SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1686 episodi

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Visita il sito del podcast e sostieni chi lo crea: www.sbs.com.au

Autore

SBS

Categoria

News

Sito del podcast

www.sbs.com.au

Ultimo episodio

12 ott 2026

Dove ascoltare?

I podcast nell'app Replaio Radio In arrivo

I podcast stanno per arrivare nell'app. Installala ora e scopri per primo un modo tutto nuovo di vivere i podcast

Scaricala su Google Play Installala gratis Android quasi 10 mln di download · valutazione 4,8 iOS in arrivo

Episodi

Bringing dental care to First Nations communities: Dr Sitanshu Arora nominated for Sikh Woman of the Year - ਆਸਟ੍ਰੇਲੀਆ ਦੇ ਇੰਡੀਜਿਨਸ ਲੋਕਾਂ ਤੱਕ ਦੰਦਾਂ ਦੀ ਦੇਖਭਾਲ ਪਹੁੰਚਾਣ ਵਾਲੀ ਪੰਜਾਬੀ ਪਰਵਾਸੀ ਡਾ. ਸੀਤਾਂਸ਼ੂ ਅਰੋੜਾ 27.08.2026

After arriving from India and rebuilding her dental career in Australia, Dr Sitanshu Arora dedicated herself to bringing essential oral healthcare to First Nations communities and domestic violence survivors. Today, the Melbourne-based dentist serves on the Australian Dental Council Accreditation Committee and the Australian Dental Association Victorian Branch board. Recognised for her leadership...

ਖ਼ਬਰਨਾਮਾ: ਨੇਪਾਲ ਦੇ ਭਿਆਨਕ ਹੜ੍ਹਾਂ ਨੇ ਮਚਾਈ ਤਬਾਹੀ, ਸੈਂਕੜੇ ਮੌਤਾਂ, 34 ਆਸਟ੍ਰੇਲੀਆਈ ਲਾਪਤਾ 27.08.2026

ਨੇਪਾਲ-ਤਿੱਬਤ ਸਰਹੱਦ ’ਤੇ ਭਿਆਨਕ ਹੜ੍ਹਾਂ ਵਿੱਚ ਦਰਜਨਾਂ ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲੋਕ ਲਾਪਤਾ ਹਨ। ਗਾਜ਼ਾ ਵਿੱਚ ਜੰਗਬੰਦੀ ਯੋਜਨਾ ਤਹਿਤ ਕੌਮਾਂਤਰੀ ਸਥਿਰਤਾ ਬਲ ਦੀ ਤਾਇਨਾਤੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਵਾਂਟਸ ਦੇ ਮੁਨਾਫ਼ੇ ’ਤੇ ਮੱਧ-ਪੂਰਬੀ ਸੰਘਰਸ਼ ਦਾ ਅਸਰ ਪਿਆ ਹੈ, ਜਦਕਿ ਵਿਕਟੋਰੀਆ ਸਰਕਾਰ ਨੇ ਜਨਤਕ ਆਵਾਜਾਈ ਕਿਰਾਇਆਂ ’ਤੇ ਲੁਕਵੇਂ ਵਾਧੇ ਲਈ ਮੁਆਫ਼ੀ ਮੰਗੀ ਹੈ। ਉਧਰ ਕੈਨੇਡਾ ਦੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ...

ਬਾਲੀਵੁੱਡ ਗੱਪਸ਼ੱਪ: ਤਾਪਸੀ ਪੰਨੂੰ ਦੀ ‘ਗੰਧਾਰੀ’ ਤੋਂ ਲੈ ਕੇ ਈਸ਼ਾ ਦਿਓਲ ਦੀ ਢਾਈ ਕਿੱਲੋ ਦੀ ਰੱਖੜੀ ਤੱਕ 27.08.2026

ਹਫ਼ਤਾਵਾਰੀ ਬਾਲੀਵੁੱਡ ਗੱਪਸ਼ੱਪ ਵਿੱਚ ਇਸ ਵਾਰ ਗੱਲ ਤਾਪਸੀ ਪੰਨੂੰ ਦੀ ਆਉਣ ਵਾਲੀ ਫਿਲਮ ‘ਗੰਧਾਰੀ’ ਦੀ, ਜਿਸ ਵਿੱਚ ਉਹ ਇੱਕ ਮਾਂ ਦੇ ਕਿਰਦਾਰ ਰਾਹੀਂ ਮਮਤਾ, ਤਿਆਗ ਅਤੇ ਚੁਣੌਤੀਆਂ ਦੀ ਕਹਾਣੀ ਪੇਸ਼ ਕਰੇਗੀ। ਇਸ ਦੇ ਨਾਲ ਹੀ ਈਸ਼ਾ ਦਿਓਲ ਦੀ ਆਪਣੇ ਭਰਾ ਲਈ ਢਾਈ ਕਿੱਲੋ ਦੀ ਰੱਖੜੀ ਖਰੀਦਣ ਦੀ ਇੱਛਾ ਵੀ ਚਰਚਾ ਵਿੱਚ ਹੈ। ਸੁਣੋ ਬਾਲੀਵੁੱਡ ਦੀਆਂ ਹੋਰ ਦਿਲਚਸਪ ਤੇ ਮਜ਼ੇਦਾਰ ਖਬਰਾਂ।

