SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1699 episoder

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Husk å besøke podkastens nettsted og støtte skaperen: www.sbs.com.au

Forfatter

SBS

Kategori

News

Podkastens nettsted

www.sbs.com.au

Siste episode

15. okt 2026

Hvor kan du lytte?

Podkaster i appen Replaio Radio Kommer snart

Podkaster kommer snart til appen. Installer nå, og bli den første som ser en helt ny tilnærming til podkaster

Last ned på Google Play Installer gratis Android nesten 10 mill. nedlastinger · 4,8 i vurdering iOS snart

Episoder

ਪੰਜਾਬੀ ਡਾਇਰੀ : ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ 25.11.2025

ਕੇਂਦਰ ਸਰਕਾਰ ਨੇ ਪੰਜਾਬ ਦਾ ਰੋਹ ਦੇਖਦਿਆਂ ਚੰਡੀਗੜ੍ਹ ਨੂੰ ਰਾਸ਼ਟਰਪਤੀ ਦੇ ਸਿੱਧੇ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ਤੋਂ ਪੈਰ ਪਿੱਛੇ ਖਿੱਚ ਲਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਪਹਿਲੀ ਦਸੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਸਬੰਧੀ ਬਿੱਲ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਮੰਤਰਾਲੇ ਨੇ ਕਿਹਾ ਕਿ ਇਸ ਪ੍ਰਸਤਾਵ ’ਤੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਕੀਤਾ ਗਿਆ, ਇਸ ਲਈ ਕਿਸੇ ਵੀ ਧਿਰ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ, ਅਤੇ ਪੰਜਾਬ/ਭਾ...

ਘਰੇਲੂ ਹਿੰਸਾ ਸਮਝੋ: ਕਿਸਮਾਂ, ਪ੍ਰਭਾਵ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਪਰਿਵਾਰ ਕਿਵੇਂ ਮਦਦ ਲੈ ਸਕਦੇ ਹਨ 24.11.2025

ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਇੱਕ ਗੰਭੀਰ ਸਮਾਜਿਕ ਸਮੱਸਿਆ ਹੈ, ਜਿਸਦਾ ਸਭ ਤੋਂ ਵੱਧ ਅਸਰ ਮਹਿਲਾਵਾਂ, ਪ੍ਰਵਾਸੀਆਂ ਅਤੇ ਬੱਚਿਆਂ ‘ਤੇ ਪੈਂਦਾ ਹੈ। ਘਰੇਲੂ ਹਿੰਸਾ ਕਿਸੇ ਨਿੱਜੀ ਝਗੜੇ ਦਾ ਨਾਮ ਨਹੀਂ, ਸਗੋਂ ਸਰੀਰੀ, ਭਾਵਨਾਤਮਕ, ਮਾਨਸਿਕ ਜਾਂ ਵਿੱਤੀ ਦੁਰਵਿਵਹਾਰ ਹੈ। ਸਿਡਨੀ ਦੇ ‘ਇੰਡੀਅਨ (ਸਬ-ਕੌਂਟੀਨੈਂਟ) ਕ੍ਰਾਈਸਿਸ ਸੁਪੋਰਟ ਏਜੰਸੀ’ ਦੇ ਸੰਸਥਾਪਕ ਕਿੱਟੂ ਰੰਧਾਵਾ ਅਤੇ ਮੈਲਬਰਨ ਦੀ ਵਕੀਲ ਮੈਨੀ ਕੌਰ ਵਰਮਾ ਇਸ ਸਮੱਸਿਆ ਦੇ ਕਾਰਨ, ਪ੍ਰਭਾਵ ਅਤੇ ਪ੍ਰਵਾਸੀ ਔਰਤਾਂ ਵੱਲੋਂ ਮਦਦ ਲੈਣ ’ਚ ਆਉਣ ਵਾਲੀਆਂ ਰ...

ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਗਏ ਦੀਪਇੰਦਰਜੀਤ ਸਿੰਘ ਦੇ ਕਤਲ ’ਚ ਦੋਸ਼ੀ ਨੌਜਵਾਨ ਨੂੰ ਹੋਈ 4 ਸਾਲ ਦੀ ਜੇਲ੍ਹ 24.11.2025

17 ਨਵੰਬਰ 2025 ਨੂੰ ਤਸਮਾਨੀਆ ਸੁਪਰੀਮ ਕੋਰਟ ਨੇ ਹੋਬਾਰਟ ਵਾਟਰਫਰੰਟ ’ਤੇ ਦੀਪਇੰਦਰਜੀਤ ਸਿੰਘ ਦੀ ਦੁਖਦਾਈ ਮੌਤ ਨਾਲ ਜੁੜੇ ਮਾਮਲੇ ਵਿੱਚ 19 ਸਾਲਾ ਨੌਜਵਾਨ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਨਵਰੀ 2024 ਦੀ ਉਸ ਘਟਨਾ ਨਾਲ ਸੰਬੰਧਤ ਹੈ ਜਿਸ ਵਿੱਚ 27 ਸਾਲਾ ਨੌਜਵਾਨ ਪੰਜਾਬੀ ਨੌਜਵਾਨ ਦੀਪਇੰਦਰਜੀਤ ਨੂੰ ਲੁੱਟ-ਖੋਹ ਦੌਰਾਨ ਪਾਣੀ ਵਿੱਚ ਧੱਕਿਆ ਗਿਆ ਸੀ। ਇਸ ਆਡੀਉ ਵਿੱਚ ਸੁਣੋ ਪੂਰਾ ਮਾਮਲਾ, ਅਦਾਲਤੀ ਫ਼ੈਸਲੇ ਦੀ ਮਹੱਤਤਾ, ਅਤੇ ਕਿਉਂ Punjabi Society Tasmania ਦੇ ਨੁਮਾਇੰਦੇ...

ਖ਼ਬਰਨਾਮਾ : ਨੌਰਦਰਨ ਟੈਰੀਟਰੀ ਵਿੱਚ ਫਿਨਾ ਚੱਕਰਵਾਤ ਕਾਰਨ ਬਿਜਲੀ ਹੋਈ ਗੁੱਲ, ਕਈ ਸਕੂਲ ਬੰਦ 24.11.2025

ਨੌਰਦਰਨ ਟੈਰੀਟਰੀ ਵਿੱਚ, ਹਜ਼ਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ ਅਤੇ ਕਈ ਸਕੂਲ ਬੰਦ ਹਨ, ਪਰ ਗਰਮ ਖੰਡੀ ਚੱਕਰਵਾਤ ਫਿਨਾ ਤੋਂ ਸਥਾਨਕ ਨਿਵਾਸੀਆਂ ਨੂੰ ਗੰਭੀਰ ਸੱਟਾਂ ਅਤੇ ਮਹੱਤਵਪੂਰਨ ਨੁਕਸਾਨ ਤੋਂ ਬਚਾ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਟੈਰੇਟਰੀ ਵਿੱਚ 5,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ, ਪਰ ਲਗਭਗ 14,000 ਅਜੇ ਵੀ ਬਿਜਲੀ ਤੋਂ ਬਿਨਾਂ ਹਨ। ਓਧਰ ਇਸ ਦੌਰਾਨ, ਉੱਤਰੀ ਪੱਛਮੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਨਿਵਾਸੀਆਂ ਨੂੰ ਅੱਜ 24 ਨਵੰਬਰ ਨੂੰ ਨੁਕਸਾਨਦ...

ਭਾਰਤੀ ਮਹਿਲਾਵਾਂ ਨੇ ਪਹਿਲਾ ਨੇਤਰਹੀਨ ਮਹਿਲਾ ਟੀ20 ਵਿਸ਼ਵ ਕੱਪ ਜਿੱਤ ਕੇ ਰਚਿਆ ਇਤਿਹਾਸ 24.11.2025

ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਪਹਿਲੇ ਨੇਤਰਹੀਨ ਮਹਿਲਾ ਟੀ20 ਕ੍ਰਿਕਟ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ। ਫਾਈਨਲ ਮੈਚ ਵਿੱਚ, ਭਾਰਤ ਨੇ ਨੇਪਾਲ ਨੂੰ 7 ਵਿਕਟਾਂ ਨਾਲ ਹਰਾ ਕੇ ਟਰਾਫੀ ਜਿੱਤੀ। ਭਾਰਤੀ ਟੀਮ ਨੇ ਪੂਰੇ ਵਿਸ਼ਵ ਕੱਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਵੀ ਮੈਚ ਨਹੀਂ ਹਾਰਿਆ। ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਕਲਾ ਅਤੇ ਕਹਾਣੀਆਂ: ਬਿਲਬੋਰਡ ਪੇਂਟ ਕਰਨ ਤੋਂ ਲੈ ਕੇ ਉਨ੍ਹਾਂ 'ਤੇ ਛਾ ਜਾਣ ਤੱਕ, ਸੁਣੋ ਪਾਕਿਸਤਾਨੀ ਕਲਾਕਾਰ ਰੰਗੀਲਾ ਦੀ ਸਫਲਤਾ ਦੀ ਦਾਸਤਾਨ 24.11.2025

ਇੱਕ ਘੱਟ ਆਮਦਨ ਵਾਲੇ ਪਰਿਵਾਰ ਵਿੱਚ ਪੈਦਾ ਹੋਏ, ਰੰਗੀਲਾ ਨੇ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਆਪ ਲਿਖੀ। ਆਪਣੀ ਕਾਮੇਡੀ ਲਈ ਜਾਣੇ ਜਾਂਦੇ ਇਹ ਫ਼ਨਕਾਰ ਇੱਕ ਨਿਰਮਾਤਾ, ਲੇਖ਼ਕ, ਨਿਰਦੇਸ਼ਕ ਅਤੇ ਹੋਰ ਕਈ ਕਲਾਵਾਂ ਦੇ ਮਾਹਰ ਸਨ। ਇਨ੍ਹਾਂ ਨੂੰ ਪਾਕਿਸਤਾਨ ਦੀ ਸਰਕਾਰ ਵਲੋਂ ਕਈ ਪੁਰਸਕਾਰ ਵੀ ਦਿੱਤੇ ਗਏ ਸੀ। ਇਸ ਪੌਡਕਾਸਟ ਰਾਹੀਂ ਸੁਣੋ ਰੰਗੀਲਾ ਦਾ ਪ੍ਰੇਰਨਾਦਾਇਕ ਸਫ਼ਰ....

