SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਗਾਰਮਾ ਫੈਸਟੀਵਲ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਤਜਰਬਾ: Indigenous Australia ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼ 04.08.2026 5:01
ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ ਗਾਰਮਾ (Garma) ਫੈਸਟੀਵਲ ਦਾ ਹਿੱਸਾ ਬਣੇ ਹਨ ਨੌਜਵਾਨ ਪੰਜਾਬੀ ਮਨਪ੍ਰੀਤ ਸਿੰਘ ਸਿੱਧੂ, ਜੋ NDIS ਨਾਲ ਕੰਮ ਕਰਦੇ ਹਨ ਅਤੇ ਇਸ ਵੇਲੇ ਗਾਰਮਾ ਵਿੱਚ ਆਪਣੀ ਡਿਊਟੀ ਨਿਭਾ ਰਹੇ ਹਨ, ਜੋ ਕਿ Norther Territory ਦੇ ਡਾਰਵਿਨ ਤੋਂ ਅੱਗੇ ਆਰਨਹੈਮ ਲੈਂਡ ਵਿੱਚ ਮਨਾਇਆ ਜਾ ਰਿਹਾ ਹੈ। ਮਨਪ੍ਰੀਤ ਨਾਲ ਗੱਲਬਾਤ ਰਾਹੀਂ ਜਾਣਾਂਗੇ ਕਿ ਇੱਕ ਪੰਜਾਬੀ ਨੌਜਵਾਨ ਵਜੋਂ ਆਸਟ੍ਰੇਲੀਆ ਦੇ ਮੂਲਵਾਸੀ ਸੱਭਿਆਚਾਰ, ਪਰੰਪਰਾਵਾਂ ਅਤੇ ਗਾਰਮਾ ਦੇ ਮਾਹੌਲ ਨੂੰ ਨੇੜਿ...
ਫਿਊਲ ਐਕਸਾਈਜ਼ ਰਾਹਤ ਖਤਮ: ਪੈਟਰੋਲ ਮੁੜ $2 ਪ੍ਰਤੀ ਲੀਟਰ ਤੋਂ ਪਾਰ ਜਾਣ ਦੇ ਆਸਾਰ, ਡਰਾਈਵਰਾਂ ਲਈ ਹੋ ਸਕਦਾ ਹੈ 'ਮੁਸ਼ਕਲ ਸਮਾਂ' 04.08.2026 5:47
ਆਸਟ੍ਰੇਲੀਆ ਦੀ ਸਰਕਾਰ ਵਲੋਂ ਫਿਊਲ ਐਕਸਾਈਜ਼ ਡਿਊਟੀ ਵਿੱਚ ਦਿੱਤੀ ਕਟੌਤੀ ਹੁਣ ਖਤਮ ਹੋ ਗਈ ਹੈ। ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਜਵਾਬ ਵਿੱਚ ਅਪ੍ਰੈਲ ਦੇ ਸ਼ੁਰੂ ਵਿੱਚ ਬਾਲਣ ਟੈਕਸਾਂ ਵਿੱਚ 32 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ, ਜਿਸਨੂੰ ਹੁਣ ਵਾਪਸ ਲੈਣ ਤੋਂ ਬਾਅਦ, ਥੋਕ ਬਾਲਣ ਦੀਆਂ ਕੀਮਤਾਂ ਵਿੱਚ ਲਗਭਗ 17 ਸੈਂਟ ਪ੍ਰਤੀ ਲੀਟਰ ਦਾ ਵਾਧਾ ਹੋਣ ਦੀ ਉਮੀਦ ਹੈ। ਕੀਮਤਾਂ ਵਿੱਚ ਵਾਧਾ ਲਗਭਗ 10 ਦਿਨਾਂ ਵਿੱਚ ਖਪਤਕਾਰਾਂ ਤੱਕ ਪਹੁੰਚਣ ਦੀ ਉਮੀਦ ਹੈ। ਇਨ੍ਹਾਂ ਵੱਧਦੀਆਂ ਕੀਮਤਾਂ ਦੇ ਚਲਦੇ ਐਸ ਬੀ...
'ਭੱਟ ਤੇ ਭੱਟੀ' ਦੀ ਕਾਮਯਾਬੀ, ਕ੍ਰੈਡਿਟ ਦੀ ਲੜਾਈ ਅਤੇ ਪੰਜਾਬੀ ਕਾਮੇਡੀ ਬਾਬਤ ਸੱਜਾਦ ਜਾਨੀ ਨਾਲ ਖ਼ਾਸ ਮੁਲਾਕਾਤ 03.08.2026 6:59
ਜੇ ਤੁਸੀਂ 2000 ਦੇ ਦਹਾਕੇ ਵਿੱਚ 'ਭੱਟ ਤੇ ਭੱਟੀ' ਵੇਖ ਕੇ ਹੱਸ-ਹੱਸ ਲੋਟਪੋਟ ਹੋਏ ਸੀ, ਤਾਂ ਇਹ ਗੱਲਬਾਤ ਤੁਹਾਡੇ ਲਈ ਹੈ। ਉਸੇ ਡੱਬਿੰਗ ਦੇ ਜਾਦੂਗਰ ਸੱਜਾਦ ਜਾਨੀ ਆਪਣੇ ਹਾਲੀਆ ਆਸਟ੍ਰੇਲੀਆ ਦੌਰੇ ਦੌਰਾਨ ਸ਼ਾਗਿਰਦਾਂ ਫ਼ੈਜ਼ਲ ਰਾਮੇ ਅਤੇ ਸਾਜਿਦ ਹੁਸੈਨ ਉਰਫ਼ ਮਿੱਠਾ ਪੁਰੀਆ ਨਾਲ ਐਸ ਬੀ ਐਸ ਦੇ ਸਟੂਡੀਓ ਪਹੁੰਚੇ ਸਨ। ਇਸ ਖ਼ਾਸ ਮੁਲਾਕਾਤ ਵਿੱਚ ਸੱਜਾਦ ਜਾਨੀ ਨੇ ਦੱਸਿਆ ਕਿ "ਭੱਟ ਤੇ ਭੱਟੀ" ਦੀ ਕਾਮਯਾਬੀ ਪਿੱਛੇ ਸੀ.ਡੀ. (CDs) ਵੰਡਣ ਤੋਂ ਲੈ ਕੇ ਕ੍ਰੈਡਿਟ ਦੀ ਲੜਾਈ ਤੱਕ ਕਿਹੜੇ ਸੰਘਰਸ਼ ਸਨ, ਤੇ ਅੱਜ...
ਖ਼ਬਰਨਾਮਾ: ਮਹਿੰਗਾਈ ਕਾਰਨ ਆਸਟ੍ਰੇਲੀਆਈ ਲੋਕ ਨਾਰਾਜ਼, ਸਰਵੇ ਵਿੱਚ ਗਠਜੋੜ ਵਿਰੋਧੀ ਧਿਰਾਂ ਤੋਂ ਅੱਗੇ 03.08.2026 4:41
ਨੈਸ਼ਨਲ ਪਾਰਟੀ ਦੇ ਆਗੂ ਮੈਟ ਕੈਨਾਵਨ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਰਹਿਣ-ਸਹਿਣ ਦੇ ਵੱਧ ਰਹੇ ਖਰਚਿਆਂ ਵਰਗੇ ਮੁੱਦਿਆਂ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ ਅਤੇ ਇਸ ਦੀ ਝਲਕ ਤਾਜ਼ਾ ਸਰਵੇਖਣਾਂ ਵਿੱਚ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਜੀਵਨ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਹਾਲੀਆ ਸਾਲਾਂ ਵਿੱਚ ਵਿਕਸਿਤ ਦੇਸ਼ਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਸੋਮਵਾਰ ਨੂੰ ਜਾਰੀ ਹੋਏ ਇੱਕ ਨਵੇਂ ਓਪੀਨੀਅਨ ਪੋਲ ਮੁਤਾਬਕ, ਦੋ-ਪਾਰਟੀ ਤਰਜੀਹੀ ਵੋਟਾਂ...
60 ਸਾਲਾਂ ਬਾਅਦ ਆਸਟ੍ਰੇਲੀਆ ਨੂੰ ਮਿਲ ਸਕਦੀ ਹੈ ਪਹਿਲੀ ਨਵੀਂ ਵੱਡੀ ਤੇਲ ਰਿਫਾਇਨਰੀ 03.08.2026 5:30
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਇੱਕ ਨਵੀਂ ਵੱਡੀ ਤੇਲ ਰਿਫਾਇਨਰੀ ਦੀ ਸੰਭਾਵਨਾ ਦਾ ਅਧਿਐਨ ਕਰਨ ਲਈ ਵੈਸਟਰਨ ਆਸਟ੍ਰੇਲੀਆ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ ਅਤੇ ਇਸ ਦੇ ਲਈ 40 ਲੱਖ ਡਾਲਰ ਦੀ ਰਕਮ ਖਰਚ ਕੀਤੀ ਜਾਵੇਗੀ। ਜੇਕਰ ਇਹ ਪ੍ਰਾਜੈਕਟ ਸਿਰੇ ਚੜ੍ਹ ਗਿਆ ਤਾਂ ਇਹ 1960 ਦੇ ਦਹਾਕੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਬਣਨ ਵਾਲੀ ਪਹਿਲੀ ਨਵੀਂ ਵੱਡੀ ਪੈਟਰੋਲ ਰਿਫਾਈਨਰੀ ਹੋਵੇਗੀ। ਹੋਰ ਵੇਰਵੇ ਲਈ ਸੁਣੋ ਇਹ ਖਾਸ ਰਿਪੋਰਟ।
Rapa Nui repatriations: Right or wrong? - ਕੀ ਅਜਾਇਬ ਘਰਾਂ ਵਿੱਚ ਰੱਖੀਆਂ ਆਦਿਵਾਸੀ ਵਿਰਾਸਤੀ ਵਸਤੂਆਂ ਅਤੇ ਮਨੁੱਖੀ ਅਵਸ਼ੇਸ਼ ਉਨ੍ਹਾਂ ਦੇ ਮੂਲ ਭਾਈਚਾਰਿਆਂ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ? 03.08.2026 11:58
The Australian Museum has repatriated the ancestral remains of 17 Rapa Nui islanders to their eastern Pacific place of origin. This homecoming has renewed calls for the return of giant statues, or Moai, from the British Museum. But a UK based archaeologist has warned against overturning historic arrangements made between consenting parties. - ਆਸਟ੍ਰੇਲੀਆਈ ਮਿਊਜ਼ੀਅਮ ਵੱਲੋਂ ਰਾਪਾ ਨੂਈ (ਈਸਟਰ ਆਈਲੈਂਡ) ਦੇ 17...
ਖ਼ਬਰਾਂ ਫਟਾਫੱਟ: ਇਰਾਨ ਜੰਗ, ਆਸਟ੍ਰੇਲੀਆ ਦੀ ਸਿਆਸਤ ਅਤੇ ਭਾਰਤ ਦਾ ਵਿਦਿਆਰਥੀ ਮੁੱਦਾ 31.07.2026 3:58
ਇਸ ਹਫ਼ਤੇ ਅਮਰੀਕਾ-ਇਰਾਨ ਤਣਾਅ, ਆਸਟ੍ਰੇਲੀਆ ਦੀ ਰਾਜਨੀਤੀ ਅਤੇ ਅਰਥਵਿਵਸਥਾ, Indigenous ਭਾਈਚਾਰੇ ਨਾਲ ਜੁੜੇ ਮੁੱਦੇ ਅਤੇ ਭਾਰਤ ਵਿੱਚ ਵਿਦਿਆਰਥੀ ਅੰਦੋਲਨ ਤੇ NEET-UG ਪੇਪਰ ਲੀਕ ਮਾਮਲਾ ਸੁਰਖੀਆਂ ਵਿੱਚ ਰਿਹਾ। ਇਸ ਦੇ ਨਾਲ ਜਾਪਾਨ ਦੇ ਭੂਚਾਲ ਅਤੇ ਆਸਟ੍ਰੇਲੀਆ-ਸਿੰਗਾਪੁਰ ਦੇ ਨਵੇਂ ਸਮਝੌਤੇ ਵੀ ਅਹਿਮ ਖ਼ਬਰਾਂ ਰਹੇ।
'Rejected 11 times': How this international student’s love for the uniform led him to become an ABF officer - 'ਹਾਰ ਨਹੀਂ ਮੰਨੀ':12 ਕੋਸ਼ਿਸ਼ਾਂ ਤੋਂ ਬਾਅਦ ਆਸਟ੍ਰੇਲੀਆ ਬਾਰਡਰ ਫੋਰਸ ਤੱਕ ਪਹੁੰਚੇ ਗੁਰਦਾਸਪੁਰ ਦੇ ਰਮਨ ਦੀ ਪ੍ਰੇਰਨਾਦਾਇਕ ਕਹਾਣੀ 31.07.2026 11:33
Inspired by his father’s and grandfather's careers in the police force in India, Raman always dreamed of wearing the uniform. After arriving in Australia as an international student and facing 11 rejections, he is now an Australian Border Force officer in Cairns, helping protect Australia’s borders while serving the country he calls home. - ਗੁਰਦਾਸਪੁਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਪਹੁ...
ਖ਼ਬਰਨਾਮਾ: ਆਸਟ੍ਰੇਲੀਆ 1.2 ਮਿਲੀਅਨ ਘਰਾਂ ਦਾ ਟੀਚਾ ਪੂਰਾ ਕਰਨ ਤੋਂ ਪਿੱਛੇ, ਰਿਹਾਇਸ਼ੀ ਸੰਕਟ ਬਰਕਰਾਰ 31.07.2026 3:24
ਆਸਟ੍ਰੇਲੀਆ ਵਿੱਚ ਘਰਾਂ ਦੇ ਨਿਰਮਾਣ ਨਾਲ ਜੁੜੇ ਨਵੇਂ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਨਵੇਂ ਘਰਾਂ ਦੇ ਨਿਰਮਾਣ ਵਿੱਚ ਗਿਰਾਵਟ ਆਈ ਹੈ, ਜਿਸ ਕਾਰਨ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਸਰਕਾਰ 2029 ਦੇ ਮੱਧ ਤੱਕ 1.2 ਮਿਲੀਅਨ ਨਵੇਂ ਘਰ ਬਣਾਉਣ ਦਾ ਟੀਚਾ ਪੂਰਾ ਕਰ ਸਕੇਗੀ। ਇਸ ਦੇ ਨਾਲ ਹੀ, ਘਰਾਂ ਦਾ ਨਿਰਮਾਣ ਘਟਣ ਦੇ ਬਾਵਜੂਦ ਰਿਹਾਇਸ਼ੀ ਇਮਾਰਤਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ, ਜਿਸ ਪਿੱਛੇ ਮੁੱਖ ਕਾਰਨਾਂ ਵਿੱਚੋਂ ਇੱਕ ਨਿ...
ਪੰਜਾਬੀ ਡਾਇਸਪੋਰਾ: ਕੈਨੇਡਾ ’ਚ ਪੁਲਿਸ ਐਕਸ਼ਨ, ਯੂਕੇ ’ਚ ਪੰਜਾਬਣਾਂ ਦੀ ਪ੍ਰਾਪਤੀ ਅਤੇ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਬਾਰੇ ਅਪਡੇਟ 31.07.2026 7:29
ਪੰਜਾਬੀ ਡਾਇਸਪੋਰਾ ਦੇ ਪੌਡਕਾਸਟ ਵਿੱਚ ਜਿੱਥੇ ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਸੰਗਠਿਤ ਗਿਰੋਹ ਦੇ 30 ਸ਼ੱਕੀ ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ, ਉਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਪੰਜਾਬੀ ਮੂਲ ਦੀ ਸਤਵੀਰ ਕੌਰ ਨੂੰ ਸਿਕਿਓਰਿਟੀ ਅਤੇ ਘਰੇਲੂ ਹਿੰਸਾ ਮਾਮਲਿਆਂ ਦੀ ਮੰਤਰੀ ਨਿਯੁਕਤ ਕੀਤੇ ਜਾਣ ਅਤੇ ਹਰਪ੍ਰੀਤ ਕੌਰ ਉੱਪਲ ਨੂੰ ਅਸਿਸਟੈਂਟ ਵ੍ਹਿਪ ਦੀ ਜਿੰਮੇਵਾਰੀ ਮਿਲਣ ਦਾ ਵੇਰਵਾ ਸ਼ਾਮਿਲ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਨਾਲ ਜੁੜੀ ਅਪਡੇਟ ਅਤ...
ਕੀ ਤੁਹਾਡਾ ਹੋਮ ਲੋਨ ਆਫਸੈੱਟ ਅਕਾਊਂਟ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ? ਬੈਂਕਾਂ ਦੀਆਂ ਗਲਤੀਆਂ ਕਾਰਨ ਗਾਹਕਾਂ ਨੂੰ $55 ਮਿਲੀਅਨ ਦਾ ਨੁਕਸਾਨ 30.07.2026 6:01
ਆਸਟ੍ਰੇਲੀਆ ਦੇ ਕਾਰਪੋਰੇਟ ਰੈਗੂਲੇਟਰ ASIC ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਈ ਵੱਡੇ ਬੈਂਕਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਹੋਮ ਲੋਨ ਗਾਹਕ ਉਨ੍ਹਾਂ ਵਿਆਜ ਬਚਤਾਂ ਤੋਂ ਵਾਂਝੇ ਰਹੇ, ਜਿਨ੍ਹਾਂ ਦਾ ਉਨ੍ਹਾਂ ਨੂੰ ਹੱਕ ਸੀ। ਦੋ ਸਾਲਾਂ ਵਿੱਚ ਬੈਂਕਾਂ ਨੂੰ $55 ਮਿਲੀਅਨ ਤੋਂ ਵੱਧ ਦਾ ਮੁਆਵਜ਼ਾ ਦੇਣਾ ਪਿਆ। ਜੇ ਤੁਹਾਡੇ ਕੋਲ ਵੀ ਹੋਮ ਲੋਨ ਨਾਲ ਜੁੜਿਆ ਆਫਸੈੱਟ ਅਕਾਊਂਟ ਹੈ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ...
ਨਿਊਜ਼ੀਲੈਂਡ ਪੁਲਿਸ ਦੇ ਸਿੱਖ ਕਾਂਸਟੇਬਲ ਗੁਲਾਬ ਸਿੰਘ ਵਿਰਕ ਨੇ ਪੁਲਿਸ ਸੇਵਾ ਅਤੇ ਖੇਡਾਂ ਵਿੱਚ ਬਣਾਈ ਵਿਲੱਖਣ ਪਛਾਣ 30.07.2026 6:06
ਹਰਿਆਣਾ ਤੋਂ ਨਿਊਜ਼ੀਲੈਂਡ ਆ ਕੇ ਸੰਘਰਸ਼ਾਂ ਦਾ ਸਾਹਮਣਾ ਕਰਨ ਵਾਲੇ ਕਾਂਸਟੇਬਲ ਗੁਲਾਬ ਸਿੰਘ ਵਿਰਕ ਅੱਜ ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰੀ ਹੋਣ ਦੇ ਨਾਲ-ਨਾਲ ਦੇਸ਼ ਦੇ ਪਹਿਲੇ ਮਾਨਤਾ ਪ੍ਰਾਪਤ (Accredited) ਦਸਤਾਰਧਾਰੀ ਐਥਲੈਟਿਕਸ ਕੋਚ ਵੀ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਸਫ਼ਰ, ਖੇਡਾਂ ਪ੍ਰਤੀ ਜਜ਼ਬੇ ਅਤੇ ਪਰਿਵਾਰ ਦੇ ਸਹਿਯੋਗ ਬਾਰੇ ਜਾਣਕਾਰੀ ਸਾਂਝੀ ਕੀਤੀ।
ਖ਼ਬਰਨਾਮਾ: ਆਸਟ੍ਰੇਲੀਆਈ ਅਰਥਵਿਵਸਥਾ ਲਈ ਰਾਹਤ, ਮਹਿੰਗਾਈ ਘਟਣ ਨਾਲ ਵਿਆਜ ਦਰਾਂ ਵਿੱਚ ਆ ਸਕਦੀ ਹੈ ਗਿਰਾਵਟ 30.07.2026 4:57
ਲੰਘੇ ਜੂਨ ਮਹੀਨੇ ਵਿੱਚ ਮਹਿੰਗਾਈ ਦੀ ਸਾਲਾਨਾ ਦਰ ਘਟ ਕੇ 3.8% ਹੋਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਆਜ ਦਰਾਂ ਮੁੜ ਵਧਣ ਦੀ ਚਿੰਤਾ ਕੁਝ ਘੱਟ ਹੋ ਗਈ ਹੈ। ਕਾਬਿਲੇਗੌਰ ਹੈ ਇਹ ਅੰਕੜਾ ਮਾਹਿਰਾਂ ਅਤੇ ਰਿਜ਼ਰਵ ਬੈਂਕ ਦੀ ਉਮੀਦ ਨਾਲੋਂ ਵੀ ਘੱਟ ਰਿਹਾ।ਇਸ ਤੋਂ ਬਾਅਦ ਦੇਸ਼ ਦੇ ਵੱਡੇ ਬੈਂਕਾਂ ਦਾ ਮੰਨਣਾ ਹੈ ਕਿ ਅਗਲੀ ਵਾਰ ਵਿਆਜ ਦਰਾਂ ਵਧਣ ਦੀ ਬਜਾਏ ਘਟ ਸਕਦੀਆਂ ਹਨ। ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਚੱਲ ਰਿਹਾ ਟਕਰਾਅ ਅਜੇ ਵੀ ਕੀਮਤਾਂ ਵੱਧਣ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ...
ਬਾਲੀਵੁੱਡ ਗੱਪਸ਼ੱਪ: ਪੰਜਾਬੀ ਅਦਾਕਾਰ ਰੱਬੀ ਕੰਦੋਲਾ ਵਾਰਿਸ ਪੰਜਾਬ ਦੇ ਅਕਾਲੀ ਦਲ ਵਿੱਚ ਸ਼ਾਮਲ, ਸਿਆਸੀ ਪਾਰੀ ਦੀ ਕੀਤੀ ਸ਼ੁਰੂਆਤ 30.07.2026 5:49
ਕਈ ਮਸ਼ਹੂਰ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਰੱਬੀ ਕੰਦੋਲਾ ਨੇ ਹੁਣ ਰਾਜਨੀਤੀ ਵਿੱਚ ਕਦਮ ਰੱਖਦਿਆਂ ਵਾਰਿਸ ਪੰਜਾਬ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪਾਰਟੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ। ਇਸ ਤੋਂ ਇਲਾਵਾ ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ 'ਬਾਲੀਵੁੱਡ ਗੱਪਸ਼ੱਪ' ਵਿੱਚ।
ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ: 'ਆਫ਼ਿਸਰ' ਗੁਰਦੁਆਰਾ ਸਾਹਿਬ ਵੱਲੋਂ ਵਾਟਰ ਸੇਫਟੀ ਬਾਰੇ ਜਾਗਰੂਕਤਾ ਮੁਹਿੰਮ 29.07.2026 5:59
ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ ਮੌਕੇ ਵਿਕਟੋਰੀਆ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਆਫ਼ਿਸਰ ਵੱਲੋਂ ਇੱਕ ਵਾਰ ਫਿਰ ਪਾਣੀ ਵਿੱਚ ਸੁਰੱਖਿਆ ਅਤੇ ਡੁੱਬਣ ਦੀਆਂ ਘਟਨਾਵਾਂ ਰੋਕਣ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਪਹਿਲ ਰਾਹੀਂ ਸੰਗਤ ਨੂੰ ਵਾਟਰ ਸੇਫਟੀ, ਤੈਰਾਕੀ ਸਿੱਖਣ ਅਤੇ ਸਮੁੰਦਰ ਜਾਂ ਦਰਿਆਵਾਂ ਕੋਲ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਪਿਛਲੇ ਸਾਲਾਂ ਤੋਂ ਇਹ ਮੁਹਿੰਮ ਚਲਾ ਰਿਹਾ ਹੈ।
ਖ਼ਬਰਨਾਮਾ: ਹੋਰਮੁਜ਼ ਜਲਮਾਰਗ 'ਤੇ ਨਵਾਂ ਤਣਾਅ, ਜਾਪਾਨ ਵਿੱਚ ਭੂਚਾਲ ਦੀ ਤਬਾਹੀ ਤੇ ਆਸਟ੍ਰੇਲੀਆ ਵਿੱਚ ਸੁਰੱਖਿਆ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਅਹਿਮ ਖ਼ਬਰਾਂ 29.07.2026 4:22
ਈਰਾਨ ਨੇ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ ਓਮਾਨ ਅੱਗੇ ਨਵਾਂ ਪ੍ਰਸਤਾਵ ਰੱਖਿਆ ਹੈ, ਜਦਕਿ ਜਾਪਾਨ ਵਿੱਚ 7.1 ਤੀਬਰਤਾ ਦੇ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਆਸਟ੍ਰੇਲੀਆ ਵਿੱਚ ਜੰਗੀ ਸੈਨਿਕਾਂ ਲਈ ਨਵਾਂ ਸਮਾਰਕ ਬਣਾਉਣ ਦਾ ਐਲਾਨ, ਸਿਡਨੀ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਅਤੇ ਵੀਜ਼ਾ ਜਾਂਚ ਪ੍ਰਣਾਲੀ ਬਾਰੇ ਅਹਿਮ ਬਿਆਨ ਸਾਹਮਣੇ ਆਏ ਹਨ। ਇਸੇ ਦੌਰਾਨ ਭਾਰਤ ਵਿੱਚ ਸੁਪਰੀਮ ਕੋਰਟ ਨੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਮਾਮਲਿਆਂ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ ਅਤੇ NEET...
ਪਾਕਿਸਤਾਨ ਡਾਇਰੀ: ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਵੋਟਿੰਗ ਦੌਰਾਨ ਝੜਪਾਂ, ਕਈ ਜ਼ਖ਼ਮੀ 29.07.2026 6:28
ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਥਾਨਕ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਈ ਹੈ। ਇਸ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਮੀਰਪੁਰ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਦੇ 13 ਚੋਣ ਹਲਕਿਆਂ ਵਿੱਚ ਸੋਮਵਾਰ ਸਵੇਰੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਜੀਓ ਨਿਊਜ਼ ਮੁਤਾਬਕ, ਵੱਖ-ਵੱਖ ਹਲਕਿਆਂ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਵਿਰੋਧੀ ਪਾਰਟੀਆਂ ਵਿੱਚਕਾਰ ਹੋਈਆਂ ਝੜਪਾਂ ਵਿੱਚ ਘੱਟੋ-ਘੱਟ ਇੱਕ ਸਿਆਸੀ ਵਰਕਰ...
ਕੀ ਤੁਹਾਨੂੰ ਆਪਣੇ ਐਨਰਜੀ ਬਿੱਲ ਦੀ ਪੂਰੀ ਸਮਝ ਹੈ? NSW ਸਰਕਾਰ ਲੈ ਕੇ ਆਈ ਹੈ ਨਵੀਂ ਪਹਿਲ 29.07.2026 5:14
ਨਿਊ ਸਾਊਥ ਵੇਲਜ਼ ਸਰਕਾਰ ਲੋਕਾਂ ਨੂੰ ਆਪਣੇ ਊਰਜਾ ਬਿੱਲਾਂ ਨੂੰ ਬਿਹਤਰ ਸਮਝਣ ਅਤੇ ਘਰੇਲੂ ਖਰਚੇ ਘਟਾਉਣ ਵਿੱਚ ਮਦਦ ਕਰਨ ਲਈ ਭਾਈਚਾਰਿਕ ਸੰਸਥਾਵਾਂ ਵਿੱਚ ਦੋ ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਹ ਫੰਡਿੰਗ ਸੱਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ, ਅਪਾਹਜ ਵਿਅਕਤੀਆਂ, ਖੇਤਰੀ ਇਲਾਕੇ ਵਿੱਚ ਰਹਿੰਦੇ ਲੋਕਾਂ ਅਤੇ ਸਮਾਜਿਕ ਰਿਹਾਇਸ਼ (ਸੋਸ਼ਲ ਹਾਊਸਿੰਗ) ਵਿੱਚ ਰਹਿੰਦੇ ਕਿਰਾਏਦਾਰਾਂ ਲਈ ਕੰਮ ਕਰਨ ਵਾਲੇ ਪ੍ਰੋਗਰਾਮਾਂ ਨੂੰ ਸਮਰਥਨ ਕਰੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।
Australia's new AI framework: What will it mean for jobs, education and small businesses? - AI ਨਾਲ ਬਦਲਦੀ ਦੁਨੀਆ: ਨੌਕਰੀਆਂ ਤੋਂ ਲੈ ਕੇ ਆਨਲਾਈਨ ਸੁਰੱਖਿਆ ਤੱਕ ਹਰ ਅਹਿਮ ਸਵਾਲ ਦਾ ਜਵਾਬ 28.07.2026 17:48
SBS Punjabi spoke with Chetan Arora, Director of Education in the Department of Software Systems and Cybersecurity at Monash University, about the Australian government's newly announced AI framework and the establishment of a dedicated Office of AI. During the interview, he explained how artificial intelligence is reshaping jobs, education, small businesses and everyday life. He also emphasised t...
ਖ਼ਬਰਨਾਮਾ: ਹੰਗਾਮੇਦਾਰ ਲੀਡਰਸ਼ਿਪ ਖਿੱਚੋਤਾਣ ਤੋਂ ਬਾਅਦ 'ਬੈਨ ਕੈਰੋਲ' ਬਣੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ 28.07.2026 4:35
ਬੈਨ ਕੈਰੋਲ ਨੂੰ ਅੱਜ ਹੋਈ ਲੇਬਰ ਕਾਕਸ ਦੀ ਮੀਟਿੰਗ ਤੋਂ ਬਾਅਦ ਵਿਕਟੋਰੀਆ ਦਾ ਨਵਾਂ ਪ੍ਰੀਮੀਅਰ ਚੁਣਿਆ ਗਿਆ ਹੈ। ਉਹਨਾਂ ਨੇ ਜੈਸਿੰਟਾ ਐਲਨ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਅੱਜ 28 ਜੁਲਾਈ ਸਵੇਰੇ ਵਿਕਟੋਰੀਆ ਦੇ ਪ੍ਰੀਮੀਅਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਜਸਿੰਟਾ ਐਲਨ ਨੇ ਕਿਹਾ ਕਿ ਬੈਨ ਕੈਰੋਲ ਨੂੰ ਉਹਨਾਂ ਦਾ ਪੂਰਾ ਸਮਰਥਨ ਹੈ ਅਤੇ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਾਰੇ ਵਿਕਲਪਾਂ 'ਤੇ ਧਿਆਨ ਨਾਲ ਵਿਚਾਰ ਕੀਤਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕ...
ਪੰਜਾਬੀ ਡਾਇਰੀ: ਪੇਪਰ ਲੀਕ 'ਤੇ ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਨੰਦਨ ਨਿਲੇਕਨੀ ਦੀ ਅਗਵਾਈ ਹੇਠ ਉੱਚ-ਪੱਧਰੀ ਕਮੇਟੀ ਗਠਿਤ 28.07.2026 8:58
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਇੱਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਦੀ ਅਗਵਾਈ ਇੰਫੋਸਿਸ ਦੇ ਸਰਪ੍ਰਸਤ ਨੰਦਨ ਨਿਲੇਕਨੀ ਕਰਨਗੇ ਤੇ ਉਹ ਤੇ ਉਨ੍ਹਾਂ ਦੀ ਟੀਮ ਪੇਪਰ ਲੀਕ ਵਰਗੀਆਂ ਘਟਨਾਵਾਂ ਰੋਕਣ ਲਈ ਅਹਿਮ ਸੁਝਾਅ ਦੇਣਗੇ। ਇਹ ਕਮੇਟੀ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਸੁਝਾਅ ਦੇਵੇਗੀ ਤਾਂ ਜੋ ਵਿਦਿਆਰਥੀਆਂ ਦਾ ਭਵਿੱ...
ਖਰਾਬ ਆਈਸਕ੍ਰੀਮ ਟਰੱਕ ਤੋਂ ਸਫਲ ਕਿਸਾਨ ਬਣਨ ਤੱਕ: 'ਮਿਸਟਰ ਸ਼ੈਪੀ' ਦੀ ਪ੍ਰੇਰਣਾਦਾਇਕ ਕਹਾਣੀ 28.07.2026 6:42
ਵਿਕਟੋਰੀਆ ਦੇ ਖੇਤਰੀ ਸ਼ਹਿਰ ਸ਼ੈਪਰਟਨ ਵਿੱਚ "ਮਿਸਟਰ ਸ਼ੈਪੀ" ਦੇ ਨਾਂ ਨਾਲ ਮਸ਼ਹੂਰ ਧਾਮੀ ਸਿੰਘ ਦੀ ਕਹਾਣੀ ਹਿੰਮਤ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਪ੍ਰੇਰਣਾਦਾਇਕ ਮਿਸਾਲ ਹੈ। ਆਸਟ੍ਰੇਲੀਆ ਵਿੱਚ ਉਨ੍ਹਾਂ ਨੇ ਆਪਣਾ ਸਫਰ ਇੱਕ ਖਰਾਬ ਆਈਸਕ੍ਰੀਮ ਟਰੱਕ ਨਾਲ ਸ਼ੁਰੂ ਕੀਤਾ ਸੀ, ਪਰ ਅੱਜ ਉਹ ਇੱਕ ਸਫਲ ਕਿਸਾਨ ਅਤੇ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਬਣ ਚੁੱਕੇ ਹਨ।
How one Māori-Punjabi family is raising children across two cultures: A message on multiculturalism - ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ 28.07.2026 7:18
Born into a Māori family, one of the Indigenous people of New Zealand, Krystal is raising her children with both Māori and Punjabi language and culture. After marrying a Punjabi man, she embraced Punjabi traditions and often shares her family's multicultural journey on social media, appearing in her Instagram videos wearing a traditional Punjabi suit and greeting viewers with a cheerful "Sat Sri A...
ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਲਿਬਰਲ ਆਗੂ ਵੱਲੋਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਹਮਾਇਤ 27.07.2026 4:56
ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਅਟਕਲਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਰਾਜ ਚੋਣਾਂ ਤੋਂ ਪਹਿਲਾਂ ਅਸਤੀਫਾ ਨਹੀਂ ਦੇਣਗੇ। ਇਸੇ ਦੌਰਾਨ, ਫੈਡਰਲ ਰਾਜਨੀਤੀ ਵਿੱਚ ਲਿਬਰਲ ਪਾਰਟੀ ਦੇ ਸੀਨੀਅਰ ਨੇਤਾ ਐਂਡਰਿਊ ਬ੍ਰੈਗ ਨੇ 2028 ਦੀਆਂ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਸੰਭਾਵਨਾ ਨੂੰ ਖੁੱਲ੍ਹਾ ਰੱਖਣ ਦੀ ਗੱਲ ਕੀਤੀ ਹੈ, ਹਾਲਾਂਕਿ ਗਠਜੋੜ ਦੇ ਆਗੂ ਐਂਗਸ ਟੇਲਰ ਇਸ ਵਿਚਾਰ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉੱਥੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ...
'We can rebuild the Gurdwara, but the emotional loss cannot be replaced': Virginia Sikh community devastated by temple fire - ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਗੁਰਦੁਆਰੇ ਵਿੱਚ ਭਿਆਨਕ ਅੱਗ: ਸਿੱਖ ਭਾਈਚਾਰਾ ਸਦਮੇ ਵਿੱਚ, ਕਾਰਨਾਂ ਦੀ ਜਾਂਚ ਜਾਰੀ 27.07.2026 13:28
A devastating fire has destroyed the Dashmesh Darbar Gurdwara in Virginia, South Australia, leaving hundreds of Sikh families heartbroken. Community members say the loss is not just of a building, but of a sacred place that held immense spiritual significance. Police and other authorities are investigating the cause of the blaze while the Gurdwara remains closed indefinitely. - ਦੱਖਣੀ ਆਸਟ੍ਰੇਲੀਆ ਦੇ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici