋਂ ਪੰਜਾਬ ਤੱਕ ਸੁਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 27.02.2026 4:14
ਸਿਡਨੀ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ ਹਾਲਾਤ ਗੰਭੀਰ ਕਰ ਦਿੱਤੇ ਹਨ, ਜਿਸ ਕਾਰਨ S-E-S ਨਿਊ ਸਾਊਥ ਵੇਲਜ਼ ਨੂੰ ਮਦਦ ਲਈ 450 ਤੋਂ ਵੱਧ ਕਾਲਾਂ ਮਿਲੀਆਂ ਹਨ। ਰਾਜਨੀਤੀ ਅਤੇ ਅਰਥਚਾਰੇ ਦੀ ਗੱਲ ਕਰੀਏ ਤਾਂ, ਫੈਡਰਲ ਖਜ਼ਾਨਚੀ ਜਿਮ ਚਾਲਮਰਸ 'ਤੇ ਮਈ ਦੇ ਬਜਟ ਦੀ ਪੇਸ਼ਕਾਰੀ ਤੋਂ ਪਹਿਲਾਂ ਮਹਿੰਗਾਈ ਨੂੰ ਨੱਥ ਪਾਉਣ ਲਈ ਦਬਾਅ ਵੱਧਦਾ ਜਾ ਰਿਹਾ ਹੈ। ਓਧਰ, ਪੰਜਾਬ 'ਚ ਵਿਧਾਇਕ ਸੁਖਪਾਲ ਖਹਿਰਾ ਨੇ ਸਰਕਾਰ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇ...
From pregnancy to the teen years: What family payments you may be eligible for? - ਗਰਭ ਅਵਸਥਾ ਤੋਂ ਬੱਚੇ ਦੀ ਕਿਸ਼ੋਰ ਅਵਸਥਾ ਤੱਕ: ਆਸਟ੍ਰੇਲੀਆ ਵਿੱਚ ਪਰਿਵਾਰਾਂ ਨੂੰ ਕਿਵੇਂ ਮਿਲਦੇ ਹਨ ਹਜ਼ਾਰਾਂ ਡਾਲਰ ਦੇ ਭੁਗਤਾਨ? 27.02.2026 12:25
The Australian Government provides a range of family payments and support services to eligible households. From those expecting a child to families with teenagers, assistance is available at different stages of family life through Services Australia. However, some experts say not everyone who may be eligible is accessing this support. In this interview with SBS Punjabi, Jyoti from Services Austral...
ਖ਼ਬਰਨਾਮਾ: ਬਾਲ ਸੰਭਾਲ ਵਿੱਚ ਸੁਰੱਖਿਆ ਸੁਧਾਰ ਲਾਗੂ, ਵਰਕਰ ਰਜਿਸਟਰ ਅਤੇ ਜ਼ਰੂਰੀ ਸਿਖਲਾਈ ਲਾਜ਼ਮੀ 27.02.2026 3:58
ਸੰਘੀ ਸਰਕਾਰ ਚਾਈਲਡ ਕੇਅਰ ਸੈਂਟਰਾਂ ਵਿੱਚ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਲਈ ਦੇਸ਼ ਭਰ ਦੇ ਚਾਈਲਡ ਕੇਅਰ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਰਾਸ਼ਟਰੀ ਰਜਿਸਟਰ ਲਾਗੂ ਕਰ ਰਹੀ ਹੈ। ਸ਼ੁੱਕਰਵਾਰ 27 ਫਰਵਰੀ ਤੋਂ, ਸਟਾਫ ਕੋਲ ਆਪਣੇ ਰੁਜ਼ਗਾਰ ਦੇ ਵੇਰਵੇ ਦਰਜ ਕਰਨ ਲਈ ਇੱਕ ਮਹੀਨੇ ਦਾ ਸਮਾਂ ਹੋਏਗਾ। ਇਸ ਨਿਯਮ ਦੇ ਚਲਦੇ ਇੰਨ੍ਹਾ ਸੈਂਟਰਾਂ 'ਚ ਕਿਸੇ ਵੀ ਸਮਰੱਥਾ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਲਈ ਲਾਜ਼ਮੀ ਸਿਖਲਾਈ ਵੀ ਸ਼ੁਰੂ ਹੋ ਜਾਵੇਗੀ। ਇਹ ਸੁਧਾਰ ਦੇਸ਼ ਭਰ ਦੀਆਂ ਕਈ ਚਾਈਲਡ ਕੇਅਰ ਸ...