From Punjabi Words to Gen Z Slang: A Fun Conversation with Manushi Chhillar at IFFM 2026 - IFFM 2026 ਦੌਰਾਨ ਪੰਜਾਬੀ ਸ਼ਬਦਾਂ ਤੋਂ Gen Z slang ਤੱਕ, ਸਾਬਕਾ ਮਿਸ ਵਰਲਡ ਮਾਨੂਸ਼ੀ ਚਿੱਲਰ ਨਾਲ ਮਜ਼ੇਦਾਰ ਗੱਲਬਾਤ 27.08.2026

In an exclusive interview with SBS Punjabi, Manushi Chhillar spoke about her journey from being crowned Miss World to stepping into the world of acting. The former medical student also shared her thoughts on the recent controversy surrounding India’s medical entrance exam. For some fun banter, where Manushi tries out Punjabi and Haryanvi words and decodes Gen Z slang, tune in to this SBS Punjabi p...

ਖ਼ਬਰਨਾਮਾ: ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕਟੌਤੀ ਬਾਰੇ ਲਿਆਂਦੇ ਜਾ ਰਹੇ ਵਧੇਰੇ ਨਿਯਮਾਂ ਨੂੰ ਲੈ ਕੇ ਚਿੰਤਾ 26.08.2026

ਆਸਟ੍ਰੇਲੀਆ ਵਿੱਚ ਯੂਨੀਵਰਸਿਟੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਅਤੇ ਵਧ ਰਹੇ ਨਿਯਮਾਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਕੌਮੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ AI ਲਈ ਡਾਟਾ ਕੇਂਦਰਾਂ ਤੋਂ ਇਲਾਵਾ ਔਰਤਾਂ ਵਿਰੁੱਧ ਹਿੰਸਾ, ਬਰਡ ਫਲੂ, ਬਾਲਣ ਸੁਰੱਖਿਆ ਅਤੇ ਬੰਦੂਕ ਕਾਨੂੰਨਾਂ ’ਤੇ ਚਰਚਾ ਹੋਣੀ ਹੈ। ਦੂਜੇ ਪਾਸੇ, ਬਜ਼ੁਰਗਾਂ ਲਈ ਨਿੱਜੀ ਸਿਹਤ ਬੀਮੇ ਦੀ ਸਰਕਾਰੀ ਛੋਟ ਵਿੱਚ ਤਬਦੀਲੀ ਅਤੇ ਸਿਡਨੀ ਦੀ bwTlw ਗਰੁੱਪ ਕੰਪਨੀ ਦੇ ਸਵੈ-ਇੱਛੁਕ ਪ੍ਰਸ਼ਾਸਨ ਹੇਠ ਜਾਣ ਨਾਲ ਵੀ ਚਿੰਤਾਵਾਂ ਵ...

ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਨੂੰ ਪ੍ਰਾਈਵੇਟ ਹਸਪਤਾਲ ਨਾ ਭੇਜਣ ’ਤੇ ਘਿਰੀ ਪਾਕਿਸਤਾਨ ਦੀ ਸਰਕਾਰ 26.08.2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਆਸੀ ਪਾਰਟੀ ਨੇ ਸਰਕਾਰ ਅਤੇ ਅਧਿਕਾਰੀਆਂ 'ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਇੱਕ ਨਵੀਂ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਉਸ ਘਟਨਾਕ੍ਰਮ ਤੋਂ ਬਾਅਦ ਚੁੱਕਿਆ ਗਿਆ ਹੈ, ਜਦੋਂ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਸਿਰਫ਼ ਥੋੜ੍ਹੀ ਦੇਰ ਲਈ ਮੁਆਇਨਾ ਕਰਵਾ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਇੱਕ...

ਸੰਘਰਸ਼ ਤੋਂ ਸਫਲਤਾ ਤੱਕ: ਮਿਲੋ Young Sikh Australian of the Year ਲਈ ਨਾਮਜ਼ਦ ਨੌਜਵਾਨਾਂ ਨੂੰ 25.08.2026

Industrial designer ਮਨੀਤ ਸਿੰਘ, ਵਿਕਟੋਰੀਆ ਦੀ ਕ੍ਰਿਕਟ ਖਿਡਾਰੀ ਤੇ ਕੋਚ ਨਵਲੀਨ ਕੌਰ ਸੰਧੂ ਅਤੇ UWA ਸਿੱਖ ਸੋਸਾਇਟੀ ਦੇ ਸੰਸਥਾਪਕ ਹੁਕਮਬੀਰ ਸਿੰਘ ਕੋਹਲੀ ਉਹ ਨੌਜਵਾਨ ਹਨ ਜਿਨ੍ਹਾਂ ਨੂੰ Australian Sikh Awards for Excellence ਦੀ Youth of the Year Award ਕੈਟਾਗਰੀ ਵਿੱਚ ਫਾਈਨਲਿਸਟ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਆਪਣੇ-ਆਪਣੇ ਖੇਤਰਾਂ ਰਾਹੀਂ ਆਸਟ੍ਰੇਲੀਅਨ-ਸਿੱਖ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਕੀ ਹੈ ਇਹਨਾਂ ਦੀ ਕਹਾਣੀ ਅਤੇ ਕਿਸ ਤਰ੍ਹਾਂ ਇਹ ਚੁਣੌਤੀਆਂ ਨੂੰ...