ਪੰਡਿਤ ਦੀ ਲਿਖੀ ਪੋਥੀ, ਗੁਰਸਿੱਖ ਦੀ ਰਮਾਇਣ, ਸਿੱਖ ਰਾਜ ਦੇ ਸਿੱਕੇ: ਪਾਰਲੀਮੈਂਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ 24.11.2025

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਾ ਸਮਾਗਮ 27 ਨਵੰਬਰ 2025 ਨੂੰ ਆਸਟ੍ਰੇਲੀਆਈ ਪਾਰਲੀਮੈਂਟ ਹਾਊਸ, ਕੈਨਬਰਾ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਬਾਰੇ 'ਸਿੱਖ ਵਾਲੰਟੀਅਰਜ਼ ਆਸਟ੍ਰੇਲੀਆ' ਤੋਂ ਜਸਵਿੰਦਰ ਸਿੰਘ ਜੀ ਨੇ ਦੱਸਿਆ ਕਿ ਪੰਜਾਬ ਤੋਂ 2 ਮੁੱਖ ਬੁਲਾਰੇ ਪਹੁੰਚ ਰਹੇ ਹਨ ਜੋ ਗੁਰੂ ਸਾਹਿਬ ਦੀ ਕੁਰਬਾਨੀ ਦੀ ਮਹੱਤਾਤਾ ਸੰਗਤਾਂ ਸਾਹਮਣੇ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਬਹੁ-ਸੱਭਿਆਚਾਰਕ ਸਮਾਜ ਦੀ ਵੀ ਝਲਕ ਦੇਖਣ ਨੂੰ ਮਿਲੇਗੀ, ਕਿਉਂਕਿ ਇੱਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਸ ਵਿੱ...

‘Everyone wants to matter’: How we can prevent hate and division in our neighbourhoods - SBS Examines: ਜਾਣੋ ਕਿ ਅਸੀਂ ਆਪਣੇ ਆਂਢ-ਗੁਆਂਢ ਵਿੱਚ ਨਫ਼ਰਤ ਅਤੇ ਵੰਡ ਨੂੰ ਕਿਵੇਂ ਰੋਕ ਸਕਦੇ ਹਾਂ 23.11.2025

Our social cohesion is under threat. But building stronger community ties can help grow connection, trust and shared belonging. - ਸਾਡੀ ਸਮਾਜਿਕ ਏਕਤਾ ਖ਼ਤਰੇ ਵਿੱਚ ਹੈ। ਪਰ ਮਜ਼ਬੂਤ ਭਾਈਚਾਰਕ ਸਬੰਧ ਬਣਾਉਣ ਨਾਲ ਸੰਪਰਕ, ਵਿਸ਼ਵਾਸ ਅਤੇ ਸਾਂਝ ਵਧਣ ਵਿੱਚ ਮਦਦ ਮਿਲ ਸਕਦੀ ਹੈ।

ਖ਼ਬਰਾਂ ਫਟਾਫੱਟ: ਅਫਰੀਕਾ ਦੀ ਧਰਤੀ ਤੇ G20, ਹਸੀਨਾ ਨੂੰ ਮੌਤ ਦੀ ਸਜ਼ਾ, ਬਿਸ਼ਨੋਈ NIA ਹਿਰਾਸਤ ਵਿੱਚ, ਤੇ ਹਫ਼ਤੇ ਦੀਆਂ ਹੋਰ ਖ਼ਬਰਾਂ 21.11.2025

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੱਖਣੀ ਅਫਰੀਕਾ ਵਿੱਚ ਜੀ-20 ਸਿਖਰ ਸੰਮੇਲਨ ਲਈ ਪਹੁੰਚ ਗਏ ਹਨ, ਇਹ ਪਹਿਲੀ ਵਾਰ ਹੈ ਜਦੋਂ ਇਹ ਸੰਮੇਲਨ ਅਫਰੀਕੀ ਧਰਤੀ ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਓਧਰ, ਸੰਘੀ ਗੱਠਜੋੜ ਦਾ ਕਹਿਣਾ ਹੈ ਕਿ ਜੇਕਰ ਤਜਵੀਜ਼ ਕੀਤੀਆਂ ਤਬਦੀਲੀਆਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਲੇਬਰ ਪਾਰਟੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਾਤਾਵਰਨ ਸੁਧਾਰਾਂ ਦਾ ਸਮਰਥਨ ਕਰਨਗੇ। ਬੰਗਲਾਦੇਸ਼ ਦੀ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਖਿਲਾਫ ਮੌਤ ਦੀ ਸਜ਼ਾ ਦੇ ਅਦਾ...

ਆਸਟ੍ਰੇਲੀਆ ਨੇ ਜਾਰੀ ਕੀਤੇ ਸਟੂਡੈਂਟ ਵੀਜ਼ਾ ਲਈ ਨਵੇਂ ਪ੍ਰੋਸੈਸਿੰਗ ਨਿਯਮ 21.11.2025

ਆਸਟ੍ਰੇਲੀਆ ਨੇ ਇੱਕ ਵਾਰ ਫਿਰ ਤੋਂ ਵਿਦਿਆਰਥੀ ਵੀਜ਼ਾ ਲਈ ਪ੍ਰਕਿਰਿਆ ਦਾ ਸਮਾਂ ਬਦਲ ਦਿੱਤਾ ਹੈ। ਹੁਣ ਵੀਜ਼ਾ ਦੀ ਪ੍ਰਕਿਰਿਆ ਦਾ ਸਮਾਂ ਇਸ ਗੱਲ ਉੱਤੇ ਵੀ ਨਿਰਭਰ ਕਰੇਗਾ ਕਿ ਵਿੱਦਿਆਰਥੀ ਨੇ ਕਿਹੜੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲਿੱਤਾ ਹੈ। ਨਵੇਂ ਨਿਯਮਾਂ ਦੇ ਤਹਿਤ, ਵਿਦਿਆਰਥੀ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਹੁਣ ਤਿੰਨ-ਪੱਧਰੀ ਤਰਜੀਹ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। 80% ਤੋਂ ਘੱਟ ਅਲਾਟਮੈਂਟ ਵਾਲੇ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਨਾਲ ਸਭ ਤੋਂ ਤੇਜ਼ੀ ਨਾ...

ਖ਼ਬਰਨਾਮਾ: ਕੈਲੀ ਸਲੋਏਨ ਕਰਨਗੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਅਗਵਾਈ 21.11.2025

ਕੈਲੀ ਸਲੋਏਨ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਨਿਊ ਸਾਊਥ ਵੇਲਜ਼ ਲਿਬਰਲ ਪਾਰਟੀ ਦੀ ਨਵੀਂ ਨੇਤਾ ਵਜੋਂ ਚੁਣਿਆ ਗਿਆ ਹੈ। ਲੀਡਰਸ਼ਿਪ ਵਿੱਚ ਇਹ ਬਦਲਾਅ ਅਗਲੀਆਂ ਰਾਜ ਚੋਣਾਂ ਤੋਂ ਦੋ ਸਾਲ ਤੋਂ ਵੀ ਘੱਟ ਸਮੇਂ ਪਹਿਲਾਂ ਆਇਆ ਹੈ। ਲਿਬਰਲ ਪਾਰਟੀ ਨੇ ਵਿਕਟੋਰੀਆ ਵਿੱਚ ਵੀ ਅਗਲੇ ਸਾਲ ਪੈਣ ਵਾਲਿਆਂ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਵਿੱਚ ਬਦਲਾਅ ਲਿਆਂਦਾ ਹੈ। ਪਿਛਲੇ ਸਾਲ ਸੰਘੀ ਪੱਧਰ 'ਤੇ ਵੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲੀ ਗਈ ਸੀ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

ਪੰਜਾਬੀ ਡਾਇਸਪੋਰਾ : ਸਕਾਟਲੈਂਡ ਦੀ ਯੂਨੀਵਰਸਿਟੀ ਨੇ ਕਰਵਾਏ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ 21.11.2025

ਸਕਾਟਲੈਂਡ ਦੀ ਐਡਿਨਬਰਾ ਯੂਨੀਵਰਸਿਟੀ ਵਿੱਚ 175 ਸਾਲ ਪੁਰਾਣੇ ਹੱਥ ਲਿਖਤ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਤਿਹਾਸਕ ਤੱਥਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੇ ਸ਼ਾਸਕ ਰਹੇ ਖੜਕ ਸਿੰਘ ਦੇ ਕਬਜ਼ੇ ਵਿੱਚੋਂ 1848 ਵਿੱਚ ਇਸ ਨੂੰ ਦੁੱਲੇਵਾਲਾ ਦੇ ਕਿਲ੍ਹੇ ਉੱਤੇ ਕਬਜ਼ੇ ਤੋਂ ਬਾਅਦ ਭਾਰਤ ਤੋਂ ਲਿਆਂਦਾ ਗਿਆ ਸੀ। ਇਹ ਸਰੂਪ, ਸਰ ਜੌਹਨ ਸਪੈਂਸਰ ਲੌਗਨ ਵੱਲੋਂ ਯੂਨੀਵਰਸਿਟੀ ਨੂੰ ਭੇਂਟ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਨੂੰ ਕੋਹਿਨੂਰ ਦੇ ਨਾਲ ਮਹਾਰਾਣੀ ਵਿਕਟੋਰੀ...