ਫੈਡਰਲ ਸਰਕਾਰ ਨੇ ਐਲਾਨੀ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਸੇਵਾ ਜੋ 60 ਮਿੰਟ ਵਿੱਚ ਪਹੁੰਚੇਗੀ Sydney ਤੋਂ Newcastle ਤੱਕ 27.02.2026 6:15
ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਨੇ 2 ਸਾਲ ਲੰਬੀ ਵਿਕਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੀ ਉਸਾਰੀ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਭਾਵੇਂ ਇਸ ਉਪਰਾਲੇ ਦੀ ਲਾਗਤ $90-ਬਿਲੀਅਨ ਹੈ, ਹਮਾਇਤੀ ਕਹਿੰਦੇ ਹਨ ਕਿ 1800km ਲੰਬਾ ਇਹ ਰੇਲ ਨੈੱਟਵਰਕ ਸਿਡਨੀ ਤੋਂ ਨਿਊਕਾਸਲ ਅਤੇ ਭਵਿੱਖ ਵਿੱਚ ਪੂਰੇ east coast ‘ਤੇ ਖੇਤਰੀ ਰਿਹਾਇਸ਼ ਅਤੇ ਉਤਪਾਦਕਤਾ ਵਿੱਚ ਵੱਡਾ ਬਦਲਾਅ ਲਿਆਵੇਗਾ।
ਪੰਜਾਬੀ ਡਾਇਸਪੋਰਾ : ਅਮਰੀਕਾ ‘ਚ ਕਮਰਸ਼ੀਅਲ ਡਰਾਇਵਿੰਗ ਟੈਸਟ ਹੁਣ ਸਿਰਫ਼ ਅੰਗਰੇਜੀ ਵਿੱਚ ਹੀ 27.02.2026 8:04
ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਅਨ ਡਫੀ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਅਮਰੀਕਾ ਵਿੱਚ ਕਮਰਸ਼ੀਅਲ ਡਰਾਇਵਿੰਗ ਲਾਈਸੰਸ ਦੇ ਸਾਰੇ ਹੀ ਟੈਸਟ ਸਿਰਫ ਅੰਗਰੇਜੀ ਭਾਸ਼ਾ ਵਿੱਚ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਲੀਫੋਰਨੀਆ ਵਰਗੇ ਕਈ ਸੂਬਿਆਂ ਵਿੱਚ ਇਹ ਟੈਸਟ ਪੰਜਾਬੀ, ਹਿੰਦੀ, ਸਪੈਨਿਸ਼ ਅਤੇ ਲਗਭਗ 20 ਹੋਰ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਦੇ ਸਨ। ਨਵੇਂ ਨਿਯਮਾਂ ਮੁਤਾਬਿਕ ਅੰਗਰੇਜੀ ਭਾਸ਼ਾ ਵਿੱਚ ਮੁਹਾਰਤ ਨਾ ਰੱਖਣ ਵਾਲੇ ਪੰਜਾਬੀ ਟਰੱਕ ਡਰਾਇਵਰਾਂ ਲਈ ਹੁਣ ਕਮਰਸ਼ੀਅਲ ਲਾਈਸੰਸ ਹਾਸਿਲ ਕਰਨਾ ਸੌਖਾ ਨਹ...