ਖ਼ਬਰਨਾਮਾ: ਜੂਏ ’ਤੇ NSW ਸਰਕਾਰ ਦੀ ਸਖ਼ਤੀ, 2028 ਤੱਕ ਲਾਜ਼ਮੀ ਹੋਵੇਗੀ ਫੇਸ਼ੀਅਲ ਰਿਕੋਗਨੀਸ਼ਨ 25.08.2026

ਨਿਊ ਸਾਊਥ ਵੇਲਜ਼ ਸਰਕਾਰ ਨੇ ਜੂਏ ਦੇ ਵਿਰੁੱਧ ਕਈ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਗੇਮਿੰਗ ਰੂਮਾਂ ਵਿੱਚ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤਕਨਾਲੋਜੀ (ਚਿਹਰੇ ਦੀ ਪਛਾਣ), ਸੂਬਾ ਪੱਧਰੀ ਪੋਕਰ ਮਸ਼ੀਨ ਐਕਸਕਲੂਜ਼ਨ ਰਜਿਸਟਰ ਯਾਨੀ ਕਿ ਪਾਬੰਦੀਸ਼ੁਦਾ ਸੂਚੀ ਅਤੇ ਵੀ.ਆਈ.ਪੀ. ਪ੍ਰੋਗਰਾਮਾਂ 'ਤੇ ਵੀ ਪਾਬੰਦੀ ਸ਼ਾਮਲ ਹੈ। ਸਾਲ 2028 ਤੱਕ, ਪੂਰੇ ਸੂਬੇ ਵਿੱਚ ਇੱਕ ਐਕਸਕਲੂਜ਼ਨ ਰਜਿਸਟਰ ਲਾਗੂ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਗੇਮਿੰਗ ਰੂਮਾਂ ਦੇ ਐਂਟਰੀ ਗੇਟਾਂ 'ਤੇ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤ...

ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਜਪਿੰਦਰ ਸਿੰਘ ਸੰਧੂ 25.08.2026

ਆਸਟ੍ਰੇਲੀਆ ਵਿੱਚ ਐਮਰਜੈਂਸੀ ਸੇਵਾਵਾਂ ਲਈ ਆਪਣਾ ਸਮਾਂ ਅਤੇ ਹੁਨਰ ਸਮਰਪਿਤ ਕਰਨ ਵਾਲੇ ਮੈਲਬਰਨ ਦੇ ਜਪਿੰਦਰ ਸਿੰਘ ਸੰਧੂ ਨੂੰ Sikh Awards for Excellence 2026 ਦੀ Community Service ਸ਼੍ਰੇਣੀ ਵਿੱਚ ਫਾਈਨਲਿਸਟ ਚੁਣਿਆ ਗਿਆ ਹੈ। CFA ਅਤੇ Victoria State Emergency Service ਨਾਲ ਉਨ੍ਹਾਂ ਦੀਆਂ ਸੇਵਾਵਾਂ ਤੋਂ ਇਲਾਵਾ, ਭਾਈਚਾਰਕ ਪੱਧਰ ’ਤੇ ਵੀ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਜਪਿੰਦਰ CFA Champion Firefighter of the Year Award ਹਾਸਲ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ...

ਪੰਜਾਬੀ ਡਾਇਰੀ: 1984 ਵਿੱਚ ਸਿੱਖਾਂ ਦੇ ਕਤਲੇਆਮ ਲਈ ਉਮਰ ਕੈਦ ਦੌਰਾਨ ਸੱਜਣ ਕੁਮਾਰ ਦੀ ਮੌਤ, 27 ਅਗਸਤ ਨੂੰ ਫੇਰ ਬੰਦ ਹੋਵੇਗਾ ਪੰਜਾਬ 25.08.2026

ਸੱਜਣ ਕੁਮਾਰ ਨੂੰ ਕਥਿਤ ਤੌਰ ’ਤੇ ‘ਰੋਲ ਮਾਡਲ’ ਕਹਿਣ ਵਾਲੇ ਕਾਂਗਰਸੀ ਸਿਆਸਤਦਾਨ ਨੇ ਬੇਸ਼ਕ ਹੁਣ ਅਜਿਹੇ ਕਿਸੇ ਬਿਆਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਇਸ ਮੁੱਦੇ ’ਤੇ ਕਾਂਗਰਸ ਵਿਰੁੱਧ ਲੋਕਾਂ ਦਾ ਗੁੱਸਾ ਜਾਰੀ ਹੈ ਅਤੇ ਵਿਰੋਧ ਪ੍ਰਦਰਸ਼ਨ ਵੀ ਹੋਏ ਹਨ। ਜ਼ਿਕਰਯੋਗ ਹੈ ਕਿ 1984 ਵਿੱਚ ਸਿੱਖ ਕਤਲੇਆਮ ਵਿੱਚ ਉਮਰ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸੱਜਣ ਕੁਮਾਰ ਦੀ ਬੀਤੇ ਦਿਨੀ ਮੌਤ ਹੋ ਗਈ ਹੈ। ਉਧਰ, ਪੰਜਾਬ ਸਰਕਾਰ ਦੇ ਮੁਲਾਜ਼ਮ ਲੇਟ ਹੋ ਚੁੱਕੇ ਡੀਏ, ਤਨਖਾਹ ਦੇ ਬਕਾਏ, ਪੈਨਸ਼ਨ ਅਤੇ ਹੋਰ ਮੰਗਾਂ ਨੂੰ ਲੈ ਕੇ...

