SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਨਵੇਂ ਉਮਰ ਪ੍ਰਮਾਣੀਕਰਨ ਕੋਡ ਲਾਗੂ, ਅਡਲਟ ਵੀਡੀਓ ਪਲੇਟਫਾਰਮਾਂ ‘ਤੇ ਹੁਣ ਉਮਰ ਪੁਸ਼ਟੀ ਲਾਜ਼ਮੀ 09.03.2026 3:57
ਅੱਜ ਯਾਨੀ ਸੋਮਵਾਰ 9 ਮਾਰਚ ਤੋਂ ਆਸਟ੍ਰੇਲੀਆ ਵਿੱਚ ਨਵੇਂ ਉਮਰ ਪ੍ਰਮਾਣੀਕਰਨ ਕੋਡ ਲਾਗੂ ਹੋਣ ਸਦਕਾ ਅਡਲਟ ਵੀਡੀਓ ਪਲੇਟਫਾਰਮਾਂ ਨੇ ਉਪਭੋਗਤਾਵਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕੋਡਾਂ ਦੇ ਅਧੀਨ, ਆਸਟ੍ਰੇਲੀਆਈ ਲੋਕਾਂ ਨੂੰ ਵੱਡੇ ਪਲੇਟਫਾਰਮਾਂ ਅਤੇ ਹੋਰ ਸੇਵਾਵਾਂ, ਜਿਸ ਵਿੱਚ AI ਕੰਪੈਨਿਅਨ ਚੈਟਬੋਟ ਵੀ ਸ਼ਾਮਲ ਹਨ, ‘ਤੇ ਆਪਣੀ ਉਮਰ ਦੀ ਪੁਸ਼ਟੀ ਕਰਨੀ ਲਾਜ਼ਮੀ ਹੋਵੇਗੀ।
Listen to the SBS Punjabi full program: International Women's Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਅੰਤਰਰਾਸ਼ਟਰੀ ਮਹਿਲਾ ਦਿਵਸ ਵਿਸ਼ੇਸ਼ 09.03.2026 48:25
Listen to the latest episode of the SBS Punjabi radio program, dedicated to all Punjabi women who have continued their hard work after migration and achieved remarkable success. This episode also features a quick chat on the historic Punjabi figure, Maharani Jinda, and an in-depth conversation with Dr. Harpreet (Neena) Mand as she transitions from a decades-long career in academia and architecture...
ਹਰ ਖੇਤਰ ਵਿੱਚ ਅੱਗੇ ਵੱਧਦੀਆਂ ਪੰਜਾਬੀ ਔਰਤਾਂ ਦੀਆਂ ਪ੍ਰੇਰਕ ਕਹਾਣੀਆਂ, ਬਣ ਰਹੀਆਂ ਹਨ ਭਵਿੱਖੀ ਪੀੜ੍ਹੀਆਂ ਲਈ ਮਿਸਾਲ 08.03.2026 10:22
ਆਸਟ੍ਰੇਲੀਆ ਵਿੱਚ ਰਹਿੰਦੀਆਂ ਇਹ ਔਰਤਾਂ ਨਿੱਜੀ ਅਤੇ ਪੇਸ਼ੇਵਰ ਜਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਂਦਿਆਂ ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਰਹੀਆਂ ਹਨ ਅਤੇ ਆਪਣੇ ਤਜਰਬਿਆਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਰਹੀਆਂ ਹਨ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਐਸ ਬੀ ਐਸ ਪੰਜਾਬੀ ਦੀ ਇਸ ਖ਼ਾਸ ਪੇਸ਼ਕਸ਼ ਵਿੱਚ ਮਿਲੋ ਅਜਿਹੀਆਂ ਛੇ ਔਰਤਾਂ ਨਾਲ, ਜੋ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਅਤੇ ਦ੍ਰਿੜਤਾ ਨਾਲ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਕਾਮਯਾਬੀ ਦੀਆਂ ਨਵੀਆਂ ਉਚਾਈਆਂ ਛੂਹ ਰਹੀਆਂ ਹ...
How public and community housing works in Australia - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਵਿੱਚ ਜਨਤਕ ਅਤੇ ਭਾਈਚਾਰਕ ਰਿਹਾਇਸ਼ ਕਿਵੇਂ ਕੰਮ ਕਰਦੀ ਹੈ? 08.03.2026 9:14
In Australia, government-subsidised rental housing is available for eligible households. Assessment is based on need under criteria that vary depending on your state or territory. Here’s what to expect when applying for different types of housing assistance, some common myths around social housing and where to reach out for help. - ਆਸਟ੍ਰੇਲੀਆ ਵਿੱਚ, ਯੋਗ ਪਰਿਵਾਰਾਂ ਲਈ ਸਰਕਾਰ ਵਲੋਂ ਸਬਸਿਡੀ ਪ੍ਰਾਪਤ ਕਿਰਾਏ ਦੀ...