ਪੂੰਜੀ ਲਾਭ ਕਰ ਛੋਟਾਂ (Captial Gains Tax) ‘ਤੇ ਸੈਨੇਟ ਵਿਚ ਵਿਰੋਧ, ਨੌਜਵਾਨਾਂ ਲਈ ਘਰ ਖਰੀਦਣੇ ਔਖੇ 26.02.2026 8:16
ਘਰਾਂ ਦੀ ਕਿਫ਼ਾਇਤੀ ਦਰਾਂ ਬਾਰੇ ਸੈਨੇਟ ਜਾਂਚ ਦੌਰਾਨ CGT ਛੋਟਾਂ ‘ਤੇ ਤਿੱਖੀ ਚਰਚਾ ਹੋਈ ਹੈ। ਆਸਟ੍ਰੇਲੀਆਈ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਗ੍ਰੈਟਨ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ 50 ਫ਼ੀਸਦੀ ਕਰ ਛੋਟ ਅਮੀਰ ਨਿਵੇਸ਼ਕਾਂ ਨੂੰ ਵੱਧ ਲਾਭ ਪਹੁੰਚਾ ਰਹੀ ਹੈ ਅਤੇ ਨੌਜਵਾਨਾਂ ਲਈ ਘਰ ਖਰੀਦਣਾ ਮੁਸ਼ਕਲ ਬਣ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਇਸ ਛੋਟ ਨੂੰ 25 ਫ਼ੀਸਦੀ ਕਰਨ ਨਾਲ ਬਜਟ ਨੂੰ ਅਰਬਾਂ ਡਾਲਰ ਮਿਲ ਸਕਦੇ ਹਨ ਅਤੇ ਲੋਕਾਂ ਵੱਲੋਂ ਘਰ ਖਰੀਦਣ ਦੀ ਦਰ ਵਿੱਚ ਸੁਧਾਰ ਆ ਸਕਦਾ ਹੈ।...
ਖ਼ਬਰਨਾਮਾ : ਉਮੀਦ ਤੋਂ ਵੱਧ ਮਹਿੰਗਾਈ ਤੋਂ ਸਰਕਾਰ ਅਤੇ ਵਿਰੋਧੀ ਦੋਵੇਂ ਪ੍ਰੇਸ਼ਾਨ 26.02.2026 4:45
ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਨੇ ਉਮੀਦ ਤੋਂ ਵੱਧ ਮਹਿੰਗਾਈ ਨੂੰ ਆਉਣ ਵਾਲੇ ਫੈਡਰਲ ਬਜਟ ਲਈ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਹੈ। ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਨਵਰੀ ਵਿੱਚ ਮੁੱਢਲੀ ਮਹਿੰਗਾਈ 3.4 ਫੀਸਦੀ ਤੱਕ ਪਹੁੰਚ ਗਈ ਹੈ। ਓਧਰ, ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਬ੍ਰਿਜੇਟ ਮੈਕੈਂਜੀ ਨੇ ਮਹਿੰਗਾਈ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਦੇ ਆਰਥਿਕ ਪ੍ਰਬੰਧਾਂ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਅੰਕੜੇ, ਸਰਕਾਰ ਦੀ ਫਜ਼ੂਲ ਖਰਚੀ ਦਾ ਨਤੀਜਾ ਦੱਸਿਆ ਹੈ। ਇਹ ਅਤੇ ਹੋਰ ਖ਼...
More than style: How First Nations fashion is growing in Australia - ਆਸਟ੍ਰੇਲੀਆ ਐਕਸਪਲੇਨਡ: 'ਸਟਾਈਲ ਤੋਂ ਕਿਤੇ ਜ਼ਿਆਦਾ', ਆਸਟ੍ਰੇਲੀਆ ਵਿੱਚ ਫਸਟ ਨੇਸ਼ਨਜ਼ ਫੈਸ਼ਨ ਕਿਵੇਂ ਵੱਧ ਰਿਹਾ ਹੈ? 26.02.2026 9:32
If you’ve spent any time in Australia, you’ve probably noticed how relaxed the style is. You might notice activewear, surf brands and casual clothes everywhere. But there’s another side to Australian fashion. Aboriginal and Torres Strait Islander designers have been creating clothes and accessories for thousands of years — and that work is very much alive today. You’ll see it on runways, in global...
ਟਾਰਨੇੱਟ ਅਗਜ਼ਨੀ ਮਾਮਲਾ: ਪੰਜਾਬੀ ਪਿਤਾ ਦੀ ਸੂਝਬੂਝ ਨੇ ਬਚਾਇਆ ਪਰਿਵਾਰ 26.02.2026 7:09
Tarneit ਵਿੱਚ ਹੋਏ ਕਥਿਤ ਅਗਜ਼ਨੀ ਦੇ ਮਾਮਲੇ ਦੌਰਾਨ ਇੱਕ ਪੰਜਾਬੀ ਪਿਤਾ ਦੀ ਸੂਝ-ਬੂਝ ਅਤੇ ਹਿੰਮਤ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਬਚਾਈ ਹੈ। ਇਹ ਘਟਨਾ ਰਾਤ ਦੇ ਕਰੀਬ 11:50 ਵਜੇ ਵਾਪਰੀ ਜਦੋਂ ਕਥਿਤ ਤੌਰ 'ਤੇ ਇੱਕ ਵਿਆਕਤੀ ਵੱਲੋਂ ਜਗਮੋਹਨ ਜਟਾਨਾ ਦੇ ਘਰ ਦੇ ਡ੍ਰਾਈਵੇਅ 'ਤੇ ਖੜ੍ਹੀ ਗੱਡੀ ਨੂੰ ਤੇਲ ਛਿੜਕ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬਾਲੀਵੁੱਡ ਗੱਪਸ਼ੱਪ: ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਵਿਆਹ ਕਰਤਾਰੇ ਦਾ’ ਲਈ ਖਾਸ ਉਤਸ਼ਾਹ, ਨਿਮਰਤ ਖਹਿਰਾ ਨਾਲ ਆਉਣਗੇ ਨਜ਼ਰ 26.02.2026 6:28
ਪੰਜਾਬੀ ਗਾਇਕ, ਐਕਟਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ‘ਵਿਆਹ ਕਰਤਾਰੇ ਦਾ’ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਮੁਤਾਬਕ ਕਰਤਾਰੇ ਦਾ ਕਿਰਦਾਰ, ਜਿਸ ਦਾ ਵਿਆਹ ਕਈ ਰੁਕਾਵਟਾਂ ਤੋਂ ਬਾਅਦ ਸਿਰੇ ਚੜਦਾ ਹੈ, ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਕਿਤੇ ਨਾ ਕਿਤੇ ਜੁੜਦਾ ਹੈ। ਇਸ ਫਿਲਮ ਨੂੰ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੋਹਰ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਹੋਰ ਤਾਜ਼ਾ ਬਾਲੀਵੁੱਡ ਖਬਰਾਂ ਲਈ ਸੁਣੋ ‘ਬਾਲੀਵੁੱਡ ਗੱਪਸ਼ੱ...
ਇੰਟਰਮੀਟੈਂਟ ਫਾਸਟਿੰਗ ਦਾ ਵੱਧਦਾ ਰੁਝਾਨ: ਵਜ਼ਨ ਘਟਾਉਣ ਅਤੇ ਸਿਹਤ ‘ਤੇ ਅਸਰ ਕੀ ਹਨ? 25.02.2026 8:05
ਇੰਟਰਮੀਟੈਂਟ ਫਾਸਟਿੰਗ ਉਹ ਤਰੀਕਾ ਹੈ ਜਿਸ ਵਿੱਚ ਖਾਣਾ ਅਤੇ ਨਾ ਖਾਣ ਦੇ ਸਮਿਆਂ ਨੂੰ ਨਿਯਮਿਤ ਢੰਗ ਨਾਲ ਵੰਡਿਆ ਜਾਂਦਾ ਹੈ ਅਤੇ ਇਹ ਵਜ਼ਨ ਘਟਾਉਣ ਅਤੇ ਸਿਹਤ ਬਿਹਤਰ ਕਰਨ ਲਈ ਪ੍ਰਸਿੱਧ ਹੈ। ਪਰ Cochrane ਅਧਿਐਨ ਮੁਤਾਬਕ, ਇਸਦਾ ਪ੍ਰਭਾਵ ਘੱਟ ਜਾਂ ਬਹੁਤਾ ਸਾਫ ਨਹੀਂ ਹੈ। ਮੋਟਾਪੇ ਦੇ ਕਈ ਕਾਰਣ ਹੋ ਸਕਦੇ ਹਨ ਅਤੇ ਇਸਦੇ ਸਹੀ ਕਾਰਣ ਜਾਨਣ ਤੋਂ ਬਿਨਾ ਚੰਗੀ ਸਿਹਤ ਲਈ ਪੋਸ਼ਟਿਕ ਖਾਣਾ ਅਤੇ ਸਮੇਂ ਸਿਰ ਖਾਣਾ ਛੱਡਣਾ ਸਹੀ ਨਹੀਂ ਮੰਨਿਆ ਜਾਂਦਾ। ਇਸ ਬਾਰੇ ਹੋਰ ਜਾਣਨ ਲਈ ਅਸੀਂ ਮੈਲਬਰਨ ਅਧਾਰਿਤ ਡਾਇਟੀਸ਼ੀਅਨ ਗ...