ਫਰਜੀ ਮਾਈਗ੍ਰੇਸ਼ਨ ਏਜੰਟਾਂ ਨੂੰ ਪੇਸ਼ੇ ਵਿੱਚੋਂ ਬਾਹਰ ਕੱਢਣ ਲਈ OMARA ਨੇ ਕੱਸਿਆ ਸ਼ਿਕੰਜਾ, 3 ਏਜੰਟਾਂ ਖਿਲਾਫ ਲਿਆ ਐਕਸ਼ਨ 25.08.2026

ਆਸਟ੍ਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਆਪਣੇ ਭਵਿੱਖ, ਪੜ੍ਹਾਈ, ਨੌਕਰੀ, ਪੱਕੀ ਰਿਹਾਇਸ਼ ਜਾਂ ਪਰਿਵਾਰ ਨੂੰ ਆਸਟ੍ਰੇਲੀਆ ਲਿਆਉਣ ਲਈ ਮਾਈਗ੍ਰੇਸ਼ਨ ਏਜੰਟਾਂ ’ਤੇ ਭਰੋਸਾ ਕਰਦੇ ਹਨ। ਅਜਿਹੇ ਵਿੱਚ ਜੇਕਰ ਕੋਈ ਗੈਰ-ਰਜਿਸਟਰਡ ਜਾਂ ਫਰਜੀ ਏਜੰਟ ਗਲਤ ਸਲਾਹ ਦੇ ਕੇ ਲੋਕਾਂ ਤੋਂ ਪੈਸੇ ਵਸੂਲ ਕਰੇ, ਤਾਂ ਇਸ ਦਾ ਅਸਰ ਸਿਰਫ਼ ਪੈਸੇ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਵੀਜ਼ਾ ਅਤੇ ਭਵਿੱਖ ਵੀ ਖਤਰੇ ਵਿੱਚ ਪੈ ਸਕਦਾ ਹੈ। ਹੁਣ ਓਮਾਰਾ ਭਾਵ ਕਿ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਏਜੰਟ ਨਿਗਰਾਨ ਸੰਸਥਾ ਨੇ ਅਜਿਹੇ ਫਰ...

ਛੇ ਦਹਾਕਿਆਂ ਤੋਂ ਸਮੁੰਦਰ ਨਾਲ ਨਾਤਾ: ਕੈਪਟਨ ਰਵੀਇੰਦਰ ਸਿੰਘ ਨਿੱਝਰ AM ਦੀ ਪ੍ਰੇਰਣਾਦਾਇਕ ਯਾਤਰਾ 24.08.2026

ਭਾਰਤ ਤੋਂ ਵਪਾਰੀ ਜਹਾਜ਼ਾਂ ’ਤੇ ਸਮੁੰਦਰੀ ਸਫ਼ਰ ਸ਼ੁਰੂ ਕਰਨ ਵਾਲੇ ਕੈਪਟਨ ਰਵੀਇੰਦਰ ਸਿੰਘ ਨਿੱਝਰ AM ਨੇ ਆਸਟ੍ਰੇਲੀਆ ਦੇ ਸਮੁੰਦਰੀ ਆਵਾਜਾਈ ਖੇਤਰ ਵਿੱਚ ਛੇ ਦਹਾਕਿਆਂ ਤੋਂ ਵੱਧ ਸਮਾਂ ਬਿਤਾਇਆ ਹੈ। ਸਮੁੰਦਰੀ ਸਿੱਖਿਆ, ਜਹਾਜ਼ੀ ਰਸਤਾ-ਨਿਰਦੇਸ਼ ਤਕਨਾਲੋਜੀ ਅਤੇ ਆਵਾਜਾਈ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ 2022 ਵਿੱਚ Member of the Order of Australia ਨਾਲ ਸਨਮਾਨਿਤ ਕੀਤਾ ਗਿਆ। ਅੱਜ ਵੀ ਉਹ ਆਸਟ੍ਰੇਲੀਆ ਦੀਆਂ ਬੰਦਰਗਾਹਾਂ ਵਿੱਚ ਵੱਡੇ ਜਹਾਜ਼ ਲੈ ਕੇ ਆਉਣ ਵਾਲੇ ਪਾਇਲਟਾਂ ਦੀ ਸਿਖਲਾਈ ਵਿੱ...

ਖ਼ਬਰਨਾਮਾ: ਪੰਛੀਆਂ ਤੋਂ ਅੱਗੇ ਹੁਣ ਜਾਨਵਰਾਂ ਤੱਕ ਪਹੁੰਚਿਆ ਬਰਡ ਫਲੂ ਦਾ ਪ੍ਰਭਾਵ, ਹੁਹੁਨਰਮੰਦ ਪ੍ਰਵਾਸ ਪ੍ਰੋਗਰਾਮ ’ਤੇ ਸੰਸਦੀ ਜਾਂਚ 24.08.2026

