SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1699 episoder

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Husk å besøke podkastens nettsted og støtte skaperen: www.sbs.com.au

Forfatter

SBS

Kategori

News

Podkastens nettsted

www.sbs.com.au

Siste episode

15. okt 2026

Hvor kan du lytte?

Podkaster i appen Replaio Radio Kommer snart

Podkaster kommer snart til appen. Installer nå, og bli den første som ser en helt ny tilnærming til podkaster

Last ned på Google Play Installer gratis Android nesten 10 mill. nedlastinger · 4,8 i vurdering iOS snart

Episoder

ਆਸਟ੍ਰੇਲੀਆ ‘ਚ ਮਹਿਲਾਵਾਂ ਵੱਲੋਂ ਦਾਨ ਕੀਤੇ ਜਾਣ ਵਾਲੇ ਆਂਡਿਆਂ (Ovum) ਦੀ ਮੰਗ ‘ਚ ਵਾਧਾ, ਪਰ ਸਪਲਾਈ ਦੀ ਘਾਟ 01.12.2025

ਇੱਕ ਪਾਸੇ ਆਸਟ੍ਰੇਲੀਅਨ ਲੋਕਾਂ ‘ਚ ਫਰਟਿਲਟੀ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਤੇ ਇਸਦੇ ਚੱਲਦਿਆਂ ਦਾਨ ਕੀਤੇ ਜਾਣ ਵਾਲੇ ਆਂਡਿਆਂ ਦੀ ਮੰਗ ਵੀ ਵੱਧ ਰਹੀ ਹੈ। ਪਰ ਆਂਡਿਆਂ (ovum) ਦੀ ਮੰਗ ਦੇ ਮੁਕਾਬਲੇ ‘ਚ ਇਨ੍ਹਾਂ ਦੀ ਸਪਲਾਈ ਬਹੁਤ ਜ਼ਿਆਦਾ ਘੱਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਦਾਨ ਕੀਤੇ ਜਾਣ ਵਾਲੇ ਆਂਡਿਆਂ ਸਬੰਧੀ ਆਪਣੇ ਨਿਯਮ ਅਤੇ ਪ੍ਰਤੀਕਿਰਿਆ ਨੂੰ ਸੁਧਾਰਨ ਬਾਰੇ ਸੋਚਣਾ ਚਾਹੀਦਾ ਹੈ।

ਖ਼ਬਰਨਾਮਾ : ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ, ਨਵੇਂ ਖਰੀਦਦਾਰਾਂ ਨੂੰ ਨਹੀਂ ਮਿਲਿਆ ਵਿਆਜ ਕਟੌਤੀਆਂ ਦਾ ਲਾਭ 01.12.2025

ਤੇਜ਼ੀ ਨਾਲ ਵੱਧ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਚਲਦਿਆਂ ਨਵੇਂ ਖਰੀਦਦਾਰਾਂ ਨੂੰ ਵਿਆਜ ਦਰਾਂ ਵਿੱਚ ਹੋਈਆਂ ਪਿਛਲੀਆਂ ਤਿੰਨ ਕਟੌਤੀਆਂ ਦਾ ਲਾਭ ਨਹੀਂ ਮਿਲ ਸਕਿਆ ਹੈ। ਪ੍ਰਾਪਰਟੀ ਵਿਸ਼ਲੇਸ਼ਣ ਫਰਮ ਕੋਟੈਲਿਟੀ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਨਵੰਬਰ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਇੱਕ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਨਾਲ ਔਸਤ ਰਿਹਾਇਸ਼ ਦੀ ਕੀਮਤ ਹੁਣ ਲਗਭਗ 8,90,000 ਡਾਲਰ ਦਰਜ ਕੀਤੀ ਗਈ ਹੈ। ਇਹ ਅਕਤੂਬਰ ਵਿੱਚ ਆਏ ਉਸ ਧਮਾਕੇਦਾਰ ਨਤੀਜੇ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਕੀ...

MLA ਪਠਾਨਮਾਜਰਾ ਨੇ ਪੰਜਾਬ ਪੁਲਿਸ ਤੋਂ ਬੱਚ ਕੇ ਆਸਟ੍ਰੇਲੀਆ ਪਹੁੰਚਣ ਤੱਕ ਦਾ ਪੂਰਾ ਘਟਨਾਕ੍ਰਮ ਆਪਣੀ ਜ਼ੁਬਾਨੀ ਦੱਸਿਆ, ਅਤੇ ਖੋਲ੍ਹੇ ਕਈ ਰਾਜ਼ 01.12.2025

ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਫਿਲਹਾਲ ਆਸਟ੍ਰੇਲੀਆ ਪਹੁੰਚੇ ਹੋਏ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਲੱਗੇ ਦੋਸ਼ ਇੱਕ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ। ਉਹਨਾਂ ਨੇ ਕਿਹਾ ਕਿ ਉਹ ਕਾਨੂੰਨੀ ਤਰੀਕੇ ਨਾਲ ਹੀ ਆਸਟ੍ਰੇਲੀਆ ਆਏ ਹਨ ਅਤੇ ਉਹਨਾਂ ਕੋਲ ਅਜੇ ਵੀ ਵੀਜ਼ਾ ਬਾਕੀ ਹੈ।

‘ਜੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਕੁਝ ਸਮੇਂ ਲਈ ਘਟਾ ਦਈਏ ਤਾਂ ਕੋਈ ਹਰਜ ਨਹੀਂ’: ਨਿਊ ਸਾਊਥ ਵੇਲਜ਼ ਨੈਸ਼ਨਲਜ਼ ਦੇ ਆਗੂ ਗੁਰਮੇਸ਼ ਸਿੰਘ 01.12.2025

ਨਿਊ ਸਾਊਥ ਵੇਲਜ਼ ਨੈਸ਼ਨਲਜ਼ ਪਾਰਟੀ ਦੀ ਵਾਗ ਡੋਰ ਸੰਭਾਲ ਰਹੇ ਕਾਫ਼ਸ ਹਾਰਬਰ ਸੀਟ ਦੇ ਐਮ ਪੀ ਗੁਰਮੇਸ਼ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਸਟ੍ਰੇਲੀਆ ਵਿੱਚ ਪਰਵਾਸ, ਹਾਊਸਿੰਗ, ਕਿਸਾਨੀ ਅਤੇ ਕਈ ਹੋਰ ਚਲੰਤ ਮਾਮਲਿਆਂ ਉਤੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਲਈ ਪਰਵਾਸੀ ਜ਼ਰੂਰੀ ਹਨ ਪਰ ਸੀਮਤ ਗਿਣਤੀ ਵਿੱਚ, ਜਿਸ ਨਾਲ ਬੁਨਿਆਦੀ ਜ਼ਰੂਰਤਾਂ ਦੀ ਥੋੜ ਨਾਂ ਹੋਵੇ। ਨਵੇਂ ਲੀਡਰ ਚੁਣੇ ਜਾਣ ਉੱਤੇ ਅਗਲੀ ਚੋਣ ਤੱਕ ਗੁਰਮੇਸ਼ ਕਿਸ ਬਦਲਾਅ ਦੇ ਵਾਅਦੇ ਕਰਦੇ ਹਨ ਸੁਣੋ ਇਸ ਪੌਡਕਾਸਟ ਵਿੱਚ...

ਬਾਲ ਕਹਾਣੀਆਂ: ਜੰਕ ਖਾਣਾ ਪਸੰਦ ਕਰਨ ਵਾਲੇ ਰੂਮੀ ਨੇ ਕਿਵੇਂ ਸਿੱਖਿਆ ਸਿਹਤਮੰਦ ਖਾਣ ਦਾ ਸਬਕ 01.12.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਸੁਣੋ ਫਰਿਆਦ ਅਲੀ ਵਾਢੀ ਦੀ ਇੱਕ ਦਿਲਚਸਪ ਰਚਨਾ ‘ਰੂਮੀ’, ਜਿਸ ਵਿੱਚ ਇੱਕ ਬੱਚਾ ਅਨੋਖੇ ਤਜਰਬੇ ਰਾਹੀਂ ਸਿੱਖਦਾ ਹੈ ਕਿ ਖਾਣੇ ਦਾ ਸਵਾਦ ਹੀ ਨਹੀਂ, ਪੋਸ਼ਣ ਵੀ ਕਿੰਨਾ ਮਹੱਤਵਪੂਰਨ ਹੈ। ਪੂਰੀ ਕਹਾਣੀ ਸੁਣੋ ‘ਬਾਲ ਕਹਾਣੀ’ ਪੌਡਕਾਸਟ ਵਿੱਚ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 29.11.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਮੇਤ ਜਾਣਕਾਰੀ ਭਰਪੂਰ ਬੇਅੰਤ ਪੇਸ਼ਕਾਰੀਆਂ ਹਨ। ਪ੍ਰਮੁੱਖ ਤੌਰ 'ਤੇ ਆਸਟ੍ਰੇਲੀਆ ਵਿੱਚ ਵੱਧ ਰਹੇ ਨਸਲੀ ਹਮਲੇ ਜਿਨ੍ਹਾਂ ਵਿੱਚ ਭਾਰਤੀਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਦਾ ਲੇਖਾ-ਜੋਖਾ ਅਤੇ ਸਾਈਕਲੋਨ ਫੀਨਾ ਵੱਲੋਂ ਢਾਏ ਕਹਿਰ ਤੋਂ ਬਾਅਦ ਪੰਜਾਬੀ/ਸਿੱਖ ਭਾਈਚਾਰਾ ਕਿਵੇਂ ਅੱਗੇ ਵੱਧ ਕੇ ਮਦਦ ਕਰ ਰਿਹਾ ਹੈ, ਇਸ ਬਾਰੇ ਵੀ ਇੱਕ ਇੰਟਰਵਿਊ ਸ਼ਾਮਲ ਹੈ। ਅਤੇ ਬਾਲੀਵੱਡ ਦੀਆਂ ਖਬਰਾਂ ਦਾ ਸਾਰ...

ਖ਼ਬਰਾਂ ਫਟਾਫੱਟ: ਹੌਂਗਕੌਂਗ 'ਚ ਲੱਗੀ ਭਿਆਨਕ ਅੱਗ ਤੋਂ ਲੈ ਕੇ ਆਸਟ੍ਰੇਲੀਆ ਦੀ ਸਿਆਸਤ ਤੱਕ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ 28.11.2025

ਹੌਂਗਕੌਂਗ 'ਚ ਕੁੱਝ ਇਮਾਰਤਾਂ 'ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ, ਨਿਊ ਸਾਊਥ ਵੇਲਜ਼ ਦੇ ਸ਼ਾਰਕ ਅਟੈਕ 'ਚ ਨਵੀਂ ਜਾਣਕਾਰੀ, ਪੌਲੀਨ ਹੈਨਸਨ 'ਤੇ ਸੰਸਦ 'ਚ ਬੁਰਕਾ ਪਾਉਣ ਦਾ ਸਟੰਟ ਕਰਨ ਲਈ ਪਾਬੰਦੀ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਪੁਲਿਸ ਅਧਿਕਾਰੀ ਖ਼ਤਰਨਾਕ ਡਰਾਈਵਿੰਗ ਦਾ ਦੋਸ਼ੀ ਕਰਾਰ 28.11.2025

ਨਿਊ ਸਾਊਥ ਵੇਲਜ਼ ਦੇ ਇੱਕ ਪੁਲਿਸ ਅਧਿਕਾਰੀ ਨੂੰ ਖ਼ਤਰਨਾਕ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਫਰਵਰੀ 2022 ਵਿੱਚ ਸਿਡਨੀ ਵਿੱਚ ਪੁਲਿਸ ਕਾਰ ਦੀ ਟੱਕਰ ਨਾਲ 16 ਸਾਲਾ ਅਬੋਰਿਜਨਲ ਨੌਜਵਾਨ ਦੀ ਮੌਤ ਹੋ ਗਈ ਸੀ। ਅਧਿਕਾਰੀ ਉਸ ਵੇਲੇ ਬਿਨਾ ਪੁਲਿਸ ਪਛਾਣ ਵਾਲੀ ਗੱਡੀ ਚਲਾ ਰਿਹਾ ਸੀ। ਇਸ ਅਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ।

ਸਾਈਕਲੋਨ ਫਿਨਾ ਦੌਰਾਨ ਡਾਰਵਿਨ ਵਿੱਚ ਸਿੱਖ ਫੂਡ ਵੈਨ ਵੱਲੋਂ ਸੈਂਕੜਿਆਂ ਲਈ ਮੁਫ਼ਤ ਰਾਹਤ, ਸਥਾਨਕ ਵਲੰਟੀਅਰ ਵੀ ਜੁੜੇ 28.11.2025

ਸਾਈਕਲੋਨ ਫਿਨਾ ਦੇ ਕਾਰਨ ਡਾਰਵਿਨ ਦੇ ਕਈ ਹਿੱਸਿਆਂ ਵਿੱਚ ਬਿਜਲੀ ਅਤੇ ਹੋਰ ਸਹੂਲਤਾਂ ਬੰਦ ਹੋਣ ਤੋਂ ਬਾਅਦ, ਸਥਾਨਕ ਸਿੱਖ ਭਾਈਚਾਰੇ ਦੇ ਤੇਜਿੰਦਰ ਪਾਲ ਸਿੰਘ ਨੇ ਹਮੇਸ਼ਾਂ ਦੀ ਤਰ੍ਹਾਂ ਰਾਹਤ ਅਤੇ ਮੁੜ-ਬਹਾਲੀ ਦੇ ਕੰਮਾਂ ਵਿੱਚ ਸਹਾਇਤਾ ਲਈ ਹੱਥ ਵਧਾਇਆ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਕਈ ਸਥਾਨਕ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣ ਗਏ। ਤੇਜਿੰਦਰ ਸਿੰਘ ਅਤੇ ਉਨ੍ਹਾਂ ਨਾਲ ਜੁੜੇ ਹੋਰ ਵਲੰਟੀਅਰਾਂ ਨਾਲ ਐਸਬੀਐਸ ਪੰਜਾਬੀ ਦੀ ਕੀਤੀ ਹੋਈ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ...

ਪੰਜਾਬੀ ਪਰਵਾਸੀ ਬੇਲਾ ਸਿੰਘ ਦੀ 130 ਸਾਲ ਪੁਰਾਣੀ ਤਸਵੀਰ ਬਣੀ ਵਾਇਰਲ ‘Aussie Poster Series' ਦਾ ਚਿਹਰਾ 28.11.2025

130 ਸਾਲ ਪਹਿਲਾਂ ਪੰਜਾਬ ਦੇ ਪਿੰਡ ਅਮਰਗੜ੍ਹ ਤੋਂ 13 ਹੋਰ ਸਾਥੀਆਂ ਨਾਲ ਬੇਲਾ ਸਿੰਘ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਕੇਨਜ਼ ਆ ਉੱਤਰੇ ਸਨ ਅਤੇ ਅੱਜ ਉਹਨਾਂ ਦੀ ਤਸਵੀਰ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਪੋਸਟਰ ਬਣ ਕੇ ਲਗਾਈ ਜਾ ਰਹੀ ਹੈ। ਕੀ ਹੈ ਬੇਲਾ ਸਿੰਘ ਦੀ ਕਹਾਣੀ, ਅਤੇ ਉਹਨਾਂ ਦੀ ਤਸਵੀਰ ਇਸ ਆਸਟ੍ਰੇਲੀਅਨ ਕਲਾਕਾਰ ਤੱਕ ਕਿਵੇਂ ਪਹੁੰਚੀ, ਜਾਣੋ ਐਸ ਬੀ ਐਸ ਪੰਜਾਬੀ ਦੇ ਇਸ ਖਾਸ ਪੌਡਕਾਸਟ ਵਿੱਚ...

ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਛੋਟੀ ਦਸਤਾਵੇਜ਼ੀ ਫਿਲਮ, ‘ਅਨਬ੍ਰੇਕੇਬਲ ਸਟ੍ਰਾਈਡ’ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਸਨਮਾਨਿਤ 28.11.2025

ਐਡੀਲੇਡ ਦੇ ਰਹਿਣ ਵਾਲੇ ਯੋਗੀ ਦੇਵਗਨ ਵੱਲੋਂ ਨਿਰਦੇਸ਼ਿਤ ਸ਼ੌਰਟ ਡੌਕੂਮੈਂਟਰੀ “ਅਨਬ੍ਰੇਕੇਬਲ ਸਟ੍ਰਾਈਡ” ਨੂੰ ਹਾਲ ਹੀ ਵਿੱਚ ਸਮਾਪਤ ਹੋਏ ਫੋਕਸ ਆਨ ਐਬਿਲਿਟੀ ਫਿਲਮ ਫੈਸਟੀਵਲ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪੂਰੇ ਸ਼ੋਅ ਨੂੰ ਐਸਬੀਐਸ ਡਿਮਾਂਡ 'ਤੇ ਪ੍ਰਸਾਰਿਤ ਕੀਤਾ ਜਾਵੇਗ। ਯੋਗੀ ਦੇਵਗਨ ਦੱਸਦੇ ਹਨ ਕਿ ਪ੍ਰਵਾਸੀਆਂ ਲਈ ਆਸਟ੍ਰੇਲੀਆ ਦੇ ਫਿਲਮ ਉਦਯੋਗ ਦੀ ਮੁੱਖ ਧਾਰਾ ਵਿੱਚ ਕਦਮ ਜਮਾਉਣਾ ਇੱਕ ਚੁਣੌਤੀ ਭਰਿਆ ਸਫਰ ਹੁੰਦਾ ਹੈ। ਹਿੰਮਤ ਅਤੇ ਮਨੁੱਖੀ ਜਜ਼ਬੇ ਨੂੰ ਦਰਸਾਉਂਦੀ ਇਸ ਫਿਲਮ ਬਾਰੇ ਅ...

ਜਜ਼ਬਾਤ, ਸੰਗੀਤ ਤੇ ਕਹਾਣੀਆਂ ਰਾਹੀਂ ਹਿੰਦੀ, ਪੰਜਾਬੀ, ਉਰਦੂ ਦਾ ਮਿਲਾਪ, ਮੈਲਬਰਨ ਦੇ ਉੱਭਰਦੇ ਕਲਾਕਾਰਾਂ ਨਾਲ ਖਾਸ ਗੱਲਬਾਤ 28.11.2025

ਮਨੁੱਖੀ ਜਜ਼ਬਾਤ, ਸੰਗੀਤ ਅਤੇ ਕਹਾਣੀਆਂ ਆਪਸ ਵਿੱਚ ਡੂੰਘੇ ਤੌਰ 'ਤੇ ਜੁੜੇ ਹੋਏ ਹਨ, ਇਹ ਤਿੰਨੇ ਹੀ ਮਨੁੱਖੀ ਤਜਰਬੇ ਦੀ ਭਾਸ਼ਾ ਹਨ। ਐਸ ਬੀ ਐਸ ਪੰਜਾਬੀ ਦੇ ਸਟੂਡੀਓ ਪਹੁੰਚੇ ਮੈਲਬਰਨ ਦੇ ਦੋ ਉੱਭਰਦੇ ਕਲਾਕਾਰ, ਜਸ਼ਨ ਕੌਰ ਸੰਧੂ ਅਤੇ ਬਲਜੀਤ ਸਿੰਘ ਸੋਹਲ, ਇਸ ਰਿਸ਼ਤੇ ਨੂੰ ਆਪਣੇ ਸੰਗੀਤ ਰਾਹੀਂ ਪੇਸ਼ ਕਰਦੇ ਹਨ। ਦੱਖਣੀ-ਏਸ਼ੀਆਈ ਭਾਸ਼ਾਵਾਂ ਹਿੰਦੀ, ਪੰਜਾਬੀ, ਉਰਦੂ 'ਚ ਸੰਗੀਤ, ਕਹਾਣੀਆਂ ਅਤੇ ਗਜ਼ਲਾਂ ਦੁਆਰਾ ਉਹ ਵੱਖ-ਵੱਖ ਸੱਭਿਆਚਾਰਾਂ ਨੂੰ ਇੱਕ ਮੰਚ 'ਤੇ ਲਿਆਉਣ ਜਾ ਰਹੇ ਹਨ। ਬਲਜੀਤ ਸਿੰਘ ਕਲਾਸੀਕਲ ਸੰਗ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵਿੱਚ ਨਾਗਰਿਕਤਾ ਲੈਣੀ ਹੋਈ ਮਹਿੰਗੀ 27.11.2025

ਨਿਊਜ਼ੀਲੈਂਡ ਵਿੱਚ ਨਾਗਰਿਕਤਾ ਅਰਜ਼ੀ ਫੀਸ ਵਿੱਚ 19.09 ਫ਼ੀਸਦੀ ਵਾਧਾ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ, ਇਹਨਾਂ ਭੁਗਤਾਨਾਂ ਵਿੱਚ 22 ਸਾਲਾਂ ਬਾਅਦ ਪਹਿਲੀ ਵਾਰ ਤਬਦੀਲੀ ਕੀਤੀ ਜਾ ਰਹੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: 2010 ਤੋਂ ਬਾਅਦ ਇੱਕ ਵਾਰ ਫਿਰ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਕਰੇਗਾ ਭਾਰਤ 27.11.2025

2030 ਵਿੱਚ ਹੋਣ ਵਾਲੀਆਂ 'ਕੋਮਨਵੈਲਥ ਖੇਡਾਂ' ਦੀ ਮੇਜ਼ਬਾਨੀ ਭਾਰਤ ਵੱਲੋਂ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੇ ਸ਼ਹਿਰ ਅਹਿਮਦਾਬਾਦ ਵਿੱਚ ਇਹ ਖੇਡਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

'We need to tell stories about our history,' celebrated Indian-origin British director Gurinder Chadha - 'ਆਪਣੇ ਇਤਿਹਾਸ ਬਾਰੇ ਜਾਗਰੂਕਤਾ ਫੈਲਾਉਣੀ ਸਾਡਾ ਫਰਜ਼ ਹੈ' ਦੇਸੀ ਕ੍ਰਿਸਮਸ ਫਿਲਮ ਬਣਾਉਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਨਿਰਦੇਸ਼ਕ ਗੁਰਿੰਦਰ ਚੱਢਾ 27.11.2025

Celebrated British filmmaker of Indian origin, Gurinder Chadha, returns this holiday season with a heartwarming Christmas film that promises a delightful 'Desi' twist to a global classic. Her new release, 'Christmas Karma', reimagines Charles Dickens' timeless tale,' 'A Christmas Carol', casting Kunal Nayyar as 'Sood'—a refugee migrant at the protagonist. True to her signature style, Chadha weaves...

From black tie to casual: How to decode dress codes - ਆਸਟ੍ਰੇਲੀਆ ਐਕਸਪਲੇਨਡ: ਕਾਲੀ ਟਾਈ ਤੋਂ ਕੈਯੂਅਲ ਤੱਕ — ਡਰੈੱਸ ਕੋਡ ਨੂੰ ਕਿਵੇਂ ਡੀਕੋਡ ਕਰਨਾ ਹੈ? 27.11.2025

You’ve received an invitation that reads “Dress code: Cocktail attire”. What is this ‘code’? And more importantly, what will you wear? In this episode, we demystify the most common dress codes so that you can feel comfortable at any event. - ਤੁਹਾਨੂੰ ਇੱਕ ਸੱਦਾ ਪੱਤਰ ਮਿਲਿਆ ਹੈ ਜਿਸ 'ਤੇ ਲਿਖਿਆ ਹੈ 'ਡਰੈੱਸ ਕੋਡ: ਕਾਕਟੇਲ ਪਹਿਰਾਵਾ'। ਇਹ 'ਕੋਡ' ਕੀ ਹੈ? ਅਤੇ ਇਸ ਤੋਂ ਵੀ ਮਹੱਤਵਪੂਰਨ, ਤੁਸੀਂ ਕੀ ਪਹਿਨੋਗੇ? ਇਸ ਐਪੀਸੋਡ ਵਿੱਚ, ਅਸੀਂ ਸ...

ਬਾਲੀਵੁੱਡ ਗੱਪਸ਼ੱਪ: ਪੀਟੀਸੀ ਪੰਜਾਬੀ ਅਤੇ ਆਸਟ੍ਰੇਲੀਆ ਦੀ ਫਿਲਮ ਕੰਪਨੀ ਟੈਂਪਲ ਮਿਲ ਕੇ ਬਨਾਉਣਗੇ ਤਿੰਨ ਪੰਜਾਬੀ ਫਿਲਮਾਂ 27.11.2025

ਆਸਟ੍ਰੇਲੀਆ ਦੀ ਮਸ਼ਹੂਰ ਫਿਲਮਾਂ ਬਨਾਉਣ ਵਾਲੀ ਕੰਪਨੀ ਟੈਂਪਲ ਅਤੇ ਪੀਟੀਸੀ ਪੰਜਾਬੀ ਨੇ ਹਾਲ ਵਿੱਚ ਹੀ ''ਆਸਟ੍ਰੇਲੀਆ ਭਾਰਤ ਆਡੀਓ-ਵੀਜ਼ੂਅਲ ਕੋ-ਪ੍ਰੋਡਕਸ਼ਨ ਟਰੀਟੀ' ਤਹਿਤ ਇੱਕ ਸਮਝੌਤਾ ਕੀਤਾ ਹੈ ਜਿਸ ਨਾਲ ਨਾ ਸਿਰਫ ਤਿੰਨ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾਣਾ ਹੈ, ਬਲਕਿ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਨਵੀਂ ਪਹਿਚਾਣ ਵੀ ਦਿੱਤੀ ਜਾਣੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਆਸਟ੍ਰੇਲੀਆ ਦਾ ਹੁਣ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਹੈ ਪਰਥ 26.11.2025

ਕਿਰਾਏ ਦੇ ਘਰ 'ਚ ਰਹਿੰਦੀ ਪਰਥ ਦੀ ਇੱਕ ਸਿੰਗਲ ਮਾਂ ਨੂੰ ਵੱਧ ਰਹੇ ਕਿਰਾਏ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇੱਥੋਂ ਤੱਕ ਕਿ ਕੁੱਝ ਲੋਕਾਂ ਨੂੰ ਕਿਰਾਏ 'ਤੇ ਘਰ ਲੱਭਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਵਿਆਜ਼ ਦਰਾਂ ਸਥਿਰ ਹੋਣ ਦੇ ਬਾਵਜੂਦ ਵੀ ਕਿਰਾਏ ਦਾ ਸੰਕਟ ਕਿਉਂ ਘੱਟ ਨਹੀਂ ਹੋਇਆ, ਜਾਣੋ ਇਸ ਖਾਸ ਰਿਪੋਰਟ 'ਚ...

ਵਿਕਟੋਰੀਆ ਦੀਆਂ ਸਿਟੀ ਕੌਂਸਿਲਾਂ ਵਿੱਚ ਪ੍ਰੀਤ ਸਿੰਘ ਅਤੇ ਤਲਵਿੰਦਰ ਕੌਰ ਨੇ ਪੰਜਾਬੀਆਂ ਦੀ ਕਰਾਈ ਬੱਲੇ-ਬੱਲੇ 26.11.2025

ਵਿਕਟੋਰੀਆ ਦੇ ਮੈਲਬਰਨ 'ਚ ਪੈਂਦੇ ਵਿੰਧਮ ਵੇਲ ਸਿਟੀ ਕੌਂਸਿਲ ਤੋਂ ਪ੍ਰੀਤ ਸਿੰਘ ਅਤੇ ਰੀਜਨਲ ਇਲਾਕੇ ਐਰਾਰਾਟ ਤੋਂ ਤਲਵਿੰਦਰ ਕੌਰ ਨੇ ਡਿਪਟੀ ਮੇਅਰ ਬਣ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵਾਂ ਪੰਜਾਬੀਆਂ ਨੇ ਇਸ ਅਹਿਮ ਜਿੰਮੇਵਾਰੀ ਲਈ ਜਿੱਥੇ ਸਮੂਹ ਭਾਈਚਾਰੇ ਅਤੇ ਆਪੋ-ਆਪਣੇ ਇਲਾਕਿਆਂ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਲੋਕਾਂ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉਤਰਨ ਦੀ ਗੱਲ ਵੀ ਆਖੀ ਹੈ।

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਮਹਿੰਗਾਈ ਵਿੱਚ ਮੁੜ ਉਛਾਲ, ਏਬੀਐਸ ਵੱਲੋਂ ਪਹਿਲੀ ਵਾਰ ਮਾਸਿਕ CPI ਜਾਰੀ 26.11.2025

ਆਸਟ੍ਰੇਲੀਆ ਵਿੱਚ ਮਹਿੰਗਾਈ ਦਰ ਮੁੜ ਚੜ੍ਹਦੀ ਹੋਈ 16 ਮਹੀਨਿਆਂ ਦੇ ਉੱਚੇ ਪੱਧਰ ਦੇ ਨੇੜੇ ਹੈ। ਇਸੇ ਨਾਲ, ਏਬੀਐਸ ਪਹਿਲੀ ਵਾਰ ਮਾਸਿਕ ਖਪਤਕਾਰ ਕੀਮਤ ਸੂਚਕਾਂਕ ਜਾਰੀ ਕਰ ਰਿਹਾ ਹੈ, ਜੋ ਤਿਮਾਹੀ ਤੋਂ ਮਾਸਿਕ ਰਿਪੋਰਟਿੰਗ ਵੱਲ ਇੱਕ ਵੱਡਾ ਕਦਮ ਹੈ ਜਿਸ ਨਾਲ ਮਹਿੰਗਾਈ ਦੇ ਰੁਝਾਨਾਂ ਨੂੰ ਹੋਰ ਸਹੀ ਅਤੇ ਸਮੇਂ ਸਿਰ ਸਮਝਣ ਵਿੱਚ ਮਦਦ ਮਿਲ ਸਕੇਗੀ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਅੱਜ ਦਾ ਖਬਰਾਨਾਮਾਂ....

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 26.11.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋਰ ਪੇਸ਼ਕਾਰੀਆਂ ਹਨ। ਜਿਨ੍ਹਾਂ ਵਿੱਚ ਆਸਟ੍ਰੇਲੀਆ ਸਰਕਾਰ ਵਲੋਂ ਵਿਦਿਆਰਥੀ ਵੀਜ਼ਿਆਂ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਾਜ਼ਾ ਤਬਦੀਲੀਆਂ, ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਵਲੋਂ ਟੀ-ਟਵੰਟੀ ਵਰਲਡ ਕੱਪ ਜਿੱਤਣ ਬਾਰੇ ਅਤੇ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੇ ਵੇਰਵੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਮੂਲ ਨਿ...

ਪਾਕਿਸਤਾਨ ਡਾਇਰੀ: ਪੇਸ਼ਾਵਰ ਵਿੱਚ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ‘ਤੇ ਆਤਮਘਾਤੀ ਹਮਲਾ, ਤਿੰਨ ਜਵਾਨਾਂ ਦੀ ਮੌਤ 26.11.2025

ਸੋਮਵਾਰ ਨੂੰ ਤਿੰਨ ਆਤਮਘਾਤੀ ਹਮਲਾਵਰਾਂ ਨੇ ਪਾਕਿਸਤਾਨੀ ਅਰਧ ਸੈਨਿਕ ਬਲ ਦੇ ਮੁੱਖ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿੱਚ ਤਿੰਨ ਅਰਧ ਸੈਨਿਕ ਬਲਾਂ ਦੇ ਜਵਾਨ ਮਾਰੇ ਗਏ। ਇਹ ਹਮਲਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿੱਚ ਹੋਇਆ। ਇੱਕ ਹਮਲਾਵਰ ਨੇ ਕੰਪਲੈਕਸ ਦੇ ਦਰਵਾਜ਼ੇ ’ਤੇ ਧਮਾਕਾ ਕਰਕੇ ਆਪਣੇ ਆਪ ਨੂੰ ਉਡਾ ਲਿਆ, ਜਦਕਿ ਬਾਕੀ ਦੋ ਹਮਲਾਵਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨ...

ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦੇ ਬਾਵਜੂੲ ਡੇਵਿਡ ਨੇ ਆਪਣੇ ਕਾਰੋਬਾਰ ਦੇ ਖਰਚੇ ਕਿਵੇਂ ਘਟਾਏ? 25.11.2025

ਬਿਜਲੀ ਦੀਆਂ ਵਧਦੀਆਂ ਕੀਮਤਾਂ ਕੁੱਲ ਮੁਦਰਾਸਫੀਤੀ ਨੂੰ ਹੋਰ ਤੇਜ਼ ਕਰ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਘਰਾਂ ਅਤੇ ਆਸਟ੍ਰੇਲੀਆ ਦੇ 2.6 ਮਿਲੀਅਨ ਛੋਟੇ ਕਾਰੋਬਾਰਾਂ 'ਤੇ ਪੈ ਰਿਹਾ ਹੈ। ਫ਼ਿਰ ਵੀ, ਕੁਝ ਲੋਕ ਇਸ ਚੁਣੌਤੀ ਦਾ ਹੱਲ ਲੱਭਣ ਵਿੱਚ ਕਾਮਯਾਬ ਹੋ ਰਹੇ ਹਨ। ਇਸ ਪੌਡਕਾਸਟ ਵਿੱਚ ਅਸੀਂ ਜਾਣਾਂਗੇ ਕਿ ਡੇਵਿਡ ਸਟੂਅਰਟ ਨੇ ਬਿਜਲੀ ਦੀਆਂ ਵਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਿਵੇਂ ਕੀਤਾ।

ਖ਼ਬਰਨਾਮਾ: ਪੌਲੀਨ ਹੈਨਸਨ ਦੇ 'ਬੁਰਕਾ' ਸਟੰਟ ਦੀ ਨਿੰਦਾ, ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਵਿਸ਼ਵ ਕੱਪ ਤੇ ਹੋਰ ਖ਼ਬਰਾਂ 25.11.2025

ਮੁਸਲਿਮ ਵੂਮੈਨ ਆਸਟ੍ਰੇਲੀਆ ਦੀ ਸੀ.ਈ.ਓ. ਮਾਹਾ ਅਬਦੋ ਨੇ ਪੌਲੀਨ ਹੈਨਸਨ ਵੱਲੋਂ ਸੰਸਦ ਵਿੱਚ ਬੁਰਕਾ ਪਹਿਨ ਕੇ ਕੀਤੇ ਗਏ ਡਰਾਮੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀਮਤੀ ਹੈਨਸਨ ਦੀਆਂ ਕਾਰਵਾਈਆਂ ਸਮਾਜ ਲਈ ਨੁਕਸਾਨਦੇਹ ਹਨ। ਓਧਰ, ਉਬਰ ਈਟਸ ਅਤੇ ਡੌਰਡੇਸ਼ ਨੇ ਰਾਈਡਰਾਂ ਅਤੇ ਡਰਾਈਵਰਾਂ ਲਈ ਘੱਟੋ-ਘੱਟ ਤਨਖ਼ਾਹ ਦਰਾਂ ਅਤੇ ਵਿਆਪਕ ਸੁਰੱਖਿਆ ਪ੍ਰਬੰਧਾਂ ‘ਤੇ ਸਹਿਮਤੀ ਜਤਾਈ ਹੈ। ਭਾਰਤ ਦੀ ਗੱਲ ਕਰੀਏ ਤਾਂ, ਮਹਿਲਾ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚ ਵਿਚ ਕੱਲ੍ਹ ਭਾਰਤੀ ਟੀਮ ਨੇ ਚੀਨੀ ਤੈਪੇਈ...

ਆਸਟ੍ਰੇਲੀਆ ਵਿੱਚ ਵੱਧਦੇ ਨਸਲੀ ਹਮਲੇ: ਭਾਰਤੀ ਭਾਈਚਾਰਾ ਨਿਸ਼ਾਨੇ 'ਤੇ 25.11.2025

ਸਿਡਨੀ ਵਿੱਚ ਨਵੰਬਰ ਮਹੀਨੇ ਦੌਰਾਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ, ਇੱਕ ਬਜ਼ੁਰਗ ਵਿਅਕਤੀ ‘ਤੇ ਹਮਲੇ ਅਤੇ ਤਿੰਨ ਭਾਰਤੀ ਨਾਗਰਿਕਾਂ ਨਾਲ ਬਦਸਲੂਕੀ ਨੇ ਕਮਿਊਨਿਟੀ ਵਿੱਚ ਨਸਲਵਾਦ ਸੰਬੰਧੀ ਚਿੰਤਾਵਾਂ ਨੂੰ ਮੁੜ ਉਭਾਰਿਆ ਹੈ। ਇੰਨ੍ਹਾ ਘਟਨਾਵਾਂ ਨੇ ਇਹ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਨਸਲਵਾਦ ਇੱਕ ਵੱਧਦਾ ਰੁਝਾਨ ਬਣਦਾ ਜਾ ਰਿਹਾ ਹੈ? ਪੀੜਤ ਵਿਅਕਤੀ ਨਾਲ ਕੀਤੀ ਗੱਲਬਾਤ ਅਤੇ ਨਾਲ ਹੀ ਲੋਕਲ ਐਮ ਪੀ, ਪ੍ਰੀਮੀਅਰ ਅਤੇ ਭਾਈਚਾਰਕ ਸੰਸਥਾਵਾਂ ਦੇ ਨੇਤਾਵਾਂ ਵੱਲੋਂ ਇਹਨਾਂ ਮਾਮਲਿਆਂ ਉੱਤੇ ਕੀਤੇ ਪ੍ਰਤੀਕਰਮ ਲਈ...

Hør på podkasten SBS Punjabi - ਐਸ ਬੀ ਐਸ ਪੰਜਾਬੀ i Replaio

Radio og podkaster i én app - gratis og uten registrering. Installer i dag, og ikke gå glipp av lanseringen

Last ned på Google Play

Replaio er ikke podkastutgiver; programnavn, omslag og lyd tilhører opphavspersonene og distribueres via offentlige RSS-feeder.