ਕੀ ਆਸਟ੍ਰੇਲੀਆ ਵਿੱਚ ਕਮਾਈ, ਮਿਹਨਤ ਨਹੀਂ, ਪੇਸ਼ਾ ਨਿਰਭਰ ਕਰਦਾ ਹੈ? 25.02.2026 6:01
ਆਸਟ੍ਰੇਲੀਅਨ ਬਿਉਰੋ ਆਫ ਸਟੈਟਿਸਟਿਕਸ ਮੁਤਾਬਿਕ ਆਸਟ੍ਰੇਲੀਆ ਵਿੱਚ ਕਮਾਈ ਦਾ ਸਬੰਧ ਘੰਟਿਆਂ ਨਾਲ ਨਹੀਂ, ਸਗੋਂ ਪੇਸ਼ੇ ਅਤੇ ਉਦਯੋਗ ਨਾਲ ਹੈ। ਟਰੱਕ ਡਰਾਈਵਰ, ਨਰਸ ਅਤੇ ਅਧਿਆਪਕ ਲੰਮੇ ਘੰਟੇ ਕੰਮ ਕਰਕੇ ਵੀ ਟੌਪ ਕਮਾਈ ਵਾਲਿਆਂ ਵਿੱਚ ਨਹੀਂ ਹਨ। ਕਿਸ ਪੇਸ਼ੇ ਵਿੱਚ ਹੁੰਦੀ ਹੈ ਵੱਧ ਕਮਾਈ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਖ਼ਬਰਨਾਮਾ: ਪ੍ਰਧਾਨ ਮੰਤਰੀ ਨੂੰ ਬੰਬ ਧਮਕੀ, NSW ‘ਚ ਹਾਈ ਅਲਰਟ ਸੁਰੱਖਿਆ ਕਦਮ 25.02.2026 4:43
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ 'ਦ ਲੌਜ' ‘ਚ ਬੰਬ ਧਮਕੀ ਤੋਂ ਬਾਅਦ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ, ਜਦਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਨੂੰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਲੱਭਿਆ। ਇਸੇ ਵੇਲੇ NSW ਵਿੱਚ ਨਫਰਤ-ਪ੍ਰੇਰਿਤ ਹਿੰਸਾ ਦੇ ਖ਼ਤਰੇ ਕਾਰਨ ਭਾਰੀ ਹਥਿਆਰਬੰਦ ਪੁਲਿਸ ਯੂਨਿਟ ਨੂੰ ਸਥਾਈ ਰੂਪ ਦਿੱਤਾ ਗਿਆ ਹੈ। ਸਿਡਨੀ ਵਿੱਚ ਗਲਤ ਪਛਾਣ ਅਗਵਾ ਮਾਮਲੇ ‘ਚ ਦੋ ਗ੍ਰਿਫ਼ਤਾਰੀਆਂ ਹੋਈਆਂ ਹਨ, ਜਦਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸਮੋਆ ਨਾਲ ਭਾਗੀਦਾਰੀ ਮਜ਼ਬੂਤ ਕਰਨ, ਅਤੇ ਯੂਐਨ ਮੁਖੀ ਨੇ...