AI ਤੋਂ ਥੀਏਟਰ ਨੂੰ ਖ਼ਤਰਾ? ਐਕਟਰ ਵੱਡਾ ਜਾਂ ਡਾਇਰੈਕਟਰ? – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਾਲ ਡੂੰਘੀ ਚਰਚਾ 06.03.2026 23:56
ਪੰਜਾਬੀ ਰੰਗਮੰਚ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ, ਜਿੰਨ੍ਹਾਂ ਨੇ 50 ਸਾਲ੍ਹਾਂ ਤੋਂ ਵੱਧ ਸਮੇਂ ਤੱਕ ਪੰਜਾਬੀ ਥੀਏਟਰ ਦੀ ਸੇਵਾ ਕੀਤੀ ਹੈ ਅਤੇ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ, ਅੱਜਕੱਲ੍ਹ ਆਪਣੇ ਇਤਿਹਾਸਕ ਨਾਟਕ “ਮਹਾਰਾਣੀ ਜਿੰਦਾ” ਨਾਲ ਮੈਲਬਰਨ ਪਹੁੰਚੇ ਹੋਏ ਹਨ। ਇਸ ਨਾਟਕ 'ਚ ਮੁੱਖ ਭੂਮਿਕਾ ਰਮਾ ਸੇਖੋਂ ਨਿਭਾ ਰਹੇ ਹਨ।
ਖ਼ਬਰਾਂ ਫਟਾਫੱਟ: ਜੰਗੀ ਹਾਲਾਤ ਤੋਂ ਰਿਹਾਇਸ਼ੀ ਸੰਕਟ ਅਤੇ ਹੋਲੇ ਮਹੱਲੇ ਤੱਕ, ਜਾਣੋ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ 06.03.2026 4:29
ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪ੍ਰਵਾਸ ਵਿੱਚ ਕਟੌਤੀ ਕਰਨ ਨਾਲ ਆਸਟ੍ਰੇਲੀਆ ਦਾ ਰਿਹਾਇਸ਼ੀ ਸੰਕਟ ਹੱਲ ਨਹੀਂ ਹੋਵੇਗਾ। ਥਿੰਕ ਟੈਂਕ ਦਾ ਕਹਿਣਾ ਹੈ ਕਿ ਘਰਾਂ ਦੀ ਕਮੀ ਦਾ ਮੁੱਖ ਕਾਰਨ ਅਬਾਦੀ ਵਿੱਚ ਵਾਧਾ ਨਹੀਂ, ਸਗੋਂ ਨਵੇਂ ਘਰਾਂ ਦਾ ਘੱਟ ਬਣਨਾ ਹੈ। ਇਸਤੋਂ ਇਲਾਵਾ ਮੈਲਬਰਨ ਸ਼ਹਿਰ ਫਾਰਮੂਲਾ 1 ਦੇ ਰੰਗ ਵਿੱਚ ਰੰਗਿਆ ਗਿਆ ਹੈ। ਓਧਰ, ਈਰਾਨ ਉੱਤੇ ਅਮਰੀਕੀ-ਇਜ਼ਰਾਈਲੀ ਹਮਲੇ ਸ਼ੁਰੂ ਹੋਣ ਤੋਂ ਇੱਕ ਹਫ਼ਤੇ ਬਾਅਦ, ਮੱਧ ਪੂਰਬ ਵਿੱਚ ਜੰਗ ਹੋਰ ਭੜਕ ਗਈ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਆਨੰਦਰਪ...
ਮਿਡਲ ਈਸਟ ਤਣਾਅ ਦੌਰਾਨ ਦੁਬਈ ਤੋਂ ਆਸਟ੍ਰੇਲੀਆ ਆਈ ਪਹਿਲੀ ਰਾਹਤ ਉਡਾਣ ਵਿੱਚ ਆਏ ਭਾਰਤੀ ਆਸਟ੍ਰੇਲੀਅਨ ਨੇ ਸਾਂਝਾ ਕੀਤਾ ਆਪਣਾ ਤਜੁਰਬਾ 06.03.2026 7:46
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਉੱਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਮਿਡਲ ਈਸਟ ਵਿੱਚ ਸੁਰੱਖਿਆ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਕਾਰਨ ਕਈ ਯਾਤਰੀ ਉੱਥੇ ਫੱਸ ਗਏ। ਹੁਣ ਸੀਮਤ ਅੰਤਰਰਾਸ਼ਟਰੀ ਉਡਾਣਾਂ ਰਾਹੀਂ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਸਿਡਨੀ ਪਹੁੰਚਣ ਵਾਲੀ ਪਹਿਲੀ ਰਾਹਤ ਉਡਾਣ ਵਿੱਚ ਲਗਭਗ 200 ਲੋਕ ਆਸਟ੍ਰੇਲੀਆ ਪਰਤੇ। ਇਸ ਉਡਾਣ ਰਾਹੀਂ ਵਾਪਸ ਆਉਣ ਵਾਲਿਆਂ ਵਿੱਚ ਭਾਰਤੀ-ਆਸਟ੍ਰੇਲੀਆਈ ਕੁਨਾਲ ਤਨੇਜਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਤਜਰਬੇ ਅਤ...
ਖ਼ਬਰਨਾਮਾ: ਈਰਾਨ ਵਿੱਚ ਤਣਾਅ ਦੌਰਾਨ ਘਰ ਵਾਪਸ ਜਾਣ ਦੇ ਨਵੇਂ ਤਰੀਕੇ ਲੱਭ ਰਹੇ ਆਸਟ੍ਰੇਲੀਅਨ ਲੋਕ 06.03.2026 4:04
ਦੁਬਈ ਵਿੱਚ ਫਸੇ ਆਸਟ੍ਰੇਲੀਆਈ ਲੋਕ ਮੱਧ ਪੂਰਬ ਵਿੱਚ ਉਡਾਣਾਂ ਰੱਦ ਹੋਣ ਤੋਂ ਬਾਅਦ ਘਰ ਵਾਪਸ ਪਰਤਨ ਦੇ ਵੱਖ-ਵੱਖ ਤਰੀਕੇ ਲੱਭ ਰਹੇ ਹਨ। ਇਜ਼ਰਾਈਲ ਅਤੇ ਇਰਾਨ ਵਿਚਕਾਰ ਵੱਧਦੇ ਤਨਾਵ ਤੋਂ ਹਜ਼ਾਰਾਂ ਯਾਤਰੀ ਪ੍ਰਭਾਵਿਤ ਹੋਏ ਹਨ। ਕਈ ਯਾਤਰੀ ਗੁਆਂਢੀ ਦੇਸ਼ ਓਮਾਨ ਰਾਹੀਂ ਘਰ ਪਰਤਨ ਦੀ ਯੋਜਨਾ ਬਣਾ ਰਹੇ ਹਨ। ਜਿਸਦੇ ਲਈ ਉਨ੍ਹਾਂ ਨੂੰ 1500 ਡਾਲਰ ਤੋਂ ਵੱਧ ਦਾ ਭੁਗਤਾਨ ਵੀ ਕਰਨਾ ਪੈ ਰਿਹਾ ਹੈ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Reinventing after 30 years: Dr Harpreet (Neena) Mand’s journey from academia to art - ਤਿੰਨ ਦਹਾਕਿਆਂ ਦੇ ਆਰਕੀਟੈਕਚਰ ਪੇਸ਼ੇ ਤੋਂ ਬਾਅਦ ਹੁਣ ਕਲਾਕਾਰ ਵਜੋਂ ਨਵੀਂ ਪਹਿਚਾਣ ਬਣਾ ਰਹੀ ਹੈ ਸਿਡਨੀ ਦੀ ਡਾ. ਹਰਪ੍ਰੀਤ (ਨੀਨਾ) ਮੰਡ 06.03.2026 24:02
After migrating to Australia from the UK in 2003, Dr Harpreet (Neena) Mand spent more than three decades building a career in architecture and academia across several countries. Now turning to art, she draws inspiration from the Indian literary concept of 'Dhvani' to create abstract works. In this conversation, she reflects on her journey — from navigating a male-dominated profession to inspiring...
ਪੰਜਾਬੀ ਡਾਇਸਪੋਰਾ: ਇੱਕ ਭਾਰਤੀ ਗਰੁੱਪ ਵਲੋਂ ਨਿਊਜ਼ੀਲੈਂਡ ਲਈ ਵਿਜ਼ਿਟਰ ਵੀਜ਼ਾ ਸਬੰਧੀ ਅਰਜ਼ੀਆਂ ਵਿੱਚ ਧੋਖਾਧੜੀ ਦਾ ਮਾਮਲਾ 06.03.2026 7:41
ਆਕਲੈਂਡ ਵਿੱਚ ਹੋਲੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਸੈਲਾਨੀਆਂ ਦੇ ਇੱਕ ਸਮੂਹ 'ਤੇ ਧੋਖਾਧੜੀ ਨਾਲ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਇਹਨਾਂ ਵਿੱਚੋਂ ਕਈ ਲੋਕਾਂ ਨੂੰ ਦਿੱਲੀ ਤੋਂ ਹੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਖਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਇਸ ਪੌਡਕਸਾਟ ਰਾਹੀਂ ਸੁਣੋ।
From migrant homebuyer to mortgage broker: Melbourne’s Maninder Kaur helping women achieve the Great Australian Dream - ਵਿੱਤੀ ਸਾਖਰਤਾ ਅਤੇ ਘਰ ਦੀ ਮਲਕੀਅਤ ਬਾਰੇ ਗੱਲਬਾਤ: ਮੈਲਬਰਨ ਦੀ ਮਨਿੰਦਰ ਕੌਰ ਦਾ ਸਫ਼ਰ ਅਤੇ ਔਰਤਾਂ ਦੀ ਮਦਦ ਲਈ ਉਪਰਾਲੇ 05.03.2026 19:30
When Maninder Kaur moved to Australia, she dreamed of owning her own home. From buying her first house to now living in what she calls her “dream home,” the journey helped her master the complexities of home ownership. She now runs her own mortgage brokerage and supports many women, especially those who are widowed or separated, in navigating the path to financial security through property. In her...
Fourth-generation Iranian Punjabi shares his experience of growing up as a Sikh in the Middle East - ਚੌਥੀ ਪੀੜ੍ਹੀ ਦੇ ਇਰਾਨੀ ਪੰਜਾਬੀ ਵੱਲੋਂ ਇਰਾਨ ਦੀ ਮੌਜੂਦਾ ਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਬਾਰੇ ਵਿਚਾਰ 05.03.2026 13:00
Parvinder Singh Chandhok, a fourth-generation Iranian Punjabi living in India whose ancestors lived in Iran, shares his personal insights on the current situation in Iran and the once-thriving Sikh community there. He also highlights the challenges faced by the Indian community amid the present conflict, while acknowledging the strong cultural and commercial ties they share with the Iranian people...
ਖ਼ਬਰਨਾਮਾ: ਦੁਬਈ ਵਿੱਚ ਫਸੇ 230 ਤੋਂ ਵੱਧ ਆਸਟ੍ਰੇਲੀਆ ਵਾਸੀ ਵਤਨ ਵਾਪਿਸ ਪਹੁੰਚੇ 05.03.2026 5:18
ਵਿਦੇਸ਼ ਵਿਭਾਗ ਨੇ ਛੇ ਸੰਕਟ ਪ੍ਰਤੀਕਿਰਿਆ ਟੀਮਾਂ ਵਿੱਚੋਂ ਪਹਿਲੀ ਮੱਧ ਪੂਰਬ ਭੇਜੀ ਹੈ, ਜਿੱਥੇ ਹਜ਼ਾਰਾਂ ਆਸਟ੍ਰੇਲੀਆਈ ਜੰਗੀ ਹਾਲਾਤਾਂ 'ਚ ਫਸੇ ਹੋਏ ਹਨ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਉਹ ਦੁਬਈ ਤੋਂ ਰਾਤੋ-ਰਾਤ 230 ਤੋਂ ਵੱਧ ਆਸਟ੍ਰੇਲੀਆਈਆਂ ਦੇ ਆਉਣ ਤੋਂ ਬਾਅਦ, ਮੱਧ ਪੂਰਬੀ ਦੇਸ਼ਾਂ 'ਚ ਫਸੇ ਹੋਏ ਯਾਤਰੀਆਂ ਅਤੇ ਨਿਵਾਸੀਆਂ ਨੂੰ ਵਾਪਸ ਲਿਆਉਣ 'ਤੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ।
ਐਡੀਲੇਡ ਵਿੱਚ ਸੜਕ ਹਾਦਸਾ: ਨਸ਼ੇ ਵਿੱਚ ਯੂਟ ਚਲਾ ਰਹੇ ਵਿਅਕਤੀ ਦੀ ਟੱਕਰ ਨਾਲ 33 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ 05.03.2026 4:52
ਐਡੀਲੇਡ ਵਿੱਚ ਇੱਕ ਸੜਕ ਹਾਦਸੇ ਦੌਰਾਨ 33 ਸਾਲ ਦੇ ਸਰਬਦਿਆਲ ਸਿੰਘ ਦੀ ਜਾਨ ਚਲੀ ਗਈ, ਜਦੋਂ ਨਸ਼ੇ ਦੀ ਹਾਲਤ ਵਿੱਚ ਯੂਟ ਚਲਾ ਰਹੇ ਇੱਕ ਵਿਅਕਤੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਉਹ ਸੜਕ ਕਿਨਾਰੇ ਆਪਣੀ ਕਾਰ ਨੂੰ ਜੰਪ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਇਸ ਅਚਾਨਕ ਘਟਨਾ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ ਅਤੇ ਭਾਈਚਾਰੇ ਵਲੋਂ ਉਨ੍ਹਾ ਨੂੰ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਚੰਗੇ ਇਨਸਾਨ ਵਜੋਂ ਯਾਦ ਕਰ ਸ਼ਰਧਾਂਜਲੀ ਦਿੱਤੀ ਜ...
ਬਾਲੀਵੁੱਡ ਗੱਪਸ਼ੱਪ: ਯਸ਼ ਰਾਜ ਫ਼ਿਲਮਜ਼ ਨੇ ‘ਐਲਫਾ’ ਨੂੰ ਸਿੱਧੇ ਨੈਟਫਲਿਕਸ ‘ਤੇ ਰਿਲੀਜ਼ ਕਰਨ ਲਈ 215 ਕਰੋੜ ਦੇ ਸੌਦੇ ਨੂੰ ਕੀਤਾ ਇਨਕਾਰ 05.03.2026 6:10
ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਸ਼ਰਵਰੀ ਦੀ ਫਿਲਮ ‘ਐਲਫਾ’ ਇਸ ਸਾਲ ਸਿੱਧੀ ਨੈਟਫਲਿਕਸ ‘ਤੇ ਨਹੀਂ ਬਲਕਿ ਪਹਿਲਾਂ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗੀ। ਨੈਟਫਲਿਕਸ ਵਲੋਂ 215 ਕਰੋੜ ਦੇ ਸੌਦੇ ਨੂੰ ਰੱਦ ਕਰਦੇ ਹੋਏ ਫਿਲਮ ਦੇ ਨਿਰਮਾਤਾ ਆਦਿਤਿਆ ਚੋਪੜਾ ਨੇ ਕਿਹਾ ਹੈ ਕਿ ‘ਅਸੀਂ ਵੱਡੇ ਪਰਦੇ ਤੇ ਫ਼ਿਲਮਾਂ ਰਿਲੀਜ਼ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ'। ਇਸ ਆਡੀਉ ਵਿੱਚ ਜਾਣੋ ਪੂਰਾ ਵੇਰਵਾ ਅਤੇ ਬਾਲੀਵੁੱਡ ਦੀ ਹੋਰ ਗੱਪਸ਼ੱਪ।
ਮਿਡਲ ਈਸਟ ਤਣਾਅ ਦਾ ਅਸਰ: ਆਸਟ੍ਰੇਲੀਆ 'ਚ ਪੈਟਰੋਲ $1 ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਮਹਿੰਗਾ 05.03.2026 5:05
ਮੱਧ ਪੂਰਬ ਵਿੱਚ ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਨੇ ਸਟ੍ਰੇਟ ਆਫ਼ ਹੌਰਮੁਜ਼ ਨੂੰ ਪ੍ਰਭਾਵਿਤ ਕਰਕੇ ਗਲੋਬਲ ਤੇਲ ਸਪਲਾਈ ਵਿੱਚ ਵਿਘਨ ਪਾਇਆ ਹੈ, ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਅਤੇ ਆਸਟ੍ਰੇਲੀਆ ਵਿੱਚ ਪੈਟਰੋਲ ਦੀ ਕੀਮਤ $1 ਪ੍ਰਤੀ ਲੀਟਰ ਤੱਕ ਵਧਣ ਦਾ ਖ਼ਤਰਾ ਹੈ। ਵੈਸਟਪੈਕ ਦੀ ਰਿਪੋਰਟ ਅਨੁਸਾਰ, ਰੁਕਾਵਟ ਦੀ ਮਿਆਦ 'ਤੇ ਨਿਰਭਰ ਕਰਦੇ ਹੋਏ ਤੇਲ ਅਮਰੀਕੀ $100 ਡਾਲਰ ਤੋਂ $185 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ, ਜਿਸ ਨਾਲ ਮਹਿੰਗਾਈ ਵਧੇਗੀ ਅਤੇ ਆਰਥਿਕ ਵ...
ਦੁਗਣੀ ਹੋਈ ਟੀ.ਆਰ (Subclass 485) ਦੀ ਫੀਸ: ਭਾਰਤੀ ਵਿਦਿਆਰਥੀਆਂ ਲਈ ਵੱਧਦੀ ਚੁਣੌਤੀ, ਮਾਹਿਰਾਂ ਦੀ ਕੀ ਹੈ ਰਾਇ? 04.03.2026 11:09
1 ਮਾਰਚ ਤੋਂ ਅਸਥਾਈ ਗ੍ਰੈਜੂਏਟ ਵੀਜ਼ਾ (subclass 485) ਦੀ ਅਰਜ਼ੀ ਫੀਸ $2,300 ਤੋਂ ਵਧਾ ਕੇ $4,600 (ਦੁੱਗਣੀ )ਕਰ ਦਿੱਤੀ ਗਈ ਹੈ। ਇਹ ਪੋਸਟ-ਸਟੱਡੀ ਵਰਕ ਵੀਜ਼ਾ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਅੰਕੜੇ ਦਰਸਾਉਂਦੇ ਹਨ ਕਿ ਇਸ ਵੀਜ਼ਾ ਲਈ ਅਰਜ਼ੀ ਪਾਉਣ ਵਾਲੇ ਲੋਕਾਂ ਵਿੱਚ ਭਾਰਤੀ ਮੂਲ ਦੇ ਲੋਕ ਮੋਹਰੀ ਹਨ। ਇਸ ਵੀਜ਼ਾ ਲਈ ਨਿਯਮ ਪਹਿਲਾਂ ਹੀ ਸਖ਼ਤ ਕਰ ਦਿੱਤੇ ਗਏ ਸੀ। ਇਨ੍ਹਾਂ ਬਦਲਦੇ...
ਨਿਊਕਾਸਲ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਪੰਜਾਬੀ ਟਰੱਕ ਡਰਾਇਵਰ ਦੇ ਪਰਿਵਾਰ ਲਈ ਭਾਈਚਾਰੇ ਨੇ ਵਧਾਏ ਮਦਦ ਦੇ ਹੱਥ 04.03.2026 9:57
ਲੰਘੀ 27 ਫਰਵਰੀ ਦੀ ਸਵੇਰ ਨੂੰ ਨਿਊਕਾਸਲ (NSW) ਦੇ ਐਮ1 ਪੈਸੀਫਿਕ ਮੋਟਰਵੇਅ ਉੱਤੇ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਇਵਰ ਰਘਬੀਰ ਸਿੰਘ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਕਰੀਬੀ ਦੋਸਤ ਗੁਰਵਰਿੰਦਰ ਸਿੰਘ ਨੇ ਦੱਸਿਆ ਕਿ ਰਘਬੀਰ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣ ਦੇ ਲਈ ਭਾਈਚਾਰੇ ਵਲੋਂ ਮਦਦ ਦੇ ਹੱਥ ਵਧਾਏ ਜਾ ਰਹੇ ਹਨ।
ਖ਼ਬਰਨਾਮਾ: UAE ‘ਚ ਫਸੇ ਹਜ਼ਾਰਾਂ ਆਸਟ੍ਰੇਲੀਆਈ, ਜੰਗ ਕਾਰਨ ਵਪਾਰ ਅਤੇ ਤੇਲ ਬਾਜ਼ਾਰ ਵੀ ਪ੍ਰਭਾਵਿਤ 04.03.2026 4:46
ਐਮੀਰੇਟਸ ਨੇ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਲਈ ਇੱਕ ਵਾਪਸੀ ਉਡਾਣ ਅੱਜ ਸਵੇਰੇ ਦੁਬਈ ਤੋਂ ਰਵਾਨਾ ਹੋ ਚੁੱਕੀ ਹੈ ਅਤੇ ਅੱਜ ਰਾਤ ਸਿਡਨੀ ਉਤਰਨ ਦੀ ਸੰਭਾਵਨਾ ਹੈ। ਇਸ ਉਡਾਣ ਵਿੱਚ ਕਿੰਨੇ ਆਸਟ੍ਰੇਲੀਆਈ ਸਵਾਰ ਹਨ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ 24,000 ਆਸਟ੍ਰੇਲੀਆਈ ਨਾਗਰਿਕ ਅਜੇ ਵੀ UAE ਵਿੱਚ ਫਸੇ ਹੋਏ ਹਨ। ਓਧਰ, ਲੇਬਰ ਪਾਰਟੀ ਦੇ ਵਪਾਰ ਮੰਤਰੀ ਡੌਨ ਫੈਰਲ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਆਸਟ੍ਰੇਲੀਆ ਉੱਤੇ ਆਰਥਿਕ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਘਟਾਉਣ ਦੀ ਕੋਸ਼ਿਸ਼ ਕ...
ਹੋਲੀ – 'ਰੰਗਾਂ ਰਾਹੀਂ ਏਕਤਾ ਦਾ ਜਸ਼ਨ', ਪ੍ਰਧਾਨ ਮੰਤਰੀ ਸਮੇਤ ਕਈਆਂ ਆਸਟ੍ਰੇਲੀਆਈ ਨੇਤਾਵਾਂ ਵੱਲੋਂ ਹੋਲੀ ਦੀਆਂ ਵਧਾਈਆਂ 04.03.2026 5:01
ਹੋਲੀ ਮੌਕੇ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਨੇਤਾਵਾਂ ਨੇ ਆਪਣੇ ਵਧਾਈ ਸੰਦੇਸ਼ ਵਿਆਪਕ ਭਾਈਚਾਰੇ ਨਾਲ ਸਾਂਝੇ ਕੀਤੇ ਹਨ, ਜੋ ਤੁਸੀਂ ਇਸ ਪੌਡਕਾਸਟ ਵਿੱਚ ਸੁਣ ਸਕਦੇ ਹੋ....
ਪਾਕਿਸਤਾਨ ਡਾਇਰੀ: ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਪਾਕਿਸਤਾਨ ਨੇ ਕੀਤੀ ਫੌਜ ਤਾਇਨਾਤ ਅਤੇ ਲਗਾਇਆ ਕਰਫਿਊ 04.03.2026 6:46
ਅਮਰੀਕਾ-ਇਜ਼ਰਾਇਲ ਹਮਲਿਆਂ ਵਿੱਚ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਾਮੇਨਈ ਦੀ ਮੌਤ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ ਵਿੱਚ ਕਈ ਲੋਕਾਂ ਦੀ ਮੌਤ ਅਤੇ ਦਰਜਨਾਂ ਦੇ ਜ਼ਖ਼ਮੀ ਹੋਣ ਮਗਰੋਂ ਪਾਕਿਸਤਾਨੀ ਅਧਿਕਾਰੀਆਂ ਨੇ ਉੱਤਰੀ ਸ਼ਹਿਰਾਂ ਗਿਲਗਿਤ ਅਤੇ ਸਕਾਰਦੂ ਵਿੱਚ ਫੌਜ ਤਾਇਨਾਤ ਕਰ ਦਿੱਤੀ ਅਤੇ ਤਿੰਨ ਦਿਨਾਂ ਦਾ ਕਰਫਿਊ ਲਾਗੂ ਕਰ ਦਿੱਤਾ ਹੈ। ਇਸ ਦੌਰਾਨ ਕਰਾਚੀ ਵਿੱਚ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਕੌਂਸਲੇਟ ‘ਤੇ ਧਾਵਾ ਬੋਲ ਦਿੱਤਾ ਸੀ। ਪੁਲਿਸ ਨੇ ਲਾਠੀਚਾਰਜ, ਹੰਝੂ ਗੈਸ ਅਤੇ ਗੋਲੀ...
ਅਣਗੌਲੇ ਫਲਾਇੰਗ ਅਫਸਰ ਮਨ ਮੋਹਨ ਸਿੰਘ: 3 ਮਾਰਚ 1942 ਨੂੰ ਵਿਸ਼ਵ ਯੁੱਧ ਦੌਰਾਨ ਵੈਸਟਰਨ ਆਸਟ੍ਰੇਲੀਆ ਵਿੱਚ ਸ਼ਹਾਦਤ ਦੀ ਕਹਾਣੀ 03.03.2026 4:14
ਫਲਾਇੰਗ ਅਫਸਰ ਮਨ ਮੋਹਨ ਸਿੰਘ ਬ੍ਰਿਟਿਸ਼ ਇੰਡੀਆਨ ਏਅਰ ਫੋਰਸ ਦੇ ਸ਼ੁਰੂਆਤੀ ਦੌਰ ਦੇ ਅਹਿਮ ਸਿੱਖ ਪਾਇਲਟਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀ ਜ਼ਿੰਦਗੀ ਸਿਰਫ਼ ਹਵਾਬਾਜ਼ੀ ਦੇ ਸ਼ੌਂਕ ਦੀ ਕਹਾਣੀ ਨਹੀਂ, ਸਗੋਂ ਹਿੰਮਤ, ਦ੍ਰਿੜਤਾ ਅਤੇ ਅਗਵਾਈ ਦਾ ਪ੍ਰਤੀਕ ਹੈ। ਇਸ ਪੌਡਕਾਸਟ ਵਿੱਚ ਸੁਣੋ ਕਿ ਕਿਵੇਂ ਉਨ੍ਹਾਂ ਨੇ ਕਈ ਹਿੰਮਤ ਭਰੇ ਕਾਰਜਾਂ ਨਾਲ ਰਿਕਾਰਡ ਬਣਾਏ, ਅਤੇ ਵੈਸਟਰਨ ਆਸਟ੍ਰੇਲੀਆ ਦੇ ਤੱਟਾਂ 'ਤੇ ਵਿਸ਼ਵ ਯੁੱਧ-2 ਦੌਰਾਨ ਜੋਹਰ ਦਿਖਾਉਂਦੇ ਹੋਏ 3 ਮਾਰਚ 1942 ਨੂੰ ਆਪਣੀ ਜਾਨ ਤੱਕ ਦੇ ਦਿੱਤੀ...
ਖ਼ਬਰਨਾਮਾ: ਵਿਦੇਸ਼ਾਂ 'ਚ ਫਸੇ ਲੋਕਾਂ ਨੂੰ ਲਿਆਉਣ ਦੀ ਜੱਦੋ-ਜਹਿਦ, ਆਸਮਾਨ 'ਚ ਬਲੱਡ ਮੂਨ ਦਾ ਨਜ਼ਾਰਾ ਤੇ ਹੋਰ ਖ਼ਬਰਾਂ 03.03.2026 4:22
ਮੱਧ ਪੂਰਬ ਵਿੱਚ ਵੱਧ ਰਹੇ ਸੰਘਰਸ਼ ਦੌਰਾਨ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਸਟ੍ਰੇਲੀਆਈ ਸਰਕਾਰ 'ਤੇ ਦਬਾਅ ਵੱਧ ਰਿਹਾ ਹੈ। ਲਿਬਰਲ ਸੈਨੇਟਰਾਂ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਨਾਗਰਿਕਾਂ ਦੀ ਵਾਪਸੀ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਜਾਵੇ, ਪਰ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਜਦੋਂ ਤੱਕ ਹਵਾਈ ਖੇਤਰ ਬੰਦ ਹਨ, ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ। ਇਸਤੋਂ ਇਲਾਵਾ ਅੱਜ ਮੰਗਲਵਾਰ ਰਾਤ ਆਸਟ੍ਰੇਲੀਆ ਦੇ ਅਸਮਾਨ ਵਿੱਚ 'ਬਲੱਡ ਮੂਨ'...
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ 'ਤੇ PM ਮੋਦੀ ਦਾ ਸੰਬੋਧਨ: 1984 ਦੇ ਪੀੜਤਾਂ ਨੂੰ ਨਿਆਂ ਦੀ ਵਚਨਬੱਧਤਾ 03.03.2026 4:23
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਗੁਰੂ ਜੀ ਦੀ ਕੁਰਬਾਨੀ, ਸਾਹਸ ਅਤੇ ਸਮਾਜਿਕ ਏਕਤਾ ਦੇ ਸੁਨੇਹੇ ਨੂੰ ਦੁਹਰਾਇਆ ਹੈ। ਇਸ ਸੰਬੋਧਨ ਵਿੱਚ ਸ਼੍ਰੀ ਮੋਦੀ ਨੇ ਸਿੱਖ ਕੌਮ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ 1984 ਦੇ ਦੰਗਿਆਂ ਬਾਰੇ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ, ਬੰਦ ਮਾਮਲਿਆਂ ਨੂੰ ਮੁੜ ਖੋਲ੍ਹਣ, ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਪੀੜਤ ਪਰਿਵਾਰਾਂ ਲਈ ਵਾ...
ਪੰਜਾਬੀ ਡਾਇਰੀ: ਮਿਡਲ ਈਸਟ ਸੰਕਟ ਕਾਰਨ ਅੰਮ੍ਰਿਤਸਰ ਹਵਾਈ ਅੱਡੇ ਤੋਂ 10 ਉਡਾਣਾਂ ਰੱਦ 03.03.2026 7:46
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ 'ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ਦੇ ਕਈ ਦੇਸ਼ਾਂ ਨੇ ਆਪਣਾ ਹਵਾਈ ਖੇਤਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਦੇ ਪ੍ਰਭਾਵ ਹੇਠ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁੱਲ 10 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ, ਕਤਰ ਏਅਰਵੇਜ਼ ਦੀਆਂ ਦੋਹਾ-ਅੰਮ੍ਰਿਤਸਰ ਅਤੇ ਅੰਮ੍ਰਿਤਸਰ-ਦੋਹਾ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਏਅਰ ਇੰਡੀਆ ਐਕਸਪ੍ਰੈਸ ਦੀਆਂ ਦੁਬਈ ਅਤੇ ਸ਼ਾਰਜਾਹ ਨਾਲ ਜੁੜੀਆਂ ਚਾਰ ਉਡਾਣਾਂ ਵੀ...
Similar podcasts
Replaio is not a podcast publisher; show names, artwork and audio belong to their authors and are distributed through public RSS feeds.