ਲਾਲਚ ਵਿੱਚ ਧੋਖੇਬਾਜਾਂ ਦਾ ਸਾਥ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫੈਡਰਲ ਪੁਲਿਸ ਦੀ ਚੇਤਾਵਨੀ 20.11.2025

ਮਹਿਜ਼ 200 ਤੋਂ 500 ਡਾਲਰ ਦੇ ਲਾਲਚ ਵਿੱਚ ਆ ਕੇ ਆਪਣੇ ਬੈਂਕ ਖਾਤੇ ਅਤੇ ਹੋਰ ਜਾਣਕਾਰੀਆਂ ਸਾਂਝੀਆਂ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ, ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜ਼ਰੂਰੀ ਚੇਤਾਵਨੀ ਜਾਰੀ ਕੀਤੀ ਹੈ। ਜੁਆਂਇੰਟ ਪੁਲਿਸਿੰਗ ਸਾਈਬਰਕ੍ਰਾਇਮ ਕੋਆਰਡੀਨੇਸ਼ਨ ਸੈਂਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਧੋਖਾਧੜੀ ਅਤੇ ਕਾਲੇ ਧਨ ਨੂੰ ਜਾਇਜ਼ ਕਰਨ ਦੀਆਂ ਗਤੀਵਿਧੀਆਂ ਚਲਾਉਣ ਵਾਲੇ ਅਪਰਾਧਿਕ ਗਿਰੋਹਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਲਦੀ ਪੈਸਾ ਕਮਾਉਣ ਦਾ ਲਾਲਚ ਦੇ ਕੇ ਉਨ੍ਹਾਂ ਦੇ ਬੈਂਕ ਖਾ...

ਖ਼ਬਰਨਾਮਾ: ਆਈ ਐੱਮ ਐੱਫ ਨੇ ਆਸਟ੍ਰੇਲੀਆ ਨੂੰ ਮਾਈਨਿੰਗ ਟੈਕਸ ਵਾਪਿਸ ਲਿਆਉਣ ਦੀ ਕੀਤੀ ਸਿਫਾਰਿਸ਼ 20.11.2025

ਇੰਟਰਨੈਸ਼ਨਲ ਮੋਨੇਟਰੀ ਫੰਡ ਭਾਵ ਆਈ ਐੱਮ ਐੱਫ ਨੇ ਆਸਟ੍ਰੇਲੀਆਈ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਘੀ ਸਰਕਾਰ ਨੂੰ ਮਾਈਨਿੰਗ ਟੈਕਸ ਵਾਪਸ ਲਿਆਉਣ ਦਾ ਸੁਝਾਅ ਦਿੱਤਾ ਹੈ। ਸੰਯੁਕਤ ਰਾਸ਼ਟਰ ਏਜੰਸੀ ਨੇ ਆਸਟ੍ਰੇਲੀਆਈ ਅਰਥਵਿਵਸਥਾ ਦਾ ਆਪਣਾ ਸਾਲਾਨਾ ਮੁਲਾਂਕਣ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਮੌਜੂਦਾ ਆਰਥਿਕ ਨੀਤੀਆਂ ਆਮ ਤੌਰ 'ਤੇ ਸਹੀ ਰਸਤੇ 'ਤੇ ਹਨ - ਪਰ ਦੇਸ਼ ਨੂੰ ਅਜੇ ਵੀ ਦਲੇਰਾਨਾ ਟੈਕਸ ਸੁਧਾਰਾਂ ਦੀ ਲੋੜ ਹੈ। ਇਹ ਅਤੇ ਹੋਰ ਖਾਸ ਖਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ....

ਮਦਦ ਜਾਂ ਉਲਝਣ: ਕੀ ਹੈਲਥ ਸਟਾਰ ਰੇਟਿੰਗ ਨਾਲ ਪੌਸ਼ਟਿਕ ਖਾਣਾ ਲੱਭਣਾ ਸੌਖਾ ਹੁੰਦਾ ਹੈ? 20.11.2025

ਆਸਟ੍ਰੇਲੀਆ ਵਿੱਚ ਪੈਕ ਕੀਤੇ ਖਾਣੇ ਅਤੇ ਪੀਣ ਵਾਲੇ ਪਦਾਰਥਾਂ ਉੱਤੇ ਹੈਲਥ ਸਟਾਰ ਰੇਟਿੰਗ ਲਗਾਈ ਜਾਂਦੀ ਹੈ ਤਾਂ ਜੋ ਖ਼ਰੀਦਦਾਰ ਆਸਾਨੀ ਨਾਲ ਪੌਸ਼ਟਿਕ ਖਾਣੇ ਦੀ ਪਹਿਚਾਣ ਕਰ ਸਕਣ। ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਰੇਟਿੰਗ ਪ੍ਰਣਾਲੀ ਵਿੱਚ ਇਕਸਾਰਤਾ ਨਹੀਂ ਹੈ ਜਿਸ ਨਾਲ ultra processed ਖਾਣੇ ਅਤੇ artificial sweetener ਨਜ਼ਰਅੰਦਾਜ਼ ਕੀਤੇ ਜਾਂਦੇ ਹਨ। ਸਿਡਨੀ ਦੇ ਡਾਇਟੀਸ਼ਨ ਸਿਮਰਨ ਗਰੋਵਰ ਇਸ ਮਾਮਲੇ ‘ਤੇ ਆਪਣੀ ਰਾਏ ਪੇਸ਼ ਕਰਦੇ ਹਨ ਕਿ ਇਸ ਰੇਟਿੰਗ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਸਿਹਤਮੰਦ...

ਬਾਲੀਵੁੱਡ ਗੱਪਸ਼ੱਪ: ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ 'ਯਮਲਾ' 28 ਨਵੰਬਰ ਨੂੰ ਹੋਵੇਗੀ ਰੀਲੀਜ਼ 20.11.2025

ਆਪਣੀ ਸਾਫ ਸੁਥਰੀ ਗਾਇਕੀ ਬਦੌਲਤ ਲੱਖਾਂ ਕਰੋੜਾਂ ਸਰੋਤਿਆਂ ਨਾਲ ਦਿਲੋਂ ਜੁੜਨ ਵਾਲੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਇੱਕ ਵਾਰ ਫੇਰ ਉਹਨਾਂ ਦੀਆਂ ਯਾਦਾਂ ਨਾਲ ਮੁੜ ਤੋਂ ਜੋੜਨ ਲਈ 28 ਨਵੰਬਰ ਨੂੰ ਰੀਲੀਜ਼ ਹੋਣ ਜਾ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਤਾਜ਼ਾ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਖ਼ਬਰਨਾਮਾ: ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਡਰਲ ਪੁਲਿਸ ਦੀ ਚੇਤਾਵਨੀ 19.11.2025

ਏਐਫਪੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਪਰਾਧਕ ਗਿਰੋਹ ਕੁਝ ਸੌ ਡਾਲਰ ਦੇ ਲਾਲਚ ਨਾਲ ਉਨ੍ਹਾਂ ਤੋਂ ਬੈਂਕ ਖਾਤੇ ਅਤੇ ਪਹਚਾਣ ਦਸਤਾਵੇਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਮੁਤਾਬਕ, ਇਹ ਗੈਰ–ਕਾਨੂੰਨੀ ਹੈ ਅਤੇ ਵਿਦਿਆਰਥੀਆਂ ਨੂੰ ਲੰਬੇ ਸਮੇਂ ਲਈ ਅਪਰਾਧੀ ਨੈੱਟਵਰਕਾਂ ਵਿੱਚ ਫਸਾ ਸਕਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਾਨਾਮਾਂ...

ਕੀ ਵਿਕਟੋਰੀਆ ਦੇ ਬਾਹਰਲੇ ਸਬਰਬਾਂ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ? 19.11.2025

ਮੈਲਬਰਨ ਦੇ ਉੱਤਰ ਵਿੱਚ ਪੈਂਦੇ ਸਬਰਬ ਬੇਵਰਿਜ 'ਚ ਵਸਦੇ ਕੰਵਰ ਨੇ ਆਪਣੀ ਧੀ ਲਈ ਪਾਰਕ ਦੀ ਮੰਗ ਕਰਦਿਆਂ ਇੱਕ ਪਟੀਸ਼ਨ ਤਾਂ ਸ਼ੁਰੂ ਕੀਤੀ ਸੀ, ਪਰ ਸਾਲਾਂ ਬਾਅਦ ਵੀ ਉਨ੍ਹਾਂ ਦੇ ਰਿਹਾਇਸ਼ੀ ਖ਼ੇਤਰ ਵਿੱਚ ਕੋਈ ਪਾਰਕ ਨਹੀਂ ਬਣਿਆ। ਹਾਲਾਂਕਿ, ਇਸ ਮੁਹਿੰਮ ਨੇ ਮੈਲਬਰਨ ਦੇ ਬਾਹਰਲੇ ਸਬਰਬਾਂ ਦੇ ਵਸਨੀਕਾਂ ਦੀਆਂ ਚੁਣੌਤੀਆਂ ਨੂੰ ਸਾਹਮਣੇ ਲਿਆ ਦਿੱਤਾ ਹੈ। ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਵਿਕਟੋਰੀਆ ਦੇ ਬਾਹਰਲੇ ਉਪਨਗਰਾਂ ਵਿੱਚ ਉਸਾਰੀ ਤਾਂ ਵੱਧ ਰਹੀ ਹੈ, ਪਰ ਉੱਥੇ ਰਹਿਣ ਵਾਲੇ ਕਈ ਲੋਕਾਂ ਦਾ ਕਹਿਣਾ ਹੈ ਕਿ ਉ...

ਪਾਕਿਸਤਾਨ ਡਾਇਰੀ: ਫੌਜ ਮੁਖੀ ਨੂੰ ਮਿਲੇ ਨਵੇਂ ਅਤੇ ਸ਼ਕਤੀਸ਼ਾਲੀ ਅਧਿਕਾਰਾਂ ਦੇ ਵਿਰੋਧ 'ਚ ਜੱਜਾਂ ਨੇ ਦਿੱਤਾ ਅਸਤੀਫ਼ਾ 19.11.2025

ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਨੇ 27ਵੇਂ ਸੰਵਿਧਾਨਕ ਸੋਧ ਨੂੰ ਕਾਨੂੰਨ ਦਾ ਰੂਪ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਰੋਧ ਵਿੱਚ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਸੋਧਾਂ ਨਾਲ ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਸਈਦ ਆਸਿਮ ਮੁਨੀਰ ਨੂੰ ਚੀਫ਼ ਆਫ਼ ਡਿਫੈਂਸ ਫੋਰਸਜ਼ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਫੌਜ ਤੋਂ ਇਲਾਵਾ ਨੇਵੀ ਅਤੇ ਏਅਰ ਫੋਰਸ ਵੀ ਮੁਨੀਰ ਦੇ ਅਧੀਨ ਆ ਗਏ ਹਨ। ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਨਵੇਂ ਅਧਿਕਾਰਾਂ ਦੇ ਨਾਲ, ਉਮਰ ਭਰ ਲਈ ਗ੍ਰਿਫ਼ਤਾਰੀ ਅਤੇ ਮੁ...

ਖ਼ਬਰਨਾਮਾ: ਗੁਰਮੇਸ਼ ਸਿੰਘ ਬਣੇ ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਨਵੇਂ ਲੀਡਰ 18.11.2025

ਨਿਊ ਸਾਊਥ ਵੇਲਜ਼ ਦੀ ਨੈਸ਼ਨਲਜ਼ ਪਾਰਟੀ ਨੇ ਕੌਫਸ ਹਾਰਬਰ ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੂੰ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਹੈ। ਚੌਥੀ ਪੀੜ੍ਹੀ ਦੇ ਕਿਸਾਨ ਗੁਰਮੇਸ਼ ਸਿੰਘ ਨੂੰ ਬਿਨ੍ਹਾਂ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਸਿੰਘ ਦਾ ਪਰਿਵਾਰ ਕੇਲਿਆਂ ਅਤੇ ਬਲੂਬੈਰੀ ਦੀ ਖੇਤੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੈ। ਉਹਨਾਂ ਦੇ ਪੜਦਾਦਾ 1895 ਵਿੱਚ ਆਸਟ੍ਰੇਲੀਆ ਆ ਕੇ ਵਸੇ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 18.11.2025

ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ਾਂ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਸ਼ਾਮਿਲ ਹੈ। ਇਸ ਦੇ ਨਾਲ, ਵਿਕਟੋਰੀਅਨ ਸਰਕਾਰ ਦੀ ਯੁਵਾ ਅਪਰਾਧ ਨਾਲ ਨਜਿੱਠਣ ਦੀ ਯੋਜਨਾ ਬਾਰੇ ਜਾਣੋ, ਜਿਸ ਦੇ ਤਹਿਤ 14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚੇ ਜੋ ਗੰਭੀਰ ਅਪਰਾਧ ਕਰਦੇ ਹਨ, ਉਨ੍ਹਾਂ ਨੂੰ ਬਾਲਗਾਂ ਵਜੋਂ ਸਜ਼ਾ ਦਿੱਤੀ ਜਾਵੇਗੀ। ਆਸਟ੍ਰੇਲੀਆ ਵਿੱਚ ਮਾਪਿਆਂ ਲਈ ਆਪਣੇ ਬੱਚਿਆਂ ਵਾਸਤੇ ਵਿੱਤੀ ਯੋਜਨਾਬੰਦੀ ਦੀਆਂ ਮੂਲ ਗੱਲਾਂ ਬਾਰੇ ਜਾਣਕਾਰੀ ਤੋਂ ਇਲਾਵਾ, ਫੈਡਰਲ ਸਰਕਾਰ ਦੁ...

This form of discrimination is growing in Australia - from assault to segregated birthday parties - SBS Examines: ਹਮਲਿਆਂ ਤੋਂ ਜਨਮਦਿਨ ਪਾਰਟੀਆਂ ਤੱਕ: ਆਸਟ੍ਰੇਲੀਆ ਵਿੱਚ ਵੱਧ ਰਿਹਾ ਹੈ ਵਿਤਕਰਾ 18.11.2025

Experts say caste discrimination and the practice of ‘untouchability’ are on the rise in Australia. But some South Asians are fighting back. - ਮਾਹਿਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਜਾਤੀ ਵਿਤਕਰਾ ਅਤੇ 'ਛੂਤ-ਛਾਤ' ਦਾ ਅਭਿਆਸ ਵੱਧ ਰਿਹਾ ਹੈ। ਪਰ ਕੁਝ ਦੱਖਣੀ ਏਸ਼ੀਆਈ ਲੋਕ ਇਸ ਦਾ ਵਿਰੋਧ ਕਰ ਰਹੇ ਹਨ।

ਪੰਜਾਬੀ ਡਾਇਰੀ: ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ 18.11.2025

ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਸੈਨੇਟ ਚੋਣਾਂ ਕਰਵਾਉਣ ਦੇ ਮੁੱਦੇ 'ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸੰਘਰਸ਼ ਦੇ ਅਗਲੇ ਪੜਾਅ ਵਿੱਚ ਗਵਰਨਰ ਹਾਊਸ ਅਤੇ ਭਾਜਪਾ ਦਫਤਰਾਂ ਦਾ ਘਿਰਾਓ ਕੀਤਾ ਜਾ ਸਕਦਾ ਹੈ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮਹੱਤਵਪੂਰਨ ਖਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

ਛੋਟੇ ਕੱਦ ਦੇ ਬਾਵਜੂਦ ਮੈਲਬਰਨ ਦੀ ਸਿਮਰਨ ਨੇ ਮਾਡਲਿੰਗ ਖੇਤਰ ਵਿੱਚ ਹਾਸਿਲ ਕੀਤੇ ਵੱਡੇ ਮੁਕਾਮ 18.11.2025

ਪੰਜਾਬੀ ਪਿਤਾ ਅਤੇ ਨੇਪਾਲੀ ਮਾਤਾ ਦੀ ਬੱਚੀ ਸਿਮਰਨ ਕੌਰ ਜੋ ਕਿ ਹੁਣ ਮੈਲਬਰਨ ਵਿੱਚ ਰਹ ਰਹੀ ਹੈ, ਨੂੰ ਬਚਪਨ ਤੋਂ ਹੀ ਕੈਮਰਿਆਂ ਸਾਹਮਣੇ ਅਦਾਕਾਰੀ ਕਰਨੀ ਚੰਗੀ ਲੱਗਦੀ ਸੀ ਪਰ ਉਸ ਦੇ ਛੋਟੇ ਕੱਦ ਕਾਰਨ ਕਈ ਰੁਕਾਵਟਾਂ ਸਾਹਮਣੇ ਆਈਆਂ. ਜਿਨ੍ਹਾਂ ਨੂੰ ਸਿਮਰਨ ਨੇ ਆਪਣੀ ਮਿਹਨਤ ਨਾਲ ਪਾਸੇ ਕਰਦਿਆਂ ਕੋਲਸ, ਕੇਐਫਸੀ, ਫੈਟ ਜੈਕਸ, ਅਰਬਨ ਸਲਿੰਗ, ਲ਼ੂਈਜ਼ ਮੈਕਡੋਨਲਡ, ਸਟਾਇਲੀ ਸਵਿੰਮ ਆਦਿ ਵਰਗੀਆਂ ਕਈ ਨਾਮਵਰ ਕੰਪਨੀਆਂ ਲਈ ਮਾਡਲਿੰਗ ਕੀਤੀ। ਨਾਲ ਹੀ ਉਸ ਨੇ ਡਾਂਸ, ਸਟੇਜ ਡਰਾਮਾ ਅਤੇ ਸੋਸ਼ਲ ਮੀਡੀਆ ਤੇ ਵੀ ਚੰਗਾ ਨਾ...

ਐਕਸਪਲੇਨਰ: ਕੀ ਤੁਹਾਡਾ ਬੰਦ ਨੱਕ 'ਹੇ ਫੀਵਰ' ਦੀ ਨਿਸ਼ਾਨੀ ਹੈ ਜਾਂ ਜ਼ੁਕਾਮ ਦੀ? ਜਾਣੋ ਅਸਲ ਸੱਚਾਈ ਕੀ ਹੈ 17.11.2025

'ਹੇ ਫੀਵਰ' ਅਤੇ 'ਜ਼ੁਕਾਮ' ਦੇ ਲੱਛਣ ਅਕਸਰ ਇੱਕੋ ਜਿਹੇ ਹੁੰਦੇ ਹਨ, ਪਰ ਦੋਨਾਂ ਦੇ ਕਾਰਨ ਅਤੇ ਇਲਾਜ ਵੱਖਰੇ ਹਨ। ਹੇ ਫੀਵਰ ਇੱਕ ਐਲਰਜੀ ਹੈ ਜਿਸ ਵਿਚ ਸਰੀਰ ਹਿਸਟਾਮਾਈਨ ਛੱਡਦਾ ਹੈ, ਜਦਕਿ ਜ਼ੁਕਾਮ ਵਾਇਰਸ ਕਾਰਨ ਹੁੰਦਾ ਹੈ। ‘ਹੇ ਫੀਵਰ’ ‘ਚ ਬੁਖਾਰ ਨਹੀਂ ਹੁੰਦਾ ਪਰ ਜੁਕਾਮ ਜਾਂ ਫਲੂ ਵਿੱਚ ਹੋ ਸਕਦਾ ਹੈ। । ਉੱਚ ਪਰਾਗ ਮਾਤਰਾ (Higher pollen levels) ਵਾਲੇ ਦਿਨ ਹੇ ਫੀਵਰ ਦੇ ਲੱਛਣ ਵੱਧ ਸਕਦੇ ਹਨ ਅਤੇ ਦਮੇ ਵਾਲਿਆਂ ਲਈ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਜੇ ਤੁਸੀਂ ਵੀ ਹਰ ਰੋਜ਼ ਛਿੱਕਾਂ, ਨੱਕ-ਵਹਿਣ...

Hør på podkasten SBS Punjabi - ਐਸ ਬੀ ਐਸ ਪੰਜਾਬੀ i Replaio

Radio og podkaster i én app - gratis og uten registrering. Installer i dag, og ikke gå glipp av lanseringen

Last ned på Google Play

Replaio er ikke podkastutgiver; programnavn, omslag og lyd tilhører opphavspersonene og distribueres via offentlige RSS-feeder.