ਪਾਕਿਸਤਾਨ ਡਾਇਰੀ: ਪਾਕਿਸਤਾਨ ਵੱਲੋਂ ਧਾਰਮਿਕ ਵੀਜ਼ਾ ਧਾਰਕਾਂ ਸਮੇਤ 116 ਦੇਸ਼ਾਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਮੁੜ ਲਾਗੂ 25.02.2026 8:11
ਪਾਕਿਸਤਾਨ ਸਰਕਾਰ ਨੇ 116 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਦੁਬਾਰਾ ਬਹਾਲ ਕਰ ਦਿੱਤੀ ਹੈ। ਧਾਰਮਿਕ ਵੀਜ਼ਾ ਰੱਖਣ ਵਾਲੇ ਯਾਤਰੀ ਵੀ ਹੁਣ ਇਹ ਫ਼ੀਸ ਅਦਾ ਕਰਨਗੇ। ਪਾਕਿਸਤਾਨ ਸਰਕਾਰ ਵੱਲੋਂ ਇਸ ਬਾਰੇ ਨਾ ਤਾਂ ਕੋਈ ਸਰਕਾਰੀ ਐਲਾਨ ਕੀਤਾ ਗਿਆ ਨਾ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਹ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆ ਨੂੰ ਹੁਨਰਮੰਦ ਕਾਮੇ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਮੋਹਰੀ 24.02.2026 6:17
ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਖ਼ਤ ਕਰਨ ਬਾਰੇ ਚਰਚਾਵਾਂ ਦੇ ਬਾਵਜੂਦ ਹੁਨਰਮੰਦ ਕਾਮਿਆਂ ਦੀ ਆਮਦ ਵਿੱਚ ਭਾਰਤ ਅੱਗੇ ਰਹਿ ਰਿਹਾ ਹੈ। ਅੰਕੜਿਆਂ ਅਨੁਸਾਰ 2023-24 ਵਿੱਚ 45,820 ਅਤੇ 2024-25 ਵਿੱਚ 43,634 ਭਾਰਤੀ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ। ਇਸਦੇ ਮੁਕਾਬਲੇ ਚੀਨ ਤੋਂ 2023-24 ਵਿੱਚ 11,520 ਅਤੇ 2024-25 ਵਿੱਚ 9,415 ਹੁਨਰਮੰਦ ਪ੍ਰਵਾਸੀ ਆਏ। ਟੌਪ 10 ਮੁਲਕਾਂ ਵਿੱਚ ਭਾਰਤ ਲਗਾਤਾਰ ਸਿਖਰ ‘ਤੇ ਰਿਹਾ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ।
ਖ਼ਬਰਨਾਮਾ: NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਐਂਟੀਸਮੀਟਿਜ਼ਮ ਅਤੇ ਸਮਾਜਿਕ ਏਕਤਾ ਬਾਰੇ ਰਾਇਲ ਕਮਿਸ਼ਨ ਦਾ ਕੀਤਾ ਸਮਰਥਨ 24.02.2026 4:05
ਕ੍ਰਿਸ ਮਿਨਸ ਨੇ ਕਿਹਾ ਹੈ ਕਿ ਯਹੂਦੀ ਵਿਰੋਧ ਅਤੇ ਸੋਸ਼ਲ ਕੋਹੀਜ਼ਨ ਬਾਰੇ ਬਣੀ ਰਾਇਲ ਕਮਿਸ਼ਨ ਇਨ੍ਹਾਂ ਗੰਭੀਰ ਮਸਲਿਆਂ ਦਾ ਸਾਹਮਣਾ ਕਰਨ ਅਤੇ ਅਸਲ ਬਦਲਾਅ ਲਿਆਉਣ ਦਾ ਮੌਕਾ ਹੈ। ਬੌਂਡਾਈ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਇੱਕ ਮਹੀਨੇ ਬਾਅਦ ਐਲਾਨੀ ਗਈ ਇਹ ਜਾਂਚ ਆਸਟ੍ਰੇਲੀਆਈ ਸਮਾਜ ਅਤੇ ਸੰਸਥਾਵਾਂ ਵਿੱਚ ਯਹੂਦੀ ਵਿਰੋਧ ਦੀ ਪ੍ਰਕਿਰਤੀ, ਇਸਦੇ ਫੈਲਾਅ ਅਤੇ ਇਸਦੇ ਮੁੱਖ ਕਾਰਕਾਂ ਦੀ ਪੜਤਾਲ ਕਰੇਗੀ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਪੰਜਾਬੀ ਡਾਇਰੀ : ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ‘ਤੇ ਵਿਚਾਰਾਂ, ਮਾਰਚ ਬਜਟ ‘ਤੇ ਨਜ਼ਰ 24.02.2026 9:17
ਕਈ ਮਹੀਨਿਆਂ ਦੀਆਂ ਤਿਆਰੀਆਂ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਚੰਡੀਗੜ੍ਹ ਵਿੱਚ ਨਵੀਂ ਆਬਕਾਰੀ ਨੀਤੀ ਸਬੰਧੀ ਅਹਿਮ ਮੀਟਿੰਗ ਕਰ ਰਹੀ ਹੈ। ਸਰਕਾਰ ਮਾਲੀਆ ਵਧਾਉਣ ਦੇ ਟੀਚੇ ਨਾਲ ਰਾਜ ਬਜਟ ਅਤੇ ਹੋਰ ਆਰਥਿਕ ਮੁੱਦਿਆਂ ‘ਤੇ ਚਰਚਾ ਕਰੇਗੀ। ਮਾਰਚ ਵਿੱਚ ਪੇਸ਼ ਹੋਣ ਵਾਲਾ ਬਜਟ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ, ਜਿਸ ਵਿੱਚ ਹਰ ਵਰਗ ਲਈ ਮਹੱਤਵਪੂਰਨ ਐਲਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਜ਼ਰੂਰ ਸੁਣੋ।
ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਦੀ ਚਿੰਤਾਜਨਕ ਤਸਵੀਰ 23.02.2026 11:36
ਆਸਟ੍ਰੇਲੀਆ ਦੀਆਂ 42 ਯੂਨੀਵਰਸਿਟੀਆਂ ਉੱਤੇ ਕੀਤੀ ਗਈ ਪਹਿਲੀ ਰਾਸ਼ਟਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੈਂਪਸਾਂ ਵਿੱਚ ਨਸਲਵਾਦ ਇੱਕ ਵਿਆਪਕ ਅਤੇ ਪ੍ਰਣਾਲੀਗਤ ਸਮੱਸਿਆ ਵਜੋਂ ਮੌਜੂਦ ਹੈ। ਲਗਭਗ 70 ਫੀਸਦੀ ਵਿਦਿਆਰਥੀਆਂ ਅਤੇ ਸਟਾਫ ਨੇ ਨਸਲਵਾਦੀ ਵਿਹਾਰ ਨੂੰ ਦੇਖਣ ਜਾਂ ਅਨੁਭਵ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਵਿਸਥਾਰਿਤ ਚਰਚਾ ਲਈ ਪੂਰਾ ਪੌਡਕਾਸਟ ਸੁਣੋ।
Listen to the SBS Punjabi full radio program: International Mother Language Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼ 23.02.2026 52:11
SBS Punjabi marks International Mother Language Day with a special program for the Punjabi community. Listen to a heartfelt message from the late, revered poet Dr Surjit Patar, as he shares thoughts on keeping our mother tongue alive. We also bring you the story of the Australian Punjabi Academy, a Sydney-based initiative started by a group of friends that is helping children growing up overseas s...
Similar podcasts
Replaio is not a podcast publisher; show names, artwork and audio belong to their authors and are distributed through public RSS feeds.