ਆਸਟ੍ਰੇਲੀਆ ਵਿੱਚ H5N1 ਬਰਡ ਫਲੂ ਦਾ ਖ਼ਤਰਾ ਪੰਛੀਆਂ ਤੋਂ ਅੱਗੇ ਜਾਨਵਰਾਂ ਤੱਕ ਪਹੁੰਚਦਾ ਦਿਖਾਈ ਦੇ ਰਿਹਾ ਹੈ। ਦੱਖਣੀ ਆਸਟ੍ਰੇਲੀਆ ਵਿੱਚ ਇੱਕ ਹੋਰ ਲੌਂਗ-ਨੋਜ਼ਡ ਫਰ ਸੀਲ ਦੀ ਇਸ ਵਾਇਰਸ ਕਾਰਨ ਮੌਤ ਹੋਣ ਦਾ ਸ਼ੱਕ ਹੈ। ਇਸ ਦੌਰਾਨ ਹੁਨਰਮੰਦ ਪ੍ਰਵਾਸ ਪ੍ਰੋਗਰਾਮ ਦੀ ਸੰਸਦੀ ਜਾਂਚ ਵਿੱਚ ਖੇਤਰੀ ਕੁਈਨਜ਼ਲੈਂਡ ਦੀਆਂ ਸੇਵਾਵਾਂ ਲਈ ਅਸਥਾਈ ਵੀਜ਼ਾ ਧਾਰਕਾਂ ’ਤੇ ਵਧਦੀ ਨਿਰਭਰਤਾ ਅਤੇ ਸਥਾਨਕ ਪੱਧਰ ’ਤੇ ਸਿਖਲਾਈ ਦੀ ਘਾਟ ਦਾ ਮੁੱਦਾ ਉੱਠਿਆ ਹੈ। ਸੁਣੋ ਅੱਜ ਦੇ ਖ਼ਬਰਨਾਮੇ ਵਿੱਚ ਇਹ ਅਤੇ ਹੋਰ ਅਹਿਮ ਖ਼ਬਰਾਂ।

ਭਾਰਤ ਤੋਂ ਆਉਣ ਵਾਲੀ ਰੱਖੜੀ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਆਸਟ੍ਰੇਲੀਆ ਦੇ ਜੈਵਿਕ ਸੁਰੱਖਿਆ ਨਿਯਮ 24.08.2026

ਜੇਕਰ ਤੁਸੀਂ ਡਾਕ ਰਾਹੀਂ ਰੱਖੜੀ ਦੇ ਤੋਹਫ਼ਿਆਂ ਦੀ ਉਡੀਕ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡਾ ਪਾਰਸਲ ਬਾਰਡਰ ਸੁਰੱਖਿਆ ਵਲੋਂ ਰੋਕ ਲਿਆ ਗਿਆ ਹੋਵੇ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਸਟ੍ਰੇਲੀਆ ਸਰਕਾਰ ਨੇ ਜੈਵਿਕ ਸੁਰੱਖਿਆ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਅਤੇ ਤੋਹਫ਼ਿਆਂ ਵਿੱਚ ਚਾਵਲ, ਤਿਲਕ ਜਾਂ ਬੀਜਾਂ ਅਤੇ ਫੁੱਲਾਂ ਨਾਲ ਬਣੀਆਂ ਕੁਝ ਵਸਤਾਂ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਤੋਂ ਰੋਕੀਆਂ ਜਾ ਸਕਦੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ’ਤੇ ਪਾਰਸਲ...

ਵਨ ਨੇਸ਼ਨ ਦੇ ਸਾਬਕਾ ਉਮੀਦਵਾਰ ਪਰਮਿੰਦਰ ਸਿੰਘ ਦੀ LGBTQI ਬਾਰੇ ਟਿੱਪਣੀ ਨੇ ਛੇੜੀ ਸਮਲਿੰਗਤਾ 'ਤੇ ਬਹਿਸ 24.08.2026

ਵਨ ਨੇਸ਼ਨ ਦੇ ਸਾਬਕਾ ਉਮੀਦਵਾਰ ਪਰਮਿੰਦਰ ਸਿੰਘ ਵੱਲੋਂ LGBTQI+ ਲੋਕਾਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਦੱਸਣ ਵਾਲੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਪਾਰਟੀ ਮੈਂਬਰ ਵਜੋਂ ਆਪਣਾ ਅਹੁਦਾ ਵੀ ਗੁਆਉਣਾ ਪਿਆ। ਇਹ ਵਿਵਾਦ ਹੁਣ ਸਿਰਫ਼ ਇੱਕ ਸਿਆਸੀ ਬਿਆਨ ਤੱਕ ਸੀਮਤ ਨਹੀਂ ਰਿਹਾ, ਸਗੋਂ ਭਾਈਚਾਰੇ ਵਿੱਚ LGBTQI+ ਲੋਕਾਂ ਦੀ ਸਵੀਕ੍ਰਿਤੀ, ਸਨਮਾਨ ਅਤੇ ਸਮਾਵੇਸ਼ ਨਾਲ ਜੁੜੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਪੌਡਕਾਸਟ ਵਿੱਚ ਜਾਣੋ ਪੂਰਾ ਮਾਮਲਾ ਅਤੇ ਇਸ ਨਾਲ ਜੁੜੀ...

‘I want a kangaroo to interview me’: Bollywood actor Vijay Varma’s hilarious take on Melbourne - IFFM 2026 ਦੌਰਾਨ ਵਿਜੈ ਵਰਮਾ ਦਾ ਮਜ਼ਾਕੀਆ ਅੰਦਾਜ਼: ਕੰਗਾਰੂਆਂ ਤੋਂ ਪੰਜਾਬੀ ਸ਼ਬਦਾਂ ਤੱਕ, ਖੁੱਲ੍ਹ ਕੇ ਹੋਈ ਗੱਲਬਾਤ 22.08.2026

During an exclusive conversation with SBS Punjabi at the Indian Film Festival of Melbourne (IFFM) 2026, actor Vijay Varma brought his signature wit and charm. He spoke about Melbourne and kangaroos, his favourite Punjabi words, his gritty on-screen roles, and his performance in the web series 'Matka King'. - ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਅਦਾਕਾਰ...

ਖ਼ਬਰਾਂ ਫਟਾਫੱਟ: ਗਾਜ਼ਾ ਵਿਵਾਦ, ਵੱਧਦੀ ਬੇਰੁਜ਼ਗਾਰੀ ਤੇ ਪੰਜਾਬ ਦੇ ਡੀਏ ਬਕਾਏ ਤੱਕ 21.08.2026

ਆਸਟ੍ਰੇਲੀਆ ਵਿੱਚ ਇਸ ਹਫ਼ਤੇ ਗਾਜ਼ਾ ਵਿੱਚ ਆਸਟ੍ਰੇਲੀਆਈ ਸਹਾਇਤਾ ਕਰਮਚਾਰੀ ਜ਼ੋਮੀ ਫ੍ਰੈਂਕਮ ਦੀ ਮੌਤ ਦੀ ਜਾਂਚ, ਘਰੇਲੂ ਅਤੇ ਪਰਿਵਾਰਕ ਹਿੰਸਾ, ਵੱਧਦੀ ਬੇਰੁਜ਼ਗਾਰੀ, ਨਸਲੀ ਵਿਤਕਰੇ ਅਤੇ ਔਰਤਾਂ ਦੀ ਸਿਹਤ ਵਰਗੇ ਮੁੱਦੇ ਚਰਚਾ ਵਿੱਚ ਰਹੇ। ਇਸ ਦੇ ਨਾਲ ਐਨਡੀਆਈਐਸ (NDIS) ਵਿੱਚ ਸੰਭਾਵਿਤ ਕਟੌਤੀਆਂ, ਬੰਦੂਕ ਵਾਪਸੀ ਯੋਜਨਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ-ਇਰਾਨ ਤਣਾਅ ਵੀ ਸੁਰਖੀਆਂ ਵਿੱਚ ਰਹੇ। ਭਾਰਤੀ ਉਪ-ਮਹਾਂਦੀਪ ਤੋਂ ਵਿਦਿਆਰਥੀ ਪ੍ਰਦਰਸ਼ਨਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਕਮੇਟੀ ਅਤੇ ਪੰਜਾ...

ਖ਼ਬਰਨਾਮਾ: ਸਿਡਨੀ ਸਵਾਨਜ਼ ਵਿਵਾਦ ਤੋਂ ਜ਼ੋਮੀ ਫ੍ਰੈਂਕਮ ਦੀ ਜਾਂਚ ਤੱਕ ਆਸਟ੍ਰੇਲੀਆ ਅਤੇ ਦੁਨੀਆ ਦੀਆਂ ਵੱਡੀਆਂ ਖ਼ਬਰਾਂ 21.08.2026

ਆਸਟ੍ਰੇਲੀਆ ਵਿੱਚ ਸਿਡਨੀ ਸਵਾਨਜ਼ ਨਾਲ ਜੁੜੇ ਵਿਵਾਦ ਨੇ ਨਵਾਂ ਮੋੜ ਲਿਆ ਹੈ ਅਤੇ ਕਲੱਬ ਦੇ ਪੰਜ ਖਿਡਾਰੀਆਂ ਨੂੰ ਸੀਜ਼ਨ ਦੇ ਬਾਕੀ ਹਿੱਸੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਗਾਜ਼ਾ ਵਿੱਚ ਆਸਟ੍ਰੇਲੀਆਈ ਮਦਦਗਾਰ ਜ਼ੋਮੀ ਫ੍ਰੈਂਕਮ ਦੀ ਮੌਤ ਦੀ ਜਾਂਚ ਨੂੰ ਲੈ ਕੇ ਇਜ਼ਰਾਈਲ ਨਾਲ ਗੱਲਬਾਤ ਕੀਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਲਾਪਤਾ ਹਾਈਕਰ ਲਿਲੀ ਹੂਪਰ ਦੇ ਪਰਿਵਾਰ ਨੂੰ ਗਲਤ ਜਾਣਕਾਰੀ ਮਿਲਣ ’ਤੇ ਐਮਰਜੈਂਸੀ ਸੇਵਾ ਨੇ ਮੁਆਫ਼ੀ ਮੰਗੀ ਹੈ। ਭਾਰਤੀ ਉਪ-ਮਹਾਂਦੀਪ ਵਿੱ...

ਪੰਜਾਬੀ ਡਾਇਸਪੋਰਾ: ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਬ੍ਰਿਟਿਸ਼ ਰਾਇਲ ਏਅਰ ਫੋਰਸ 'ਚ ਬਣਿਆ ਲੜਾਕੂ ਪਾਇਲਟ 21.08.2026

ਚੰਡੀਗੜ੍ਹ ਵਿੱਚ ਜਨਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰ ਕੇ ਪਹਿਲੇ ਸਿੱਖ ਅਧਿਕਾਰੀ ਬਣਨ ਦਾ ਮਾਣ ਹਾਸਿਲ ਕੀਤਾ ਹੈ। RAF ਦੇ ਮੁਤਾਬਕ, ਦੂਜੀ ਵਿਸ਼ਵ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਕਿਸੇ ਸਿੱਖ ਅਧਿਕਾਰੀ ਨੇ ਲੜਾਕੂ ਸਕੁਐਡਰਨ ਤੋਂ ਫਾਸਟ ਜੈੱਟ ਪਾਇਲਟ ਵਿੰਗਜ਼ ਲਈ ਯੋਗਤਾ ਹਾਸਲ ਕੀਤੀ ਹੈ। ਅਰਸ਼ਦੀਪ ਸਿੰਘ 1998 ਵਿੱਚ ਸਿਰਫ਼ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਯੂਕੇ ਚਲੇ...

ਤਨਖ਼ਾਹ ਦਰਾਂ ’ਚ 3.2% ਵਾਧਾ, ਪਰ ਮਹਿੰਗਾਈ ਖਾ ਰਹੀ ਵਾਧੇ ਦਾ ਵੱਡਾ ਹਿੱਸਾ 20.08.2026

ਆਸਟ੍ਰੇਲੀਆ ਵਿੱਚ ਪਿਛਲੇ ਸਾਲ ਦੌਰਾਨ ਤਨਖ਼ਾਹਾਂ 3.2 ਫ਼ੀਸਦੀ ਵਧੀਆਂ ਹਨ, ਪਰ ਮਹਿੰਗਾਈ 3.8 ਫ਼ੀਸਦੀ ਰਹਿਣ ਕਾਰਨ ਅਸਲ ਖਰੀਦ ਸਮਰੱਥਾ ਉੱਤੇ ਦਬਾਅ ਬਣਿਆ ਹੋਇਆ ਹੈ। ਪੰਜਾਬੀ ਅਤੇ ਹੋਰ ਪ੍ਰਵਾਸੀ ਪਰਿਵਾਰਾਂ ਲਈ, ਜਿਨ੍ਹਾਂ ਵਿੱਚ ਕਈ ਲੋਕ ਟਰੱਕ ਡਰਾਈਵਿੰਗ, ਨਿਰਮਾਣ, ਹੌਸਪਿਟੈਲਿਟੀ, ਕੇਅਰ ਅਤੇ ਹੋਰ ਮਿਹਨਤ-ਆਧਾਰਿਤ ਕੰਮਾਂ ਵਿੱਚ ਹਨ, ਇਹ ਅੰਕੜਾ ਸਿਰਫ਼ ਤਨਖ਼ਾਹ ਦੇ ਵਾਧੇ ਦੀ ਨਹੀਂ, ਸਗੋਂ ਘਰੇਲੂ ਬਜਟ ਦੀ ਹਕੀਕਤ ਦੀ ਕਹਾਣੀ ਵੀ ਹੈ।

From Kapurthala to Lygon Street: How chef Amar Singh is redefining Indian dining in Australia - 'ਕਾਰੋਬਾਰ ਹਮੇਸ਼ਾ ਉਸੇ ਖੇਤਰ ਵਿੱਚ ਸ਼ੁਰੂ ਕਰੋ ਜਿਸ ਦਾ ਤਜਰਬਾ ਹੋਵੇ': ਆਸਟ੍ਰੇਲੀਆ ਦੇ ਰੈਸਟੋਰੈਂਟ ਉਦਯੋਗ ਵਿੱਚ ਮਾਣਮੱਤਾ ਮੁਕਾਮ ਬਣਾਉਣ ਵਾਲੇ ਪੰਜਾਬੀ ਸ਼ੈੱਫ ਅਮਰ 20.08.2026

As Australian diners move beyond generic curries in search of regional authenticity, Chef Amar Singh is helping lead the charge on some of the country's most iconic food strips. From learning to cook alongside his mother in a village in Punjab to building celebrated dining venues such as 'Horn Please', 'Bibi Ji', and 'Daughter in Law', the former international student says practical trade skills r...

ਖ਼ਬਰਨਾਮਾ: ਗ਼ਾਜ਼ਾ ਵਿੱਚ ਆਸਟ੍ਰੇਲੀਆਈ ਸਹਾਇਤਾ ਕਰਮਚਾਰੀਆਂ ਦੀ ਹੱਤਿਆ: ਇਜ਼ਰਾਈਲ ਦੀ ਕਾਰਵਾਈ ’ਤੇ ਪੈਨੀ ਵੌਂਗ ਦੇ ਸਵਾਲ 20.08.2026

ਖ਼ਬਰਨਾਮਾ ਦੇ ਇਸ ਪੌਡਕਾਸਟ ਵਿੱਚ ਗਾਜ਼ਾ ਵਿੱਚ ਆਸਟ੍ਰੇਲੀਆਈ ਸਹਾਇਤਾ ਕਰਮਚਾਰੀ ਜ਼ੋਮੀ ਫ੍ਰੈਂਕਕੌਮ ਅਤੇ ਉਨ੍ਹਾਂ ਦੇ ਵਰਲਡ ਸੈਂਟਰਲ ਕਿਚਨ ਦੇ ਸਾਥੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਇਜ਼ਰਾਈਲੀ ਸਰਕਾਰ ਦੀ ਕਾਰਵਾਈ ’ਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੌਂਗ ਵੱਲੋਂ ਚੁੱਕੇ ਸਵਾਲਾਂ ਤੋਂ ਇਲਾਵਾ, ਦੇਸ਼ ਵਿੱਚ ਵਧੀ ਬੇਰੁਜ਼ਗਾਰੀ ਦਰ ਅਤੇ ਫਸਟ ਨੇਸ਼ਨ ਭਾਈਚਾਰਿਆਂ ਨਾਲ ਜੁੜੀਆਂ ਖ਼ਬਰਾਂ ਸਮੇਤ ਅੰਤਰਰਾਸ਼ਟਰੀ ਪੱਧਰ ਦੀਆਂ ਹੋਰ ਅਹਿਮ ਖ਼ਬਰਾਂ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ਸੁਣੋ ਇਹ ਰਿਪੋਰਟ।

ਬਾਲੀਵੁੱਡ ਗੱਪਸ਼ੱਪ: IFFM 2026 ਦੌਰਾਨ La Trobe University ਨੇ ਰਾਣੀ ਮੁਖਰਜੀ ਨੂੰ ਦਿੱਤੀ ਆਨਰੇਰੀ ਡਾਕਟਰੇਟ 20.08.2026

ਮਸ਼ਹੂਰ ਭਾਰਤੀ ਅਦਾਕਾਰਾ ਰਾਣੀ ਮੁਖਰਜੀ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਦੌਰਾਨ La Trobe University ਵੱਲੋਂ ਆਨਰੇਰੀ ਡਾਕਟਰ ਆਫ ਲੈਟਰਜ਼ (D.Litt. honoris causa) ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਮਾਗਮ ਸ਼ੁੱਕਰਵਾਰ, 14 ਅਗਸਤ ਨੂੰ ਮੈਲਬਰਨ ਵਿਖੇ ਕਰਵਾਇਆ ਗਿਆ। ਯੂਨੀਵਰਸਿਟੀ ਨੇ ਰਾਣੀ ਮੁਖਰਜੀ ਨੂੰ ਭਾਰਤੀ ਸਿਨੇਮਾ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਔਰਤਾਂ, ਬੱਚਿਆਂ ਤੇ ਪੱਛੜੇ ਹੋਏ ਲੋਕਾਂ ਲਈ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਕਰਕ...

ਭਾਰੀ ਵਾਹਨ, ਭਾਰੀ ਜ਼ਿੰਮੇਵਾਰੀ : ਸੜਕਾਂ 'ਤੇ ਵਾਪਰਦੇ ਜਾਨਲੇਵਾ ਹਾਦਸਿਆਂ ਦੀ ਪੜਚੋਲ 19.08.2026

ਆਸਟ੍ਰੇਲੀਆ ਵਿੱਚ ਪੰਜਾਬੀ ਅਤੇ ਹੋਰ ਪ੍ਰਵਾਸੀ ਭਾਈਚਾਰਿਆਂ ਲਈ ਟਰੱਕ ਡਰਾਈਵਿੰਗ ਰੋਜ਼ਗਾਰ ਦਾ ਇੱਕ ਮਹੱਤਵਪੂਰਨ ਸਾਧਨ ਹੈ। ਪਰ ਲੰਬੇ ਸਫ਼ਰ, ਥਕਾਵਟ ਅਤੇ ਸੜਕ ਹਾਦਸਿਆਂ ਵਰਗੀਆਂ ਚੁਣੌਤੀਆਂ ਡਰਾਈਵਰਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰਦੀਆਂ ਹਨ। ਇਹ ਖ਼ਾਸ ਰਿਪੋਰਟ ਟਰੱਕ ਡਰਾਈਵਰਾਂ ਨਾਲ ਜੁੜੇ ਜਾਨਲੇਵਾ ਹਾਦਸਿਆਂ ਦੇ ਮੁੱਖ ਕਾਰਨਾਂ ਅਤੇ ਜਾਨਾਂ ਬਚਾਉਣ ਲਈ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪੜਚੋਲ ਕਰਦੀ ਹੈ।

ਖ਼ਬਰਨਾਮਾ: ਕਥਿਤ ਜਿਨਸੀ ਸ਼ੋਸ਼ਣ ਮਾਮਲਾ, Sydney Swans ਦੇ 5 ਖਿਡਾਰੀ AFL ਸੀਜ਼ਨ ਤੋਂ ਬਾਹਰ 19.08.2026

ਸਿਡਨੀ ਸਵਾਨਜ਼ (Sydney Swans) ਦੇ ਪੰਜ ਖਿਡਾਰੀਆਂ ਨੂੰ ਏ.ਐੱਫ.ਐੱਲ. (AFL) ਦੇ ਬਾਕੀ ਸੀਜ਼ਨ ਲਈ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਕਟੋਰੀਆ ਪੁਲਿਸ ਵੱਲੋਂ ਸੋਮਵਾਰ ਨੂੰ ਮੈਲਬਰਨ ਦੇ ਇੱਕ ਹੋਟਲ ਵਿੱਚ ਹੋਈ ਕਥਿਤ ਜਿਨਸੀ ਸ਼ੋਸ਼ਣ ਦੀ ਘਟਨਾ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਏ.ਐੱਫ.ਐੱਲ. ਨੇ ਕਿਹਾ ਕਿ ਉਹ ਸਿਡਨੀ ਸਵਾਨਜ਼ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਪੂਰਾ ਸਮਰਥਨ ਕਰਦਾ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Ascolta il podcast SBS Punjabi - ਐਸ ਬੀ ਐਸ ਪੰਜਾਬੀ su Replaio

Radio e podcast in un'unica app - gratis e senza registrazione. Installala oggi e non perderti il lancio

Scaricala su Google Play

Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici